੧੯ ਕਤਕ ੨੦੧੭ ਬਿਕ੍ਰਮੀ ਅਜੀਤ ਸਿੰਘ ਦੇ ਘਰ ਬਟਾਲੇ
ਹਰਿ ਸੁਲਤਾਨ ਸ੍ਰੀ ਭਗਵੰਤ, ਆਦਿ ਜੁਗਾਦਿ ਸਮਾਇੰਦਾ। ਏਕੰਕਾਰਾ ਮਹਿਮਾ ਅਗਣਤ, ਲੇਖਾ ਲੇਖ ਨਾ ਕੋਈ ਜਣਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਵੇਸ ਵਟਾਇੰਦਾ। ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਪੁਰਖ ਸਮਰਥ ਆਪਣਾ ਨਾਉਂ ਧਰਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਨਿਰਗੁਣ ਨਿਰਵੈਰ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਇੰਦਾ। ਸਚ ਸੁਲਤਾਨ ਸ਼ਾਹ ਪਾਤਸ਼ਾਹ, ਪਾਰਬ੍ਰਹਮ ਵੱਡੀ ਵਡਿਆਈਆ। ਇਕ ਇਕੱਲਾ ਸਚ ਮਲਾਹ, ਨਿਰਗੁਣ ਬੇੜਾ ਬੰਨ ਆਪ ਚਲਾਈਆ। ਦੋ ਜਹਾਨਾਂ ਮਾਰਗ ਏਕਾ ਲਾ, ਪੁਰਖ ਅਕਾਲ ਵੇਖ ਵਖਾਈਆ। ਸਚਖੰਡ ਨਿਵਾਸੀ ਧੁਰ ਦਰਬਾਰੇ ਕਰੇ ਸਚ ਸਲਾਹ, ਛੱਪਰ ਛੰਨ ਨਾ ਕੋਈ ਛੁਹਾਈਆ। ਆਪਣੀ ਪਕੜੇ ਆਪੇ ਬਾਂਹ, ਆਪੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਸਚ ਸੁਲਤਾਨ ਆਦਿ ਨਿਰੰਜਣ, ਮਹਿਮਾ ਅਕਥ ਕਥੀ ਨਾ ਜਾਈਆ। ਥਿਰ ਘਰ ਵਾਸੀ ਦਰਦ ਦੁਖ ਭੈ ਭੰਜਨ, ਨਿਰਭੈ ਆਪਣਾ ਨਾਉਂ ਧਰਾਈਆ। ਨਿਰਭੈ ਬਣੇ ਸਾਚਾ ਸੱਜਣ, ਸਤਿ ਪੁਰਖ ਵੱਡੀ ਵਡਿਆਈਆ। ਇਕ ਦਵਾਰਾ ਏਕਾ ਮਜਨ, ਏਕਾ ਘਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਆਪਣੀ ਕਲ ਆਪ ਵਰਤਾਈਆ। ਸਚ ਸੁਲਤਾਨ ਅਕਲ ਕਲ ਧਾਰ, ਅਜੂਨੀ ਰਹਿਤ ਨਾਉਂ ਧਰਾਇੰਦਾ। ਜੋਤੀ ਜੋਤ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਸਚਖੰਡ ਸੁਹਾਏ ਬੰਕ ਅਪਾਰ, ਚਾਰ ਦਿਵਾਰ ਨਾ ਕੋਈ ਜਣਾਇੰਦਾ। ਤਖ਼ਤ ਨਿਵਾਸੀ ਸਾਚਾ ਸ਼ਾਹਕਾਰ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਨਾ ਕੋਈ ਦੀਸੇ ਚੋਬਦਾਰ, ਸੀਸ ਜਗਦੀਸ ਨਾ ਕੋਈ ਝੁਕਾਇੰਦਾ। ਇਕ ਇਕੱਲਾ ਖੇਲ ਅਪਾਰ, ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਸਚ ਮਹੱਲੇ ਸੋਭਾਵੰਤ , ਆਪ ਸੁਹਾਏ ਸੱਚਾ ਦਰਬਾਰਾ ਆਪ ਖਲਾਇੰਦਾ। ਆਪੇ ਰਈਯਤ ਬਣ ਸੱਚੀ ਸਰਕਾਰ, ਆਸਣ ਸਿੰਘਾਸਣ ਆਪ ਸੁਹਾਇੰਦਾ। ਆਪੇ ਹੁਕਮੀ ਹੁਕਮ ਵਰਤੇ ਵਰਤਾਰ, ਹੁਕਮ ਹਾਕਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਖੋਲ੍ਹ, ਆਪਣਾ ਅੱਖਰ ਆਪੇ ਬੋਲ, ਨਿਸ਼ਅੱਖਰ ਵੇਖ ਵਖਾਇੰਦਾ। ਸਚ ਸੁਲਤਾਨ ਗਹਿਰ ਗੰਭੀਰਾ, ਭੇਵ ਅਭੇਦ ਨਾ ਕੋਈ ਪਾਇੰਦਾ। ਆਦਿ ਜੁਗਾਦੀ ਸ਼ਾਹ ਹਕੀਰਾ, ਨਿਰਗੁਣ ਨਿਰਧਨ ਆਪਣਾ ਖੇਲ ਖਿਲਾਇੰਦਾ। ਆਪੇ ਹੋਏ ਪੀਰਨ ਪੀਰਾ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਆਪੇ ਬਣੇ ਦਰ ਹਕੀਰਾ, ਆਪੇ ਆਪਣੀ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਸਚ ਮਹੱਲਾ, ਥਿਰ ਦਰਬਾਰਾ ਆਪ ਸੁਹਾਇੰਦਾ। ਸਚ ਸੁਲਤਾਨ ਪਾਰਬ੍ਰਹਮ, ਏਕਾ ਰੰਗ ਸਮਾਇਆ। ਨਾ ਮਰੇ ਨਾ ਪਏ ਜੰਮ, ਨਿਰਗਣ ਨੂਰ ਡਗਮਗਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਖੇਵਟ ਖੇਟਾ ਆਪ ਮਿਲਾਇਆ। ਆਪੇ ਜਨਨੀ ਆਪੇ ਜਨ, ਜਨ ਜਣੇਂਦੀ ਆਪੇ ਮਾਇਆ। ਆਪੇ ਰਾਗ ਧੁਨ ਆਪੇ ਸੁਣਨੇਹਾਰਾ ਰਿਹਾ ਸੁਣ, ਤਾਰ ਸਤਾਰ ਨਾ ਕੋਈ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇਆ। ਸਚ ਸੁਲਤਾਨ ਦਰ ਸੁਹਾਇੰਦਾ, ਸਚਖੰਡ ਦਵਾਰਾ ਇਕ ਬਣਾ। ਸੋ ਪੁਰਖ ਨਿਰੰਜਣ ਆਸਣ ਲਾਇੰਦਾ, ਨਿਰਗੁਣ ਰੂਪ ਅਗੰਮ ਅਪਾਰ। ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ, ਰੂਪ ਰੇਖ ਵਸਿਆ ਬਾਹਰ। ਏਕੰਕਾਰਾ ਆਪਣੀ ਧਾਰ ਬੰਧਾਇੰਦਾ, ਧਰਨੀ ਧਰਤ ਧਵਲ ਨਾ ਕੋਈ ਉਜਿਆਰ। ਅਬਿਨਾਸ਼ੀ ਕਰਤਾ ਸੋਭਾ ਪਾਇੰਦਾ, ਇਕ ਇਕੱਲਾ ਨਿਰਗੁਣ ਨਿਰਾਕਾਰ। ਸ੍ਰੀ ਭਗਵਾਨ ਆਪਣੀ ਰਚਨਾ ਆਪ ਰਚਾਇੰਦਾ, ਆਪੇ ਹੋਏ ਘੜਨ ਭੰਨਣਹਾਰ। ਪਾਰਬ੍ਰਹਮ ਬ੍ਰਹਮ ਆਪਣਾ ਨਾਉਂ ਧਰਾਇੰਦਾ, ਆਪਣੀ ਇਛਿਆ ਆਪਣੀ ਭਿਛਿਆ ਆਪੇ ਭਰੇ ਭੰਡਾਰ। ਏਕਾ ਰੂਪ ਅਨੂਪ ਆਪ ਪਰਗਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਸਚ ਸੁਲਤਾਨ ਦੀਨ ਦਿਆਲਾ, ਦੀਨਾਂ ਨਾਥ ਵੱਡੀ ਵਡਿਆਈਆ। ਕਰੇ ਖੇਲ ਪੁਰਖ ਅਕਾਲਾ, ਅਕਲ ਕਲਧਾਰੀ ਭੇਵ ਨਾ ਰਾਈਆ। ਸਚਖੰਡ ਵਸੇ ਸੱਚੀ ਧਰਮਸਾਲਾ, ਦਿਸ ਕਿਸੇ ਨਾ ਆਈਆ। ਚਲੇ ਚਲਾਏ ਅਵੱਲੜੀ ਚਾਲਾ, ਮਾਰਗ ਪੰਥ ਆਪਣਾ ਵੇਖ ਵਿਖਾਈਆ। ਆਦਿ ਜੁਗਾਦੀ ਦੀਨ ਦਿਆਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਚ ਸੁਲਤਾਨ ਹਰਿ ਹਰਿ ਮੀਤਾ, ਏਕਾ ਏਕੰਕਾਰਿਆ । ਆਦਿ ਜੁਗਾਦੀ ਠਾਂਡਾ ਸੀਤਾ, ਜੁਗਾ ਜੁਗੰਤਰ ਖੇਲ ਅਪਾਰਿਆ। ਨਿਰਗੁਣ ਰਹੇ ਇਕ ਅਤੀਤਾ, ਤ੍ਰੈਗੁਣ ਬੰਧਨ ਕੋਈ ਨਾ ਪਾ ਰਿਹਾ। ਆਪਣਾ ਨਾਮ ਨਿਧਾਨ ਆਪੇ ਪੀਤਾ, ਅੰਮ੍ਰਿਤ ਆਪੇ ਰਸ ਬਣਾ ਰਿਹਾ। ਆਪੇ ਹਸਤ ਆਪੇ ਕੀਟਾ, ਆਪਣੀ ਖੇਲ ਆਪ ਖਲਾ ਰਿਹਾ। ਆਪੇ ਜਾਣੇ ਆਪਣਾ ਭਾਣਾ ਮੀਠਾ, ਸਦ ਭਾਣੇ ਵਿਚ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚੇ ਘਰ, ਥਿਰ ਘਰ ਸਾਚਾ ਆਪ ਸੁਹਾ ਰਿਹਾ। ਸਿੰਘਾਸਣ ਥਿਰ ਘਰ ਸੁਹਾਇੰਦਾ, ਘਰ ਘਰ ਵਿਚ ਕਰ ਤਿਆਰ। ਸਚ ਆਸਣ ਸੋਭਾ ਪਾਇੰਦਾ, ਸਤਿ ਪੁਰਖ ਨਿਰੰਜਣ ਅਗੰਮ ਅਪਾਰ। ਸੋ ਪੁਰਖ ਨਿਰੰਜਣ ਰੂਪ ਪਰਗਟਾਇੰਦਾ, ਹਰਿ ਪੁਰਖ ਨਿਰੰਜਣ ਦਏ ਅਧਾਰ। ਏਕੰਕਾਰਾ ਕਲ ਧਰਾਇੰਦਾ, ਆਦਿ ਨਿਰੰਜਣ ਹੋ ਉਜਿਆਰ। ਅਬਿਨਾਸ਼ੀ ਕਰਤਾ ਵੇਖ ਵਖਾਇੰਦਾ, ਸ੍ਰੀ ਭਗਵਾਨ ਪਾਵੇ ਸਾਰ। ਪਾਰਬ੍ਰਹਮ ਹਰਿ ਆਪਣੀ ਅਲੱਖ ਜਗਾਇੰਦਾ, ਅਲੱਖ ਅਲੱਖਨਾ ਪਰਵਰਦਿਗਾਰ। ਥਿਰ ਘਰ ਸਾਚਾ ਇਕ ਸੁਹਾਇੰਦਾ, ਲੇਖਾ ਜਾਣੇ ਅੰਦਰ ਬਾਹਰ। ਸਚਖੰਡ ਦਵਾਰਾ ਏਕਾ ਰੰਗ ਰੰਗਾਇੰਦਾ, ਰੰਗ ਰੰਗੀਲਾ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਠਾਂਡਾ ਇਕ ਦਰਬਾਰ। ਹਰਿ ਸੁਲਤਾਨਾ ਠਾਂਡਾ ਦਰਬਾਰਾ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਸਾਚਾ ਮੰਦਰ ਕਰ ਉਜਿਆਰਾ, ਦੀਪਕ ਜੋਤੀ ਜੋਤ ਜਗਾਇੰਦਾ। ਆਦਿ ਆਦਿ ਵੇਖਣਹਾਰਾ, ਅਨਭਵ ਆਪਣਾ ਪਰਕਾਸ਼ ਆਪ ਧਰਾਇੰਦਾ। ਰਵ ਸਸ ਨਾ ਕੋਈ ਸਤਾਰਾ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਸ਼ਬਦ ਨਾਦ ਨਾ ਕੋਈ ਧੁਨਕਾਰਾ, ਤਾਲ ਤਲਵਾੜਾ ਨਾ ਕੋਈ ਵਜਾਇੰਦਾ। ਇਕ ਇਕੱਲਾ ਖੇਲ ਅਪਾਰਾ, ਨਿਰਗੁਣ ਆਪਣਾ ਆਪ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਆਪਣੀ ਕਲ ਆਪ ਵਰਤਾਇੰਦਾ। ਪੰਚਮ ਮੁਖ ਸੀਸ ਦਸਤਾਰਾ, ਏਕੰਕਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪੜਦਾ ਆਪੇ ਲਾਹਿੰਦਾ। ਹਰਿ ਜੂ ਖੇਲ ਅਗੰਮ ਅਪਾਰਾ, ਆਪਣਾ ਭੇਵ ਆਪ ਖੁਲ੍ਹਾਈਆ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਨੂਰ ਨਰਾਨਾ ਡਗਮਗਾਈਆ। ਸਚਖੰਡ ਵਸਾਏ ਇਕ ਦਰਬਾਰਾ, ਦਰਗਹਿ ਸਾਚੀ ਵੱਜੇ ਵਧਾਈਆ। ਰੂਪ ਅਨੂਪ ਸੱਚੀ ਸਰਕਾਰਾ, ਬੇਐਬ ਪਰਵਰਦਿਗਾਰ ਆਪਣਾ ਨਾਉਂ ਰਖਾਈਆ। ਜਲਵਾ ਜਲਾਲ ਹੋ ਉਜਿਆਰਾ, ਨੂਰ ਜ਼ਹੂਰ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਘਰ ਮੰਦਰ ਵਡ ਵਡਿਆਈਆ। ਘਰ ਮੰਦਰ ਹਰਿ ਵਡਿਆਇੰਦਾ, ਇਕ ਇਕੱਲਾ ਏਕੰਕਾਰ। ਸੁਤੇ ਪਰਕਾਸ਼ ਆਪ ਕਰਾਇੰਦਾ, ਅਨਭਵ ਖੇਲ ਕਰੇ ਅਪਾਰ। ਸਤਿ ਸਤਿਵਾਦੀ ਸਾਚੀ ਧਾਰ ਚਲਾਇੰਦਾ, ਚਲਾਵਣਹਾਰ ਇਕ ਕਰਤਾਰ। ਕਾਗਦ ਕਲਮ ਨਾ ਲੇਖ ਲਖਾਇੰਦਾ, ਨਾ ਕੋਈ ਲੇਖਾ ਲਿਖਣਹਾਰ। ਆਪਣੀ ਬਣਤ ਆਪ ਬਣਾਇੰਦਾ, ਸੋ ਪੁਰਖ ਨਿਰੰਜਣ ਹੋ ਤਿਆਰ। ਨਾਰੀ ਕੰਤ ਆਪਣਾ ਰੂਪ ਪਰਗਟਾਇੰਦਾ, ਆਪੇ ਪੀਆ ਪ੍ਰੀਤਮ ਬਣੇ ਸਚ ਭਤਾਰ। ਨਿਰਗੁਣ ਆਪੇ ਸਾਚੀ ਸੇਜ ਹੰਢਾਇੰਦਾ, ਨਿਰਗੁਣ ਮੇਲਾ ਠਾਂਡੇ ਦਰਬਾਰ। ਸਾਚਾ ਪਲੰਘ ਆਪ ਸੁਹਾਇੰਦਾ, ਪਾਵਾ ਚੂਲ ਨਾ ਦਿਸੇ ਕੋਈ ਘਾੜਨ ਘੜੇ ਨਾ ਕੋਇ ਤਰਖਾਣ। ਸ਼ਬਦ ਅਗੰਮੀ ਡੇਰਾ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਉਪਾਇੰਦਾ। ਦਰ ਘਰ ਸਾਚਾ ਹਰਿ ਉਪਾਇੰਦਾ, ਸਚਖੰਡ ਦਵਾਰਾ ਖੋਲ੍ਹ। ਪੁਰਖ ਅਬਿਨਾਸ਼ੀ ਆਸਣ ਲਾਇੰਦਾ, ਨਿਰਗੁਣ ਨਿਰਗੁਣ ਅੰਦਰ ਜਾਏ ਮੌਲ। ਕਵਲ ਨਾਭ ਨਾ ਕੋਇ ਬਣਾਇੰਦਾ, ਨਾ ਕੋਇ ਅੰਮ੍ਰਿਤ ਭਰਿਆ ਕੌਲ। ਜੋਤੀ ਜੋਤ ਜੋਤ ਜਗਾਇੰਦਾ, ਨਾਦ ਅਨਾਦਿ ਨਾਦ ਬੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਅੰਦਰ ਆਪੇ ਵੜ, ਆਪੇ ਵੇਖ ਵਖਾਇੰਦਾ। ਆਪੇ ਨਾਰੀ ਕੰਤ ਭਤਾਰਾ, ਹਰਿ ਸਾਚਾ ਖੇਲ ਖਿਲਾਇੰਦਾ। ਆਪੇ ਨਿਰਗੁਣ ਨਿਰਗੁਣ ਕਰੇ ਪਿਆਰਾ, ਨਿਰਵੈਰ ਸਾਚੀ ਸੇਜ ਹੰਢਾਇੰਦਾ। ਆਪੇ ਗਾਏ ਆਪਣਾ ਮੰਗਲਚਾਰਾ, ਗੀਤ ਗੋਬਿੰਦ ਆਪ ਅਲਾਇੰਦਾ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰਾ ਆਪੇ ਖੇਲ ਖਿਲਾਇੰਦਾ। ਆਪ ਸੁਹਾਏ ਸਚ ਦਵਾਰਾ, ਸਚਖੰਡ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਕੰਤ ਏਕਾ ਬੰਕ ਵਡਿਆਇੰਦਾ। ਬੰਕ ਵਡਿਆਈ ਦੇਵਣਹਾਰ, ਦਰ ਦਰਵਾਜ਼ਾ ਆਪ ਸੁਹਾਇੰਦਾ। ਨਿਰਗੁਣ ਜਣੇ ਸੁਤ ਦੁਲਾਰ, ਨਿਰਗੁਣ ਪਿਤਾ ਪੂਤ ਵੇਸ ਵਟਾਇੰਦਾ। ਨਿਰਗੁਣ ਮਾਤਾ ਇਕ ਆਧਾਰ, ਨਿਰਗੁਣ ਦਾਈ ਦਾਇਆ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਬੰਸ ਆਪ ਉਪਜਾਇੰਦਾ। ਸਚ ਸੁਲਤਾਨਾ ਹਰਿ ਨਿਰੰਕਾਰਾ, ਏਕਾ ਰੰਗ ਸਮਾਇਆ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਇਆ। ਆਪੇ ਜਨਨੀ ਜਣੇ ਸੁਤ ਦੁਲਾਰਾ, ਸ਼ਬਦੀ ਨਾਉਂ ਧਰਾਇਆ। ਆਪੇ ਜੋਧਾ ਸੂਰਬੀਰ ਬਲੀ ਬਲਕਾਰਾ, ਬਲ ਆਪਣਾ ਆਪ ਵਖਾਇਆ। ਆਪੇ ਸ਼ਾਹ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਸੋਭਾ ਪਾਇਆ। ਆਪੇ ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਸੰਦੇਸ਼ਾ ਆਪ ਅਲਾਇਆ। ਆਪੇ ਸ਼ਬਦ ਸੁਤ ਕਰਿਆ ਖ਼ਬਰਦਾਰਾ, ਆਲਸ ਨਿੰਦਰਾ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਆਪਣਾ ਭੇਵ ਜਣਾਇਆ। ਹਰਿ ਪੁਰਖ ਨਿਰੰਜਣ ਭੇਵ ਜਣਾਇੰਦਾ, ਅਲੱਖ ਅਗੋਚਰ ਅਗੰਮ ਅਪਾਰ। ਸੋ ਪੁਰਖ ਨਿਰੰਜਣ ਹੁਕਮ ਸੁਣਾਇੰਦਾ, ਸਾਚੇ ਤਖ਼ਤ ਬੈਠ ਸੱਚੀ ਸਰਕਾਰ। ਏਕੰਕਾਰਾ ਵੇਖ ਵਖਾਇੰਦਾ, ਵੇਖਣਹਾਰ ਆਪ ਕਰਤਾਰ। ਆਦਿ ਨਿਰੰਜਣ ਡਗਮਗਾਇੰਦਾ, ਨੂਰ ਨੁਰਾਨਾ ਹੋ ਉਜਿਆਰ। ਸ੍ਰੀ ਭਗਵਾਨ ਸੀਸ ਝੁਕਾਇੰਦਾ, ਅਬਿਨਾਸ਼ੀ ਕਰਤਾ ਫ਼ਰਮਾਬਰਦਾਰ। ਪਾਰਬ੍ਰਹਮ ਅੱਗੇ ਆਪਣੀ ਝੋਲੀ ਡਾਹਿੰਦਾ, ਭਰਨਹਾਰ ਆਪ ਹਰਿ ਭੰਡਾਰ। ਦੇਵਣਹਾਰ ਆਪ ਅਖਵਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਸ਼ਬਦ ਦੁਲਾਰਾ ਇਕ ਉਠਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਆਪਣਾ ਬੰਸ ਆਪ ਉਪਜਾਇੰਦਾ, ਮਾਤ ਪਿਤ ਬਣ ਦੁਲਾਰ। ਆਪਣੀ ਗੋਦ ਆਪ ਸੁਹਾਇੰਦਾ, ਆਪੇ ਵੇਖੇ ਵੇਖਣਹਾਰ। ਕਿਲਾ ਕੋਟ ਨਾ ਕੋਇ ਬਣਾਇੰਦਾ, ਦਾਈ ਦਾਇਆ ਏਕੰਕਾਰ। ਕਾਗਦ ਕਲਮ ਨਾ ਲੇਖ ਲਿਖਾਇੰਦਾ, ਘਾੜਨ ਘੜੇ ਨਾ ਕੋਇ ਸੁਨਿਆਰ। ਸਾਚੇ ਮੰਦਰ ਸੋਭਾ ਪਾਇੰਦਾ, ਸਚਖੰਡ ਦਵਾਰਾ ਖੋਲ੍ਹ ਕਿਵਾੜ। ਇਕ ਇਕੱਲਾ ਡੇਰਾ ਲਾਇੰਦਾ, ਮਰੇ ਨਾ ਜੰਮੇ ਪਰਵਰਦਿਗਾਰ। ਬੇਅੰਤ ਬੇਅੰਤ ਬੇਅੰਤ ਆਪ ਅਖਵਾਇੰਦਾ, ਆਪਣੇ ਅੰਦਰ ਆਪਣੀ ਪਾਏ ਆਪੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਖੇਲ ਖਿਲਾਇੰਦਾ। ਹਰਿ ਜੂ ਖੇਲ ਖਿਲਾਇਆ, ਆਦਿ ਪੁਰਖ ਵਡ ਵਡਿਆਈਆ। ਆਪਣਾ ਹੁਕਮ ਆਪ ਸੁਣਾਇਆ, ਹੁਕਮੀ ਹੁਕਮ ਇਕ ਇਲਾਹੀਆ। ਸ਼ਬਦ ਦੁਲਾਰਾ ਆਪ ਉਠਾਇਆ, ਆਪਣਾ ਬਲ ਆਪ ਧਰਾਈਆ। ਏਕਾ ਬੰਕ ਆਪ ਸੁਹਾਇਆ, ਬੰਕ ਦਵਾਰੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਡ ਦਾਤਾ ਵਰ ਦਾਤਾ ਦਾਨੀ ਭੁੱਲ ਨਾ ਜਾਈਆ। ਵਰ ਦੇਵਣਹਾਰ ਦਾਤਾਰ, ਦਾਤਾ ਦਾਨੀ ਆਪ ਅਖਵਾਇੰਦਾ। ਆਪਣੀ ਵਸਤ ਆਪ ਵਿਚਾਰ, ਆਪੇ ਝੋਲੀ ਪਾਇੰਦਾ। ਆਪੇ ਵੇਖੇ ਵੇਖਣਹਾਰ, ਨਿਰਗੁਣ ਦਿਸ ਕਿਸੇ ਨਾ ਆਇੰਦਾ। ਆਪਣੇ ਮੰਦਰ ਆਪਣਾ ਆਪਾ ਕਰ ਤਿਆਰ, ਆਪਣਾ ਘਾੜਨ ਆਪ ਘੜਾਇੰਦਾ। ਆਪੇ ਬਣਿਆ ਮੀਤ ਮੁਰਾਰ, ਆਪੇ ਸੱਥਰ ਯਾਰ ਵਿਛਾਇੰਦਾ। ਆਪੇ ਪੁਰਖ ਪੁਰਖੋਤਮ ਹੋ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸ਼ਬਦ ਆਪ ਸੁਣਾਇੰਦਾ। ਸ਼ਬਦ ਜਣਾਏ ਹਰਿ ਨਿਰੰਕਾਰਾ, ਏਕਾ ਰਾਗ ਅਲਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਤੇਰੀ ਸੇਵਾ ਸਤਿ ਦ੍ਰਿੜਾਇਆ। ਨਿਰਗੁਣ ਵੇਸ ਨਿਰਾਕਾਰਾ, ਨਿਰਵੈਰ ਖੇਲ ਖਿਲਾਇਆ। ਆਪਣੀ ਬੰਨ੍ਹੇ ਆਪੇ ਧਾਰਾ, ਧਾਰ ਧਾਰ ਵਿਚ ਟਿਕਾਇਆ। ਜੋਤੀ ਜੋਤ ਜੋਤ ਉਜਿਆਰਾ, ਨੂਰੋ ਨੂਰ ਨੂਰ ਸਮਾਇਆ। ਸ਼ਬਦ ਨਾਦ ਨਾਦ ਧੁਨਕਾਰਾ, ਨਾਦੀ ਨਾਦ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦ ਸ਼ਬਦੀ ਆਪ ਉਠਾਇਆ। ਸ਼ਬਦ ਦੁਲਾਰਾ ਉਠਿਆ, ਕਿਰਪਾ ਕਰੀ ਆਪ ਭਗਵਾਨ। ਪੁਰਖ ਅਬਿਨਾਸ਼ੀ ਏਕਾ ਤੁਠਿਆ, ਦੇਵਣਹਾਰਾ ਸਾਚਾ ਦਾਨ। ਆਪਣੇ ਅੰਦਰ ਬਹਿ ਬਹਿ ਆਪੇ ਲੁਕਿਆ, ਆਪੇ ਹੋਏ ਹਰਿ ਪਰਧਾਨ। ਆਪੇ ਉਚੀ ਕੂਕ ਕੂਕ ਬੁੱਕਿਆ, ਆਪੇ ਵਸਿਆ ਸਚ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਣ। ਸ਼ਬਦ ਸੁਣਿਆ ਧੁਰ ਫ਼ਰਮਾਣਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਸਾਚਾ ਰਾਣਾ, ਹਉਂ ਸੇਵਕ ਸੇਵ ਕਮਾਇੰਦਾ। ਨਿਰਗੁਣ ਤੇਰਾ ਰੂਪ ਨਿਰਗੁਣ ਪਹਿਰਿਆ ਮੈਂ ਤੇਰਾ ਬਾਣਾ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਪੀਣਾ ਨਿਰਗੁਣ ਖਾਣਾ, ਆਸਾ ਤ੍ਰਿਸ਼ਨਾ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਸ਼ਬਦ ਆਪ ਉਪਾਇੰਦਾ। ਸ਼ਬਦ ਸੁਣਾਏ ਹਰਿ ਨਿਰੰਕਾਰ, ਦੋਏ ਜੋੜ ਕਰੇ ਨਿਮਸਕਾਰਿਆ। ਤੇਰਾ ਹੁਕਮ ਸੱਚੀ ਸਰਕਾਰ, ਵਰਤੇ ਵਰਤਾਵੇ ਸਚ ਦਰਬਾਰਿਆ। ਕਰੇ ਸੇਵਾ ਸ਼ਬਦ ਦੁਲਾਰ, ਪੂਤ ਸਪੂਤਾ ਸੀਸ ਝੁਕਾ ਰਿਹਾ। ਏਕਾ ਮੰਗ ਮੰਗੇ ਏਕਾ ਵਾਰ, ਭੁੱਲ ਨਾ ਜਾਏ ਅਗੰਮ ਅਪਾਰਿਆ। ਵਿਸ਼ਨੂੰ ਉਪਜੇ ਤੇਰੀ ਧਾਰ, ਵਿਸ਼ਵ ਤੇਰਾ ਰੂਪ ਦਰਸਾ ਰਿਹਾ। ਤੇਰਾ ਰੂਪ ਅਪਰ ਅਪਾਰ, ਸਤਿ ਸਰੂਪ ਇਕ ਸਮਾ ਰਿਹਾ। ਚਾਰੇ ਕੂਟ ਹੋਏ ਉਜਿਆਰ, ਦਹਿ ਦਿਸ਼ਾਂ ਵੰਡ ਵੰਡਾ ਰਿਹਾ। ਤੇਰਾ ਪਿਆਰ ਮੇਰੀ ਧਾਰ, ਅੰਮ੍ਰਿਤ ਨਾਉਂ ਰਖਾ ਰਿਹਾ। ਅੰਮ੍ਰਿਤ ਰੱਖੇ ਤੇਰੇ ਕਿਵਾੜ, ਤੇਰੀ ਖੇਲ ਖਲਾ ਰਿਹਾ। ਤੇਰੇ ਅੰਦਰੋਂ ਆਏ ਬਾਹਰ, ਨਿਰਗੁਣ ਸਰਗੁਣ ਰੂਪ ਪਰਗਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੁਤ ਦੁਲਾਰਾ ਸੀਸ ਝੁਕਾ ਰਿਹਾ। ਸ਼ਬਦ ਦੁਲਾਰਾ ਸੀਸ ਝੁਕਾਇੰਦਾ, ਕਰ ਕਿਰਪਾ ਸ੍ਰੀ ਭਗਵਾਨ। ਵਿਸ਼ਨ ਵਿਸ਼ਵ ਰੂਪ ਵੇਖ ਵਖਾਇੰਦਾ, ਆਤਮ ਅੰਤਰ ਏਕਾ ਅੰਮ੍ਰਿਤ ਪੀਣ ਖਾਣ। ਅੰਮ੍ਰਿਤ ਅਮਰ ਅਮਰ ਕਰਾਇੰਦਾ, ਕਰੇ ਖੇਲ ਗੁਣ ਨਿਧਾਨ। ਨਿਰਗੁਣ ਅੰਦਰ ਨਿਰਗੁਣ ਬੀਜ ਬਜਾਇੰਦਾ, ਕਵਲ ਕਵਲਾ ਹੋਏ ਪਰਧਾਨ। ਨਾਭੀ ਕਵਲ ਆਪ ਸੁਹਾਇੰਦਾ, ਲੇਖਾ ਲਿਖੇ ਨਾ ਕੋਇ ਜਹਾਨ। ਪਤ ਫੁਲ ਪੰਖੜੀਆਂ ਆਪ ਖਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚਾ ਇਕ ਸੁਹਾਇੰਦਾ। ਏਕਾ ਫੁਲ ਕਵਲਾ ਧਾਰ, ਕਵਲ ਕਵਲ ਮੁਖ ਸਲਾਹੀਆ। ਤੇਰਾ ਰੂਪ ਅਗੰਮ ਅਪਾਰ, ਮਹਿਮਾ ਅਕਥ ਕਥੀ ਨਾ ਜਾਈਆ। ਵਿਸ਼ਨੂੰ ਅੰਦਰ ਵਿਸ਼ਵ ਬਾਹਰ, ਬ੍ਰਹਮ ਰੂਪ ਅਨੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਾਸਤਕ ਤੇਰੀ ਵਡ ਵਡਿਆਈਆ। ਵਾਸਤਕ ਰੂਪ ਅਕਲ ਕਲ ਧਾਰ, ਬ੍ਰਹਮ ਆਪਣਾ ਵੇਸ ਵਟਾਇਆ। ਵਿਸ਼ਨ ਤੇਰਾ ਇਕ ਪਿਆਰ, ਭੁੱਲ ਕਦੇ ਨਾ ਜਾਇਆ। ਦੋਹਾਂ ਵਿਚੋਲਾ ਸ਼ਬਦ ਦੁਲਾਰ, ਸ਼ਬਦ ਸ਼ਬਦੀ ਗੰਢ ਪੁਵਾਇਆ। ਕਰੇ ਖੇਲ ਸਾਚੇ ਦਰਬਾਰ, ਦਰ ਦਰਵੇਸ਼ ਨਾ ਕੋਇ ਬਹਾਇਆ। ਨਰ ਨਰੇਸ਼ ਸੱਚੀ ਸਰਕਾਰ, ਸੀਸ ਤਾਜ ਇਕ ਟਿਕਾਇਆ। ਆਦਿ ਜੁਗਾਦਿ ਰਹੇ ਹਮੇਸ਼ ਮਰੇ ਨਾ ਜੰਮੇ ਏਕੰਕਾਰ, ਜਨਮ ਮਰਨ ਵਿਚ ਕਦੇ ਨਾ ਆਇਆ। ਆਪਣੀ ਕਰੇ ਆਪੇ ਕਾਰ, ਕਰਤਾ ਪੁਰਖ ਆਪਣੀ ਖੇਲ ਖਿਲਾਇਆ। ਜੂਨੀ ਰਹਿਤ ਸਾਂਝਾ ਯਾਰ, ਤਤਵ ਤਤ ਨਾ ਕੋਇ ਬਣਾਇਆ। ਵਸਣਹਾਰਾ ਧੂਆਂਧਾਰ, ਸੁੰਨ ਅਗੰਮ ਡੇਰਾ ਲਾਇਆ। ਰਕਤ ਬੂੰਦ ਨਾ ਕੋਇ ਪਿਆਰ, ਜੋੜੀ ਜੋੜ ਨਾ ਕੋਇ ਵਖਾਇਆ। ਆਪਣੀ ਇਛਿਆ ਕਰ ਕਰਤਾਰ, ਸ਼ੰਕਰ ਆਪਣਾ ਰੂਪ ਧਰਾਇਆ। ਏਕਾ ਗੁਣ ਦੇਵੇ ਦੇਵਣਹਾਰ, ਰੂਪ ਅਨੂਪ ਦਏ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਿਚੋਲਾ ਵਿਚ ਧਰ, ਆਪਣਾ ਖੇਲ ਕਰੇ ਬੇਪਰਵਾਹਿਆ। ਕਰੇ ਖੇਲ ਕਰਨੇਹਾਰਾ, ਕਰਤਾ ਪੁਰਖ ਵੱਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਧਾਰ ਇਕ ਵਖਾਈਆ। ਇਕ ਇਕੱਲਾ ਏਕੰਕਾਰਾ, ਏਕਾ ਰੰਗ ਰਿਹਾ ਸਮਾਈਆ। ਸਾਖ਼ਯਾਤ ਸੱਜਣ ਮੀਤ ਪਰਗਟ ਹੋਏ ਅਗੰਮ ਅਪਾਰਾ, ਨਿਰਭੌ ਨਿਰਭੈ ਨਿਰਵੈਰ ਆਪਣੀ ਕਲ ਧਰਾਈਆ। ਵਿਸ਼ਨ ਕਰੇ ਨਿਉਂ ਨਿਉਂ ਨਿਮਸਕਾਰਾ, ਚਰਨ ਕਵਲ ਸੱਚੀ ਸਰਨਾਈਆ। ਬ੍ਰਹਮਾ ਬਣੇ ਦਰ ਭਿਖਾਰਾ, ਆਪਣੀ ਝੋਲੀ ਅੱਗੇ ਡਾਹੀਆ। ਸ਼ੰਕਰ ਨੇਤਰ ਨੀਰ ਵਹਾਏ ਜ਼ਾਰੋ ਜ਼ਾਰਾ, ਭੋਲਾ ਭਾਓ ਇਕ ਵਖਾਈਆ। ਤਿੰਨਾਂ ਵਿਚੋਲਾ ਸ਼ਬਦ ਦੁਲਾਰਾ, ਦਰ ਘਰ ਸਾਚੇ ਮੇਲਾ ਲਏ ਮਿਲਾਈਆ। ਮੰਗੇ ਮੰਗ ਬਣ ਭਿਖਾਰਾ, ਆਪਣੀ ਅਲੱਖ ਅਲੱਖ ਨਿਰੰਜਣ ਅੱਗੇ ਆਪ ਜਗਾਈਆ। ਏਕਾ ਭਰਨਾ ਸਚ ਭੰਡਾਰਾ, ਤੋਟ ਰਹੇ ਨਾ ਰਾਈਆ। ਤੇਰਾ ਬੰਸ ਸਰਬੰਸ ਬਣਾਇਆ ਅਪਰ ਅਪਾਰਾ, ਤ੍ਰੈ ਤ੍ਰੈ ਮੇਲਾ ਏਕਾ ਥਾਈਂਆ। ਤ੍ਰੈਗੁਣ ਅਤੀਤ ਤੇਰਾ ਨਾਉਂ ਨਿਰਾਕਾਰਾ, ਆਦਿ ਜੁਗਾਦਿ ਵੱਡੀ ਵਡਿਆਈਆ। ਤੇਰਾ ਵਸਦਾ ਰਹੇ ਦਵਾਰਾ, ਉਜੜ ਕਦੇ ਨਾ ਜਾਈਆ। ਤੂੰ ਸ਼ਾਹ ਪਾਤਸ਼ਾਹ ਸੁਲਤਾਨ, ਤੇਰੇ ਦਰ ਤੇਰੇ ਘਰ ਚਰਨ ਕਵਲ ਸੱਚੀ ਨਿਮਸਕਾਰਾ, ਨਿਉਂ ਨਿਉਂ ਜਗਦੀਸ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਪਾਰਬ੍ਰਹਮ ਸਰਬ ਗੁਣਵੰਤਾ, ਆਪਣਾ ਖੇਲ ਆਪ ਖਲਾਇੰਦਾ। ਪੂਰਨ ਜੋਤ ਸ੍ਰੀ ਭਗਵੰਤਾ, ਪਰਮ ਪੁਰਖ ਆਪਣਾ ਨਾਉਂ ਧਰਾਇੰਦਾ। ਆਪਣੀ ਖੇਲ ਕਰੇ ਬੇਅੰਤਾ, ਭੇਵ ਕੋਇ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਬਣਾਈ ਬਣਤਾ, ਆਪਣਾ ਅੰਗ ਸੂਰਾ ਸਰਬੰਗ ਆਪ ਕਟਾਇੰਦਾ। ਆਪਣੀ ਚੋਲੀ ਆਪੇ ਰੰਗਦਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖ਼ਿਆ ਇਕ ਸਮਝਾਇੰਦਾ। ਵਿਸ਼ਨ ਸੁਣਨਾ ਕਰ ਧਿਆਨ, ਹਰਿ ਸਾਚਾ ਸਚ ਦ੍ਰਿੜਾਇੰਦਾ। ਬ੍ਰਹਮਾ ਦੇਵੇ ਇਕ ਗਿਆਨ, ਪਾਰਬ੍ਰਹਮ ਆਪਣੀ ਵਿਦਿਆ ਆਪ ਪੜ੍ਹਾਇੰਦਾ। ਸ਼ੰਕਰ ਬਖ਼ਸ਼ੇ ਇਕ ਗਿਆਨ, ਲਿਵ ਅੰਤਰ ਇਕ ਸਮਝਾਇੰਦਾ। ਬਣ ਵਿਚੋਲਾ ਸ੍ਰੀ ਭਗਵਾਨ, ਆਪਣਾ ਬੰਧਨ ਆਪੇ ਪਾਇੰਦਾ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਖੇਲ ਖਿਲਾਇੰਦਾ। ਸ਼ਬਦੀ ਸ਼ਬਦ ਬਣ ਬਲਵਾਨ, ਬਲ ਆਪਣਾ ਆਪ ਵਖਾਇੰਦਾ। ਤਖ਼ਤ ਨਿਵਾਸੀ ਰਾਜ ਰਾਜਾਨ, ਸ਼ਾਹ ਸੁਲਤਾਨ ਡੇਰਾ ਲਾਇੰਦਾ। ਏਕਾ ਹੁਕਮ ਧੁਰ ਫ਼ਰਮਾਣ, ਧੁਰ ਦੀ ਬਾਣੀ ਆਪ ਸੁਣਾਇੰਦਾ। ਭੁੱਲ ਨਾ ਜਾਏ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਕਰ, ਆਪੇ ਵੇਖ ਵਖਾਇੰਦਾ। ਵਿਸ਼ਨ ਤੇਰਾ ਸਚ ਵਿਹਾਰਾ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਬ੍ਰਹਮਾ ਤੇਰਾ ਬ੍ਰਹਮ ਪਸਾਰਾ, ਪਾਰਬ੍ਰਹਮ ਪ੍ਰਭ ਸੇਵ ਲਗਾਇੰਦਾ। ਸ਼ੰਕਰ ਤੇਰਾ ਖੇਲ ਨਿਆਰਾ, ਸੰਸਾ ਸਰਬ ਚੁਕਾਇੰਦਾ। ਸ਼ਬਦੀ ਸ਼ਬਦ ਰੰਗ ਰਵੇ ਆਪ ਨਿਰੰਕਾਰਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਸੁਣਾਇੰਦਾ। ਏਕਾ ਹੁਕਮ ਹਰਿ ਜਣਾਇੰਦਾ, ਪਾਰਬ੍ਰਹਮ ਬੇਪਰਵਾਹ। ਵਿਸ਼ਨ ਤੇਰੀ ਸੇਵ ਲਗਾਇੰਦਾ, ਸਚ ਭੰਡਾਰ ਹੱਥ ਫੜਾ। ਬ੍ਰਹਮਾ ਤੇਰਾ ਨਾਉਂ ਧਰਾਇੰਦਾ, ਪਾਰਬ੍ਰਹਮ ਆਪਣੀ ਅੰਸ ਉਪਜਾ। ਸ਼ੰਕਰ ਤੇਰਾ ਖੇਲ ਖਿਲਾਇੰਦਾ, ਆਪ ਆਪਣਾ ਭੇਵ ਚੁਕਾ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਬਣ ਸਚ ਮਲਾਹ। ਆਪੇ ਘਰ ਘਰ ਰਿਜ਼ਕ ਪੁਚਾਇੰਦਾ, ਆਪੇ ਲੱਖ ਚੁਰਾਸੀ ਘਾੜਨ ਲਏ ਘੜਾ। ਆਪੇ ਤ੍ਰੈਗੁਣ ਰੂਪ ਪਰਗਟਾਇੰਦਾ, ਰਜੋ ਤਮੋ ਸਤੋ ਵੇਖ ਵਖਾ। ਆਪੇ ਆਪਣਾ ਭੇਵ ਜਣਾਇੰਦਾ, ਪੰਜ ਤਤ ਏਕਾ ਰੰਗ ਰੰਗਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੀ ਧਾਰ ਵਖਾਇੰਦਾ, ਆਪ ਆਪਣੇ ਵਿਚੋਂ ਲਏ ਪਰਗਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਪਣੀ ਇਛਿਆ ਆਪੇ ਪੂਰ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵਰ ਘਰ ਪਾਇਆ, ਪ੍ਰਭ ਪੂਰਨ ਬੂਝ ਬੁਝਾਈਆ। ਭੰਡਾਰੀ ਸੰਸਾਰੀ ਖੇਲ ਰਚਾਇਆ, ਲਾਏ ਦੀਬਾਣ ਇਕ ਲਗਾਈਆ। ਏਕਾ ਹੁਕਮ ਆਪ ਸੁਣਾਇਆ, ਹੁਕਮੀ ਹੁਕਮ ਆਪ ਫਿਰਾਈਆ। ਆਪਣਾ ਤਾਣਾ ਆਪ ਤਣਾਇਆ, ਤ੍ਰੈਗੁਣ ਏਕਾ ਤੰਦ ਬੰਧਾਈਆ। ਪੰਚਮ ਨਾਤਾ ਜੋੜ ਜੁੜਾਇਆ, ਪੰਚਮ ਵੇਖੇ ਥਾਉਂ ਥਾਈਆ। ਕਾਦਰ ਆਪਣਾ ਖੇਲ ਖਿਲਾਇਆ, ਕੁਦਰਤ ਆਪਣੀ ਰਚਨ ਰਚਾਈਆ। ਆਪਣਾ ਨੂਰ ਨੂਰ ਪਰਗਟਾਇਆ, ਰਵ ਸਸ ਕਰੇ ਰੁਸ਼ਨਾਈਆ। ਮੰਡਲ ਮੰਡਪ ਆਪ ਸੁਹਾਇਆ, ਆਪੇ ਧਰਤ ਧਵਲ ਜਲ ਬਿੰਬ ਲਏ ਟਿਕਾਈਆ। ਆਪਣਾ ਰਾਗ ਆਪ ਸੁਣਾਇਆ, ਚਾਰੇ ਮੁਖ ਕਰੇ ਪੜ੍ਹਾਈਆ। ਚਾਰੇ ਵੇਦਾਂ ਆਪੇ ਗਾਇਆ, ਏਕਾ ਬੂਝ ਬੁਝਾਈਆ। ਚਾਰੇ ਬਾਣੀ ਆਪ ਸੁਣਾਇਆ, ਪਰਾ ਪਸੰਤੀ ਮਧਮ ਬੈਖਰੀ ਏਕਾ ਦਏ ਸਮਝਾਈਆ। ਚਾਰੇ ਖਾਣੀ ਆਪਣੇ ਰੰਗ ਰੰਗਾਇਆ, ਅੰਡਜ ਜੇਰਜ ਉਤਭੁਜ ਸੇਤਜ ਸਤਿ ਸਤਿ ਦਏ ਵਡਿਆਈਆ। ਆਪਣਾ ਬੰਧਨ ਆਪੇ ਪਾਇਆ, ਜੁਗ ਚੌਕੜੀ ਖੇਲ ਖਿਲਾਈਆ। ਆਪੇ ਵੰਡਣ ਰਿਹਾ ਵੰਡਾਇਆ, ਆਪਣਾ ਹਿਸਾ ਆਪ ਰਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਝੋਲੀ ਪਾਇਆ, ਗੇੜਾ ਗੇੜ ਆਪ ਭੁਵਾਈਆ। ਸ਼ਬਦ ਦੁਲਾਰਾ ਸੁਤ ਇਕ ਸਮਝਾਇਆ, ਪੁਰਖ ਅਬਿਨਾਸ਼ੀ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਸੱਚਾ ਸ਼ਹਿਨਸ਼ਾਹੀਆ। ਸ਼ਬਦ ਦੁਲਾਰਾ ਬੋਲਿਆ, ਕਰ ਕਿਰਪਾ ਗੁਣ ਨਿਧਾਨ। ਏਕਾ ਤੋਲ ਸਾਚਾ ਤੋਲਿਆ, ਤੋਲਣਹਾਰਾ ਦੋ ਜਹਾਨ। ਆਦਿ ਜੁਗਾਦਿ ਕਦੇ ਨਾ ਡੋਲਿਆ, ਡੁਲਾਵਣਹਾਰ ਜ਼ਿਮੀ ਅਸਮਾਨ। ਸਾਚੀ ਵਸਤ ਰੱਖ ਕੋਲਿਆ, ਏਕਾ ਨਾਮ ਦੇਵੇਂ ਦਾਨ। ਘਟ ਘਟ ਅੰਦਰ ਆਪੇ ਮੌਲਿਆ, ਆਤਮ ਬ੍ਰਹਮ ਕਰ ਪਛਾਣ। ਆਪੇ ਭਰਿਆ ਅੰਮ੍ਰਿਤ ਕੌਲਿਆ, ਆਪੇ ਅੰਤਰ ਹੋਏ ਪਰਧਾਨ। ਆਪ ਸੁਣਾਏ ਸਾਚਾ ਢੋਲਿਆ, ਅਨਹਦ ਸ਼ਬਦ ਗਾਏਂ ਗਾਨ। ਆਪੇ ਵਸੇ ਪਰਦੇ ਓਹਲਿਆ, ਕਰੇ ਖੇਲ ਪੰਜ ਤਤ ਕਾਇਆ ਜਗਤ ਮਕਾਨ। ਆਪੇ ਚਾਰੋਂ ਕੁੰਟ ਪਾਏਂ ਰੌਲਿਆ, ਆਪੇ ਲੇਖਾ ਜਾਣੇ ਪੰਜ ਸ਼ੈਤਾਨ। ਆਪ ਭਾਰ ਉਠਾਏ ਧਰਤ ਧੌਲਿਆ, ਆਪੇ ਗਾਏਂ ਆਪਣਾ ਗਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੋ ਵੇਲਾ ਕਵਣ ਵਕਤ ਬ੍ਰਹਮਾ ਵਿਸ਼ਨ ਸ਼ਿਵ ਲੇਖਾ ਮੁੱਕੇ ਆਣ। ਸਾਚਾ ਵੇਲਾ ਹਰਿ ਸਮਝੌਣਾ, ਹਰਿ ਸ਼ਬਦ ਕਰੇ ਅਰਜੋਈਆ। ਕਵਣ ਵੇਲਾ ਵਕਤ ਸੁਹੌਣਾ, ਨਿਰਗੁਣ ਨਿਰਗੁਣ ਲਏ ਮਿਲਾਈਆ। ਕਵਣ ਜੁਗ ਭਾਗ ਲਗੌਣਾ, ਲੋਕਮਾਤ ਵੱਜੇ ਵਧਾਈਆ। ਕਵਣ ਕੁੱਖ ਆਪ ਸੁਹੌਣਾ, ਕਵਣ ਮਾਤ ਮਿਲੇ ਵਡਿਆਈਆ। ਕਵਣ ਸੁਖ ਬ੍ਰਹਮੇ ਵਿਸ਼ਨ ਸ਼ਿਵ ਉਪਜੌਣਾ, ਜਗਤ ਨਾਤਾ ਤੋੜ ਤੁੜਾਈਆ। ਕਵਣ ਰੂਪ ਮੁਖ ਵਖੌਣਾ, ਅਨਭਵ ਪਰਕਾਸ਼ ਕਰਾਈਆ। ਕਵਣ ਗੋਦੀ ਚੁੱਕ ਆਪਣੇ ਧਾਮ ਬਹੌਣਾ, ਸਚਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਤੇਰੇ ਵਿਚ ਜਾਏ ਸਮਾਈਆ। ਪੁਰਖ ਅਬਿਨਾਸ਼ੀ ਇਕ ਸਮਝਾਇੰਦਾ, ਸ਼ਬਦੀ ਸ਼ਬਦ ਗਿਆਨ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ, ਤ੍ਰੈ ਤ੍ਰੈ ਕਰ ਪਰਧਾਨ। ਇਕ ਇਕੇਲਾ ਵੇਖ ਵਖਾਇੰਦਾ, ਵੇਖਣਹਾਰਾ ਸ਼ਾਹ ਸੁਲਤਾਨ। ਨੌਂ ਸੌ ਚੁਰਾਨਵੇ ਜੁਗ ਗੇੜਾ ਇਕ ਬਣਾਇੰਦਾ, ਜੁਗ ਚੌਕੜੀ ਮਿਟੇ ਨਿਸ਼ਾਨ। ਲੋਕਮਾਤ ਲੱਖ ਚੁਰਾਸੀ ਖੇਲ ਖਿਲਾਇੰਦਾ, ਪੰਜ ਤਤ ਕਰ ਪਰਧਾਨ। ਆਪਣਾ ਨਾਮ ਆਪ ਪਰਗਟਾਇੰਦਾ, ਸਚ ਸੰਦੇਸ਼ਾ ਦੇਵੇ ਗੁਣ ਨਿਧਾਨ। ਮਾਣਸ ਮਾਨੁਖ ਆਪ ਵਡਿਆਇੰਦਾ, ਆਪ ਆਪਣੀ ਕਰੇ ਪਛਾਣ। ਨਾਦ ਧੁਨ ਇਕ ਸੁਣਾਇੰਦਾ, ਸ਼ਬਦ ਅਗੰਮੀ ਹਰਿ ਫ਼ਰਮਾਣ। ਲੱਖ ਚੁਰਾਸੀ ਫੋਲ ਫੁਲਾਇੰਦਾ, ਸਾਚੇ ਸੰਤ ਕਰੇ ਪਰਧਾਨ। ਭਗਤ ਆਪਣੀ ਭਗਤੀ ਲਾਇੰਦਾ, ਏਕਾ ਦੇਵੇ ਬ੍ਰਹਮ ਗਿਆਨ। ਸਾਚੀ ਸ਼ਕਤੀ ਵਿਚ ਰਖਾਇੰਦਾ, ਆਦਿ ਸ਼ਕਤ ਬਖ਼ਸ਼ੇ ਮਾਣ। ਗੁਰ ਪੀਰ ਅਵਤਾਰ ਆਪਣੀ ਜੋਤ ਜਗਾਇੰਦਾ, ਲੋਕਮਾਤ ਵੇਸ ਕਰੇ ਆਪ ਮਿਹਰਵਾਨ। ਅੰਤਮ ਚੌਕੜੀ ਰੰਗ ਰੰਗਾਇੰਦਾ, ਨੌਂ ਨੌਂ ਚਾਰ ਚੁੱਕੇ ਕਾਣ। ਸਤ ਸਤ ਆਪਣਾ ਰੰਗ ਰੰਗਾਇੰਦਾ, ਸਤਿ ਸਤਿਵਾਦੀ ਹੋ ਮਿਹਰਵਾਨ। ਸਤਿ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਆਪਣੀ ਕਲ ਧਰਾਇੰਦਾ, ਰੂਪ ਅਨੂਪ ਚਾਰੇ ਕੂਟ ਇਕ ਨਿਸ਼ਾਨ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਕਲਜੁਗ ਅੰਤਮ ਵੇਖੇ ਆਣ। ਚਾਰੇ ਵੇਦਾਂ ਫੋਲ ਫੁਲਾਇੰਦਾ, ਲੇਖਾ ਜਾਣੇ ਅਠਾਰਾਂ ਪੁਰਾਨ। ਸ਼ਾਸਤਰ ਸਿਮਰਤ ਆਪ ਪੜ੍ਹਾਇੰਦਾ, ਆਪੇ ਦੇਵੇ ਗੀਤਾ ਗਿਆਨ। ਅੰਜੀਲ ਕੁਰਾਨਾਂ ਆਪ ਸੁਣਾਇੰਦਾ, ਤੀਸ ਬਤੀਸਾ ਹੋ ਪਰਧਾਨ। ਖਾਣੀ ਬਾਣੀ ਆਪ ਉਪਾਇੰਦਾ, ਪੁਰਖ ਅਬਿਨਾਸ਼ੀ ਵਡ ਮਿਹਰਵਾਨ। ਨਿਤ ਨਵਿਤ ਆਪਣਾ ਰੂਪ ਪਰਗਟਾਇੰਦਾ, ਜੁਗ ਜੁਗ ਚਲੇ ਅਵੱਲੜੀ ਚਾਲ। ਕਲਜੁਗ ਅੰਤਮ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਵੇਖੇ ਆਣ। ਜੁਗ ਚੌਥੇ ਭਾਰ ਉਠਾਇੰਦਾ, ਨੌਂ ਨੌਂ ਚਾਰ ਕਰੇ ਪਛਾਣ। ਗੁਰਮੁਖ ਸਾਚੇ ਮੇਲ ਮਿਲਾਇੰਦਾ, ਮੇਲਣਹਾਰ ਸ੍ਰੀ ਭਗਵਾਨ। ਪੂਰਬ ਲਹਿਣਾ ਝੋਲੀ ਪਾਇੰਦਾ, ਵੇਖਣਹਾਰਾ ਚੌਦਾਂ ਲੋਕ ਦੁਕਾਨ। ਚੌਦਾਂ ਤਬਕਾਂ ਡੇਰਾ ਢਾਇੰਦਾ, ਸ਼ਬਦ ਅਗੰਮੀ ਮਾਰੇ ਬਾਣ। ਸ਼ਬਦ ਸੁਤ ਇਕ ਸਮਝਾਇੰਦਾ, ਪਾਰਬ੍ਰਹਮ ਗੁਣ ਨਿਧਾਨ। ਵਿਸ਼ਨ ਬ੍ਰਹਮਾ ਸ਼ਿਵ ਮੇਲ ਮਿਲਾਇੰਦਾ, ਤ੍ਰੈਗੁਣ ਪੈਂਡਾ ਮੁੱਕੇ ਆਣ। ਜੋ ਘੜਿਆ ਸੋ ਭੰਨ ਵਖਾਇੰਦਾ, ਥਿਰ ਰਹੇ ਨਾ ਕੋਇ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਿੰਨਾਂ ਦੇਵੇ ਏਕਾ ਮਾਣ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚਾ ਸਚ ਜਣਾਇੰਦਾ। ਬ੍ਰਹਮਾ ਹਰਿ ਆਪਣੇ ਪੌਣਾ, ਲੇਖਾ ਹੋਰ ਨਾ ਕੋਇ ਵਖਾਇੰਦਾ। ਪਾਰਬ੍ਰਹਮ ਬ੍ਰਹਮ ਮੇਲ ਮਿਲੌਣਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਸ਼ੰਕਰ ਸੰਸਾ ਦੂਰ ਕਰੌਣਾ, ਸਾਖ਼ਯਾਤ ਆਪਣੀ ਗੋਦ ਸੁਹਾਇੰਦਾ। ਆਪਣੇ ਪੇਟੇ ਆਪੇ ਪੌਣਾ, ਪਵਣ ਪਾਣੀ ਸੇਵ ਨਾ ਕੋਇ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦੇਵੇ ਵਰ, ਏਕਾ ਸਿਖ਼ਿਆ ਆਪ ਪੜ੍ਹਾਇੰਦਾ। ਸਾਚੀ ਸਿਖ਼ਿਆ ਹਰਿ ਸਮਝਾਏ, ਸਾਖਿਆਤ ਰੂਪ ਪਰਗਟਾਈਆ। ਕਲਜੁਗ ਅੰਤਮ ਖੇਲ ਖਲਾਏ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਨਿਰਵੈਰ ਜੋਤੀ ਜੋਤ ਡਗਮਗਾਏ, ਅੰਧ ਅੰਧਿਆਰ ਰਹਿਣ ਨਾ ਪਾਈਆ। ਸ਼ਬਦ ਸੋਟੀ ਹੱਥ ਉਠਾਏ, ਸਾਚਾ ਖੰਡਾ ਨਾਮ ਚਮਕਾਈਆ। ਉਚੀ ਚੋਟੀ ਡੇਰਾ ਲਾਏ, ਸਚ ਸਿੰਘਾਸਣ ਸੋਭਾ ਪਾਈਆ। ਕੋਟਨ ਕੋਟੀ ਹੱਥ ਨਾ ਆਏ, ਲੱਭ ਲੱਭ ਥੱਕੀ ਸਰਬ ਲੋਕਾਈਆ। ਵਾਸਨਾ ਖੋਟੀ ਦਏ ਮਿਟਾਏ, ਆਪਣੀ ਦ੍ਰਿਸ਼ਟੀ ਸ੍ਰਿਸ਼ਟ ਸਬਾਈ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਸਾਚਾ ਵਰ, ਵਾਹ ਵਾ ਵੱਜਦੀ ਰਹੇ ਵਧਾਈਆ। ਵਾਹਵਾ ਚੌਥਾ ਜੁਗ ਔਣਾ, ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕਾਇੰਦਾ। ਬਾਵਨ ਰੂਪ ਨਾ ਕਿਸੇ ਵਟੌਣਾ, ਸੀਤਾ ਰਾਮ ਨਾ ਕੋਇ ਪਰਨਾਇੰਦਾ। ਰਾਵਣ ਗੜ੍ਹ ਨਾ ਕੋਇ ਤੁੜੌਣਾ, ਚਿਲਾ ਧਨੁਸ਼ ਨਾ ਕੋਇ ਚੜ੍ਹਾਇੰਦਾ। ਸਖ਼ੀਆਂ ਮੰਗਲ ਕੋਇ ਨਾ ਗੌਣਾ, ਸਾਚੀ ਰਾਸ ਨਾ ਕੋਇ ਰਚਾਇੰਦਾ। ਰਥ ਰਥਵਾਹੀ ਕੋਇ ਦਿਸ ਨਾ ਔਣਾ, ਗੀਤਾ ਗਿਆਨ ਨਾ ਕੋਇ ਦ੍ਰਿੜਾਇੰਦਾ। ਪੰਜ ਤਤ ਨਾ ਕੋਇ ਰਖੌਣਾ, ਪੰਚਮ ਮੇਲ ਨਾ ਕੋਇ ਮਿਲਾਇੰਦਾ। ਕਾਲਾ ਸੂਸਾ ਨਾ ਤਨ ਛੁਹੌਣਾ, ਈਸਾ ਮੂਸਾ ਨਾ ਮੇਲ ਮਿਲਾਇੰਦਾ। ਕਲਮਾ ਅਮਾਮ ਨਾ ਕੋਇ ਪੜ੍ਹੌਣਾ, ਨਬੀ ਰਸੂਲ ਨਾ ਕੋਇ ਅਖਵਾਇੰਦਾ। ਕਾਇਨਾਤ ਨਾ ਫੇਰਾ ਪੌਣਾ, ਨੂਰ ਜ਼ਹੂਰ ਨਾ ਕੋਈ ਵਖਾਇੰਦਾ। ਐਨਲਹਕ ਨਾਅਰਾ ਕਿਸੇ ਨਾ ਲੌਣਾ, ਉਚੀ ਕੂਕ ਨਾ ਕੋਇ ਸੁਣਾਇੰਦਾ। ਜਗਤ ਮਸੱਲਾ ਨਾ ਕੋਇ ਵਛੌਣਾ, ਸਜਦਾ ਸੀਸ ਨਾ ਕੋਇ ਝੁਕਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਨਾ ਕਿਸੇ ਖਲੌਣਾ, ਨਾਨਕ ਨਾਮ ਨਾ ਕੋਇ ਰਖਾਇੰਦਾ। ਖੜਗ ਖੰਡਾ ਨਾ ਕੋਇ ਚਮਕੌਣਾ, ਤੀਰ ਕਮਾਨ ਨਾ ਹੱਥ ਉਠਾਇੰਦਾ। ਅੰਮ੍ਰਿਤ ਜਾਮ ਨਾ ਕਿਸੇ ਪਿਔਣਾ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਪੁਰਖ ਅਬਿਨਾਸ਼ੀ ਰੂਪ ਪਰਗਟੌਣਾ, ਸਾਚੇ ਸੁਤ ਸ਼ਬਦ ਸਮਝਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਪੰਧ ਮੁਕੌਣਾ, ਲਿਖਿਆ ਲੇਖ ਨਾ ਕੋਇ ਪੜ੍ਹਾਇੰਦਾ। ਆਪਣਾ ਰੂਪ ਆਪ ਪਰਗਟੌਣਾ, ਪਾਰਬ੍ਰਹਮ ਆਪਣੀ ਜੋਤ ਆਪ ਜਗਾਇੰਦਾ। ਵਰਨ ਗੋਤ ਵਿਚ ਕਿਸੇ ਨਾ ਔਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਮੰਦਰ ਮਸਜਿਦ ਮਠ ਸ਼ਿਵਦਵਾਲੇ ਕਿਸੇ ਨਾ ਬਹੌਣਾ, ਗੁਰਸਿਖਾਂ ਅੰਦਰ ਡੇਰਾ ਲਾਇੰਦਾ। ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਬਾਹੋਂ ਫੜ ਨਾ ਕਿਸੇ ਗਲੇ ਲਗੌਣਾ, ਆਪਣੀ ਧੂੜ ਗੁਰਸਿਖਾਂ ਮਸਤਕ ਟਿੱਕਾ ਲਾਇੰਦਾ। ਉਚੇ ਟਿੱਲੇ ਚੜ੍ਹ ਚੜ੍ਹ ਹੱਥ ਕਿਸੇ ਨਾ ਪੌਣਾ, ਜੋਗੀ ਜਤੀ ਸਤੀ ਜਟਾ ਜੂਟ ਧਾਰ ਸਰਬ ਕੁਰਲਾਇੰਦਾ। ਸਨਿਆਸ ਵੈਰਾਗ ਨਾ ਕੋਇ ਵਖੌਣਾ, ਬ੍ਰਹਮਚਾਰੀ fਗ੍ਰਹਸਤੀ ਆਪਣੇ ਚਰਨਾਂ ਨਾਲ ਮਿਲਾਇੰਦਾ। ਜਿਸ ਜਨ ਉਪਰ ਆਪਣੀ ਦਇਆ ਕਮੌਣਾ, ਕੋਟਨ ਕੋਟ ਕੋਟ ਜਨਮ ਦੇ ਪਾਪ ਗਵਾਇੰਦਾ। ਨਿਹਕਲੰਕ ਆਪਣਾ ਨਾਉਂ ਰਖੌਣਾ, ਸ਼ਬਦ ਡੰਕਾ ਹੱਥ ਰਖਾਇੰਦਾ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਰਾਓ ਰੰਕਾਂ ਊਚਾਂ ਨੀਚਾਂ ਏਕਾ ਰੰਗ ਰੰਗੌਣਾ, ਵਰਨ ਗੋਤ ਨਾ ਕੋਇ ਬਣਾਇੰਦਾ। ਏਕਾ ਬ੍ਰਹਮ ਸਰਬ ਸਮਝੌਣਾ, ਪਾਰਬ੍ਰਹਮ ਪ੍ਰਭ ਪਰਦਾ ਲਾਹਿੰਦਾ। ਘਟ ਘਟ ਅੰਦਰ ਦੀਪ ਜੋਤ ਜਗੌਣਾ, ਜੋਤ ਨਿਰੰਜਣ ਸੇਵਾ ਲਾਇੰਦਾ। ਦੂਈ ਦਵੈਤੀ ਪਰਦਾ ਲੌਹਣਾ, ਮਾਇਆ ਮਮਤਾ ਮੋਹ ਮਿਟਾਇੰਦਾ। ਹਉਮੇ ਹੰਗਤਾ ਗੜ੍ਹ ਤੁੜੌਣਾ, ਮਨ ਰਾਵਣ ਆਪ ਖਪਾਇੰਦਾ। ਸੀਤਾ ਸੁਰਤ ਸਵਾਣੀ ਆਪ ਪਰਨੌਣਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਕਲਜੁਗ ਜੀਵ ਕਾਗ ਫੜ ਫੜ ਹੰਸ ਬਣੌਣਾ, ਜਿਸ ਜਨ ਆਪਣੇ ਨਾਮ ਚੋਗ ਚੁਗਾਇੰਦਾ। ਲੋਕ ਪਰਲੋਕ ਆਪ ਸੁਹੌਣਾ, ਅੰਤ ਭਗਵੰਤ ਮੇਲ ਮਿਲਾਇੰਦਾ। ਰਾਏ ਧਰਮ ਦਰ ਦੁਰਕੌਣਾ, ਚਿਤਰ ਗੁਪਤ ਨੇੜ ਨਾ ਆਇੰਦਾ। ਕਲਜੁਗ ਕੂੜਾ ਪੰਧ ਮੁਕੌਣਾ, ਜੂਠ ਝੂਠ ਡੇਰਾ ਢਾਇੰਦਾ। ਵਿਸ਼ਵ ਰੂਪ ਸਰਬ ਦਰਸੌਣਾ, ਵਿਸ਼ਨ ਆਪਣਾ ਨਾਉਂ ਰਖਾਇੰਦਾ। ਪਾਰਬ੍ਰਹਮ ਬ੍ਰਹਮ ਪਰਗਟੌਣਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸ਼ੰਕਰ ਹੱਥ ਤ੍ਰਸੂਲ ਸੁਟੌਣਾ, ਥਾਸ਼ਕ ਤਸ਼ਕਾ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦੇਵੇ ਵਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਕਰ ਕਿਰਪਾ ਖੇਲ ਖਿਲਾਇੰਦਾ। ਸ਼ਬਦ ਦੁਲਾਰੇ ਸਚ ਵਿਚਾਰਨਾ, ਬਿਨ ਰਸਨਾ ਜਿਹਵਾ ਹਰਿ ਗੁਣ ਗਾਈਆ। ਕਾਗਦ ਕਲਮ ਨਾ ਕਿਸੇ ਵਿਚਾਰਨਾ, ਜਗਤ ਵਿਦਿਆ ਭੇਵ ਨਾ ਰਾਈਆ। ਗੁਰ ਪੀਰ ਅਵਤਾਰ ਦਰ ਦੁਵਾਰ ਬਣਨ ਸਵਾਲਨਾ, ਮੰਗਣ ਭਿਛਿਆ ਭਿਖਕ ਭਿਛਿਆ ਝੋਲੀ ਪਾਈਆ। ਆਪੇ ਆਪਣੀ ਪੂਰੀ ਕਰੇ ਕਾਮਨਾ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਪੀਰ ਅਵਤਾਰ ਬਣਦਾ ਰਿਹਾ ਜ਼ਾਮਨਾ, ਰਾਮ ਕ੍ਰਿਸ਼ਨ ਰਾਧਾ ਕ੍ਰਿਸ਼ਨ ਅੱਲਾ ਹੂ ਅਕਬਰ ਸਤਿਨਾਮ ਵਾਹਿਗੁਰੂ ਜੁਗ ਜੁਗ ਕਰੇ ਪੜ੍ਹਾਈਆ। ਅੰਤਮ ਅੰਤ ਸ੍ਰੀ ਭਗਵੰਤ ਨੌਂ ਖੰਡ ਪ੍ਰਿਥਮੀ ਸਤ ਦੀਪ ਚੌਦਾਂ ਲੋਕ ਤ੍ਰੈਭਵਨ ਬ੍ਰਹਮਾ ਵਿਸ਼ਨ ਸ਼ਿਵ ਕ੍ਰੋੜ ਤੇਤੀਸਾ ਗਣ ਗੰਧਰਬ ਸੁਰ ਨਰ ਮੁਨ ਜਨ ਕਿਨਰ ਯਛਪ ਆਪੇ ਮੇਟੇ ਅੰਧੇਰੀ ਸ਼ਾਮਨਾ, ਇਕ ਨਿਰਗੁਣ ਜੋਤ ਕਰੇ ਰਸ਼ਨਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵਸੇ ਬਾਹਰ ਇਕ ਰਖਾਏ ਸਚ ਗਰਾਮਨਾ, ਸਚਖੰਡ ਦਵਾਰਾ ਹਰਿ ਨਿਰੰਕਾਰਾ ਨਗਰ ਖੇੜਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਜੂ ਹਰਿ ਹਰਿ ਬੈਠਾ ਵੇਸ ਵਟਾਈਆ। ਵੇਸ ਅਵੱਲਾ ਏਕੰਕਾਰਾ, ਹਰਿ ਸਾਚਾ ਸਚ ਕਰਾਇੰਦਾ। ਲੋਕਮਾਤ ਮਾਤ ਲਏ ਅਵਤਾਰਾ, ਮਾਤ ਪਿਤ ਪਿਤਾ ਪੂਤ ਵੇਖ ਵਖਾਇੰਦਾ। ਚਾਰੋਂ ਕੁੰਟ ਹੋ ਉਜਿਆਰ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਇੰਦਾ। ਸ੍ਰਿਸ਼ਟ ਸਬਾਈ ਵੇਖੇ ਇਕ ਅਖਾੜਾ, ਪੰਚਮ ਧਾੜ ਆਪ ਉਠਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਗਾਰਾ, ਸਮੁੰਦ ਸਾਗਰ ਫੋਲ ਫੁਲਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰਾ, ਹੁਕਮੀ ਹੁਕਮ ਵਰਤੇ ਵਰਤਾਰਾ, ਹਰਿ ਨਿਰੰਕਾਰਾ ਸ਼ਸਤਰ ਹੱਥ ਨਾ ਕੋਈ ਉਠਾਇੰਦਾ। ਚਾਰੋਂ ਕੁੰਟ ਕਰੇ ਖ਼ਵਾਰਾ, ਧਰਨੀ ਧਰਤ ਧਵਲ ਕਰੇ ਪੁਕਾਰਾ, ਜ਼ਿਮੀ ਅਸਮਾਨਾ ਧੂਆਂਧਾਰਾ, ਸੁੱਚ ਸੁੱਚ ਨਾ ਕੋਈ ਦ੍ਰਿੜਾਈਆ। ਲੱਖ ਚੁਰਾਸੀ ਨਾਰ ਵਿਭਚਾਰਾ, ਮਿਲੇ ਮੇਲ ਨਾ ਹਰਿ ਕਰਤਾਰਾ, ਪੰਚ ਵਿਕਾਰ ਹੋਇਆ ਸ਼ੰਗਾਰਾ, ਮਨ ਮਤ ਬੈਠੀ ਵੇਸ ਵਟਾਈਆ। ਆਤਮ ਬ੍ਰਹਮ ਨਾ ਕਿਸੇ ਵਿਚਾਰਾ, ਚਾਰ ਵਰਨ ਅਠਾਰਾਂ ਬਰਨ ਰੋਵਣ ਜ਼ਾਰੋ ਜ਼ਾਰਾ, ਪਾਰਬ੍ਰਹਮ ਨਾ ਕੋਈ ਮਿਲਾਈਆ। ਕਲਜੁਗ ਚਾਰੋਂ ਕੁੰਟ ਹੋਏ ਧੂਆਂਧਾਰਾ, ਉਚੀ ਕੂਕ ਲਾਵੇ ਨਾਅਰਾ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਸਾਚਾ ਮੰਦਰ ਗੁਰੂ ਦਰ ਦਵਾਰਾ, ਗੁਰਮੁਖ ਵਿਰਲਾ ਪਾਵੇ ਸਾਰਾ, ਕਾਇਆ ਮੰਦਰ ਖੋਜ ਖੁਜਾਈਆ। ਅੱਠੇ ਪਹਿਰ ਰਹੇ ਧੁਨਕਾਰਾ, ਸਾਚੀ ਸਖ਼ੀਆਂ ਮੰਗਲਚਾਰਾ, ਅੰਮ੍ਰਿਤ ਆਤਮ ਠੰਡਾ ਠਾਰਾ, ਸਰ ਸਰੋਵਰ ਇਕ ਸੁਹਾਈਆ। ਆਤਮ ਸੇਜਾ ਕੰਤ ਭਤਾਰਾ, ਰੰਗ ਰਲੀਆਂ ਮਾਣੇ ਅਗੰਮ ਅਪਾਰਾ, ਭਸਮੜ ਹੋਏ ਮਰੇ ਨਾ ਜਾਈਆ। ਜਿਸ ਮਿਲਿਆ ਪੁਰਖ ਕਰਤਾਰਾ, ਨਾਤਾ ਤੁਟਾ ਸਰਬ ਸੰਸਾਰਾ, ਘਰ ਪਾਇਆ ਇਕ ਦਵਾਰਾ, ਮਿਲਿਆ ਮੇਲ ਕੰਤ ਭਤਾਰਾ, ਵਿਛੜ ਕਦੇ ਨਾ ਜਾਈਆ। ਗੁਰਸਿਖ ਤੇਰਾ ਵਸਦਾ ਰਹੇ ਦਵਾਰਾ, ਪੰਚ ਵਿਕਾਰਾ ਮੇਟੇ ਝੂਠੀ ਧਾੜਾ, ਕਰੇ ਪਰਕਾਸ਼ ਬਹੱਤਰ ਨਾੜਾ, ਅੰਧ ਅੰਧੇਰ ਰਹਿਣ ਨਾ ਪਾਈਆ। ਤੇਰਾ ਮੰਦਰ ਤੇਰੇ ਘਰ ਵਿਚ ਸੋਹਿਆ ਘਰ ਉਜਿਆਰਾ, ਦੀਵਾ ਬਾਤੀ ਤੇਲ ਨਾ ਕੋਈ ਪਸਾਰਾ, ਜਗਾਵਣਹਾਰਾ ਇਕ ਅਖਵਾਈਆ। ਦਰਸ ਦਿਖਾਏ ਅਗੰਮ ਅਪਾਰਾ, ਸਰਬ ਜੀਆਂ ਇਕ ਦਾਤਾਰਾ, ਆਦਿ ਜੁਗਾਦਿ ਜੁਗਾ ਜੁਗੰਤਰ ਜਗਤ ਜੁਗਤ ਕਰੇ ਸਾਚੀ ਕਾਰਾ ਕਾਰ ਕਮਾਵਣਹਾਰਾ ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰਾ, ਲੱਖ ਚੁਰਾਸੀ ਵੇਖੇ ਥਾਉਂ ਥਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ ਵਜਾਏ ਧੁਨ ਨਾਦ, ਨਰ ਨਰਾਇਣ ਘਟ ਘਟ ਮੰਦਰ ਅੰਦਰ ਬੈਠਾ ਸੋਭਾ ਪਾਈਆ।
