Granth 08 Likhat 190: Pahili Maghar 2016 Bikarmi Darbar wich Jethuwal

ਪਹਿਲੀ ਮੱਘਰ ੨੦੧੬ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਏਕੰਕਾਰ ਨਿਰਾਕਾਰ, ਨਿਰਗੁਣ ਨੂਰ ਨੂਰ ਉਜਾਲਿਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਆਦਿ ਅੰਤ ਵੇਸ ਵਟਾ ਲਿਆ। ਹਰਿ ਪੁਰਖ ਨਿਰੰਜਣ ਹੋ ਉਜਿਆਰ, ਆਪ ਆਪਣਾ ਵੇਖ ਵਖਾ ਲਿਆ। ਆਦਿ ਨਿਰੰਜਣ ਪਾਵੇ ਸਾਰ, ਦੀਪਕ ਦੀਪ ਇਕ ਵਖਾ ਲਿਆ। ਅਬਿਨਾਸ਼ੀ ਕਰਤਾ ਜਾਣੇ ਆਪਣੀ ਕਾਰ, ਕਰਨੀ ਕਿਰਤ ਨਾਮ ਧਰਾ ਲਿਆ। ਸ੍ਰੀ ਭਗਵਾਨ ਮਹਿਮਾ ਅਪਾਰ, ਭੇਵ ਅਭੇਦ ਆਪ ਛੁਪਾ ਲਿਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪ ਆਪਣਾ ਖੇਲ ਖਲਾ ਲਿਆ। ਆਦਿ ਸ਼ਕਤ ਮੀਤ ਮੁਰਾਰ, ਸਾਚਾ ਸੰਗ ਨਿਭਾ ਲਿਆ। ਸਾਰ ਸ਼ਬਦ ਕਰ ਤਿਆਰ, ਆਪਣਾ ਹੁਕਮ ਸੁਣਾ ਲਿਆ। ਸਾਚਾ ਮੰਦਰ ਦਏ ਉਸਾਰ, ਸਚਖੰਡ ਦਵਾਰਾ ਨਾਉਂ ਉਪਾ ਲਿਆ। ਥਿਰ ਘਰ ਵਾਸੀ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾ ਲਿਆ। ਕਮਲਾਪਾਤੀ ਮੀਤ ਮੁਰਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਧਾਮ ਸੁਹਾ ਲਿਆ। ਏਕਾ ਰਾਜਨ ਸ਼ਾਹ ਸੁਲਤਾਨ ਸਚ ਸਿਕਦਾਰ ਆਪ ਅਖਵਾ, ਆਪਣਾ ਹੁਕਮ ਆਪ ਸੁਣਾ ਲਿਆ। ਧੁਰ ਫ਼ਰਮਾਨਾ ਦਏ ਜਣਾ, ਆਪਣਾ ਪੜਦਾ ਆਪੇ ਲਾਹ ਲਿਆ। ਸੁੱਤ ਦੁਲਾਰਾ ਸ਼ਬਦ ਉਠਾ, ਸਾਰ ਸ਼ਬਦ ਵਿਚ ਲਗਾ ਲਿਆ। ਏਕਾ ਮਾਰਗ ਦਏ ਦਿਖਾ, ਲੋਆਂ ਪੁਰੀਆਂ ਬਣਤ ਬਣਾ ਲਿਆ। ਬ੍ਰਹਿਮੰਡ ਖੰਡ ਰਚਨ ਰਚਾ, ਰਵ ਸਸ ਰੰਗ ਰੰਗਾ ਲਿਆ। ਮੰਡਲ ਮੰਡਪ ਵੇਖ ਵਖਾ, ਆਪ ਆਪਣੀ ਜੋਤ ਟਿਕਾ ਲਿਆ। ਆਪਣੀ ਰਚਨਾ ਆਪ ਰਚਾ, ਵਿਸ਼ਨ ਬ੍ਰਹਮਾ ਸ਼ਿਵ ਸਾਚੇ ਦਰ ਬਹਾ ਲਿਆ। ਬਾਸ਼ਕ ਸੇਜਾ ਆਪ ਸੁਹਾ, ਸਾਂਗੋਂ ਪਾਂਗ ਵੇਸ ਵਟਾ ਲਿਆ। ਏਕਾ ਗਿਆਨ ਦਏ ਦ੍ਰਿੜਾ, ਏਕਾ ਬ੍ਰਹਮ ਵਖਾ ਲਿਆ। ਏਕਾ ਨੇਤਰ ਦਏ ਖੁਲ੍ਹਾ, ਭੋਲਾ ਨਾਥ ਮੇਲ ਮਿਲਾ ਲਿਆ। ਦਾਤਾ ਦਾਨੀ ਬੇਪਰਵਾਹ, ਬੈਐਬ ਪਰਵਰਦਿਗਾਰ ਭੇਵ ਨਾ ਆ ਲਿਆ। ਤ੍ਰੈਗੁਣ ਮਾਇਆ ਵੇਖ ਵਖਾ, ਆਪ ਆਪਣੀ ਅੰਸ ਉਪਾ ਰਿਹਾ। ਪੰਜ ਤੱਤ ਮੇਲਾ ਸਹਿਜ ਸੁਭਾ, ਆਪ ਆਪਣੀ ਕਿਰਪਾ ਕਰ, ਆਪਣਾ ਅੰਗ ਕਟਾ ਲਿਆ। ਤੱਤਵ ਤੱਤ ਵੱਖ ਕਰਾ, ਮਨ ਮਤ ਬੁਧ ਸੰਗ ਨਿਭਾ ਲਿਆ। ਬੂੰਦ ਰਕਤ ਮੇਲ ਮਿਲਾ, ਸਾਚੀ ਸ਼ਕਤ ਵਿਚ ਟਿਕਾ ਲਿਆ। ਹੱਡ ਮਾਸ ਨਾੜੀ ਜੋੜ ਜੁੜਾ, ਏਕਾ ਬੰਧਨ ਹਰਿ ਹਰਿ ਪਾ ਲਿਆ। ਦਰ ਦਵਾਰਾ ਆਪ ਖੁਲ੍ਹਾ, ਨੌ ਦਰ ਵੇਸ ਵਟਾ ਲਿਆ। ਘਰ ਵਿਚ ਘਰ ਦਏ ਬਣਾ, ਘਰ ਮੰਦਰ ਆਪ ਉਪਾ ਲਿਆ। ਸ਼ਬਦ ਅਨਾਦੀ ਦਏ ਸੁਣਾ, ਅਨਹਦ ਸਾਚਾ ਨਾਦ ਵਜਾ ਲਿਆ। ਆਪਣੀ ਸੋਭਾ ਆਪੇ ਰਿਹਾ ਪਾ, ਆਪੇ ਵੇਖ ਵਖਾ ਰਿਹਾ। ਆਪਣੀ ਧੁਨ ਆਪ ਜਣਾ, ਏਕਾ ਦੂਆ ਤੀਜਾ ਚੌਥਾ ਪੰਚਮ ਸੰਗ ਰਖਾ ਲਿਆ। ਸਰ ਸਰੋਵਰ ਇਕ ਬਣਾ, ਘਰ ਸਾਚੇ ਆਪ ਟਿਕਾ ਲਿਆ। ਆਪਣਾ ਅੰਦਰ ਬੰਦ ਕਰਾ, ਆਪਣਾ ਪੜਦਾ ਆਪ ਸੁਟਾ ਲਿਆ। ਆਪਣੀ ਜੋਤ ਆਪ ਜਗਾ, ਨਿਰਗੁਣ ਦੀਵਾ ਬਾਤੀ ਆਪਣੇ ਹੱਥ ਰਖਾ ਲਿਆ। ਦਸਮ ਦਵਾਰੀ ਸੋਭਾ ਪਾ, ਦਰ ਘਰ ਸਾਚਾ ਸਾਚੇ ਰੰਗ ਰੰਗਾ ਲਿਆ। ਲੱਖ ਚੁਰਾਸੀ ਭੇਵ ਖੁਲ੍ਹਾ, ਆਪ ਆਪਣਾ ਡੰਕ ਵਜਾ ਲਿਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾ, ਦੇ ਮਤ ਆਪ ਸਮਝਾ ਲਿਆ। ਆਪਣੀ ਸਿਖਿਆ ਆਪ ਪੜ੍ਹਾ, ਏਕਾ ਰਾਗ ਧੁਨ ਗਾ ਲਿਆ। ਬ੍ਰਹਿਮਾਦੀ ਬ੍ਰਹਮ ਖੋਜ ਖੋਜਾ, ਨਾਦੀ ਸੁੱਤ ਨਾਉਂ ਧਰਾ ਲਿਆ। ਆਦਿ ਜੁਗਾਦੀ ਵੇਸ ਵਟਾ, ਆਪ ਆਪਣਾ ਕਰਮ ਕਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ ਜੂਨੀ ਰਹਿਤ ਦਿਸ ਕਿਸੇ ਨਾ ਆ ਰਿਹਾ। ਏਕੰਕਾਰਾ ਹਰਿ ਨਿਰੰਕਾਰਾ, ਏਕਾ ਰੰਗ ਸਮਾਇੰਦਾ। ਸੋ ਪੁਰਖ ਨਿਰੰਜਣ ਮੀਤ ਮੁਰਾਰਾ, ਸਗਲਾ ਸੰਗ ਨਿਭਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਆਦਿ ਨਿਰੰਜਣ ਜੋਤ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਪੁਰਖ ਅਬਿਨਾਸ਼ੀ ਵਡ ਸਿਕਦਾਰਾ, ਸਾਚਾ ਤਖ਼ਤ ਆਪ ਸੁਹਾਇੰਦਾ। ਸ੍ਰੀ ਭਗਵਾਨ ਬੰਨ੍ਹੇ ਧਾਰਾ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਬਣ ਵਣਜਾਰਾ, ਸਾਚਾ ਵਣਜ ਕਰਾਇੰਦਾ। ਆਦਿ ਸ਼ਕਤ ਦਏ ਹੁਲਾਰਾ, ਸਚ ਹੁਲਾਰਾ ਆਪ ਲਗਾਇੰਦਾ। ਰੂਪ ਅਨੂਪ ਸੱਚੀ ਸਰਕਾਰਾ, ਚੱਕਰ ਚਿਹਨ ਨਾ ਕੋਇ ਜਣਾਇੰਦਾ। ਵਸਣਹਾਰਾ ਉਚ ਮਹੱਲ ਅਟੱਲ ਉਚ ਮੁਨਾਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਠਾਂਡਾ ਦਰਬਾਰਾ ਇਕ ਰਖਾਇੰਦਾ। ਸ਼ਬਦ ਅਗੰਮੀ ਇਕ ਅਖਾੜਾ, ਘਰ ਸਾਚੇ ਤਾਲ ਵਜਾਇੰਦਾ। ਸਾਰ ਸ਼ਬਦ ਨਾ ਕੋਈ ਪੁਰਖ ਨਾ ਕੋਈ ਨਾਰਾ, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਸਾਚਾ ਮੰਦਰ ਕਰ ਤਿਆਰਾ, ਇੱਟਾਂ ਗਾਰਾ ਨਾ ਕੋਇ ਲਗਾਇੰਦਾ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰ ਆਪ ਹੋ ਜਾਇੰਦਾ। ਆਪੇ ਸ਼ਬਦ ਅਗੰਮੀ ਕਰ ਤਿਆਰਾ, ਧੂੰਆਂਧਾਰ ਆਪ ਹੋ ਆਇੰਦਾ। ਆਪੇ ਬ੍ਰਹਮਾ ਵਿਸ਼ਨ ਕਰ ਉਜਿਆਰਾ, ਆਪ ਆਪਣਾ ਰੰਗ ਚੜ੍ਹਾਇੰਦਾ। ਆਪੇ ਭਰ ਤ੍ਰੈਗੁਣ ਸਚ ਭੰਡਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਪੰਜ ਤੱਤ ਕਰੇ ਵਣਜਾਰਾ, ਏਕਾ ਹੱਟ ਵਖਾਇੰਦਾ। ਆਪੇ ਲੋਆਂ ਪੁਰੀਆਂ ਦਏ ਸਹਾਰਾ, ਬ੍ਰਹਿਮੰਡ ਖੰਡ ਆਪਣੀ ਡੋਰੀ ਆਪ ਬੰਧਾਇੰਦਾ। ਆਪੇ ਲੇਖਾ ਜਾਣੇ ਰਵ ਸਸ ਸੂਰਜ ਚੰਨ ਸਤਾਰਾ, ਮੰਡਲ ਮੰਡਪ ਆਪਣਾ ਰੰਗ ਰੰਗਾਇੰਦਾ। ਆਪੇ ਜਲ ਬਿੰਬ ਹੋ ਉਜਿਆਰਾ, ਧਰਤ ਧਵਲ ਆਪ ਟਿਕਾਇੰਦਾ। ਆਪੇ ਲੱਖ ਚੁਰਾਸੀ ਕਰ ਪਸਾਰਾ, ਨਿਜ ਆਤਮ ਡੇਰਾ ਲਾਇੰਦਾ। ਮਾਨਸ ਮਾਨੁਖ ਕਰੇ ਵਿਚਾਰਾ, ਆਤਮ ਤੱਤ ਰਖਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਆਪਣਾ ਰਾਗ ਸੁਣਾਇੰਦਾ। ਮਨ ਮਤ ਬੁਧ ਬੰਨ੍ਹੇ ਧਾਰਾ, ਸਾਚੀ ਸੇਵਕ ਸੇਵਾ ਆਪ ਕਰਾਇੰਦਾ। ਮਨ ਪੰਖੀ ਉਡਾਏ ਦਹਿ ਦਿਸ਼ ਦਵਾਰਾ, ਮਤ ਮਤਵਾਲੀ ਵੇਖ ਵਖਾਇੰਦਾ। ਬੁਧ ਬਿਬੇਕ ਕਰੇ ਸਿਕਦਾਰਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਆਪਣਾ ਨਾਉਂ ਰੱਖ ਨਿਰੰਕਾਰਾ, ਆਪ ਆਪਣਾ ਡੰਕ ਵਜਾਇੰਦਾ। ਪੁਰਖ ਅਬਿਨਾਸ਼ੀ ਸਚ ਸਤਾਰਾ, ਨਿਰਗੁਣ ਆਪਣੀ ਤਾਰ ਹਿਲਾਇੰਦਾ। ਗਾਵਤ ਗਾਏ ਗਾਵਣਹਾਰਾ, ਗਾਵਣਹਾਰਾ ਦਿਸ ਨਾ ਆਇੰਦਾ। ਨਾਚ ਨਚਾਏ ਸਰਬ ਸੰਸਾਰਾ, ਲੱਖ ਚੁਰਾਸੀ ਸਖੀਆਂ ਏਕਾ ਮੰਡਲ ਰਾਸ ਵਖਾਇੰਦਾ। ਆਦਿ ਜੁਗਾਦੀ ਖੇਲ ਅਪਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਪਣੀ ਵੰਡ ਵੰਡੇ ਕਰਤਾਰਾ, ਕਰਨੀ ਕਰਤਾ ਆਪਣੀ ਕਿਰਤ ਕਮਾਇੰਦਾ। ਸਤਿਜੁਗ ਸਾਚਾ ਕਰ ਤਿਆਰਾ, ਲੋਕਮਾਤ ਧਰਾਇੰਦਾ। ਸ਼ਬਦ ਅਗੰਮੀ ਇਕ ਭੰਡਾਰਾ, ਏਕੰਕਾਰਾ ਆਪ ਵਰਤਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰਾ, ਸਾਖਿਆਤ ਜੋਤ ਜਗਾਇੰਦਾ। ਜਾਗਰਤ ਜੋਤ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਰਾਗ ਸੁਣਾਏ ਗਾਵਣਹਾਰਾ, ਸੁਰਤ ਸਵਾਣੀ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕੰਕਾਰਾ, ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਨਾ ਆਇੰਦਾ। ਏਕੰਕਾਰਾ ਨਾਨਾ ਰੂਪ, ਨਿਰਗੁਣ ਨੂਰ ਨੂਰ ਉਪਾਇਆ। ਹਰਿ ਪੁਰਖ ਨਿਰੰਜਣ ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਸੋ ਪੁਰਖ ਨਿਰੰਜਣ ਜਾਏ ਤੂਠ, ਦੀਨ ਦਿਆਲ ਦਇਆ ਕਮਾਇਆ। ਆਦਿ ਨਿਰੰਜਣ ਨਿਰਗੁਣ ਜੋਤ, ਨੂਰੋ ਨੂਰ ਡਗਮਗਾਇਆ। ਪੁਰਖ ਅਬਿਨਾਸ਼ੀ ਨਾ ਕੋਈ ਵਰਨ ਨਾ ਕੋਈ ਗੋਤ, ਬੰਧਨ ਬੰਧ ਨਾ ਕੋਇ ਬੰਧਾਇਆ। ਸ੍ਰੀ ਭਗਵਾਨ ਇਕ ਅਕੱਲਾ ਧਰੇ ਵੇਸ ਕੋਟਨ ਕੋਟ, ਕੋਟ ਕੋਟੀ ਆਪਣਾ ਨਾਉਂ ਉਪਾਇਆ। ਪਾਰਬ੍ਰਹਮ ਵਸਣਹਾਰਾ ਸਚ ਮਹੱਲਾ ਸ਼ਬਦ ਨਗਾਰੇ ਲਾਏ ਚੋਟ, ਏਕਾ ਧੌਂਸਾ ਸਚ ਵਜਾਇਆ। ਸਚਖੰਡ ਦਵਾਰਾ ਨਾ ਕੋਈ ਦੀਸੇ ਚਾਰ ਦੀਵਾਰਾ ਨਾ ਕੋਈ ਜਾਣੇ ਕਿਲਾ ਕੋਟ, ਹਰਿ ਮੰਦਰ ਹਰਿ ਸਾਚਾ ਆਪ ਬਣਾਇਆ। ਸਾਰ ਸ਼ਬਦ ਬਣਾਇਆ ਓਤ ਪੋਤ, ਬ੍ਰਹਮਾ ਵਿਸ਼ਨ ਸ਼ਿਵ ਆਪਣਾ ਬੰਸ ਵਖਾਇਆ। ਆਦਿ ਸ਼ਕਤ ਅੰਮ੍ਰਿਤ ਪਿਆਲਾ ਪਿਆਏ ਘੋਟ, ਸਾਚਾ ਜਾਮ ਹੱਥ ਉਠਾਇਆ। ਤ੍ਰੈਗੁਣ ਮਾਇਆ ਭਰੇ ਨਾ ਪੋਟ, ਪ੍ਰਭ ਸਾਚੇ ਹੁਕਮ ਸੁਣਾਇਆ। ਪੰਜ ਤੱਤ ਵਿਕਾਰਾ ਭਰਿਆ ਖੋਟ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਨਿਭਾਇਆ। ਆਸਾ ਤ੍ਰਿਸਨਾ ਚੜ੍ਹੀ ਚੋਟ, ਉਚੀ ਕੂਕੇ ਦਏ ਦੁਹਾਇਆ। ਜੂਠ ਝੂਠ ਫੜਿਆ ਠੂਠ, ਖਾਲੀ ਹੱਥ ਵਖਾਇਆ। ਸਤਿਜੁਗ ਤ੍ਰੇਤਾ ਪਾਈ ਲੂਟ, ਆਪ ਆਪਣਾ ਨਾਮ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲਾ ਦੀਨ ਦਿਆਲਾ ਦਰਦ ਦੁੱਖ ਭੈ ਭੰਜਨ ਆਪ ਆਪਣਾ ਵੇਸ ਵਟਾਇਆ। ਏਕੰਕਾਰਾ ਵੇਸ ਅਵੱਲਾ, ਏਕਾ ਨੂਰ ਇਲਾਹੀਆ। ਸੋ ਪੁਰਖ ਨਿਰੰਜਣ ਵਸੇ ਸਚ ਮਹੱਲਾ, ਹਰਿ ਪੁਰਖ ਨਿਰੰਜਣ ਵੇਖ ਵਖਾਈਆ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਸ੍ਰੀ ਭਗਵਾਨ ਡਗਮਗਾਈਆ। ਪੁਰਖ ਅਬਿਨਾਸ਼ੀ ਦਰ ਦਵਾਰੇ ਸਾਚੇ ਖੱਲਾ, ਸਚਖੰਡ ਬੈਠਾ ਆਸਣ ਲਾਈਆ। ਪਾਰਬ੍ਰਹਮ ਆਪਣੀ ਜੋਤੀ ਆਪੇ ਰਲਾ, ਆਪ ਆਪਣਾ ਵੇਖ ਵਖਾਈਆ। ਸ਼ਬਦ ਸਾਰ ਸਚ ਸੁਨੇਹੜਾ ਏਕਾ ਘੱਲਾ, ਬ੍ਰਹਮਾ ਵਿਸ਼ਨ ਸ਼ਿਵ ਸਮਝਾਈਆ। ਵਿਸ਼ਨ ਫੜਾਇਆ ਆਪਣਾ ਪੱਲਾ, ਦੇਵੇ ਰਿਜ਼ਕ ਸਬਾਈਆ। ਬ੍ਰਹਮੇ ਜੋਤੀ ਬ੍ਰਹਮ ਬ੍ਰਹਮ ਹੋ ਰਲਾ, ਬ੍ਰਹਮ ਬ੍ਰਹਮ ਕਰੇ ਕੁੜਮਾਈਆ। ਸ਼ੰਕਰ ਅੰਤਮ ਹੋਏ ਝੱਲਾ, ਲੇਖਾ ਦਏ ਚੁਕਾਈਆ। ਤ੍ਰੈਗੁਣ ਮਾਇਆ ਮਾਰੇ ਹੱਲਾ, ਪੰਜ ਤੱਤ ਡੇਰਾ ਢਾਈਆ। ਪੁਰਖ ਅਬਿਨਾਸ਼ੀ ਅਛਲ ਅਛੱਲਾ, ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲੇ ਖੇਲ ਆਪ ਆਪਣਾ ਖੇਲ ਖਿਲਾਈਆ। ਨਿਰਗੁਣ ਦਾਤਾ ਹਰਿ ਨਿਰੰਕਾਰ, ਸਤਿ ਪੁਰਖ ਨਾਉਂ ਧਰਾਇੰਦਾ। ਸਰਗੁਣ ਪਰਗਟ ਹੋ ਵਿਚ ਸੰਸਾਰ, ਪੰਜ ਤੱਤ ਸਾਚਾ ਮੇਲ ਮਿਲਾਇੰਦਾ । ਨਿਰਗੁਣ ਕਮਲਾਪਾਤੀ ਮੀਤ ਮੁਰਾਰ, ਆਪ ਆਪਣਾ ਮੇਲ ਮਿਲਾਇੰਦਾ। ਸਰਗੁਣ ਬਖ਼ਸ਼ੇ ਸਾਚੀ ਦਾਤੀ ਸਿਰਜਣਹਾਰ, ਸਾਚੀ ਵਸਤ ਝੋਲੀ ਪਾਇੰਦਾ। ਤੱਕੇ ਰੈਣ ਅੰਧੇਰੀ ਰਾਤੀ ਵਿਚ ਸੰਸਾਰ, ਦੀਵਾ ਬਾਤੀ ਇਕ ਜਗਾਇੰਦਾ। ਬੋਧ ਅਗਾਧੀ ਸਾਚੀ ਗਾਥੀ, ਸ਼ਬਦ ਅਨਾਦੀ ਨਾਦ ਵਜਾਇੰਦਾ। ਜੋਤ ਜੋਤੀ ਜੋਤ ਪਰਕਾਸੀ, ਪਰਮ ਪੁਰਖ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਧਰੇ ਨਾਉਂ ਅਬਿਨਾਸ਼ੀ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਅਬਿਨਾਸ਼ੀ ਹਰਿ ਹਰਿ ਨਾਉਂ ਰੱਖ, ਆਪਣੀ ਕਲ ਵਰਤਾਇੰਦਾ। ਸਰਗੁਣ ਰੂਪ ਹੋ ਪਰਤੱਖ, ਲੋਕਮਾਤ ਵੇਸ ਵਟਾਇੰਦਾ। ਭਗਤ ਭਗਵੰਤ ਲਏ ਰੱਖ, ਆਪ ਆਪਣੀ ਗੋਦ ਉਠਾਇੰਦਾ। ਸੰਤ ਸੁਹੇਲੇ ਕਰੇ ਵੱਖ, ਲੱਖ ਚੁਰਾਸੀ ਫੋਲ ਫੋਲਾਇੰਦਾ। ਗੁਰਮੁਖਾਂ ਮਾਰਗ ਸਾਚਾ ਦੱਸ, ਆਪ ਆਪਣੀ ਬੂਝ ਬੁਝਾਇੰਦਾ। ਗੁਰਸਿਖਾਂ ਮੇਲਾ ਨੱਸ ਨੱਸ, ਘਰ ਸਾਚਾ ਵੇਖ ਵਖਾਇੰਦਾ। ਸ਼ਬਦ ਅਗੰਮੀ ਤੀਰ ਮਾਰੇ ਕਸ, ਪੰਚ ਵਿਕਾਰਾ ਬੁਰਜ ਢਾਇੰਦਾ। ਕੋਟਨ ਕੋਟ ਕਰੇ ਪਰਕਾਸ਼, ਰਵ ਸਸ, ਅੰਧ ਅੰਧੇਰ ਗਵਾਇੰਦਾ। ਦਰ ਘਰ ਮੇਲਾ ਹੱਸ ਹੱਸ, ਹਰਿ ਸਾਚਾ ਆਪ ਕਰਾਇੰਦਾ। ਜਨ ਭਗਤਾਂ ਹੋਇਆ ਰਹੇ ਵਸ, ਦੂਸਰ ਹੱਥ ਕਿਸੇ ਨਾ ਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਪੂਰੀ ਕਰੇ ਆਸ, ਨਿਰਾਸਾ ਗੁਰਮੁਖ ਨਾ ਕੋਇ ਵਖਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਵਸੇ ਪਾਸ, ਜਗਤ ਵਿਛੋੜਾ ਫੰਦ ਕਟਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਪਾਤਾਲਾਂ ਵੇਖ ਵਖਾਇੰਦਾ। ਲਹਿਣਾ ਦੇਣਾ ਚੁਕਾਏ ਦਸ ਦਸ ਮਾਸ, ਹਰਿਜਨ ਸਾਚੇ ਆਪ ਤਰਾਇੰਦਾ। ਮਾਤ ਗਰਭ ਨਾ ਹੋਏ ਵਾਸ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਲੇਖੇ ਲਾਏ ਸਾਸ ਗਰਾਸ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਾਚੇ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਆਦਿ ਅੰਤ ਨਾ ਹੋਏ ਵਿਨਾਸ, ਸੋ ਪੁਰਖ ਨਿਰੰਜਣ ਆਪਣਾ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨਾ ਵੇਸ ਵਟਾਇੰਦਾ। ਆਦਿ ਨਿਰੰਜਣ ਜੋਤ ਪਰਕਾਸ਼, ਜੋਤ ਨਿਰੰਜਣ ਸਰਬ ਟਿਕਾਇੰਦਾ। ਸ੍ਰੀ ਭਗਵਾਨ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇੰਦਾ। ਪੁਰਖ ਅਬਿਨਾਸ਼ੀ ਵਸੇ ਨਗਰ ਗਰਾਮ, ਸਾਚਾ ਖੇੜਾ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਮੇਲਾ ਹੱਡ ਮਾਸ ਨਾੜੀ ਚਾਮ, ਬ੍ਰਹਮ ਬ੍ਰਹਮ ਬ੍ਰਹਮ ਵੇਖ ਵਖਾਇੰਦਾ। ਸਾਰ ਸ਼ਬਦ ਹੋਏ ਜਾਣੀ ਜਾਣ, ਆਦਿ ਜੁਗਾਦਿ ਖੇਲ ਖਿਲਾਇੰਦਾ। ਅਨਹਦ ਸ਼ਬਦ ਚਲਾਏ ਬਾਣ, ਤੀਰ ਅਣਿਆਲਾ ਹੱਥ ਉਠਾਇੰਦਾ। ਭਗਤਾਂ ਬਖ਼ਸ਼ੇ ਸਾਚਾ ਮਾਣ, ਚਰਨ ਦਵਾਰਾ ਇਕ ਵਖਾਇੰਦਾ। ਸੰਤਾਂ ਦੇਵੇ ਆਪਣੀ ਆਪ ਪਛਾਨ, ਨੇਤਰ ਗਿਆਨ ਇਕ ਖੁਲ੍ਹਾਇੰਦਾ। ਗੁਰਮੁਖਾਂ ਦੇਵੇ ਸਚ ਧਿਆਨ, ਸਾਚੀ ਸਿਖਿਆ ਸਿਖ ਸਮਝਾਇੰਦਾ। ਦੋ ਜਹਾਨੀ ਸਾਚਾ ਮਾਣ, ਮਾਣ ਨਿਮਾਣਿਆਂ ਆਪ ਰਖਾਇੰਦਾ। ਗੁਰਮੁਖਾਂ ਝੁਲਦਾ ਰਹੇ ਸਦਾ ਨਿਸ਼ਾਨ, ਹਰਿ ਸਾਚਾ ਆਪ ਝੁਲਾਇੰਦਾ। ਸੋ ਪੁਰਖ ਨਿਰੰਜਣ ਹੋ ਨਿਗਹਬਾਨ, ਦਿਵਸ ਰੈਣ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਧੁਰ ਫ਼ਰਮਾਣ, ਸ਼ਬਦ ਜਣਾਈ ਆਪ ਕਰਾਇੰਦਾ। ਆਦਿ ਨਿਰੰਜਣ ਦੇਵੇ ਦਾਨ, ਦੀਪਕ ਦੀਪਕ ਆਪ ਟਿਕਾਇੰਦਾ। ਸ੍ਰੀ ਭਗਵਾਨ ਰਾਗ ਸੁਣਾਏ ਸਾਚਾ ਕਾਨ, ਰਸਨਾ ਜੇਹਵਾ ਨਾ ਕੋਇ ਹਿਲਾਇੰਦਾ। ਪੁਰਖ ਅਬਿਨਾਸ਼ੀ ਧੁਰ ਫ਼ਰਮਾਣ, ਆਪ ਆਪਣਾ ਆਪ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਪਛਾਨ, ਘਟ ਅੰਦਰ ਬ੍ਰਹਮ ਜਣਾਇੰਦਾ। ਵਿਸ਼ਨੂੰ ਖੇਲੇ ਖੇਲ ਮਹਾਨ, ਦਿਵਸ ਰੈਣ ਰਾਹ ਤਕਾਇੰਦਾ। ਬ੍ਰਹਮਾ ਲੇਖਾ ਹੋ ਪਰਧਾਨ, ਚਾਰ ਵੇਦਾਂ ਆਪ ਸੁਣਾਇੰਦਾ। ਸ਼ੰਕਰ ਬਾਸ਼ਕ ਤਸ਼ਕਾ ਗਲ ਲਟਕਾਨ, ਹੱਥ ਤ੍ਰਿਸੂਲ ਰਖਾਇੰਦਾ। ਤ੍ਰੈਗੁਣ ਮਾਇਆ ਹੋਏ ਪਰਧਾਨ, ਪੰਜ ਤੱਤ ਮੇਲਾ ਮੇਲ ਮਿਲਾਇੰਦਾ। ਲੱਖ ਚੁਰਾਸੀ ਏਕਾ ਆਣ, ਚੁਰਾਸੀ ਗੇੜਾ ਆਪ ਚਲਾਇੰਦਾ। ਧਰਮ ਰਾਏ ਗਾਏ ਸਵਾਸ ਸਵਾਸ, ਪ੍ਰਭ ਅੱਗੇ ਸੀਸ ਝੁਕਾਇੰਦਾ। ਚਿਤਰ ਗੁਪਤ ਨੇਤਰ ਨੈਣ ਉਠਾਏ ਦਿਵਸ ਰੈਣ ਰਹੇ ਉਦਾਸ, ਏਕਾ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਜੋਤ ਗੋਪਾਲਾ, ਆਪੇ ਚਲੇ ਅਵੱਲੜੀ ਚਾਲਾ, ਸਚਖੰਡ ਵਸਿਆ ਸੱਚੀ ਧਰਮਸਾਲਾ, ਦੂਸਰ ਘਰ ਨਾ ਕੋਇ ਵਖਾਇੰਦਾ। ਏਕੰਕਾਰਾ ਸਚ ਟਿਕਾਣਾ, ਹਰਿ ਸਾਚਾ ਆਪ ਜਣਾਈਆ। ਸੋ ਪੁਰਖ ਨਿਰੰਜਣ ਨਿਗਹਬਾਨਾ, ਆਪੇ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਸਚ ਬਬਾਣਾ, ਆਪਣਾ ਆਪ ਉਡਾਈਆ। ਪੁਰਖ ਅਬਿਨਾਸ਼ੀ ਏਕਾ ਵਸੇ ਸਚ ਮਕਾਨਾ, ਸਚਖੰਡ ਸਾਚੇ ਸੋਭਾ ਪਾਈਆ। ਸ੍ਰੀ ਭਗਵਾਨ ਗੁਣ ਨਿਧਾਨਾ, ਗੁਣਵੰਤਾ ਭੇਵ ਨਾ ਰਾਈਆ। ਪਾਰਬ੍ਰਹਮ ਖੇਲ ਮਹਾਨਾ, ਆਪ ਆਪਣਾ ਖੇਲ ਖਿਲਾਈਆ। ਆਦਿ ਸ਼ਕਤ ਸੰਗ ਰਲਾਨਾ, ਨਾਰੀ ਕੰਤਾ ਵੇਸ ਵਟਾਈਆ। ਸਾਰ ਸ਼ਬਦ ਬੱਧਾ ਗਾਨਾ, ਘਰ ਸਾਚੇ ਵੱਜੀ ਵਧਾਈਆ। ਬ੍ਰਹਮਾ ਵਿਸ਼ਨ ਸ਼ਿਵ ਗਾਇਣ ਇਕ ਤਰਾਨਾ, ਤ੍ਰੈਗੁਣ ਕਰੇ ਕੁੜਮਾਈਆ। ਪੰਜ ਤੱਤ ਮੇਲਾ ਇਕ ਵਖਾਣਾ, ਘਰ ਸਖੀਆਂ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਲੱਖ ਚੁਰਾਸੀ ਕਰ ਪਸਾਰਾ, ਆਪਣਾ ਰੂਪ ਵਟਾਇਆ। ਬ੍ਰਹਮਾ ਵਿਸ਼ਨ ਸ਼ਿਵ ਅਧਾਰਾ, ਸਾਚੇ ਦਰ ਵਖਾਇਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਏਕਾ ਹੁਕਮ ਸੁਣਾਇਆ। ਪੰਜ ਤੱਤ ਤਨ ਕਰ ਪਸਾਰਾ, ਪੰਜੀ ਜੋੜ ਜੁੜਾਇਆ। ਪੰਜ ਦਸ ਮੇਲਾ ਅਪਰ ਅਪਾਰਾ, ਦਿਸ ਕਿਸੇ ਨਾ ਆਇਆ। ਦਸ ਪੰਜ ਬੋਲੇ ਇਕ ਜੈਕਾਰਾ, ਆਪਣਾ ਰਾਗ ਸੁਣਾਇਆ। ਨੌ ਦਰ ਖੋਲ੍ਹੇ ਆਪ ਕਿਵਾੜਾ, ਦਸਵਾਂ ਗੁਪਤ ਰਖਾਇਆ। ਸੁਖਮਨ ਨਾੜੀ ਟੇਢੀ ਗਾਰਾ, ਆਪੇ ਵੇਖ ਵਖਾਇਆ। ਮਾਰੂ ਡੰਡ ਬੰਨ੍ਹੇ ਧਾਰਾ, ਆਪ ਆਪਣਾ ਹੁਕਮ ਜਣਾਇਆ। ਤ੍ਰਿਕੁਟੀ ਖੋਲ੍ਹੇ ਖੋਲ੍ਹ ਕਿਵਾੜਾ, ਆਪਣਾ ਅੰਗਨ ਵੇਖ ਵਖਾਇਆ। ਸਰ ਸਰੋਵਰ ਠੰਡੀ ਠਾਰਾ, ਆਪਣਾ ਜਲ ਭਰਾਇਆ। ਘਰ ਵਿਚ ਘਰ ਕਰ ਤਿਆਰਾ, ਹਰਿ ਮੰਦਰ ਆਪ ਸੁਹਾਇਆ। ਨਿਰਗੁਣ ਦੀਪਕ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾਇਆ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਦਿਸ ਕਿਸੇ ਨਾ ਆਇਆ। ਸੁਰਤ ਸਵਾਣੀ ਦੇਵੇ ਹੁਲਾਰਾ, ਸ਼ਬਦ ਹਾਣੀ ਮੇਲ ਮਿਲਾਇਆ। ਆਤਮ ਸੇਜਾ ਕਰੇ ਪਿਆਰਾ, ਸਾਚਾ ਬੰਕ ਵਖਾਇਆ। ਏਕਾ ਸੇਜਾ ਸੁੱਤੇ ਪੈਰ ਪਸਾਰਾ, ਨਾਰੀ ਕੰਤਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇਆ। ਹਰਿ ਭਗਤਨ ਪੜਦਾ ਖੋਲ੍ਹਿਆ, ਪ੍ਰਭ ਆਪਣੀ ਕਿਰਪਾ ਧਾਰ। ਘਟ ਅੰਦਰ ਆਪੇ ਬੋਲਿਆ, ਧੁਨ ਨਾਮ ਸ਼ਬਦ ਜੈਕਾਰ। ਸਾਚੇ ਕੰਡੇ ਆਪੇ ਤੋਲਿਆ, ਆਪੇ ਜਾਣੇ ਆਪਣੀ ਧਾਰ। ਆਦਿ ਅੰਤ ਕਦੇ ਨਾ ਡੋਲਿਆ, ਜੁਗ ਜੁਗ ਖੇਲ ਅਪਰ ਅਪਾਰ। ਸ਼ਬਦੀ ਸੁਰਤੀ ਆਪੇ ਮੌਲਿਆ, ਨੇਤਰ ਦਿਸ ਨਾ ਆਏ ਵਿਚ ਸੰਸਾਰ। ਆਪੇ ਉਲਟਾ ਕਰੇ ਨਾਭ ਕੌਲਿਆ, ਖਿੜੀ ਰਹੇ ਸਦਾ ਗੁਲਜਾਰ। ਦੇਵੇ ਮਾਣ ਉਪਰ ਧੌਲਿਆ, ਧਰਤੀ ਧਰਤ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਉਜਿਆਰ। ਜੋਤੀ ਨੂਰ ਉਜਾਲਾ ਹਰਿ ਗੋਪਾਲਾ, ਭੇਵ ਕਿਸੇ ਨਾ ਆਇਆ। ਚਤੁਰਭੁਜ ਖੇਲ ਨਿਰਾਲਾ, ਜੋਤ ਜਵਾਲਾ ਆਦਿ ਸ਼ਕਤ਼ ਨਾਉਂ ਧਰਾਇਆ। ਦਾਸੀ ਦਾਸਾ ਕਾਲ ਮਹਾਂਕਾਲਾ, ਮਹਾਂਕਾਲ ਆਪਣਾ ਰੂਪ ਵਟਾਇਆ। ਜੁਗਾ ਜੁਗੰਤਰ ਚਲੇ ਅਵੱਲੜੀ ਚਾਲਾ, ਚਾਲ ਬੇਹੰਗਮ ਇਕ ਰਖਾਇਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਵਡਿਆਇਆ। ਹਰਿਜਨ ਬਖ਼ਸ਼ੇ ਆਪਣੀ ਮਾਲਾ, ਏਕਾ ਮੰਤਰ ਨਾਮ ਦ੍ਰਿੜਾਇਆ। ਆਦਿ ਜੁਗਾਦੀ ਸ਼ਾਹ ਕੰਗਾਲਾ, ਖਾਲੀ ਹੱਥ ਰਿਹਾ ਵਖਾਇਆ। ਸ਼ਬਦ ਸਰੂਪੀ ਬਣ ਦਲਾਲਾ, ਗੁਰਮੁਖ ਸਾਚੇ ਲਏ ਉਠਾਇਆ। ਭਾਗ ਲਗਾਇਆ ਪੰਜ ਤੱਤ ਮਾਟੀ ਕਾਇਆ ਖਾਲਾ, ਬ੍ਰਹਮ ਪਾਰਬ੍ਰਹਮ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਵੇਖਣਹਾਰਾ ਪੁਰਖ ਸਮਰਥ, ਆਦਿ ਜੁਗਾਦਿ ਸਮਾਇਆ। ਅਬਿਨਾਸ਼ੀ ਕਰਤਾ ਮਹਿਮਾ ਅਕੱਥ, ਭੇਵ ਕਿਸੇ ਨਾ ਆਇਆ। ਲੱਖ ਚੁਰਾਸੀ ਪਾਈ ਨੱਥ, ਸ਼ਬਦ ਡੋਰ ਆਪਣੇ ਹੱਥ ਰਖਾਇਆ। ਜੁਗਾ ਜੁਗੰਤ ਜਾਏ ਮਥ, ਨਾਮ ਮਧਾਨਾ ਹੱਥ ਉਠਾਇਆ। ਆਪ ਉਪਜਾਏ ਪੂਜਾ ਪਾਠ, ਆਪਣਾ ਮਾਰਗ ਆਪ ਵਖਾਇਆ। ਆਪੇ ਸਰ ਸਰੋਵਰ ਤੀਰਥ ਮਾਰੇ ਠਾਠ, ਨਿਰਮਲ ਨੀਰ ਆਪ ਭਰਾਇਆ। ਆਪੇ ਇਸ਼ਟ ਦੇਵ ਆਪੇ ਮੂਰਤੀ ਬਣੇ ਕਾਠ, ਘੜਨ ਭੰਨਣਹਾਰ ਆਪਣਾ ਨਾਉਂ ਧਰਾਇਆ। ਆਪੇ ਜਾਣੇ ਜੋਗ ਅਭਿਆਸ, ਹੱਠ ਨੇਮ ਸੰਜਮ ਆਪੇ ਵੇਖ ਵਖਾਇਆ। ਆਪੇ ਹੋਏ ਕਿਨਾਰਾ ਤੀਰਥ ਤਾਟ, ਆਪੇ ਹੱਟੋ ਹੱਟ ਵਿਕਾਇਆ। ਆਪੇ ਵਸਣਹਾਰਾ ਘਟ ਘਟ, ਘਰ ਮੰਦਰ ਡੇਰਾ ਲਾਇਆ। ਆਪੇ ਖੇਲੇ ਖੇਲ ਬਾਜੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਇਆ। ਆਪੇ ਸੁੱਤਾ ਸਾਚੀ ਖਾਟ, ਜਨ ਭਗਤਾਂ ਅੰਦਰ ਡੇਰਾ ਲਾਇਆ। ਨੇੜੇ ਵਖਾਏ ਆਪਣੀ ਵਾਟ, ਆਪਣਾ ਪੜਦਾ ਦਏ ਚੁਕਾਇਆ। ਨਿਰਗੁਣ ਜੋਤ ਜਗੇ ਲਲਾਟ, ਅੰਧ ਅੰਧੇਰ ਰਹਿਣ ਨਾ ਪਾਇਆ। ਲੇਖਾ ਚੁਕਾਏ ਤੀਰਥ ਤਾਟ, ਜਿਸ ਜਨ ਆਪਣਾ ਦਰਸ ਦਿਖਾਇਆ। ਹਰਿਜਨ ਚੜ੍ਹਾਏ ਔਖੇ ਘਾਟ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇਆ। ਲਹਿਣਾ ਦੇਣਾ ਚੁਕਾਏ ਪੂਜਾ ਪਾਠ, ਜਿਸ ਦਵਾਰੇ ਹਰਿ ਹਰਿ ਆਇਆ। ਨਾਤਾ ਤੁੱਟੇ ਆਣ ਬਾਟ, ਲੱਖ ਚੁਰਾਸੀ ਫੰਦ ਕਟਾਇਆ। ਨਾ ਕੋਈ ਵਰਨ ਗੋਤ ਨਾ ਜ਼ਾਤ ਪਾਤ, ਊਚ ਨੀਚ ਨਾ ਕੋਇ ਵਖਾਇਆ। ਮੇਟਣਹਾਰਾ ਅੰਧੇਰੀ ਰਾਤ, ਜੁਗ ਜੁਗ ਸਾਚਾ ਆਪਣਾ ਨਾਮ ਚੰਦ ਚੜ੍ਹਾਇਆ। ਸਰਬ ਕਲਾ ਆਪੇ ਸਮਰਾਥ, ਸਮਰਥ ਪੁਰਖ ਵਡ ਵਡਿਆਇਆ। ਸਤਿਜੁਗ ਤ੍ਰੇਤਾ ਤੇਰੀ ਮੁੱਕੀ ਵਾਟ, ਰਾਮ ਰਾਮਾ ਰੂਪ ਵਟਾਇਆ। ਰਾਵਨ ਵਿਕਿਆ ਆਪਣੇ ਹਾਟ, ਕਰਤਾ ਕੀਮਤ ਆਪੇ ਪਾਇਆ। ਆਪੇ ਹੋ ਤ੍ਰਿਲੋਕੀ ਨਾਥ, ਸਾਚੀ ਸਖੀਆਂ ਮੰਗਲ ਗਾਇਆ। ਗ਼ਰੀਬ ਨਿਮਾਣਿਆਂ ਦੇਵੇ ਸਾਥ, ਬਿਦਰ ਸੁਦਾਮਾ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਵਟਾਇਆ। ਨਾਉਂ ਵਟਾਏ ਹਰਿ ਨਿਰੰਕਾਰਾ, ਵੇਦ ਕਤੇਬ ਭੇਵ ਨਾ ਪਾਈਆ। ਜੁਗਾ ਜੁਗੰਤਰ ਹੋ ਉਜਿਆਰਾ, ਲੋਕਮਾਤ ਕਰੇ ਰੁਸ਼ਨਾਈਆ। ਸ਼ਾਸਤਰ ਸਿਮਰਤ ਰਹੇ ਪੁਕਾਰਾ,  ਵੇਦ ਪੁਰਾਨ ਦੇਣ ਦੁਹਾਈਆ। ਪੜ੍ਹ ਪੜ੍ਹ ਥੱਕਾ ਸਰਬ ਸੰਸਾਰਾ, ਹਰਿ ਕਾ ਭੇਵ ਕੋਇ ਨਾ ਪਾਈਆ। ਵੇਦ ਵਿਆਸਾ ਬਣ ਲਿਖਾਰਾ, ਪੁਰਾਨ ਅਠਾਰਾਂ ਗਿਆ ਸਮਝਾਈਆ। ਕਲਜੁਗ ਅੰਤਮ ਪਾਰ ਕਿਨਾਰਾ, ਨਿਹਕਲੰਕ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਚਾ ਮੰਦਰ ਸੋਹੇ ਇਕ ਚਬਾਰਾ, ਧਾਮ ਅਵੱਲੇ ਡੇਰਾ ਲਾਈਆ। ਉਚਾ ਟਿੱਲਾ ਪਰਬਤ ਨਾ ਕੋਈ ਕਰੇ ਵਿਚਾਰਾ, ਹਰਿ ਬੈਠਾ ਸੇਜ ਵਛਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਮੀਤ ਮੁਰਾਰਾ, ਮਾਇਆ ਮਮਤਾ ਮੋਹ ਚੁਕਾਈਆ। ਤੋੜਨਹਾਰਾ ਗੜ੍ਹ ਹੰਕਾਰਾ, ਏਕਾ ਚੰਡੀ ਨਾਮ ਚਮਕਾਈਆ। ਅਸ਼ਟਭੁਜ ਦਏ ਸਹਾਰਾ, ਏਕਾ ਆਪਣਾ ਰੰਗ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਆਪੇ ਵੇਖ ਵਖਾਈਆ। ਵੇਖਣਹਾਰਾ ਹਰਿ ਨਿਰੰਕਾਰ, ਦਿਸ ਕਿਸੇ ਨਾ ਆਇਆ। ਨਿਰਗੁਣ ਰੂਪ ਨਿਰਾਕਾਰ, ਰੂਪ ਰੰਗ ਨਾ ਕੋਇ ਵਖਾਇਆ। ਕਰਤਾ ਪੁਰਖ ਖੇਲ ਅਪਾਰ, ਆਪਣੀ ਕਰਨੀ ਰਿਹਾ ਕਰਾਇਆ। ਏਕਾ ਨਾਮ ਕਰ ਜੈਕਾਰ, ਸਤਿ ਸਤਿ ਆਪਣਾ ਨਾਅਰਾ ਲਾਇਆ। ਨਿਰਭੈ ਵਰਤੇ ਵਰਤਾਵੇ ਆਪ ਕਰਤਾਰ, ਨਿਰਵੈਰ ਆਪਣਾ ਨਾਉਂ ਰਖਾਇਆ। ਜੂਨੀ ਰਹਿਤ ਏਕਾ ਕਾਰ, ਆਪਣੀ ਰਿਹਾ ਕਮਾਇਆ। ਅਕਾਲ ਮੂਰਤ ਹੋ ਤਿਆਰ, ਆਪ ਆਪਣਾ ਵੇਸ ਵਟਾਇਆ। ਕਲਜੁਗ ਖੇਲੇ ਖੇਲ ਅਪਾਰ, ਬੁਧ ਮਤ ਗਿਆਨ ਇਕ ਦ੍ਰਿੜਾਇਆ। ਈਸਾ ਮੂਸਾ ਸੰਗ ਮੁਹੰਮਦ ਦੀਨਾ ਚਾਰ ਯਾਰ, ਅੱਲਾ ਰਾਣੀ ਮੇਲ ਮਿਲਾਇਆ । ਅਜਮਤੋ ਕਸਮਤੋ ਬੇਐਬ ਪਰਵਰਦਿਗਾਰ, ਮਹਿਬੂਬ ਮਿਹਬਾਨ ਵੇਖ ਵਖਾਇਆ। ਚੌਦਾਂ ਹੱਟ ਖੋਲ੍ਹ ਦੁਕਾਨ, ਚੌਦਾਂ ਤਬਕਾਂ ਭੇਵ ਖੁਲ੍ਹਾਇਆ। ਏਕਾ ਜੋਤ ਕਰ ਪਰਧਾਨ, ਆਪ ਆਪਣਾ ਆਸਣ ਲਾਇਆ। ਨਿਰਗੁਣ ਹਰਿ ਸ਼ਬਦ ਨਿਸ਼ਾਨ, ਨਾਨਕ ਡੰਕਾ ਇਕ ਵਜਾਇਆ। ਦਰ ਘਰ ਕਰੇ ਆਪ ਪਰਵਾਨ, ਆਪਣਾ ਮੇਲਾ ਮੇਲ ਮਿਲਾਇਆ । ਸਤਿਨਾਮ ਸਤਿ ਨਿਸ਼ਾਨ, ਚਾਰ ਵਰਨਾਂ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਨਾਨਕ ਨਿਰਗੁਣ ਕਰੇ ਮਿਹਰ, ਕਲਜੁਗ ਲੇਖਾ ਦਏ ਲਿਖਾਇਆ। ਚਾਰ ਕੁੰਟ ਵਰਤੇ ਕਹਿਰ, ਜੀਵ ਜੰਤ ਹੋਏ ਹਲਕਾਈਆ। ਪੁਰਖ ਅਬਿਨਾਸ਼ੀ ਗੰਭੀਰ ਗਹਿਰ, ਭੇਵ ਅਭੇਦਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਨਾਨਕ ਮੇਲਾ ਹਰਿ ਨਿਰੰਕਾਰ, ਘਰ ਸਾਚੇ ਵੱਜੀ ਵਧਾਈਆ। ਏਕਾ ਸੋਹੇ ਬੰਕ ਦਵਾਰ, ਸਚਖੰਡ ਸਾਚਾ ਸੋਭਾ ਪਾਈਆ। ਨਾਨਕ ਨਿਰਗੁਣ ਬਣੇ ਭਿਖਾਰ, ਨਿਰਗੁਣ ਨਿਰੰਕਾਰ ਸਾਚੀ ਵਸਤ ਝੋਲੀ ਪਾਈਆ। ਸਾਚਾ ਸ਼ਬਦ ਸਚ ਭੰਡਾਰ, ਸਾਚੇ ਹੱਥ ਫੜਾਈਆ। ਏਕਾ ਏਕ ਖੇਲ ਕਰੇ ਕਰਤਾਰ, ਏਕਾ ਸ਼ਬਦ ਕਰੇ ਜਣਾਈਆ। ਕਲਜੁਗ ਕੂੜੀ ਰੈਣ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਈਆ। ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਮਾਤ ਪਿਤ ਕੁੱਖ ਨਾ ਕੋਇ ਉਠਾਈਆ। ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਦਏ ਗਵਾਹੀਆ। ਪੁਰਖ ਅਕਾਲ ਬੋਲੇ ਜੈਕਾਰ, ਸ੍ਰਿਸ਼ਟ ਸਬਾਈ ਏਕਾ ਇਸ਼ਟ ਮਨਾਈਆ। ਪਰਗਟ ਹੋਵੇ ਆਪ ਨਿਰੰਕਾਰ, ਗੁਰ ਸ਼ਬਦ ਕਰੇ ਕੁੜਮਾਈਆ। ਗੋਬਿੰਦ ਗੁਰ ਕਰੇ ਪਿਆਰ, ਚਾਰ ਵਰਨਾਂ ਵੇਖ ਵਖਾਈਆ। ਸਾਚੀ ਸਰਨ ਸੱਚੀ ਸਰਕਾਰ, ਦਰ ਘਰ ਸਾਚੇ ਮਿਲੇ ਵਧਾਈਆ। ਅੰਜੀਲ ਕੁਰਾਨਾਂ ਪਾਵੇ ਸਾਰ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਵੇਦ ਪੁਰਾਨਾਂ ਦਏ ਅਧਾਰ, ਸ਼ਾਸਤਰ ਸਿਮਰਤ ਵੇਖ ਵਖਾਈਆ। ਖਾਣੀ ਬਾਣੀ ਪਾਵੇ ਸਾਰ, ਜਗਤ ਰਾਣੀ ਪੜਦਾ ਦੇਵੇ ਲਾਹੀਆ। ਅੱਲਾ ਰਾਣੀ ਮਾਰੇ ਨਾਅਰ, ਏਕਾ ਨਾਅਰਾ ਕੂਕ ਸੁਣਾਈਆ। ਐਨਲਹੱਕ ਕਰੇ ਖੁਆਰ, ਉਚੀ ਕੂਕੇ ਦਏ ਦੁਹਾਈਆ। ਸੰਗ ਮੁਹੰਮਦ ਰਾਹ ਤੱਕਣ ਯਾਰ ਪਿਆਰ, ਨੇਤਰ ਨੈਣ ਰਹੇ ਉਠਾਈਆ। ਸਦੀ ਚੌਧਵੀਂ ਬੇੜਾ ਕਰ ਤਿਆਰ, ਆਪਣਾ ਕੰਢਾ ਰਿਹਾ ਵਖਾਈਆ। ਪਰਗਟ ਹੋਵੇ ਮੌਲਾ ਬੇਐਬ ਪਰਵਰਦਿਗਾਰ, ਨੂਰ ਨੂਰ ਨੂਰ ਅਲਾਹੀਆ। ਸਾਚਾ ਅਮਾਮ ਹੋਵੇ ਤਿਆਰ, ਕਾਇਨਾਤ ਵੇਖ ਵਖਾਈਆ। ਸਾਚੇ ਅਸਵ ਚੜ੍ਹ ਕੇ ਆਏ ਸ਼ਾਹ ਅਸਵਾਰ, ਆਪ ਆਪਣਾ ਭੇਖ ਵਟਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਦਏ ਲਤਾੜ, ਲੱਖ ਚੁਰਾਸੀ ਭਾਂਡੇ ਆਪੇ ਭੰਨ ਵਖਾਈਆ। ਸਾਚੀ ਸਖੀਆਂ ਕਰੇ ਪਿਆਰ, ਘਰ ਸਾਚੇ ਸਾਚਾ ਮਾਹੀਆ। ਏਕਾ ਕਲਮਾ ਪੜ੍ਹੇ ਸਰਬ ਸੰਸਾਰ, ਏਕਾ ਇਸ਼ਟ ਆਪ ਵਖਾਈਆ। ਜਲਵਾ ਨੂਰੀ ਨੂਰ ਜਲਾਲ, ਨੂਰੋ ਨੂਰ ਡਗਮਗਾਈਆ। ਲੇਖਾ ਜਾਣੇ ਹੱਕ ਹਲਾਲ, ਹੱਕ ਹਕੀਕਤ ਵੇਖ ਵਖਾਈਆ। ਅਜਰਾਈਲ ਜਬਰਾਈਲ ਅਸਰਾਈਲ ਮੇਕਾਈਲ ਕੱਠੇ ਹੋਏ ਮਾਰਨ ਛਾਲ, ਵੇਲਾ ਅੰਤ ਵੱਡੀ ਵਡਿਆਈਆ। ਪੀਰ ਦਸਤਗੀਰ ਸ਼ਾਹ ਹਕੀਰ ਕੁਤਬ ਗੌਂਸ ਮੁਸਾਇਕ ਆਪੇ ਲਏ ਭਾਲ, ਤੌਫੀਕ ਇਕ ਖ਼ੁਦਾਈਆ। ਅਹਿਬਾਬ ਰਬਾਬ ਵਜਾਏ ਸਤਾਰ, ਆਬੇਹਯਾਤ ਪਿਆਲਾ ਮਧ ਪਿਆਈਆ। ਕਾਇਆ ਕਾਅਬਾ ਪਾਵੇ ਸਾਰ, ਦੋ ਦੋਆਬਾ ਵੱਜੇ ਵਧਾਈਆ। ਸ਼ਾਹ ਨਵਾਬਾ ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਵੇਖੇ ਇਕ ਖੁਦਾਈਆ। ਖ਼ਾਲਕ ਖ਼ਲਕ ਕਰੇ ਪਿਆਰ, ਖ਼ਲਕ ਖ਼ਾਲਕ ਮੇਲ ਮਿਲਾਈਆ। ਸਾਚਾ ਸਾਲਸ ਬਣ ਸੰਸਾਰ, ਏਕਾ ਅਦਲੀ ਅਦਲ ਕਮਾਈਆ। ਮੁਖ ਨਕਾਬੀ ਤਨ ਸ਼ਿੰਗਾਰ, ਸ਼ਰਅ ਸ਼ਰੀਅਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰਾ ਹਰਿ ਨਿਰੰਕਾਰਾ ਏਕੰਕਾਰਾ ਓਂਕਾਰਾ ਆਪਣਾ ਰੂਪ ਵਟਾਈਆ। ਨਿਰੰਕਾਰਾ ਓਂਕਾਰ, ਊੜਾ ਆਪਣਾ ਮੁਖ ਖੁਲ੍ਹਾਇੰਦਾ। ਐੜਾ ਅੱਖਰ ਕਰ ਤਿਆਰ, ਕੁਦਰਤ ਸਾਚੀ ਵਿਚ ਟਿਕਾਇੰਦਾ। ਈੜੀ ਇਸ਼ਟ ਇਕ ਅਪਾਰ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਸਤਿਗੁਰ ਪੂਰਾ ਹੋ ਤਿਆਰ, ਸੱਸਾ ਕਿਲਾ ਇਕ ਬਣਾਇੰਦਾ। ਹੰ ਬ੍ਰਹਮ ਅੰਦਰ ਦੇਵੇ ਵਾੜ, ਆਪਣੀ ਹੱਥੀਂ ਕੁੰਡਾ ਲਾਹਿੰਦਾ। ਏਕਾ ਅਲਫ਼ ਪਾਵੇ ਸਾਰ, ਆਪ ਆਪਣਾ ਡੰਡਾ ਸ਼ਬਦ ਵਖਾਇੰਦਾ। ਬੇ ਬਸਤਾ ਬੇਐਬ ਪਰਵਰਦਿਗਾਰ, ਚੌਦਾਂ ਲੋਕਾਂ ਬੰਨ੍ਹ ਵਖਾਇੰਦਾ। ਸੀਨ ਸਿਦਕ ਨਾ ਕੋਈ ਕਰੇ ਵਿਚਾਰ, ਸਾਚੀ ਸਿਖਿਆ ਨਾ ਕੋਇ ਸਮਝਾਇੰਦਾ। ਤੇ ਤਿਖੀ ਰੱਖੇ ਆਪਣੀ ਧਾਰ, ਕਲਮਾ ਨਬੀ ਹੱਥ ਕਿਸੇ ਨਾ ਆਇੰਦਾ। ਏਕਾ ਟੇਕ ਦੋ ਜਹਾਨ ਦਏ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਏਕਾ ਚੇਲਾ ਆਪੇ ਗੁਰੂ ਆਪੇ ਚੇਲਾ, ਆਪ ਆਪਣਾ ਨਾਉਂ ਵਟਾਇੰਦਾ। ਆਪੇ ਗੁਰ ਹਰਿ ਨਿਰੰਕਾਰ, ਸਤਿਗੁਰ ਵੱਡੀ ਵਡਿਆਈਆ। ਸ਼ਬਦ ਚੇਲਾ ਕਰ ਤਿਆਰ, ਬ੍ਰਹਿਮੰਡਾਂ ਵਿਚ ਟਿਕਾਈਆ। ਸੰਤ ਭਗਤ ਕਰੇ ਖ਼ਬਰਦਾਰ, ਲੋਕ ਮਾਤ ਰਿਹਾ ਉਠਾਈਆ। ਜਾਗਰਤ ਜੋਤ ਜਗੇ ਅਗੰਮ ਅਪਾਰ, ਨਿਰਗੁਣ ਨੂਰ ਹੋਏ ਰੁਸ਼ਨਾਈਆ। ਸਾਕਤ ਨਿੰਦਕ ਦੁਸ਼ਟ ਨਾ ਕਰੇ ਵਿਚਾਰ, ਗੁਰਮੁਖ ਵਿਰਲੇ ਬੂਝ ਬੁਝਾਈਆ। ਪੰਡਤ ਕਾਸ਼ੀ ਗਏ ਹਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਚਾਰੇ ਕੂਟਾਂ ਦਿਸ ਨਾ ਆਈਆ। ਮੁੱਲਾਂ ਸ਼ੇਖ਼ ਗਲ ਪਾ ਪਾ ਥੱਕੇ ਤਸਬੀ ਹਾਰ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਪੰਥੀ ਗ੍ਰੰਥੀ ਕਰਨ ਵਿਚਾਰ, ਤੱਕਣ ਰਾਹ ਸਾਚੇ ਮਾਹੀਆ। ਜਗਤ ਨੇਤਰ ਦਿਸ ਨਾ ਆਏ ਸਿਰਜਣਹਾਰ, ਦੋਏ ਲੋਚਣ ਵੇਖ ਵਖਾਈਆ। ਅਰਸ਼ ਫਰਸ਼ ਏਕਾ ਧਾਰ, ਫਰਸ਼ ਫਰਸ਼ ਵੱਡੀ ਵਡਿਆਈਆ। ਨਿਰਗੁਣ ਸਰਗੁਣ ਸਾਚੀ ਧਾਰ, ਸੁਰਤ ਸੁਰਤ ਕਰੇ ਕੁੜਮਾਈਆ। ਸ਼ਬਦ ਅਗੰਮੀ ਅਗੰਮੜੀ ਕਾਰ, ਪੁਰਖ ਅਗੰਮੜਾ ਆਪ ਕਰਾਈਆ। ਹੱਡ ਮਾਸ ਨਾੜੀ ਚਮੜਾ ਵਸਿਆ ਬਾਹਰ, ਦਮ ਕੌੜੀ ਹੱਥ ਨਾ ਕੋਇ ਰਖਾਈਆ। ਮਾਤ ਪਿਤ ਅੰਮੀ ਅੰਮੜਾ ਨਾ ਕੋਇ ਪਿਆਰ, ਬਾਲਕ ਗੋਦ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਬੈਠਾ ਬੇਪਰਵਾਹੀਆ। ਦਰ ਘਰ ਸਾਚਾ ਸਚ ਮਹੱਲਾ, ਸਿਰਜਣਹਾਰ ਆਪ ਉਪਾਇਆ। ਏਕੰਕਾਰਾ ਬੈਠਾ ਇਕ ਅਕੱਲਾ, ਸੋ ਪੁਰਖ ਨਿਰੰਜਣ ਸੇਵ ਕਮਾਇਆ। ਹਰਿ ਪੁਰਖ ਨਿਰੰਜਣ ਦਏ ਸਹਾਰਾ, ਆਦਿ ਨਿਰੰਜਣ ਮੇਲ ਮਿਲਾਇਆ। ਪੁਰਖ ਅਬਿਨਾਸ਼ੀ ਬੰਨੇ ਧਾਰਾ, ਸ੍ਰੀ ਭਗਵਾਨ ਸਾਚਾ ਸੰਗ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਅਪਾਰਾ, ਆਪ ਆਪਣਾ ਵੇਸ ਧਰਾਇਆ। ਬ੍ਰਹਮ ਬ੍ਰਹਮ ਬ੍ਰਹਮ ਦਏ ਅਧਾਰਾ, ਪਾਰਬ੍ਰਹਮ ਮੇਲ ਮਿਲਾਇਆ। ਏਕਾ ਜੋਤੀ ਦਸ ਅਵਤਾਰਾ, ਗੁਰ ਗੁਰ ਆਪਣਾ ਨਾਉਂ ਵਟਾਇਆ। ਸ਼ਬਦ ਗੁਰ ਹੋ ਉਜਿਆਰਾ, ਲੋਕਮਾਤ ਡੰਕ ਵਜਾਇਆ। ਪੰਜ ਤੱਤ ਨਾ ਕੋਇ ਪਿਆਰਾ, ਥਿਰ ਕੋਇ ਰਹਿਣ ਨਾ ਪਾਇਆ। ਪੁਰਖ ਅਕਾਲ ਏਕੰਕਾਰਾ, ਆਦਿ ਜੁਗਾਦੀ ਇਕ ਅਖਵਾਇਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਕਲਜੁਗ ਅੰਤਮ ਖੇਲੇ ਖੇਲ ਸ੍ਰਿਸ਼ਟ ਸਬਾਇਆ। ਆਪਣਾ ਨਾਉਂ ਧਰੇ ਨਰ ਨਿਰੰਕਾਰਾ, ਨਿਹਕਲੰਕਾ ਵੇਸ ਵਟਾਇਆ। ਗੋਬਿੰਦ ਗੁਰ ਬਣ ਲਿਖਾਰਾ, ਦੋ ਜਹਾਨਾਂ ਦਏ ਗਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਆਪ ਜਣਾਇਆ। ਨਾਉਂ ਧਰਾਇਆ ਨਿਹਕਲੰਕ, ਨਿਰਗੁਣ ਰੂਪ ਪੁਰਖ ਅਕਾਲਿਆ। ਸ਼ਬਦ ਵਜਾਇਆ ਸਾਚਾ ਡੰਕ, ਪਰਗਟ ਹੋਇਆ ਵਾਲੀ ਦੋ ਜਹਾਨਿਆ। ਭਰਮ ਕਢਾਏ ਰਾਓ ਰੰਕ, ਸ਼ਬਦ ਅਗੰਮੀ ਆਪੇ ਜਾਣੇ ਆਪਣੀ ਬਾਣੀਆ। ਗੁਰਮੁਖ ਲਾਏ ਆਪਣੇ ਅੰਕ, ਮੇਲ ਮਿਲਾਇਆ ਸਾਚੇ ਹਾਣੀਆ। ਲਹਿਣਾ ਦੇਣ ਚੁਕਾਏ ਜਿਉ ਜਨ ਜਨਕ, ਗਾਵਣਹਾਰਾ ਗਾਏ ਅਕਥ ਕਹਾਣੀਆ। ਪਰਗਟ ਹੋਇਆ ਵਾਸੀ ਪੂਰੀ ਘਨਕ, ਕਲਕੀ ਅਵਤਾਰ ਜੋਧਾ ਸੂਰਬੀਰ ਬਲੀ ਬਲਵਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰਾ ਏਕੰਕਾਰਾ, ਆਦਿ ਜੁਗਾਦੀ ਏਕਾ ਗੁਰ ਇਕ ਅਵਤਾਰਾ, ਏਕਾ ਰੂਪ ਵਟਾਨੀਆ। ਏਕਾ ਗੁਰ ਇਕ ਅਵਤਾਰਾ, ਏਕਾ ਨਾਉਂ ਧਰਾਇੰਦਾ। ਏਕਾ ਸ਼ਬਦ ਇਕ ਜੈਕਾਰਾ, ਏਕਾ ਨਾਅਰਾ ਲਾਇੰਦਾ। ਏਕਾ ਸ਼ਬਦ ਇਕ ਭੰਡਾਰਾ, ਏਕਾ ਇਕ ਵਰਤਾਇੰਦਾ। ਏਕਾ ਮੀਤ ਮੀਤ ਮੁਰਾਰਾ, ਏਕਾ ਸਗਲਾ ਸੰਗ ਨਿਭਾਇੰਦਾ। ਏਕਾ ਵਸਿਆ ਚੀਤ ਸਿਰਜਣਹਾਰਾ, ਵਿਛੜ ਕਦੇ ਨਾ ਜਾਇੰਦਾ। ਏਕਾ ਕੰਤ ਸੁਹਾਗੀ ਦਰ ਮਿਲਿਆ ਸਾਚੀ ਨਾਰਾ, ਜਗਤ ਰੰਡੇਪਾ ਆਪ ਕਟਾਇੰਦਾ। ਏਕਾ ਨਾਦ ਸੱਚੀ ਧੁਨਕਾਰਾ, ਧੁਨ ਆਤਮਕ ਆਪ ਅਲ੍ਹਾਇੰਦਾ। ਏਕਾ ਸ਼ਾਹੋ ਭੂਪ ਸਿਕਦਾਰਾ, ਰਾਜ ਰਾਜਾਨ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਏਕਾ ਸਤਿਗੁਰ ਸੱਚਾ ਸੱਜਣ, ਏਕਾ ਘਰ ਸੁਹਾਇੰਦਾ। ਏਕਾ ਸਰ ਸਰੋਵਰ ਕਰਾਏ ਮਜਣ, ਏਕਾ ਦੁਰਮਤ ਮੈਲ ਗਵਾਇੰਦਾ। ਏਕਾ ਆਏ ਪੜਦਾ ਕੱਜਣ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਏਕਾ ਰੱਖਣਹਾਰਾ ਲੱਜਣ, ਲੋਕਮਾਤ ਆਪਣੀ ਲੋਕ ਲਾਜ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਏਕਾ ਕਲ ਕਲ ਕੁਲਵੰਤਾ, ਅਕਲ ਕਲਾ ਕਲ ਧਾਰੀਆ। ਏਕਾ ਪੂਰਨ ਪੁਰਖ ਪੁਰਖ ਭਗਵੰਤਾ, ਪਾਰਬ੍ਰਹਮ ਵਡ ਸਿਕਦਾਰੀਆ। ਏਕਾ ਮੇਲ ਸਾਧਨ ਸੰਤਾ, ਘਰ ਸੋਹੇ ਬੰਕ ਅਟਾਰੀਆ। ਏਕਾ ਜੋਤੀ ਜੋਤ ਜਗੰਤਾ, ਨਿਰਮਲ ਜੋਤ ਕਰੇ ਉਜਿਆਰੀਆ। ਏਕਾ ਬਣਾਏ ਸਾਚੀ ਬਣਤਾ, ਆਪ ਆਪਣੀ ਖੇਲ ਖਿਲਾਰੀਆ। ਏਕਾ ਤੋੜੇ ਗੜ੍ਹ ਹਉਮੇ ਹੰਗਤਾ, ਹਉਮੇ ਗੜ੍ਹ ਮਿਟਾ ਰਿਹਾ। ਏਕਾ ਮੇਲ ਮਿਲਾਏ ਸਾਚੀ ਸੰਗਤਾ, ਦਰ ਘਰ ਸਾਚਾ ਇਕ ਵਖਾ ਰਿਹਾ। ਏਕਾ ਗਲੇ ਲਗਾਏ ਭੁੱਖਾ ਨੰਗਤਾ, ਗ਼ਰੀਬ ਨਿਮਾਣੇ ਆਪਣੀ ਗੋਦ ਉਠਾ ਰਿਹਾ। ਏਕਾ ਗੁਰਮੁਖਾਂ ਦਵਾਰੇ ਹੋਏ ਮੰਗਤਾ, ਜੁਗ ਜੁਗ ਆਪਣਾ ਵੇਸ ਵਟਾ ਲਿਆ। ਏਕਾ ਗੁਰਸਿਖ ਕਾਇਆ ਚੋਲੀ ਰੰਗਦਾ, ਰੰਗ ਮਜੀਠੀ ਆਪ ਚੜ੍ਹਾ ਲਿਆ। ਏਕਾ ਗੁਰਮੁਖਾਂ ਅੰਦਰ ਆਪੇ ਲੰਘਦਾ, ਆਪਣਾ ਰਾਹ ਆਪ ਬਣਾ ਲਿਆ। ਏਕਾ ਮਾਣੇ ਰਸ ਗੁਰਸਿਖ ਤੇਰੀ ਆਤਮ ਸਚ ਪਲੰਘ ਦਾ, ਵਾਹ ਵਾ ਘਰ ਸਾਚੇ ਆਸਣ ਲਾ ਲਿਆ। ਏਕਾ ਖੇਲ ਸੂਰੇ ਸਰਬੰਗ ਦਾ, ਅਲਪਗ ਜੀਵ ਆਪ ਤਰਾ ਲਿਆ । ਲਹਿਣਾ ਦੇਣਾ ਚੁਕਾਏ ਅਗਲੇ ਪੰਧ ਦਾ, ਆਪਣੀ ਗੋਦੀ ਆਪ ਬਿਠਾ ਲਿਆ। ਨਾਤਾ ਤੋੜੇ ਮਦਿਰਾ ਮਾਸ ਗੰਦ ਦਾ, ਅੰਮ੍ਰਿਤ ਜਾਮ ਪਿਆਲਾ ਆਪ ਪਿਆ ਲਿਆ। ਛੁਪੇ ਪਰਕਾਸ਼ ਸੂਰਜ ਚੰਦ ਦਾ, ਜਿਥੇ ਗੁਰਸਿਖ ਆਪ ਟਿਕਾ ਲਿਆ। ਰਸ ਵਖਾਏ ਨਿਜਾਨੰਦ ਦਾ, ਪਰਮਾਨੰਦ ਆਪ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਆਪਣਾ ਵੇਸ ਧਰਾ ਲਿਆ। ਇਕ ਅਕੱਲਾ ਹਰਿ ਬਨਵਾਰੀ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਜੋਤ ਜੋਤ ਨਿਰੰਕਾਰੀ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਸ਼ਬਦ ਸ਼ਬਦ ਜੈਕਾਰੀ, ਏਕਾ ਮੰਤਰ ਨਾਮ ਦ੍ਰਿੜਾਈਆ। ਏਕਾ ਖੜਗ ਖੰਡਾ ਤੇਜ਼ ਕਟਾਰੀ, ਏਕਾ ਬ੍ਰਹਿਮੰਡਾਂ ਰਿਹਾ ਚਮਕਾਈਆ। ਏਕਾ ਜੇਰਜ ਅੰਡਾਂ ਪਾਵੇ ਸਾਰੀ, ਉਤਭੁਜ ਸੇਤਜ ਏਕਾ ਵੇਖ ਵਖਾਈਆ। ਏਕਾ ਚਾਰ ਕੁੰਟ ਕਰੇ ਖੁਆਰੀ, ਦਹਿ ਦਿਸ਼ਾਂ ਫੋਲ ਫੋਲਾਈਆ। ਏਕਾ ਤੋੜੇ ਸੰਗ ਮੁਹੰਮਦ ਚਾਰ ਯਾਰੀ, ਪੰਚਮ ਨਾਤਾ ਜੋੜ ਜੁੜਾਈਆ। ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰੀ, ਨਿਰਗੁਣ ਆਪਣਾ ਨਾਉਂ ਧਰਾਈਆ। ਗੋਬਿੰਦ ਗੁਰ ਬਣ ਲਿਖਾਰੀ, ਅੰਤਮ ਲੇਖਾ ਗਿਆ ਸਮਝਾਈਆ। ਸੰਬਲ ਨਗਰੀ ਹੋਏ ਉਜਿਆਰੀ, ਪੁਰਖ ਅਕਾਲ ਕਰੇ ਰੁਸ਼ਨਾਈਆ। ਗੋਬਿੰਦ ਬੋਲੇ ਸਚ ਜੈਕਾਰੀ, ਸਾਚਾ ਨਾਅਰਾ ਏਕਾ ਲਾਈਆ। ਪੁਰਖ ਅਕਾਲ ਸੱਚੀ ਸਿਕਦਾਰੀ, ਲੋਆਂ ਪੁਰੀਆਂ ਬ੍ਰਹਿੰਮਡਾਂ ਖੰਡਾਂ ਆਪ ਕਮਾਈਆ। ਨੌ ਚੰਡ ਪ੍ਰਿਥਮੀ ਕਰੇ ਪਨਹਾਰੀ, ਦੀਪ ਸੱਤ ਸੇਵਕ ਸੇਵ ਕਮਾਈਆ। ਲੱਖ ਚੁਰਾਸੀ ਪਾਸਾ ਜਾਏ ਹਾਰੀ, ਸਿਧੀ ਨਰਦ ਨਾ ਕੋਇ ਕਰਾਈਆ। ਕਲਜੁਗ ਕੂਕੇ ਆਪਣੀ ਵਾਰੀ, ਉਚੇ ਟਿੱਲੇ ਪਰਬਤ ਚੜ੍ਹ ਸਮੇਰੂ ਦਏ ਦੁਹਾਈਆ। ਰਾਏ ਧਰਮ ਖੋਲ੍ਹ ਕਿਵਾੜੀ, ਬੈਠਾ ਰਾਹ ਤਕਾਈਆ। ਚਿਤਰ ਗੁਪਤ ਮੰਗੇ ਆਪਣੀ ਵਾੜੀ, ਆਪਣਾ ਲੇਖਾ ਰਿਹਾ ਸਮਝਾਈਆ। ਕਰੇ ਸ਼ਿੰਗਾਰ ਮੌਤ ਲਾੜੀ, ਨੈਣ ਕੱਜਲ ਰਹੀ ਪਾਈਆ। ਧਰਮ ਰਾਏ ਦੀ ਸਚ ਦੁਲਾਰੀ, ਬਸਤਰ ਭੂਸ਼ਣ ਆਪਣੇ ਵੇਖ ਵਖਾਈਆ। ਲਾਲ ਮਹਿੰਦੀ ਰੰਗੇ ਰੰਗ ਧੀ ਕਵਾਰੀ, ਲੱਖ ਚੁਰਾਸੀ ਆਪਣਾ ਦੂਲ੍ਹਾ ਵੇਖੇ ਥਾਉਂ ਥਾਈਂਆ। ਧਰਤ ਮਾਤਾ ਵਾਜਾਂ ਮਾਰੇ ਮਾਂ ਪਿਆਰੀ, ਆਪ ਆਪਣਾ ਰਾਹ ਵਖਾਈਆ। ਕਲਜੁਗ ਜੀਵ ਹੋਏ ਵਿਭਚਾਰੀ, ਘਰ ਘਰ ਪੰਚ ਵਿਕਾਰ ਹੋਈ ਹਲਕਾਈਆ। ਮਾਵਾਂ ਪੁੱਤਰਾਂ ਲੱਗੀ ਯਾਰੀ, ਧੀ ਭੈਣ ਨਾ ਕੋਇ ਵਖਾਈਆ। ਨਾਰ ਕੰਤ ਨਾ ਕੋਇ ਹਦਾਰੀ, ਸਾਚਾ ਸੰਗ ਨਾ ਕੋਇ ਰਖਾਈਆ। ਜੰਮੇ ਸੁੱਤ ਕੰਨਿਆ ਕਵਾਰੀ, ਵੇਲਾ ਅੰਤਮ ਦੇਵੇ ਜਗਤ ਗਵਾਹੀਆ। ਪੰਡਤ ਪਾਂਧੇ ਝੂਠੀ ਪੱਤਰੀ ਰਹੇ ਵਿਚਾਰੀ, ਬਾਰਾਂ ਰਾਸ ਨਾ ਕੋਇ ਵੇਖ ਵਖਾਈਆ। ਮਸਤਕ ਰੇਖਾ ਨਾ ਕਿਸੇ ਉਘਾੜੀ, ਕਾਗਦ ਕਲਮ ਸ਼ਾਹੀ ਤਿੰਨੇ ਦੇਣ ਗਵਾਹੀਆ। ਪੁੱਤਰ ਪੁੱਟੇ ਪਿਉ ਦੀ ਦਾੜ੍ਹੀ, ਕਲਜੁਗ ਆਪਣਾ ਰੰਗ ਵਖਾਈਆ। ਘਰ ਘਰ ਰਲੀਆਂ ਮਾਣੇ ਨਾਰ ਭਤਾਰੀ, ਆਪਣਾ ਕੰਤ ਨਾ ਕੋਇ ਸੁਹਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਸਚ ਧਰਮ ਗਏ ਹਾਰੀ, ਧੀਰਜ ਧੀਰ ਨਾ ਕੋਇ ਧਰਾਈਆ। ਗ਼ਰੀਬ ਨਿਮਾਣਿਆਂ ਕਰਨ ਖੁਆਰੀ, ਫੜ ਬਾਂਹੋਂ ਗਲੇ ਨਾ ਕੋਇ ਲਗਾਈਆ। ਸਾਧ ਸੰਤ ਰੋਵਣ ਜ਼ਾਰੋ ਜ਼ਾਰੀ, ਅੰਦਰ ਮੰਦਰ ਰਹੇ ਧਿਆਈਆ। ਪੁਰਖ ਅਬਿਨਾਸ਼ੀ ਪਾਵੇ ਸਾਰੀ, ਆਪ ਆਪਣੀ ਲਏ ਅੰਗੜਾਈਆ। ਕਲਜੁਗ ਅੰਤਮ ਆਈ ਵਾਰੀ, ਭੁੱਲ ਰਹੇ ਨਾ ਰਾਈਆ। ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰੀ, ਜੂਠੀ ਝੂਠੀ ਕਿਰਿਆ ਦਏ ਮਿਟਾਈਆ। ਕਲਜੁਗ ਝੂਠਾ ਮੇਟ ਮਿਟੌਣਾ, ਹਰਿ ਸਾਚਾ ਦਇਆ ਕਮਾਇੰਦਾ। ਭੇਖ ਪਖੰਡਾ ਰਹਿਣ ਨਾ ਪੌਣਾ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਫੋਲ ਫੋਲਾਇੰਦਾ। ਸਰ ਸਰੋਵਰ ਫੇਰਾ ਪੌਣਾ, ਤੀਰਥ ਤਟ ਕਿਨਾਰਾ ਆਪੇ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਏਕਾ ਮਾਰਗ ਲੌਣਾ, ਹੰ ਬ੍ਰਹਮ ਆਪ ਸਮਝਾਇੰਦਾ। ਚਾਰ ਵਰਨਾਂ ਏਕਾ ਰੰਗ ਰੰਗੌਣਾ, ਰੰਗ ਚਲੂਲ ਆਪ ਚੜ੍ਹਾਇੰਦਾ। ਸਾਚੀ ਭੱਠੀ ਨਾਮ ਤਪੌਣਾ, ਜੋਤੀ ਅਗਨੀ ਲੰਬੂ ਲਾਇੰਦਾ। ਜਗਤ ਵਿਕਾਰਾ ਭਸਮ ਕਰੌਣਾ, ਕਲਜੁਗ ਛਾਰ ਆਪ ਉਡਾਇੰਦਾ। ਸਾਖਿਆਤ ਹਰਿ ਰੂਪ ਵਟੌਣਾ, ਗੁਰਸਿਖ ਪਾਰਜ਼ਾਤ ਆਪ ਬਣਾਇੰਦਾ। ਕਾਇਨਾਤ ਹਰਿ ਵੇਖ ਵਖੌਣਾ, ਆਤਮ ਤਾਕ ਖੁਲ੍ਹਾਇੰਦਾ। ਸੱਜਣ ਸਾਕ ਗੁਰਸਿਖ ਬਣੌਣਾ, ਦੂਸਰ ਨਾਤਾ ਨਾ ਕੋਇ ਉਪਾਇੰਦਾ। ਸੋਹੰ ਸਾਚੀ ਗਾਥ ਚਾਰ ਵਰਨ ਪੜ੍ਹੌਣਾ, ਦਰ ਮੰਦਰ ਇਕ ਵਖਾਇੰਦਾ। ਪੂਜਾ ਪਾਠ ਇਕ ਕਰੌਣਾ, ਇਸ਼ਟ ਦੇਵ ਇਕ ਮਨਾਇੰਦਾ। ਹਰਿ ਕਾ ਨਾਮ ਹੱਟੋ ਹੱਟ ਨਾ ਕਿਸੇ ਵਿਕੌਣਾ, ਕਲਜੁਗ ਮਾਇਆ ਕੀਮਤ ਨਾ ਕੋਇ ਰਖਾਇੰਦਾ। ਸਗਲਾ ਸਾਥ ਪ੍ਰਭ ਆਪ ਨਿਭੌਣਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜ਼ਾਤ ਪਾਤ ਦਾ ਭੇਵ ਚੁਕੌਣਾ, ਮਾਤ ਪਿਤ ਆਪ ਹੋ ਜਾਇੰਦਾ। ਸਾਚਾ ਨਾਤਾ ਚਰਨ ਆਪ ਰਖੌਣਾ, ਚਰਨ ਕਵਲ ਉਪਰ ਧਵਲ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਅਵਤਾਰੀ ਖੇਲ ਖਿਲਾਇੰਦਾ। ਖੇਲ ਖਲੰਦੜਾ ਹਰਿ ਭਗਵੰਤਾ, ਭਗਵਨ ਭਗਤਨ ਮੇਲ ਮਿਲਾਈਆ। ਨਿਰਗੁਣ ਜੋਤੀ ਜੋਤ ਜਗੰਦੜਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸਾਚਾ ਧਾਮ ਇਕ ਸੁਹੰਦੜਾ, ਦੀਵਾ ਬਾਤੀ ਇਕ ਜਗਾਈਆ। ਸੋ ਪੁਰਖ ਨਿਰੰਜਣ ਖੇਲ ਖਿਲੰਦੜਾ, ਹੰ ਬ੍ਰਹਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਾਰੀ ਵੇਖ ਵਖਾਈਆ। ਨਰ ਨਾਰੀ ਹਰਿ ਵੇਖ ਵਿਚਾਰ, ਘਟ ਘਟ ਫੋਲ ਫੋਲਾਇੰਦਾ। ਪਸੂ ਪੰਖੀ ਪੰਛੀ ਪਾਵੇ ਸਾਰ, ਤਰਵਰ ਸਰਵਰ ਫੋਲ ਵਖਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਅਠਾਰਾਂ ਭਾਰ ਬਨਾਸਪਤ ਆਪ ਤੁਲਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਵਿਸ਼ਨ ਸ਼ਿਵ ਹਿਲਾਇੰਦਾ। ਕਰੋੜ ਤੇਤੀਸਾ ਦਏ ਹੁਲਾਰ, ਸੁਰਪਤ ਰਾਜਾ ਇੰਦ ਆਪ ਜਗਾਇੰਦਾ। ਨੌ ਖੰਡ ਪ੍ਰਿਥਮੀ ਖੇਲ ਅਪਾਰ, ਸੱਤਾਂ ਦੀਪਾਂ ਆਪ ਉਠਾਇੰਦਾ। ਵੀਹ ਸਦ ਸੋਲਾਂ ਬਿਕ੍ਰਮੀ ਹੋ ਉਜਿਆਰ, ਆਪ ਆਪਣਾ ਡੰਕ ਵਜਾਇੰਦਾ। ਕਰੇ ਕਰਾਏ ਕਰਨੇਹਾਰ, ਸ਼ਾਹ ਸੁਲਤਾਨ ਰਾਜ ਰਾਜਾਨ ਖ਼ਾਕੀ ਖ਼ਾਕ ਮਿਲਾਇੰਦਾ। ਜੋਧਾ ਸੂਰਬੀਰ ਬਲਵਾਨ, ਏਕਾ ਚਿੱਲਾ ਤੀਰ ਕਮਾਨ ਨੌਜਵਾਨ ਆਪ ਉਠਾਇੰਦਾ। ਮਾਰੇ ਸੱਚਾ ਸਚ ਨਿਸ਼ਾਨ, ਲੱਖ ਚੁਰਾਸੀ ਲਾਹੇ ਘਾਣ, ਸ੍ਰਿਸ਼ਟ ਸਬਾਈ ਸੁੰਞ ਮਸਾਣ, ਮਹੱਲ ਅਟੱਲ ਨਾ ਕੋਇ ਸੁਹਾਇੰਦਾ। ਕਲਜੁਗ ਜੀਵ ਸਰਬ ਪਛਤਾਣ, ਵੇਲੇ ਅੰਤ ਜੰਤ ਕੁਰਲਾਣ, ਨਾ ਕੋਈ ਦਿਸੇ ਨਿਗਹਬਾਨ, ਧੂੰਆਂਧਾਰ ਸਰਬ ਵਖਾਇੰਦਾ। ਗੁਰਸਿਖ ਗੀਤ ਗੋਬਿੰਦ ਦੇ ਗਾਣ, ਮਿਲਿਆ ਮੇਲ ਸ੍ਰੀ ਭਗਵਾਨ, ਦਰਗਹਿ ਸਾਚੀ ਝੁਲਦਾ ਜਾਏ ਨਿਸ਼ਾਨ, ਸਚਖੰਡ ਵੱਜੇ ਵਧਾਈਆ। ਸਤਿਗੁਰ ਪੂਰਾ ਕਰੇ ਆਪ ਪਰਵਾਨ, ਜੋ ਜਨ ਚਰਨੀ ਡਿਗੇ ਆਣ, ਦੇਵੇ ਨਾਮ ਗੁਣ ਨਿਧਾਨ, ਲੇਖਾ ਜਾਣੇ ਪਵਣ ਪਾਣੀ ਮਸਾਣ, ਤੱਤ ਰੱਤ ਬ੍ਰਹਮ ਮਤ ਆਪਣੇ ਲੇਖੇ ਆਪ ਲਗਾਈਆ। ਕਰਨ ਆਇਆ ਪੁਣ ਛਾਣ, ਸੋਹੰ ਸ਼ਬਦ ਫੜ ਮਧਾਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਆਪ ਚੁਕਾਏ ਅੰਤਮ ਕਾਣ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਵੱਡੀ ਵਡਿਆਈਆ। ਉਠਿਆ ਜੋਧਾ ਸੂਰਬੀਰ, ਹਰਿ ਸੱਚਾ ਸ਼ਾਹ ਸੁਲਤਾਨ। ਨਾਮ ਚਲਾਏ ਇਕ ਤੀਰ, ਚੀਰੀ ਜਾਏ ਦੋ ਜਹਾਨ। ਚੋਟੀ ਚੜ੍ਹ ਵੇਖੇ ਅਖ਼ੀਰ, ਵਸਣਹਾਰਾ ਸਚ ਮਕਾਨ। ਪਰਗਟ ਹੋਇਆ ਵਡ ਪੀਰਨ ਪੀਰ, ਅਬਿਨਾਸ਼ੀ ਕਰਤਾ ਆਪ ਮਿਹਰਵਾਨ। ਚਾਰ ਕੁੰਟ ਵਹਾਏ ਵਹੀਰ, ਆਪ ਆਪਣੀ ਪਾਏ ਆਣ। ਜਨ ਭਗਤਾਂ ਅੰਮ੍ਰਿਤ ਬਖ਼ਸ਼ੇ ਠੰਡਾ ਸੀਰ, ਦੇਵਣਹਾਰਾ ਚਰਨ ਧਿਆਨ। ਏਕਾ ਰੰਗ ਰੰਗਾਏ ਹਸਤ ਕੀਟ, ਆਤਮ ਅੰਤਰ ਇਕ ਗਿਆਨ। ਦੇਵੇ ਨਾਮ ਸ਼ਬਦ ਅਨਡੀਠ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਹਰਿ ਨਾਮ ਕੀ ਮਹਿਮਾ ਸਾਰੇ ਗਾਣ। ਜਿਸ ਜਨ ਵਸਿਆ ਆਪੇ ਚੀਤ, ਸੋ ਜਨ ਹੋਏ ਪਰਧਾਨ। ਸਾਚਾ ਗੁਰੂਦਵਾਰਾ ਦੇਹੁਰਾ ਰਖਾਏ ਮੰਦਰ ਮਸੀਤ, ਪੰਜ ਤੱਤ ਕਾਇਆ ਗੜ੍ਹ ਘਰ ਘਰ ਵਿਚ ਖੇਲ ਮਹਾਨ। ਸਤਿਜੁਗ ਚਲਾਈ ਸਾਚੀ ਰੀਤ, ਝੂਠੀ ਦਿਸੇ ਨਾ ਕੋਇ ਦੁਕਾਨ। ਗੁਰਮੁਖ ਗੌਣ ਸੁਹਾਗੀ ਗੀਤ, ਮਿਲੇ ਮੇਲ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਨਿਗਹਬਾਨ। ਕਲਜੁਗ ਜੀਵ ਉਠ ਸੁੱਤਿਆ, ਸੁੱਤਿਆਂ ਰੈਣ ਵਹਾਈਆ। ਪਰਗਟ ਹੋਇਆ ਪਾਰਬ੍ਰਹਮ ਅਬਿਨਾਸ਼ੀ ਅਚੁੱਤਿਆ, ਚਾਰ ਵਰਨ ਕਰੇ ਕੁੜਮਾਈਆ। ਸਤਿਜੁਗ ਸੁਹਾਈ ਸਾਚੀ ਰੁੱਤਿਆ, ਗੁਰਸਿਖ ਫੁਲਵਾੜੀ ਲਾਈਆ। ਕਲਜੁਗ ਕੂੜਾ ਫੜ ਫੜ ਕੁਠਿਆ, ਗੁਰਸਿਖਾਂ ਨੇੜ ਰਹਿਣ ਨਾ ਪਾਈਆ। ਸਤਿ ਪੁਰਖ ਨਿਰੰਜਣ ਆਪੇ ਤੁੱਠਿਆ, ਜੁਗ ਜੁਗ ਵਿਛੜੇ ਰਿਹਾ ਮਿਲਾਈਆ। ਬਿਨ ਗੁਰਸਿਖ ਲਾਹਾ ਕਿਸੇ ਨਾ ਲੁੱਟਿਆ, ਲੱਖ ਚੁਰਾਸੀ ਕਲਜੁਗ ਮਾਇਆ ਗੂੜ੍ਹੀ ਨੀਂਦ ਸੁਵਾਈਆ। ਅੰਤਮ ਦਾਣਾ ਪਾਣੀ ਸਭ ਦਾ ਮੁੱਕਿਆ, ਦਾਨਾ ਬੀਨਾ ਆਪ ਮੁਕਾਈਆ। ਕਿਸੇ ਪਾਣੀ ਨਾ ਰਹਿਣਾ ਹੁੱਕਿਆ, ਵੁਜ਼ੂ ਹੱਥ ਫੜ ਲੋਟਾ ਨਾ ਕੋਇ ਕਰਾਈਆ। ਜਗਤ ਮਸੱਲੇ ਹੇਠ ਨਾ ਰਹਿਣਾ ਵਿਛਿਆ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ। ਪ੍ਰਭ ਚਾਰ ਵਰਨਾਂ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਮ ਸਿੱਖ ਈਸਾਈ ਇਕ ਰਖਾਏ ਸਾਚੀ ਸਰਨ, ਸਿੱਖ ਇਕ ਮਤ ਸਮਝਾਈਆ। ਖੋਲ੍ਹਣਹਾਰਾ ਹਰਨਾ ਫਰਨਾ, ਨੇਤਰ ਨੈਣ ਦਏ ਖੁਲ੍ਹਾਈਆ। ਗੁਰਸਿਖਾਂ ਭੌ ਚੁਕਾਏ ਮਰਨਾ ਡਰਨਾ, ਭੈ ਭਿਆਨਕ ਹੋਏ ਸਹਾਈਆ। ਹਰਿ ਕੇ ਭਾਣੇ ਅੱਗੇ ਕਿਸੇ ਨਾ ਅੜਨਾ, ਜੋ ਅੜੇ ਸੋਈ ਝੜ੍ਹ ਜਾਈਆ। ਸ਼ਾਹ ਸੁਲਤਾਨਾ ਆਪੇ ਫੜਨਾ, ਪ੍ਰਭ ਫੜ ਫੜ ਦਏ ਸਜ਼ਾਈਆ। ਗੁਰਮੁਖ ਦਰਗਹਿ ਸਾਚੀ ਸਾਚੇ ਘਰ ਵੜਨਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬੈਠਾ ਰਾਹ ਤਕਾਈਆ। ਲੇਖਾ ਜਾਣੇ ਰਸਨ ਸਵਾਸੀ ਗੁਣਵੰਤਾ, ਗੁਣ ਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਵੇਖੇ ਖੜ, ਵੀਹ ਸੌ ਬਿਕ੍ਰਮੀ ਬੰਨ੍ਹਾਇਆ ਲੜ, ਆਪਣੇ ਪੌੜੇ ਆਪੇ ਚੜ੍ਹ, ਆਪਣੀ ਵਿਦਿਆ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਪਹਿਲੀ ਮੱਘਰ ਖੇਲ ਹਰਿ, ਭਾਰਤ ਖੰਡ ਖੋਲ੍ਹਿਆ ਦਰ, ਗੁਰਸਿਖ ਸਾਜਣ ਲਏ ਫੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਜਾਈਆ। ਨਿਹਕਲੰਕ ਹਰਿ ਖੇਲ ਖਿਲੰਦੜਾ, ਨਿਰਗੁਣ ਜੋਤ ਉਜਾਲਿਆ। ਵੀਹ ਸੌ ਸੋਲਾਂ ਬਿਕ੍ਰਮੀ ਭੇਵ ਖੁਲੰਦੜਾ, ਚਲੇ ਕਲ ਅਵੱਲੜੀ ਚਾਲਾ। ਨੌ ਖੰਡ ਪ੍ਰਿਥਮੀ ਆਪ ਉਠੰਦੜਾ, ਮੁਖ ਨਕ਼ਾਬ ਪੜਦਾ ਰੱਖੇ ਕਾਲਾ। ਗੁਰਮੁਖਾਂ ਘਰ ਘਰ ਜੋਤ ਜਗੰਦੜਾ, ਮਨਮੁਖਾਂ ਕੱਢੇ ਦਿਵਾਲਾ। ਹਰਿਜਨ ਸਾਚੇ ਮੇਲ ਮਿਲੰਦੜਾ, ਏਕਾ ਦੱਸੇ ਰਾਹ ਸੁਖਾਲਾ। ਪ੍ਰਭ ਖੋਲ੍ਹਣ ਆਇਆ ਜਿੰਦਰਾ, ਤ੍ਰੈਗੁਣ ਮਾਇਆ ਤੇਰਾ ਤੋੜੇ ਆਪਣੀ ਹੱਥੀਂ ਤਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬ੍ਰਹਮਾ ਵੇਤਾ ਲਏ ਫੜ, ਦੇਵੇ ਮਾਣ ਸਿੰਘ ਪਾਲਾ। ਬ੍ਰਹਮੇ ਤੇਰੀ ਬ੍ਰਹਮ ਵਡਿਆਈ, ਪਾਰਬ੍ਰਹਮ ਵੇਖ ਵਖਾਇੰਦਾ। ਕਲਜੁਗ ਅੰਤ ਹੋਏ ਕੁੜਮਾਈ, ਹਰਿ ਸਾਚਾ ਸਗਨ ਮਨਾਇੰਦਾ। ਏਕਾ ਘਰ ਉਤਪੁਤ ਹੋਏ ਧੀ ਜਵਾਈ, ਸਸ ਸੌਹਰਾ ਨਾ ਕੋਇ ਅਖਵਾਇੰਦਾ। ਪ੍ਰਭ ਕਰਨਹਾਰਾ ਆਪ ਕੁੜਮਾਈ, ਆਪਣਾ ਸਗਨ ਆਪ ਮਨਾਇੰਦਾ। ਅਗਲਾ ਭੇਵ ਦਏ ਖੁਲ੍ਹਾਈ, ਇਕੀ ਮੱਘਰ ਰਾਹ ਤਕਾਇੰਦਾ। ਬ੍ਰਹਮ ਲੋਕ ਦਾ ਪੜਦਾ ਦਏ ਚੁਕਾਈ, ਸ਼ਿਵ ਲੋਕ ਵੇਖ ਵਖਾਇੰਦਾ। ਇੰਦ ਲੋਕ ਵੱਜਣ ਧਾਈ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਨਾਲ ਰਲਾਇੰਦਾ। ਗੁਰਮੁਖ ਦਰ ਘਰ ਵੇਖਣ ਚਾਈਂ ਚਾਈਂ, ਪ੍ਰਭ ਸਾਚਾ ਆਪ ਵਖਾਇੰਦਾ। ਚਾਰ ਦਿਵਸ ਚਾਰ ਯੁਗ ਚਾਰ ਵਰਨ ਚਾਰ ਖਾਣੀ ਚਾਰ ਬਾਣੀ ਚੌਥਾ ਪਦ ਸਾਚੀ ਹੱਦ ਵਿਚ ਬ੍ਰਹਿਮਾਦ ਵੱਜੇ ਨਦ, ਬੋਧ ਅਗਾਧ ਹਰਿ ਸਾਚਾ ਆਪ ਵਜਾਇੰਦਾ। ਚੌਵੀ ਮੱਘਰ ਸੰਤ ਭਗਤ ਭਗਵੰਤ ਲਏ ਲਾਧ, ਗਿਣ ਗਿਣ ਲੇਖਾ ਝੋਲੀ ਪਾਈਆ। ਗੰਗਾ ਸੁਰਸਤੀ ਜਮਨਾ ਰਹੀ ਅਰਾਧ, ਦਿਵਸ ਰੈਣ ਰਾਹ ਤਕਾਈਆ। ਰਵਦਾਸ ਚੁਮਾਰਾ ਹਰਿ ਭੇਵ ਜਾਣੇ ਬੋਧ ਅਗਾਧ, ਪੰਡਤ ਪਾਂਧਾ ਨਾਲ ਰਲਾਈਆ। ਜਗਤ ਕਸੀਰਾ ਝੂਠੀ ਦਾਦ, ਬਿਨ ਹਰਿ ਨਾਮ ਨਾ ਕੋਇ ਵਡਿਆਈਆ । ਵੇਲੇ ਅੰਤ ਕੀਤਾ ਯਾਦ, ਨੇਤਰ ਰੋ ਰੋ ਨੀਰ ਵਹਾਈਆ। ਨਿਰਗੁਣ ਸੁਣਨਹਾਰਾ ਫਰਯਾਦ, ਬ੍ਰਹਮ ਬ੍ਰਹਮ ਦਏ ਸਮਝਾਈਆ। ਤੇਰੀ ਭੁਲਾਂ ਕਦੇ ਨਾ ਯਾਦ, ਤੇਰਾ ਵਿਛੋੜਾ ਦਵਾਂ ਕਟਾਈਆ। ਕਲਜੁਗ ਅੰਤਮ ਰੱਖੀ ਹੱਦ, ਪੈਂਡਾ ਮੁੱਕੇ ਵਾਹੋ ਦਾਹੀਆ। ਚਰਨ ਦਵਾਰੇ ਲਵਾਂ ਸਦ, ਤੇਰੀ ਦੁਰਮਤ ਮੈਲ ਧਵਾਈਆ। ਤੇਰਾ ਬੇੜਾ ਪਾਰ ਕਰਾਏ ਜਿਉਂ ਬੱਧਕ ਬਧ, ਤੇਰੀ ਰਸਨਾ ਤੀਰ ਆਪਣੇ ਵਿਚ ਲਗਾਈਆ। ਸੰਗ ਰਲਾਏ ਵਿਸ਼ਨੂੰ ਯੱਦ, ਯੱਦ ਬੰਸ ਵਡ ਵਡਿਆਈਆ। ਲੱਖ ਚੁਰਾਸੀ ਵਿਚੋਂ ਦੇਵੇ ਕੱਢ, ਪੂਰਬ ਲਹਿਣਾ ਵੇਖ ਵਖਾਈਆ। ਘਰ ਰਵਦਾਸ ਗਿਆ ਦਰਸ਼ਨ ਪਿਆਲਾ ਪੀਤਾ ਮਧ, ਨਾਮ ਖੁਮਾਰੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਿਛਲਾ ਲਹਿਣਾ ਆਪ ਚੁਕਾਈਆ। ਪਿਛਲਾ ਲਹਿਣਾ ਹਰਿ ਚੁਕੌਣਾ, ਹਰਿ ਜੁਗ ਜੁਗ ਵੇਖ ਵਖਾਇੰਦਾ। ਸਿੰਘ ਜਰਨੈਲ ਵਿਚੋਲਾ ਵਿਚ ਬਣੌਣਾ, ਪਿਛਲਾ ਲੇਖਾ ਆਪ ਖੁਲ੍ਹਾਇੰਦਾ। ਜਗਤ ਸ਼ਾਹ ਜਨਮ ਦਵੌਣਾ, ਪਹਿਲਾ ਕੰਗਣ ਮੋੜ ਮੁੜਾਇੰਦਾ। ਚਾਰ ਬਰਸ ਪਹਿਲੇ ਸ਼ਬਦ ਜਨੌਣਾ, ਸਾਚਾ ਮੁੰਦਰਾ ਹੱਥ ਘੜਾਇੰਦਾ। ਰੱਖਣਾ ਸਾਂਭ ਇਹ ਹੁਕਮ ਸੁਨੌਣਾ, ਸਿੰਘ ਦਰਸ਼ਨ ਝੋਲੀ ਪਾਇੰਦਾ। ਸੰਮਤ ਵੀਹ ਸੌ ਸੋਲਾਂ ਰਾਹ ਤਕੌਣਾ, ਪੰਦਰਾਂ ਕੱਤਕ ਵੇਖ ਵਖਾਇੰਦਾ। ਛੱਤੀ ਯੁਗ ਲੇਖਾ ਆਪ ਲਖੌਣਾ, ਚਾਰ ਚਾਰ ਮੇਲ ਮਿਲਾਇੰਦਾ। ਚਾਲੀ ਦਿਵਸ ਹਰਿ ਦਿਸ ਨਾ ਆਉਣਾ, ਕਲਜੁਗ ਜੀਵਾਂ ਭਰਮ ਭੁਲਾਇੰਦਾ। ਗਿਆਰਾਂ ਦਿਵਸ ਗੁਰਮੁਖ ਯੁਧ ਮਚੌਣਾ, ਗੁਰਮਤ ਮਨਮਤ ਆਪ ਲੜਾਇੰਦਾ। ਪਹਿਲੀ ਮੱਘਰ ਦਿਵਸ ਸਹੌਣਾ, ਹਰਿ ਸੰਗਤ ਰੰਗ ਚੜ੍ਹਾਇੰਦਾ। ਨੌ ਦਿਵਸ ਮੁਖ ਛੁਪੌਣਾ, ਨੌ ਖੰਡ ਫੇਰਾ ਪਾਇੰਦਾ। ਸੱਤ ਦਿਵਸ ਦਰਦ ਵੰਡੌਣਾ, ਸੱਤਾਂ ਦੀਪਾਂ ਜੋ ਜਨ ਰਸਨਾ ਗਾਇੰਦਾ। ਚਾਰ ਦਿਵਸ ਚਾਰ ਚਾਰ ਖੇਲ ਖਿਲੌਣਾ, ਚਾਰ ਚਾਰ ਮੇਲ ਮਿਲਾਇੰਦਾ। ਚਾਰ ਦਿਨ ਗੁਰਸਿਖ ਉਪਜੌਣਾ, ਚਾਰ ਯਾਰੀ ਭੇਟ ਚੜ੍ਹਾਇੰਦਾ। ਚੌਵੀ ਮੱਘਰ ਸਾਚਾ ਮੰਗਲ ਗੌਣਾ, ਰਵਦਾਸ ਚੁਮਾਰਾ ਵੇਖ ਵਖਾਇੰਦਾ। ਗੰਗਾ ਗੋਦਾਵਰੀ ਸੁਰਸਤੀ ਜਮਨਾ ਚਰਨਾਂ ਹੇਠ ਵਹੌਣਾ, ਤ੍ਰਿਬੈਣੀ ਨੈਣੀ ਇਕ ਸੁਹਾਇੰਦਾ। ਸਚ ਕਸੀਰਾ ਬ੍ਰਹਿਮਣ ਹੱਥ ਫੜੌਣਾ, ਬ੍ਰਹਿਮਣ ਰਵਦਾਸੇ ਭੇਟ ਚੜ੍ਹਾਇੰਦਾ। ਰਵਦਾਸੇ ਸਤਿ ਸਤਿ ਸ਼ੁਕਰ ਮਨੌਣਾ, ਪ੍ਰਭ ਅੱਗੇ ਸੀਸ ਨਿਵਾਇੰਦਾ। ਪ੍ਰਭ ਤੇਰਾ ਰੰਗਨ ਤੇਰਾ ਰੰਗਨ ਤੇਰਾ ਕੰਗਨ ਤੁਝੇ ਹੋਏ ਸੁਹੌਣਾ, ਤੇਰਾ ਤੇਰੀ ਝੋਲੀ ਪਾਇੰਦਾ। ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਪੁਰਖ ਅਬਿਨਾਸ਼ੀ ਸਾਚੀ ਸੌਗੰਧ ਏਕਾ ਪੌਣਾ, ਆਪ ਆਪਣਾ ਹੁਕਮ ਸੁਣਾਇੰਦਾ। ਹਰਿ ਸੰਗਤ ਸਾਚੀ ਮਾਤ ਵਡਿਆਉਣਾ, ਸੇਵਾਦਾਰ ਆਪ ਹੋ ਆਇੰਦਾ। ਆਪਣਾ ਕਸੀਰਾ ਆਪਣੀ ਝੋਲੀ ਪੌਣਾ, ਇਕੀ ਸਿਖ ਗਵਾਹ ਬਣਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਨੇ ਰਸਨਾ ਗੌਣਾ, ਉਚਾ ਕੂਕੇ ਆਪ ਰਖਾਏ ਆਪਣਾ ਹੱਥ, ਪੁਰਖ ਸਮਰਥ ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਸੁਤੇ ਪਰਕਾਸ਼ ਪੁਰਖ ਅਬਿਨਾਸ਼, ਪਰਮ ਪੁਰਖ ਆਪ ਕਰਾਇਆ। ਸਚ ਘਰ ਵਾਸੀ ਸਾਚੀ ਰਾਸ, ਸਚ ਸੁਲਤਾਨ ਵੇਖ ਵਖਾਇਆ। ਖੇਲ ਤਮਾਸ਼ ਲੱਖ ਚੁਰਾਸੀ ਵਾਸ, ਪ੍ਰਿਥਮੀ ਅਕਾਸ਼ ਆਪਣੇ ਰੰਗ ਰੰਗਾਇਆ। ਸਖਾ ਸੁਹੇਲਾ ਇਕ ਅਕੇਲਾ ਜਨ ਭਗਤਾਂ ਵਸੇ ਸਦਾ ਪਾਸ, ਜੁਗ ਜੁਗ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਤੇਰਾ ਸਚ ਪਿਆਰ, ਚੋਲੀ ਚੜ੍ਹਿਆ ਰੰਗ ਅਪਾਰ, ਲਾਲ ਗੁਲਾਲਾ ਹਰਿ ਹਰਿ ਆਪ ਰੰਗਾਇਆ। ਮਹਾਰਾਜ ਸ਼ੇਰ ਸਿੰਘ ਆਦਿ ਜੁਗਾਦਿ ਹੋਏ ਰਖਵਾਲਾ, ਜੁਗ ਜੁਗ ਜਨ ਭਗਤਾਂ ਪੈਜ ਰਖਾਇਆ। ਰੱਖਣ ਆਇਆ ਹਰਿ ਜੀ ਪੈਜ, ਲਾਲ ਰੰਗੀਲਾ ਮੋਹਣ ਮਾਧੋ ਸਾਚਾ ਮਾਹੀਆ। ਕਰੇ ਖੇਲ ਸਹਿਜ ਸਹਿਜ, ਸਹਿਜ ਸੁਖਦਾਤਾ ਵਡ ਵੱਡਾ ਬੇਪਰਵਾਹੀਆ। ਏਕਾ ਏਕ ਸ਼ਬਦ ਸੁਨੇਹੜਾ ਰਿਹਾ ਭੇਜ, ਦੂਸਰ ਵਿਚੋਲਾ ਨਾ ਕੋਇ ਬਣਾਈਆ। ਮੇਲ ਮਿਲਾਏ ਆਤਮ ਸੇਜ, ਹਰਿਜਨ ਸਾਚੇ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦਿ ਜੁਗਾ ਜੁਗੰਤਰ, ਜਨ ਭਗਤਾਂ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਆਤਮ ਜਾਮ ਪਿਆਈਆ।