Granth 09 Likhat 211: 15 Assu 2017 Bikarmi Keshodas de Ghar Pind Jandoke Sirhali Jila Amritsar

੧੫ ਅੱਸੂ ੨੦੧੭ ਬਿਕ੍ਰਮੀ ਕੇਸ਼ੋਦਾਸ ਦੇ ਘਰ ਪਿੰਡ ਜੰਡੋਕੇ ਸਿਰਹਾਲੀ ਜ਼ਿਲਾ ਅੰਮ੍ਰਿਤਸਰ

ਆਦਿ ਜੁਗਾਦੀ ਹਰਿ ਭਗਵਾਨ, ਹਰਿ ਜੂ ਹਰੀ ਹਰਿ ਮੰਦਰ ਸੋਭਾ ਪਾਈਆ। ਹਰੀ ਓਮ ਦੇਵੇ ਤਤ ਸ਼ਬਦ ਗਿਆਨ, ਪਾਰਬ੍ਰਹਮ ਵੱਡੀ ਵਡਿਆਈਆ। ਸੁੰਦਰੀ ਬਾਲਾ ਕਰੇ ਪਰਵਾਨ, ਸਰੀਅੰ ਆਪਣਾ ਰੂਪ ਦਰਸਾਈਆ। ਬਨ ਮਹਿ ਖੇਲ ਦੋ ਜਹਾਨ, ਬਸ ਅਪ ਜਸ ਆਪਣੀ ਧਾਰ ਚਲਾਈਆ। ਜੁਗਾ ਜੁਗੰਤਰ ਹੋ ਪਰਧਾਨ, ਨਿਗਹਬਾਨ ਰੂਪ ਪਰਗਟਾਈਆ। ਨਿਸ਼ਅੱਖਰ ਬਣਾਏ ਵੇਦਾਂਤ ਵਿਧਾਨ, ਵਿਦਵਤ ਆਪਣਾ ਰੂਪ ਦਰਸਾਈਆ। ਰਾਗ ਨਾਦ ਅਗੰਮ ਧੁਨਕਾਨ, ਸ਼ਬਦ ਸ਼ਮਸ਼ਾਨ ਆਪ ਸਮਾਈਆ। ਕਰੇ ਖੇਲ ਗੁਣ ਨਿਧਾਨ, ਗਹਿਰ ਗੰਭੀਰ ਬੇਪਰਵਾਹੀਆ। ਚਤਰਭੁਜ ਨੌਜਵਾਨ, ਨਾ ਮਰੇ ਨਾ ਜਾਈਆ। ਇਸ਼ਟ ਦ੍ਰਿਸ਼ਟ ਰੂਪ ਸਾਚਾ ਕਾਹਨ, ਵਾਸਤਕ ਵਸ਼ਿਸ਼ਟ ਖੇਲ ਖਿਲਾਈਆ। ਲੇਖਾ ਜਾਣੇ ਧੁਰ ਦੀ ਬਾਣ, ਧੁਰ ਫ਼ਰਮਾਣਾ ਆਪ ਅਲਾਈਆ। ਗਾਵਤ ਗੀਤ ਗੋਬਿੰਦ ਗਾਏ ਮਹਾਨ, ਅੱਖਰ ਵੱਖਰ ਅਲੱਖ ਪੜ੍ਹਾਈਆ। ਗੁਣ ਨਿਧਾਨ ਵਖਾਏ ਇਕ ਨਿਸ਼ਾਨ, ਨਿਰਧਨ ਨਿਰਵੈਰ ਆਪ ਝੁਲਾਈਆ। ਓਅੰ ਖੇਲ ਕਰੇ ਬੇਪਹਿਚਾਨ, ਮਹਿਬਾਨ ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿ ਮ਼ੰਦਰ ਰਿਹਾ ਸੁਹਾਈਆ। ਹਰਿ ਮੰਦਰ ਸੋਹੇ ਉਚ ਮਹੱਲਾ, ਪਰਮ ਪੁਰਖ ਸੁਹਾਈਆ। ਨਿਰਾਕਾਰ ਨਿਜ ਘਰ ਵਾਸੀ ਬੈਠਾ ਇਕ ਇਕੱਲਾ, ਅਕਲ ਕਲ ਆਪਣੀ ਖੇਲ ਖਿਲਾਈਆ। ਜੁਗਾ ਜੁਗੰਤਰ ਰੂਪ ਅਨੂਪ ਅਛਲ ਅਛੱਲਾ, ਵਲ ਛਲਧਾਰੀ ਭੇਵ ਨਾ ਰਾਈਆ। ਸਚ ਸੰਦੇਸ਼ ਨਰ ਨਰੇਸ਼ ਨਿਰਾਕਾਰ ਏਕਾ ਘੱਲਾ, ਧੁਨ ਅਨਾਦ ਬ੍ਰਹਿਮਾਦਿ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਏਕਾ ਮੰਦਰ ਦਏ ਵਡਿਆਈਆ। ਹਰਿ ਮੰਦਰ ਵਡਿਆਈ ਵਡ, ਸੋ ਪੁਰਖ ਨਿਰੰਜਣ ਆਪ ਵਡਿਆਇੰਦਾ। ਆਪਣੇ ਵਿਚੋਂ ਆਪਾ ਕੱਢ, ਆਪ ਆਪਣਾ ਰੂਪ ਧਰਾਇੰਦਾ। ਆਪਣੇ ਮੰਦਰ ਆਪ ਲਡਾਏ ਲਡ, ਪਰੇਮ ਪਿਆਰ ਪੀਆ ਪ੍ਰੀਤਮ ਪਿਰਿਆ ਨਾਰੀ ਆਪ ਕਰਾਇੰਦਾ। ਅਗੰਮ ਅਗੰਮੜਾ ਅਲੱਖ ਅਲੱਖਣਾ ਆਪ ਸੁਣਾਏ ਆਪਣਾ ਛੰਦ, ਬੋਧ ਅਗਾਧ ਆਪ ਅਲਾਇੰਦਾ। ਆਪੇ ਆਪਣਾ ਲੇਖਾ ਜਾਣੇ ਬੰਦੀ ਬੰਦ, ਦੂਸਰ ਬੰਧਨ ਨਾ ਕੋਇ ਵਖਾਇੰਦਾ। ਏਕੰਕਾਰਾ ਇਕ ਇਕੱਲਾ ਸਦਾ ਸੁਹੇਲਾ ਸਦ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿ ਮੰਦਰ ਥਾਨ ਸੁਹਾਇੰਦਾ। ਹਰਿ ਮੰਦਰ ਥਾਨ ਸੁਹੰਦੜਾ, ਸੁਹਾਏ ਆਪ ਕਰਤਾਰ। ਅਨਭਵ ਪਰਕਾਸ਼ ਕਰੰਦੜਾ, ਨਿਰਮਲ ਜੋਤ ਜੋਤ ਉਜਿਆਰ। ਆਦਿ ਜੁਗਾਦੀ ਵੇਖ ਵਖੰਦੜਾ, ਜੁਗ ਕਰਤਾ ਬੇਐਬ ਪਰਵਰਦਿਗਾਰ । ਦਾਤਾ ਦਾਨੀ ਗੁਣੀ ਗਹਿੰਦੜਾ, ਗਹਿਰ ਗੰਭੀਰ ਸੱਚੀ ਸਰਕਾਰ। ਨਿਰਗੁਣ ਨਿਰਗੁਣ ਖੇਲ ਖਲੰਦੜਾ, ਖੇਲੇ ਖੇਲ ਅਗੰਮ ਅਪਾਰ। ਏਕਾ ਮੰਤਰ ਨਾਉਂ ਦ੍ਰਿੜੰਦੜਾ, ਹਰੀ ਓਮ ਏਕਾ ਤਤ ਵਿਚਾਰ। ਰੂਪ ਅਨੂਪ ਆਪ ਦਸੰਦੜਾ, ਸ਼ਾਹੋ ਭੂਪ ਸੱਚਾ ਸਿਕਦਾਰ। ਦੋ ਜਹਾਨਾਂ ਲੇਖ ਲਿਖੰਦੜਾ, ਲਿਖ ਲਿਖ ਲੇਖਾ ਵੇਖੇ ਵੇਖਣਹਾਰ। ਕਾਗਦ ਕਲਮ ਨਾ ਕੋਇ ਰਖੰਦੜਾ, ਮਸ ਬਨਾਸਪਤ ਨਾ ਕੋਇ ਆਧਾਰ। ਆਪਣੀ ਇਛਿਆ ਆਪੇ ਪੂਰ ਕਰੰਦੜਾ, ਭਵਿਖਤ ਭਿਛਿਆ ਪਾਏ ਹਰਿ ਗਿਰਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਸੋਹੇ ਏਕਾ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਹਰਿ ਨਰ ਸੁਹਾਇੰਦਾ, ਨਿਰਗੁਣ ਨਿਰਵੈਰ ਪੁਰਖ ਅਕਾਲ। ਜੂਨੀ ਰਹਿਤ ਆਪਣਾ ਰੂਪ ਆਪ ਪਰਗਟਾਇੰਦਾ, ਭਾਗ ਲਗਾਏ ਸਚਖੰਡ ਸੱਚੀ ਧਰਮਸਾਲ। ਜੋਤੀ ਜਾਤਾ ਖੇਲ ਖਿਲਾਇੰਦਾ, ਜਾਗਰਤ ਜੋਤ ਦੀਨ ਦਿਆਲ। ਆਪਣਾ ਵੇਲਾ ਵਕਤ ਆਪ ਸੁਹਾਇੰਦਾ, ਥਿਤ ਵਾਰ ਨਾ ਸਕੇ ਕੋਇ ਸੁਰਤ ਸੰਭਾਲ। ਏਕਾ ਅੱਖਰ ਆਪ ਪਰਗਟਾਇੰਦਾ, ਇਕ ਓਮ ਹੋ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਰੰਗ ਰੰਗਾਇੰਦਾ। ਹਰਿ ਮੰਦਰ ਰੰਗ ਰੰਗੀਲਾ, ਰੰਗ ਰੰਗ ਵਿਚ ਚਮਕਾਈਆ। ਆਦਿ ਨਿਰੰਜਣ ਛੈਲ ਛਬੀਲਾ, ਜੋਬਨਵੰਤ ਸਹਿਜ ਸੁਖਦਾਈਆ। ਰੂਪ ਪਰਗਟਾਏ ਲਾਲ ਕੰਚਨ ਸੂਹਾ ਚਿਟਾ ਪੀਲਾ, ਨੀਲਾ ਕਾਲਾ ਭੇਵ ਨਾ ਰਾਈਆ। ਦਰਗਹ ਸਾਚੀ ਆਦਿ ਜੁਗਾਦੀ ਆਪਣਾ ਬਣਿਆ ਰਹੇ ਆਪ ਵਕੀਲਾ, ਆਪਣੀ ਦਲੀਲ ਦਏ ਸਵਾਈਆ। ਦੂਸਰ ਕਰੇ ਨਾ ਕੋਏ ਅਪੀਲਾ, ਹੁਕਮੀ ਹੁਕਮ ਨਾ ਕੋਇ ਸੁਣਾਈਆ। ਨਿਰਗੁਣ ਨਿਰਗੁਣ ਬਣਾਏ ਇਕ ਕਬੀਲਾ ਬੰਸ ਸਰਬੰਸ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਵਖਾਏ ਏਕਾ ਘਰ, ਘਰ ਮੰਦਰ ਸੋਭਾ ਪਾਈਆ। ਘਰ ਮੰਦਰ ਹਰਿ ਸੁਹਾਵਣਾ, ਸਤਿ ਪੁਰਖ ਨਿਰੰਜਣ ਆਪ ਸੁਹਾਇਆ। ਮੂਰਤ ਅਕਾਲ ਆਸਣ ਲਾਵਣਾ, ਭੇਵ ਅਭੇਦਾ ਭੇਵ ਛੁਪਾਇਆ। ਭਗਵਨ ਭਗਵੰਤ ਰੂਪ ਇਕ ਦਰਸਾਵਣਾ, ਆਦਿ ਸ਼ਕਤ ਜੋਤ ਰੁਸ਼ਨਾਇਆ। ਰਕਤ ਬੂੰਦ ਨਾ ਮੇਲ ਮਿਲਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚਾ ਇਕ ਸੁਹਾਵਣਾ। ਦਰ ਸੁਹਾਏ ਪਾਰਬ੍ਰਹਮ, ਉਚ ਅਗੰਮ ਅਥਾਹ। ਆਪ ਉਪਜਾਏ ਆਪਣਾ ਨਾਮ, ਦੋ ਜਹਾਨ ਬਣਾਏ ਸਚ ਮਲਾਹ। ਪੂਰਨ ਕਰੇ ਆਪਣਾ ਕਾਮ, ਸਿਫ਼ਤੀ ਦੇਵੇ ਸਿਫ਼ਤ ਸਾਲਾਹ। ਦਰਗਹਿ ਸਾਚੀ ਵਸੇ ਧਾਮ, ਧਾਮ ਅਵੱਲੜਾ ਰਿਹਾ ਸੁਹਾ। ਕਰੇ ਪਰਕਾਸ਼ ਏਕਾ ਰਾਮ, ਰਮਿਆ ਰਹੇ ਸਭਨੀ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਸਾਚਾ ਹਰਿ, ਆਪਣਾ ਹੁਕਮ ਆਪੇ ਰਿਹਾ ਸੁਣਾ। ਏਕਾ ਹੁਕਮ ਹਰਿ ਕਰਤਾਰ, ਏਕਾ ਸਿਖ਼ਿਆ ਸਚ ਜਣਾਈਆ। ਏਕਾ ਮੰਦਰ ਇਕ ਦਵਾਰ, ਏਕਾ ਹਰਿ ਹਰਿ ਸੋਭਾ ਪਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਨਮੋ ਨਮੋ ਨਿਮਸਕਾਰ, ਏਕਾ ਬੈਠਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਨਮੋ ਆਪਣੀ ਆਪੇ ਰੀਤ ਚਲਾਈਆ। ਆਦਿ ਨਮੋ ਨਮਸਕਾਰ ਗੁਰਦੇਵ, ਦੇਵ ਦੇਵਾ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਅਲੱਖ ਅਭੇਵ, ਅਗੰਮ ਅਥਾਹ ਬੇਪਰਵਾਹ ਦਰ ਘਰ ਸਾਚਾ ਆਪ ਸੁਹਾਇੰਦਾ। ਆਪੇ ਜਾਣੇ ਆਪਣੀ ਸੇਵ, ਸੇਵਕ ਸੇਵਾਦਾਰ ਸਾਚੀ ਸੇਵਾ ਆਪ ਕਰਾਇੰਦਾ। ਰੂਪ ਅਨੂਪ ਭੂਪ ਸ਼ਾਹੋ ਸੱਚੀ ਸਰਕਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਤਖ਼ਤ ਤਾਜ ਸਿਰ ਰੱਖ ਦਸਤਾਰ, ਏਕਾ ਹੁਕਮ ਨਾਮ ਦ੍ਰਿੜਾਇੰਦਾ । ਨਮੋ ਸਤਿ ਵਰਤੇ ਵਰਤਾਰ, ਸਤਿ ਸਤਿ ਆਪਣੀ ਧਾਰ ਬੰਧਾਇੰਦਾ। ਸਤਿ ਰੂਪ ਹਰਿ ਕਰਤਾਰ, ਸਤਿ ਰੂਪ ਪਾਰਬ੍ਰਹਮ ਆਧਾਰ, ਸਤਿ ਰੂਪ ਸਭ ਤੋਂ ਵਸੇ ਬਾਹਰ, ਸਤਿ ਸਿੰਘਸਣ ਸਤਿ ਪੁਰਖ ਅਬਿਨਾਸ਼ਨ ਸਤਿ ਸਤਿਵਾਦੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸੇ ਸਾਚਾ ਹਰਿ, ਸਾਚਾ ਮੰਦਰ ਆਪ ਵਡਿਆਇੰਦਾ। ਸਾਚਾ ਮੰਦਰ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਇਆ। ਆਪਣੀ ਗਾਏ ਮਹਿਮਾ ਅਗਣਤ, ਗਾਵਣਹਾਰਾ ਦਿਸ ਨਾ ਆਇਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਕਰਤਾ ਬੇਪਰਵਾਹਿਆ। ਆਪਣੀ ਇਛਿਆ ਬਣਾਏ ਆਪਣਾ ਮੰਤ, ਆਪਣਾ ਨਾਉਂ ਆਪ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸਤਿ ਏਕਾ ਤਤ, ਪਾਰਬ੍ਰਹਮ ਪ੍ਰਭ ਆਪਣਾ ਆਪ ਪਰਗਟਾਇਆ। ਸਤਿ ਸਤਿ ਸਤਿ ਕਰ ਪਰਧਾਨ, ਸਤਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਸਤਿ ਸ਼ਬਦ ਨਾਦ ਧੁਨਕਾਨ, ਸਤਿ ਨਾਦੀ ਨਾਦ ਵਜਾਇੰਦਾ। ਸਤਿ ਸਚਖੰਡ ਦਵਾਰਾ ਇਕ ਮਕਾਨ, ਸਤਿ ਥਿਰ ਘਰ ਸਾਚਾ ਆਪ ਸੁਹਾਇੰਦਾ। ਸਤਿ ਨਿਰਗੁਣ ਨਿਰਗੁਣ ਦੇਵੇ ਦਾਨ, ਸਤਿ ਵਸਤੂ ਝੋਲੀ ਆਪ ਭਰਾਇੰਦਾ। ਸਤਿ ਵਿਸ਼ਨ ਕਰ ਪਰਧਾਨ, ਸਤਿ ਅੰਮ੍ਰਿਤ ਕਵਲ ਟਿਕਾਇੰਦਾ। ਸਤਿ ਬ੍ਰਹਮਾ ਬ੍ਰਹਮ ਨਿਸ਼ਾਨ, ਸਤਿ ਸਰੂਪ ਆਪ ਵਖਾਇੰਦਾ। ਸਤਿ ਸ਼ੰਕਰ ਗੁਣ ਨਿਧਾਨ, ਗੁਣਵੰਤਾ ਵੇਖ ਵਖਾਇੰਦਾ। ਏਕਾ ਸf਼ਤ ਕਰ ਪਰਵਾਨ, ਤਿੰਨਾਂ ਏਕਾ ਰੰਗ ਰੰਗਾਇੰਦਾ। ਏਕਾ ਸਤਿ ਦੇਵੇ ਦਾਨ, ਸਾਂਤਕ ਸਤਿ ਸਤਿ ਸਮਝਾਇੰਦਾ। ਏਕਾ ਸਤਿ ਦੇਵੇ ਗਿਆਨ, ਬ੍ਰਹਮਾ ਚਾਰੇ ਵੇਦ ਗਾਇੰਦਾ। ਏਕਾ ਸਤਿ ਕਰੇ ਪਛਾਣ, ਸ਼ੰਕਰ ਹੱਥ ਤ੍ਰਸੂਲ ਉਠਾਇੰਦਾ। ਏਕਾ ਸਤਿ ਕਰੇ ਧਿਆਨ, ਵਿਸ਼ਨੂੰ ਸਾਂਗੋ ਪਾਂਗ ਸੇਜ ਹੰਢਾਇੰਦਾ। ਏਕਾ ਸਤਿ ਹੋਏ ਮਿਹਰਵਾਨ, ਤ੍ਰੈਗੁਣ ਵੰਡਣ ਵੰਡ ਵੰਡਾਇੰਦਾ। ਏਕਾ ਸਤਿ ਪਾਏ ਆਣ, ਪੰਜ ਤਤ ਆਪ ਪਰਗਟਾਇੰਦਾ। ਏਕਾ ਸਤਿ ਕਰੇ ਵਖਿਆਨ, ਆਪਣਾ ਹੁਕਮ ਆਪ ਸੁਣਾਇੰਦਾ। ਏਕਾ ਸਤਿ ਲੱਖ ਚੁਰਾਸੀ ਘਾੜਨ ਘੜੇ ਆਣ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਏਕਾ ਸਤਿ ਕਾਇਆ ਮੰਦਰ ਅੰਦਰ ਘਰ ਵਿਚ ਘਰ ਵਖਾਏ ਸਚ ਮਕਾਨ, ਆਤਮ ਬ੍ਰਹਮ ਆਪ ਬਹਾਇੰਦਾ। ਏਕਾ ਸਤਿ ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਏਕਾ ਆਪਣੇ ਰੰਗ ਰੰਗਾਇੰਦਾ। ਏਕਾ ਸਤਿ ਸ਼ਬਦ ਨਾਦ ਵਜਾਏ ਸੱਚੀ ਧੁਨਕਾਨ, ਅਨਹਦ ਆਪਣਾ ਤਾਲ ਵਜਾਇੰਦਾ। ਏਕਾ ਸਤਿ ਈਸ਼ ਜੀਵ ਕਰ ਪਰਵਾਨ, ਪਰਮ ਆਤਮਾ ਆਪਣਾ ਖੇਲ ਖਿਲਾਇੰਦਾ । ਏਕਾ ਸਤਿ ਪੰਜ ਤਤ ਦੇਵੇ ਦਾਨ, ਕਾਮ ਕਰੋਧ ਲੋਭ ਮੋਹ ਹੰਕਾਰ ਜਗਤ ਵਾਸਨਾ ਵਿਚ ਰਖਾਇੰਦਾ। ਏਕਾ ਸਤਿ ਆਸਾ ਤ੍ਰਿਸ਼ਨਾ ਖੋਲ੍ਹ ਦੁਕਾਨ, ਜੂਠ ਝੂਠ ਵਿਚ ਵਿਕਾਇੰਦਾ । ਏਕਾ ਸਤਿ ਹੋਏ ਜਾਣੀ ਜਾਣ, ਜਾਨਣਹਾਰਾ ਦਿਸ ਨਾ ਆਇੰਦਾ। ਏਕਾ ਸਤਿ ਦੋ ਜਹਾਨਾਂ ਵੰਡੇ ਵੰਡ ਸ੍ਰੀ ਭਗਵਾਨ, ਲੋਕਮਾਤ ਫੇਰਾ ਪਾਇੰਦਾ। ਏਕਾ ਸਤਿ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕਰੇ ਕਲਿਆਣ, ਸਤਿ ਸਤਿ ਆਪਣੀ ਧਾਰ ਵਖਾਇੰਦਾ। ਏਕਾ ਸਤਿ ਗੁਰ ਅਵਤਾਰ ਹੋਏ ਮਿਹਰਵਾਨ, ਸੰਤ ਭਗਵੰਤ ਸਤਿ ਸਤਿਵਾਦੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਉਪਜਾਇਆ ਨਾਮ ਸਤਿ, ਸ਼ਬਦ ਅਗੰਮੀ ਰਚਨਾ ਰਚ, ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ। ਖੇਲ ਖਲਾਏ ਸਤਿ ਕਰਤਾਰ, ਸਤਿ ਬਾਣੀ ਸ਼ਬਦ ਚਲਾਈਆ। ਆਦਿ ਜੁਗਾਦੀ ਸਾਚੀ ਕਾਰ, ਜੁਗਾ ਜੁਗੰਤਰ ਵੇਸ ਵਟਾਈਆ। ਹਰਿ ਜੂ ਹਰਿ ਮੰਦਰ ਸੁਹਾਏ ਬੰਕ ਦਵਾਰ, ਘਰ ਸੁਹੰਜਣਾ ਇਕ ਵਡਿਆਈਆ। ਨਮੋ ਸਤਿ ਬ੍ਰਹਮਮਤ ਇਕ ਤਤ, ਲੱਖ ਚੁਰਾਸੀ ਜੀਵ ਜੰਤ ਆਤਮ ਬ੍ਰਹਮ ਸਹਿਜ ਸੁਖਦੇਵ, ਨੇਹਕੇਵ ਨੇਹਕਰਮੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਬੈਠਾ ਸਾਚਾ ਹਰਿ, ਸਾਚਾ ਪੌੜਾ ਇਕ ਲਗਾਈਆ। ਹਰਿ ਜੂ ਹਰਿ ਮੰਦਰ ਲਾਏ ਪੌੜਾ, ਚੌਥਾ ਜੁਗ ਵੇਖ ਵਖਾਈਆ। ਰੂਪ ਅਨੂਪ ਵਟਾਏ ਬ੍ਰਹਿਮਣ ਗੌੜਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸੰਬਲ ਨਗਰ ਕੋਇ ਨਾ ਜਾਣੇ ਉਚਾ ਲੰਮਾਂ ਚੌੜਾ, ਰਵਦਾਸ ਚੁਮਿਆਰ ਗਿਆ ਸਮਝਾਈਆ। ਚਾਰ ਕੁੰਟ ਚਾਰ ਦੀਵਾਰ ਚਾਰ ਜੁਗ ਸੱਸੇ ਉਪਰ ਪਾਏ ਹੋੜਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਹੰ ਬ੍ਰਹਮ ਆਪ ਬੁਝਾਏ ਲੱਗੀ ਔੜਾ, ਅੰਮ੍ਰਿਤ ਮੇਘ ਮੇਘ ਬਰਸਾਈਆ। ਲੱਖ ਚੁਰਾਸੀ ਵੇਖੇ ਫਲ ਮਿੱਠਾ ਕੌੜਾ, ਸਤਿ ਅਸਤਿ ਆਪਣੀ ਧਾਰ ਬੰਧਾਈਆ। ਨਿਰਾਕਾਰ ਨਿਰਵੈਰ ਪੁਰਖ ਅਕਾਲ, ਆਦਿ ਜੁਗਾਦਿ ਜੁਗਾ ਜੁਗੰਤ ਫਿਰੇ ਦੌੜਾ, ਸਖ਼ੀ ਸੁਲਤਾਨ ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ ਗੁਰ ਗੁਰ ਆਪਣਾ ਰੂਪ ਵਟਾਈਆ। ਸ਼ਾਹੋ ਭੂਪ ਵਡ ਪੀਰਨ ਪੀਰ, ਨਾਮ ਨਿਧਾਨ ਸਾਗਰ ਸਿੰਧ, ਭਗਤ ਵਛਲ ਮੀਤ ਮੁਰਾਰ, ਦਰ ਦਰਵੇਸ਼ ਦਰ ਦਰ ਅਲੱਖ ਜਗਾਈਆ। ਭਗਤ ਭਗਵੰਤ ਲਏ ਉਭਾਰ, ਸਾਚੇ ਸੰਤ ਇਕ ਪਿਆਰ, ਗੁਰਮੁਖ ਗੁਰਸਿਖ ਆਤਮ ਅੰਤਰ ਮੇਲ ਮਿਲਾਈਆ। ਨਾਤਾ ਤੋੜ ਸਰਬ ਸੰਸਾਰ, ਦੇਵੇ ਨਾਮ ਇਕ ਆਧਾਰ, ਬ੍ਰਹਮ ਤਤ ਕਰੇ ਵਿਚਾਰ, ਮਨ ਮਤ ਬੁਧ ਭੇਵ ਨਾ ਰਾਈਆ। ਸੁਹਾਏ ਏਕਾ ਬੰਕ ਦਵਾਰ, ਹਰਿ ਮੰਦਰ ਖੋਲ੍ਹ ਕਿਵਾੜ, ਸਤਿ ਸਰੂਪ ਸਤਿ ਸਤਿਵਾਦੀ ਕਰੇ ਸਾਚੀ ਕਾਰ, ਹਰਿਜਨ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਏਕਾ ਹਰਿ, ਨਾ ਜਨਮੇ ਨਾ ਜਾਏ ਮਰ, ਹਰਿ ਮੰਦਰ ਅੰਦਰ ਬੈਠਾ ਵੜ, ਸਚ ਸਿੰਘਾਸਣ ਆਸਣ ਸੋਭਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਲਗਾਏ ਆਪਣੇ ਲੜ, ਲੱਖ ਚੁਰਾਸੀ ਲੜ ਛੁਡਾਈਆ।