੯ ਚੇਤ ੨੦੧੭ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਬਾਬੂ ਪੁਰਾ
ਨਿਰਗੁਣ ਸ਼ਹਿਨਸ਼ਾਹ ਪਾਤਸ਼ਾਹਾਂ ਸ਼ਾਹ, ਹਰਿ ਸਤਿਗੁਰ ਪੁਰਖ ਅਖਵਾਇੰਦਾ। ਨਿਰਗੁਣ ਦਾਤਾ ਬੇਪਰਵਾਹ, ਬੇਅੰਤ ਨਾਮ ਧਰਾਇੰਦਾ। ਨਿਰਗੁਣ ਨੂਰ ਇਲਾਹੀ ਇਕ ਖ਼ੁਦਾ, ਜਲਵਾ ਨੂਰ ਡਗਮਗਾਇੰਦਾ। ਨਿਰਗੁਣ ਰਾਮ ਰਾਜਾ ਨਾਉਂ ਧਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਰਾਜ ਰਾਜਾਨਾ ਕਰੇ ਸਚ ਨਿਆਂ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਧੁਰ ਫ਼ਰਮਾਣਾ ਦਏ ਜਣਾ, ਆਪ ਆਪਣਾ ਹੁਕਮ ਸੁਣਾਇੰਦਾ। ਨਿਰਗੁਣ ਸਚਖੰਡ ਦੁਆਰ ਦਏ ਵਸਾ, ਸਚਖੰਡ ਵਾਸੀ ਖੇਲ ਖਿਲਾਇੰਦਾ। ਨਿਰਗੁਣ ਥਿਰ ਘਰ ਆਪਣੀ ਰਚਨ ਲਏ ਰਚਾ, ਚਾਰ ਦਿਵਾਰ ਨਾ ਕੋਈ ਵਖਾਇੰਦਾ। ਨਿਰਗੁਣ ਦੀਪਕ ਜੋਤ ਲਏ ਜਗਾ, ਆਦਿ ਨਿਰੰਜਣ ਸੇਵਾ ਲਾਇੰਦਾ। ਨਿਰਗੁਣ ਸਾਚਾ ਸਚ ਨਿਸ਼ਾਨਾ ਦਏ ਚੜ੍ਹਾ, ਆਪ ਆਪਣੇ ਰੰਗ ਰੰਗਾਇੰਦਾ। ਨਿਰਗੁਣ ਸੀਸ ਤਾਜ ਲਏ ਟਿਕਾ, ਰਾਜ ਜੋਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਡਿਆਇੰਦਾ। ਨਿਰਗੁਣ ਸ਼ਾਹ ਨਿਰਗੁਣ ਸੁਲਤਾਨ, ਨਿਰਗੁਣ ਰਾਓ ਰੰਕ ਅਖਵਾਈਆ। ਨਿਰਗੁਣ ਭਗਤ ਨਿਰਗੁਣ ਭਗਵਾਨ, ਨਿਰਗੁਣ ਸਤਿਗੁਰ ਵੇਸ ਵਟਾਈਆ। ਨਿਰਗੁਣ ਜੀਵ ਜੰਤ ਜਹਾਨ, ਨਿਰਗੁਣ ਸ਼ਬਦ ਗੁਣ ਵਡਿਆਈਆ। ਨਿਰਗੁਣ ਦੇਵੇ ਧੁਰ ਫ਼ਰਮਾਣ, ਨਿਰਗੁਣ ਰਾਗ ਨਾਦ ਸੁਣਾਈਆ। ਨਿਰਗੁਣ ਪੰਜ ਤਤ ਕਰੇ ਧਿਆਨ, ਨਿਰਗੁਣ ਤ੍ਰੈ ਤ੍ਰੈ ਮੇਲ ਮਿਲਾਈਆ। ਨਿਰਗੁਣ ਵੇਖੇ ਮਾਤ ਦੁਕਾਨ, ਨਿਰਗੁਣ ਹੱਟੋ ਹੱਟ ਵਿਕਾਈਆ। ਨਿਰਗੁਣ ਜ਼ਿਮੀ ਨਿਰਗੁਣ ਅਸਮਾਨ, ਨਿਰਗੁਣ ਰਵ ਸਸ ਆਪ ਚਮਕਾਈਆ। ਨਿਰਗੁਣ ਗਣ ਗਧੰਰਬ ਕਰੇ ਆਪ ਪਛਾਣ, ਨਿਰਗੁਣ ਕਰੋੜ ਤੇਤੀਸਾ ਰੂਪ ਵਟਾਈਆ। ਨਿਰਗੁਣ ਬ੍ਰਹਮਾ ਵਿਸ਼ਨ ਕਰੇ ਪਰਧਾਨ, ਨਿਰਗੁਣ ਸ਼ਬਦ ਖੇਲ ਖਿਲਾਈਆ। ਨਿਰਗੁਣ ਮਨ ਮਤ ਬੁੱਧ ਕਰੇ ਸੰਤਾਨ, ਆਪ ਆਪਣੀ ਅੰਸ ਉਪਜਾਈਆ । ਨਿਰਗੁਣ ਕਾਮ ਕਰੋਧ ਲੋਭ ਮੋਹ ਅਭਿਮਾਨ, ਆਸਾ ਤ੍ਰਿਸ਼ਨਾ ਰੂਪ ਜਣਾਈਆ। ਨਿਰਗੁਣ ਜੂਠ ਝੂਠ ਦੇਵੇ ਦਾਨ, ਸਚ ਸਚ ਕਰੇ ਵਡਿਆਈਆ। ਨਿਰਗੁਣ ਮੰਦਰ ਮਸਜਿਦ ਖੇਲੇ ਖੇਲ ਜਗਤ ਮਕਾਨ, ਨਿਰਗੁਣ ਆਸਣ ਸਚ ਸਿੰਘਾਸਣ ਇਕ ਵਿਛਾਈਆ। ਨਿਰਗੁਣ ਰਾਏ ਧਰਮ ਫੜਾਏ ਬਾਨ, ਆਦਿ ਜੁਗਾਦਿ ਤੀਰ ਚਲਾਈਆ। ਨਿਰਗੁਣ ਚਿੱਤਰ ਗੁਪਤ ਬੈਠਾ ਲੇਖਾ ਲਿਖੇ ਜਹਾਨ, ਲੇਖਾ ਜਾਣੇ ਪੰਚਮ ਛਾਹੀਆ। ਨਿਰਗੁਣ ਵਸਣਹਾਰਾ ਉਚ ਅਟੱਲ ਮਕਾਨ, ਸਚਖੰਡ ਦਵਾਰੇ ਸੋਭਾ ਪਾਈਆ। ਨਿਰਗੁਣ ਸੋ ਪੁਰਖ ਨਿਰੰਜਣ ਦੇਵਣਹਾਰਾ ਜੀਅ ਦਾਨ, ਹਰਿ ਪੁਰਖ ਨਿਰੰਜਣ ਸੰਗ ਰਲਾਈਆ। ਨਿਰਗੁਣ ਏਕੰਕਾਰਾ ਕਰੇ ਕਲਿਆਣ, ਕਲਕਾਤੀ ਨੇੜ ਨਾ ਆਈਆ। ਨਿਰਗੁਣ ਆਦਿ ਨਿਰੰਜਣ ਮਹਿਮਾ ਮਹਾਨ, ਲੇਖਾ ਗਣਤ ਨਾ ਕੋਈ ਗਣਾਈਆ। ਅਬਿਨਾਸ਼ੀ ਕਰਤਾ ਨੌਜਵਾਨ, ਥਿਰ ਘਰ ਬੈਠਾ ਜੋਤ ਜਗਾਈਆ। ਸ੍ਰੀ ਭਗਵਾਨ ਬਣ ਬਣ ਕਾਹਨ, ਸਾਚੇ ਮੰਡਲ ਰਾਸ ਰਚਾਈਆ। ਪਾਰਬ੍ਰਹਮ ਕਰੇ ਇਕ ਧਿਆਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਚ ਤਖ਼ਤ ਸਚ ਸੁਲਤਾਨ, ਹਰਿ ਸਾਚਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਏਕਾ ਇਕ ਇਕ ਇਕ ਵਰਤਾਈਆ। ਏਕਾ ਏਕ ਹਰਿ ਨਿਰੰਕਾਰਾ, ਨਿਰਗੁਣ ਖੇਲ ਖਿਲਾਇੰਦਾ। ਆਦਿ ਜੁਗਾਦੀ ਕਰ ਪਸਾਰਾ, ਜੁਗ ਜੁਗ ਵੇਖ ਵਖਾਇੰਦਾ। ਸਚਖੰਡ ਨਿਵਾਸੀ ਖੋਲ੍ਹ ਦਵਾਰਾ, ਆਪ ਆਪਣਾ ਬੰਕ ਸੁਹਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪੇ ਰੂਪ ਵਟਾਇੰਦਾ। ਸਚ ਤਖ਼ਤ ਸਚ ਸਿਕਦਾਰ, ਸਾਚਾ ਹੁਕਮ ਚਲਾਇੰਦਾ। ਰਾਗ ਨਾਦ ਧੁਨ ਸਤਾਰ, ਤਾਲ ਤਲਵਾੜਾ ਇਕ ਵਜਾਇੰਦਾ। ਬੋਧ ਅਗਾਧ ਸ਼ਬਦ ਜੈਕਾਰ, ਪੁਰਖ ਅਬਿਨਾਸ਼ੀ ਆਪ ਸੁਣਾਇੰਦਾ। ਸਚ ਦਵਾਰਿਉਂ ਆਏ ਬਾਹਰ, ਆਪ ਆਪਣਾ ਪਗ ਟਿਕਾਇੰਦਾ। ਸੁੰਨ ਅਗੰਮ ਧੂਆਂਧਾਰ, ਸੂਰਜ ਚੰਨ ਨਾ ਕੋਈ ਚੜ੍ਹਾਇੰਦਾ। ਨਾ ਕੋਈ ਦਿਸੇ ਮੰਡਲ ਮੰਡਪ ਸਤਾਰ, ਗਗਨ ਗਗਨੰਤਰ ਨਾ ਕੋਈ ਵਖਾਇੰਦਾ। ਆਪਣੇ ਰੰਗ ਰਵੇ ਕਰਤਾਰ, ਨੂਰੋ ਨੂਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਹਰਿ ਨਿਰੰਕਾਰ, ਖੇਲੇ ਖੇਲ ਅਗੰਮ ਅਪਾਰ, ਆਦਿ ਜੁਗਾਦੀ ਸਾਚੀ ਕਾਰ, ਸਚ ਸਾਚੀ ਖੇਲ ਖਿਲਾਇੰਦਾ। ਹਰਿ ਸਾਚਾ ਖੇਲ ਖਿਲੰਦੜਾ, ਨਿਰਗੁਣ ਰੂਪ ਅਨੂਪ। ਘਰ ਸਾਚੇ ਦੀਪ ਜਗੰਦੜਾ, ਕਰੇ ਪਰਕਾਸ਼ ਚਾਰੇ ਕੂਟ। ਸਾਚੇ ਤਖ਼ਤ ਆਪ ਸੁਹੰਦੜਾ, ਪੁਰਖ ਅਬਿਨਾਸ਼ੀ ਏਕਾ ਭੂਪ। ਧੁਰ ਫ਼ਰਮਾਣਾ ਇਕ ਸੁਨੰਦੜਾ, ਸ਼ਬਦ ਉਠਾਏ ਸਾਚਾ ਦੂਤ। ਸੁੰਨ ਅਗੰਮੀ ਵੇਖ ਵਿਖੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਪੂਤ। ਪੂਤ ਸਪੂਤਾ ਹਰਿ ਬਲਵਾਨ, ਸ਼ਬਦੀ ਸ਼ਬਦ ਵਡਿਆਇੰਦਾ। ਮਹਾਂਕਾਲ ਮੇਲ ਮਹਾਨ, ਘਰ ਸਾਚੇ ਮੇਲ ਮਿਲਾਇੰਦਾ। ਚਰਨ ਕਵਲ ਇਕ ਧਿਆਨ, ਏਕਾ ਅੱਖਰ ਵੱਖਰ ਆਪ ਪੜ੍ਹਾਇੰਦਾ। ਏਕਾ ਵਰਨ ਦੇਵੇ ਦਾਨ, ਦੂਸਰ ਹੋਰ ਨਾ ਕੋਈ ਦਿਸਾਇੰਦਾ। ਏਕਾ ਤਖ਼ਤ ਇਕ ਸੁਲਤਾਨ, ਏਕਾ ਹੁਕਮ ਚਲਾਇੰਦਾ। ਏਕਾ ਹੋਏ ਨਿਗਹਬਾਨ, ਆਦਿ ਜੁਗਾਦੀ ਵੇਖ ਵਖਾਇੰਦਾ। ਇਕ ਝੁਲਾਏ ਸਚ ਨਿਸ਼ਾਨ, ਰੰਗ ਰੰਗੀਲਾ ਆਪ ਰੰਗਾਇੰਦਾ। ਏਕਾ ਮੁਖ ਸਹਿਜ ਸੁੱਖ ਸੁਬਹਾਨ, ਨੂਰ ਇਲਾਹੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਸਰਬੰਗ, ਆਪ ਆਪਣਾ ਰੰਗ ਵਖਾਇੰਦਾ। ਅਨਰੰਗ ਦਾਤਾ ਪੁਰਖ ਬਿਧਾਤਾ, ਭੇਦ ਅਭੇਵ ਨਾ ਕੋਈ ਜਣਾਈਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਵਡ ਵਡਿਆਈਆ। ਸਚਖੰਡ ਨਿਵਾਸੀ ਮਾਰੇ ਝਾਤਾ, ਅੰਦਰ ਮੰਦਰ ਖੋਜ ਖੁਜਾਈਆ। ਸੁੰਨ ਅਗੰਮੀ ਅੰਧੇਰੀ ਰਾਤਾ, ਪਰਕਾਸ਼ ਨਾ ਕੋਈ ਵਖਾਈਆ। ਸ਼ਬਦ ਸ਼ਬਦੀ ਦੇਵੇ ਸਾਥਾ, ਸਾਚਾ ਸੰਗ ਰਖਾਈਆ। ਮਹਾਂਕਾਲ ਨਿਉਂ ਨਿਉਂ ਟੇਕੇ ਮਾਥਾ, ਪ੍ਰਭ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਈਆ। ਸੁੰਨ ਅਗੰਮੀ ਧੂਆਂਧਾਰਾ, ਧਰਤ ਧਵਲ ਨਾ ਕੋਈ ਵਡਿਆਇਆ। ਗਗਨ ਮੰਡਲ ਨਾ ਕੋਈ ਪਸਾਰਾ, ਸਾਕਾਰ ਰੂਪ ਨਾ ਕੋਇ ਵਟਾਇਆ। ਸ਼ਬਦੀ ਖੇਲ ਹਰਿ ਨਿਰੰਕਾਰਾ, ਆਪੇ ਵੇਖ ਵਖਾਇਆ। ਮਹਾਂਕਾਲ ਦਰ ਬਣੇ ਭਿਖਾਰਾ, ਨੇਤਰ ਰੋ ਰੋ ਨੀਰ ਵਹਾਇਆ। ਮੰਗੇ ਮੰਗ ਏਕਾ ਵਾਰਾ, ਆਪਣੀ ਝੋਲੀ ਅੱਗੇ ਡਾਹਿਆ। ਪੂਤ ਸਪੂਤ ਸੁੱਤ ਦੁਲਾਰਾ, ਹਰਿ ਸਾਚਾ ਦਏ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਭੇਵ ਖੁਲ੍ਹਾਇਆ। ਮਹਾਂਕਾਲ ਸੀਸ ਝੁਕਾ, ਪ੍ਰਭ ਅੱਗੇ ਨੇਤਰ ਨੀਰ ਵਹਾਇੰਦਾ। ਏਕਾ ਵਸਤ ਝੋਲੀ ਪਾ, ਦੂਸਰ ਮੰਗ ਨਾ ਕੋਈ ਮੰਗਾਇੰਦਾ। ਸਗਲਾ ਸੰਗ ਦਏ ਵਖਾ, ਹੁਕਮੀ ਹੁਕਮ ਅਲਾਇੰਦਾ। ਮੇਰਾ ਅੰਗ ਦਏ ਕਟਾ, ਅੰਗੀਕਾਰ ਵਡ ਵਡਿਆਇੰਦਾ। ਇਕ ਮਰਦੰਗ ਦਏ ਵਜਾ, ਚਾਰੋਂ ਕੁੰਟ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਆਪ ਸੁਣਾਇੰਦਾ। ਮਹਾਂਕਾਲ ਸੁਣ ਕਰ ਧਿਆਨ, ਹਰਿ ਸਾਚਾ ਦੇਵੇ ਵਡ ਵਡਿਆਈਆ। ਪੂਤ ਸਪੂਤਾ ਦੇਵੇ ਦਾਨ, ਥਿਰ ਘਰ ਸਾਚੇ ਰਹਿਣ ਨਾ ਪਾਈਆ। ਸਚਖੰਡ ਦਵਾਰ ਨਾ ਸਕੇ ਆ, ਨੇਤਰ ਨੈਣ ਨਾ ਦਰਸ਼ਨ ਪਾਈਆ। ਤੇਰਾ ਬੂਟਾ ਦਏ ਲਗਾ, ਜੜ੍ਹ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਛਿਆ ਝੋਲੀ ਪਾਈਆ। ਮਹਾਂਕਾਲ ਤੇਰਾ ਸਾਚਾ ਪੂਤ, ਹਰਿ ਸਾਚਾ ਸਚ ਉਪਜਾਇੰਦਾ। ਤ਼ੇਰਾ ਪੇਟਾ ਤੇਰਾ ਸੂਤ, ਤੇਰਾ ਤਾਣਾ ਵਿਚ ਟਿਕਾਇੰਦਾ। ਤੇਰਾ ਲੇਖਾ ਤੇਰੀ ਕੂਟ, ਤੇਰੀ ਦਿਸ਼ਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਆਪਣਾ ਹੁਕਮ ਸੁਣਾਇੰਦਾ। ਮਹਾਂਕਾਲ ਉਪਜੇ ਪੂਤ ਸੁੱਤ ਦੁਲਾਰ, ਹਰਿ ਸਾਚੇ ਸ਼ਬਦ ਜਣਾਇਆ। ਧੂਆਂਧਾਰ ਕਰ ਪਸਾਰ, ਸੁੰਨ ਅਗੰਮ ਟਿਕਾਇਆ। ਸੁੰਨ ਅਗੰਮੋਂ ਕੱਢੇ ਬਾਹਰ, ਮਾਤ ਪਿਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਛਿਆ ਝੋਲੀ ਪਾਇਆ। ਇਛਿਆ ਭਿਛਿਆ ਉਪਜਿਆ ਬਾਲ, ਤਤਵ ਤਤ ਨਾ ਕੋਈ ਰਖਾਇਆ। ਮਹਾਂਕਾਲ ਕਰੇ ਪ੍ਰਿਤਪਾਲ, ਕਾਲ ਆਪਣੇ ਰੰਗ ਰੰਗਾਇਆ। ਸਤਿਗੁਰ ਦਾਤਾ ਦੀਨ ਦਿਆਲ, ਏਕੰਕਾਰਾ ਆਪ ਅਖਵਾਇਆ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਇਕ ਜਣਾਇਆ। ਕਿਸੇ ਨਾ ਵਸੇ ਵਿਚ ਮਕਾਨ, ਬੰਕ ਦਵਾਰ ਨਾ ਕੋਈ ਸੁਹਾਇਆ। ਨੇਤਰ ਦਿਸੇ ਨਾ ਕੋਈ ਨਿਸ਼ਾਨ, ਰੂਪ ਸਰੂਪ ਨਾ ਕੋਇ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੇਵਾ ਲਾਇਆ। ਕਾਲ ਉਪਜਿਆ ਕਾਲੀ ਧਾਰ, ਹਰਿ ਹਰਿ ਰੰਗ ਸਮਾਇਆ। ਮਹਾਂਕਾਲ ਦਰ ਬਣ ਭਿਖਾਰ, ਏਕਾ ਮੰਗ ਮੰਗਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਘਰ ਘਰ ਵਿਚ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਿਖਾਇਆ। ਸਾਚੀ ਸਿਖਿਆ ਹਰਿ ਸਮਝਾਏ, ਵੱਡਾ ਵਡ ਵਡਿਆਈਆ। ਤੇਰੀ ਸੇਵਾ ਆਪ ਲਗਾਏ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਮਾਤਲੋਕ ਹਰਿ ਰਚਨ ਰਚਾਏ, ਧਰਤ ਧਵਲ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਭਾਂਡੇ ਘੜ ਵਖਾਏ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਲੱਖ ਚੁਰਾਸੀ ਭਾਂਡਾ ਘੜਨਾ, ਪੰਜ ਤਤ ਬਣਤ ਬਣਾਈਆ। ਸਰਗੁਣ ਨਿਰਗੁਣ ਅੰਦਰ ਵੜਨਾ, ਨਿਰਗੁਣ ਸਰਗੁਣ ਰੂਪ ਵਟਾਈਆ। ਸ਼ਬਦ ਸਰੂਪੀ ਕਿਸੇ ਨਾ ਫੜਨਾ, ਹੱਥ ਕਿਸੇ ਨਾ ਆਈਆ। ਜੁਗਾ ਜੁਗੰਤਰ ਲੋਕਮਾਤ ਲੜਨਾ, ਪੰਚਮ ਕਰੇ ਲੜਾਈਆ। ਗੁਰਮੁਖ ਵਿਰਲੇ ਸਾਚੇ ਪੌੜੇ ਚੜ੍ਹਣਾ, ਜਿਸ ਸਤਿਗੁਰ ਆਪ ਚੜ੍ਹਾਈਆ। ਕਾਲ ਦੁਆਰੇ ਅੱਧ ਵਿਚ ਅੜਨਾ, ਨਾ ਕੋਈ ਸਕੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਉਪਜਿਆ ਕਾਲ ਹੋਏ ਬਲਵਾਨ, ਹਰਿ ਸਾਚੇ ਸਚ ਉਪਜਾਇਆ। ਲੱਖ ਚੁਰਾਸੀ ਮੇਟ ਨਿਸ਼ਾਨ, ਤੇਰਾ ਤੇਰੀ ਝੋਲੀ ਪਾਇਆ। ਹਰਿਜਨ ਸਾਚੇ ਕਰ ਪਛਾਣ, ਸਾਚੀ ਸਿਖਿਆ ਇਕ ਸਮਝਾਇਆ। ਹੰ ਬ੍ਰਹਮ ਪ੍ਰਭ ਦੇਵੇ ਦਾਨ, ਸੋ ਪੁਰਖ ਨਿਰੰਜਣ ਮੇਲ ਮਿਲਾਇਆ। ਹਰਿ ਸੰਤ ਬਣੇ ਸਾਚਾ ਕਾਹਨ, ਪੁਰਖ ਅਬਿਨਾਸ਼ੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਵਖਾਇਆ। ਗੁਰਸਿਖ ਤੇਰਾ ਸਚ ਨਿਸ਼ਾਨੜਾ, ਹਰਿ ਸਤਿਗੁਰ ਸਚ ਸਮਝਾਏ। ਦਰਗਹਿ ਵੱਜੇ ਇਕ ਤਰਾਨੜਾ, ਨਾਦੀ ਧੁਨ ਉਪਜਾਏ। ਰਾਹ ਦੱਸੇ ਇਕ ਸੁਖਾਲੜਾ, ਘਰ ਘਰ ਵਿਚ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਿਦਿਆ ਆਪ ਜਣਾਏ। ਆਪਣੀ ਵਿਦਿਆ ਹਰਿ ਭਗਵਾਨ, ਏਕਾ ਏਕ ਜਣਾਈਆ। ਆਦਿ ਜੁਗਾਦਿ ਜੁਗ ਜੁਗ ਜੋ ਜਨ ਸੋਹੰ ਗਾਣ, ਕਾਲ ਮਹਾਕਾਲ ਨੇੜ ਨਾ ਆਈਆ। ਅੱਗੇ ਅੱਗੇ ਚਲੇ ਭਗਵਾਨ, ਪਿਛੇ ਪਿਛੇ ਆਪ ਚਲਾਈਆ। ਦੋ ਜਹਾਨਾਂ ਦੇਵੇ ਮਾਣ, ਪੁਰਖ ਅਬਿਨਾਸ਼ੀ ਖੇਲ ਖਿਲਾਈਆ। ਮਹਾਂਕਾਲ ਕਰੇ ਚਰਨ ਧਿਆਨ, ਨਿਉਂ ਨਿਉਂ ਸੀਸ ਝੁਕਾਈਆ। ਤਾਜ ਤਖ਼ਤ ਸੋਹੇ ਇਕ ਨਿਗਹਬਾਨ, ਦਿਵਸ ਰੈਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਿਖਾਈਆ। ਕਾਲ ਢਹਿ ਪਿਆ ਦੁਆਰ, ਮਹਾਂਕਾਲ ਸੰਗ ਰਲਾਇਆ। ਕਵਣ ਰੂਪ ਹੋਏ ਵਿਚ ਸੰਸਾਰ, ਤੇਰਾ ਤੇਰਾ ਨਾਉਂ ਉਪਜਾਇਆ। ਕਵਣ ਸ਼ਬਦ ਲਾਏ ਜੈਕਾਰ, ਜੈ ਜੈ ਪੁਰੀਆਂ ਲੋਆਂ ਆਪ ਕਰਾਇਆ। ਕਵਣ ਸ਼ਸਤਰ ਹੋਏ ਢਾਲ, ਤੇਜ਼ ਕਟਾਰ ਨਾ ਕੋਈ ਘਾਇਆ। ਕਵਣ ਹਰਿਜਨ ਘਾਲਣ ਜਾਏ ਘਾਲ, ਭਗਤ ਭਗਤੀ ਵੇਖ ਵਖਾਇਆ। ਕਵਣ ਸ਼ਬਦ ਵੱਜੇ ਤਾਲ, ਨਾਦ ਅਨਾਦੀ ਨਾਦ ਸੁਣਾਇਆ। ਕਵਣ ਵਸਤ ਸੱਚਾ ਧਨ ਮਾਲ, ਝੋਲੀ ਕਵਣ ਭਰਾਇਆ। ਕਵਣ ਫਲ ਵੇਖੇ ਡਾਲ੍ਹ, ਫੁੱਲ ਫੁਲਵਾੜੀ ਆਪ ਮਹਿਕਾਇਆ। ਕਵਣ ਰੂਪ ਕਰੇ ਪ੍ਰਿਤਪਾਲ, ਤੇਰਾ ਭੇਵ ਕਿਸੇ ਨਾ ਆਇਆ। ਜੁਗਾ ਜੁਗੰਤਰ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇਆ। ਪੁਰਖ ਅਬਿਨਾਸ਼ੀ ਕਰੇ ਪ੍ਰਿਤਪਾਲ, ਹਰਿਜਨ ਸਾਚੇ ਆਪ ਉਠਾਇਆ। ਕਾਇਆ ਮੰਦਰ ਵੇਖ ਧਰਮਸਾਲ, ਘਰ ਸਾਚੇ ਡੇਰਾ ਲਾਇਆ। ਗੁਰਮੁਖ ਉਠਾਏ ਆਪਣੇ ਲਾਲ, ਅਨਮੁਲੜੇ ਕੀਮਤ ਕੋਇ ਨਾ ਮਾਤ ਚੁਕਾਇਆ। ਏਕਾ ਦੀਪਕ ਦੇਵੇ ਬਾਲ, ਅੰਧ ਅੰਧੇਰ ਰਹੇ ਨਾ ਰਾਇਆ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣੇ ਲਏ ਉਠਾਇਆ। ਨਾਮ ਪਾਏ ਸਾਚੀ ਗਲ ਮਾਲ, ਮਨ ਕਾ ਮਣਕਾ ਲਏ ਫਿਰਾਇਆ। ਨੇੜ ਨਾ ਆਏ ਕਾਲ ਮਹਾਂਕਾਲ, ਦੀਨ ਦਿਆਲ ਸਿਰ ਹੱਥ ਰਖਾਇਆ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਆਪ ਵਖਾਇਆ। ਹਰਿ ਮਾਰਗ ਸਾਚਾ ਪੰਥ, ਭੇਵ ਕੋਇ ਨਾ ਪਾਇਆ। ਹਰਿ ਮਹਿਮਾ ਸ਼ਬਦ ਸ਼ਾਸਤਰ ਵੇਦ ਪੁਰਾਨ ਗ੍ਰੰਥ, ਅੰਜੀਲ ਕੁਰਾਨ ਸਰਬ ਗਾਇਆ। ਹਰਿ ਕਾ ਰੂਪ ਆਦਿ ਅੰਤ, ਨਾ ਕੋਈ ਮੇਟੇ ਮੇਟ ਮਿਟਾਇਆ। ਜੁਗ ਜੁਗ ਰਾਹ ਤੱਕਣ ਸਾਧ ਸੰਤ, ਗੁਰ ਪੀਰ ਅਵਤਾਰ ਰਹੇ ਸਾਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਬੈਠਾ ਆਸਣ ਲਾਇਆ। ਨਿਰਗੁਣ ਦਰ ਸੁਹੰਜਣਾ, ਉਚ ਅਗੰਮ ਅਥਾਹ। ਹਰਿ ਬੈਠਾ ਇਕ ਨਿਰੰਜਣਾ, ਸ਼ਹਿਨਸ਼ਾਹ ਸਿਰ ਸ਼ਹਿਨਸ਼ਾਹ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਦੋ ਜਹਾਨੀ ਬਣੇ ਮਲਾਹ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨਾ, ਅੰਧ ਅੰਧੇਰਾ ਦਏ ਗਵਾ। ਚਰਨ ਧੂੜ ਕਰਾਏ ਮਜਣਾ, ਅਠਸਠ ਦੇਵੇ ਨਾ ਕੋਈ ਥਾਂ, ਜੁਗ ਜੁਗ ਜਨ ਭਗਤਾਂ ਪਰਦਾ ਕੱਜਣਾ, ਸ਼ਬਦ ਸਰੂਪੀ ਦੋਸ਼ਾਲਾ ਹੱਥ ਉਠਾ। ਹਰਿ ਸ਼ਬਦ ਨਾ ਘੜਿਆ ਨਾ ਭੱਜਣਾ, ਪੰਜ ਤਤ ਚੋਲਾ ਰਿਹਾ ਹੰਢਾ। ਤਾਲ ਨਗਾਰਾ ਏਕਾ ਵੱਜਣਾ, ਗੁਰ ਪੂਰਾ ਦਏ ਵਜਾ। ਕਾਲ ਦਵਾਰਾ ਛੱਡ ਛੱਡ ਨੱਠਣਾ, ਮੁੜ ਤੱਕੇ ਨਾ ਗੁਰਸਿਖ ਤੇਰਾ ਰਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣੇ ਮਾਤ ਮਲਾਹ। ਮਾਤ ਮਲਾਹ ਖੇਵਟ ਖੇਟਾ, ਹਰਿ ਸਤਿਗੁਰ ਪੁਰਖ ਅਖਵਾਇੰਦਾ। ਗੁਰਮੁਖ ਉਪਜਾਏ ਆਪਣਾ ਬੇਟਾ, ਆਪ ਆਪਣੀ ਗੋਦ ਸੁਹਾਇੰਦਾ। ਸ਼ਬਦ ਸਰੂਪੀ ਸਾਚੇ ਸ਼ਬਦ ਆਪ ਲਪੇਟਾ, ਤੱਤੀ ਵਾ ਨਾ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਸਤਿ ਪੁਰਖ, ਦੂਸਰ ਅਵਰ ਨਾ ਕੋਈ ਜਣਾਇੰਦਾ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲਏ ਪਰਖ, ਨਾਮ ਘਸਵੱਟੀ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਨਿਰਗੁਣ ਦਾਤਾ ਦਇਆਵਾਨ, ਆਦਿ ਜੁਗਾਦਿ ਸਮਾਇਆ। ਨਿਰਗੁਣ ਦਾਤਾ ਹਰਿ ਭਗਵਾਨ, ਹਰਿਜਨ ਸਾਚੇ ਲਏ ਜਗਾਇਆ । ਨਿਰਗੁਣ ਦਾਤਾ ਵਡ ਮਿਹਰਬਾਨ, ਗ਼ਰੀਬ ਨਿਮਾਣੇ ਗਲੇ ਲਗਾਇਆ। ਨਿਰਗੁਣ ਦਾਤਾ ਸਚ ਨਿਸ਼ਾਨ, ਲੋਕਮਾਤ ਆਪ ਝੁਲਾਇਆ। ਨਿਰਗੁਣ ਦਾਤਾ ਰਮਈਆ ਰਾਮ, ਰਾਵਣ ਗੜ ਹੰਕਾਰ ਤੁੜਾਇਆ। ਨਿਰਗੁਣ ਰੂਪ ਕ੍ਰਿਸ਼ਨਾ ਕਾਹਨ, ਨਾਮ ਬੰਸਰੀ ਇਕ ਵਜਾਇਆ। ਨਿਰਗੁਣ ਨਾਨਕ ਕਰ ਪਰਨਾਮ, ਨਾਮ ਸਤਿ ਮੰਤਰ ਦ੍ਰਿੜਾਇਆ। ਨਿਰਗੁਣ ਵਸੇ ਕਾਇਆ ਨਗਰ ਗਰਾਮ, ਫਤਿਹ ਡੰਕਾ ਇਕ ਵਜਾਈਆ। ਨਿਰਗੁਣ ਮੇਟੇ ਅੰਧੇਰੀ ਸ਼ਾਮ, ਜੁਗ ਜੁਗ ਸਾਚਾ ਚੰਦ ਚੜ੍ਹਾਇਆ। ਨਿਰਗੁਣ ਚਿਲਾ ਤੀਰ ਕਮਾਨ, ਨਿਰਗੁਣ ਸਾਚਾ ਬਾਣ ਵਖਾਇਆ। ਨਿਰਗੁਣ ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਫੇਰਾ ਪਾਇਆ। ਨਿਰਗੁਣ ਕਲਜੁਗ ਅੰਤਮ ਹੋ ਪਰਧਾਨ, ਆਪ ਆਪਣਾ ਰੂਪ ਵਟਾਇਆ। ਸ਼ਬਦ ਡੰਕਾ ਵੱਜੇ ਦੋ ਜਹਾਨ, ਬ੍ਰਹਿਮੰਡ ਖੰਡ ਆਪ ਸੁਣਾਇਆ। ਰਾਓ ਰੰਕ ਉਠਾਏ ਰਾਜ ਰਾਜਾਨ, ਸੋਇਆ ਕੋਈ ਰਹਿਣ ਨਾ ਪਾਇਆ। ਗੁਰਮੁਖਾਂ ਦੇਵੇ ਸਾਚਾ ਦਾਨ, ਦਾਤਾ ਦਾਨੀ ਬਣ ਕੇ ਆਇਆ। ਲੱਖ ਚੁਰਾਸੀ ਫੰਦ ਕਟਾਨ, ਰਾਏ ਧਰਮ ਨਾ ਦਏ ਸਜਾਇਆ। ਜੋ ਜਨ ਚਰਨੀ ਡਿੱਗੇ ਆਣ, ਵੇਲੇ ਅੰਤ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇਆ। ਵੇਸ ਅਵੱਲੜਾ ਹਰਿ ਹਰਿ ਕਰਤਾਰ, ਆਪਣਾ ਆਪ ਕਰਾਇੰਦਾ। ਕਰੇ ਕਰਾਏ ਵਰਤੇ ਵਰਤਾਏ ਵਿਚ ਸੰਸਾਰ, ਸਾਰਿੰਗ ਧਰ ਭਗਵਾਨ ਆਪਣਾ ਖੇਲ ਖਿਲਾਇੰਦਾ। ਪਾਵੇ ਸਾਰ ਪੁਰਖ ਨਰ ਨਾਰ, ਨਰ ਹਰਿ ਹਰੀ ਹਰਿ ਨਰਾਇਣ ਆਪਣਾ ਰੂਪ ਵਟਾਇੰਦਾ। ਖੜਗ ਖੰਡਾ ਤੇਜ ਕਟਾਰ, ਬ੍ਰਹਿਮੰਡ ਨਾਮ ਚਮਕਾਇੰਦਾ। ਸੀਸ ਤਾਜ ਇਕ ਦਸਤਾਰ, ਤਖ਼ਤ ਤਾਜ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਏਕਾ ਖੇਲੇ ਖੇਲ ਸੂਰਾ ਸਰਬੰਗ, ਘਰ ਸਾਚੇ ਸੋਭਾ ਪਾਇੰਦਾ। ਘਰ ਸਾਚਾ ਹਰਿ ਭਾਇਆ, ਵਡ ਦਾਤਾ ਗਹਿਰ ਗੰਭੀਰ। ਜਗ ਤ੍ਰਿਸ਼ਨਾ ਰੰਗ ਮਿਟਾਇਆ, ਮਨ ਸਾਂਤਕ ਸਤਿ ਸਰੀਰ। ਕੂੜਾ ਨਾਤਾ ਤੋੜ ਤੁੜਾਇਆ, ਮਾਇਆ ਮਮਤਾ ਕੱਟ ਜ਼ੰਜੀਰ। ਹਰਿ ਦਰਸ਼ਨ ਨੇਤਰ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਪਿਆਏ ਅੰਮ੍ਰਿਤ ਸਾਚਾ ਸੀਰ।
