੨੦ ਕੱਤਕ ੨੦੧੭ ਬਿਕ੍ਰਮੀ ਨਾਜ਼ਰ ਸਿੰਘ ਦੇ ਘਰ ਪਿੰਡ ਮੱਲੀਆਂ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਅਗੰਮ ਅਪਾਰਾ, ਅਲੱਖ ਅਲੱਖਣਾ ਇਕ ਅਖਵਾਇੰਦਾ। ਸੋ ਪੁਰਖ ਨਿਰੰਜਣ ਵਸੇ ਠਾਂਡੇ ਦਰਬਾਰਾ, ਨਿਰਗੁਣ ਨਿਰਾਕਾਰ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਸੋਹੇ ਮੰਦਰ ਦਵਾਰਾ, ਸਚਖੰਡ ਦਵਾਰਾ ਆਪ ਉਪਾਇੰਦਾ। ਏਕੰਕਾਰਾ ਕਰੇ ਖੇਲ ਨਿਆਰਾ, ਨਿਰਵੈਰ ਆਪਣੀ ਕਲ ਧਰਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਵਿਚ ਰਖਾਇੰਦਾ। ਸ੍ਰੀ ਭਗਵਾਨ ਉਚ ਮਹੱਲ ਅਟੱਲ ਸੁਹਾਏ ਇਕ ਮੁਨਾਰਾ, ਆਸਣ ਸਿੰਘਾਸਣ ਇਕ ਸੁਹਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਅਨਭਵ ਆਪਣਾ ਰੰਗ ਰੰਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਾਹ ਸੁਲਤਾਨ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਦਰ ਘਰ ਸਾਚੇ ਆਪ ਸੁਹਾਇੰਦਾ। ਸਤਿ ਪੁਰਖ ਨਿਰੰਜਣ ਸੋਭਾਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਬੇਅੰਤ ਬੇਅੰਤ ਬੇਅੰਤ, ਬੇਪਰਵਾਹ ਭੇਵ ਨਾ ਰਾਈਆ। ਹਰਿ ਪੁਰਖ ਨਿਰੰਜਣ ਆਦਿ ਅੰਤ, ਆਪਣੀ ਕਲ ਆਪ ਵਰਤਾਈਆ। ਏਕੰਕਾਰਾ ਹਰਿ ਨਿਰੰਕਾਰਾ ਧਾਮ ਸੁਹਾਏ ਸੋਭਾਵੰਤ, ਸਚਖੰਡ ਦਵਾਰ ਦਏ ਵਡਿਆਈਆ। ਆਦਿ ਨਿਰੰਜਣ ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਹੋਰ ਦਿਸ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਕਰੇ ਖੇਲ ਨਾਰੀ ਕੰਤ, ਨਰ ਨਰਾਇਣ ਵੱਡੀ ਵਡਿਆਈਆ। ਸ੍ਰੀ ਭਗਵਾਨ ਆਪ ਆਪਣੇ ਲਾਏ ਅੰਗਤ, ਅੰਗੀਕਾਰ ਆਪ ਹੋ ਜਾਈਆ। ਪਾਰਬ੍ਰਹਮ ਪ੍ਰਭ ਬਣੇ ਮੰਗਤ, ਦਰ ਦਰਵੇਸ਼ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣੀ ਰਚਨਾ ਆਪ ਰਚਾਈਆ। ਸਤਿ ਪੁਰਖ ਨਿਰੰਜਣ ਠਾਂਡਾ ਦਰਬਾਰਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਅਗੰਮ ਅਗੰਮੜਾ ਰੂਪ ਅਪਾਰਾ, ਮਹਿਮਾ ਅਨੂਪ ਨਾ ਕੋਇ ਜਣਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਜਾਗਰਤ ਜੋਤ ਡਗਮਗਾਇੰਦਾ। ਘਰ ਵਿਚ ਘਰ ਕਰ ਤਿਆਰਾ, ਥਿਰ ਘਰ ਸਾਚਾ ਆਪ ਸੁਹਾਇੰਦਾ । ਕਮਲਾਪਾਤੀ ਬਣ ਬਣ ਮੀਤ ਮੁਰਾਰਾ, ਨਾਰੀ ਕੰਤ ਸੇਜ ਹੰਢਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰਾ, ਆਪਣਾ ਮੇਲਾ ਆਪ ਮਿਲਾਇੰਦਾ। ਲੇਖਾ ਜਾਣੇ ਸੱਚੀ ਸਰਕਾਰਾ, ਸ਼ਾਹ ਸੁਲਤਾਨ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਹਰਿ ਮੰਦਰ ਉਚ ਮੁਨਾਰਾ, ਪੁਰਖ ਅਬਿਨਾਸ਼ੀ ਆਪ ਉਪਜਾਇੰਦਾ। ਸਚਖੰਡ ਨਿਵਾਸੀ ਖੋਲ੍ਹ ਕਿਵਾੜਾ, ਆਪਣਾ ਕੁੰਡਾ ਆਪੇ ਲਾਹਿੰਦਾ। ਥਿਰ ਘਰ ਸਾਚੇ ਪਾਵੇ ਸਾਰਾ, ਆਪਣੀ ਕਲ ਆਪ ਧਰਾਇੰਦਾ। ਚਾਰ ਕੁੰਟ ਨਾ ਕੋਇ ਸਹਾਰਾ, ਦਹਿ ਦਿਸ਼ਾਂ ਨਾ ਵੰਡ ਵੰਡਾਇੰਦਾ। ਇਕ ਇਕੱਲਾ ਖੇਲ ਨਿਆਰਾ, ਨਿਰਗੁਣ ਆਪਣਾ ਆਪ ਕਰਾਇੰਦਾ। ਰਵ ਸਸ ਨਾ ਕੋਇ ਸਤਾਰਾ, ਪਰਕਾਸ਼ ਪਰਕਾਸ਼ ਨਾ ਕੋਇ ਜਣਾਇੰਦਾ। ਸ਼ਬਦ ਧੁਨ ਨਾ ਕੋਇ ਜੈਕਾਰਾ, ਰਾਗ ਨਾਦ ਨਾ ਕੋਇ ਸੁਣਾਇੰਦਾ। ਬ੍ਰਹਿਮੰਡ ਖੰਡ ਨਾ ਕੋਇ ਪਸਾਰਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਨੌਂ ਖੰਡ ਨਾ ਕੋਇ ਅਖਾੜਾ, ਸਤ ਧਾਰ ਨਾ ਕੋਇ ਬਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਪਸਾਰਾ, ਤ੍ਰੈਗੁਣ ਮਾਇਆ ਬੰਧਨ ਨਾ ਕੋਇ ਰਖਾਇੰਦਾ। ਪੰਜ ਤਤ ਨਾ ਕੋਇ ਪਸਾਰਾ, ਮਨ ਮਤ ਬੁਧ ਨਾ ਮੇਲ ਮਿਲਾਇੰਦਾ। ਲੱਖ ਚੁਰਾਸੀ ਨਾ ਕੋਈ ਘਾੜਨ ਘੜੇ ਠਠਿਆਰਾ, ਖਾਣੀ ਬਾਣੀ ਨਾ ਕੋਇ ਵਖਾਇੰਦਾ। ਜਲ ਬਿੰਬ ਨਾ ਕੋਇ ਆਧਾਰਾ, ਧਰਨੀ ਧਰਤ ਧਵਲ ਨਾ ਕੋਇ ਪਰਗਟਾਇੰਦਾ। ਇਕ ਇਕੱਲਾ ਏਕੰਕਾਰਾ, ਆਪਣੇ ਮੰਦਰ ਆਪ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਪੁਰਖ ਅਕਾਲਾ, ਸਚਖੰਡ ਦਵਾਰ ਵਸੇ ਸੱਚੀ ਧਰਮਸਾਲਾ, ਧੁਰ ਦਰਬਾਰਾ ਆਪ ਸੁਹਾਇੰਦਾ। ਧੁਰ ਦਰਬਾਰ ਸੁਹਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਆਪਣੀ ਰਚਨਾ ਆਪ ਰਚਾਇੰਦਾ, ਨਿਰਗੁਣ ਨਿਰਗੁਣ ਬਣ ਮਲਾਹ। ਸਾਚੀ ਸੇਵਾ ਆਪ ਕਰਾਇੰਦਾ, ਆਪੇ ਸਿਫ਼ਤੀ ਸਿਫ਼ਤ ਸਾਲਾਹ। ਆਪਣਾ ਭਾਰ ਆਪ ਉਠਾਇੰਦਾ, ਖੇਵਟ ਖੇਟਾ ਬਣ ਮਲਾਹ। ਆਪਣਾ ਰੰਗ ਆਪ ਰੰਗਾਇੰਦਾ, ਰੰਗਣਹਾਰਾ ਏਕਾ ਥਾਂ। ਆਪਣਾ ਨਾਉਂ ਆਪ ਪਰਗਟਾਇੰਦਾ, ਨਾਉਂ ਨਿਰੰਕਾਰਾ ਲਏ ਰਖਾ। ਆਪਣੀ ਧਾਰਾ ਆਪ ਚਲਾਇੰਦਾ, ਜੋਤੀ ਜੋਤ ਜੋਤ ਜਗਾ। ਆਪਣਾ ਗਾਣਾ ਆਪੇ ਗਾਇੰਦਾ, ਸ਼ਬਦ ਨਾਦ ਧੁਨ ਸੁਣਾ। ਆਪਣਾ ਮੰਦਰ ਆਪ ਸੁਹਾਇੰਦਾ, ਆਦਿ ਨਿਰੰਜਣ ਜੋਤ ਪਰਗਟਾ। ਉਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਇੰਦਾ, ਚਾਰੇ ਦਿਸ਼ਾਂ ਏਕਾ ਰੂਪ ਰਿਹਾ ਦਰਸਾ। ਥਿਰ ਘਰ ਸਾਚਾ ਆਪ ਸੁਹਾਇੰਦਾ,। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਆਪੇ ਜਾਣੇ ਆਪਣੇ ਖੇਲ ਤਮਾਸਾ, ਆਪਣੀ ਰਾਸ ਆਪ ਵਖਾਇੰਦਾ। ਸਤਿ ਪੁਰਖ ਨਿਰੰਜਣ ਗਹਿਰ ਗੰਭੀਰਾ, ਏਕਾ ਰੰਗ ਸਮਾਇਆ। ਆਪੇ ਪਹਿਨੇ ਆਪਣਾ ਬਸਤਰ ਚੀਰਾ, ਆਪਣਾ ਸ਼ੰਗਾਰ ਆਪ ਵਖਾਇਆ। ਆਪੇ ਹੋਏ ਜੋਧਾ ਸੂਰਬੀਰਾ, ਆਪਣਾ ਬਲ ਆਪ ਧਰਾਇਆ। ਆਪੇ ਹੋਏ ਪੀਰਨ ਪੀਰਾ, ਸਤਿਗੁਰ ਆਪਣਾ ਨਾਉਂ ਰਖਾਇਆ। ਆਪ ਆਪਣਾ ਬੰਧਨ ਪਾਏ ਜ਼ੰਜ਼ੀਰਾ, ਤੋੜਨਹਾਰ ਆਪ ਰਘਰਾਇਆ। ਆਪੇ ਚੋਟੀ ਚੜ੍ਹਿਆ ਅਖ਼ੀਰਾ, ਆਪੇ ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਮਹੱਲਾ ਪੁਰਖ ਅਬਿਨਾਸ਼ੀ ਵਸੇ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਖਾਇਆ। ਨਾ ਕੋਈ ਸੰਗ ਰਖਾਇੰਦਾ, ਇਕ ਇਕੱਲਾ ਏਕੰਕਾਰ। ਦਰਗਹਿ ਸਾਚੀ ਸੋਭਾ ਪਾਇੰਦਾ, ਧੁਰ ਦਰਗਾਹੀ ਸਾਚਾ ਯਾਰ। ਅਮਾਮ ਅਮਾਮਾਂ ਸਿਰ ਆਪ ਅਖਵਾਇੰਦਾ, ਨੂਰ ਇਲਾਹੀ ਬੇਐਬ ਪਰਵਰਦਿਗਾਰ। ਹੱਕ ਹੱਕ ਮੁਕਾਮੇ ਹੱਕ ਆਪਣਾ ਜਲਵਾ ਨੂਰ ਪਰਗਟਾਇੰਦਾ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਸਾਚੇ ਤਖ਼ਤ ਸੋਭਾ ਪਾਇੰਦਾ, ਰਾਜਨ ਰਾਜ ਵਡ ਮਿਹਰਵਾਨ। ਹੁਕਮ ਹਾਕਮ ਆਪ ਸੁਣਾਇੰਦਾ, ਧੁਰ ਫ਼ਰਮਾਣਾ ਬੋਲ ਜੈਕਾਰ। ਸ਼ਬਦ ਅਨਾਦੀ ਨਾਦ ਵਜਾਇੰਦਾ, ਸੁਣੇ ਸੁਣਾਏ ਸੁਣਨੇਹਾਰ। ਦੂਸਰ ਸੰਗ ਨਾ ਕੋਈ ਵਖਾਇੰਦਾ, ਨਾ ਕੋਈ ਦਿਸੇ ਗੁਰ ਪੀਰ ਅਵਤਾਰ। ਸਾਚੇ ਮੰਦਰ ਡੇਰਾ ਲਾਇੰਦਾ, ਅਨਭਵ ਪ੍ਰਕਾਸ਼ ਨਿਰਗੁਣ ਜੋਤ ਕਰ ਉਜਿਆਰ। ਪੁਰਖ ਅਕਾਲ ਆਪਣਾ ਨਾਉਂ ਰਖਾਇੰਦਾ, ਨਿਰਭੌ ਖੇਲ ਕਰੇ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਸੂਰਾ ਸਰਬੰਗ, ਰੂਪ ਅਨੂਪ ਆਪ ਪ੍ਰਗਟਾਇੰਦਾ। ਰੂਪ ਅਨੂਪਾ ਸ਼ਾਹੋ ਭੂਪਾ, ਪਾਰਬ੍ਰਹਮ ਵੱਡੀ ਵਡਿਆਈਆ। ਸਤਿ ਪੁਰਖ ਨਿਰੰਜਣ ਸਤਿ ਸਰੂਪਾ, ਸਾਂਤਕ ਸਤਿ ਸਤਿ ਸਹਿਜ ਸੁਖਦਾਈਆ। ਆਦਿ ਜੁਗਾਦਿ ਵਸਣਹਾਰਾ ਚਾਰੇ ਕੂਟਾ, ਆਪਣੀ ਦਿਸ਼ਾਂ ਆਪਣਾ ਹਿਸਾ ਆਪੇ ਵੰਡ ਵੰਡਾਈਆ। ਅਬਿਨਾਸ਼ੀ ਅਚੁਤ ਨਿਰਗੁਣ ਨਿਰਵੈਰ ਨਿਰਾਕਾਰ ਆਲਸ ਨਿੰਦਰਾ ਵਿਚ ਕਦੇ ਨਾ ਸੁੱਤਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪੇ ਖੋਲ੍ਹ, ਆਪਣਾ ਨਾਉਂ ਆਪੇ ਬੋਲ, ਹਰਿ ਜੂ ਹਰਿ ਮੰਦਰ ਆਪੇ ਲਏ ਸੁਣਾਈਆ। ਹਰਿ ਮੰਦਰ ਹਰਿ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਪੁਰਖ ਅਕਾਲ ਸ਼ਬਦ ਅਗੰਮੀ ਬੋਲਿਆ, ਸ਼ਾਹ ਪਾਤਸ਼ਾਹ ਸੱਚਾ ਸੁਲਤਾਨ। ਆਪਣਾ ਆਪ ਆਪਣੇ ਕੰਡੇ ਆਪੇ ਤੋਲਿਆ, ਤੋਲਣਹਾਰਾ ਸ੍ਰੀ ਭਗਵਾਨ। ਆਦਿ ਜੁਗਾਦਿ ਰਹੇ ਅਡੋਲਿਆ, ਅਡੋਲ ਗੁਰ ਗੁਰੂ ਮਿਹਰਵਾਨ। ਸਦ ਵਸੇ ਆਪਣੇ ਕੋਲਿਆ, ਹੱਥ ਉਠਾਏ ਇਕ ਨਿਸ਼ਾਨ। ਆਪਣੀ ਸ਼ਕਤੀ ਆਪੇ ਮੌਲਿਆ, ਆਪੇ ਦੇਵਣਹਾਰਾ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਹਰਿ ਨਿਰੰਕਾਰਾ ਲੇਖਾ ਜਾਣੇ ਜਾਣੀ ਜਾਣ। ਜਾਨਣਹਾਰ ਪੁਰਖ ਸਮਰਥ, ਏਕਾ ਰੰਗ ਸਮਾਇਆ। ਸੋ ਪੁਰਖ ਨਿਰੰਜਣ ਮਹਿਮਾ ਅਕਥ, ਹਰਿ ਪੁਰਖ ਨਿਰੰਜਣ ਰਿਹਾ ਜਸ ਗਾਇਆ। ਏਕੰਕਾਰਾ ਆਪਣੇ ਮੰਦਰ ਆਪੇ ਵਸ, ਆਦਿ ਨਿਰੰਜਣ ਦੀਪਕ ਡਗਮਗਾਇਆ। ਸ੍ਰੀ ਭਗਵਾਨ ਆਪਣਾ ਮਾਰਗ ਆਪੇ ਦੱਸ, ਅਬਿਨਾਸ਼ੀ ਕਰਤਾ ਰਾਹ ਚਲਾਇਆ। ਪਾਰਬ੍ਰਹਮ ਆਪਣਾ ਪੰਧ ਮੁਕਾਏ ਨੱਸ ਨੱਸ, ਆਪਣਾ ਲੇਖਾ ਲੇਖੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਮਹਿਮਾ ਆਪ ਸੁਣਾਇਆ। ਹਰਿ ਮਹਿਮਾ ਸ਼ਬਦ ਜਣਾਇੰਦਾ, ਇਕ ਇਕੱਲਾ ਏਕੰਕਾਰ। ਆਦਿ ਪੁਰਖ ਆਪ ਅਖਵਾਇੰਦਾ, ਜੂਨੀ ਰਹਿਤ ਮੀਤ ਮੁਰਾਰ। ਧੁਰ ਦਰਬਾਰਾ ਸੋਭਾ ਪਾਇੰਦਾ, ਜਗਮਗ ਜੋਤ ਜਗੇ ਅਪਾਰ। ਸਚਖੰਡ ਦਵਾਰਾ ਇਕ ਵਡਿਆਇੰਦਾ, ਥਿਰ ਘਰ ਖੋਲ੍ਹ ਕਿਵਾੜ। ਸਚ ਸਿੰਘਾਸਣ ਇਕ ਵਛਾਇੰਦਾ, ਪੁਰਖ ਅਬਿਨਾਸ਼ੀ ਹੋ ਤਿਆਰ। ਆਪਣਾ ਹੁਕਮ ਆਪ ਸੁਣਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਆਪਣਾ ਚੋਬਦਾਰ ਆਪ ਬਣਾਇੰਦਾ, ਆਪੇ ਸੇਵਕ ਸੇਵਾ ਕਰੇ ਬਣ ਭਿਖਾਰ। ਆਪਣਾ ਤਾਜ ਆਪਣੇ ਆਪ ਉਠਾਇੰਦਾ, ਆਪੇ ਹੋਏ ਪਹਿਨਣਹਾਰ। ਆਪਣਾ ਨਿਸ਼ਾਨਾ ਆਪ ਚੜ੍ਹਾਇੰਦਾ, ਸਤਿ ਸਤਿਵਾਦੀ ਸਾਚੀ ਕਾਰ। ਆਪਣਾ ਜੋਬਨ ਵੇਖ ਵਖਾਇੰਦਾ, ਪੁਰਖ ਅਬਿਨਾਸ਼ੀ ਹੋ ਤਿਆਰ। ਸਾਚੇ ਤਖ਼ਤ ਚਰਨ ਟਿਕਾਇੰਦਾ, ਵਡ ਭੂਪ ਜੋਧਾ ਸੂਰਬੀਰ ਬਲਕਾਰ। ਆਪਣੀ ਰਚਨਾ ਆਪੇ ਵੇਖ ਵਖਾਇੰਦਾ, ਰਚ ਰਚ ਵੇਖੇ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਾਚਾ ਆਪ ਸੁਹਾਇੰਦਾ। ਆਪਣੀ ਰਚਨਾ ਹਰਿ ਰਚਾਇੰਦਾ, ਰਚਣਹਾਰ ਦੀਨ ਦਿਆਲ। ਜੋਤੀ ਜੋਤ ਨੂਰ ਪਰਗਟਾਇੰਦਾ, ਨੇੜ ਨਾ ਆਏ ਕਾਲ ਮਹਾਂਕਾਲ। ਸਾਚਾ ਮੰਦਰ ਆਪ ਸੁਹਾਇੰਦਾ, ਆਦਿ ਜੁਗਾਦਿ ਕਰੇ ਪ੍ਰਿਤਪਾਲ। ਛੱਪਰ ਛੰਨ ਨਾ ਕੋਇ ਬਣਾਇੰਦਾ, ਚਾਰ ਦੀਵਾਰੀ ਨਾ ਰੱਖੇ ਨਾਲ। ਸਚਖੰਡ ਦਵਾਰਾ ਇਕ ਵਡਿਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹਣਹਾਰਾ, ਨਿਰਗੁਣ ਰੂਪ ਸਮਾਇਆ। ਆਦਿ ਪੁਰਖ ਨਿਰੰਜਣ ਹੋ ਉਜਿਆਰਾ, ਰੂਪ ਅਨੂਪ ਆਪ ਦਰਸਾਇਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਤਖ਼ਤ ਨਿਵਾਸੀ ਆਸਣ ਲਾਇਆ। ਏਕਾ ਹੁਕਮ ਵਰਤੇ ਵਰਤਾਰਾ, ਆਪਣਾ ਬੰਧਨ ਆਪੇ ਪਾਇਆ। ਲੇਖਾ ਜਾਣੇ ਗੁਪਤ ਜ਼ਾਹਰਾ, ਨਾਰੀ ਕੰਤ ਖੇਲ ਖਿਲਾਇਆ। ਰੰਗ ਰਲੀਆਂ ਮਾਣੇ ਕੰਤ ਭਤਾਰਾ, ਨਿਰਗੁਣ ਨਿਰਗੁਣ ਸੇਜ ਹੰਢਾਇਆ। ਆਪੇ ਉਤਪਤ ਕੀਆ ਸੁਤ ਦੁਲਾਰਾ, ਸ਼ਬਦ ਸ਼ਬਦੀ ਨਾਉਂ ਰਖਾਇਆ। ਦਾਈ ਦਾਇਆ ਅਗੰਮ ਅਪਾਰਾ, ਰੂਪ ਰੇਖ ਨਾ ਕੋਇ ਬਣਾਇਆ। ਵਿਸ਼ਨ ਸ਼ਿਵ ਕਰ ਤਿਆਰਾ, ਬ੍ਰਹਮਾ ਆਪਣੇ ਅੰਗ ਲਗਾਇਆ। ਸ਼ੰਕਰ ਤੇਰਾ ਖੋਲ੍ਹ ਕਿਵਾੜਾ, ਸਾਚੀ ਧਾਰਾ ਵਿਚ ਸਮਾਇਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਤ੍ਰੈ ਤ੍ਰੈ ਲੇਖਾ ਦਏ ਸਮਝਾਇਆ। ਪੰਜ ਤਤ ਦਏ ਅਧਾਰਾ, ਆਪ ਆਪਣਾ ਮੇਲ ਮਿਲਾਇਆ। ਰਵ ਸਸ ਕਰ ਉਜਿਆਰਾ, ਅਕਾਸ਼ ਪਰਕਾਸ਼ ਵਿਚ ਸਮਾਇਆ। ਲੋਆਂ ਪੁਰੀਆਂ ਦਏ ਸਹਾਰਾ, ਗਗਨ ਮੰਡਲ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ, ਪਾਰਬ੍ਰਹਮ ਵਡ ਵਡਿਆਇਆ। ਹਰਿ ਵੱਡਾ ਵਡਿਆਈ ਵਡ, ਆਪਣਾ ਲੇਖਾ ਆਪ ਲਿਖਾਇੰਦਾ। ਆਪਣੇ ਅੰਦਰੋਂ ਆਪਾ ਕੱਢ, ਵਿਸ਼ਨ ਬ੍ਰਹਮਾ ਸ਼ਿਵ ਪਰਗਟਾਇੰਦਾ। ਸ਼ਬਦ ਸਰੂਪੀ ਲਡਾਏ ਲਡ, ਸ਼ਬਦ ਸ਼ਬਦੀ ਧਾਰ ਰਖਾਇੰਦਾ। ਆਪੇ ਪੇਖਣਹਾਰਾ ਵਰਭੰਡ, ਭਗਤ ਭਿਖਾਰੀ ਆਪ ਅਖਵਾਇੰਦਾ। ਤ੍ਰੈਗੁਣ ਮਾਇਆ ਆਪੇ ਵੰਡ, ਰਜੋ ਤਮੋ ਸਤੋ ਸੰਗ ਨਿਭਾਇੰਦਾ। ਆਪੇ ਬੰਧਨ ਪਾਏ ਬੰਧ, ਏਕਾ ਡੋਰੀ ਨਾਮ ਹੱਥ ਰਖਾਇੰਦਾ। ਆਪੇ ਪੰਜ ਤਤ ਜੋਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਘਾੜਨ ਆਪ ਘੜਾਇੰਦਾ। ਘਾੜਨ ਘੜਨਹਾਰ ਹਰਿ, ਹਰਿ ਕਾ ਭੇਵ ਕਿਸੇ ਨਾ ਪਾਇਆ। ਆਪਣੀ ਕਿਰਪਾ ਆਪੇ ਕਰ, ਬ੍ਰਹਮਾ ਵਿਸ਼ਨ ਸ਼ਿਵ ਉਪਜਾਇਆ। ਆਪ ਬਹਾਏ ਆਪਣੇ ਦਰ, ਸਿਰ ਆਪਣਾ ਹੱਥ ਟਿਕਾਇਆ। ਆਪੇ ਲੇਖਾ ਦੇਵੇ ਸਾਚੇ ਘਰ, ਏਕਾ ਅੱਖਰ ਆਪ ਪੜ੍ਹਾਇਆ। ਆਪੇ ਨਾਰੀ ਆਪੇ ਨਰ, ਨਰ ਨਰਾਇਣ ਆਪਣਾ ਰੰਗ ਆਪ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਏਕਾ ਦਰ, ਦਰ ਦਰ ਆਪ ਖੁਲਾਇਆ। ਦਰ ਦਵਾਰਾ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਸ਼ਬਦ ਅਗੰਮੀ ਏਕਾ ਬੋਲਿਆ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸਤਿ ਸਤਿਵਾਦੀ ਬਣਿਆ ਏਕਾ ਤੋਲਿਆ, ਤੋਲਣਹਾਰਾ ਇਕ ਭਗਵਾਨ। ਤ੍ਰੈ ਅੰਦਰ ਮੰਦਰ ਆਪੇ ਮੌਲਿਆ, ਰੂਪ ਰੰਗ ਨਾ ਚਤਰ ਸੁਜਾਨ। ਬ੍ਰਹਮਾ ਤੇਰਾ ਉਲਟਾ ਕਰੇ ਨਾਭ ਕਵਲਿਆ, ਦਾਨੀ ਦੇਵੇ ਸਾਚਾ ਦਾਨ। ਸ਼ੰਕਰ ਹੌਲਾ ਭਾਰ ਕਰੇ ਧਵਲਿਆ, ਲੇਖਾ ਜਾਣੇ ਧਰਤ ਧਵਲ ਜ਼ਿਮੀ ਅਸਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੱਚਾ ਵਰ, ਦਰਗਹਿ ਸਾਚੀ ਸੱਚਾ ਧੁਰ ਫ਼ਰਮਾਣ। ਸਚ ਫ਼ਰਮਾਣਾ ਹਰਿ ਜਣਾਇਆ, ਭੁੱਲ ਰਹੇ ਨਾ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਸ਼ੰਕਰ ਹੱਥ ਤ੍ਰਸੂਲ ਰਖਾਈਆ। ਲੱਖ ਚੁਰਾਸੀ ਘਾੜਨ ਲਏ ਘੜਾਇਆ, ਵਡ ਠਠਿਆਰਾ ਸੱਚਾ ਸ਼ਹਿਨਸ਼ਾਹੀਆ। ਮਨ ਮਤ ਬੁਧ ਵਿਚ ਦਏ ਟਿਕਾਇਆ, ਡੂੰਘੀ ਕੰਦਰ ਸੇਵਾ ਲਾਇਆ। ਆਪਣਾ ਅੰਗ ਆਪ ਕਟਾਇਆ, ਪਾਰਬ੍ਰਹਮ ਆਪਣਾ ਨਾਉਂ ਉਪਜਾਈਆ। ਆਪਣੀ ਇਛਿਆ ਭਿਛਿਆ ਵੇਖ ਵਖਾਇਆ, ਈਸ਼ ਜੀਵ ਵੱਡੀ ਵਡਿਆਈਆ। ਜਗਤ ਜਗਦੀਸ਼ ਵੇਖ ਵਖਾਇਆ, ਛੱਤਰ ਸੀਸ ਆਪ ਟਿਕਾਈਆ। ਪੰਜ ਦਸ ਬੀਸ ਰਚਨ ਰਚਾਇਆ, ਰਾਗ ਛਤੀਸ ਕਰੇ ਪੜ੍ਹਾਈਆ। ਇਕ ਇਕੀਸ ਫੇਰਾ ਪਾਇਆ, ਗੁਣ ਅਵਗੁਣ ਨਾ ਸਕੇ ਕੋਈ ਜਣਾਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਇਆ, ਤ੍ਰੈਗੁਣ ਏਕਾ ਰੰਗ ਰੰਗਾਈਆ। ਆਤਮ ਵਤ ਬੀਜ ਬਿਜਾਇਆ, ਪੁਰਖ ਸਮਰਥ ਖੇਲ ਖਿਲਾਇਆ। ਖ਼ਾਲਕ ਖ਼ਲਕ ਰੂਪ ਵਟਾਇਆ, ਤੇਰੀ ਨੱਥ ਆਪਣੇ ਹੱਥ ਰਖਾਈਆ। ਸਚਖੰਡ ਦਵਾਰਾ ਬੈਠਾ ਆਸਣ ਲਾਇਆ, ਏਕਾ ਵੱਥ ਆਪ ਵਰਤਾਈਆ। ਸਚ ਭੰਡਾਰਾ ਨਾਮ ਸਮਝਾਇਆ, ਬ੍ਰਹਮਾ ਵਿਸ਼ਨੂੰ ਸ਼ਿਵ ਦਏ ਚਾਈਂ ਚਾਈਂਆ। ਸੋ ਪੁਰਖ ਨਿਰੰਜਣ ਆਪ ਪੜ੍ਹਾਇਆ, ਹੰ ਰੂਪ ਸ੍ਰਿਸ਼ਟ ਸਬਾਈਆ। ਪਾਰਬ੍ਰਹਮ ਆਪਣੀ ਕੁਖੋਂ ਆਪੇ ਜਾਇਆ, ਸੋਹੰ ਨਾਮ ਦਏ ਵਡਿਆਈਆ। ਨਿਰਗੁਣ ਸਰਗੁਣ ਰੂਪ ਵਟਾਇਆ, ਕਰੇ ਖੇਲ ਬੇਪਰਵਾਹੀਆ। ਜਗਤ ਪਰਵਾਹ ਆਪ ਚਲਾਇਆ, ਲੇਖਾ ਜਾਣੇ ਏਕਾ ਮਾਈਆ। ਤ੍ਰੈ ਤ੍ਰੈ ਚੇਲੇ ਸੇਵ ਕਮਾਇਆ, ਵਾਹ ਵਾ ਵੱਜਦੀ ਰਹੇ ਵਧਾਈਆ। ਸਤਿਗੁਰ ਸਾਚੇ ਖੇਲ ਖਿਲਾਇਆ, ਕਾਗਦ ਕਲਮ ਨਾ ਲਿਖੇ ਛਾਹੀਆ। ਚਾਰੇ ਮੁਖ ਚਾਰੇ ਵੇਦ ਬ੍ਰਹਮ ਸੁਤ ਰਿਹਾ ਕੁਰਲਾਇਆ, ਅਬਿਨਾਸ਼ੀ ਅਚੁਤ ਭੇਵ ਨਾ ਰਾਇਆ, ਮਨ ਮਤ ਬੁਧ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਨਿਰਗੁਣ ਨਿਰਵੈਰ ਆਪਣਾ ਨੂਰ ਆਪ ਧਰਾਈਆ। ਹਰਿ ਆਪਣਾ ਨੂਰ ਧਰਾਇੰਦਾ, ਪੁਰਖ ਅਕਾਲ ਅਗੰਮ। ਸਚਖੰਡ ਦਵਾਰੇ ਸੋਭਾ ਪਾਇੰਦਾ, ਨਾ ਮਰੇ ਨਾ ਪਏ ਜੰਮ। ਮਾਤ ਪਿਤ ਨਾ ਕੋਇ ਰਖਾਇੰਦਾ, ਭੈਣ ਭਾਈ ਜਨਨੀ ਜਣੇ ਨਾ ਕੋਇ ਜਨ। ਕਾਇਆ ਤਤ ਨਾ ਕੋਇ ਹੰਢਾਇੰਦਾ, ਨਾ ਕੋਈ ਪੀਣ ਨਾ ਕੋਈ ਖਾਣ। ਧਨ ਵਸਤ ਨਾ ਕੋਇ ਲੁਟਾਇੰਦਾ, ਨਾ ਕੋਈ ਭਾਰ ਬੈਠਾ ਬੰਨ੍ਹ। ਦੀਵਾ ਬਾਤੀ ਨਾ ਕੋਇ ਜਗਾਇੰਦਾ, ਨਾ ਕੋਈ ਰਖਾਏ ਸੂਰਜ ਚੰਨ। ਆਪਣਾ ਸੰਗ ਆਪ ਨਿਭਾਇੰਦਾ, ਆਪਣੇ ਮੰਦਰ ਆਪੇ ਮੰਨ। ਆਪਣਾ ਖੇਲ ਆਪ ਖਲਾਇੰਦਾ, ਅਬਿਨਾਸ਼ੀ ਕਰਤਾ ਸੂਰਾ ਸਰਬੰਗ। ਸਾਚਾ ਨਾਮ ਮਰਦੰਗ ਵਜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਇੰਦਾ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹ। ਲੱਖ ਚੁਰਾਸੀ ਰਚਨ ਰਚਾਇੰਦਾ, ਚਾਰੇ ਖਾਣੀ ਬਣਤ ਬਣਾ। ਜੇਰਜ ਅੰਡਜ ਫੋਲ ਫੁਲਾਇੰਦਾ, ਉਤਭੁਜ ਸੇਤਜ ਲੇਖਾ ਲਿਖੇ ਥਾਉਂ ਥਾਂ। ਨੌਂ ਖੰਡ ਪ੍ਰਿਥਮੀ ਵੰਡ ਵੰਡਾਇੰਦਾ, ਸੱਤਾਂ ਦੀਪਾਂ ਹਿਸਾ ਪਾ। ਸੱਤ ਸਰੋਵਰ ਫੋਲ ਫੁਲਾਇੰਦਾ, ਸਮੁੰਦ ਸਾਗਰ ਬੇਪਰਵਾਹ। ਏਕਾ ਹੁਕਮ ਨਾਮ ਚਲਾਇੰਦਾ, ਬਿਨ ਹੁਕਮੇ ਦਿਸੇ ਨਾ ਕੋਇ ਥਾਂ। ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ, ਦਰ ਮੰਗਣ ਭਿਖਿਆ ਬੈਠੇ ਆ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਸਾਚੀ ਵੰਡਣ ਦਏ ਵੰਡਾ। ਤਿੰਨਾਂ ਏਕਾ ਮਾਰਗ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਖ਼ਤ ਸੋਭਾ ਪਾਇੰਦਾ। ਤਖ਼ਤ ਨਵਾਸੀ ਸਤਿਗੁਰ ਸੂਰਾ, ਸਾਹਿਬ ਸੱਚਾ ਸੁਲਤਾਨ। ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਹਰਿ ਵਾਲੀ ਦੋ ਜਹਾਨ। ਜੋਤ ਉਜਾਲਾ ਨੂਰੋ ਨੂਰਾ, ਮਹਿਮਾ ਅਨੂਪ ਸ੍ਰੀ ਭਗਵਾਨ। ਸ਼ਬਦ ਨਾਦ ਵਜਾਏ ਸਾਚੀ ਤੂਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇਵੇ ਇਕ ਗਿਆਨ। ਆਤਮ ਬ੍ਰਹਮ ਦੇਵੇ ਸਤਿ ਸਰੂਰਾ, ਅੰਮ੍ਰਿਤ ਬਖ਼ਸ਼ੇ ਪੀਣ ਖਾਣ। ਬ੍ਰਹਮਾ ਵਿਸ਼ਨ ਸ਼ਿਵ ਤ੍ਰੈ ਤ੍ਰੈ ਮੰਗਣ ਚਰਨ ਧੂੜਾ, ਖ਼ਾਕੀ ਖ਼ਾਕ ਮਿਲੇ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਆਗਿਆ ਸ਼ਬਦ ਆਪੇ ਕਰੇ ਪੂਰਾ, ਨਾ ਕੋਈ ਮੇਟੇ ਹਰਿ ਨਿਸ਼ਾਨ। ਸਚ ਨਿਸ਼ਾਨਾ ਹਰਿ ਝੁਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਸਚਖੰਡ ਦਵਾਰੇ ਆਪ ਉਠਾਇੰਦਾ, ਲੇਖਾ ਜਾਣੇ ਧੁਰ ਦਰਬਾਰ। ਤ੍ਰੈ ਤ੍ਰੈ ਜਗਦੀਸ ਸੀਸ ਝੁਕਾਇੰਦਾ, ਲੋਕ ਪਰਲੋਕ ਮੰਨਣ ਆਣ। ਕਰੋੜ ਤੇਤੀਸਾ ਥਰ ਥਰਾਇੰਦਾ, ਸੁਰਪਤ ਰੋਵੇ ਬਾਲ ਅਞਾਣ। ਲੱਖ ਚੁਰਾਸੀ ਭਰਮ ਮਿਟਾਇੰਦਾ, ਸ਼ਬਦ ਅਗੰਮੀ ਮਾਰੇ ਬਾਣ। ਤ੍ਰੈਗੁਣ ਨਾਤਾ ਤੋੜ ਤੁੜਾਇੰਦਾ, ਪੰਚਮ ਲੇਖਾ ਚੁੱਕੇ ਜਗਤ ਮਕਾਨ। ਸਾਚੇ ਮੰਦਰ ਜੋਤ ਜਗਾਇੰਦਾ, ਨਿਰਗੁਣ ਸਰਗੁਣ ਦੇਵੇ ਏਕਾ ਦਾਨ। ਕਾਇਆ ਮਾਟੀ ਫੋਲ ਫੁਲਾਇੰਦਾ, ਡੂੰਘੀ ਭਵਰੀ ਕਾਇਆ ਕਵਰੀ ਆਪੇ ਵੇਖੇ ਆਣ। ਜੋਤ ਨਿਰੰਜਣ ਡਗਮਗਾਇੰਦਾ, ਅਨਹਦ ਸ਼ਬਦ ਸੁਣਾਏ ਸੱਚੀ ਧੁਨਕਾਨ। ਆਪਣਾ ਰਾਗ ਆਪ ਅਲਾਇੰਦਾ, ਪੰਚਮ ਮੀਤਾ ਗੁਣ ਨਿਧਾਨ। ਠਾਂਡਾ ਸੀਤਾ ਦਰ ਰਖਾਇੰਦਾ, ਨਾਤਾ ਤੋੜੇ ਪੰਜ ਸ਼ੈਤਾਨ। ਘਰ ਘਰ ਵਿਚ ਆਪ ਸੁਹਾਇੰਦਾ, ਆਤਮ ਸੇਜਾ ਇਕ ਨਿਸ਼ਾਨ। ਨਿਰਗੁਣ ਨਿਰਵੈਰ ਆਸਣ ਲਾਇੰਦਾ, ਆਤਮ ਬ੍ਰਹਮ ਹੋ ਪਰਧਾਨ। ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ, ਖ਼ਾਲਕ ਰੂਪ ਸ੍ਰੀ ਭਗਵਾਨ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਇੰਦਾ, ਭੁੱਲ ਨਾ ਜਾਏ ਬਣ ਨਾਦਾਨ। ਤ੍ਰੈਗੁਣ ਅਤੀਤਾ ਆਪਣਾ ਰੰਗ ਰੰਗਾਇੰਦਾ, ਰੰਗ ਵੇਖੇ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਇਕ ਦ੍ਰਿੜਾਇੰਦਾ। ਸਾਚਾ ਨਾਮ ਸ਼ਬਦ ਅਨਮੋਲ, ਪੁਰਖ ਅਬਿਨਾਸ਼ੀ ਆਪ ਜਣਾਈਆ। ਆਪਣੇ ਮੰਦਰ ਆਪਣੇ ਅੰਦਰ ਲੈਣਾ ਫੋਲ, ਦੂਜੇ ਦਰ ਨਾ ਮੰਗਣ ਜਾਈਆ। ਦਿਵਸ ਰੈਣ ਵੱਜੇ ਮਰਦੰਗ ਢੋਲ, ਅਨਹਦ ਤਾਰ ਸਤਾਰ ਹਿਲਾਈਆ। ਆਪਣਾ ਪਰਦਾ ਆਪੇ ਲੈਣਾ ਖੋਲ੍ਹ, ਬਜਰ ਕਪਾਟੀ ਕੁੰਡਾ ਲਾਹੀਆ। ਆਪਣੀ ਸੁਰਤੀ ਆਪਣੇ ਸ਼ਬਦ ਜਾਣਾ ਮੌਲ, ਸ਼ਬਦ ਸੁਰਤ ਹੋਏ ਕੁੜਮਾਈਆ। ਘਰ ਘਰ ਅੰਦਰ ਭਰਿਆ ਅੰਮ੍ਰਿਤ ਨਾਭ ਕਵਲ, ਸਾਚਾ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਏਕਾ ਤਤ ਦ੍ਰਿੜਾਏ, ਬ੍ਰਹਮ ਮਤ ਏਕਾ ਰੂਪ ਅਨੂਪ ਦਰਸਾਈਆ। ਬ੍ਰਹਮ ਮਤ ਬ੍ਰਹਮ ਬ੍ਰਹਮ ਧਾਰਾ, ਪਾਰਬ੍ਰਹਮ ਜਣਾਇੰਦਾ। ਸਤਿ ਸਰੂਪ ਨਿਰਾਕਾਰਾ, ਨਿਰਵੈਰ ਆਪਣਾ ਨਾਉਂ ਰਖਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣੀ ਅਲੱਖ ਆਪ ਜਗਾਇੰਦਾ। ਵੰਡਣ ਵੰਡ ਵੰਡੇ ਸੰਸਾਰਾ, ਆਪਣਾ ਹਿਸਾ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਤਿਆਰਾ, ਕਲਜੁਗ ਏਕਾ ਮੰਗ ਮੰਗਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬਣ ਵਰਤਾਰਾ, ਲੱਖ ਚੁਰਾਸੀ ਖੇਲ ਵਖਾਇੰਦਾ। ਜੂਨ ਅਜੂਨੀ ਬਣ ਵਰਤਾਰਾ, ਵਾਸਤਕ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਲਿਖਣਹਾਰਾ, ਲੱਖ ਚੁਰਾਸੀ ਵਸੇ ਬਾਹਰਾ, ਹੁਕਮੀ ਹੁਕਮ ਵਰਤੇ ਸਚ ਵਰਤਾਰਾ, ਸਾਚਾ ਹੁਕਮ ਇਕ ਚਲਾਈਆ। ਹੁਕਮ ਵਰਤੇ ਹਰਿ ਨਿਰੰਕਾਰ, ਆਦਿ ਜੁਗਾਦਿ ਚਲਾਇਆ। ਜੁਗ ਚੌਕੜੀ ਕਰੇ ਵਿਚਾਰ, ਨਿਰਗੁਣ ਸਰਗੁਣ ਰੂਪ ਵਟਾਇਆ। ਭਗਤ ਭਗਵੰਤ ਲਏ ਅਧਾਰ, ਆਪ ਆਪਣਾ ਮੇਲ ਮਿਲਾਇਆ। ਸੰਤ ਸਾਜਨ ਲਏ ਉਭਾਰ, ਸਤਿਜੁਗ ਸਾਚਾ ਦਰ ਸੁਹਾਇਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਸਾਚੀ ਹਾਟੀ ਵਣਜ ਕਰਾਇਆ। ਗੁਰਸਿਖ ਫੜ ਫੜ ਲਾਏ ਪਾਰ, ਜਗਤ ਬੇੜਾ ਆਪ ਤਰਾਇਆ। ਲੋਕਮਾਤ ਲਏ ਅਵਤਾਰ, ਗੁਰ ਗੁਰ ਆਪਣਾ ਨਾਉਂ ਧਰਾਇਆ। ਨਿਤ ਨਵਿਤ ਸਾਚੀ ਕਾਰ, ਹਰਿ ਹਰਿ ਸਾਚੇ ਖੇਲ ਖਿਲਾਇਆ। ਨੌਂ ਨੌਂ ਚਾਰ ਉਤਰੇ ਪਾਰ, ਨੌਂ ਨੌਂ ਲੇਖਾ ਦਏ ਵਖਾਇਆ। ਚੌਥੇ ਜੁਗ ਪਾਵੇ ਸਾਰ, ਚਾਰੇ ਵੇਦ ਰਹੇ ਕੁਰਲਾਇਆ। ਚਾਰੇ ਖਾਣੀ ਕਰੇ ਪੁਕਾਰ, ਚਾਰੇ ਬਾਣੀ ਦਏ ਦੁਹਾਇਆ। ਚਾਰੇ ਯਾਰ ਰੋਵਣ ਜ਼ਾਰੋ ਜ਼ਾਰ, ਚਾਰ ਵਰਨ ਧੀਰ ਨਾ ਕੋਈ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜੁਗਾ ਜੁਗੰਤਰ ਆਪਣਾ ਰੂਪ ਆਪ ਪਰਗਟਾਇਆ। ਜੁਗਾ ਜੁਗੰਤਰ ਹਰਿ ਨਿਰੰਕਾਰਾ, ਸਤਿ ਪੁਰਖ ਖੇਲ ਖਿਲਾਇੰਦਾ। ਸਤਿਜੁਗ ਕਰਿਆ ਪਾਰ ਕਿਨਾਰਾ, ਸਤਿ ਸਤਿਵਾਦੀ ਦਇਆ ਕਮਾਇੰਦਾ। ਤ੍ਰੇਤਾ ਲੇਖਾ ਆਪ ਵਿਚਾਰਾ, ਭੇਵ ਕੋਈ ਨਾ ਪਾਇੰਦਾ। ਦੁਆਪਰ ਵੇਖੇ ਜਗਤ ਧਾੜਾ, ਸ੍ਰਿਸ਼ਟ ਅਖਾੜਾ ਆਪ ਲਗਾਇੰਦਾ। ਕਲਜੁਗ ਅੰਤਮ ਧੂਆਂਧਾਰਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸਾਚਾ ਚੰਨ ਨਾ ਕੋਈ ਉਜਿਆਰਾ, ਸਾਂਤਕ ਸਤਿ ਨਾ ਕੋਈ ਕਰਾਇੰਦਾ। ਹਰਿ ਕਾ ਰੂਪ ਨਾ ਕਿਸੇ ਵਿਚਾਰਾ, ਵਰਨ ਬਰਨ ਸਰਬ ਕੁਰਲਾਇੰਦਾ। ਜੂਠਾ ਝੂਠਾ ਜਗਤ ਅਖਾੜਾ, ਮਾਇਆ ਮਮਤਾ ਮੋਹ ਨਾਲ ਰਲਾਇੰਦਾ। ਨਾਲ ਰਲਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਆਸਾ ਤ੍ਰਿਸਨਾ ਨਾਚ ਨਚਾਇੰਦਾ। ਨਾਤਾ ਤੁਟਾ ਮੰਦਰ ਗੁਰੂਦਵਾਰਾ ਮਸਜਿਦ ਮਠ ਸ਼ਿਵਦਵਾਲਾ, ਸਾਚਾ ਰੰਗ ਨਾ ਕੋਈ ਰਖਾਇੰਦਾ। ਏਕਾ ਭੁੱਲਿਆ ਹਰਿ ਨਿਰੰਕਾਰਾ, ਹਰਿ ਕਾ ਰੂਪ ਨਾ ਕੋਈ ਦਰਸਾਇੰਦਾ। ਸਾਧ ਸੰਤ ਕਰਨ ਵਿਭਚਾਰਾ, ਆਤਮ ਸੇਜ ਨਾ ਕੋਈ ਸੁਹਾਇੰਦਾ। ਕਲਜੁਗ ਕੂਕੇ ਜੋਧਾ ਸੂਰਬੀਰ ਬਲੀ ਬਲਕਾਰਾ, ਉਚੀ ਕੂਕ ਸਰਬ ਸੁਣਾਇੰਦਾ। ਜੂਠਾ ਝੂਠਾ ਦਏ ਲਲਕਾਰਾ, ਸਤਿ ਧਰਮ ਪੈਰਾਂ ਹੇਠ ਦਬਾਇੰਦਾ। ਕੋਈ ਨਾ ਮੰਨੇ ਗੁਰ ਅਵਤਾਰਾ, ਗੁਰ ਕਾ ਹੁਕਮ ਸੀਸ ਨਾ ਕੋਈ ਰਖਾਇੰਦਾ। ਕੋਟਨ ਕੋਟ ਲੱਭਦੇ ਫਿਰਦੇ ਜੰਗਲ ਜੂਹ ਉਜਾੜ ਪਹਾੜਾ, ਕਾਇਆ ਮੰਦਰ ਕੋਇ ਨਾ ਫੋਲ ਫੁਲਾਇੰਦਾ। ਕੋਟਨ ਕੋਟ ਪੜ੍ਹ ਪੜ੍ਹ ਕਰਨ ਵਿਚਾਰਾ, ਚੌਦਾਂ ਵਿਦਿਆ ਭੇਵ ਨਾ ਆਇੰਦਾ। ਕੋਟਨ ਕੋਟ ਉਚੀ ਕੂਕਣ ਕਰਨ ਪੁਕਾਰਾ, ਰਸਨਾ ਜਿਹਵਾ ਸਰਬ ਹਲਾਇੰਦਾ। ਬਿਨ ਸਤਿਗੁਰ ਪੂਰੇ ਦੂਈ ਦਵੈਤੀ ਪੜਦਾ ਕੋਇ ਨਾ ਲਾਹਿੰਦਾ। ਮੇਲ ਮਿਲੇ ਨਾ ਹਰਿ ਜੂ ਹਰਿ ਹਰਿ ਕੰਤ ਭਤਾਰਾ, ਸਾਚੀ ਸੇਜ ਨਾ ਕੋਇ ਸੁਹਾਇੰਦਾ। ਘਰ ਦਿਸੇ ਨਾ ਮੀਤ ਮੁਰਾਰਾ, ਦੀਨ ਈਮਾਨ ਨਾ ਕੋਇ ਰਖਾਇੰਦਾ। ਭਰਮੇ ਭੁੱਲਾ ਜੀਵ ਗਵਾਰਾ, ਏਕਾ ਨਾਮ ਪੁਰਖ ਅਕਾਲ ਸਰਬ ਜਣਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਉਤਰਨ ਪਾਰਾ, ਨਿਜ ਆਤਮ ਨਿਜ ਘਰ ਨਿਜ ਮੰਦਰ ਜੋ ਜਨ ਧਿਆਨ ਲਗਾਇੰਦਾ। ਦੇਵੇ ਦਰਸ ਅਗੰਮ ਅਪਾਰਾ, ਕਲਜੁਗ ਕੂੜਾ ਅੰਧੇਰਾ ਰਹਿਣ ਨਾ ਪਾਇੰਦਾ। ਸਚ ਦੀਪਕ ਹੋਏ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਭਗਤ ਭਗਵੰਤ ਸਾਧ ਸੰਤ ਇਕ ਵਖਾਏ ਸਚ ਦਰਬਾਰਾ, ਹਰਿ ਭਗਤ ਸਦਾ ਵਡਿਆਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਹਰਿ ਸੰਤ ਸਦਾ ਸਾਲਾਹਿੰਦਾ। ਲੋਕਮਾਤ ਖੇਲ ਅਪਾਰ, ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ। ਕਲਜੁਗ ਅੰਤਮ ਆਈ ਵਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਆਪ ਆਪਣੀ ਕਿਰਪਾ ਧਾਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਪੂਰਬ ਲਹਿਣਾ ਕਰਮ ਵਿਚਾਰ, ਨੇਤਰ ਨੈਣਾਂ ਦਰਸ ਦਿਖਾਇੰਦਾ। ਤੀਜਾ ਲੋਚਣ ਕਰ ਉਜਿਆਰ, ਚੌਥੇ ਪਦ ਆਪ ਸਮਾਇੰਦਾ। ਪੰਚਮ ਲੇਖਾ ਛੁੱਟੇ ਸੰਸਾਰ, ਛੇਵੇਂ ਛੇ ਘਰ ਫੋਲ ਫੁਲਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਸਾਚੀ ਕਾਰ, ਅੱਠਾਂ ਤੱਤਾਂ ਮੂਲ ਚੁਕਾਇੰਦਾ। ਨੌਂ ਦਵਾਰੇ ਕਰ ਖ਼ਵਾਰ, ਦਸਵੇਂ ਘਰ ਆਪ ਬਹਾਇੰਦਾ। ਜੋਤ ਸ਼ਬਦ ਸ਼ਬਦ ਜੋਤ ਵਖਾਏ ਇਕ ਪਿਆਰ, ਕਿਲਾ ਕੋਟ ਇਕ ਵਖਾਇੰਦਾ। ਕਾਇਆ ਗੜ੍ਹ ਸੱਚੀ ਸਰਕਾਰ, ਸ਼ਬਦ ਨਗਾਰੇ ਚੋਟ ਆਪ ਲਗਾਇੰਦਾ। ਅਨਹਦ ਧੁਨ ਸੱਚੀ ਧੁਨਕਾਰ, ਗੁਰਮੁਖ ਚੁਣ ਚੁਣ ਮੇਲ ਮਿਲਾਇੰਦਾ। ਆਪ ਆਪਣੀ ਕਿਰਪਾ ਧਾਰ, ਕਲਜੁਗ ਤੇਰਾ ਪੰਧ ਮੁਕਾਇੰਦਾ। ਝੂਠੀ ਕਿਰਿਆ ਕਰੇ ਖ਼ਵਾਰ, ਸ੍ਰਿਸ਼ਟ ਸਬਾਈ ਏਕਾ ਛੰਦ ਸੁਣਾਇੰਦਾ। ਏਕਾ ਵਰਤੇ ਸਚ ਵਰਤਾਰ, ਇਸ਼ਟ ਦੇਵ ਇਕ ਮਨਾਇੰਦਾ। ਆਤਮ ਬ੍ਰਹਮ ਕਰੇ ਪਿਆਰ, ਤ੍ਰੈਗੁਣ ਬੰਧਨ ਤੋੜ ਤੁੜਾਇੰਦਾ। ਰਾਏ ਧਰਮ ਨਾ ਕਰੇ ਖ਼ਵਾਰ, ਚਿਤਰ ਗੁਪਤ ਨਾ ਲੇਖ ਵਖਾਇੰਦਾ। ਲਾੜੀ ਮੌਤ ਨਾ ਕਰੇ ਸ਼ੰਗਾਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਦੋ ਜਹਾਨਾਂ ਕਰੇ ਪਾਰ, ਕਲਜੁਗ ਅੰਤਮ ਵੇਸ ਵਟਾਇੰਦਾ। ਨਿਹਕਲੰਕਾ ਜਾਮਾ ਧਾਰ, ਸ਼ਬਦ ਸ਼ਬਦੀ ਆਪ ਅਖਵਾਇੰਦਾ। ਜੋਤੀ ਜੋਤ ਕਰ ਪਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਖੇਲ ਖਿਲਾਇੰਦਾ।
