੧੧ ਜੇਠ ੨੦੧੭ ਬਿਕ੍ਰਮੀ ਬਾਜਾ ਸਿੰਘ ਦੇ ਘਰ ਪਿੰਡ ਮੱਟੂ
ਹਰਿ ਹਰਿ ਸ਼ਬਦ ਅਪਾਰ, ਹਰਿਜਨ ਰਸਨਾ ਗਾਇੰਦਾ। ਰਾਮ ਨਾਮ ਉਰਧਾਰ, ਹਰਿ ਹਿਰਦੇ ਅੰਦਰ ਆਪ ਟਿਕਾਇੰਦਾ। ਆਪੇ ਕਰੇ ਬੰਦ ਕਿਵਾੜ, ਬੰਦ ਤਾਕੀ ਆਪ ਰਖਾਇੰਦਾ। ਆਪੇ ਲੇਖਾ ਜਾਣੇ ਅਗੰਮ ਅਪਾਰ, ਭੇਵ ਅਭੇਦ ਆਪ ਜਣਾਇੰਦਾ। ਆਪੇ ਕਾਇਆ ਮੰਦਰ ਵੇਖੇ ਸਚ ਦੁਆਰ, ਦਰ ਦਰਵੇਸ਼ਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖੇ ਏਕਾ ਘਰ, ਜੁਗਾ ਜੁਗੰਤਰ ਵੇਖ ਵਖਾਇੰਦਾ। ਕਾਇਆ ਮੰਦਰ ਸਚ ਮਹੱਲਾ, ਹਰਿ ਸ਼ਬਦੀ ਨਾਮ ਟਿਕਾਇਆ। ਆਪੇ ਵੇਖੇ ਇਕ ਇਕੱਲਾ, ਨਿਰਗੁਣ ਆਪਣਾ ਰੂਪ ਜਣਾਇਆ। ਜਿਸ ਜਨ ਫੜਾਏ ਆਪਣਾ ਪੱਲਾ, ਆਪ ਆਪਣੀ ਬੂਝ ਬੁਝਾਇਆ। ਪੰਚ ਵਿਕਾਰ ਨਾ ਮਾਰੇ ਹੱਲਾ, ਕਾਮ ਕਰੋਧ ਦਏ ਗਵਾਇਆ। ਆਪ ਫੜਾਏ ਦਇਆ ਕਮਾਏ ਸ਼ਬਦ ਸਰੂਪੀ ਏਕਾ ਪੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਾਮ ਭੰਡਾਰਾ ਆਪ ਵਰਤਾਇਆ। ਨਾਮ ਭੰਡਾਰਾ ਆਪਣੀ ਵਰਤਾਏ ਦਾਤ, ਹਰਿ ਸਤਿਗੁਰ ਆਪ ਵਰਤਾਈਆ। ਨਾ ਕੋਈ ਪੁੱਛੇ ਜ਼ਾਤ ਪਾਤ, ਵਰਨ ਬਰਨ ਨਾ ਕੋਈ ਜਣਾਈਆ। ਹਰਿ ਭਗਤਾਂ ਮੇਟੇ ਅੰਧੇਰੀ ਰਾਤ, ਅਗਿਆਨ ਅੰਧੇਰ ਮਿਟਾਈਆ। ਸ਼ਬਦੀ ਸ਼ਬਦ ਸੁਣਾਏ ਸਾਚੀ ਗਾਥ, ਏਕਾ ਰਾਮ ਨਾਮ ਵਡਿਆਈਆ। ਸਾਚਾ ਹਵਣ ਪੂਜਾ ਪਾਠ, ਗਾਇਤ੍ਰੀ ਮੰਤਰ ਆਪ ਪੜ੍ਹਾਈਆ। ਏਕਾ ਅਖਸ਼ਰ ਬੁੱਝੇ ਆਪਣਾ ਆਪ, ਬਾਰਾਂ ਰਾਸੀ ਫੋਲ ਫੁਲਾਈਆ। ਲੇਖਾ ਜਾਣੇ ਪਵਣ ਸਵਾਸ, ਗੁਰਮੁਖਾਂ ਬੇਪਰਵਾਹੀਆ । ਹਰਿਜਨ ਮੇਲਾ ਸ਼ਾਹੋ ਸ਼ਾਬਾਸ਼, ਸ੍ਰੀ ਭਗਵਾਨ ਆਪ ਕਰਾਈਆ। ਆਦਿ ਜੁਗਾਦੀ ਖੇਲ ਤਮਾਸ਼, ਜੁਗ ਜੁਗ ਲੋਕਮਾਤ ਵੇਖ ਵਖਾਈਆ। ਘਰ ਮੰਦਰ ਪਾਵੇ ਸਾਚੀ ਰਾਸ, ਗੋਪੀ ਕਾਹਨ ਆਪ ਨਚਾਈਆ। ਭਗਤਨ ਕਰੇ ਪੂਰੀ ਆਸ, ਬ੍ਰਹਮ ਬ੍ਰਹਿਮਾਦ ਖੋਜ ਖੁਜਾਈਆ। ਨਿਝ ਘਰ ਆਤਮ ਰੱਖੇ ਵਾਸ, ਨਿਜਾਨੰਦ ਆਪ ਦਰਸਾਈਆ। ਮਹਿਮਾ ਜਾਣੇ ਪ੍ਰਿਥਮੀ ਆਕਾਸ਼, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਵਸਤ ਨਾਮ ਅਤੋਲ ਆਪਣੇ ਕੰਡੇ ਦੇਵੇ ਤੋਲ, ਤੋਲਣਹਾਰਾ ਆਪ ਅਖਵਾਈਆ। ਤੋਲਣਹਾਰਾ ਤੋਲੇ ਤੋਲ, ਨਾਮ ਕੰਡਾ ਹੱਥ ਉਠਾਈਆ। ਆਪਣੀ ਧਾਰਾ ਆਪੇ ਬੋਲ, ਪਾਰਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਨਿਰਗੁਣ ਵਸੇ ਸਰਗੁਣ ਕਾਇਆ ਚੋਲ, ਸਾਚੀ ਵਸਤ ਇਕ ਟਿਕਾਈਆ। ਆਪਣੀ ਇਛਿਆ ਜਾਏ ਮੌਲ, ਰੂਪ ਰੰਗ ਨਾ ਕੋਈ ਵਿਖਾਈਆ। ਅੰਮ੍ਰਿਤ ਭਰੇ ਸਾਚੇ ਕੌਲ, ਕਵਲ ਨਾਭੀ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਵਸਤ ਸਚ ਵਰਤਾ, ਹਰਿ ਹਰਿ ਸਾਚਾ ਆਪ ਵਰਤਾਈਆ। ਨਾਮ ਵਸਤ ਹਰਿ ਵਰਤੰਤ, ਅਨਕ ਕਲਾ ਕਲ ਧਾਰੀਆ। ਜਨ ਭਗਤ ਵੇਖੇ ਸਾਚੇ ਸੰਤ, ਜੁਗ ਜੁਗ ਖੇਲ ਅਪਾਰੀਆ। ਨਾਮ ਜਪਾਏ ਮਣੀਆਂ ਮੰਤ, ਏਕਾ ਰਾਮ ਨਾਮ ਸਹਿਜ ਸੁੱਖ ਧਾਰੀਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਆਪੇ ਰੰਗੇ ਆਪਣੀ ਵਾਰੀਆ। ਮੇਲ ਮਿਲਾਏ ਹਰਿ ਹਰਿ ਕੰਤ, ਹਰਿਜਨ ਸੋਭਾਵੰਤੀ ਨਾਰੀਆ। ਖੇੇਲੇ ਖੇਲ ਆਦਿ ਅੰਤ, ਪੁਰਖ ਅਬਿਨਸ਼ੀ ਜਗਤ ਜਵਾਰੀਆ। ਜੀਵਾਂ ਜੰਤਾਂ ਮਾਇਆ ਪਾਏ ਬੇਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਉਠਾਏ ਦੇਵੇ ਦਰਸ ਅਪਾਰੀਆ । ਦਰਸ ਅਮੋਲਾ ਹਰਿ ਨਰਾਇਣ, ਰਸਨਾ ਜਿਹਵਾ ਕਥ ਨਾ ਸਕੇ ਰਾਈਆ। ਜਨ ਭਗਤਾਂ ਖੋਲ੍ਹੇ ਆਪਣਾ ਨੈਣ, ਦਿਬ ਦ੍ਰਿਸ਼ਟੀ ਆਪ ਖੁਲ੍ਹਾਈਆ। ਜਨ ਭਗਤਾਂ ਮੁਕਾਏ ਆਪਣਾ ਦੇਣ, ਸ਼ਬਦ ਢੋਲਾ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੀ ਸਿਖ ਇਕ ਸਮਝਾਈਆ। ਸਾਚੀ ਸਿਖਿਆ ਮੰਤਮ ਨਾਮ ਗੁਰਦੇਵ, ਇਸ਼ਟ ਦ੍ਰਿਸ਼ਟ ਆਪ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਪਾਰਬ੍ਰਹਮ ਅਲੱਖ ਅਭੇਵ, ਸ੍ਰਿਸ਼ਟ ਸਬਾਈ ਰਿਜ਼ਕ ਪੁਚਾਇੰਦਾ। ਅਜੂਨੀ ਰਹਿਤ ਵਡ ਦੇਵੀ ਦੇਵ, ਏਕੰਕਾਰਾ ਨਿਰਾਕਾਰਾ ਨਿਰਾਧਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਏਕਾ ਘਰ, ਘਰ ਮੰਦਰ ਆਪ ਵਖਾਇੰਦਾ। ਘਰ ਮੰਦਰ ਹਰਿ ਸਚ ਮੁਨਾਰਾ, ਕਾਇਆ ਗੜ੍ਹ ਸੁਹਾਈਆ। ਨਿਰਗੁਣ ਦੀਪਕ ਕਰ ਉਜਿਆਰਾ, ਜੋਤ ਨਿਰੰਜਣ ਰਿਹਾ ਡਗਮਗਾਈਆ। ਸ਼ਬਦ ਅਨਾਦ ਧੁਨ ਗਾਏ ਵਾਰੋ ਵਾਰਾ, ਅਨਹਦ ਸਾਚਾ ਰਾਗ ਅਲਾਈਆ। ਅੰਮ੍ਰਿਤ ਭਰ ਹਰਿ ਭੰਡਾਰਾ, ਨਾਮ ਵਰਤਾਰਾ ਇਕ ਵਖਾਈਆ। ਸਰਗੁਣ ਅੰਦਰ ਨਿਰਗੁਣ ਧਾਰਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਖੋਲ੍ਹੇ ਬੋਲੇ ਬੰਦ ਕਿਵਾੜਾ, ਸਾਚਾ ਢੋਲਾ ਆਪੇ ਗਾਈਆ। ਆਤਮ ਸੇਜਾ ਹੋ ਤਿਆਰਾ, ਰੂਪ ਅਨੂਪ ਆਪ ਦਰਸਾਈਆ। ਭਗਤਨ ਮੀਤਾ ਏਕੰਕਾਰਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਇਕ ਵਖਾਏ ਠਾਂਡਾ ਦਰਬਾਰਾ, ਤੱਤੀ ਵਾਓ ਨਾ ਲਾਗੇ ਰਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਜੁਗ ਜੁਗ ਆਪਣਾ ਮੇਲ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਸ ਵਟਾਈਆ। ਨਿਹਕਲੰਕ ਨਰਾਇਣ ਨਰ ਲੈ ਅਵਤਾਰਾ, ਨਿਰਗੁਣ ਆਪਣੀ ਖੇਲ ਖਿਲਾਈਆ। ਹਰਿਜਨ ਸਾਚੇ ਕਰੇ ਪਿਆਰਾ, ਸ਼ਬਦ ਆਵਾਜ਼ਨ ਇਕ ਲਗਾਈਆ। ਸੋਹੰ ਸ਼ਬਦ ਬੋਲ ਜੈਕਾਰਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਆਦਿ ਜੁਗਾਦੀ ਇਕ ਅਵਤਾਰਾ, ਗੁਰ ਸਤਿਗੁਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਚਾੜ੍ਹੇ ਏਕਾ ਭਗਤੀ ਰੰਗ, ਦਾਤਾ ਦਾਨੀ ਸੂਰਾ ਸਰਬੰਗ, ਸੇਜ ਵਖਾਏ ਆਤਮ ਪਲੰਘ, ਝੂਠਾ ਦਰ ਨਾ ਕੋਇ ਜਣਾਈਆ। ਝੂਠਾ ਦਰ ਜਗਤ ਨਾਤਾ ਦੇਵੇ ਤੋੜ, ਮਾਇਆ ਬੰਧਨ ਰਹਿਣ ਨਾ ਪਾਈਆ। ਏਕਾ ਰਾਮ ਨਾਮ ਚੜ੍ਹਾਏ ਸਾਚੇ ਘੋੜ, ਸੋਲਾਂ ਕਲੀਆਂ ਆਸਣ ਪਾਈਆ। ਸੁਰਤੀ ਸ਼ਬਦ ਦੇਵੇ ਜੋੜ, ਦੂਰ ਦੁਰਾਡਾ ਪੰਧ ਮੁਕਾਈਆ। ਆਪ ਬੁਝਾਏ ਬਿਰਹੋਂ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਮਿੱਠਾ ਕਰੇ ਰੀਠਾ ਕੌੜ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸਾਏ ਆਪਣੇ ਘਰ, ਘਰ ਮੇਲਾ ਸਹਿਜ ਸੁਭਾਈਆ। ਘਰ ਮਿਲਿਆ ਹਰਿ ਗੋਪਾਲ, ਰਘੁਨਾਥ ਰਘੁਪਤ ਬੇਪਰਵਾਹੀਆ। ਬੰਸ ਬੰਸਾ ਕਰੇ ਸੁਰਤ ਸੰਭਾਲ, ਅੰਸਾ ਬੰਸਾ ਵੇਖ ਵਖਾਈਆ। ਕੋਟਨ ਕੋਟ ਜਨਮ ਸਹੰਸ ਸਹੰਸਾ ਕਰੇ ਰਖਵਾਲ, ਆਪ ਆਪਣੀ ਸੇਵ ਕਮਾਈਆ। ਕਲਜੁਗ ਅੰਤਮ ਅਵੱਲੜੀ ਚਾਲ, ਪੁਰਖ ਅਬਿਨਾਸ਼ੀ ਆਪ ਰਖਾਈਆ। ਹਰਿਜਨ ਸਾਚੇ ਲਏ ਭਾਲ, ਲੱਖ ਚੁਰਾਸੀ ਫੋਲ ਫੁਲਾਈਆ। ਅੰਦਰ ਵੜ ਵੜ ਬਣੇ ਆਪ ਦਲਾਲ, ਰਸਨਾ ਜਿਹਵਾ ਨਾ ਕੋਇ ਹਲਾਈਆ। ਜੋ ਜਨ ਪੂਰਬ ਜਨਮ ਜਨਮ ਘਾਲਣ ਆਏ ਘਾਲ, ਘਾਲ ਆਪਣੇ ਲੇਖੇ ਲਾਈਆ। ਨਾਤਾ ਤੋੜੇ ਜਗਤ ਜਮ ਕਾਲ, ਤਤ ਕਾਲ ਰੂਪ ਵਟਾਈਆ। ਪਰਗਟ ਹੋ ਦੀਨ ਦਿਆਲ, ਅਨਾਥ ਅਨਾਥਾਂ ਹੋਏ ਸਹਾਈਆ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਸਤਿਗੁਰ ਬੈਠਾ ਤਖ਼ਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਆਪਣੇ ਘਰ, ਘਰ ਠਾਂਡਾ ਰੂਪ ਦਰਸਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਦਵਾਰੇ ਬਖ਼ਸ਼ੇ ਮਾਣ, ਮਾਣ ਨਿਮਾਣਿਆਂ ਆਪ ਰਖਾਈਆ।
