੧ ਕੱਤਕ ੨੦੧੭ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਗੁਰਸਿਖ ਅੰਤ ਕਦੇ ਨਾ ਆਇਆ, ਨਾ ਮਰੇ ਨਾ ਜਾਈਆ। ਜਿਸ ਸਤਿਗੁਰ ਪੁਰਖ ਮਨਾਇਆ, ਪ੍ਰਭ ਪਾਇਆ ਸਾਚਾ ਮਾਹੀਆ। ਏਥੇ ਉਥੇ ਹੋਏ ਸਹਾਇਆ, ਦੋ ਜਹਾਨਾਂ ਲਏ ਤਰਾਈਆ। ਏਕਾ ਆਪਣਾ ਨਾਮ ਜਪਾਇਆ, ਰਸਨਾ ਜਪਤ ਜਪਤ ਸੁਖ ਪਾਈਆ। ਕਾਇਆ ਨਗਰ ਖੇੜਾ ਵੇਖ ਵਖਾਇਆ, ਅੰਦਰ ਬੈਠਾ ਬੇਪਰਵਾਹੀਆ। ਗੁਰਸਿਖ ਜੇਠਾ ਸੁਤ ਆਪੇ ਜਾਇਆ, ਧੰਨ ਧੰਨ ਜਣੇਂਦੀ ਮਾਈਆ। ਦਾਈ ਦਾਇਆ ਆਪ ਅਖਵਾਇਆ, ਦਿਵਸ ਰੈਣ ਸੇਵ ਕਮਾਈਆ। ਕਾਗਦ ਕਲਮ ਨਾ ਲਿਖੇ ਛਾਹਿਆ, ਚਾਰ ਵੇਦ ਰਹੇ ਜਸ ਗਾਈਆ। ਗੁਰਮੁਖ ਤੇਰਾ ਅੰਤ ਕਿਸੇ ਨਾ ਪਾਇਆ, ਚਾਰੇ ਬਾਣੀ ਰਹੀ ਕੁਰਲਾਈਆ। ਪਰਾ ਪਸੰਤੀ ਮਧਮ ਬੈਖਰੀ ਰਾਗ ਅਲਾਇਆ, ਨਾਦ ਅਨਾਦਾ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ, ਜਨ ਭਗਤਾਂ ਬੁਝਾਏ ਲੱਗੀ ਬਸੰਤਰ, ਲੇਖਾ ਜਾਣੇ ਆਤਮ ਅੰਤਰ, ਆਪਣੀ ਅੰਤਰਗਤ ਜਣਾਈਆ। ਗੁਰਮੁਖ ਕਦੇ ਨਾ ਰੁਲਿਆ, ਜਿਸ ਮਿਲਿਆ ਬੇਪਰਵਾਹ। ਦਰ ਦਵਾਰ ਜੋ ਆਇਆ ਭੁੱਲਿਆ, ਪੁਰਖ ਅਬਿਨਾਸ਼ੀ, ਆਪਣੇ ਗਲੇ ਲਏ ਲਗਾ। ਸਾਚੇ ਕੰਡੇ ਜੋ ਜਨ ਤੁਲਿਆ, ਤੋਲਣਹਾਰਾ ਰਿਹਾ ਤੁਲਾ। ਬਾਜ ਸਿੰਘ ਤੇਰਾ ਬੂਟਾ ਲੋਕਮਾਤ ਫਲਿਆ, ਪਤ ਡਾਲ੍ਹੀ ਦਏ ਮਹਿਕਾ। ਲੋਕਮਾਤ ਨਾ ਰੁਲਿਆ, ਕਰਤਾ ਕੀਮਤ ਦੇਵੇ ਪਾ। ਦੇਵੇ ਨਾਮ ਅਨਮੁਲਿਆ, ਸਚ ਵਸਤ ਅਮੋਲਕ ਆਪ ਵਰਤਾ। ਅੰਮ੍ਰਿਤ ਆਤਮ ਅਜੇ ਨਾ ਡੁੱਲਿਆ, ਨਾਭੀ ਕਵਲ ਰੱਖਿਆ ਬੰਦ ਕਰਾ। ਵੇਲੇ ਅੰਤਮ ਪਾਵੇ ਮੁੱਲਿਆ, ਅਮਲ ਆਪਣਾ ਨਾਉਂ ਅਖਵਾ। ਗੁਰਸਿਖ ਬੂਟਾ ਕਦੇ ਨਾ ਹੁੱਲਿਆ, ਸਤਿਗੁਰ ਪੂਰਾ ਦੀਨ ਦਿਆਲਾ ਵਡ ਕਿਰਪਾਲਾ ਏਕਾ ਹੱਥ ਸੀਸ ਦਏ ਟਿਕਾ। ਜੋ ਜਨ ਚਰਨ ਪ੍ਰੀਤੀ ਘੋਲ ਘੁਲਿਆ, ਲੱਖ ਚੁਰਾਸੀ ਦੇਵੇ ਫੰਦ ਕਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕੰਕਾਰਾ, ਲੱਖ ਚੁਰਾਸੀ ਵੇਖਣਹਾਰਾ, ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਗੁਰਮੁਖ ਸਾਚੇ ਪਾਰ ਕਰਾਇੰਦਾ। ਗੁਰਮੁਖ ਲੇਖ ਅਵੱਲੜਾ, ਪਾਰਬ੍ਰਹਮ ਆਪ ਲਿਖਾਇੰਦਾ। ਪੁਰਖ ਅਬਿਨਾਸ਼ੀ ਇਕ ਇਕੱਲੜਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਮਾਰਗ ਦੱਸੇ ਇਕ ਸੁਖਲੜਾ, ਚਰਨ ਪ੍ਰੀਤੀ ਜੋੜ ਜੁੜਾਇੰਦਾ। ਨਾਮ ਫੜਾਏ ਏਕਾ ਪੱਲੜਾ, ਸਾਚਾ ਪੱਲੂ ਆਪ ਉਠਾਇੰਦਾ। ਜੋਤੀ ਸ਼ਬਦੀ ਆਪੇ ਰਲੜਾ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਅਨਭਵ ਪਰਕਾਸ਼ ਸ਼ਬਦ ਅਨਾਦਿ ਧੁਰ ਦਰਗਾਹੀ ਵਿਚ ਬ੍ਰਹਿਮਾਦਿ ਆਪੇ ਘਲੜਾ, ਪਾਰਬ੍ਰਹਮ ਹਰਿ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਗੁਰਮੁਖ ਰੰਗ ਰੰਗਾਇੰਦਾ, ਕਰ ਕਿਰਪਾ ਗੁਣ ਨਿਧਾਨ। ਏਕਾ ਵਸਤ ਝੋਲੀ ਪਾਇੰਦਾ, ਸ਼ਬਦ ਅਨਾਦੀ ਧੁਰ ਦੀਬਾਣ। ਨੇਤਰ ਨੈਣ ਇਕ ਖੁਲ੍ਹਾਇੰਦਾ, ਆਤਮ ਅੰਤਰ ਬ੍ਰਹਮ ਗਿਆਨ। ਆਤਮ ਸੇਜਾ ਆਪ ਸੁਹਾਇੰਦਾ, ਨਿਰਗੁਣ ਰੂਪ ਸ੍ਰੀ ਭਗਵਾਨ। ਸ਼ਬਦ ਡੰਕਾ ਇਕ ਵਜਾਇੰਦਾ, ਅਨਹਦ ਧੁਨ ਸੱਚੀ ਧੁਨਕਾਨ। ਸਚ ਮਕਾਨ ਆਪ ਬਹਾਇੰਦਾ, ਚੌਦਾਂ ਲੋਕ ਬੰਦ ਕਰਾਏ ਦੁਕਾਨ। ਤਖ਼ਤ ਨਿਵਾਸੀ ਦਇਆ ਕਮਾਇੰਦਾ, ਸ਼ਾਹੋ ਭੂਪ ਵਡ ਰਾਜਾਨ। ਦਲੀਪ ਸਿੰਘ ਕਿਉਂ ਘਬਰਾਇੰਦਾ, ਜਿਸ ਸਤਿਗੁਰ ਮਿਲਿਆ ਆਣ। ਆਲ੍ਹਣਿਉਂ ਡਿਗੇ ਬੋਟ ਆਪ ਉਠਾਇੰਦਾ, ਪਰਗਟ ਹੋਇਆ ਜੋਧਾ ਸੂਰਬੀਰ ਬਲੀ ਬਲਵਾਨ। ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ, ਹੱਥ ਰੱਖੇ ਨਾ ਕੋਇ ਤੀਰ ਕਮਾਨ। ਨੌਂ ਖੰਡ ਪ੍ਰਿਥਮੀ ਫੇਰਾ ਪਾਇੰਦਾ, ਸੱਤਾਂ ਦੀਪਾਂ ਕਰੇ ਪਛਾਣ। ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਇੰਦਾ, ਕਰੋੜ ਤੇਤੀਸਾ ਦਏ ਗਿਆਨ। ਰਵ ਸਸ ਜੋਤ ਟਿਕਾਇੰਦਾ, ਪੁਰਖ ਅਬਿਨਾਸ਼ੀ ਵਡ ਮਿਹਰਵਾਨ। ਮੰਡਲ ਮੰਡਪ ਡੇਰਾ ਲਾਇੰਦਾ, ਧਰਤ ਧਵਲ ਜ਼ਿਮੀ ਅਸਮਾਨ। ਬੋਧ ਅਗਾਧਾ ਸ਼ਬਦ ਜਣਾਇੰਦਾ, ਸ਼ਾਹੋ ਭੂਪ ਵਡ ਸੁਲਤਾਨ। ਧੁਰ ਫ਼ਰਮਾਣਾ ਆਪ ਅਲ੍ਹਾਇੰਦਾ, ਤਖ਼ਤ ਨਿਵਾਸੀ ਰਾਜ ਰਾਜਾਨ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਗੁਰਮੁਖ ਸਾਚਾ ਮੇਲਿਆ, ਕਰ ਕਿਰਪਾ ਗੁਣ ਨਿਧਾਨ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਿਆ, ਗੁਰ ਚੇਲਾ ਸੂਰਬੀਰ ਬਲਵਾਨ। ਪ੍ਰਭ ਮਿਲਿਆ ਸੱਜਣ ਸੁਹੇਲਿਆ, ਲੱਖ ਚੁਰਾਸੀ ਵਿਚੋਂ ਕਰੇ ਪਛਾਣ। ਲੇਖਾ ਜਾਣੇ ਇਕ ਇਕੇਲਿਆ, ਇਕ ਇਕੱਲਾ ਗੁਣ ਨਿਧਾਨ। ਆਪੇ ਜਾਣੇ ਆਪਣਾ ਵਕਤ ਵੇਲਿਆ, ਥਿਤ ਵਾਰ ਨਾ ਕੋਈ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਲਿਖੇ ਕਾਇਆ ਮੰਦਰ ਬੈਠ ਮਕਾਨ। ਕਾਇਆ ਮੰਦਰ ਹਰਿ ਦਵਾਰ, ਹਰਿ ਜੂ ਹਰਿ ਹਰਿ ਆਪ ਸਾਲਾਹਿੰਦਾ। ਅੰਦਰ ਬੈਠ ਸ੍ਰੀ ਭਗਵਾਨ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਅਮਿਉਂ ਰਸ ਆਪਣਾ ਆਪ ਚਖਾਇੰਦਾ। ਨਾਤਾ ਤੋੜੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਇਕ ਸੁਣਾਏ ਸਾਚਾ ਗਾਨ, ਗੀਤ ਗੋਬਿੰਦ ਆਪ ਅਲਾਇੰਦਾ। ਕਰੇ ਪਰਕਾਸ਼ ਕੋਟਨ ਭਾਨ, ਅਗਿਆਨ ਅੰਧੇਰ ਗਵਾਇੰਦਾ। ਲੱਖ ਚੁਰਾਸੀ ਪੁਣ ਛਾਣ, ਗੁਰਮੁਖ ਲਾਲ ਅਨਮੁਲੜੇ ਵਰੋਲ ਆਪਣੇ ਕੰਡੇ ਆਪੇ ਪਾਇੰਦਾ। ਦੇਵਣਹਾਰਾ ਦਾਨੀ ਦਾਨ, ਦਾਤਾ ਦਾਨੀ ਸੇਵ ਕਮਾਇੰਦਾ । ਗੁਰਮੁਖ ਸਖ਼ੀ ਹਰਿ ਹਰਿ ਮਿਲਿਆ ਸਾਚਾ ਕਾਹਨ, ਨਾਮ ਬੰਸਰੀ ਇਕ ਵਜਾਇੰਦਾ। ਨਾਤਾ ਜੁੜਿਆ ਸੀਤਾ ਰਾਮ, ਸੀਤਾ ਸੁਰਤੀ ਆਪ ਪਰਨਾਇੰਦਾ। ਕਰੇ ਕਰਾਏ ਪੂਰਾ ਕਾਮ, ਪੂਰਨ ਇਛਿਆ ਭਿਛਿਆ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਚਰਨ ਧਿਆਨ ਇਕ ਵਖਾਇੰਦਾ। ਸੋ ਪੁਰਖ ਨਿਰੰਜਣ ਸੱਚਾ ਪਾਤਸ਼ਾਹ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਇਕ ਇਕੱਲਾ ਭੇਵ ਨਾ ਆਇੰਦਾ। ਏਕੰਕਾਰਾ ਧੁਰ ਮਲਾਹ, ਧੁਰ ਦਾ ਬੇੜਾ ਆਪ ਚਲਾਇੰਦਾ। ਆਦਿ ਨਿਰੰਜਣ ਨਿਰਗੁਣ ਜੋਤ ਜਗਾ, ਦਰ ਘਰ ਸਾਚਾ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਆਪਣਾ ਨਾਉਂ ਧਰਾ, ਸ੍ਰੀ ਭਗਵਾਨ ਆਪੇ ਜਸ ਗਾਇੰਦਾ। ਪਾਰਬ੍ਰਹਮ ਪ੍ਰਭ ਵੇਸ ਵਟਾ, ਵੇਸ ਅਵੇਸਾ ਆਪ ਕਰਾਇੰਦਾ। ਸਚਖੰਡ ਦਵਾਰਾ ਇਕ ਉਪਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਘਰ ਵਿਚ ਘਰ ਲਏ ਟਿਕਾ, ਥਿਰ ਘਰ ਸਾਚੀ ਰਚਨ ਰਚਾਇੰਦਾ। ਸਤਿ ਪੁਰਖ ਨਿਰੰਜਣ ਡਗਮਗਾ, ਨੂਰ ਨੂਰ ਆਪ ਧਰਾਇੰਦਾ। ਆਪਣੀ ਦਇਆ ਆਪ ਕਮਾ, ਆਪਣੀ ਕਲ ਵਰਤਾਇੰਦਾ। ਆਪਣਾ ਰੰਗ ਆਪ ਰੰਗਾ, ਆਪੇ ਵੇਖ ਵਖਾਇੰਦਾ। ਆਪੇ ਬਣੇ ਸ਼ਾਹ ਪਾਤਸ਼ਾਹ, ਰਾਜ ਰਾਜਾਨ ਆਪ ਅਖਵਾਇੰਦਾ। ਆਪਣਾ ਖੇਲ ਆਪ ਕਰਾ, ਖੇਲਣਹਾਰਾ ਵੇਸ ਧਰਾਇੰਦਾ। ਆਪਣਾ ਤਖ਼ਤ ਆਪ ਬਣਾ, ਸਚ ਸਿੰਘਾਸਣ ਨਾਉਂ ਉਪਾਇੰਦਾ। ਸਚ ਦਵਾਰੇ ਆਪੇ ਡਾਹ, ਆਪੇ ਆਸਣ ਲਾਇੰਦਾ। ਆਪਣਾ ਹੁਕਮ ਆਪ ਚਲਾ, ਹੁਕਮੀ ਹੁਕਮ ਆਪ ਵਰਤਾਇੰਦਾ। ਆਪਣੇ ਭਾਣੇ ਆਪ ਸਮਾ, ਵਡ ਭਾਣਾ ਹੱਥ ਰਖਾਇੰਦਾ। ਇਕ ਇਕੱਲਾ ਬੇਪਰਵਾਹ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਉਪਾਇੰਦਾ। ਦਰ ਘਰ ਸਾਚਾ ਸੋਭਾਵੰਤ, ਸਚਖੰਡ ਦਵਾਰ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਬੈਠਾ ਏਕਾ ਕੰਤ, ਨਿਰਵੈਰ ਖੇਲ ਖਿਲਾਈਆ। ਏਕੰਕਾਰਾ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਦਿ ਨਿਰੰਜਣ ਦੀਪ ਜਗੰਤ, ਜੋਤੀ ਜਾਤਾ ਬੇਪਰਵਾਹੀਆ । ਅਬਿਨਾਸ਼ੀ ਕਰਤਾ ਆਦਿ ਅੰਤ, ਆਪਣੀ ਧਾਰ ਆਪ ਬੰਧਾਈਆ। ਸ੍ਰੀ ਭਗਵਾਨ ਸਾਚੇ ਧਾਮ ਸੋਭਾਵੰਤ, ਥਿਰ ਦਰਬਾਰਾ ਵਡ ਵਡਿਆਈਆ। ਪਾਰਬ੍ਰਹਮ ਪ੍ਰਭ ਬਣੇ ਮੰਗਤ, ਨਿਰਗੁਣ ਨਿਰਗੁਣ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣੀ ਧਾਰ ਆਪ ਚਲਾਈਆ। ਸੋ ਪੁਰਖ ਨਿਰੰਜਣ ਸਾਚੀ ਧਾਰ, ਸਚਖੰਡ ਦੁਆਰੇ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਖੇਲ ਅਪਾਰ, ਮੂਰਤ ਅਕਾਲ ਰੂਪ ਪਰਗਟਾਇੰਦਾ। ਏਕੰਕਾਰਾ ਹੋ ਤਿਆਰ, ਅਨਭਵ ਪਰਕਾਸ਼ ਆਪ ਵਖਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਸ੍ਰੀ ਭਗਵਾਨ ਆਪ ਸੁਹਾਏ ਬੰਕ ਦਵਾਰ, ਸਚ ਦਵਾਰਾ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਕਰ ਪਸਾਰ, ਆਪ ਆਪਣਾ ਵੇਖ ਵਖਾਇੰਦਾ। ਪਾਰਬ੍ਰਹਮ ਭੇਵ ਨਿਆਰ, ਗੁਪਤ ਜ਼ਾਹਰ ਆਪਣੀ ਕਲ ਧਰਾਇੰਦਾ। ਸਚਖੰਡ ਦਵਾਰ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪ ਕਰਾਇੰਦਾ। ਨਿਰਭੌ ਰੂਪ ਅਗੰਮ ਅਪਾਰ, ਅਲੱਖ ਅਗੋਚਰ ਦਿਸ ਨਾ ਆਇੰਦਾ। ਆਪੇ ਬਣੇ ਸੱਚੀ ਸਰਕਾਰ, ਸਾਚੇ ਚਰਨ ਟਿਕਾਇੰਦਾ। ਆਪੇ ਬਣੇ ਚੋਬਦਾਰ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਹੁਕਮੀ ਹੁਕਮ ਕਰੇ ਵਰਤਾਰ, ਹੁਕਮ ਹਾਕਮ ਆਪਣਾ ਆਪ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਇੰਦਾ। ਆਪਣੀ ਰਚਨਾ ਹਰਿ ਭਗਵਾਨ, ਆਪਾ ਆਪ ਉਪਾਈਆ। ਆਦਿ ਆਦਿ ਖੇਲ ਮਹਾਨ, ਖੇਲ ਖਲੰਤਾ ਭੇਵ ਨਾ ਰਾਈਆ। ਮਾਤ ਪਿਤ ਨਾ ਕੋਈ ਬਾਲ ਨਾਦਾਨ, ਗੋਦੀ ਗੋਦ ਨਾ ਕੋਇ ਸੁਹਾਈਆ। ਇਕ ਇਕੱਲਾ ਨੌਜਵਾਨ, ਨਾ ਮਰੇ ਨਾ ਜਾਈਆ। ਆਪਣਾ ਰੂਪ ਆਪ ਪਛਾਣ, ਅਨੂਪ ਸਤਿ ਸਰੂਪ ਸ਼ਾਹੋ ਭੂਪ ਵਡ ਵਡਿਆਈਆ। ਆਪ ਵਸਾਏ ਆਪਣਾ ਸਚ ਮਕਾਨ, ਸਚਖੰਡ ਦਵਾਰਾ ਬਣਤ ਬਣਾਈਆ । ਤਖ਼ਤ ਨਿਵਾਸੀ ਰਾਜ ਰਾਜਾਨ, ਸੋਭਾਵੰਤ ਸੋਹੰ ਇਕ ਰਘਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਆਪ ਬਣਾਈਆ। ਆਪੇ ਘਾੜਨ ਘੜੇ ਘੜਨੇਹਾਰਾ, ਨਾ ਕੋਈ ਭੰਨੇ ਭੰਨ ਭਨਾਇੰਦਾ। ਆਪਣੇ ਮੰਦਰ ਆਪੇ ਵਰੇ ਵਰਨੇਹਾਰਾ, ਦਰ ਦਰਵਾਜ਼ਾ ਨਾ ਕੋਇ ਵਖਾਇੰਦਾ। ਆਪਣੀ ਕਰਨੀ ਕਰੇ ਆਪੇ ਕਰਨੇਹਾਰਾ, ਕਰਤਾ ਪੁਰਖ ਨਾਉਂ ਧਰਾਇੰਦਾ। ਆਪਣੀ ਸਰਨੀ ਆਪੇ ਪੜੇ ਪੜਨੇਹਾਰਾ, ਦੂਸਰ ਸੀਸ ਨਾ ਕਿਸੇ ਝੁਕਾਇੰਦਾ। ਆਪਣੀ ਮਰਨੀ ਆਪੇ ਮਰੇ ਮਰਨੇਹਾਰਾ, ਜੀਵਣ ਮਰਨ ਵਿਚ ਨਾ ਆਇੰਦਾ। ਆਪਣੀ ਤਰਨੀ ਆਪੇ ਤਰੇ ਤਰਨੇਹਾਰਾ, ਤਰਨੇਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਨਿਰਗੁਣ ਵੇਖੇ ਸਚ ਤਮਾਸ਼ਾ, ਆਪਣਾ ਵਾਸਾ ਆਪ ਕਰਾਇੰਦਾ। ਆਪਣਾ ਵਾਸਾ ਆਪੇ ਰੱਖ, ਆਪ ਆਪਾ ਵੇਖ ਵਖਾਈਆ। ਨਿਰਗੁਣ ਰੂਪ ਕਰ ਪਰਤੱਖ, ਨਿਰਗੁਣ ਨਿਰਗੁਣ ਲਏ ਜਾਈਆ। ਨਿਰਗੁਣ ਅੰਦਰ ਨਿਰਗੁਣ ਵੱਖ, ਨਿਰਗੁਣ ਆਪਣਾ ਪੱਖ ਨਿਭਾਈਆ। ਨਿਰਗੁਣ ਨਿਰਗੁਣ ਮਾਰਗ ਦੇਵੇ ਦੱਸ, ਸਾਚਾ ਰਾਹ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਦਰਗਹਿ ਸਾਚੀ ਧਾਮ ਸੁਹਾਈਆ। ਦਰਗਹਿ ਸਾਚੀ ਧਾਮ ਨਿਆਰਾ, ਸਚਖੰਡ ਵੱਜੇ ਵਧਾਈਆ। ਏਕਾ ਵਸੇ ਏਕੰਕਾਰਾ, ਅਕਲ ਕਲ ਬੇਪਰਵਾਹੀਆ। ਅਲੱਖ ਅਗੋਚਰ ਅਗੰਮ ਅਪਾਰਾ, ਊਚੋ ਊਚ ਸੱਚਾ ਸ਼ਹਿਨਸ਼ਾਹੀਆ। ਅਲੱਖ ਅਲੱਖਣਾ ਭੇਵ ਨਿਆਰਾ, ਭੇਵ ਅਭੇਦਾ ਭੇਵ ਛੁਪਾਈਆ। ਨਿਰਗੁਣ ਨੂਰ ਹੋ ਉਜਿਆਰਾ, ਆਦਿ ਜੁਗਾਦਿ ਡਗਮਗਾਈਆ। ਸਾਚੇ ਤਖ਼ਤ ਬੈਠ ਸੱਚੀ ਸਿਕਦਾਰਾ, ਸ਼ਾਹ ਸੁਲਤਾਨ ਆਪ ਕਮਾਈਆ। ਆਪਣਾ ਤਾਜ ਕਰ ਤਿਆਰਾ ਸਾਚੀ ਸੇਵਾ ਸੇਵ ਕਮਾਈਆ। ਪੰਚਮ ਮੁਖ ਮੁਖ ਆਪ ਉਘਾੜਾ, ਮੁਖੀ ਮੁਖ ਨਾ ਕੋਇ ਸਲਾਹੀਆ। ਨਾ ਕੋਈ ਨਾਰੀ ਨਾ ਕੋਈ ਨਾਰਾ, ਨਰ ਨਰਾਇਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਤਾਜ ਸੀਸ ਜਗਦੀਸ ਆਪਣਾ ਆਪ ਟਿਕਾਈਆ। ਸਾਚਾ ਤਾਜ ਨਿਰਗੁਣ ਰੰਗ, ਪੁਰਖ ਅਬਿਨਾਸ਼ੀ ਆਪ ਚੜ੍ਹਾਇਆ। ਦਾਤਾ ਬਣ ਸੂਰਾ ਸਰਬੰਗ, ਸਤਿ ਪੁਰਖ ਨਿਰੰਜਣ ਖੇਲ ਖਿਲਾਇਆ। ਅਬਿਨਾਸ਼ੀ ਕਰਤਾ ਦਰ ਦਵਾਰਾ ਆਪਣਾ ਲੰਘ, ਦਰ ਦਰਵਾਜਾ ਦਏ ਖੁਲ੍ਹਾਇਆ। ਸਚਖੰਡ ਦਵਾਰ ਵਛਾਈ ਸਾਚੀ ਸੇਜ ਪਲੰਘ, ਨਿਰਵੈਰ ਆਪ ਹੰਢਾਇਆ। ਪਾਰਬ੍ਰਹਮ ਨਿਰਧਨ ਹੋਏ ਮੰਗੇ ਮੰਗ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕਿਸੇ ਨਾ ਆਇਆ। ਹਰਿ ਕਾ ਭੇਵ ਅਗੰਮ ਅਪਾਰ, ਏਕਾ ਏਕ ਏਕ ਜਣਾਇੰਦਾ। ਆਦਿ ਆਦਿ ਨੂਰ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਸੀਸ ਰੱਖ ਸ਼ਬਦ ਦਸਤਾਰ, ਤਾਜ ਤਾਜਾਂ ਆਪ ਰਖਾਇੰਦਾ। ਆਪਣਾ ਕਾਜ ਕਰੇ ਕਰਤਾਰ, ਆਪਣੀ ਕਰਨੀ ਕਿਰਤ ਵਖਾਇੰਦਾ। ਆਪਣਾ ਰਾਜ ਕਰੇ ਸਿਕਦਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਦਵਾਰ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਆਪਣਾ ਰੂਪ ਆਪ ਪਰਗਟਾਇਆ, ਪੁਰਖ ਅਬਿਨਾਸ਼ੀ ਚਤਰ ਸੁਜਾਨ। ਆਪਣੀ ਸੇਜਾ ਆਪ ਹੰਢਾਇਆ, ਨਾਰੀ ਕੰਤ ਮੇਲਾ ਮੇਲ ਸ੍ਰੀ ਭਗਵਾਨ। ਜਨ ਜਨਣੀ ਆਪ ਅਖਵਾਇਆ, ਦਾਈ ਦਾਇਆ ਬਣ ਗੁਣ ਨਿਧਾਨ। ਸਾਚਾ ਸੁਤ ਏਕਾ ਜਾਇਆ, ਸ਼ਬਦ ਅਗੰਮੀ ਹੋ ਮਿਹਰਬਾਨ। ਥਿਰ ਘਰ ਸਾਚੇ ਆਪ ਬਹਾਇਆ, ਆਪੇ ਦੇਵੇ ਧੁਰ ਫ਼ਰਮਾਣ। ਸਾਚਾ ਤਾਜ ਹੱਥ ਟਿਕਾਇਆ, ਪੰਚਮ ਮੁਖ ਕਰ ਪਰਵਾਨ। ਛੇਵੇਂ ਛੱਪਰ ਛੰਨ ਨਾ ਕੋਇ ਵਖਾਇਆ, ਸਾਚੇ ਮੰਦਰ ਬੈਠ ਹੋਏ ਨਿਗਹਬਾਨ। ਸਤਿ ਪੁਰਖ ਨਿਰੰਜਣ ਖੇਲ ਖਿਲਾਇਆ, ਆਪੇ ਦੇਵੇ ਦਾਨੀ ਦਾਨ। ਸਤ ਰੰਗ ਨਿਸ਼ਾਨ ਆਪਣਾ ਆਪ ਚੜ੍ਹਾਇਆ, ਨਾ ਕੋਈ ਦਿਸੇ ਜ਼ਿਮੀ ਅਸਮਾਨ। ਸੂਰਜ ਚੰਨ ਨਾ ਕੋਇ ਰੁਸ਼ਨਾਇਆ, ਜੋਤ ਜਗਾਏ ਨਾ ਕੋਟਨ ਭਾਨ। ਇਕ ਇਕੱਲਾ ਆਸਣ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸ਼ਬਦ ਸੁਤ ਦੁਲਾਰਾ। ਆਪੇ ਮਾਤ ਪਿਤ ਦਏ ਹੁਲਾਰਾ, ਜਨਣੀ ਜਨ ਆਪ ਅਖਵਾਇਆ। ਜਨਣੀ ਜਨ ਜਣਿਆ ਪੂਤ, ਸਚਖੰਡ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਆਪੇ ਜਾਣੇ ਆਪਣਾ ਸੂਤ, ਪਰਸੂਤ ਆਪਣਾ ਬੰਧਨ ਆਪੇ ਪਾਈਆ। ਆਪੇ ਲੇਖਾ ਜਾਣੇ ਦਹਿ ਦਿਸ਼ਾ ਚਾਰੇ ਕੂਟ, ਕੂਟ ਕੂਟਾਂ ਆਪ ਸਮਾਈਆ। ਆਪਣੇ ਉਪਰ ਆਪੇ ਜਾਏ ਤੂਠ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜਾਇਆ ਸੁਤ ਦੁਲਾਰ, ਸ਼ਬਦੀ ਨਾਉਂ ਅਗੰਮ ਅਪਾਰ, ਨਾ ਮਰੇ ਨਾ ਜਾਈਆ। ਸ਼ਬਦ ਸੁਤ ਉਠਿਆ ਬਲਵਾਨ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸਾਹਿਬ ਸੱਚਾ ਸੁਲਤਾਨ, ਹਉਂ ਸੇਵਕ ਸੇਵ ਕਮਾਇੰਦਾ। ਨਿਰਗੁਣ ਰੂਪ ਸ੍ਰੀ ਭਗਵਾਨ, ਦਿਸ ਕਿਸੇ ਨਾ ਆਇੰਦਾ। ਹਉਂ ਭਿਖਕ ਮੰਗੇ ਦਾਨ, ਅੱਗੇ ਆਪਣੀ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਸਾਚਾ ਦਰ, ਹਰਿ ਜੂ ਹਰਿ ਮੰਦਰ ਆਪ ਸੁਹਾਇੰਦਾ। ਹਰਿ ਜੂ ਹਰਿਮੰਦਰ ਸੁਹਾਵਣਾ ਸਤਿ ਪੁਰਖ ਨਿਰੰਜਣ ਗੁਰ ਕਰਤਾਰ। ਹੁਕਮੀ ਹੁਕਮ ਹੁਕਮ ਵਰਤਾਵਣਾ, ਵਰਤੇ ਵਰਤਾਵੇ ਵਰਤਾਵਣਹਾਰ। ਸ਼ਬਦ ਅਨਾਦੀ ਨਾਦ ਵਜਾਵਣਾ, ਨਾ ਕੋਈ ਹਲਾਏ ਤਾਰ ਸਤਾਰ। ਬੋਧ ਅਗਾਧੀ ਖੇਲ ਖਲਾਵਣਾ, ਬੋਧ ਅਗਾਧਾ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਥਿਰ ਘਰ ਬੈਠ ਸੱਚੇ ਦਰਬਾਰ। ਥਿਰ ਘਰ ਸਾਚਾ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਨਿਸ਼ਅੱਖਰ ਸ਼ਬਦ ਆਪੇ ਬੋਲਿਆ, ਸੁਤ ਦੁਲਾਰਾ ਬਣ ਜਵਾਨ। ਅਬਿਨਾਸ਼ੀ ਕਰਤੇ ਏਕਾ ਕੰਡੇ ਤੋਲਿਆ, ਤੋਲਣਹਾਰਾ ਨਿਗਹਬਾਨ। ਆਦਿ ਜੁਗਾਦਿ ਰਹੇ ਅਡੋਲਿਆ, ਨਾ ਡੋਲੇ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਉਪਜਾਏ ਸਾਚਾ ਸਰ, ਦਰ ਘਰ ਸਾਚਾ ਆਪ ਸੁਹਾਈਆ। ਦਰ ਘਰ ਹਰਿ ਸੁਹਾਇੰਦਾ, ਥਿਰ ਘਰ ਵੱਡੀ ਵਡਿਆਈਆ। ਏਕਾ ਸ਼ਬਦ ਵਿਚ ਟਿਕਾਇੰਦਾ, ਪਾਰਬ੍ਰਹਮ ਸੁਤ ਏਕਾ ਜਾਈਆ। ਗੁਣ ਅਵਗੁਣ ਨਾ ਕੋਇ ਜਣਾਇੰਦਾ, ਲੇਖਾ ਲਿਖ ਨਾ ਕੋਇ ਸੁਣਾਈਆ। ਸਾਚੇ ਮਾਰਗ ਆਪੇ ਪਾਇੰਦਾ, ਆਪਣੇ ਨਾਮ ਕਰੇ ਕੁੜਮਾਈਆ। ਏਕਾ ਰਾਗ ਏਕਾ ਤਾਲ ਆਪ ਵਜਾਇੰਦਾ, ਤਾਲ ਤਲਵਾੜਾ ਜਗਤ ਸਤਾਰ, ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਥਿਰ ਘਰ ਸਾਚਾ ਆਪ ਸੁਹਾਈਆ। ਥਿਰ ਘਰ ਸਾਚਾ ਸਤਿਗੁਰ ਦੀਨ ਦਿਆਲਾ, ਏਕਾ ਰੰਗ ਰੰਗਾਈਆ। ਕਰੇ ਖੇਲ ਗੁਰ ਗੋਪਾਲਾ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਵੈਰ ਚਲੇ ਅਵੱਲੜੀ ਚਾਲਾ, ਮੂਰਤ ਅਕਾਲ ਭੇਵ ਨਾ ਰਾਈਆ। ਸ਼ਬਦੀ ਸੁਤ ਉਪਜਾਇਆ ਸਾਚਾ ਲਾਲਾ, ਲਾਲੋ ਲਾਲ ਲਾਲਨ ਰੰਗ ਰੰਗਾਈਆ। ਚਰਨਾਂ ਕੋਲ ਬਹਾਏ ਮਹਾਂਕਾਲਾ, ਆਪ ਆਪਣੀ ਧਾਰ ਧਾਰ ਵਿਚੋਂ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵਖਾਏ ਸਾਚਾ ਘਰ, ਧਰਮਸਾਲ ਇਕ ਉਪਜਾਈਆ। ਧਰਮਸਾਲ ਹਰਿ ਵਸਿਆ, ਪਾਰਬ੍ਰਹਮ ਹਰਿ ਨਿਰੰਕਾਰ। ਆਦਿ ਜੁਗਾਦੀ ਫਿਰੇ ਨੱਸਿਆ, ਆਪੇ ਕਰੇ ਆਪਣੀ ਕਾਰ। ਆਪਣਾ ਮਾਰਗ ਆਪੇ ਦੱਸਿਆ, ਦੱਸਣਹਾਰਾ ਭੇਵ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਇਕ ਉਪਜਾਏ ਸੁਤ ਦੁਲਾਰ। ਸੁਤ ਦੁਲਾਰਾ ਸ਼ਬਦ ਉਪਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਸਰਗੁਣ ਡੰਕ ਵਜਾਇਆ, ਨਿਰਵੈਰ ਆਪ ਸੁਣਾਈਆ। ਪੁਰਖ ਅਕਾਲਾ ਆਪੇ ਗਾਇਆ, ਦੀਨ ਦਿਆਲਾ ਸੁਣਨੇਹਾਰ ਭੇਵ ਨਾ ਰਾਈਆ। ਅਵੱਲੜੀ ਚਾਲਾ ਆਪ ਚਲਾਇਆ, ਸਚਖੰਡ ਵੇਖੇ ਥਾਉਂ ਥਾਈਆ। ਆਪਣੀ ਘਾਲਾ ਆਪ ਘੁਮਾਇਆ, ਘੋਲੀ ਘੋਲ ਨਾ ਕੋਇ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਉਪਨਿਆ, ਪਾਰਬ੍ਰਹਮ ਪੁਰਖ ਪਰਮੇਸ਼ਵਰ ਆਪੇ ਜਣਿਆ, ਧੰਨ ਧੰਨ ਜਣੇਂਦੀ ਮਾਈਆ। ਧੰਨ ਮਾਤਾ ਧੰਨ ਪਿਤਾ, ਪਰਮ ਪੁਰਖ ਅਕਾਲ ਆਪ ਅਖਵਾਇੰਦਾ। ਆਪੇ ਦੇਵੇ ਸਾਚੀ ਦਾਤਾ, ਵੰਡਣਹਾਰਾ ਆਪਣੀ ਵੰਡ ਵੰਡਾਇੰਦਾ। ਆਪੇ ਜਾਣੇ ਆਪਣੀ ਉਤਮ ਜ਼ਾਤਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਆਪੇ ਜਾਣੇ ਆਪਣੀ ਗਾਥਾ, ਆਪਣਾ ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸਾਥਾ ਆਪ ਨਿਭਾਇੰਦਾ। ਸਾਚਾ ਸਾਥ ਸਗਲਾ ਸੰਗ, ਏਕਾ ਏਕੰਕਾਰਾ ਆਪ ਨਿਭਾਈਆ। ਸੁਤ ਦੁਲਾਰੇ ਮੰਗੀ ਮੰਗ, ਪੁਰਖ ਅਬਿਨਾਸ਼ੀ ਝੋਲੀ ਪਾਈਆ। ਏਕਾ ਡੋਰੀ ਇਕ ਪਤੰਗ, ਏਕਾ ਰਿਹਾ ਉਡਾਈਆ। ਏਕਾ ਵਸੇ ਸਦਾ ਸੰਗ, ਵਿਛੜ ਕਦੇ ਨਾ ਜਾਈਆ। ਆਦਿ ਜੁਗਾਦੀ ਜੁਗਾ ਜੁਗੰਤਰ ਨਾ ਹੋਏ ਭੰਗ, ਸਮਰਥ ਪੁਰਖ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖ਼ਿਆ ਦਏ ਸਮਝਾਈਆ। ਸੁਤ ਦੁਲਾਰੇ ਜਾਗਣਾ, ਪੁਰਖ ਅਬਿਨਾਸ਼ੀ ਆਪ ਜਗਾਇੰਦਾ। ਤੇਰੇ ਅੰਦਰ ਇਕ ਵੈਰਾਗਨਾ, ਵੈਰਾਗੀ ਵੈਰਾਗ ਆਪ ਉਪਜਾਇੰਦਾ। ਮੇਰਾ ਤੇਰਾ ਮੇਲ ਕੰਤ ਸੁਹਾਗਣਾ, ਸਚ ਸੁਹਾਗੀ ਸਚ ਸੁਹਾਗ ਹੰਢਾਇੰਦਾ। ਮੇਰਾ ਹੁਕਮ ਤੇਰਾ ਨਾਦਨਾ, ਨਾਦੀ ਨਾਦ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਖੁਲਾਏ ਹਰਿ ਕਰਤਾਰ, ਸ਼ਬਦੀ ਸ਼ਬਦ ਸਮਝਾਇਆ। ਤੇਰਾ ਰੂਪ ਅਗੰਮ ਅਪਾਰ, ਅਲੱਖ ਅਗੋਚਰ ਆਪ ਉਪਾਇਆ। ਸਚਖੰਡ ਦਵਾਰੇ ਕਰੇ ਪਿਆਰ, ਸਚਖੰਡ ਨਿਵਾਸੀ ਆਪਣਾ ਮੇਲ ਮਿਲਾਇਆ। ਥਿਰ ਘਰ ਮੇਲਾ ਸੱਚੀ ਸਰਕਾਰ, ਸ਼ਾਹ ਸ਼ਾਹਾਨਾ ਹੋਏ ਸਹਾਇਆ। ਆਪਣੇ ਰੰਗ ਰੰਗੇ ਕਰਤਾਰ, ਰੰਗ ਰੰਗੀਲਾ ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਵਸਤ ਝੋਲੀ ਪਾਇਆ। ਸਾਚੀ ਵਸਤ ਸ੍ਰੀ ਭਗਵਾਨ, ਏਕਾ ਝੋਲੀ ਪਾਇੰਦਾ। ਨਿਰਗੁਣ ਨਿਰਾਕਾਰ ਦੇਵੇ ਦਾਨ, ਸਾਕਾਰ ਵੰਡ ਵੰਡਾਇੰਦਾ । ਦੋਹਾਂ ਵਚੋਲਾ ਬਣੇ ਆਪ ਕਰਤਾਰ, ਆਪਣਾ ਭੇਵ ਆਪ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਹਰਿ ਮੰਦਰ ਸੋਭਨੀਕ, ਸਤਿ ਪੁਰਖ ਨਿਰੰਜਣ ਆਪ ਸੁਹਾਇਆ। ਵਾਹਦ ਵਸੇ ਲਾਸ਼ਰੀਕ, ਪਰਵਰਦਿਗਾਰ ਨੂਰੋ ਨੂਰ ਡਗਮਗਾਇਆ। ਆਪਣੇ ਦਵਾਰੇ ਆਪਣੀ ਰੱਖੀ ਇਕ ਤਰੀਕ, ਆਪ ਆਪਣਾ ਹੁਕਮ ਸੁਣਾਇਆ। ਸ਼ਬਦ ਮੰਗੇ ਇਕ ਭਿਖਾਰੀ ਭੀਖ, ਸਾਚੀ ਭਿਛਿਆ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸੱਚਾ ਵਰ, ਆਪਣਾ ਪਰਦਾ ਦਏ ਉਠਾਇਆ। ਆਪਣਾ ਪਰਦਾ ਆਪ ਉਠਾਇੰਦਾ, ਕਰ ਕਿਰਪਾ ਗੁਣ ਨਿਧਾਨ। ਸਾਚੇ ਸੁਤ ਆਪ ਸਮਝਾਇੰਦਾ, ਨਿਰਗੁਣ ਨਿਰਗੁਣ ਹੋ ਮਿਹਰਵਾਨ। ਤੇਰਾ ਮਹੱਲ ਇਕ ਵਸਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡ ਖੰਡ ਬਣਾਏ ਦੁਕਾਨ। ਆਪਣੀ ਧਾਰਾ ਧਾਰ ਚਲਾਇੰਦਾ, ਨਿਰਾਕਾਰ ਸਾਕਾਰ ਹੋਏ ਮਿਹਰਬਾਨ। ਵਿਸ਼ਵ ਆਪਣਾ ਰੂਪ ਵਟਾਇੰਦਾ, ਵਿਸ਼ਨੂੰ ਦੇਵੇ ਸਾਚਾ ਦਾਨ। ਅੰਮ੍ਰਿਤ ਚਰਨ ਕਵਲ ਬਹਾਇੰਦਾ, ਨਾਭੀ ਕਵਲ ਕਰੇ ਪਰਵਾਨ। ਤੇਰਾ ਰੂਪ ਸਿੰਚ ਹਰਾ ਕਰਾਇੰਦਾ, ਬੀਜ ਬੀਜੇ ਆਪ ਮਿਹਰਵਾਨ। ਮਾਤ ਪਿਤ ਨਾ ਕੋਇ ਬਣਾਇੰਦਾ, ਲੇਖਾ ਜਾਣੇ ਗੋਪੀ ਕਾਹਨ। ਕਵਲ ਕਵਲਾ ਆਪ ਖੁਲ੍ਹਾਇੰਦਾ, ਨਾਭੀ ਰੂਪ ਹੋ ਪਰਧਾਨ। ਵਿਸ਼ਨੂੰ ਸਾਚੀ ਸੇਵ ਕਮਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸ਼ਬਦ ਆਪ ਸਮਝਾਇੰਦਾ। ਵਿਸ਼ਨੂੰ ਉਪਾਇਆ ਵਿਸ਼ਵ ਧਾਰ, ਵਾਸਤਕ ਰੂਪ ਆਪ ਪਰਗਟਾਈਆ। ਕਵਲ ਕਵਲਾ ਕਰ ਉਜਿਆਰ, ਨਾਭੀ ਅੰਮ੍ਰਿਤ ਆਪ ਵਖਾਈਆ। ਫੁਲ ਪੰਖੜੀ ਕਰ ਤਿਆਰ, ਫੁਲ ਫਲਵਾੜੀ ਆਪ ਮਹਿਕਾਈਆ। ਆਪੇ ਅੰਦਰ ਆਪੇ ਬਾਹਰ, ਰੂਪ ਅਨੂਪ ਆਪ ਵੰਡਾਈਆ। ਪਾਰਬ੍ਰਹਮ ਬ੍ਰਹਮ ਹੋ ਤਿਆਰ, ਬ੍ਰਹਮ ਆਪਣਾ ਰੂਪ ਧਰਾਈਆ। ਉਚੀ ਕੂਕ ਕਰੇ ਪੁਕਾਰ, ਦੋਏ ਜੋੜ ਪਏ ਸਰਨਾਈਆ। ਵਿਸ਼ਨੂੰ ਬ੍ਰਹਮੇ ਏਕਾ ਧਾਰ, ਪੁਰਖ ਅਬਿਨਾਸ਼ੀ ਪਿਤਾ ਮਾਈਆ। ਆਪੇ ਵਸੇ ਧੂਆਂਧਾਰ, ਸੁੰਨ ਅਗੰਮੀ ਡੇਰਾ ਲਾਈਆ। ਸ਼ਬਦੀ ਸ਼ਬਦ ਕਰ ਪਸਾਰ, ਸ਼ਬਦ ਸ਼ਬਦੀ ਖੇਲ ਖਿਲਾਈਆ। ਸ਼ੰਕਰ ਮੇਲਾ ਹਰਿ ਕਰਤਾਰ, ਹਰਿ ਕਾ ਰੂਪ ਅਨੂਪ ਵਟਾਈਆ। ਏਕਾ ਗੁਰ ਇਕ ਅਵਤਾਰ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਸੁਤ ਸਮਝਾਈਆ। ਏਕਾ ਸ਼ਬਦ ਸੁਤ ਦੁਲਾਰਾ, ਪੁਰਖ ਅਬਿਨਾਸ਼ੀ ਆਪ ਉਪਾਇਆ। ਏਕਾ ਰੂਪ ਹਰਿ ਨਿਰੰਕਾਰਾ, ਨਿਰਗੁਣ ਆਪਣਾ ਨਾਉਂ ਰਖਾਇਆ। ਏਕਾ ਜੋਤੀ ਜੋਤ ਉਜਿਆਰਾ, ਜੋਤੀ ਜੋਤ ਡਗਮਗਾਇਆ। ਏਕਾ ਮਾਤ ਪਿਤ ਕਰੇ ਪਿਆਰਾ, ਏਕਾ ਮਈਆ ਨਾਉਂ ਵਖਾਇਆ। ਏਕਾ ਕਰੇ ਸਤਿ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਆਪੇ ਜਾਇਆ । ਇਕ ਬਣਾਏ ਸੇਵਾਦਾਰਾ, ਸਾਚੀ ਸੇਵਾ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਸਾਚੇ ਸ਼ਬਦ ਸ਼ਬਦ ਵਡਿਆਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਦਾਨ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਅੱਖਰ ਇਕ ਗਿਆਨ, ਏਕਾ ਇਕ ਕਰੇ ਪੜ੍ਹਾਈਆ। ਏਕਾ ਨੂਰ ਸ੍ਰੀ ਭਗਵਾਨ, ਰੂਪ ਅਨੂਪ ਇਕ ਦਰਸਾਈਆ। ਏਕਾ ਮੰਦਰ ਇਕ ਮਕਾਨ, ਏਕਾ ਬੈਠਾ ਆਸਣ ਲਾਈਆ। ਏਕਾ ਦੇਵੇ ਧੁਰ ਫ਼ਰਮਾਣ, ਏਕਾ ਹੁਕਮੀ ਹੁਕਮ ਚਲਾਈਆ। ਏਕਾ ਰੱਖੇ ਸਾਚੀ ਆਣ, ਆਦਿ ਜੁਗਾਦਿ ਸੱਚਾ ਸ਼ਹਿਨਸ਼ਾਹੀਆ। ਬ੍ਰਹਮਾ ਵਿਸ਼ਨ ਸ਼ਿਵ ਭੁੱਲ ਨਾ ਜਾਣਾ ਬਣ ਨਾਦਾਨ, ਪ੍ਰਭ ਵੇਖਣਹਾਰਾ ਥਾਉਂ ਥਾਈਆ । ਦੋ ਜਹਾਨ ਰੱਖੇ ਮਾਣ, ਬਖ਼ਸ਼ੇ ਚਰਨ ਕਵਲ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸ਼ਬਦ ਆਪ ਸਮਝਾਈਆ। ਬ੍ਰਹਮਾ ਵਿਸ਼ਨ ਸ਼ਿਵ ਸੁਣਿਆ ਕਰ ਧਿਆਨ, ਜੋ ਸਤਿਗੁਰ ਪੁਰਖ ਸੁਣਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਤੇਰੇ ਚਰਨ ਕਵਲ ਇਕ ਧਿਆਨ, ਦੂਸਰ ਓਟ ਨਾ ਕੋਇ ਤਕਾਇਆ। ਤੇਰਾ ਰੂਪ ਸ੍ਰੀ ਭਗਵਾਨ, ਏਕਾ ਇਸ਼ਟ ਇਸ਼ਟ ਮਨਾਇਆ। ਓਮ ਓਮ ਨੌਜਵਾਨ, ਸ੍ਵੈਮ ਤੇਰਾ ਦਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਭੇਵ ਦਏ ਖੁਲ੍ਹਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਕਵਣ ਨਾਉਂ ਤੇਰਾ ਲਈਏ ਉਚਾਰ, ਨਾਉਂ ਨਿਰੰਕਾਰਾ ਬੇਪਰਵਾਹੀਆ। ਕਵਣ ਗੁਣ ਗਾਏ ਵਾਰੋ ਵਾਰ, ਗਾਵਤ ਗਾਵਤ ਗੀਤ ਗੋਬਿੰਦ ਅਲਾਈਆ। ਕਵਣ ਘਰ ਮੰਗੇ ਬਣ ਭਿਖਾਰ, ਦਰ ਅਲੱਖਣਾ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣੀ ਵਸਤ ਅਮੋਲਕ ਆਪ ਵਖਾਈਆ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਕਿਰਪਾ ਨਿਧ ਗੁਣ ਨਿਧਾਨ। ਬ੍ਰਹਮੇ ਵਿਸ਼ਨ ਸ਼ਿਵ ਆਪ ਸਮਝਾਇੰਦਾ, ਦੇਵਣਹਾਰਾ ਦਾਨੀ ਦਾਨ। ਆਦਿ ਪੁਰਖ ਆਪਣੀ ਕਲ ਵਰਤਾਇੰਦਾ, ਰੂਪ ਰੰਗ ਨਾ ਦਿਸੇ ਕੋਇ ਪਛਾਣ। ਪੁਰਖ ਅਕਾਲ ਆਪ ਅਖਵਾਇੰਦਾ, ਆਪਣਾ ਲੇਖਾ ਜਾਣੇ ਆਪ ਸ੍ਰੀ ਭਗਵਾਨ। ਸਾਚਾ ਸ਼ਬਦ ਤਾਲ ਵਜਾਇੰਦਾ, ਏਕਾ ਨਾਦ ਸੱਚੀ ਧੁਨਕਾਨ। ਤ੍ਰੈ ਤ੍ਰੈ ਆਪਣਾ ਮੇਲ ਮਿਲਾਇੰਦਾ, ਚੇਲਾ ਗੁਰ ਹੋਏ ਮਿਹਰਵਾਨ। ਏਕਾ ਹੁਕਮੀ ਹੁਕਮ ਸੁਣਾਇੰਦਾ, ਨਿਰਗੁਣ ਸਰਗੁਣ ਵੇਖ ਨਿਸ਼ਾਨ। ਸੋ ਪੁਰਖ ਨਿਰੰਜਣ ਆਪਣਾ ਨਾਉਂ ਧਰਾਇੰਦਾ, ਧੁਰ ਦੀ ਬਾਣੀ ਮਾਰੇ ਬਾਣ। ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ, ਦਰਗਹਿ ਸਾਚੀ ਸਚ ਨਿਸ਼ਾਨ। ਏਕੰਕਾਰਾ ਪੰਚਮ ਤਾਜ ਸੀਸ ਆਪ ਟਿਕਾਇੰਦਾ, ਤਖ਼ਤ ਸੋਹੇ ਰਾਜ ਰਾਜਾਨ। ਆਦਿ ਨਿਰੰਜਣ ਦਰ ਦਰਵੇਸ਼ ਹੁਕਮ ਕਮਾਇੰਦਾ, ਜੋਤੀ ਜੋਤ ਜਗੇ ਮਹਾਨ। ਅਬਿਨਾਸ਼ੀ ਕਰਤਾ ਉਠ ਉਠ ਵੇਖ ਵਖਾਇੰਦਾ, ਆਦਿ ਜੁਗਾਦੀ ਨਿਗਹਬਾਨ। ਸ੍ਰੀ ਭਗਵਾਨ ਆਪਣਾ ਸੰਗ ਆਪ ਨਿਭਾਇੰਦਾ, ਵਿਛੜ ਜਾਏ ਨਾ ਦੋ ਜਹਾਨ। ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ, ਆਪੇ ਵੇਖੇ ਮਾਰ ਧਿਆਨ। ਏਕਾ ਦੂਆ ਆਪ ਹੋ ਜਾਇੰਦਾ, ਏਕੰਕਾਰਾ ਸ੍ਰੀ ਭਗਵਾਨ। ਅਨਭਵ ਪਰਕਾਸ਼ ਆਪਣਾ ਆਪ ਵਖਾਇੰਦਾ, ਰੂਪ ਰੰਗ ਨਾ ਕੋਇ ਨਿਸ਼ਾਨ। ਮੂਰਤ ਸੂਰਤ ਡਗਮਗਾਇੰਦਾ, ਨੂਰੀ ਨੂਰ ਨੂਰ ਨੂਰ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਨਾਉਂ ਆਪ ਜਪਾਇੰਦਾ। ਆਪਣਾ ਨਾਉਂ ਹਰਿ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਵਿਸ਼ਨੂੰ ਬਾਹੋਂ ਫੜ ਉਠਾਇੰਦਾ, ਪੁਰਖ ਅਬਿਨਾਸ਼ੀ ਵਡ ਮਿਹਰਵਾਨ। ਬ੍ਰਹਮੇ ਏਕਾ ਰਾਗ ਅਲਾਇੰਦਾ, ਆਤਮ ਧੁਨ ਸੱਚੀ ਧੁਨਕਾਨ। ਸ਼ੰਕਰ ਹੱਥ ਤ੍ਰਿਸੂਲ ਫੜਾਇੰਦਾ, ਏਕਾ ਬਖ਼ਸ਼ੇ ਚਰਨ ਧਿਆਨ। ਦੂਈ ਕੁਦਰਤ ਵੇਖ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਗੁਣ ਨਿਧਾਨ। ਬ੍ਰਹਮਾ ਵਿਸ਼ਨ ਸ਼ਿਵ ਹਰਿ ਸਮਝਾਇਆ, ਆਪਣਾ ਨਾਉਂ ਗਹਿਰ ਗੰਭੀਰ। ਸੋਹੰ ਰੂਪ ਆਪ ਵਟਾਇਆ, ਨਾ ਕੋਈ ਬਸਤਰ ਪਹਿਰੇ ਚੀਰ। ਹੰ ਬ੍ਰਹਮ ਸਰੂਪ ਸਬਾਇਆ, ਕਰੇ ਖੇਲ ਅੰਤ ਅਖ਼ੀਰ। ਸਾਚੀ ਧੀਰ ਆਪ ਧਰਾਇਆ, ਤ੍ਰੈ ਤ੍ਰੈ ਬੰਨ੍ਹਣਹਾਰਾ ਬੀੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਲੇਖਾ ਜਾਣੇ ਸ਼ਾਹ ਹਕੀਰ । ਬ੍ਰਹਮੇ ਵਿਸ਼ਨ ਸ਼ਿਵ ਹਰਿ ਜਣਾਇਆ, ਸੋਹੰ ਰੂਪ ਭੇਵ ਨਾ ਰਾਈਆ। ਹੰ ਬ੍ਰਹਮ ਪ੍ਰਭ ਮੇਲ ਮਿਲਾਇਆ, ਪਾਰਬ੍ਰਹਮ ਸੱਚੀ ਸਰਨਾਈਆ। ਨਾ ਮਰੇ ਨਾ ਪਏ ਜੰਮ ਅਗੰਮ ਅਗੰਮੜਾ ਅਗੰਮੜੀ ਕਾਰ ਕਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤਤ ਆਪਣਾ ਆਪ ਵਖਾਈਆ। ਹਰਿ ਹਰਿ ਤਤ ਜਣਾਇੰਦਾ, ਨਿਰਗੁਣ ਰੂਪ ਅਪਾਰ। ਵਿਸ਼ਨੂੰ ਵਿਸ਼ਵ ਧਾਰ ਵਖਾਇੰਦਾ, ਆਪ ਆਪਣੀ ਕਰ ਵਿਚਾਰ। ਪਾਰਬ੍ਰਹਮ ਬ੍ਰਹਮ ਵੰਡ ਵੰਡਾਇੰਦਾ, ਅਲੱਖ ਅਲੱਖਣਾ ਖੇਲ ਨਿਆਰ। ਸ਼ੰਕਰ ਸੰਸਾ ਰੋਗ ਮਿਟਾਇੰਦਾ, ਆਪ ਆਪਣਾ ਕਰ ਪਿਆਰ। ਆਪਣੀ ਇਛਿਆ ਭਿਛਿਆ ਝੋਲੀ ਪਾਇੰਦਾ, ਤ੍ਰੈਗੁਣ ਮਾਇਆ ਕਰ ਵਰਤਾਰ। ਸਤੋ ਰਜੋ ਤਮੋ ਸੰਗ ਰਖਾਇੰਦਾ, ਸਗਲਾ ਸੰਗ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਵੇ ਇਕ ਸੱਚਾ ਭੰਡਾਰ। ਸਚ ਭੰਡਾਰ ਵਰਤਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ। ਤ੍ਰੈਗੁਣ ਮਾਇਆ ਝੋਲੀ ਪਾਇੰਦਾ, ਦੇਵੇ ਹੁਕਮ ਸੱਚੀ ਸਰਕਾਰ । ਲੱਖ ਚੁਰਾਸੀ ਬਣਤ ਬਣਾਇੰਦਾ, ਪੰਜ ਤਤ ਕਰ ਉਜਿਆਰ। ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ, ਅਪ ਤੇਜ਼ ਵਾਏ ਕਰੇ ਪਿਆਰ। ਏਕਾ ਰੰਗਣ ਰੰਗ ਚੜ੍ਹਾਇੰਦਾ, ਆਪੇ ਵਸੇ ਸਭ ਤੋਂ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਵਿਸ਼ਨੂੰ ਸੁਣਨਾ ਕਰ ਧਿਆਨ, ਹਰਿ ਪੁਰਖ ਨਿਰੰਜਣ ਆਪ ਜਣਾਇੰਦਾ। ਤੂੰ ਦਾਤਾ ਰਿਜ਼ਕ ਦੋ ਜਹਾਨ, ਘਰ ਘਰ ਰਿਜ਼ਕ ਪੁਚਾਇੰਦਾ। ਬ੍ਰਹਮਾ ਤੇਰੀ ਬ੍ਰਹਮ ਸੰਤਾਨ, ਲੱਖ ਚੁਰਾਸੀ ਆਪ ਵਖਾਇੰਦਾ। ਸ਼ੰਕਰ ਤੇਰੇ ਹੱਥ ਨਿਸ਼ਾਨ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਹੋਏ ਨਿਗਹਬਾਨ, ਸਚਖੰਡ ਦਵਾਰ ਸੁਹਾਇੰਦਾ। ਸ਼ਬਦੀ ਦੇਵੇ ਧੁਰ ਫ਼ਰਮਾਨ, ਆਦਿ ਜੁਗਾਦੀ ਆਪ ਅਲਾਇੰਦਾ। ਸ਼ਾਹੋ ਭੂਪ ਬਣ ਰਾਜਾਨ, ਸੀਸ ਆਪਣੇ ਤਾਜ ਟਿਕਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਏਕਾ ਪੱਲੇ ਗੰਢ ਬੰਧਾਇੰਦਾ। ਪੰਜ ਤਤ ਦੇਵੇ ਮਾਣ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਵਿਚਾਰ, ਪ੍ਰਭ ਅੱਗੇ ਢਹਿ ਢਹਿ ਪਏ ਸਰਨਾਈਆ। ਤੇਰਾ ਹੁਕਮ ਸੱਚੀ ਸਰਕਾਰ, ਸੀਸ ਆਪਣੇ ਲਏ ਟਿਕਾਈਆ। ਲੱਖ ਚੁਰਾਸੀ ਮਹਲ ਰਹੇ ਉਸਾਰ, ਘੜ ਭਾਂਡੇ ਆਪ ਘੜਾਈਆ। ਤੇਰੀ ਵਸਤ ਨਿਰਾਧਾਰ, ਨਿਰਗੁਣ ਤੇਰੇ ਵਿਚ ਸਮਾਈਆ। ਤੂੰ ਕਿਰਪਾ ਕਰ ਅੰਤਮ ਵਾਰ, ਆਤਮ ਬ੍ਰਹਮ ਮੇਲ ਮਿਲਾਈਆ। ਈਸ਼ ਜੀਵ ਇਕ ਪਿਆਰ, ਜਗਤ ਜਗਦੀਸ਼ ਤੇਰੀ ਵਡਿਆਈਆ। ਤੇਰੇ ਸੀਸ ਸੋਹੇ ਦਸਤਾਰ, ਸ਼ਾਹ ਪਾਤਸ਼ਾਹ ਤੂੰ ਇਕ ਅਖਵਾਈਆ। ਤੂੰ ਦਾਤਾ ਦਾਨੀ ਦੇਵਣਹਾਰ, ਹਉਂ ਮੰਗਦੇ ਤ੍ਰੈ ਤ੍ਰੈ ਭਿਖਾਰੀ ਦਰ ਤੇਰੇ ਬੈਠੇ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਭੁੱਲ ਕਦੇ ਨਾ ਜਾਈਆ। ਸਾਚਾ ਵਰ ਪੁਰਖ ਅਬਿਨਾਸ਼ੀ ਦੇਣਾ, ਭੁੱਲ ਕਦੇ ਨਾ ਜਾਈਆ। ਤੇਰਾ ਬਸਤਰ ਸਾਚਾ ਗਹਿਣਾ, ਸਾਚੇ ਨੈਣਾਂ ਰੰਗ ਚੜ੍ਹਾਈਆ। ਤੇਰੇ ਭਾਣੇ ਸਦਾ ਰਹਿਣਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਸੱਚੀ ਸਚ ਮਿਲੇ ਸਰਨਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਆਪ ਉਠਾਏ ਸੁਤ ਮਹਾਂਕਾਲਾ, ਸਾਚਾ ਸੰਗ ਵਖਾਇੰਦਾ। ਆਪੇ ਚਲੇ ਅਵੱਲੜੀ ਚਾਲਾ, ਚਾਲ ਅਵੱਲੜੀ ਇਕ ਰਖਾਇੰਦਾ। ਤ੍ਰੈਗੁਣ ਤੇਰਾ ਜੰਜਾਲਾ, ਆਪਣੀ ਹੱਥੀਂ ਆਪ ਤੁੜਾਇੰਦਾ। ਆਪੇ ਲੱਖ ਚੁਰਾਸੀ ਫਲ ਲਗਾਏ ਡਾਲ੍ਹਾ, ਪੰਚਮ ਭਸਮ ਆਪਣੇ ਆਪ ਕਰਾਇੰਦਾ। ਆਪੇ ਹੋਏ ਸ਼ਾਹ ਕੰਗਾਲਾ, ਰਾਜ ਰਾਜਨ ਸ਼ਾਹੋ ਭੂਪ ਦਰ ਦਰਬਾਨ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਆਪਣੇ ਭਾਣੇ ਆਪ ਰਖਾਇੰਦਾ। ਮੰਨਣਾ ਭਾਣਾ ਹਰਿ ਕਰਤਾਰ, ਭੁੱਲ ਰਹੇ ਨਾ ਰਾਈਆ। ਆਵਾਂ ਜਾਵਾਂ ਵਿਚ ਸੰਸਾਰ, ਲੋਕਮਾਤ ਕਰ ਰੁਸ਼ਨਾਈਆ। ਨਿਰਗੁਣ ਸਰਗੁਣ ਬੰਨਾਂ ਧਾਰ, ਦੋ ਜਹਾਨ ਵਡ ਵਡਿਆਈਆ। ਰਵ ਸਸ ਸੂਰਜ ਚੰਨ ਕਰਾਂ ਉਜਿਆਰ, ਮੰਡਲ ਮੰਡਪ ਆਪ ਸੁਹਾਈਆ। ਧਰਤ ਧਵਲ ਦਏ ਸਹਾਰ, ਜਲ ਬਿੰਬ ਆਪ ਟਿਕਾਈਆ। ਲੱਖ ਚੁਰਾਸੀ ਕਰ ਪਸਾਰ, ਉਤਭੁਜ ਸੇਤਜ ਜੇਰਜ ਅੰਡ ਰਚਨ ਰਚਾਈਆ। ਏਕਾ ਸ਼ਬਦ ਧੁਨ ਜੈਕਾਰ, ਚਾਰੇ ਵੇਦਾਂ ਰਿਹਾ ਗਾਈਆ। ਏਕਾ ਨਾਦ ਵਜਾਏ ਵਜਾਵਣਹਾਰ, ਚਾਰੇ ਬਾਣੀ ਆਪ ਸੁਣਾਈਆ। ਏਕਾ ਵੰਡਣ ਵੰਡ ਵੰਡੇ ਕਰਤਾਰ, ਚਾਰੇ ਜੁਗਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਏਕਾ ਘਰ ਵਖਾਈਆ। ਏਕਾ ਘਰ ਇਕ ਵਿਚੋਲਾ, ਪਾਰਬ੍ਰਹਮ ਪ੍ਰਭ ਆਪ ਅਖਵਾਇੰਦਾ। ਏਕਾ ਸ਼ਬਦ ਏਕਾ ਢੋਲਾ, ਏਕਾ ਆਪੇ ਗਾਇੰਦਾ। ਏਕਾ ਰਸਨਾ ਏਕਾ ਬੋਲਾ, ਏਕਾ ਗੁਣ ਆਪ ਵਖਾਇੰਦਾ। ਏਕਾ ਵਸਤ ਏਕਾ ਤੋਲਾ, ਏਕਾ ਖੰਡਾ ਹੱਥ ਉਠਾਇੰਦਾ। ਏਕਾ ਬਦਲੇ ਆਪਣਾ ਚੋਲਾ, ਜੁਗ ਜੁਗ ਆਪਣਾ ਰੂਪ ਪਰਗਟਾਇੰਦਾ। ਏਕਾ ਗਾਏ ਸਾਚਾ ਸੋਹਲਾ, ਕਲ ਕਲ ਆਪਣੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਬ੍ਰਹਮਾ ਵਿਸ਼ਨ ਸ਼ਿਵ ਭੇਵ ਜਣਾਇੰਦਾ। ਭੇਵ ਜਣਾਇਆ ਪੁਰਖ ਅਕਾਲ, ਮਹਿਮਾ ਅਕਥ ਕਥੀ ਨਾ ਜਾਈਆ। ਕਰੇ ਖੇਲ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ। ਸਚਖੰਡ ਬਹਿ ਸਚ ਸੱਚੀ ਧਰਮਸਾਲ, ਬੰਕ ਦਵਾਰਾ ਆਪ ਸੁਹਾਈਆ। ਆਪ ਉਠਾਇਆ ਮਹਾਂਕਾਲ, ਕਾਲ ਭੈ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਘਰ ਵੇਖ ਵਖਾਈਆ। ਏਕਾ ਘਰ ਸੁਹੰਜਣਾ, ਹਰਿ ਸਾਚਾ ਆਪ ਸੁਹਾਇੰਦਾ। ਜੋਤ ਜਗੇ ਆਦਿ ਨਿਰੰਜਣਾ, ਦੀਵਾ ਬਾਤੀ ਨਾ ਕੋਈ ਟਿਕਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਆਪਣੀ ਧਾਰਾ ਆਪ ਬੰਧਾਇੰਦਾ। ਆਪਣਾ ਕਰੇ ਆਪੇ ਮਜਨਾ, ਆਪਣੀ ਮੈਲ ਗਵਾਇੰਦਾ। ਆਪੇ ਬਣੇ ਆਪਣਾ ਸੱਜਣਾ, ਆਦਿ ਜੁਗਾਦੀ ਸੰਗ ਨਿਭਾਇੰਦਾ। ਨਾ ਘੜਿਆ ਨਾ ਭੱਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਸ਼ਬਦ ਆਪ ਉਪਜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰਨ ਪੁਕਾਰ, ਪ੍ਰਭ ਸਾਚੇ ਤੇਰੀ ਵਡ ਵਡਿਆਈਆ। ਕਵਣ ਰੂਪ ਲੋਕਮਾਤ ਲਏ ਅਵਤਾਰ, ਕਵਣ ਰੂਪ ਨਾਉਂ ਵਖਾਈਆ। ਕਵਣ ਗੁਣ ਗਾਏ ਵਿਚ ਸੰਸਾਰ, ਕਵਣ ਅੱਖਰ ਵੱਖਰ ਕਰੇ ਪੜ੍ਹਾਈਆ। ਕਵਣ ਜਨ ਲਏ ਪਛਾਣ, ਆਪ ਆਪਣਾ ਰੰਗ ਰੰਗਾਈਆ। ਕਵਣ ਤਨ ਕਰੇ ਪਿਆਰ, ਕਵਣ ਤਤ ਤਤ ਬੰਧਾਈਆ। ਕਵਣ ਜਨ ਦਏ ਅਧਾਰ, ਕਵਣ ਬੁਧੀ ਰਹੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਲੋਕਮਾਤ ਤੇਰੀ ਕਵਣ ਵਡਿਆਈਆ। ਪਾਰਬ੍ਰਹਮ ਸਮਝਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਉਠ ਉਠ ਵੇਖ ਵਿਚਾਰ। ਲੱਖ ਚੁਰਾਸੀ ਜੋਤ ਜਗਾਇੰਦਾ, ਘਟ ਘਟ ਕਰੇ ਆਪ ਪਸਾਰ। ਪ੍ਰਭ ਆਪਣਾ ਰੂਪ ਵਟਾਇੰਦਾ, ਈਸ਼ ਜੀਵ ਦਏ ਅਧਾਰ। ਪੰਜ ਤਤ ਚੋਲਾ ਆਪ ਹੰਢਾਇੰਦਾ, ਤ੍ਰੈਗੁਣ ਮਾਇਆ ਖੇਲ ਨਿਰੰਕਾਰ। ਅੱਠਾਂ ਤੱਤਾਂ ਬੰਧਨ ਪਾਇੰਦਾ, ਘਰ ਮੰਦਰ ਸੋਹੇ ਬੰਕ ਦਵਾਰ। ਘਰ ਘਰ ਵਿਚ ਆਪ ਰਖਾਇੰਦਾ, ਘਰ ਦੀਪਕ ਜੋਤ ਕਰੇ ਉਜਿਆਰ। ਘਰ ਸਰ ਸਰੋਵਰ ਅੰਮ੍ਰਿਤ ਆਤਮ ਆਪ ਭਰਾਇੰਦਾ, ਘਰ ਰੱਖੇ ਠੰਡਾ ਠਾਰ। ਘਰ ਜੋਤ ਨਿਰੰਜਣ ਦੀਪ ਜਗਾਇੰਦਾ, ਆਠ ਪਹਿਰ ਹੋਏ ਉਜਿਆਰ। ਘਰ ਅਨਹਦ ਸ਼ਬਦ ਵਜਾਇੰਦਾ, ਧੁਨੀ ਧੁਨ ਸੁਣਾਏ ਸੱਚੀ ਧੁਨਕਾਰ। ਘਰ ਸਾਚੀ ਸੇਜ ਵਛਾਇੰਦਾ, ਘਰ ਪਲੰਘ ਰੰਗੀਲਾ ਕਰ ਤਿਆਰ। ਘਰ ਨਾਰੀ ਕੰਤ ਹੰਢਾਇੰਦਾ, ਘਰ ਸਖੀਆਂ ਮੰਗਲਚਾਰ। ਘਰ ਗੀਤ ਗੋਬਿੰਦ ਅਲਾਇੰਦਾ, ਘਰ ਮੇਲਾ ਕੰਤ ਭਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦੇਵੇ ਵਰ, ਸੇਵਾ ਕਰੇ ਵਿਚ ਸੰਸਾਰ। ਬ੍ਰਹਮੇ ਵਿਸ਼ਨ ਸ਼ਿਵ ਤੇਰੀ ਸਾਚੀ ਸੇਵਾ, ਤ੍ਰੈਗੁਣ ਮਾਇਆ ਜੋੜ ਜੁੜਾਇਆ। ਪੰਜ ਤਤ ਕਰੇ ਖੇਲ ਅਲੱਖ ਅਭੇਵਾ, ਆਦਿ ਨਿਰੰਜਣ ਭੇਵ ਨਾ ਰਾਇਆ। ਕ੍ਰੋੜ ਤੇਤੀਸਾ ਦੇਵੀ ਦੇਵਾ, ਸਾਚੇ ਮਾਰਗ ਆਪੇ ਲਾਇਆ। ਲੱਖ ਚੁਰਾਸੀ ਜੀਵ ਜੰਤ ਗਾਵੇ ਰਸਨਾ ਜਿਹਵਾ, ਆਪਣਾ ਨਾਉਂ ਲਏ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੜ ਚੇਤਨ ਆਪਣਾ ਖੇਲ ਖਿਲਾਇਆ। ਆਪੇ ਜਾਣੇ ਜੜ ਚੇਤਨ ਖੇਲ ਕਰੇ ਕਰਤਾਰ, ਕੰਤ ਭਤਾਰ ਬੇਪਰਵਾਹੀਆ। ਆਪੇ ਵਰਤੇ ਆਪਣਾ ਵਰਤਾਰ, ਲੱਖ ਚੁਰਾਸੀ ਜੂਨ ਅਜੂਨੀ ਆਪ ਭਵਾਈਆ। ਆਪੇ ਨੌਂ ਦਸ ਗਿਆਰਾ ਬੀਸ ਤੀਸ ਦਏ ਅਧਾਰ, ਚਾਰ ਯਾਰ ਜੋੜ ਜੁੜਾਈਆ। ਆਪੇ ਸਭ ਤੋਂ ਵਸੇ ਬਾਹਰ, ਆਪੇ ਸਚਖੰਡ ਦਵਾਰੇ ਸੋਭਾ ਪਾਈਆ। ਆਪੇ ਆਦਿ ਨਿਰੰਜਣ ਹੋ ਉਜਿਆਰ, ਘਟ ਘਟ ਜੋਤ ਨਿਰੰਜਣ ਕਰੇ ਰੁਸ਼ਨਾਈਆ। ਆਪੇ ਥਿਰ ਘਰ ਵਜਾਏ ਸ਼ਬਦ ਧੁਨਕਾਰ, ਜੀਵ ਜੰਤ ਆਪ ਸੁਣਾਈਆ। ਆਪਣਾ ਰੂਪ ਪਰਗਟੇ ਆਪ ਕਰਤਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਆਪਣੀ ਕਰੇ ਆਪ ਪਛਾਣ, ਆਪਣਾ ਗੁਣ ਆਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਵਿਸ਼ਨ ਸ਼ਿਵ ਕਰੇ ਪੜ੍ਹਾਈਆ। ਬ੍ਰਹਮੇ ਵਿਸ਼ਨ ਸ਼ਿਵ ਅੱਖਰ ਏਕਾ ਪੜ੍ਹਨਾ, ਸੋ ਪੁਰਖ ਨਿਰੰਜਣ ਆਪ ਪੜ੍ਹਾਇਆ। ਸਾਚੇ ਮੰਦਰ ਏਕਾ ਵੜਨਾ, ਚਾਰ ਦਿਵਾਰ ਨਾ ਕੋਈ ਵਖਾਇਆ। ਅਗਨੀ ਹਵਨ ਕਦੇ ਨਾ ਸੜਨਾ, ਮੜੀ ਗੋਰ ਨਾ ਕੋਈ ਦਬਾਇਆ। ਬਿਨ ਸਤਿਗੁਰ ਪੂਰੇ ਤੇਰਾ ਘਾੜਨ ਕਿਸੇ ਨਾ ਘੜਨਾ, ਨਾ ਕੋਈ ਪੱਲੇ ਬੰਨ੍ਹ ਬਨ੍ਹਾਇਆ। ਆਪਣਾ ਮਸਤਕ ਆਪਣੀ ਮੋਤੀ ਹੀਰਾ ਲਾਲ ਜਵਾਹਰ ਆਪੇ ਜੜਣਾ, ਆਪੇ ਵੇਖ ਵਖਾਇਆ। ਆਪਣੇ ਪੌੜੇ ਆਪੇ ਚੜ੍ਹਨਾ, ਆਪਣਾ ਮੰਦਰ ਆਪੇ ਦਏ ਸੁਹਾਇਆ। ਨਾ ਕੋਈ ਸੀਸ ਨਾ ਕੋਈ ਧੜਨਾ, ਧਰਤ ਧਵਲ ਨਾ ਕੋਇ ਵਡਿਆਇਆ। ਤੇਰੇ ਦਵਾਰੇ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਹਰਿ ਜੂ ਆਪੇ ਖੜਨਾ, ਹਰਿ ਮੰਦਰ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਇਆ। ਬ੍ਰਹਮਾ ਵਿਸ਼ਨ ਸ਼ਿਵ ਚੇਲਾ ਗੁਰ, ਹਰਿ ਮੰਦਰ ਸੋਭਾ ਪਾਇੰਦਾ। ਮੇਲ ਮਿਲਾਵਾ ਲਿਖਿਆ ਧੁਰ, ਧੁਰ ਦਰਵਾਜ਼ਾ ਆਪ ਖੁਲਾਇੰਦਾ। ਏਕਾ ਰਾਗ ਏਕਾ ਤਾਲ ਏਕਾ ਸੁਰ, ਏਕਾ ਨਾਦ ਵਜਾਇੰਦਾ। ਏਕਾ ਚਰਨ ਪ੍ਰੀਤੀ ਗਈ ਜੁੜ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਏਕਾ ਸ਼ਬਦ ਅਗੰਮੀ ਚੜ੍ਹਿਆ ਘੋੜ, ਲੋਆਂ ਪੁਰੀਆਂ ਵੇਖ ਵਖਾਇੰਦਾ। ਏਕਾ ਵਿਸ਼ਨ ਬ੍ਰਹਮੇ ਸ਼ਿਵ ਜਾਏ ਬੌਹੜ, ਲੋਕ ਪਰਲੋਕ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਤਖ਼ਤ ਆਪ ਵਡਿਆਇੰਦਾ। ਸਾਚੇ ਤਖ਼ਤ ਸ਼ਾਹ ਸੁਲਤਾਨਾ, ਸਾਚੀ ਹਿਕਮਤ ਹੁਕਮ ਚਲਾਈਆ। ਜੋਧਾ ਸੂਰ ਬਲੀ ਬਲਵਾਨਾ, ਬਲ ਆਪਣਾ ਆਪ ਰਖਾਈਆ। ਲੋਕਮਾਤ ਵੇਖੇ ਮਾਰ ਧਿਆਨਾ, ਚੌਦਾਂ ਲੋਕਾਂ ਫੋਲ ਫੁਲਾਈਆ। ਬ੍ਰਹਮੇ ਵਿਸ਼ਨ ਸ਼ਿਵ ਦੇਵੇ ਇਕ ਗਿਆਨਾ, ਨਿਸ਼ਅੱਖਰ ਕਰੇ ਪੜ੍ਹਾਈਆ। ਆਪਣਾ ਪਹਿਰੇ ਆਪੇ ਬਾਣਾ, ਬਾਵਨ ਅੱਖਰੀ ਅੱਖਰ ਅੱਖਰ ਅੱਖਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਇਕ ਇਕੱਲਾ ਏਕੰਕਾਰ, ਦੂਜੀ ਬੰਨ੍ਹੇ ਕੁਦਰਤ ਧਾਰ, ਤੀਜਾ ਨੈਣ ਰਹੇ ਉਘਾੜ, ਚੌਥੇ ਪਦ ਪਾਵੇ ਸਾਰ, ਪੰਚਮ ਮੇਲਾ ਕੰਤ ਭਤਾਰ, ਛੇਵੇਂ ਛੱਪਰ ਲਏ ਉਸਾਰ, ਸਤਵੇਂ ਸਤਿ ਸਤਿਵਾਦੀ ਸਾਚੀ ਕਾਰ, ਅੱਠਾਂ ਤੱਤਾਂ ਬੰਧਨ ਪਾਏ ਸਰਬ ਸੰਸਾਰ, ਨਂੌ ਦਵਾਰੇ ਖੋਲ੍ਹੇ ਕਿਵਾੜ, ਦਸਮ ਦਵਾਰੇ ਆਪਣਾ ਡੇਰਾ ਲਾਈਆ। ਦਸਮ ਦਵਾਰੀ ਸਾਚਾ ਡੇਰਾ, ਪੁਰਖ ਅਬਿਨਾਸ਼ੀ ਆਪ ਲਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਜਾਣੇ ਆਪਣਾ ਹੇਰਾ ਫੇਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਆਪੇ ਜਾਣੇ ਆਪਣਾ ਦੂਰ ਨੇੜਾ, ਨੇੜ ਦੂਰਾ ਆਪਣਾ ਪੰਧ ਮੁਕਾਇੰਦਾ। ਆਪੇ ਗੇੜਾ ਆਪਣਾ ਗੇੜਾ, ਗੇੜਨਹਾਰਾ ਆਪ ਅਖਵਾਇੰਦਾ। ਆਪੇ ਪਾਏ ਆਪਣਾ ਝੇੜਾ, ਕਾਇਆ ਮੰਦਰ ਅੰਦਰ ਪੰਜ ਤਤ ਆਪਣੀ ਖੇਲ ਖਿਲਾਇੰਦਾ। ਆਪੇ ਕਰੇ ਹਕ ਨਿਬੇੜਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਆਪੇ ਬੰਨ੍ਹੇ ਆਪਣਾ ਬੇੜਾ, ਖੇਵਟ ਖੇਟਾ ਸਚ ਮਲਾਹ ਬੇਪਰਵਾਹ ਏਕਾ ਏਕ ਬਣ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸਾਚੀ ਸਿਖ਼ਿਆ ਇਕ ਸਮਝਾਇੰਦਾ। ਸਾਚਾ ਖੇਵਟ ਖੇਟਾ ਦਾਤਾਰ, ਆਦਿ ਜੁਗਾਦਿ ਅਖਵਾਇਆ। ਜੁਗ ਜੁਗ ਬੇੜਾ ਚਲਾਏ ਵਿਚ ਸੰਸਾਰ, ਰਥ ਰਥਵਾਹੀ ਭੇਵ ਨਾ ਰਾਇਆ। ਲੱਖ ਚੁਰਾਸੀ ਪਾਵੇ ਸਾਰ, ਘਰ ਘਰ ਮੰਦਰ ਜੋਤ ਜਗਾਇਆ। ਗੁਰਮੁਖ ਸਾਚੇ ਲਏ ਉਭਾਰ, ਸਾਧ ਸੰਤ ਲਏ ਉਠਾਇਆ। ਭਗਤ ਭਗਵੰਤ ਦਏ ਅਧਾਰ, ਆਪ ਆਪਣੀ ਬੂਝ ਬੁਝਾਇਆ। ਨਾਰੀ ਕੰਤ ਸਚ ਭਤਾਰ, ਕੰਤ ਕੰਤੂਹਲ ਸੇਜ ਸੁਹਾਇਆ। ਆਤਮ ਸੇਜਾ ਬਰਖੇ ਫੂਲ , ਫੁਲ ਫੁਲਵਾੜੀ ਆਪ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਅਮੋਲਕ ਕਾਇਆ ਗੋਲਕ ਵਿਚ ਟਿਕਾਇਆ। ਕਾਇਆ ਗੋਲਕ ਸਚ ਟਿਕਾਣਾ, ਹਰਿ ਸਾਚੀ ਵਸਤ ਟਿਕਾਈਆ। ਸ਼ਬਦ ਸਰੂਪੀ ਏਕਾ ਗਾਣਾ, ਧੁਨ ਆਤਮਕ ਆਪ ਸੁਣਾਈਆ। ਆਦਿ ਜੁਗਾਦੀ ਏਕਾ ਰਾਣਾ, ਏਕਾ ਹੁਕਮ ਰਿਹਾ ਸੁਣਾਈਆ। ਤ੍ਰੈਗੁਣ ਵਰਤੇ ਏਕਾ ਭਾਣਾ, ਤ੍ਰੈ ਤ੍ਰੈ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬੂਝ ਬੁਝਾਈਆ। ਬ੍ਰਹਮੇ ਸੁਣਿਆ ਲਾ ਕਰ ਕੰਨ, ਵਿਸ਼ਨ ਨਾਲ ਰਲਾਇਆ। ਸ਼ੰਕਰ ਕਰੇ ਧੰਨ ਧੰਨ, ਪ੍ਰਭ ਤੇਰੀ ਵਡ ਵਡਿਆਇਆ। ਤੂੰ ਦਾਨਾ ਬੀਨਾ ਤੂੰ ਜਨਨੀ ਜਨ, ਧੰਨ ਧੰਨ ਜਣੇਂਦੀ ਮਾਇਆ। ਆਦਿ ਜੁਗਾਦਿ ਬੇੜਾ ਬੰਨ, ਬਿਨ ਤੁਧ ਅਵਰ ਨਾ ਕੋਈ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇਆ। ਆਦਿ ਅੰਤ ਬੇੜਾ ਬੰਨ੍ਹ ਚਲਾਵਣਾ, ਭੁੱਲ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਖੇਲ ਖਲਾਵਣਾ, ਆਦਿ ਪੁਰਖ ਵੱਡੀ ਵਡਿਆਈਆ। ਆਦਿ ਸ਼ਕਤ ਮੇਲ ਮਿਲਾਵਣਾ, ਨੂਰੋ ਨੂਰ ਨੂਰ ਬੇਪਰਵਾਹੀਆ। ਪਰਵਰਦਿਗਾਰਾ ਨਾਉਂ ਧਰਾਵਣਾ, ਅਕਲ ਕਲ ਆਪ ਅਖਵਾਈਆ। ਵਿਸ਼ਨੂੰ ਆਪਣਾ ਰੰਗ ਰੰਗਾਵਣਾ, ਵਿਸ਼ਵ ਏਕਾ ਰੂਪ ਦਰਸਾਈਆ। ਬ੍ਰਹਮੇ ਬ੍ਰਹਮ ਵਿਦਿਆ ਆਪ ਪੜ੍ਹਾਵਣਾ, ਚਾਰੇ ਮੁਖ ਮੁਖ ਸਾਲਾਹੀਆ। ਚਾਰੇ ਵੇਦਾਂ ਆਪੇ ਗਾਵਣਾ, ਚਾਰੇ ਜੁਗ ਵੰਡ ਵੰਡਾਈਆ। ਸਤਿਜੁਗ ਸਾਚਾ ਸਤਿ ਵਰਤਾਵਣਾ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਬਾਵਨ ਆਪਣਾ ਰੂਪ ਵਟਾਵਣਾ, ਵਲ ਛਲ ਖੇਲੇ ਖੇਲ ਧੁਰਦਰਗਾਹੀਆ। ਵਾਰ ਅਠਾਰਾਂ ਜੋਤ ਜਗਾਵਣਾ, ਜੋਤੀ ਜੋਤ ਡਗਮਗਾਈਆ। ਤ੍ਰੇਤਾ ਤ੍ਰੀਆ ਰੂਪ ਪਰਗਟਾਵਣਾ, ਰੂਪ ਰੇਖ ਨਾ ਕੋਇ ਵਖਾਈਆ । ਰਾਮ ਰਾਮਾ ਧਨੁਖ ਉਠਾਵਣਾ, ਸਾਚਾ ਚਿਲਾ ਆਪ ਚੜ੍ਹਾਈਆ। ਗੜ੍ਹ ਹੰਕਾਰੀ ਤੋੜ ਤੁੜਾਵਣਾ, ਤ੍ਰੈਗੁਣ ਮਾਇਆ ਫੰਦ ਨਾ ਕੋਇ ਪਾਈਆ। ਆਪ ਆਪਣੀ ਚਾਲ ਚਲਾਵਣਾ, ਚਾਲ ਨਿਰਾਲੀ ਇਕ ਰਖਾਈਆ। ਜ਼ਿਮੀ ਅਸਮਾਨਾਂ ਵੇਖ ਵਖਾਵਣਾ, ਧਰਤ ਧੌਲ ਧਰਨੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਵਿਸ਼ਨ ਸ਼ਿਵ ਦਏ ਸਮਝਾਈਆ। ਸਤਿਜੁਗ ਤ੍ਰੇਤਾ ਕਰਨਾ ਪਾਰ, ਪੁਰਖ ਅਬਿਨਾਸ਼ੀ ਖੇਲ ਖਲਾਵਣਾ। ਜੁਗ ਜੁਗ ਲਏ ਆਪਣਾ ਅਵਤਾਰ, ਰੂਪ ਅਨੂਪ ਆਪ ਵਟਾਵਣਾ। ਨਿਰਗੁਣ ਸਰਗੁਣ ਕਰੇ ਪਿਆਰ, ਕਾਗਦ ਕਲਮ ਭੇਵ ਨਾ ਲਾਵਣਾ। ਚਾਰੇ ਵੇਦ ਨਾ ਕਰਨ ਵਿਚਾਰ, ਲਿਖ ਲਿਖ ਲੇਖਾ ਨਾ ਕਿਸੇ ਸੁਣਾਵਣਾ। ਬ੍ਰਹਮੇ ਤੇਰੀ ਬ੍ਰਹਮ ਧਾਰ, ਲੋਕਮਾਤ ਆਪ ਪਰਗਟਾਵਣਾ। ਘਰ ਘਰ ਮੰਦਰ ਕਰ ਤਿਆਰ, ਕਾਇਆ ਬੰਕ ਸੁਹਾਵਣਾ। ਅੰਦਰ ਵੜ ਸੱਚੀ ਸਰਕਾਰ, ਆਪਣਾ ਤਖ਼ਤ ਵਖਾਵਣਾ। ਭਗਤ ਭਗਵੰਤ ਕਰ ਪਿਆਰ, ਆਪ ਆਪਣਾ ਮੇਲ ਮਿਲਾਵਣਾ। ਸਾਚੇ ਸੰਤ ਦਏ ਹੁਲਾਰ, ਸਾਚੇ ਪੌੜੇ ਆਪ ਚੜ੍ਹਾਵਣਾ। ਡੂੰਘੀ ਕੰਦਰ ਕਰ ਕਰ ਪਾਰ, ਸੁਖਮਨ ਟੇਢੀ ਬੰਕ ਪੰਧ ਮੁਕਾਵਣਾ। ਤ੍ਰਬੈਣੀ ਨੈਣੀ ਕਰ ਖ਼ਵਾਰ, ਆਪ ਆਪਣਾ ਦਰਸ ਦਿਖਾਵਣਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਕਵਲ ਨਾਭੀ ਫੁੱਲ ਖਿਲਾਵਣਾ। ਦੁਰਮਤ ਮੈਲ ਦਏ ਉਤਾਰ, ਸਾਚੀ ਕਲ ਆਪ ਸੁਹਾਵਣਾ। ਹੰਸ ਨਾ ਉਡੇ ਕਾਗਾਂ ਡਾਰ, ਕਾਗੋਂ ਹੰਸ ਆਪ ਬਣਾਵਣਾ। ਆਤਮ ਸੇਜਾ ਕਰ ਪਿਆਰ, ਆਤਮ ਬ੍ਰਹਮ ਮੇਲ ਮਿਲਾਵਣਾ। ਨਾਰੀ ਕੰਤ ਇਕ ਸ਼ੰਗਾਰ, ਪੀਆ ਪ੍ਰੀਤਮ ਇਕ ਹੰਢਾਵਣਾ। ਸਤਿਜੁਗ ਤ੍ਰੇਤਾ ਉਤਰੇ ਪਾਰ, ਸੀਤਾ ਸੁਰਤੀ ਏਕਾ ਰਾਮ ਪਰਨਾਵਣਾ। ਸ਼ਬਦ ਨਿਸ਼ਾਨਾ ਮਾਰੇ ਮਾਰ, ਤੀਰ ਨਿਰਾਲਾ ਇਕ ਚਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਵਣਾ। ਬ੍ਰਹਮੇ ਵਿਸ਼ਨ ਸ਼ਿਵ ਸਤਿਜੁਗ ਤ੍ਰੇਤਾ ਉਤਰੇ ਪਾਰ, ਦਵਾਪਰ ਦਏ ਦੁਹਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਨਿਰਗੁਣ ਨਿਰਗੁਣ ਬੇਪਰਵਾਹੀਆ। ਸਰਗੁਣ ਰੂਪ ਪਰਗਟ ਹੋਏ ਆਪ ਕਰਤਾਰ, ਪੰਜ ਤਤ ਮੇਲਾ ਸਹਿਜ ਸੁਭਾਈਆ। ਤ੍ਰੈਗੁਣ ਮਾਇਆ ਦਏ ਆਧਾਰ, ਰੂਪ ਅਨੂਪ ਵੱਡੀ ਵਡਿਆਈਆ। ਸਾਚਾ ਗਾਏ ਮੰਗਲਾਚਾਰ, ਸਾਚੀ ਸਖ਼ੀਆ ਵੇਖ ਵਖਾਈਆ। ਮੁਕੰਦ ਮਨੋਹਰ ਲਖ਼ਮੀ ਨਰਾਇਣ ਸੁੰਦਰ ਕੁੰਡਲ ਮੁਕਟ ਬੈਣ, ਸੀਸ ਜਗਦੀਸ ਆਪ ਸੁਹਾਈਆ। ਨਾਮ ਬੰਸਰੀ ਵਜਾਏ ਬਜਾਵਣਹਾਰ, ਗੀਤਾ ਗਿਆਨ ਇਕ ਦ੍ਰਿੜਾਈਆ। ਭਗਤ ਭਗਵੰਤ ਕਰੇ ਪਿਆਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਦੂਤਾਂ ਦੁਸ਼ਟਾਂ ਮਾਰੇ ਕਰ ਖ਼ੁਵਾਰ, ਚਾਰੋਂ ਕੁੰਟ ਦਏ ਹਲਾਈਆ । ਧਰਤ ਧਵਲ ਕਰੇ ਪੁਕਾਰ, ਧਰਨੀ ਨੇਤਰ ਨੈਣਾਂ ਨੀਰ ਵਹਾਈਆ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਦਏ ਲਿਖਾਈਆ। ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਿਣੇ ਆਪਣੀ ਵਾਰ, ਭਦਰ ਪੁਰਾਣ ਮੁਖ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦੇਵੇ ਵਰ, ਲੇਖਾ ਲੇਖੇ ਆਪਣੇ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਉਤਰੇ ਆਪਣੇ ਘਾਟ, ਪੁਰਖ ਅਬਿਨਾਸ਼ੀ ਆਪਣਾ ਖੇਲ ਖਲਾਵਣਾ। ਮਾਣਸ ਦੇਹੀ ਚੋਲਾ ਜਾਏ ਪਾਟ, ਜੋਤੀ ਜੋਤ ਮਿਲਾਵਣਾ। ਆਪੇ ਸੋਹੇ ਆਪਣੀ ਖਾਟ, ਆਪਣਾ ਪਲੰਘ ਆਪ ਹੰਢਾਵਣਾ। ਆਪੇ ਜਗੇ ਆਪਣੀ ਜੋਤ ਲਲਾਟ, ਆਪਣਾ ਨੂਰ ਆਪਣੇ ਵਿਚ ਟਿਕਾਵਣਾ। ਆਪੇ ਵਿਕੇ ਆਪਣੇ ਹਾਟ, ਆਪਣੀ ਕੀਮਤ ਆਪੇ ਪਾਵਣਾ। ਆਪੇ ਕਰੇ ਆਪਣਾ ਪੂਰਾ ਘਾਟ, ਆਪਣਾ ਲੇਖਾ ਆਪੇ ਲਾਹਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦੇਵੇ ਵਰ, ਆਪਣਾ ਪਰਦਾ ਆਪ ਵਖਾਵਣਾ। ਬ੍ਰਹਮੇ ਵਿਸ਼ਨ ਸ਼ਿਵ ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਈਆ। ਨਾ ਕੋਈ ਮਾਤ ਪਿਤ ਬਪੜੀ ਬਾਪੜ, ਪਿਤਾ ਪੂਤ ਨਾ ਕੋਇ ਵਡਿਆਈਆ। ਨਾ ਕੋਈ ਗੋਦ ਸੁਹਾਏ ਥਾਪੜ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਲੱਖ ਚੁਰਾਸੀ ਵੇਲੇ ਪਾਪੜ, ਹਰਿ ਕਾ ਭੇਵ ਕੋਏ ਨਾ ਪਾਈਆ। ਵਰਨ ਬਰਨ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਦੇਵਣ ਆਦਰ, ਆਦਰਸ਼ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦੇਵੇ ਵਰ, ਆਪਣਾ ਤਤ ਆਪ ਬੁਝਾਈਆ। ਆਪਣਾ ਤਤ ਸਮਝਾਇੰਦਾ, ਪਾਰਬ੍ਰਹਮ ਪੁਰਖ ਅਗੰਮ। ਆਪਣੀ ਮਤ ਆਪਣੇ ਵਿਚ ਟਿਕਾਇੰਦਾ, ਨਾ ਹਰਖ ਸੋਗ ਨਾ ਖ਼ੁਸ਼ੀ ਗ਼ਮ। ਆਪਣਾ ਸਤਿ ਆਪ ਜਣਾਇੰਦਾ, ਨਾ ਮਰੇ ਨਾ ਪਏ ਜੰਮ। ਬਿਨ ਥੰਮਾਂ ਗਗਨ ਰਹਾਇੰਦਾ, ਆਪੇ ਜਾਣੇ ਆਪਣਾ ਕੰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪੇ ਘੜੇ ਆਪੇ ਦੇਵੇ ਭੰਨ। ਘੜਨ ਭੰਨਣਹਾਰ ਸਮਰਥ, ਪਾਰਬ੍ਰਹਮ ਵੱਡੀ ਵਡਿਆਈਆ । ਬ੍ਰਹਮੇ ਵਿਸ਼ਨ ਸ਼ਿਵ ਲੱਖ ਚੁਰਾਸੀ ਚਲਾਏ ਤੇਰਾ ਰਥ, ਰਥ ਰਥਵਾਹੀ ਬੇਪਰਵਾਹੀਆ। ਸ਼ਬਦ ਜਣਾਏ ਮਹਿਮਾ ਅਕਥ, ਆਪਣਾ ਨਾਉਂ ਆਪ ਪਰਗਟਾਈਆ। ਕਲਜੁਗ ਦੇਵੇ ਸਾਚੀ ਵੱਥ, ਚੌਥੇ ਜੁਗ ਵੱਡੀ ਵਡਿਆਈਆ। ਚਾਰੇ ਬਾਣੀ ਵਖਾਏ ਹਠ, ਹਠ ਤਪ ਜੋਗ ਅਭਿਆਸ ਇਕ ਸਿਖਾਈਆ। ਪੰਧ ਮੁਕਾਏ ਨੱਠ ਨੱਠ, ਦੋ ਜਹਾਨਾਂ ਸੱਚਾ ਮਾਹੀਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਜੋਤ ਕਰ ਰੁਸ਼ਨਾਈਆ। ਲੇਖਾ ਜਾਣੇ ਤੀਰਥ ਤਟ, ਅਠਸਠ ਫੋਲ ਫੁਲਾਈਆ। ਪਾਵੇ ਸਾਰ ਮੰਦਰ ਮਠ, ਸ਼ਿਵਦਵਾਲੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੇ ਵਰ, ਬ੍ਰਹਮੇ ਵਿਸ਼ਨ ਸ਼ਿਵ ਏਕਾ ਅੱਖਰ ਕਰੇ ਪੜ੍ਹਾਈਆ। ਕਲਜੁਗ ਧਾਰ ਚਲਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਲੋਕਮਾਤ ਆਇਆ ਧਰ, ਮਾਣਸ ਜਨਮ ਦੁਆਈਆ। ਲੱਖ ਚੁਰਾਸੀ ਅੰਦਰ ਵੜ, ਆਪਣੀ ਹਿਕਮਤ ਹੁਕਮ ਲਏ ਚਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਔਦਾਂ ਜਾਂਦਾ ਦਿਸ ਨਾ ਆਈਆ। ਆਪਣੀ ਵਿਦਿਆ ਆਪੇ ਪੜ੍ਹ, ਪੰਜ ਤਤ ਦਏ ਪੜ੍ਹਾਈਆ। ਕਾਇਆ ਚੋਲੇ ਆਪੇ ਵੜ, ਜਗਤ ਵਜੂਦ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਬ੍ਰਹਮੇ ਵਿਸ਼ਨ ਸ਼ਿਵ ਇਕ ਸਮਝਾਈਆ। ਕਾਇਆ ਤਤ ਆਪ ਹੰਢੌਣਾ, ਲਾਸ਼ਰੀਕ ਖੇਲ ਖਿਲਾਇੰਦਾ। ਮਹਿਬਾਨ ਬੀਦੋ ਆਪਣਾ ਰੰਗ ਰੰਗੌਣਾ, ਮਹਿਬੂਬ ਆਪਣਾ ਰੂਪ ਆਪ ਵਟਾਇੰਦਾ। ਸਾਚਾ ਮੰਦਰ ਆਪ ਸੁਹੌਣਾ, ਮੁਕਾਮੇ ਹੱਕ ਡੇਰਾ ਲਾਇੰਦਾ। ਏਕਾ ਕਲਮਾ ਆਪ ਪੜ੍ਹੌਣਾ, ਏਕਾ ਨਬੀ ਆਪ ਅਖਵਾਇੰਦਾ। ਏਕਾ ਹੱਕ ਬਹੱਕ ਆਪਣਾ ਵੇਖ ਵਖੌਣਾ, ਲਾਸ਼ਰੀਕ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਜੁਗ ਜੁਗ ਧਾਰ ਚਲਾਏ ਅਵੱਲੀ, ਅੱਵਲ ਅੱਲਾ ਆਪਣਾ ਨਾਉਂ ਰਖਾਇੰਦਾ। ਨਿਰਗੁਣ ਜੋਤ ਇਕ ਇਕੱਲੀ, ਕਾਲ ਮਹਾਂਕਾਲ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਆਪ ਸਮਝਾਇੰਦਾ। ਲੋਕਮਾਤ ਖੇਲ ਅਪਾਰਾ, ਕਲਜੁਗ ਵੇਖੇ ਵੇਖ ਵਖਾਇੰਦਾ। ਈਸਾ ਮੂਸਾ ਕਰ ਤਿਆਰਾ, ਕਾਲਾ ਸੂਸਾ ਤਨ ਛੁਹਾਇੰਦਾ। ਏਕਾ ਸ਼ਬਦ ਇਕ ਹੁਲਾਰਾ, ਏਕਾ ਕਲਮਾ ਆਪ ਪੜ੍ਹਾਇੰਦਾ। ਏਕਾ ਨਬੀ ਰਸੂਲ ਕਰੇ ਪਿਆਰਾ, ਏਕਾ ਆਪਣਾ ਰੂਪ ਵਟਾਇੰਦਾ। ਏਕਾ ਖੋਲ੍ਹੇ ਖੋਲ੍ਹਣਹਾਰ ਕਿਵਾੜਾ, ਬੰਦ ਦਰਵਾਜ਼ਾ ਇਕ ਵਖਾਇੰਦਾ। ਏਕਾ ਮੁਹੰਮਦ ਮੁਹੰਮਦੀ ਯਾਰਾ, ਚਾਰ ਚਾਰਾਂ ਮੇਲ ਮਿਲਾਇੰਦਾ। ਏਕਾ ਹਕ ਹਕ ਨਾਅਰਾ, ਐਨਲਹਕ ਰੰਗ ਰੰਗਾਇੰਦਾ। ਏਕਾ ਰਾਹ ਰਿਹਾ ਤਕ, ਸਾਚੇ ਤਖ਼ਤ ਸੋਭਾ ਪਾਇੰਦਾ। ਏਕਾ ਆਪਣਾ ਪਰਦਾ ਬੈਠਾ ਢਕ, ਮੁਖ ਨਕਾਬ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਜੁਗ ਜੁਗ ਰਚਨ ਰਚਾਏ ਸਲੋਕ, ਮਹਿਮਾ ਅਕਥ ਕਥੀ ਨਾ ਜਾਈਆ। ਸੰਗ ਮੁਹੰਮਦ ਚਾਰ ਯਾਰ ਲੇਖਾ ਜਾਣੇ ਚੌਦਾਂ ਲੋਕ, ਤਬਕ ਤਬਕਾਂ ਫੇਰਾ ਪਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਆਲਮ ਉਲਮਾ ਕਰੇ ਪੜ੍ਹਾਈਆ। ਆਪਣਾ ਭਾਣਾ ਆਪੇ ਲਏ ਰੋਕ, ਆਪਣੇ ਭਾਣੇ ਆਪ ਸਮਾਈਆ। ਲੱਖ ਚੁਰਾਸੀ ਦੇਵੇ ਝੋਕ, ਨਾ ਕੋਈ ਮੇਟੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਵਖਾਏ ਇਕ ਦਰ, ਦਰ ਦਰਵਾਜਾ ਆਪ ਖੁਲ੍ਹਾਈਆ। …………………………..
ਗੁਰ ਗੋਬਿੰਦ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੰਕਾ ਵਜਾਏ ਧੁਰ ਦਰਬਾਰਾ, ਰਾਓ ਰੰਕਾਂ ਸ਼ਾਹ ਸੁਲਤਾਨਾਂ ਦਏ ਜਗਾਈਆ। ਏਕਾ ਡੰਕਾ ਵੱਜਿਆ, ਪਾਰਬ੍ਰਹਮ ਆਪ ਵਜਾਇਆ। ਗੋਬਿੰਦ ਸੂਰਾ ਆਇਆ ਭੱਜਿਆ, ਲੋਕਮਾਤ ਲਏ ਅੰਗੜਾਇਆ। ਗ਼ਰੀਬ ਨਿਮਾਣਿਆਂ ਪਰਦਾ ਕੱਜਿਆ, ਏਕਾ ਸ਼ਬਦ ਪਰਦਾ ਪਾਇਆ। ਏਥੇ ਓਥੇ ਰੱਖੇ ਲੱਜਿਆ, ਜੋ ਜਨ ਸਰਨਾਈ ਆਇਆ। ਆਪਣਾ ਘਰ ਆਪੇ ਤਜਿਆ, ਗੁਰਸਿਖਾਂ ਖੇੜਾ ਦਏ ਵਸਾਇਆ। ਇਕ ਚਲਾਏ ਸਚ ਜਹਾਜਿਆ, ਚੱਪੂ ਨਾਮ ਹੱਥ ਉਠਾਇਆ। ਅੰਦਰ ਮੰਦਰ ਬੈਠ ਮਾਰੇ ਵਾਜਿਆ, ਬ੍ਰਹਮਾ ਵਿਸ਼ਨ ਸ਼ਿਵ ਭੇਵ ਨਾ ਰਾਇਆ। ਧੁਰ ਦਰਗਾਹੀ ਲੈ ਕੇ ਆਇਆ ਦਾਜਿਆ, ਸਿਰ ਆਪਣੇ ਭਾਰ ਉਠਾਇਆ। ਕਲਜੁਗ ਅੰਤਮ ਰਚੇ ਕਾਜਿਆ, ਜੁਗ ਜੁਗ ਆਪਣੀ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਸ਼ਿਵ ਤੇਰੀ ਅੱਖ ਖੁਲ੍ਹਾਇਆ। ਬ੍ਰਹਮੇ ਸ਼ਿਵ ਨੇਤਰ ਲੈਣਾ ਖੋਲ੍ਹ, ਪ੍ਰਭ ਸਾਚਾ ਆਪ ਸਮਝਾਇੰਦਾ। ਚੌਥੇ ਜੁਗ ਪ੍ਰਭ ਤੋਲੇ ਤੋਲ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਚਾਰ ਕੁੰਟ ਅਗੰਮੀ ਵਜਾਏ ਢੋਲ, ਸ਼ਬਦ ਨਗਾਰਾ ਹੱਥ ਉਠਾਇੰਦਾ। ਆਪਣਾ ਅੱਖਰ ਆਪੇ ਬੋਲ, ਲੋਆਂ ਪੁਰੀਆਂ ਆਪ ਸੁਣਾਇੰਦਾ। ਗੁਰਸਿਖਾਂ ਅੰਦਰ ਵੜ ਵੜ ਕਰੇ ਚੋਲ੍ਹ, ਆਪ ਆਪਣੇ ਮੇਲ ਮਿਲਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣਾ ਨਾਉਂ ਰਖਾਇੰਦਾ। ਉਲਟਾ ਕਰੇ ਨਾਭ ਕਵਲ, ਅੰfਮ੍ਰ੍ਰਤ ਸਾਚਾ ਜਾਮ ਪਿਆਇੰਦਾ। ਮਾਣ ਵਡਿਆਈ ਦੇਵੇ ਉਪਰ ਧਵਲ, ਧਰਨੀ ਧਰਤੀ ਧੌਲ ਹੌਲਾ ਭਾਰ ਕਰਾਇੰਦਾ। ਲੱਖ ਚੁਰਾਸੀ ਪੰਚ ਵਿਕਾਰ ਤ੍ਰੈਗੁਣ ਮਾਇਆ ਉਬਲੇ ਰਤ, ਨਾ ਕੋਈ ਸਮਾਇੰਦਾ। ਸ੍ਰਿਸ਼ਟ ਸਬਾਈ ਜਾਣੇ ਮਿਤ ਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਨੇਤਰ ਨੈਣ ਉਘਾੜ, ਪ੍ਰਭ ਸਾਚਾ ਆਪ ਉਠਾਇੰਦਾ। ਕਲਜੁਗ ਅੰਤਮ ਵੇਖੇ ਇਕ ਅਖਾੜ, ਗੁਰ ਗੋਬਿੰਦ ਫੇਰਾ ਪਾਇੰਦਾ। ਚਾਰੇ ਸੁਤ ਦੁਲਾਰੇ ਆਪੇ ਵਾਰ, ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਇੰਦਾ। ਆਪੇ ਨੀਆਂ ਹੇਠ ਦਏ ਉਸਾਰ, ਆਪੇ ਕੱਲਰ ਕੰਧ ਢਾਇੰਦਾ। ਆਪੇ ਰੱਖੇ ਤਿੱਖੀ ਤੇਜ ਧਾਰ ਕਟਾਰ, ਆਰ ਪਾਰ ਆਪ ਕਰਾਇੰਦਾ। ਆਪੇ ਸੀਸ ਧੜ ਲੇਖੇ ਲਾਏ ਆਪਣੇ ਆਪ ਨਿਰੰਕਾਰ, ਚੋਟੀ ਜੜ ਆਪ ਸੁਹਾਇੰਦਾ। ਆਪੇ ਅੰਦਰ ਵੜ ਕਰੇ ਪੁਕਾਰ, ਆਪੇ ਉਚੀ ਕੂਕ ਸੁਣਾਇੰਦਾ। ਆਪੇ ਸੁਤਾ ਪੈਰ ਪਸਾਰ, ਆਪੇ ਆਪਣੀ ਨਿੰਦਰਾ ਮੇਟ ਮਿਟਾਇੰਦਾ। ਆਪੇ ਪੁਰਖ ਅਕਾਲ ਬਣਾਏ ਮੀਤ ਮੁਰਾਰ, ਸਥਰ ਸਾਰ ਆਪ ਹੰਢਾਇੰਦਾ। ਆਪੇ ਰਾਖਾ ਬਣੇ ਸਰਬ ਸੰਸਾਰ, ਰਖਕ ਆਪਣੀ ਇਛਿਆ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਰ, ਭੋਲੇ ਨਾਥ ਆਪ ਉਠਾਇੰਦਾ। ਭੋਲੇ ਨਾਥ ਉਠ ਉਠ ਜਾਗ, ਪੁਰਖ ਅਬਿਨਾਸ਼ੀ ਆਪ ਜਗਾਇੰਦਾ। ਕਲਜੁਗ ਅੰਤਮ ਲੱਗਣਾ ਭਾਗ, ਨਰ ਹਰਿ ਸਾਚਾ ਖੇਲ ਖਿਲਾਇੰਦਾ। ਬ੍ਰਹਮੇ ਤੇਰੀ ਪਕੜੇ ਵਾਗ, ਲੱਖ ਚੁਰਾਸੀ ਆਪਣੇ ਹੱਥ ਵਖਾਇੰਦਾ। ਵਿਸ਼ਨੂੰ ਤੇਰੇ ਮਨ ਉਪਜੇ ਇਕ ਵੈਰਾਗ, ਤੇਰਾ ਭੰਡਾਰ ਨਾ ਕੋਈ ਵਰਤਾਇੰਦਾ। ਤਿੰਨਾਂ ਗੁਰ ਬੰਨ੍ਹੇ ਏਕਾ ਤਾਗ, ਤਿੰਨੇ ਚੇਲੇ ਵੇਖ ਵਖਾਇੰਦਾ। ਲੱਖ ਚੁਰਾਸੀ ਵੇਖੇ ਜੀਵ ਕਾਗ, ਚਾਰੋਂ ਕੁੰਟ ਸਰਬ ਕੁਰਲਾਇੰਦਾ। ਬਿਨ ਗੁਰਸਿਖ ਕਿਸੇ ਮਿਲੇ ਨਾ ਹਰਿ ਜੂ ਕੰਤ ਸੁਹਾਗ, ਜਗਤ ਰੰਡੇਪਾ ਸਰਬ ਹੰਢਾਇੰਦਾ। ਤ੍ਰੈਗੁਣ ਮਾਇਆ ਤਪੇ ਅਗਨੀ ਆਗ, ਪੰਜ ਤਤ ਚੋਲਾ ਸਰਬ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਵਿਸ਼ਨ ਸ਼ਿਵ ਏਕਾ ਨੈਣ ਨੇਤਰ ਆਪ ਸਮਝਾਇੰਦਾ। ਬ੍ਰਹਮੇ ਨੇਤਰ ਨੈਣ ਉਘਾੜਨਾ, ਪੁਰਖ ਅਬਿਨਾਸ਼ੀ ਹੁਕਮ ਸੁਣਾਇੰਦਾ। ਹਰਿ ਕੇ ਸ਼ਬਦ ਹਰਿ ਜੂ ਤਾਰਨਾ, ਤ੍ਰੈਗੁਣ ਮਾਇਆ ਭੇਟ ਚੜ੍ਹਾਇੰਦਾ। ਨਵ ਨਵ ਵੇਖੇ ਇਕ ਅਖਾੜਨਾ, ਸਤਿ ਸਤਿ ਸਰੂਪ ਜਣਾਇੰਦਾ। ਭਾਗ ਲਗਾਏ ਏਕਾ ਹਾੜਕਾ ਹਾੜਨਾ, ਏਕਾ ਸਾਚਾ ਮੇਲ ਮਿਲਾਇੰਦਾ। ਨਾਤਾ ਤੁਟੇ ਪੁਰਖ ਨਾਰਨਾ, ਨਾਰੀ ਸੇਜ ਨਾ ਕੰਤ ਹੰਢਾਇੰਦਾ। ਗੋਬਿੰਦ ਆਪਾ ਆਪ ਉਤੋਂ ਵਾਰਨਾ, ਵਾਰੀ ਵਾਰੀ ਭੇਟ ਚੜ੍ਹਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਖੇਲ ਖਿਲਾਵਣਾ, ਗੁਰ ਪੀਰ ਅਵਤਾਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਖੁਲਾਇੰਦਾ। ਨੌਂ ਸੌ ਚੁਰਾਨਵੇਂ ਜੁਗ ਵਰਤਾਰਾ, ਜੁਗ ਕਰਤਾ ਆਪ ਕਰਾਈਆ। ਆਦਿ ਜੁਗਾਦੀ ਲਏ ਅਵਤਾਰਾ ਗੁਰ ਗੁਰ ਰੂਪ ਵਟਾਈਆ। ਭਗਤ ਭਗਵੰਤ ਦਏ ਸਹਾਰਾ, ਸੰਤ ਸਾਜਨ ਲਏ ਮਿਲਾਈਆ। ਨੌਂ ਨੌਂ ਉਤਰੇ ਪਾਰ ਕਿਨਾਰਾ, ਨੌਂ ਨੌਂ ਡੇਰਾ ਦੇਵੇ ਢਾਈਆ। ਚਾਰ ਚਾਰ ਕਰ ਖ਼ੁਵਾਰਾ, ਚਾਰ ਚਾਰ ਲਏ ਮਿਲਾਈਆ। ਚੌਥੇ ਪਦ ਸੁਹਾਏ ਇਕ ਦਵਾਰਾ, ਦਰ ਦਰਵਾਜਾ ਆਪ ਖੁਲ੍ਹਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਾਰ ਕਿਨਾਰਾ, ਕਲਜੁਗ ਅੰਤਮ ਦਏ ਵਖਾਈਆ। ਇਕ ਵਿਆਸਾ ਬਣ ਲਿਖਾਰਾ, ਲੋਕਮਾਤ ਦਏ ਗਵਾਹੀਆ। ਈਸਾ ਮੂਸਾ ਕਰੇ ਨਿਮਸਕਾਰਾ, ਪ੍ਰਭ ਅਗੇ ਸੀਸ ਝੁਕਾਈਆ। ਰਾਹ ਤੱਕੇ ਮੁਹੰਮਦੀ ਯਾਰਾ, ਚੌਦਾਂ ਲੋਕ ਅਧਵਿਚਕਾਰੇ ਡੇਰਾ ਲਾਈਆ। ਨਾਨਕ ਨਿਰਗੁਣ ਹੋ ਉਜਿਆਰਾ, ਏਕਾ ਜੋਤ ਕਰੇ ਰੁਸ਼ਨਾਈਆ। ਰਾਹ ਤੱਕੇ ਏਕੰਕਾਰਾ, ਏਕਾ ਨੈਣ ਨੈਣ ਉਠਾਈਆ। ਕਲਜੁਗ ਆਵੇ ਅੰਤਮ ਵਾਰਾ, ਪੁਰਖ ਅਬਿਨਾਸ਼ੀ ਲਏ ਮਿਲਾਈਆ। ਮਹਾਂਬਲੀ ਉਤਰੇ ਵਿਚ ਸੰਸਾਰਾ, ਮਾਤ ਕੁੱਖ ਨਾ ਕੋਈ ਜਾਈਆ। ਪੰਜ ਤਤ ਨਾ ਕੋਈ ਅਕਾਰਾ, ਮਨ ਮਤ ਬੁਧ ਨਾ ਕੋਈ ਵਡਿਆਈਆ। ਕਰੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਚਾਲ ਚਲਾਈਆ। ਰੱਖੇ ਨਿਹਕਲੰਕ ਨਾਉਂ ਨਿਰਵੈਰ ਕਰੇ ਖੇਲ ਵਿਚ ਸੰਸਾਰਾ, ਵਰਨ ਬਰਨ ਨਾ ਕੋਈ ਬਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਪਾਵਣ ਸਾਰਾ, ਖਾਣੀ ਬਾਣੀ ਰਹੀ ਜਸ ਗਾਈਆ। ਕਲਜੁਗ ਆਵੇ ਆਪਣੀ ਵਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਤੇਰਾ ਲੇਖਾ ਵੇਖ ਵਖਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਉਤਰਨਾ ਪਾਰ ਕਨਾਰ, ਪਾਰ ਕਨਾਰਾ ਆਪ ਕਰਾਇੰਦਾ। ਪੁਰਖ ਅਬਿਨਾਸ਼ਾ ਲਏ ਅਵਤਾਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਾਨਕ ਰਾਹ ਤੱਕੇ ਇਕ ਦਾਤਾਰ, ਦਰ ਦੁਵਾਰਾ ਮੰਗ ਮੰਗਾਇੰਦਾ। ਤੇਰਾ ਰੂਪ ਅਪਰ ਅਪਾਰ, ਨਿਰਵੈਰ ਖੇਲ ਖਿਲਾਇੰਦਾ। ਤੇਰੀ ਸ਼ਬਦ ਸੱਚੀ ਧੁਨਕਾਰ, ਬ੍ਰਹਿਮੰਡ ਖੰਡ ਨਾਦ ਵਜਾਇੰਦਾ। ਜੇਰਜ ਅੰਡਜ ਦਏ ਹੁਲਾਰ, ਉਤਭੁਜ ਸੇਹਤਜ ਵੇਖ ਵਖਾਇੰਦਾ। ਪਰਾ ਪਸੰਤੀ ਤੇਰੀ ਘਾਲ, ਮਧਮ ਬੈਖਰੀ ਆਪੇ ਗਾਇੰਦਾ। ਏਕਾ ਜੋਤੀ ਦੇਵੇ ਦੋਏ ਧਾਰ, ਜੋਤੀ ਜਾਤਾ ਵੇਸ ਵਟਾਇੰਦਾ। ਅੰਗਦ ਅਮਰ ਕਰ ਪਿਆਰ, ਰਾਮਦਾਸ ਸਰੋਵਰ ਅੰਮ੍ਰਿਤ ਇਕ ਨੁਹਾਇੰਦਾ। ਅਰਜਨ ਲੇਖਾ ਅਗੰਮ ਅਪਾਰ, ਬੋਧ ਅਗਾਧਾ ਸ਼ਬਦ ਜਣਾਇੰਦਾ। ਏਕਾ ਗੁਰੂ ਕਰ ਤਿਆਰ, ਗੁਰ ਸ਼ਬਦੀ ਗੁਰੂ ਗ੍ਰੰਥ ਵਡਿਆਇੰਦਾ। ਨਿਰਗੁਣ ਨਿਰਗੁਣ ਭਰ ਭੰਡਾਰ, ਤ੍ਰੈ ਤ੍ਰੈ ਵੰਡ ਵੰਡਾਇੰਦਾ। ਚੋਲਾ ਬਦਲੇ ਵਿਚ ਸੰਸਾਰ, ਕਾਇਆ ਡੋਲਾ ਵੇਖ ਵਖਾਇੰਦਾ। ਹਰਿ ਗੋਬਿੰਦ ਹਰਿ ਹਰਿ ਧਾਰ, ਤੇਜ ਕਟਾਰ ਆਪ ਚਮਕਾਇੰਦਾ। ਹਰਿ ਰਾਏ ਰੂਪ ਅਪਾਰ, ਹਰਿ ਕ੍ਰਿਸ਼ਨ ਸੰਗ ਨਿਭਾਇੰਦਾ। ਗੁਰ ਤੇਗ ਬਹਾਦਰ ਧਰਨੀ ਧਵਲ ਤੇਰਾ ਹੌਲਾ ਕਰੇ ਭਾਰ, ਆਪਣੀ ਰਤ ਭੇਟ ਚੜ੍ਹਾਇੰਦਾ। ਉਚੀ ਕੂਕ ਕਰੇ ਪੁਕਾਰ, ਪ੍ਰਭ ਤੇਰਾ ਭਾਣਾ ਮੋਹੇ ਭਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਈ ਮੇਰੀ ਵਾਰ, ਮੇਰਾ ਤੇਰਾ ਤੇਰਾ ਮੇਰਾ ਮੂਲ ਚੁਕਾਇੰਦਾ। ਤੇਰਾ ਰੰਗ ਸੱਚੀ ਸਰਕਾਰ, ਉਤਰ ਕਦੇ ਨਾ ਜਾਇੰਦਾ। ਤੇਰਾ ਖੇਲ ਅਪਰ ਅਪਾਰ, ਦਿਸ ਕਿਸੇ ਨਾ ਆਇੰਦਾ। ਤੂੰ ਮਾਤਾ ਤੂੰ ਪਿਤਾ ਕਰੇ ਪਿਆਰ, ਗੋਬਿੰਦ ਤੇਰਾ ਸੁਤ ਦੁਲਾਰਾ ਅਖਵਾਇੰਦਾ। ਪੁਰਖ ਅਕਾਲ ਤੇਰੀ ਜੈਕਾਰ, ਤੇਰਾ ਡੰਕ ਇਕ ਵਜਾਇੰਦਾ। ਨੌਂ ਨੌਂ ਲੇਖਾ ਕਰ ਕਰ ਪਾਰ, ਚੌਥਾ ਜੁਗ ਵੇਖ ਵਖਾਇੰਦਾ। ਬਾਲ ਅਵਸਥਾ ਖੇਲ ਅਪਾਰ, ਨੌਵੇਂ ਸਾਲ ਗੁਰ ਗੋਬਿੰਦ ਆਪ ਜਗਾਇੰਦਾ। ਨੌਂ ਦਵਾਰੇ ਕਰੇ ਪਾਰ, ਕਾਇਆ ਖੇੜਾ ਪੰਧ ਮੁਕਾਇੰਦਾ। ਅੰਮ੍ਰਿਤ ਬਖ਼ਸ਼ੇ ਨਿਝਰ ਧਾਰ, ਸਚ ਪਿਆਲਾ ਹੱਥ ਉਠਾਇੰਦਾ। ਦੀਨ ਦਿਆਲਾ ਆਪ ਕਰਤਾਰ, ਕਰਤਾ ਪੁਰਖ ਵੇਸ ਵਟਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰ, ਬਲ ਆਪਣਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੌਥੇ ਜੁਗ ਆਪ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਅੰਤਮ ਵਾਰੀ ਆਈਆ। ਬ੍ਰਹਮਾ ਵਿਸ਼ਨ ਸ਼ਿਵ ਲਏ ਹੁਲਾਰਾ, ਪੁਰਖ ਅਬਿਨਾਸ਼ੀ ਸੋਏ ਆਪ ਜਗਾਈਆ। ਗੁਰ ਗੋਬਿੰਦ ਗੋਬਿੰਦ ਸਿੰਘ ਸੁਤ ਦੁਲਾਰਾ, ਹਰਿ ਕਰਤਾਰਾ ਆਪ ਉਠਾਈਆ। ਸ਼ਸਤਰ ਖੰਡਾ ਤੇਜ ਕਟਾਰਾ, ਚੰਡ ਪਰਚੰਡਾ ਆਪ ਚਮਕਾਈਆ। ਵੰਡਾਂ ਵੰਡੇ ਅਗੰਮ ਅਪਾਰਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਤੋੜਨਹਾਰਾ ਗੜ੍ਹ ਹੰਕਾਰਾ, ਚਾਰੋਂ ਕੁੰਟ ਵੇਖੇ ਖ਼ਲਕ ਖ਼ੁਦਾਈਆ। ਨੂਰ ਨੁਰਾਨਾ ਹੋ ਉਜਿਆਰਾ, ਨੂਰੋ ਨੂਰ ਡਗਮਗਾਈਆ। ਆਪਣਾ ਲੇਖਾ ਆਪੇ ਲਿਖਣਹਾਰਾ, ਆਪੇ ਲਿਖ ਲਿਖ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਸੀਸ ਜਗਦੀਸ ਦਏ ਵਡਿਆਈਆ। ਕਲਗੀ ਤੋੜਾ ਹਰਿ ਜਗਦੀਸ, ਗੁਰ ਗੋਬਿੰਦ ਸਿੰਘ ਆਪ ਸੁਹਾਇੰਦਾ। ਆਪੇ ਗਾਏ ਤੀਸ ਬਤੀਸ, ਤੀਸ ਬਤੀਸ ਲਹਿਣਾ ਆਪ ਚੁਕਾਇੰਦਾ। ਆਪੇ ਭੇਵ ਖਲ੍ਹਾਏ ਬੀਸ ਇਕੀਸ, ਇਕੀਸ ਬੀਸ ਆਪੇ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਵੇਖ ਦਸਤਾਰ, ਦਰਸ਼ਨ ਪਾਇਆ ਹਰਿ ਨਿਰੰਕਾਰ, ਗੁਰ ਗੋਬਿੰਦ ਖ਼ੁਸ਼ੀ ਮਨਾਇੰਦਾ। ਹਰਿ ਨਿਰੰਕਾਰ ਗੋਬਿੰਦ ਦਰਸ਼ਨ ਪਾ, ਕਾਇਆ ਘਰ ਖ਼ੁਸ਼ੀ ਮਨਾਇੰਦਾ। ਪ੍ਰਭ ਮਿਲਿਆ ਬੇਪਰਵਾਹ, ਪੁਰਖ ਅਕਾਲ ਵਿਛੜ ਨਾ ਜਾਇੰਦਾ। ਡਗਮਗ ਜੋਤ ਰਿਹਾ ਡਗਮਗਾ, ਨੂਰੋ ਨੂਰ ਆਪ ਪਰਗਟਾਇੰਦਾ। ਨਾ ਕੋਈ ਦੂਸਰ ਦੇਵੇ ਕੋਈ ਹੋਰ ਸਲਾਹ, ਮਤਾ ਹੋਰ ਨਾ ਸੰਗ ਪਕਾਇੰਦਾ। ਇਕ ਅਕੱਲਾ ਬਣ ਖ਼ੁਦਾ, ਖ਼ਾਲਕ ਆਪਣੀ ਖ਼ਲਕ ਵੇਖ ਵਖਾਇੰਦਾ। ਜੁਗਾ ਜੁਗੰਤਰ ਚਲਾਏ ਰਾਹ, ਗੁਰ ਪੀਰ ਅਵਤਾਰ ਸਾਧ ਸੰਤ ਆਪਣਾ ਹੁਕਮ ਸੁਣਾਇੰਦਾ। ਗੁਰ ਗੋਬਿੰਦ ਚੇਲਾ ਲਿਆ ਬਣਾ, ਸਤਿਗੁਰ ਆਪਣਾ ਨਾਉਂ ਵਖਾਇੰਦਾ। ਸੱਜਣ ਸਹੇਲਾ ਹੋਏ ਸਹਾਈ, ਸਭਨੀ ਥਾਂ ਸਿਰ ਆਪਣਾ ਹੱਥ ਟਿਕਾਇੰਦਾ। ਪੰਚਮ ਮੁਖ ਤਾਜ ਦਏ ਵਖਾ, ਪਰਦਾ ਓਹਲਾ ਆਪ ਹਟਾਇੰਦਾ। ਏਕਾ ਹੁਕਮ ਦਏ ਸੁਣਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਚੌਥੇ ਜੁਗ ਚਾਰ ਯਾਰੀ ਯਾਰਾਂ ਨਾਲ ਲਈ ਹੰਢਾ, ਥਿਰ ਕੋਈ ਰਹਿਣ ਨਾ ਪਾਇੰਦਾ। ਪੰਚ ਪਿਆਰੇ ਜੋਤ ਜਗਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਕਾਗੋਂ ਹੰਸ ਦਈਂ ਬਣਾ, ਕਾਗ ਹੰਸ ਤੇਰੀ ਚਾਲ ਚਲਾਇੰਦਾ। ਏਕਾ ਅੰਮ੍ਰਿਤ ਜਾਮ ਦਈਂ ਪਿਆ, ਪੁਰਖ ਅਕਾਲ ਹੱਥ ਫੜਾਇੰਦਾ। ਨਾਨਕ ਮਿਲਿਆ ਇਕ ਮਲਾਹ, ਕਲਜੁਗ ਬੇੜਾ ਆਪ ਚਲਾਇੰਦਾ। ਗੁਰ ਅਰਜਨ ਲੇਖਾ ਗਿਆ ਲਿਖਾ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਪੰਚਮ ਪੰਚਮ ਪੰਚਮ ਕਰ ਰੁਸ਼ਨਾ, ਪੰਚਮ ਪਰਧਾਨ ਆਪਣਾ ਨਾਉਂ ਧਰਾਇੰਦਾ। ਪੰਚਮ ਵਿਚ ਜਾਏ ਸਮਾ, ਪੰਚਮ ਰੋਗ ਗਵਾਇੰਦਾ। ਪੰਚਮ ਚੋਗ ਦਏ ਚੁਗਾ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਪੰਚਮ ਜੋਗ ਦਏ ਸਿਖਾ, ਵਡ ਜੁਗੀਸ਼ਰ ਸਿਰ ਆਪਣਾ ਹੱਥ ਰਖਾਇੰਦਾ। ਦਰਸਨ ਅਮੋਘ ਦਏ ਕਰਾ, ਗੁਰ ਗੋਬਿੰਦ ਮੇਲ ਮਿਲਾਇੰਦਾ। ਚੌਦਾਂ ਲੋਕ ਰੋਵਣ ਮਾਰਨ ਧਾ, ਤੇਰਾ ਤੇਜ ਨਾ ਝੱਲਿਆ ਜਾਇੰਦਾ। ਪੁਰਖ ਅਬਿਨਾਸ਼ੀ ਏਕਾ ਅੱਖਰ ਦਏ ਪੜ੍ਹਾ, ਵਾਹ ਵਾਹ ਆਪਣਾ ਰੂਪ ਵਟਾਇੰਦਾ। ਏਕਾ ਡੰਕ ਦਏ ਵਜਾ, ਚਾਰੋਂ ਕੁੰਟ ਆਪ ਸੁਣਾਇੰਦਾ। ਏਕਾ ਫ਼ਤਿਹ ਦਏ ਗਜਾ, ਏਕਾ ਹੁਕਮ ਸੁਣਾਇੰਦਾ। ਚਾਰ ਵਰਨ ਖ਼ਾਲਸ ਖ਼ਾਲਸਾ ਦਏ ਬਣਾ, ਹੰਕਾਰ ਵਿਕਾਰ ਨੇੜ ਨਾ ਆਇੰਦਾ। ਸਾਲਸ ਬਣੇ ਆਪ ਮਿਹਰਬਾਂ, ਮਿਹਰਬਾਨ ਮਿਹਰਬਾਨ ਮਿਹਰਬਾਨ ਆਪਣਾ ਨਾਉਂ ਧਰਾਇੰਦਾ। ਜਗਤ ਨਈਆ ਦਏ ਚਲਾ, ਗ਼ਰੀਬ ਨਿਮਾਣੇ ਉਪਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਪੁਰਖ ਅਕਾਲ ਆਪ ਕਰਾਇੰਦਾ। ਗੋਬਿੰਦ ਸੁਣਿਆ ਹਰਿ ਫ਼ਰਮਾਣਾ, ਘਰ ਸਾਚੇ ਵੱਜੀ ਵਧਾਈਆ। ਤੂੰ ਸਾਹਿਬ ਸੁਲਤਾਨ ਸਾਚਾ ਰਾਣਾ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਪੰਚਮ ਰੂਪ ਸ਼ਾਹੋ ਭੂਪ ਕਰੇ ਕਲਿਆਣਾ, ਕਲਜੁਗ ਕਾਲ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਿਨ ਤੁਧ ਔਰ ਨਾ ਕੋਈ ਧਿਆਈਆ। ਦਾਨਾ ਬੀਨਾ ਹਰਿ ਕਰਤਾਰਾ, ਆਦਿ ਜੁਗਾਦਿ ਸਮਾਇਆ। ਗੁਰ ਗੋਬਿੰਦ ਮੇਲਾ ਵਿਚ ਸੰਸਾਰਾ, ਗੁਰ ਚੇਲਾ ਰੂਪ ਵਟਾਇਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਧਾਰ ਧਾਰ ਬੰਧਾਇਆ। ਏਕਾ ਹਵਨ ਹਵਨ ਕਰ ਉਜਿਆਰਾ, ਨੈਨਣ ਨੈਣ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਕਰ ਪਿਆਰਾ, ਸ਼ਬਦ ਅਗੰਮੀ ਖੰਡਾ ਹੱਥ ਫੜਾਇਆ। ਨਾ ਕੋਈ ਘੜੇ ਲੁਹਾਰ ਤਰਖਾਣਾ, ਜਗਤ ਪਾਣ ਨਾ ਕੋਈ ਲਗਾਇਆ। ਪੁਰਖ ਅਬਿਨਾਸ਼ੀ ਪਹਿਰੇ ਆਪਣਾ ਬਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤਤ ਦਏ ਸਮਝਾਇਆ। ਏਕਾ ਤਤ ਹਰਿ ਸਮਝਾਇੰਦਾ, ਪਾਰਬ੍ਰਹਮ ਵੱਡੀ ਵਡਿਆਈਆ। ਚਾਰ ਵਰਨ ਮੇਲ ਮਿਲਾਇੰਦਾ, ਗੁਰ ਗੋਬਿੰਦ ਕਰੇ ਕੁੜਮਾਈਆ। ਅੰਮ੍ਰਿਤ ਸਾਚਾ ਆਪ ਬਣਾਇੰਦਾ, ਗੁਰ ਅਰਜਨ ਬਾਣੀ ਬਾਣੀ ਵਿਚ ਸਮਾਈਆ। ਗੁਰਸਿਖਾਂ ਪਿਆਰ ਮਿਠਾਸ ਵਿਚ ਪਾਇੰਦਾ, ਸ਼ਬਦ ਅਗੰਮੀ ਖੰਡਾ ਰਿਹਾ ਫਿਰਾਈਆ। ਪੁਰਖ ਅਕਾਲ ਏਕਾ ਰਸਨਾ ਗਾਇੰਦਾ, ਨਾਨਕ ਨਿਰਗੁਣ ਦਏ ਸਲਾਹੀਆ। ਜਗਤ ਵਿਚੋਲਾ ਦਿਸ ਨਾ ਆਇੰਦਾ, ਭੁੱਲੀ ਝੂਠੀ ਸ਼ਾਹੀਆ। ਉਚੀ ਕੂਕ ਬੋਲ ਸੁਣਾਇੰਦਾ, ਵਾਹਿਗੁਰੂ ਫ਼ਤਿਹ ਇਕ ਗਜਾਈਆ। ਪੰਚ ਪਿਆਰੇ ਮੋਖ ਧਰਾਇੰਦਾ, ਪੰਚਮ ਦੇਵੇ ਮਾਣ ਵਡਿਆਈਆ। ਪੰਚਾਂ ਅੱਗੇ ਆਪਣਾ ਸੀਸ ਝੁਕਾਇੰਦਾ, ਨਿਉਂ ਨਿਉਂ ਪਏ ਸਰਨਾਈਆ। ਪੰਚਮ ਆਪੇ ਮੰਗ ਮੰਗਾਇੰਦਾ, ਭਿਖਿਆ ਮੰਗੇ ਸੱਚਾ ਸ਼ਹਿਨਸ਼ਾਹੀਆ। ਆਪਣੀ ਵਸਤ ਨਾ ਕੋਈ ਵਖਾਇੰਦਾ, ਆਪੇ ਚਲੇ ਹੁਕਮ ਰਜਾਈਆ। ਗੁਰਸਿਖਾਂ ਕਾਇਆ ਕੋਟ ਕਿਲਾ ਬਣਾਇੰਦਾ, ਅੰਦਰ ਰਿਹਾ ਸੇਜ ਵਛਾਈਆ। ਉਪਰ ਆਪਣਾ ਆਸਣ ਲਾਇੰਦਾ, ਸਿੰਘ ਦਇਆ ਦਇਆ ਕਮਾਈਆ। ਸਰਗੁਣ ਰੂਪ ਆਪ ਪਰਗਟਾਇੰਦਾ, ਨਿਰਗੁਣ ਵੇਖੇ ਚਾਈਂ ਚਾਈਆ। ਤੇਜ ਧਾਰ ਤਲਵਾਰ ਆਪ ਚਮਕਾਇੰਦਾ, ਖੰਡ ਬ੍ਰਹਿਮੰਡ ਰਹੇ ਕੁਰਲਾਈਆ। ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ, ਗੁਰ ਗੋਬਿੰਦ ਤੇਰੀ ਸਚ ਸੱਚੀ ਸਰਨਾਈਆ। ਤੇਰਾ ਪਿਆਰ ਗੁਰਸਿਖਾਂ ਵਿਚੋਂ ਨਜ਼ਰੀ ਆਇੰਦਾ, ਤੇਰਾ ਬੰਸ ਹੋਰ ਨਾ ਕੋਈ ਦਸਾਈਆ। ਤੇਰੀ ਰਤ ਗੁਰਸਿਖਾਂ ਰਤ ਰੰਗਾਇੰਦਾ, ਰੰਗ ਰੰਗੀਲਾ ਇਕ ਚੜ੍ਹਾਈਆ। ਤੇਰਾ ਖੰਡਾ ਆਰ ਪਾਰ ਦੋ ਜਹਾਨਾ ਪਾਰ ਕਰਾਇੰਦਾ, ਅਧਵਿਚਕਾਰ ਨਾ ਕੋਈ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦੇਵੇ ਹੁਕਮ ਸੁਣਾਈਆ। ਗੁਰ ਗੋਬਿੰਦ ਸ਼ਬਦ ਸੁਣਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਸ਼ਬਦ ਅਗੰਮੀ ਖੰਡਾ ਹੱਥ ਫੜਾਇਆ, ਦਾਮਨੀ ਦਮਕੇ ਦੋ ਜਹਾਨ। ਚੰਡ ਪਰਚੰਡ ਰਿਹਾ ਵਖਾਇਆ, ਜੋਧਾ ਸੂਰਬੀਰ ਬਲੀ ਬਲਵਾਨ। ਪੰਚ ਪਿਆਰੇ ਮੰਗ ਮੰਗਾਇਆ, ਮੰਗੇ ਸੀਸ ਕਰੇ ਪਰਵਾਨ। ਨੰਗੀ ਕਟਾਰ ਰਿਹਾ ਚਮਕਾਇਆ, ਆਪੇ ਵੇਖੇ ਮਾਰ ਧਿਆਨ। ਆਪਣਾ ਮੇਲਾ ਆਪ ਮਿਲਾਇਆ, ਦੁਸ਼ਟ ਦਮਨ ਦਮਨ ਪਰਵਾਨ। ਸਿੰਘ ਦਇਆ ਅੱਗੇ ਆਇਆ, ਆਗਿਆ ਕਰੀ ਆਪ ਭਗਵਾਨ। ਤੇਰਾ ਤੇਰੇ ਵਿਚ ਸਮਾਇਆ, ਵਿਛੜ ਨਾ ਜਾਏ ਦੋ ਜਹਾਨ। ਗੋਬਿੰਦ ਆਪਣਾ ਖੰਡਾ ਆਪਣੇ ਹੱਥ ਉਠਾਇਆ, ਆਪਣਾ ਸੀਸ ਕਰੇ ਕੁਰਬਾਨ। ਆਰ ਪਾਰ ਧਾਰ ਚਲਾਇਆ, ਲਹੂ ਰੰਗੇ ਨਾਲ ਮਿਆਨ। ਉਚੀ ਕੂਕ ਸਰਬ ਸੁਣਾਇਆ, ਲੇਖਾ ਜਾਣੇ ਸ੍ਰੀ ਭਗਵਾਨ। ਸਾਚਾ ਬੰਸ ਆਪ ਉਪਜਾਇਆ, ਨੌਂ ਸੌ ਚੁਰਾਨਵੇ ਚੌਕੜੀ ਜੁਗ ਰਹੇ ਨਿਸ਼ਾਨ। ਚੌਥਾ ਜੁਗ ਮੇਟ ਮਿਟਾਇਆ, ਨੌਂ ਖੰਡ ਪ੍ਰਿਥਮੀ ਹੋਏ ਬੀਆਬਾਨ। ਸੁੰਞ ਸਮਾਨ ਦੀਵਾ ਬੱਤੀ ਨਾ ਕੋਇ ਜਗਾਇਆ, ਸੂਰਜ ਚੰਨ ਰੋਸ਼ਨ ਹੋਏ ਨਾ ਕੋਇ ਭਾਨ। ਪੁਰਖ ਅਕਾਲ ਮਰਦੰਗ ਵਜਾਇਆ, ਨਾਤਾ ਤੁਟੇ ਜਗਤ ਸ਼ੈਤਾਨ। ਕੂੜੀ ਕਲਜੁਗ ਕਾਇਆ ਕੰਗ ਰੁੜ੍ਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਵਿਚ ਜਹਾਨ। ਪੰਚਮ ਮੀਤਾ ਇਕ ਅਤੀਤਾ, ਪੰਚਮ ਰੰਗ ਰੰਗਾਇੰਦਾ। ਪੰਚਮ ਦਰ ਠਾਂਡਾ ਪੰਚਮ ਸੀਤਾ, ਪੰਚਮ ਲੇਖਾ ਜਾਣੇ ਹਸਤ ਕੀਟਾ, ਪੰਚਮ ਊਚ ਨੀਚ ਮੇਟ ਮਿਟਾਇੰਦਾ। ਪੰਚਮ ਅੰਮ੍ਰਿਤ ਜਾਮ ਪਿਆਏ ਅਨਡੀਠਾ, ਪੰਚਮ ਰਸ ਭਰਾਏ ਏਕਾ ਮੀਠਾ, ਕੌੜਾ ਰੀਠਾ ਨਾ ਕੋਇ ਵਖਾਇੰਦਾ। ਪੰਚਮ ਵਸੇ ਆਪੇ ਚੀਤਾ, ਪੰਚਮ ਕਰੇ ਪਤਤ ਪੁਨੀਤਾ, ਪੰਚਮ ਲਹਿਣਾ ਦੇਣਾ ਚੁਕਾਏ ਮੰਦਰ ਮਸੀਤਾ, ਗੁਰ ਚਰਨ ਧਿਆਨ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਆਪ ਸੁਹਾਇੰਦਾ। ਪੰਚਮ ਮੇਲਾ ਆਪ ਕਰਾਇਆ, ਪੰਚਮ ਪੰਚਮ ਰਹੇ ਨਾ ਰਾਈਆ। ਪੰਚਮ ਰੰਗ ਆਪ ਰੰਗਾਇਆ, ਉਤਰ ਕਦੇ ਨਾ ਜਾਈਆ। ਪੰਚਮ ਮਰਦੰਗ ਆਪ ਵਜਾਇਆ, ਸਾਰੰਗ ਸਾਰੰਗਾ ਨਾ ਕੋਇ ਹਲਾਈਆ। ਪੰਚਮ ਸੰਗ ਆਪ ਨਿਭਾਇਆ, ਵਿਛੜ ਕਦੇ ਨਾ ਜਾਈਆ। ਪੰਚਮ ਪਰਮਾਨੰਦ ਆਪ ਸਮਾਇਆ, ਨਿਜਾਨੰਦ ਕਰੇ ਰੁਸ਼ਨਾਈਆ। ਪੰਚਮ ਬਹਿ ਬਹਿ ਮੰਗਲ ਗਾਇਆ, ਘਰ ਵੱਜਦੀ ਰਹੇ ਵਧਾਈਆ। ਪੰਚਮ ਕੰਤ ਕੰਤੂਲਾ ਮੇਲ ਮਿਲਾਇਆ, ਸਾਚੀ ਨਾਰੀ ਖ਼ੁਸ਼ੀ ਮਨਾਈਆ। ਪੰਚਮ ਗੁਰਮੁਖ ਲਏ ਜਗਾਇਆ, ਪੰਚ ਪਿਆਰੇ ਦਏ ਵਡਿਆਈਆ। ਪੰਚ ਨਾਦ ਸ਼ਬਦ ਧੁਨ ਆਪੇ ਗਾਇਆ, ਰਾਗ ਰਾਗਨੀ ਮੁਖ ਸ਼ਰਮਾਈਆ। ਛੱਤੀ ਰਾਗ ਰਹੇ ਰਾਹ ਤਕਾਇਆ, ਪਾਰਬ੍ਰਹਮ ਤੇਰੀ ਵੱਡੀ ਵਡਿਆਈਆ। ਗੁਰ ਗੋਬਿੰਦ ਊਚ ਅਗੰਮ ਅਪਾਰਾ ਏਕਾ ਪਾਇਆ, ਪਾਰਬ੍ਰਹਮ ਅਬਨਾਸ਼ੀ ਕਰਤਾ ਸ਼ਾਹ ਪਾਤਸ਼ਾਹ ਸੱਚੀ ਸਰਨਾਈਆ। ਆਵਣ ਜਾਵਣ ਖੇਲ ਰਚਾਇਆ, ਜੁਗਾ ਜੁਗੰਤਰ ਫੇਰੀ ਪਾਈਆ। ਗੁਰ ਪੀਰ ਅਵਤਾਰ ਇਕ ਅਖਵਾਇਆ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਪੰਚਮ ਦੇਵੇ ਜਗਤ ਵਡਿਆਈਆ। ਪੰਚਮ ਪੰਚਮ ਕਰ ਤਿਆਰ, ਪੰਚਮ ਰੰਗ ਰੰਗਾਇੰਦਾ। ਆਪਾ ਆਪਾ ਉਤੋਂ ਵਾਰ, ਚਾਰ ਚਾਰ ਲੇਖਾ ਮੂਲ ਚੁਕਾਇੰਦਾ। ਚਾਰ ਯਾਰੀ ਕਰ ਖ਼ੁਵਾਰ, ਚਾਰ ਦੁਲਾਰੇ ਭੇਟ ਚੜ੍ਹਾਇੰਦਾ। ਮਾਤਾ ਗੁਜਰੀ ਦਏ ਆਧਾਰ, ਧਰਤ ਧਵਲ ਤੇਰਾ ਹੌਲਾ ਭਾਰ ਕਰਾਇੰਦਾ। ਗ਼ਰੀਬ ਨਿਮਾਣੇ ਲਏ ਉਭਾਰ, ਆਪ ਆਪਣੀ ਗੋਦ ਬਹਾਇੰਦਾ। ਭਗਤਾਂ ਭਗਵੰਤ ਕਰੇ ਪਿਆਰ, ਸਾਚੇ ਸੰਤਾਂ ਇਕ ਉਠਾਇੰਦਾ। ਧੰਨ ਧੰਨ ਜਣੇਂਦੀ ਮਾਈ ਪੂਤ ਸਪੂਤਾ ਜਿਨ੍ਹ ਜੰਮਿਆ ਵਿਚ ਸੰਸਾਰ, ਜਾਗਰਤ ਜੋਤ ਜੋਤੀ ਜਾਤਾ ਇਕ ਜਗਾਇੰਦਾ। ਵਰਨ ਗੋਤ ਵਸੇ ਬਾਹਰ, ਹਰਖ ਸੋਗ ਨਾ ਕੋਇ ਵਖਾਇੰਦਾ। ਕਿਲਾ ਕੋਟ ਨਾ ਲਿਆ ਮਹੱਲ ਉਸਾਰ, ਸ਼ਬਦ ਨਗਾਰੇ ਚੋਟ ਇਕ ਲਗਾਇੰਦਾ। ਰਣਜੀਤ ਨਗਾਰਾ ਵਜਾਏ ਆਪ ਕਰਤਾਰ, ਧੁਰ ਦਰਬਾਰੇ ਆਪ ਸੁਣਾਇੰਦਾ। ਹੰਕਾਰੀਆਂ ਤੋੜ ਗੜ੍ਹ ਹੰਕਾਰ, ਗੜ੍ਹੀ ਚਮਕੌਰ ਸੁਹਾਇੰਦਾ। ਸਰਸਾ ਤੇਰੀ ਡੂੰਘੀ ਧਾਰ, ਗੁਰਮੁਖ ਆਪ ਬਹਾਇੰਦਾ। ਬਾਈ ਕਰੋੜ ਕਰ ਨਾ ਕੋਈ ਪਿਆਰ, ਹੀਰੇ ਜਵਾਹਰ ਮਾਣਕ ਮੋਤੀ ਤੇਰੇ ਵਿਚ ਟਿਕਾਇੰਦਾ। ਗ੍ਰੰਥ ਗ੍ਰੰਥ ਗ੍ਰੰਥ ਆਪਣੀ ਅੰਸ ਪਾਵੇ ਸਾਰ, ਸ਼ਬਦ ਨਾਦ ਧੁਨ ਜਲ ਵਾਯੂ ਵਿਚ ਸਮਾਇੰਦਾ। ਆਪਣਾ ਖੇਲ ਕਰ ਕਰਤਾਰ, ਕਰਤਾ ਪੁਰਖ ਕਰਨੀ ਕਿਰਤ ਕਿਰਤ ਵਿਚ ਟਿਕਾਇੰਦਾ। ਕੁਦਰਤ ਕਾਦਰ ਦਏ ਆਧਾਰ, ਕਰੀਮ ਗ਼ਨੀਮ ਸਨੀਮ ਸਾਦਕ ਸਬਰ ਸਬੂਰੀ ਆਪ ਹੰਢਾਇੰਦਾ। ਆਪਣੀ ਤਰਮੀਮ ਕਰੇ ਆਪ ਨਿਰੰਕਾਰ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਕਲਜੁਗ ਤੇਰਾ ਖੇਲ ਅਪਾਰ, ਨੌਂ ਸੌ ਚੁਰਾਨਵੇ ਚੌਕੜੀ ਜੁਗ ਵੇਖ ਵਖਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਕਰਨਹਾਰਾ ਆਪ ਕਰਾਇੰਦਾ। ਗੋਬਿੰਦ ਬਣੇ ਲੇਖ ਲਖਾਰ, ਆਪਣਾ ਲੇਖਾ ਭਵਿਖਤ ਆਪ ਜਣਾਇੰਦਾ। ਸੱਥਰ ਚੰਗਾ ਕਰੇ ਯਾਰ ਤਿਆਰ, ਸੂਲਾਂ ਸੇਜ ਆਪ ਹੰਢਾਇੰਦਾ। ਰਾਹ ਤੱਕੇ ਮੀਤ ਮੁਰਾਰ, ਨੇਤਰ ਨੈਣ ਇਕ ਉਠਾਇੰਦਾ। ਪਵਣ ਸਨੇਹਾ ਦੇਵੇ ਜਾਂਦੀ ਵਾਰ, ਉਣੰਜਾ ਪਵਣਾ ਮੁਖ ਸ਼ਰਮਾਇੰਦਾ। ਪੁਰਖ ਅਕਾਲ ਹੋ ਤਿਆਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਲੋਕਮਾਤ ਆਏ ਕਿਰਪਾ ਧਾਰ, ਦਿਸ ਕਿਸੇ ਨਾ ਆਇੰਦਾ। ਗੁਰ ਗੋਬਿੰਦ ਲਿਆ ਉਠਾਲ, ਸਾਚੀ ਗੋਦ ਆਪ ਬਹਾਇੰਦਾ। ਅੰਮ੍ਰਿਤ ਜਾਮ ਇਕ ਪਿਆਲ, ਅਮਰਾਪਦ ਇਕ ਵਖਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਕਾਲ ਮਹਾਂਕਾਲ ਤੇਰੇ ਦਰ ਦਵਾਰ ਬਹਾਇੰਦਾ। ਤੇਰੀ ਚਲੇ ਅਵਲੜੀ ਚਾਲ, ਚਾਰ ਜੁਗ ਭੇਵ ਨਾ ਆਇੰਦਾ। ਤੇਰਾ ਅੰਮ੍ਰਿਤ ਇਕ ਉਛਾਲ ਆਪਣੇ ਪਿਆਲੇ ਆਪ ਰਖਾਇੰਦਾ। ਤੇਰਾ ਰੂਪ ਸਾਚੇ ਲਾਲ, ਚਾਰ ਵਰਨ ਨੌ ਖੰਡ ਪ੍ਰਿਥਮੀ ਆਪ ਪ੍ਰਗਟਾਇੰਦਾ। ਤੇਰੀ ਘਾਲਣ ਆਪੇ ਘਾਲ, ਪੁਰਖ ਅਬਿਨਾਸ਼ੀ ਤੇਰੀ ਘਾਲ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣ ਆਇਆ ਸਾਚਾ ਵਰ, ਲੋਕਮਾਤ ਫੇਰੀ ਪਾਇੰਦਾ। ਲੋਕਮਾਤ ਪੁਰਖ ਅਕਾਲਾ, ਨਿਰਗੁਣ ਨਿਰਗੁਣ ਆਪਣਾ ਖੇਲ ਖਲਾਈਆ। ਗੋਬਿੰਦ ਸੁਤਾ ਸੇਜ ਦੋਸਾਲਾ, ਸੂਲਾਂ ਸੱਥਰ ਹੇਠ ਵਛਾਈਆ। ਪੁਰਖ ਅਬਿਨਾਸ਼ੀ ਆਪਣੀ ਚਲੀ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਈਆ। ਆਪਣਾ ਮਾਰਗ ਦੱਸ ਸੁਖਾਲਾ, ਬੋਧ ਅਗਾਧਾ ਕਰੇ ਸੁਣਾਈਆ। ਲਿਖਿਆ ਲੇਖ ਬੈਠ ਸੱਚੀ ਧਰਮਸਾਲਾ, ਘਰ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਆਪਣਾ ਤਤ ਦਏ ਸਮਝਾਈਆ। ਗੁਰ ਗੋਬਿੰਦ ਸ਼ਬਦ ਪਾਇਆ ਧੁਰ ਫ਼ਰਮਾਣਾ, ਪੁਰਖ ਅਬਿਨਾਸ਼ੀ ਮੇਲ ਮਲਾਨਿਆ। ਏਕਾ ਘਰ ਦੂਜਾ ਟਿਕਾਣਾ, ਤੀਜੇ ਘਰ ਹੋਏ ਪਰਵਾਨਿਆ। ਚੌਥੇ ਪਦ ਹੋਏ ਪਰਵਾਨਾ, ਪੰਚਮ ਮੇਲ ਸ੍ਰੀ ਭਗਵਾਨਿਆ। ਛੇਵੇਂ ਛੱਪਰ ਛੰਨ ਨਾ ਕੋਏ ਸਹਾਨਾ, ਸਤਿ ਪੁਰਖ ਨਿਰੰਜਣ ਏਕਾ ਰੰਗ ਰੰਗਾਨਿਆ। ਲੋਕਮਾਤ ਕਰੇ ਪਰਧਾਨਾ ਨਾਦ ਅਨਾਦੀ ਏਕਾ ਨਾਦ ਵਜੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਦੋ ਜਹਾਨਿਆ। ਗੁਰ ਗੋਬਿੰਦ ਆਤਮ ਅੰਤਰ ਏਕਾ ਬੂਝ, ਬੂਝ ਬੁਝੰਤਰ ਆਪ ਬੁਝਾਇੰਦਾ। ਲੇਖਾ ਚੁੱਕੇ ਏਕਾ ਦੂਜ, ਦੂਜ ਏਕਾ ਏਕਾ ਰੰਗ ਸਮਾਇੰਦਾ। ਆਪਣਾ ਲੇਖਾ ਜਾਣੇ ਗੂਝ, ਗੂਝ ਗੋਝ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਨਵ ਨਵ ਚਾਰ ਵੇਖ ਵਖਾਇੰਦਾ। ਨੌਂ ਨੌਂ ਚਾਰ ਪੰਧ ਮੁਕੌਣਾ, ਗੁਰ ਗੋਬਿੰਦ ਸ਼ਬਦ ਜਣਾਇਆ। ਭਵਿਖਤ ਵਾਕੀ ਵਾਕ ਲਿਖੌਣਾ, ਲਿਖ ਲਿਖ ਲੇਖਾ ਆਪਣਾ ਆਪ ਉਪਾਇਆ। ਮੁਛ ਦਾੜ੍ਹੀ ਕੇਸ ਨਾ ਕੋਇ ਰਖੌਣਾ, ਨਾ ਕੋਈ ਮੂੰਡ ਮੁੰਡਾਇਆ। ਦਸ ਦਸਮੇਸੀ ਵੇਸ ਵਟੌਣਾ, ਸ਼ਬਦ ਅਨਾਦੀ ਨਾਦ ਵਜਾਇਆ। ਚਾਰ ਕੁੰਟ ਫੇਰਾ ਪੌਣਾ, ਦਹਿ ਦਿਸ਼ਾਂ ਚਰਨਾਂ ਹੇਠ ਦਬਾਇਆ। ਚੌਦਾਂ ਲੋਕ ਚਰਨਾਂ ਹੇਠ ਦਬੌਣਾ, ਚੌਦਾਂ ਲੋਕ ਫੋਲ ਫੁਲਾਇਆ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਵਕਤ ਚੁਕੌਣਾ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਰਚਨਾ ਆਪ ਰਚਾਇਆ। ਕਲਜੁਗ ਵੇਲਾ ਖੇਲ ਖਲੰਦੜਾ, ਗੁਰ ਗੋਬਿੰਦ ਬਣਤ ਬਣਾਇੰਦਾ। ਲੇਖਾ ਲੇਖ ਅਗੰਮ ਅਗੰਮੜਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਹੱਡ ਮਾਸ ਨਾੜੀ ਨਾ ਕੋਈ ਚਮੜਾ, ਅੰਮੜੀ ਅੰਮੜਾ ਨਾ ਕੋਇ ਰਖਾਇੰਦਾ । ਨਾ ਕੋਈ ਰੱਖੇ ਪੱਲੇ ਪੈਸਾ ਦਮੀ ਦਮੜਾ, ਤ੍ਰੈਗੁਣ ਮਾਇਆ ਆਪਣਾ ਖੇਲ ਖਿਲਾਇੰਦਾ। ਨਾ ਮਰੇ ਨਾ ਕਦੇ ਜੰਮੜਾ, ਮਾਤ ਗੋਦ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਅਕਾਲ, ਆਦਿ ਜੁਗਾਦੀ ਦੀਨ ਦਿਆਲ, ਏਕਾ ਏਕ ਕਾਲ ਮਹਾਂਕਾਲ, ਆਪਣੇ ਰੰਗ ਰੰਗਾਇੰਦਾ। ਗੋਬਿੰਦ ਲੇਖਾ ਲੇਖ ਅਪਾਰਾ, ਪੁਰਖ ਅਬਿਨਾਸ਼ੀ ਆਪ ਲਖਾਇਆ। ਕਲਜੁਗ ਆਏ ਅੰਤਮ ਵਾਰਾ, ਚੌਦਾਂ ਚੌਦਾਂ ਪੰਧ ਮੁਕਾਇਆ। ਚੌਦਾਂ ਚੌਦਾਂ ਦਏ ਹੁਲਾਰਾ, ਚੌਦਾਂ ਲੋਕ ਰਹੇ ਨਾ ਰਾਇਆ। ਤੇਰਾ ਨਾਮ ਹੋਏ ਉਜਿਆਰਾ, ਤੇਰਾ ਡੰਕਾ ਇਕ ਸੁਣਾਇਆ । ਤੇਰਾ ਨਗਰ ਵਸਾਏ ਅਗੰਮ ਅਪਾਰਾ, ਸੰਬਲ ਏਕਾ ਨਾਉਂ ਧਰਾਇਆ। ਦੀਵਾ ਜੋਤੀ ਕਮਲਾਪਾਤੀ ਕਰੇ ਉਜਿਆਰਾ, ਨੂਰੋ ਨੂਰ ਨੂਰ ਹੋਏ ਰੁਸ਼ਨਾਇਆ। ਸਾਚਾ ਸਾਕੀ ਬਣੇ ਆਪ ਨਿਰੰਕਾਰਾ, ਏਕਾ ਜਾਮ ਦਏ ਪਿਆਇਆ। ਲੇਖਾ ਚੁਕਾਏ ਬਾਕੀ ਅਗੰਮ ਅਪਾਰਾ, ਲੇਖਾ ਲੇਖੇ ਵਿਚ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲਾਇਆ। ਗੁਰ ਗੋਬਿੰਦ ਲੇਖ ਲਿਖਾਇੰਦਾ, ਸੂਰਬੀਰ ਬਲਵਾਨ। ਸ੍ਰਿਸ਼ਟ ਸਬਾਈ ਆਪ ਸਮਝਾਇੰਦਾ, ਸ਼ਬਦ ਜਣਾਈ ਧੁਰ ਫ਼ਰਮਾਣ। ਕਲਜੁਗ ਅੰਤਮ ਰਾਹ ਤਕਾਇੰਦਾ, ਚੌਥਾ ਜੁਗ ਮਾਰ ਧਿਆਨ। ਚਾਰ ਕੁੰਟ ਅੰਧੇਰਾ ਛਾਇੰਦਾ, ਜੂਠ ਝੂਠ ਹੋਏ ਪਰਧਾਨ। ਕਾਮ ਕਰੋਧ ਹੰਕਾਰ ਲੋਭ ਮੋਹ ਵੰਡ ਵੰਡਾਇੰਦਾ, ਆਸਾ ਤ੍ਰਿਸ਼ਨਾ ਖੁਲ੍ਹੇ ਦੁਕਾਨ। ਸੂਰਜ ਚੰਨ ਮੁਖ ਸ਼ਰਮਾਇੰਦਾ, ਪਰਕਾਸ਼ ਦਿਸੇ ਨਾ ਕੋਇ ਭਾਨ। ਗਗਨ ਆਕਾਸ਼ ਪਾਤਾਲ ਵੇਖ ਵਖਾਇੰਦਾ, ਧਰਤ ਧੌਲ ਕਰੇ ਧਿਆਨ। ਨਾਰੀ ਕੰਤ ਨਾ ਕੋਇ ਹੰਢਾਇੰਦਾ, ਵਿਭਚਾਰ ਹੋਇਆ ਜੀਵ ਜਹਾਨ। ਮਾਤ ਪੁਤਰ ਸੇਜ ਵਸਾਇੰਦਾ, ਭੈਣਾ ਭਈਆ ਨਾਤਾ ਤੋੜੇ ਜੀਵ ਸ਼ੈਤਾਨ। ਕਾਇਆ ਚੋਲੀ ਰੰਗ ਨਾ ਕੋਇ ਰੰਗਾਇੰਦਾ, ਨਜ਼ਰ ਨਾ ਆਏ ਸ੍ਰੀ ਭਗਵਾਨ। ਗੁਰ ਕਾ ਮੰਤਰ ਨਾ ਕੋਇ ਦ੍ਰਿੜਾਇੰਦਾ, ਗੁਰ ਚਰਨ ਨਾ ਧਰੇ ਕੋਇ ਧਿਆਨ। ਨਾਨਕ ਨਿਰਗੁਣ ਮੇਲ ਨਾ ਕੋਇ ਮਿਲਾਇੰਦਾ, ਕਲਜੁਗ ਜੀਵ ਹੋਵਣ ਬੇਈਮਾਨ। ਨੌਂ ਦਵਾਰੇ ਪੰਧ ਨਾ ਕੋਇ ਮੁਕਾਇੰਦਾ, ਤੇਗ ਬਹਾਦਰ ਨੌਵਾਂ ਗੁਰ ਨਾ ਚੁਕਾਏ ਆਣ। ਦਸਮ ਦਵਾਰੀ ਨਾ ਕੋਇ ਖੁਲਾਇੰਦਾ, ਦਸਮ ਗੁਰੂ ਨਾ ਕਰੇ ਕੋਈ ਪਰਵਾਨ। ਪੰਚਮ ਸ਼ਬਦ ਨਾਦ ਧੁਨ ਨਾ ਕੋਇ ਤਨ ਵਜਾਇੰਦਾ, ਕਲਜੁਗ ਕਾਇਆ ਹੋਏ ਵੈਰਾਨ। ਰਸਨਾ ਬਹਿ ਬਹਿ ਜੀਵ ਜਹਾਨ ਸਰਬ ਗਾਇੰਦਾ, ਹੱਥ ਆਏ ਨਾ ਗੁਣ ਨਿਧਾਨ। ਜੂਠਾ ਝੂਠਾ ਵਾਕ ਸੁਣਾਇੰਦਾ, ਗਿਆਨੀ ਗਿਆਨ ਨਾ ਕਰੇ ਧਿਆਨ। ਮਨ ਕਾ ਮਣਕਾ ਨਾ ਕੋਇ ਫਿਰਾਇੰਦਾ, ਮਾਇਆ ਮਮਤਾ ਤੋੜੇ ਨਾ ਕੋਇ ਅਭਿਮਾਨ। ਹਉਮੇ ਸ਼ੰਕਾ ਰੋਗ ਨਾ ਕੋਇ ਗਵਾਇੰਦਾ, ਅੰਮ੍ਰਿਤ ਮਿਲੇ ਨਾ ਪੀਣ ਖਾਣ। ਚਾਰ ਕੁੰਟ ਸਰਬ ਕੁਰਲਾਇੰਦਾ, ਗੁਰ ਅਰਜਨ ਬਾਣੀ ਮਾਰੇ ਨਾ ਕੋਇ ਤਨ ਬਾਣ। ਅੰਜੀਲ ਕੁਰਾਨ ਤੀਸ ਬਤੀਸ ਨਾ ਕੋਇ ਸੁਹਾਇੰਦਾ, ਮੁਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਹੋਏ ਹੈਰਾਨ। ਪੰਡਤ ਪਾਂਧਾ ਗੀਤਾ ਗਿਆਨ ਨਾ ਕੋਇ ਦ੍ਰਿੜਾਇੰਦਾ, ਮਾਇਆ ਮਮਤਾ ਹਉਮੇ ਹੰਗਤਾ ਉਤੋਂ ਆਪਣਾ ਆਪ ਕਰ ਰਹੇ ਕੁਰਬਾਨ। ਸਾਚਾ ਮਠ ਨਾ ਕੋਇ ਤਪਾਇੰਦਾ, ਨਾਮ ਅਹੂਤੀ ਨਾ ਦੇਵੇ ਵਿਚ ਜਹਾਨ। ਕਲਜੁਗ ਕਾਇਆ ਸਰਬ ਤਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਖੁਲਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਨੌਂ ਨੌਂ ਚਾਰ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਜਾਮਾ ਪੌਣਾ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਹਕਲੰਕ ਨਾਉਂ ਰਖੌਣਾ, ਨਿਰਵੈਰ ਵੱਡੀ ਵਡਿਆਈਆ। ਅਨਾਦੀ ਨਾਦ ਡੰਕ ਵਜੌਣਾ, ਬ੍ਰਹਮ ਬ੍ਰਹਿਮਾਦਿ ਦਏ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪ ਜਗੌਣਾ, ਆਪ ਆਪਣਾ ਹੁਕਮ ਵਰਤਾਈਆ। ਜਗਤ ਜਗਦੀਸ ਖੇਲ ਰਚੌਣਾ, ਜਗਤ ਵਿਦਿਆ ਵੇਖ ਪੜ੍ਹਾਈਆ। ਪੈਂਤੀਸ ਅੱਖਰੀ ਫੋਲ ਫੁਲੌਣਾ, ਤ੍ਰੈ ਪੰਜ ਵੱਜੇ ਵਧਾਈਆ। ਬਾਵਨ ਅੱਖਰੀ ਆਪਣਾ ਅੰਕ ਚਲੌਣਾ, ਬਾਵਨ ਬਾਵਨ ਕਰੇ ਪੜ੍ਹਾਈਆ। ਏਕਾ ਸਾਤਾ ਜੋੜ ਜੁੜੌਣਾ, ਦਸ ਸਤ ਸਤਾਰਾਂ ਦਏ ਸਲਾਹੀਆ। ਬੀਹ ਸੌ ਸਤਾਰਾਂ ਬਿਕ੍ਰਮੀ ਨਿਰਗੁਣ ਨੂਰ ਡਗਮਗੌਣਾ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਹਕਲੰਕ ਨਰਾਇਣ ਨਰ ਆਪਣਾ ਆਪ ਮਾਤ ਪਰਗਟੌਣਾ, ਸ੍ਰਿਸ਼ਟ ਸਬਾਈ ਦਏ ਸੁਣਾਈਆ। ਸੀਸ ਤਾਜ ਇਕ ਟਿਕੌਣਾ, ਪੰਚਮ ਮੁਖ ਮੁਖ ਵਡਿਆਈਆ। ਚਾਰੇ ਮੁਖ ਚਾਰ ਜੁਗ ਚਾਰ ਵੇਦ ਚਾਰੇ ਖਾਣੀ ਚਾਰੇ ਬਾਣੀ ਭੇਵ ਖੁਲੌਣਾ, ਭੁੱਲ ਰਹੇ ਨਾ ਰਾਈਆ। ਪੰਚਮ ਮੁਖ ਪੰਚ ਪਿਆਰੇ ਮਾਤ ਵਡਿਔਣਾ, ਪੰਚਮ ਰਾਜ ਜੋਗ ਇਕ ਸਮਝਾਈਆ। ਪੰਚਮ ਸ਼ਬਦ ਨਾਦ ਧੁਨ ਉਪਜੌਣਾ, ਰਸਨਾ ਜਿਹਵਾ ਨਾ ਕੋਇ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਵਿਸ਼ਨ ਬ੍ਰਹਮੇ ਸ਼ਿਵ ਤੇਰਾ ਪੰਧ ਦਏ ਮੁਕਾਈਆ। ਨਿਹਕਲੰਕ ਕਲ ਜਾਮਾ ਪਾ, ਬ੍ਰਹਮੇ ਵਿਸ਼ਨ ਸ਼ਿਵ ਤੇਰੀ ਸਾਰ ਸਮਾਲਿਆ। ਚੌਥੇ ਜੁਗ ਪੰਧ ਦਏ ਮੁਕਾ, ਜੋਤੀ ਨੂਰ ਹੋਏ ਇਕ ਅਕਾਲਿਆ। ਗੁਰਮੁਖ ਸਾਚੇ ਲਏ ਜਗਾ, ਆਪ ਬਹਾਏ ਸੱਚੀ ਧਰਮਸਾਲਿਆ। ਸਿੰਘ ਸ਼ੇਰ ਸ਼ੇਰ ਆਪਣਾ ਰੂਪ ਵਟਾ, ਫੁਲ ਵੇਖੇ ਪਤ ਡਾਲ੍ਹਿਆ। ਸ਼ਾਹੋ ਭੂਪ ਸਚ ਸਿੰਘਾਸਣ ਡੇਰਾ ਲਾ, ਪਰਦਾ ਚੁੱਕੇ ਦੋ ਜਹਾਨਿਆ। ਬ੍ਰਹਮਾ ਵੇਤਾ ਆਪਣੇ ਵਿਚ ਲਏ ਮਿਲਾ, ਬ੍ਰਹਮ ਆਪਣਾ ਰੂਪ ਕਰੇ ਪਰਧਾਨਿਆ। ਸ਼ੰਕਰ ਲੇਖਾ ਦਏ ਚੁਕਾ, ਨਾਲ ਰਲਾਏ ਸ਼ਾਸਤਰ ਸਿਮਰਤ ਵੇਦ ਪੁਰਾਨਿਆ। ਆਪਣੀ ਰਚਨਾ ਆਪ ਰਚਾ, ਆਪੇ ਅੰਤ ਮਿਟਾਨਿਆ। ਗੁਰਮੁਖ ਸਾਜਣ ਆਪ ਉਠਾ, ਦੇਵਣਹਾਰਾ ਧੁਰ ਫ਼ਰਮਾਨਿਆ। ਪੰਜ ਤਤ ਚੋਲਾ ਦਏ ਛੁਡਾ, ਆਤਮ ਅੰਤਮ ਕਰੇ ਧਿਆਨਿਆ। ਨਿਰਗੁਣ ਨਿਰਗੁਣ ਲਏ ਮਿਲਾ, ਨਿਰਗੁਣ ਜੋਤ ਖੇਲ ਸ੍ਰੀ ਭਗਵਾਨਿਆ। ਪਹਿਲਾਂ ਆਪਣਾ ਹੁਕਮ ਵਰਤਾ, ਦੂਜਾ ਭਾਣਾ ਇਕ ਵਖਾਨਿਆ। ਆਪਣਾ ਚੋਲਾ ਆਪ ਤਜਾ, ਆਪਣਾ ਰੂਪ ਪਰਗਟ ਕਰੇ ਵਿਸ਼ਨੂੰ ਭਗਵਾਨਿਆ। ਸੋ ਸੋ ਆਪਣੀ ਰਚਨ ਰਚਾ, ਹੰ ਵੇਖੇ ਜਗਤ ਨਿਸ਼ਾਨਿਆ। ਮਹਾਰਾਜ ਗ਼ਰੀਬ ਨਿਵਾਜ਼ ਦਇਆ ਕਮਾ, ਗ਼ਰੀਬ ਨਿਮਾਣੇ ਕਰੇ ਪਰਵਾਨਿਆ। ਸ਼ੇਰ ਰੂਪ ਆਪ ਵਟਾ, ਸਿੰਘ ਗਰਜੇ ਵਿਚ ਮੈਦਾਨਿਆ । ਨੌਂ ਸੌ ਚੁਰਾਨਵੇ ਚੌਕੜੀ ਜੁਗ ਆਪਣਾ ਮੁਖ ਆਪ ਛੁਪਾ, ਗੁਰੂਆਂ ਪੀਰਾਂ ਦੇਂਦਾ ਰਿਹਾ ਧੁਰ ਫ਼ਰਮਾਨਿਆ। ਕਲਜੁਗ ਅੰਤਮ ਵੇਸ ਵਟਾ, ਪਰਗਟ ਹੋਇਆ ਵਾਲੀ ਦੋ ਜਹਾਨਿਆ। ਬ੍ਰਹਮੇ ਤੇਰੀ ਸਫ਼ਾ ਦਏ ਉਠਾ, ਕਲਜੁਗ ਸੱਥਰ ਇਕ ਵਿਛਾਨਿਆ। ਸਤਿਗੁਰ ਪੂਰਾ ਦਇਆ ਰਿਹਾ ਕਮਾ, ਗੁਰ ਤੇਗ ਬਹਾਦਰ ਤੇਰਾ ਝੁਲਾਏ ਇਕ ਨਿਸ਼ਾਨਿਆ। ਤੇਰਾ ਸੀਸ ਜਗਦੀਸ ਲੇਖੇ ਲਾ, ਲੇਖਾ ਜਾਣੇ ਗੁਣ ਨਿਧਾਨਿਆ। ਫੁਲ ਫਲਵਾੜੀ ਮਾਤ ਉਪਾ, ਸਿੰਘ ਪਾਲਾ ਕਰੇ ਪਰਵਾਨਿਆ। ਬ੍ਰਹਮ ਪੁਰੀ ਦਏ ਟਿਕਾ, ਮਸਤਕ ਟਿਕਾ ਲਾਏ ਆਪ ਭਗਵਾਨਿਆ। ਅੰਮ੍ਰਿਤ ਝਿਰਨਾ ਰਿਹਾ ਝਿਰਾ, ਆਦਿ ਜੁਗਾਦਿ ਇਕ ਮਹਾਨਿਆ। ਦੂਜੇ ਦਰ ਨਾ ਮੰਗਣ ਜਾ, ਦੇਵਣਹਾਰ ਆਪ ਅਖਵਾਨਿਆ। ਸਭ ਦਾ ਸੰਸਾ ਰਿਹਾ ਚੁੱਕਾ, ਜਗੇ ਜੋਤ ਇਕ ਮਹਾਨਿਆ। ਸ਼ੰਕਰ ਲੇਖਾ ਦਏ ਲਿਖਾ, ਲਿਖਣਹਾਰ ਆਪ ਅਖਵਾਨਿਆ। ਹੱਥ ਤ੍ਰਸੂਲ ਦਏ ਸੁਟਾ, ਜਟਾ ਜੂਟ ਕਰੇ ਪਰਵਾਨਿਆ। ਧੂੜੀ ਖ਼ਾਕ ਰਿਹਾ ਰਮਾ, ਅਵਧੂਤ ਹੋਏ ਪਰਵਾਨਿਆ। ਚਾਰ ਕੂਟ ਡੰਕ ਦਏ ਵਜਾ, ਜੋ ਘੜਿਆ ਭੰਨ ਵਖਾਨਿਆ। ਪੁਰਖ ਅਬਿਨਾਸ਼ੀ ਰਿਹਾ ਸੁਣਾ, ਸਾਚੇ ਤਖ਼ਤ ਬੈਠ ਸੁਲਤਾਨਿਆ। ਕਲਜੁਗ ਅੰਤਮ ਗਿਆ ਆ, ਨਾ ਕੋਈ ਦਿਸੇ ਰਾਜ ਰਾਜਾਨਿਆ। ਸ਼ਾਹ ਸੁਲਤਾਨਾਂ ਕਰਨਾ ਸੁਆਹ, ਸੀਸ ਤਾਜ ਨਾ ਕੋਇ ਟਿਕਾਨਿਆ। ਪਰਗਟ ਹੋਇਆ ਏਕਾ ਏਕੰਕਾਰ ਸੱਚਾ ਸ਼ਹਿਨਸ਼ਾਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਵੀਹ ਸੌ ਸਤਾਰਾਂ ਬਿਕ੍ਰਮੀ ਆਪਣਾ ਹੁਕਮ ਰਿਹਾ ਵਰਤਾ, ਤਖ਼ਤੋਂ ਲਾਹੇ ਰਾਜੇ ਰਾਣਿਆ। ਸ਼ਬਦ ਖੰਡਾ ਹੱਥ ਚਮਕਾ, ਨਿਰਭੈ ਆਪਣਾ ਰੂਪ ਪਰਗਟਾਨਿਆ। ਜਗਤ ਸਿਆਸਤ ਦਏ ਮਿਟਾ, ਵਰਾਸਤ ਦਿਸੇ ਨਾ ਕੋਇ ਨਿਸ਼ਾਨਿਆ । ਨਾਸਤਕ ਆਸਤਕ ਏਕਾ ਰੰਗ ਦਏ ਰੰਗਾ, ਆਪਣਾ ਬਲ ਆਪ ਅਖਵਾਨਿਆ। ਆਪਣੀ ਵਿਦਿਆ ਸਰਬ ਦਏ ਪੜ੍ਹਾ, ਆਤਮ ਪਰਮਾਤਮ ਵੇਖ ਵਖਾਨਿਆ। ਘਰ ਘਰ ਰਾਮ ਰਾਮਾ ਦਏ ਜਣਾ, ਸੀਤਾ ਸੁਆਣੀ ਸੁਰਤ ਆਪਣੇ ਅੰਗ ਲਗਾਨਿਆ। ਘਰ ਘਰ ਸਖੀ ਲਏ ਪਰਨਾ, ਕਾਹਨਾ ਗੋਪੀ ਵੇਖ ਵਖਾਨਿਆ। ਘਰ ਘਰ ਕਲਮਾ ਦਏ ਪੜ੍ਹਾ, ਕਾਇਨਾਤ ਚਤਰ ਸੁਜਾਨਿਆ। ਘਰ ਘਰ ਦਮਾਮਾ ਦਏ ਵਜਾ, ਸਚ ਅਮਾਮਾ ਵਡ ਮਿਹਰਬਾਨਿਆ। ਘਰ ਘਰ ਸ਼ਾਮਾ ਦਏ ਮਿਟਾ, ਅੰਧ ਅੰਧੇਰ ਰਹਿਣ ਨਾ ਪਾਨਿਆ। ਘਰ ਘਰ ਬੰਦੀਖ਼ਾਨਾ ਦਏ ਤੁੜਾ, ਬੰਦੀ ਛੋੜ ਹੋਏ ਮਿਹਰਬਾਨਿਆ। ਘਰ ਘਰ ਅੰਮ੍ਰਿਤ ਆਤਮ ਦਏ ਭਰਾ, ਸਚ ਭੰਡਾਰ ਇਕ ਵਰਤਾਨਿਆ। ਘਰ ਘਰ ਮੇਲੇ ਖ਼ਲਕ ਖ਼ੁਦਾ, ਅਰਸ਼ ਫ਼ਰਸ਼ ਕੁਰਸ਼ ਫ਼ਲਕ ਵੇਖੇ ਵਡ ਮਿਹਰਬਾਨਿਆ। ਮਹਿਬਾਨ ਬੀਦੋ ਆਪਣੀ ਰਹਿਮਤ ਆਪ ਕਮਾ, ਬੀ ਖ਼ੈਰ ਯਾ ਅੱਲਾ ਅਜ਼ਮਤੋ ਕਸਮਤੋ ਆਪਣੀ ਧਾਰ ਵਖਾਨਿਆ। ਚਾਰੇ ਚਾਰ ਸੇਵਾ ਰਹੇ ਕਮਾ, ਅਜ਼ਰਾਈਲ êਰਾਈਲ ਮੇਕਾਈਲ ਅਸਰਾਫ਼ੀਲ ਹੋਏ ਦਰਬਾਨਿਆ। ਇਕ ਮੁਹੰਮਦ ਚਰਨੀ ਡਿਗਾ ਆ, ਚਾਰ ਯਾਰੀ ਗਲ ਵਿਚ ਪੱਲੂ ਪਾਨਿਆ। ਅੱਲਾ ਰਾਣੀ ਨਿਉਂ ਨਿਉਂ ਸੀਸ ਰਹੀ ਝੁਕਾ, ਨੇਤਰ ਨੈਣ ਨੈਣ ਸ਼ਰਮਾਨਿਆ। ਪੁਰਖ ਅਬਿਨਾਸ਼ੀ ਤੇਰੇ ਦਵਾਰੇ ਮੰਗਾਂ ਇਕ ਦੁਆ, ਦੋਜਕ ਦਿਸੇ ਜਗਤ ਜਹਾਨਿਆ। ਕਲਜੁਗ ਵੇਲਾ ਅੰਤਮ ਪੱਲਾ ਫੜਾ, ਦਾਮਨਗੀਰ ਵਡ ਮਿਹਰਬਾਨਿਆ। ਜਾਮਨ ਹੋਏ ਆਪ ਸ਼ਹਿਨਸ਼ਾਹ, ਨਿਹਕਲੰਕ ਸ੍ਰੀ ਭਗਵਾਨਿਆ। ਚੌਦਾਂ ਤਬਕਾਂ ਕਲੰਕ ਦਏ ਮਿਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਖੇਲ ਮਹਾਨਿਆ। ਚੌਦਾਂ ਲੋਕ ਏਕਾ ਨਾਅਰਾ, ਏਕਾ ਰੂਪ ਦਰਸਾਇੰਦਾ। ਚੌਦਾਂ ਤਬਕਾਂ ਇਕ ਹੁਲਾਰਾ, ਇਕ ਹੁਲਾਰ ਬਣਾਇੰਦਾ। ਚੌਦਾਂ ਲੋਕ ਇਕ ਪਸਾਰਾ, ਏਕਾ ਏਕ ਵੇਖ ਵਖਾਇੰਦਾ। ਚੌਦਾਂ ਲੋਕ ਇਕ ਅਖਾੜਾ, ਏਕਾ ਨਾਚ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣਾ ਰੰਗ ਰੰਗਾਇੰਦਾ। ਆਪਣਾ ਰੰਗ ਰੰਗਾਵਣਹਾਰਾ, ਪੀਰਨ ਪੀਰ ਆਪ ਅਖਵਾਈਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ ਪਾਵੇ ਸਾਰਾ, ਸ਼ਰਅ ਸ਼ਰੀਅਤ ਵੇਖ ਵਖਾਈਆ। ਰੂਪ ਅਨੂਪ ਪਰਗਟਾਏ ਮੁਹੰਮਦੀ ਯਾਰਾ, ਅਹਿਮਦ ਮੁਹੰਮਦ ਦਏ ਸਲਾਹੀਆ । ਨੌਬਤ ਵੱਜੇ ਧੁਰ ਦਰਬਾਰਾ, ਨੌਵੀਅਤ ਹੋਰ ਨਾ ਕੋਈ ਬਣਾਈਆ। ਸਖ਼ੀ ਸਰਵਰ ਬਣੇ ਸੱਚਾ ਸਿਕਦਾਰਾ, ਰਹਿਮਤ ਰਹਿਮਾਨ ਰਹੀਮ ਬਿਸਮਲ ਆਪਣੀ ਭੇਟ ਚੜ੍ਹਾਈਆ । ਤਲਬ ਤਾਲਬ ਕਰੇ ਤਲੀਮ ਬੇਐਬ ਪਰਵਰਦਿਗਾਰਾ, ਏਕਾ ਅਲਫ਼ ਨੁਕਤਾ ਨੂਨ ਨਾ ਕੋਈ ਵਖਾਈਆ। ਹਮਜਾ ਦਏ ਨਾ ਕੋਈ ਸਹਾਰਾ, ਹਵਸ ਮੇਟੇ ਖ਼ਲਕ ਖੁਦਾਈਆ । ਐਨ ਗੈਨ ਵਸੇ ਬਾਹਰਾ, ਹਜ਼ਾਰਾ ਦਰੂਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪੇ ਆਸ਼ਕ ਆਪੇ ਮਾਸ਼ੂਕ, ਆਪੇ ਆਪਣੇ ਉਪਰ ਹੋਏ ਮਸ਼ਕੂਕ, ਆਪੇ ਅਹਿਬਾਬ ਰਬਾਬ ਸਿਤਾਰ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਇਕ ਸਮਝਾਈਆ। ਇਕ ਇਕੱਲਾ ਏਕੰਕਾਰ, ਅਕਲ ਕਲ ਆਪ ਅਖਵਾਇੰਦਾ। ਵੇਸ ਵਟਾਏ ਵਾਰੋ ਵਾਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਨਾਨਕ ਨਿਰਗੁਣ ਕਰ ਪਿਆਰਾ, ਸਤਿਨਾਮ ਨਾਲ ਸਤਿ ਮੰਤਰ ਇਕ ਦ੍ਰਿੜਾਇੰਦਾ। ਸ੍ਰਿਸ਼ਟ ਸਬਾਈ ਬਣ ਵਣਜਾਰਾ, ਘਰ ਘਰ ਵਣਜ ਇਕ ਵਖਾਇੰਦਾ। ਏਕਾ ਨੂਰ ਕਰੇ ਪਿਆਰਾ, ਜ਼ਾਹਿਰ ਜ਼ਹੂਰ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਦਿ ਜੁਗਾਦਿ ਖੇਲ ਬ੍ਰਹਿਮਾਦਿ, ਸ਼ਬਦ ਅਨਾਦ ਆਪਣਾ ਆਪ ਸੁਣਾਇੰਦਾ। ਸ਼ਬਦ ਅਨਾਦੀ ਉਠਿਆ, ਕਲਜੁਗ ਤੇਰੀ ਅੰਤਮ ਵਾਰ। ਪੁਰਖ ਅਕਾਲ ਤੁਠਿਆ, ਸੁਣਾਏ ਧੁਨ ਸੱਚੀ ਧੁਨਕਾਰ। ਗੁਰਸਿਖ ਮਨਾਏ ਚਾਰ ਜੁਗ ਦਾ ਰੁਠਿਆ, ਪੂਰਬ ਕਰਮਾਂ ਲਏ ਵਿਚਾਰ, ਲੁਕਿਆ ਰਹੇ ਨਾ ਕੋਈ ਗੁੱਠਿਆ, ਲੱਖ ਚੁਰਾਸੀ ਪਾਵੇ ਸਾਰ। ਸ਼ੰਕਰ ਤੇਰਾ ਵੇਲਾ ਅੰਤਮ ਮੁਕਿਆ, ਜਗਤ ਜਗਦੀਸਾ ਹੋਏ ਉਜਿਆਰ। ਸਤਿਗੁਰ ਪੂਰਾ ਏਕਾ ਬੁੱਕਿਆ, ਕਲਜੁਗ ਜਗਤ ਆਈ ਹਾਰ। ਹਰਿ ਕਾ ਭਾਣਾ ਕਦੇ ਨਾ ਰੁਕਿਆ, ਨਾ ਕੋਈ ਰੋਕੇ ਤੀਰ ਤਲਵਾਰ। ਨਿਰਗੁਣ ਰੂਪ ਹੋ ਹੋ ਉਠਿਆ, ਕਲਜੁਗ ਤੇਰੀ ਅੰਤਮ ਵਾਰ। ਵਾਲੀ ਹਿੰਦ ਨਾ ਰਹਿਣਾ ਸੁਤਿਆ, ਸੋਏ ਕੋਇ ਨਾ ਪੈਰ ਪਸਾਰ। ਪਹਿਲੀ ਚੇਤ ਸੁਹੌਣੀ ਰੁੱਤਿਆ, ਸੀਸ ਰੱਖ ਪੰਜ ਪੰਜ ਵਸਤ ਅਪਾਰ। ਖਿਚ ਕਟਾਰ ਨੰਗੀ ਆਏ ਤੇਰੇ ਦਰ ਢੁਕਿਆ, ਪੰਜ ਪਿਆਰੇ ਕਰੇ ਸ਼ੰਗਾਰ। ਗੋਬਿੰਦ ਤੇਰਾ ਬੂਟਾ ਕਦੇ ਨਾ ਸੁੱਕਿਆ, ਪੁਰਖ ਅਕਾਲ ਲਾਇਆ ਨਾਲ ਪਿਆਰ। ਤੇਰਾ ਭਾਰ ਆਪਣੇ ਸੀਸ ਚੁਕਿਆ, ਸੁਤ ਦੁਲਾਰੇ ਸਾਚੇ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰ। ਸਾਚੀ ਕਾਰ ਕਰਨੇਹਾਰ, ਜੁਗ ਜੁਗ ਵੇਸ ਵਟਾਇੰਦਾ। ਨਿਰਗੁਣ ਸਰਗੁਣ ਲਏ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ। ਕਲਜੁਗ ਆਈ ਅੰਤਮ ਵਾਰ, ਚਾਰ ਵੇਦਾਂ ਫੋਲ ਫੁਲਾਇੰਦਾ। ਸ਼ਾਸਤਰ ਸਿਮਰਤ ਲਏ ਉਠਾਲ, ਖਾਣੀ ਬਾਣੀ ਫੋਲ ਫੁਲਾਇੰਦਾ। ਬਾਣੀ ਮਾਰੇ ਨਿਰਾਲਾ ਬਾਣ, ਸ਼ਬਦ ਗੁਰ ਇਕ ਵਡਿਆਇੰਦਾ। ਹਰਿ ਕਾ ਰੂਪ ਨਾ ਸਕੇ ਕੋਈ ਪਛਾਣ, ਨਾਨਕ ਸਤਿਗੁਰ ਇਕ ਸੁਣਾਇੰਦਾ। ਏਕਾ ਅੰਗ ਕਰ ਪਰਵਾਨ, ਕਲਜੁਗ ਅੰਤਮ ਰਾਹ ਤਕਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਨਿਹਕਲੰਕਾ ਵੇਸ ਵਟਾਇੰਦਾ। ਆਦਿ ਜੁਗਾਦੀ ਨੌਜਵਾਨ, ਗੁਰ ਗੋਬਿੰਦ ਮੇਲ ਮਿਲਾਇੰਦਾ। ਮੇਲ ਮਿਲਾਵਾ ਦੋ ਜਹਾਨ, ਸਾਚੀ ਪੁਰੀਆਂ ਧਾਮ ਸੁਹਾਇੰਦਾ। ਨੇਹਚਲ ਵਸੇ ਇਕ ਅਸਥਾਨ, ਸੰਮਤ ਸਤਾਰਾਂ ਲੋਕਮਾਤ ਮਾਰ ਝਾਤ, ਗੁਰਮੁਖ ਦਵਾਰਾ ਸਚਖੰਡ ਬਣਾਇੰਦਾ। ਥਿਰ ਘਰ ਵਸੇ ਆਪ ਭਗਵਾਨ, ਸ਼ਬਦ ਅਨਾਦੀ ਨਾਦ ਵਜਾਇੰਦਾ। ਧੁਰ ਦਰਗਾਹੀ ਇਕ ਫ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਨੌਜਵਾਨ। ਨੌਜਵਾਨ ਪ੍ਰਭ ਆ ਗਿਆ, ਕਲਜੁਗ ਕਲ ਆਪਣੀ ਧਾਰ। ਸ੍ਰਿਸ਼ਟ ਸਬਾਈ ਆਪ ਸੁਵਾ ਰਿਹਾ, ਤ੍ਰੈਗੁਣ ਮਾਇਆ ਉਪਰ ਡਾਰ। ਗੁਰਮੁਖ ਸਾਚੇ ਆਪ ਜਗਾ ਰਿਹਾ, ਜੁਗਾ ਜੁਗੰਤਰ ਪਾਵੇ ਸਾਰ। ਤ੍ਰੈ ਅਗਨੀ ਆਪ ਬੁਝਾ ਰਿਹਾ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਜੋਗ ਅਭਿਆਸ ਨਾ ਕੋਈ ਕਰਾ ਰਿਹਾ, ਦੇਵੇ ਦਰਸ ਆਪ ਕਰਤਾਰ। ਲੱਖ ਚੁਰਾਸੀ ਫੰਦ ਕਟਾ ਰਿਹਾ, ਰਾਏ ਧਰਮ ਨਾ ਕਰੇ ਖ਼ੁਵਾਰ। ਚਿਤਰ ਗੁਪਤ ਹਿਸਾਬ ਵਖਾ ਰਿਹਾ, ਲਾੜੀ ਮੌਤ ਗੀਤ ਸੁਣਾਰ। ਜੂਨ ਅਜੂਨੀ ਨਾ ਕੋਈ ਫਿਰਾ ਰਿਹਾ, ਜੂਨੀ ਰਹਿਤ ਆਪ ਨਿਰੰਕਾਰ। ਗੁਰਮੁਖ ਸਾਚੇ ਮੇਲ ਮਿਲਾ ਰਿਹਾ, ਜੋ ਆਏ ਚਰਨ ਦੁਵਾਰ। ਰਾਤੀ ਸੁਤਿਆਂ ਘਰ ਘਰ ਦਰਸ ਦਿਖਾ ਰਿਹਾ, ਪਾਂਧੀ ਬਣਿਆ ਸਿਰਜਣਹਾਰ। ਦੋ ਜਹਾਨਾਂ ਪੰਧ ਮੁਕਾ ਲਿਆ, ਪਾਈ ਗੰਢ ਵਿਚ ਸੰਸਾਰ। ਗੁਰਮੁਖਾਂ ਆਪਣੇ ਰੰਗ ਰੰਗ ਰਿਹਾ, ਮਨਮੁਖਾਂ ਕਰੇ ਖ਼ੁਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਿਵ ਸ਼ੰਕਰ ਸ਼ਿਵਪੁਰੀ ਵਿਚੋਂ ਲਏ ਉਠਾਲ। ਪਾਰਬ੍ਰਹਮ ਬੇਅੰਤ, ਨਿਹਕਲੰਕ ਜਾਮਾ ਪਾਇਆ। ਪਰਗਟ ਹੋਏ ਸ੍ਰੀ ਭਗਵੰਤ, ਤਨ ਖ਼ਾਕੀ ਖ਼ਾਕ ਰਲਾਇਆ। ਕੰਤ ਨਾਰੀ ਫੇਰ ਪਰਨਾਵਣ ਆਇਆ, ਗੁਰ ਪੀਰ ਬਣਾਈ ਬਣਤ। ਸਾਚੇ ਸੰਤ ਲਏ ਜਗਾਇਆ, ਲੇਖਾ ਜਾਣੇ ਆਦਿ ਅੰਤ। ਜੀਵ ਜੰਤ ਸਰਬ ਕੁਰਲਾਇਆ, ਪ੍ਰਭ ਮਾਇਆ ਪਾਏ ਬੇਅੰਤ। ਸ਼ਾਹ ਸੁਲਤਾਨ ਦੇਣ ਦੁਹਾਇਆ, ਗੜ੍ਹ ਤੋੜੇ ਨਾ ਹਉਮੇ ਹੰਗਤ। ਬਿਨ ਸਤਿਗੁਰ ਪੂਰੇ ਕੋਈ ਨਾ ਦਇਆ ਕਮਾਇਆ, ਤਨ ਨਾਨਕ ਲਾਏ ਨਾ ਕੋਈ ਅੰਗਦ। ਕਲਜੁਗ ਵੇਲਾ ਅੰਤਮ ਆਇਆ, ਹਰਿ ਜੂ ਵੇਖੇ ਸਾਚੀ ਸੰਗਤ। ਨਿਰਗੁਣ ਬਣ ਭਿਖਾਰੀ ਮੰਗਣ ਆਇਆ, ਆਦਿ ਜੁਗਾਦਿ ਬਣਿਆ ਰਹੇ ਮੰਗਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਕੱਟੇ ਭੁੱਖ ਨੰਗਤ। ਗੁਰਮੁਖ ਸਤਿਗੁਰ ਮੇਲਿਆ, ਮੇਲ ਮਿਲਾਇਆ ਚਰਨ ਦਵਾਰ। ਸਤਿਗੁਰ ਮਿਲਿਆ ਸੱਜਣ ਸਹੇਲਿਆ, ਨਾਤਾ ਤੁਟੇ ਸਰਬ ਸੰਸਾਰ। ਦਰ ਪਾਇਆ ਇਕ ਅਕੇਲਿਆ, ਨਾਰੀ ਕੰਤ ਮੇਲ ਭਤਾਰ। ਘਰ ਵਸਿਆ ਸੱਜਣ ਸੁਹੇਲਿਆ, ਗ੍ਰਹਿ ਮੰਦਰ ਹੋਇਆ ਉਜਿਆਰ। ਕਲਜੁਗ ਅੰਤਮ ਸੁਹਾਏ ਵੇਲਿਆ, ਗੁਰਮੁਖਾਂ ਪਾਏ ਸਾਰ। ਸ਼ੰਕਰ ਤੇਰਾ ਧਾਮ ਇਕ ਨਵੇਲਿਆ, ਕਰੇ ਖੇਲ ਆਪ ਕਰਤਾਰ। ਗੁਰਮੁਖ ਆਪ ਅਪਣਾ ਰਿਹਾ, ਕਰ ਕਿਰਪਾ ਦੀਨ ਦਿਆਲ। ਗੋਬਿੰਦ ਸੁਤ ਇਕ ਰਲਾਇਆ, ਜਗਤ ਜਗਦੀਸ਼ਾ ਛੋਟਾ ਬਾਲਾ ਲਾਲ। ਤਿੰਨਾਂ ਲੇਖ ਆਪ ਸਮਝਾਇਆ, ਲੇਖਾ ਤੋੜੇ ਜਗਤ ਜੰਜਾਲ। ਸਤ ਰੰਗ ਨਿਸ਼ਾਨਾ ਹੱਥ ਉਠਾਇਆ, ਦਰ ਭਿਖਾਰੀ ਕਾਲ ਮਹਾਂਕਾਲ। ਪੰਚਮ ਤਾਜ ਸੋਹੇ ਹਰਿ ਗਿਰਧਾਰਿਆ, ਭਗਤ ਵਛਲ ਬਣੇ ਕਿਰਪਾਲ। ਗੁਰਮੁਖ ਸਾਚੇ ਪੌੜੇ ਆਪੇ ਚਾੜ੍ਹਿਆ, ਆਪੇ ਬਣਿਆ ਹਰਿ ਰਖਵਾਲ। ਪੁਰੀ ਸ਼ਿਵ ਆਪੇ ਵਾੜਿਆ, ਆਪੇ ਦੇਵੇ ਸੱਚਾ ਧਨ ਮਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਹਰਿ ਨਿਰਾਲ। ਖੇਲ ਨਿਰਾਲੀ ਜੋਤ ਅਕਾਲੀ, ਕਲਜੁਗ ਅੰਤਮ ਆਪ ਕਰਾਈਆ। ਪਰਗਟ ਹੋਇਆ ਦੋ ਜਹਾਨਾ ਵਾਲੀ, ਨਿਰੰਕਾਰ ਕਰੇ ਪ੍ਰਿਤਪਾਲੀ, ਪ੍ਰਿਤਪਾਲਕ ਬੇਪਰਵਾਹੀਆ। ਦੂਸਰ ਘਰ ਕਰੇ ਪਾਲੀ, ਪਤ ਨਾ ਦਿਸੇ ਕਿਸੇ ਡਾਲ੍ਹੀ, ਸਿਮਲ ਰੁਖ ਸਰਬ ਲਹਿਰਾਈਆ। ਕਲਜੁਗ ਕੂੜਾ ਕਰੇ ਦਲਾਲੀ, ਕਿਸੇ ਨਾ ਦਿਸੇ ਹੱਕ ਹਲਾਲੀ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਚਾਰ ਕੁੰਟ ਕਰੇ ਰੁਸ਼ਨਾਈਆ। ਚਾਰ ਕੁੰਟ ਉਜਾਲਾ, ਹਰਿ ਗੋਪਾਲਾ ਏਕਾ ਨੂਰ ਡਗਮਗਾਈਆ। ਦੀਨ ਦਿਆਲਾ ਖੇਲ ਨਿਰਾਲਾ, ਦੋ ਜਹਾਨਾਂ ਆਪ ਕਰਾਈਆ। ਗੋਬਿੰਦ ਤੇਰੀ ਘਾਲ ਘਾਲਾ, ਲੇਖੇ ਲਾਏ ਦੀਨ ਦਿਆਲਾ, ਏਕਾ ਹੱਥ ਵੱਡੀ ਵਡਿਆਈਆ। ਨੌਂ ਖੰਡ ਏਕਾ ਰੂਪ ਬਣਾਏ ਸੱਚੀ ਧਰਮਸਾਲਾ, ਏਕਾ ਅੱਖਰ ਪੜ੍ਹਾਏ ਵਿਚ ਪਾਠਸ਼ਾਲਾ, ਸੋਹੰ ਅੱਖਰ ਕਰੇ ਪੜ੍ਹਾਈਆ। ਗਲ ਪਾਏ ਏਕਾ ਮਾਲਾ, ਸੋਹੰ ਤੋੜੇ ਜਗਤ ਜੰਜਾਲਾ, ਤ੍ਰੈਰੰਗ ਵੱਜਾ ਰਹੇ ਨਾ ਕੋਈ ਤਾਲਾ, ਬਜਰ ਕਪਾਟੀ ਆਪ ਤੁੜਾਈਆ। ਸਤਿਜੁਗ ਦੱਸੇ ਰਾਹ ਸੁਖ਼ਾਲਾ, ਬ੍ਰਹਮ ਮੇਲਾ ਸਿੰਘ ਪਾਲਾ, ਸ਼ਿਵ ਸ਼ੰਕਰ ਸਿੰਘ ਜਗਦੀਸ ਹੋਏ ਰਖਵਾਲਾ, ਮਹਿਮਾ ਅਕਥ ਕਥੀ ਨਾ ਜਾਈਆ। ਇੰਦ ਇੰਦਾਸਣ ਕੱਢੇ ਦਿਵਾਲਾ, ਕ੍ਰੋੜ ਤੇਤੀਸਾ ਨਾ ਸੁਰਤ ਸੰਭਾਲਾ, ਸਰਬ ਦੇਵਤ ਨਾ ਕੋਈ ਵਡਿਆਈਆ। ਲੇਖਾ ਚੁੱਕੇ ਆਦਿ ਸ਼ਕਤ ਜਵਾਲਾ, ਸੁੰਭ ਨਿਸੁੰਭ ਨਾ ਢਾਲੇ ਕੋਈ ਢਾਲਾ, ਸਿੰਘ ਅਸਵਾਰ ਅਸ਼ਟਭੁਜ ਨਾ ਰੂਪ ਪਰਗਟਾਈਆ। ਆਪਣਾ ਲੇਖਾ ਜਾਣੇ ਬੇਪਰਵਾਹ ਦੀਨ ਦਿਆਲਾ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਰਖਵਾਲਾ, ਲੋਕਮਾਤ ਨਾ ਕੋਈ ਸਹਾਈਆ। ਅਠਸਠ ਤੀਰਥ ਨਾ ਕੋਈ ਰਖਵਾਲਾ, ਦੁਰਮਤ ਮੈਲ ਨਾ ਕੋਈ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਹੁਕਮ ਦਏ ਜਣਾਈਆ। ਬੰਦ ਅੰਨ ਦਾਨਾ ਵਿਸ਼ਨੂੰ ਤੇਰਾ ਕੀਤਾ , ਜਗਤ ਭੰਡਾਰ ਨਾ ਕੋਈ ਵਰਤਾਇੰਦਾ। ਪਾਰਬ੍ਰਹਮ ਬ੍ਰਹਮੇ ਮਾਰਗ ਏਕਾ ਦੱਸਣਾ, ਰੂਪ ਅਨੂਪ ਆਪ ਧਰਾਇੰਦਾ। ਲੋਕਮਾਤ ਮੇਰੀ ਕੋਈ ਨਾ ਕਰੇ ਲਖਨਾ, ਬ੍ਰਹਮ ਬੂਟੇ ਆਪੇ ਲਾਇੰਦਾ। ਕਲਜੁਗ ਤੇਰਾ ਕੱਢੇ ਦੁਖਨਾ, ਦੁਖੀਆਂ ਦੁਖ ਆਪ ਗਵਾਇੰਦਾ। ਗੁਰਮੁਖ ਜੁਗ ਜੁਗ ਸੁਖਦੇ ਰਹੇ ਸੁਖਣਾ, ਕਵਣ ਵੇਲਾ ਸਤਿਗੁਰ ਮੇਲ ਮਿਲਾਇੰਦਾ। ਬੀਸ ਬੀਸਾ ਗੁਰਸਿਖ ਗੁਰ ਇਕ ਦੂਜੇ ਘਰ ਆਪੇ ਢੁਕਣਾ, ਨਾਰੀ ਕੰਤ ਕੰਤ ਨਾਰੀ ਆਪਣਾ ਰੂਪ ਪਰਗਟਾਇੰਦਾ। ਸੰਤ ਜਨਾਂ ਏਕਾ ਮਾਰਗ ਦੱਸਣਾ, ਜਗਤ ਵਿਕਾਰ ਦਏ ਗਵਾਈਆ। ਮਨਮੁਖਾਂ ਚਾਰੋਂ ਕੁੰਟ ਨੱਸਨਾ, ਖ਼ਾਲੀ ਠੂਠਾ ਸਰਬ ਵਖਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਤਖ਼ਤ ਤਾਜ ਤਜਣਾ, ਸੀਸ ਤਾਜ ਨਾ ਕੋਈ ਹੰਢਾਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਨਿਹਕਲੰਕ ਏਕਾ ਬੁਕਣਾ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਸਾਚੇ ਆਪ ਮਿਲਾਈਆ। ਗੁਰਮੁਖ ਮੇਲ ਮਿਲਨਿਆ, ਮੇਲਾ ਹਰਿ ਦਵਾਰ। ਸਤਿਗੁਰ ਪੂਰਾ ਚੜ੍ਹਾਏ ਚੰਨਿਆ, ਨਿਰਗੁਣ ਜੋਤ ਕਰੇ ਆਕਾਰ। ਜੋ ਘੜਿਆ ਸੋ ਭੰਨਿਆ, ਥਿਰ ਰਹੇ ਨਾ ਵਿਚ ਸੰਸਾਰ। ਕਲਜੁਗ ਜੀਵ ਅੰਤਮ ਜਾਣਾ ਡੰਨਿਆ, ਜਿਸ ਭੁੱਲਿਆ ਹਰਿ ਕਰਤਾਰ। ਧ੍ਰਿਗ ਜਨਮ ਜਨਮ ਮਾਂ ਜਿਸ ਹਰਿ ਭਗਤ ਮਾਤ ਨਾ ਜਣਿਆ, ਮਾਣਸ ਜਨਮ ਹੋਇਆ ਖ਼ਵਾਰ। ਬਾਂਝ ਰਹਿੰਦੀ ਮਾਤ ਕੰਨਿਆ, ਸੇਜ ਆਏ ਨਾ ਕੰਤ ਭਤਾਰ। ਮਾਣਸ ਮਨੁਖ ਜੋ ਵੇਲੇ ਅੰਤਮ ਜਾਏ ਡੰਨਿਆ, ਲੱਖ ਚੁਰਾਸੀ ਹੋਏ ਖ਼ੁਵਾਰ। ਬਿਨ ਗੁਰਸਿਖ ਹਰਿ ਕਾ ਰਾਗ ਨਾ ਸੁਣੇ ਕੋਈ ਕੰਨਿਆ, ਸਤਿਗੁਰ ਪੂਰਾ ਆਪ ਸੁਣਾਏ ਸੱਚੀ ਗੁਫ਼ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖਾਂ ਪੈਜ ਰਿਹਾ ਸੁਆਰ। ਗੁਰਸਿਖਾਂ ਪੈਜ ਸੁਆਰਦਾ, ਕਰ ਕਿਰਪਾ ਗੁਣ ਨਿਧਾਨ। ਪੂਰਬ ਪੂਰਬ ਜਨਮ ਵਿਚਾਰਦਾ, ਲੇਖਾ ਲਿਖਣਹਾਰ ਭਗਵਾਨ। ਕਲਜੁਗ ਕੰਢਾ ਆਇਆ ਪਾਰ ਦਾ, ਨਾਤਾ ਤੁਟਾ ਜੀਵ ਜਹਾਨ। ਕਲਜੁਗ ਆਪਣਾ ਖੇਲ ਖਲਾਰਦਾ, ਸਾਰ ਪਾਸ਼ਾ ਦੀਨ ਈਮਾਨ। ਵਰਨੀ ਵਰਨ ਵਰਨ ਵਖਾਣ ਦਾ, ਭਰਮੀ ਭਰਮ ਭਰਮ ਸ਼ੈਤਾਨ। ਬਿਨ ਗੁਰਮੁਖ ਇਕ ਸਰਨ ਨਾ ਕੋਈ ਜਾਣਦਾ, ਦੀਨ ਮਜ਼੍ਹਬ ਹੋਏ ਹੈਰਾਨ। ਆਤਮ ਅੰਤਰ ਕੋਈ ਨਾਮ ਨਾ ਜਾਣੇ ਬ੍ਰਹਮ ਗਿਆਨ ਦਾ, ਜਗਤ ਵਿਦਿਆ ਕਰਨ ਵਖਾਨ। ਸਾਚਾ ਘਰ ਨਾ ਕੋਈ ਪਛਾਣਦਾ, ਝੂਠੇ ਧਨ ਜਗਤ ਮਕਾਨ। ਕਿਸੇ ਫ਼ਿਕਰ ਨਹੀਂ ਪੀਣ ਖਾਣ ਦਾ, ਜਗਤ ਮਾਇਆ ਹੋਏ ਗ਼ਲਤਾਨ। ਕਿਸੇ ਭੈ ਨਹੀਂ ਸ਼ਾਹ ਸੁਲਤਾਨ ਦਾ, ਝੂਠੀ ਰਯੱਤ ਹੋਈ ਹੁਕਮਰਾਨ। ਕਲਜੁਗ ਵੇਲਾ ਅੰਤਮ ਸ੍ਰੀ ਭਗਵਾਨ ਦਾ, ਪਰਗਟ ਹੋਏ ਵਾਲੀ ਦੋ ਜਹਾਨ। ਕਲਜੁਗ ਨਾਤਾ ਤੁਟੇ ਝੂਠੇ ਨਿਸ਼ਾਨ ਦਾ, ਸਚ ਨਿਸ਼ਾਨ ਹੋਏ ਪਰਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਮਾਣ। ਗੁਰਮੁਖ ਮਾਣ ਨਿਮਾਣਿਆਂ, ਦੇਵੇ ਦੇਵਣਹਾਰ। ਰਾਤੀਂ ਸੁਤਿਆਂ ਖੜਾ ਰਹੇ ਸਰਹਾਣਿਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਘਰ ਘਰ ਸੁਣਾਏ ਗਾਣਿਆ, ਆਪ ਆਪਣੇ ਕਰ ਪਰਵਾਨ। ਬੇੜਾ ਚਲਾਏ ਬਿਨ ਵੰਝ ਮੁਹਾਣਿਆ, ਸਤਿਗੁਰ ਪੂਰਾ ਹੋਇਆ ਮਿਹਰਵਾਨ। ਕੋਈ ਰਹਿਣੇ ਨਹੀਂ ਤਹਿਸੀਲ ਠਾਣਿਆ, ਨਾ ਕੋਈ ਕਿਸੇ ਫੜੇ ਆਣ। ਏਕਾ ਵਰਤੇ ਹੁਕਮ ਭਗਵਾਨਿਆ, ਧੁਰ ਦੀ ਬਾਣੀ ਮਾਰੇ ਬਾਣ। ਕਲਜੁਗ ਝੂਠਾ ਨਾ ਦਿਸੇ ਜਹਾਨਿਆ, ਅੰਤਮ ਕਰੇ ਵੈਰਾਨ। ਪਹਿਲੀ ਚੇਤਰ ਇਕ ਸਮਝਾਨਿਆ, ਨੌਂ ਖੰਡ ਪ੍ਰਿਬਮੀ ਏਕਾ ਪਰਗਟ ਹੋਏ ਹੁਕਮਰਾਨ। ਪੰਚ ਮੁਖ ਸੀਸ ਤਾਜ ਟਿਕਾਨਿਆ, ਸ਼ਬਦ ਖੰਡਾ ਤੇਜ਼ ਕਿਰਪਾਨ। ਵਾਲੀ ਹਿੰਦ ਕਰਨਾ ਚਰਨ ਧਿਆਨਿਆ, ਸ੍ਰਿਸ਼ਟ ਸਬਾਈ ਦੇਣਾ ਫੇਰ ਗਿਆਨ। ਪੰਡਤ ਨਹਿਰੂ ਬਹੱਤਰ ਦੇਸ਼ ਲਿਖਣਾ ਲਿਖ ਲਿਖ ਭੇਜਣਾ ਇਕ ਪਰਵਾਨਿਆ, ਪੁਰਖ ਅਬਿਨਾਸ਼ੀ ਆਇਆ ਵਿਚ ਜਹਾਨ। ਜਿਸ ਟੁਟਿਆ ਜਗਤ ਨਿਸ਼ਾਨਿਆ, ਲੱਖ ਚੁਰਾਸੀ ਕਰਨੀ ਵੈਰਾਨ। ਇਕ ਝੁਲੌਣਾ ਸੱਤ ਰੰਗ ਨਿਸ਼ਾਨਿਆਂ, ਜ਼ਿਮੀ ਅਸਮਾਨ ਕਰਨ ਸਲਾਮ। ਸੂਰਜ ਚੰਨ ਸੀਸ ਝੁਕਾਨਿਆ, ਬ੍ਰਹਮਾ ਵਿਸ਼ਨ ਸ਼ਿਵ ਕਰੇ ਪਰਨਾਮ। ਲੋਕ ਪਰਲੋਕ ਰਾਹ ਤਕਾਨਿਆ, ਗਣ ਗੰਧਰਬ ਗਾਇਣ ਗਾਣ। ਗੁਰ ਪੀਰ ਵੇਖ ਵਖਾਨਿਆ, ਸਾਧ ਸੰਤ ਭਗਤ ਭਗਵੰਤ ਗੁਣ ਨਿਧਾਨ। ਸਭ ਦਾ ਦਾਤਾ ਇਕ ਸ੍ਰੀ ਭਗਵਾਨਿਆ, ਕਲਜੁਗ ਖੇਲ ਕਰੇ ਮਹਾਨ। ਝੂਠਾ ਨਾਤਾ ਤੋੜੇ ਜੀਵ ਜਹਾਨਿਆ, ਸਤਿਜੁਗ ਸਾਚਾ ਕਰੇ ਪਰਧਾਨ। ਦਿਲੀ ਦਵਾਰੇ ਚਰਨ ਟਿਕਾਨਿਆ, ਸਾਚੇ ਤਖ਼ਤ ਬਹੇ ਰਾਜ ਰਾਜਾਨ। ਨੌਂ ਖੰਡ ਪ੍ਰਿਥਮੀ ਸੁਣਾਏ ਇਕ ਫ਼ਰਮਾਨਿਆ, ਸੱਤਾਂ ਦੀਪਾਂ ਪਾਏ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪੇ ਵਰਤੇ ਆਣ। ਆਪਣਾ ਹੁਕਮ ਆਪ ਵਰਤਾਵਣਾ, ਲੋਕਮਾਤ ਹੋ ਉਜਿਆਰ। ਚਾਰ ਵਰਨਾਂ ਏਕਾ ਗਾਵਣਾ, ਇਕ ਇਕੱਲਾ ਏਕੰਕਾਰ। ਗੁਰਦਵਾਰ ਮੰਦਰ ਮਸਜਿਦ ਮਠ ਸ਼ਿਵਦਵਾਲਾ ਏਕਾ ਰੰਗ ਰੰਗਾਵਣਾ, ਏਕਾ ਇਸ਼ਟ ਸੱਚੀ ਸਰਕਾਰ। ਦ੍ਰਿਸ਼ਟ ਸ੍ਰਿਸ਼ਟ ਆਪ ਖੁਲ੍ਹਾਵਣਾ, ਮੇਲ ਮਿਲਾਵਾ ਜਿਉਂ ਵਸ਼ਿਸ਼ਟ ਰਾਮ ਅਵਤਾਰ। ਏਕਾ ਗਿਆਨ ਗਿਆਨ ਦ੍ਰਿੜਾਵਣਾ, ਜਿਉਂ ਗੀਤਾ ਅਰਜਨ ਕਰੇ ਪਿਆਰ। ਏਕਾ ਕਲਮਾ ਆਪ ਪੜ੍ਹਾਵਣਾ, ਐਨਲਹਕ ਬੋਲ ਜੈਕਾਰ। ਏਕਾ ਮੰਤਰ ਨਾਮ ਦ੍ਰਿੜਾਵਣਾ, ਸਤਿ ਨਾਮ ਕਰੇ ਪਿਆਰ। ਏਕਾ ਵਾਹਿਗੁਰੂ ਫ਼ਤਿਹ ਗਜਾਵਣਾ, ਫ਼ਤਹਿ ਡੰਕਾ ਵਿਚ ਵੱਜੇ ਸੰਸਾਰ। ਨਿਹਕਲੰਕ ਨੌਂ ਖੰਡ ਪ੍ਰਿਥਮੀ ਘਰ ਘਰ ਆਪਣਾ ਦੀਪ ਜਗਾਵਣਾ, ਕਲਜੁਗ ਮਿਟੇ ਰੈਣ ਅੰਧਿਆਰ। ਆਤਮ ਪਰਮਾਤਮ ਏਕਾ ਰੰਗ ਰੰਗਾਵਣਾ, ਈਸ਼ ਜੀਵ ਦਏ ਆਧਾਰ। ਸੋ ਪੁਰਖ ਨਿਰੰਜਣ ਵਕਤ ਸੁਹਾਵਣਾ, ਹਰਿ ਪੁਰਖ ਨਿਰੰਜਣ ਕਰੇ ਵਿਚਾਰ। ਏਕੰਕਾਰਾ ਗੀਤ ਗਾਵਣਾ, ਆਦਿ ਨਿਰੰਜਣ ਜਾਏ ਬਲਹਾਰ। ਸ੍ਰੀ ਭਗਵਾਨ ਸੁਹਾਗ ਹੰਢਾਵਣਾ, ਅਬਿਨਾਸ਼ੀ ਕਰਤਾ ਕੰਤ ਭਤਾਰ। ਪਾਰਬ੍ਰਹਮ ਬ੍ਰਹਮ ਮੇਲ ਮਿਲਾਵਣਾ, ਮੇਲ ਮਿਲਾਏ ਏਕਾ ਵਾਰ। ਸਚਖੰਡ ਦਵਾਰ ਲੋਕਮਾਤ ਸੁਹਾਵਣਾ, ਸਤਿਜੁਗ ਸਾਚੀ ਚਲੇ ਧਾਰ। ਹੰ ਬ੍ਰਹਮ ਵੇਖ ਵਖਾਵਣਾ, ਸੋਇਮ ਰੂਪ ਆਪ ਨਿਰੰਕਾਰ। ਸੋਹੰ ਅੱਖਰ ਜਾਪ ਜਪਾਵਣਾ, ਬ੍ਰਹਮ ਪਾਰਬ੍ਰਹਮ ਦਏ ਆਧਾਰ। ਵਰਨ ਗੋਤ ਨਾ ਕੋਇ ਵਖਾਵਣਾ, ਅਠਾਰਾਂ ਬਰਨ ਨਾ ਕੋਇ ਸਹਾਰ। ਚਾਰ ਵਰਨ ਪੰਧ ਮੁਕਾਵਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡਣ ਵੰਡ ਵੰਡੇ ਨਾ ਕੋਇ ਸੰਸਾਰ। ਮੰਨੂ ਸਿਮਰਤੀ ਪੰਧ ਚੁਕਾਵਣਾ, ਆਪਣਾ ਲੇਖਾ ਜਾਣੇ ਆਪ ਗਿਰਧਾਰ। ਸ੍ਰਿਸ਼ਟ ਸਬਾਈ ਸਾਚਾ ਭੂਪ ਇਕ ਅਖਵਾਵਣਾ, ਘਰ ਘਰ ਬਣੇ ਨਾ ਕੋਇ ਸਿਕਦਾਰ । ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕਤਕ ਜਗਤ ਵਿਧਾਨ ਆਪ ਬਣਾਵਣਾ, ਲੇਖਾ ਲਿਖ ਆਪ ਨਿਰੰਕਾਰ। ਤਾਜ਼ੀਰਾਤ ਹਿੰਦ ਤੇਰਾ ਪੰਧ ਮੁਕਾਵਣਾ, ਗੋਬਿੰਦ ਬਿੰਦ ਸ਼ਾਹੀ ਬਣੇ ਵਿਚ ਸੰਸਾਰ। ਸਾਗਰ ਸਿੰਧ ਮੁਖ ਸ਼ਰਮਾਵਣਾ, ਅਠਾਰਾਂ ਭਾਰ ਬਨਾਸਪਤ ਲਿਖੇ ਨਾ ਲਿਖਣਹਾਰ। ਸਤ ਸਮੁੰਦਰ ਮਸ ਕੁਰਲਾਵਣਾ, ਅੰਤ ਪਾਏ ਨਾ ਪਾਰਾਵਾਰ। ਪੁਰਖ ਅਬਿਨਾਸ਼ੀ ਆਪਣੀ ਰਤੀ ਰਤ ਕਢਾਵਣਾ, ਸਵਾ ਰਤੀ ਕਰੇ ਪੰਜ ਪਿਆਰ। ਪੰਜਾਂ ਹੱਥ ਡੋਰ ਫੜਾਵਣਾ, ਸ੍ਰਿਸ਼ਟ ਸਬਾਈ ਕਰੇ ਪਿਆਰ। ਜੂਠ ਝੂਠ ਸਤਿਜੁਗ ਵਿਚ ਰਹਿਣ ਨਾ ਪਾਵਣਾ, ਨਾ ਕੋਈ ਵੇਖੇ ਦੂਜੀ ਨਾਰ। ਨਾਰੀ ਏਕਾ ਕੰਤ ਹੰਢਾਵਣਾ, ਮਾਤਲੋਕ ਰਹੇ ਨਾ ਕੋਇ ਵਿਭਚਾਰ। ਬਿਨ ਪੁੱਤਰ ਖ਼ਾਲੀ ਨਾ ਕੋਇ ਜਾਵਣਾ, ਵੇਲੇ ਅੰਤ ਨਾ ਰੋਵੇ ਧਾਹੀਂ ਮਾਰ। ਬਿਨ ਸਤਿਗੁਰ ਦਰਸ ਦੇਹ ਨਾ ਕਿਸੇ ਤਜਾਵਣਾ, ਜਿਸ ਮਿਲਿਆ ਗੁਰ ਕਰਤਾਰ। ਏਕਾ ਅੱਖਰ ਆਪ ਸਮਝਾਵਣਾ, ਵਾਲੀ ਹਿੰਦ ਕਰਨਾ ਖ਼ਬਰਦਾਰ । ਆਪਣਾ ਪਰਦਾ ਉਪਰੋਂ ਲਾਹਵਣਾ, ਪਰਗਟ ਹੋ ਵਿਚ ਸੰਸਾਰ। ਸਾਕੀ ਬਣ ਸਾਚਾ ਜਾਮ ਪਿਆਵਣਾ, ਜੋ ਆਏ ਚਲ ਦਰਬਾਰ। ਫੜ ਬਾਹੋਂ ਤਖ਼ਤ ਬਹਾਵਣਾ, ਸਚਖੰਡ ਦਵਾਰੇ ਹਰਿ ਨਿਰੰਕਾਰ। ਰਾਹ ਵਿਚ ਨਾ ਕਿਸੇ ਅਟਕਾਵਣਾ, ਥਿਰ ਘਰ ਵਸਾਏ ਧਾਮ ਨਿਆਰ। ਲਾੜੀ ਮੌਤ ਮੁਖ ਸ਼ਰਮਾਵਣਾ, ਮੁਖ ਘੁੰਗਟ ਪਾ ਰੋਵੇ ਜ਼ਾਰੋ ਜ਼ਾਰ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਰਾਹ ਤਕਾਵਣਾ, ਚਾਰੇ ਕੂਟਾਂ ਰਹੇ ਵਿਚਾਰ। ਧਰਤ ਧਵਲ ਤੇਰੇ ਚਰਨ ਚੁੰਮ ਚੁੰਮ ਖ਼ੁਸ਼ੀ ਮਨਾਵਣਾ, ਜਿਸ ਚਰਨਾਂ ਆਇਆ ਚਲ ਦਰਬਾਰ। ਤੇਰੇ ਚਰਨਾਂ ਧੂੜ ਤਿੰਨਾਂ ਲੋਕਾਂ ਪਾਰ ਕਰਾਵਣਾ, ਆਪ ਰਮਾਈ ਹਰਿ ਕਰਤਾਰ। ਵਿਸ਼ਨੂੰ ਜਟਾ ਜੂਟ ਆਏ ਆਪਣਾ ਸੀਸ ਖੁਲ੍ਹਾਵਣਾ, ਗੁਰਸਿਖ ਤੇਰੀ ਖ਼ਾਕ ਲਾਏ ਤਨ ਛਾਰ। ਜਗਤ ਜਗਦੀਸਾ ਬਹਿ ਬਹਿ ਉਚੀ ਗਾਵਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਰਗਟ ਹੋਇਆ ਵਿਚ ਸੰਸਾਰ। ਰਾਗ ਛਤੀਸਾ ਰਹਿਣ ਨਾ ਪਾਵਣਾ, ਗੁਰ ਨਾਨਕ ਬਣਿਆ ਇਕ ਲਿਖਾਰ। ਹਰਿ ਕਾ ਰੂਪ ਪਰਗਟ ਨਜ਼ਰੀ ਆਵਣਾ, ਸਤਿਗੁਰ ਪੂਰਾ ਕਿਰਪਾ ਕਰੇ ਆਪ ਨਿਰੰਕਾਰ। ਤੀਰਥ ਤਟ ਨਾ ਕਿਸੇ ਨਹਾਵਣਾ, ਅਠਸਠ ਕਰੇ ਆਪ ਖਵਾਰ। ਗੁਰਸਿਖ ਤੇਰੇ ਚਰਨ ਚੁੰਮੇ ਆਣ। ਮੰਦਰ ਮਸਜਿਦ ਮਠ ਸ਼ਿਵਦਵਾਲੇ ਸੀਸ ਨਾ ਕਿਸੇ ਝੁਕਾਵਣਾ, ਕਾਇਆ ਮੰਦਰ ਅੰਦਰ ਆਪਣੇ ਸੱਚਾ ਗੁਰੂਦਵਾਰ। ਘਰ ਰਾਮ ਰਾਮਾ ਸੀਤਾ ਸੁਰਤੀ ਆਪ ਪਰਨਾਵਣਾ, ਸਾਚਾ ਚਿਲਾ ਖਿਚੇ ਧਨੁਸ਼ ਬਾਣ। ਕਾਹਨਾ ਕ੍ਰਿਸ਼ਨਾ ਬੰਸਰੀ ਇਕ ਵਜਾਵਣਾ, ਰਾਧਾ ਸੁਰਤੀ ਕਰੇ ਧਿਆਨ। ਸਾਚਾ ਸਵਾਮੀ ਸੰਗ ਨਿਭਾਵਣਾ, ਮੇਲ ਮਿਲਾਏ ਸ੍ਰੀ ਭਗਵਾਨ। ਨਾਮ ਸਤਿ ਸਤਿ ਨਾਮ ਸਾਚੇ ਘਰ ਬਹਾਵਣਾ, ਨਾਨਕ ਨਿਰਗੁਣ ਮੇਲਾ ਦੋ ਜਹਾਨ। ਗੁਰ ਗੋਬਿੰਦ ਦਰਸ ਗੁਰਮੁਖ ਵਿਰਲੇ ਪਾਵਣਾ, ਕਲਜੁਗ ਜੀਵ ਨਾ ਸਕੇ ਕੋਇ ਪਛਾਣ। ਹਉਮੇ ਹੰਗਤਾ ਦੁੱਖ ਸਰਬ ਕੁਰਲਾਵਣਾ, ਉਜਲ ਮੁਖ ਨਾ ਕੋਇ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਆਪ ਤਰਾਵਣਾ। ਗੁਰਮੁਖ ਤੇਰਾ ਪਾਰ ਕਿਨਾਰਾ, ਤੇਰੀ ਤਰਨੀ ਤਰਨ ਕੋਇ ਨਾ ਜਾਣਿਆ। ਤੇਰਾ ਮੇਲ ਇਕ ਨਿਰੰਕਾਰਾ, ਕਿਸੇ ਹੱਥ ਨਾ ਆਏ ਰਾਜੇ ਰਾਣਿਆ। ਤੇਰਾ ਖੁਲ੍ਹਿਆ ਸਚਖੰਡ ਦਵਾਰਾ, ਮਿਲਿਆ ਹਰਿ ਪੂਰਨ ਭਗਵਾਨਿਆ। ਲੋਕਮਾਤ ਕਰੇ ਪਿਆਰਾ, ਦੇਵੇ ਦਾਨ ਸਾਚਾ ਦਾਨੀਆ। ਚਰਨ ਕਵਲ ਇਕ ਸਹਾਰਾ, ਸ਼ਬਦ ਜਣਾਏ ਅਕਥਨਾ ਅਕਥ ਧੁਰ ਦਰਗਾਹੀ ਧੁਰ ਦੀ ਬਾਣੀਆ। ਪਾਰਬ੍ਰਹਮ ਏਕਾ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਚਤਰ ਸੁਜਾਨਿਆ। ਗੁਰਮੁਖ ਮੇਲਾ ਸਾਚੇ ਘਰ, ਘਰ ਸੁਹੰਜਣਾ ਆਪ ਸੁਹਾਇੰਦਾ। ਜਗਤ ਵਖਾਏ ਨੌਂ ਦਵਾਰ, ਗੁਰਮੁਖਾਂ ਨੌਂ ਦਵਾਰੇ ਪੰਧ ਮੁਕਾਇੰਦਾ। ਸਤ ਰੰਗ ਨਿਸ਼ਾਨਾ ਰਿਹਾ ਚੜ੍ਹ, ਸਤਿ ਸਤਿਵਾਦੀ ਆਪ ਚੜ੍ਹਾਇੰਦਾ। ਨਿਰਗੁਣ ਅੰਦਰ ਸਰਗੁਣ ਵੜ, ਸਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਜਗਤ ਹਕੂਮਤ ਨਾ ਕੋਈ ਸਕੇ ਫੜ, ਹੱਥ ਕਿਸੇ ਨਾ ਆਇੰਦਾ। ਸਿੰਘ ਪੂਰਨ ਬੱਧਾ ਆਪਣੇ ਲੜ, ਕਾਇਆ ਤਤ ਹੰਢਾਇੰਦਾ। ਝੂਠਿਆਂ ਨਾਲ ਜੂਠ ਰਿਹਾ ਕਰ, ਸਚ ਨਾ ਕਿਸੇ ਵਖਾਇੰਦਾ। ਰਾਸ਼ਟਰਪਤੀ ਭਵਨ ਜਾਏ ਵੜ, ਮਹਾਰਾਜ ਸ਼ੇਰ ਸਿੰਘ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਛਲ ਅਛੇਦਾ ਭੇਵ ਅਭੇਦਾ ਆਪਣਾ ਭੇਵ ਆਪਣੇ ਵਿਚ ਰਖਾਇੰਦਾ। ਆਪਣਾ ਭੇਵ ਆਪਣੇ ਵਿਚ ਟਿਕਾਇਆ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਬਿਨ ਗੁਰਮੁਖ ਪੂਰੇ ਪੂਰਨ ਬੂਝ ਨਾ ਕਿਸੇ ਬੁਝਾਇਆ, ਭਰਮੇ ਭੁੱਲੀ ਸਰਬ ਲੋਕਾਈਆ। ਜਿਸ ਨੂੰ ਕਹੇ ਗੋਬਿੰਦ ਆਇਆ, ਅਗੋਂ ਕਰਦੇ ਜਗਤ ਲੜਾਈਆ। ਸ੍ਰਿਸ਼ਟ ਸਬਾਈ ਰਿਹਾ ਸਮਝਾਇਆ, ਭਰਮ ਭੁਲੇਖਾ ਰਹੇ ਨਾ ਰਾਈਆ। ਜਿਸ ਆਪਣੇ ਸੀਸ ਤਾਜ ਟਿਕਾਇਆ, ਕਰਕੇ ਜਾਏ ਸੱਚੀ ਸ਼ਹਿਨਸ਼ਾਹੀਆ। ਆਪਣੇ ਹੱਥ ਬੰਦ ਰਖਾਇਆ, ਕੋਈ ਪਕੜੇ ਸੱਚਾ ਮਾਹੀਆ। ਗੁਰਸਿਖਾਂ ਦਾ ਡਰ ਆਪੇ ਲਾਹਿਆ, ਤੀਰ ਤਲਵਾਰ ਨਾ ਹੱਥ ਫੜਾਈਆ। ਵਾਲੋਂ ਨਿਕੀ ਖੰਡਿਉਂ ਤਿਖੀ ਫੜ ਕੇ ਆਇਆ, ਲੋਹਾਰ ਤਰਖਾਣ ਨਾ ਕਿਸੇ ਘੜਾਈਆ। ਗੋਬਿੰਦ ਕੀਤਾ ਕੌਲ ਭੁੱਲ ਨਾ ਜਾਇਆ, ਅਭੁੱਲ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਰਚਨਾ ਵੇਖ ਵਖਾਈਆ। ਗੁਰਸਿਖਾਂ ਹੌਲਾ ਭਾਰ ਕਰਾਇੰਦਾ, ਸਿਰ ਆਪਣੇ ਚੁੱਕਿਆ ਭਾਰ। ਆਪਣੀ ਖ਼ਾਕ ਖ਼ਾਕ ਵਿਚ ਰਲਾਇੰਦਾ, ਜੋਤੀ ਜੋਤ ਕਰੇ ਉਜਿਆਰ। ਸ਼ੇਰ ਸਿੰਘ ਦਿਸ ਕਿਸੇ ਨਾ ਆਇੰਦਾ, ਉਚੀ ਕੂਕ ਨਾ ਸਕੇ ਕੋਈ ਪੁਕਾਰ। ਗੋਬਿੰਦ ਬਾਜ ਨਾ ਹੱਥ ਕੋਈ ਟਿਕਾਇੰਦਾ, ਨੀਲਾ ਘੋੜਾ ਨਾ ਕੋਈ ਅਸਵਾਰ। ਸ਼ਬਦ ਆਪਣਾ ਨਾਉਂ ਵਖਾਇੰਦਾ, ਨਾ ਜਨਮੇ ਨਾ ਮਰੇ ਵਿਚ ਸੰਸਾਰ। ਸਾਚਾ ਭਾਣਾ ਆਪਣਿਆਂ ਆਪ ਜਣਾਇੰਦਾ, ਕਲਜੁਗ ਤੇਰੀ ਅੰਤਰ ਧਾਰ। ਰੈਣ ਅੰਧੇਰੀ ਆਪ ਮਿਟਾਇੰਦਾ, ਸਾਚਾ ਸੁਤ ਕਰੇ ਉਜਿਆਰ। ਕੂੜ ਕੁੜਿਆਰਾ ਕੂੜੇ ਧੰਦੇ ਪਾਇੰਦਾ, ਕੂੜੀ ਰੱਯਤ ਕੂੜੀ ਸ਼ਖ਼ਸੱਯਤ ਕੂੜਾ ਮੇਟੇ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਕਰੇ ਸਚ ਪਿਆਰ। ਗੁਰਮੁਖ ਤੇਰਾ ਮੂਲ ਚੁਕੌਣਾ, ਕਰਤਾ ਕੀਮਤ ਆਪੇ ਪਾਈਆ। ਰਸਨਾ ਜਿਹਵਾ ਏਕਾ ਗੌਣਾ, ਗੁਣਵੰਤਾ ਬੇਪਰਵਾਹੀਆ। ਦੂਸਰ ਓਟ ਨਾ ਕੋਇ ਰਖੌਣਾ, ਪੁਰਖ ਅਕਾਲ ਸੱਚੀ ਸਰਨਾਈਆ। ਪੰਜ ਤਤ ਨਾ ਗੁਰ ਕੋਈ ਬਣੌਣਾ, ਗੁਰ ਗੁਰ ਪੰਜ ਤਤ ਕਰੇ ਕੁੜਮਾਈਆ। ਜਿਸ ਦਵਾਰੇ ਸ਼ਬਦ ਵਜੌਣਾ, ਤਿਸ ਦਵਾਰੇ ਸੁਰ ਤਾਲ ਰਖਾਈਆ। ਸੋ ਪੁਰਖ ਨਿਰੰਜਣ ਕਿਉਂ ਮਨੋਂ ਭੁਲੌਣਾ, ਜਿਸ ਭੁਲਿਆਂ ਮਿਲੇ ਨਾ ਕੋਇ ਥਾਈਂਆ। ਭਗਤੀ ਮਾਰਗ ਕਲਜੁਗ ਅੰਤਮ ਔਖਾ ਕੋਇ ਕਿਸੇ ਨਾ ਪੂਰ ਕਰੌਣਾ, ਸਾਚੀ ਘਾਟੀ ਨਾ ਕੋਇ ਚੜ੍ਹਾਈਆ। ਕਬੀਰ ਰਵਦਾਸ ਸਭ ਨੇ ਗੌਣਾ, ਕਬੀਰ ਰਵਦਾਸ ਰੂਪ ਨਾ ਕੋਇ ਵਟਾਈਆ। ਜੋਗ ਅਭਿਆਸ ਤਪ ਹਠ ਡੂੰਘੀ ਭਵਰ ਨਾ ਕੋਇ ਪਾਰ ਲੰਘੌਣਾ, ਸ੍ਰਿਸ਼ਟ ਸਬਾਈ ਰਹੀ ਰੁੜ੍ਹਾਈਆ। ਨੇਤਰ ਮੂੰਦ ਨਾ ਕਿਸੇ ਮਿਲੌਣਾ, ਕਵਲ ਨੈਣ ਨਾ ਕੋਇ ਸਰਨਾਈਆ। ਅਠਸਠ ਤੀਰਥ ਨਹਾ ਨਹਾ ਦੁਰਮਤ ਮੈਲ ਨਾ ਕਿਸੇ ਗਵੌਣਾ, ਕਾਗ ਹੰਸ ਨਾ ਰੂਪ ਵਟਾਈਆ। ਦੀਪਕ ਦੀਵਾਲੀ ਜੋਤ ਜਗਤ ਜਗੌਣਾ, ਆਤਮ ਜੋਤੀ ਜੋਤ ਨਾ ਕਰੇ ਕੋਇ ਰੁਸ਼ਨਾਈਆ। ਜਿਸ ਜਨ ਸਤਿਗੁਰ ਪੂਰੇ ਦਰਸਨ ਪੌਣਾ, ਆਸਾ ਤ੍ਰਿਸ਼ਨਾ ਰਹੇ ਨਾ ਰਾਈਆ। ਵੇਲਾ ਅੰਤ ਕੰਤ ਭਗਵੰਤ ਮਨੌਣਾ, ਸਾਚੇ ਸੰਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸਤਰਾਂ ਇਕ ਸਤ ਧਾਰ, ਕਰੇ ਖੇਲ ਅਪਰ ਅਪਾਰ, ਗੁਰਮੁਖ ਸਾਚੇ ਵੇਖ ਵਖਾਈਆ। ਗਰਮੁਖ ਸਾਚਾ ਪੇਖਿਆ, ਕਰ ਕਿਰਪਾ ਹਰਿ ਮਿਹਰਵਾਨ। ਪਿਛਲਾ ਕਰਮ ਚੁਕਿਆ ਲੇਖਿਆ, ਅਗਲਾ ਲੇਖਾ ਕਰੇ ਪਰਵਾਨ। ਜੋ ਜਨ ਰਹੇ ਭਰਮ ਭੁਲੇਖਿਆ, ਚਾਰੋਂ ਕੁੰਟ ਕਿਸੇ ਹੱਥ ਨਾ ਆਏ ਸੱਚੀ ਦੁਕਾਨ। ਹਰਿ ਕਾ ਰੂਪ ਮੁਛ ਦਾੜ੍ਹੀ ਨਾ ਦਿਸੇ ਕੇਸਿਆ, ਮੂੰਡ ਮੁੰਡਾਏ ਨਾ ਵਿਚ ਜਹਾਨ। ਸਤਿਗੁਰ ਪੂਰਾ ਦਸ ਦਸਮੇਸਿਆ, ਦਹਿ ਦਿਸ਼ਾਂ ਹੋਏ ਪਰਧਾਨ। ਸਤਿਜੁਗ ਬਣੇ ਇਕ ਨਰੇਸਿਆ, ਨਿਰਵੈਰ ਹੋਏ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
