੧੧ ਚੇਤ ੨੦੧੭ ਬਿਕ੍ਰਮੀ ਦਾਰਾ ਸਿੰਘ ਦੇ ਘਰ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਸਰਬ ਜੀਆਂ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹਰਿ ਰਘੁਰਾਇਆ। ਹਰਿਜਨ ਵਿੰਗਾ ਹੋਏ ਨਾ ਵਾਲ, ਜਿਸ ਆਪਣੀ ਬੂਝ ਬੁਝਾਇਆ। ਸਾਚੇ ਢਾਂਚੇ ਦੇਵੇ ਢਾਲ, ਨਾਮ ਕੁਠਾਲੀ ਏਕਾ ਪਾਇਆ। ਲੇਖਾ ਜਾਣੇ ਸ਼ਾਹ ਕੰਗਾਲ, ਮਾਇਆ ਮਮਤਾ ਵੇਖ ਵਖਾਇਆ। ਫਲ ਲਗਾਏ ਸਾਚੇ ਡਾਲ, ਅੰਮ੍ਰਿਤ ਮੇਵਾ ਫਲ ਖੁਆਇਆ। ਸਦਾ ਸੁਹੇਲਾ ਵਸੇ ਨਾਲ, ਦਿਵਸ ਰੈਣ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਏਕਾ ਥਾਨ ਵਡਿਆਇਆ। ਥਾਨ ਥਨੰਤਰ ਚਰਨ ਗੁਰਦੁਆਰ, ਗੁਰ ਗੁਰ ਮੰਦਰ ਇਕ ਸੁਹਾਇਆ। ਬੁਝੇ ਬਸੰਤਰ ਵਿਚ ਸੰਸਾਰ, ਗੁਰ ਗੁਰ ਅੰਮ੍ਰਿਤ ਮੇਘ ਬਰਸਾਇਆ। ਜਾਣੇ ਬਿਧ ਅੰਤਰ ਹਰਿ ਨਿਰੰਕਾਰ, ਜੀਵ ਆਤਮਾ ਵੇਖ ਵਖਾਇਆ। ਕਿਰਪਾ ਕਰੇ ਕਿਰਪਨ ਹਰਿ ਗਿਰਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣ ਤਾਣ ਵਿਚ ਜਹਾਨ, ਜਨ ਜਨ ਕਾ ਆਪ ਰਖਾਇਆ ।
