Granth 09 Likhat 146: Pahili Sawan 2017 Bikarmi Darbar wich Jethuwal

ਪਹਿਲੀ ਸਾਵਣ ੨੦੧੭ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ, ਨਿਰਗੁਣ ਨਿਰਾਕਾਰ ਅਖਵਾਇੰਦਾ। ਹਰਿ ਪੁਰਖ ਨਿਰੰਜਣ ਮਿਹਰਵਾਨ, ਬੇਐਬ ਪਰਵਰਦਿਗਾਰ ਨਾਉਂ ਧਰਾਇੰਦਾ। ਏਕੰਕਾਰਾ ਖੇਲ ਮਹਾਨ, ਆਦਿ ਜੁਗਾਦੀ ਵੇਸ ਵਟਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤ ਉਜਾਲਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਗੁਣ ਨਿਧਾਨ, ਭੇਵ ਅਭੇਦਾ ਭੇਵ ਛੁਪਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਇੰਦਾ। ਪਾਰਬ੍ਰਹਮ ਏਕਾ ਰੱਖੇ ਆਣ, ਦੂਸਰ ਹੁਕਮ ਨਾ ਕੋਇ ਵਖਾਇੰਦਾ। ਸਚਖੰਡ ਦਵਾਰੇ ਵਸੇ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਥਿਰ ਘਰ ਸਾਚਾ ਕਰ ਪਛਾਣ, ਸ਼ਾਹ ਸੁਲਤਾਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਪੁਰਖ ਅਕਾਲ, ਅਨਭਵ ਪਰਕਾਸ਼ ਕਰਾਇੰਦਾ। ਸੋ ਪੁਰਖ ਨਿਰਜੰਣ ਹਰਿ ਹਰਿ ਨਰਾਇਣ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਸਾਕ ਸੈਣ, ਦਰ ਘਰ ਸਾਚੇ ਸੋਭਾ ਪਾਈਆ। ਏਕੰਕਾਰਾ ਆਪ ਚੁਕਾਏ ਆਪਣਾ ਲਹਿਣ ਦੇਣ, ਸਗਲਾ ਸੰਗ ਆਪ ਨਿਭਾਈਆ। ਆਦਿ ਨਿਰੰਜਣ ਆਪੇ ਵੇਖੇ ਆਪਣੇ ਨੈਣ, ਨਿਰਗੁਣ ਆਪਣਾ ਨਾਉਂ ਧਰਾਈਆ। ਅਬਿਨਾਸ਼ੀ ਕਰਤਾ ਦਰ ਦਰਵੇਸ਼ਾ ਨਰ ਨਰੇਸ਼ਾ ਧੁਰ ਦਰਬਾਰਾ ਖੋਲ੍ਹ ਕਿਵਾੜਾ ਅਗੰਮ ਅਪਾਰਾ ਏਕੰਕਾਰਾ ਆਪਣਾ ਨਾਉਂ ਆਪੇ ਕਹਿਣ, ਆਪ ਆਪਣਾ ਬਲ ਧਰਾਈਆ। ਸ੍ਰੀ ਭਗਵਾਨ ਹਰਿ ਮਿਹਰਵਾਨ, ਆਪੇ ਜਾਣੇ ਆਪਣਾ ਲਹਿਣ ਦੇਣ, ਦੂਸਰ ਹੋਰ ਨਾ ਸੰਗ ਰਖਾਈਆ। ਪਾਰਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚੇ ਘਰ, ਘਰ ਸਾਚਾ ਇਕ ਵਡਿਆਈਆ। ਘਰ ਸਾਚਾ ਹਰਿ ਸੁਹਾਇਆ, ਸੋਭਾਵੰਤ ਬੇਪਰਵਾਹ। ਪੁਰਖ ਅਬਿਨਾਸ਼ੀ ਡੇਰਾ ਲਾਇਆ, ਨਿਰਗੁਣ ਦੀਪਕ ਜੋਤ ਜਗਾ। ਹਰਿ ਮੰਦਰ ਆਪ ਸੁਹਾਇਆ, ਅਗੰਮ ਅਗੰਮੜੀ ਖੇਲ ਕਰਾ। ਅਲੱਖ ਅਗੋਚਰ ਅਗੰਮ ਅਥਾਹ ਆਪਣੀ ਅਲੱਖ ਆਪ ਜਗਾਇਆ, ਸ਼ਬਦ ਅਗੰਮੀ ਨਾਅਰਾ ਲਾ। ਆਪਣੀ ਮੰਗਣ ਮੰਗ ਮੰਗਾਇਆ, ਇਛਿਆ ਭਿਛਿਆ ਝੋਲੀ ਪਾ। ਸਾਚਾ ਮਰਦੰਗਨ ਤਾਲ ਵਜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਅਪਾਰਾ, ਆਪੇ ਖੇਲੇ ਖੇਲਣਹਾਰਾ, ਰੂਪ ਰੰਗ ਨਾ ਕੋਇ ਵਖਾ। ਰੂਪ ਰੰਗ ਨਾ ਕੋਈ ਰੇਖ, ਆਦਿਨ ਅੰਤਾ ਦਿਸ ਨਾ ਆਇੰਦਾ। ਸਚਖੰਡ ਦਵਾਰੇ ਆਪੇ ਕਰੇ ਆਪਣਾ ਵੇਸ, ਵੇਸ ਅਨੇਕਾ ਆਪ ਵਟਾਇੰਦਾ। ਮੁੱਛ ਦਾੜ੍ਹੀ ਨਾ ਦੀਸੇ ਕੇਸ, ਸੀਸ ਜਗਦੀਸ ਨਾ ਕੋਇ ਧਰਾਇੰਦਾ। ਨਾ ਕੋਈ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਦਰਵੇਸ ਨਾ ਬੁਝਾਇੰਦਾ। ਨਾ ਕੋਈ ਕਰੇ ਆਦੇਸ, ਨਿਉਂ ਨਿਉਂ ਸੀਸ ਨਾ ਕੋਇ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਾਚੇ ਘਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰਾ ਖੇਲ ਅਵੱਲਾ, ਹਰਿ ਸਾਚਾ ਸਚ ਕਰਾਇੰਦਾ। ਸੋ ਪੁਰਖ ਨਿਰੰਜਣ ਵਸਿਆ ਇਕ ਇਕੱਲਾ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਆਪ ਫੜਾਏ ਆਪਣਾ ਪੱਲਾ, ਆਦਿ ਨਿਰੰਜਣ ਸੰਗ ਨਿਭਾਇੰਦਾ। ਅਬਿਨਾਸ਼ੀ ਕਰਤੇ ਸਚ ਸਿੰਘਾਸਣ ਏਕਾ ਮੱਲਾ, ਸ੍ਰੀ ਭਗਵਾਨ ਡੇਰਾ ਲਾਇੰਦਾ। ਪਾਰਬ੍ਰਹਮ ਲੇਖਾ ਜਾਣੇ ਨੇਹਚਲ ਧਾਮ ਅਟੱਲਾ, ਉਚ ਮਹੱਲਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਖੋਲ੍ਹ ਦਵਾਰਾ, ਥਿਰ ਘਰ ਕਰੇ ਆਪ ਪਸਾਰਾ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਥਿਰ ਘਰ ਸਾਚੇ ਸਚ ਦਰਵਾਜ਼ਾ, ਦਰਗਹਿ ਸਾਚੀ ਆਪ ਖੁਲ੍ਹਾਈਆ। ਏਕਾ ਵਸੇ ਗ਼ਰੀਬ ਨਿਵਾਜ਼ਾ, ਰੂਪ ਰੰਗ ਨਾ ਕੋਇ ਰਖਾਈਆ। ਆਪੇ ਰਚੇ ਆਪਣਾ ਕਾਜਾ, ਕਰਤਾ ਪੁਰਖ ਨਾਉਂ ਧਰਾਈਆ। ਆਪੇ ਮਾਰੇ ਆਪਣੀ ਵਾਜਾ, ਰਸਨਾ ਜਿਹਵਾ ਨਾ ਕੋਇ ਹਲਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਆਪੇ ਰੱਖੇ ਆਪਣੀ ਲਾਜਾ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸਾਚਾ ਖੋਲ੍ਹ, ਆਪ ਵਜਾਏ ਅਗੰਮੀ ਢੋਲ, ਤਾਲ ਤਲਵਾੜਾ ਨਾ ਕੋਇ ਰਖਾਇੰਦਾ । ਸਚਖੰਡ ਦਵਾਰਾ ਹਰਿ ਨਿਰੰਕਾਰਾ, ਆਪਣਾ ਆਪ ਸੁਹਾਇੰਦਾ। ਦੀਵਾ ਬਾਤੀ ਕਮਲਾਪਾਤੀ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਵੇਸ ਵਟਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਆਦਿ ਜੁਗਾਦੀ ਕਰੇ ਆਪਣੀ ਕਾਰਾ, ਕਰਨੀ ਕਰਤਾ ਕਿਰਤ ਕਮਾਇੰਦਾ। ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਦਿਸ ਨਾ ਆਇੰਦਾ। ਦਰ ਦਰਵੇਸ ਬਣ ਭਿਖਾਰਾ, ਆਪਣੀ ਭਿਛਿਆ ਮੰਗ ਮੰਗਾਇੰਦਾ। ਅਲਫ਼ੀ ਪਾਏ ਚੋਬਦਾਰਾ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੇਲ ਅਪਾਰਾ, ਖ਼ਾਲਕ ਆਪਣਾ ਖੇਲ ਖਿਲਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਾਚਾ ਸਚ ਸੁਹਾਇੰਦਾ। ਨਿਰਗੁਣ ਮੇਲਾ ਨਾਰੀ ਕੰਤ, ਨਰ ਨਰਾਇਣ ਵੇਖ ਵਖਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਕਲ ਵਰਤਾਇੰਦਾ। ਨਾ ਕੋਈ ਸਾਧ ਨਾ ਕੋਈ ਸੰਤ, ਗੁਰ ਪੀਰ ਅਵਤਾਰ ਨਾ ਕੋਇ ਰਖਾਇੰਦਾ। ਨਾ ਕੋਈ ਰਸਨਾ ਜਿਹਵਾ ਮਣੀਆ ਮੰਤ, ਸ਼ਬਦ ਨਾਦ ਨਾ ਕੋਇ ਵਜਾਇੰਦਾ । ਆਪਣੀ ਮਹਿਮਾ ਆਪੇ ਜਾਣੇ ਬੇਅੰਤ, ਬੇਅੰਤ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹੰਜਣਾ, ਪੁਰਖ ਅਬਿਨਾਸ਼ੀ ਆਪ ਸੁਹਾਇਆ। ਦੀਪ ਜਗਾਇਆ ਇਕ ਆਦਿ ਨਿਰੰਜਣਾ, ਨੂਰੋ ਨੂਰ ਨੂਰ ਰੁਸ਼ਨਾਇਆ। ਆਪੇ ਬਣਿਆ ਸਾਕ ਸੈਣ ਸੱਜਣਾ, ਮਾਤ ਪਿਤ ਭਾਈ ਭੈਣ ਆਪ ਹੋ ਜਾਇਆ। ਨਾ ਘੜਿਆ ਨਾ ਭੱਜਣਾ, ਮੜੀ ਗੋਰ ਨਾ ਕੋਇ ਦਬਾਇਆ। ਆਪਣੇ ਸਰੋਵਰ ਆਪੇ ਕਰੇ ਮਜਨਾ, ਆਪਣਾ ਤਾਲ ਆਪ ਸੁਹਾਇਆ। ਆਪਣੇ ਨਗਾਰੇ ਆਪੇ ਵਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਵਸ, ਆਪੇ ਰਸੀਆ ਆਪਣਾ ਜਾਣੇ ਰਸ, ਆਪੇ ਭੋਗੀ ਭੋਗ ਵਖਾਇਆ। ਸਚਖੰਡ ਦਵਾਰੇ ਸਾਚਾ ਭੋਗ, ਨਿਰਗੁਣ ਨਿਰਗੁਣ ਆਪ ਕਰਾਈਆ। ਦਰਗਹਿ ਸਾਚੀ ਧੁਰ ਸੰਜੋਗ, ਪੁਰਖ ਅਕਾਲ ਮੇਲ ਮਿਲਾਈਆ। ਮੂਰਤ ਅਕਾਲ ਦਰਸ ਅਮੋਘ, ਜੂਨੀ ਰਹਿਤ ਆਪ ਕਰਾਈਆ। ਆਪਣਾ ਬੋਲ ਸਚ ਸਲੋਕ, ਆਪ ਆਪਣਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਅੰਦਰ ਵੜ, ਬੈਠਾ ਸੇਜ ਸੁਹਾਈਆ। ਸਚਖੰਡ ਦਵਾਰੇ ਹਰਿ ਜੂ ਵੜਿਆ, ਨਿਰਗੁਣ ਆਪਣਾ ਥਾਨ ਸੁਹਾਇਆ। ਸਾਚੇ ਪੌੜੇ ਆਪੇ ਚੜ੍ਹਿਆ, ਆਪ ਆਪਣਾ ਮਹੱਲ ਅਟੱਲ ਵੇਖ ਵਖਾਇਆ। ਆਪਣਾ ਅੱਖਰ ਆਪਣੀ ਵਿਦਿਆ ਆਪਣਾ ਨਾਉਂ ਆਪੇ ਪੜ੍ਹਿਆ, ਆਪ ਆਪਣਾ ਬਲ ਧਰਾਇਆ। ਆਪਣਾ ਪੱਲੂ ਪਰਵਰਦਿਗਾਰ ਨੂਰ ਇਲਾਹੀ ਆਪੇ ਫੜਿਆ, ਬਿਸਮਲ ਰੂਪ ਹੋ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੜਿਆ ਸਾਚੇ ਘਰ, ਸਚਖੰਡ ਦਵਾਰਾ ਇਕ ਖੁਲ੍ਹਾਇਆ। ਸਚਖੰਡ ਦਵਾਰ ਸੱਚੀ ਸਰਕਾਰ, ਸਾਚੇ ਤਖ਼ਤ ਸੁਹਾਈਆ। ਸ਼ਾਹ ਪਾਤਸ਼ਾਹ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪ ਅਖਵਾਈਆ। ਆਪੇ ਜਾਣੇ ਆਪਣੀ ਕਾਰ, ਕਰਨਹਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮੰਦਰ ਆਪੇ ਵੜ, ਆਪ ਆਪਣਾ ਵੇਖ ਵਖਾਈਆ। ਆਪਣਾ ਆਪ ਹਰਿ ਹਰਿ ਵੇਖਿਆ, ਨਿਰਗੁਣ ਨਿਰਗੁਣ ਹੋ ਉਜਿਆਰ। ਆਪੇ ਵਸਿਆ ਆਪਣੇ ਦੇਸਿਆ, ਮਹੱਲ ਅੱਟਲ ਉਚ ਮੁਨਾਰ। ਆਪਣੀ ਜੋਤ ਆਪ ਪਰਵੇਸਿਆ, ਜੋਤੀ ਜੋਤ ਹੋ ਉਜਿਆਰ। ਆਪੇ ਧਰ ਧਰ ਆਪਣਾ ਵੇਸਿਆ, ਆਪ ਆਪਣਾ ਕਰੇ ਪਿਆਰ। ਆਪੇ ਲਿਖਣਹਾਰਾ ਲੇਖਿਆ, ਬੈਠਾ ਦਰਗਹਿ ਸਾਚੀ ਧੁਰ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣਾ ਭਰੇ ਭੰਡਾਰ। ਸਚ ਭੰਡਾਰਾ ਆਪਣਾ ਭਰਿਆ, ਆਪਣੀ ਭਿਛਿਆ ਇਛਿਆ ਝੋਲੀ ਪਾਈਆ। ਆਪਣੀ ਕਰਨੀ ਆਪੇ ਕਰਿਆ, ਆਪ ਆਪਣਾ ਖੇਲ ਖਿਲਾਈਆ। ਆਪਣੀ ਨਾਰੀ ਆਪੇ ਵਰਿਆ, ਕੰਤ ਸੁਹਾਗ ਆਪ ਹੰਢਾਈਆ। ਆਪਣੀ ਸੇਜ ਆਪੇ ਚੜ੍ਹਿਆ, ਸਚਖੰਡ ਬੈਠਾ ਆਸਣ ਲਾਈਆ। ਆਪਣੇ ਅੰਦਰ ਆਪੇ ਵੜਿਆ, ਆਪੇ ਆਪਣਾ ਸੰਗ ਰਖਾਈਆ। ਆਪਣਾ ਘਾੜਨ ਆਪੇ ਘੜਿਆ, ਤਤਵ ਤਤ ਨਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਲਏ ਉਪਜਾਈਆ। ਨਿਰਗੁਣ ਨਿਰਗੁਣ ਉਪਜਾਇਆ, ਆਪ ਆਪਣੀ ਕਲ ਧਾਰ। ਪੂਤ ਸਪੂਤਾ ਨਾਉਂ ਧਰਾਇਆ, ਸ਼ਬਦੀ ਸ਼ਬਦ ਕਰ ਪੁਕਾਰ। ਨਾਉਂ ਨਿਰੰਕਾਰਾ ਆਪ ਅਖਵਾਇਆ, ਨਿਰਗੁਣ ਨੂਰ ਜੋਤ ਉਜਿਅਰ। ਸਚਖੰਡ ਦਵਾਰਾ ਆਪ ਸੁਹਾਇਆ, ਥਿਰ ਘਰ ਵਸਿਆ ਸਿਰਜਣਹਾਰ। ਤਖ਼ਤ ਨਿਵਾਸੀ ਡੇਰਾ ਲਾਇਆ, ਅਬਿਨਾਸ਼ੀ ਕਰਤਾ ਖੇਲ ਅਪਾਰ। ਪਵਣ ਸਵਾਸੀ ਨਾ ਕੋਇ ਚਲਾਇਆ, ਲੱਖ ਚੁਰਾਸੀ ਨਾ ਕੋਇ ਪਿਆਰ। ਜੋਤ ਪਰਕਾਸ਼ੀ ਜੋਤ ਜਗਾਇਆ, ਜੋਤੀ ਜੋਤ ਹੋਏ ਆਧਾਰ। ਸੂਰਜ ਚੰਨ ਨਾ ਕੋਇ ਚੜ੍ਹਾਇਆ, ਰਵ ਸਸ ਨਾ ਕੋਇ ਸਤਾਰ। ਧਰਤ ਧਵਲ ਨਾ ਕੋਇ ਵਡਿਆਇਆ, ਜਲ ਬਿੰਬ ਨਾ ਪਾਵੇ ਸਾਰ। ਆਕਾਸ਼ ਪਰਕਾਸ਼ ਨਾ ਕੋਇ ਟਿਕਾਇਆ, ਲੋਆਂ ਪੁਰੀਆਂ ਨਾ ਕੋਇ ਵਿਚਾਰ। ਬ੍ਰਹਿਮੰਡ ਖੰਡ ਨਾ ਵੇਖ ਵਖਾਇਆ, ਗਗਨ ਗਗਨੰਤਰ ਨਾ ਕੋਇ ਆਧਾਰ। ਜੇਰਜ ਅੰਡ ਨਾ ਰੰਗ ਰੰਗਾਇਆ, ਉਤਭੁਜ ਸੇਤਜ ਨਾ ਲਏ ਉਭਾਰ। ਚਾਰੇ ਬਾਣੀ ਨਾ ਕੋਇ ਪੜ੍ਹਾਇਆ, ਵਿਦਿਆ ਵਿਖਮ ਨਾ ਕੋਇ ਪਾਵੇ ਸਾਰ। ਤ੍ਰੈਗੁਣ ਰੂਪ ਨਾ ਕੋਇ ਦਰਸਾਇਆ, ਪੰਜ ਤਤ ਨਾ ਤਤ ਜੈਕਾਰ। ਸਚਖੰਡ ਸਾਚੇ ਆਸਣ ਲਾਇਆ, ਨਿਰਗੁਣ ਬੈਠ ਨਿਰਾਕਾਰ। ਸਾਕਾਰ ਰੂਪ ਨਾ ਕੋਇ ਵਖਾਇਆ, ਰੇਖ ਭੇਖ ਅਗੰਮ ਅਪਾਰ। ਆਪ ਆਪਣਾ ਦੇਸ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪਣੀ ਵਾਰ। ਸਚਖੰਡ ਦਵਾਰ ਵਸਾਇਆ, ਕਰ ਕਿਰਪਾ ਆਪ ਕਰਤਾਰ। ਸਾਚੇ ਤਖ਼ਤ ਆਸਣ ਲਾਇਆ, ਸਤਿ ਸੁਲਤਾਨਾ ਬਣ ਸਿਕਦਾਰ। ਸੀਸ ਤਾਜ ਇਕ ਟਿਕਾਇਆ, ਪੰਚਮ ਮੁਖ ਕਰ ਵਿਚਾਰ। ਸੱਤ ਰੰਗ ਨਿਸ਼ਾਨਾ ਇਕ ਚੜ੍ਹਾਇਆ, ਸਤਿ ਪੁਰਖ ਨਿਰੰਜਣ ਹੋ ਉਜਿਆਰ। ਦਰਗਹਿ ਸਾਚੀ ਧਾਮ ਸੁਹਾਇਆ, ਉਚ ਅਟੱਲ ਅਗੰਮ ਅਪਾਰ। ਆਪ ਆਪਣਾ ਹੁਕਮ ਸੁਣਾਇਆ, ਹੁਕਮੀ ਹੁਕਮ ਕਰੇ ਕਰਾਏ ਸਾਚੀ ਕਾਰ। ਨਿਰਗੁਣ ਸਰਗੁਣ ਰੂਪ ਲਏ ਵਟਾਇਆ, ਸ਼ਬਦੀ ਸ਼ਬਦ ਹੋਏ ਆਧਾਰ। ਸ਼ਬਦ ਵਿਚੋਲਾ ਇਕ ਬਣਾਇਆ, ਪੂਤ ਸਪੂਤਾ ਕਰ ਪਿਆਰ। ਨਾਰੀ ਕੰਤ ਖ਼ੁਸ਼ੀ ਮਨਾਇਆ, ਆਦਿ ਨਿਰੰਜਣ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਵਸਣਹਾਰ। ਵਸਣਹਾਰਾ ਵਸਿਆ, ਥਿਰ ਘਰ ਖੋਲ੍ਹ ਕਿਵਾੜਾ। ਆਪਣਾ ਮਾਰਗ ਆਪੇ ਦੱਸਿਆ, ਨਿਰਗੁਣ ਨਿਰਗੁਣ ਕਰ ਪਸਾਰਾ। ਨਿਰਗੁਣ ਅੰਦਰ ਮੰਦਰ ਬਹਿ ਬਹਿ ਹੱਸਿਆ, ਨਾ ਕੋਈ ਨਾਰੀ ਕੰਤ ਭਤਾਰਾ। ਨਿਰਗੁਣ ਮੇਟੇ ਰੈਣ ਅੰਧੇਰੀ ਮਸਿਆ, ਜੁਗਾ ਜੁਗੰਤਜਰ ਖੇਲ ਅਪਾਰਾ। ਨਿਰਗੁਣ ਸ਼ਬਦ ਨਿਰਾਲਾ ਤੀਰ ਕਸਿਆ, ਆਦਿ ਜੁਗਾਦੀ ਮਾਰੇ ਮਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰੇ ਆਪ ਪਸਾਰਾ। ਆਪਣਾ ਪਸਾਰਾ ਆਪੇ ਕਰ, ਹਰਿ ਆਪਣੀ ਕਲ ਵਰਤਾਇੰਦਾ। ਨਿਰਗੁਣ ਅੰਦਰ ਨਿਰਗੁਣ ਧਰ, ਨਿਰਗੁਣ ਜੋੜ ਜੁੜਾਇੰਦਾ। ਨਿਰਗੁਣ ਜਨਨੀ ਜਨ ਆਪਣੀ ਗੋਦੀ ਧਰ, ਧੁਰ ਦਾ ਲੇਖਾ ਆਪ ਸਮਝਾਇੰਦਾ। ਸਤਿ ਸਤਿਵਾਦੀ ਦੇਵੇ ਵਰ, ਪਾਰਬ੍ਰਹਮ ਬ੍ਰਹਮ ਬ੍ਰਹਿਮਾਦੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਪਿਆਰ ਸਚ ਦਵਾਰੇ, ਘਰ ਘਰ ਮੰਗਲ ਗਾਇਆ। ਨਿਰਗੁਣ ਗੁਪਤ ਨਿਰਗੁਣ ਜ਼ਾਹਰੇ, ਨਿਰਗੁਣ ਆਪਣਾ ਵੇਸ ਵਟਾਇਆ। ਨਿਰਗੁਣ ਮਾਤ ਪਿਤ ਉਪਜਾਏ ਸੁੱਤ ਦੁਲਾਰੇ, ਨਿਰਗੁਣ ਗੋਦ ਸੁਹਾਇਆ। ਨਿਰਗੁਣ ਜਨਨੀ ਜਨ ਜਣੇ ਅਪਾਰੇ, ਅਗੰਮ ਅਗੰਮੜਾ ਵੇਖ ਵਖਾਇਆ। ਨਿਰਗੁਣ ਭਰੇ ਨਿਰਵੈਰ ਭੰਡਾਰੇ, ਨਰ ਹਰਿ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਵਡਿਆਇਆ। ਵਡਿ ਵਡਿਆਈ ਸਚਖੰਡ, ਹਰਿ ਸਾਚਾ ਸਚ ਸੁਹਾਇੰਦਾ। ਆਪੇ ਵੰਡੀ ਆਪਣੀ ਵੰਡ, ਵੰਡਣਹਾਰਾ ਖੇਲ ਖਿਲਾਇੰਦਾ। ਆਪਣੇ ਅੰਦਰ ਆਪੇ ਦਿਤੀ ਗੰਢ, ਆਪੇ ਖੋਲ੍ਹ ਖੁਲ੍ਹਾਇੰਦਾ। ਨਾ ਕੋਈ ਜੇਰਜ ਨਾ ਕੋਈ ਅੰਡ, ਉਤਭੁਜ ਸੇਤਜ ਨਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰੱਖੇ ਆਪਣੀ ਕੁੱਖ, ਆਪੇ ਕਰੇ ਉਜਲ ਮੁਖ, ਆਪ ਆਪਣਾ ਨੂਰ ਦਰਸਾਇੰਦਾ। ਆਪਣੀ ਕੁੱਖ ਆਪੇ ਜਾਇਆ, ਪੁਰਖ ਅਕਾਲ ਵੱਡੀ ਵਡਿਆਈਆ। ਨਿਰਗੁਣ ਨਿਰਵੈਰ ਬਣਿਆ ਪਿਤ ਮਾਇਆ, ਦਾਈ ਦਾਇਆ ਨਾ ਕੋਇ ਲਗਾਈਆ। ਆਪਣਾ ਖੇਲ ਆਪ ਰਚਾਇਆ, ਰਚ ਰਚ ਵੇਖੇ ਬੇਪਰਵਾਹੀਆ। ਵਿਸ਼ਨੂੰ ਆਪਣੀ ਗੋਦ ਬਹਾਇਆ, ਵਿਸ਼ਵ ਵਾਸਤਕ ਦਏ ਸਮਝਾਈਆ। ਅੰਮ੍ਰਿਤ ਆਤਮ ਜਲ ਭਰਾਇਆ, ਚਰਨ ਚਰਨੋਦਕ ਇਕ ਚੁਆਈਆ। ਸਾਚਾ ਬੀਜ ਆਪ ਬਜਾਇਆ, ਕਵਲ ਕਵਲਾ ਲਏ ਖਲਾਈਆ। ਫੁਲ ਪੰਖੜੀਆਂ ਆਪ ਲਗਾਇਆ, ਗੁੰਚਾ ਆਪੇ ਫੋਲ ਫੋਲਾਈਆ। ਭਵਰੀ ਭਵਰਾ ਵਿਚ ਸਮਾਇਆ, ਗੂੰਜ ਗੂੰਜੇ ਬੇਪਰਵਾਹੀਆ। ਪਾਰਬ੍ਰਹਮ ਰੂਪ ਵਟਾਇਆ, ਬ੍ਰਹਮ ਆਪਣੀ ਅੰਸ ਉਪਾਈਆ। ਆਪ ਆਪਣੇ ਰੰਗ ਰੰਗਾਇਆ, ਰੰਗ ਰੰਗੀਲਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਲੇਖਾ ਦਏ ਸਮਝਾਈਆ। ਪਾਰਬ੍ਰਹਮ ਬ੍ਰਹਮ ਉਪਜਾਇਆ, ਕਵਲ ਕਵਲਾ ਕਰ ਉਜਿਆਰ। ਆਪਣੀ ਵਾਸਨਾ ਵਿਚ ਟਿਕਾਇਆ, ਤ੍ਰਿਸਨਾ ਭੁੱਖ ਨਾ ਕੋਇ ਵਿਚਾਰ। ਆਸਾ ਆਸਾ ਪੂਰ ਕਰਾਇਆ, ਮਨਸਾ ਮਨ ਨਾ ਪਾਏ ਪਿਆਰ। ਦਾਸੀ ਦਾਸਾ ਆਪ ਬਣਾਇਆ, ਸੇਵਕ ਸੇਵਾ ਦਏ ਆਧਾਰ। ਸ਼ਬਦ ਸਵਾਂਗ ਵਿਚ ਟਿਕਾਇਆ, ਮੰਡਲ ਰਾਸਾ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸੁੱਤ ਦੁਲਾਰ। ਬ੍ਰਹਮਾ ਸੁੱਤ ਉਪਨਿਆ, ਪਾਰਬ੍ਰਹਮ ਉਪਜਾਇਆ। ਵੇਖਣਹਾਰਾ ਸਾਚੀ ਜਨਨੀ ਏਕਾ ਜਨ ਜਨਿਆ, ਨਿਰਗੁਣ ਨੂਰ ਹੋਏ ਉਜਿਆਰਾ। ਏਕਾ ਭਾਣਾ ਹਰਿ ਹਰਿ ਮੰਨਿਆ, ਹਰਿ ਭਾਣੇ ਸਰਬ ਵਰਤਾਰਾ। ਕਿਸੇ ਦਿਸੇ ਨਾ ਛੱਪਰ ਛੰਨਿਆ, ਮਹੱਲ ਅਟੱਲ ਨਾ ਕੋਇ ਮੁਨਾਰਾ। ਪੁਰਖ ਅਬਿਨਾਸ਼ੀ ਬੇੜਾ ਬੰਨ੍ਹਿਆ, ਦੇਵਣਹਾਰ ਆਪ ਸਹਾਰਾ। ਏਕਾ ਰਾਗ ਸੁਣਾਏ ਕੰਨਿਆ, ਧੁਰ ਦਾ ਸ਼ਬਦ ਬੋਲ ਜੈਕਾਰਾ। ਆਦਿ ਜੁਗਾਦਿ ਨਾ ਜਾਏ ਡੰਨਿਆ, ਜਿਸ ਮਿਲਿਆ ਹਰਿ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਖੋਲ੍ਹੇ ਬੰਦ ਕਿਵਾੜਾ। ਬ੍ਰਹਮੇ ਖੋਲ੍ਹਿਆ ਬੰਦ ਕਿਵਾੜ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਅੰਦਰ ਰੱਖੀ ਆਪਣੀ ਧਾਰ, ਸਾਚੇ ਮੰਦਰ ਵੱਜੀ ਵਧਾਈਆ। ਨਿਰਗੁਣ ਜੋਤ ਕਰ ਉਜਿਆਰ, ਨੂਰੋ ਨੂਰ ਕਰੇ ਰੁਸ਼ਨਾਈਆ। ਕਮਲਾਪਾਤੀ ਮੀਤ ਮੁਰਾਰ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਬ੍ਰਹਮ ਲੇਖਾ ਦਏ ਸਮਝਾਈਆ। ਪਾਰਬ੍ਰਹਮ ਬ੍ਰਹਮ ਸਮਝਾਇੰਦਾ, ਆਪ ਆਪਣੀ ਕਿਰਪਾ ਧਾਰ। ਤੇਰਾ ਰੂਪ ਅਨੂਪ ਵਟਾਇੰਦਾ, ਨਿਰਗੁਣ ਨੂਰ ਜੋਤ ਉਜਿਆਰ। ਅੰਸ ਬੰਸ ਆਪ ਸੁਹਾਇੰਦਾ, ਸਹੰਸ ਸਹੰਸਾ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਇਕ ਵਿਚਾਰ। ਬ੍ਰਹਮੇ ਦੇਵੇ ਬ੍ਰਹਮ ਮਤ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਜਾਨਣਾ ਏਕਾ ਤਤ, ਰੱਤੀ ਰੱਤ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਸਾਚਾ ਪਿਤ, ਪੀਤ ਪੀਤੰਬਰ ਸੀਸ ਸੁਹਾਈਆ। ਤੇਰੀ ਜਾਣੇ ਮਿਤ ਗਤਿ, ਗਤਿ ਮਿਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਲੇਖਾ ਦਏ ਜਣਾਈਆ। ਬ੍ਰਹਮੇ ਮੰਨਿਆ ਹਰਿ ਕਾ ਭਾਣਾ, ਨੇਤਰ ਨੈਣ ਨੀਰ ਵਹਾਇਆ। ਤੂੰ ਸ਼ਾਹ ਪਾਤਸ਼ਾਹ ਹਰਿ ਸਾਚਾ ਰਾਣਾ, ਹਉਂ ਸੇਵਕ ਸੇਵ ਕਮਾਇਆ। ਤੇਰੀ ਸਤਾਰ ਤੇਰਾ ਗਾਣਾ, ਤੂਹੀ ਤੂਹੀ ਰਾਗ ਅਲਾਇਆ। ਹਉਂ ਗ਼ਰੀਬ ਦਰ ਭਿਖਾਰੀ ਬਣੇ ਨਿਮਾਣਾ, ਨਿਵਣ ਸੋ ਨਿਵਣ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਤੇਰੇ ਲੇਖੇ ਵਿਚ ਰਖਾਇਆ। ਪੁਰਖ ਅਬਿਨਾਸ਼ੀ ਸਾਚਾ ਬੋਲ, ਏਕਾ ਏਕ ਸੁਣਾਇੰਦਾ। ਬ੍ਰਹਮੇ ਤੇਰਾ ਤੋਲਣਾ ਤੋਲ, ਕੰਡਾ ਆਪਣੇ ਹੱਥ ਵਖਾਇੰਦਾ। ਆਦਿ ਜੁਗਾਦੀ ਬੈਠਾ ਰਹੇ ਅਡੋਲ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਾਚੀ ਵਸਤ ਸਦ ਰੱਖੇ ਕੋਲ, ਵਿਸ਼ਨ ਬ੍ਰਹਮੇ ਆਪ ਵਰਤਾਇੰਦਾ। ਭੋਲਾ ਨਾਥ ਆਪ ਉਪਜਾਏ ਅਨਭੋਲ, ਮਹਿਮਾ ਗਣਤ ਨਾ ਕੋਇ ਗਣਾਇੰਦਾ। ਆਪਣਾ ਆਪ ਲਏ ਵਰੋਲ, ਆਪਣਾ ਮਧਾਣਾ ਆਪ ਚਲਾਇੰਦਾ। ਆਪਣਾ ਪੜਦਾ ਆਪੇ ਫੋਲ, ਆਪਣੀ ਵਸਤ ਬਾਹਰ ਕਢਾਇੰਦਾ। ਪੁਰਖ ਅਬਿਨਾਸ਼ੀ ਦਰ ਦਰਵਾਜ਼ਾ ਸਾਚਾ ਖੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਆਪਣੀ ਰਚਨਾ ਆਪੇ ਰਚ, ਹਰਿ ਸਾਚੇ ਖੇਲ ਖਿਲਾਇਆ। ਬ੍ਰਹਮੇ ਸ਼ਿਵ ਵਿਸ਼ਨ ਵਖਾਇਆ ਏਕਾ ਸੱਚ, ਸੱਚੋ ਸਚ ਸਚ ਦ੍ਰਿੜਾਇਆ। ਹਰ ਘਟ ਅੰਦਰ ਰਿਹਾ ਰਚ, ਤਿੰਨਾਂ ਮੇਲਾ ਮੇਲ ਮਿਲਾਇਆ। ਏਕਾ ਸ਼ਬਦ ਲੈਣਾ ਵਾਚ, ਆਪ ਆਪਣਾ ਦਏ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇਆ। ਸਾਚੀ ਸਿਖਿਆ ਹਰਿ ਸਮਝਾਏ, ਬ੍ਰਹਮੇ ਵਿਸ਼ਨ ਸ਼ਿਵ ਜਗਾਈਆ। ਨਿਰਗੁਣ ਮੇਲਾ ਮੇਲ ਮਿਲਾਏ, ਮੇਲਣਹਾਰਾ ਇਕ ਅਖਵਾਈਆ। ਸੱਜਣ ਸੁਹੇਲਾ ਸਾਚੇ ਧਾਮ ਬਹਾਏ, ਧਾਮ ਅਵੱਲੜਾ ਵਡ ਵਡਿਆਈਆ। ਏਕਾ ਅੱਖਰ ਦਏ ਪੜ੍ਹਾਏ, ਆਪਣਾ ਨਾਉਂ ਆਪ ਜਪਾਈਆ । ਸਾਚਾ ਪਲੜਾ ਦਏ ਫੜਾਏ, ਛੁੱਟ ਕਦੇ ਨਾ ਜਾਈਆ। ਸਚ ਦਵਾਰਾ ਏਕਾ ਮਲੜਾ, ਪੁਰਖ ਅਬਿਨਾਸ਼ੀ ਰੁਠ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਏਕਾ ਰੰਗ ਰੰਗਾਈਆ। ਏਕਾ ਰੰਗ ਰੰਗਾਇਆ ਚਲੂਲ, ਉਤਰ ਕਦੇ ਨਾ ਜਾਇੰਦਾ। ਅਬਿਨਾਸ਼ੀ ਕਰਤਾ ਨਾ ਜਾਣਾ ਭੂਲ, ਅਭੁੱਲ ਅਭੁੱਲ ਆਪ ਅਖਵਾਇੰਦਾ। ਜੁਗਾ ਜੁਗੰਤਰ ਪਾਵੇ ਮੁੱਲ, ਕਰਤਾ ਕੀਮਤ ਆਪਣੇ ਹੱਥ ਰਖਾਇੰਦਾ। ਸਾਚੇ ਕੰਡੇ ਜਾਣਾ ਤੁਲ, ਤੋਲਣਹਾਰਾ ਤੋਲ ਤੁਲਾਇੰਦਾ। ਇਕ ਦਵਾਰਾ ਜਾਣਾ ਖੁਲ੍ਹ, ਸਾਚਾ ਹੱਟ ਇਕ ਉਪਾਇੰਦਾ। ਵਿਸ਼ਨੂੰ ਤੇਰਾ ਕਵਲ ਫੁਲ, ਬ੍ਰਹਮ ਰੂਪ ਦਰਸਾਇੰਦਾ। ਬ੍ਰਹਮੇ ਤੇਰੀ ਆਸਾ ਪੁਨ, ਸ਼ੰਕਰ ਸੰਗ ਨਿਭਾਇੰਦਾ। ਸ਼ੰਕਰ ਸ਼ੰਕਰ ਆਪੇ ਚੁਣ, ਸ਼ਾਕਰ ਆਪਣਾ ਮੇਲ ਮਿਲਾਇੰਦਾ। ਤਿੰਨਾਂ ਜਣਾਏ ਏਕਾ ਗੁਣ, ਏਕਾ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਰੂਪ ਨਿਰਾਕਾਰ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਹਰਿ ਪੁਰਖ ਨਿਰੰਜਣ ਖੇਲ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪ ਖਲਾਇੰਦਾ। ਏਕੰਕਾਰਾ ਅਕਲ ਕਲ ਧਰਾ, ਆਪ ਆਪਣੀ ਕਲ ਵਰਤਾਇੰਦਾ। ਆਦਿ ਨਿਰੰਜਣ ਡਗਮਗਾ, ਨੂਰ ਨੁਰਾਨਾ ਨੂਰ ਵਖਾਇੰਦਾ। ਅਬਿਨਾਸ਼ੀ ਕਰਤਾ ਡੇਰਾ ਲਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਸ੍ਰੀ ਭਗਵਾਨ ਬਣੇ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਪਾਰਬ੍ਰਹਮ ਬਣੇ ਪਿਤਾ ਮਾਂ, ਬ੍ਰਹਮਾ ਵਿਸ਼ਨ ਸ਼ਿਵ ਆਪ ਉਪਜਾਇੰਦਾ। ਆਪਣਾ ਨਾਉਂ ਦਏ ਸੁਣਾ, ਆਪ ਆਪਣੀ ਖੇਲ ਖਿਲਾਇੰਦਾ। ਏਕਾ ਦੂਜਾ ਰੂਪ ਧਰਾ, ਤਿੰਨਾਂ ਜੋੜਾ ਜੋੜ ਜੁੜਾਇੰਦਾ। ਸਾਚਾ ਘੋੜਾ ਦਏ ਵਖਾ, ਸ਼ਬਦ ਅਗੰਮੀ ਆਪ ਉਪਾਇੰਦਾ। ਧੁਰ ਦਾ ਪੌੜਾ ਦਏ ਲਗਾ, ਏਕਾ ਡੰਡਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਦਰਸਾਇੰਦਾ। ਨਿਰਗੁਣ ਰੂਪ ਹਰਿ ਦਰਸਾਇਆ, ਲਾਲਨ ਲਾਲ ਲਾਲ ਸਮਾਈਆ। ਸੁਤੇ ਪਰਕਾਸ਼ ਆਪ ਕਰਾਇਆ, ਸੁੱਤ ਜਨਨੀ ਕੋਇ ਨਾ ਜਾਈਆ। ਕੰਚਨ ਰੂਪ ਆਪ ਵਟਾਇਆ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਸੂਹਾ ਵੇਸ ਜੋਤ ਰਘੁਰਾਇਆ, ਥਿਰ ਘਰ ਵੇਖੇ ਬੇਪਰਵਾਹੀਆ। ਸਾਚੀ ਧਾਰ ਆਪ ਬੰਧਾਇਆ, ਸੱਤ ਸਫ਼ੈਦੀ ਗਿਆ ਸਮਾਈਆ। ਪੀਆ ਪ੍ਰੀਤਮ ਵੇਸ ਵਟਾਇਆ, ਪੀਲਾ ਰੰਗਣ ਰੰਗ ਰੰਗਾਈਆ। ਨੀਲਾ ਰੂਪ ਆਪ ਦਰਸਾਇਆ, ਨਿਰਗੁਣ ਆਪਣੀ ਜੋਤ ਜੋਤ ਰੁਸ਼ਨਾਈਆ। ਕਾਲਾ ਕਾਲੀ ਧਾਰ ਇਕ ਸਮਝਾਇਆ, ਕਾਲ ਮਹਾਂਕਾਲ ਪਾਏ ਫਾਹੀਆ। ਦੀਨ ਦਿਆਲ ਆਪਣਾ ਨਾਉਂ ਰਖਾਇਆ, ਦੋ ਜਹਾਨਾਂ ਬਣੇ ਮਲਾਹੀਆ। ਸ਼ਹਿਨਸ਼ਾਹ ਪਾਤਸ਼ਾਹ ਬੇਪਰਵਾਹ ਸੀਸ ਆਪਣੇ ਤਾਜ ਟਿਕਾਇਆ, ਪੰਚਮ ਪੰਚਮ ਦਏ ਵਡਿਆਈਆ। ਸੱਤ ਰੰਗ ਜੋਤੀ ਰੰਗ ਰੰਗਾਇਆ, ਦਰ ਘਰ ਸਾਚੇ ਕਰ ਰੁਸ਼ਨਾਈਆ। ਏਕਾ ਝਲਕ ਫ਼ਲਕ ਵਖਾਇਆ, ਬੇਐਬ ਐਬ ਖ਼ੁਦਾਈਆ। ਸਾਲਸ ਆਪਣਾ ਬਣ ਕੇ ਆਪੇ ਆਇਆ, ਨਾ ਦੇਵੇ ਕੋਇ ਸਲਾਹੀਆ। ਆਲਸ ਨਿੰਦਰਾ ਨਾ ਕੋਇ ਰਖਾਇਆ, ਸੇਜ ਸੁਹਾਵੀ ਨਾ ਕੋਇ ਹੰਢਾਈਆ। ਹਾਣੀ ਹਾਣ ਨਾ ਕੋਇ ਮਿਲਾਇਆ, ਗਲਵਕੜੀ ਨਾ ਕੋਇ ਰਖਾਈਆ। ਜਲ ਪਾਣੀ ਪਾਨ ਨਾ ਕੋਇ ਕਰਾਇਆ, ਬਾਣੀ ਬਾਣ ਨਾ ਕੋਇ ਪੜ੍ਹਾਈਆ। ਨਿਰਬਾਣ ਏਕਾ ਪਦ ਆਪ ਸੁਹਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਸਦ ਧੁਨ ਉਪਜਾਇਆ, ਨਾਦ ਅਨਾਦਿ ਆਪ ਸੁਣਾਈਆ। ਬੋਧ ਅਗਾਧ ਖੇਲ ਰਚਾਇਆ, ਅਗਾਧ ਅਬੋਧਾ ਇਕ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਲਏ ਸਮਝਾਈਆ। ਬ੍ਰਹਮੇ ਵਿਸ਼ਨ ਸ਼ਿਵ ਧਿਆਨ ਲਗੌਣਾ, ਹਰਿ ਸਾਚਾ ਸਚ ਸਮਝਾਇੰਦਾ। ਤੇਰਾ ਬੂਟਾ ਆਪ ਲਗੌਣਾ, ਅੰਮ੍ਰਿਤ ਸਿੰਚ ਹਰਾ ਕਰਾਇੰਦਾ। ਵਿਸ਼ਨੂੰ ਆਪਣੇ ਅੰਗ ਲਗੌਣਾ, ਅੰਗੀਕਾਰ ਆਪ ਹੋ ਜਾਇੰਦਾ। ਬ੍ਰਹਮਾ ਚਰਨਾਂ ਹੇਠ ਬਹੌਣਾ, ਚਰਨ ਚਰਨੋਦਕ ਉਪਰ ਪਾਇੰਦਾ। ਸ਼ੰਕਰ ਅਧਵਿਚਕਾਰ ਟਿਕੌਣਾ, ਹੱਥ ਤ੍ਰਿਸੂਲ ਫੜਾਇੰਦਾ। ਤਿੰਨਾਂ ਲੋਕਾਂ ਤਿਲਕ ਲਗੌਣਾ, ਇਕ ਤ੍ਰਿਲੋਕੀ ਵੰਡ ਵੰਡਾਇੰਦਾ। ਇਕ ਸਲੋਕ ਹਰਿ ਸੁਣੌਣਾ, ਹਰਿ ਹਰਿ ਕਾ ਨਾਮ ਪੜ੍ਹਾਇੰਦਾ। ਓਅੰ ਰੂਪ ਆਪ ਦਰਸੌਣਾ, ਸੋਇਮ ਆਪਣਾ ਰੂਪ ਦਰਸਾਇੰਦਾ। ਦੋਇਮ ਦਰ ਆਪ ਖੁਲ੍ਹੌਣਾ, ਦਰ ਦਰਵੇਸ ਵੇਸ ਵਟਾਇੰਦਾ। ਨਿਰਗੁਣ ਸਰਗੁਣ ਚੋਲਾ ਪੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਧਰਾਇੰਦਾ। ਨਿਰਗੁਣ ਸਰਗੁਣ ਭੇਖ ਵਟਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਪਜਾਇਆ, ਛੈਲ ਛਬੀਲਾ ਬੇਪਰਵਾਹੀਆ। ਤ੍ਰੈ ਤ੍ਰੈ ਵੇਸਾ ਵੇਸ ਕਰਾਇਆ, ਵਿਸ਼ਵ ਆਪਣੀ ਧਾਰ ਬੰਧਾਈਆ। ਵਾਸਤਕ ਰੂਪ ਵਿਚ ਸਮਾਇਆ, ਵਾਸਨਾ ਹੋਰ ਨਾ ਕੋਇ ਰਖਾਈਆ। ਏਕਾ ਆਪਣਾ ਨਾਉਂ ਦ੍ਰਿੜਾਇਆ, ਅੱਖਰ ਵੱਖਰ ਕਰੇ ਪੜ੍ਹਾਈਆ। ਵਿਸ਼ਨੂੰ ਧੁਨ ਨਾਦ ਸੁਣਾਇਆ, ਬ੍ਰਹਮੇ ਅਨਹਦ ਤਾਲ ਵਜਾਈਆ। ਸ਼ੰਕਰ ਦੀਪਕ ਜੋਤ ਜਗਾਇਆ, ਦੀਵਾ ਬਾਤੀ ਆਪ ਟਿਕਾਈਆ। ਧੁਰ ਸੰਜੋਗੀ ਮੇਲ ਮਿਲਾਇਆ, ਘਰ ਸਾਚੇ ਵੱਜੀ ਵਧਾਈਆ। ਸਚ ਸਲੋਕ ਏਕਾ ਗਾਇਆ, ਸੋਹੰ ਸ਼ਬਦ ਦਏ ਪੜ੍ਹਾਈਆ। ਸੋ ਪੁਰਖ ਨਿਰੰਜਣ ਆਪ ਅਖਵਾਇਆ, ਹੰ ਬ੍ਰਹਮਾ ਵਿਸ਼ਨ ਸ਼ਿਵ ਲਏ ਉਪਜਾਈਆ। ਦੋਹਾਂ ਵਿਚੋਲਾ ਬਣ ਕੇ ਆਇਆ, ਬਣਿਆ ਤੋਲਾ ਸ਼ਹਿਨਸ਼ਾਹੀਆ। ਏਕਾ ਢੋਲਾ ਆਪਣਾ ਆਪੇ ਗਾਇਆ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਭੇਵ ਦਏ ਖੁਲ੍ਹਾਈਆ। ਹੰ ਹੰ ਹੰ ਭੇਵ ਨਿਆਰਾ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਤ੍ਰੈ ਤ੍ਰੈ ਲੋਕਾਂ ਵਸਿਆ ਬਾਹਰਾ, ਤ੍ਰੈ ਤ੍ਰੈ ਮੇਲ ਨਾ ਕੋਇ ਮਿਲਾਇੰਦਾ। ਤ੍ਰੈ ਤ੍ਰੈ ਰੰਗ ਨਾ ਕੋਇ ਵਿਚਾਰਾ, ਤ੍ਰੈ ਤ੍ਰੈ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਆਪਣਾ ਰੂਪ ਦਰਸਾਇੰਦਾ। ਵਿਸ਼ਨੂੰ ਸੁਣਨਾ ਕਰ ਧਿਆਨ, ਹਰਿ ਸਾਚੇ ਆਪ ਜਣਾਇਆ। ਹੰ ਰੂਪ ਸ੍ਰੀ ਭਗਵਾਨ, ਪਾਰਬ੍ਰਹਮ ਬ੍ਰਹਮ ਆਪਣੀ ਅੰਸ ਉਪਜਾਇਆ। ਬ੍ਰਹਮੇ ਦੇਵੇ ਇਕ ਗਿਆਨ, ਏਕਾ ਨੇਤਰ ਨੈਣ ਖੁਲ੍ਹਾਇਆ। ਸੋ ਪੁਰਖ ਨਿਰੰਜਣ ਇਕ ਵਖਾਏ ਸਚ ਨਿਸ਼ਾਨ, ਬ੍ਰਹਮ ਬ੍ਰਹਿਮਾਦਿ ਆਪ ਝੁਲਾਇਆ। ਤੇਰਾ ਖੇਤ ਹੋਏ ਪਰਧਾਨ, ਰੁੱਤ ਬਸੰਤੀ ਵਡ ਵਡਿਆਇਆ। ਸ਼ੰਕਰ ਤੇਰੀ ਕਰੇ ਕਲਿਆਣ, ਕਲ ਕਾਤੀ ਵੇਸ ਵਟਾਇਆ। ਇਕ ਜਮਾਤੀ ਇਕ ਫ਼ਰਮਾਣ, ਕਲਮ ਦਵਾਤੀ ਨਾ ਲੇਖ ਲਿਖਾਇਆ। ਹੰ ਬ੍ਰਹਮ ਕਰ ਪਰਧਾਨ, ਪਾਰਬ੍ਰਹਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਨਰ ਨਰੇਸ਼ ਨਿਰਗੁਣ ਆਪਣਾ ਆਪ ਸਮਝਾਇਆ। ਸਚ ਸੰਦੇਸ਼ਾ ਧੁਰ ਫ਼ਰਮਾਣਾ, ਵਿਸ਼ਨ ਬ੍ਰਹਮੇ ਸ਼ਿਵ ਆਪ ਸਮਝਾਇੰਦਾ। ਤ੍ਰੈਗੁਣ ਮਾਇਆ ਦੇਵੇ ਦਾਨਾ, ਤ੍ਰੈ ਤ੍ਰੈ ਸਾਚੀ ਵੰਡ ਵੰਡਾਇੰਦਾ। ਆਦਿ ਅੰਤ ਮੰਨਣਾ ਪਏ ਭਾਣਾ, ਹਰਿ ਭਾਣਾ ਵਡ ਵਖਾਇੰਦਾ। ਏਕਾ ਅੱਖਰ ਗੌਣਾ ਗਾਣਾ, ਸੋਹੰ ਸ਼ਬਦ ਆਪ ਪੜ੍ਹਾਇੰਦਾ। ਲੱਖ ਚੁਰਾਸੀ ਤਣਨਾ ਤਾਣਾ, ਪੰਜ ਤਤ ਵਸਤੂ ਝੋਲੀ ਪਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਸੰਗ ਨਿਭਾਣਾ, ਸਗਲਾ ਸੰਗ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਵਖਾਏ ਏਕਾ ਘਰ, ਘਰ ਸਾਚਾ ਆਪ ਦਰਸਾਇੰਦਾ। ਦਰ ਘਰ ਸਾਚਾ ਸੋਹਿਆ, ਸੁਹਾਏ ਆਪ ਨਿਰੰਕਾਰ। ਏਕਾ ਬੀਜ ਸਾਚਾ ਬੋਇਆ, ਨਿਰਗੁਣ ਆਪਣੀ ਕਿਰਪਾ ਧਾਰ। ਆਪਣੇ ਜੇਹਾ ਆਪੇ ਹੋਇਆ, ਆਪੇ ਵੇਖੇ ਫੁਲ ਫੁਲਵਾੜ। ਆਪੇ ਲੈ ਕੇ ਆਏ ਢੋਇਆ, ਮਾਲਣ ਬਣ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਖੇਲਿਆ, ਆਪਣੀ ਵੰਡਣ ਆਪ ਵੰਡਾਇੰਦਾ। ਤ੍ਰੈਗੁਣ ਘਰ ਸਾਚੇ ਮੇਲ ਮੇਲਿਆ, ਰਜੋ ਤਮੋ ਸਤੋ ਵੇਖ ਵਖਾਇੰਦਾ। ਆਪੇ ਵਸੇ ਧਾਮ ਨਵੇਲਿਆ, ਧਾਮ ਅਵੱਲੜਾ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਦੇਵਣਹਾਰਾ ਏਕਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਵਰ ਦਾਤਾ ਬੇਪਰਵਾਹ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿਆ। ਤਿੰਨਾਂ ਦੱਸਿਆ ਏਕਾ ਰਾਹ, ਤ੍ਰੈਗੁਣ ਮੇਲਾ ਮੇਲ ਮਿਲਾਇਆ। ਲੱਖ ਚੁਰਾਸੀ ਬਣੇ ਮਲਾਹ, ਬੇੜਾ ਬੇੜਾ ਲਏ ਚਲਾਇਆ। ਨਿਰਗੁਣ ਸਰਗੁਣ ਰੂਪ ਲਏ ਵਟਾ, ਨਿਰਾਕਾਰ ਸਾਕਾਰ ਆਪ ਅਖਵਾਇਆ। ਬ੍ਰਹਮੇ ਵਿਦਿਆ ਲਏ ਪੜ੍ਹਾ, ਚਾਰੇ ਵੇਦਾਂ ਮੁਖ ਸਾਲਾਹਿਆ। ਚਾਰੇ ਮੁਖ ਲਏ ਖੁਲ੍ਹਾ, ਆਪ ਆਪਣੀ ਬੂਝ ਬੁਝਾਇਆ। ਸਾਚੀ ਵੰਡਣ ਲਏ ਵੰਡਾ, ਚਾਰ ਜੁਗ ਰੰਗ ਰੰਗਾਇਆ । ਚਾਰੇ ਬਾਣੀ ਲਏ ਜਣਾ, ਚਾਰੇ ਖਾਣੀ ਸੰਗ ਰਖਾਇਆ। ਚਾਰੇ ਵਰਨਾਂ ਮਾਣ ਦਵਾ, ਮਾਣ ਅਭਿਮਾਨਾ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਸੰਗ ਨਿਭਾਇਆ। ਬ੍ਰਹਮੇ ਵਿਸ਼ਨ ਤੇਰਾ ਸੰਗ, ਹਰਿ ਸਾਚੇ ਸਚ ਨਿਭਾਵਣਾ। ਸਤਿਜੁਗ ਤ੍ਰੇਤਾ ਦੁਆਪਰ ਵੱਜੇ ਮਰਦੰਗ, ਕਲਜੁਗ ਤੇਰਾ ਰਾਗ ਅਲਾਵਣਾ। ਜੁਗਾ ਜੁਗੰਤਰ ਖੇਲੇ ਖੇਲ ਸੂਰਾ ਸਰਬੰਗ, ਸਾਰੰਗ ਧਰ ਆਪ ਅਖਵਾਵਣਾ। ਏਕਾ ਵਸਤ ਏਕਾ ਵਾਰ ਲੈਣੀ ਮੰਗ, ਅਤੋਟ ਅਤੁਟ ਭੰਡਾਰ ਆਪ ਵਰਤਾਵਣਾ। ਤ੍ਰੈਗੁਣ ਮਾਇਆ ਨਾ ਹੋਏ ਨੰਗ, ਸਿਰ ਆਪਣਾ ਹੱਥ ਰਖਾਵਣਾ। ਲੇਖਾ ਜਾਣੇ ਵਿਚ ਵਰਭੰਡ, ਬ੍ਰਹਿਮੰਡ ਖੇਲ ਖਲਾਵਣਾ। ਏਕਾ ਗੌਣਾ ਸੁਹਾਗੀ ਛੰਦ, ਸੋਹੰ ਅੱਖਰ ਜਾਪ ਜਪਾਵਣਾ। ਆਦਿ ਜੁਗਾਦੀ ਦੇਵੇ ਪਰਮਾਨੰਦ, ਨਿਜਾਨੰਦ ਇਕ ਵਰਤਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਗੇੜ ਦਵਾਵਣਾ। ਸੋਹੰ ਸ਼ਬਦ ਹਰਿ ਘਰ ਪਾਇਆ, ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਮਨਾਇੰਦਾ। ਤੂੰ ਸਾਹਿਬ ਠਾਕਰ ਵਡ ਰਘੁਰਾਇਆ, ਦਰ ਤੇਰਾ ਮੋਹੇ ਭਾਇੰਦਾ। ਹਉਂ ਸੇਵਕ ਚਾਕਰ ਸੇਵ ਕਮਾਇਆ, ਘੋਲੀ ਘੋਲ ਘੋਲ ਘੁਮਾਇੰਦਾ। ਤੇਰੀ ਚਰਨ ਧੂੜ ਮਸਤਕ ਖ਼ਾਕ ਰਮਾਇਆ, ਖ਼ਾਕੀ ਖ਼ਾਕ ਰੂਪ ਵਟਾਇੰਦਾ। ਪਾਕੀ ਪਾਕ ਤੇਰਾ ਜਲਵਾ ਨੂਰ ਇਕ ਦਰਸਾਇਆ, ਮੁਕਾਮੇ ਹੱਕ ਹੱਕ ਸਾਲਾਹਿੰਦਾ। ਏਕਾ ਨਗ਼ਮਾ ਆਪੇ ਗਾਇਆ, ਤਾਰ ਸਤਾਰ ਨਾ ਕੋਇ ਵਜਾਇੰਦਾ। ਸਾਚਾ ਚਸ਼ਮਾ ਆਪ ਵਹਾਇਆ, ਆਬ ਹਯਾਤ ਆਪ ਪਿਆਇਆ, ਏਕਾ ਕਲਮਾ ਆਪ ਪੜ੍ਹਾਇੰਦਾ। ਕਾਤਬ ਲਿਖ ਨਾ ਸਕੇ ਕੋਈ ਰਾਇਆ, ਸਚ ਮਹਿਰਾਬੇ ਆਪ ਬਹਾਇੰਦਾ। ਸ਼ਾਹ ਨਵਾਬਾ ਦਇਆ ਕਮਾਇਆ, ਆਦਿ ਜੁਗਾਦੀ ਖੇਲ ਖਿਲਾਇੰਦਾ। ਖ਼ਾਲਕ ਖ਼ਲਕ ਰੂਪ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਸਮਝਾਇਆ। ਵਿਸ਼ਨ ਬ੍ਰਹਮਾ ਸ਼ੰਕਰ ਉਠ ਬਲ ਧਾਰ, ਦੋਏ ਜੋੜ ਕਰਨ ਨਿਮਸਕਾਰਿਆ। ਪੁਰਖ ਅਬਿਨਾਸ਼ੀ ਤੇਰਾ ਰੂਪ ਅਗੰਮ ਅਪਾਰ, ਤੇਰਾ ਭੇਵ ਕੋਇ ਨਾ ਆ ਰਿਹਾ। ਕੋਟਨ ਕੋਟ ਵਾਰ ਪਏ ਜੰਮ, ਤੇਰੀ ਗੋਦ ਭਾਗ ਲਗਾ ਲਿਆ। ਆਦਿ ਅੰਤ ਬੇੜਾ ਰਿਹਾ ਬੰਨ੍ਹ, ਬੰਨ੍ਹਣਹਾਰ ਸਰਬ ਸੰਸਾਰਿਆ। ਤੇਰੀ ਵਿਦਿਆ ਸੁਣੀ ਆਪਣੇ ਕੰਨ, ਭਰਮ ਗੜ੍ਹ ਨਾ ਕੋਇ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੋਹੰ ਰੂਪ ਕਵਣ ਰਖਾ ਲਿਆ। ਕਵਣ ਰੂਪ ਸੋਹੰ ਧਾਰ, ਵਿਸ਼ਨ ਬ੍ਰਹਮਾ ਸ਼ਿਵ ਆਪ ਪੁਛਾਇੰਦਾ। ਨਿਰਗੁਣ ਰੂਪ ਤੇਰਾ ਕਰਤਾਰ, ਤ੍ਰੈ ਤ੍ਰੈ ਲੋਕਾਂ ਦਿਸ ਨਾ ਆਇੰਦਾ। ਤ੍ਰੈਗੁਣ ਮਾਇਆ ਹੋਏ ਪਨਹਾਰ, ਲੋਕਮਾਤ ਪਨ ਘਾਟ ਇਕ ਵਖਾਇੰਦਾ। ਸੂਰਜ ਚੰਨ ਲਏ ਅਵਤਾਰ, ਤੇਰੀ ਕਿਰਨੀ ਕਿਰਨ ਡਗਮਗਾਇੰਦਾ। ਇਕ ਨਾਲ ਇਕ ਕਰੇ ਪਿਆਰ, ਇਕ ਏਕਾ ਮੇਲ ਮਿਲਾਇੰਦਾ। ਜੁਗਾ ਜੁਗੰਤਰ ਮੇਰੀ ਕਾਰ, ਬ੍ਰਹਮਾ ਵਿਸ਼ਨ ਸ਼ਿਵ ਭੇਵ ਨਾ ਪਾਇੰਦਾ। ਕਵਣ ਰੂਪ ਵਰਤੇ ਵਿਚ ਸੰਸਾਰ, ਲੱਖ ਚੁਰਾਸੀ ਕਵਣ ਖੇਲ ਖਿਲਾਇੰਦਾ। ਕਵਣ ਬ੍ਰਹਮ ਕਰੇ ਪਿਆਰ, ਕਵਣ ਪਾਰਬ੍ਰਹਮ ਅਖਵਾਇੰਦਾ। ਕਵਣ ਧਰਨੀ ਧਰਤ ਧਵਲ ਦਏ ਸਹਾਰ, ਧੀਰਜ ਧੀਰ ਕਵਣ ਧਰਾਇੰਦਾ। ਕਵਣ ਨਾਰ ਹੋਏ ਭਤਾਰ, ਕਵਣ ਕੰਤ ਬਸੰਤ ਰੁੱਤ ਹੰਢਾਇੰਦਾ। ਕਵਣ ਜੀਵ ਜੰਤ ਪਾਵੇ ਸਾਰ, ਬੇਅੰਤ ਕਵਣ ਅਖਵਾਇੰਦਾ। ਕਵਣ ਮਣੀਆ ਹੋਏ ਮੰਤ, ਕਵਣ ਸ਼ਬਦ ਜੈਕਾਰ ਲਗਾਇੰਦਾ। ਕਵਣ ਲੇਖਾ ਜਾਣੇ ਸਾਧ ਸੰਤ, ਭਗਤ ਭਗਵੰਤ ਕਵਣ ਮਿਲਾਇੰਦਾ। ਕਵਣ ਬਣਾਏ ਹਰਿ ਹਰਿ ਬਣਤ, ਹਰਿ ਕੀ ਪੌੜੀ ਕਵਣ ਚੜ੍ਹਾਇੰਦਾ। ਕਵਣ ਜਾਣੇ ਆਦਿ ਅੰਤ, ਮਦਿ ਕਵਣ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਮੰਗ ਮੰਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਮੰਗੇ ਮੰਗ, ਦਰ ਖੜੇ ਬਣ ਦਰਬਾਨਿਆ। ਸੋ ਪੁਰਖ ਨਿਰੰਜਣ ਤੇਰਾ ਕਵਣ ਰੰਗ, ਆਦਿ ਜੁਗਾਦਿ ਚੜ੍ਹੇ ਦੋ ਜਹਾਨਿਆ। ਹਰਿ ਪੁਰਖ ਨਿਰੰਜਣ ਕਵਣ ਰੂਪ ਵਜਾਏ ਮਰਦੰਗ, ਸੁਣਾਏ ਰਾਗ ਸਚ ਤਰਾਨਿਆ। ਏਕੰਕਾਰਾ ਗਾਏ ਕਵਣ ਛੰਦ, ਸੁਹਾਗੀ ਗੀਤ ਇਕ ਭਗਵਾਨਿਆ। ਆਦਿ ਨਿਰੰਜਣ ਜੋਤ ਉਜਾਲਾ ਚਾੜ੍ਹੇ ਕਵਣ ਚੰਦ, ਨੂਰੋ ਨੂਰ ਨੂਰ ਧਰਾਨਿਆ। ਅਬਿਨਾਸ਼ੀ ਕਰਤਾ ਹੋਏ ਕਦ ਬਖ਼ਸ਼ੰਦ, ਮਿਹਰਵਾਨ ਮਿਹਰਵਾਨ ਮਿਹਰਵਾਨ ਕਵਣ ਅਖਵਾਨਿਆ। ਪਾਰਬ੍ਰਹਮ ਬ੍ਰਹਮ ਕਵਣ ਮਿਟਾਏ ਪੰਧ, ਜੁਗ ਜੁਗ ਗੇੜਾ ਕਵਣ ਦਵਾਨਿਆ। ਲੱਖ ਚੁਰਾਸੀ ਕਵਣ ਪਾਏ ਫੰਦ, ਬੰਦੀ ਬੰਧਨ ਕਵਣ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਚਰਨ ਕਵਲ ਕਰਨ ਧਿਆਨਿਆ। ਬ੍ਰਹਮਾ ਵਿਸ਼ਨ ਸ਼ਿਵ ਚਰਨ ਕਵਲ ਧਿਆਨ, ਨੇਤਰ ਨੈਣ ਨੈਣ ਬਿਗਸਾਈਆ। ਪੁਰਖ ਅਬਿਨਾਸ਼ੀ ਨਿਮਾਣਿਆ ਦੇਣਾ ਮਾਣ, ਢਹਿ ਪਏ ਤੇਰੀ ਸਰਨਾਈਆ। ਤੂੰ ਦਾਤਾ ਸ੍ਰੀ ਭਗਵਾਨ, ਦੇਵਣਹਾਰਾ ਰਿਜ਼ਕ ਸਬਾਈਆ। ਤੂੰ ਸਰਬ ਸਖੀਆਂ ਸਾਚਾ ਕਾਹਨ, ਮੰਡਲ ਰਾਸ ਇਕ ਰਚਾਈਆ। ਤੂੰ ਸਾਹਿਬ ਸ਼ਬਦ ਦੀ ਬਾਣ, ਨਾਮ ਬਬਾਣ ਇਕ ਉਡਾਈਆ। ਤੇਰਾ ਨਾਮ ਸਾਚੀ ਆਣ, ਦੋ ਜਹਾਨ ਤੇਰੀ ਸ਼ਹਿਨਸ਼ਾਹੀਆ। ਚਤੁਰਭੁਜ ਰੂਪ ਮਹਾਨ, ਆਦਿ ਸ਼ਕਤ ਤੇਰੀ ਵਡਿਆਈਆ। ਤੂੰ ਆਦਿ ਜੁਗਾਦੀ ਸਾਚਾ ਰਾਮ, ਰਹਿਮਤ ਰਹੀਮ ਰਹਿਮਾਨ ਇਕ ਅਖਵਾਈਆ। ਤੂੰ ਸਾਬਤ ਸਚ ਈਮਾਨ, ਤੇਰਾ ਇਸ਼ਟ ਬੇਪਰਵਾਹੀਆ। ਹਉਂ ਭਿਖਕ ਮੰਗਦੇ ਦਾਨ, ਭਿਛਿਆ ਝੋਲੀ ਦੇਣੀ ਪਾਈਆ। ਕਵਣ ਰੂਪ ਪਰਗਟ ਹੋਵੇ ਵਿਚ ਜਹਾਨ, ਲੱਖ ਚੁਰਾਸੀ ਵੇਖ ਵਖਾਈਆ। ਕਵਣ ਰੂਪ ਕਰੇਂ ਖੇਲ ਗੁਣ ਨਿਧਾਨ, ਤੇਰਾ ਖੇਲ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਹਰਿ ਸਾਚਾ ਭੇਵ ਖੁਲ੍ਹਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਜਣਾਈਆ। ਸਚ ਸਿੰਘਾਸਣ ਆਸਣ ਲਾਇੰਦਾ, ਸਚਖੰਡ ਵਡ ਵਡਿਆਈਆ। ਜੋਤੀ ਜੋਤ ਡਗਮਗਾਇੰਦਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮਾਤ ਪਿਤ ਨਾ ਕੋਇ ਬਣਾਇੰਦਾ, ਸਫ਼ਲ ਕੁੱਖ ਨਾ ਕੋਇ ਵਖਾਈਆ। ਆਪਣਾ ਮੁਖ ਆਪ ਵਖਾਇੰਦਾ, ਆਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਪੜਦਾ ਲਾਹੀਆ। ਵਿਸ਼ਨੂੰ ਹਰਿ ਭੇਵ ਖੁਲ੍ਹਾਇਆ, ਘਰ ਸਾਚੇ ਸਚ ਦ੍ਰਿੜਾਇੰਦਾ। ਤੇਰਾ ਲਹਿਣਾ ਆਪਣੀ ਝੋਲੀ ਪਾਇਆ, ਆਪਣਾ ਨਾਉਂ ਤੇਰਾ ਰੂਪ ਧਰਾਇੰਦਾ। ਤੇਰਾ ਗਹਿਣਾ ਤਨ ਹੰਢਾਇਆ, ਬਸਤਰ ਭੂਸ਼ਨ ਆਪ ਸੁਹਾਇੰਦਾ। ਤੇਰੇ ਨੈਣਾਂ ਨੈਣ ਮਿਲਾਇਆ, ਕਵਲ ਨੈਣ ਆਪ ਹੋ ਜਾਇੰਦਾ। ਤੇਰਾ ਅੰਮ੍ਰਿਤ ਤਾਲ ਭਰਾਇਆ, ਤਾਲ ਸੁਹਾਵਾ ਆਪ ਸੁਹਾਇੰਦਾ। ਉਪਰ ਬੂਟਾ ਏਕਾ ਲਾਇਆ, ਕਵਲ ਨਾਭੀ ਫੁੱਲ ਖਿਲ੍ਹਾਇੰਦਾ। ਬ੍ਰਹਮਾ ਵੇਤਾ ਬਾਹਰ ਕਢਾਇਆ, ਪਾਰਬ੍ਰਹਮ ਸਮਝਾਇੰਦਾ। ਚਾਰੇ ਵੇਦਾਂ ਲਏ ਗਣਾਇਆ, ਚਾਰ ਚਾਰ ਵੰਡ ਵੰਡਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਏਕਾ ਆਪਣਾ ਅੰਕ ਰਖਾਇਆ, ਅੱਗੇ ਧਾਰ ਨਾ ਕੋਇ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਬ੍ਰਹਮੇ ਸੁਣਨਾ ਸਾਚੀ ਕਾਰ, ਲੱਖ ਚੁਰਾਸੀ ਤੇਰੀ ਝੋਲੀ ਪਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਘਰ ਵਿਚ ਘਰ ਕਰ ਤਿਆਰ, ਕਾਇਆ ਮੰਦਰ ਆਸਣ ਲਾਈਆ। ਮਾਣਸ ਮਾਨੁਖ ਕਰ ਉਜਿਆਰ, ਲੱਖ ਚੁਰਾਸੀ ਦਏ ਵਡਿਆਈਆ। ਜਮ ਕੀ ਫਾਸੀ ਪਾਏ ਹਾਰ, ਰਾਏ ਧਰਮ ਸੇਵਾ ਲਾਈਆ। ਚਿਤਰ ਗੁਪਤ ਬਣੇ ਲਖਾਰ, ਆਪਣੀ ਵਸਤ ਹੱਥ ਫੜਾਈ ਸ਼ਾਹੀਆ। ਲਾੜੀ ਮੌਤ ਕਰ ਸ਼ੰਗਾਰ, ਧਰਮ ਰਾਏ ਦੀ ਸਚ ਸਪੁੱਤਰੀ ਕਵਾਰੀ ਕੰਨਿਆ ਲਏ ਉਠਾਈਆ। ਲੱਖ ਚੁਰਾਸੀ ਵੇਖੇ ਵਾਰੋ ਵਾਰ, ਚਾਰੋਂ ਕੁੰਟ ਫੇਰਾ ਪਾਈਆ। ਦਹਿ ਦਿਸ਼ਾਂ ਦਏ ਹੁਲਾਰ, ਸ੍ਰਿਸ਼ਟ ਸਬਾਈ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਖੇਲ ਅਪਾਰ, ਜੁਗ ਜੁਗ ਕਰੇ ਆਪ ਕਰਤਾਰ, ਆਪ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਬੂਟਾ ਲਾਵਣਾ, ਨਿਰਗੁਣ ਸਰਗੁਣ ਕਰ ਪਿਆਰ। ਵਿਸ਼ਨੂੰ ਰਿਜ਼ਕ ਇਕ ਪੁਚਾਵਣਾ, ਘਰ ਘਰ ਮੰਦਰ ਖੋਲ੍ਹ ਕਿਵਾੜ। ਸ਼ੰਕਰ ਅੰਤਮ ਜੋ ਘੜ੍ਹਿਆ ਭੰਨ ਵਖਾਵਣਾ, ਦਿਸ ਨਾ ਆਏ ਵਿਚ ਸੰਸਾਰ। ਆਦਿ ਜੁਗਾਦੀ ਵੇਸ ਵਟਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਲੈ ਅਵਤਾਰ। ਨਿਰਗੁਣ ਰੂਪ ਵਟਾਵਣਾ, ਸਰਗੁਣ ਖੇਲ ਅਪਾਰਾ। ਪੰਜ ਤਤ ਜੋਤੀ ਜੋਤ ਜਗਾਵਣਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਦਏ ਆਧਾਰਾ। ਮਨ ਮਤ ਬੁਧ ਪੰਧ ਮੁਕਾਵਣਾ, ਸ਼ਬਦੀ ਸ਼ਬਦ ਬੋਲ ਜੈਕਾਰਾ। ਨੌ ਦਵਾਰੇ ਪਾਰ ਕਰਾਵਣਾ, ਬੰਦ ਕਿਵਾੜੀ ਖੋਲ੍ਹ ਕਿਵਾੜਾ। ਆਤਮ ਸੇਜਾ ਇਕ ਸੁਹਾਵਣਾ, ਦਸਮ ਦਵਾਰੀ ਮੇਲ ਕੰਤ ਭਤਾਰਾ। ਡੂੰਘੀ ਕੰਦਰ ਵੇਖ ਵਖਾਵਣਾ, ਟੇਢੀ ਬੰਕ ਆਰ ਪਾਰਾ। ਸ਼ਬਦ ਢੋਲਾ ਏਕਾ ਗਾਵਣਾ, ਸ਼ਬਦ ਸੁਣਾਏ ਆਪਣੀ ਵਾਰਾ। ਆਪਣਾ ਚੋਲਾ ਆਪ ਬਦਲਾਵਣਾ, ਨਿਰਗੁਣ ਲੈ ਮਾਤ ਅਵਤਾਰਾ। ਸਤਿਜੁਗ ਸਾਚਾ ਵੇਸ ਕਰਾਵਣਾ, ਸਤਿ ਸਤਿ ਵਰਤੇ ਵਰਤਾਰਾ। ਸਤਿ ਸਤਿਵਾਦੀ ਆਪ ਅਖਵਾਵਣਾ, ਬ੍ਰਹਮ ਬ੍ਰਹਿਮਾਦੀ ਭਰ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਅਪਾਰਾ। ਸਤਿਜੁਗ ਖੇਲ ਖਲਾਵਣਾ, ਨਿਰਗੁਣ ਸਰਗੁਣ ਰੂਪ ਵਟਾਈਆ। ਗੁਰ ਪੀਰ ਅਵਤਾਰ ਆਪ ਅਖਵਾਵਣਾ, ਭਗਤ ਭਗਵੰਤ ਦਏ ਸਾਲਾਹੀਆ। ਮੂਰਖ ਮੁਗਧ ਅੰਞਾਣ ਆਪ ਹੋ ਜਾਵਣਾ, ਬਲ ਬਾਵਣ ਭੇਖ ਵਟਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸੀਸ ਤਾਜ ਟਿਕਾਵਣਾ, ਦਰ ਦਰਵੇਸ ਦਰ ਦਰ ਫਿਰੇ ਫੇਰੀ ਪਾਈਆ। ਨਾਮ ਨਾਮਾ ਏਕਾ ਗਾਵਣਾ, ਓਅੰ ਰੂਪ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਬੇੜਾ ਪਾਰ ਕਰ, ਤ੍ਰੇਤਾ ਮਾਤ ਲਏ ਪਰਗਟਾਈਆ। ਤ੍ਰੇਤਾ ਹਰਿ ਪਰਗਟਾਇਆ, ਤ੍ਰੈਗੁਣ ਤਤ ਰਖਾਇੰਦਾ। ਰਾਮ ਰਾਮਾ ਰੂਪ ਵਟਾਇਆ, ਰਾਵਣ ਹੰਕਾਰੀ ਮੇਟ ਮਿਟਾਇੰਦਾ। ਹੰਕਾਰੀ ਗੜ੍ਹ ਆਪ ਤੁੜਾਇਆ, ਗੜ੍ਹ ਹੰਕਾਰ ਰਹਿਣ ਨਾ ਪਾਇੰਦਾ। ਸਾਚਾ ਚਿੱਲਾ ਹੱਥ ਉਠਾਇਆ, ਤੀਰ ਕਮਾਨ ਇਕ ਸੁਹਾਇੰਦਾ। ਗ਼ਰੀਬ ਨਿਮਾਣੇ ਗਲੇ ਲਗਾਇਆ, ਸਿਰ ਆਪਣਾ ਹੱਥ ਰਖਾਇੰਦਾ। ਦੋਏ ਦੋਏ ਆਪਣਾ ਵੇਸ ਧਰਾਇਆ, ਨਿਰਗੁਣ ਸਰਗੁਣ ਸਾਕੀ ਜਾਮ ਪਿਆਇੰਦਾ। ਸਾਚਾ ਰਾਕੀ ਆਪ ਦੌੜ੍ਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਾਚਾ ਲੇਖਾ ਆਪ ਸਮਝਾਇੰਦਾ। ਤ੍ਰੇਤਾ ਉਤਰਿਆ ਸਾਚੇ ਘਾਟ, ਦਵਾਪਰ ਲੋਕਮਾਤ ਵਡਿਆਈਆ। ਵੇਖਣਹਾਰਾ ਏਕਾ ਹਾਟ, ਚੌਦਾਂ ਲੋਕਾਂ ਫੋਲ ਫੋਲਾਈਆ। ਸੋਲਾਂ ਇਛਿਆ ਸੁੱਤਾ ਖਾਟ, ਸੋਲਾਂ ਕਲ ਆਪ ਵਰਤਾਈਆ। ਸਵਾਂਗੀ ਸਵਾਂਗ ਕਰੇ ਬਾਜ਼ੀਗਰ ਨਾਟ, ਨਟ ਨਟੂਆ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਲੇਖਾ ਲਿਖਣਹਾਰ ਦਾਤਾਰਾ, ਲੇਖਾ ਲੇਖੇ ਵਿਚ ਨਾ ਆਇੰਦਾ। ਚਾਰ ਵੇਦ ਕਰਨ ਪੁਕਾਰਾ, ਬ੍ਰਹਮਾ ਉਚੀ ਕੂਕੇ ਕੂਕ ਸੁਣਾਇੰਦਾ। ਸ਼ਾਸਤਰ ਸਿਮਰਤ ਕਰਨ ਹਾਹਾਕਾਰਾ, ਪੁਰਾਨ ਅਠਾਰਾਂ ਸਰਬ ਕੁਰਲਾਇੰਦਾ। ਵੇਦ ਵਿਆਸ ਮਾਰੇ ਨਾਅਰਾ, ਉਚੀ ਕੂਕ ਇਕ ਸੁਣਾਇੰਦਾ। ਕਾਹਨਾ ਕ੍ਰਿਸ਼ਨਾ ਦਏ ਆਧਾਰਾ, ਅਰਜਨ ਗੀਤਾ ਇਕ ਦ੍ਰਿੜਾਇੰਦਾ। ਰਥ ਰਥਵਾਹੀ ਸ਼ਾਹ ਅਸਵਾਰਾ, ਮਹਾਂਸਾਰਥੀ ਭੇਵ ਨਾ ਆਇੰਦਾ। ਭਗਤਾਂ ਦੇਵੇ ਭਗਤੀ ਭੰਡਾਰਾ, ਸਾਚੀ ਵਸਤ ਝੋਲੀ ਪਾਇੰਦਾ। ਬਿਦਰ ਸੁਦਾਮਾ ਪਾਰ ਕਿਨਾਰਾ, ਦਰੋਪਦ ਸੁੱਤ ਲਾਜ ਰਖਾਇੰਦਾ। ਪੰਚਮ ਦੇਵੇ ਨਾਮ ਆਧਾਰਾ, ਮਸਤਕ ਟਿੱਕਾ ਇਕ ਵਖਾਇੰਦਾ। ਕਲਜੁਗ ਆਏ ਵਿਚ ਸੰਸਾਰਾ, ਧਰਨੀ ਧਰਤ ਧਵਲ ਸਰਬ ਕੁਰਲਾਇੰਦਾ। ਏਕਾ ਰੂਪ ਹੋ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਹੱਕ ਹਕੀਕਤ ਪਾਵੇ ਸਾਰਾ, ਲਾਸ਼ਰੀਕ ਇਕ ਅਖਵਾਇੰਦਾ। ਸਾਚਾ ਕਲਮਾ ਬੋਲ ਨਾਅਰਾ, ਕਾਇਨਾਤ ਆਪ ਸੁਣਾਇੰਦਾ। ਸਚ ਹਦੀਸ ਕਰੇ ਪੁਕਾਰਾ, ਤੀਸ ਬਤੀਸਾ ਆਪੇ ਗਾਇੰਦਾ। ਈਸਾ ਮੂਸਾ ਖੇਲ ਨਿਆਰਾ, ਕਾਲਾ ਸੂਸਾ ਤਨ ਛੁਹਾਇੰਦਾ। ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਪੜਦਾ ਲਾਹਿੰਦਾ। ਨੇਤਰ ਰੋਵੇ ਨਾਰ ਮੁਟਿਆਰਾ, ਨੇਤਰ ਨੀਰ ਸਰਬ ਵਖਾਇੰਦਾ। ਹਰਿ ਹਰਿ ਮਿਲਿਆ ਨਾ ਕੰਤ ਭਤਾਰਾ, ਸਾਚੀ ਸੇਜ ਨਾ ਕੋਇ ਹੰਢਾਇੰਦਾ। ਰਾਹ ਤੱਕੇ ਪਰਵਰਦਿਗਾਰਾ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਇੰਦਾ। ਮੁਹੰਮਦ ਬੈਠਾ ਅਧਵਿਚਕਾਰਾ, ਆਪਣੀ ਖ਼ਾਹਸ਼ ਆਪਣੀ ਇਛਿਆ ਅੱਲਾ ਰਾਣੀ ਨਾਉਂ ਰਖਾਇੰਦਾ। ਪਾਵੇ ਭਿਛਿਆ ਸੱਚੀ ਸਰਕਾਰਾ, ਦਿਵਸ ਰੈਣ ਰਾਹ ਤਕਾਇੰਦਾ। ਇਜਰਾਈਲ êਰਾਈਲ ਮੇਕਾਈਲ ਅਸਰਾਫ਼ੀਲ ਨਿਉਂ ਨਿਉਂ ਕਰਨ ਨਿਮਸਕਾਰਾ, ਚਾਰ ਯਾਰੀ ਵੇਖ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਅੰਜੀਲ ਕੁਰਾਨਾ ਆਪ ਪੜ੍ਹਾਇੰਦਾ। ਮੁਕਾਮੇ ਹੱਕ ਏਕਾ ਨਾਅਰਾ, ਹਰਿ ਜੂ ਹਰਿ ਹਰਿ ਸਾਚਾ ਲਾਇੰਦਾ। ਦਰਗਹਿ ਵਸੇ ਧਾਮ ਨਿਆਰਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਕਲਜੁਗ ਵਰਤੇ ਤੇਰਾ ਵਰਤਾਰਾ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਕਾਲਾ ਸੂਸਾ ਤਨ ਸ਼ੰਗਾਰਾ, ਕਾਲੀ ਧਾਰ ਆਪ ਚਲਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰਾ, ਆਦਿ ਜੁਗਾਦਿ ਆਪਣੀ ਖੇਲ ਖਿਲਾਇੰਦਾ। ਸ਼ਾਸਤਰ ਸਿਮਰਤ ਨਾ ਪਾਵਣ ਸਾਰਾ, ਵੇਦ ਕਤੇਬ ਕੁਰਾਨ ਅੰਜੀਲ ਸਰਬ ਕੁਰਲਾਇੰਦਾ। ਸਾਧ ਸੰਤ ਕਰਨ ਪੁਕਾਰਾ, ਮੁੱਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ, ਉਚੀ ਕੂਕ ਸਰਬ ਸੁਣਾਇੰਦਾ। ਪੁਰਖ ਅਬਿਨਾਸ਼ੀ ਪਾਈ ਇਕ ਜ਼ੰਜੀਰ, ਤੌਫ਼ੀਕ ਖ਼ੁਦਾਏ ਇਕ ਰਖਾਇੰਦਾ। ਆਪੇ ਚੜ੍ਹਿਆ ਚੋਟੀ ਅਖ਼ੀਰ, ਦਿਸ ਕਿਸੇ ਨਾ ਆਇੰਦਾ। ਵਸਣਹਾਰਾ ਸ਼ਾਹ ਹਕੀਰ, ਘਟ ਘਟ ਆਪਣੀ ਜੋਤ ਜਗਾਇੰਦਾ। ਬੇਆਬ ਤੜਫੇ ਆਪੇ ਬਿਨ ਬਿਨ ਨੀਰ, ਨੀਰ ਸੀਰ ਆਪਣਾ ਆਪ ਚੁਆਇੰਦਾ। ਆਪੇ ਬਣੇ ਤਕਦੀਰ ਤਦਬੀਰ, ਆਪ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੇੜਾ ਆਪਣੇ ਹੱਥ ਰਖਾਇੰਦਾ। ਆਪਣਾ ਗੇੜਾ ਆਪ ਦਵੌਣਾ, ਹਰਿ ਸਾਚਾ ਸਚ ਦ੍ਰਿੜਾਇੰਦਾ। ਵਿਸ਼ਨੂੰ ਇਕ ਧਿਆਨ ਰਖੌਣਾ, ਚਰਨ ਕਵਲ ਆਪ ਸਮਝਾਇੰਦਾ। ਬ੍ਰਹਮੇ ਅੰਮ੍ਰਿਤ ਮੁਖ ਚੁਔਣਾ, ਅੰਮ੍ਰਿਤ ਆਤਮ ਆਪ ਧਰਾਇੰਦਾ। ਸ਼ੰਕਰ ਸੀਸ ਭੇਟ ਚੜ੍ਹੌਣਾ, ਬਾਸ਼ਕ ਤਸ਼ਕਾ ਗਲ ਸੁਹਾਇੰਦਾ। ਕੰਠ ਮਾਲਾ ਇਕ ਪਹਿਨੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਆਪ ਆਪ ਸਮਝਾਇੰਦਾ। ਕਲਜੁਗ ਕਰੇ ਖੇਲ ਅਵੱਲਾ, ਕੁਦਰਤ ਕਾਦਰ ਵੇਖ ਵਖਾਈਆ। ਨਿਰਗੁਣ ਵਸੇ ਸਚ ਮਹੱਲਾ, ਬੇਐਬ ਬੇਪਰਵਾਹੀਆ। ਲੇਖਾ ਜਾਣੇ ਰਾਣੀ ਅੱਲਾ, ਐਨਲਹੱਕ ਖੋਜ ਖੋਜਾਈਆ। ਆਪੇ ਕਰੇ ਵਲ ਛੱਲਾ, ਅਛਲ ਅਛਲ ਭੇਵ ਨਾ ਰਾਈਆ। ਆਪਣਾ ਸੰਦੇਸ ਧੁਰ ਫ਼ਰਮਾਣਾ ਆਪੇ ਘੱਲਾ, ਆਪ ਆਪਣੀ ਕਰੇ ਪੜ੍ਹਾਈਆ। ਜੋਤੀ ਸ਼ਬਦੀ ਆਪੇ ਰੱਲਾ, ਨਿਰਗੁਣ ਸਰਗੁਣ ਵੇਖ ਵਖਾਈਆ। ਵਸਣਹਾਰਾ ਸਚ ਧਾਮ ਉਚ ਅਟੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਈਆ। ਕਲ ਵਰਤੇ ਹਰਿ ਭਗਵਾਨਾ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਨਿਰਗੁਣ ਪਹਿਰੇ ਜੋਤੀ ਜਾਮਾ, ਪੰਜ ਤਤ ਚੋਲਾ ਆਪ ਹੰਢਾਇੰਦਾ। ਨਾਨਕ ਰੱਖੇ ਨਾਮ ਵਿਚ ਜਹਾਨਾਂ, ਨਿਰਾਕਾਰ ਖੇਲ ਖਿਲਾਇੰਦਾ। ਆਪਣੇ ਦਰ ਕਰੇ ਪਰਵਾਨਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਨਾਮ ਸਤਿ ਸੁਣਾਏ ਏਕਾ ਗਾਣਾ, ਧੁਰ ਤਰਾਨਾ ਆਪ ਅਲਾਇੰਦਾ। ਆਪ ਵਖਾਏ ਆਪਣਾ ਬਾਣਾ, ਜੋਤੀ ਜੋਤ ਜੋਤ ਜਗਾਇੰਦਾ। ਵਰਨ ਗੋਤ ਨਾ ਕੋਇ ਪਛਾਨਾ, ਚਾਰ ਵਰਨ ਇਕ ਰਖਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਮਾਣਾ, ਮਾਣ ਨਿਮਾਣਿਆਂ ਆਪ ਹੋ ਜਾਇੰਦਾ। ਚਾਰੋਂ ਕੁੰਟ ਤਣਿਆ ਤਾਣਾ, ਤਾਣਾ ਪੇਟਾ ਇਕ ਵਖਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸੁਣਾਏ ਗਾਣਾ, ਮੰਤਰ ਨਾਮ ਸਤਿ ਦ੍ਰਿੜਾਇੰਦਾ। ਕਲਮਾ ਅਮਾਮ ਜਿਸ ਪਹਿਚਾਨਾ, ਮਾਣ ਮੋਹ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਨਾਨਕ ਨਿਰਗੁਣ ਜਾਮਾ ਪਾਇਆ, ਪੰਜ ਤਤ ਵੱਜੀ ਵਧਾਈਆ। ਸਤਿਨਾਮ ਮੰਤਰ ਦ੍ਰਿੜਾਇਆ, ਪੁਰੀਆਂ ਲੋਆਂ ਹੋਈ ਰੁਸ਼ਨਾਈਆ। ਬ੍ਰਹਿਮੰਡ ਖੰਡ ਵੇਖ ਵਖਾਇਆ, ਜੇਰਜ ਅੰਡ ਮਾਣ ਧਰਾਈਆ। ਭੇਖ ਪਖੰਡ ਸਰਬ ਮਿਟਾਇਆ, ਨਿਰਗੁਣ ਚੰਦ ਇਕ ਚੜ੍ਹਾਈਆ। ਪਰਮਾਨੰਦ ਵਿਚ ਸਮਾਇਆ, ਨਿਜਾਨੰਦ ਸਰਬ ਦਰਸਾਈਆ। ਭਰਮਾਂ ਕੰਧ ਡੇਰਾ ਢਾਇਆ, ਹਉਮੇ ਹੰਗਤਾ ਗੜ੍ਹ ਤੁੜਾਈਆ। ਏਥੇ ਉਥੇ ਪੰਧ ਮੁਕਾਇਆ, ਜੋ ਜਨ ਆਇਆ ਸਰਨਾਈਆ। ਏਕਾ ਜੋਤੀ ਚੰਦ ਚੜ੍ਹਾਇਆ, ਲੋਕਮਾਤ ਹੋਈ ਰੁਸ਼ਨਾਈਆ। ਦਸ ਦਸ ਜਾਮੇ ਭੇਸ ਵਟਾਇਆ, ਗੁਰ ਗੋਬਿੰਦ ਕਰੀ ਕੁੜਮਾਈਆ। ਪੂਤ ਸਪੂਤਾ ਆਪੇ ਜਾਇਆ, ਜਨਨੀ ਜਨ ਆਪ ਅਖਵਾਈਆ। ਸੁੱਤ ਦੁਲਾਰਾ ਨਾਉਂ ਧਰਾਇਆ, ਸ਼ਬਦ ਸ਼ਬਦੀ ਮੇਲ ਮਿਲਾਈਆ। ਸਾਚਾ ਧੌਂਸਾ ਨਾਮ ਵਜਾਇਆ, ਰਣਜੀਤ ਨਗਾਰਾ ਇਕ ਵਖਾਈਆ। ਸਾਚਾ ਅੰਮ੍ਰਿਤ ਜਾਮ ਪਿਆਇਆ, ਭਰ ਪਿਆਲਾ ਦਏ ਵਰਤਾਈਆ। ਸਾਚਾ ਸਾਕੀ ਬਣ ਕੇ ਆਇਆ, ਧੁਰਦਰਗਾਹੀ ਲੈ ਕੇ ਸਚ ਸੁਰਾਹੀਆ। ਇਕ ਪੈਮਾਨਾ ਹੱਥ ਉਠਾਇਆ, ਮਿਹਰਵਾਨਾ ਆਪ ਵਰਤਾਈਆ। ਪੰਜ ਸ਼ੈਤਾਨਾ ਦਏ ਮਿਟਾਇਆ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਨੌਜਵਾਨਾ ਦਏ ਬਣਾਇਆ, ਬਿਰਧ ਬਾਲ ਏਕਾ ਰੰਗ ਵਖਾਈਆ। ਜਾਮ ਹਕੀਕੀ ਇਕ ਪਿਆਇਆ, ਬੰਦ ਤਾਕੀ ਦਏ ਖੁਲ੍ਹਾਈਆ। ਸਾਚੇ ਰਾਕੀ ਆਪ ਚੜ੍ਹਾਇਆ, ਸੋਲਾਂ ਕਲੀਆਂ ਆਸਣ ਪਾਈਆ। ਪਾਕੀ ਪਾਕ ਇਕ ਖ਼ੁਦਾਇਆ, ਖ਼ਲਕ ਖ਼ਾਲਕ ਦਏ ਸਮਝਾਈਆ। ਆਕੀ ਕੋਇ ਰਹਿਣ ਨਾ ਪਾਇਆ, ਜਲਵਾ ਤੱਕੇ ਨਾ ਸਾਚੇ ਮਾਹੀਆ। ਲਹਿਣਾ ਦੇਣਾ ਬਾਕੀ ਦਏ ਚੁਕਾਇਆ, ਏਕਾ ਓਟ ਅਕਾਲ ਰਖਾਈਆ। ਵਰਨ ਗੋਤ ਦਏ ਮਿਟਾਇਆ, ਭੇਵ ਕੋਇ ਰਹਿਣ ਨਾ ਪਾਈਆ। ਕੋਟਨ ਕੋਟੀ ਵਾਰ ਰੂਪ ਵਟਾਇਆ, ਆਦਿ ਜੁਗਾਦਿ ਵੱਡੀ ਵਡਿਆਈਆ। ਬ੍ਰਹਮੇ ਵਿਸ਼ਨ ਸ਼ਿਵ ਦਏ ਸਮਝਾਇਆ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸਾਚੀ ਸੇਵਾ ਸੇਵ ਲਗਾਇਆ, ਭੁੱਲ ਰਹੇ ਨਾ ਰਾਈਆ। ਇਕ ਚੌਕੜੀ ਚਾਰ ਜੁਗ ਬਣਾਇਆ, ਗੁਰ ਪੀਰ ਅਵਤਾਰ ਲਏ ਉਪਜਾਈਆ। ਨੌ ਸੌ ਚੁਰਾਨਵੇ ਚੌਕੜੀ ਗੇੜਾ ਗੇੜੇ ਲਏ ਲਗਾਇਆ, ਕੋਹਲੂ ਚੱਕੀ ਚੱਕ ਆਪ ਭਵਾਈਆ। ਆਪਣਾ ਲੇਖਾ ਲਏ ਮੁਕਾਇਆ, ਭੁੱਲ ਨਾ ਜਾਏ ਬੇਪਰਵਾਹੀਆ। ਬ੍ਰਹਮੇ ਤੇਰਾ ਲੱਖ ਚੁਰਾਸੀ ਰਚਿਆ ਮੰਦਰ ਦੇਵੇ ਢਾਇਆ, ਘੜ ਭਾਂਡੇ ਆਪ ਭੰਨਾਈਆ। ਨੌ ਸੌ ਚੁਰਾਨਵੇ ਜੁਗ ਵੇਲਾ ਅੰਤਮ ਦਏ ਵਖਾਇਆ, ਆਪਣਾ ਨੂਰ ਜ਼ਹੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਥਾਉਂ ਥਾਈਂਆ। ਮੇਲ ਮਿਲੌਣਾ ਥਾਉਂ ਥਾਈਂ, ਭੁੱਲ ਕਦੇ ਨਾ ਜਾਇੰਦਾ। ਵਿਸ਼ਨੂੰ ਉਠਾਏ ਫੜ ਫੜ ਬਾਂਹੀਂ, ਆਪ ਆਪਣੇ ਗਲੇ ਲਗਾਇੰਦਾ। ਬ੍ਰਹਮੇ ਮਿਲਣਾ ਚਾਈਂ ਚਾਈਂ, ਤੇਰਾ ਅੰਤਮ ਪੰਧ ਮੁਕਾਇੰਦਾ। ਸ਼ੰਕਰ ਕਰੇ ਸਚ ਨਿਆਈ, ਸਹਿੰਸਾ ਰੋਗ ਨਾ ਕੋਇ ਵਖਾਇੰਦਾ। ਆਪੇ ਕਰੇ ਸਚ ਨਿਆਈਂ, ਸੱਚਾ ਸ਼ਹਿਨਸ਼ਾਹ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪੇ ਲਾਹਿੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਅੰਤਮ ਔਣਾ, ਹਰਿ ਸਾਚਾ ਦਏ ਸਮਝਾਈਆ। ਬ੍ਰਹਮੇ ਤੇਰੇ ਚਾਰੇ ਵੇਦਾਂ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਵਾਰ ਅਠਾਰਾਂ ਜੋਤ ਜਗੌਣਾ, ਤ੍ਰੇਤਾ ਦੋ ਦੋ ਨੂਰ ਕਰੇ ਰੁਸ਼ਨਾਈਆ। ਦੁਆਪਰ ਵੇਦ ਵਿਆਸਾ ਭੇਵ ਖੁਲ੍ਹੌਣਾ, ਪੁਰਾਨ ਅਠਾਰਾਂ ਦਏ ਲਿਖਾਈਆ। ਅਠਾਰਾਂ ਧਿਆਏ ਗੀਤਾ ਗਿਆਨ ਦ੍ਰਿੜੌਣਾ, ਅਠ ਦਸ ਕਰੇ ਲੜਾਈਆ। ਕਲਜੁਗ ਕਲਮਾ ਨਬੀ ਆਪ ਪੜ੍ਹੌਣਾ, ਰਸੂਲ ਰਸੂਲਾਂ ਦਏ ਸਮਝਾਈਆ। ਸ਼ਰਅ ਸ਼ਰੀਅਤ ਇਕ ਵਖੌਣਾ, ਅੰਜੀਲ ਕੁਰਾਨਾਂ ਕਰੇ ਪੜ੍ਹਾਈਆ। ਮੰਤਰ ਸਤਿ ਇਕ ਦ੍ਰਿੜੌਣਾ, ਨਾਨਕ ਨਿਰਗੁਣ ਬੂਝ ਬੁਝਾਈਆ। ਵਾਹਿਗੁਰੂ ਫਤਿਹ ਇਕ ਗਜੌਣਾ, ਵਾਹ ਵਾ ਗੁਰੂ ਵੱਡੀ ਵਡਿਆਈਆ। ਸਤਿਗੁਰ ਸਾਚੇ ਵੇਸ ਵਟੌਣਾ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਸੌ ਚੁਰਾਨਵੇ ਚੌਕੜੀ ਅੰਤਮ ਧਾਰ, ਵੇਦ ਵਿਆਸੇ ਦਏ ਹੁਲਾਰ, ਸਚ ਹੁਲਾਰਾ ਇਕ ਲਗਾਈਆ। ਵੇਦ ਵਿਆਸ ਹਰਿ ਜਣਾਇਆ, ਵੇਲਾ ਅੰਤਮ ਆਇੰਦਾ। ਦੁਆਪਰ ਲੇਖਾ ਦਏ ਲਿਖਾਇਆ, ਨਿਹਕਲੰਕ ਕਲ ਆਪਣੀ ਆਪ ਵਰਤਾਇੰਦਾ। ਮਹਾਂਕਾਲ ਹਰਿ ਬਣ ਕੇ ਆਇਆ, ਕਾਲ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਕਲਜੁਗ ਅੰਤਮ ਕਰ ਵਿਚਾਰ, ਨਿਰਗੁਣ ਨਾਨਕ ਕਰੇ ਜਣਾਈਆ। ਪਰਗਟ ਹੋਵੇ ਹਰਿ ਨਿਰੰਕਾਰ, ਅੰਤਮ ਵੇਲਾ ਦਏ ਸੁਹਾਈਆ। ਨਿਹਕਲੰਕਾ ਲੈ ਅਵਤਾਰ, ਮਾਤ ਪਿਤ ਨਾ ਕੋਇ ਵਖਾਈਆ। ਗੋਬਿੰਦ ਲੇਖਾ ਲਿਖੇ ਅਪਾਰ, ਸੰਗ ਰਲਾਏ ਕਲਮ ਸ਼ਾਹੀਆ। ਪਰਗਟ ਹੋਵੇ ਹਰਿ ਗਿਰਧਾਰ, ਨੂਰੀ ਜਲਵਾ ਨੂਰ ਰੁਸ਼ਨਾਈਆ। ਸੰਬਲ ਨਗਰੀ ਧਾਮ ਨਿਆਰ, ਸਚ ਸਿੰਘਾਸਣ ਲਏ ਵਛਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਪੁਰਖ ਪੁਰਖੋਤਮ ਆਪ ਕਰਾਈਆ। ਕਲ ਕਲਕੀ ਲਏ ਅਵਤਾਰ, ਕਲਜੁਗ ਕੂੜਾ ਪੰਧ ਮੁਕਾਈਆ। ਸ੍ਰਿਸ਼ਟ ਸਬਾਈ ਹੋਏ ਨਾਰ ਵਿਭਚਾਰ, ਸਾਚਾ ਕੰਤ ਨਾ ਕੋਇ ਹੰਢਾਈਆ। ਪਿਤਾ ਪੂਤ ਨਾ ਕੋਇ ਪਿਆਰ, ਭੈਯਾ ਭੈਣਾਂ ਰਹੇ ਤਕਾਈਆ। ਸਾਚਾ ਸੱਯਾ ਮਿਲੇ ਨਾ ਹਰਿ ਨਿਰੰਕਾਰ, ਖ਼ਾਲੀ ਬਹੀਆ ਰਹੇ ਵਖਾਈਆ। ਹੱਥ ਕੰਗਣ ਨਾ ਕਰੇ ਕੋਇ ਸ਼ੰਗਾਰ, ਨੇਤਰ ਨੈਣ ਕੱਜਲ ਨਾ ਕੋਇ ਪਾਈਆ। ਸਾਚੀ ਸੇਜ ਨਾ ਬਰਖੇ ਫੂਲਨ ਧਾਰ, ਫੂਲ ਮਾਲਾ ਕੰਠ ਨਾ ਕੋਇ ਪਹਿਨਾਈਆ। ਅੰਮ੍ਰਿਤ ਮਿਲੇ ਨਾ ਠੰਡੀ ਠਾਰ, ਸੁਰਤ ਸਵਾਣੀ ਦਏ ਦੁਹਾਈਆ। ਘਰ ਮੰਦਰ ਰੋਵੇ ਜ਼ਾਰੋ ਜ਼ਾਰ, ਗ੍ਰਹਿ ਬੰਕ ਨਾ ਕੋਇ ਵਡਿਆਈਆ। ਆਤਮ ਸੇਜਾ ਸੋਏ ਨਾ ਕੋਇ ਪੈਰ ਪਸਾਰ, ਆਪਣੀ ਕਰਵਟ ਲਏ ਨਾ ਕੋਇ ਬਦਲਾਈਆ। ਸ੍ਰਿਸ਼ਟ ਸਬਾਈ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸਾਧ ਸੰਤ ਜਾਇਣ ਹਾਰ, ਹਰਿ ਕਾ ਪੌੜਾ ਨਾ ਕੋਇ ਵਖਾਈਆ। ਅਠਸਠ ਤੀਰਥ ਪਵੇ ਮਾਰ, ਉਚੀ ਕੂਕਣ ਦੇਣ ਦੁਹਾਈਆ। ਗੰਗਾ ਜਮਨਾ ਸੁਰਸਤੀ ਰੋਵੇ ਜ਼ਾਰੋ ਜ਼ਾਰ, ਗੋਦਾਵਰੀ ਖੁਲ੍ਹੜੇ ਕੇਸ ਗਲ ਵਖਾਈਆ। ਦਸ ਦਸਮੇਸ ਨਾ ਕਰੇ ਕੋਇ ਪਿਆਰ, ਕੰਢਾ ਘਾਟ ਨਾ ਕੋਇ ਸੁਹਾਈਆ। ਗੁਰ ਦਰ ਮੰਦਰ ਮਸਜਿਦ ਮੱਠ ਹੋਏ ਖ਼ਵਾਰ, ਹੱਟੋ ਹੱਟ ਜਗਤ ਵਿਕਾਈਆ। ਘਟ ਘਟ ਵਸੇ ਆਪ ਨਿਰੰਕਾਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਪਰਗਟ ਹੋਵੇ ਚਵੀਆਂ ਅਵਤਾਰ, ਨਿਹਕਲੰਕ ਨਾਉਂ ਧਰਾਈਆ। ਗੁਰ ਗੋਬਿੰਦ ਸਿੰਘ ਸਿੰਘ ਕਰੇ ਮੀਤ ਮੁਰਾਰ, ਸਿੰਘ ਸ਼ੇਰ ਵੱਜੇ ਵਧਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਫ਼ਤਵਾ ਕਿਸੇ ਉਪਰ ਨਾ ਲਾਈਆ। ਮੁੱਲਾਂ ਸ਼ੇਖਾਂ ਮਾਰੇ ਮਾਰ, ਪੰਡਤ ਪਾਂਧਿਆ ਦਏ ਸਜ਼ਾਈਆ। ਜਿਨ੍ਹਾਂ ਭੁਲਿਆ ਹਰਿ ਨਿਰੰਕਾਰ, ਕਲਜੁਗ ਅੰਤਮ ਵੇਖੇ ਥਾਉਂ ਥਾਈਂਆ। ਪਰਗਟ ਹੋ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦਿਤਾ ਵਰ, ਵੇਲੇ ਅੰਤ ਲਏ ਮਿਲਾਈਆ। ਵੇਲੇ ਅੰਤ ਹਰਿ ਮਿਲੌਣਾ, ਨਿਹਕਲੰਕਾ ਜਾਮਾ ਪਾਇੰਦਾ। ਸ਼ਬਦ ਡੰਕ ਇਕ ਵਜੌਣਾ, ਲੋਆਂ ਪੁਰੀਆਂ ਆਪ ਉਠਾਇੰਦਾ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹੌਣਾ, ਊਚ ਨੀਚ ਨਾ ਕੋਇ ਵਖਾਇੰਦਾ। ਤਖ਼ਤ ਤਾਜ ਸਰਬ ਮਿਟੌਣਾ, ਸੀਸ ਤਾਜ ਨਾ ਕੋਇ ਧਰਾਇੰਦਾ। ਵਰਨ ਬਰਨ ਕੋਇ ਰਹਿਣ ਨਾ ਪੌਣਾ, ਜ਼ਾਤ ਪਾਤ ਨਾ ਕੋਇ ਜਣਾਇੰਦਾ। ਅੰਧੇਰੀ ਰਾਤ ਪੰਧ ਮੁਕੌਣਾ, ਕਲਜੁਗ ਕੂੜਾ ਕੂੜ ਗਵਾਇੰਦਾ। ਸਤਿਜੁਗ ਸਾਚਾ ਚੰਦ ਚੜ੍ਹੌਣਾ, ਜਾਗਰਤ ਜੋਤ ਇਕ ਜਗਾਇੰਦਾ। ਲੱਖ ਚੁਰਾਸੀ ਫੋਲ ਫੁਲੌਣਾ, ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ। ਗੁਰਮੁਖ ਸਾਚੇ ਮੇਲ ਮਿਲੌਣਾ, ਹਰਿਜਨ ਆਪਣੇ ਰੰਗ ਰੰਗਾਇੰਦਾ। ਭਗਤਾਂ ਭਗਤੀ ਮਾਰਗ ਲੌਣਾ, ਗੁਰਸਿਖ ਆਪਣੀ ਗੋਦ ਬਹਾਇੰਦਾ। ਕਲਜੁਗ ਵੇਲਾ ਅੰਤ ਸੁਹੌਣਾ, ਗੁਰ ਪੀਰ ਨਾ ਕੋਇ ਅਖਵਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਰੂਪ ਆਪ ਵਟੌਣਾ, ਆਪ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਕਲਜੁਗ ਵੇਲਾ ਅੰਤ ਆਏ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਬ੍ਰਹਮੇ ਵਿਸ਼ਨ ਸ਼ਿਵ ਤੇਰੀ ਘਾਲ ਲੇਖੇ ਲਾਏ, ਘਾਲੀ ਘਾਲ ਜੋ ਸੇਵ ਕਮਾਈਆ। ਧੁਰ ਦਾ ਮਾਲੀ ਫੇਰਾ ਪਾਏ, ਜਗਤ ਦਲਾਲੀ ਆਪ ਕਮਾਈਆ। ਜੋਤ ਅਕਾਲੀ ਇਕ ਜਗਾਏ, ਪੁਰਖ ਅਕਾਲ ਵੱਡੀ ਵਡਿਆਈਆ। ਸਚ ਧਰਮਸਾਲ ਨੌ ਖੰਡ ਪ੍ਰਿਥਮੀ ਇਕ ਬਣਾਏ, ਸੱਤਾਂ ਦੀਪਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਅੰਕ ਦਏ ਸਮਝਾਈਆ। ਓਅੰਕਾਰਾ ਏਕਾ ਅੰਕ ਏਕੰਕਾਰਾ ਨਾਉਂ ਰਖਾਇੰਦਾ। ਸ਼ਬਦ ਅਗੰਮੀ ਵੱਜੇ ਡੰਕ, ਧੁਨ ਅਨਾਦੀ ਨਾਦ ਵਜਾਇੰਦਾ। ਲੇਖਾ ਜਾਣੇ ਰਾਓ ਰੰਕ, ਭਰਮ ਭੁਲੇਖਾ ਨਾ ਕੋਇ ਪਾਇੰਦਾ। ਸਾਧਾਂ ਸੰਤਾਂ ਕੱਢੇ ਸ਼ੰਕ, ਜੋ ਜਨ ਸਰਨਾਈ ਆਇੰਦਾ। ਗੁਰਮੁਖਾਂ ਲਾਏ ਜੋਤੀ ਤਨਕ, ਆਪ ਆਪਣਾ ਮੇਲ ਮਿਲਾਇੰਦਾ। ਨਾਉਂ ਰਖਾਏ ਵਾਸੀ ਪੁਰੀ ਘਨਕ, ਘਨਕ ਪੁਰ ਵਾਸੀ ਆਪ ਹੋ ਜਾਇੰਦਾ। ਲੇਖ ਚੁਕਾਏ ਬ੍ਰਹਮਾ ਸੁੱਤ ਸਨਕ, ਸੰਤ ਕੁਮਾਰ ਪੰਧ ਮੁਕਾਇੰਦਾ । ਲੇਖਾ ਜਾਣੇ ਵਾਰ ਅਨਕ, ਵਾਰ ਅਨਕ ਆਪਣੀ ਕਲ ਵਰਤਾਇੰਦਾ। ਕਲਜੁਗ ਕੂੜਾ ਤੋੜੇ ਧਨਸ਼, ਰਾਮ ਰਾਮਾ ਵੇਸ ਵਟਾਇੰਦਾ। ਯਾਦਵ ਵੇਖਣ ਆਇਆ ਬੰਸ, ਨਾਮ ਬੰਸਰੀ ਇਕ ਵਜਾਇੰਦਾ। ਬਾਸ਼ਕ ਸੇਜਾ ਸੁੱਤਾ ਸੁਣੇ ਨਾਦ ਰਸਨਾ ਜਿਹਵਾ ਦੋ ਸਹੰਸ, ਮੁਖ ਸਹੰਸਰ ਆਪ ਹਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਵੇਲਾ ਆਪ ਸੁਹਾਇੰਦਾ। ਸਾਚਾ ਵੇਲਾ ਹਰਿ ਸੁਹੰਜਣਾ, ਨਿਰਗੁਣ ਜੋਤ ਕਰੀ ਰੁਸ਼ਨਾਈਆ। ਦੀਪ ਜਗਾਇਆ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਈਆ। ਪੁਰਖ ਅਬਿਨਾਸ਼ੀ ਸਾਚਾ ਸੱਜਣਾ, ਵਿਛੜ ਕਦੇ ਨਾ ਜਾਈਆ । ਗੁਰਸਿਖਾਂ ਅੰਤ ਕਰਾਏ ਚਰਨ ਧੂੜੀ ਸਾਚਾ ਮਜਨਾ, ਦੁਰਮਤ ਮੈਲ ਗਵਾਈਆ। ਇਕ ਵਖਾਏ ਮੱਕਾ ਕਾਅਬਾ ਹਾਜ਼ੀ ਹੱਜਣਾ, ਕਾਇਆ ਕਾਅਬਾ ਆਪ ਖੁਲ੍ਹਾਈਆ। ਤਾਲ ਨਗਾਰਾ, ਅਨਹਦ ਤਾਲ ਏਕਾ ਵੱਜਣਾ, ਨੌਬਤ ਨਵ ਨੌ ਆਪ ਵਜਾਈਆ। ਜੋ ਘੜਿਆ ਸੋ ਭੱਜਣਾ, ਬ੍ਰਹਮੇ ਵਿਸ਼ਨ ਸ਼ਿਵ ਆਪ ਸਮਝਾਈਆ। ਜਗਤ ਸਿੰਘਾਸਣ ਸਭ ਨੇ ਤਜਣਾ, ਤ੍ਰੈਲੋਕ ਰਹਿਣ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਏਕਾ ਪੜਦਾ ਕੱਜਣਾ, ਵੇਲੇ ਅੰਤ ਹੋਏ ਸਹਾਈਆ। ਸੋ ਪੁਰਖ ਨਿਰੰਜਣ ਆਪੇ ਮਾਰੇ ਆਪਣੀ ਵਾਜਣਾ, ਧੁਨ ਧੁਨ ਵਿਚ ਟਿਕਾਈਆ। ਕਲਜੁਗ ਰਚੇ ਸਾਚਾ ਕਾਜਣਾ, ਕਾਲਖ ਟਿੱਕਾ ਮੇਟੇ ਸ਼ਾਹੀਆ। ਚੜ੍ਹੇ ਅਸਵ ਸਾਚੇ ਤਾਜਣਾ, ਧੁਰਦਰਗਾਹੀ ਸੱਚਾ ਸ਼ਹਿਨਸ਼ਾਹੀਆ। ਗੁਰਸਿਖਾਂ ਰੱਖੇ ਲਾਜਣਾ, ਸਿਰ ਆਪਣਾ ਹੱਥ ਟਿਕਾਈਆ। ਮਨਮੁਖਾਂ ਖੋਲ੍ਹੇ ਪਾਜਣਾ, ਗੁਰ ਗੋਬਿੰਦ ਦਏ ਗਵਾਹੀਆ। ਸਤਿਜੁਗ ਸਾਚਾ ਸਾਜਣ ਸਾਜਣਾ, ਚਾਰ ਵਰਨ ਇਕ ਪੜ੍ਹਾਈਆ। ਗਾਇਤਰੀ ਮੰਤਰ ਨਾ ਕੋਇ ਪੜ੍ਹੇ ਨਮਾਜ਼ਨਾ, ਜੰਜੂ ਤਿਲਕ ਨਾ ਕੋਇ ਲਗਾਈਆ। ਸ਼ਾਹ ਸੁਲਤਾਨ ਨਾ ਦਿਸੇ ਕੋਇ ਰਾਜਣਾ, ਰੱਯਤ ਮੁਖ ਨਾ ਹੁਕਮ ਚਲਾਈਆ। ਪੁਰਖ ਅਬਿਨਾਸ਼ੀ ਗ਼ਰੀਬ ਨਿਵਾਜਣਾ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਇਕ ਚਲਾਏ ਸਚ ਜਹਾਜ਼ਣਾ, ਖੇਵਟ ਖੇਟਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਸ਼ਿਵ ਬ੍ਰਹਮੇ ਦਿਤਾ ਏਕਾ ਵਰ, ਵੇਲੇ ਅੰਤ ਲਏ ਮਿਲਾਈਆ। ਵੇਲਾ ਅੰਤਮ ਆ ਗਿਆ, ਕਲਜੁਗ ਤੇਰੀ ਕਾਲੀ ਧਾਰ। ਹਰਿ ਜੋਤੀ ਜੋਤ ਜਗਾ ਗਿਆ, ਨਿਹਕਲੰਕਾ ਲੈ ਅਵਤਾਰ। ਨਾਮ ਡੰਕਾ ਇਕ ਵਜਾ ਲਿਆ, ਸ਼ਾਹ ਸੁਲਤਾਨਾਂ ਕਰਿਆ ਖ਼ਬਰਦਾਰ। ਦਵਾਰ ਬੰਕਾ ਇਕ ਸੁਹਾ ਲਿਆ, ਸੰਬਲ ਨਗਰ ਕਰ ਵਿਚਾਰ। ਗੁਰ ਗੋਬਿੰਦ ਮੇਲ ਮਿਲਾ ਲਿਆ, ਸਿੰਘ ਰੂਪ ਆਪ ਨਿਰੰਕਾਰ। ਸ਼ੇਰ ਦਲੇਰ ਆਪ ਅਖਵਾ ਰਿਹਾ, ਸ੍ਰਿ਼ਸ਼ਟ ਸਬਾਈ ਮਾਰੇ ਮਾਰ। ਏਕਾ ਘੇਰਾ ਨਾਮ ਪਾ ਲਿਆ, ਸ਼ਾਹੀ ਫੌਜ ਸੰਗ ਰੱਖੇ ਨਾ ਕੋਇ ਅਸਵਾਰ। ਨਾਮ ਚੰਡੀ ਇਕ ਚਮਕਾ ਲਿਆ, ਚੰਡੀ ਢਹਿ ਢਹਿ ਡਿਗੇ ਦਵਾਰ। ਭੇਖ ਪਖੰਡੀ ਸਰਬ ਤਕਾ ਲਿਆ, ਟੇਢੀ ਡੰਡੀ ਨਾ ਦਿਸੇ ਵਿਚ ਸੰਸਾਰ। ਨਾਰ ਦੁਹਾਗਣ ਰੰਡੀ ਧਰਮ ਰਾਏ ਦੇ ਘਰ ਬਹਾ ਲਿਆ, ਨੌ ਖੰਡ ਪ੍ਰਿਥਮੀ ਕਰ ਖ਼ਵਾਰ। ਗੀਤ ਸੁਹਾਗੀ ਛੰਦ ਇਕ ਸੁਣਾ ਲਿਆ, ਨਿਰਗੁਣ ਸਰਗੁਣ ਬੰਨ੍ਹੇ ਧਾਰ। ਸ੍ਰਿਸ਼ਟ ਸਬਾਈ ਅੰਧੀ ਭੇਵ ਨਾ ਪਾ ਲਿਆ, ਗੂੜ੍ਹੀ ਨੀਂਦ ਸੁੱਤੇ ਪੈਰ ਪਸਾਰ। ਕੱਲਰ ਕੰਧ ਢਹਿੰਦੀ ਨਾ ਕੋਇ ਬਚਾ ਲਿਆ, ਸ਼ੌਹ ਦਰਯਾਏ ਦਏ ਹੁਲਾਰ। ਦਿਸ਼ਾ ਲਹਿੰਦੀ ਫੇਰਾ ਪਾ ਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਕਲਜੁਗ ਵੇਲਾ ਅੰਤਮ ਆਇਆ, ਤ੍ਰੈਗੁਣ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਫੇਰਾ ਪਾਇਆ, ਮਾਇਆ ਮਮਤਾ ਦਏ ਦੁਹਾਈਆ। ਨਿਰਗੁਣ ਜੋਤੀ ਜਾਮਾ ਭੇਖ ਵਟਾਇਆ, ਆਸਾ ਤ੍ਰਿਸਨਾ ਹੋਈ ਹਲਕਾਈਆ। ਸ਼ਬਦ ਖੰਡਾ ਹੱਥ ਉਠਾਇਆ, ਕਾਮ ਕਰੋਧ ਲੋਭ ਮੋਹ ਹੰਕਾਰ ਭੱਜੇ ਵਾਹੋ ਦਾਹੀਆ। ਚੰਦ ਨੌਚੰਦਾ ਗੁਰਮੁਖ ਚੜ੍ਹਾਇਆ, ਸੂਰਜ ਚੰਨ ਮੁਖ ਸ਼ਰਮਾਈਆ। ਵਿਸ਼ਨੂੰ ਤੇਰਾ ਪੰਧ ਆਪ ਮੁਕਾਇਆ, ਪਾਂਧੀ ਬਣਿਆ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਪੂਰਾ ਲਏ ਕਰਾਈਆ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚੇ ਸਚ ਦ੍ਰਿੜਾਇਆ। ਪੁਰਖ ਅਬਿਨਾਸ਼ੀ ਜਾਮਾ ਪੌਣਾ, ਨਿਹਕਲੰਕਾ ਨਾਉਂ ਰਖਾਇਆ। ਗੋਬਿੰਦ ਡੰਕਾ ਇਕ ਵਜੌਣਾ, ਗੁਰ ਗੋਬਿੰਦ ਹੋਏ ਸਹਾਇਆ। ਚਾਰ ਵਰਨ ਏਕਾ ਧਾਮ ਬਹੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਵਖਾਇਆ। ਚਾਰੇ ਬਾਣੀ ਮੇਲ ਮਿਲੌਣਾ, ਪਰਾ ਪਸੰਤੀ ਮਧਮ ਬੈਖਰੀ ਏਕਾ ਧੁਨ ਸੁਣਾਇਆ। ਤੁਰੀਆ ਨਾਦ ਇਕ ਵਜੌਣਾ, ਘਰ ਘਰ ਆਪ ਅਲਾਇਆ। ਬੋਧ ਅਗਾਧ ਸ਼ਬਦ ਜਣੌਣਾ, ਲੇਖਾ ਲੇਖ ਨਾ ਕਿਸੇ ਸੁਣਾਇਆ। ਸੋਹੰ ਸ਼ਬਦ ਇਕ ਪੜ੍ਹੌਣਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਹੰ ਬ੍ਰਹਮ ਪਾਰਬ੍ਰਹਮ ਵਿਚ ਟਿਕੌਣਾ, ਆਪਣੀ ਵਸਤ ਆਪਣੀ ਝੋਲੀ ਆਪ ਭਰਾਇਆ। ਵਿਸ਼ਨ ਜੋਤੀ ਜੋਤ ਮਿਲੌਣਾ, ਜੋਤੀ ਜੋਤ ਕਰ ਰੁਸ਼ਨਾਇਆ। ਬ੍ਰਹਮੇ ਤੇਰਾ ਬੇੜਾ ਪਾਰ ਕਰੌਣਾ, ਲੇਖਾ ਲੇਖੇ ਲਏ ਲਗਾਇਆ। ਤੇਰਾ ਨਗਰ ਖੇੜਾ ਆਪ ਵਸੌਣਾ, ਗੁਰਮੁਖ ਸਾਚੇ ਦਏ ਵਡਿਆਇਆ। ਸ਼ਿਵ ਸ਼ੰਕਰ ਏਕਾ ਗੋਦ ਬਹੌਣਾ, ਬਾਲ ਬਾਲਾ ਸੀਰ ਪਿਆਇਆ। ਸੁੱਤ ਦੁਲਾਰਾ ਏਕਾ ਧਾਮ ਵਸੌਣਾ, ਗੋਬਿੰਦ ਰੱਤ ਰੱਤ ਸੰਚਾਇਆ। ਸੁਰਪਤ ਰਾਜਾ ਇੰਦ ਤਖ਼ਤੋਂ ਲੌਹਣਾ, ਕਰੋੜ ਤੇਤੀਸਾ ਨਾ ਹੁਕਮ ਸੁਣਾਇਆ। ਛੋਟਾ ਬਾਲਾ ਆਪ ਸੁਹੌਣਾ, ਸਾਚੇ ਤਖ਼ਤ ਤਖ਼ਤ ਸਜ਼ਾਇਆ। ਵੇਲਾ ਵਕ਼ਤ ਆਪਣੇ ਹੱਥ ਰਖੌਣਾ, ਭੇਵ ਅਭੇਦਾ ਕੋਇ ਨਾ ਸਕੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਮਿਲਾਇਆ। ਹਰਿਜਨ ਮਿਲਾਇਆ ਕਿਰਪਾ ਧਾਰ, ਧਰਨੀ ਧਰਤ ਧਵਲ ਸੁਹਾਇੰਦਾ। ਬਖ਼ਸ਼ਸ਼ ਬਖ਼ਸ਼ੇ ਚਰਨ ਪਿਆਰ, ਬਖ਼ਸ਼ਸ਼ ਹਰਿਜਨ ਝੋਲੀ ਪਾਇੰਦਾ। ਰਖਸ਼ਸ਼ ਹੋਏ ਵਿਚ ਸੰਸਾਰ, ਕਲਜੁਗ ਸਾਗਰ ਪਾਰ ਕਰਾਇੰਦਾ। ਨਿਰਮਲ ਕਰਮ ਕਰੇ ਉਜਾਗਰ ਹਰਿ ਨਿਰੰਕਾਰ, ਜੋ ਜਨ ਸਰਨਾਈ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਚੇਲੇ ਗੁਰੂ ਗੁਰ ਚੇਲੇ ਆਪ ਆਪਣਾ ਮੇਲ ਮਿਲਾਇੰਦਾ। ਮੇਲ ਮਿਲਾਵਾ ਗੁਰ ਗੋਬਿੰਦ, ਚਿੰਤਾ ਚਿਖਾ ਰਹਿਣ ਨਾ ਪਾਇਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਗਹਿਰ ਗੰਭੀਰ ਵੱਡੀ ਵਡਿਆਈਆ। ਗੁਰਮੁਖ ਬਣਾਏ ਆਪਣੀ ਬਿੰਦ, ਨਾਦੀ ਸੁੱਤ ਬਿੰਦ ਉਪਜਾਈਆ। ਦਾਤਾ ਦਾਨੀ ਗੁਣੀ ਗਹਿੰਦ, ਹਰਿਜਨ ਵੇਖੇ ਥਾਉਂ ਥਾਈਂਆ। ਮਾਣ ਗਵਾਏ ਸੁਰਪਤ ਰਾਜਾ ਇੰਦ, ਸ਼ਿਵ ਸ਼ੰਕਰ ਰਹਿਣ ਨਾ ਪਾਈਆ। ਬ੍ਰਹਮੇ ਮੇਟੇ ਸਗਲੀ ਚਿੰਤ, ਅੰਤਮ ਅੰਤ ਦਏ ਸਮਝਾਈਆ। ਵਿਸ਼ਨੂੰ ਮੇਲਾ ਹਰਿ ਹਰਿ ਕੰਤ, ਨਾਰ ਸੁਹਾਗਣ ਖ਼ੁਸ਼ੀ ਮਨਾਈਆ। ਘਰ ਰੁੱਤੜੀ ਖਿੜੇ ਬਸੰਤ, ਫੁਲ ਫੁਲਵਾੜੀ ਆਪ ਮਹਿਕਾਈਆ। ਲੇਖ ਚੁਕਾਏ ਜੀਵ ਜੰਤ, ਕੰਤ ਭਗਵੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਪਾਰ ਕਰਾਈਆ। ਹਰਿਜਨ ਤੇਰਾ ਵਸਿਆ ਖੇੜਾ, ਕਾਇਆ ਨਗਰ ਗਰਾਮ ਆਪ ਵਸਾਇੰਦਾ। ਪੰਜਾਂ ਚੋਰਾਂ ਚੁੱਕਿਆ ਝੇੜਾ, ਪੰਚ ਵਿਕਾਰ ਨਾ ਕੋਇ ਸਤਾਇੰਦਾ। ਮਨ ਮਤ ਬੁਧ ਦੇਓ ਉਲਟਾ ਗੇੜਾ, ਗੇੜਾ ਆਪਣੇ ਹੱਥ ਰਖਾਇੰਦਾ। ਕਾਇਆ ਮੰਦਰ ਕਰੇ ਵੇਹੜਾ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੱਟਣਹਾਰਾ ਜਮ ਕਾ ਜੇੜਾ, ਰਾਏ ਧਰਮ ਫੰਦ ਕੱਟਾਇੰਦਾ। ਰਾਏ ਧਰਮ ਕੱਟਿਆ ਫੰਦ, ਸਤਿਗੁਰ ਪੂਰੇ ਦਇਆ ਕਮਾਈਆ। ਜਿਸ ਜਨ ਗਾਇਆ ਬੱਤੀ ਦੰਦ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਦੋ ਜਹਾਨ ਆਪ ਵਖਾਈਆ। ਮਦਿਰਾ ਮਾਸ ਤਜਾਇਆ ਰਸਨਾ ਗੰਦ, ਗੁਰ ਗੋਬਿੰਦ ਲਏ ਮਿਲਾਈਆ। ਜਗਤ ਤ੍ਰਿਸਨਾ ਮੇਟੇ ਚਿੰਦ, ਚਿੰਤਾ ਚਿਖਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਮੁਖ ਸਾਚਾ ਤਾਰਿਆ, ਕਲ ਕਲਕੀ ਲੈ ਅਵਤਾਰ। ਜੁਗ ਜੁਗ ਦਾ ਗੇੜ ਨਵਾਰਿਆ, ਲੱਖ ਚੁਰਾਸੀ ਉਤਰੇ ਪਾਰ। ਰਾਏ ਧਰਮ ਨਾ ਕਰੇ ਖਵਾਰਿਆ, ਵੇਲੇ ਅੰਤ ਨਾ ਮਾਰੇ ਮਾਰ। ਲਾੜੀ ਮੌਤ ਨਾ ਕਰੇ ਸ਼ੰਗਾਰਿਆ, ਆਏ ਚਲ ਨਾ ਸਿਖ ਦਵਾਰ। ਸਤਿਗੁਰ ਪੂਰਾ ਦੇਵੇ ਦਰ ਦੁਰਕਾਰਿਆ, ਸ਼ਬਦ ਅਗੰਮੀ ਮਾਰੇ ਮਾਰ। ਵੇਲੇ ਅੰਤਮ ਪੈਜ ਸੁਆਰਿਆ, ਆਪ ਆਪਣਾ ਕਰੇ ਪਿਆਰ। ਆਪਣੀ ਗੋਦ ਆਪ ਬਹਾ ਲਿਆ, ਸ਼ਬਦ ਬਬਾਣੇ ਲੇਵੇ ਚਾੜ੍ਹ। ਦਰਗਹਿ ਸਾਚੀ ਆਪੇ ਵਾੜਿਆ, ਸਚਖੰਡ ਦਵਾਰਾ ਧਾਮ ਨਿਆਰ। ਅੰਤਮ ਜੋਤੀ ਜੋਤ ਮੇਲ ਮਿਲਾ ਲਿਆ, ਵਾਸਨਾ ਰਹੇ ਨਾ ਵਿਚ ਸੰਸਾਰ। ਸਤਿਗੁਰ ਪੂਰਾ ਦਇਆ ਕਮਾ ਰਿਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਜੀਆ ਦਾਨ, ਦਾਤਾ ਦਾਨੀ ਇਕ ਅਖਵਾ ਰਿਹਾ।