੧੨ ਅੱਸੂ ੨੦੧੭ ਬਿਕ੍ਰਮੀ ਮੰਗਲ ਸਿੰਘ ਦੇ ਘਰ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ
ਪਾਰਬ੍ਰਹਮ ਬ੍ਰਹਮ ਵੇਖਣਹਾਰਾ, ਏਕੰਕਾਰਾ ਖੇਲ ਖਿਲਾਇੰਦਾ। ਇਕ ਅਕੱਲਾ ਕਰ ਪਸਾਰਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਅਬਿਨਾਸ਼ੀ ਕਰਤਾ ਆਪੇ ਬੰਨ੍ਹੇ ਆਪਣੀ ਧਾਰਾ, ਧਾਰ ਧਾਰ ਵਿਚ ਰਖਾਇੰਦਾ। ਅਜੂਨੀ ਰਹਿਤ ਕਰ ਪਸਾਰਾ, ਘਟ ਘਟ ਆਪਣੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਪਾਰਬ੍ਰਹਮ ਬ੍ਰਹਮ ਵੇਖਣ ਜੋਗ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਧੁਰ ਸੰਜੋਗ, ਧੁਰ ਦਾ ਮੇਲਾ ਮੇਲ ਮਿਲਾਇਆ। ਦੇਵਣਹਾਰਾ ਦਰਸ ਅਮੋਘ, ਰੂਪ ਅਨੂਪ ਆਪ ਪਰਗਟਾਇਆ। ਲੇਖਾ ਜਾਣੇ ਚੌਦਾਂ ਲੋਕ, ਲੋਕ ਪਰਲੋਕ ਹੋਏ ਸਹਾਇਆ। ਨਾਮ ਸੁਣਾਏ ਸਚ ਸਲੋਕ, ਸਾਚਾ ਅੱਖਰ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇਆ। ਪਾਰਬ੍ਰਹਮ ਬ੍ਰਹਮ ਖੇਲ ਖਿਲਾਏ, ਖੇਲਣਹਾਰਾ ਇਕ ਅਖਵਾਇਆ। ਸੋ ਪੁਰਖ ਨਿਰਜੰਣ ਵੇਸ ਵਟਾਏ, ਹਰਿ ਪੁਰਖ ਨਿਰੰਜਣ ਬੇਪਰਵਾਹਿਆ। ਏਕੰਕਾਰਾ ਭੇਵ ਨਾ ਰਾਏ, ਆਦਿ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਸ੍ਰੀ ਭਗਵਾਨ ਆਪਣਾ ਪੜਦਾ ਆਪ ਉਠਾਏ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਰਚਨ ਰਚਾਏ, ਬ੍ਰਹਮ ਵੇਤਾ ਅੰਸ ਉਪਜਾਈਆ। ਆਪਣਾ ਰੰਗ ਆਪ ਰੰਗਾਏ, ਰੂਪ ਰੇਖ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਵੇਸ ਵਟਾਈਆ। ਪਾਰਬ੍ਰਹਮ ਬ੍ਰਹਮ ਏਕਾ ਰੰਗ, ਆਦਿ ਜੁਗਾਦਿ ਰੰਗਾਇਆ। ਸਤਿ ਪੁਰਖ ਨਿਰੰਜਣ ਸੂਰਾ ਸਰਬੰਗ, ਸਚਖੰਡ ਦਵਾਰੇ ਸੋਭਾ ਪਾਇਆ। ਥਿਰ ਘਰ ਵਜਾਏ ਇਕ ਮਰਦੰਗ, ਨਾਦ ਤਰਾਨਾ ਇਕ ਸੁਣਾਇਆ। ਸਾਚੀ ਸੇਜਾ ਬੈਠ ਪਲੰਘ, ਨਿਰਗੁਣ ਆਪਣਾ ਥਾਨ ਸੁਹਾਇਆ। ਆਪੇ ਮੰਗਣਹਾਰਾ ਮੰਗ, ਨਿਉਂ ਨਿਉਂ ਰਿਹਾ ਸੀਸ ਝੁਕਾਇਆ। ਸਦਾ ਸੁਹੇਲਾ ਹੋਏ ਸੰਗ, ਸਗਲਾ ਸੰਗ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਜੋਗ ਵਖਾਇਆ। ਪਾਰਬ੍ਰਹਮ ਪ੍ਰਭ ਮਾਰਗ ਲਾ, ਬਹਿ ਬਹਿ ਏਕਾ ਤਤ ਸਮਝਾਇੰਦਾ। ਏਕਾ ਮੰਦਰ ਦਏ ਵਸਾ, ਹਰਿ ਮੰਦਰ ਸੋਭਾ ਪਾਇੰਦਾ। ਏਕਾ ਨਾਮ ਧਨ ਅੰਦਰ ਦਏ ਟਿਕਾ, ਸਾਚਾ ਜੰਦਰ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਰਤਖ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਪਣੇ ਮੰਦਰ ਆਪੇ ਰੱਖ, ਆਪੇ ਵੇਖ ਵਖਾਈਆ। ਆਪੇ ਸੇਵਾ ਲਾਏ ਸੂਰਜ ਚੰਨ ਰਵ ਸਸ, ਹੁਕਮੀ ਹੁਕਮ ਆਪ ਭਵਾਈਆ। ਆਪੇ ਲੇਖਾ ਜਾਣੇ ਦੋ ਜਹਾਨਾ ਨੱਸ ਨੱਸ, ਨੇੜੇ ਦੂਰ ਆਪਣੀ ਖੇਲ ਖਿਲਾਈਆ। ਪਾਰਬ੍ਰਹਮ ਬ੍ਰਹਮ ਖੇਲ ਖਿਲਾਇੰਦਾ, ਆਦਿ ਪੁਰਖ ਅਗੰਮ ਅਪਾਰ। ਦੀਪਕ ਜੋਤੀ ਆਪ ਜਗਾਇੰਦਾ, ਜੋਤੀ ਜੋਤ ਕਰ ਉਜਿਆਰ। ਸਾਚੇ ਮੰਦਰ ਆਪ ਟਿਕਾਇੰਦਾ, ਥਿਰ ਘਰ ਖੋਲ੍ਹ ਬੰਦ ਕਿਵਾੜ। ਵਿਸ਼ਨ ਸ਼ਿਵ ਸੇਵ ਕਮਾਇੰਦਾ, ਬ੍ਰਹਮ ਕਰੇ ਖ਼ਬਰਦਾਰ। ਤਿੰਨਾਂ ਏਕਾ ਸੰਗ ਵਖਾਇੰਦਾ, ਇਕ ਇਕੱਲਾ ਏਕੰਕਾਰ। ਸਚ ਦਵਾਰ ਮਰਦੰਗ ਵਜਾਇੰਦਾ, ਧੁਨ ਅਨਾਦਿ ਸ਼ਬਦ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਦੇਵੇ ਇਕ ਪਿਆਰ। ਬ੍ਰਹਮ ਪਿਆਰਾ ਹਰਿ ਨਿਰੰਕਾਰਾ, ਪਾਰਬ੍ਰਹਮ ਸਰਨਾਈਆ। ਸਚਖੰਡ ਦਵਾਰਾ ਖੋਲ੍ਹ ਕਿਵਾੜਾ, ਥਿਰ ਘਰ ਸਾਚਾ ਵੇਖ ਵਖਾਈਆ। ਥਿਰ ਘਰ ਸਾਚੇ ਗੁਪਤ ਜ਼ਾਹਿਰਾ, ਗਹਿਰ ਗੰਭੀਰ ਰੂਪ ਧਰਾਈਆ। ਅੰਦਰ ਬਾਹਰ ਵਸੇ ਨਿਆਰਾ, ਨਿਰਗੁਣ ਨਿਰਵੈਰ ਭੇਵ ਨਾ ਰਾਈਆ। ਸੁੰਨ ਅਗੰਮੀ ਸਾਚੀ ਕਾਰਾ, ਸੁੰਨ ਸਮਾਧ ਦਰਸਾਈਆ। ਕਰੇ ਖੇਲ ਅਪਰ ਅਪਾਰਾ, ਲੇਖਾ ਲੇਖ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਲੇਖਾ ਦਏ ਸਮਝਾਈਆ। ਕਰ ਕਿਰਪਾ ਗੁਣ ਨਿਧਾਨਨ, ਆਪਣੀ ਅੰਸ ਆਪ ਬਣਾਇੰਦਾ। ਦੇਵਣਹਾਰਾ ਧੁਰ ਫ਼ਰਮਾਨਨ, ਸਾਚਾ ਬੰਸ ਆਪ ਸੁਹਾਇੰਦਾ। ਤਖ਼ਤ ਨਿਵਾਸੀ ਸ੍ਰੀ ਭਗਵਾਨਨ, ਮੰਡਲ ਰਾਸੀ ਰਾਸ ਰਚਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਨ, ਇਕ ਅਕਾਦਸੀ ਆਪਣਾ ਰੰਗ ਰੰਗਾਇੰਦਾ। ਰੰਗ ਰੰਗਾਏ ਦੋ ਜਹਾਨਨ, ਸਾਚੇ ਮੰਦਰ ਆਪ ਸੁਹਾਇੰਦਾ। ਊਚ ਮਹੱਲ ਅਟੱਲ ਮਕਾਨਨ, ਨਿਰਗੁਣ ਜੋਤ ਇਕ ਜਗਾਇੰਦਾ। ਦੀਵਾ ਬਾਤੀ ਨਾ ਕੋਈ ਨਿਸ਼ਾਨਨ, ਕਮਲਾਪਾਤੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਪੁਰਖ ਸਮਰਥ, ਮਹਿਮਾ ਅਕਥ ਕਥੀ ਨਾ ਜਾਈਆ। ਆਪ ਉਪਜਾਏ ਆਪਣੀ ਵੱਥ, ਆਪਣੇ ਹੱਥ ਰੱਖੇ ਵਡਿਆਈਆ । ਆਪਣਾ ਮਾਰਗ ਆਪੇ ਦਏ ਦੱਸ, ਆਪਣਾ ਭੇਵ ਆਪ ਖੁਲਾਈਆ। ਆਪਣੇ ਅੰਦਰ ਆਪੇ ਵਸ, ਆਪ ਆਪਣਾ ਮੰਦਰ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਆਪਣੀ ਖੇਲ ਖਿਲਾਈਆ। ਪਾਰਬ੍ਰਹਮ ਵਸੇ ਧੁਰ ਦਰਬਾਰਾ, ਨਿਰਾਕਾਰਾ ਖੇਲ ਖਿਲਾਇੰਦਾ। ਨਿਰਵੈਰ ਰੂਪ ਹੋ ਉਜਿਆਰਾ, ਮੂਰਤ ਅਕਾਲ ਡਗਮਗਾਇੰਦਾ। ਅਜੂਨੀ ਰਹਿਤ ਸਭ ਤੋਂ ਵਸੇ ਬਾਹਰਾ, ਕਾਲ ਮਹਾਂਕਾਲ ਨਾ ਕੋਈ ਖਾਇੰਦਾ। ਆਦਿ ਜੁਗਾਦਿ ਜੁਗਾਂ ਜੁਗੰਤਰ ਆਪੇ ਜਾਣੇ ਆਪਣੀ ਕਾਰਾ, ਕਰਤਾ ਪੁਰਖ ਕਾਰ ਕਰਾਇੰਦਾ। ਕਾਗਦ ਕਲਮ ਨਾ ਲਿਖਣਹਾਰਾ ਲੇਖ, ਅਲੇਖ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਰੂਪ ਵਟਾਇੰਦਾ। ਪਾਰਬ੍ਰਹਮ ਪ੍ਰਭ ਰੂਪ ਵਟਾਇਆ, ਨਿਰਗੁਣ ਨਿਰਵੈਰ ਦਇਆ ਕਮਾਈਆ। ਨਿਰਾਕਾਰ ਨਿਰਾਹਾਰ ਆਪਣਾ ਪ੍ਰਕਾਸ਼ ਆਪ ਵਖਾਇਆ, ਪਰਕਾਸ਼ ਪਰਕਾਸ਼ ਕਰ ਰੁਸ਼ਨਾਈਆ। ਆਪਣਾ ਦਾਸੀ ਦਾਸ ਆਪ ਬਣ ਜਾਇਆ, ਸੇਵਕ ਸੇਵਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡ ਆਪ ਵੰਡਾਇਆ। ਵੰਡ ਵੰਡਾਏ ਪਾਰਬ੍ਰਹਮ, ਬ੍ਰਹਮ ਆਪਣਾ ਰੰਗ ਰੰਗਾਇਆ। ਆਦਿ ਜੁਗਾਦਿ ਨਾ ਪਏ ਜੰਮ, ਜਨਮ ਮਰਨ ਵਿਚ ਨਾ ਆਇਆ। ਕਰੇ ਕਰਾਏ ਸਾਚਾ ਕੰਮ, ਕਰਨੀ ਕਰਤਾ ਆਪ ਅਖਵਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਬੇੜਾ ਦੇਵੇ ਬੰਨ੍ਹ, ਗਗਨ ਮੰਡਲ ਵੇਖ ਵਖਾਇਆ। ਦੇਵੇ ਪਰਕਾਸ਼ ਸੂਰਜ ਚੰਨ, ਧਰਤ ਧਵਲ ਹੋਏ ਸਹਾਇਆ। ਏਕਾ ਨਾਉਂ ਗਾਏ ਧੰਨ ਧੰਨ, ਘਰ ਸਾਚੇ ਆਪ ਵਸਾਇਆ। ਪੁਰਖ ਅਬਿਨਾਸ਼ੀ ਸਾਚੀ ਜਨਨੀ ਬ੍ਰਹਮ ਜਣਿਆ ਏਕਾ ਜਨ, ਧੰਨ ਧੰਨ ਜਣੇਂਦੀ ਮਾਇਆ। ਤੁਰੀਆ ਰਾਗ ਸੁਣਾਇਆ ਕੰਨ, ਸਚਖੰਡ ਦਵਾਰੇ ਆਪ ਅਲਾਇਆ। ਆਪ ਵਸਾਇਆ ਬਿਨ ਛੱਪਰੀ ਛੰਨ, ਚਾਰ ਦੀਵਾਰ ਨਾ ਕੋਈ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਖਲਾਇਆ। ਪਾਰਬ੍ਰਹਮ ਖੇਲ ਅਵੱਲਾ, ਹਰਿ ਸਾਚਾ ਆਪ ਕਰਾਈਆ। ਆਦਿ ਜੁਗਾਦੀ ਇਕ ਇਕੱਲਾ, ਏਕੰਕਾਰਾ ਬੇਪਰਵਾਹੀਆ। ਸਚ ਸਿੰਘਾਸਣ ਏਕਾ ਮੱਲਾ, ਸਾਚਾ ਭੂਪ ਸੱਚਾ ਸ਼ਹਿਨਸ਼ਾਹੀਆ । ਦਰ ਦਰਵੇਸ਼ ਦਰ ਦਵਾਰ ਖਲਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਧੁਰ ਦੀ ਬਾਣੀ ਧੁਰ ਸੰਦੇਸ਼ ਏਕਾ ਘੱਲਾ, ਧੁਰ ਫ਼ਰਮਾਣਾ ਕਰੇ ਪੜ੍ਹਾਈਆ। ਪਾਰਬ੍ਰਹਮ ਹਰਿ ਫੜਾਏ ਪੱਲਾ, ਸਾਚਾ ਪੱਲੂ ਇਕ ਵਖਾਈਆ। ਜੋਤੀ ਜੋਤ ਆਪੇ ਰਲਾ, ਜੋਤੀ ਜੋਤ ਕਰੇ ਰੁਸ਼ਨਾਈਆ। ਆਪਣੇ ਦੀਪਕ ਆਪੇ ਬਲਾ, ਤੇਲ ਬਾਤੀ ਨਾ ਕੋਈ ਰਖਾਈਆ। ਧਾਮ ਸੁਹਾਏ ਨੇਹਚਲ ਧਾਮ ਅਟੱਲਾ, ਉਚ ਮਹੱਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਵੇਖ ਵਖਾਈਆ। ਪਾਰਬ੍ਰਹਮ ਬੇਅੰਤ, ਭੇਵ ਕੋਈ ਨਾ ਆਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਅਲੱਖਣਾ ਅਲੱਖ ਨਾ ਲਖਿਆ ਜਾਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਪਾਰਬ੍ਰਹਮ ਬ੍ਰਹਮ ਬਣਾਏ ਬਣਤ ਆਪਣਾ ਖੇਲ ਆਪ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਪਾਰਬ੍ਰਹਮ ਪ੍ਰਭ ਦਇਆ ਕਮਾ, ਨਿਰਗੁਣ ਨਿਰਗੁਣ ਕਰੇ ਕੁੜਮਾਈਆ। ਆਪਣਾ ਅੰਗੀਕਾਰ ਆਪ ਕਰਾ, ਅੰਗ ਆਪਣਾ ਦਏ ਵਖਾਈਆ। ਆਪਣਾ ਸੰਗ ਆਪ ਨਿਭਾ, ਆਪੇ ਹੋਏ ਸਹਾਈਆ। ਆਪਣਾ ਰੂਪ ਆਪ ਪਰਗਟਾ, ਆਪੇ ਵੇਖ ਵਖਾਈਆ। ਆਪਣਾ ਨਾਉਂ ਵਿਸ਼ਨ ਵਿਸ਼ਵ ਰੂਪ ਦਰਸਾ, ਆਪਣੇ ਅੰਦਰ ਅੰਮ੍ਰਿਤ ਆਪ ਚਵਾ, ਆਪਣੇ ਵਿਚ ਟਿਕਾਈਆ। ਆਪਣੀ ਬੂੰਦ ਆਪ ਟਪਕਾ, ਆਪ ਆਪਣੇ ਵਿਚ ਰਖਾਈਆ। ਆਪਣਾ ਬੀਜ ਆਪ ਬਿਜਾ, ਆਪੇ ਲਏ ਉਪਜਾਈਆ। ਆਪੇ ਸਿੰਚ ਹਰਾ ਕਰਾ, ਪਤ ਡਾਲ੍ਹੀ ਆਪ ਮਹਿਕਾਈਆ। ਆਪੇ ਫੁਲ ਫੁਲਵਾੜੀ ਦਏ ਲਗਾ, ਕਵਣ ਫੁਲ ਆਪ ਉਪਜਾਈਆ। ਆਪੇ ਕਵਲ ਕਵਲਾ ਨਾਉਂ ਧਰਾ, ਆਪਣਾ ਖੇਲ ਆਪ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਆਪੇ ਕਵਲ ਆਪ ਉਪਾਇੰਦਾ, ਅੰਮ੍ਰਿਤ ਭਰ ਭੰਡਾਰ। ਆਪੇ ਅੰਦਰ ਆਸਣ ਲਾਇੰਦਾ, ਨਿਰਗੁਣ ਨਿਰਵੈਰ ਹਰਿ ਨਿਰੰਕਾਰ। ਆਪੇ ਵਿਸ਼ਵ ਮੇਲ ਮਿਲਾਇੰਦਾ, ਆਪੇ ਵਿਸ਼ਨ ਕਰੇ ਪਿਆਰ। ਆਪੇ ਆਪਣੀ ਅੰਸ ਉਪਾਇੰਦਾ, ਬੰਸ ਸਰਬੰਸਾ ਖੇਲ ਨਿਆਰ। ਆਪੇ ਨੂਰ ਨੂਰ ਵਿਚ ਰਖਾਇੰਦਾ, ਨੂਰ ਨੂਰ ਹੋਏ ਉਜਿਆਰ। ਆਪੇ ਆਪਣਾ ਪਰਦਾ ਲਾਹਿੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਆਪਣਾ ਆਪ ਕਰੇ ਤਿਆਰ। ਕਵਲ ਉਪਾਇਆ ਕਿਰਪਾ ਕਰ, ਅੰਮ੍ਰਿਤ ਝਿਰਨਾ ਨਾਭ ਝਿਰਾਈਆ। ਵਿਸ਼ਨੂੰ ਅੰਦਰ ਵਿਸ਼ਨੂੰ ਵੜ, ਬੈਠਾ ਮੁਖ ਛੁਪਾਈਆ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੇਖ ਨਾ ਕੋਈ ਵਖਾਈਆ। ਨਾ ਕੋਈ ਕਿਲਾ ਕੋਟ ਦਿਸੇ ਗੜ੍ਹ, ਚਾਰ ਦਿਵਾਰ ਨਾ ਕੋਈ ਬਣਾਈਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਨੇਤਰ ਨੈਣ ਨਾ ਕੋਈ ਵਖਾਈਆ। ਕਵਲ ਕਵਲਾ ਅੰਦਰ ਬੈਠਾ ਵੜ, ਆਪਣੀਆਂ ਪੰਖੜੀਆਂ ਆਪੇ ਰਿਹਾ ਖਿਲਾਈਆ। ਆਪੇ ਜਲ ਉਪਰ ਧਰ, ਜਲਵਾ ਨੂਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਉਤਪਤ ਆਪੇ ਆਪ ਕਰਾਈਆ। ਆਪੇ ਕਵਲ ਪਸਾਰਿਆ, ਨਿਰਗੁਣ ਰੂਪ ਨਿਰਾਕਾਰ। ਆਪੇ ਆਏ ਅੰਦਰੋਂ ਬਾਹਰਿਆ, ਜੋਤੀ ਜੋਤ ਕਰ ਉਜਿਆਰ। ਆਪੇ ਵੇਖੇ ਆਪਣਾ ਪਸਾਰਿਆ, ਆਪੇ ਵੰਡੇ ਵੰਡਾਂ ਵੰਡਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਲਏ ਆਪ ਉਭਾਰ। ਪਾਰਬ੍ਰਹਮ ਬ੍ਰਹਮ ਪਾਇਆ, ਕਵਲ ਬੰਕ ਦਵਾਰ। ਕਵਲ ਕਵਲਾ ਲੇਖੇ ਲਾਇਆ, ਆਪ ਆਪਣੀ ਕਿਰਪਾ ਧਾਰ। ਆਪਣਾ ਨੂਰ ਆਪ ਦਰਸਾਇਆ, ਨੂਰ ਨੁਰਾਨਾ ਹਰਿ ਕਰਤਾਰ। ਧੁਰ ਫ਼ਰਮਾਣ ਸ਼ਬਦ ਜਣਾਇਆ, ਸ਼ਬਦ ਅਗੰਮੀ ਬੋਲ ਜੈਕਾਰ। ਨਾਦ ਤਰਾਨਾ ਇਕ ਵਖਾਇਆ, ਆਪ ਵਜਾਏ ਵਜਾਵਣਹਾਰ। ਬੰਦੀਖ਼ਾਨਾ ਨਾ ਕੋਈ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬ੍ਰਹਮ ਕਰੇ ਵਿਚਾਰ। ਬ੍ਰਹਮ ਉਪਾਇਆ ਆਪ ਪ੍ਰਭ, ਪਾਰਬ੍ਰਹਮ ਦਇਆ ਕਮਾਈਆ। ਲੇਖਾ ਜਾਣੇ ਕਵਲ ਨਾਭ, ਨਾਭੀ ਕਵਲ ਮੁਖ ਖੁਲ੍ਹਾਈਆ। ਅੰਮ੍ਰਿਤ ਪਿਆਇਆ ਜਾਮ ਮਦਿ, ਸਚ ਖ਼ੁਮਾਰ ਇਕ ਵਖਾਈਆ। ਇਕ ਵਜਾਇਆ ਨਾਦ ਅਨਹਦ, ਆਪਣੀ ਧੁਨ ਧੁਨ ਸੁਣਾਈਆ। ਸਚ ਦਵਾਰ ਆਪੇ ਸੱਦ, ਸਾਚੀ ਸਿਖ਼ਿਆ ਇਕ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਲਡਾਏ ਲਾਡ, ਜੁਗਾ ਜੁਗੰਤਰ ਖੇਲ ਖਿਲਾਈਆ। ਆਪਾ ਆਪੇ ਵਿਚੋਂ ਕੀਤਾ ਅੱਡ, ਤੇਰਾ ਮੇਰਾ ਭੇਵ ਨਾ ਰਾਈਆ। ਸੋ ਪੁਰਖ ਨਿਰੰਜਣ ਨਿਸ਼ਾਨਾ ਦਿਤਾ ਗੱਡ, ਹੰ ਬ੍ਰਹਮ ਵੇਖ ਵਖਾਈਆ। ਮੇਰਾ ਚਰਨ ਦਵਾਰਾ ਤੇਰੀ ਹੱਦ, ਉਪਰ ਰਹੇ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸੁਣਾਈਆ। ਬ੍ਰਹਮ ਤੇਰਾ ਉਚ ਮੁਨਾਰਾ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਤੇਰਾ ਨੈਣ ਮੇਰਾ ਚਰਨ ਘਰ ਬਾਰਾ, ਦੂਜਾ ਦਰ ਨਾ ਕੋਈ ਰਖਾਇੰਦਾ। ਤੇਰਾ ਸੈਣ ਸੱਚਾ ਸਿਕਦਾਰਾ, ਭਾਈ ਭੈਣ ਮਾਤ ਪਿਤ ਆਪ ਅਖਵਾਇੰਦਾ। ਤੇਰਾ ਵਣਜ ਮੇਰਾ ਵਪਾਰਾ, ਨਾਮ ਅਨਮੁਲਾ ਇਕ ਵਖਾਇੰਦਾ। ਮੇਰਾ ਦਰਸ ਤੇਰਾ ਦਿਦਾਰਾ, ਤੇਰੀ ਹਰਸ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਬ੍ਰਹਮੇ ਰੱਖਣਾ ਚਰਨ ਧਿਆਨ, ਸਚ ਦਵਾਰਾ ਇਕ ਸਮਝਾਇਆ। ਪੁਰਖ ਅਬਿਨਾਸ਼ੀ ਹੋਏ ਮਿਹਰਵਾਨ, ਚਰਨ ਚਰਨੋਦਕ ਦਏ ਮੁਖ ਚੁਆਇਆ। ਅੰਮ੍ਰਿਤ ਝਿਰਨਾ ਝਿਰੇ ਮਹਾਨ, ਕਪਾਲ ਰੇਖਾ ਖੋਲ੍ਹ ਵਖਾਇਆ। ਚਾਰੇ ਕੁੰਟ ਦਏ ਗਿਆਨ, ਚਾਰੇ ਮੁਖ ਮੁਖ ਸਲਾਹਿਆ। ਚਾਰੇ ਬਾਣੀ ਮਾਰੇ ਬਾਣ, ਤੀਰ ਨਿਰਾਲਾ ਸ਼ਬਦ ਉਠਾਇਆ। ਚਾਰੇ ਵੇਦ ਕਰੇ ਵਖਿਆਨ, ਚਾਰੇ ਜੁਗਾਂ ਵੰਡ ਵੰਡਾਇਆ। ਚਾਰੇ ਖਾਣੀ ਹੋਏ ਪਰਧਾਨ, ਚਾਰ ਵਰਨਾਂ ਵੇਸ ਵਟਾਈਆ। ਚਾਰ ਯਾਰੀ ਵਖਾਏ ਨਿਸ਼ਾਨ, ਚਾਰ ਜੁਗ ਬੰਧਨ ਪਾਇਆ। ਨੌਂ ਦਵਾਰੇ ਖੋਲ੍ਹ ਦੁਕਾਨ, ਨੌਂ ਖੰਡ ਪ੍ਰਿਥਮੀ ਹਿਸਾ ਇਕ ਵਖਾਇਆ। ਤੇਰਾ ਰੂਪ ਸ੍ਰੀ ਭਗਵਾਨ, ਆਦਿ ਅੰਤ ਵੇਖ ਵਖਾਇਆ। ਤੇਰੀ ਜੋਤ ਜਗੇ ਮਹਾਨ, ਜੋਤੀ ਜਾਤਾ ਆਪ ਜਗਾਇਆ। ਤੇਰਾ ਕੋਟਨ ਕੋਟ ਬਣੇ ਮਕਾਨ, ਲੱਖ ਚੁਰਾਸੀ ਭਾਂਡਾ ਦਏ ਘੜਾਇਆ। ਤੇਰੀ ਮਹਿਮਾ ਹੋਏ ਜਹਾਨ, ਲੋਕਮਾਤ ਵੇਖ ਵਖਾਇਆ। ਮੇਰਾ ਨਾਉਂ ਤੇਰਾ ਗਿਆਨ, ਤੇਰਾ ਗਿਆਨ ਜਗਤ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਦਿਤਾ ਏਕਾ ਵਰ, ਪਾਰਬ੍ਰਹਮ ਆਪ ਸਮਝਾਇਆ। ਪਾਰਬ੍ਰਹਮ ਬ੍ਰਹਮ ਸਮਝਾਇੰਦਾ, ਏਕਾ ਅੱਖਰ ਸ਼ਬਦ ਗਿਆਨ। ਤੇਰੀ ਸੇਵਾ ਸਚ ਵਖਾਇੰਦਾ, ਵਡ ਦਾਤਾ ਹੋ ਮਿਹਰਵਾਨ। ਲੱਖ ਚੁਰਾਸੀ ਭਾਂਡਾ ਆਪ ਘੜਾਇੰਦਾ, ਤ੍ਰੈਗੁਣ ਦੇਵੇ ਏਕਾ ਦਾਨ। ਸਚ ਵਸਤ ਝੋਲੀ ਪਾਇੰਦਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਕਰ ਪਰਵਾਨ। ਸਾਚਾ ਨਾਤਾ ਜੋੜ ਜੁੜਾਇੰਦਾ, ਜੋੜਨਹਾਰਾ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਰਤਾਇੰਦਾ। ਸਾਚਾ ਨਾਤਾ ਦੇਵੇ ਜੋੜ, ਬ੍ਰਹਮ ਪੰਜ ਤਤ ਕਰੇ ਕੁੜਮਾਈਆ। ਪਾਰਬ੍ਰਹਮ ਚੜ੍ਹਿਆ ਰਹੇ ਅਗੰਮੀ ਘੋੜ, ਸ਼ਬਦ ਘੋੜਾ ਇਕ ਦੁੜਾਈਆ। ਦੋ ਜਹਾਨਾ ਲਾਏ ਸਾਚਾ ਪੌੜ, ਧੁਰ ਦਾ ਪੌੜਾ ਆਪਣੇ ਹੱਥ ਰਖਾਈਆ। ਆਦਿ ਅੰਤ ਜਾਏ ਬੌਹੜ, ਕੀਤਾ ਕੌਲ ਭੁੱਲ ਨਾ ਜਾਈਆ। ਬ੍ਰਹਮਾ ਬੁਝਾਏ ਪਿਆਸ ਲੱਗੀ ਔੜ, ਪਾਰਬ੍ਰਹਮ ਅੰਮ੍ਰਿਤ ਮੇਘ ਇਕ ਬਰਸਾਈਆ। ਲੇਖਾ ਮੁਕਾਏ ਦੌੜ ਦੌੜ, ਦੋ ਜਹਾਨਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬ੍ਰਹਮ ਦਏ ਵਡਿਆਈਆ। ਪਾਰਬ੍ਰਹਮ ਬ੍ਰਹਮ ਆਪ ਉਪਾਇਆ, ਆਪਣੀ ਮਹਿਮਾ ਆਪ ਜਣਾਇੰਦਾ। ਧੁਰ ਸੰਜੋਗੀ ਮੇਲ ਮਿਲਾਇਆ, ਜਗਤ ਸੰਜੋਗ ਆਪ ਹੰਢਾਇੰਦਾ। ਦਰਸ ਅਮੋਘੀ ਇਕ ਵਖਾਇਆ, ਦਰ ਸੁਹੰਜਣਾ ਆਪ ਵਖਾਇੰਦਾ। ਸਾਚਾ ਚੋਗੀ ਚੋਗ ਚੁਗਾਇਆ, ਅੰਮ੍ਰਿਤ ਆਤਮ ਰਸ ਪਿਆਇੰਦਾ। ਸ਼ਬਦ ਸਲੋਕੀ ਸਲੋਕ ਸੁਣਾਇਆ, ਸੋ ਪੁਰਖ ਨਿਰੰਜਣ ਏਕਾ ਗਾਇੰਦਾ। ਹੰ ਬ੍ਰਹਮ ਬ੍ਰਹਮ ਵੇਖ ਵਖਾਇਆ, ਪਰਦਾ ਓਹਲਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਜਣਾਇੰਦਾ। ਸੋ ਪੁਰਖ ਨਿਰੰਜਣ ਪਾਰਬ੍ਰਹਮ, ਬ੍ਰਹਮ ਹੰ ਰੂਪ ਦਰਸਾਈਆ। ਆਦਿ ਜੁਗਾਦਿ ਨਾ ਪਏ ਜੰਮ, ਜੁਗਾ ਜੁਗੰਤਰ ਖੇਲ ਖਿਲਾਈਆ। ਹਰਖ ਸੋਗ ਨਾ ਕੋਈ ਗ਼ਮ, ਚਿੰਤਾ ਦੁਖ ਜੀਵ ਰਹੇ ਨਾ ਰਾਈਆ। ਹੱਡ ਮਾਸ ਨਾ ਨਾੜੀ ਚੰਮ, ਰਕਤ ਬੂੰਦ ਨਾ ਮੇਲ ਮਿਲਾਈਆ। ਆਸਾ ਤ੍ਰਿਸ਼ਨਾ ਨਾ ਤ੍ਰਿਖਾ ਤਮ, ਹੰਕਾਰ ਵਿਕਾਰ ਨਾ ਕੋਈ ਵਖਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬ੍ਰਹਮ ਆਪਣੀ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਦਇਆ ਕਮਾ, ਏਕਾ ਤਤ ਸਮਝਾਇੰਦਾ। ਹੰ ਬ੍ਰਹਮ ਪ੍ਰਭ ਆਪ ਉਪਾ, ਆਪਣਾ ਰਾਹ ਵਖਾਇੰਦਾ। ਜੁਗ ਜੁਗ ਵੇਸ ਮਾਤ ਧਰਾ, ਜਗਤ ਵਿਚੋਲਾ ਫੇਰਾ ਪਾਇੰਦਾ। ਚਾਰ ਜੁਗ ਖੇਲ ਖਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਨੌਂ ਨੌਂ ਗੇੜਾ ਆਪ ਦਵਾ, ਜਗਤ ਝੇੜਾ ਵੇਖ ਵਖਾਇੰਦਾ। ਆਪਣਾ ਖੇੜਾ ਆਪ ਵਸਾ, ਆਪੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਏਕਾ ਸ਼ਬਦ ਜਣਾਇੰਦਾ। ਸੋ ਪੁਰਖ ਨਿਰੰਜਣ ਹਰਿ ਕਰੇ ਜਣਾਈ, ਬ੍ਰਹਮ ਭੁੱਲ ਰਹੇ ਨਾ ਰਾਇਆ। ਹੰ ਰੂਪ ਹਰਿ ਰਿਹਾ ਸਮਾਈ, ਲੱਖ ਚੁਰਾਸੀ ਜੀਵ ਉਪਾਇਆ। ਜੁਗਾ ਜੁਗੰਤਰ ਕਰੇ ਕੁੜਮਾਈ, ਆਪ ਆਪਣਾ ਮੇਲ ਮਿਲਾਇਆ। ਘਰ ਵੱਜਦੀ ਰਹੇ ਵਧਾਈ, ਸ਼ਬਦ ਅਨਾਦੀ ਨਾਦ ਸੁਣਾਇਆ। ਚਾਰ ਜੁਗ ਗੁਰ ਪੀਰ ਅਵਤਾਰ ਬਣਾਏ ਰਾਹੀ, ਸਾਚਾ ਪਾਂਧੀ ਆਪਣੇ ਮਾਰਗ ਆਪ ਲਾਇਆ। ਕਰੇ ਖੇਲ ਸੱਚਾ ਸ਼ਹਨਿਸ਼ਾਹੀ, ਆਪਣੀ ਰਈਯਤ ਵੇਖ ਵਖਾਇਆ। ਏਕਾ ਹੁਕਮ ਰਿਹਾ ਜਣਾਈ, ਹੁਕਮੀ ਹੁਕਮ ਦਏ ਸੁਣਾਇਆ। ਏਕਾ ਕੌਲ ਰਿਹਾ ਨਿਭਾਈ, ਕੀਤਾ ਕੌਲ ਭੁੱਲ ਨਾ ਜਾਇਆ। ਬ੍ਰਹਮ ਬ੍ਰਹਮ ਧਵਲ ਟਿਕਾਈ, ਪੰਜ ਤਤ ਚੋਲੇ ਬੰਦ ਕਰਾਇਆ। ਆਪਣੀ ਸ਼ਕਤੀ ਆਪੇ ਮੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਇਆ। ਬ੍ਰਹਮ ਸੁਣਿਆ ਬ੍ਰਹਮ ਗਿਆਨ, ਅੰਤਰ ਇਕ ਲਿਵ ਲਾਈਆ। ਚਰਨ ਕਵਲ ਕਵਲ ਚਰਨ ਕਰ ਧਿਆਨ, ਬੈਠਾ ਸੀਸ ਝੁਕਾਈਆ। ਹਉਂ ਬਾਲੀ ਬੁਧ ਬਾਲ ਅਞਾਣ, ਤੂੰ ਸਾਹਿਬ ਸੱਚਾ ਪਿਤ ਮਾਈਆ। ਆਪਣੀ ਬਖ਼ਸ਼ਸ਼ ਦਿਤਾ ਦਾਨ, ਮੇਰੀ ਰਖ਼ਸ਼ਸ਼ ਹੋਵੇ ਸਹਾਈਆ। ਨਿਸ਼ਅੱਖਰ ਤੇਰਾ ਇਕ ਨਿਸ਼ਾਨ, ਰੂਪ ਰੇਖ ਨਾ ਕੋਈ ਬਣਾਈਆ। ਤੇਰਾ ਸੱਥਰ ਦੋ ਜਹਾਨ, ਵੇਖ ਵਖਾਵਾਂ ਥਾਉਂ ਥਾਈਂਆ। ਲੱਖ ਚੁਰਾਸੀ ਕਰੇ ਪਰਵਾਨ, ਧੁਰ ਪਰਵਾਨਾ ਮਿਲਿਆ ਸ਼ਹਿਨਸ਼ਾਹੀਆ। ਲੋਕਮਾਤ ਵਖਾਏ ਇਕ ਦੁਕਾਨ, ਚੌਦਾਂ ਲੋਕ ਹੱਟ ਖੁਲਾਈਆ। ਚਾਰ ਜੁਗ ਧੁਨ ਸੁਣਾਵਾ ਏਕਾ ਕਾਨ, ਰਾਗ ਰਾਗਨੀ ਨਾਲ ਰਲਾਈਆ। ਮੰਦਰ ਸੁਹਾਵਾਂ ਤਨ ਮਕਾਨ, ਘਰ ਘਰ ਵਿਚ ਜੋਤ ਜਗਾਈਆ। ਸੋ ਪੁਰਖ ਨਿਰੰਜਣ ਹੋਣਾ ਆਪ ਮਿਹਰਵਾਨ, ਹਉਂ ਸੇਵਕ ਸੀਸ ਝੁਕਾਈਆ। ਹੰ ਬ੍ਰਹਮ ਲੈਣਾ ਪਛਾਣ, ਆਤਮ ਬ੍ਰਹਮ ਕਰ ਕੁੜਮਾਈਆ। ਚਾਰ ਜੁਗ ਕਰੇ ਖੇਲ ਮਹਾਨ, ਜੁਗ ਚੌਕੜੀ ਆਪ ਬਿਤਾਈਆ। ਨੌਂ ਨੌਂ ਲੇਖਾ ਮਕੌਣਾ ਆਣ, ਨੌਂ ਨੌਂ ਰਹਿਣ ਨਾ ਪਾਈਆ। ਚੌਥੇ ਪਦ ਇਕ ਧਿਆਨ, ਚੌਥੇ ਘਰ ਵੱਜੇ ਵਧਾਈਆ। ਚਾਰੇ ਜੁਗ ਕਰ ਕਲਿਆਨ, ਕੀਤੀ ਘਾਲ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬ੍ਰਹਮ ਆਪਣੀ ਮੰਗ ਮੰਗਾਈਆ। ਹੰ ਬ੍ਰਹਮ ਪ੍ਰਭ ਅੱਗੇ ਮੰਗੇ ਮੰਗ, ਖ਼ਾਲੀ ਹੱਥ ਰਖਾਇੰਦਾ। ਸੋ ਪੁਰਖ ਨਿਰੰਜਣ ਸੂਰਾ ਸਰਬੰਗ, ਆਪਣਾ ਹੁਕਮ ਆਪ ਜਣਾਇੰਦਾ। ਨੌਂ ਨੌਂ ਚਾਰ ਚੌਕੜੀ ਕਾਲ ਜਾਏ ਲੰਘ, ਕਾਲ ਮਹਾਂਕਾਲ ਸੇਵ ਕਮਾਇੰਦਾ। ਕਲਜੁਗ ਅੰਤਮ ਵੱਜੇ ਮਰਦੰਗ, ਨਿਰਗੁਣ ਨਿਰਵੈਰ ਆਪ ਵਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਏ ਲੰਘ, ਧਰਤ ਧਵਲ ਵੇਖ ਵਖਾਇੰਦਾ। ਸੋਹੰ ਰੂਪ ਚਾਰ ਜੁਗ ਚੜ੍ਹਿਆ ਰਹੇ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਗੁਰ ਪੀਰ ਅਵਤਾਰ ਹਰਿ ਕਾ ਨਾਮ ਰਹੇ ਮੰਗ, ਨਾਮ ਨਿਧਾਨਾ ਆਪ ਵਰਤਾਇੰਦਾ। ਆਪੇ ਸੁਤਾ ਰਹੇ ਸਚਖੰਡ ਦੁਆਰ ਸਚ ਪਲੰਘ, ਸਚ ਸਿੰਘਾਸਣ ਆਪ ਸੁਹਾਇੰਦਾ। ਨੌਂ ਨੌਂ ਚਾਰ ਕਰਾਏ ਪੰਧ, ਪਾਂਧੀ ਆਪਣੇ ਘਰ ਮਿਲਾਇੰਦਾ। ਬ੍ਰਹਮ ਤੇਰਾ ਬਣੇ ਆਪ ਸਨਬੰਧ, ਦੂਸਰ ਸੰਗ ਨਾ ਕੋਈ ਰਖਾਇੰਦਾ। ਆਦਿ ਸੁਣਾਇਆ ਸੋਹੰ ਛੰਦ, ਬ੍ਰਹਮ ਪਾਰਬ੍ਰਹਮ ਰੂਪ ਵਟਾਇੰਦਾ। ਅੰਤਮ ਖੇਲ ਕਰੇ ਗਹਿਰ ਗੰਭੀਰ ਗੁਣੀ ਗਹਿੰਦ, ਆਪਣਾ ਪਰਦਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਵੇਲਾ ਵਕਤ ਆਪਣਾ ਆਪ ਜਣਾਇੰਦਾ। ਆਦਿ ਉਪਾਇਆ ਸੋਹੰ ਰੂਪ, ਵਡ ਭੂਪ ਦਇਆ ਕਮਾਈਆ। ਕਰਿਆ ਪਰਕਾਸ਼ ਚਾਰੇ ਕੂਟ, ਦਹਿ ਦਿਸ਼ਾ ਜੋਤ ਰੁਸ਼ਨਾਈਆ। ਬ੍ਰਹਮ ਉਪਜਾਇਆ ਆਪਣਾ ਸੂਤ, ਤਾਣਾ ਪੇਟਾ ਆਪ ਹੋ ਜਾਈਆ। ਕਰਿਆ ਖੇਲ ਅਬਿਨਾਸ਼ੀ ਅਚੁੱਤ, ਮਹਿਮਾ ਅਕਥ ਕਥੀ ਨਾ ਜਾਈਆ। ਥਿਰ ਘਰ ਸੁਹਾਈ ਸਾਚੀ ਰੁੱਤ, ਰੁਤ ਰੁਤੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਪਣੀ ਰਚਨ ਰਚਾਈਆ। ਆਦਿ ਰਚਨਾ ਸੋਹੰ ਧਾਰ, ਪਾਰਬ੍ਰਹਮ ਬ੍ਰਹਮ ਰੂਪ ਵਟਾਇਆ। ਅੰਤਮ ਜਾਣੇ ਆਪਣੀ ਕਾਰ, ਭੇਵ ਕਿਸੇ ਨਾ ਪਾਇਆ। ਬੇਅੰਤ ਬੇਅੰਤ ਕਹਿ ਗਏ ਉਚਾਰ, ਜੋ ਜਨ ਲੋਕਮਾਤ ਵਿਚ ਆਇਆ। ਪੰਜ ਤਤ ਨਾ ਪਾਏ ਹਰਿ ਕੀ ਸਾਰ, ਕਾਇਆ ਗਠੜੀ ਭਾਰ ਉਠਾਇਆ। ਨਿਰਗੁਣ ਸਰਗੁਣ ਦੇਵੇ ਧਾਰ, ਗੁਰ ਪੀਰ ਅਵਤਾਰ ਸੇਵਾ ਲਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵਜੌਦਾ ਰਿਹਾ ਸਤਾਰ, ਨਿਰਗੁਣ ਸਰਗੁਣ ਸਾਰਿੰਗਾ ਇਕ ਬਣਾਇਆ। ਨਾਨਕ ਏਕਾ ਉਚੀ ਕੂਕ ਗਿਆ ਪੁਕਾਰ, ਏਕੰਕਾਰਾ ਭੇਵ ਨਾ ਰਾਇਆ। ਕਲਜੁਗ ਅੰਤਮ ਆਏ ਵਾਰ, ਨਿਹਕਲੰਕ ਹੋਏ ਸਹਾਇਆ। ਲੱਖ ਚੁਰਾਸੀ ਪਾਏ ਸਾਰ, ਬ੍ਰਹਮ ਪਰਦਾ ਦਏ ਉਠਾਇਆ। ਸੋਹੰ ਅੱਖਰ ਰਸਨਾ ਗਿਆ ਉਚਾਰ, ਸੋ ਅਕਾਲ ਵੰਡ ਵੰਡਾਇਆ। ਗੋਬਿੰਦ ਜੋਧਾ ਸੂਰਬੀਰ ਬੋਲੇ ਬਲਕਾਰ, ਏਕਾ ਮੰਗਨ ਮੰਗ ਮੰਗਾਇਆ। ਕਲ ਕਲਕੀ ਲਏ ਅਵਤਾਰ, ਕਾਲਖ ਟਿਕਾ ਦਏ ਗਵਾਇਆ। ਬ੍ਰਹਮ ਪਾਰਬ੍ਰਹਮ ਪਾਏ ਸਾਰ, ਸੋਹੰ ਆਪਣਾ ਖੇਲ ਖਿਲਾਇਆ। ਸੋ ਪੁਰਖ ਜਾਣੇ ਜਣਾਏ ਅਗੰਮੀ ਧਾਰ, ਸੋਹੰ ਸੋ ਅਗਲਾ ਪਿਛਲਾ, ਬੇੜਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਉਪਜਿਆ ਪਾਰਬ੍ਰਹਮ, ਹੰ ਬਣਾਇਆ ਇਕ ਬ੍ਰਹਮ, ਸੋ ਆਪਣੇ ਵਿਚ ਸਮਾਇਆ। ਆਦਿ ਅੰਤ ਹਰਿ ਸੋ ਸੋ, ਹੰ ਮਧ ਵਿਚ ਸਮਾਈਆ। ਨੌਂ ਨੌਂ ਚਾਰ ਬੀਜ ਬੋ ਬੋ, ਲੱਖ ਚੁਰਾਸੀ ਫੁਲ ਫੁਲਵਾੜੀ ਆਪ ਮਹਿਕਾਈਆ। ਧੁਰ ਫ਼ਰਮਾਣਾ ਸ਼ਬਦ ਢੋਆ ਢੋ ਢੋ, ਗੁਰ ਪੀਰ ਅਵਤਾਰਾ ਰਿਹਾ ਸੁਣਾਈਆ। ਸਾਧਾਂ ਸੰਤਾਂ ਅੰਮ੍ਰਿਤ ਆਤਮ ਚੋ ਚੋ, ਨਿਝਰ ਝਿਰਨਾ ਰਿਹਾ ਝਿਰਾਈਆ। ਭਗਤਾਂ ਨਾਤਾ ਤੋੜੇ ਦੋਅੰ ਦੋ ਦੋ, ਏਕਾ ਰੂਪ ਰੂਪ ਦਰਸਾਈਆ। ਗੁਰਮੁਖਾਂ ਤੀਜੇ ਲੋਚਣ ਕਰੇ ਲੋ, ਅੰਧ ਅੰਧੇਰ ਆਪ ਮਿਟਾਈਆ। ਗੁਰਮੁਖਾਂ ਚੁਕਾਏ ਜਗਤ ਮੋਹ, ਮਾਇਆ ਮਮਤਾ ਨੇੜ ਨਾ ਆਈਆ। ਕਲਜੁਗ ਅੰਤਮ ਜਿਸ ਜਨ ਗਾਇਆ ਰਸਨਾ ਸੋਹੰ ਸੋ, ਪਾਰਬ੍ਰਹਮ ਬ੍ਰਹਮ ਪਾਰਬ੍ਰਹਮ ਵਿਚ ਸਮਾਈਆ। ਹਰਿ ਕਾ ਭੇਵ ਨਾ ਜਾਣੇ ਕੋ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਰਹੀ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਨਰਾਇਣ ਏਕਾ ਏਕ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਅਸਤਿ ਵੇਖੇ ਥਾਉਂ ਥਾਈਆ।
