੨੧ ਭਾਦਰੋਂ ੨੦੧੭ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਸਦਾ ਸਿੰਘ ਵਾਲਾ, ਜ਼ਿਲਾ ਫਿਰੋਜ਼ ਪੁਰ
ਸੋ ਪੁਰਖ ਨਿਰੰਜਣ ਹਰਿ ਸਮਰਥ, ਦੀਨ ਦਿਆਲ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਹਿਮਾ ਅਕਥ, ਅਵੱਲੜੀ ਚਾਲ ਬੇਪਰਵਾਹੀਆ। ਏਕੰਕਾਰਾ ਚਲਾਏ ਆਪਣਾ ਰਥ, ਆਦਿ ਜੁਗਾਦਿ ਸੇਵ ਕਮਾਈਆ। ਆਦਿ ਨਿਰੰਜਣ ਹਰਿ ਪਰਗਟ, ਨੂਰ ਉਜਾਲਾ ਜੋਤ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਆਪਣੀ ਰੱਖੇ ਅਮੋਲਕ ਵਥ, ਆਪ ਆਪਣੇ ਵਿਚ ਟਿਕਾਈਆ। ਅਬਿਨਾਸ਼ੀ ਕਰਤਾ ਸਾਚਾ ਮਾਰਗ ਏਕਾ ਦੱਸ, ਆਪ ਆਪਣਾ ਵੇਖ ਵਖਾਈਆ। ਪਾਰਬ੍ਰਹਮ ਗਾਏ ਗਾਥ, ਆਪਣਾ ਨਾਉਂ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੇ ਰੰਗ ਆਪ ਸਮਾਈਆ। ਨਿਰਗੁਣ ਰੰਗ ਅਵੱਲੜਾ, ਦਿਸ ਕਿਸੇ ਨਾ ਆਇੰਦਾ। ਕਰੇ ਖੇਲ ਇਕ ਇਕੱਲੜਾ, ਅਕਲ ਕਲ ਧਾਰੀ ਨਾਉਂ ਧਰਾਇੰਦਾ। ਸਚ ਸਿੰਘਾਸਣ ਏਕਾ ਮਲੜਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਨੇਹਚਲ ਧਾਮ ਉਚ ਅਟੱਲੜਾ, ਨਿਰਵੈਰ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ। ਨਿਰਗੁਣ ਧਾਰ ਬੰਧਾਇੰਦਾ, ਪਾਰਬ੍ਰਹਮ ਬੇਅੰਤ। ਜੋਤੀ ਜੋਤ ਡਗਮਗਾਇੰਦਾ, ਖੇਲੇ ਖੇਲ ਸ੍ਰੀ ਭਗਵੰਤ। ਮਧ ਸੂਦਨ ਆਪ ਅਖਵਾਇੰਦਾ, ਅਕਾਲ ਮੂਰਤ ਆਦਿ ਅੰਤ। ਦੀਵਾ ਬਾਤੀ ਡਗਮਗਾਇੰਦਾ, ਆਦਿ ਅਨਾਦੀ ਖੇਲੇ ਖੇਲ ਜੁਗਾ ਜੁਗੰਤ। ਆਪਣੀ ਬਣਤ ਆਪ ਬਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਇੰਦਾ। ਨਿਰਗੁਣ ਖੇਲ ਕਰ ਅਪਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਸਚਖੰਡ ਨਿਵਾਸੀ ਖੋਲ੍ਹ ਦਵਾਰਾ, ਸਚਖੰਡ ਸਾਚੀ ਸੇਜ ਸੁਹਾਈਆ। ਘਰ ਮੰਦਰ ਦੀਪਕ ਕਰ ਉਜਿਆਰਾ, ਪਰਕਾਸ਼ ਪਰਕਾਸ਼ ਵਿਚ ਟਿਕਾਈਆ। ਸਚ ਸਿੰਘਾਸਣ ਸ਼ਾਹ ਸਿਕਦਾਰਾ, ਏਕਾ ਹੁਕਮ ਸੁਣਾਈਆ। ਨਿਰਗੁਣ ਅੰਦਰ ਨਿਰਗੁਣ ਬਾਹਰਾ, ਨਿਰਗੁਣ ਗੁਪਤ ਜ਼ਾਹਰਾ ਰੂਪ ਵਟਾਈਆ। ਨਿਰਗੁਣ ਸ਼ਬਦ ਨਿਰਗੁਣ ਜੈਕਾਰਾ, ਨਿਰਗੁਣ ਨਾਅਰਾ ਆਪਣਾ ਲਾਈਆ। ਨਿਰਗੁਣ ਸੁੰਨ ਅਗੰਮ ਵਸੇ ਧੂਆਂਧਾਰਾ, ਸੁੰਨ ਸਮਾਧ ਬੈਠਾ ਮੁਖ ਛੁਪਾਈਆ। ਨਿਰਗੁਣ ਨਿਰਾਕਾਰ ਕਰ ਅਕਾਰਾ, ਆਪ ਆਪਣਾ ਰੂਪ ਵਟਾਈਆ। ਨਿਰਗੁਣ ਕਵਲ ਨਿਰਗੁਣ ਅੰਮ੍ਰਿਤ ਧਾਰਾ, ਨਿਰਗੁਣ ਫੁਲ ਫਲ ਮਹਿਕਾਈਆ। ਨਿਰਗੁਣ ਬ੍ਰਹਮ ਨਿਰਗੁਣ ਪਾਰਬ੍ਰਹਮ ਕਰ ਪਸਾਰਾ, ਨਿਰਗੁਣ ਰੂਪ ਅਨੂਪ ਦਰਸਾਈਆ। ਨਿਰਗੁਣ ਸ਼ੰਕਰ ਸ਼ਾਹ ਸਵਾਰਾ, ਨਿਰਗੁਣ ਵਸੇ ਹਰ ਘਟ ਥਾਈਆ। ਨਿਰਗੁਣ ਰਵ ਸਸ ਨੂਰ ਕਰ ਉਜਿਆਰਾ, ਜੋਤ ਜੋਤ ਵਿਚ ਟਿਕਾਈਆ। ਨਿਰਗੁਣ ਵੰਡੇ ਵੰਡ ਅਗੰਮ ਅਪਾਰਾ, ਆਪਣੀ ਵੰਡਣ ਆਪਣੇ ਹੱਥ ਰਖਾਈਆ। ਨਿਰਗੁਣ ਲੱਖ ਚੁਰਾਸੀ ਕਰ ਤਿਆਰਾ, ਘਟ ਘਟ ਆਪਣਾ ਰੂਪ ਦਰਸਾਈਆ। ਨਿਰਗੁਣ ਚਾਰ ਖਾਣੀ ਭਰ ਭੰਡਾਰਾ, ਤ੍ਰੈਗੁਣ ਮਾਇਆ ਬੰਧਨ ਪਾਈਆ। ਨਿਰਗੁਣ ਆਤਮ ਬ੍ਰਹਮ ਈਸ਼ ਜੀਵ ਦੇ ਸਹਾਰਾ, ਜਗਤ ਜਗਦੀਸ਼ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਰ, ਅਲੱਖ ਅਗੋਚਰ ਭੇਵ ਨਾ ਰਾਈਆ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਰਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਘਰ ਘਰ ਵਿਚ ਜੋਤ ਜਗਾਇੰਦਾ। ਲੇਖਾ ਜਾਣੇ ਸੂਰਜ ਚੰਨ ਸਤਾਰਾ, ਮੰਡਲ ਮੰਡਪ ਆਪ ਉਪਾਇੰਦਾ। ਲੋਆਂ ਪੁਰੀਆਂ ਬੰਨ੍ਹੇ ਧਾਰਾ, ਬ੍ਰਹਿਮੰਡਾਂ ਖੰਡਾਂ ਰੰਗ ਰੰਗਾਇੰਦਾ। ਰਵ ਸਸ ਮੰਗਣ ਦਰ ਭਿਖਾਰਾ, ਨਿਉਂ ਨਿਉਂ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਕੋਟੀ ਰੂਪ ਵਰਤੇ ਤੇਰਾ ਵਰਤਾਰਾ, ਕਵਣ ਧਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਆਪ ਪੜ੍ਹਾਇੰਦਾ। ਰਵ ਸਸ ਹਰਿ ਸ਼ਬਦ ਜਣਾਏ, ਆਪਣਾ ਭੇਵ ਖੁਲ੍ਹਾਈਆ। ਆਪਣੀ ਜੋਤ ਜੋਤ ਜਗਾਏ, ਜੋਤੀ ਜਾਤਾ ਬੇਪਰਵਾਹੀਆ। ਕੋਟਨ ਕੋਟੀ ਕੋਟ ਰੂਪ ਆਪ ਪਰਗਟਾਏ, ਘਟ ਘਟ ਕਰੇ ਰੁਸ਼ਨਾਈਆ। ਸਗਲਾ ਸਾਥੀ ਬਣ ਰਘੁਰਾਏ, ਆਦਿ ਜੁਗਾਦੀ ਵੇਖ ਵਖਾਈਆ। ਮਹਾਂਸਾਰਥੀ ਖੇਲ ਖਲਾਏ, ਦੋ ਜਹਾਨਾਂ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਰਵ ਸਸ ਤੇਰੀ ਸਾਚੀ ਕਾਰ, ਹਰਿ ਸਾਚਾ ਆਪ ਸਮਝਾਇੰਦਾ। ਅੱਠੇ ਪਹਿਰ ਚਰਨਾਂ ਰੱਖਾਂ ਉਪਰ ਭਾਰ, ਨੇਤਰ ਨੈਣ ਦਿਸ ਨਾ ਆਇੰਦਾ। ਨੈਣ ਮੂੰਦ ਹੋਏ ਕਰਤਾਰ, ਏਕਾ ਨੇਤਰ ਤੇਰੇ ਤੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਇੰਦਾ। ਇਕ ਇਕੱਲਾ ਖੇਲ ਖਿਲਾਈਆ, ਹਰਿ ਖ਼ਾਲਕ ਬੇਪਰਵਾਹ। ਸਚਖੰਡ ਦਵਾਰੇ ਸੋਭਾ ਪਾਈਆ, ਪੁਰੀਆਂ ਲੋਆਂ ਰਿਹਾ ਰਾਹ ਤਕਾ। ਆਪਣੀ ਜੋਤ ਕਰ ਰੁਸ਼ਨਾਈਆ, ਥਿਰ ਘਰ ਕੁੰਡਾ ਦੇਵੇ ਲਾਹ। ਕੋਟਨ ਕੋਟ ਕਿਰਨ ਧਰਾਈਆ, ਗਿਣਤੀ ਵਿਚ ਨਾ ਸਕੇ ਆ। ਇਕ ਕਿਰਨ ਆਪਣੀ ਵੰਡ ਵੰਡਾਈਆ, ਬ੍ਰਹਿਮੰਡਾਂ ਖੰਡਾਂ ਵਿਚ ਜਾਏ ਸਮਾ। ਇਕ ਇਕ ਇਕ ਨਾਲ ਹਿਸਾ ਰਿਹਾ ਕਰਾਈਆ, ਰਵ ਸਸ ਦੇਵੇ ਝੋਲੀ ਪਾ। ਪਾਰਬ੍ਰਹਮ ਪ੍ਰਭ ਹੋਏ ਸਹਾਈਆ, ਤੇਰੀ ਜੋਤ ਨਾ ਸਕੇ ਕੋਇ ਖਿਚਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਆਪਣਾ ਗੇੜਾ ਆਪ ਭਵਾਈਆ, ਬੈਠਣ ਦੇਵੇ ਨਾ ਕਿਸੇ ਥਾਂ। ਚਾਰੋਂ ਕੁੰਟ ਆਪਣੇ ਚਰਨਾਂ ਭਾਰ ਦਬਾਈਆ, ਲੇਖਾ ਜਾਣੇ ਥਾਉਂ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੋਤੀ ਜੋਤ ਜੋਤ ਪਰਗਟਾਈਆ। ਹਰਿ ਚਰਨ ਖੇਲ ਅਪਾਰਾ, ਰਵ ਸਸ ਸੀਸ ਉਠਾਇੰਦਾ। ਪੁਰਖ ਅਬਿਨਾਸ਼ੀ ਨਿਝਰ ਧਾਰਾ, ਨਿਰਵੈਰ ਆਪ ਵਹਾਇੰਦਾ। ਚਰਨ ਕਵਲ ਸਚ ਸਹਾਰਾ, ਕਿਰਨ ਕਿਰਨ ਆਪ ਪਰਗਟਾਇੰਦਾ। ਪਾਵੇ ਸਾਰ ਸਰਬ ਸੰਸਾਰਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਲੋਕਮਾਤ ਦਏ ਆਧਾਰਾ, ਲੱਖ ਚੁਰਾਸੀ ਵਕਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦਰ, ਆਪਣਾ ਵੇਲਾ ਆਪ ਸੁਹਾਇੰਦਾ। ਰਵ ਸਸ ਦੇ ਪਰਕਾਸ਼, ਪ੍ਰਭ ਸਾਚੇ ਸਗਨ ਮਨਾਇਆ। ਬ੍ਰਹਮਾ ਵਿਸ਼ਨ ਸ਼ਿਵ ਹੋਏ ਦਾਸੀ ਦਾਸ, ਦਿਵਸ ਰੈਣ ਸੇਵ ਕਮਾਇਆ। ਕਰੇ ਖੇਲ ਪੁਰਖ ਅਬਿਨਾਸ਼, ਪ੍ਰਿਥਮੀ ਆਕਾਸ਼ ਵੰਡ ਵੰਡਾਇਆ। ਵਿਸ਼ਨੂੰ ਤੇਰਾ ਸਾਸ ਗਰਾਸ, ਪਾਰਬ੍ਰਹਮ ਆਪਣਾ ਭੰਡਾਰਾ ਰਿਹਾ ਵਰਤਾਇਆ। ਬ੍ਰਹਮੇ ਤੇਰਾ ਬ੍ਰਹਮ ਪਰਕਾਸ਼, ਲੱਖ ਚੁਰਾਸੀ ਜੀਵ ਆਤਮ ਈਸ਼ ਜੀਵ ਰੰਗ ਰੰਗਾਇਆ। ਸ਼ੰਕਰ ਤੇਰਾ ਤ੍ਰਿਖਾ ਸਵਾਸ, ਤ੍ਰੈਗੁਣ ਮਾਇਆ ਦਏ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਤ੍ਰੈਗੁਣ ਮਾਇਆ ਲੱਖ ਚੁਰਾਸੀ ਬਣਤ ਬਣਾ, ਘਟ ਭਾਂਡੇ ਆਪ ਸਮਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਥਾਉਂ ਥਾਂ, ਥਾਨ ਥਨੰਤਰ ਸੋਭਾ ਪਾਈਆ। ਰਵ ਸਸ ਆਪ ਚਮਕਾ, ਆਪਣੇ ਚਰਨਾਂ ਹੇਠ ਰਖਾਈਆ। ਆਪਣਾ ਗੇੜਾ ਰਿਹਾ ਗੜਾ, ਗੇੜਨਹਾਰਾ ਦਿਸ ਨਾ ਆਈਆ। ਏਕਾ ਰੰਗ ਰਿਹਾ ਰੰਗਾ, ਦੂਜਾ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਈਆ। ਸੂਰਜ ਚੰਨ ਹਰਿ ਜੋਤ ਜਗਾ, ਏਕਾ ਰੰਗ ਰੰਗਾਇਆ। ਬ੍ਰਹਮਾ ਵਿਸ਼ਨ ਸ਼ਿਵ ਲੱਖ ਚੁਰਾਸੀ ਬਣਤ ਬਣਾ, ਪਾਰਬ੍ਰਹਮ ਅਬਿਨਾਸ਼ੀ ਕਰਤੇ ਅਗੇ ਬੈਠੇ ਸੀਸ ਝੁਕਾਇਆ। ਤੇਰਾ ਲੇਖਾ ਕੋਈ ਜਾਣੇ ਨਾ, ਤੇਰਾ ਭੇਵ ਕਿਸੇ ਨਾ ਪਾਇਆ। ਕਵਣ ਰੂਪ ਖੇਲ ਦਏ ਖਲਾ, ਲੋਕਮਾਤ ਹੋਏ ਸਹਾਇਆ। ਕਵਣ ਜੀਵ ਜੰਤ ਧੰਦੇ ਦੇਵੇ ਲਾ, ਕਵਣ ਮਾਰਗ ਦਏ ਸਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖੇ ਘਰ, ਮਾਣਸ ਮਨੁਖ ਆਪ ਉਪਜਾਇਆ। ਮਾਣਸ ਤੇਰੀ ਸਾਚੀ ਵੰਡ, ਪੁਰਖ ਅਬਿਨਾਸ਼ੀ ਆਪ ਵੰਡਾਈਆ। ਤਿੰਨ ਸੌ ਸੱਠ ਹਾਡੀ ਦਿਤੀ ਗੰਢ, ਆਪਣੀ ਹੱਥੀਂ ਗੰਢ ਪਵਾਈਆ। ਬਾਹਰ ਰੱਖਿਆ ਮਾਰੂ ਡੰਡ, ਸੀਸ ਜਗਦੀਸ ਵੇਖ ਵਖਾਈਆ। ਚਾਰ ਰਲਾਏ ਜੇਰਜ ਅੰਡ, ਉਤਭੁਜ ਸੇਤਜ ਖੇਲ ਖਿਲਾਈਆ। ਤਿੰਨ ਸੌ ਪੈਂਠ ਜੀਵ ਇੰਡ ਪਿੰਡ ਬ੍ਰਹਿਮੰਡ, ਕਾਇਆ ਗੜ੍ਹ ਆਪ ਸੁਹਾਈਆ। ਅੰਦਰ ਸੁਤਾ ਦੇ ਕਰ ਕੰਡ, ਆਪਣਾ ਰਵ ਆਪਣਾ ਸਸ ਆਪਣਾ ਤੇਜ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਵਿਸ਼ਨ ਸ਼ਿਵ ਸਮਝਾਈਆ। ਬ੍ਰਹਮੇ ਵਿਸ਼ਨ ਸ਼ਿਵ ਹਰਿ ਸਮਝਾਇੰਦਾ, ਮਾਣਸ ਮਾਨੁਖ ਵੇਖ ਵਿਚਾਰ। ਰਵ ਸਸ ਵੰਡ ਵੰਡਾਇੰਦਾ, ਤਿੰਨ ਛੇ ਪੰਜ ਦਏ ਆਧਾਰ। ਆਪਣੀ ਖੇਲ ਆਪ ਖਲਾਇੰਦਾ, ਚਾਰ ਵਰਨ ਚਾਰ ਜੁਗ ਚਾਰ ਬਾਣੀ ਕਰ ਪਿਆਰ। ਬਾਰਾਂ ਰਾਸੀ ਵੇਖ ਵਖਾਇੰਦਾ, ਨਿਰਗੁਣ ਨਿਰਗੁਣ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਭੇਵ ਅਭੇਦਾ ਆਪ ਜਣਾਇੰਦਾ। ਬਾਰਾਂ ਰਾਸੀ ਖੇਲ ਅਪਾਰਾ, ਹਰਿ ਸਾਚਾ ਸਚ ਸਮਝਾਇੰਦਾ। ਏਕਾ ਗੁਣ ਢਾਈ ਘਰ, ਚੰਦ ਉਪਰ ਸੂਰਜ ਧਰ, ਜੋਤੀ ਜੋਤ਼ ਜਗਾਇੰਦਾ । ਬੇਅੰਤ ਬੇਪਰਵਾਹ ਉਪਰ ਖੜ, ਆਪ ਆਪਣਾ ਵੇਖ ਵਖਾਇੰਦਾ। ਬਾਰਾਂ ਢੱਯਾ ਤੀਸ ਦਰ, ਜਗਦੀਸ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਸੁਹੰਜਣਾ ਆਪ ਸੁਹਾਇੰਦਾ। ਬਾਰਾਂ ਤੀਸ ਵੰਡ ਵੰਡਾ, ਬ੍ਰਹਮੇ ਵਿਸ਼ਨ ਸ਼ਿਵ ਸਮਝਾਇੰਦਾ। ਬਾਰਾਂ ਤੀਸ ਲੇਖ ਲਿਖਾ, ਗੁਣ ਨਿਧਾਨ ਗੁਣ ਪਾਇੰਦਾ। ਤਿੰਨ ਸੌ ਸੱਠ ਜੋੜ ਜੁੜਾ, ਆਪਣਾ ਕੱਠ ਆਪ ਕਰਾਇੰਦਾ। ਏਕਾ ਏਕ ਲਏ ਉਪਜਾ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਏਕਾ ਚੌਕਾ ਨਾਲ ਰਲਾ, ਚਾਰੇ ਮੁਖ ਬ੍ਰਹਮੇ ਸਾਲਾਹਿੰਦਾ। ਪੰਚਮ ਮੁਖ ਤਾਜ ਬਣਾ, ਸੀਸ ਜਗਦੀਸ਼ ਆਪ ਟਿਕਾਇੰਦਾ। ਤਿੰਨ ਸੌ ਪੈਂਠ ਆਪਣੇ ਰੰਗ ਰੰਗਾ, ਤਿੰਨ ਪੰਚ ਛੇ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਲਾਹਿੰਦਾ। ਆਪਣਾ ਪਰਦਾ ਲਾਹਵਣਹਾਰਾ, ਭੇਵ ਅਭੇਦਾ ਦਏ ਖੁਲ੍ਹਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਉਜਿਆਰਾ, ਮਨ ਮਤ ਬੁਧ ਵਿਚ ਟਿਕਾਈਆ। ਅੱਠਾਂ ਤੱਤਾਂ ਖੇਲ ਨਿਆਰਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਅੱਠ ਪਹਿਰ ਵੰਡ ਸੰਸਾਰਾ, ਨਿਰਗੁਣ ਸਰਗੁਣ ਧਾਰ ਚਲਾਈਆ। ਦੋਹਾਂ ਵਿਚੋਲਾ ਬੇਪਰਵਾਹ ਹਰਿ ਮੀਤ ਮੁਰਾਰਾ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਅਧਵਿਚਕਾਰੇ ਰੱਖੇ ਆਪਣੀ ਧਾਰਾ, ਸ਼ਾਹ ਸਵਾਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਹਰਿ, ਦਰਗਹਿ ਸਾਚੀ ਸੋਭਾ ਪਾਈਆ। ਆਠ ਪਹਿਰ ਵੰਡਣ ਵੰਡ, ਦੋਏ ਦੋਏ ਰੂਪ ਪਰਗਟਾਇਆ। ਖੇਲੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਖੋਜ ਖੁਜਾਇਆ। ਏਕਾ ਹਿਸਾ ਜੇਰਜ ਅੰਡ, ਦੂਜਾ ਉਤਭੁਜ ਸੇਤਜ ਨਾਲ ਰਲਾਇਆ। ਅਧਵਿਚਕਾਰੇ ਸੁੱਤਾ ਦੇ ਕਰ ਕੰਡ, ਪੁਰਖ ਅਬਿਨਾਸ਼ੀ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਵਸਾਇਆ। ਤ੍ਰੈਗੁਣ ਧਾਰ ਹਰਿ ਨਿਰੰਕਾਰ, ਏਕਾ ਪਹਿਰ ਸਮਾਈਆ। ਏਕਾ ਪਹਿਰ ਕਰ ਵਿਚਾਰ, ਅੱਠ ਤਤ ਕਰੇ ਕੁੜਮਾਈਆ। ਅੱਠਾਂ ਤੱਤਾਂ ਪਾਵੇ ਸਾਰ, ਨੌਂ ਦਰ ਲੇਖਾ ਸਹਿਜ ਸੁਭਾਈਆ। ਨੌਂ ਦਰ ਲੇਖਾ ਜਾਣੇ ਜਾਨਣਹਾਰ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਨੌਂ ਅੱਠ ਸਤ ਕਰ ਵਿਚਾਰ, ਚਵੀ ਧਾਰ ਆਪ ਬੰਧਾਈਆ। ਚਵੀਆਂ ਵਿਚੋਂ ਹੋਏ ਬਾਹਰ, ਚੌਪਟ ਸਾਰ ਆਪਣੀ ਖੇਲ ਖਿਲਾਈਆ। ਏਕਾ ਢੱਯਾ ਮਾਰੇ ਮਾਰ, ਆਪਣੀ ਚਾਲ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘੜੀ ਪਲ ਆਪ ਹੋ ਜਾਈਆ। ਆਪਣੀ ਵੰਡ ਵੰਡ ਕਰਤਾਰ, ਦਰ ਘਰ ਸਾਚੇ ਸਚ ਕਰਾਈਆ। ਬ੍ਰਹਮੇ ਵਿਸ਼ਨ ਸ਼ਿਵ ਦਏ ਆਧਾਰ, ਏਕਾ ਮਤ ਤਤ ਸਮਝਾਈਆ। ਰਵ ਸਸ ਹੋਇਆ ਉਜਿਆਰ, ਸੇਵਕ ਸੇਵਾ ਸਚ ਕਮਾਈਆ। ਜੁਗਾ ਜੁਗੰਤਰ ਖੇਲ ਨਿਆਰ, ਦਿਵਸ ਰੈਣ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਝੋਲੀ ਪਾਈਆ। ਕਵਣ ਰੂਪ ਹੋਏ ਰੈਣ, ਕਵਣ ਰੂਪ ਦਿਵਸ ਸੁਹਾਇਆ। ਕਵਣ ਰੂਪ ਨਾਤਾ ਬਣੇ ਸਾਕ ਸੱਜਣ ਸੈਣ, ਕਵਣ ਰੂਪ ਮਾਤ ਪਿਤ ਭੈਣ ਭਾਇਆ। ਕਵਣ ਰੂਪ ਲੇਖਾ ਚੁਕਾਏ ਲਹਿਣਾ ਦੇਣ, ਕਵਣ ਰੂਪ ਨੇਤਰ ਨੈਣ ਦਰਸ ਕਰਾਇਆ। ਕਵਣ ਰੂਪ ਵਖਾਏ ਸਾਚਾ ਗਹਿਣ, ਕਵਣ ਬਸਤਰ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਕ ਦਏ ਸਮਝਾਇਆ। ਪਾਰਬ੍ਰਹਮ ਸਮਝਾਏ, ਤ੍ਰੈਗੁਣ ਅਤੀਤਾ ਭਿੰਨ। ਆਪਣੀ ਖੇਲ ਆਪ ਖਲਾਏ, ਦਿਵਸ ਰੈਣ ਵੰਡ ਵੰਡਾਏ, ਦਿਸ ਨਾ ਆਏ ਕੋਇ ਚਿੰਨ। ਜੁਗਾ ਜੁਗੰਤਰ ਸੇਵਾ ਲਾਏ, ਆਪਣਾ ਪੰਧ ਨਾ ਸਕੇ ਕੋਈ ਗਿਣ। ਹੁਕਮੀ ਹੁਕਮ ਆਪ ਫਿਰਾਏ, ਆਪੇ ਵੇਖੇ fਛੰਨ fਛੰਨ। ਸਾਚੀ ਵਸਤ ਪਹਿਲਾਂ ਝੋਲੀ ਪਾਏ, ਭਿਨੜੀ ਰੈਣ ਪਿਆਰੀ ਭਿੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦਿਤਾ ਏਕਾ ਵਰ, ਆਪ ਆਪਣੀ ਵਸਤ ਚਿੰਨ। ਭਿਨੜੀ ਰੈਣ ਮਿਲੀ ਦਾਤ, ਬ੍ਰਹਮਾ ਵਿਸ਼ਨ ਸ਼ਿਵ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਕਮਲਾਪਤ, ਸਾਚੀ ਵੰਡ ਹੱਥ ਫੜਾਇੰਦਾ। ਲੱਖ ਚੁਰਾਸੀ ਤਨ ਮਨ ਨਾਤਾ ਤੁਟੇ ਰਾਤ, ਆਲਸ ਨਿੰਦਰਾ ਵਿਚ ਭਰਾਇੰਦਾ। ਰਸਨਾ ਜਿਹਵਾ ਨਾ ਗਾਏ ਕੋਈ ਗਾਥ, ਸਗਲਾ ਸਾਥ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਨਾਉਂ ਧਰਾਇੰਦਾ। ਭਿਨੜੀ ਰੈਣ ਆਈ ਮਾਤ, ਲੱਖ ਚੁਰਾਸੀ ਵੇਖ ਵਖਾਈਆ। ਧੁਰ ਦਰਗਾਹੀ ਏਕਾ ਦਾਤ, ਜੀਵ ਜੰਤ ਸਰਬ ਵਰਤਾਈਆ। ਆਪਣੇ ਨਾਲ ਜੁੜਾਇਆ ਨਾਤ, ਨਾਤਾ ਜੁੜਿਆ ਵਿਛੜ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿਨੜੀ ਰੈਣ ਦਏ ਵਡਿਆਈਆ। ਭਿਨੜੀ ਰੈਣ ਪਹਿਲੀ ਵਾਰ, ਆਪਣਾ ਰੂਪ ਪਰਗਟਾਇਆ। ਆਪਣੇ ਮੁਖ ਘੁੰਗਟ ਲਏ ਉਤਾਰ, ਸੂਰਜ ਚੰਨ ਮੁਖ ਛੁਪਾਇਆ। ਧਰਤ ਧਵਲ ਦਏ ਸਹਾਰ, ਆਪਣਾ ਪੱਲੂ ਆਪ ਉਠਾਇਆ। ਲੱਖ ਚੁਰਾਸੀ ਚਾਰੋਂ ਕੁੰਟ ਵੇਖੇ ਵਾਰੋ ਵਾਰ, ਆਪਣਾ ਗੇੜਾ ਆਪ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਬਹਿ ਸਮਝਾਇਆ। ਭਿਨੜੀ ਰੈਣ ਪੈਂਡਾ ਗਿਆ ਮੁੱਕ, ਰਵ ਸਸ ਕਰੇ ਚੜ੍ਹਾਈਆ। ਪੁਰਖ ਅਬਿਨਾਸ਼ੀ ਵੇਖੇ ਲੁਕ ਲੁਕ, ਥਿਰ ਘਰ ਬੈਠਾ ਬੇਪਰਵਾਹੀਆ। ਆਦਿ ਜੁਗਾਦਿ ਸੀਸ ਜਗਦੀਸ ਸਭ ਦਾ ਰਿਹਾ ਝੁਕ, ਨੇਤਰ ਨੈਣ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੀਤੀ ਆਪ ਚਲਾਈਆ। ਸਾਚੀ ਰੀਤ ਚਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਦਿਵਸ ਰੈਣ ਵੰਡ ਵੰਡਾਇੰਦਾ, ਘੜੀ ਪਲ ਕਰ ਤਿਆਰ। ਮਾਸ ਬਰਸ ਖੇਲ ਖਿਲਾਇੰਦਾ, ਆਠ ਪਹਿਰ ਏਕਾ ਧਾਰ। ਜਗਤ ਚੌਕੜੀ ਪਾਰ ਕਰਾਇੰਦਾ, ਲੇਖਾ ਜਾਣੇ ਆਪ ਨਿਰੰਕਾਰ। ਬ੍ਰਹਮੇ ਵਿਸ਼ਨ ਸ਼ਿਵ ਸਮਝਾਇੰਦਾ, ਲੋਕਮਾਤ ਚਲੇ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਬ੍ਰਹਮੇ ਵਿਸ਼ਨ ਸ਼ਿਵ ਕਰ ਅਰਦਾਸ, ਦਰ ਸਾਚੇ ਸੀਸ ਝੁਕਾਇਆ। ਕਵਣ ਜੁਗ ਤੇਰੀ ਮੁੱਕੇ ਰਾਸ, ਕਵਣ ਲੀਲਾ ਵੇਖ ਵਖਾਇਆ। ਕਵਣ ਰੂਪ ਹੋਏ ਪਰਕਾਸ, ਨੂਰੋ ਨੂਰ ਕਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਪੰਧ ਮੁਕਾਇਆ। ਕਵਣ ਵੇਲੇ ਮੁਕੇ ਪੰਧ, ਦਿਵਸ ਰੈਣ ਰਹਿਣ ਨਾ ਪਾਈਆ। ਕਵਣ ਵੇਲਾ ਮੁਖ ਛੁਪਾਏ ਸੂਰਜ ਚੰਦ, ਕਵਣ ਵੇਲਾ ਅੰਧ ਅੰਧਰਾ ਦਏ ਦੁਹਾਈਆ। ਕਵਣ ਵੇਲਾ ਹੋਏ ਬਖ਼ਸ਼ੰਦ, ਲੋਕਮਾਤ ਬਖ਼ਸ਼ਸ਼ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਤ ਆਪਣਾ ਭੇਵ ਖੁਲ੍ਹਾਈਆ। ਭੇਵ ਖੁਲ੍ਹਾਏ ਹਰਿ ਭਗਵੰਤ, ਸ਼ਬਦੀ ਸ਼ਬਦ ਜਣਾਇਆ । ਕਰੇ ਖੇਲ ਪ੍ਰਭ ਬੇਅੰਤ, ਬੇਅੰਤ ਪ੍ਰਭ ਦੀ ਮਾਇਆ। ਨੌਂ ਨੌਂ ਚਾਰ ਚੌਕੜੀ ਖੇਲੇ ਖੇਲ ਹਰਿ ਹਰਿ ਕੰਤ, ਦਿਵਸ ਰੈਣ ਦਾਈ ਦਇਆ ਸੇਵ ਕਮਾਇਆ। ਲੱਖ ਚੁਰਾਸੀ ਗੋਦ ਬਹਾਏ ਨਾਲ ਰਲਾਏ ਗੁਰ ਪੀਰ ਅਵਤਾਰ ਸਾਧ ਸੰਤ, ਸਭ ਦਾ ਲੇਖਾ ਆਪ ਲਿਖਾਇਆ। ਜੁਗ ਜੁਗ ਮਹਿਮਾ ਜਾਣੇ ਜਣਾਏੇ ਹਰਿ ਅਗਣਤ, ਲੇਖਾ ਲਿਖ ਨਾ ਸਕੇ ਕੋਈ ਰਾਇਆ। ਕਲਜੁਗ ਵੇਲਾ ਆਏ ਅੰਤ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੇੜਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲਾਇਆ। ਕਲਜੁਗ ਵੇਲਾ ਅੰਤਮ ਔਣਾ, ਨਿਰਗੁਣ ਨਰਾਇਣ ਆਪ ਸਮਝਾਇੰਦਾ। ਨਿਹਕਲੰਕੀ ਜਾਮਾ ਪੌਣਾ, ਤਤਵ ਤਤ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਵੇਖ ਵਖੌਣਾ, ਈਸ਼ ਜੀਵ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਇੰਦਾ। ਆਪਣਾ ਵੇਲਾ ਆਪ ਸੁਹਾਵਣਾ, ਭੁੱਲ ਰਹੇ ਨਾ ਰਾਈਆ। ਜੋਤੀ ਜਾਮਾ ਭੇਖ ਵਟਾਵਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਲੱਖ ਚੁਰਾਸੀ ਫੋਲ ਫੁਲਾਵਣਾ, ਘਰ ਘਰ ਫੇਰਾ ਪਾਈਆ। ਭਗਤ ਭਗਵੰਤ ਆਪ ਉਠਾਵਣਾ, ਆਪਣਾ ਲੇਖਾ ਦਏ ਸਮਝਾਈਆ। ਦੂਈ ਦਵੈਤੀ ਪਰਦਾ ਲਾਹਵਣਾ, ਅੰਧ ਅੰਧੇਰ ਦਏ ਗਵਾਈਆ। ਜੋਤ ਪਰਕਾਸ਼ ਇਕ ਕਰਾਵਣਾ, ਨੂਰੋ ਨੂਰ ਨੂਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਲੇ ਅੰਤ ਬੇਪਰਵਾਹੀਆ। ਵੇਲਾ ਅੰਤ ਸੁਹਾਵਣਾ, ਪਾਰਬ੍ਰਹਮ ਹਰਿ ਕਰਤਾਰ। ਨਿਹਕਲੰਕੀ ਜਾਮਾ ਪਾਵਣਾ, ਨਿਰਗੁਣ ਨਿਰਵੈਰ ਅਗੰਮ ਅਪਾਰ। ਭਿੰਨੜੀ ਰੈਣ ਆਪ ਸੁਹਾਵਣਾ, ਕਰੇ ਖੇਲ ਵਿਚ ਸੰਸਾਰ। ਗੁਰਮੁਖ ਵਿਰਲੇ ਆਪ ਉਠਾਵਣਾ, ਮੇਲ ਮਿਲਾਏ ਧੁਰ ਦਰਬਾਰ। ਜੀਵ ਜੰਤ ਗੂੜ੍ਹੀ ਨੀਂਦ ਸਵਾਵਣਾ, ਤ੍ਰੈਗੁਣ ਮਾਇਆ ਪਰਦਾ ਡਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਾਵੇ ਆਪਣੀ ਸਾਰ। ਭਿੰਨੀ ਰੈਨੜੀਏ ਹਰਿ ਪਾਏ ਸਾਰ, ਕਲਜੁਗ ਵੇਲਾ ਦਏ ਦੁਹਾਈਆ। ਗੁਰਸਿਖਾਂ ਨਾਲ ਕਰ ਸਚ ਪਿਆਰ, ਤੇਰਾ ਕੰਤ ਖ਼ੁਸ਼ੀ ਮਨਾਈਆ । ਬਣਿਆ ਵਿਚੋਲਾ ਧੁਰ ਦਰਬਾਰ, ਸਾਚਾ ਢੋਲਾ ਰਿਹਾ ਗਾਈਆ। ਪਰਦਾ ਓਹਲਾ ਚੁੱਕੇ ਅੰਤਮ ਵਾਰ, ਤੇਰੇ ਨੇਤਰ ਨੈਣ ਵੇਖ ਵਖਾਈਆ। ਕਲਜੁਗ ਕੂੜਾ ਘੁੰਗਟ ਦਏ ਉਤਾਰ, ਮਸਤਕ ਰਹੇ ਨਾ ਟਿੱਕਾ ਛਾਹੀਆ। ਜਾਗਰਤ ਜੋਤ ਹੋਏ ਉਜਿਆਰ, ਜਗਤ ਜਗਦੀਸ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭਿਨੜੀ ਰੈਣ ਦਏ ਵਡਿਆਈਆ। ਭਿਨੜੀ ਰੈਣ ਚੜਿਆ ਚਾ, ਉਠ ਉਠ ਖ਼ੁਸ਼ੀ ਮਨਾਈਆ। ਸਤਿਗੁਰ ਪੂਰਾ ਮਿਲਿਆ ਇਕ ਮਲਾਹ, ਬੇੜਾ ਬੰਨੇ ਦੇਵੇ ਲਾਈਆ। ਗੁਰਸਿਖ ਮਿਲਾਏ ਜਿਉਂ ਭੈਣ ਭਰਾ, ਵਿਛੜ ਕਦੇ ਨਾ ਜਾਈਆ। ਬਾਂਹੋ ਫੜ ਫੜ ਲਏ ਉਠਾ, ਸੋਇਆ ਕੋਇ ਰਹਿਣ ਨਾ ਪਾਈਆ। ਘਰ ਘਰ ਦਰ ਦਰ ਜਾ ਜਾ ਦੇਵੇ ਦਰਸ ਦਖਾ, ਨੇਤਰ ਨੈਣ ਨਾ ਕੋਇ ਤਰਸਾਈਆ। ਆਪਦਾ ਪਰਦਾ ਆਪੇ ਦੇਵੇ ਲਾਹ, ਪਾਰਬ੍ਰਹਮ ਬ੍ਰਹਮ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿਨੜੀ ਰੈਣ ਦਏ ਵਡਿਆਈਆ। ਭਿਨੜੀ ਰੈਨੜੀਏ ਉਠ ਜਾਗ, ਸਤਿਗੁਰ ਪੂਰਾ ਆਪ ਜਗਾਇੰਦਾ। ਵੇਲਾ ਆਇਆ ਅੰਤ ਸੁਹਾਗ, ਗੀਤ ਸੁਹਾਗੀ ਹਰਿ ਹਰਿ ਗਾਇੰਦਾ। ਗੁਰਸਿਖਾਂ ਦੀ ਫੜ ਵਾਗ, ਸਾਚੀ ਮੀਢੀ ਤੇਰੇ ਹੱਥੋਂ ਗੁੰਦਾਇੰਦਾ। ਹੰਸ ਬਣਾਏ ਆਪਣੀ ਹੱਥੀ ਕਾਗ, ਸੋਹੰ ਹੰਸਾ ਮੋਤੀ ਚੋਗ ਚੁਗਾਇੰਦਾ। ਤੇਰੇ ਮੰਦਰ ਜਗਿਆ ਇਕ ਚਿਰਾਗ, ਲੋਕਮਾਤ ਨਾ ਕੋਇ ਬੁਝਾਇੰਦਾ। ਦੁਰਮਤ ਧੋਵੇ ਪਿਛਲਾ ਦਾਗ, ਸਵਛ ਸਰੂਪ ਆਪਣੀ ਦਇਆ ਕਮਾਇੰਦਾ। ਗੁਰਸਿਖਾਂ ਦੇਵੇ ਇਕ ਵੈਰਾਗ, ਜਗਤ ਵੈਰਾਗੀ ਆਪ ਹੋ ਜਾਇੰਦਾ। ਤ੍ਰੈਗੁਣ ਮਾਇਆ ਬੁਝੇ ਆਗ, ਤੇਰੀ ਸੀਤਲ ਧਾਰਾ ਆਪ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦੇਵੇ ਵਰ, ਵਰ ਦਾਤਾ ਆਪ ਹੋ ਜਾਇੰਦਾ। ਭਿਨੜੀ ਰੈਣ ਮਿਲਿਆ ਵਰ, ਗੁਰਸਿਖ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤਮ ਚੁਕਿਆ ਡਰ, ਭੈ ਕੋਇ ਦਿਸ ਨਾ ਆਈਆ। ਨਰ ਨਿਰੰਕਾਰਾ ਵਸਿਆ ਘਰ, ਸੁਹੰਜਣੀ ਸੇਜ ਨਾ ਕੋਇ ਵਖਾਈਆ। ਗੁਰਸਿਖਾਂ ਨਾਲ ਬੰਧਾਇਆ ਲੜ, ਆਪਣੀ ਹੱਥੀਂ ਗੰਢ ਪਵਾਈਆ। ਲੱਖ ਚੁਰਾਸੀ ਮਾਇਆ ਮਮਤਾ ਅਗਨੀ ਰਹੀ ਸੜ, ਚਾਰੋਂ ਕੁੰਟ ਭੱਠ ਤਪਾਈਆ। ਭਿਨੜੀ ਰੈਣ ਕਹੇ ਹਰਿ ਹਰਿ, ਹਰਿ ਜੂ ਮਿਲਿਆ ਸਹਿਜ ਸੁਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੈਣ ਭਿਨੜੀ ਆਪ ਸਮਝਾਈਆ। ਭਿਨੜੀ ਰੈਣ ਹਰਿ ਸਮਝਾਇੰਦਾ, ਗੁਰ ਸਤਿਗੁਰ ਵਡ ਮਿਹਰਵਾਨ। ਆਦਿ ਤੇਰਾ ਰੂਪ ਪਰਗਟਾਇੰਦਾ, ਅੰਤਮ ਆਪੇ ਵੇਖੇ ਆਣ, ਆਦਿ ਲੱਖ ਚੁਰਾਸੀ ਤੇਰੀ ਝੋਲੀ ਪਾਇੰਦਾ, ਅੰਤਮ ਮਿਟੇ ਜਗਤ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
