੨੮ ਚੇਤ ੨੦੧੭ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਘਰ ਗਗੋਬੂਆ ਜ਼ਿਲਾ ਅੰਮ੍ਰਿਤਸਰ
ਸੁੱਖ ਦੁੱਖ ਏਕਾ ਧਾਰ, ਚਿੰਤਾ ਸੋਗ ਨਾ ਕੋਇ ਜਣਾਈਆ। ਮਾਨਸ ਮਾਨੁਖ ਕਰੇ ਪਿਆਰ, ਮਨ ਮਮਤਾ ਦਏ ਤਜਾਈਆ। ਸਾਚਾ ਸ਼ਬਦ ਜਗਤ ਅਧਾਰ, ਗੁਰਸਿਖ ਰਸਨਾ ਜਿਹਵਾ ਗਾਈਆ। ਸਗਲਾ ਭਉ ਦਏ ਨਿਵਾਰ, ਸਤਿਗੁਰ ਪੂਰੇ ਹੱਥ ਵਡਿਆਈਆ। ਅੰਤਮ ਬਖ਼ਸ਼ੇ ਬਖ਼ਸ਼ਣਹਾਰ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਗੁਰਮਤ ਇਕ ਪੜ੍ਹਾਈਆ। ਦੁੱਖ ਸੁੱਖ ਹਰਿ ਕਾ ਰੂਪ, ਹਰੀ ਹਰਿ ਹਰਿ ਖੇਲ ਖਿਲਾਇੰਦਾ। ਕਰ ਪਸਾਰ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇੰਦਾ। ਪੰਜ ਤਤ ਅਕਾਰ ਨਾਤਾ ਝੂਠ, ਸਗਲਾ ਸੰਗ ਨਾ ਕੋਇ ਰਖਾਇੰਦਾ। ਗੁਰਮੁਖ ਵਿਰਲਾ ਉਪਜੇ ਸਾਚਾ ਪੂਤ, ਜਿਸ ਜਨ ਸਾਚੇ ਸੂਤ ਨਾਮ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਸੁੱਖ ਵਿਚ ਵਖਾਇੰਦਾ। ਦੁੱਖ ਦਿਆਲ ਸਹਿਜ ਸੁਖ ਸਾਗਰ, ਗੁਰਮੁਖ ਵਿਰਲੇ ਵੰਡ ਵੰਡਾਈਆ। ਕਾਇਆ ਚੋਲੀ ਚੜ੍ਹੇ ਰੰਗ ਗੁਲਾਲ, ਜੋ ਜਨ ਦੁੱਖ ਵਿਚ ਹਰਿ ਹਰਿ ਰਿਹਾ ਧਿਆਈਆ। ਹਰਿਜਨ ਬਣੇ ਸਾਚੇ ਲਾਲ, ਤ੍ਰੈਗੁਣ ਮਾਇਆ ਗੋਦੜੀ ਨਾ ਕੋਇ ਹੰਢਾਈਆ। ਪੁਰਖ ਪੁਰਖੋਤਮ ਕਰੇ ਪ੍ਰਿਤਪਾਲ, ਰੈਣ ਨੈਣ ਦਿਵਸ ਸੇਵ ਕਮਾਈਆ। ਅੰਤਮ ਪੋਹ ਨਾ ਸਕੇ ਕਾਲ, ਜਗਤ ਜੰਜਾਲ ਨਾ ਦਿਸੇ ਫਾਹੀਆ। ਜਿਸ ਜਨ ਦੇਵੇ ਨਾਮ ਸੱਚਾ ਧਨ ਮਾਲ, ਦੋ ਜਹਾਨਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁਕਾਏ ਸ਼ਾਹ ਕੰਗਾਲ, ਗੁਰਸਿਖ ਭਾਣੇ ਵਿਚ ਸਮਾਈਆ। ਸੁੱਖ ਦੁੱਖ ਜਗਤ ਜਗ ਪ੍ਰਤਾਪ, ਪੂਰਨ ਪਰਮੇਸ਼ਵਰ ਆਪ ਰਖਾਇੰਦਾ। ਦੁੱਖ ਵਿਚ ਬੁੱਝੇ ਆਪਣਾ ਆਪ, ਸੁੱਖ ਸਾਚਾ ਨਜ਼ਰੀ ਆਇੰਦਾ। ਜਿਸ ਜਨ ਸਤਿਗੁਰ ਪੂਰਾ ਮਿਲਿਆ ਮਾਈ ਬਾਪ, ਚਿੰਤਾ ਸੋਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਏਕਾ ਵਰ, ਚਿੱਖਾ ਚਿੰਤਾ ਹੱਡੀਆਂ ਬਾਲਣ ਨਾ ਕੋਇ ਤਪਾਇੰਦਾ।
