੧੦ ਚੇਤ ੨੦੧੭ ਬਿਕ੍ਰਮੀ ਕਿਸ਼ਨ ਸਿੰਘ ਦੇ ਘਰ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਹਰਿ ਨਿਰੰਕਾਰ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਨਾਮ ਆਧਾਰ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਹਰਿ ਕੰਤ ਭਤਾਰ। ਗੁਰਸਿਖ ਸੱਚਾ ਆਖੀਏ, ਜਿਸ ਹਰਿ ਮੰਦਰ ਪਾਇਆ ਦਰਸ ਅਪਾਰ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਸੁਰਤੀ ਕਰੇ ਪਿਆਰ। ਗੁਰਸਿਖ ਸੱਚਾ ਆਖੀਏ, ਜਿਸ ਬਜ਼ਰ ਕਪਾਟੀ ਜਾਏ ਪਾੜ। ਗੁਰਸਿਖ ਸੱਚਾ ਆਖੀਏ, ਜਿਸ ਅੰਮ੍ਰਿਤ ਆਤਮ ਮਿਲੇ ਠੰਡੀ ਠਾਰ। ਗੁਰਸਿਖ ਸੱਚਾ ਆਖੀਏ, ਜੋ ਉਡੇ ਹੰਸਾਂ ਡਾਰ। ਗੁਰਸਿਖ ਸੱਚਾ ਆਖੀਏ, ਜਿਸ ਦੁਰਮਤ ਮੈਲ ਦਏ ਉਤਾਰ। ਗੁਰਸਿਖ ਸੱਚਾ ਆਖੀਏ, ਜਿਸ ਨਾਤਾ ਤੋੜੇ ਪੰਚ ਵਿਕਾਰ। ਗੁਰਸਿਖ ਸੱਚਾ ਆਖੀਏ, ਗੜ੍ਹ ਤੋੜੇ ਮਾਇਆ ਮਮਤਾ ਹਉਮੇ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ। ਗੁਰਸਿਖ ਸੱਚਾ ਆਖੀਏ, ਆਸਾ ਤ੍ਰਿਸ਼ਨਾ ਦੇਵੇ ਮਾਰ। ਗੁਰਸਿਖ ਸੱਚਾ ਆਖੀਏ, ਘਰ ਮੰਗੇ ਮੰਗ ਭਿਖਾਰ। ਗੁਰਸਿਖ ਸੱਚਾ ਆਖੀਏ, ਨਾਤਾ ਤੋੜੇ ਨੌ ਦੁਆਰ। ਗੁਰਸਿਖ ਸੱਚਾ ਆਖੀਏ, ਨੇਤਰ ਲੋਚਣ ਰਾਹ ਤੱਕੇ ਮੀਤ ਮੁਰਾਰ। ਗੁਰਸਿਖ ਸੱਚਾ ਆਖੀਏ, ਚਰਨ ਕਵਲ ਮੰਗੇ ਏਕਾ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ। ਸਤਿਗੁਰ ਸੱਚਾ ਆਖੀਏ, ਏਕਾ ਏਕੰਕਾਰ। ਸਤਿਗੁਰ ਸੱਚਾ ਆਖੀਏ, ਅਲੱਖ ਅਗੋਚਰ ਅਗੰਮ ਅਪਾਰ। ਸਤਿਗੁਰ ਸੱਚਾ ਆਖੀਏ, ਵਸਣਹਾਰਾ ਸਚਖੰਡ ਸੱਚੇ ਦੁਆਰ। ਸਤਿਗੁਰ ਸੱਚਾ ਆਖੀਏ, ਅਲੱਖ ਨਿਰੰਜਣ ਜੋਤ ਉਜਿਆਰ। ਸਤਿਗੁਰ ਸੱਚਾ ਆਖੀਏ, ਸੁੰਨ ਅਗੰਮੀ ਪਾਵੇ ਸਾਰ। ਸਤਿਗੁਰ ਸੱਚਾ ਆਖੀਏ, ਨਿਰਮਲ ਦੀਆ ਬਾਤੀ ਕਮਲਾਪਾਤੀ ਘਰ ਮੰਦਰ ਕਰੇ ਪਸਾਰ। ਸਤਿਗੁਰ ਸੱਚਾ ਆਖੀਏ, ਆਪੇ ਵੇਖੇ ਮਾਰ ਝਾਕੀ, ਦਿਸ ਨਾ ਆਏ ਵਿਚ ਸੰਸਾਰ। ਸਤਿਗੁਰ ਸੱਚਾ ਆਖੀਏ, ਖੋਲ੍ਹੇ ਕਿਵਾੜ ਬੰਦ ਤਾਕੀ, ਆਪ ਆਪਣੀ ਕਿਰਪਾ ਧਾਰ। ਸਤਿਗੁਰ ਸੱਚਾ ਆਖੀਏ, ਸਾਚਾ ਜਾਮ ਪਿਆਏ ਬਣ ਬਣ ਸਾਕੀ, ਭਰ ਪਿਆਲਾ ਏਕਾ ਵਾਰ। ਸਤਿਗੁਰ ਸੱਚਾ ਆਖੀਏ, ਸ਼ਬਦ ਘੋੜ ਚੜ੍ਹਾਏ ਏਕਾ ਮਾਰ ਪਲਾਕੀ, ਦੋ ਜਹਾਨਾਂ ਕਰੇ ਪਾਰ। ਸਤਿਗੁਰ ਸੱਚਾ ਆਖੀਏ, ਲੇਖਾ ਜਾਣੇ ਨਾ ਜੀਵ ਖ਼ਾਕੀ, ਕੰਚਨ ਮਹੱਲ ਦਏ ਉਸਾਰ। ਸਤਿਗੁਰ ਸੱਚਾ ਆਖੀਏ, ਆਪਣਾ ਜਾਣੇ ਭਵਿਖਤ ਵਾਕੀ, ਏਕਾ ਸ਼ਬਦ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਵਣਜ ਵਾਪਾਰ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਬੇਪਰਵਾਹ। ਗੁਰਸਿਖ ਸੱਚਾ ਆਖੀਏ, ਜਿਸ ਪਾਇਆ ਪੁਰਖ ਅਥਾਹ। ਗੁਰਸਿਖ ਸੱਚਾ ਆਖੀਏ, ਜਿਸ ਮਿਲੇ ਸ਼ਬਦ ਸਲਾਹ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਪੂਰਾ ਪਕੜੇ ਬਾਂਹ। ਗੁਰਸਿਖ ਸੱਚਾ ਆਖੀਏ, ਜਿਸ ਦਰਗਹਿ ਮਿਲੇ ਥਾਂ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਏਕਾ ਪਿਤਾ ਮਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਨਿਆਂ। ਸਤਿਗੁਰ ਪੂਰਾ ਆਖੀਏ, ਗੁਣ ਦਾਤਾ ਗਹਿਰ ਗੰਭੀਰ। ਸਤਿਗੁਰ ਪੂਰਾ ਆਖੀਏ, ਵਡ ਦਾਤਾ ਪੀਰਨ ਪੀਰ। ਸਤਿਗੁਰ ਪੂਰਾ ਆਖੀਏ, ਜਨ ਭਗਤ ਅੰਮ੍ਰਿਤ ਆਤਮ ਦੇਵੇ ਠਾਂਡਾ ਸੀਰ। ਸਤਿਗੁਰ ਪੂਰਾ ਆਖੀਏ, ਦੂਈ ਦਵੈਤੀ ਕੱਢੇ ਪੀੜ। ਸਤਿਗੁਰ ਪੂਰਾ ਆਖੀਏੇ, ਏਕਾ ਰੰਗ ਰੰਗਾਏ ਹਸਤ ਕੀੜ। ਸਤਿਗੁਰ ਪੂਰਾ ਆਖੀਏ ਪਤਿਤ ਪਾਪੀਆਂ ਮੁਗਧ ਅਞਾਣਿਆਂ ਆਪੇ ਬੰਨੇ ਬੀੜ। ਸਤਿਗੁਰ ਪੂਰਾ ਆਖੀਏ, ਸ਼ਬਦ ਨਿਰਾਲਾ ਮਾਰੇ ਤੀਰ। ਸਤਿਗੁਰ ਪੂਰਾ ਆਖੀਏ, ਲੱਖ ਚੁਰਾਸੀ ਕੱਟੇ ਜ਼ੰਜੀਰ। ਸਤਿਗੁਰ ਪੂਰਾ ਆਖੀਏ, ਚੋਟੀ ਚੜ੍ਹਾਏ ਫੜ ਅਖ਼ੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜਾਣੇ ਹਰਿਜਨ ਸਾਚਾ, ਏਕਾ ਘਰ ਬਹਾਏ ਅੰਮ੍ਰਿਤ ਬਖ਼ਸ਼ੇ ਸਾਚਾ ਸੀਰ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਸੱਚਾ ਸ਼ਾਹ। ਗੁਰਸਿਖ ਸੱਚਾ ਆਖੀਏ, ਜਿਸ ਨਾਤਾ ਤੁਟਾ ਭੈਣ ਭਰਾ। ਗੁਰਸਿਖ ਸੱਚਾ ਆਖੀਏ, ਹਰਿ ਹਿਰਦੇ ਲਏ ਵਸਾ। ਗੁਰਸਿਖ ਸਾਚਾ ਆਖੀਏ, ਜੋ ਦਰਗਹਿ ਸਾਚੀ ਸਾਚੇ ਘਰ ਤਾਰੀਆਂ ਰਿਹਾ ਲਾ। ਗੁਰਸਿਖ ਸੱਚਾ ਆਖੀਏ, ਜੋ ਉਚੀ ਕੂਕ ਦਏ ਸੁਣਾ। ਗੁਰਸਿਖ ਸੱਚਾ ਆਖੀਏ, ਲੋਕ ਲੱਜਿਆ ਦਏ ਤਜਾ। ਗੁਰਸਿਖ ਸੱਚਾ ਆਖੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਫੜਾਏ ਆਪਣੀ ਬਾਂਹ । ਸਤਿਗੁਰ ਸੱਚਾ ਆਖੀਏ, ਜੋਤੀ ਜੋਤ ਸ੍ਰੀ ਭਗਵਾਨ। ਸਤਿਗੁਰ ਪੂਰਾ ਆਖੀਏ, ਦੇਵਣਹਾਰਾ ਜੀਅ ਦਾਨ। ਸਤਿਗੁਰ ਪੂਰਾ ਆਖੀਏ, ਸਰਬ ਜੀਆਂ ਦਾ ਸਾਚਾ ਕਾਹਨ। ਸਤਿਗੁਰ ਪੂਰਾ ਆਖੀਏ, ਦੇਵਣਹਾਰਾ ਮਾਣ ਸੀਤਾ ਰਾਮ। ਸਤਿਗੁਰ ਪੂਰਾ ਆਖੀਏ, ਵਸਣਹਾਰਾ ਸਚਖੰਡ ਸਾਚੇ ਗਰਾਮ। ਸਤਿਗੁਰ ਪੂਰਾ ਆਖੀਏ, ਆਦਿ ਜੁਗਾਦਿ ਜੁਗ ਜੁਗ ਆਪਣੀ ਭਗਤੀ ਮੰਗੇ ਨਾ ਕੋਇ ਦਾਮ। ਸਤਿਗੁਰ ਪੂਰਾ ਆਖੀਏ, ਨੇਹਚਲ ਧਾਮ ਵਸੇ ਕਰੇ ਬਿਸਰਾਮ। ਸਤਿਗੁਰ ਪੂਰਾ ਆਖੀਏ, ਲੇਖਾ ਜਾਣੇ ਹੱਡ ਮਾਸ ਨਾੜੀ ਚਾਮ। ਸਤਿਗੁਰ ਪੂਰਾ ਆਖੀਏ, ਬਿਰਹੋਂ ਮਾਰੇ ਤੀਰ ਨਿਰਾਲਾ ਬਾਣ। ਸਤਿਗੁਰ ਪੂਰਾ ਆਖੀਏ, ਅੰਮ੍ਰਿਤ ਬਖ਼ਸ਼ੇ ਪੀਣ ਖਾਣ। ਸਤਿਗੁਰ ਪੂਰਾ ਆਖੀਏ, ਹੋਏ ਸਹਾਈ ਸੁੰਝ ਮਸਾਣ। ਸਤਿਗੁਰ ਪੂਰਾ ਆਖੀਏ, ਹਰਿਜਨ ਪਤ ਰੱਖੇ ਆਣ। ਸਤਿਗੁਰ ਪੂਰਾ ਆਖੀਏ, ਸ਼ਬਦ ਬੈਠਾਏ ਇਕ ਬਬਾਣ। ਸਤਿਗੁਰ ਪੂਰਾ ਆਖੀਏ, ਗੁਰ ਪੀਰ ਅਵਤਾਰ ਸਾਧ ਸੰਤ ਏਕਾ ਰੰਗ ਵਖਾਏ ਮਹਾਨ। ਸਤਿਗੁਰ ਪੂਰਾ ਆਖੀਏ, ਉਪਰ ਤਖ਼ਤ ਬੈਠੇ ਆਪ ਨਿਗਹਬਾਨ। ਸਤਿਗੁਰ ਪੂਰਾ ਆਖੀਏ, ਆਦਿ ਜੁਗਾਦਿ ਦੇਵਣਹਾਰਾ ਜੋ ਧੁਰ ਫ਼ਰਮਾਣ। ਸਤਿਗੁਰ ਪੂਰਾ ਆਖੀਏ, ਹਰਿ ਸੰਤਨ ਰੱਖੇ ਮਾਣ। ਸਤਿਗੁਰ ਪੂਰਾ ਆਖੀਏ, ਲੱਖ ਚੁਰਾਸੀ ਵਿਚੋਂ ਆਪ ਆਪਣੇ ਲਏ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਣ। ਗੁਰਸਿਖ ਸੱਚਾ ਆਖੀਏ, ਹਰਿ ਸਿਫ਼ਤੀ ਸਿਫ਼ਤ ਸਲਾਹਿਆ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਸੱਚਾ ਹੋਏ ਸਹਾਇਆ। ਗੁਰਸਿਖ ਸੱਚਾ ਆਖੀਏ, ਜਿਸ ਜਗਤ ਨਾਤਾ ਤੋੜ ਤੁੜਾਇਆ। ਗੁਰਸਿਖ ਸੱਚਾ ਆਖੀਏ, ਜਿਸ ਕਾਇਆ ਮੰਦਰ ਘਰ ਸੁਹਾਇਆ। ਗੁਰਸਿਖ ਸੱਚਾ ਆਖੀਏ, ਜਿਸ ਆਪਣਾ ਰਾਗ ਆਪ ਅਲਾਇਆ। ਗੁਰਸਿਖ ਸੱਚਾ ਆਖੀਏ, ਸਰ ਸਰੋਵਰ ਜਿਸ ਭਰਾਇਆ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਆਪਣੇ ਦਰ ਬਹਾਇਆ। ਗੁਰਸਿਖ ਸੱਚਾ ਆਖੀਏ, ਏਕਾ ਪੂਜਾ ਏਕਾ ਪਾਠ ਲਿਵ ਅੰਤਰ ਇਕ ਰਖਾਇਆ। ਸਤਿਗੁਰ ਪੂਰਾ ਆਖੀਏ, ਗੁਰਸਿਖ ਸੋਈ ਆਤਮ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਸਤਿਗੁਰ ਪੂਰਾ ਆਖੀਏ, ਹਰਿ ਸੱਚਾ ਭਗਵੰਤ। ਸਤਿਗੁਰ ਪੂਰਾ ਆਖੀਏ, ਸਰਬ ਜੀਆਂ ਦਾ ਏਕਾ ਕੰਤ। ਸਤਿਗੁਰ ਪੂਰਾ ਆਖੀਏ, ਜੋਤ ਜਗਾਏ ਜੁਗਾ ਜੁਗੰਤ। ਸਤਿਗੁਰ ਪੂਰਾ ਆਖੀਏ, ਆਦਿ ਜੁਗਾਦੀ ਮਹਿਮਾ ਅਗਣਤ। ਸਤਿਗੁਰ ਪੂਰਾ ਆਖੀਏ, ਸੇਵਾ ਲਾਏ ਸਾਧ ਸੰਤ। ਸਤਿਗੁਰ ਪੂਰਾ ਆਖੀਏ, ਆਪ ਬਣਾਏ ਸਾਚੀ ਬਣਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਜੀਵ ਜੰਤ। ਗੁਰਸਿਖ ਸੱਚਾ ਆਖੀਏ, ਗੁਰ ਚਰਨ ਕਵਲ ਧਿਆਨ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਹਰਿ ਮਿਹਰਬਾਨ। ਗੁਰਸਿਖ ਸੱਚਾ ਆਖੀਏ, ਜਿਸ ਪਾਇਆ ਪਦ ਨਿਰਬਾਣ। ਗੁਰਸਿਖ ਸੱਚਾ ਆਖੀਏ, ਘਰ ਸ਼ਬਦ ਧੁਨ ਹੋਏ ਨਿਸ਼ਾਨ। ਗੁਰਸਿਖ ਸੱਚਾ ਆਖੀਏ, ਜਿਸ ਕੋਟਨ ਕੋਟ ਦੇਵਤ ਸੁਰ ਨਿਉਂ ਨਿਉਂ ਸੀਸ ਝੁਕਾਣ। ਗੁਰਸਿਖ ਸੱਚਾ ਆਖੀਏ, ਜਿਸ ਬ੍ਰਹਮਾ ਵਿਸ਼ਨ ਸ਼ਿਵ ਰਾਹ ਤਕਾਣ। ਗੁਰਸਿਖ ਸੱਚਾ ਆਖੀਏ, ਸੁੰਨ ਅਗੰਮ ਕੋਟਨ ਕੋਟ ਰਵ ਸਸ ਪਰਕਾਸ਼ ਕਰੇ ਰਵ ਸਸ ਭਾਨ। ਗੁਰਸਿਖ ਸੱਚਾ ਆਖੀਏ ਸਚਖੰਡ ਦਵਾਰ ਹੋਏ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਧੁਰ ਫ਼ਰਮਾਣ। ਸਤਿਗੁਰ ਪੂਰਾ ਆਖੀਏ, ਆਦਿ ਜੁਗਾਦਿ ਸਮਾਏ। ਸਤਿਗੁਰ ਪੂਰਾ ਆਖੀਏ, ਬ੍ਰਹਮ ਬ੍ਰਹਿਮਾਦ ਆਪਣੀ ਖੇਲ ਖਿਲਾਏ। ਸਤਿਗੁਰ ਪੂਰਾ ਆਖੀਏ, ਸ਼ਬਦ ਅਨਾਦੀ ਨਾਦ ਵਜਾਏ। ਸਤਿਗੁਰ ਪੂਰਾ ਆਖੀਏ, ਗੁਰੂਆਂ ਪੀਰਾਂ ਸਾਧਾਂ ਸੰਤਾਂ ਆਪਣਾ ਬੋਧ ਅਗਾਧ ਸ਼ਬਦ ਸੁਣਾਏ। ਸਤਿਗੁਰ ਪੂਰਾ ਆਖੀਏ, ਜੁਗਾ ਜੁਗੰਤ ਗੁਰਮੁਖ ਗੁਰਸਿਖ ਆਪਣੇ ਲਾਧ ਆਪ ਆਪਣਾ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਏ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਪਾਰਬ੍ਰਹਮ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਪੂਰਾ ਲਾਏ ਕੰਮ। ਗੁਰਸਿਖ ਸੱਚਾ ਆਖੀਏ, ਨਾ ਖ਼ੁਸ਼ੀ ਨਾ ਕੋਈ ਗ਼ਮ। ਗੁਰਸਿਖ ਸੱਚਾ ਆਖੀਏ, ਰਸਨਾ ਜਿਹਵਾ ਗਾਏ ਦਮਾ ਦਮ। ਗੁਰਸਿਖ ਸੱਚਾ ਆਖੀਏ, ਬਿਰਹੋਂ ਨੀਰ ਵਹਾਏ ਛਮਾਂ ਛੰਮ। ਗੁਰਸਿਖ ਸੱਚਾ ਆਖੀਏ, ਜਿਸ ਹਰਿ ਸ਼ਬਦ ਤ੍ਰਿਸ਼ਨਾ ਤਮ। ਗੁਰਸਿਖ ਸੱਚਾ ਆਖੀਏ, ਵਿਰਲਾ ਜਨਨੀ ਜਣਿਆ ਜਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੇੜਾ ਦੇਵੇ ਬੰਨ੍ਹ। ਗੁਰਸਿਖ ਸੱਚਾ ਆਖੀਏ, ਜਿਸ ਪਾਇਆ ਹਰਿ ਗੋਬਿੰਦ। ਸਤਿਗੁਰ ਪੂਰਾ ਆਖੀਏ, ਜੋ ਮੇਟੇ ਸਗਲੀ ਚਿੰਦ। ਗੁਰਸਿਖ ਸੱਚਾ ਆਖੀਏ, ਆਪ ਉਪਜਾਏ ਆਪਣੀ ਬਿੰਦ। ਸਤਿਗੁਰ ਪੂਰਾ ਆਖੀਏ, ਵਡ ਦਾਤਾ ਗੁਣੀ ਗਹਿੰਦ। ਗੁਰਸਿਖ ਸੱਚਾ ਆਖੀਏ, ਅੰਮ੍ਰਿਤ ਭਰਿਆ ਸਾਗਰ ਸਿੰਧ। ਸਤਿਗੁਰ ਪੂਰਾ ਸੱਚਾ ਆਖੀਏ, ਸਰਬ ਜੀਆਂ ਆਪ ਬਖ਼ਸ਼ਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਬਿੰਦ।
