੧੩ ਭਾਦਰੋਂ ੨੦੧੭ ਬਿਕ੍ਰਮੀ ਭਾਗ ਸਿੰਘ ਦੇ ਗ੍ਰਹਿ ਪਿੰਡ ਕਬੜੀਖ਼ਾਨਾ ਜ਼ਿਲਾ ਬਠਿੰਡਾ
ਸੋ ਪੁਰਖ ਨਿਰੰਜਣ ਅਨਭਵ ਪਰਕਾਸ਼, ਆਦਿ ਆਦਿ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਖੇਲ ਤਮਾਸ਼, ਅਜੂਨੀ ਰਹਿਤ ਆਪ ਕਰਾਈਆ। ਏਕੰਕਾਰਾ ਸਰਬ ਗੁਣਤਾਸ, ਪੁਰਖ ਅਕਾਲ ਬੇਪਰਵਾਹੀਆ। ਆਦਿ ਨਿਰੰਜਣ ਸ਼ਾਹੋ ਸ਼ਾਬਾਸ, ਜੋਤ ਨੂਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਸਚ ਮਹੱਲੇ ਰੱਖੇ ਵਾਸ, ਉਚ ਅਟੱਲ ਮਨਾਰ ਆਪ ਸੁਹਾਈਆ। ਸ੍ਰੀ ਭਗਵਾਨ ਪਾਵੇ ਰਾਸ, ਸਚਖੰਡ ਦਵਾਰਾ ਵੱਜੇ ਵਧਾਈਆ। ਪਾਰਬ੍ਰਹਮ ਆਪ ਆਪਣੀ ਪੂਰੀ ਕਰੇ ਆਸ, ਇਛਿਆ ਆਪਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲੱਖ ਅਗੋਚਰ ਅਗੰਮ ਅਥਾਹ, ਇਕ ਅਕੱਲਾ ਖੇਲ ਖਿਲਾਇੰਦਾ। ਆਦਿ ਜੁਗਾਦੀ ਬੇਪਰਵਾਹ, ਦਰਗਹਿ ਸਾਚੀ ਧਾਮ ਸੁਹਾਇੰਦਾ। ਨਿਰਗੁਣ ਦੀਪਕ ਜੋਤ ਜਗਾ, ਨੂਰ ਨੁਰਾਨਾ ਡਗਮਗਾਇੰਦਾ। ਸਾਚਾ ਧਾਮ ਆਪ ਸੁਹਾ, ਰੂਪ ਅਨੂਪ ਆਪ ਪਰਗਟਾਇੰਦਾ। ਸਚ ਸਿੰਘਾਸਣ ਆਪ ਵਛਾ, ਥਿਰ ਦਰਬਾਰਾ ਵੇਖ ਵਖਾਇੰਦਾ। ਸ਼ਾਹੋ ਭੂਪ ਰਾਜ ਰਾਜਾਨ ਆਪਣਾ ਨਾਉਂ ਧਰਾ, ਨਰ ਨਰਾਇਣ ਆਪਣੀ ਖੇਲ ਖਿਲਾਇੰਦਾ। ਸਤਿ ਸਤਿਵਾਦੀ ਸੀਸ ਤਾਜ ਟਿਕਾ, ਤਖ਼ਤ ਤਾਜ ਆਪ ਸੁਹਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਭੇਵ ਅਭੇਦਾ ਭੇਵ ਖੁਲਾਇੰਦਾ। ਦਰ ਦਰਬਾਨਾ ਸੀਸ ਝੁਕਾ, ਦਰ ਦਰਵੇਸ਼ ਸੇਵ ਕਮਾਇੰਦਾ। ਇਕ ਅਕੱਲਾ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਇਕ ਅਕੱਲਾ ਨਾਰੀ ਕੰਤ, ਕੰਤ ਕੰਤੂਲ ਸਾਚੀ ਸੇਜ ਹੰਢਾਈਆ। ਇਕ ਅਕੱਲਾ ਮਣੀਆ ਮੰਤ, ਸ਼ਬਦ ਅਨਾਦੀ ਤੂਰ ਚਲਾਈਆ। ਇਕ ਅਕੱਲਾ ਆਦਿ ਅੰਤ, ਜੁਗ ਜੁਗ ਆਪਣੀ ਰਚਨ ਰਚਾਈਆ। ਇਕ ਅਕੱਲਾ ਬਣਾਏ ਬਣਤ, ਦੂਸਰ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਖੁਲ੍ਹਾਈਆ। ਦਰ ਘਰ ਸਾਚਾ ਹਰਿ ਖੁਲ੍ਹਾ ਇਕ ਅਕੱਲਾ ਏਕੰਕਾਰ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਇੰਦਾ। ਜੋਤੀ ਜੋਤ ਨੂਰ ਉਜਿਆਰ, ਅਲੱਖ ਅਲੱਖਣਾ ਅਲੱਖ ਅਲਾਇੰਦਾ। ਆਪ ਆਪਣਾ ਬੋਲ ਜੈਕਾਰ, ਸਚਖੰਡ ਦਵਾਰਾ ਆਪ ਵਡਿਆਇੰਦਾ। ਨਾ ਕੋਇ ਦੀਸੇ ਨੌ ਦਵਾਰ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਰਵ ਸਸ ਨਾ ਕੋਇ ਸਤਾਰ, ਪੁਰਖ ਅਬਿਨਾਸ਼ੀ ਆਪਣਾ ਖੇਲ ਆਪ ਖਲਾਇੰਦਾ। ਜੂਨੀ ਰਹਿਤ ਪਰਵਰਦਿਗਾਰ, ਰਾਮ ਰਾਮਾ ਆਪਣਾ ਬਲ ਆਪ ਧਰਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰ, ਸਾਚੇ ਤਖ਼ਤ ਆਪ ਸੁਹਾਇੰਦਾ। ਤਖ਼ਤ ਨਿਵਾਸੀ ਸੱਚੀ ਸਰਕਾਰ, ਹੁਕਮੀ ਹੁਕਮ ਹੁਕਮ ਵਰਤਾਇੰਦਾ। ਧੁਰ ਫ਼ਰਮਾਣਾ ਸਾਚੀ ਧਾਰ, ਸ਼ਬਦ ਅਨਾਦੀ ਸੁਤ ਪਰਗਟਾਇੰਦਾ। ਜੋਤੀ ਜਾਤਾ ਕਰ ਉਜਿਆਰ, ਮਾਤ ਪਿਤ ਆਪ ਹੋ ਜਾਇੰਦਾ। ਪੂਤ ਸਪੂਤਾ ਕਰੇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਇੰਦਾ। ਪੁਰਖ ਅਬਿਨਾਸ਼ ਖੇਲ ਅਗੰਮ, ਅਲੱਖ ਅਗੋਚਰ ਮਹਿਮਾ ਅਕਥ ਕਥੀ ਨਾ ਜਾਈਆ। ਨਾ ਮਰੇ ਨਾ ਪਏ ਜਮ, ਆਦਿ ਜੁਗਾਦੀ ਵੇਸ ਵਟਾਈਆ। ਨਿਰਗੁਣ ਨਿਰਾਕਾਰ ਨਰ ਨਰਾਇਣ ਆਪੇ ਜਾਣੇ ਆਪਣਾ ਕੰਮ, ਕਰਤਾ ਕਰਨੀ ਕਿਰਤ ਆਪ ਕਰਾਈਆ। ਨਾ ਕੋਈ ਪਵਣ ਸਵਾਸੀ ਲਏ ਦਮ, ਰਸਨਾ ਜਿਹਵਾ ਨਾ ਕੋਇ ਹਲਾਈਆ। ਹਰਖ ਸੋਗ ਨਾ ਖ਼ੁਸ਼ੀ ਗ਼ਮ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਦਰਗਹਿ ਸਾਚੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਸਚ ਮਹੱਲਾ, ਆਪ ਵਸਾਏ ਇਕ ਅਕੱਲਾ, ਏਕੰਕਾਰਾ ਬੈਠਾ ਆਸਣ ਲਾਈਆ। ਏਕੰਕਾਰ ਸ੍ਰੀ ਭਗਵਾਨ, ਦਰ ਘਰ ਸਾਚਾ ਆਪ ਸੁਹਾਇੰਦਾ। ਸਤਿ ਸਰੂਪੀ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ। ਸਾਚੇ ਤਖ਼ਤ ਬੈਠ ਰਾਜ ਰਾਜਾਨ, ਸ਼ਾਹ ਪਾਤਸ਼ਾਹ ਵੇਖ ਵਖਾਇੰਦਾ। ਆਪਣਾ ਭਾਣਾ ਸਾਚਾ ਰਾਣਾ ਦਏ ਸਮਝਾ, ਹੁਕਮੀ ਹੁਕਮ ਆਪ ਉਠਾਇੰਦਾ। ਸੁਤ ਦੁਲਾਰਾ ਸੇਵਾ ਲਾ, ਸਚ ਭੰਡਾਰਾ ਆਪ ਵਰਤਾਇੰਦਾ। ਸਚ ਕਟਾਰਾ ਤਨ ਛੁਹਾ, ਆਪਣਾ ਨਾਮ ਸ਼ਸਤਰ ਬਸਤਰ ਇਕ ਵਖਾਇੰਦਾ। ਸੀਸ ਸਮਰਥ ਹੱਥ ਟਿਕਾ, ਕਥਨੀ ਕਥ ਕਥਾ ਆਪ ਅਲਾਇੰਦਾ। ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡ ਖੰਡ ਤੇਰੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪੇ ਖੋਲ੍ਹ, ਪੁਰਖ ਅਗੰਮਾ ਰਿਹਾ ਬੋਲ, ਤਤਵ ਤਤ ਨਾ ਕੋਈ ਰਖਾਇੰਦਾ। ਨਾ ਕੋਈ ਤੱਤਵ ਨਾ ਕੋਈ ਤਤ, ਤ੍ਰੈਗੁਣ ਮਾਇਆ ਨਾ ਕੋਈ ਬਣਾਈਆ। ਨਾ ਕੋਈ ਵਿਸ਼ਨੂੰ ਕਰੇ ਉਤਪਤ, ਬ੍ਰਹਮਾ ਰਤ ਨਾ ਕੋਈ ਵਖਾਈਆ। ਨਾ ਕੋਈ ਸ਼ੰਕਰ ਦੇਵੇ ਮਤ, ਕ੍ਰੋੜ ਤੇਤੀਸਾ ਨਾ ਕੋਈ ਵਡਿਆਈਆ। ਇਕ ਅਕੱਲਾ ਪੁਰਖ ਸਮਰਥ, ਸਚਖੰਡ ਬੈਠਾ ਆਸਣ ਲਾਈਆ। ਨਾ ਕੋਈ ਬੁਧ ਨਾ ਕੋਈ ਮਤ, ਮਨ ਵਾਸਨਾ ਨਾ ਕੋਈ ਰਖਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਇਸ਼ਟ ਦੇਵ ਨਾ ਕੋਈ ਮਨਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਸਰ ਸਰੋਵਰ ਨਾ ਕੋਈ ਨੁਹਾਈਆ। ਨਾ ਕੋਈ ਬਸਤਰ ਨਾ ਕੋਈ ਸੇਜਾ ਦਿਸੇ ਖਾਟ, ਕਾਇਆ ਓੜ ਨਾ ਕੋਈ ਰਖਾਈਆ। ਨਾ ਕੋਈ ਖੋਲ੍ਹੇ ਚੌਦਾਂ ਹਾਟ, ਚੌਦਾਂ ਤਬਕ ਨਾ ਅੰਗ ਲਗਾਈਆ। ਨਾ ਕੋਈ ਜ਼ਿਮੀ ਅਸਮਾਨ ਵੇਖੇ ਵਾਟ, ਗਗਨ ਮੰਡਲ ਨਾ ਕੋਈ ਵਡਿਆਈਆ। ਇਕ ਅਕੱਲਾ ਪੁਰਖ ਅਬਿਨਾਸ਼, ਥਿਰ ਘਰ ਸਾਚੇ ਬੈਠਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਥਿਰ ਦਰਬਾਰਾ ਆਪ ਸੁਹਾਈਆ। ਥਿਰ ਘਰ ਸਾਚਾ ਹਰਿ ਸੁਹਾਇੰਦਾ, ਘਰ ਘਰ ਵਿਚ ਕਰ ਤਿਆਰ। ਸਚਖੰਡ ਵਾਸੀ ਸਾਚੀ ਜੋਤ ਜਗਾਇੰਦਾ, ਨਿਰਗੁਣ ਦੀਆ ਬਾਤੀ ਇਕ ਨਿਰੰਕਾਰ। ਸਾਚੇ ਮੰਦਰ ਸੋਭਾ ਪਾਇੰਦਾ, ਸਵਛ ਸਰੂਪੀ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਬੈਠਾ ਚੜ੍ਹ, ਸਚ ਸਿੰਘਾਸਣ ਆਪ ਸੁਹਾਇੰਦਾ। ਸਾਚੇ ਮੰਦਰ ਆਪੇ ਚੜ੍ਹਿਆ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਦਰ ਦਰਵਾਜ਼ੇ ਆਪੇ ਖੜਿਆ, ਰੂਪ ਅਨੂਪ ਆਪ ਪਰਟਗਾਇੰਦਾ । ਸਤਿ ਸਰੂਪ ਨਾ ਕੋਈ ਸੀਸ ਧੜਿਆ, ਸਤਿ ਸਤਿਵਾਦੀ ਸਾਚਾ ਰੰਗ ਆਪ ਰੰਗਾਇੰਦਾ। ਬਾਢੀ ਘਾੜਤ ਕੋਈ ਨਾ ਘੜਿਆ, ਘੜਨ ਭੰਨਣਹਾਰ ਖੇਲ ਖਿਲਾਇੰਦਾ। ਅਗਨੀ ਹਵਨ ਕਦੇ ਨਾ ਸੜਿਆ, ਮੜੀ ਗੋਰ ਨਾ ਕੋਈ ਦਬਾਇੰਦਾ। ਆਪਣਾ ਪੱਲੂ ਆਪੇ ਫੜਿਆ, ਸਗਲਾ ਸੰਗ ਰਖਾਇੰਦਾ। ਆਪਣਾ ਕੰਤ ਆਪੇ ਵਰਿਆ, ਆਪਣੀ ਨਾਰੀ ਸੇਜ ਹੰਢਾਇੰਦਾ। ਨਿਰਭੌ ਚੁਕਾਏ ਆਪਣਾ ਡਰਿਆ, ਭੈ ਭਉ ਨਾ ਕੋਈ ਰਖਾਇੰਦਾ। ਆਪਣੇ ਤੀਰਥ ਨਹਾਵੇ ਸਰਿਆ, ਅੰਮ੍ਰਿਤ ਸਾਚਾ ਨਾਲ ਲਿਆਇੰਦਾ। ਆਪਣੇ ਅੱਗੇ ਆਪੇ ਖੜਿਆ, ਸ਼ਾਹ ਪਾਤਸ਼ਾਹ ਆਪਣਾ ਹੁਕਮ ਆਪ ਅਲਾਇੰਦਾ। ਆਪੇ ਨਿਉਂ ਨਿਉਂ ਕਰੇ ਨਿਮਸਕਰਿਆ, ਚਰਨ ਕਵਲ ਧਿਆਨ ਲਗਾਇੰਦਾ। ਥਿਰ ਘਰ ਵਾਸਾ ਪੁਰਖ ਅਬਿਨਾਸ਼ਾ ਆਪਣੀ ਵਿਦਿਆ ਆਪੇ ਪੜ੍ਹਿਆ, ਨਿਸ਼ਅੱਖਰ ਆਪ ਪੜ੍ਹਾਇੰਦਾ। ਕਾਗਦ ਕਲਮ ਸ਼ਾਹੀ ਲਿਖ ਲਿਖ ਅੱਗੇ ਕਿਸੇ ਨਾ ਧਰਿਆ, ਰੂਪ ਰੇਖ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਵੇਖੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਪਰਵਰਦਿਗਾਰ, ਏਕਾ ਏਕ ਖੁਲ੍ਹਾਈਆ। ਮੁਕਾਮੇ ਹੱਕ ਖੇਲ ਮਹਾਨ, ਖ਼ਾਲਕ ਆਪਣਾ ਰੂਪ ਵਟਾਈਆ। ਜੋਧਾ ਸੂਰ ਬਲੀ ਬਲਵਾਨ, ਤੇਜ ਬਲ ਆਪਣਾ ਆਪ ਧਰਾਈਆ। ਸਾਕ ਸੱਜਣ ਸੈਣ ਨਾ ਰੱਖੇ ਕੋਈ ਗੁਣ ਨਿਧਾਨ, ਆਪਣੇ ਗੁਣ ਦਏ ਵਡਿਆਈਆ। ਮੰਦਰ ਮਸਜਿਦ ਨਾ ਕੋਈ ਦਿਸੇ ਜਗਤ ਮਕਾਨ, ਛੱਪਰ ਛੰਨ ਨਾ ਕੋਈ ਛੁਹਾਈਆ। ਇਕ ਇਕੱਲਾ ਸ੍ਰੀ ਭਗਵਾਨ, ਸਾਚੇ ਤਖ਼ਤ ਬੈਠਾ ਸਾਚਾ ਮਾਹੀਆ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੇਲ ਅਪਾਰਾ, ਥਿਰ ਘਰ ਖੋਲ੍ਹੇ ਆਪ ਕਿਵਾੜਾ, ਆਪਣਾ ਬੰਧਨ ਆਪ ਤੁੜਾਈਆ। ਆਪਣਾ ਬੰਧਨ ਆਪੇ ਤੋੜ, ਹਰਿ ਹਰਿ ਆਪਣੀ ਦਇਆ ਕਮਾਇੰਦਾ। ਹਰਿ ਹਰਿ ਚੜ੍ਹੇ ਆਪਣੇ ਘੋੜ, ਸ਼ਬਦ ਘੋੜਾ ਇਕ ਵਖਾਇੰਦਾ। ਆਪਣੇ ਮੰਦਰ ਆਪਣੇ ਹੱਥ ਰੱਖੇ ਡੋਰ, ਡੋਰੀ ਆਪਣੇ ਨਾਲ ਬੰਧਾਇੰਦਾ। ਆਪਣਾ ਵਰਤੇ ਆਪੇ ਜ਼ੋਰ, ਜ਼ੋਰ ਜ਼ਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਸਾਚਾ ਹਰਿ, ਸਚਖੰਡ ਦਵਾਰਾ ਖੇਲ ਅਪਾਰਾ ਹਰਿ ਨਿਰੰਕਾਰਾ ਆਪ ਕਰਾਇੰਦਾ। ਥਿਰ ਘਰ ਵਾਸਾ ਪੁਰਖ ਅਬਿਨਾਸ਼ਾ, ਆਦਿ ਪੁਰਖ ਵੱਡੀ ਵਡਿਆਈਆ। ਅਲੱਖ ਅਗੋਚਰ ਅਗੰਮ ਅਥਾਹ ਪਾਏ ਰਾਸਾ, ਜੋਤੀ ਜੋਤ ਕਰ ਰੁਸ਼ਨਾਈਆ। ਦੀਨ ਦਿਆਲ ਸਦਾ ਕਿਰਪਾਲ ਵੇਖਣਹਾਰਾ ਤਮਾਸ਼ਾ, ਆਪਣਾ ਨੈਣ ਲੋਚਣ ਲਏ ਖੁਲ੍ਹਾਈਆ। ਸ਼ਬਦ ਸੁਤ ਦੇਵੇ ਸਚ ਭਰਵਾਸਾ, ਭਾਵੀ ਭਗਵਾਨ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚਖੰਡ ਦਵਾਰ ਵੱਡੀ ਵਡਿਆਈਆ। ਸਚਖੰਡ ਦਵਾਰ ਸੁਹਾਵਣਾ, ਪੁਰਖ ਅਬਿਨਾਸ਼ੀ ਆਪ ਸੁਹਾਈਆ। ਆਪਣੀ ਪੂਰੀ ਕਰੇ ਆਪੇ ਭਾਵਨਾ, ਆਪਣੀ ਇਛਿਆ ਭਿਛਿਆ ਝੋਲੀ ਪਾਈਆ। ਆਪ ਪਕੜਾਏ ਆਪਣਾ ਦਾਮਨਾ, ਦਾਮਨਗੀਰ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨਿਰਗੁਣ ਹੋਏ ਜ਼ਾਮਨਾ, ਜ਼ਾਹਰ ਜ਼ਹੂਰ ਵੱਡੀ ਵਡਿਆਈਆ। ਥਿਰ ਘਰ ਵਸੇ ਨਗਰ ਗਰਾਮਨਾ, ਸਾਚਾ ਖੇੜਾ ਆਪ ਸੁਹਾਈਆ। ਆਪੇ ਪਰਕਾਸ਼ ਆਪੇ ਅੰਧੇਰੀ ਸ਼ਾਮਨਾ, ਨੂਰ ਨੂਰ ਆਪ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਲਏ ਉਪਜਾਈਆ। ਸ਼ਬਦ ਉਪਜਾਇਆ ਸਾਚਾ ਸੁਤ, ਜੁਗ ਜੁਗ ਆਪ ਉਪਜਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਮਹਿਮਾ ਅਕਥ ਕਥੀ ਨਾ ਜਾਈਆ। ਨਾ ਕੋਈ ਵਾਰ ਥਿਤ ਜਾਣੇ ਰੁਤ, ਰੁਤੜੀ ਆਪਣੀ ਆਪ ਸੁਹਾਈਆ। ਆਪਣੇ ਅੰਦਰੋਂ ਆਪੇ ਫੁੱਟ, ਆਪਣਾ ਬੂਟਾ ਆਪੇ ਲਾਈਆ। ਆਪੇ ਅੰਮ੍ਰਿਤ ਬਖ਼ਸ਼ੇ ਘੁੱਟ, ਸਾਚਾ ਜਾਮ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਭੰਡਾਰਾ ਅਤੁਟ, ਅਤੋਟ ਅਤੁਟ ਵਰਤਾਈਆ। ਸ਼ਬਦ ਦੁਲਾਰਾ ਉਠਿਆ, ਹਰਿ ਸਾਚਾ ਆਪ ਉਠਾਇੰਦਾ। ਪਾਰਬ੍ਰਹਮ ਮੀਤ ਮੁਰਾਰ ਏਕਾ ਤੁੱਠਿਆ, ਫੜ ਬਾਂਹੋ ਗਲੇ ਲਗਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟਿਆ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਦਿ ਜੁਗਾਦਿ ਨਾ ਜਾਏ ਲੁੱਟਿਆ, ਸਾਚਾ ਦਾਮਨ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੰਕਾਰਾ ਹਰਿ ਨਿਰੰਕਾਰਾ, ਏਕਾ ਦਰ ਸੁਹਾਇੰਦਾ। ਏਕਾ ਦਰ ਦਰਦ ਦੁਖ ਭੰਜਨ, ਆਪ ਆਪਣੀ ਬੂਝ ਬੁਝਾਈਆ। ਦੋ ਜਹਾਨਾਂ ਬਣੇ ਸੱਜਣ, ਤ੍ਰੈਭਵਣ ਵੇਖ ਵਖਾਈਆ। ਆਦਿ ਜੁਗਾਦੀ ਬਣੇ ਪਰਦਾ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਸ਼ਬਦੀ ਸ਼ਬਦ ਰੱਖੇ ਤੇਰੀ ਲੱਜਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਵਿਸ਼ਨੂੰ ਝੋਲੀ ਡਾਹ ਡਾਹ ਮੰਗਣ, ਨੇਤਰ ਨੈਣ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਅਮੋਲਕ ਆਪਣੀ ਆਪ ਵਰਤਾਈਆ। ਸਾਚੀ ਵਸਤ ਨਾਮ ਅਨਮੋਲ, ਸਤਿ ਪੁਰਖ ਨਿਰੰਜਣ ਆਪ ਉਪਾਇੰਦਾ। ਆਪਣੇ ਕੰਡੇ ਤੋਲਿਆ ਤੋਲ, ਤੋਲਣਹਾਰਾ ਦਿਸ ਨਾ ਆਇੰਦਾ। ਆਪਣਾ ਅੱਖਰ ਆਪੇ ਬੋਲ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਪਾਰਬ੍ਰਹਮ ਪ੍ਰਭ ਬਦਲੇ ਚੋਲ, ਹੰ ਆਪਣਾ ਰੂਪ ਵਟਾਇੰਦਾ। ਤ੍ਰੈਗੁਣ ਭੰਡਾਰਾ ਦੇਵੇ ਖੋਲ੍ਹ, ਸ਼ੰਕਰ ਮੇਲਾ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪ ਜਣਾਇੰਦਾ। ਹਰਿ ਭਾਣਾ ਬਲਵਾਨ, ਭੇਵ ਕੋਇ ਨਾ ਪਾਇੰਦਾ। ਸੋ ਪੁਰਖ ਨਿਰੰਜਣ ਖੇਲ ਮਹਾਨ, ਦਰ ਘਰ ਸਾਚੇ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕੰਕਾਰਾ ਸਤਿ ਸਤਿਵਾਦੀ ਖੋਲ੍ਹ ਦੁਕਾਨ, ਸਾਚਾ ਹੱਟ ਇਕ ਸੁਹਾਇੰਦਾ। ਆਦਿ ਨਿਰੰਜਣ ਦੀਪ ਮਹਾਨ, ਘਰ ਮੰਦਰ ਆਪ ਟਿਕਾਇੰਦਾ। ਅਬਿਨਾਸ਼ੀ ਕਰਤਾ ਕਰ ਪਰਵਾਨ, ਬਹਿ ਬਹਿ ਮੰਗਲ ਗਾਇੰਦਾ। ਸ੍ਰੀ ਭਗਵਾਨ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਰਵਾਨ, ਆਪਣਾ ਲੇਖਾ ਲੇਖ ਸਮਝਾਇੰਦਾ। ਸ਼ਬਦੀ ਸ਼ਬਦ ਨੌਜਵਾਨ, ਸਾਚੇ ਮਾਰਗ ਆਪੇ ਪਾਇੰਦਾ। ਵਿਸ਼ਨੂੰ ਰੱਖੇ ਏਕਾ ਆਣ, ਵਿਸ਼ਵ ਵਾਸਤਕ ਰੂਪ ਸਰਬ ਸਮਾਇੰਦਾ। ਬ੍ਰਹਮੇ ਬਖ਼ਸ਼ੇ ਇਕ ਧਿਆਨ, ਚਰਨ ਕਵਲ ਆਪ ਬਹਾਇੰਦਾ। ਸ਼ੰਕਰ ਮੇਲਾ ਗੁਣ ਨਿਧਾਨ, ਗੁਣਵੰਤਾ ਵੇਖ ਵਖਾਇੰਦਾ। ਤਿੰਨਾਂ ਵਿਚੋਲਾ ਬਣ ਭਗਵਾਨ, ਧੁਰ ਫਰਮਾਣਾ ਆਪ ਸੁਣਾਇੰਦਾ। ਲੋਕਮਾਤ ਵੇਖਣਾ ਜਗਤ ਸ਼ੈਤਾਨ, ਲੱਖ ਚੁਰਾਸੀ ਵੰਡ ਵੰਡਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਜ ਤਤ ਜੋੜ ਜੁੜਾਇੰਦਾ। ਰਜੋ ਤਮੋ ਸਤੋ ਰੱਖੇ ਆਣ, ਆਪ ਆਪਣਾ ਮੇਲ ਮਿਲਾਇੰਦਾ। ਘਟ ਘਟ ਅੰਦਰ ਜੋਤ ਮਹਾਨ, ਨਿਰਗੁਣ ਆਪਣਾ ਰੂਪ ਆਪ ਪਰਗਟਾਇੰਦਾ। ਮਨ ਮਤ ਬੁਧ ਕਰੇ ਪਰਕਾਸ਼, ਆਪਣੇ ਭਾਣੇ ਤਤਵ ਤਤ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਦੇਵੇ ਏਕਾ ਵਰ, ਲੱਖ ਚੁਰਾਸੀ ਭਾਂਡਾ ਆਪਣਾ ਘੜ, ਵਸਤ ਅਮੋਲਕ ਇਕ ਵਰਤਾਇੰਦਾ। ਲੱਖ ਚੁਰਾਸੀ ਭਾਂਡਾ ਘੜਿਆ, ਪੁਰਖ ਅਬਿਨਾਸ਼ੀ ਹੁਕਮ ਸੁਣਾਇੰਦਾ। ਪਾਰਬ੍ਰਹਮ ਪ੍ਰਭ ਆਪੇ ਦਾਨਾ, ਨਾਰੀ ਕੰਤ ਰੂਪ ਵਟਾਇੰਦਾ। ਆਪ ਸੁਹਾਏ ਆਪਣਾ ਦਰਨਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਆਪਣੇ ਗੜ੍ਹ ਆਪੇ ਵੜਨਾ, ਘਰ ਘਰ ਵਿਚ ਬਣਤ ਬਣਾਇੰਦਾ। ਉਚੇ ਟਿੱਲੇ ਆਪੇ ਚੜ੍ਹਨਾ, ਬਜਰ ਕਪਾਟੀ ਆਪ ਖੁਲਾਇੰਦਾ। ਸ਼ਬਦ ਧੁਨ ਆਪੇ ਪੜ੍ਹਨਾ, ਅਨਹਦ ਧੁਨ ਧੁਨ ਉਪਾਇੰਦਾ। ਜੋਤ ਪਰਕਾਸ਼ ਨਿਰਗੁਣ ਕਰਨਾ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਬ੍ਰਹਮ ਰੂਪ ਪਏ ਸਾਚੀ ਸਰਨਾ, ਪਾਰਬ੍ਰਹਮ ਸਾਚੀ ਸੇਜ ਹੰਢਾਇੰਦਾ। ਕੋਟੀ ਕੋਟ ਨਾ ਕੋਈ ਦਾਨਾ, ਬਰਨ ਰੂਪ ਨਾ ਕੋਇ ਧਰਾਇੰਦਾ। ਨਾ ਕੋਈ ਭੈ ਨਾ ਕੋਈ ਡਰਨਾ, ਭੈ ਭਿਆਨਕ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਇੰਦਾ। ਬ੍ਰਹਮਾ ਵਿਸ਼ਨ ਹਰਿ ਸਮਝਾਇਆ, ਤ੍ਰੈਗੁਣ ਲੇਖਾ ਵੇਖ ਵਖਾਈਆ। ਜੁਗ ਜੁਗ ਸਾਚੀ ਸੇਵ ਲਗਾਇਆ, ਲੱਖ ਚੁਰਾਸੀ ਮੇਲ ਮਿਲਾਈਆ। ਆਪਣਾ ਹੁਕਮ ਆਪ ਵਰਤਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਆਪਣਾ ਰੂਪ ਆਪ ਵਟਾਇਆ, ਮਹਾਂਕਾਲ ਵੱਡੀ ਵਡਿਆਈਆ। ਦਰ ਦਵਾਰਾ ਆਪ ਤਜਾਇਆ, ਨਿਰਗੁਣ ਖੇਲੇ ਖੇਲ ਬੇਪਰਵਾਹੀਆ। ਆਪਣੇ ਭਾਣੇ ਆਪ ਸਮਾਇਆ, ਧਾਰ ਧਾਰ ਵਿਚੋਂ ਪਰਗਟਾਈਆ। ਧੁੰਦਕਾਰਾ ਵੇਖ ਵਖਾਇਆ, ਸੁੰਨ ਅਗੰਮੀ ਫੇਰਾ ਪਾਈਆ। ਕਾਲ ਰੂਪ ਆਪ ਵਟਾਇਆ, ਨਿਰਗੁਣ ਨੂਰ ਨਜ਼ਰ ਨਾ ਆਈਆ। ਵਿਸ਼ਨੂੰ ਤੇਰੀ ਵੰਡ ਵੰਡਾਇਆ, ਦੇਵੇ ਰਿਜ਼ਕ ਸ੍ਰਿਸ਼ਟ ਸਬਾਈਆ। ਬ੍ਰਹਮੇ ਤੇਰਾ ਬ੍ਰਹਮ ਰੂਪ ਇਕ ਦਰਸਾਇਆ, ਏਕਾ ਜੋਤ ਜੋਤ ਰੁਸ਼ਨਾਈਆ। ਸ਼ੰਕਰ ਹੱਥ ਤ੍ਰਸ਼ੂਲ ਰਖਾਇਆ, ਜੋ ਘੜਿਆ ਭੰਨ ਵਖਾਈਆ। ਕਾਲ ਦਿਆਲ ਮੇਲ ਮਿਲਾਇਆ, ਸਗਲਾ ਸੰਗ ਆਪ ਨਿਭਾਈਆ। ਅਵੱਲੜੀ ਚਾਲ ਆਪ ਚਲਾਇਆ, ਚਿਤਵਤ ਆਪਣਾ ਚਿਤਰ ਗੁਪਤ ਰੂਪ ਵਟਾਈਆ। ਧਰਮ ਰਾਏ ਧਰਮ ਕਮਾਇਆ, ਧੁਰ ਦੀਬਾਨ ਆਪ ਰਖਾਈਆ। ਦਰ ਦਵਾਰੇ ਮਾਣ ਧਰਾਇਆ, ਹੁਕਮੀ ਹੁਕਮ ਸ਼ਬਦ ਸੁਣਾਈਆ। ਸੁਤ ਦੁਲਾਰਾ ਨਾਲ ਰਲਾਇਆ, ਅਬਿਨਾਸ਼ੀ ਅਚੁਤ ਵੇਖ ਵਖਾਈਆ। ਕਵਾਰੀ ਕੰਨਿਆ ਆਪ ਉਠਾਇਆ, ਜੋਬਨ ਵੇਖੇ ਸ਼ਹਿਨਸ਼ਾਹੀਆ। ਲਾੜੀ ਮੌਤ ਨਾਉਂ ਧਰਾਇਆ, ਦਿਸ ਕਿਸੇ ਨਾ ਆਈਆ। ਸ਼ੰਕਰ ਤੇਰੀ ਗੋਦੜੀ ਰਹੀ ਉਠਾਇਆ, ਤੇਰੀ ਧੂੜੀ ਖ਼ਾਕ ਰਮਾਈਆ। ਲੱਖ ਚੁਰਾਸੀ ਵੇਖੇ ਥਾਉਂ ਥਾਇਆ, ਆਦਿ ਜੁਗਾਦੀ ਫੇਰਾ ਪਾਈਆ। ਲਾੜੀ ਮੌਤ ਮੰਗੇ ਵਰ, ਊਚੀ ਕੂਕ ਦਏ ਦੁਹਾਈਆ। ਜੀਵ ਜੰਤ ਨੇਤਰ ਲੋਚਣ ਵੇਖ ਵੇਖ, ਆਪਣਾ ਮਨ ਰਹੀ ਤੜਫਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਦੀਨ ਦਿਆਲ ਹੋ ਕਿਰਪਾਲ ਦੇਣੀ ਇਕ ਆਦੇਸ, ਕਾਲ ਰੂਪ ਹੋ ਪਰਵੇਸ਼, ਨੌਂ ਖੰਡ ਪ੍ਰਿਥਮੀ ਫਿਰੀ ਦੇਸ ਪਰਦੇਸ, ਸੱਤਾਂ ਦੀਪਾਂ ਫੇਰੀਆਂ ਪਾਈਆ। ਵਰਭੰਡੀ ਤੇਰਾ ਮੇਟ ਕਲੇਸ਼ ਜੇਰਜ ਅੰਡੀ ਧਾਰੇ ਭੇਖ, ਉਤਭੁਜ ਸੇਤਜ ਫੋਲ ਫੁਲਾਈਆ। ਤਖ਼ਤੋਂ ਲਾਹਵਾਂ ਨਰ ਨਰੇਸ਼, ਆਪਣਾ ਮਾਰਗ ਆਪੇ ਵੇਖ, ਜੋ ਘੜਿਆ ਭੰਨ ਵਖਾਈਆ । ਜੁਗ ਜੁਗ ਰੱਖਾਂ ਖੁਲ੍ਹੜੇ ਕੇਸ, ਦਰ ਦਰ ਮੰਗਾ ਬਣ ਦਰਵੇਸ਼, ਏਕਾ ਅਲਫੀ ਗਲ ਹੰਢਾਈਆ। ਵਿਸ਼ਨ ਬ੍ਰਹਮਾ ਸ਼ਿਵ ਲੈਣ ਵੇਖ, ਚਿਤਰ ਗੁਪਤ ਲਿਖੇ ਲੇਖ, ਧਰਮ ਰਾਏ ਵੇਖੇ ਆਪਣਾ ਖੇਲ, ਕਾਲ ਕਰੇ ਏਕ ਹੇਤ, ਲਾੜੀ ਮੌਤ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਵਸਿਆ ਹਰਿ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਰਚਨਹਾਰਾ, ਆਪੇ ਰਚ ਰਚ ਵੇਖ ਵਖਾਇੰਦਾ। ਆਪੇ ਵਸੇ ਸਚਖੰਡ ਦਵਾਰਾ, ਥਿਰ ਘਰ ਸਾਚਾ ਆਪ ਸੁਹਾਇੰਦਾ । ਆਪੇ ਗਗਨ ਮੰਡਲ ਪਾਵੇ ਸਾਰਾ, ਮੰਡਲ ਮੰਡਪ ਆਪ ਉਪਾਇੰਦਾ। ਆਪੇ ਰਵ ਸਸ ਸੂਰਜ ਚੰਨ ਕਰ ਉਜਿਆਰਾ, ਪਰਕਾਸ਼ ਪਰਕਾਸ਼ ਆਪ ਟਿਕਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਦਏ ਹਲਾਰਾ, ਆਪਣੀ ਗੋਦੀ ਆਪ ਸੁਹਾਇੰਦਾ। ਆਪੇ ਸ਼ਬਦ ਨਾਦ ਧੁਨ ਜੈਕਾਰਾ, ਬ੍ਰਹਮ ਬ੍ਰਹਿਮਾਦਿ ਆਪ ਸੁਣਾਇੰਦਾ। ਆਪੇ ਬੋਧ ਅਗਾਧ ਬਣ ਲਿਖਾਰਾ, ਚਾਰੇ ਵੇਦਾਂ ਭੇਦ ਖੁਲ੍ਹਾਇੰਦਾ। ਆਪੇ ਤੁਰੀਆ ਰਾਗ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਵਸਿਆ ਏਕਾ ਹਰਿ, ਹਰਿ ਜੂ ਆਪਣਾ ਮੰਦਰ ਆਪ ਸੁਹਾਇੰਦਾ। ਹਰਿ ਜੂ ਹਰਿ ਮੰਦਰ ਸੋਭਾਵੰਤ, ਲੇਖਾ ਲਿਖਤ ਵਿਚ ਨਾ ਆਈਆ। ਏਕਾ ਵਸਿਆ ਪਾਰਬ੍ਰਹਮ ਅਬਿਨਾਸ਼ੀ ਕਰਤਾ ਸਾਚਾ ਕੰਤ, ਕੰਤ ਕੰਤੂਲ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦਿਤਾ ਏਕਾ ਵਰ, ਲੱਖ ਚੁਰਾਸੀ ਤੇਰੀ ਵੰਡ ਵੰਡਾਈਆ। ਬ੍ਰਹਮਾ ਵਿਸ਼ਨ ਸ਼ਿਵ ਉਠ ਕਰਨ ਧਿਆਨ, ਪ੍ਰਭ ਅਗੇ ਸੀਸ ਝੁਕਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਹਉਂ ਸੇਵਕ ਸੇਵ ਕਮਾਈਆ। ਤੂੰ ਦਾਤਾ ਸ੍ਰੀ ਭਗਵਾਨ, ਹਉਂ ਭਿਖਕ ਝੋਲੀ ਰਹੇ ਡਾਹੀਆ। ਏਕਾ ਦਰਸ ਤੇਰੇ ਚਰਨ ਕਵਲ ਧਿਆਨ, ਦੂਸਰ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਔਰ ਨਾ ਕੋਇ ਵਸਾਈਆ। ਸਾਚਾ ਵਰ ਹਰਿ ਝੋਲੀ ਪਾਵਨਾ, ਆਏ ਦਰ ਭਿਖਾਰ। ਕਵਣ ਰੂਪ ਲੋਕਮਾਤ ਪਰਗਟਾਵਨਾ, ਪਰਗਟ ਹੋਏ ਵਿਚ ਸੰਸਾਰ। ਕਵਣ ਰੰਗ ਆਪ ਚਮਕਾਵਣਾ, ਲਾਲ ਗੁਲਾਲਾ ਕਰ ਤਿਆਰ। ਕਵਣ ਕੰਚਨ ਕਚ ਵਖਾਵਣਾ, ਕੌਣ ਸੁਹਦਾ ਵੇਸ ਕਰੇ ਪਰਵਾਨ। ਕੌਣ ਚਿਟੀ ਧਾਰੀ ਧਾਰ ਬੰਨ੍ਹਾਵਣਾ, ਸੁਤ ਸ਼ਬਦੀ ਰੰਗ ਅਪਾਰ। ਕਵਣ ਪੀਲਾ ਬਸਤਰ ਤਨ ਸਜਾਵਣਾ, ਪੰਜ ਤਤ ਕਰ ਅਕਾਰ। ਕਵਣ ਨੀਲੀ ਧਾਰੋਂ ਡੇਰਾ ਪਾਰ ਰਖਾਵਣਾ, ਨਿਰਗੁਣ ਸਰਗੁਣ ਲੈ ਅਵਤਾਰ। ਕਾਲਾ ਸੂਸਾ ਕਵਣ ਰੂਪ ਗਲੋਂ ਲਾਹਵਣਾ, ਕੂੜ ਕੁੜਿਆਰਾ ਵੇਖ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਕਰੇ ਪਿਆਰ। ਨਿਰਗੁਣ ਸਰਗੁਣ ਬਣੇ ਮਲਾਹ, ਲੋਕਮਾਤ ਵੇਸ ਵਟਾਇੰਦਾ। ਭਗਤ ਭਗਵੰਤ ਲਏ ਜਗਾ, ਆਤਮ ਅੰਤਰ ਵੇਖ ਵਖਾਇੰਦਾ। ਸੰਤ ਕੰਤ ਲਏ ਮਿਲਾ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਗੁਰਮੁਖ ਸਾਚੇ ਆਪ ਉਠਾ, ਆਪ ਆਪਣੀ ਗੋਦ ਬਹਾਇੰਦਾ। ਗੁਰਸਿਖ ਸਾਚੇ ਰੰਗ ਰੰਗਾ, ਦੁਰਮਤ ਮੈਲ ਸਰਬ ਧਵਾਇੰਦਾ। ਜੁਗ ਜੁਗ ਆਪਣਾ ਨਾਉਂ ਧਰਾ, ਅੱਖਰ ਵੱਖਰ ਜਾਪ ਜਪਾਇੰਦਾ। ਸਤਿਜੁਗ ਸਾਚਾ ਖੇਲ ਖਿਲਾ, ਰੂਪ ਅਨੂਪ ਆਪ ਧਰਾਇੰਦਾ। ਤ੍ਰੇਤਾ ਪੰਧ ਦਏ ਮੁਕਾ, ਤਿਰੀਆ ਲੇਖਾ ਲੇਖੇ ਪਾਇੰਦਾ। ਕਲਜੁਗ ਪਸਾਰਾ ਦਏ ਢਾਹ, ਸ਼ਬਦ ਖੰਡਾ ਹੱਥ ਚਮਕਾਇੰਦਾ। ਕਲਜੁਗ ਕਾਲਾ ਸੂਸਾ ਵੇਖੇ ਥਾਉਂ ਥਾਂ, ਸ੍ਰਿਸ਼ਟ ਸਬਾਈ ਫੋਲ ਫੁਲਾਇੰਦਾ। ਇਕ ਅਕੱਲਾ ਏਕੰਕਾਰਾ ਕੂੜ ਕੁੜਿਆਰਾ ਵੇਖੇ ਥਾਉਂ ਥਾਂ, ਲੱਖ ਚੁਰਾਸੀ ਜੀਵ ਜੰਤ ਕਾਇਆ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੋਲ੍ਹ, ਸ਼ਬਦ ਅਗੰਮੀ ਏਕਾ ਬੋਲ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਹਰਿ ਕਾ ਸ਼ਬਦ ਨਾ ਲੇਖਾ ਕੋਇ, ਬ੍ਰਹਮਾ ਵਿਸ਼ਨ ਸ਼ਿਵ ਧਿਆਨ ਲਗਾਇਆ। ਆਦਿ ਜੁਗਾਦੀ ਆਪ ਹੋਏ, ਨਿਰਗੁਣ ਸਰਗੁਣ ਰੂਪ ਵਟਾਇਆ। ਲੇਖਾ ਜਾਣੇ ਤ੍ਰੈ ਤ੍ਰੈ ਲੋਏ, ਲੋਆਂ ਪੁਰੀਆਂ ਰਿਹਾ ਸੁਹਾਇਆ। ਸ਼ਬਦ ਅਗੰਮੀ ਨਿਰਗੁਣ ਲੈ ਕੇ ਆਵੇ ਢੋਏ, ਲੋਕਮਾਤ ਨਾਉਂ ਪਰਗਟਾਇਆ। ਜਨ ਭਗਤਾਂ ਆਤਮ ਅੰਤਰ ਬੂੰਦ ਸਵਾਂਤੀ ਕਵਲ ਨਾਭੀ ਆਪੇ ਚੋਏ, ਦਿਸ ਕਿਸੇ ਨਾ ਆਇਆ। ਸੰਤ ਸੁਹੇਲੇ ਆਪ ਉਠਾਏ ਸੋਏ, ਸ਼ਬਦ ਹੁਲਾਰਾ ਇਕ ਲਗਾਇਆ। ਗੁਰਮੁਖਾਂ ਦੁਰਮਤ ਮੈਲ ਪਾਪਾਂ ਧੋਏ, ਪਤਿਤ ਪਾਪੀ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਆਪ ਖਲਾਇਆ। ਜੁਗ ਜੁਗ ਖੇਲ ਕਰਨਹਾਰ ਕਰਤਾਰਾ, ਕਾਦਰ ਕੁਦਰਤ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਰਾਮਾ ਕ੍ਰਿਸ਼ਨਾ ਆਪਣਾ ਰੂਪ ਵਟਾਈਆ। ਕਲਜੁਗ ਅੰਤਮ ਖੇਲ ਨਿਆਰਾ, ਈਸਾ ਮੂਸਾ ਮੁਹੰਮਦ ਚਾਰ ਯਾਰ ਕਰੇ ਪੜ੍ਹਾਈਆ। ਨਾਨਕ ਗੋਬਿੰਦ ਬਣ ਸਹਾਰਾ, ਚਾਰ ਵਰਨ ਬਖ਼ਸ਼ੇ ਇਕ ਸਰਨਾਈਆ। ਊਚਾਂ ਨੀਚਾਂ ਪਾਰ ਕਿਨਾਰਾ, ਰਾਓ ਰੰਕਾਂ ਰਾਜ ਰਾਜਾਨਾਂ ਏਕਾ ਧਾਮ ਵਖਾਈਆ। ਖੜਗ ਖੰਡਾ ਨਾਮ ਕਟਾਰਾ, ਤੇਜ ਪਰਚੰਡ ਆਪ ਚਮਕਾਈਆ। ਮੇਟ ਮਿਟਾਏ ਕੂੜ ਕੁੜਿਆਰਾ, ਅੰਧ ਅੰਧੇਰਾ ਰਹਿਣ ਨਾ ਪਾਈਆ। ਨਾਮ ਸਤਿ ਸਤਿ ਵਰਤਾਰਾ, ਵਾਹ ਵਾਹ ਗੁਰੂ ਇਕ ਜੈਕਾਰਾ, ਫ਼ਤਹਿ ਡੰਕਾ ਨਾਮ ਸਣਾਈਆ। ਨਾਨਕ ਨਿਰਗੁਣ ਬਣ ਲਿਖਾਰਾ, ਮੰਗੇ ਮੰਗ ਏਕਾ ਵਾਰਾ, ਕਲਜੁਗ ਕਰੇ ਪਾਰ ਕਿਨਾਰਾ, ਨਿਹਕਲੰਕ ਨਿਰਗੁਣ ਜੋਤ ਕਰ ਰੁਸ਼ਨਾਈਆ। ਗੋਬਿੰਦ ਬਣ ਸੱਚਾ ਸਿਕਦਾਰਾ, ਜੋਧਾ ਸੂਰਬੀਰ ਬਲੀ ਬਲਕਾਰਾ, ਵੇਖੇ ਵਿਗਸੇ ਕਰੇ ਵਿਚਾਰਾ, ਪੁਰਖ ਅਕਾਲ ਇਕ ਮਨਾਈਆ। ਕਲਜੁਗ ਆਏ ਅੰਤਮ ਵਾਰਾ, ਪਰਗਟ ਹੋਏ ਹਰਿ ਨਿਰੰਕਾਰਾ, ਸੰਬਲ ਨਗਰੀ ਧਾਮ ਨਿਆਰਾ, ਸਾਢੇ ਤਿੰਨ ਹੱਥ ਮਹੱਲ ਆਪ ਸੁਹਾਈਆ। ਵੇਦ ਵਿਆਸਾ ਬਣੇ ਲਿਖਾਰਾ, ਪੁਰਾਨ ਅਠਾਰਾਂ ਕਰੇ ਵਿਚਾਰਾ, ਪੂਤ ਸਪੂਤਾ ਬ੍ਰਹਿਮਣ ਗੌੜਾ ਬੰਨ੍ਹੇ ਧਾਰਾ, ਉਚੇ ਟਿੱਲੇ ਪਰਬਤ ਜੋਤੀ ਜੋਤ ਦਏ ਵਡਿਆਈਆ । ਪਾਰਬ੍ਰਹਮ ਅਬਿਨਾਸ਼ੀ ਕਰਤਾ, ਆਦਿ ਜੁਗਾਦੀ ਏਕੰਕਾਰਾ, ਤ੍ਰੈਗੁਣ ਮਾਇਆ ਭਿਨ ਵਸੇ ਬਾਹਰਾ, ਕਰੇ ਖੇਲ ਵਿਚ ਸੰਸਾਰਾ, ਜੋਤੀ ਜਾਮਾ ਵੇਸ ਵਟਾਈਆ। ਕਾਗਦ ਕਲਮ ਨਾ ਲਿਖਣਹਾਰਾ, ਚਾਰੇ ਵੇਦ ਕਰਨ ਪੁਕਾਰਾ, ਸ਼ਾਸਤਰ ਸਿਮਰਤ ਕਰਨ ਹਾਹਾਕਾਰਾ, ਹਰਿ ਕਾ ਲੇਖ ਸਮਝ ਨਾ ਸਕੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ, ਗੁਰ ਅਵਤਾਰ ਆਪ ਹੋ ਜਾਈਆ। ਆਪੇ ਗੁਰ ਆਪ ਅਵਤਾਰ, ਸੰਤ ਭਗਤ ਆਪ ਅਖਵਾਇੰਦਾ। ਆਪੇ ਗੁਰਮੁਖ ਗੁਰਸਿਖ ਦਏ ਹੁਲਾਰ, ਆਪੇ ਮਨਮੁਖ ਦਰ ਦੁਰਕਾਇੰਦਾ। ਆਪੇ ਆਸਾ ਤ੍ਰਿਸ਼ਨਾ ਕਰੇ ਖ਼ਵਾਰ, ਆਪੇ ਹਉਮੇਂ ਹੰਗਤਾ ਗੜ੍ਹ ਬਣਾਇੰਦਾ। ਆਪ ਸ਼ਬਦ ਨਾਦ ਧੁਨਕਾਰਾ, ਧੁਨੀ ਨਾਦ ਆਪ ਵਜਾਇੰਦਾ। ਆਪੇ ਲੇਖਾ ਜਾਣੇ ਨੌਂ ਦਵਾਰਾ, ਆਪੇ ਸੁਖਮਨ ਟੇਢੀ ਬੰਕ ਡੇਰਾ ਲਾਇੰਦਾ। ਆਪੇ ਤ੍ਰਿਬੈਣੀ ਨੈਣੀ ਜਾਣੇ ਪਾਰ ਕਿਨਾਰਾ, ਆਪੇ ਅੰਮ੍ਰਿਤ ਆਤਮ ਕਵਲ ਨਾਭੀ ਤਾਲ ਭਰਾਇੰਦਾ। ਆਪੇ ਕਾਗ ਹੋਏ ਉਡਾਰਾ, ਆਪੇ ਹੰਸਾ ਰੂਪ ਵਟਾਇੰਦਾ। ਆਪੇ ਸ਼ਬਦ ਅਨਹਦ ਗਾਏ ਆਪਣੀ ਵਾਰਾ, ਪੰਚਮ ਤਾਲ ਆਪ ਵਜਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਆਪਣਾ ਕੁੰਡਾ ਆਪੇ ਲਾਹਿੰਦਾ। ਆਪੇ ਆਤਮ ਸੇਜਾ ਕਰ ਪਸਾਰਾ, ਸਾਚੀ ਸੇਜ ਆਪ ਸੁਹਾਇੰਦਾ। ਆਪੇ ਵਸਿਆ ਦਸਮ ਦਵਾਰਾ, ਥਿਰ ਘਰ ਆਪੇ ਵੇਖ ਵਖਾਇੰਦਾ। ਆਪੇ ਨਾਰੀ ਕੰਤ ਭਤਾਰਾ, ਆਪਣਾ ਮੇਲਾ ਆਪ ਮਿਲਾਇੰਦਾ। ਆਪੇ ਬ੍ਰਹਮ ਪਾਰਬ੍ਰਹਮ ਕਰੇ ਪਿਆਰਾ, ਸ਼ਬਦ ਵਿਚੋਲਾ ਇਕ ਰਖਾਇੰਦਾ। ਆਪੇ ਦੀਵਾ ਬਾਤੀ ਹੋ ਉਜਿਆਰਾ, ਕਮਲਾਪਾਤੀ ਖੇਲ ਖਿਲਾਇੰਦਾ। ਆਪੇ ਨਿਰਗੁਣ ਸਰਗੁਣ ਵਸੇ ਬਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਇੰਦਾ। ਜੁਗ ਜੁਗ ਬੰਧਨ ਪਾਏ ਪਰਵਰਦਿਗਾਰ, ਬੇਐਬ ਨਾਮ ਖ਼ੁਦਾਇਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਰਹਿਮਤ ਰਹਿਮਾਨ ਇਕ ਵਖਾਇਆ। ਚੌਦਾਂ ਤਬਕ ਖੋਲ੍ਹ ਦੁਕਾਨ, ਜ਼ਿਮੀ ਅਸਮਾਨ ਦਏ ਸਹਾਇਆ। ਅਮਾਮ ਅਮਾਮਾ ਹੋ ਸਿਰ ਬਲਵਾਨ, ਮੁਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਏਕਾ ਕਲਮਾ ਦਏ ਪੜ੍ਹਾਇਆ। ਕਾਇਨਾਤ ਇਕ ਨਿਸ਼ਾਨ, ਨਿਗਹਬਾਨ ਵੇਖ ਵਖਾਇਆ। ਦੇਵਣਹਾਰਾ ਧੁਰ ਫ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਪਰਗਟਾਇਆ। ਨਿਰਗੁਣ ਸਰਗੁਣ ਆਪ ਨਿਰੰਕਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਲੱਖ ਚੁਰਾਸੀ ਜੀਵ ਜੰਤ ਸਰਬ ਕੁਰਲਾਇੰਦਾ। ਧੀਰਜ ਧੀਰ ਕਰੇ ਨਾ ਕੋਈ ਪਿਆਰ, ਆਤਮ ਬ੍ਰਹਮ ਨਾ ਕੋਈ ਵਖਾਇੰਦਾ। ਜਗਤ ਰਹੀ ਵਿਦਿਆ ਵਿਚਾਰ, ਚਾਰ ਵਰਨ ਰੰਗ ਨਾ ਕੋਈ ਰੰਗਾਇੰਦਾ। ਖੰਡਾ ਖੜਕੇ ਦੋ ਦੋ ਧਾਰ, ਭੁੱਖ ਨੰਗ ਨਾ ਕੋਈ ਕਟਾਇੰਦਾ। ਸ਼ਾਹ ਸੁਲਤਾਨ ਰਹੇ ਝੱਖ ਮਾਰ, ਸਚ ਮਰਦੰਗ ਨਾ ਕੋਈ ਵਜਾਇੰਦਾ। ਨਾਮ ਧੌਂਸਾ ਅਗੰਮ ਅਪਾਰ, ਹੰਸਾ ਰੂਪ ਨਾ ਕੋਈ ਵਟਾਇੰਦਾ। ਕਲਜੁਗ ਜੀਵ ਰਲੇ ਕਾਗਾਂ ਡਾਰ, ਮਾਣਕ ਮੋਤੀ ਚੋਗ ਨਾ ਕੋਈ ਚੁਗਾਇੰਦਾ। ਸੀਸ ਪਾਈ ਬੈਠੇ ਛਾਰ, ਆਤਮ ਜੋਤ ਨਾ ਕੋਈ ਜਗਾਇੰਦਾ। ਦਿਵਸ ਰੈਣ ਰਹੇ ਅੰਧਿਆਰ, ਸਾਚਾ ਇਸ਼ਟ ਨਾ ਕੋਈ ਮਨਾਇੰਦਾ । ਪੁਰਖ ਨਾਰੀ ਹੋਏ ਵਿਭਚਾਰ, ਘਰ ਘਰ ਮੰਦਰ ਸੋਭਾ ਕੋਇ ਨਾ ਪਾਇੰਦਾ। ਏਕਾ ਵਿਸਰਿਆ ਕਰਤਾਰ, ਪਿਤਾ ਪੂਤ ਨਾ ਸੀਸ ਝੁਕਾਇੰਦਾ। ਮਾਤ ਪਿਤ ਨਾ ਕਰੇ ਪਿਆਰ, ਭਈਆਂ ਭੈਣਾਂ ਸੇਜ ਹੰਢਾਇੰਦਾ। ਨਾਰੀ ਕੰਤ ਨਾ ਕੋਈ ਅਧਾਰ, ਸਤਿਗੁਰ ਪੂਰਾ ਨਜ਼ਰ ਕਿਸੇ ਨਾ ਆਇੰਦਾ। ਰਾਮ ਕ੍ਰਿਸ਼ਨ ਵਾਹਿਗੁਰੂ ਅੱਲਾ ਕੂਕ ਕੂਕ ਕਰਨ ਪੁਕਾਰ, ਪੁਰਖ ਅਬਿਨਾਸ਼ੀ ਨਿਰਗੁਣ ਰੂਪ ਸਤਿ ਸਰੂਪ ਆਪਣਾ ਬਲ ਆਪ ਧਰਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਜੋਤੀ ਜਾਮਾ ਭੇਖ ਵਟਾਇੰਦਾ। ਜਾਗਰਤ ਜੋਤ ਕਰ ਉਜਿਆਰ, ਸਾਚਾ ਖੰਡਾ ਨਾਮ ਚਮਕਾਇੰਦਾ। ਦੋ ਜਹਾਨਾ ਮਾਰੇ ਮਾਰ, ਕਲਜੁਗ ਅੰਤਮ ਪੰਧ ਮੁਕਾਇੰਦਾ। ਥਿਰ ਰਹੇ ਨਾ ਵਿਚ ਸੰਸਾਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਧਰਤ ਮਾਤ ਪੈਜ ਸਵਾਰ, ਬੀਸ ਬੀਸਾ ਰਾਹ ਤਕਾਇੰਦਾ। ਜਗਤ ਜਗਦੀਸਾ ਹੋਏ ਉਜਿਆਰ, ਗੁਰਮੁਖ ਸਾਚੇ ਆਪ ਉਠਾਇੰਦਾ। ਆਤਮ ਅੰਤਰ ਕਰ ਪਿਆਰ, ਕਾਇਆ ਅੰਗੀਠਾ ਤਤ ਬੁਝਾਇੰਦਾ। ਸਾਂਤਕ ਸਤਿ ਵਰਤੇ ਵਰਤਾਰ, ਮਨਮਤ ਆਪ ਸਮਝਾਇੰਦਾ। ਚਾਰ ਵਰਨ ਇਕ ਸਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾਂ ਜੁਗੰਤਰ ਖੇਲ ਕਰ, ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਹਰੀ ਹਰਿ ਲਏ ਉਭਾਰ।
