Granth 08 Likhat 176: 15 Kattak 2016 Bikarmi Mastuana

੧੫ ਕੱਤਕ ੨੦੧੬ ਬਿਕ੍ਰਮੀ ਮਸਤੂਆਣਾ

ਏਕੰਕਾਰ ਅਕਲ ਕਲ ਧਾਰੀ, ਆਦਿ ਜੁਗਾਦਿ ਸਮਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਖੇਲ ਨਿਆਰੀ, ਜੁਗ ਜੁਗ ਆਪਣੀ ਖੇਲ ਖਿਲਾਇਆ। ਅਲੱਖ ਅਗੋਚਰ ਅਗੰਮ ਅਥਾਹ ਬੇਐਬ ਪਰਵਰਦਿਗਾਰੀ, ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਭੇਵ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਰ ਨਿਰੰਕਾਰਾ ਵੇਸ ਵਟਾਇਆ। ਨਰ ਨਿਰੰਕਾਰ ਨਿਰਗੁਣ ਧਾਰ, ਹਰਿ ਹਰਿ ਆਪ ਚਲਾਈਆ। ਖੇਲੇ ਖੇਲ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਈਆ। ਵੇਦ ਕਤੇਬ ਨਾ ਪਾਇਣ ਸਾਰ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਸੰਤਨ ਮੀਤਾ ਹਰਿ ਗਿਰਵਰ ਗਿਰਧਾਰ, ਜੋਗ ਜੁਗਤ ਜਗਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਜੋਤ ਉਜਾਲਾ ਹਰਿ ਗੋਪਾਲਾ, ਪਾਰਬ੍ਰਹਮ ਪੁਰਖ ਅਬਿਨਾਸ਼ਿਆ। ਦਰਸੀ ਦਰਸ ਕਾਲ ਮਹਾਂਕਾਲਾ, ਖੇਲੇ ਖੇਲ ਸ਼ਾਹੋ ਸ਼ਬਾਸਿਆ। ਜੁਗਾ ਜੁਗੰਤਰ ਸ਼ਬਦ ਅਨਾਦੀ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਵਜਾਏ ਆਪਣਾ ਤਾਲਾ, ਸਾਚਾ ਢੋਲਾ ਆਪੇ ਗਾ ਲਿਆ। ਜੀਵ ਜੰਤ ਸਾਧ ਸੰਤ ਹਰਿ ਭਗਵੰਤ ਸੰਤ ਤੋੜਨਹਾਰਾ ਜਗਤ ਜੰਜਾਲਾ, ਜਾਗਰਤ ਜੋਤ ਇਕ ਜਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਕਾਰ ਨਿਰਵੈਰ ਆਪ ਅਖਵਾ ਲਿਆ। ਨਿਰਗੁਣ ਰੂਪ ਆਦਿ ਨਿਰੰਜਣ, ਆਦਿ ਪੁਰਖ ਅਖਵਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਹਰਿਜਨ ਸਾਚੇ ਵੇਖ ਵਖਾਇੰਦਾ। ਨੇਤਰ ਨਾਮ ਨਿਧਾਨ ਪਾਏ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਹਰਿ ਸੰਤਨ ਬਖ਼ਸ਼ੇ ਚਰਨ ਧੂੜੀ ਮਜਨ, ਮਾਇਆ ਮਮਤਾ ਮੋਹ ਚੁਕਾਇੰਦਾ। ਦੋ ਜਹਾਨਾਂ ਸਾਚਾ ਸੱਜਣ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਰੱਖੀ ਲੱਜਣ, ਰੂਪ ਅਨੂਪ ਆਪ ਵਟਾਇੰਦਾ। ਕਲਜੁਗ ਅੰਤਮ ਨੌ ਖੰਡ ਸੱਤ ਦੀਪ ਬ੍ਰਹਿਮੰਡ ਖੰਡ ਲੋਆਂ ਪੁਰੀਆਂ ਗਗਨ ਪਾਤਾਲਾ ਆਪੇ ਹੋਏ ਪੜਦੇ ਕੱਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਪੁਰਖ ਕਰਤਾਰ, ਕਰਤਾ ਆਪ ਕਮਾਇੰਦਾ। ਨਾਨਕ ਗੁਰ ਗੋਬਿੰਦ ਬੰਨ੍ਹੇ ਧਾਰ, ਸਤਿ ਸਤਿ ਸਤਿ ਰੂਪ ਵਟਾਇੰਦਾ। ਨਾਮ ਖੰਡਾ ਤੇਜ਼ ਕਟਾਰ, ਸਚ ਗਾਤਰੇ ਆਪ ਲਟਕਾਇੰਦਾ। ਪੰਚਮ ਮੀਤਾ ਪੰਜ ਪਿਆਰ, ਪੰਚਮ ਮੋਹ ਚੁਕਾਇੰਦਾ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਅਜੂਨੀ ਰਹਿਤ ਭੇਵ ਨਾ ਆਇੰਦਾ। ਅਕਾਲ ਮੂਰਤ ਖੇਲ ਅਪਾਰ, ਆਪਣੀ ਕਲ ਆਪ ਵਰਤਾਇੰਦਾ। ਕਲਜੁਗ ਲੇਖਾ ਚਾਰ ਲੱਖ ਬੱਤੀ ਹਜ਼ਾਰ, ਜਗਤ ਪਰਾਨੀ ਆਪੇ ਗਾਇੰਦਾ। ਪੁਰਖ ਅਬਿਨਾਸ਼ੀ ਪਾਵਣਹਾਰਾ ਸਾਰ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲਕਾਤੀ ਵੇਖ ਵਖਾਇੰਦਾ। ਕਲਜੁਗ ਅੰਤਮ ਵਕ਼ਤ ਸੁਹਾਉਣਾ, ਹਰਿ ਸਾਚੀ ਵਡ ਵਡਿਆਈਆ। ਸੰਬਲ ਨਗਰੀ ਧਾਮ ਸੁਹਾਉਣਾ, ਗੁਰ ਗੋਬਿੰਦ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਮੇਲ ਮਿਲਾਉਣਾ, ਵਿਛੜ ਕਦੇ ਨਾ ਜਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਖ਼ਾਕ ਰੁਲਾਉਣਾ, ਗਰੀਬ ਨਿਮਾਣੇ ਲਏ ਉਠਾਈਆ। ਸੰਤ ਸੁਹੇਲੇ ਦਰਸ ਵਖਾਉਣਾ, ਗੁਰੂ ਗੁਰ ਚੇਲੇ ਵੇਖ ਵਖਾਈਆ। ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਉਣਾ, ਪਾਰਬ੍ਰਹਮ ਵੱਡੀ ਵਡਿਆਈਆ। ਚਾਰ ਵਰਨਾਂ ਏਕਾ ਮਾਰਗ ਲਾਉਣਾ, ਊਚ ਨੀਚ ਰਾਓ ਰੰਕ ਕੋਇ ਰਹਿਣ ਨਾ ਪਾਈਆ। ਸੰਤਨ ਮੀਤਾ ਲਹਿਣਾ ਦੇਣਾ ਝੋਲੀ ਪਾਉਣਾ, ਪਿਛਲਾ ਮੂਲ ਚੁਕਾਈਆ। ਸਤਿਜੁਗ ਸਾਚਾ ਧਾਮ ਸੁਹਾਉਣਾ, ਧਰਨੀ ਧਰਤ ਧਵਲ ਦੇਵੇ ਵਡਿਆਈਆ। ਮਸਤੂਆਣਾ ਰੰਗ ਰੰਗਾਉਣਾ, ਰੰਗ ਰਤੜਾ ਬੇਪਰਵਾਹੀਆ। ਪੰਦਰਾਂ ਕੱਤਕ ਦਿਵਸ ਸੁਹਾਉਣਾ, ਦਿਵਸ ਰੈਣ ਕਰੇ ਰੁਸ਼ਨਾਈਆ। ਹਰਿ ਸੰਗਤ ਸਾਚਾ ਮੇਲ ਮਿਲਾਉਣਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਬਜਰ ਕਪਾਟੀ ਪੜਦਾ ਲਾਹੁਣਾ, ਦੂਈ ਦਵੈਤੀ ਰਹਿਣ ਨਾ ਪਾਈਆ। ਅੰਮ੍ਰਿਤ ਆਤਮ ਠਾਂਡਾ ਸੀਰ ਪਿਆਉਣਾ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਪੰਜ ਵਿਕਾਰਾ ਖ਼ਾਕ ਮਿਲਾਉਣਾ, ਪਾਕੀ ਪਾਕ ਇਕ ਅਖਵਾਈਆ। ਸੱਜਣ ਸੈਣ ਸਾਕ ਹਰਿ ਸਤਿਗੁਰ ਸਾਚੇ ਆਪ ਅਖਵਾਉਣਾ, ਕਲਜੁਗ ਝੂਠਾ ਨਾਤਾ ਤੋੜ ਤੁੜਾਈਆ। ਭਵਿਖਤ ਵਾਕ ਪੂਰ ਕਰਾਉਣਾ, ਸੰਤ ਮਨੀ ਸਿੰਘ ਗਿਆ ਲਿਖਾਈਆ। ਵਾਲੀ ਹਿੰਦ ਆਪ ਉਠਾਉਣਾ, ਸ਼ਬਦ ਨਿਸ਼ਾਨਾ ਤੀਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਵੇਖੇ ਸਹਿਜ ਸੁਭਾਈਆ। ਸਾਚਾ ਘਰ ਸਚ ਮਹੱਲਾ, ਹਰਿ ਸੰਤਨ ਵਡ ਵਡਿਆਈਆ। ਪੁਰਖ ਅਬਿਨਾਸ਼ੀ ਖੇਲੇ ਖੇਲ ਇਕ ਅਕੱਲਾ, ਖੇਲਣਹਾਰ ਦਿਸ ਨਾ ਆਈਆ। ਪਾਵੇ ਸਾਰ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਈਆ। ਸਚ ਸਿੰਘਾਸਣ ਏਕਾ ਮੱਲਾ, ਨਿਰਗੁਣ ਬੈਠਾ ਕਰ ਰੁਸ਼ਨਾਈਆ। ਜੀਵ ਜੰਤ ਭੁਲਾਏ ਕਰ ਕਰ ਵਲ ਛੱਲਾ, ਕਲਜੁਗ ਰੈਣ ਅੰਧੇਰੀ ਛਾਈਆ। ਚਾਰੋਂ ਕੁੰਟ ਪੰਜ ਵਿਕਾਰਾ ਕਰੇ ਹੱਲਾ, ਮਨ ਮਤ ਰਹੀ ਕੁਰਲਾਈਆ। ਗੋਬਿੰਦ ਫੜਿਆ ਤਿੱਖਾ ਭੱਲਾ, ਏਕਾ ਖੰਡਾ ਨਾਮ ਚਮਕਾਈਆ। ਸ਼ਬਦ ਅਗੰਮੀ ਚੜ੍ਹਿਆ ਦਲਾ, ਨੌ ਖੰਡ ਪ੍ਰਿਥਮੀ ਢੇਰੀ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਕਲਜੁਗ ਤੇਰੀ ਅੰਤਮ ਧਾਰ, ਹਰਿ ਹਰਿ ਵੇਖ ਵਖਾਇੰਦਾ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਡਗਮਗਾਇੰਦਾ। ਔਖੀ ਘਾਟੀ ਵੇਖ ਸੰਸਾਰ, ਸ਼ਬਦ ਅਗੰਮੀ ਆਪ ਦੌੜਾਇੰਦਾ। ਸਾਚਾ ਸਾਕੀ ਕਰ ਪਿਆਰ, ਨਾਮ ਪਿਆਲਾ ਹੱਥ ਉਠਾਇੰਦਾ। ਗੁਰਮੁਖਾਂ ਦੇਵੇ ਠੰਡੀ ਠਾਰ, ਸਾਂਤਕ ਸਤਿ ਸਤਿ ਵਰਤਾਇੰਦਾ। ਮਸਤੂਆਣਾ ਧਾਮ ਨਿਆਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਕਾਇਆ ਗੜ੍ਹ ਤੋੜੇ ਹੰਕਾਰ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਪੁਰਖ ਸਮਰਥ, ਹਰਿ ਵਡ ਵੱਡਾ ਵਡਿਆਈਆ। ਜੁਗਾ ਜੁਗੰਤ ਚਲਾਏ ਰਥ, ਰਥ ਰਥਵਾਹੀ ਭੇਵ ਨਾ ਰਾਈਆ। ਸ਼ਬਦ ਜਣਾਈ ਮਹਿਮਾ ਅਕੱਥ, ਅਕਥ ਕਥਾ ਆਪ ਸੁਣਾਈਆ। ਜੂਠਾ ਝੂਠਾ ਬੁਰਜ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਲਹਿਣਾ ਦੇਣਾ ਚੁੱਕੇ ਤੀਰਥ ਅਠਸਠ, ਕਲਜੁਗ ਅੰਤਮ ਕੂਕੇ ਦਏ ਦੁਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪਰਗਟ ਹੋਵੇ ਸ਼ਾਹੋ ਸ਼ਬਾਸ਼ੀ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਬ੍ਰਹਿਮੰਡਾਂ ਖੰਡਾ ਮਾਰੇ ਏਕਾ ਸੱਟ, ਦਿਸ ਕਿਸੇ ਨਾ ਆਈਆ। ਚੌਦਾਂ ਲੋਕ ਵੇਖੇ ਹੱਟ, ਚੌਦਾਂ ਤਬਕਾਂ ਫੋਲ ਫੁਲਾਈਆ। ਹਰਿ ਸੰਗਤ ਤੇਰਾ ਸਚ ਇਕੱਠ, ਮਸਤੂਆਣਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਸਿਖ ਸਮਝਾਈਆ। ਸਾਚੀ ਸਿਖਿਆ ਸਿਖ ਵਿਚਾਰ, ਗੁਰਮੰਤਰ ਨਾਮ ਦ੍ਰਿੜਾਇੰਦਾ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਦੂਸਰ ਸੰਗ ਨਾ ਕੋਇ ਨਿਭਾਇੰਦਾ। ਏਥੇ ਓਥੇ ਪਾਵੇ ਸਾਰ, ਦਰ ਘਰ ਸਾਚੇ ਮੇਲ ਮਿਲਾਇੰਦਾ। ਸਚਖੰਡ ਦਵਾਰਾ ਕਰੇ ਸ਼ਬਦ ਸ਼ਿੰਗਾਰ, ਆਪ ਆਪਣੀ ਦਇਆ ਕਮਾਇੰਦਾ। ਜੁਗਾ ਜੁਗੰਤ ਸਾਚੇ ਸੰਤ ਫੜ ਫੜ ਬਾਂਹੋਂ ਜਾਏ ਤਾਰ, ਸੰਤ ਸੁਹੇਲੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕੰਕਾਰ ਨਿਰਾਕਾਰ ਨਿਰਗੁਣ ਆਪਣਾ ਨਾਉਂ ਰਖਾਇੰਦਾ। ਨਿਹਕਲੰਕ ਹਰਿ ਭਗਵਾਨ, ਦੂਸਰ ਕੋਇ ਦਿਸ ਨਾ ਆਈਆ। ਪੰਜ ਤੱਤ ਨਾ ਕੋਇ ਨਿਸ਼ਾਨ, ਮਨ  ਮਤ ਬੁਧ ਨਾ ਕੋਇ ਰਖਾਈਆ। ਨਾ ਕੋਈ ਰੱਖੇ ਪੀਣ ਖਾਣ, ਆਲਸ ਨਿੰਦਰਾ ਵਿਚ ਨਾ ਆਈਆ। ਨਾ ਕੋਈ ਮੰਦਰ ਨਾ ਮਕਾਨ, ਚਾਰ ਦੀਵਾਰ ਨਾ ਕੋਇ ਬਣਾਈਆ। ਸਚਖੰਡ ਵਸੇ ਸੱਚੀ ਭੂਮਕਾ ਅਸਥਾਨ, ਥਿਰ ਘਰ ਬੈਠਾ ਆਸਣ ਲਾਈਆ। ਰਵ ਸਸ ਨਾ ਕੋਇ ਪਰਕਾਸ਼ ਤੇਜ਼ ਭਾਨ, ਮੰਡਲ ਮੰਡਪ ਨਾ ਕੋਇ ਸੁਹਾਈਆ । ਨਾ ਕੋਈ ਜ਼ਮੀਨ ਨਾ ਅਸਮਾਨ, ਸਿੰਧ ਸਾਗਰ ਧਰਤ ਧਵਲ ਨਾ ਕੋਇ ਉਪਜਾਈਆ। ਨਾ ਕੋਈ ਨਗਰ ਖੇੜਾ ਵਸੇ ਗਰਾਮ, ਜੀਵ ਜੰਤ ਨਾ ਰਚਨ ਰਚਾਈਆ। ਨਾ ਕੋਈ ਸੁਬਹ ਨਾ ਕੋਈ ਸ਼ਾਮ, ਘੜੀ ਪਲ ਨਾ ਕੋਇ ਵਖਾਈਆ। ਨਿਹਕਲੰਕਾ ਆਪੇ ਜਾਣੇ ਆਪਣਾ ਕਾਮ, ਜੁਗ ਜੁਗ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਵੇਖ ਵਖਾਈਆ। ਵੀਹ ਸਦ ਸੋਲਾਂ ਹਰਿ ਬਲਵਾਨ, ਸ਼ਬਦ ਨਗਾਰੇ ਚੋਟ ਲਗਾਇੰਦਾ। ਅਗੰਮ ਅਗੰਮੜਾ ਨੌਜਵਾਨ, ਬਾਲ ਬਿਰਧ ਅਵਸਥਾ ਨਾ ਕੋਇ ਰਖਾਇੰਦਾ। ਏਕਾ ਸਾਚਾ ਕਾਹਨ, ਸਾਚੇ ਮੰਡਲ ਗੋਪੀ ਆਪ ਨਚਾਇੰਦਾ। ਆਦਿ ਜੁਗਾਦੀ ਦੇਵਣਹਾਰਾ ਦਾਨ, ਦਾਤਾ ਦਾਨੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਵੇਖਣਹਾਰਾ ਹਰਿਜਨ ਮੀਤਾ, ਹਰਿ ਹਰਿ ਆਪਣੇ ਰੰਗ ਰੰਗਾਈਆ। ਬੈਠਾ ਆਪੇ ਇਕ ਅਤੀਤਾ, ਤ੍ਰੈਗੁਣ ਮਾਇਆ ਨੇੜ ਨਾ ਆਈਆ। ਸਖਾ ਸਹੇਲਾ ਠਾਂਡਾ ਸੀਤਾ, ਸਤਿਗੁਰ ਨਾਉਂ ਧਰਾਈਆ। ਗੁਰਸਿਖ ਗੁਰਮੁਖ ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਣ ਹੱਥ ਵਡਿਆਈਆ। ਕਲਜੁਗ ਅੰਤਮ ਵੇਲਾ ਬੀਤਾ, ਪੁਰਖ ਅਬਿਨਾਸ਼ੀ ਖੇਲ ਖਿਲਾਈਆ। ਜੀਵਾਂ ਜੰਤਾਂ ਪਰਖੇ ਨੀਤਾ, ਘਟ ਘਟ ਬੈਠਾ ਆਸਣ ਲਾਈਆ। ਪਾਵੇ ਸਾਰ ਹਸਤ ਕੀਟਾ, ਊਚਾਂ ਨੀਚਾਂ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਦਰਾਂ ਕੱਤਕ ਦੇਵੇ ਵਰ, ਵੀਹ ਸਦ ਸੋਲਾਂ ਬਿਕ੍ਰਮੀ ਵੱਜੇ ਵਧਾਈਆ। ਵੀਹ ਸਦ ਸੋਲਾਂ ਸੋਲਾਂ ਸ਼ਿੰਗਾਰ, ਗੁਰਮੁਖਾਂ ਤਨ ਕਰਾਈਆ। ਹਰਿ ਹਰਿ ਨਾਮ ਭਰ ਭੰਡਾਰ, ਕਾਇਆ ਮੰਦਰ ਆਪ ਸੁਹਾਈਆ। ਨਿਰਗੁਣ ਬਾਤੀ ਕਰ ਉਜਿਆਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਨਿਝਰ ਝਿਰਨਾ ਝਿਰੇ ਅਪਾਰ, ਅੰਮ੍ਰਿਤ ਮੇਘ ਆਪ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਤਖ਼ਤ ਸਚ ਸੁਲਤਾਨ, ਆਦਿ ਜੁਗਾਦੀ ਸਦ ਨਿਗਹਬਾਨ, ਸੰਤ ਸਾਜਣ ਦੇਵੇ ਮਾਣ, ਜਗਤ ਨਿਮਾਣਿਆਂ ਗਲੇ ਲਗਾਈਆ। ਆਦਿ ਜੁਗਾਦੀ ਏਕੰਕਾਰ, ਪੁਰਖ ਅਕਾਲ ਇਕ ਅਖਵਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਖੇਲ ਅਪਾਰ, ਭੇਵ ਕੋਇ ਨਾ ਪਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਦਿਸ ਕਿਸੇ ਨਾ ਆਇੰਦਾ। ਅਜੂਨੀ ਰਹਿਤ ਨੂਰ ਉਜਿਆਰ, ਅਨੁਭਵ ਪਰਕਾਸ਼ ਸਮਾਇੰਦਾ। ਵਸਣਹਾਰਾ ਸਚਖੰਡ ਦਵਾਰ, ਥਿਰ ਘਰ ਸਾਚੇ ਆਸਣ ਲਾਇੰਦਾ । ਆਪੇ ਪੁਰਖ ਆਪੇ ਨਾਰ, ਆਪ ਆਪਣੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਏਕੰਕਾਰ, ਅਕਲ ਕਲਾ ਕਲ ਆਪਣੀ ਧਾਰ, ਨਿਰਗੁਣ ਜੋਤ ਡਗਮਗਾਇੰਦਾ। ਨਿਰਗੁਣ ਜੋਤ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਘਰ ਮੰਦਰ ਦੀਪਕ ਕਰ ਉਜਿਆਰ, ਆਪ ਆਪਣਾ ਥਾਨ ਸੁਹਾਇਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਰਖਾਇਆ। ਨਾ ਕੋਈ ਮੰਦਰ ਦਿਸੇ ਚਾਰ ਦੀਵਾਰ, ਮਹੱਲ ਅਟੱਲ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਨੂਰ ਨੂਰ ਉਪਜਾਇਆ। ਨੂਰ ਉਜਾਲਾ ਹਰਿ ਗੋਪਾਲਾ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦੀ ਜੁਗਾ ਜੁਗੰਤਰ ਚਲੇ ਆਪਣੀ ਚਾਲਾ, ਚਾਲ ਨਿਰਾਲੀ ਭੇਵ ਨਾ ਆਈਆ। ਆਪੇ ਕਾਲ ਆਪ ਮਹਾਂਕਾਲਾ, ਦੇਵ ਇਸ਼ਟ ਆਪ ਅਖਵਾਈਆ। ਆਪੇ ਤੋੜਨਹਾਰ ਜੰਜਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਧਰਾਈਆ। ਅਬਿਨਾਸ਼ੀ ਕਰਤਾ ਪੁਰਖ ਸੁਲਤਾਨ, ਏਕਾ ਰੰਗ ਸਮਾਇਆ। ਵਸਣਹਾਰਾ ਸਚ ਮਕਾਨ, ਸਚਖੰਡ ਬੈਠਾ ਆਸਣ ਲਾਇਆ। ਜੋਧਾ ਸੂਰ ਬਲੀ ਬਲਵਾਨ, ਇਕ ਅਕੱਲਾ ਆਪ ਅਖਵਾਇਆ। ਸਾਚਾ ਚਿੱਲਾ ਤੀਰ ਕਮਾਨ, ਆਪ ਆਪਣੇ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਆਪਣੀ ਰਚਨਾ ਆਪੇ ਰਚ, ਹਰਿ ਆਪੇ ਵੇਖ ਵਖਾਇੰਦਾ। ਆਪੇ ਖੇਲ ਖਿਲਾਰੀ ਹੋਏ ਸਚ, ਸੁੱਚ ਆਪ ਵਰਤਾਇੰਦਾ। ਆਪੇ ਹੋਏ ਭਾਂਡਾ ਕੱਚ, ਆਪੇ ਭੰਨ ਵਖਾਇੰਦਾ। ਆਪੇ ਤ੍ਰੈਗੁਣ ਅਗਨ ਜਾਏ ਮੱਚ, ਏਕਾ ਲੰਬੂ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਬ੍ਰਹਿਮਾਦੀ ਪਾਰਬ੍ਰਹਮ ਖੇਲ ਖਿਲਾਇੰਦਾ। ਪਾਰਬ੍ਰਹਮ ਹਰਿ ਮਿਹਰਵਾਨਾ, ਏਕਾ ਰੰਗ ਸਮਾਇਆ। ਜੁਗ ਜੁਗ ਖੇਲੇ ਖੇਲ ਵਾਲੀ ਦੋ ਜਹਾਨਾ, ਲੋਕਮਾਤ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਨਾਦ ਤਰਾਨਾ, ਸ਼ਬਦ ਅਨਾਦੀ ਇਕ ਸੁਣਾਇਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਏਕਾ ਹੁਕਮੀ ਬੰਧਨ ਪਾਇਆ। ਸੰਤਾਂ ਸਾਧਾਂ ਦੇਵੇ ਧੁਰ ਫ਼ਰਮਾਨਾ, ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਰਖਾਇਆ। ਜੁਗ ਕਰਤਾ ਹਰਿ ਕਰਨੇ ਜੋਗ, ਆਪਣੀ ਕਰਨੀ ਕਿਰਤ ਕਮਾਇੰਦਾ। ਆਪੇ ਰਸੀਆ ਰਸ ਰਸ ਭੋਗੇ ਆਪਣਾ ਭੋਗ, ਭੋਗ ਬਿਲਾਸ ਆਪ ਵਖਾਇੰਦਾ। ਆਪ ਚੁਗਾਏ ਸਾਚੀ ਚੋਗ, ਏਕਾ ਚੋਗ ਆਪਣੇ ਹੱਥ ਰਖਾਇੰਦਾ। ਆਪੇ ਪਾਵੇ ਸਾਰ ਚੌਦਾਂ ਲੋਕ, ਚੌਦਾਂ ਹੱਟਾਂ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਏਕੰਕਾਰ ਬੋਲ ਜੈਕਾਰ, ਆਪਣਾ ਪਹਿਰਾ ਆਪੇ ਲਾਇੰਦਾ। ਸ਼ਬਦ ਜੈਕਾਰ ਹਰਿ ਭਗਵਾਨ, ਆਪਣਾ ਆਪ ਅਲ੍ਹਾਈਆ। ਦੂਸਰ ਸੁਣੇ ਨਾ ਕਿਸੇ ਕਾਨ, ਰਸਨਾ ਜੇਹਵਾ ਨਾ ਕੋਈ ਹਿਲਾਈਆ। ਬ੍ਰਹਮਾ ਵੇਤਾ ਪਾਵੇ ਆਣ, ਏਕਾ ਹੁਕਮ ਫਿਰਾਈਆ। ਵਿਸ਼ਨੂੰ ਦੇਵੇ ਸਾਚਾ ਦਾਨ, ਪ੍ਰਭ ਸਾਚੇ ਹੱਥ ਵਡਿਆਈਆ। ਸ਼ੰਕਰ ਦਾਤਾ ਗੁਣ ਨਿਧਾਨ, ਗੁਣਵੰਤਾ ਆਪ ਅਖਵਾਈਆ। ਤਿੰਨਾਂ ਮੇਲਾ ਵਿਚ ਜਹਾਨ, ਲੋਕਮਾਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਖ ਨਰ ਨਰੇਸ਼ ਆਪੇ ਆਪ ਵਟਾਈਆ। ਭੇਖ ਅਵੱਲਾ ਇਕ ਅਕੱਲਾ, ਆਪਣਾ ਆਪ ਵਟਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਵੇਖ ਵਖਾਇੰਦਾ। ਜਨ ਭਗਤਾਂ ਅੰਦਰ ਆਪੇ ਰੱਲਾ, ਜੁਗ ਜੁਗ ਜੋਤ ਜਗਾਇੰਦਾ। ਨਿਝ ਘਰ ਆਸਣ ਸਾਚਾ ਮੱਲਾ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਆਪਣਾ ਨਾਉਂ ਰੱਖ, ਆਪਣੀ ਕਲ ਵਰਤਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਹੋ ਪਰਤੱਖ, ਆਪ ਆਪਣਾ ਖੇਲ ਖਿਲਾਇੰਦਾ। ਕਲਜੁਗ ਕੂੜਾ ਵੇਖੇ ਰੇਠ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਲੱਖ ਚੁਰਾਸੀ ਭਾਂਡੇ ਸਖ, ਹਰਿ ਕਾ ਨਾਮ ਸਾਚੀ ਵਸਤ ਕੋਈ ਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਸਤਿਜੁਗ ਤੇਰੀ ਸਾਚੀ ਧਾਰ, ਹਰਿ ਸਾਚੇ ਆਪ ਚਲਾਈਆ। ਵਾਰ ਅਠਾਰਾਂ ਲਏ ਅਵਤਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਬੇਪਰਵਾਹ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਜੁਗਾ ਜੁਗੰਤਰ ਪਹਿਰੇ ਬਾਣਾ, ਪੰਜ ਤੱਤ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਬੰਨੇ ਸਾਚਾ ਗਾਨਾ, ਸਾਚਾ ਸਗਨ ਮਨਾਇੰਦਾ। ਸ਼ਬਦ ਅਨਾਦੀ ਧੁਨ ਤਰਾਨਾ, ਰਾਗੀ ਰਾਗ ਅਲਾਇੰਦਾ। ਆਪੇ ਜਾਣੇ ਆਪਣਾ ਆਣਾ ਜਾਣਾ, ਵੇਦ ਕਤੇਬ ਭੇਵ ਨਾ ਪਾਇੰਦਾ। ਆਪੇ ਦੇਵੇ ਧੁਰ ਫ਼ਰਮਾਨਾ, ਆਪਣਾ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਤਿਜੁਗ ਸਾਚਾ ਉਤਰਿਆ ਪਾਰ, ਘਰ ਸਾਚੇ ਵੱਜੀ ਵਧਾਈਆ। ਤ੍ਰੇਤਾ ਢਹਿ ਢਹਿ ਪਏ ਦਵਾਰ, ਪ੍ਰਭ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੇਵੇ ਵਰ ਸਹਿਜ ਸੁਖਦਾਈਆ। ਧਰਤ ਮਾਤ ਦਰ ਕਰ ਪਿਆਰ, ਘਰ ਸਾਚਾ ਇਕ ਵਸਾਈਆ। ਸਾਚੀ ਸਿਖਿਆ ਗੁਣ ਵਿਚਾਰ, ਘਰ ਘਰ ਬੂਝ ਬੁਝਾਈਆ। ਰਾਮ ਨਾਮ ਮੰਤਰ ਵਿਚ ਸੰਸਾਰ, ਦੋਏ ਦੋਏ ਜੋੜ ਜੁੜਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਹੰ ਬ੍ਰਹਮ ਮੋਖ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧ ਵੱਡੀ ਵਡਿਆਈਆ। ਤ੍ਰੇਤੇ ਵੇਸ ਹਰਿ ਹਰਿ ਕਰ, ਆਪਣਾ ਖੇਲ ਖਿਲਾਇਆ। ਰਾਮ ਰੂਪ ਮਾਤ ਧਰ, ਧਰ ਧਰਨੀ ਲੇਖੇ ਲਾਇਆ । ਆਪਣਾ ਭਾਣਾ ਆਪਣੇ ਸਿਰ ਜਰ ਜਰ, ਲੋਕਮਾਤ ਵੇਖ ਵਖਾਇਆ। ਰਾਵਣ ਹੰਕਾਰੀ ਤੋੜ ਗੜ੍ਹ, ਗੜ੍ਹ ਹੰਕਾਰੀ ਆਪ ਮਿਟਾਇਆ। ਗ਼ਰੀਬ ਨਿਮਾਣਿਆਂ ਆਪਣੀ ਹੱਥੀਂ ਫੜ ਫੜ, ਆਪਣੇ ਗਲੇ ਲਗਾਇਆ। ਭਗਤਾਂ ਅੰਦਰ ਆਪੇ ਚੜ੍ਹ ਚੜ੍ਹ, ਨਿਰਗੁਣ ਨਿਰਗੁਣ ਦਰਸ ਦਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਸਮਝਾਇਆ। ਸਾਚੀ ਸਿਖਿਆ ਹਰਿ ਸੁਲਤਾਨ, ਜੁਗ ਜੁਗ ਆਪ ਸਮਝਾਇੰਦਾ। ਜਨ ਭਗਤਾਂ ਹੋਏ ਨਿਗਹਬਾਨ, ਲੋਕਮਾਤ ਆਪ ਉਠਾਇੰਦਾ। ਆਤਮ ਅੰਤਰ ਦੇਵੇ ਬ੍ਰਹਮ ਗਿਆਨ, ਏਕਾ ਅੱਖਰ ਆਪ ਪੜ੍ਹਾਇੰਦਾ। ਏਕਾ ਰਾਗ ਸੁਣਾਏ ਕਾਨ, ਧੁੰਨ ਅਨਾਦੀ ਨਾਦ ਵਜਾਇੰਦਾ। ਏਕਾ ਅੰਮ੍ਰਿਤ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾਇੰਦਾ। ਗੁਰ ਸ਼ਬਦ ਏਕਾ ਆਪ ਸ੍ਰੀ ਭਗਵਾਨ, ਸਾਚਾ ਇਸ਼ਟ ਵਖਾਇੰਦਾ। ਦੂਸਰ ਨਾ ਦਿਸੇ ਕੋਈ ਦੁਕਾਨ, ਗੁਰਮੁਖ ਹੱਟ ਨਾ ਕਿਸੇ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਨਾਮ ਅੰਮ੍ਰਿਤ ਜਾਮ, ਸ੍ਰਿਸ਼ਟ ਸਬਾਈ ਆਪ ਪਿਆਇੰਦਾ। ਆਪ ਉਪਜਾਏ ਆਪਣੀ ਯਦ, ਆਪਣਾ ਵੰਸ ਵਖਾਇੰਦਾ। ਆਪ ਵਜਾਏ ਆਪਣਾ ਨਦ, ਆਪੇ ਰਾਗ ਅਲਾਇੰਦਾ। ਆਪੇ ਖੇਲੇ ਖੇਲ ਵਿਚ ਬ੍ਰਹਿਮਦ, ਬ੍ਰਹਿਮਾਦੀ ਨਾਉਂ ਧਰਾਇੰਦਾ। ਆਪੇ ਲੋਆਂ ਪੁਰੀਆਂ ਲੰਘੇ ਪਾਰ ਹੱਦ, ਸਚਖੰਡ ਦਵਾਰੇ ਆਸਣ ਲਾਇੰਦਾ। ਸੰਤ ਸੁਹੇਲੇ ਭਗਤਨ ਚੇਲੇ ਆਪ ਆਪਣੇ ਦਰ ਸਦ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਤ੍ਰੇਤਾ ਤ੍ਰੀਆ ਕਰ ਕਰ ਵੇਸ, ਹਰਿ ਆਪਣਾ ਲੇਖ ਲਿਖਾਇਆ। ਪੁਰਖ ਅਬਿਨਾਸ਼ੀ ਸਦਾ ਅਦੇਸ, ਭੇਵ ਕੋਈ ਨਾ ਰਾਇਆ । ਲੇਖਾ ਜਾਣੇ ਗਣਪਤ ਗਣੇਸ਼, ਸ਼ਿਵ ਸ਼ੰਕਰ ਫੋਲ ਫੁਲਾਇਆ। ਪਾਵੇ ਸਾਰ ਬਾਸ਼ਕ ਸੇਜ, ਸਾਂਗੋ ਪਾਂਗ ਕਵਣ ਹੰਢਾਇਆ। ਬ੍ਰਹਮਾ ਵੇਖੇ ਇਕ ਨਰੇਸ਼, ਨਰ ਨਰਾਇਣ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇਆ। ਬਣਤ ਬਣਾਏ ਹਰਿ ਬਨਵਾਰੀ, ਹਰਿ ਸਾਚਾ ਖੇਲ ਖਿਲਾਇੰਦਾ। ਦੁਆਪਰ ਤੇਰੀ ਆਈ ਵਾਰੀ, ਤੇਰਾ ਰੰਗ ਰੰਗਾਇੰਦਾ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰੀ, ਨਾਮ ਬੰਸਰੀ ਇਕ ਵਜਾਇੰਦਾ। ਖੇਲੇ ਖੇਲ ਵਡ ਬਲਕਾਰੀ, ਆਪ ਆਪਣਾ ਬਲ ਧਰਾਇੰਦਾ। ਗ਼ਰੀਬ ਨਿਮਾਣਿਆਂ ਪਾਵੇ ਸਾਰੀ, ਬਿਪਰ ਸੁਦਾਮਾ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਦਿ ਜੁਗਾਦਿ ਆਪਣਾ ਨਾਉਂ ਧਰਾਇੰਦਾ। ਕਾਹਨਾ ਕ੍ਰਿਸ਼ਨਾ ਹਰਿ ਹਰਿ ਖੇਲ, ਅਚਰਜ ਖੇਲ ਖਿਲਾਈਆ। ਪੰਚਮ ਮੀਤਾ ਪੰਚਮ ਮੇਲ, ਪੰਚਮ ਰੰਗ ਚੜ੍ਹਾਈਆ। ਪੰਚਮ ਜੋਤ ਨਿਰੰਜਣ ਚਾੜ੍ਹੇ ਤੇਲ, ਆਦਿ ਨਿਰੰਜਣ ਵੇਖ ਵਖਾਈਆ। ਪੰਚਮ ਕੱਟਣਹਾਰਾ ਧਰਮ ਰਾਏ ਦੀ ਜੇਲ, ਪੰਚਮ ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਜੁਗ ਖੇਲ ਹਰਿ ਅਵੱਲਾ, ਹਰਿ ਆਪਣਾ ਆਪ ਕਰਾਇੰਦਾ। ਦੁਆਪਰ ਤੇਰਾ ਵੇਖ ਮਹੱਲਾ, ਹਰਿ ਸਾਚਾ ਵੇਸ ਵਟਾਇੰਦਾ। ਕਲਜੁਗ ਰੂਪ ਰਾਣੀ ਅੱਲਾ, ਐਨਲਹੱਕ ਨਾਅਰਾ ਲਾਇੰਦਾ। ਬਿਸਮਲ ਹੋਏ ਵਿਚ ਮਿਲਾ, ਭੇਵ ਕੋਈ ਨਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰਸਾਰ, ਸੰਸਾਰ ਸਾਗਰ ਫੋਲ ਫੁਲਾਇੰਦਾ। ਸੰਸਾਰ ਸਾਗਰ ਡੂੰਘੀ ਡੱਲਾ, ਹਰਿ ਸਾਚਾ ਫੋਲ ਫੁਲਾਈਆ। ਨਿਰਗੁਣ ਸਰਗੁਣ ਫੜਾਏ ਆਪਣਾ ਪੱਲਾ, ਈਸਾ ਮੂਸਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰੇ ਆਪ ਪੜ੍ਹਾਈਆ। ਆਪਣੀ ਵਿਦਿਆ ਆਪ ਪੜ੍ਹਾਏ, ਹਰਿ ਸਾਚੇ ਵਡ ਵਡਿਆਈਆ। ਕਲਮਾ ਅਮਾਮ ਆਪ ਅਖਵਾਏ, ਆਪਣਾ ਨਾਮ ਦਏ ਸੁਣਾਈਆ। ਕਾਇਨਾਤ ਫੇਰਾ ਪਾਏ, ਚਾਰੋਂ ਕੁੰਟ ਵੇਖ ਵਖਾਈਆ। ਦਹਿ ਦਿਸ਼ਾ ਮਰਦੰਗ ਵਜਾਏ, ਸੋਇਆ ਕੋਈ ਰਹਿਣ ਨਾ ਪਾਈਆ। ਆਪਣਾ ਅੰਕ ਆਪ ਵਖਾਏ, ਏਕਾ ਲੇਖਾ ਦਏ ਲਿਖਾਈਆ । ਸਾਚਾ ਬੰਕ ਆਪ ਸੁਹਾਏ, ਮੁਹੰਮਦ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੂਪ ਆਪ ਵਟਾਈਆ। ਏਕਾ ਰੂਪ ਏਕੰਕਾਰ, ਆਪਣਾ ਆਪ ਵਟਾਇੰਦਾ। ਈਸਾ ਮੂਸਾ ਕਰ ਪਿਆਰ, ਕਲਜੁਗ ਸੰਗ ਨਿਭਾਇੰਦਾ। ਤਿਖੀ ਰੱਖੇ ਆਪੇ ਧਾਰ, ਨਾ ਕੋਈ ਮੇਟ ਮਿਟਾਇੰਦਾ। ਪਾਵੇ ਸਾਰ ਚਾਰ ਯਾਰ, ਚਾਰ ਯਾਰੀ ਤੋੜ ਨਿਭਾਇੰਦਾ। ਹੱਕ ਹਕੀਕਤ ਮਾਰੇ ਨਾਅਰ, ਤੌਫੀਕ ਇਕ ਖ਼ੁਦਾਏ ਆਪ ਅਖਵਾਇੰਦਾ। ਮਿਹਬਾਨ ਬੀਦੋ ਕਰ ਪਿਆਰ, ਨੂਰ ਅਲਾਹੀ ਡਗਮਗਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਭੇਵ ਕੋਈ ਨਾ ਪਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਕਰੇ ਕੁੜਮਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਪਣੀ ਕਰਨੀ ਰਿਹਾ ਕਰਾਈਆ। ਖੋਲ੍ਹਣਹਾਰਾ ਬੰਦ ਕਿਵਾੜ, ਆਪ ਆਪਣੀ ਬੂਝ ਬੁਝਾਈਆ। ਅੰਦਰ ਵੜ ਦਏ ਸਹਾਰ, ਏਕਾ ਰੰਗ ਰੰਗਾਈਆ। ਮੇਟਣਹਾਰ ਪੰਚਮ ਧਾੜ, ਬਹੱਤਰ ਨਾੜ ਕਰੇ ਰੁਸ਼ਨਾਈਆ। ਅਗਨੀ ਬੁਝਾਏ ਲੱਗੀ ਹਾੜ, ਤਤਵ ਤਤ ਮਿਟਾਈਆ। ਸਚ ਵਖਾਏ ਇਕ ਅਖਾੜ, ਚੌਦਾਂ ਤਬਕਾਂ ਕੁੰਡਾ ਲਾਹੀਆ। ਨਿਰਗੁਣ ਜੋਤ ਨੂਰ ਉਜਿਆਰ, ਘਰ ਘਰ ਵਸੇ ਬੇਪਰਵਾਹੀਆ। ਖ਼ਾਲਕ ਖ਼ਲਕ ਕਰੇ ਪਿਆਰ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦੇਵੇ ਸਾਚਾ ਵਰ, ਸਾਚਾ ਮੇਲਾ ਲਏ ਮਿਲਾਈਆ। ਕਲਜੁਗ ਜੁੜਿਆ ਸਾਚਾ ਜੋੜਾ, ਮੁਹੰਮਦ ਸੰਗ ਨਿਭਾਇੰਦਾ। ਜੂਠਾ ਝੂਠਾ ਮਿਲਿਆ ਘੋੜਾ, ਚਾਰੋਂ ਕੁੰਟ ਆਪ ਦੌੜਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਲਾਇਆ ਪੌੜਾ, ਉਚਾ ਗੜ੍ਹ ਸੁਹਾਇੰਦਾ। ਚਾਰੋਂ ਕੁੰਟ ਪਿਆ ਰੌਲਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਸੰਗ ਮੁਹੰਮਦ ਚਾਰ ਯਾਰ, ਆਪਣਾ ਨਾਅਰਾ ਆਪੇ ਲਗਾਈਆ। ਦੀਨ ਇਲਾਹੀ ਕਰ ਤਿਆਰ, ਏਕਾ ਇਸਮ ਦਏ ਵਖਾਈਆ। ਦੂਸਰ ਨਾ ਕੋਈ ਮੀਤ ਮੁਰਾਰ, ਨਾ ਕੋਈ ਸੰਗ ਨਿਭਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਵੇਖਣਹਾਰ ਦਿਸ ਨਾ ਆਈਆ। ਧਰਨੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਖੁਲ੍ਹੜੇ ਕੇਸ ਕਰੇ ਪੁਕਾਰ, ਦਰ ਦਰਵੇਸ਼ ਬੈਠੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਤਾ ਆਪਣਾ ਵਰ, ਸਾਚੀ ਸਖੀਆਂ ਸਿਖ ਸਮਝਾਈਆ। ਧਰਨੀ ਦੇਵੇ ਹਰਿ ਦਿਲਾਸਾ, ਏਕਾ ਮਤ ਸਮਝਾਇੰਦਾ। ਪੁਰਖ ਅਬਿਨਾਸ਼ੀ ਚਰਨ ਕਵਲ ਭਰਵਾਸਾ, ਸਤਿ ਸਤਿ ਆਪ ਵਰਤਾਇੰਦਾ। ਪੰਜ ਤੱਤ ਵੇਖੇ ਜਗਤ ਤਮਾਸ਼ਾ, ਨਾਨਕ ਨਾਉਂ ਧਰਾਇੰਦਾ। ਸਚਖੰਡ ਦਵਾਰੇ ਪਾਵੇ ਰਾਸਾ, ਮੰਡਲ ਮੰਡਪ ਚਰਨਾਂ ਹੇਠ ਦਬਾਇੰਦਾ। ਰਾਮ ਨਾਮ ਸਤਿ ਕਿਸੇ ਕੰਡੇ ਨਾ ਤੁਲੇ ਤੋਲਾ ਮਾਸ਼ਾ, ਅਤੋਲ ਅਤੁਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦੇਵੇ ਸਾਚਾ ਵਰ, ਗੁਰ ਨਾਨਕ ਮੇਲ ਮਿਲਾਇੰਦਾ। ਗੁਰ ਨਾਨਕ ਸਤਿਗੁਰ ਹਰਿ ਮਿਹਰਵਾਨ, ਪੰਜ ਤੱਤ ਜੋੜ ਜੁੜਾਇਆ। ਸ਼ਬਦ ਅਗੰਮੀ ਇਕ ਬਿਬਾਨ, ਹਰਿ ਸਾਚੇ ਹੱਥ ਰਖਾਇਆ। ਲੋਆਂ ਪੁਰੀਆਂ ਪਾਵੇ ਆਣ, ਨੌ ਖੰਡ ਵੇਖ ਵਖਾਇਆ। ਚਾਰ ਵਰਨਾਂ ਦੇਵੇ ਇਕ ਗਿਆਨ, ਊਚਾਂ ਨੀਚਾਂ ਮੇਟ ਮਿਟਾਇਆ। ਪਾਰਬ੍ਰਹਮ ਇਕ ਵਖਾਣ, ਏਕਾ ਰੂਪ ਦਰਸਾਇਆ। ਨਾਮ ਸਤਿ ਕਰ ਪਰਧਾਨ, ਸਾਚਾ ਮੰਤਰ ਨਾਮ ਦ੍ਰਿੜਾਇਆ। ਸਰਬ ਜੀਆਂ ਦਾ ਇਕ ਭਗਵਾਨ, ਆਦਿ ਜੁਗਾਦਿ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਮੇਲ ਮਿਲਾਇਆ। ਨਿਰਗੁਣ ਸਰਗੁਣ ਹਰਿ ਹਰਿ ਧਾਰ, ਆਪਣੀ ਆਪ ਚਲਾਈਆ। ਨਾਮ ਸਤਿ ਸਤਿ ਜੈਕਾਰ, ਏਕਾ ਆਪਣਾ ਨਾਅਰਾ ਲਾਈਆ । ਏਕਾ ਬੋਲੇ ਬੋਲਣਹਾਰ, ਏਕਾ ਹੁਕਮ ਜਣਾਈਆ। ਕਲਜੁਗ ਅੰਤਮ ਖੇਲੇ ਖੇਲ ਪੁਰਖ ਅਬਿਨਾਸ਼ੀ ਘਨਕ ਪੁਰ ਵਾਸੀ ਸ਼ਾਹੋ ਸ਼ਾਬਾਸੀ ਬੇਐਬ ਪਰਵਰਦਿਗਾਰ, ਆਪ ਆਪਣਾ ਖੇਲ ਖਿਲਾਈਆ। ਪਰਗਟ ਹੋਏ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਨਾਨਕ ਅੰਗਦ ਅੰਗ ਲਗਾ, ਆਪਣਾ ਬਿਰਧ ਰਖਾਇਆ। ਸੂਰਾ ਸਰਬੰਗ ਸਿਰ ਹੱਥ ਰਖਾ, ਸਾਚੇ ਮਾਰਗ ਆਪੇ ਲਾਇਆ। ਅਨਹਦ ਤਾਲ ਮਰਦੰਗ ਵਜਾ, ਅਨਭਵ ਪਰਕਾਸ਼ ਕਰਾਇਆ। ਸਰ ਸਰੋਵਰ ਸਾਚੀ ਗੰਗ ਸੁਹਾ, ਅੰਮ੍ਰਿਤ ਤਾਲ ਆਪ ਭਰਾਇਆ। ਜਗਤ ਦਵਾਰੇ ਬੰਦ ਕਰਵਾ, ਗੁਰੂ ਦਵਾਰ ਇਕ ਸੁਹਾਇਆ। ਏਕਾ ਦਰਸ ਆਪ ਦਿਖਾ, ਜਗਤ ਤ੍ਰਿਸਨਾ ਹਰਸ ਮਿਟਾਇਆ। ਸਾਚੇ ਪੌੜੇ ਆਪੇ ਚੜ੍ਹਾ, ਉਚਾ ਡੰਡਾ ਹੱਥ ਉਠਾਇਆ। ਸਚਖੰਡ ਨਿਵਾਸੀ ਨਿਵਾਸ ਕਰਾ, ਨਿਝ ਆਤਮ ਮੇਲ ਮਿਲਾਇਆ। ਜੋਤ ਪਰਕਾਸ਼ ਦੀਪਕ ਦੀਆ ਜਗਾ, ਨਾ ਸਕੇ ਕੋਈ ਬੁਝਾਇਆ। ਸ੍ਰਿਸ਼ਟ ਸਬਾਈ ਗਿਆ ਸਮਝਾ, ਹਰਿ ਕਾ ਸ਼ਬਦ ਗੁਰ ਅਖਵਾਇਆ। ਅੰਗਦ ਗੁਰ ਵੇਸ ਵਟਾ, ਆਪਣੀ ਲਏ ਅੰਗੜਾਈਆ। ਅਮਰਦਾਸ ਗਲੇ ਲਗਾ, ਅਮਰਾਪਦ ਵਖਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਵੱਜੀ ਵਧਾਈਆ। ਆਪੇ ਪਕੜਨਹਾਰਾ ਬਾਂਹ, ਸਤਿਗੁਰ ਪੂਰਾ ਨਾਉਂ ਧਰਾਈਆ। ਆਪੇ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ। ਆਪੇ ਦੇਵਣਹਾਰਾ ਠੰਡੀ ਛਾਂ, ਸਿਰ ਸਮਰਥ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਅੰਦਰ ਆਪੇ ਵੜ, ਘਰ ਘਰ ਵਿਚ ਦਏ ਸੁਹਾਈਆ। ਘਰ ਵਿਚ ਘਰ ਦਏ ਸੁਹਾਇਆ, ਸਤਿਗੁਰ ਪੂਰੇ ਵਡ ਵਡਿਆਈਆ। ਅਗਿਆਨ ਅੰਧੇਰਾ ਸਰਬ ਮਿਟਾਇਆ, ਜੋਤੀ ਜੋਤ ਹੋਏ ਰੁਸ਼ਨਾਈਆ। ਬਿਰਧ ਅਵਸਥਾ ਲੇਖੇ ਲਾਇਆ, ਬਾਲ ਜਵਾਨੀ ਭੇਵ ਨਾ ਰਾਈਆ। ਆਪਣੇ ਮਾਰਗ ਆਪੇ ਲਾਇਆ, ਸਾਚਾ ਮਾਰਗ ਇਕ ਵਖਾਈਆ। ਸਚ ਸਰੋਵਰ ਸੇਵ ਕਮਾਇਆ, ਅੰਮ੍ਰਿਤ ਬਰਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡ ਆਪ ਵੰਡਾਈਆ। ਪਹਿਲੀ ਵੰਡ ਹਰਿ ਨਿਰੰਕਾਰ, ਨਾਨਕ ਆਪ ਵੰਡਾਇੰਦਾ। ਦੂਜੀ ਮੰਗ ਵਿਚ ਸੰਸਾਰ, ਅੰਗਦ ਅੰਗ ਲਗਾਇੰਦਾ। ਤੀਜਾ ਨੇਤਰ ਖੋਲ੍ਹ ਕਿਵਾੜ, ਅਮਰ ਅਮਰ ਕਹਾਇੰਦਾ। ਚੌਥੇ ਪਦ ਸੇਵਾਦਾਰ, ਰਾਮਦਾਸ ਗੁਰ ਸੇਵ ਕਮਾਇੰਦਾ। ਸਰ ਅੰਮ੍ਰਿਤ ਅੰਮ੍ਰਿਤ ਭਰ ਭੰਡਾਰ, ਏਕਾ ਮੰਗ ਮੰਗਾਇੰਦਾ। ਸ਼ਬਦ ਨਾਦ ਨਾਦ ਜੈਕਾਰ, ਆਪਣਾ ਨਾਅਰਾ ਲਾਇੰਦਾ। ਅਰਜਨ ਅਰਜਨ ਕਰ ਪਿਆਰ, ਆਪ ਆਪਣਾ ਹੁਕਮ ਸੁਣਾਇੰਦਾ। ਚਾਰੇ ਅੱਖਰ ਦਏ ਅਧਾਰ, ਜਗਤ ਵੱਖਰ ਚਾਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਸਮਝਾਇੰਦਾ। ਗੁਰ ਅਰਜਨ ਹਰਿ ਹਰਿ ਚੀਤਾ, ਗੁਰ ਹਰਿ ਗੋਬਿੰਦ ਰੰਗ ਚੜ੍ਹਾਇਆ। ਮਿਲਿਆ ਮੇਲ ਇਕ ਅਤੀਤਾ, ਵਿਛੜ ਕਦੇ ਨਾ ਜਾਇਆ। ਪੁਰਖ ਅਬਿਨਾਸ਼ੀ ਠੰਡਾ ਸੀਤਾ, ਹਰਿ ਮੰਦਰ ਆਸਣ ਲਾਇਆ। ਲੱਖ ਚੁਰਾਸੀ ਪਰਖੇ ਨੀਤਾ, ਹਰਿ ਕਾ ਨਾਮ ਨਜ਼ਰ ਨਾ ਆਇਆ। ਪਾਵੇ ਸਾਰ ਵੇਦ ਪੁਰਾਨ ਅਠਾਰਾਂ ਧਿਆਏ ਗੀਤਾ, ਅੰਜੀਲ ਕੁਰਾਨਾਂ ਫੋਲ ਫੁਲਾਇਆ। ਵਸਣਹਾਰਾ ਸ਼ਿਵਦਵਾਲੇ ਮੰਦਰ ਮੱਠ ਮਸੀਤਾ, ਆਪ ਆਪਣਾ ਰੂਪ ਵਟਾਇਆ। ਪਾਵੇ ਸਾਰ ਰਾਮ ਸੀਤਾ, ਰਾਧਾ ਕ੍ਰਿਸ਼ਨ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਭੇਵ ਖੁਲ੍ਹਾਇਆ। ਕਲਜੁਗ ਤੇਰੀ ਅੰਤਮ ਵਾਰ, ਗੁਰ ਸਤਿਗੁਰ ਵੇਖ ਵਖਾਇੰਦਾ। ਪੰਚਮ ਗੁਰ ਹੋ ਤਿਆਰ, ਸਾਚੀ ਸੇਵ ਕਮਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਪ ਆਪਣੀ ਦਇਆ ਕਮਾਇੰਦਾ। ਦੇਵੇ ਨਾਮ ਵਡ ਭੰਡਾਰ, ਏਕਾ ਸ਼ਬਦ ਜਣਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਇੰਦਾ। ਸ਼ਿਵ ਸ਼ੰਕਰ ਗਲੋਂ ਲਾਹੇ ਹਾਰ, ਬਾਸ਼ਕ ਤਸ਼ਕਾ ਗਲੋਂ ਹਟਾਇੰਦਾ। ਵਿਸ਼ਨੂੰ ਦਰ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਕਰੋੜ ਤੇਤੀਸਾ ਹਾਹਾਕਾਰ, ਸੁਰਪਤ ਇੰਦ ਨਾ ਸੰਗ ਨਿਭਾਇੰਦਾ। ਗੁਰ ਅਰਜਨ ਗੁਰ ਮਾਰੇ ਬਾਣ, ਅਗਾਧ ਬੋਧ ਸ਼ਬਦ ਲਿਖਾਇੰਦਾ। ਸੰਤ ਭਗਵੰਤ ਏਕਾ ਧਾਰ, ਏਕਾ ਦਰ ਵਖਾਇੰਦਾ। ਗੁਰੂ ਗ੍ਰੰਥ ਗੁਰ ਕਰ ਤਿਆਰ, ਚਾਰ ਵਰਨਾਂ ਆਪ ਸਮਝਾਇੰਦਾ। ਸ਼ਬਦ ਗੁਰ ਪਰਗਟ ਹੋਏ ਵਿਚ ਸੰਸਾਰ, ਪੰਜ ਤੱਤ ਗੁਰੂ ਨਾ ਕੋਈ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਿਰੰਕਾਰ ਆਪੇ ਵੇਖ ਵਖਾਇੰਦਾ। ਪੰਚਮ ਜੋਤ ਹਰਿ ਉਜਾਗਰ, ਆਪਣਾ ਬਿਰਧ ਰਖਾਇਆ। ਛੇਵੇਂ ਗੁਰ ਬਣ ਸੌਦਾਗਰ, ਸਾਚਾ ਵਣਜ ਕਰਾਇਆ। ਨਿਰਮਲ ਕਰਮ ਕਰੇ ਉਜਾਗਰ, ਦੋਏ ਦੋਏ ਧਾਰ ਬੰਧਾਇਆ। ਸਾਚਾ ਅੰਮ੍ਰਿਤ ਜਲ ਭਰਿਆ ਗਾਗਰ, ਇਕ ਉਛਾਲਾ ਆਪ ਵਖਾਇਆ। ਏਕਾ ਨਾਮ ਰਤੀ ਰਤਨਾਗਰ, ਏਕਾ ਰੰਗਣ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਧਾਰ ਪੰਜ ਤੱਤ ਪਿਆਰ, ਸ਼ਬਦੀ ਆਪਣੀ ਵੰਡ ਵੰਡਾਇਆ। ਸ਼ਬਦ ਗੁਰ ਵੰਡੀ ਵੰਡ, ਗੁਰੂ ਗ੍ਰੰਥ ਬਣਾਈਆ। ਪੰਜ ਤੱਤ ਖੇਲ ਵਰਭੰਡ, ਜੋਤੀ ਜੋਤ ਰੁਸ਼ਨਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਪਾਵੇ ਸਾਰ ਵਿਚ ਬ੍ਰਹਿਮੰਡ, ਲੋਆਂ ਪੁਰੀਆਂ ਡੇਰਾ ਢਾਈਆ। ਲੱਖ ਚੁਰਾਸੀ ਵੇਖੇ ਨਾਰ ਦੁਹਾਗਣ ਰੰਡ, ਦਹਿ ਦਿਸ਼ਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਰਾਏ ਹਰਿ ਦਇਆ ਕਮਾਏ, ਆਪ ਆਪਣੇ ਰੰਗ ਰੰਗਾਈਆ। ਹਰਿਰਾਏ ਹਰਿ ਹਰਿ ਪਾਇਆ, ਹਰਿ ਘਰ ਵੱਜੀ ਵਧਾਈਆ। ਦਰ ਘਰ ਸਾਚੇ ਮੰਗਲ ਗਾਇਆ, ਏਕਾ ਸ਼ਬਦ ਅਲਾਈਆ। ਰੂਪ ਰੰਗ ਨਾ ਕੋਇ ਜਣਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਲੇਖਾ ਦਏ ਜਣਾਇਆ, ਆਪਣੇ ਲੇਖੇ ਲਏ ਲਗਾਈਆ। ਰੂਪ ਅਨੂਪ ਆਪ ਵਟਾਇਆ, ਬਾਲ ਬਾਲਾ ਆਪ ਉਪਜਾਈਆ। ਹਰਿਕ੍ਰਿਸ਼ਨ ਹਰਿ ਆਪ ਅਖਵਾਇਆ, ਦੂਸਰ ਭੇਵ ਨਾ ਜਾਣੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਵਿਚ ਸੰਸਾਰ, ਧਰਨੀ ਧਰਤ ਧਵਲ ਸੁਹਾਈਆ। ਧਰਨੀ ਦੁੱਖ ਕਾਇਆ ਅੰਗ, ਦਿਵਸ ਰੈਣ ਕੁਰਲਾਇਆ। ਦਰ ਘਰ ਸਾਚੇ ਮੰਗੇ ਮੰਗ, ਹਰਿਜਨ ਕੋਇ ਨਾ ਹੋਏ ਸਹਾਇਆ। ਕਲਜੁਗ ਨੱਯਾ ਵਗੇ ਝੂਠੀ ਗੰਗ, ਸਾਚਾ ਸਰ ਨਾ ਕੋਈ ਉਪਾਇਆ। ਚਾਰੋਂ ਕੁੰਟ ਵੱਜੇ ਮਰਦੰਗ, ਕਾਮ ਕਰੋਧ ਰਿਹਾ ਵਜਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾ ਹੋਏ ਨੰਗ, ਸਾਚਾ ਪੜਦਾ ਨਾ ਕੋਇ ਵਖਾਇਆ। ਪਾਰਬ੍ਰਹਮ ਸੂਰਾ ਸਰਬੰਗ, ਏਕਾ ਸ਼ਬਦ ਰਿਹਾ ਸੁਣਾਇਆ। ਗੁਰ ਤੇਗ ਬਹਾਦਰ ਤੇਰਾ ਦੇਵੇ ਸੰਗ, ਆਪ ਆਪਣਾ ਭੇਟ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਲਿਖਾਇਆ। ਤੇਗ ਬਹਾਦਰ ਸਾਚੀ ਧਾਰ, ਕਲਜੁਗ ਅੰਤਮ ਆਪ ਚਲਾਈਆ। ਅੰਤਮ ਮੰਗੀ ਮੰਗ ਦਿਲੀ ਦਰਬਾਰ, ਪ੍ਰਭ ਅਬਿਨਾਸ਼ੀ ਅੱਗੇ ਝੋਲੀ ਡਾਹੀਆ। ਤੇਰਾ ਤੇਰੇ ਉਤੋਂ ਦਿਤਾ ਵਾਰ, ਤੇਰਾ ਤੇਰੀ ਝੋਲੀ ਪਾਈਆ। ਤੇਰਾ ਰੂਪ ਸਰਬ ਸੰਸਾਰ, ਤੇਰੀ ਸਿਖਿਆ ਇਕ ਸਮਝਾਈਆ। ਤੇਰਾ ਸ਼ਬਦ ਤੇਰਾ ਜੈਕਾਰ, ਤੇਰਾ ਨਾਅਰਾ ਏਕਾ ਲਾਈਆ। ਤੇਰਾ ਨਾਮ ਤੇਰਾ ਭੰਡਾਰ, ਤੇਰਾ ਤੇਰਾ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਤੇਗ ਬਹਾਦਰ ਦੇਵੇ ਵਰ, ਤੇਰਾ ਲੇਖਾ ਦਏ ਲਗਾਈਆ। ਗੁਰ ਤੇਗ ਬਹਾਦਰ ਹਰਿ ਹਰਿ ਲੇਖ, ਸ਼ਬਦੀ ਸ਼ਬਦ ਜਣਾਈਆ। ਪਾਰਬ੍ਰਹਮ ਪ੍ਰਭ ਧਾਰੇ ਭੇਖ, ਕਲਜੁਗ ਵੇਲਾ ਅੰਤਮ ਆਈਆ। ਸ਼ਾਹ ਸੁਲਤਾਨਾ ਮਿਟੇ ਰੇਖ, ਰਾਜ ਰਾਜਾਨ ਰਹਿਣ ਨਾ ਪਾਈਆ। ਤੇਰਾ ਰੂਪ ਦਸ ਦਸਮੇਸ, ਲਏ ਉਪਜਾਈਆ। ਤੇਰਾ ਨਾਮ ਰਹੇ ਹਮੇਸ਼, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁੱਚ ਆਪ ਵਰਤਾਈਆ। ਗੋਬਿੰਦ ਸੂਰਾ ਵਡ ਬਲਵਾਨ, ਪੁਰਖ ਅਕਾਲ ਆਪ ਉਪਜਾਇੰਦਾ। ਸੁੱਤ ਦੁਲਾਰਾ ਕਰ ਪਰਧਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਧਰਮ ਝੁਲੌਣਾ ਇਕ ਨਿਸ਼ਾਨ, ਸਚ ਨਿਸ਼ਾਨਾ ਹੱਥ ਫੜਾਇੰਦਾ। ਏਕਾ ਚਿੱਲਾ ਤੀਰ ਕਮਾਨ, ਸਾਚੇ ਗਾਤਰੇ ਆਪ ਲਟਕਾਇੰਦਾ। ਏਕਾ ਅੰਮ੍ਰਿਤ ਪੀਣ ਖਾਣ, ਜਗਤ ਤ੍ਰਿਸਨਾ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਦਸ ਅਵਤਾਰ, ਵਰਨ ਗੋਤ ਤੇ ਵਸੇ ਬਾਹਰ, ਚਾਰ ਵਰਨਾਂ ਕਰੇ ਪਿਆਰ, ਊਚਾਂ ਨੀਚਾਂ ਮੇਲ ਮਿਲਾਇੰਦਾ। ਊਚਾਂ ਨੀਚਾਂ ਮਿਲਿਆ ਮੇਲਾ, ਗੁਰ ਗੋਬਿੰਦ ਆਪ ਸਲਾਹੀਆ। ਏਕਾ ਦਵਾਰ ਸੋਹੇ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਵਟਾਈਆ ਪੁਰਖ ਅਕਾਲ ਬਣਿਆ ਸੱਜਣ ਸੁਹੇਲਾ, ਦੂਜਾ ਇਸ਼ਟ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਗੁਰ ਗੋਬਿੰਦ ਮੇਲਾ ਹਰਿ ਨਿਰੰਕਾਰ, ਏਕਾ ਘਰ ਸੁਹਾਇੰਦਾ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਸਾਚਾ ਸੰਗ ਨਿਭਾਇੰਦਾ। ਖੇਲੇ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਸੁੱਤ ਦੁਲਾਰਾ ਕਰ ਤਿਆਰ, ਸ਼ਬਦੀ ਹੁਕਮ ਜਣਾਇੰਦਾ। ਏਕਾ ਅੱਖਰ ਬੋਲ ਜੈਕਾਰ, ਸਾਚਾ ਡੰਕਾ ਫਤਿਹ ਮਾਤ ਵਜਾਇੰਦਾ। ਰਾਓ ਰੰਕਾਂ ਕਰ ਖ਼ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ, ਸਾਚੀ ਸਿਖਿਆ ਇਕ ਸਮਝਾਈਆ। ਗੋਬਿੰਦ ਗੁਰ ਤਿਖੀ ਧਾਰ, ਲੋਕਮਾਤ ਰਖਾਈਆ। ਸਾਚੀ ਸਿਖੀ ਕਰ ਤਿਆਰ, ਚਾਰ ਵਰਨਾਂ ਇਕ ਸਮਝਾਈਆ। ਵਾਲੋਂ ਨਿਕੀ ਅਪਰ ਅਪਾਰ, ਨੇਤਰ ਨੈਣ ਦਿਸ ਨਾ ਆਈਆ। ਮੁਨੀ ਰਿਖੀ ਨਾ ਪਾਇਣ ਸਾਰ, ਪੰਡਤ ਪਾਂਧੇ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਦਰ ਘਰ ਸਾਚਾ ਆਪ ਸੁਹਾਈਆ। ਗੁਰ ਗੋਬਿੰਦ ਗੁਰ ਮਿਹਰਵਾਨਾ, ਹਰਿ ਸੱਜਣ ਮੀਤ ਮੁਰਾਰੜਾ। ਸ਼ਬਦ ਅਗੰਮੀ ਬੰਨ੍ਹੇ ਗਾਨਾ, ਸਾਚਾ ਦੇਵੇ ਮਾਤ ਸਹਾਰੜਾ। ਏਕੰਕਾਰਾ ਧੁਰ ਫ਼ਰਮਾਣਾ, ਆਪ ਸੁਣਾਏ ਏਕੰਕਾਰਾ, ਲੇਖਾ ਜਾਣੇ ਸੂਲਾਂ ਸੱਥਰ ਯਾਰੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕ ਮੇਲਾ ਏਕਾ ਦਰ, ਏਕਾ ਘਰ ਸੁਹਾਇੰਦਾ। ਘਰ ਸੁਹੰਜਣਾ ਪੁਰਖ ਅਬਿਨਾਸ਼ਾ, ਏਕਾ ਰੰਗ ਰੰਗਾਇਆ। ਗੁਰ ਗੋਬਿੰਦ ਵੇਖਿਆ ਜਗਤ ਤਮਾਸ਼ਾ, ਹਰਿ ਸਾਚਾ ਹੁਕਮ ਸੁਣਾਇਆ। ਸਾਚੇ ਮੰਡਲ ਪਾਵੇ ਰਾਸਾ, ਆਪ ਆਪਣਾ ਖੇਲ ਖਿਲਾਇਆ। ਗੁਰਮੁਖਾਂ ਅੰਦਰ ਕਰੇ ਵਾਸਾ, ਅੰਮ੍ਰਿਤ ਆਤਮ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇਆ। ਆਪਣਾ ਭੇਵ ਆਪ ਖੁਲ੍ਹਾਏ, ਏਕਾ ਏਕ ਪੁਰਖ ਅਕਾਲ। ਸ਼ਬਦ ਅਗੰਮੀ ਆਪ ਸੁਣਾਏ, ਦੇਵੇ ਧੁਰ ਫ਼ਰਮਾਣ। ਗੁਰ ਗੋਬਿੰਦ ਤੇਰੀ ਘਾਲ ਪਾਰਬ੍ਰਹਮ ਪ੍ਰਭ ਲੇਖੇ ਲਾਏ, ਹਰਿਜਨ ਤੋੜੇ ਜਗਤ ਜੰਜਾਲ। ਤੇਰਾ ਡੰਕਾ ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪ ਵਜਾਏ, ਆਪੇ ਚਲੇ ਅਵੱਲੜੀ ਚਾਲ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਪਕੜ  ਉਠਾਏ, ਖੇਲੇ ਖੇਲ ਸ਼ਾਹ ਕੰਗਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਬਣੇ ਦਲਾਲ। ਹਰਿ ਦਲਾਲ ਗੋਬਿੰਦ ਪਿਆਰਾ, ਸਤਿਗੁਰ ਪੁਰਖ ਅਖਵਾਇੰਦਾ। ਤੇਰਾ ਸੋਹੇ ਬੰਕ ਦਵਾਰਾ, ਤੇਰੀ ਨਗਰੀ ਡੇਰਾ ਲਾਇੰਦਾ। ਸੰਬਲ ਨਗਰ ਕਰ ਉਜਿਆਰਾ, ਸਾਢੇ ਤਿੰਨ ਹੱਥ ਵੇਖ ਵਖਾਇੰਦਾ। ਜੋਤੀ ਨੂਰ ਸਾਚਾ ਦੀਪ ਹੋਏ ਉਜਿਆਰਾ, ਲੋਕਮਾਤ ਨਾ ਕੋਈ ਬੁਝਾਇੰਦਾ। ਖੜਗ ਖੰਡਾ ਪਕੜੇ ਤੇਜ਼ ਕਟਾਰਾ, ਬ੍ਰਹਿਮੰਡਾਂ ਖੰਡਾਂ ਫੋਲ ਫੁਲਾਇੰਦਾ। ਭੇਖ ਪਖੰਡਾ ਕਰੇ ਪਾਰ ਕਿਨਾਰਾ, ਜੂਠ ਝੂਠ ਦਿਸ ਨਾ ਆਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਮੇਲ ਮਿਲਾਇੰਦਾ। ਗੁਰ ਗੋਬਿੰਦ ਹਰਿਜਨ ਵਧਾਈ, ਘਰ ਸਾਚੇ ਮੰਗਲ ਗਾਇਆ। ਵਾਰ ਥਿਤ ਕੋਈ ਜਾਣੇ ਨਾਹੀਂ, ਤੇਰਾ ਭੇਵ ਕਿਸੇ ਨਾ ਆਇਆ। ਤੂੰ ਦਾਤਾ ਬੇਪਰਵਾਹੀ, ਬੇਅੰਤ ਬੇਅੰਤ ਆਪ ਅਖਵਾਇਆ। ਗੁਰਸਿਖ ਗੁਰਮੁਖ ਸੰਤ ਸੁਹੇਲੇ ਗੁਰੂ ਗੁਰ ਚੇਲੇ ਫੜ ਬਾਂਹੀ, ਆਪਣਾ ਮੇਲ ਆਪ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਲਾ ਵਕ਼ਤ ਦਏ ਸੁਹਾਇਆ। ਚਾਰ ਯੁਗ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਸਤਿਜੁਗ ਹਰਿ ਹਰਿ ਨਿਭਿਆ ਸੰਗ, ਸੋ ਪੁਰਖ ਵੱਡੀ ਵਡਿਆਈਆ। ਤ੍ਰੇਤੇ ਵੇਖੇ ਤੇਰਾ ਮਰਦੰਗ, ਤੁਰੀਆ ਵੇਸ ਵਟਾਈਆ। ਦੁਆਪਰ ਦਵਾਰ ਆਪੇ ਲੰਘ, ਦੋਏ ਦੋਏ ਜੋੜ ਜੁੜਾਈਆ। ਕਲਜੁਗ ਕੂੜ ਕੁੜਿਆਰਾ, ਚਾਰੋਂ ਕੁੰਟ ਵਜਾਏ ਮਰਦੰਗ, ਸਚ ਸੁੱਚ ਬੈਠੀ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਖੇਲ ਖਿਲਾਈਆ। ਹਰਿ ਹਰਿ ਸਾਚੀ ਖੇਲ ਖਿਲਾਵਣ ਆਇਆ, ਪਾਰਬ੍ਰਹਮ ਕਰਤਾਰ। ਨਿਰਗੁਣ ਜੋਤੀ ਜੋਤ ਡਗਮਗਾਵਣ ਆਇਆ, ਪਰਗਟ ਹੋ ਵਿਚ ਸੰਸਾਰ। ਨਿਹਕਲੰਕ ਆਪਣਾ ਨਾਉਂ ਰਖਾਵਣ ਆਇਆ, ਪੰਜ ਤੱਤ ਨਾ ਕੋਈ ਪਸਾਰ। ਜਨ ਭਗਤਾਂ ਸਾਚਾ ਸੰਗ ਨਿਭਾਵਣ ਆਇਆ, ਨਾਤਾ ਤੋੜ ਸਰਬ ਸੰਸਾਰ। ਚਾਰੇ ਵਰਨਾਂ ਏਕਾ ਰੰਗ ਚੜ੍ਹਾਵਣ ਆਇਆ, ਊਚਾਂ ਨੀਚਾਂ ਕਰੇ ਪਾਰ ਕਿਨਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾ, ਤਖ਼ਤੋਂ ਲਾਹਵਣ ਆਇਆ, ਜੋਧਾ ਸੂਰਬੀਰ ਬਲੀ ਬਲਕਾਰ। ਗੁਰ ਗੁਰ ਨਾਉਂ ਪਰਗਟਾਵਣ ਆਇਆ, ਜੋਤੀ ਨੂਰ ਕਰ ਉਜਿਆਰ। ਸਾਚਾ ਖੰਡਾ ਫੜ ਚਮਕਾਵਣ ਆਇਆ, ਤਿਖੀ ਰੱਖੀ ਆਪੇ ਧਾਰ। ਚਾਰੋਂ ਕੁੰਟਾਂ ਮੇਟ ਮਿਟਾਵਣ ਆਇਆ, ਦਹਿ ਦਿਸ਼ਾ ਖੇਲ ਅਪਾਰ। ਨੌ ਖੰਡ ਪ੍ਰਿਥਮੀ ਵੇਖ ਵਖਾਵਣ ਆਇਆ, ਸੱਤਾਂ ਦੀਪਾਂ ਦਏ ਹੁਲਾਰ। ਲੱਖ ਚੁਰਾਸੀ ਪਾਰ ਕਰਾਵਣ ਆਇਆ, ਬੇੜਾ ਵੇਖੇ ਵਿਚ ਮੰਝਧਾਰ। ਕੂੜੀ ਕਿਰਿਆ ਦਾਗ਼ ਮਿਟਾਵਣ ਆਇਆ, ਕਰੇ ਖੇਲ ਅਗੰਮ ਅਪਾਰ। ਸਾਚੀ ਸਿਖਿਆ ਇਕ ਸਮਝਾਵਣ ਆਇਆ, ਚਾਰ ਵਰਨ ਸੋਹੇ ਇਕ ਦਵਾਰ। ਸੰਤ ਸੁਹੇਲੇ ਆਪ ਉਠਾਵਣ ਆਇਆ, ਦੂਸਰ ਕੋਈ ਨਾ ਮੀਤ ਮੁਰਾਰ। ਆਦਿ ਨਿਰੰਜਣ ਜੋਤ ਜਗਾਵਣ ਆਇਆ, ਪੁਰਖ ਅਕਾਲ ਖੇਲ ਨਿਆਰ। ਸਤਿ ਸਰੂਪ ਰੂਪ ਵਟਾਵਣ ਆਇਆ, ਸਾਂਤਕ ਸਤਿ ਸਤਿ ਵਰਤੇ ਵਰਤਾਰ। ਕਲਜੁਗ ਕਾਲੀ ਰੈਣ ਅੰਧੇਰੀ ਮਿਟਾਵਣ ਆਇਆ, ਸਾਚਾ ਚੰਨ ਕਰੇ ਉਜਿਆਰ। ਘਰ ਮੰਦਰ ਇਕ ਸੁਹਾਵਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਵੇਸ ਵਟਾਇਆ। ਸਤਿਜੁਗ ਮੰਗੇ ਮੰਗ ਅਪਾਰ, ਪ੍ਰਭ ਅੱਗੇ ਝੋਲੀ ਡਾਹੀਆ। ਤ੍ਰੇਤਾ ਨਿਉਂ ਨਿਉਂ ਕਰੇ ਨਿਮਸਕਾਰ, ਚਰਨ ਧਿਆਨ ਲਗਾਈਆ। ਦੁਆਪਰ ਦਰ ਬਣੇ ਭਿਖਾਰ, ਭਿਖਕ ਭਿਛਿਆ ਝੋਲੀ ਪਾਈਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਉਚੀ ਕੂਕੇ ਦਏ ਦੁਹਾਈਆ। ਨਾਨਕ ਗੋਬਿੰਦ ਲੇਖਾ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਵੇਦ ਵਿਆਸਾ ਰਿਹਾ ਲਲਕਾਰ, ਪੁਰਾਨ ਅਠਾਰਾਂ ਰਸਨਾ ਗਾਈਆ। ਰਾਹ ਤੱਕੇ ਸੰਗ ਮੁਹੰਮਦ ਚਾਰ ਯਾਰ, ਸਦੀ ਚੌਧਵੀਂ ਵੇਖ ਵਖਾਈਆ। ਚੌਦਾਂ ਤਬਕ ਨੇਤਰ ਰਹੇ ਉਘਾੜ, ਆਪ ਆਪਣੀ ਅੱਖ ਖੁਲ੍ਹਾਈਆ। ਬ੍ਰਹਮਾ ਹੋਇਆ ਅੰਤ ਬੇਜ਼ਾਰ, ਧੀਰਜ ਧੀਰ ਨਾ ਕੋਈ ਧਰਾਈਆ। ਵਿਸ਼ਨੂੰ ਤੇਰਾ ਕੌਲ ਕਰਾਰ, ਨਾ ਕੋਈ ਸੰਗ ਨਿਭਾਈਆ। ਸ਼ੰਕਰ ਵੇਖੇ ਜਗਤ ਉਜਾੜ, ਧੂੰਆਂਧਾਰ ਸਰਬ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਸੰਤ ਦਏ ਵਡਿਆਈਆ। ਸਾਚਾ ਸੰਤ ਹਰਿ ਦੁਲਾਰਾ, ਹਰਿ ਸਤਿਗੁਰ ਆਪ ਉਠਾਇੰਦਾ। ਲੋਕਮਾਤ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਮੇਟੇ ਅੰਧ ਅੰਧੇਰ ਅੰਧ ਅੰਧਿਆਰਾ, ਸਚ ਗਿਆਨ ਇਕ ਦ੍ਰਿੜਾਇੰਦਾ। ਭਾਂਡਾ ਭਰਮ ਭੌ ਭੰਨ ਤੋੜੇ ਗੜ੍ਹ ਹੰਕਾਰਾ, ਅੰਦਰ ਵੜ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਜੋਤ ਪਰਗਟਾਇੰਦਾ। ਜੋਤ ਪਰਗਟਾਏ ਹਰਿ ਨਿਰੰਕਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਪੁਰੀ ਘਨਕ ਹੋ ਉਜਿਆਰ, ਵਾਸੀ ਪੁਰੀ ਘਨਕ ਆਪ ਅਖਵਾਈਆ। ਨਿਰਗੁਣ ਸਰਗੁਣ ਖੇਲ ਸੰਸਾਰ, ਹਰਿ ਸਾਚਾ ਆਪ ਕਰਾਈਆ। ਏਕਾ ਸ਼ਬਦ ਦਏ ਹੁਲਾਰ, ਸੰਤ ਮਨੀ ਸਿੰਘ ਆਪ ਉਠਾਈਆ। ਗ਼ਰੀਬ ਨਿਮਾਣੇ ਪਾਵੇ ਸਾਰ, ਬੁਧ ਮਤ ਮਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਹੁਲਾਰਾ ਨਿਰਗੁਣ ਧਾਰਾ ਆਪ ਧਰਾਈਆ। ਸ਼ਬਦ ਹੁਲਾਰਾ ਨਾਮ ਅਨਮੋਲ, ਹਰਿ ਸਤਿਗੁਰ ਆਪ ਰਖਾਇੰਦਾ। ਪੰਜ ਤੱਤ ਤੋਲੇ ਆਪਣੇ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਅੰਦਰੇ ਅੰਦਰ ਕੂਕੇ ਆਪ ਸੁਣਾਏ ਆਪਣਾ ਬੋਲ, ਹਕੀਕੀ ਰਾਗ ਭੇਵ ਨਾ ਪਾਇੰਦਾ। ਆਪੇ ਬਦਲਿਆ ਆਪਣਾ ਚੋਲ, ਕਾਇਆ ਚੋਲਾ ਵੇਸ ਵਟਾਇੰਦਾ। ਆਪੇ ਖੇਲੇ ਆਪਣਾ ਹੋਲ, ਕਲਜੁਗ ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇੰਦਾ। ਸੰਤ ਮਨੀ ਸਿੰਘ ਕਰ ਵਣਜਾਰਾ, ਹਰਿ ਸਾਚੇ ਵਣਜ ਕਰਾਇਆ। ਮੂਰਖ ਮੂੜ੍ਹ ਲਗਾਇਆ ਸਾਚੀ ਸੇਵਾ ਸੇਵਾਦਾਰ, ਸਾਚੀ ਸੇਵਾ ਆਪ ਕਮਾਇਆ। ਹਰਿ ਮੰਦਰ ਗਿਆ ਹੋਇਆ ਖ਼ਬਰਦਾਰ, ਊਚੀ ਕੂਕੇ ਦਏ ਦੁਹਾਇਆ। ਪੁਰੀ ਅਨੰਦ ਕਰੇ ਪੁਕਾਰ, ਨੀਲਾ ਬਸਤਰ ਤਨ ਛੁਹਾਇਆ। ਰਕਾਬ ਗੰਜ ਏਕਾ ਧਾਰ, ਏਕਾ ਹੁਕਮ ਫਿਰਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਭੇਵ ਅਭੇਦਾ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਕਰਤਾਰ, ਜਗਤ ਵਿਚੋਲਾ ਨਾ ਕੋਈ ਬਣਾਇਆ। ਸੰਤ ਮਨੀ ਸਿੰਘ ਸਾਚੀ ਸੇਵ, ਹਰਿ ਸਾਚਾ ਆਪ ਲਗਾਇੰਦਾ। ਪੁਰਖ ਅਬਿਨਾਸ਼ੀ ਅਲਖ ਅਭੇਵ, ਅਗੰਮ ਅਗੋਚਰ ਭੇਵ ਨਾ ਆਇੰਦਾ। ਨਾ ਕੋਈ ਗਾਏ ਰਸਨਾ ਜੇਹਵ, ਬੱਤੀ ਦੰਦ ਨਾ ਕੋਈ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਨੀ ਸਿੰਘ ਦਏ ਸਹਾਰਾ, ਅੰਦਰੇ ਅੰਦਰ ਸ਼ਬਦ ਅਪਾਰਾ, ਨਿਰਗੁਣ ਨਾਦ ਇਕ ਵਜਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰ, ਹਰਿ ਸਾਚਾ ਆਪ ਸੁਣਾਇੰਦਾ। ਸੰਤ ਮਨੀ ਸਿੰਘ ਸੇਵਾਦਾਰ, ਸਾਚੀ ਸੇਵ ਕਮਾਇੰਦਾ। ਮਸਤੂਆਣਾ ਧਾਮ ਨਿਆਰ, ਦਰ ਦਰ ਆਏ ਸੀਸ ਝੁਕਾਇੰਦਾ। ਸਾਚੇ ਸੰਤ ਸੰਤ ਪਿਆਰ, ਸਾਚਾ ਹੁਕਮ ਸੁਣਾਇੰਦਾ। ਪਰਗਟ ਹੋਇਆ ਵਿਚ ਸੰਸਾਰ, ਨਿਰਗੁਣ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਮਾਰੇ ਮਾਰ, ਜੂਠ ਝੂਠ ਮੇਟ ਮਿਟਾਇੰਦਾ। ਸਤਿਜੁਗ ਵਰਤੇ ਵਿਚ ਸੰਸਾਰ, ਸਤਿਗੁਰ ਸਾਚਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸੰਤ ਸੰਤ ਸੰਤ ਜਣਾਈ, ਹਰਿ ਸਾਚਾ ਆਪ ਜਣਾਇੰਦਾ। ਸੰਤ ਸੰਤ ਸੰਤ ਕੁੜਮਾਈ, ਹਰਿ ਸਾਚਾ ਸਗਨ ਮਨਾਇੰਦਾ। ਸੰਤ ਸੰਤ ਸੰਤ ਘਰ ਵੱਜੀ ਵਧਾਈ, ਹਰਿ ਸਾਚਾ ਵੇਖ ਵਖਾਇੰਦਾ। ਸੰਤ ਸੰਤ ਸੰਤ ਸਰਨਾਈ, ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਹਰਿ ਖੁਲ੍ਹਾਏ, ਸੰਤ ਮਨੀ ਸਿੰਘ ਲੇਖ ਲਿਖਾਇੰਦਾ। ਮਸਤੂਆਣੇ ਫੇਰਾ ਪਾਏ, ਮਸਤ ਰੂਪ ਆਪ ਵਖਾਇੰਦਾ। ਆਪੇ ਲਿਖੇ ਆਪੇ ਦਏ ਮਿਟਾਏ, ਆਪੇ ਰੰਗ ਰੰਗਾਇੰਦਾ। ਆਪੇ ਰਾਜ ਰਾਜਾਨਾ ਵੇਖ ਵਖਾਏ, ਪੜਦਾ ਉਹਲਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲਿਖਿਆ ਸਾਚਾ ਲੇਖ, ਆਪ ਉਠਾਏ ਨਰ ਨਰੇਸ਼, ਪਰਗਟ ਹੋਏ ਦਰ ਦਰਵੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਸੰਤ ਮਨੀ ਸਿੰਘ ਲੇਖ ਲਿਖਾਇਆ, ਸ਼ਾਹ ਸੰਗਰੂਰ ਜਣਾਈਆ। ਨਿਹਕਲੰਕ ਕਲ ਜਾਮਾ ਪਾਇਆ, ਪੁਰੀ ਘਨਕ ਵੱਜੇ ਵਧਾਈਆ। ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਇਆ, ਜੋ ਬੈਠੇ ਮੁਖ ਭੁਵਾਈਆ। ਲਹਿਣਾ ਦੇਣਾ ਦਏ ਚੁਕਾਇਆ, ਫੂਲ ਬੰਸ ਵੇਖ ਵਖਾਈਆ। ਸ਼ਾਹ ਫਰੰਗੀ ਮੁਖ ਭੁਵਾਇਆ, ਉਲਟਾ ਮੁਖ ਰਖਾਈਆ। ਕਲਜੁਗ ਵੈIਹਦੀ ਧਾਰ ਕੰਢੀ ਡੇਰਾ ਰਹੇ ਰੁੜ੍ਹਾਇਆ, ਨਾ ਸਕੇ ਕੋਈ ਬਚਾਈਆ। ਪਾਰਬ੍ਰਹਮ ਪ੍ਰਭ ਖੇਲ ਖਿਲਾਇਆ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦੇਵੇ ਆਪ ਵਡਿਆਈਆ। ਸੰਤ ਮਨੀ ਸਿੰਘ ਸਚ ਸੰਦੇਸ਼, ਰਾਜ ਰਾਜਾਨਾ ਆਪ ਸੁਣਾਇੰਦਾ। ਕਲਜੁਗ ਅੰਤਮ ਦਰ ਦਰ ਫਿਰਨਾ ਬਣ ਦਰਵੇਸ਼, ਦਰ ਦਰਬਾਰ ਨਾ ਕੋਇ ਸੁਹਾਇੰਦਾ। ਆਪਣੇ ਨੇਤਰ ਆਪੇ ਵੇਖ, ਬੀਸ ਬੀਸਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਮਸਤੂਆਣਾ ਧਾਮ ਨਿਆਰ, ਸਾਚੇ ਸੰਤ ਮਿਲੇ ਵਡਿਆਈਆ। ਸੇਵ ਕਮਾਈ ਅਪਰ ਅਪਾਰ, ਪੁਰਖ ਅਬਿਨਾਸ਼ੀ ਬੂਝ ਬੁਝਾਈਆ। ਅੰਦਰ ਖੁਲ੍ਹਿਆ ਇਕ ਕਿਵਾੜ, ਦੂਈ ਕੰਧ ਰਹਿਣ ਨਾ ਪਾਈਆ। ਨਾਤਾ ਤੁਟਿਆ ਪੰਜ ਧਾੜ, ਹਉਮੇ ਰੋਗ ਰਹੇ ਨਾ ਰਾਈਆ। ਜਗੀ ਜੋਤ ਬਹੱਤਰ ਨਾੜ, ਘਰ ਸਾਚੇ ਵੱਜੀ ਵਧਾਈਆ। ਧਰਮ ਵੇਖਿਆ ਇਕ ਅਖਾੜ, ਚਾਰ ਕੁੰਟ ਰੁਸ਼ਨਾਈਆ। ਡੇਰਾ ਲਾਇਆ ਵਿਚ ਉਜਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰਸ ਦੇਵੇ ਕਰ ਕਰ ਤਰਸ ਅੰਦਰ ਮੰਦਰ ਬੂਝ ਬੁਝਾਈਆ। ਆਪਣਾ ਦਰਸ ਹਰਿ ਵਖਾਏ, ਦਿਸ ਕਿਸੇ ਨਾ ਆਇੰਦਾ। ਦੂਜੀ ਧਾਰ ਆਪ ਵਟਾਏ, ਸੰਤ ਮਨੀ ਸਿੰਘ ਹੁਕਮ ਸੁਣਾਇੰਦਾ। ਸੰਤ ਮਨੀ ਸਿੰਘ ਰਿਹਾ ਕੁਰਲਾਏ, ਦਿਵਸ ਰੈਣ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰੇ ਅੰਦਰ ਆਪੇ ਵੜ, ਆਪਣੀ ਸਿਖਿਆ ਆਪ ਸਮਝਾਇੰਦਾ। ਪਾਰਬ੍ਰਹਮ ਪ੍ਰਭ ਅੰਦਰ ਵੜਿਆ, ਦਿਤੀ ਵਡ ਵਡਿਆਈਆ। ਸਾਚੇ ਸੰਤ ਬਾਂਹੋਂ ਫੜਿਆ, ਵਿਛੜ ਕਦੇ ਨਾ ਜਾਈਆ। ਅਤਰ ਸਿੰਘ ਬੰਨਾਇਆ ਆਪੇ ਲੜਿਆ, ਲੜ ਪੱਲੂ ਗੰਢ ਰਖਾਈਆ। ਸਤਿਜੁਗ ਲੱਗੇ ਸਾਚੀ ਜੜਿਆ, ਹਰਿ ਸਾਚਾ ਦਏ ਲਗਾਈਆ। ਅੱਗੇ ਹੋ ਹੋ ਦਰਸ ਕਰਿਆ, ਨੇਤਰ ਨੈਣ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਉਤਮ ਵਰ, ਆਪਣੀ ਭਿਛਿਆ ਝੋਲੀ ਪਾਈਆ। ਸਾਚੀ ਭਿਛਿਆ ਹਰਿ ਨਿਰੰਕਾਰ, ਸੰਤਨ ਝੋਲੀ ਪਾਇੰਦਾ। ਅਗਲਾ ਲੇਖਾ ਜਾਣੇ ਵਿਚ ਸੰਸਾਰ, ਵੇਦ ਕਤੇਬ ਨਾ ਕੋਇ ਲਿਖਾਇੰਦਾ। ਪਰਗਟ ਹੋਵੇ ਹਰਿ ਨਿਰੰਕਾਰ, ਨਿਹਕਲੰਕਾ ਨਾਉਂ ਰਖਾਇੰਦਾ। ਚਾਰੋਂ ਕੁੰਟ ਧੂੰਆਂਧਾਰ, ਸਚ ਪਰਕਾਸ਼ ਨਾ ਕੋਇ ਕਰਾਇੰਦਾ। ਸ੍ਰਿਸ਼ਟ ਸਬਾਈ ਮਾਰੇ ਮਾਰ, ਨਾਮ ਖੰਡਾ ਇਕ ਚਮਕਾਇੰਦਾ। ਸੰਤ ਸੁਹੇਲੇ ਲਾਏ ਪਾਰ, ਸਚ ਮਲਾਹ ਆਪ ਹੋ ਜਾਇੰਦਾ। ਗੁਰਮੁਖ ਸਾਜਨ ਲਏ ਉਭਾਰ, ਆਪ ਆਪਣੀ ਦਇਆ ਕਮਾਇੰਦਾ। ਪੁਰਖ ਪੁਰਖੋਤਮ ਹੋ ਤਿਆਰ, ਕਲਜੁਗ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਦਿਤਾ ਵਰ, ਤੇਰੀ ਆਸਾ ਹਰਿ ਭਰਵਾਸਾ, ਪੂਰੀ ਦਏ ਕਰਾਈਆ। ਸ਼ਬਦ ਜਣਾਈ ਸ਼ਬਦ ਘਨਘੋਰ, ਅੰਧ ਅੰਧੇਰ ਮਿਟਾਇਆ। ਪੁਰਖ ਅਬਿਨਾਸ਼ ਹੱਥ ਪਕੜੇ ਡੋਰ, ਕਲਜੁਗ ਵੇਲਾ ਅੰਤਮ ਆਇਆ। ਜਨ ਭਗਤਾਂ ਨਾਤਾ ਤੋੜੇ ਪੰਚਮ ਚੋਰ, ਮਨ ਮਤ ਦਏ ਦੁਰਕਾਇਆ। ਦੂਈ ਦਵੈਤੀ ਦੇਵੇ ਹੋੜ, ਸਾਚੇ ਦਰ ਰਹਿਣ ਨਾ ਪਾਇਆ। ਚਰਨ ਪ੍ਰੀਤੀ ਲੱਗੀ ਨਿਭੇ ਤੋੜ, ਅਧਵਿਚਕਾਰ ਨਾ ਕੋਇ ਰੁੜਾਇਆ। ਪੁਰਖ ਅਗੰਮਾ ਚੜਿਆ ਸਾਚੇ ਘੋੜ, ਲੋਕਮਾਤ ਵੇਸ ਵਟਾਇਆ। ਸਚ ਦਵਾਰੇ ਆਇਆ ਦੌੜ, ਮਸਤੂਆਣਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਲਿਖਾਇਆ। ਸਤਿਜੁਗ ਤੇਰਾ ਸਾਚਾ ਰੂਪ, ਸਚ ਸਚ ਵਰਤਾਇੰਦਾ। ਤ੍ਰੇਤਾ ਲੇਖਾ ਜਾਣੇ ਚਾਰੇ ਕੁੰਟ, ਆਪ ਆਪਣੀ ਕਲ ਵਰਤਾਇੰਦਾ। ਦੁਆਪਰ ਹਰਿ ਹਰਿ ਗਿਆ ਤੁਠ, ਬਿਦਰ ਨਿਮਾਣਾ ਗਲੇ ਲਗਾਇੰਦਾ। ਅੰਮ੍ਰਿਤ ਪੀਤਾ ਏਕਾ ਘੁੱਟ, ਸਾਗ ਅਲੂਣਾ ਭੋਗ ਲਗਾਇੰਦਾ। ਤੇਰਾ ਭੰਡਾਰ ਵਰਤੇ ਅਤੁਟ, ਕਲਜੁਗ ਅੰਤਮ ਰਾਹ ਤਕਾਇੰਦਾ। ਤੀਰ ਨਿਰਾਲਾ ਰਿਹਾ ਛੁੱਟ, ਨਾ ਮੁਖੀ ਕੋਇ ਭੁਵਾਇੰਦਾ। ਸਦਾ ਭੰਡਾਰਾ ਵਰਤੇ ਅਤੁੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸੁੱਤ ਅਗੰਮੀ ਸ਼ਬਦ ਸਿਕਦਾਰ, ਹਰਿ ਸਾਚਾ ਆਪ ਵਰਤਾਇੰਦਾ । ਕਲਜੁਗ ਅੰਤਮ ਪਾਵੇ ਸਾਰ, ਲੋਕਮਾਤ ਵੇਸ ਧਰਾਇੰਦਾ। ਮਸਤੂਆਣਾ ਵੇਖੇ ਸਚ ਦਰਬਾਰ, ਚਾਰ ਵਰਨਾਂ ਆਪ ਸਮਝਾਇੰਦਾ। ਸੰਮਤ ਸੋਲਾਂ ਖੇਲ ਅਪਾਰ, ਪੰਦਰਾਂ ਕੱਤਕ ਦਰਸ ਵਖਾਇੰਦਾ। ਸੰਤ ਮਨੀ ਸਿੰਘ ਬੰਨੇ ਧਾਰ, ਤਿਖੀ ਧਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੀਤਾ ਭੁੱਲ ਨਾ ਜਾਇੰਦਾ। ਮਸਤੂਆਣਾ ਧਾਮ ਧਾਮਾ, ਧਰਨੀ ਧਰਤ ਸੁਹਾਈਆ। ਲੇਖਾ ਜਾਣੇ ਕ੍ਰਿਸ਼ਨਾ ਰਾਮਾ, ਰਾਮ ਰੂਪ ਆਪ ਵਟਾਈਆ। ਦੇਵਣਹਾਰਾ ਸਚ ਪੈਗਾਮਾ, ਅਜਰਾਈਲ ਮੇਕਾਈਲ ਅਸਰਾਈਲ ਸੇਵਾ ਲਾਈਆ। ਪੂਰਨ ਕਰੇ ਆਪਣਾ ਕਾਮਾ, ਹਰਿ ਕਾ ਸੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਦਿਤਾ ਸਾਚਾ ਵਰ, ਅੰਤਮ ਲੇਖਾ ਲੇਖੇ ਲਾਈਆ। ਸੰਤ ਮਨੀ ਸਿੰਘ ਸਤਿ ਸਤਿਵਾਦ, ਸਾਚੀ ਸੇਵ ਕਮਾਇੰਦਾ। ਨਗਰ ਬੜੁੱਖੇ ਮਿਲੀ ਦਾਦ, ਦਰ ਸਾਚਾ ਇਕ ਵਖਾਇੰਦਾ। ਇਕ ਲਗਾਇਆ ਸਾਚਾ ਨਾਦ, ਸ਼ਾਹ ਸੁਲਤਾਨਾ ਆਪ ਸੁਣਾਇੰਦਾ। ਜੀਵ ਜੰਤ ਕਰਨ ਫ਼ਰਯਾਦ, ਜੂਠੇ ਝੂਠੇ ਮੁਖ ਹਲਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੁਕਮ ਆਪ ਫਿਰਾਇੰਦਾ। ਸੰਤ ਮਨੀ ਸਿੰਘ ਦਰ ਦਰ ਫੜਿਆ, ਦੋਏ ਹੱਥ ਜੋੜ ਜੁੜਾਈਆ। ਪੁਰਖ ਅਬਿਨਾਸ਼ੀ ਖੇਲ ਕਰਿਆ, ਭੇਵ ਕੋਇ ਨਾ ਪਾਈਆ। ਆਪਣਾ ਲੇਖਾ ਸ਼ਾਹ ਸੁਲਤਾਨਾ ਅੱਗੇ ਧਰਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਬੇਪਰਵਾਹੀਆ। ਸੰਤ ਮਨੀ ਸਿੰਘ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਜੂਠਾ ਝੂਠਾ ਨਾਤਾ ਵਿਚ ਸੰਸਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਬਿਨ ਹਰਿ ਤੇਰੇ ਨਾ ਕੋਇ ਸਹਾਰ, ਨਾ ਕੋਈ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸੰਤ ਮਨੀ ਸਿੰਘ ਸੁਣ ਕਰ ਧਿਆਨ, ਹਰਿ ਸਾਚਾ ਸ਼ਬਦ ਜਣਾਈਆ। ਪੁਰਖ ਅਬਿਨਾਸ਼ੀ ਮਿਹਰਵਾਨ, ਵਡ ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਤੇਰੀ ਕੀਮਤ ਪਾਏ ਆਣ, ਲੱਖ ਕਰੋੜੀ ਨਾ ਕੋਇ ਚੁਕਾਈਆ। ਰਾਜ ਰਾਜਾਨ ਸਰਬ ਪਛਤਾਨ, ਵੇਲਾ ਗਿਆ ਹੱਥ ਨਾ ਆਈਆ। ਪਰਗਟ ਹੋਏ ਵਾਲੀ ਦੋ ਜਹਾਨ, ਵੀਹ ਸਦ ਬਿਕ੍ਰਮੀ ਵੱਜੇ ਵਧਾਈਆ। ਨੌ ਖੰਡ ਪ੍ਰਿਥਮੀ ਵਖਾਏ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਈਆ। ਸੱਤਾਂ ਦੀਪਾਂ ਪਾਵੇ ਆਣ, ਬਚਿਆ ਕੋਇ ਰਹਿਣ ਨਾ ਪਾਈਆ। ਮਸਤੂਆਣੇ ਕਰ ਪਛਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੋਤ ਜਗਾਈਆ। ਮੰਮਾਯ ਮਸਤ ਅਪਾਰ, ਮਾਇਆ ਮਮਤਾ ਮੋਹ ਤਜਾਇੰਦਾ। ਮੰਮਾਯ ਮੋਖ ਦਵਾਰ, ਦਰ ਘਰ ਸਾਚਾ ਇਕ ਵਖਾਇੰਦਾ। ਮੰਮਾਯ ਮੇਲ ਨਿਰਗੁਣ ਧਾਰ, ਦਰ ਘਰ ਸਾਚਾ ਇਕ ਸੁਹਾਇੰਦਾ। ਮੰਮਾਯ ਮਿਲਿਆ ਮੀਤ ਮੁਰਾਰ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਆਪ ਸੁਹਾਇੰਦਾ। ਤੱਤਾ ਤਿਖੀ ਧਾਰ, ਤ੍ਰੈਲੋਕ ਆਪ ਜਣਾਈਆ। ਤਿੰਨਾਂ ਗੁਣਾਂ ਪਾਵੇ ਸਾਰ, ਰਜੋ ਤਮੋ ਸਤੋ ਵੇਖ ਵਖਾਈਆ। ਤ੍ਰੈ ਤ੍ਰੈ ਦੇਸ਼ਾ ਖੇਲ ਨਿਆਰ, ਮਨ ਮਤ ਬੁਧ ਕਰੇ ਲੜਾਈਆ। ਤ੍ਰੈ ਤ੍ਰੈ ਲੋਕਾਂ ਹੋ ਉਜਿਆਰ, ਏਕਾ ਨਾਅਰਾ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੱਤਾ ਤਾਲਬ ਇਕ ਰਖਾਈਆ। ਸੱਸਾ ਸਤਿਗੁਰ ਰੂਪ, ਸਤਿ ਸਤਿਵਾਦ ਸਮਾਇੰਦਾ। ਆਦਿ ਜੁਗਾਦਿ ਸ਼ਾਹੋ ਭੂਪ, ਸਤਿਗੁਰ ਨਾਉਂ ਧਰਾਇੰਦਾ। ਲੇਖਾ ਜਾਣੇ ਚਾਰੇ ਕੂਟ, ਜੂਠ ਝੂਠ ਮੇਟ ਮਿਟਾਇੰਦਾ। ਕਲਜੁਗ ਅੰਤਮ ਗਿਆ ਤੁਠ, ਨਿਹਕਲੰਕ ਨਾਉਂ ਰਖਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਘੁੱਟ, ਸਾਚਾ ਜਾਮ ਪਿਆਇੰਦਾ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜੋ ਜਨ ਨੇਤਰ ਲੋਚਣ ਨੈਣ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਕ਼ਤ ਆਪ ਸੁਹਾਇੰਦਾ। ਸੰਤ ਮਨੀ ਸਿੰਘ ਬਣ ਭਿਖਾਰ, ਏਕਾ ਮੰਗ ਮੰਗਾਇੰਦਾ। ਤੇਰਾ ਦਰ ਤੇਰਾ ਦਵਾਰ, ਹਰਿ ਸਾਚੇ ਤੋਹੇ ਭਾਇੰਦਾ। ਤੇਰਾ ਰੰਗ ਸਰਬ ਸੰਸਾਰ, ਤੇਰੀ ਰੰਗਣ ਨਾਮ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਸੰਤ ਮਨੀ ਸਿੰਘ ਮੰਗੀ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਮੇਰਾ ਤੇਰਾ ਪੰਜ ਤੱਤ ਨਾਤਾ ਤੁੱਟੇ ਸੰਗ, ਸ਼ਬਦ ਸ਼ਬਦ ਹੋਏ ਕੁੜਮਾਈਆ। ਬਹੱਤਰ ਨਾੜ ਨਾ ਉਬਲੇ ਰਤ, ਤਿੰਨ ਸੌ ਸੱਠ ਹਾਡੀ ਨਾ ਕੋਇ ਵਖਾਈਆ। ਤੂੰ ਪਾਰਬ੍ਰਹਮ ਪੁਰਖ ਸਮਰਥ, ਤੇਰੀ ਸਰਨ ਇਕ ਸਰਨਾਈਆ। ਜੁਗਾ ਜੁਗੰਤਰ ਚਲਾਏ ਆਪਣਾ ਰਥ, ਰਥ ਰਥਵਾਹੀ ਫੇਰਾ ਪਾਈਆ। ਲੱਖ ਚੁਰਾਸੀ ਦੇਵਣ ਮਥ, ਨਾਮ ਨਿਧਾਨਾ ਇਕ ਜਣਾਈਆ। ਸ਼ਬਦ ਜਣਾਈ ਇਕ ਅਕੱਥ, ਸ਼ਬਦੀ ਸ਼ਬਦ ਕਥ ਨਾ ਸਕੇ ਰਾਈਆ। ਕਲਜੁਗ ਬੁਰਜ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਨਿਹਕਲੰਕਾ ਗੇੜੇ ਆਪਣੀ ਲੱਠ, ਆਪਣਾ ਗੇੜਾ ਆਪ ਦਵਾਈਆ। ਲਹਿਣਾ ਦੇਣਾ ਚੁਕਾਉਣਾ ਤੀਰਥ ਅਠਸਠ, ਗੰਗਾ ਗੋਦਾਵਰੀ ਸੁਰਸਤੀ ਨਹਾਵਣ ਕੋਇ ਨਾ ਜਾਈਆ। ਏਕਾ ਪੂਜਾ ਏਕਾ ਪਾਠ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਪਿਤਾ ਏਕਾ ਮਾਤ, ਏਕਾ ਗੋਦ ਸੁਹਾਈਆ। ਏਕਾ ਵਰਨ ਏਕਾ ਜ਼ਾਤ, ਏਕਾ ਗੋਤ ਜਣਾਈਆ। ਏਕਾ ਦੇਵੇ ਸਾਚੀ ਦਾਤ, ਏਕਾ ਝੋਲੀ ਪਾਈਆ। ਪੁਰਖ ਅਕਾਲ ਦੀਨ ਦਿਆਲ ਚਰਨ ਕਵਲ ਬੰਧਾਏ ਸਾਚਾ ਨਾਤ, ਗੁਰ ਗੋਬਿੰਦ ਦਏ ਗਵਾਹੀਆ। ਸੰਤ ਮਨੀ ਸਿੰਘ ਲਿਖਿਆ ਲੇਖ, ਮਸਤੂਆਣੇ ਬੰਦ ਕਰਾਇਆ। ਪੁਰਖ ਅਬਿਨਾਸ਼ੀ ਧਾਰੇ ਭੇਸ, ਨਿਹਕਲੰਕੀ ਜਾਮਾ ਪਾਇਆ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡੇ ਮੂੰਡ ਮੁੰਡਾਇਆ। ਅਲੱਖ ਨਿਰੰਜਣ ਹੋ ਪਰਵੇਸ, ਜੋਤੀ ਨੂਰ ਡਗਮਗਾਇਆ। ਸਤਿ ਪੁਰਖ ਸਦਾ ਆਦੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਲਹਿਣੇ ਝੋਲੀ ਪਾਇਆ। ਸੰਤ ਮਨੀ ਸਿੰਘ ਕਰੇ ਪੁਕਾਰ, ਨੀਰ ਰੋ ਰੋ ਦਏ ਦੁਹਾਈਆ। ਨਾਤਾ ਤੁੱਟਾ ਜੀਵ ਗਵਾਰ, ਜੀਵ ਜੰਤ ਨਾ ਸੰਗ ਰਖਾਈਆ। ਪਾਇਆ ਹਰਿ ਭਗਵੰਤ ਇਕ ਕਰਤਾਰ, ਮੀਤ ਮੁਰਾਰਾ ਮੇਲ ਮਿਲਾਈਆ। ਸੋ ਮਿਲਿਆ ਸੰਗ ਸੰਗ ਦਵਾਰ, ਦਰ ਦਰਵਾਜ਼ਾ ਖੋਲ੍ਹ ਖੁਲ੍ਹਾਈਆ। ਵੱਜਿਆ ਡੰਕ ਸਿਰਜਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਵੇਖ ਵਖਾਈਆ। ਦਰ ਘਰ ਸਾਚਾ ਹਰਿ ਹਰਿ ਪੇਖਿਆ, ਪਰਮ ਪੁਰਖ ਕਰਤਾਰ। ਪਿਛਲਾ ਲੇਖਾ ਆਪੇ ਵੇਖਿਆ, ਆਪਣਾ ਪੜਦਾ ਆਪ ਉਤਾਰ। ਨਾ ਕੋਈ ਭੁੱਲੇ ਭਰਮ ਭੁਲੇਖਿਆ, ਪਰਗਟ ਨਿਹਕਲੰਕ ਨਰਾਇਣ ਨਰ ਅਵਤਾਰ। ਡੰਕ ਵਜਾਏ ਦੇਸ ਪਰਦੇਸਿਆ, ਸੰਮਤ ਵੀਹ ਸੌ ਸੋਲਾਂ ਹੋਏ ਉਜਿਆਰ। ਨੌ ਖੰਡ ਪ੍ਰਿਥਮੀ ਕਿਸੇ ਦੀ ਨਾ ਚਲੇ ਪੇਸ਼ਿਆ, ਪ੍ਰਭ ਮਾਰਨਹਾਰਾ ਸ਼ਬਦ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰਸਾਰ। ਵਡ ਸੰਸਾਰਾ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਕਲਜੁਗ ਅੰਤਮ ਲਏ ਅਵਤਾਰ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਡੰਕ ਵਜਾਏ ਵਿਚ ਸੰਸਾਰ, ਲੱਖ ਚੁਰਾਸੀ ਜੀਵ ਜੰਤ ਸੋਏ ਆਪ ਉਠਾਇੰਦਾ। ਬ੍ਰਹਮਾ ਵੇਤਾ ਦਏ ਹੁਲਾਰ, ਨੇਤਰ ਅੱਖ ਖੁਲ੍ਹਾਇੰਦਾ । ਵਿਸ਼ਨੂੰ ਸੇਜਾ ਪਾਵੇ ਸਾਰ, ਬਾਸ਼ਕ ਤਸ਼ਕਾ ਫੋਲ ਫੁਲਾਇੰਦਾ। ਮਸਤੂਆਣਾ ਤੇਰਾ ਵੇਖੇ ਨਾਤਾ ਜਗਤ ਸੰਸਾਰ, ਕਵਣ ਸੰਘਾਰੀ ਨਾਮ ਧਰਾਇੰਦਾ। ਅੰਧੇਰੀ ਰਾਤੀ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇੰਦਾ। ਨਿਹਕਲੰਕ ਕਲ ਜਾਮਾ ਧਾਰ, ਆਪਣੇ ਹੱਥ ਰੱਖੇ ਵਡਿਆਈਆ। ਸੰਮਤ ਸੋਲਾਂ ਹੋ ਉਜਿਆਰ, ਮਸਤੂਆਣਾ ਧਾਮ ਸੁਹਾਈਆ। ਸੰਤ ਅਤਰ ਸਿੰਘ ਕਰ ਪਿਆਰ, ਉਤਮ ਵੇਖੇ  ਸਹਿਜ ਸੁਭਾਈਆ। ਵਰਤੇ ਭੰਡਾਰਾ ਹਰਿ ਨਿਰੰਕਾਰ, ਸਾਚੀ ਦੇਗਾ ਆਪ ਚੜ੍ਹਾਈਆ। ਪਹਿਲਾ ਕਰਿਆ ਇਕ ਵਿਹਾਰ, ਪੜਦਾ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੱਜੇ ਵਧਾਈਆ। ਪੰਦਰਾਂ ਸਾਲ ਮੁਖ ਛੁਪਾਇਆ, ਦਿਸ ਕਿਸੇ ਨਾ ਆਈਆ। ਛੈਲ ਛਬੀਲਾ ਰੰਗ ਰੰਗੀਲਾ ਮੋਹਣ ਮਾਧਵ ਬਣ ਕੇ ਆਇਆ, ਆਪ ਆਪਣੀ ਕਲ ਵਰਤਾਈਆ। ਗੁਰਸਿਖ ਹਰਿ ਸੰਗਤ ਹਰਿ ਭਗਤ ਕਬੀਲਾ ਇਕ ਬਣਾਇਆ, ਦੂਜਾ ਦਰ ਨਾ ਕੋਇ ਸੁਹਾਈਆ। ਚਾਰੋਂ ਕੁੰਟ ਅਗਨੀ ਜੋਤੀ ਤੀਲਾ ਆਪੇ ਲਾਇਆ, ਨਾ ਸਕੇ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਨੂਰ ਕਰੇ ਰੁਸ਼ਨਾਈਆ। ਮਸਤੂਆਣੇ ਹਰਿ ਹਰਿ ਜਾਗਿਆ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਸੰਤ ਸੁਹੇਲਾ ਉਠ ਉਠ ਭਾਗਿਆ, ਹਰਿ ਸ਼ਬਦੀ ਮੇਲ ਮਿਲਾਇਆ। ਨੌ ਖੰਡ ਪ੍ਰਿਥਮੀ ਮਾਰੇ ਵਾਜਿਆ, ਸੱਤਾਂ ਦੀਪਾਂ ਬੋਲ ਸੁਣਾਇਆ। ਚੌਦਾਂ ਲੋਕ ਪਰਗਟ ਹੋਇਆ ਗਰੀਬ ਨਿਵਾਜਿਆ, ਚੌਦਾਂ ਲੋਕਾਂ ਵੇਖ ਵਖਾਇਆ। ਤ੍ਰਿਲੋਕੀ ਨੰਦਨ ਸਾਜਣ ਸਾਜਿਆ, ਸਾਜਣਹਾਰਾ ਆਪ ਹੋ ਆਇਆ। ਵਡ ਭੂਪ ਸ਼ਾਹ ਰਾਜਨ ਰਾਜਿਆ, ਏਕੰਕਾਰ ਆਪ ਅਖਵਾਇਆ। ਅਸਵ ਘੋੜੇ ਚੜ੍ਹੇ ਤਾਜਿਆ, ਨੀਲਾ ਨੀਲੀ ਧਾਰੋਂ ਪਾਰ ਕਰਾਇਆ। ਪਰਗਟ ਹੋਏ ਦੇਸ ਮਾਝਿਆ, ਸੰਬਲ ਨਗਰੀ ਧਾਮ ਸੁਹਾਇਆ। ਕਲਜੁਗ ਸਤਿਜੁਗ ਰਚਿਆ ਕਾਜਿਆ, ਦੋਹਾਂ ਵਿਚੋਲਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਰਿਹਾ ਜਣਾਇਆ। ਆਪਣਾ ਭੇਵ ਹਰਿ ਖੁਲ੍ਹਾਏ, ਹਰਿ ਸੰਗਤ ਦਏ ਸਮਝਾਈਆ। ਮਸਤੂਆਣੇ ਲੇਖ ਲਿਖਾਏ, ਨਾ ਕੋਈ ਮੇਟੇ ਮੇਟ ਮਿਟਾਈਆ। ਸੰਮਤ ਸਤਾਰਾਂ ਚਾਰੋਂ ਕੁੰਟ ਹਿਲਾਏ, ਸਿਆਸਤ ਵਿਰਾਸਤ ਕੋਈ ਰਹਿਣ ਨਾ ਪਾਈਆ। ਅਠ ਅਠਾਰਾਂ ਢੇਰ ਢਾਹੇ, ਆਪ ਆਪਣਾ ਵਣਜ ਕਰਾਈਆ। ਉਨੀ ਉਨੀਸਾ ਤੇਲ ਚੜ੍ਹਾਏ, ਅੱਲਾ ਰਾਣੀ ਮੁਖ ਸ਼ਰਮਾਈਆ। ਬੀਸ ਬੀਸਾ ਹਰਿ ਰਘੁਰਾਏ, ਦਿਲੀ ਤਖ਼ਤ ਚਰਨ ਛੁਹਾਈਆ। ਸਾਚਾ ਹੁਕਮ ਆਪ ਜਣਾਏ, ਨੌ ਖੰਡ ਪ੍ਰਿਥਮੀ ਬੰਧਨ ਪਾਈਆ। ਸਤ ਰੰਗ ਨਿਸ਼ਾਨਾ ਇਕ ਝੁਲਾਏ, ਸੱਤਾਂ ਦੀਪਾਂ ਦਏ ਵਖਾਈਆ। ਵਾਲੀ ਹਿੰਦ ਰਿਹਾ ਸਮਝਾਏ, ਹਰਿ ਸਾਚਾ ਦੇ ਮਤ ਆਪ ਸਮਝਾਈਆ। ਸੀਸ ਤਾਜ ਨਾ ਕੋਈ ਟਿਕਾਏ, ਪ੍ਰਭ ਖ਼ਾਕੀ ਖ਼ਾਕ ਮਿਲਾਈਆ। ਗੋਬਿੰਦ ਜੋਧਾ ਸੂਰਬੀਰ ਏਕਾ ਖੰਡਾ ਨਾਮ ਚਮਕਾਏ, ਸ਼ਬਦ ਅਗੰਮੀ ਫੌਜ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਲੇਖਾ ਦਏ ਬੁਝਾਈਆ। ਹਰਿ ਲੇਖਾ ਆਪ ਬੁਝਾਇੰਦਾ, ਦੂਸਰ ਨਾਹੀ ਕੋਇ। ਦੂਜਾ ਪੜਦਾ ਆਪੇ ਲਾਹਿੰਦਾ, ਪਰਗਟ ਹੋਏ ਤਿੰਨਾਂ ਲੋਏ। ਤੀਜਾ ਨੇਤਰ ਆਪ ਖੁਲ੍ਹਾਇੰਦਾ, ਹਰਿ ਭਗਤੀ ਭਗਤ ਕਰੇ ਰਸੋਏ। ਚੌਥੇ ਪਦ ਆਪ ਸਮਾਇੰਦਾ, ਘਰ ਸਾਚੇ ਆਪੇ ਸੋਹੇ। ਪੰਚਵੇ ਪੰਚਮ ਮੇਲ ਮਿਲਾਇੰਦਾ, ਦੇਵੇ ਨਾਮ ਸਾਚੇ ਢੋਏ। ਛੇਵੇ ਛੱਪਰ ਛੰਨ ਨਾ ਕੋਈ ਵਖਾਇੰਦਾ, ਆਪਣੀ ਸੇਜਾ ਆਪੇ ਸੋਏ। ਸੱਤਵਾਂ ਸਤਿ ਪੁਰਖ ਨਿਰੰਜਣ ਜੋਤ ਜਗਾਇੰਦਾ, ਨਿਹਕਲੰਕ ਆਪੇ ਹੋਏ। ਅੱਠਵਾਂ ਅੱਠਾਂ ਤੱਤਾਂ ਆਪ ਉਠਾਇੰਦਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਲੇਖਾ ਰਹੇ ਨਾ ਕੋਇ। ਨਾਵੇ ਨੌ ਦਰਵਾਜੇ ਵੇਖ ਵਖਾਇੰਦਾ, ਕਲਜੁਗ ਕਵਰੀ ਚਾਰੇ ਕੁੰਟ ਸਾਚੀ ਸੇਜ ਨਾ ਦਿਸੇ ਕੋਇ। ਦਸਵਾਂ ਦਰ ਘਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੀਜ ਆਪੇ ਬੋਏ। ਦਸਵਾਂ ਦਰ ਦਵਾਰ, ਹਰਿ ਸਾਚਾ ਹਰਿ ਸੁਹਾਈਆ। ਮਸਤੂਆਣਾ ਧਾਮ ਨਿਆਰ, ਹਰਿ ਮੰਦਰ ਆਪ ਵਖਾਈਆ। ਨਿਰਗੁਣ ਬਾਤੀ ਜੋਤ ਉਜਿਆਰ, ਦਿਵਸ ਰੈਣ ਡਗਮਗਾਈਆ। ਸ਼ਬਦ ਅਨਾਦ ਸੱਚੀ ਧੁੰਨਕਾਰ, ਅਨਹਦ ਸਾਚਾ ਰਾਗ ਅਲਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਭਰ ਪਿਆਲਾ ਜਾਮ ਪਿਆਈਆ। ਸ਼ਬਦ ਸੁਹੇਲਾ ਮੀਤ ਮੁਰਾਰ, ਇਕ ਅਕੇਲਾ ਵੇਸ ਵਟਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਸਤੂਆਣਾ ਲੇਖ ਲਿਖਾਈਆ। ਮਸਤੂਆਣਾ ਹਰਿ ਭਗਵੰਤ, ਆਪਣੇ ਲੇਖੇ ਲੇਖ ਲਿਖਾਇੰਦਾ। ਮੇਲ ਮਿਲਾਵਾ ਸਾਚੇ ਸੰਤ, ਸਤਿ ਸਤਿਵਾਦੀ ਆਪ ਅਖਵਾਇੰਦਾ। ਹਰਿਜਨ ਮੇਲਾ ਨਾਰੀ ਕੰਤ, ਨਰ ਨਰਾਇਣ ਵੇਸ ਵਟਾਇੰਦਾ। ਭਰਮ ਭੁਲੇਖਾ ਜੀਵ ਜੰਤ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਖੇਲੇ ਖੇਲ ਆਦਿ ਅੰਤ, ਜੁਗਾ ਜੁਗੰਤ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਸਤੂਆਣਾ ਸਾਚਾ ਧਾਮ ਸੁਹਾਇੰਦਾ। ਮਸਤੂਆਣਾ ਧਾਮ ਸੁਹੰਜਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਖੇਲੇ ਖੇਲੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਵੇਖ ਵਖਾਈਆ। ਜਨ ਭਗਤਾਂ ਨੇਤਰ ਨੈਣ ਪਾਏ ਅੰਜਣਾ, ਅਗਿਆਨ ਅੰਧੇਰ ਮਿਟਾਈਆ। ਸਚ ਦਵਾਰੇ ਕਰਾਏ ਸਾਚਾ ਮਜਨਾ, ਧੂੜੀ ਟਿੱਕਾ ਏਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਮਸਤੂਆਣਾ ਧਾਮ ਸੁਹਾਵਣਾ, ਵੀਹ ਸੌ ਇਕੀ ਲੇਖ ਲਿਖਾਇੰਦਾ। ਪੁਰਖ ਅਬਿਨਾਸ਼ੀ ਫੇਰਾ ਪਾਵਣਾ, ਪੰਦਰਾਂ ਕੱਤਕ ਰੁੱਤ ਸੁਹਾਇੰਦਾ। ਚਾਰ ਵਰਨਾਂ ਸਾਚਾ ਧਾਮ ਉਪਜਾਵਣਾ, ਨੌ ਖੰਡ ਪ੍ਰਿਥਮੀ  ਵੰਡ ਵੰਡਾਇੰਦਾ। ਨੌ ਸੌ ਨੜਿਨਵੇ ਰਾਜ ਰਾਜਨ ਪਹਿਲੀ ਵਾਰ ਚਲ ਕੇ ਆਵਣਾ, ਸਾਚਾ ਸਗਨ ਮਨਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਏਕਾ ਦਰ ਦਰਸਾਵਣਾ, ਰਾਮ ਰੂਪ ਆਪ ਵਟਾਇੰਦਾ। ਕਾਹਨਾ ਕ੍ਰਿਸ਼ਨਾ ਨਜ਼ਰੀ ਆਵਣਾ, ਗੋਪੀ ਕਾਹਨ ਮੰਡਲ ਰਾਸ ਆਪ ਨਚਾਇੰਦਾ। ਕਲਮਾ ਅਮਾਮ ਆਪ ਪੜ੍ਹਾਵਣਾ, ਮੁਕਾਮੇ ਹੱਕ ਵੇਖ ਵਖਾਇੰਦਾ। ਨੂਰ ਅਲਾਹੀ ਨਜ਼ਰੀ ਆਵਣਾ, ਈਸਾ ਮੂਸਾ ਭੇਵ ਚੁਕਾਇੰਦਾ। ਸੰਗ ਮੁਹੰਮਦ ਸੰਗ ਨਿਭਾਵਣਾ, ਆਪਣਾ ਮਰਦੰਗ ਆਪ ਵਜਾਇੰਦਾ। ਨਾਨਕ ਡੰਕਾ ਇਕ ਸੁਣਾਵਣਾ, ਨਾਮ ਸਤਿ ਸਤਿ ਸਰਬ ਪੜ੍ਹਾਇੰਦਾ। ਵਾਹਿਗੁਰੂ ਫਤਿਹ ਇਕ ਗਜਾਵਣਾ, ਗੁਰ ਗੋਬਿੰਦ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਖੇਲ ਖਿਲਾਵਣਾ, ਦੂਸਰ ਦਿਸ ਕਿਸੇ ਨਾ ਆਇੰਦਾ। ਹੰ ਬ੍ਰਹਮ ਪਾਰਬ੍ਰਹਮ ਸਮਾਵਣਾ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਨੌ ਚਾਰ ਪਾਏ ਸਾਰ, ਨੌ ਚਾਰ ਵੇਖ ਵਖਾਇੰਦਾ। ਨੌ ਚਾਰ ਏਕਾ ਧਾਰ, ਹਰਿ ਸਤਿਗੁਰ ਆਪ ਦਏ ਬੰਧਾਈਆ। ਵੀਹ ਸੌ ਇਕੀ ਬਿਕ੍ਰਮੀ ਖੇਲ ਅਪਾਰ, ਮਸਤੂਆਣਾ ਵਡ ਵਡਿਆਈਆ। ਦਰ ਦਵਾਰੇ ਖੁਲ੍ਹੇ ਕਿਵਾੜ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਹਰਿ ਸੰਗਤ ਜੋੜ ਹੋਏ ਸਤਾਰਾਂ ਹਾੜ, ਅਗਨੀ ਤੱਤ ਦਏ ਬੁਝਾਈਆ। ਦਰਗਹਿ ਸਾਚੀ ਦੇਵੇ ਵਾੜ, ਧਾਮ ਅਵੱਲਾ ਇਕ ਅਖਵਾਈਆ। ਸਦਾ ਸੁਹੇਲਾ ਇਕ ਅਕੇਲਾ ਆਪੇ ਫਿਰੇ ਪਿਛੇ ਅਗਾੜ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾ ਏਕਾ ਘਰ ਵਖਾਈਆ। ਚਾਰ ਵਰਨਾਂ ਇਕ ਦਰਵਾਜ਼ਾ, ਹਰਿ ਸਾਚੇ ਆਪ ਖੁਲ੍ਹਾਵਣਾ। ਲੇਖਾ ਜਾਣੇ ਗ਼ਰੀਬ ਨਿਵਾਜਾ, ਆਪਣਾ ਲਿਖਿਆ ਲੇਖੇ ਪਾਵਣਾ। ਸਤਿਜੁਗ ਸਾਚਾ ਸਾਜਣ ਸਾਜਾ, ਸਾਚਾ ਮਾਰਗ ਇਕ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਸਤੂਆਣਾ ਮਸਤ ਦਵਾਰ, ਸੰਤ ਭਗਵੰਤ ਏਕਾ ਧਾਰ, ਏਕਾ ਰੰਗ ਰੰਗਾਵਣਾ। ਰੰਗ ਰੰਗੀਲਾ ਹਰਿ ਹਰਿ ਮੀਤਾ, ਏਕਾ ਰੰਗ ਰੰਗਾਈਆ। ਪਰਗਟ ਹੋਏ ਧਾਮ ਅਨਡੀਠਾ, ਲੋਚਣ ਕੋਈ ਨਾ ਵੇਖਣ ਪਾਈਆ। ਮਿਠਾ ਕਰੇ ਕੌੜਾ ਰੀਠਾ, ਅੰਮ੍ਰਿਤ ਏਕਾ ਜਾਮ ਪਿਆਈਆ। ਚਾਰ ਵਰਨਾਂ ਠੰਡਾ ਸੀਤਾ, ਗੁਰਮਤ ਇਕ ਸਮਝਾਈਆ। ਆਪੇ ਰਾਮ ਆਪੇ ਸੀਤਾ, ਰਾਧਾ ਕ੍ਰਿਸ਼ਨ ਆਪ ਅਖਵਾਈਆ। ਆਪੇ ਵੇਦ ਪੁਰਾਨ ਅਠਾਰਾਂ ਧਿਆਏ ਗੀਤਾ, ਅੰਜੀਲ ਕੁਰਾਨ ਤੀਸ ਬਤੀਸਾ ਆਪੇ ਗਾਈਆ। ਆਪੇ ਗੁਰੂ ਦਰ ਮੰਦਰ ਮਸੀਤਾ, ਮੱਠ ਸ਼ਿਵਦਵਾਲਾ ਆਪੇ ਆਸਣ ਲਾਈਆ। ਆਪੇ ਹਰਿਜਨ ਵਸੇ ਚੀਤਾ, ਚਿਤਵਤ ਠਗੌਰੀ ਕੋਈ ਨਾ ਪਾਈਆ। ਆਪੇ ਰੰਗ ਰੰਗਾਏ ਹਸਤ ਕੀਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਵੇਲਾ ਖੇਲੇ ਖੇਲ ਬੇਪਰਵਾਹੀਆ। ਆਪੇ ਬੇਪਰਵਾਹੀ ਨੂਰ ਅਲਾਹੀ, ਨੂਰੋ ਨੂਰ ਡਗਮਗਾਇੰਦਾ। ਦੇਵਣਹਾਰਾ ਸਚ ਸਲਾਹੀ, ਸਾਚਾ ਮਾਰਗ ਏਕਾ ਲਾਇੰਦਾ। ਚਾਰ ਵਰਨਾਂ ਬਣੇ ਮਲਾਹੀ, ਸਾਚੀ ਨੱਯਾ ਇਕ ਚਲਾਇੰਦਾ। ਜਨ ਭਗਤਾਂ ਮੇਲੇ ਥਾਉਂ ਥਾਈਂ, ਨਿਰਗੁਣ ਸਰਗੁਣ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਰੰਗਣ ਆਪ ਰੰਗਾਇੰਦਾ। ਸੰਤ ਮਨੀ ਸਿੰਘ ਵਿਛੜਿਆ ਜਗ, ਹਰਿ ਸਾਚੇ ਨਾਤਾ ਤੋੜ ਤੁੜਾਇਆ। ਪਰਮ ਪੁਰਖ ਸਰਨ ਸਰਨਾਈ ਏਕਾ ਗਿਆ ਲੱਗ, ਸਰਨਗਤ ਇਕ ਜਣਾਇਆ। ਨਾਮ ਨਿਧਾਨਾ ਬੰਨਿਆ ਤਗ, ਸਾਚਾ ਸਗਨ ਮਨਾਇਆ। ਨਜ਼ਰੀ ਆਏ ਉਪਰ ਸ਼ਾਹ ਰਗ, ਘਰ ਸਾਚਾ ਵੇਖ ਵਖਾਇਆ। ਦੀਪਕ ਦੀਵਾ ਗਿਆ ਜਗ, ਨਾ ਸਕੇ ਕੋਈ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਿਖਿਆ ਲੇਖ ਲਿਖਾਇਆ। ਸੰਤ ਮਨੀ ਸਿੰਘ ਬੰਦੀਖਾਨਾ, ਸਾਢੇ ਤਿੰਨ ਸਾਲ ਆਪ ਬੰਧਾਇਆ। ਲੇਖਾ ਜਾਣੇ ਗੁਣ ਨਿਧਾਨਾ, ਸ਼ਾਹ ਸੁਲਤਾਨਾ ਦਿਸ ਨਾ ਆਇਆ। ਸ਼ਬਦ ਜੈਕਾਰਾ ਹਰਿ ਭਗਵਾਨਾ, ਏਕਾ ਏਕ ਰਿਹਾ ਸੁਣਾਇਆ। ਸੰਤ ਮਨੀ ਸਿੰਘ ਲਾਏ ਤਾਅਨਾ, ਤੂੰ ਵਲ ਛਲ ਧਾਰੀ ਭੇਖ ਪਖੰਡੀ ਤੇਰਾ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਛੁਪਾਇਆ। ਸੰਤ ਮਨੀ ਸਿੰਘ ਲਾਈ ਚੋਟ, ਸ਼ਾਹ ਸੰਗਰੂਰ ਦਰ ਦਰਬਾਨਿਆ। ਹਉਂ ਤਉਂ ਸਤਿਗੁਰ ਹਉਂ ਰੱਖੀ ਓਟ, ਤੇਰਾ ਬਿਰਧ ਆਪ ਪਛਾਨਿਆ। ਤੂੰ ਜੀਵ ਜੰਤ ਉਧਾਰੀ ਕੋਟੀ ਕੋਟ, ਹਉਂ ਸੇਵਕ ਬਾਲ ਅੰਞਾਣਿਆ। ਤੇਰੀ ਮਹਿਮਾ ਸੁਣ ਸੁਣ ਆਦਿ ਜੁਗਾਦਿ ਭਰੇ ਨਾ ਪੋਟ, ਕੋਟਨ ਕੋਟੀ ਗਾਇਣ ਰਾਗ ਤਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਚ ਗਿਆਨਿਆ। ਸੰਤ ਮਨੀ ਸਿੰਘ ਸੁਨਣਾ ਕੰਨ, ਹਰਿ ਸਾਚਾ ਆਪ ਸੁਣਾਈਆ। ਤੇਰਾ ਨਾਤਾ ਪੰਜ ਤੱਤ ਤਨ, ਮੇਰਾ ਨਾਤਾ ਨਿਰਗੁਣ ਰੂਪ ਵਟਾਈਆ। ਤੇਰਾ ਨੇਤਰ ਜਗਤ ਚੰਨ, ਮੇਰਾ ਚੰਨ ਜਗਤ ਬ੍ਰਹਿਮੰਡ ਕਰੇ ਰੁਸ਼ਨਾਈਆ। ਪਹਿਲਾਂ ਭਾਂਡਾ ਤੇਰਾ ਦੇਵੇ ਭੰਨ, ਫਿਰ ਸ਼ਾਹ ਸੁਲਤਾਨ ਖ਼ਾਕ ਮਿਲਾਈਆ। ਦੋ ਜਹਾਨਾਂ ਬੇੜਾ ਆਪੇ ਬੰਨ, ਕਲਜੁਗ ਅੰਤਮ ਬਣੇ ਮਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ, ਸਤ ਸੰਸਾਰਾ ਫੋਲ ਫੁਲਾਈਆ। ਸੰਤ ਮਨੀ ਸਿੰਘ ਮੁਖ ਭਵਾਇਆ, ਤੇਰੀ ਓਟ ਰਹੀ ਨਾ ਰਾਈਆ । ਦਰ ਦਰਬਾਰੇ ਨਾ ਹੋਇਉਂ ਸਹਾਇਆ, ਜੂਠ ਝੂਠ ਕਰੀ ਕੁੜਮਾਈਆ। ਤੇਰਾ ਤਨ ਰਹਿਣ ਨਾ ਪਾਇਆ, ਤੇਰਾ ਨਿਤ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਸੰਤ ਮਨੀ ਸਿੰਘ ਲੱਗੀ ਬਿਰਹੋਂ ਅੱਗ, ਪ੍ਰਭ ਸਾਚੇ ਆਪ ਲਗਾਈਆ। ਅੰਦਰੇ ਅੰਦਰ ਬੱਧਾ ਤੱਗ, ਦਿਸ ਕਿਸੇ ਨਾ ਆਈਆ। ਫੜ ਫੜ ਹੰਸ ਬਣਾਇਆ ਕੱਗ, ਏਕਾ ਮਾਣਕ ਮੋਤੀ ਚੋਗ ਚੁਗਾਈਆ। ਸਚ ਸਰਨਾਈ ਜਾਣਾ ਲੱਗ, ਵੇਲੇ ਅੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਨਿਰਗੁਣ ਧਾਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਸਾਢੇ ਤਿੰਨ ਸਾਲ ਗੁਪਤ ਜ਼ਾਹਿਰ, ਅੰਦਰ ਬਾਹਰ ਖੇਲ ਖਿਲਾਇੰਦਾ। ਨੇਤਰ ਦਰਸ ਨਾ ਦਰਸ ਦਾਤਾਰ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਕਰੇ ਪਿਆਰ, ਕਮਲਾਪਤ ਸਚ ਸੁਗੰਧ ਆਪਣੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਹਰਿ ਨਿਰੰਕਾਰ, ਜੋਤ ਉਜਿਆਰਾ ਆਪ ਕਰਾਇੰਦਾ। ਜੋਤ ਉਜਿਆਰ, ਵੀਹ ਸਦ ਬਿਕ੍ਰਮੀ ਹਰਿ ਸਾਚਾ ਕਰੇ ਰੁਸ਼ਨਾਈਆ। ਵੀਹ ਸੌ ਇਕ ਖੇਲ ਅਪਾਰ, ਏਕੰਕਾਰ ਅਕਲ ਖ਼ੁਦਾਈਆ। ਦੂਜੇ ਤੀਜੇ ਹੋ ਉਜਿਆਰ, ਚੌਥੇ ਕਰੇ ਸ਼ਬਦ ਕੁੜਮਾਈਆ। ਪੰਚਮ ਮੀਤਾ ਠੰਡਾ ਠਾਰ, ਛੇਵੇਂ ਦਰ ਵੱਜੇ ਵਧਾਈਆ। ਸੱਤਵਾਂ ਖੇਲ ਵਿਚ ਸੰਸਾਰ, ਅੱਠਵੇ ਬਿਆਸ ਕਿਨਾਰਾ ਪਾਰ ਕਰਾਈਆ। ਨੌਵੇਂ ਨੌ ਦਰ ਪਾਵੇ ਸਾਰ, ਸਾਧਾਂ ਸੰਤਾਂ ਖੋਜ ਖੁਜਾਈਆ। ਦਸਵਾਂ ਮੇਲਾ ਹਰਿ ਗਿਰਧਾਰ, ਗੁਰਮੁਖ ਸਾਚੇ ਲਏ ਜਗਾਈਆ। ਇਕ ਗਿਆਰਾਂ ਹੋ ਤਿਆਰ, ਸਾਢੇ ਤਿੰਨ ਹੱਥ ਬਣਤ ਬਣਾਈਆ। ਦੋ ਦਸ ਬਾਰਾਂ ਸੰਗਤ ਵਿਹਾਰ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਤ੍ਰੈ ਦਸ ਤੇਰੀ ਕਰ ਕਰ ਮਿਹਰ, ਰਾਜ ਰਾਜਾਨਾਂ ਸੀਸ ਦਸਤਾਰ ਗਿਆ ਬੰਧਾਈਆ। ਸਾਧਾਂ ਸੰਤਾਂ ਆਈ ਹਾਰ, ਸਾਚਾ ਰਾਹ ਨਾ ਕੋਇ ਵਖਾਈਆ। ਵੀਹ ਸੌ ਚੌਦਾਂ ਹੋ ਉਜਿਆਰ, ਏਕਾ ਇਕੀ ਵੰਡ ਵੰਡਾਈਆ। ਸੰਤ ਮਨੀ ਸਿੰਘ ਕਰਿਆ ਬੰਦ ਕਿਵਾੜ, ਸਾਚਾ ਹੁਕਮ ਸੁਣਾਈਆ। ਸਾਢੇ ਤਿੰਨ ਸਾਲ ਤੇਰਾ ਨਾਮ ਨਾ ਉਪਜੇ ਵਿਚ ਸੰਸਾਰ, ਤੇਰਾ ਲੇਖਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਖੇਲ, ਖੇਲਣਹਾਰ ਦਿਸ ਨਾ ਆਈਆ। ਸੰਤ ਮਨੀ ਸਿੰਘ ਕਰਿਆ ਬੰਦ, ਸਾਢੇ ਤਿੰਨ ਸਾਲ ਵਕ਼ਤ ਵਿਹਾਇਆ। ਸੰਤ ਮਨੀ ਸਿੰਘ ਚੜ੍ਹਿਆ ਚੰਦ, ਸਾਢੇ ਤਿੰਨ ਸਾਲ ਮੁਖ ਛੁਪਾਇਆ। ਸੰਤ ਮਨੀ ਸਿੰਘ ਮੇਲ ਮਿਲਾਏ ਦਇਆ ਕਮਾਏ ਖ਼ੁਸ਼ੀ ਕਰਾਏ ਬੰਦ ਬੰਦ, ਵੀਹ ਸੌ ਸੋਲਾਂ ਬਿਕ੍ਰਮੀ ਪੰਦਰਾਂ ਕੱਤਕ ਰੁੱਤ ਸੁਹਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਾਹੋ ਸ਼ਬਾਸੀ ਆਪੇ ਗਾਏ ਸਾਚਾ ਛੰਦ, ਸੋਹੰ ਢੋਲਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਲੇਖੇ ਲਾਇਆ। ਸੰਤ ਮਨੀ ਸਿੰਘ ਸਦ ਦਵਾਰ, ਆਪਣੇ ਚਰਨ ਆਪ ਟਿਕਾਈਆ। ਵੀਹ ਸੌ ਸੋਲਾਂ ਬਿਕ੍ਰਮੀ ਪੰਦਰਾਂ ਕੱਤਕ ਦਿਵਸ ਵਿਚਾਰ, ਮਸਤੂਆਣਾ ਧਾਮ ਸੁਹਾਈਆ। ਵੇਲਾ ਵਕ਼ਤ ਵੇਖਿਆ ਸਵਾ ਚਾਰ, ਰੰਗ ਰੰਗੇ ਬੇਪਰਵਾਹੀਆ। ਸਾਚੀ ਸਖੀਆਂ ਕਰੇ ਪਿਆਰ, ਸਾਚਾ ਮੰਗਲ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਵੱਜੀ ਵਧਾਈਆ। ਨਿਹਕਲੰਕ ਵੱਜਾ ਡੰਕ, ਚਾਰ ਕੁੰਟ ਜੈਕਾਰ। ਆਪ ਸੁਣਾਏ ਰਾਓ ਰੰਕ, ਖੇਲੇ ਖੇਲ ਬੇਐਬ ਪਰਵਰਦਿਗਾਰ। ਪਰਗਟ ਹੋਇਆ ਵਾਸੀ ਪੁਰੀ ਘਨਕ, ਅਕਲ ਕਲਾ ਕਲ ਆਪੇ ਧਾਰ। ਹਰਿਜਨ ਲੇਖਾ ਜਾਣੇ ਜਿਉਂ ਜਨ ਜਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਹੋਏ ਉਜਿਆਰ। ਏਕਾ ਏਕ ਏਕੰਕਾਰ, ਏਕਾ ਏਕ ਅਖਵਾਈਆ। ਏਕਾ ਜੋਤ ਨੂਰ ਉਜਿਆਰ, ਏਕਾ ਨੂਰ ਡਗਮਗਾਈਆ। ਏਕਾ ਸ਼ਬਦ ਸ਼ਬਦ ਜੈਕਾਰ, ਏਕਾ ਨਾਅਰਾ ਹਰਿ ਹਰਿ ਲਾਈਆ। ਏਕਾ ਨਾਮ ਰਾਮ ਭੰਡਾਰ, ਸਚ ਭੰਡਾਰ ਦਏ ਵਰਤਾਈਆ। ਸਚ ਵਣਜਾਰਾ ਇਕ ਅਖਵਾਈਆ। ਏਕਾ ਗੁਰ ਗੁਰ ਕਰਤਾਰ, ਦੂਸਰ ਇਸ਼ਟ ਨਾ ਕੋਇ ਮਨਾਈਆ। ਏਕਾ ਪ੍ਰਭ ਪੁਰਖ ਅਕਾਲ, ਦੀਨ ਦਿਆਲ ਇਕ ਅਖਵਾਈਆ। ਏਕਾ ਤੋੜਨਹਾਰਾ ਜਗਤ ਜੰਜਾਲ, ਲੱਖ ਚੁਰਾਸੀ ਫੰਦ ਕਟਾਈਆ। ਏਕਾ ਦੇਵਣਹਾਰਾ ਨਾਮ ਸੱਚਾ ਧਨ ਮਾਲ, ਸਚ ਖ਼ਜ਼ਾਨਾ ਇਕ ਵਖਾਈਆ। ਏਕਾ ਸਦ ਕਰੇ ਪਰਵਾਨ, ਦਰ ਦਵਾਰੇ ਲੇਖੇ ਲਾਈਆ। ਏਕਾ ਦੇਵਣਹਾਰਾ ਧੁਰ ਫ਼ਰਮਾਣ, ਆਪਣਾ ਨਾਮ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮਸਤੂਆਣੇ ਦਏ ਵਡਿਆਈਆ। ਏਕਾ ਪੁਰਖ ਅਕਾਲ, ਦਇਆ ਕਮਾਇੰਦਾ। ਏਕਾ ਕਰੇ ਸਰਬ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਰਖਾਇੰਦਾ। ਏਕਾ ਕਾਲ ਕਾਲ ਮਹਾਂਕਾਲ, ਕਾਲ ਮਹਾਂਕਾਲਾ ਆਪ ਹੋ ਜਾਇੰਦਾ। ਏਕਾ ਸ਼ਬਦੀ ਸ਼ਬਦ ਵਜਾਏ ਤਾਲ, ਤਾਲ ਤਲਵਾੜਾ ਇਕ ਵਜਾਇੰਦਾ। ਏਕਾ ਲੱਖ ਚੁਰਾਸੀ ਫਲ ਲਗਾਏ ਡਾਲ੍ਹ, ਏਕਾ ਏਕ ਏਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣੀ ਖੇਲ ਖਿਲਾਇੰਦਾ। ਖੇਲ ਖਿਲੰਦੜਾ ਪੁਰਖ ਸੁਲਤਾਨ, ਪਰਮ ਪੁਰਖ ਅਖਵਾਇਆ। ਹਰਿਜਨ ਮੇਲ ਮਿਲੰਦੜਾ ਵਿਚ ਜਹਾਨ, ਸੰਤ ਸੁਹੇਲੇ ਲਏ ਉਪਜਾਇਆ। ਗੁਰਮੁਖ ਚੋਲੀ ਰੰਗ ਰੰਗੰਦੜਾ, ਆਦਿ ਜੁਗਾਦੀ ਨਿਗਹਬਾਨ ਘਰ ਸਾਚਾ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਰਿਹਾ ਮੁਕਾਇਆ। ਮਸਤੂਆਣਾ ਸਚ ਵਿਹਾਰਾ, ਹਰਿ ਸਾਚਾ ਆਪ ਕਰਾਇੰਦਾ। ਹਰਿ ਸੰਗਤ ਵਰਤੇ ਤੇਰਾ ਭੰਡਾਰਾ, ਤੇਰੀ ਧਾਰਾ ਮਾਤ ਚਲਾਇੰਦਾ। ਗੁਰ ਪੀਰ ਸਾਧ ਸੰਤ ਅਵਤਾਰ ਆਵਣ ਵਾਰੋ ਵਾਰਾ, ਜੁਗ ਜੁਗ ਸਾਚੀ ਸੇਵਾ ਲਾਇੰਦਾ। ਕਲਜੁਗ ਅੰਤਮ ਖੇਲੇ ਖੇਲ ਸਿਰਜਣਹਾਰਾ, ਸ੍ਰਿਸ਼ਟ ਸਬਾਈ ਫੋਲ ਫੋਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਭੰਡਾਰੀ ਨਾਮ ਭੰਡਾਰ, ਕਰ ਪਿਆਰ ਆਪਣੀ ਝੋਲੀ ਪਾਇੰਦਾ। ਹਰਿ ਸੰਗਤ ਤੇਰਾ ਸਚ ਭੰਡਾਰ, ਪ੍ਰਭ ਆਪਣੀ ਝੋਲੀ ਪਾਈਆ। ਗੁਰਸਿਖਾਂ ਦਰ ਬਣੇ ਭਿਖਾਰ, ਏਕਾ ਮੰਗੇ ਮੰਗ ਨਿਉਂ ਨਿਉਂ ਸੀਸ ਝੁਕਾਈਆ। ਸਾਚੇ ਮੰਦਰ ਹੋ ਉਜਿਆਰ, ਨਿਰਮਲ ਦੀਪਕ ਬਾਤੀ ਦਏ ਜਗਾਈਆ। ਕਮਲਾਪਾਤੀ ਖੇਲ ਅਪਾਰ, ਕਵਲ ਨੈਣ ਡਗਮਗਾਈਆ। ਸਾਚਾ ਸਾਕੀ ਹੋ ਤਿਆਰ, ਅੰਮ੍ਰਿਤ ਜਾਮ ਪਿਆਲਾ ਆਪ ਪਿਆਈਆ। ਲਹਿਣਾ ਦੇਣਾ ਬਾਕੀ ਚੁੱਕੇ ਵਿਚ ਸੰਸਾਰ, ਲੇਖਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਜਾਈਆ। ਨਰ ਨਰਾਇਣ ਨਿਰਾਕਾਰ, ਨਿਰਗੁਣ ਆਪ ਅਖਵਾਇੰਦਾ। ਕਲਜੁਗ ਅੰਤਮ ਕਰੇ ਖੁਆਰ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਤਿਜੁਗ ਵਰਤਾਵੇ ਵਿਚ ਸੰਸਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਦੂਈ ਦਵੈਤੀ ਦਏ ਨਿਵਾਰ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਸਤੂਆਣਾ ਵੇਖ ਵਖਾਇੰਦਾ। ਮਸਤੂਆਣਾ ਮਸਤ ਗੜ੍ਹ, ਮਸਤਕ ਲੇਖ ਲਿਖਾਇਆ। ਸੰਤ ਸੁਹੇਲਾ ਆਪੇ ਫੜ, ਹਰਿ ਸਾਚੇ ਸੇਵ ਕਮਾਇਆ। ਆਪ ਲਗਾਏ ਲੋਕਮਾਤ ਜੜ੍ਹ, ਨਾ ਸਕੇ ਕੋਇ ਉਖੜਾਇਆ। ਰਾਜ ਰਾਜਾਨਾ ਲਿਆਏ ਫੜ, ਵੇਲਾ ਅੰਤਮ ਦਏ ਦੁਹਾਇਆ। ਏਕਾ ਅੱਖਰ ਜਾਇਣ ਪੜ੍ਹ, ਸੋ ਪੁਰਖ ਨਿਰੰਜਣ ਆਪ ਪੜ੍ਹਾਇਆ। ਹੰ ਬ੍ਰਹਮ ਵੇਖੇ ਖੜ, ਪਾਰਬ੍ਰਹਮ ਇਕ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਸਾਚਾ ਲੇਖ ਲਿਖਾਇਆ। ਹਰਿ ਸੰਗਤ ਵਡ ਵਡਿਆਈ ਹਰਿ ਪਾਇਆ ਸੱਜਣ ਸ਼ਹਿਨਸ਼ਾਹ, ਨਿਜ ਘਰ ਆਤਮ ਵੱਜੇ ਵਧਾਈਆ। ਗੁਰ ਮਿਲਿਆ ਜਗਤ ਮਲਾਹ, ਡੂੰਘੇ ਸਾਗਰ ਬੇੜਾ ਪਾਰ ਕਰਾਈਆ। ਅੰਤਮ ਬੰਨੇ ਦੇਵੇ ਲਾ, ਲੱਖ ਚੁਰਾਸੀ ਫੰਦ ਕਟਾਈਆ। ਦਸ ਦਸ ਮਾਸ ਵਕ਼ਤ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿ ਸੰਗਤ ਤੇਰਾ ਸਚ ਦਵਾਰਾ, ਹਰਿ ਸਾਚੇ ਆਪ ਸੁਹਾਇਆ। ਤੇਰਾ ਰੂਪ ਚੜ੍ਹੇ ਸਰਬ ਸੰਸਾਰਾ, ਪੁਰਖ ਅਬਿਨਾਸ਼ੀ ਦਏ ਚੜ੍ਹਾਇਆ। ਤੇਰਾ ਨਾਮ ਹੋਏ ਜੈਕਾਰਾ, ਏਕਾ ਨਾਅਰਾ ਦਏ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਪਿਛਲਾ ਲੇਖਾ ਮੂਲ ਚੁਕਾਇਆ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਦਰ ਦਰ ਘਰ ਘਰ ਦਰਸ ਵਖਾਇਆ, ਦੀਨਾਂ ਨਾਥਾਂ ਦਰਦ ਵੰਡਾਈਆ। ਸਵੱਛ ਸਰੂਪੀ ਸ਼ਾਹੋ ਭੂਪੀ ਪਰਗਟ ਹੋ ਆਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾਮ ਨਿਧਾਨਾ ਹਰਿ ਮਿਹਰਵਾਨਾ, ਅੰਮ੍ਰਿਤ ਆਤਮ ਸਚ ਚੁਆਇਆ, ਨਿਝਰ ਧਾਰਾ ਇਕ ਵਹਾਈਆ। ਗੁਰਸਿਖ ਸੱਜਣ ਕਦੇ ਨਾ ਸੋਇਆ, ਸੁਰਤੀ ਸ਼ਬਦੀ ਸ਼ਬਦ ਸੁਰਤ ਮੇਲ ਮਿਲਾਈਆ। ਪੰਦਰਾਂ ਕੱਤਕ ਬੀਜ ਸਾਚਾ ਬੋਇਆ, ਅੰਮ੍ਰਿਤ ਮੇਵਾ ਦਏ ਖਵਾਈਆ। ਹਰਿ ਕਾ ਸੰਚਾ ਨਾ ਜਾਣੇ ਕੋਆ, ਨਾ ਕੋਈ ਬੂਝੇ ਬੂਝ ਬੁਝਾਈਆ। ਹਰਿ ਸੰਗਤ ਤੇਰੇ ਅੱਗੇ ਲੈ ਕੇ ਆਇਆ, ਢੋਆ ਇਕ ਨਰੇਲ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਮਾਣ ਵੱਡੀ ਵਡਿਆਈਆ। ਇਕ ਨਰੇਲ ਹਰਿ ਸੰਗਤ ਭੇਟ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਪੁਰਖ ਅਬਿਨਸ਼ੀ ਬਣਿਆ ਖੇਵਟ ਖੇਟ, ਕਲਜੁਗ ਬੇੜਾ ਆਪ ਚਲਾਇੰਦਾ। ਆਪੇ ਮਾਤ ਪਿਤ ਗੁਰਸਿਖ ਬਣਾਏ ਸਾਚੇ ਬੇਟ, ਪਿਤਾ ਪੂਤ ਮੇਲ ਮਿਲਾਇੰਦਾ। ਆਪੇ ਨਾਮ ਦੁਸ਼ਾਲੇ ਲਏ ਲਪੇਟ, ਸਾਚਾ ਬਸਤਰ ਹੱਥ ਉਠਾਇੰਦਾ। ਕਲਜੁਗ ਲੱਗੀ ਅੱਗ ਮਹੀਨਾ ਜੇਠ, ਚਾਰੋਂ ਕੁੰਟ ਨਾ ਕੋਇ ਬੁਝਾਇੰਦਾ। ਕੋਇ ਨਾ ਰੱਖੇ ਸਾਇਆ ਹੇਠ, ਸਾਧ ਸੰਤ ਸਰਬ ਕੁਰਲਾਇੰਦਾ। ਹਰਿ ਸਰਨਾਈ ਰੁੱਤ ਬਸੰਤੀ ਚੇਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਗੁਰ ਗੋਬਿੰਦ ਸਲਾਹੇ ਗੁਰਸਿਖ ਤੇਰੇ ਖੇਤ, ਸਾਚੀ ਸੇਵਾ ਆਪ ਕਮਾਇੰਦਾ। ਦਰਸ ਵਖਾਏ ਨੇਤਨ ਨੇਤ, ਨਿਤ ਨਵਿਤ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰੀ ਭੇਟ, ਆਪਣਾ ਹੀਆ ਵਖਾਇੰਦਾ। ਸਚ ਨਰੇਲ ਗੁਰ ਸੰਗਤ ਅੱਗੇ ਧਰ, ਹਰਿ ਸਾਚਾ ਸਗਨ ਮਨਾਇੰਦਾ। ਸਤਿਜੁਗ ਮਿਲਿਆ ਸਾਚਾ ਵਰ, ਗੁਰ ਪੀਰ ਅਵਤਾਰ ਨਾ ਕੋਇ ਅਖਵਾਇੰਦਾ। ਸਰਬ ਜੀਆਂ ਦਾ ਚੁੱਕੇ ਡਰ, ਵਰਨ ਬਰਨ ਨਾ ਕੋਇ ਡਰਾਇੰਦਾ। ਲਹਿਣਾ ਦੇਣਾ ਚੁਕਾਏ ਜੀਵਣ ਮਰਨ, ਮਰਨ ਜੀਵਣ ਏਕਾ ਰੰਗ ਰੰਗਾਇੰਦਾ। ਗੁਰਸਿਖ ਸੱਜਣ ਸਾਚੀ ਤਰਨੀ ਤਰਨ, ਤਾਰਨਹਾਰਾ ਆਪ ਤਰਾਇੰਦਾ। ਆਪਣੀ ਕਰਨੀ ਆਇਆ ਕਰਨ, ਕਰਤਾ ਪੁਰਖ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਰਖਾਇੰਦਾ। ਨਿਹਕਲੰਕ ਹਰਿ ਜੋਤ ਜਗਾ, ਮਸਤੂਆਣਾ ਧਾਮ ਸੁਹਾਇੰਦਾ। ਹਰਿ ਸੰਗਤ ਸਾਚੀ ਗੋਦ ਉਠਾ, ਗੁਰ ਗੋਬਿੰਦ ਵੇਖ ਵਖਾਇੰਦਾ। ਸਾਚਾ ਦੀਪਕ ਗੁਰਸਿਖਾਂ ਅੰਦਰ ਦਏ ਜਗਾ, ਜਗਤ ਦੀਪਕ ਆਪ ਬੁਝਾਇੰਦਾ। ਆਪਣੀ ਸਰਨ ਆਪ ਲਗਾ, ਸਗਲਾ ਸੰਗ ਆਪ ਰਖਾਇੰਦਾ। ਕੋਟਨ ਕੋਟ ਬੈਠੇ ਤੱਕਣ ਰਾਹ, ਦਿਸ ਕਿਸੇ ਨਾ ਆਇੰਦਾ। ਬ੍ਰਹਮਾ ਨੇਤਰ ਨੀਰ ਰਿਹਾ ਵਹਾ, ਅੱਠੇ ਨੈਣ ਚਾਰੇ ਕੁੰਟ ਭੁਵਾਇੰਦਾ। ਵਿਸ਼ਨੂੰ ਪਕੜੇ ਕੌਣ ਬਾਂਹ, ਆਪਣਾ ਵੰਸ ਕੌਣ ਸੁਹਾਇੰਦਾ। ਸ਼ੰਕਰ ਤ੍ਰਿਸੂਲ ਕੌਣ ਦੇਵੇ ਫੜਾ, ਕੌਣ ਸਗਨ ਮਨਾਇੰਦਾ। ਤਿੰਨਾਂ ਨਾ ਮਿਲਿਆ ਬੇਪਰਵਾਹ, ਆਪਣਾ ਰੂਪ ਆਪ ਛੁਪਾਇੰਦਾ। ਪਰਗਟ ਹੋਇਆ ਵਾਲੀ ਦੋ ਜਹਾਂ, ਲੋਕਮਾਤ ਜੋਤ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਹਰਿ ਸੰਗਤ ਤੇਰੇ ਚਰਨਾਂ ਵਿਚ ਰਿਹਾ ਬਹਾ, ਆਪ ਆਪਣਾ ਹੁਕਮ ਸੁਣਾਇੰਦਾ। ਪ੍ਰਭ ਕਾ ਲੇਖਾ ਨਾ ਕੋਈ ਸਕੇ ਮਿਟਾ, ਮੇਟਣਹਾਰ ਆਪ ਹੋ ਜਾਇੰਦਾ। ਲੱਖ ਚੁਰਾਸੀ ਰਚਨ ਰਚਾ, ਬ੍ਰਹਮ ਪਾਰਬ੍ਰਹਮ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਸਾਚਾ ਦਰ, ਹਰਿ ਸਾਚਾ ਆਪ ਸੁਹਾਇੰਦਾ। ਸੰਗਤ ਤੇਰਾ ਦਰ ਦਰਵਾਜ਼ਾ ਖੋਲ੍ਹ, ਹਰਿ ਸਾਚੀ ਕਰੇ ਜਣਾਈਆ। ਤੇਰੇ ਮੰਦਰ ਤੇਰਾ ਰੂਪ ਹੋ ਕੇ ਪਏ ਬੋਲ, ਆਪਣਾ ਰੂਪ ਆਪ ਵਟਾਈਆ। ਤੇਰੀ ਰਸਨਾ ਤੇਰਾ ਨਾਮ ਤੇਰੇ ਕੰਡੇ ਤੋਲੇ ਤੇਰਾ ਤੋਲ, ਏਕਾ ਤੋਲਾ ਆਪ ਅਖਵਾਈਆ। ਤੇਰੀ ਕਾਇਆ ਤੇਰਾ ਬਦਲੇ ਚੋਲ, ਆਪਣੇ ਕਾਇਆ ਵਿਚ ਮਿਲਾਈਆ। ਨੌ ਖੰਡ ਪ੍ਰਿਥਮੀ ਜੀਵ ਜੰਤ ਸਾਧ ਸੰਤ ਨਾ ਸੁੱਤੇ ਰਹਿਣਾ ਅਨਭੋਲ, ਹਰਿ ਸਾਚੇ ਜੋਤ ਪਰਗਟਾਈਆ। ਮਸਤੂਆਣਾ ਕੂਕੇ ਵਜਾਏ ਢੋਲ, ਚਾਰ ਦੀਵਾਰੀ ਰਹੀ ਕੁਰਲਾਈਆ। ਹਰਿ ਸੰਗਤ ਦੇਵੇ ਨਾਮ ਅਨਮੋਲ, ਆਪਣੀ ਭਿਛਿਆ ਆਪੇ ਝੋਲੀ ਰਿਹਾ ਭਰਾਈਆ। ਸਦਾ ਸੁਹੇਲੇ ਵਸੇ ਕੋਲ, ਸਾਖਿਆਤ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਏਕ ਏਕ ਅਖਵਾਈਆ। ਨਿਹਕਲੰਕ ਹਰਿ ਹਰਿ ਆਇਆ, ਦੂਸਰ ਨਾਹੀਂ ਕੋਇ। ਹਰਿ ਸੰਗਤ ਸਾਚੀ ਲਏ ਤਰਾਇਆ, ਦੇਵੇ ਸ਼ਬਦ ਸਾਚਾ ਢੋਏ। ਅੰਮ੍ਰਿਤ ਆਤਮ ਸਾਚਾ ਜਲ ਸਿੰਚ ਵਖਾਇਆ, ਏਕਾ ਬੀਜ ਨਿਰਗੁਣ ਬੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜਗਤ ਆਸਾ ਗੁਰਸਿਖ ਭਰਵਾਸਾ, ਸ਼ਬਦ ਧਰਵਾਸਾ ਏਕਾ ਏਕ ਵਖਾਏ। ਸ਼ਬਦ ਧਰਵਾਸਾ ਧੁਰ ਦਰਬਾਰ, ਹਰਿ ਸੰਗਤ ਪੂਰੀ ਆਸ ਕਰਾਈਆ। ਸੰਤ ਮਨੀ ਸਿੰਘ ਮੰਗੀ ਭਿਖ ਬਣ ਭਿਖਾਰ, ਸਾਲ ਬਵੰਜਾ ਪਹਿਲੇ ਆਪਣੀ ਝੋਲੀ ਡਾਹੀਆ। ਬਵੰਜਾ ਸਾਲ ਸੁੱਤਾ ਰਿਹਾ ਪੈਰ ਪਸਾਰ, ਆਪਣੀ ਅੱਖ ਨਾ ਕੋਇ ਖੁਲ੍ਹਾਈਆ। ਤ੍ਰੈਗੁਣ ਨਾਤਾ ਤੋੜ ਸੰਸਾਰ, ਪੁਰਖ ਬਿਧਾਤਾ ਵੇਸ ਵਟਾਈਆ। ਸ਼ਬਦ ਗਾਥਾ ਚਲਾਏ ਅਪਰ ਅਪਾਰ, ਸੋਹੰ ਸ਼ਬਦ ਕਰੇ ਪੜ੍ਹਾਈਆ। ਮਸਤਕ ਮਾਥਾ ਲੇਖੇ ਲਾਏ ਨਿਰੰਕਾਰ, ਪਿਛਲਾ ਲੇਖਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵਣਹਾਰਾ ਸਾਚਾ ਵਰ, ਕੋਟਨ ਕੋਟ ਕੋਟ ਜਨਮ ਦੇ ਵਿਛੜੇ ਕਲਜੁਗ ਅੰਤਮ ਲਏ ਮਿਲਾਈਆ। ਕਲਜੁਗ ਅੰਤਮ ਮੇਲ ਮਿਲਾਇਆ, ਹਰਿ ਸੰਗਤ ਵੱਜੀ ਵਧਾਈਆ। ਪੰਦਰਾਂ ਕੱਤਕ ਦਿਵਸ ਸੁਹਾਇਆ, ਨਿਰਗੁਣ ਜੋਤ ਕਰੀ ਰੁਸ਼ਨਾਈਆ। ਸਾਚੀ ਸਖੀਆਂ ਮਿਲ ਮਿਲ ਸਾਚਾ ਮੰਗਲ ਗਾਇਆ, ਘਰ ਸਾਚੇ ਸੋਭਾ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਸੰਗਤ ਤੇਰੇ ਦਵਾਰ ਚਲ ਕੇ ਆਇਆ, ਬਿਨ ਹਰਿ ਦੂਸਰ ਦਿਸ ਕਿਸੇ ਨਾ ਆਈਆ। ਚਰਨਾਂ ਹੇਠ ਏਕਾ ਸੀਸ ਰਹੇ ਦਬਾਇਆ, ਹਰਿ ਸੰਗਤ ਤੇਰੀ ਧੂੜੀ ਖਾਕ ਮੰਗਣ, ਏਕਾ ਏਕ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਰ, ਦੇ ਮਤ ਰਿਹਾ ਸਮਝਾਈਆ। ਸ਼ਿਵ ਸੁਣ ਕਰ ਧਿਆਨ, ਹਰਿ ਸਾਚਾ ਆਪ ਸੁਣਾਇੰਦਾ। ਤੇਰਾ ਵੇਖੇ ਆਪ ਮਕਾਨ, ਗੁਰਸਿਖ ਤੇਰਾ ਦਰ ਸੁਹਾਇੰਦਾ। ਬ੍ਰਹਮਾ ਤੇਰੀ ਚੁੱਕੇ ਕਾਣ, ਮਨਵੰਤਰ ਡੇਰਾ ਢਾਇੰਦਾ। ਵਿਸ਼ਨ ਦਰ ਹੋਇਆ ਪਰਵਾਨ, ਪ੍ਰਭ ਸਾਚਾ ਮੇਲ ਮਿਲਾਇੰਦਾ। ਜੋਤੀ ਨੂਰ ਸ੍ਰੀ ਭਗਵਾਨ, ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਸਗਲਾ ਸੰਗ ਆਪ ਰਖਾਇੰਦਾ। ਸਗਲਾ ਸੰਗ ਆਪ ਰਖਾਉਣਾ, ਹਰਿ ਸੰਗਤ ਬੂਝ ਬੁਝਾਇੰਦਾ। ਪਰਗਟ ਹੋ ਹੋ ਦਰਸ ਦਿਖਾਉਣਾ, ਨੈਣ ਨਿਧਾਨਾ ਆਪ ਖੁਲ੍ਹਾਇੰਦਾ। ਘਟ ਘਟ ਅੰਦਰ ਡੇਰਾ ਲਾਉਣਾ, ਜੋ ਜਨ ਚਰਨ ਧਿਆਨ ਰਖਾਇੰਦਾ। ਗੁਰਮੁਖ ਆਪਣੇ ਲੇਖੇ ਪਾਉਣਾ, ਰਾਏ ਧਰਮ ਨੇੜ ਨਾ ਆਇੰਦਾ। ਚਿਤਰ ਗੁਪਤ ਦਾ ਪੰਧ ਮੁਕਾਉਣਾ, ਅੰਤ ਹਿਸਾਬ ਨਾ ਕੋਈ ਵਖਾਇੰਦਾ। ਪਰਮਾਨੰਦ ਇਕ ਵਖਾਉਣਾ, ਨਿਜਾ ਨੰਦ ਦਰ ਸੁਹਾਇੰਦਾ। ਹਰਿ ਕਾ ਪਰਸਾਦਿ ਜਿਸ ਜਨ ਰਸਨਾ ਲਾਉਣਾ, ਆਤਮ ਰਸ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮਾਣ ਦਵਾਇੰਦਾ। ਚਾਰ ਵਰਨ ਤੇਰਾ ਜਸ ਗਾਣ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੀ ਰਸਨਾ ਆਪ ਚਲਾਈਆ। ਚਾਰ ਯੁਗ ਮੰਗਣ ਦਾਤਾ ਦਾਨ, ਗੁਰਮੁਖ ਭਿਛਿਆ ਝੋਲੀ ਪਾਈਆ। ਚਾਰ ਵਰਨ ਮੰਗਣ ਚਰਨ ਧੂੜ ਅਸ਼ਨਾਨ, ਜੋ ਜਨ ਆਏ ਚਲ ਸਰਨਾਈਆ। ਕਲਜੁਗ ਜੀਵ ਸਰਬ ਪਛਤਾਨ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਸਚ ਭੰਡਾਰਾ ਝੋਲੀ ਪਾਈਆ। ਹਰਿ ਸੰਗਤ ਭੰਡਾਰੇ ਸਦਾ ਭਰਪੂਰ, ਹਰਿ ਸਾਚੇ ਆਪ ਰਖਾਵਣਾ। ਅਗਲਾ ਪੰਧ ਨਾ ਦਿਸੇ ਦੂਰ, ਕਲਜੁਗ ਪੈਂਡਾ ਆਪ ਮੁਕਾਵਣਾ। ਨਾਤਾ ਤੋੜੇ ਕੂੜੋ ਕੂੜ, ਸਾਚਾ ਮਾਰਗ ਇਕ ਵਖਾਵਣਾ। ਚਰਨ ਸਰਨ ਬਖ਼ਸ਼ੇ ਸਾਚੀ ਧੂੜ, ਮਸਤੂਆਣਾ ਆਪ ਸੁਹਾਵਣਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਆਪ ਆਪਣੀ ਗੋਦ ਉਠਾਵਣਾ। ਰਾਜ ਰਾਜਾਨਾਂ ਪਾਵੇ ਜੂੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਡੋਰੀ ਆਪ ਬੰਧਾਵਣਾ। ਸ਼ਬਦ ਡੋਰੀ ਹੱਥ ਕਰਤਾਰ, ਚਾਰ ਕੁੰਟ ਫਿਰਾਈਆ। ਸ੍ਰਿਸ਼ਟ ਸਬਾਈ ਮਾਰੇ ਮਾਰ, ਨੌ ਨੌ ਰੂਪ ਵਟਾਈਆ। ਕਲਜੁਗ ਜੀਆਂ ਆਈ ਹਾਰ, ਬੇੜਾ ਪਾਰ ਨਾ ਕੋਈ ਕਰਾਈਆ। ਗੁਰਮੁਖ ਵਿਰਲੇ ਉਤਰੇ ਪਾਰ, ਜਿਸ ਸਮਰਥ ਹੱਥ ਟਿਕਾਈਆ। ਜਿਸ ਜਨ ਦਰਸ਼ਨ ਕਰਿਆ ਆਏ ਚਲ ਦਵਾਰ, ਇਕੀ ਕੁਲਾਂ ਦਏ ਤਰਾਈਆ। ਨਾ ਕੋਈ ਖਾਲਸਾ ਕੱਢੇ ਬਾਹਰ, ਦੋ ਸੌ ਸੱਠ ਬਰਸ ਵਿਚਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਲਹਿਣਾ ਰਿਹਾ ਚੁਕਾਈਆ। ਇਕੀ ਕੁਲਾਂ ਹਰਿ ਦੇਵੇ ਤਾਰ, ਜੋ ਜਨ ਆਇਆ ਸਰਨਾਇਆ। ਦੂਜੀ ਬਖ਼ਸ਼ੇ ਅੰਮ੍ਰਿਤ ਧਾਰ, ਠਾਂਡਾ ਜਲ ਪਿਆਇਆ। ਤੀਜਾ ਨੈਣ ਦਏ ਉਘਾੜ, ਆਪ ਆਪਣਾ ਦਰਸ ਦਿਖਾਇਆ। ਚੌਥੇ ਪਦ ਦੇਵੇ ਵਾੜ, ਚੌਥਾ ਘਰ ਇਕ ਸੁਹਾਇਆ। ਪੰਚਮ ਮੇਟੇ ਪੰਚਮ ਧਾੜ, ਪੰਚਮ ਮੇਲਾ ਸਹਿਜ ਸੁਭਾਇਆ। ਹਰਿ ਸੰਗਤ ਫਿਰੇ ਪਿੱਛੇ ਅਗਾੜ, ਦਿਵਸ ਰੈਣ ਸੇਵ ਕਮਾਇਆ। ਆਪਣੇ ਪੌੜੇ ਫੜ ਫੜ ਦੇਵੇ ਚਾੜ੍ਹ, ਆਪ ਆਪਣਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਤੇਰਾ ਸਚ ਭੰਡਾਰ, ਵਰਤੇ ਵਰਤਾਵੇ ਵਿਚ ਸੰਸਾਰ, ਗੁਰ ਪੀਰ ਅਵਤਾਰ ਤੇਰੀ ਸੇਵਾ ਲਾਇਆ। ਹਰਿ ਸੰਗਤ ਤੇਰਾ ਸਚ ਮੁਨਾਰਾ, ਸਚ ਤਖ਼ਤ ਸੁਲਤਾਨਿਆ। ਲੋਆਂ ਪੁਰੀਆਂ ਵਸੇ ਬਾਹਰਾ, ਤੇਰਾ ਮਹੱਲ ਅਟੱਲ ਉਚ ਮਕਾਨਿਆ। ਤੇਰਾ ਘਰ ਖੁਲ੍ਹੇ ਕਿਵਾੜਾ, ਸਚਖੰਡ ਹੋਏ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਏ ਦਰ ਕਰੇ ਪਰਵਾਨਿਆ। ਆਏ ਦਰ ਦਾਸੀ ਦਾਸ, ਦਾਸੀ ਦਾਸਾ ਸੇਵ ਕਮਾਈਆ। ਨਿਝ ਘਰ ਅੰਦਰ ਰੱਖੇ ਵਾਸ, ਘਰ ਘਰ ਵਿਚ ਮੇਲ ਮਿਲਾਈਆ। ਨਿਝ ਆਤਮ ਜੋਤ ਕਰੇ ਪਰਕਾਸ਼, ਅੰਧ ਅੰਧੇਰ ਦਏ ਮਿਟਾਈਆ। ਲੇਖਾ ਜਾਣੇ ਸਵਾਸ ਸਵਾਸ, ਜੋ ਜਨ ਰਸਨਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸੁਲਤਾਨ ਆਪ ਅਖਵਾਈਆ। ਸਚ ਸੁਲਤਾਨ ਹਰਿ ਮਿਹਰਵਾਨਾ, ਏਕਾ ਏਕੰਕਾਰਿਆ। ਜਨ ਭਗਤਾਂ ਬੰਨ੍ਹੇ ਭਗਤੀ ਗਾਨਾ, ਦੇਵੇ ਨਾਮ ਸ਼ਬਦ ਅਧਾਰਿਆ। ਸਤਿ ਸੰਤੋਖੀ ਧੁਰ ਫ਼ਰਮਾਣਾ, ਜਪ ਤਪ ਏਕਾ ਵੇਖ ਵਖਾ ਰਿਹਾ। ਬ੍ਰਹਮ ਮਤ ਕਰ ਪਰਧਾਨਾ, ਗੁਰਮਤ ਨਾਉਂ ਧਰਾ ਰਿਹਾ। ਮਨਮਤ ਤੇਰੀ ਚੁੱਕੀ ਕਾਨਾ, ਹਰਿ ਸੰਗਤ ਦਵਾਰੇ ਹਰਿ ਦੁਰਕਾ ਰਿਹਾ। ਗੁਰਮੁਖਾਂ ਬੰਨ੍ਹੇ ਆਪਣੀ ਹੱਥੀਂ ਗਾਨਾ, ਪੰਦਰਾਂ ਕੱਤਕ ਦਿਵਸ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾ ਲਿਆ। ਮਿਲਿਆ ਮੇਲ ਹਰਿ ਭਗਵਾਨ, ਗੁਰਮੁਖ ਵੱਡਾ ਵਡ ਵਡਿਆਈਆ। ਵਰ ਘਰ ਪਾਇਆ ਇਕ ਮਕਾਨ, ਸਾਚਾ ਮੰਦਰ ਇਕ ਸੁਹਾਈਆ। ਸਦਾ ਸੁਹੇਲਾ ਨਿਗਹਬਾਨ, ਜੁਗਾਂ ਜੁਗੰਤਰ ਵੇਖ ਵਖਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਹਰਿ ਸੰਗਤ ਸਾਚਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਾਨ ਬੇਪਰਵਾਹੀਆ। ਜੀਆ ਦਾਨ ਹਰਿ ਹਰਿ ਦੀਆ, ਦੀਪਕ ਦੀਪ ਜਗਾਇਆ। ਗੁਰਸਿਖ ਮੇਲੇ ਕਰ ਕਰ ਹੀਆ, ਹਰਿ ਆਪਣਾ ਰੰਗ ਰੰਗਾਇਆ। ਅੰਮ੍ਰਿਤ ਮੇਘ ਬਰਸੇ ਮੀਹਾਂ, ਸਾਚਾ ਝਿਰਨਾ ਆਪ ਝਿਰਾਇਆ। ਨਾਤਾ ਤੋੜੇ ਸਾਢੇ ਤਿੰਨ ਹੱਥ ਸੀਆਂ, ਰਵਦਾਸ ਚੁਮਾਰਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਨਾਉਂ ਧਰਾਇਆ। ਗੁਰਮੁਖ ਸਾਚੇ ਉਤਰੇ ਪਾਰ, ਹਰਿ ਸਤਿਗੁਰ ਪਾਰ ਕਰਾਇੰਦਾ। ਸ਼ਬਦ ਵਿਚੋਲਾ ਬਣ ਕਰਤਾਰ, ਲੋਕਮਾਤ ਮੇਲ ਮਿਲਾਇੰਦਾ। ਬਣਿਆ ਗੋਲਾ ਹਰਿ ਸੰਗਤ ਦਵਾਰ, ਨਿਰਗੁਣ ਆਪਣੀ ਸੇਵ ਕਮਾਇੰਦਾ। ਬਦਲਿਆ ਚੋਲਾ ਅਪਰ ਅਪਾਰ, ਪਾਰਬ੍ਰਹਮ ਵੇਸ ਵਟਾਇੰਦਾ। ਗੋਬਿੰਦ ਚੇਲਾ ਕਰ ਤਿਆਰ, ਸਾਚਾ ਸੰਗ ਰਖਾਇੰਦਾ। ਸੰਬਲ ਨਗਰੀ ਹੋ ਉਜਿਆਰ, ਆਪਣਾ ਦੀਪਕ ਆਪ ਜਗਾਇੰਦਾ। ਉਠੋ ਸੰਤੋ ਹੋਵੋ ਖ਼ਬਰਦਾਰ, ਕਲਜੁਗ ਵੇਲਾ ਅੰਤਮ ਆਇੰਦਾ। ਚਾਰੇ ਕੁੰਟ ਕੂਕੇ ਕਰੇ ਪਿਆਰ, ਪੁਰਖ ਅਬਿਨਾਸ਼ੀ ਜਾਮਾ ਪਾਇੰਦਾ। ਸ਼ਾਹ ਸੁਲਤਾਨ ਕਰੇ ਖ਼ਬਰਦਾਰ, ਵਾਲੀ ਦੋ ਜਹਾਨਾਂ ਖੇਲ ਖਿਲਾਇੰਦਾ। ਮਸਤੂਆਣਾ ਵਖਾਏ ਇਕ ਦਰਬਾਰ, ਚਰਨ ਕਵਲ ਨਾਤਾ ਬੰਧ ਬੰਧਾਇੰਦਾ। ਉਤਮ ਜਾਤਾ ਵਿਚ ਸੰਸਾਰ, ਗੁਰਮੁਖ ਤੇਰੀ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਲੋਕ ਆਪ ਸੁਣਾਇੰਦਾ। ਸਚ ਸਲੋਕ ਸਚ ਜੈਕਾਰਾ, ਪੁਰਖ ਨਿਰੰਜਣ ਆਪ ਲਗਾਇੰਦਾ। ਪਰਗਟ ਹੋਏ ਆਇਆ ਵਿਚ ਸੰਸਾਰਾ, ਆਪ ਆਪਣਾ ਮੇਲ ਧਰਾਇੰਦਾ। ਨਾ ਕੋਈ ਦੂਸਰ ਤੱਕੇ ਸਹਾਰਾ, ਇਸ਼ਟ ਦੇਵ ਨਾ ਕੋਈ ਰਖਾਇੰਦਾ। ਬਿਨ ਹਰਿ ਸੰਗਤ ਦੂਸਰ ਕਰੇ ਨਾ ਕਿਸੇ ਨਿਮਸਕਾਰਾ, ਹਰਿ ਸੰਗਤ ਅੰਦਰ ਗੁਰੂਦਵਾਰ ਆਪ ਬਣਾਇੰਦਾ। ਗੁਰ ਅਰਜਨ ਬਣਿਆ ਸਚ ਲਿਖਾਰਾ, ਰਾਮਦਾਸ ਅੰਮ੍ਰਿਤ ਤਾਲ ਸੁਹਾਇੰਦਾ। ਅਮਰਦਾਸ ਨੁਹਾਏ ਸਰ ਸਰੋਵਰ ਠੰਡੀ ਠਾਰਾ, ਕਾਇਆ ਅੰਦਰ ਵੜ ਆਪਣਾ ਪੜਦਾ ਆਪੇ ਲਾਹਿੰਦਾ। ਗੁਰਮੁਖ ਏਕਾ ਅੱਖਰ ਗਿਆ ਪੜ੍ਹ, ਸਤਿਗੁਰ ਸਾਚੀ ਵਿਦਿਆ ਆਪ ਪੜ੍ਹਾਇੰਦਾ। ਨਾਨਕ ਨਿਰਗੁਣ ਫੜਿਆ ਲੜ, ਦੂਸਰ ਓਟ ਨਾ ਕੋਈ ਜਣਾਇੰਦਾ। ਪੁਰਖ ਅਬਿਨਾਸ਼ੀ ਕਰਤਾ ਨਾ ਕੋਈ ਸੀਸ ਨਾ ਕੋਈ ਧੜ, ਸਚਖੰਡ ਦਵਾਰੇ ਬੈਠ ਡਗਮਗਾਇੰਦਾ। ਗੁਰ ਗੋਬਿੰਦ ਪੌੜੇ ਆਪੇ ਚੜ੍ਹ, ਤਖ਼ਤ ਤਾਜ ਆਪ ਸੁਹਾਇੰਦਾ। ਕਲਗੀ ਤੋੜਾ ਸੀਸ ਧਰ, ਜੋਤੀ ਜੋੜਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪ ਅਖਵਾਇੰਦਾ। ਨਿਹਕਲੰਕ ਸੂਰਬੀਰ, ਹਰਿ ਸੱਚਾ ਸ਼ਹਿਨਸ਼ਾਹ। ਪਾਰਬ੍ਰਹਮ ਵਡ ਪੀਰਨ ਪੀਰ, ਦੋ ਜਹਾਨੀ ਬਣਿਆ ਆਪ ਮਲਾਹ। ਸ਼ਬਦ ਨਿਰਾਲਾ ਮਾਰੇ ਤੀਰ, ਕਲਜੁਗ ਅੰਤਮ ਕਰੇ ਸਚ ਨਿਆਂ। ਚਾਰੋਂ ਕੁੰਟ ਪਏ ਵਹੀਰ, ਕਿਸੇ ਨਾ ਮਿਲੇ ਕੋਈ ਥਾਂ। ਨੇਤਰ ਨੀਰ ਵਹਾਇਣ ਪੀਰ, ਫਕੀਰ ਦਸਤਗੀਰ ਮੁੱਲਾਂ ਸ਼ੇਖ਼ ਮੁਸਾਇਕ ਕਰ ਜਾਇਣ ਨਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹ। ਬੇਪਰਵਾਹ ਹਰਿ ਬੇਅੰਤ ਬੇਐਬ ਪਰਵਰਦਿਗਾਰ, ਏਕਾ ਏਕ ਏਕੰਕਾਰਿਆ। ਪੰਡਤ ਪਾਂਧੇ ਪੱਤਰੀ ਰਹੇ ਵਿਚਾਰ, ਗੌੜ ਬ੍ਰਹਿਮਣ ਪੂਤ ਸਪੂਤਾ ਦਿਸ ਨਾ ਆਇਆ। ਜੋਤ ਲਿਲਾਟੀ ਤਿਲਕ ਰਹੇ ਲਗਾ, ਜੋਤ ਨੂਰ ਨਾ ਕੋਇ ਚਮਕਾਇਆ। ਆਪਣਾ ਗ੍ਰੈਹ ਨਾ ਸਕੇ ਕੋਈ ਕਟਾ, ਜਗਤ ਗਰੈਹ ਸਰਬ ਵਖਾ ਰਿਹਾ। ਹਰਿ ਕਾ ਭੇਵ ਨਾ ਸਕੇ ਕੋਈ ਪਾ, ਬ੍ਰਹਮਾ ਚਾਰੇ ਮੁਖ ਸਲਾਹ ਰਿਹਾ। ਚਾਰੇ ਵੇਦ ਗਏ ਗਾ, ਬੇਅੰਤ ਬੇਅੰਤ ਹਰਿ ਆਪਣਾ ਨਾਮ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਸ਼ਬਦ ਵਜਾ ਲਿਆ। ਸ਼ਬਦ ਡੰਕਾ ਹਰਿ ਹਰਿ ਨਾਦਿ, ਆਦਿ ਜੁਗਾਦਿ ਵਜਾਇੰਦਾ। ਆਪ ਸੁਣਾਏ ਵਿਚ ਬ੍ਰਹਿਮਾਦਿ, ਪਾਰਬ੍ਰਹਮ ਆਪ ਅਲ੍ਹਾਇੰਦਾ। ਸ਼ਬਦ ਜਣਾਈ ਬੋਧ ਅਗਾਧ, ਬੋਧ ਅਗਾਧ ਭੇਵ ਖੁਲ੍ਹਾਇੰਦਾ। ਗੁਰਮੁਖ ਬਣਾਏ ਸਾਚੇ ਸੰਤ ਸਾਧ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਧੁਰਦਰਗਾਹੀ ਦੇਵੇ ਸਾਚੀ ਦਾਦ, ਏਕਾ ਵਸਤ ਝੋਲੀ ਪਾਇੰਦਾ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਆਪ ਸੁਹਾਇਆ, ਘਰ ਸਾਚੇ ਸੋਭਾ ਪਾਈਆ। ਅਠ ਸਠ ਸਾਲ ਮੁਖ ਛੁਪਾਇਆ, ਆਪਣਾ ਘੁੰਘਟ ਨਾ ਕੋਈ ਉਠਾਈਆ। ਅਠਸਠ ਤੀਰਥ ਡੇਰਾ ਢਾਹਿਆ, ਆਪਣੀ ਵਸਤ ਆਪਣੇ ਵਿਚ ਟਿਕਾਈਆ। ਆਪਣਾ ਢੋਲਾ ਆਪੇ ਗਾਇਆ, ਸੋਹੰ ਬੋਲਾ ਇਕ ਕੁੜਮਾਈਆ। ਬਣ ਕੇ ਤੋਲਾ ਹਰਿ ਜੀ ਆਇਆ, ਵਡ ਦਾਤਾ ਬੇਪਰਵਾਹੀਆ। ਕਲਾ ਸੋਲਾਂ ਨਾ ਕੋਈ ਅਖਵਾਇਆ, ਅਕਲ ਕਲ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਅਠਸਠ ਸਾਲ ਹੋ ਦਿਆਲ, ਮਸਤੂਆਣੇ ਚਰਨ ਛੁਹਾਈਆ। ਅਠਸਠ ਸਾਲ ਰੱਖਿਆ ਉਹਲਾ, ਆਪਣਾ ਪੜਦਾ ਆਪੇ ਪਾਇਆ। ਸੰਤ ਮਨੀ ਸਿੰਘ ਪਾਵੇ ਰੌਲਾ, ਜੀਵ ਜੰਤ ਸੁਣਨ ਕੋਇ ਨਾ ਪਾਇਆ। ਪਾਰਬ੍ਰਹਮ ਪ੍ਰਭ ਪਰਗਟ ਹੋਇਆ ਉਪਰ ਧਵਲਾ, ਧਰਨੀ ਧਰਤ ਧਵਲ ਰਿਹਾ ਸੁਹਾਇਆ। ਜਨ ਭਗਤਾਂ ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਧਾਰਾ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਵਡਿਆਇਆ। ਨਾਮ ਵਡਿਆਈ ਹਰਿ ਕਰਤਾਰ, ਦੂਸਰ ਕੋਈ ਰਹਿਣ ਨਾ ਪਾਈਆ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਆਏ ਵਾਰੋ ਵਾਰ, ਪ੍ਰਭ ਸਾਚਾ ਸੇਵਾ ਲਾਈਆ। ਕੋਟਨ ਕੋਟ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਬਰਾਹ ਰੂਪ ਕੋਟ ਵਟਾਈਆ। ਕੋਟ ਯਗਯ ਪੁਰਖ ਹਾਵ ਗਰੀਵ ਕਰੇ ਪਿਆਰ, ਕੋਟਨ ਕੋਟ ਨਰ ਨਰਾਇਣ ਖੇਲ ਖਿਲਾਈਆ। ਕੋਟਨ ਕੋਟ ਦੱਤਾ ਤ੍ਰੈ ਕਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਜਾਈਆ। ਕੋਟਨ ਕੋਟ ਕੋਟੀ ਜੁਗ, ਜੁਗ ਜੁਗ ਆਪ ਉਪਜਾਇੰਦਾ। ਕੋਟਨ ਕੋਟ ਰੂਪ ਖੇਲੇ ਖੇਲ ਲੁਕ ਲੁਕ, ਆਪ ਆਪਣਾ ਮੁਖ ਲੋਕਾਇੰਦਾ। ਕੋਟਨ ਕੋਟ ਦਤਾ ਤ੍ਰੈ ਜਨ ਭਗਤ ਮੇਲੇ ਝੁਕ ਝੁਕ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੋਟਨ ਕੋਟ ਕਪਲ ਮੁਨ ਨਾਉਂ ਧਰਾਇੰਦਾ। ਕੋਟਨ ਕੋਟ ਰਿਖਭ ਦੇਵ, ਕੋਟਨ ਕੋਟ ਪ੍ਰਿਥੂ ਰੂਪ ਵਟਾਈਆ। ਕੋਟਨ ਕੋਟ ਮਤਸ ਕਰਨ ਸੇਵ, ਕੋਟਨ ਕੋਟ ਕਛਪ ਬੈਠੇ ਮਿੰਦਰਾ ਪਿਠ ਉਠਾਈਆ । ਕੋਟਨ ਕੋਟ ਬਣ ਧਨਵੰਤਰ, ਆਪਣੀ ਕਿਸਮਤ ਗਏ ਜਣਾਈਆ। ਕੋਟਨ ਕੋਟ ਬਲ ਬਾਵਨ ਆਪਣਾ ਭੇਖ ਧਾਰ, ਆਪਣਾ ਰੂਪ ਵਟਾਈਆ। ਕੋਟਨ ਕੋਟ ਹੰਸਾ ਡਾਰ, ਰਲ ਸਹੰਸ ਸਹੰਸਾ ਮੁਖ ਸਲਾਹੀਆ। ਕੋਟਨ ਕੋਟ ਪ੍ਰਹਿਲਾਦਿ ਪਾਰ ਕਰ, ਨਰ ਸਿੰਘ ਵੱਜੇ ਵਧਾਈਆ। ਕੋਟਨ ਕੋਟ ਧਰੂ ਲਾਏ ਲੜ, ਨਰ ਨਰਾਇਣ ਵੱਡੀ ਵਡਿਆਈਆ। ਕੋਟਨ ਕੋਟ ਗਜ ਲਏ ਫੜ, ਕੋਟਨ ਕੋਟ ਤੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਿਲਾਈਆ । ਕੋਟਨ ਕੋਟ ਪਰਸਰਾਮ, ਆਪਣੀ ਕੁਲ ਉਪਜਾਇੰਦਾ। ਕੋਟਨ ਕੋਟ ਸ਼ੱਤਰੀ ਵੇਖੇ ਨਗਰ ਗਰਾਮ, ਕੋਟਨ ਕੋਟ ਬ੍ਰਹਮ ਮਿਲਾਇੰਦਾ। ਕੋਟਨ ਕੋਟ ਵੈਸ਼ ਸ਼ੂਦਰ ਲਾਏ ਤਨ ਜਾਮ, ਕੋਟਨ ਕੋਟ ਖੇਲ ਖਿਲਾਇੰਦਾ। ਕੋਟਨ ਕੋਟ ਰਾਮ ਨਾਮ ਕਰ ਪਰਨਾਮ, ਆਪ ਆਪਣਾ ਨਾਉਂ ਉਪਜਾਇੰਦਾ। ਕੋਟਨ ਕੋਟ ਸੀਤਾ ਸੁਰਤੀ ਬਣੇ ਗਿਆਨ, ਕੋਟਨ ਕੋਟ ਜਨਕ ਸਪੁੱਤਰੀ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਕੋਟਨ ਕੋਟ ਵੇਦ ਵਿਆਸ, ਪੁਰਾਨ ਅਠਾਰਾਂ ਰਹੇ ਗਾਈਆ। ਕੋਟਨ ਕੋਟ ਨਾਰਦ ਮੁਨ ਕਰ ਪਰਧਾਨ, ਸਗਲਾ ਸੰਗ ਨਿਭਾਈਆ। ਕੋਟਨ ਕੋਟ ਬ੍ਰਹਮਾ ਦੇਵੇ ਦਾਨ, ਆਪ ਆਪਣੀ ਦਇਆ ਕਮਾਈਆ। ਕੋਟਨ ਕੋਟ ਖੇਲੇ ਖੇਲ ਕ੍ਰਿਸ਼ਨ ਕਾਹਨ, ਨਾਮ ਬੰਸਰੀ ਆਪ ਵਜਾਈਆ। ਕੋਟਨ ਕੋਟ ਬੁਧ ਬਿਬੇਕੀ ਹਰਿ ਪਰਧਾਨ, ਅੰਧ ਅੰਧੇਰ ਮਿਟਾਈਆ। ਕੋਟਨ ਕੋਟ ਈਸਾ ਮੂਸਾ ਕਾਲਾ ਸੂਸਾ ਦਏ ਨਿਸ਼ਾਨ, ਏਕਾ ਨਾਅਰਾ ਦਏ ਸੁਣਾਈਆ। ਕੋਟਨ ਕੋਟ ਮੁਹੰਮਦ ਅਧਵਿਚਕਾਰੇ ਬੈਠੇ ਮੰਗਣ ਦਾਨ, ਕੋਟਨ ਕੋਟ ਨੈਨਣ ਨੈਣ ਰਹੇ ਉਠਾਈਆ। ਕੋਟਨ ਕੋਟ ਨਿਰਗੁਣ ਰੂਪ ਸ੍ਰੀ ਭਗਵਾਨ, ਨਾਨਕ ਪੰਜ  ਤੱਤ ਚੋਲਾ ਰਹੇ ਹੰਢਾਈਆ। ਕੋਟਨ ਕੋਟ ਨਾਮ ਸਤਿ ਸੁਨਣ ਕਾਨ, ਕੋਟਨ ਕੋਟ ਰਸਨਾ ਜੇਹਵਾ ਰਹੇ ਗਾਈਆ। ਕੋਟਨ ਕੋਟ ਖਾਣੀ ਬਾਣੀ ਵਖਾਨ ਪਦ ਨਿਰਬਾਨ, ਕੋਟਨ ਕੋਟ ਹੁਕਮੀ ਹੁਕਮ ਸ਼ਬਦ ਜਣਾਈਆ। ਕੋਟਨ ਕੋਟ ਖੜਗ ਖੰਡਾ ਤੇਜ਼ ਕਿਰਪਾਨ, ਗੋਬਿੰਦ ਨਾਮ ਵੱਜੇ ਵਧਾਈਆ। ਕੋਟਨ ਕੋਟ ਜੀਵ ਜੰਤ ਦੇਵੇ ਜੀਆ ਦਾਨ, ਆਦਿ ਜੁਗਾਦਿ ਬੇਪਰਵਾਹੀਆ। ਸਰਬ ਜੀਆਂ ਦਾ ਇਕ ਭਗਵਾਨ, ਦੂਸਰ ਹੋਰ ਨਾ ਕੋਈ ਦਿਸਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਨੌ ਖੰਡ ਫੋਲ ਫੁਲਾਈਆ। ਚਾਰੋਂ ਕੁੰਟ ਸੁੰਞ ਮਸਾਣ, ਸਾਚਾ ਛਤਰ ਨਾ ਕੋਈ ਝੁਲਾਈਆ। ਸਾਧ ਸੰਤ ਦਰ ਦਰ ਘਰ ਘਰ ਵੱਢੀ ਖਾਣ, ਹਰਿ ਕਾ ਨਾਮ ਵੇਚਣ ਥਾਉਂ ਥਾਈਂਆ। ਬਰਨ ਵਰਨ ਬੈਠੇ ਖੋਲ੍ਹ ਦੁਕਾਨ, ਗੁਰ ਦਰ ਮੰਦਰ ਮਸਜਿਦ ਨਾ ਕੋਈ ਸਹਾਈਆ। ਏਕਾ ਭੁੱਲਿਆ ਹਰਿ ਭਗਵਾਨ, ਦੂਈ ਦਵੈਤੀ ਵੰਡ ਵੰਡਾਈਆ। ਸਤਿਗੁਰ ਨਾਨਕ ਇਕ ਮਿਹਰਵਾਨ, ਏਕਾ ਸਿਖਿਆ ਗਿਆ ਸਮਝਾਈਆ। ਚਾਰ ਵਰਨ ਏਕਾ ਰੰਗ ਸਮਾਨ, ਦੂਜਾ ਰੰਗ ਨਾ ਕੋਈ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਬਖ਼ਸ਼ੇ ਸਚ ਸੱਚੀ ਸਰਨਾਈਆ। ਹਰਿ ਸੰਗਤ ਸਚ ਸਰਨਾਇਆ, ਚਾਰ ਵਰਨ ਵੱਜੇ ਵਧਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਇਆ, ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਸੁਹਾਈਆ। ਏਕਾ ਮੰਤਰ ਨਾਮ ਦ੍ਰਿੜਾਇਆ, ਏਕਾ ਕਲਮਾ ਆਪ ਪੜ੍ਹਾਈਆ। ਏਕਾ ਸਾਚਾ ਮਾਰਗ ਲਾਇਆ, ਏਕਾ ਪੰਥ ਵਖਾਈਆ। ਏਕਾ ਇਸ਼ਟ ਹਰਿ ਮਨਾਇਆ, ਗੁਰੂ ਗ੍ਰੰਥ ਦਏ ਗਵਾਹੀਆ। ਸਾਚਾ ਸਾਲਸ ਆਪ ਅਖਵਾਇਆ, ਸ਼ਬਦ ਵਿਚੋਲਾ ਬੇਪਰਵਾਹੀਆ। ਚਾਰ ਵਰਨ ਖਾਲਸ ਖਾਲਸਾ ਦਏ ਜਣਾਇਆ, ਵੀਹ ਸੌ ਵੀਹ ਬਿਕ੍ਰਮੀ ਰਾਹ ਤਕਾਈਆ। ਜਗਤ ਤ੍ਰਿਸਨਾ ਰੋਗ ਦਏ ਗਵਾਇਆ, ਹਉਮੇ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਘਰ ਸਾਚੇ ਸੋਭਾ ਪਾਈਆ। ਘਰ ਸੁਭਾਗਾ ਸੋਹਿਆ ਦਰ, ਹਰਿ ਸੰਗਤ ਵਡ ਵਡਿਆਇੰਦਾ। ਲੇਖੇ ਲੱਗਾ ਨਾਰੀ ਨਰ ਜੋ ਜਨ ਸਰਨਾਈ ਆਇੰਦਾ। ਪੂਰਬ ਕਰਮ ਗਏ ਹਰ ਪਿਛਲਾ ਲੇਖਾ ਆਪ ਚੁਕਾਇੰਦਾ। ਧਰਮ ਰਾਏ ਦਾ ਚੁੱਕਿਆ ਡਰ, ਲੱਖ ਚੁਰਾਸੀ ਪੰਧ ਕਟਾਇੰਦਾ। ਆਪ ਬੰਨ੍ਹਾਏ ਆਪਣੇ ਲੜ, ਆਪਣਾ ਸਗਨ ਮਨਾਇੰਦਾ। ਏਕਾ ਅੱਖਰ ਲੈਣਾ ਪੜ੍ਹ, ਸਤਿਗੁਰ ਸਾਚਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸਾਚੀ ਦਿਤਾ ਵਰ, ਇਕ ਨਰੇਲ ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਭੇਟ ਚੜ੍ਹਾਇੰਦਾ। ਇਕ ਨਰੇਲ ਨਰੇਲ ਨਾਰੀਅਲ, ਨਰ ਹਰਿ ਆਪ ਉਪਾਇਆ। ਹਰਿ ਸੰਗਤ ਸਾਚੀ ਭਾਲੀਅਨ, ਗੁਰਮੁਖ ਸਾਚੇ ਮੇਲ ਮਿਲਾਇਆ। ਦਰ ਘਰ ਸਾਚੇ ਚੜ੍ਹੇ ਲਾਲੀਅਨ, ਲਾਲ ਲਾਲਨ ਰੰਗ ਰੰਗਾਇਆ। ਧੁਰ ਦਰਗਾਹੀ ਸਾਚਾ ਮਾਲੀਅਨ, ਏਕਾ ਮਾਲਕ ਬਣਕੇ ਆਇਆ। ਜਗੀ ਜੋਤ ਇਕ ਅਕਾਲੀਅਨ, ਅਕਲ ਕਲਾ ਆਪ ਅਖਵਾਇਆ। ਸਾਚਾ ਮੰਦਰ ਧਰਮ ਸਾਲੀਅਨ, ਧਰਮ ਦਵਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਫੜਾਏ ਸਾਚਾ ਲੜ, ਨਾਮ ਪੱਲੂ ਇਕ ਫੜਾਇਆ। ਨਾਮ ਪੱਲੂ ਸਾਚੀ ਡੋਰ, ਹਰਿ ਸੰਗਤ ਹੱਥ ਫੜਾਈਆ। ਸੰਮਤ ਸੰਮਤੀ ਰਿਹਾ ਤੋਰ, ਤੋਰ ਮੋਰ ਚੁਕਾਈਆ। ਦਰਸ ਦਿਖਾਏ ਵਿਚ ਅੰਧ ਘੋਰ, ਅੰਧ ਅੰਧੇਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਭੰਡਾਰਾ ਗੁਰ ਕਰਤਾਰਾ, ਹਰਿ ਨਿਰੰਕਾਰਾ ਨਿਰਗੁਣ ਆਪਣਾ ਆਪ ਵਰਤਾਈਆ। ਨਾਮ ਭੰਡਾਰ ਨਿਰਗੁਣ ਧਾਰ, ਗੁਰਸਿਖਾਂ ਆਪ ਵਰਤਾਈਆ। ਗੁਰਮੁਖ ਮੇਲਾ ਮੀਤ ਮੁਰਾਰ, ਘਰ ਸਾਚੇ ਵੱਜੇ ਵਧਾਈਆ। ਹਰਿ ਸੰਗਤ ਸੁਹਾਇਆ ਬੰਕ ਦਵਾਰ, ਟੇਢੀ ਬੰਕ ਪਾਰ ਕਰਾਈਆ। ਘਾੜਨ ਘੜਿਆ ਵਿਚ ਸੰਸਾਰ, ਕੰਚਨ ਗੜ੍ਹ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਪੰਦਰਾਂ ਕੱਤਕ ਸੁਹਾਏ ਦਰ, ਮਸਤੂਆਣੇ ਚਰਨ ਛੁਹਾਈਆ। ਚਰਨ ਛੁਹਾਇਆ ਗੁਰ ਗੋਪਾਲ, ਗੋਬਿੰਦ ਰੰਗ ਰੰਗਾਇਆ। ਸ਼ਬਦ ਸਰੂਪੀ ਬਣ ਦਲਾਲ, ਹਰਿ ਸਤਿਗੁਰ ਰੂਪ ਵਟਾਇਆ। ਜੁਗਾਂ ਜੁਗਾਂ ਦੇ ਵਿਛੜੇ ਲਏ ਉਠਾਲ, ਆਪ ਆਪਣਾ ਮੇਲ ਮਿਲਾਇਆ। ਸੁਹਾਇਆ ਦਰ ਸੱਚੀ ਧਰਮਸਾਲ, ਦਰ ਮੰਦਰ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਤ ਪਰਸਾਦਿ ਦਏ ਵਰਤਾਇਆ । ਸੀਤ ਪਰਸਾਦਿ ਪੁਰਖ ਅਕਾਲ, ਆਪਣਾ ਆਪ ਵਖਾਈਆ। ਗੁਰਮੁਖ ਬਣਾਏ ਸਾਚੇ ਲਾਲ, ਬਾਲ ਨਿਮਾਣੇ ਗੋਦ ਉਠਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਸੰਤ ਮਨੀ ਸਿੰਘ ਘਾਲੀ ਘਾਲ, ਹਰਿ ਸੰਗਤ ਫਲ ਖੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਢੇ ਤਿੰਨ ਸਾਲ ਬੰਦੀਖਾਨੇ ਕੀਤਾ ਬੰਦ, ਦਰ ਗੁਰਸਿਖਾਂ ਸਾਢੇ ਤਿੰਨ ਹੱਥ ਮੂਲ ਚੁਕਾਈਆ। ਸਾਢੇ ਤਿੰਨ ਹੱਥ ਚੁਕਿਆ ਮੂਲ, ਹਰਿ ਸਾਚਾ ਆਪ ਚੁਕਾਇੰਦਾ। ਪੁਰਖ ਅਬਿਨਾਸ਼ੀ ਹਰਿ ਸੰਗਤ ਉਤੇ ਬਰਸਾਉਣ ਆਇਆ ਫੂਲ, ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਇੰਦਾ। ਆਪੇ ਤੁੱਠਾ ਕੰਤ ਕੰਤੂਹਲ, ਗੁਰਸਿਖ ਕਵਾਰੀ ਕੰਨਿਆ ਆਪ ਪਰਨਾਇੰਦਾ। ਕਲਜੁਗ ਤ੍ਰੇਤਾ ਦੁਆਪਰ ਸਤਿਜੁਗ ਨਾ ਜਾਏ ਭੂਲ, ਭਰਮ ਭੁਲੇਖਾ ਸ੍ਰਿਸ਼ਟ ਸਬਾਈ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਤੇਰਾ ਗੁਰ ਪਰਸਾਦਿ ਹਰਿ ਸਾਚਾ ਆਪ ਵਰਤਾਇੰਦਾ। ਗੁਰ ਪਰਸਾਦੀ ਗੁਰ ਗੁਰ ਭਿਛਿਆ, ਗੁਰ ਕਿਰਪਾ ਕਰੀ ਅਪਾਰ। ਗੁਰ ਕਿਰਪਾ ਹਰਿ ਦਰ ਲੁਝਿਆ, ਪਾਇਆ ਪੁਰਖ ਅਗੰਮ ਅਪਾਰ। ਹਰਿ ਕਿਰਪਾ ਭੇਵ ਖੁਲ੍ਹਾਇਆ ਗੁਝਿਆ, ਡੂੰਘੀ ਕੰਦਰ ਹੋ ਉਜਿਆਰ। ਹਰਿ ਸੰਗਤ ਕਲਜੁਗ ਅੰਤਮ ਸਚ ਦਰਬਾਰਾ ਏਕਾ ਬੁਝਿਆ, ਨਾਤਾ ਜੁੜਿਆ ਨਿਹਕਲੰਕ ਚਰਨ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਜਾਣੇ ਸਰਬ ਸੰਸਾਰ। ਸੀਤ ਪਰਸਾਦਿ ਲਾਵਣਾ ਮੁੱਖ, ਮੁਖੀ ਮੁੱਖ ਸਲਾਹਿੰਦਾ। ਸੁਫ਼ਲ ਕਰਾਏ ਮਾਤ ਕੁੱਖ, ਉਲਟਾ ਗੇੜ ਕਟਾਇੰਦਾ। ਹਰਿਆ ਬੂਟਾ ਨਾ ਜਾਏ ਸੁੱਕ, ਆਪੇ ਹਰਾ ਵਖਾਇੰਦਾ। ਉਜਲ ਕਰੇ ਮਾਤ ਮੁੱਖ, ਸਿਰ ਆਪਣਾ ਹੱਥ ਰਖਾਇੰਦਾ। ਜਗਤ ਤ੍ਰਿਸਨਾ ਮੇਟੇ ਦੁੱਖ, ਸਾਚਾ ਸੁਖ ਇਕ ਉਪਜਾਇੰਦਾ। ਪੁਰਖ ਅਬਿਨਾਸ਼ੀ ਨਾ ਮਾਨੁਸ ਨਾ ਮਨੁੱਖ, ਹਰ ਘਟ ਅੰਦਰ ਡੇਰਾ ਲਾਇੰਦਾ। ਪੰਦਰਾਂ ਸਾਲ ਕਰਿਆ ਖੇਲ ਲੁਕ ਲੁਕ, ਸਾਲ ਸੋਲਵਾਂ ਜੋਤ ਜਗਾਇੰਦਾ। ਹਰਿ ਸੰਗਤ ਅੱਗੇ ਗਿਆ ਝੁਕ, ਆਪ ਆਪਣਾ ਸੀਸ ਝੁਕਾਇੰਦਾ। ਕਲਜੁਗ ਵਿਦਿਆ ਲੇਖਾ ਰਿਹਾ ਮੁੱਕ, ਸਾਚੀ ਸਿਖਿਆ ਇਕ ਸਮਝਾਇੰਦਾ। ਹਰਿ ਆਪਣੀ ਬੁਝਾਏ ਤ੍ਰਿਸਨਾ ਭੁੱਖ, ਗੁਰ ਸੰਗਤ ਤੇਰਾ ਭੰਡਾਰਾ ਆਪਣੀ ਝੋਲੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਸੰਤ ਕੰਤ ਜੁਗਾਂ ਜੁਗੰਤ, ਆਦਿ ਅੰਤ ਏਕਾ ਰੰਗ ਰੰਗਾਇੰਦਾ।