੧੯ ਚੇਤ ੨੦੧੬ ਬਿਕ੍ਰਮੀ ਦੀਦਾਰ ਸਿੰਘ ਦੇ ਘਰ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ
ਨਾਮ ਰਤਨ ਹਰਿ ਪਾਇਆ, ਹਰਿਜਨ ਵੱਜੀ ਵਧਾਈਆ। ਘਰ ਮੰਗਲ ਏਕਾ ਗਾਇਆ, ਏਕਾ ਰਾਗ ਅਲਾਈਆ। ਦਰ ਨਹਾਵਣ ਸਾਚਾ ਨੁਹਾਇਆ, ਸਰ ਸਰੋਵਰ ਇਕ ਸੁਹਾਈਆ। ਘਰ ਸੱਜਣ ਸਤਿਗੁਰ ਪਾਇਆ, ਮੇਲ ਮਿਲਾਵਾ ਹਰਿ ਸ਼ਹਿਨਸ਼ਾਹੀਆ। ਸ਼ਾਕਤ ਨਿੰਦਕ ਦੁਰਜਨ ਪਰੇ ਹਟਾਇਆ, ਦਰ ਦਰਵਾਜ਼ੇ ਦਏ ਦੁਰਕਾਈਆ । ਗ਼ਰੀਬ ਨਿਮਾਣੇ ਗਲੇ ਲਗਾਇਆ, ਕਰ ਕਿਰਪਾ ਮੇਲ ਮਿਲਾਈਆ। ਸਾਜਣ ਸੱਚਾ ਹਰਿ ਹਰਿ ਅਖਵਾਇਆ, ਆਦਿ ਜੁਗਾਦਿ ਨਾਮ ਧਰਾਈਆ। ਚਰਨ ਧੂੜੀ ਮਜਨ ਸਚ ਕਰਾਇਆ, ਮੂਰਖ ਮੂੜ੍ਹੀ ਚਤੁਰ ਬਣਾਈਆ। ਘੜਨ ਭੰਨਣਹਾਰ ਪੁਰਖ ਸਮਰਥ ਅਖਵਾਇਆ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਉਪਾਈਆ। ਹਰਿ ਸੱਜਣ ਘਰ ਬੋਲਿਆ, ਬੋਲੇ ਨਾਮ ਜੈਕਾਰ। ਗੁਰਮੁਖਾਂ ਪੜਦਾ ਖੋਲ੍ਹਿਆ, ਸੁੱਤਾ ਸਰਬ ਸੰਸਾਰ। ਨਾਮ ਤਰਾਜ਼ੂ ਆਪ ਆਪੇ ਤੋਲਿਆ, ਸ਼ਬਦ ਸਰੂਪੀ ਦਏ ਹੁਲਾਰ। ਦੂਰ ਕਰਾਏ ਪੜਦਾ ਓਹਲਿਆ, ਨੇਤਰ ਨੈਣ ਦਏ ਉਘਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਪਾਏ ਸਾਰ। ਹਰਿ ਸੱਜਣ ਸੇਜ ਸੁਹੰਦੜਾ, ਗੁਣਵੰਤਾ ਗਹਿਰ ਗੰਭੀਰ। ਹਰਿਜਨ ਸਾਚੇ ਮੇਲ ਮਿਲੰਦੜਾ, ਸਾਂਤਕ ਸਤਿ ਸਰੀਰ। ਨਿਰਗੁਣ ਬਾਤੀ ਦੀਪ ਜਗੰਦੜਾ, ਆਪ ਬੰਧਾਏ ਸਾਚੀ ਧੀਰ। ਆਪਣੇ ਨੇਤਰ ਦਰਸ ਵਖੰਦੜਾ, ਦਰ ਚੋਟੀ ਚੜ੍ਹੇ ਅਖ਼ੀਰ। ਘਰ ਮੰਦਰ ਇਕ ਸੁਹੰਦੜਾ, ਸ਼ਾਹ ਸੁਲਤਾਨਾ ਪੀਰਨ ਪੀਰ। ਗ਼ਰੀਬ ਨਿਵਾਜ਼ਾ ਖੇਲ ਖਲੰਦੜਾ, ਲੇਖੇ ਲਾਏ ਸ਼ਾਹ ਹਕੀਰ। ਦਰਗਹਿ ਸਾਚੀ ਧਾਮ ਵਖੰਦੜਾ, ਦੋ ਜਹਾਨਾਂ ਪੈਂਡਾ ਚੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਅੰਮ੍ਰਿਤ ਸੀਰ। ਅੰਮ੍ਰਿਤ ਸੀਰ ਸਚ ਪਿਆਲਾ, ਗੁਰ ਗੁਰਸਿਖ ਆਪ ਪਿਆਈਆ। ਜੁਗਾ ਜੁਗੰਤਰ ਤੋੜ ਜੰਜਾਲਾ, ਜਾਗਰਤ ਜੋਤ ਵਖਾਈਆ। ਨਾਮ ਰਤਨ ਤਨ ਪਾਏ ਮਾਲਾ, ਅੱਠ ਅਠੋਤਰੀ ਆਪ ਫਰਾਈਆ। ਖੇਲ ਖਲਾਏ ਸੱਚੀ ਧਰਮਸਾਲਾ, ਮੰਦਰ ਅੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਰਾਖੇ ਦੇਵੇ ਠੰਡੀ ਛਾਈਆ। ਰੱਖੇ ਰੱਖਣਹਾਰ ਪ੍ਰਭ, ਗੁਰਮੁਖ ਚਤੁਰ ਸੁਜਾਨ। ਲੱਖ ਚੁਰਾਸੀ ਵਿਚੋਂ ਲੱਭ, ਦੇਵੇ ਨਾਮ ਨਿਸ਼ਾਨ। ਅੰਮ੍ਰਿਤ ਪਿਆਲਾ ਕਵਲ ਨਭ, ਭਰਿਆ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਦਾਨ। ਜੀਆ ਦਾਨ ਜਨ ਝੋਲੀ ਪਾ, ਜੁਗ ਜੁਗ ਮੇਲ ਮਿਲਾਈਆ। ਬੁਧ ਮਤ ਗੁਰ ਆਪ ਸਮਝਾ, ਮਨਮਤ ਮੇਟ ਮਿਟਾਈਆ। ਸਾਚੀ ਵਸਤ ਇਕ ਵਖਾ, ਕੀਮਤ ਕਰਤਾ ਆਪੇ ਪਾਈਆ। ਕਾਇਆ ਗੋਲਕ ਵਿਚ ਟਿਕਾ, ਆਪੇ ਬੰਦ ਕਰਾਈਆ। ਸ਼ਬਦ ਅਮੋਲਕ ਦਏ ਵਸਾ, ਦਿਸ ਕਿਸੇ ਨਾ ਆਈਆ। ਅਨਹਦ ਢੋਲਕ ਇਕ ਵਜਾ, ਗੁਰਮੁਖ ਸੋਇਆ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਆਪਣਾ ਭੇਵ ਖੁਲ੍ਹਾਈਆ। ਖੁੱਲ੍ਹਿਆ ਭੇਵ ਭਗਤ ਭਗਵੰਤ, ਭਗਤੀ ਨੈਣ ਸ਼ਰਮਾਇਆ। ਮੇਲ ਮਿਲਾਵਾ ਸਾਚੇ ਸੰਤ, ਸਤਿਗੁਰ ਪੁਰਖ ਮਨਾਇਆ। ਘਰ ਸੁਹਾਇਆ ਨਾਰੀ ਕੰਤ, ਏਕਾ ਰੂਪ ਵਟਾਇਆ। ਚੋਲੀ ਰੰਗੇ ਰੰਗ ਬਸੰਤ, ਆਪ ਆਪਣੀ ਰੱਤ ਸੁਹਾਇਆ। ਭੇਵ ਨਾ ਪਾਏ ਜੀਵ ਜੰਤ, ਭੇਵ ਅਭੇਦਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਇਆ। ਸਹਿਜ ਸੁਭਾ ਮਿਲਿਆ, ਗੁਰ ਪੂਰਬ ਲੇਖ ਵਖਾਨਿਆ। ਜੋੜ ਜੁੜਾਇਆ ਲਿਖਿਆ ਧੁਰ, ਲੇਖਾ ਲਾਏ ਸ੍ਰੀ ਭਗਵਾਨਿਆ। ਏਕਾ ਤਾਲ ਏਕਾ ਸੁਰ, ਏਕਾ ਸ਼ਬਦੀ ਨਾਦ ਵਜਾਨਿਆ। ਏਕਾ ਆਸਾ ਮਨਸਾ ਕਰੇ ਪੂਰ, ਪਰਮ ਪੁਰਖ ਖੇਲ ਮਹਾਨਿਆ। ਏਕਾ ਜੋਤੀ ਬਖ਼ਸ਼ੇ ਨੂਰ, ਨੂਰ ਨੁਰਾਨਾ ਡਗਮਗਾਨਿਆ। ਏਕਾ ਵੇਖੇ ਹਾਜ਼ਰ ਹਜ਼ੂਰ, ਹਰਿ ਘਟ ਘਟ ਆਪ ਸਮਾਨਿਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਕਰੇ ਪਰਧਾਨਿਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਆਤਮ ਉਪਜੇ ਬ੍ਰਹਮ ਗਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਆਪ ਪਛਾਨਿਆ। ਗੁਰਮੁਖ ਸਾਜਣ ਪੇਖਿਆ, ਨੇਤਰ ਨੈਣ ਉਘਾੜ। ਹਰਿ ਸੱਜਣ ਲਿਖੇ ਲੇਖਿਆ, ਲੇਖਾ ਲਿਖਣਹਾਰ ਕਰਤਾਰ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇfਖ਼ਆ, ਮੁੱਲਾਂ ਗੌਂਸ ਕੁਤਬ ਰਹੇ ਵਿਚਾਰ। ਲੱਖ ਚੁਰਾਸੀ ਪਾਏ ਭਰਮ ਭੁਲੇਖਿਆ, ਪੰਡਤ ਪਾਂਧੇ ਰਹੇ ਹਾਰ। ਜੋਤੀ ਨੂਰ ਦਸ ਦਸਮੇਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗੇ ਕਰਤਾਰ। ਰੰਗ ਰੰਗਾਏ ਹਰਿ ਚਲੂਲ, ਲਾਲ ਗੁਲਾਲ ਰਤੜਾ। ਗੁਰਮੁਖ ਨਾ ਜਾਏ ਮਾਤ ਭੂਲ, ਹਰਿ ਸ਼ਬਦੀ ਦੇ ਸਮਝਾਵੇ ਮਤੜਾ। ਫਲ ਫੁਲਵਾੜੀ ਰਹੀ ਫੂਲ, ਕਲਜੁਗ ਵਗੇ ਅੰਧੇਰ ਝੱਖੜਾ। ਮਨਮੁਖਤਾ ਬੂਟਾ ਜਾਏ ਹੁੱਲ, ਪੱਤ ਡਾਲ੍ਹੀ ਦਿਸੇ ਸਖਣਾ। ਜਨ ਭਗਤਾਂ ਪਾਏ ਆਪੇ ਮੁੱਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਇਕ ਪੜ੍ਹਾਏ ਨਾਮ ਨਿਧਾਨਾ ਅੱਖਰਾ।
