Granth 09 Likhat 069: 10 Chet 2017 Bikarmi Teja Singh de Ghar Pind Allarh Pindi Jila Gurdaspur

੧੦ ਚੇਤ ੨੦੧੭ ਬਿਕ੍ਰਮੀ ਤੇਜਾ ਸਿੰਘ ਦੇ ਘਰ ਪਿੰਡ ਅਲੜ ਭਿੰਡੀ ਜ਼ਿਲਾ ਗੁਰਦਾਸ ਪੁਰ

ਸਰਬ ਵਿਆਪੀ ਸਰਬ ਸੁੱਖ, ਦੇਵਣਹਾਰ ਦਾਤਾਰ। ਸਰਬ ਵਿਆਪੀ ਮੇਟੇ ਦੁੱਖ, ਕਰ ਕਿਰਪਾ ਅਪਰ ਅਪਾਰ। ਸਰਬ ਵਿਆਪੀ ਉਜਲ ਕਰੇ ਮੁਖ, ਏਕਾ ਬਖ਼ਸ਼ੇ ਨਾਮ ਆਧਾਰ। ਸਰਬ ਵਿਆਪੀ ਸੁਫਲ ਕਰੇ ਕੁੱਖ, ਮਾਨਸ ਜਨਮ ਪੈਜ ਸਵਾਰ। ਸਰਬ ਵਿਆਪੀ ਗੇੜਾ ਮਿਟਾਏ ਉਲਟਾ ਰੁਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗੇ ਕਰਤਾਰ। ਸਰਬ ਵਿਆਪੀ ਸਹਿਜ ਸੁੱਖ ਦਾਤਾ, ਸਤਿਗੁਰ ਪੁਰਖ ਅਖਵਾਇਆ। ਸਰਬ ਵਿਆਪੀ ਪਿਤਾ ਮਾਤਾ, ਆਦਿ ਜੁਗਾਦਿ ਸਮਾਇਆ। ਸਰਬ ਵਿਆਪੀ ਮੇਟੇ ਅੰਧੇਰੀ ਰਾਤਾ, ਗਿਆਨ ਭਾਨ ਪਰਕਾਸ਼ ਕਰਾਇਆ। ਸਰਬ ਵਿਆਪੀ ਰੱਖੇ ਉਤਮ ਜਾਤਾ, ਜੋਤ ਜਗਤ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਲਗਾਇਆ। ਸਰਬ ਵਿਆਪੀ ਹਰਿ ਹਰਿ ਮੀਤਾ, ਹਰਿ ਜੀ ਵੇਖ ਵਖਾਈਆ। ਸਰਬ ਵਿਆਪੀ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਈਆ। ਸਰਬ ਵਿਆਪੀ ਸ਼ਬਦ ਜਣਾਈ ਜਣਾਏ ਧਾਮ ਅਨਡੀਠਾ, ਰਸਨਾ ਜਿਹਵਾ ਹਰਿ ਗੁਣ ਗਾਈਆ। ਸਰਬ ਵਿਆਪੀ ਕਾਇਆ ਮੰਦਰ ਕਰੇ ਠੰਡਾ ਸੀਤਾ, ਅੰਮ੍ਰਿਤ ਬਰਖ਼ਾ ਇਕ ਬਰਖਾਈਆ। ਸਰਬ ਵਿਆਪੀ ਮੇਲ ਮਿਲਾਏ ਜਿਉਂ ਬਣ ਵਿਛੋੜਾ ਰਾਮ ਸੀਤਾ, ਅੰਤਮ ਪੰਧ ਮੁਕਾਈਆ। ਸਰਬ ਵਿਆਪੀ ਏਕਾ ਰਾਗ ਸੁਣਾਏ ਜਿਉਂ ਅਰਜਨ ਅਠਾਰਾਂ ਧਿਆਏ ਗੀਤਾ, ਕ੍ਰਿਸ਼ਨ ਘਨਈਆ ਦੂਜੀ ਵਿਦਿਆ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬੰਧਾਏ ਆਪਣੇ ਲੜ, ਭੋਲੇ ਭਾਓ ਸਹਿਜ ਸੁਭਾਈਆ। ਸਰਬ ਵਿਆਪੀ ਏਕਾ ਹਰਿ, ਹਰੀ ਹਰਿਜਨ ਆਪ ਤਰਾਈਆ। ਸਰਬ ਵਿਆਪੀ ਏਕਾ ਘਰ, ਘਰ ਸਾਚਾ ਸਚ ਬੁਝਾਈਆ। ਸਰਬ ਵਿਆਪੀ ਏਕਾ ਦਰ, ਗ਼ਰੀਬ ਨਿਵਾਜ਼ਾ ਆਪ ਖੁਲ੍ਹਾਈਆ। ਸਰਬ ਵਿਆਪੀ ਏਕਾ ਨਰ, ਨਰ ਨਰਾਇਣ ਨਾਉਂ ਧਰਾਈਆ। ਸਰਬ ਵਿਆਪੀ ਏਕਾ ਸਰ, ਸਰ ਸਰੋਵਰ ਸਹਿਜ ਸੁਬਾਈਆ। ਸਰਬ ਵਿਆਪੀ ਏਕਾ ਅੱਖਰ ਪੜ੍ਹ, ਸ੍ਰਿਸ਼ਟ ਸਬਾਈ ਰਿਹਾ ਪੜ੍ਹਾਈਆ। ਸਰਬ ਵਿਆਪੀ ਤੋੜ ਗੜ੍ਹ, ਹੰਕਾਰ ਵਿਕਾਰ ਦਏ ਮਿਟਾਈਆ। ਸਰਬ ਵਿਆਪੀ ਲਾਏ ਜੜ੍ਹ, ਆਪਣੀ ਹੱਥੀਂ ਬੂਟਾ ਆਪੇ ਲਾਈਆ। ਸਰਬ ਵਿਆਪੀ ਦਰਸ ਦਿਖਾਏ ਅੱਗੇ ਖੜ, ਜਿਸ ਜਨ ਆਪਣੀ ਦਇਆ ਕਮਾਈਆ। ਸਰਬ ਵਿਆਪੀ ਹਰਿਜਨ ਬੰਧਾਏ ਆਪਣੇ ਲੜ, ਸ਼ਬਦ ਪੱਲੂ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚਾ ਰੰਗ ਚੜ੍ਹਾਈਆ। ਸਰਬ ਵਿਆਪੀ ਹਰਿ ਦਾਤਾਰ, ਆਦਿ ਜੁਗਾਦਿ ਸਮਾਇਆ। ਸਰਬ ਵਿਆਪੀ ਲੱਖ ਚੁਰਾਸੀ ਕਰੇ ਪਿਆਰ, ਆਪ ਆਪਣੀ ਦਇਆ ਕਮਾਇਆ। ਸਰਬ ਵਿਆਪੀ ਵਰਨ ਬਰਨ ਵਸੇ ਬਾਹਰ, ਜ਼ਾਤ ਪਾਤ ਨਾ ਕੋਈ ਜਣਾਇਆ। ਸਰਬ ਵਿਆਪੀ ਖੇਲੇ ਖੇਲ ਗੁਪਤ ਜ਼ਾਹਰ, ਅੰਦਰ ਬਾਹਰ ਵੇਸ ਵਟਾਇਆ। ਸਰਬ ਵਿਆਪੀ ਹਰਿਜਨ ਸਾਚੇ ਲਏ ਉਭਾਰ, ਜੁਗ ਜੁਗ ਆਪਣਾ ਰੂਪ ਵਟਾਇਆ। ਸਰਬ ਵਿਆਪੀ ਗੁਰਮੁਖ ਸੱਜਣ ਲਾਏ ਪਾਰ, ਸਾਚੇ ਬੇੜੇ ਨਾਮ ਚੜ੍ਹਾਇਆ। ਸਰਬ ਵਿਆਪੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇਆ। ਸਰਬ ਵਿਆਪੀ ਸਰਬ ਗੁਣਵੰਤ, ਹਰਿ ਸਤਿਗੁੁਰ ਪੁਰਖ ਅਖਵਾਇਆ । ਸਰਬ ਵਿਆਪੀ ਲੇਖਾ ਜਾਣੇ ਜੀਵ ਜੰਤ, ਘਟ ਘਟ ਆਪਣਾ ਆਸਣ ਲਾਇਆ। ਸਰਬ ਵਿਆਪੀ ਹਰਿਜਨ ਉਠਾਏ ਸਾਚੇ ਸੰਤ, ਆਪ ਆਪਣਾ ਮੇਲ ਮਿਲਾਇਆ। ਸਰਬ ਵਿਆਪੀ ਜਿਸ ਜਨ ਲੋਕਮਾਤ ਬਣਾਏ ਬਣਤ, ਲੱਖ ਚੁਰਾਸੀ ਵਿਚੋਂ ਬਾਹਰ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਮ ਕੀ ਫਾਸੀ ਫੰਦ ਕਟਾਇਆ। ਸਰਬ ਵਿਆਪੀ ਗੋਬਿੰਦ ਰੂਪ, ਸਤਿਗੁਰ ਪੁਰਖ ਅਖਵਾਇੰਦਾ। ਸਤਿਗੁਰ ਪੁਰਖ ਸ਼ਾਹੋ ਭੂਪ, ਸਾਚਾ ਹੁਕਮ ਜਣਾਇੰਦਾ। ਸਰਬ ਵਿਆਪੀ ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਸਰਬ ਵਿਆਪੀ ਨਾਤਾ ਤੋੜੇ ਜੂਠ ਝੂਠ, ਸਾਚਾ ਮੰਤਰ ਨਾਮ ਆਪ ਦ੍ਰਿੜਾਇੰਦਾ। ਸਰਬ ਵਿਆਪੀ ਜਿਸ ਜਨ ਹਰਿ ਜਾਏ ਤੁੱਠ, ਆਪ ਆਪਣਾ ਮੇਲ ਮਿਲਾਇੰਦਾ। ਸਰਬ ਵਿਆਪੀ ਏਕਾ ਅੰਮ੍ਰਿਤ ਆਤਮ ਦੇਵੇ ਘੁੱਟ, ਅਗਨੀ ਤਤ ਬੁਝਾਇੰਦਾ। ਸਰਬ ਵਿਆਪੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸਰਬ ਵਿਆਪੀ ਸਤਿਗੁਰ ਦਾਤਾ, ਸਾਚੀ ਖੇਲ ਖਿਲਾਇਆ। ਸਰਬ ਵਿਆਪੀ ਪੁਰਖ ਬਿਧਾਤਾ, ਏਕਾ ਏਕ ਸੰਗ ਸਮਾਇਆ। ਸਰਬ ਵਿਆਪੀ ਆਪ ਰਖਾਏ ਸਗਲਾ ਸਾਥਾ, ਵਿਛੜ ਕਦੇ ਨਾ ਜਾਇਆ। ਸਰਬ ਵਿਆਪੀ ਏਕਾ ਸ਼ਬਦ ਜਣਾਏ ਪੂਜਾ ਪਾਠਾ, ਸੋਹੰ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਆਂ ਬਿਧ ਜਾਣੇ ਅੰਤਰ, ਜਗਤ ਬਸੰਤਰ ਤਤ ਗਵਾਇਆ। ਸਰਬ ਵਿਆਪੀ ਗੁਣ ਨਿਧਾਨ, ਅਵਗੁਣ ਨਾ ਕੋਇ ਜਣਾਈਆ। ਸਰਬ ਵਿਆਪੀ ਹਰਿ ਭਗਵਾਨ, ਹਰਿ ਭਗਤਨ ਵੇਖ ਵਖਾਈਆ। ਸਰਬ ਵਿਆਪੀ ਸਚ ਨਿਸ਼ਾਨ, ਗੁਰਮੁਖ ਮਾਤ ਝੁਲਾਈਆ। ਸਰਬ ਵਿਆਪੀ ਜਾਣੀ ਜਾਣ, ਘਟ ਘਟ ਮੰਦਰ ਖੋਜ ਖੁਜਾਈਆ। ਸਰਬ ਵਿਆਪੀ ਸ਼ਬਦ ਫ਼ਰਮਾਣ, ਆਪਣਾ ਰਾਗ ਆਪ ਸੁਣਾਈਆ। ਸਰਬ ਵਿਆਪੀ ਚੁਕਾਏ ਆਵਣ ਜਾਣ, ਹਰਿਜਨ ਸਾਚੇ ਲਏ ਤਰਾਈਆ। ਸਰਬ ਵਿਆਪੀ ਦੋ ਜਹਾਨੀ ਬਖ਼ਸ਼ੇ ਮਾਣ, ਜੋ ਜਨ ਆਏ ਸਰਨਾਈਆ। ਸਰਬ ਵਿਆਪੀ ਏਕਾ ਅੱਖਰ ਦੇਵੇ ਦਾਨ, ਨਾਮ ਵੱਖਰ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਥ ਅਨਾਥਾਂ ਹੋਏ ਸਹਾਈਆ। ਸਰਬ ਵਿਆਪੀ ਅਲੱਖਣਾ ਅਲੱਖ, ਅਲੱਖ ਅਗੋਚਰ ਭੇਵ ਨਾ ਰਾਈਆ। ਸਰਬ ਵਿਆਪੀ ਹੋ ਪ੍ਰਤੱਖ, ਲੋਕਮਾਤ ਜੋਤ ਕਰੇ ਰੁਸ਼ਨਾਈਆ। ਸਰਬ ਵਿਆਪੀ ਹਰਿਜਨ ਸਾਚੇ ਲਏ ਰੱਖ, ਏਕਾ ਮੰਤਰ ਨਾਮ ਪੜ੍ਹਾਈਆ। ਸਰਬ ਵਿਆਪੀ ਕਰਣਹਾਰਾ ਲੱਖੋਂ ਕੱਖ, ਕਰਤਾ ਕੀਮਤ ਦਏ ਚੁਕਾਈਆ। ਸਰਬ ਵਿਆਪੀ ਮਾਰਗ ਏਕਾ ਦੱਸ, ਮਾਨਸ ਜਨਮ ਦਏ ਵਡਿਆਈਆ। ਸਰਬ ਵਿਆਪੀ ਹਿਰਦੇ ਅੰਦਰ ਵਸ, ਹਰਿ ਕੀ ਪੌੜੀ ਦਏ ਚੜ੍ਹਾਈਆ। ਸਰਬ  ਵਿਆਪੀ ਏਕਾ ਦੇਵੇ ਆਤਮ ਰਸ, ਰਸਨਾ ਜਿਹਵਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸਰਬ ਵਿਆਪੀ ਏਕਾ ਰਾਮ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸਰਬ ਵਿਆਪੀ ਦੇਵੇ ਨਾਮ, ਨਾਮ ਨਾਮਾ ਝੋਲੀ ਪਾਇੰਦਾ। ਸਰਬ ਵਿਆਪੀ ਪਿਆਏ ਜਾਮ, ਸਚ ਪਿਆਲਾ ਹੱਥ ਉਠਾਇੰਦਾ। ਸਰਬ ਵਿਆਪੀ ਪੂਰਨ ਕਰੇ ਕਾਮ, ਕਾਇਆ ਕਪਟ ਫੋਲ ਫੁਲਾਇੰਦਾ। ਸਰਬ ਵਿਆਪੀ ਲੇਖਾ ਜਾਣੇ ਮਾਟੀ ਚਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਦਰ ਘਰ ਸਾਚੇ ਆਪ ਬਹਾਇੰਦਾ। ਸਰਬ ਵਿਆਪੀ ਹਰਿ ਕਰਤਾਰ, ਕਰਨੀ ਕਰਤਾ ਆਪ ਅਖਵਾਇੰਦਾ। ਸਰਬ ਵਿਆਪੀ ਕਰੇ ਸਰਬ ਪਿਆਰ, ਕੀਟ ਕੀਟਾਂ ਰੂਪ ਸਮਾਇੰਦਾ। ਸਰਬ ਵਿਆਪੀ ਦੇਵੇ ਸਰਬ ਧਾਰ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਸਰਬ ਵਿਆਪੀ ਏਕਾ ਏਕ ਬਖ਼ਸ਼ੇ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਸਰਬ ਵਿਆਪੀ ਬੂਝਿਆ, ਹਰਿ ਸਤਿਗੁਰ ਦੀਨ ਦਿਆਲ। ਸਰਬ ਵਿਆਪੀ ਏਕਾ ਸੁਝਿਆ, ਗੁਰਮੁਖ ਵਿਰਲੇ ਸਾਚੇ ਲਾਲ। ਸਰਬ ਵਿਆਪੀ ਏਕਾ ਭੌ ਚੁਕਾਏ ਏਕਾ ਦੂਜਿਆ, ਸਾਚਾ ਦੱਸੇ ਰਾਹ ਸੁਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਪਤ ਡਾਲ੍ਹ। ਸਰਬ ਵਿਆਪੀ ਸਚ ਫੁਲਵਾੜੀ, ਹਰਿਜਨ ਵੇਖ ਵਖਾਈਆ। ਸਰਬ ਵਿਆਪੀ ਆਪੇ ਖੇਤ ਆਪੇ ਵਾੜੀ, ਸਰਬ ਰਖਿਆ ਆਪ ਕਰਾਈਆ। ਸਰਬ ਵਿਆਪੀ ਆਪੇ ਵੇਖੇ ਆਪਣੀ ਫਸਲ ਹਾੜੀ, ਆਪਣੀ ਝੋਲੀ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਚੁਕਾਏ ਝੂਠਾ ਡਰ, ਹਰਿਜਨ ਸਾਚੇ ਆਪਣੇ ਭੈ ਰਖਾਈਆ। ਸਰਬ ਵਿਆਪੀ ਸਾਖਯਾਤ, ਆਪਣਾ ਦਰਸ ਦਖਾਈਆ। ਸਰਬ ਵਿਆਪੀ ਗ਼ਰੀਬ ਨਿਵਾਜ਼ ਪਾਰਜ਼ਾਤ, ਫੁੱਲ ਫਲ ਆਪ ਮਹਿਕਾਈਆ। ਸਰਬ ਵਿਆਪੀ ਧੁਰਦਰਗਾਹੀ ਦਾਤ, ਸਾਚੀ ਵਸਤ ਝੋਲੀ ਪਾਈਆ। ਸਰਬ ਵਿਆਪੀ ਉਤਮ ਕਰਾਏ ਜ਼ਾਤ, ਚਾਰ ਵਰਨਾਂ ਮੁਖ ਸ਼ਰਮਾਈਆ। ਸਰਬ ਵਿਆਪੀ ਪਿਛਲਾ ਪੂਰਾ ਕਰੇ ਘਾਟ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਸਰਬ ਵਿਆਪੀ ਇਕ ਵਖਾਏ ਤੀਰਥ ਤਾਟ, ਸਰ ਸਰੋਵਰ ਚਰਨ ਨੁਹਾਈਆ। ਸਰਬ ਵਿਆਪੀ ਅੱਗੇ ਰੱਖੇ ਨੇੜੇ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਸਰਬ ਵਿਆਪੀ ਰੋਗ ਸੋਗ ਚਿੰਤਾ ਦੁੱਖ ਦੇਵੇ ਕਾਟ, ਆਤਮ ਸੁੱਖ ਸਹਿਜ ਸੁਖਦਾਈਆ। ਸਰਬ ਵਿਆਪੀ ਇਕ ਵਖਾਏ ਸੱਚਾ ਹਾਟ, ਹਰਿਜਨ ਸਾਚੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣਿਆਂ ਅੰਦਰ ਵੜ, ਆਪਣੀ ਸੇਜਾ ਆਪੇ ਰਿਹਾ ਸੁਹਾਈਆ। ਸਰਬ ਵਿਆਪੀ ਨਿਰਗੁਣ ਜੋਤ, ਆਦਿ ਜੁਗਾਦਿ ਸਮਾਇਆ। ਸਰਬ ਵਿਆਪੀ ਤਾਰੇ ਕੋਟੀ ਕੋਟ, ਕੋਟਨ ਕੋਟੀ ਲੇਖੇ ਲਾਇਆ। ਸਰਬ ਵਿਆਪੀ ਕੱਢੇ ਵਾਸਨਾ ਖੋਟ, ਅੰਮ੍ਰਿਤ ਆਤਮ ਰਸ ਭਰਾਇਆ। ਸਰਬ ਵਿਆਪੀ ਦੇਵੇ ਇਕ ਭੰਡਾਰਾ ਅਤੋਟ, ਆਦਿ ਜੁਗਾਦਿ ਨਿਖੁਟ ਨਾ ਜਾਇਆ। ਸਰਬ ਵਿਆਪੀ ਤ੍ਰਿਸ਼ਨਾ ਤ੍ਰਿਖਾ ਭਰੇ ਪੋਟ, ਆਸਾ ਮਨਸਾ ਪੂਰ ਕਰਾਇਆ। ਸਰਬ ਵਿਆਪੀ ਆਪ ਉਠਾਏ ਆਲ੍ਹਣਿਉਂ ਡਿੱਗੇ ਬੋਟ, ਕਲਜੁਗ ਅੰਤਮ ਹੋਏ ਸਹਾਇਆ। ਸਰਬ ਵਿਆਪੀ ਸ਼ਬਦ ਨਗਾਰੇ ਲਾਏ ਚੋਟ, ਆਪ ਆਪਣਾ ਤਾਲ ਵਜਾਇਆ। ਸਰਬ ਵਿਆਪੀ ਏਕਾ ਇਕ ਵਖਾਏ ਚਰਨ ਓਟ, ਦੂਸਰ ਦਰ ਨਾ ਕੋਇ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਿਆ ਕਰਮ ਵੇਖ ਵਖਾਇਆ। ਸਰਬ ਵਿਆਪੀ ਖੇਲ ਬ੍ਰਹਿਮੰਡ, ਹਰਿ ਹਰਿ ਆਪ ਕਰਾਇੰਦਾ। ਸਰਬ ਵਿਆਪੀ ਜੇਰਜ ਅੰਡ, ਜੁਗ ਜੁਗ ਵੇਖ ਵਖਾਇੰਦਾ। ਸਰਬ ਵਿਆਪੀ ਆਪੇ ਜਾਣੇ ਆਪਣਾ ਪੰਧ, ਦੋ ਜਹਾਨਾਂ ਫੇਰੀ ਪਾਇੰਦਾ। ਸਰਬ ਵਿਆਪੀ ਵੇਖਣਹਾਰਾ ਨੌ ਖੰਡ, ਲੋਕਮਾਤ ਵੇਸ ਵਟਾਇੰਦਾ। ਸਰਬ ਵਿਆਪੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਧਰਾਇੰਦਾ। ਸਰਬ ਵਿਆਪੀ ਡੂੰਘਾ ਸਾਗਰ, ਹਰਿ ਹਰਿ ਰੂਪ ਸਮਾਇਆ। ਸਰਬ ਵਿਆਪੀ ਆਪੇ ਵਸੇ ਕਾਇਆ ਗਾਗਰ, ਗਹਿਰ ਗੰਭੀਰ ਦਿਸ ਨਾ ਆਇਆ। ਸਰਬ ਵਿਆਪੀ ਗ਼ਰੀਬ ਨਿਮਾਣਿਆਂ ਕਰੇ ਕਰਮ ਉਜਾਗਰ, ਆਪਣੀ ਹੱਥੀਂ ਲੇਖ ਲਿਖਾਇਆ। ਸਰਬ ਵਿਆਪੀ ਆਦਿ ਜੁਗਾਦੀ ਇਕ ਸੁਦਾਗਰ, ਸਾਚਾ ਵਣਜੀ ਵਣਜ ਕਰਾਇਆ। ਸਰਬ ਵਿਆਪੀ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਹਾਏ ਥਾਨ ਸਗਲਾ ਸਾਥ, ਏਕਾ ਟੇਕ ਬਖ਼ਸ਼ੇ ਰਘੁਨਾਥ, ਰਘਪਤ ਆਪਣਾ ਸੰਗ ਰਖਾਇਆ। ਚਾਰ ਵਰਨਾਂ ਸਚ ਪ੍ਰੀਤ, ਸਚ ਸੱਚਾ ਇਕ ਰਖਾਈਆ। ਚਾਰ ਵਰਨਾਂ ਇਕ ਰੀਤ, ਸਾਚੀ ਰੀਤ ਚਲਾਈਆ। ਚਾਰ ਵਰਨਾਂ ਏਕਾ ਮੰਦਰ ਮਸੀਤ, ਗੁਰੂਦੁਆਰ ਇਕ ਵਖਾਈਆ। ਚਾਰ ਵਰਨਾਂ ਪਰਖੇ ਨੀਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਭੁੱਲ ਨਾ ਰਾਈਆ। ਚਾਰ ਵਰਨਾਂ ਕਾਇਆ ਕਰੇ ਠੰਡੀ ਸੀਤ, ਜੋ ਜਨ ਰਸਨਾ ਸੋਹੰ ਗਾਈਆ। ਚਾਰ ਵਰਨ ਕਰਾਏ ਪਤਿਤ ਪੁਨੀਤ, ਦੁਰਮਤ ਪਾਪਾਂ ਮੈਲ ਧੁਆਈਆ। ਚਾਰ ਵਰਨ ਮਾਨਸ ਜਨਮ ਜਾਇਣ ਜੀਤ, ਚਰਨ ਕਵਲ ਕਵਲ ਚਰਨ ਉਪਰ ਧਵਲ ਜੋ ਜਨ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਕੀਟ ਹਸਤ ਸਾਚਾ ਮੀਤ ਇਕ ਅਖਵਾਈਆ। ਜਗ ਜੀਵਣ ਦਾਤਾ ਭੇਟਿਆ, ਜਲ ਥਲ ਮਹੀਅਲ ਪੂਰ। ਸਤਿਗੁਰ ਪਾਇਆ ਖੇਵਟ ਖੇਟਿਆ, ਲੇਖਾ ਜਾਣੇ ਨੇੜੇ ਦੂਰ। ਨਾਤਾ ਬਿਧਾਤਾ ਪਿਤਾ ਪੂਤ ਬੇਟਿਆ, ਆਦਿ ਜੁਗਾਦੀ ਹਾਜ਼ਰ ਹਜ਼ੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਚਰਨ ਧੂੜ। ਸਤਿਗੁਰ ਪੂਰਾ ਪਾਇਆ, ਗੁਣਵੰਤਾ ਗੁਣ ਨਿਧਾਨ। ਮਨ ਸੰਸਾ ਰੋਗ ਚੁਕਾਇਆ, ਆਤਮ ਦੇਵੇ ਇਕ ਗਿਆਨ। ਦੂਈ ਦਵੈਤੀ ਪਰਦਾ ਲਾਹਿਆ, ਦਰਸ ਦਖਾਏ ਸਚ ਮਕਾਨ। ਹਉਮੇ ਹੰਗਤਾ ਗੜ੍ਹ ਤੁੜਾਇਆ, ਸ਼ਬਦ ਵਖਾਇਆ ਸਚ ਨਿਸ਼ਾਨ। ਤਨ ਸੜਦਾ ਆਪ ਬਚਾਇਆ, ਕਰ ਕਿਰਪਾ ਮਿਹਰਬਾਨ। ਉਪਰ ਪਰਦਾ ਏਕਾ ਪਾਇਆ, ਵੇਲੇ ਅੰਤ ਹੋਏ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਨਾਮ ਨਾਮਾ ਦੇਵੇ ਸਾਚਾ ਦਾਨ। ਨਿਰਧਨ ਸਰਧਨ ਏਕਾ ਰੰਗ, ਹਰਿ ਸਤਿਗੁਰ ਆਪ ਰਖਾਇਆ। ਨਿਰਧਨ ਸਰਧਨ ਵਸੇ ਸੰਗ, ਆਪਣੀ ਸੇਵ ਕਮਾਇਆ। ਨਿਰਧਨ ਸਰਧਨ ਏਕਾ ਧਾਰ ਵਹਾਏ ਗੰਗ, ਅੰਮ੍ਰਿਤ ਮੁਖ ਚੁਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਵਣ ਸੁ ਅੱਖਰ ਇਕ ਪੜ੍ਹਾਇਆ। ਏਕਾ ਅੱਖਰ ਏਕਾ ਅੱਖ ਏਕਾ ਨੈਣ, ਏਕਾ ਮੁਖ ਸਾਲਾਹੀਆ। ਏਕਾ ਪਤ ਲਏ ਰੱਖ ਏਕਾ ਨਰ ਨਰਾਇਣ, ਏਕਾ ਇਕ ਹੋਏ ਸਹਾਈਆ। ਏਕਾ ਭਰੇ ਏਕਾ ਭਾਂਡੇ ਕਰੇ ਸਖ ਏਕ ਚੁਕਾਏ ਲੈਣ ਦੇਣ, ਏਕਾ ਏਕ ਵਡ ਵਡਿਆਈਆ। ਏਕਾ ਮਹਿਮਾ ਅਕਥਨਾ ਅਕਥ ਏਕਾ ਨਾਤਾ ਜੋੜੇ ਭਾਈ ਭੈਣ, ਸਾਕ ਸੈਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚਲਾਏ ਕਾਇਆ ਰਥ, ਰਥ ਰਥਵਾਹੀ ਇਕ ਅਖਵਾਈਆ। ਏਕਾ ਗੁਰ ਏਕਾ ਧਾਰ, ਏਕਾ ਸ਼ਬਦ ਜਣਾਈਆ। ਏਕਾ ਸਿਖ ਇਕ ਪਿਆਰ, ਏਕਾ ਲਿਖ ਲਿਖ ਝੋਲੀ ਪਾਈਆ। ਏਕਾ ਰੂਪ ਹਰਿ ਹਰਿ ਰਿਹਾ ਵਸ, ਘਟ ਘਟ ਅੰਦਰ ਜੋਤ ਜਗਾਈਆ। ਏਕਾ ਮਿਟਾਏ ਦੂਈ ਦਵੈਤੀ ਵਿਸ, ਮਿੱਠਾ ਰਸ ਇਕ ਖੁਆਈਆ। ਏਕਾ ਵੰਡੇ ਆਪਣਾ ਹਿੱਸ, ਸਾਚੀ ਵੰਡਣ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਮਾਣਿਆਂ ਦੇਵੇ ਆਪਣਾ ਮਾਣ, ਏਥੇ ਓਥੇ ਸਗਲ ਜਹਾਨ, ਆਤਮ ਦਰਸ ਦੇਵੇ ਘਰ ਆਣ, ਹਰਿ ਘਰ ਘਰ ਘਰ ਵਿਚ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਧਨ ਆਪਣੀ ਝੋਲੀ ਪਾਈਆ।