੨੨ ਕੱਤਕ ੨੦੧੬ ਬਿਕ੍ਰਮੀ ਪਾਲ ਸਿੰਘ ਦੇ ਘਰ ਲਲੀਆਂ ਕਲਾਂ ਜ਼ਿਲਾ ਜਲੰਧਰ
ਜੈ ਜੈ ਜੈਕਾਰ ਸਰਬ ਜੀਅ ਅੰਤਰ, ਹਰਿ ਜੈ ਜੈਕਾਰ ਕਰਾਈਆ। ਜੈ ਜੈ ਜੈਕਾਰ ਸਰਬ ਗੁਰ ਮੰਤਰ, ਹਰਿ ਮੰਤਰ ਵਡ ਵਡਿਆਈਆ। ਜੈ ਜੈ ਜੈਕਾਰ ਸਰਬ ਬਸੰਤਰ, ਜੈ ਜੈਕਾਰ ਅਗਨੀ ਗੁਣ ਗਾਈਆ। ਜੈ ਜੈ ਜੈਕਾਰ ਗਗਨ ਗਗਨੰਤਰ, ਮੰਡਲ ਮੰਡਪ ਜੈ ਜੈਕਾਰ ਅਲਾਈਆ। ਜੈ ਜੈ ਜੈਕਾਰ ਜੁਗਾ ਜੁਗੰਤਰ, ਜੁਗ ਜੁਗ ਜੈ ਜੈਕਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਆਪੇ ਵੇਖ ਵਖਾਈਆ। ਜੈ ਜੈ ਜੈਕਾਰ ਸਰਬ ਗੁਣਵੰਤ, ਜੈ ਜੈਕਾਰ ਆਪ ਕਰਾਇੰਦਾ। ਜੈ ਜੈ ਜੈਕਾਰ ਮਹਿਮਾ ਅਗਣਤ, ਜੈ ਜੈਕਾਰ ਭੇਵ ਕੋਇ ਨਾ ਪਾਇੰਦਾ। ਜੈ ਜੈ ਜੈਕਾਰ ਆਦਿ ਅੰਤ, ਜੈ ਜੈਕਾਰ ਜੁਗਾ ਜੁਗੰਤਰ ਰਖਾਇੰਦਾ। ਜੈ ਜੈ ਜੈਕਾਰ ਸਾਧ ਸੰਤ, ਜੈ ਜੈਕਾਰ ਸਾਂਤਕ ਸਤਿ ਵਰਤਾਇੰਦਾ। ਜੈ ਜੈ ਜੈਕਾਰ ਭਗਤ ਭਗਵੰਤ, ਜੈ ਜੈ ਆਪਣਾ ਰੰਗ ਰੰਗਾਇੰਦਾ। ਜੈ ਜੈ ਜੈਕਾਰ ਮਣੀਆਂ ਮੰਤ, ਜੈ ਜੈ ਆਪਣਾ ਨਾਉਂ ਧਰਾਇੰਦਾ । ਜੈ ਜੈ ਜੈਕਾਰ ਸਾਚਾ ਸੰਤ, ਜੈ ਜੈਕਾਰ ਘਰ ਸਾਚੇ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਇਕ ਅਖਵਾਇੰਦਾ। ਜੈ ਜੈ ਜੈਕਾਰ ਹਰਿ ਭਗਵਾਨ, ਜੈ ਜੈ ਇਸ਼ਟ ਗੁਰਦੇਵ ਸੁਣਾਈਆ। ਜੈ ਜੈ ਜੈਕਾਰ ਧੁਰ ਫ਼ਰਮਾਣ, ਜੈ ਜੈਕਾਰ ਸਰਬ ਸੁਣਾਈਆ। ਜੈ ਜੈ ਜੈਕਾਰ ਗੁਣ ਨਿਧਾਨ, ਗੁਣਵੰਤਾ ਗਹਿਰ ਗੰਭੀਰ ਆਪਣਾ ਗੁਣ ਆਪੇ ਗਾਈਆ। ਜੈ ਜੈ ਜੈਕਾਰ ਸੁਣਨਾ ਏਕਾ ਕਾਨ, ਏਕਾ ਰਾਗ ਹਰਿ ਅਲਾਈਆ। ਜੈ ਜੈ ਜੈਕਾਰ ਵਿਚ ਸਮਾਏ ਪਵਣ ਮਸਾਨ, ਜੈ ਜੈਕਾਰ ਜਲ ਬਿੰਬ ਆਪ ਟਿਕਾਈਆ। ਜੈ ਜੈਕਾਰ ਲੋਆਂ ਪੁਰੀਆਂ ਕਰ ਪਰਧਾਨ, ਜੈ ਜੈਕਾਰ ਬ੍ਰਹਿਮੰਡ ਖੰਡ ਵੇਖ ਵਖਾਈਆ। ਜੈ ਜੈ ਜੈਕਾਰ ਕਰੇ ਸਰਬ ਕਲਿਆਣ, ਬ੍ਰਹਮਾ ਵਿਸ਼ਨ ਸ਼ਿਵ ਜੈ ਜੈ ਏਕਾ ਨਾਅਰਾ ਲਾਈਆ। ਜੈ ਜੈਕਾਰ ਗੁਰ ਪੀਰ ਦੇਵੇ ਮਾਣ, ਜੈ ਜੈਕਾਰ ਸਾਧ ਸੰਤ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਏਕਾ ਵੇਸ ਵਟਾਈਆ। ਜੈ ਜੈਕਾਰ ਪਾਰਬ੍ਰਹਮ, ਪਾਰਬ੍ਰਹਮ ਵੱਡੀ ਵਡਿਆਈਆ। ਜੈ ਜੈਕਾਰ ਸ੍ਰੀ ਭਗਵੰਤ, ਭਗਤਨ ਮੇਲਾ ਸਹਿਜ ਸੁਭਾਈਆ। ਜੈ ਜੈਕਾਰ ਰਵ ਸਸ ਕੋਟਨ ਭਾਨ, ਆਪਣਾ ਗੁਣ ਏਕਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤ, ਆਪਣੀ ਸਿਖਿਆ ਆਪਣੇ ਹੱਥ ਰਖਾਈਆ। ਜੈ ਜੈਕਾਰ ਇਸ਼ਟ ਗੁਰਦੇਵ, ਜੈ ਜੈਕਾਰ ਸਰਬ ਪਰਕਾਸਿਆ। ਜੈ ਜੈ ਜੈਕਾਰ ਅਲਖ ਅਭੇਵ, ਪਾਰਬ੍ਰਹਮ ਪੁਰਖ ਅਬਿਨਾਸ਼ਿਆ। ਜੈ ਜੈਕਾਰ, ਲੱਗਾ ਹਰਿਜਨ ਸੱਚਾ ਨੇਂਹੁ, ਘਰ ਮੇਲਾ ਸ਼ਾਹੋ ਸ਼ਬਾਸਿਆ। ਜੈ ਜੈਕਾਰ ਅੰਮ੍ਰਿਤ ਬਰਸੇ ਮੇਹ, ਮੇਘਲਾ ਧਾਰ ਆਪ ਵਖਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈ ਰਾਮ ਨਾਮ ਰਸਨ ਸਵਾਸਿਆ। ਜੈ ਜੈ ਰਾਮ ਨਾਮ, ਰਾਮ ਰਾਮ ਰੂਪ ਸਮਾਈਆ। ਜੈ ਜੈਕਾਰ ਪੂਰਨ ਸਰਬ ਕਾਮ, ਕਾਦਰ ਕਰਤਾ ਆਪ ਕਰਾਈਆ । ਜੈ ਜੈਕਾਰ ਹੋਏ ਨਗਰ ਖੇੜਾ ਸਚ ਗਰਾਮ, ਘਰ ਮੰਦਰ ਏਕਾ ਰਾਗ ਸੁਣਾਈਆ। ਜੈ ਜੈ ਜੈਕਾਰ ਮੇਟੇ ਤ੍ਰਿਸਨਾ ਤਾਮ, ਹਿਰਸ ਹਵਸ ਨਾ ਕੋਇ ਵਖਾਈਆ। ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚੇ ਘਰ, ਆਦਿ ਅੰਤ ਵੱਡੀ ਵਡਿਆਈਆ। ਜੈ ਜੈਕਾਰ ਦਰ ਨਿਰੰਕਾਰ, ਸਚਖੰਡ ਸਚ ਸਮਾਇਆ। ਜੈ ਜੈਕਾਰ ਭਰ ਭੰਡਾਰ, ਹਰਿ ਭੰਡਾਰਾ ਆਪਣਾ ਆਪ ਰਖਾਇਆ। ਜੈ ਜੈ ਜੈਕਾਰ ਕਰ ਤਿਆਰ, ਸੇਵਕ ਸੇਵਾ ਰਿਹਾ ਕਮਾਇਆ। ਜੈ ਜੈ ਜੈਕਾਰ ਕਰ ਵਰਤਾਰ, ਆਪ ਆਪਣੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਲੇਖਾ ਆਪ ਜਣਾਇਆ। ਲੇਖਾ ਲਿਖਣਹਾਰ ਗੋਪਾਲ, ਆਦਿ ਅੰਤ ਅਖਵਾਇਆ। ਜਨ ਭਗਤਾਂ ਬਣੇ ਸਦ ਰਖਵਾਲ, ਹਰਿਜਨ ਸਾਚੇ ਲਏ ਤਰਾਇਆ। ਲਾਲ ਅਨਮੁਲੇ ਉਠਾਏ ਆਪਣੇ ਬਾਲ, ਆਪਣੀ ਗੋਦੀ ਆਪ ਬਹਾਇਆ। ਅੰਮ੍ਰਿਤ ਨੁਹਾਏ ਸਾਚੇ ਤਾਲ, ਦੁਰਮਤ ਮੈਲ ਰਹਿਣ ਨਾ ਪਾਇਆ। ਦਿਵਸ ਰੈਣ ਕਰੇ ਪ੍ਰਿਤਪਾਲ, ਸੰਝ ਸਵੇਰ ਨਾ ਕੋਈ ਜਣਾਇਆ। ਸਤਿ ਪੁਰਖ ਨਿਰੰਜਣ ਆਪਣੀ ਘਾਲੇ ਘਾਲ, ਗੁਰਮੁਖ ਸਾਚਾ ਮਾਰਗ ਲਾਇਆ। ਸ਼ਬਦ ਅਗੰਮੀ ਬਣ ਦਲਾਲ, ਲੋਕਮਾਤ ਵੇਖ ਵਖਾਇਆ। ਚਲੇ ਚਲਾਏ ਅਵੱਲੜੀ ਚਾਲ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਰਿਹਾ ਮੁਕਾਇਆ। ਲੇਖ ਮੁਕਾਏ ਹਰਿ ਨਿਰੰਕਾਰ, ਪੂਰਬ ਲੇਖਾ ਰਹਿਣ ਨਾ ਪਾਈਆ। ਸਾਚਾ ਗਹਿਣਾ ਕਰ ਤਿਆਰ, ਤਨ ਬਸਤਰ ਰਿਹਾ ਵਖਾਈਆ। ਨੇਤਰ ਨੈਣਾਂ ਕੱਜਲ ਧਾਰ, ਏਕਾ ਰੰਗ ਰੰਗਾਈਆ। ਸਾਜਣ ਮੀਤਾ ਮੀਤ ਮੁਰਾਰ, ਘਰ ਮੇਲਾ ਸਹਿਜ ਸਭਾਈਆ। ਸਾਚੀ ਸਖੀਆਂ ਕਰ ਤਿਆਰ, ਦਰ ਵੇਖਣ ਆਇਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਪੂਰਬ ਲਹਿਣਾ ਲੇਖ ਮੁਕਾਵਣਾ, ਹਰਿ ਸਤਿਗੁਰ ਵੇਖ ਵਖਾਇੰਦਾ। ਭੇਵ ਅਭੇਦਾ ਭੇਵ ਖੁਲ੍ਹਾਵਣਾ, ਵੇਦ ਕਤੇਬ ਨਾ ਕੋਇ ਜਣਾਇੰਦਾ। ਸ਼ਾਸਤਰ ਸਿਮਰਤ ਕਿਸੇ ਨਾ ਗਾਉਣਾ, ਨਾ ਕੋਈ ਅੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪ ਤਰਾਇੰਦਾ। ਹਰਿਜਨ ਸਾਚਾ ਸੱਜਣ ਸ਼ਾਹ, ਜੁਗ ਜੁਗ ਆਪ ਰਖਾਇਆ। ਪੁਰਖ ਅਬਿਨਾਸ਼ੀ ਸੇਵਾ ਰਿਹਾ ਕਮਾ, ਚਾਕਰ ਚਾਕ ਆਪ ਬਣ ਜਾਇਆ। ਖੇਲੇ ਖੇਲ ਬਣ ਮਲਾਹ, ਬੇੜਾ ਆਪਣਾ ਕੰਧ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਜੈ ਦੇਵ ਜਗਤ ਉਧਾਰ, ਸਿੰਘ ਪਾਲਾ ਪਾਲ ਉਠਾਇਆ। ਅੱਖਰ ਪੜ੍ਹ ਨਾ ਕਰੇ ਵਿਚਾਰ, ਜਗਤ ਵਿਦਿਆ ਨਾ ਕੋਇ ਸੁਣਾਇਆ। ਪੰਡਤ ਪਾਂਧੇ ਕਰਨ ਖ਼ਵਾਰ, ਗਿਆਨ ਧਿਆਨ ਨਾ ਕੋਇ ਦ੍ਰਿੜਾਇਆ। ਪੁਸਤਕ ਪੜ੍ਹੇ ਨਾ ਕਰੇ ਵਿਚਾਰ, ਇਸ਼ਟ ਦੇਵ ਨਾ ਕੋਇ ਜਣਾਇਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਆਤਮ ਅੰਤਰ ਬੂਝ ਬੁਝਾਇਆ। ਬਨ ਖੰਡ ਤੇਰਾ ਸਚ ਦਵਾਰ, ਸਚ ਸਿੰਘਾਸਣ ਹਰਿ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਇਆ। ਜੈ ਦੇਵ ਉਠ ਕਰ ਤਿਆਰੀ, ਸ਼ਬਦੀ ਸ਼ਬਦ ਜਣਾਈਆ। ਪਾਰਬ੍ਰਹਮ ਤੇਰੀ ਰਿਹਾ ਪੈਜ ਸਵਾਰੀ, ਤੇਰਾ ਲੇਖਾ ਆਪ ਲਿਖਾਈਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜੀ, ਸਚ ਸਿੰਘਾਸਣ ਸੋਭਾ ਪਾਈਆ। ਫੜ ਫੜ ਬਾਂਹੋਂ ਜਾਏ ਤਾਰੀ, ਜਿਸ ਜਨ ਆਪਣੀ ਦਇਆ ਕਮਾਈਆ। ਲੋਕਮਾਤ ਆਈ ਤੇਰੀ ਵਾਰੀ, ਤੇਰਾ ਤੇਰੇ ਸੰਗ ਨਿਭਾਈਆ। ਸਾਚਾ ਆਸਣ ਵੇਖ ਵਿਚਾਰੀ, ਏਕਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਸੁਣਿਆ ਨਾਦ ਧੁਨ ਧੁਨਕਾਰ, ਜੈ ਦੇਵ ਭੇਵ ਨਾ ਆਇਆ। ਕਵਣ ਸੱਜਣ ਮੀਤ ਮੁਰਾਰ, ਫੜ ਫੜ ਰਿਹਾ ਹਿਲਾਇਆ। ਚਾਰੋਂ ਕੁੰਟ ਉਠ ਉਠ ਵੇਖੇ ਜਗਤ ਦਵਾਰ, ਹਰਿ ਸੱਜਣ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇਆ। ਜੈ ਦੇਵ ਸੁੱਤਾ ਪੈਰ ਪਸਾਰ, ਅੰਧੇਰੀ ਰਾਤ ਨਾ ਲਏ ਅੰਗੜਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਨਿਰਗੁਣ ਨਿਰਗੁਣ ਵੇਸ ਵਟਾਈਆ। ਭਗਤਨ ਮੀਤਾ ਆਇਆ ਚਲ ਦਵਾਰ, ਦੇਵੇ ਦਰਸ ਬੇਪਰਵਾਹੀਆ। ਤੇਰੀ ਗੀਤਾ ਲਿਖੀ ਅਪਰ ਅਪਾਰ, ਪ੍ਰਭ ਸਾਚਾ ਵੇਖ ਵਖਾਈਆ। ਨਾਮ ਸ਼ਬਦ ਭਰ ਭੰਡਾਰ, ਬੇੜਾ ਪਾਰ ਕਰਾਈਆ। ਠਾਂਡਾ ਸੀਤਾ ਹਰਿ ਨਿਰੰਕਾਰ, ਦਰ ਦਰਵਾਜਾ ਆਪ ਖੁਲ੍ਹਾਈਆ। ਨਿਰਗੁਣ ਦੀਪਕ ਕਰ ਉਜਿਆਰ, ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਨਿਰਗੁਣ ਨਿਰਗੁਣ ਵੇਖੀ ਧਾਰ, ਜੈ ਦੇਵ ਨੇਤਰ ਖੋਲ੍ਹਿਆ। ਪਾਇਆ ਪੁਰਖ ਅਗੰਮ ਅਪਾਰ, ਨਿਉਂ ਚਰਨੀ ਸੀਸ ਝੁਕਾਏ ਬੋਲਿਆ। ਕਵਣ ਦਰ ਤੇਰਾ ਦਰਬਾਰ, ਕਵਣ ਦਵਾਰੇ ਬੈਠਾ ਸਾਚਾ ਤੋਲਿਆ। ਕਵਣ ਤੇਰਾ ਵਣਜ ਵਾਪਾਰ, ਹਉਂ ਘੋਲੀ ਘੋਲ ਘੋਲਿਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਸੇਜ ਸੁਹਾਏ ਆਪਣਾ ਪਰਦਾ ਖੋਲ੍ਹਿਆ। ਤੇਰਾ ਮੰਦਰ ਮੇਰਾ ਦਵਾਰ, ਦੂਜਾ ਦਰ ਨਾ ਕੋਇ ਟੋਲਿਆ। ਤੂੰ ਸੱਜਣ ਹਉਂ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਬੋਲਿਆ। ਸ਼ਬਦ ਬੁਲਾਰਾ ਨਾਮ ਜੈਕਾਰਾ, ਹਰਿ ਜੈ ਦੇਵ ਆਪ ਸੁਣਾਈਆ। ਉਠ ਪਿਆਰਾ ਕਰ ਤਿਆਰਾ, ਨਰ ਨਿਰੰਕਾਰਾ ਮੇਲ ਮਿਲਾਈਆ । ਨਾਤਾ ਤੁੱਟਾ ਸਰਬ ਸੰਸਾਰਾ, ਇਸਤਰੀ ਪੁਰਸ਼ ਨਾ ਵੇਖ ਵਖਾਈਆ। ਪੁੱਤਰ ਧੀਆਂ ਨਾ ਕੋਇ ਸਹਾਰਾ, ਵੇਲੇ ਅੰਤ ਨਾ ਕੋਇ ਛੁਡਾਈਆ। ਲੱਖ ਚੁਰਾਸੀ ਡੂੰਘੀ ਗਾਰਾ, ਬਿਨ ਸਤਿਗੁਰ ਨਾ ਕੋਇ ਪਾਰ ਕਰਾਈਆ। ਤੇਰੇ ਦਵਾਰੇ ਆਇਆ ਨਿਰਗੁਣ ਧਾਰਾ, ਨਿਰਗੁਣ ਆਪਣਾ ਵੇਸ ਵਟਾਈਆ। ਕਰੇ ਵਿਹਾਰ ਵਿਚ ਸੰਸਾਰਾ, ਜਗਤ ਵਿਦਿਆ ਮਾਣ ਗਵਾਈਆ। ਭਗਤਾਂ ਭਗਤੀ ਭਰੇ ਭੰਡਾਰਾ, ਤੋਟ ਰਹੇ ਨਾ ਰਾਈਆ। ਲੇਖਾ ਲਿਖਣਹਾਰ ਕਰਤਾਰਾ, ਕਾਗਜ ਕਲਮ ਨਾ ਰੱਖੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਆਪ ਵਡਿਆਈਆ। ਉਠ ਭਗਤ ਹਰਿ ਆਪ ਉਠਾਏ, ਸੇਵਕ ਸੇਵਾ ਆਪ ਕਮਾਈਆ। ਆਪੇ ਤੇਰਾ ਪੰਧ ਮੁਕਾਏ, ਖਿਚੀ ਆਏ ਵਾਹੋ ਦਾਹੀਆ। ਵਿਚ ਪਰਭਾਸ ਡੇਰਾ ਲਾਏ, ਏਕਾ ਬਿਰਛ ਸੁਹਾਈਆ। ਆਪਣਾ ਨੈਣ ਹਰਿ ਆਪ ਉਠਾਏ, ਆਪ ਆਪਣੀ ਦਇਆ ਕਮਾਈਆ। ਇਕ ਬਿਰਛ ਤਿੰਨ ਡਾਲ੍ਹ, ਉਤਰ ਪੂਰਬ ਪੱਛਮ ਆਪ ਵਖਾਈਆ। ਦੱਖਣ ਦਿਸ਼ਾ ਨਾ ਕਰੇ ਵਿਚਾਰ, ਏਕਾ ਬੈਠਾ ਖੇਲ ਖਿਲਾਈਆ। ਇਕ ਇਕ ਡਾਲ੍ਹ ਸਾਢੇ ਤਿੰਨ ਕਰੋੜ ਪਤ ਕਰ ਪਸਾਰ, ਆਪ ਆਪਣਾ ਅੰਗ ਵਖਾਈਆ। ਲਿਖਿਆ ਲੇਖ ਉਪਰ ਕਰਤਾਰ, ਸੋਹੰ ਅੱਖਰ ਇਕ ਪੜ੍ਹਾਈਆ। ਏਕਾ ਨੇਤਰ ਦਸ ਪਚਾਸ ਕਰਨ ਪਾਰ, ਘੜੀ ਪਲ ਵਿਸਰ ਨਾ ਜਾਈਆ। ਸਾਢੇ ਦਸ ਕਰੋੜ ਦਏ ਅਧਾਰ, ਏਕਾ ਅੱਖਰ ਏਕਾ ਵਿਦਿਆ ਏਕਾ ਰਾਮ ਏਕਾ ਵੇਰ ਦਏ ਪੜ੍ਹਾਈਆ। ਕੋਟਨ ਕੋਟ ਜਨਮ ਦਾ ਉਤਰਿਆ ਭਾਰ, ਸਤਿਗੁਰ ਪੂਰੇ ਦਇਆ ਕਮਾਈਆ। ਨਿਰਗੁਣ ਸਤਿਗੁਰ ਸਰਗੁਣ ਜਾਏ ਤਾਰ, ਗੁਰ ਮਿਲਿਆ ਸਹਿਜ ਸਭਾਈਆ। ਜੈ ਦੇਵ ਵੇਖੇ ਆਪਣਾ ਦਵਾਰ, ਪ੍ਰਭ ਤੇਰੀ ਵਡ ਵਡਿਆਈਆ । ਤੇਰਾ ਕਰਜ ਨਾ ਸਕਾਂ ਮੈਂ ਉਤਾਰ, ਕੀਮਤ ਕੋਇ ਨਾ ਤੇਰੀ ਚੁਕਾਈਆ। ਪੁਰਖ ਅਬਿਨਾਸ਼ੀ ਫੜ ਫੜ ਬਾਂਹੋਂ ਦਏ ਪਿਆਰ, ਹਰਿ ਭਗਤ ਤੇਰੀ ਵਡ ਵਡਿਆਈਆ। ਮੈਂ ਭਗਤ ਤੂੰ ਸ਼ਾਹ ਸਿਕਦਾਰ, ਤੇਰਾ ਭੰਡਾਰਾ ਮੁੱਕ ਕਦੇ ਨਾ ਜਾਈਆ। ਜੁਗ ਜੁਗ ਆਵਾਂ ਚਲ ਦਵਾਰ, ਭਗਤਨ ਮੀਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਜੈ ਦੇਵ ਹਰਿ ਦਰਸ਼ਨ ਪਾਇਆ, ਆਤਮ ਸਾਂਤ ਕਰਾਈਆ। ਏਕਾ ਅੱਖਰ ਨਜ਼ਰੀ ਆਇਆ, ਬ੍ਰਹਮ ਪਾਰਬ੍ਰਹਮ ਸਮਾਈਆ। ਤ੍ਰੈ ਤ੍ਰੈ ਡਾਲ੍ਹ ਪਤ ਡਾਲ੍ਹੀ ਆਪ ਮਹਿਕਾਇਆ, ਆਪਣੇ ਰੰਗ ਰੰਗਾਈਆ। ਜੜ ਚੇਤਨ ਨਾ ਕੋਇ ਜਣਾਇਆ, ਸਾਚੀ ਜੜ ਆਪ ਲਗਾਈਆ। ਅੱਗੇ ਖੜ ਪ੍ਰਭ ਦਰਸ ਦਿਖਾਇਆ, ਦੇਵਣਹਾਰ ਵਡ ਵਡਿਆਈਆ। ਸਾਚਾ ਨਾਤਾ ਜੋੜ ਜੁੜਾਇਆ, ਆਪ ਆਪਣੀ ਗੰਢ ਪੁਵਾਈਆ। ਨਾ ਕੋਇ ਤੋੜੇ ਤੋੜ ਤ਼ੁੜਾਇਆ, ਅਧ ਵਿਚਕਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਜੈ ਦੇਵ ਦਰਸ਼ਨ ਹਰਿ ਹਰਿ, ਘਰ ਆਪਣੇ ਮੰਗਲ ਗਾਇੰਦਾ। ਕਾਇਆ ਮੰਦਰ ਗਿਆ ਵੜ, ਆਪਣਾ ਕੁੰਡਾ ਆਪੇ ਲਾਹਿੰਦਾ। ਆਪਣੇ ਪੌੜੇ ਵੇਖੇ ਚੜ੍ਹ, ਨਿਰਗੁਣ ਨਜ਼ਰੀ ਆਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਹੱਥ ਮੂੰਹ ਨੱਕ ਪੈਰ ਨਾ ਕੋਇ ਵਖਾਇੰਦਾ। ਆਪਣੀ ਧਾਰ ਲਏ ਫੜ, ਆਪਣੇ ਅੰਗ ਲਗਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਹਰਿ ਭਗਤਾਂ ਆਪ ਪੜ੍ਹਾਇੰਦਾ। ਸਰਨ ਸਰਨਾਈ ਗਿਆ ਪੜ੍ਹ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਖੇੜਾ ਆਪੇ ਵੇਖ ਵਖਾਇੰਦਾ। ਜੈ ਦੇਵ ਹਰਿ ਹਰਿ ਮੀਤਾ, ਹਰਿ ਹਰਿ ਸੰਗ ਨਿਭਾਇਆ। ਪਾਇਆ ਪੁਰਖ ਪ੍ਰਭ ਅਨਡੀਠਾ, ਘਰ ਸਾਚੇ ਵੇਖ ਵਖਾਇਆ। ਅਬਿਨਾਸ਼ੀ ਕਰਤਾ ਵਸਿਆ ਚੀਤਾ, ਜਗਤ ਵਿਛੋੜਾ ਆਪ ਕਟਾਇਆ। ਆਦਿ ਜੁਗਾਦੀ ਠੰਡਾ ਸੀਤਾ, ਰੰਗ ਰੰਗੀਲਾ ਮੋਹਨ ਮਾਧਵ ਏਕਾ ਰੰਗ ਰੰਗਾਇਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਨ ਵਡ ਵਡਿਆਇਆ। ਏਕਾ ਰੁੱਤ ਸੁਹਾਇਆ ਸਾਚਾ ਗੀਤਾ, ਰਾਮ ਸ਼ਾਮ ਨਾਮ ਰਾਮ ਏਕਾ ਨਜ਼ਰੀ ਆਇਆ। ਨਾਮ ਨਿਧਾਨਾ ਏਕਾ ਪੀਤਾ, ਅੰਮਿਉਂ ਰਸ ਅੰਮ੍ਰਿਤ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਚ ਵਸਾਇਆ ਦਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਜੈ ਦੇਵ ਦਰਸ਼ਨ ਪਾ, ਹਰਿ ਸਾਚੇ ਆਖ ਸੁਣਾਇੰਦਾ। ਤੂੰ ਦਾਤਾ ਹਰਿ ਬੇਪਰਵਾਹ, ਦਰ ਤੇਰਾ ਮੋਹੇ ਭਾਇੰਦਾ। ਤੂੰ ਨਿਰਗੁਣ ਬੈਠਾ ਜੋਤ ਜਗਾ, ਹਉਂ ਸਰਗੁਣ ਪੰਜ ਤੱਤ ਕਾਇਆ ਚੋਲਾ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵਿਛੋੜਾ ਮੋਹੇ ਨਾ ਭਾਇੰਦਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ, ਜੈ ਦੇਵ ਆਖ ਸੁਣਾਈਆ। ਮਾਨਸ ਜਨਮ ਕਰੇ ਤੇਰੀ ਕਲਿਆਣ, ਅੰਤਮ ਆਪਣਾ ਮੇਲ ਮਿਲਾਈਆ। ਕਲਜੁਗ ਅੰਤਮ ਕਰ ਪਰਧਾਨ, ਤੇਰਾ ਤੱਤ ਦਏ ਉਪਜਾਈਆ। ਤੇਰੀ ਰੱਤ ਵਖਾਏ ਇਕ ਨਿਸ਼ਾਨ, ਸਾਚਾ ਬੂਟਾ ਮਾਤ ਲਗਾਈਆ। ਤਿੰਨੇ ਡਾਲ੍ਹ ਕਰ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤ ਡਾਲ੍ਹੀ ਲੇਖੇ ਲਾਈਆ। ਤ੍ਰੈ ਡਾਲ੍ਹ ਉਪਜਾਏ ਸਾਚੇ ਸੁੱਤ, ਇਸ਼ਟ ਦ੍ਰਿਸ਼ਟ ਏਕਾ ਪਾਈਆ। ਆਪੇ ਗੁਰਦਾਸ ਦਾਸ ਕਰੇ fਖ਼ਆਲ, ਆਪਣੀ ਭਾਲ ਆਪ ਕਰਾਈਆ। ਆਪੇ ਸਾਸ ਗਰਾਸ ਕਰੇ ਪ੍ਰਿਤਪਾਲ, ਨਿਜ ਨਿਵਾਸ ਆਪ ਧਰਾਈਆ। ਆਪੇ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਅਖਵਾਈਆ। ਆਪੇ ਵੇਖਣਹਾਰਾ ਪ੍ਰਿਥਮੀ ਆਕਾਸ਼, ਗਗਨ ਮੰਡਲ ਆਪ ਸੁਹਾਈਆ। ਆਪੇ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਆਪੇ ਕਲਜੁਗ ਵੇਖੇ ਪਰਭਾਸ, ਸਾਚਾ ਬੂਟਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਤ੍ਰੈ ਡਾਹਨ ਮੌਲਿਆ ਫੁੱਲ, ਫੁਲ ਫੁਲਵਾੜੀ ਆਪ ਲਗਾਈਆ। ਪੁਰਖ ਅਬਿਨਾਸ਼ੀ ਖਿਲਾਇਆ ਗੁਲ, ਆਪਣੀ ਪੰਖੜੀ ਵੇਖ ਵਖਾਈਆ। ਆਪੇ ਮਾਲਣ ਬਣ ਬਣ ਰਿਹਾ ਮੌਲ, ਆਪਣੀ ਇਛਿਆ ਵਿਚ ਭਰਾਈਆ। ਆਪੇ ਤੋਲੇ ਆਪਣੇ ਤੋਲ, ਆਪਣਾ ਕੰਡਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲਹਿਣਾ ਝੋਲੀ ਪਾਈਆ। ਤ੍ਰੈ ਡਾਲ੍ਹ ਕਰਨ ਪੁਕਾਰ, ਜੈ ਦੇਵ ਅੱਗੇ ਸੀਸ ਝੁਕਾਈਆ। ਤੇਰੀ ਕਿਰਪਾ ਹੋਏ ਪਾਰ, ਪੁਰਖ ਅਬਿਨਾਸ਼ੀ ਅੱਖਰ ਲਿਖਿਆ ਬੇਪਰਵਾਹੀਆ। ਸਾਢੇ ਤਿੰਨ ਤਿੰਨ ਕਰੋੜ ਪਤ ਹੋਇਆ ਉਜਿਆਰ, ਸੋ ਪੁਰਖ ਨਿਰੰਜਣ ਵੱਜੀ ਵਧਾਈਆ। ਤੇਰਾ ਮੇਰਾ ਇਕ ਪਿਆਰ, ਹਉਂ ਆਏ ਚਲ ਸਰਨਾਈਆ। ਜੈ ਦੇਵ ਕਰੇ ਵਿਚਾਰ, ਨੇਤਰ ਏਕਾ ਨੈਣ ਉਠਾਈਆ। ਦੋਹਾਂ ਵਿਚੋਲਾ ਬਣੇ ਆਪ ਕਰਤਾਰ, ਕਰੇ ਬੇਨੰਤੀ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਸੁਨਣੇਹਾਰ, ਘਰ ਬੈਠਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਡਜ ਜੇਰਜ ਉਤਭੁਜ ਸੇਤਜ ਆਪਣੀ ਖਾਣੀ ਆਪ ਚਲਾਈਆ। ਜੇਰਜ ਖਾਣੀ ਉਤਭੁਜ ਧਾਰ, ਦੋਹਾਂ ਮੇਲ ਮਿਲਾਇੰਦਾ। ਪੁਰਖ ਪੁਰਖੋਤਮ ਕਰ ਤਿਆਰ, ਆਪ ਆਪਣੇ ਰੰਗ ਰੰਗਾਇੰਦਾ। ਕਲਜੁਗ ਆਇਆ ਵਿਚ ਸੰਸਾਰ, ਹਰਿ ਸਾਚਾ ਵੇਸ ਵਟਾਇੰਦਾ। ਸਿੰਘ ਪਾਲਾ ਕਰ ਵਿਚਾਰ, ਸ਼ਬਦ ਦਲਾਲਾ ਨਾਲ ਰਲਾਇੰਦਾ। ਫਲ ਡਾਲ੍ਹਾ ਅਪਰ ਅਪਾਰ, ਗੁਰ ਕਰਤਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਇੰਦਾ। ਪੂਰਬ ਲਹਿਣਾ ਝੋਲੀ ਪਾਇਆ, ਹਰਿ ਸਾਚਾ ਭੁੱਲ ਨਾ ਜਾਈਆ। ਕਲਜੁਗ ਫੁਲ ਅੰਤ ਆਪ ਖਿਲਾਇਆ, ਚਾਰੋਂ ਕੁੰਟ ਆਪ ਮਹਿਕਾਈਆ। ਆਪਣੀ ਕੀਮਤ ਆਪਣਾ ਮੁਲ ਆਪ ਪਵਾਇਆ, ਦੂਸਰ ਹੱਟ ਨਾ ਕਿਸੇ ਵਕਾਈਆ। ਸਾਚੀ ਕੁਲ ਭਾਗ ਲਗਾਇਆ, ਪੂਤ ਸਪੂਤਾ ਲਏ ਉਪਜਾਈਆ। ਸਿੰਘ ਲਛਮਣ ਨਾਮ ਧਰਾਇਆ, ਦਰਸ਼ਨ ਮੇਲਾ ਹਰਿ ਰਘੁਰਾਈਆ। ਪਰਗਟ ਹੋ ਪਰਗਟ ਨਾਮ ਧਰਾਇਆ, ਭੁੱਲ ਰਹੇ ਨਾ ਰਾਈਆ। ਚੌਥਾ ਅੰਕ ਨਾ ਨਾਲ ਰਲਾਇਆ, ਤਿੰਨਾਂ ਲੇਖਾ ਸਹਿਜ ਸਭਾਈਆ। ਦਰ ਬੈਠਾ ਪੰਛੀ ਜੋ ਸੁਣ ਸੁਣ ਰਿਹਾ ਧਿਆਨ ਲਗਾਇਆ, ਮਨ ਇਛਿਆ ਇਕ ਵਖਾਈਆ। ਚੌਥੇ ਸੁੱਤ ਜਨਮ ਦਵਾਇਆ, ਪ੍ਰਭ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਕਰੋੜ ਡਾਲ੍ਹੀ ਪਤ, ਇਕ ਇਕ ਡਾਲ੍ਹੇ ਲਏ ਰੱਖ, ਆਪ ਆਪਣੀ ਅੱਖ ਖੁਲ੍ਹਾਈਆ। ਸਾਢੇ ਤਿੰਨ ਕਰੋੜ ਪਤ ਡਾਲ੍ਹੀ, ਪੰਜ ਤੱਤ ਮੇਲ ਮਿਲਾਇਆ। ਪੁਰਖ ਅਬਿਨਾਸ਼ੀ ਖੇਲ ਨਿਰਾਲੀ, ਭੇਵ ਕਿਸੇ ਨਾ ਪਾਇਆ। ਜੁਗ ਜੁਗ ਚਲੇ ਅਵੱਲੜੀ ਚਾਲੀ, ਜਨ ਭਗਤਾਂ ਸੰਗ ਨਿਭਾਇਆ। ਆਪਣੇ ਹੱਥ ਰੱਖੇ ਖਾਲੀ, ਹਰਿ ਭਗਤਾਂ ਭਗਤ ਭੰਡਾਰ ਵਖਾਇਆ। ਨਿਰਗੁਣ ਜੋਤ ਅਕਾਲ ਅਕਾਲੀ, ਅਕਲ ਕਲਾ ਵਡਿਆਇਆ। ਦੋ ਜਹਾਨਾਂ ਸਾਚਾ ਮਾਲੀ, ਲੱਖ ਚੁਰਾਸੀ ਬੂਟਾ ਆਪ ਲਗਾਇਆ। ਜੁਗਾ ਜੁਗੰਤ ਕਰੇ ਪ੍ਰਿਤਪਾਲੀ, ਪ੍ਰਿਤਪਾਲਕ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਕਰੋੜ ਵਸਿਆ ਰੋਮ ਰੋਮ, ਆਪ ਆਪਣਾ ਰੂਪ ਵਟਾਇਆ। ਸਾਢੇ ਤਿੰਨ ਕਰੋੜ ਰਹੇ ਪੁਕਾਰ, ਸੋ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਹੰ ਹੰਗਤਾ ਮਿਟੀ ਸੰਸਾਰ, ਹੰ ਬ੍ਰਹਮ ਇਕ ਜਣਾਈਆ। ਸੋਹੰ ਸ਼ਬਦ ਜੈ ਜੈ ਜੈਕਾਰ, ਜਨ ਸਾਚੇ ਰਹੇ ਗਾਈਆ। ਸਿੰਘ ਪਾਲਾ ਨਾ ਕੋਈ ਵਿਚਾਰ, ਭੋਲੇ ਭਾਓ ਮੇਲ ਮਿਲਾਈਆ। ਸੁਰਤ ਸ਼ਬਦ ਨਾ ਕੋਈ ਧਾਰ, ਸੁਰਤੀ ਸਤਿਗੁਰ ਹੱਥ ਉਠਾਈਆ। ਜੋਗ ਅਭਿਆਸ ਨਾ ਕੋਇ ਸੰਸਾਰ, ਸਰਬ ਗੁਣ ਤਾਸ ਮੇਲ ਮਿਲਾਈਆ। ਆਸ ਨਿਰਾਸ ਭਰੇ ਭੰਡਾਰ, ਸਵਾਸ ਸਵਾਸ ਲੇਖੇ ਲਾਈਆ। ਤੇਰਾ ਨਾਮ ਸੱਚੀ ਦਸਤਾਰ, ਹਰਿ ਨਿਰੰਕਾਰ ਸੀਸ ਬੰਧਾਈਆ। ਤੇਰਾ ਸਤਿ ਹਰੀ ਪਿਆਰ, ਹਰਿ ਹਰਿ ਹਰੀ ਗੁਣ ਗਾਈਆ। ਤੇਰਾ ਰੰਗ ਚੜ੍ਹੇ ਸੰਸਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਪੂਰਬ ਲਹਿਣਾ ਦਿਤਾ ਉਤਾਰ, ਅਗਲਾ ਕਰਜ਼ਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇ ਮਤ ਰਿਹਾ ਸਮਝਾਈਆ। ਵੱਡਾ ਮੀਤ ਵਡ ਬਲਵਾਨਾ, ਵੱਡਾ ਵਡ ਵਡਿਆਇੰਦਾ। ਭੁੱਲਿਆ ਨਾਮ ਇਕ ਛਿੰਨ ਗੁਣ ਨਿਧਾਨਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਸ਼ਬਦ ਅਗੰਮੀ ਮਾਰੇ ਤੀਰ ਨਿਸ਼ਾਨਾ, ਤੀਰ ਨਿਰਾਲਾ ਆਪਣੇ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਵੇਖ ਵਖਾਇੰਦਾ। ਸਾਚੇ ਘਰ ਹਰਿ ਵਿਚੋਲਾ, ਏਕਾ ਏਕ ਬਣਾਇੰਦਾ। ਸਿੰਘ ਬਿਸ਼ਨ ਸੁਣਾਏ ਸਾਚਾ ਢੋਲਾ, ਆਪਣਾ ਭੇਵ ਖੁਲ੍ਹਾਇੰਦਾ। ਜੈ ਦਿਓ ਤੇਰਾ ਸੱਚਾ ਬੋਲਾ, ਹਰਿ ਸਾਚਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭੁਲੇਖਾ ਆਪ ਕਢਾਇੰਦਾ। ਜਗਤ ਭੁਲੇਖਾ ਹਰਿ ਕਢੌਣਾ, ਹਰਿ ਸਤਿਗੁਰ ਵਡ ਵਡਿਆਈਆ। ਤੇਰਾ ਲਿਖਿਆ ਲੇਖ ਮਿਟੌਣਾ, ਤੇਰੀ ਤ੍ਰਿਸਨਾ ਜਗਤ ਬੁਝਾਈਆ। ਪਿਛਲਾ ਵੇਲਾ ਯਾਦ ਕਰੌਣਾ, ਨਾ ਲੇਖਾ ਕੋਇ ਲਿਖ ਸਕੇ ਜੀਵ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਕਾਇਆ ਗਠੜੀ ਫੋਲ ਫੁਲਾਈਆ। ਪੂਰਬ ਲਹਿਣਾ ਹਰਿ ਕਿਰਪਾ ਧਾਰੀ, ਪਿਛਲੇ ਜਨਮ ਵੱਜੇ ਵਧਾਈਆ। ਘਰ ਆਇਆ ਚਲ ਆਪ ਨਿਰੰਕਾਰੀ, ਫੜ ਬਾਂਹੋਂ ਲਏ ਉਠਾਈਆ। ਭਰਿਆ ਨਾਮ ਸ਼ਬਦ ਭੰਡਾਰੀ, ਤੋਟ ਰਹੇ ਨਾ ਰਾਈਆ। ਘਰ ਮਾਇਆ ਦੱਬੀ ਕਰ ਵਿਚਾਰੀ, ਆਪਣਾ ਪੱਲਾ ਇਕ ਵਖਾਈਆ। ਦੋ ਸਦ ਪਚਾਸ ਡੂੰਘੀ ਗਾਰੀ, ਬਰਤਨ ਏਕਾ ਏਕ ਪਾਈਆ। ਜਾਂਦੀ ਵਾਰ ਆਈ ਹੰਕਾਰੀ, ਮਨ ਫੁਰਨਾ ਵਾਸ਼ਨਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣਾ ਦਏ ਚੁਕਾਈਆ। ਪਿਛਲੀ ਵਾਸ਼ਨਾ ਪੂਰਾ ਘਾਟਾ, ਕਲਜੁਗ ਅੰਤਮ ਆਪ ਕਰਾਇੰਦਾ। ਸੰਮਤ ਸੋਲਾਂ ਵੀਹ ਸੌ ਬਿਕ੍ਰਮੀ ਤੇਰੀ ਮਾਇਆ ਹਰਿ ਸੰਗਤ ਆਟਾ, ਛੱਬੀ ਪੋਹ ਲੇਖੇ ਲਾਇੰਦਾ। ਸਾਧ ਸੰਗਤ ਲੇਖਾ ਚੁੱਕੇ ਦੂਰ ਵਾਟਾ, ਅਗਲਾ ਪੰਧ ਨਾ ਕੋਇ ਵਖਾਇੰਦਾ। ਪੱਤ ਡਾਲ੍ਹੀ ਜਗੇ ਜੋਤ ਜੋਤ ਲਲਾਟਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਿੰਘ ਬਿਸ਼ਨ ਫੜਾਇਆ ਆਪਣਾ ਲੜ, ਪੱਲੂ ਏਕਾ ਏਕ ਬੰਧਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤਰ ਵੇਖੇ ਮਾਰ ਧਿਆਨ, ਆਪ ਆਪਣਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਇੰਦਾ।
