੯ ਜੇਠ ੨੦੧੭ ਬਿਕ੍ਰਮੀ ਫਰੰਗੀ ਰਾਮ ਦੇ ਘਰ ਪਿੰਡ ਤੂਤਾਂ ਵਾਲੀ
ਬੰਧਨ ਤੋੜ ਕੱਟ ਜਮ ਫਾਸ, ਚੰਮ ਮਾਟੀ ਲੇਖੇ ਲਾਈਆ। ਜਗਤ ਜਨਮ ਦੀ ਬੁਝੇ ਪਿਆਸ, ਹਰਿ ਸਤਿਗੁਰ ਦਏ ਬੁਝਾਈਆ। ਲੇਖਾ ਲਿਖਿਆ ਵੇਦ ਵਿਆਸ, ਭਵਿਖਤ ਪੁਰਾਨ ਗਿਆ ਜਣਾਈਆ। ਕੰਡੀ ਡੇਰਾ ਸ਼ਾਹੋ ਸ਼ਾਬਾਸ਼, ਸ਼ਾਲਾ ਆਪਣਾ ਲਏ ਲਗਾਈਆ। ਬੇਆਸਾ ਕਰੇ ਪੂਰੀ ਆਸ, ਸਿਰ ਆਪਣਾ ਹੱਥ ਰਖਾਈਆ। ਸਾਚੇ ਮੰਦਰ ਕਰ ਕਰ ਵਾਸ, ਦੀਵਾ ਬਾਤੀ ਕਰੇ ਰੁਸ਼ਨਾਈਆ। ਏਕਾ ਰੰਗ ਰਹੇ ਦਿਵਸ ਰਾਤ, ਸਚ ਪ੍ਰਭਾਤੀ ਆਪ ਵਖਾਈਆ। ਜੁਗਾ ਜੁਗੰਤਰ ਪੁਛੇ ਵਾਤ, ਜੋ ਜਨ ਬੈਠੇ ਰਾਹ ਤਕਾਈਆ। ਸਦਾ ਸੁਹੇਲਾ ਵਸੇ ਸਾਥ, ਜੀਵ ਜਹਾਨਾਂ ਦਿਸ ਨਾ ਆਈਆ। ਲਹਿਣਾ ਚੁਕਾਏ ਮਸਤਕ ਮਾਥ, ਦੇਣਾ ਪਿਛਲਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਆਸਾ ਤ੍ਰਿਸ਼ਨਾ ਬੁੱਝੇ ਅੱਗ, ਅਗਨੀ ਤਤ ਨਾ ਕੋਈ ਵਖਾਈਆ। ਸਾਚੇ ਮੰਦਰ ਧਰੇ ਪਗ, ਪ੍ਰਿਥਮੀ ਝੂਮ ਝੂਮ ਖ਼ੁਸ਼ੀ ਮਨਾਈਆ। ਹਰਿਜਨ ਸਰਨਾਈ ਜਾਏ ਲੱਗ, ਘਰ ਸਾਚੇ ਮੇਲ ਮਿਲਾਈਆ। ਸਤਿ ਸੰਤੋਖੀ ਧੀਰਜ ਬੰਨ੍ਹੇ ਏਕਾ ਤਗ, ਏਕਾ ਡੋਰੀ ਪਾਈਆ। ਦਰਸ ਦਖਾਏ ਦਇਆ ਕਮਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪ ਅਖਵਾਈਆ। ਇੰਦਰ ਲਹਿਣਾ ਚੁੱਕੇ ਸਹੰਸਰ ਭਗ, ਹਰਿ ਸਾਚਾ ਦਏ ਚੁਕਾਈਆ। ਉਚੀ ਕੂਕ ਸੁਣਾਈ ਬਾਂਗ, ਆਪਣਾ ਰਾਗ ਆਪ ਅਲਾਈਆ। ਪੁਰਖ ਅਬਿਨਾਸ਼ੀ ਆਪਣਾ ਆਪ ਸਵਾਂਗ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਲਖ ਟਿੱਕਾ ਦਏ ਮਿਟਾਈਆ। ਕਾਲਖ ਟਿੱਕਾ ਜਾਏ ਲੱਥ, ਗੋਤਮ ਮਸਤਕ ਲਾਇਆ। ਖੇਲੇ ਖੇਲ ਪੁਰਖ ਸਮਰਥ, ਜੀਵ ਜਵਾਨੀ ਵੇਖ ਵਖਾਇਆ। ਜੁਗ ਜੁਗ ਚਲਾਏ ਆਪਣਾ ਰਥ, ਰਥਵਾਹੀ ਸੇਵ ਕਮਾਇਆ। ਪਿਛਲਾ ਜਨਮ ਹੋਇਆ ਭੱਠ, ਅਗਲਾ ਖੇੜਾ ਦਏ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਨਾਮ ਪੜ੍ਹਾਇਆ। ਏਕਾ ਅੱਖਰ ਹਰਿ ਹਰਿ ਜਪਣਾ ਨਾਉਂ, ਨਿਥਾਵਿਆਂ ਹੋਏ ਸਹਾਈਆ। ਆਪ ਪਾਰ ਉਤਾਰੇ ਫੜ ਫੜ ਬਾਹੋਂ, ਭਸਮੜ ਆਪਣਾ ਰੂਪ ਵਟਾਈਆ। ਸਤਿਜੁਗ ਕਰੇ ਸਚ ਨਿਆਉਂ, ਕਲਜੁਗ ਅੰਤਮ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤੀ ਅਹਲਿਆ ਵੇਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਗੁਣ ਨਿਧਾਨ, ਗੁਣਵੰਤ ਗੁਣ ਕਹਿਣ ਨਾ ਜਾਈਆ।
