੩ ਮੱਘਰ ੨੦੧੭ ਬਿਕ੍ਰਮੀ ਪਸ਼ੌਰਾ ਸਿੰਘ ਦੇ ਘਰ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸਦ ਮਿਹਰਵਾਨ, ਆਦਿ ਅੰਤ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਖੇਲ ਮਹਾਨ, ਨਿਰਗੁਣ ਨਿਰਵੈਰ ਆਪ ਕਰਾਈਆ। ਏਕੰਕਾਰਾ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਾਚਾ ਕਾਹਨ, ਇਕ ਇਕੱਲਾ ਨਾਉਂ ਪਰਗਟਾਈਆ। ਸ੍ਰੀ ਭਗਵਾਨ ਵਾਲੀ ਦੋ ਜਹਾਨ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਭੇਵ ਨਾ ਰਾਈਆ। ਪਾਰਬ੍ਰਹਮ ਆਪ ਆਪਣਾ ਲਏ ਉਪਾ, ਨਾਮ ਨਾਮਾ ਆਪ ਉਪਾਈਆ। ਸਚਖੰਡ ਦਵਾਰ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਈ ਛੁਹਾਈਆ। ਆਪਣੀ ਇਛਿਆ ਆਪਣੇ ਵਿਚ ਧਰਾ, ਲੇਖਾ ਜਾਣੇ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰਾ, ਆਪੇ ਬੰਨ੍ਹੇ ਆਪਣੀ ਧਾਰਾ, ਆਦਿ ਪੁਰਖ ਨਾਉਂ ਧਰਾਈਆ। ਆਦਿ ਪੁਰਖ ਸਚਖੰਡ, ਦਰ ਘਰ ਸਾਚਾ ਵੇਸ ਵਟਾਇੰਦਾ। ਆਪਣੇ ਅੰਦਰ ਆਪ ਆਪੇ ਕਰੇ ਬੰਦ, ਦੂਸਰ ਸੰਗ ਨਾ ਕੋਈ ਰਖਾਇੰਦਾ। ਕਰੇ ਖੇਲ ਗਹਿਰ ਗੰਭੀਰ ਗੁਣੀ ਗਹਿੰਦ, ਭੇਵ ਅਭੇਦਾ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਕਲ ਆਪ ਵਰਤਾਇੰਦਾ। ਕਲ ਵਰਤੇ ਅਕਲ ਕਲ ਧਾਰ, ਮਹਿਮਾ ਅਕਥ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਹਰਿ ਪੁਰਖ ਨਿਰੰਜਣ ਵੇਖ ਵਖਾਈਆ। ਏਕੰਕਾਰਾ ਕਰੇ ਪਿਆਰ, ਆਦਿ ਨਿਰੰਜਣ ਮੇਲਾ ਸਹਿਜ ਸੁਭਾਈਆ। ਅਬਿਨਾਸੀ ਕਰਤਾ ਮੀਤ ਮੁਰਾਰ, ਸ੍ਰੀ ਭਗਵਾਨ ਦਏ ਮਿਲਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪਣੀ ਆਪ ਲਏ ਅੰਗੜਾਈਆ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਆਪਣਾ ਮੰਦਰ ਸੋਭਾ ਪਾਈਆ। ਕਰੇ ਕਰਾਏ ਸਾਚੀ ਕਾਰ, ਕਰਤਾ ਪੁਰਖ ਕਰਨੀ ਕਿਰਤ ਆਪ ਕਮਾਈਆ। ਘਾੜਤ ਘੜੇ ਅਗੰਮ ਅਪਾਰ, ਘੜਨ ਭੰਨਣਹਾਰ ਪੁਰਖ ਸਮਰਥ ਰੂਪ ਰੰਗ ਰੇਖ ਨਾ ਕੋਈ ਜਣਾਈਆ। ਆਪਣੀ ਪਰਗਟਾਏ ਆਪੇ ਵਥ, ਵੇਖਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਹਰਿ ਵੱਡਾ ਸਾਹਿਬ ਸੁਲਤਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਸਤਿ ਸਰੂਪੀ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ। ਆਪੇ ਹੋਏ ਜਾਣੀ ਜਾਣ, ਜਾਨਣਹਾਰ ਦਿਸ ਨਾ ਆਇੰਦਾ। ਦਰਗਹਿ ਸਾਚੀ ਹੋ ਪਰਧਾਨ, ਦਰ ਦਵਾਰ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਘਾੜਨ ਆਪ ਘੜਾਇੰਦਾ। ਸਾਚਾ ਘਾੜਨ ਘੜਨਹਾਰਾ, ਏਕਾ ਰੰਗ ਸਮਾਇਆ। ਆਪਣੇ ਮੰਦਰ ਵੜਨਹਾਰਾ, ਰੂਪ ਅਨੂਪ ਬੇਪਰਵਾਹਿਆ। ਆਪਣੀ ਕਰਨੀ ਆਪੇ ਕਰਨਹਾਰਾ, ਘਰ ਘਰ ਵੇਖੇ ਹਰ ਘਟ ਥਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸਾਚਾ ਘਰ, ਏਕਾ ਵਸੇ ਹਰਿ ਹਰਿ, ਦੂਸਰ ਰੂਪ ਨਾ ਕੋਇ ਦਰਸਾਇਆ। ਸਚਖੰਡ ਦੁਆਰਾ ਕਰ ਤਿਆਰ, ਅਨਭਵ ਆਪਣਾ ਰੂਪ ਪਰਗਟਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਖੇਲੇ ਖੇਲ ਸਹਿਜ ਸੁਖਦਾਈਆ। ਨਿਰਗੁਣ ਦਾਤਾ ਬੇਐਬ ਪਰਵਰਦਿਗਾਰ, ਜਲਵਾ ਨੂਰ ਨੂਰ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਆਪ ਸੁਹਾਈਆ। ਹਰਿ ਮੰਦਰ ਸੋਭਾਵੰਤ, ਸਚਖੰਡ ਦਵਾਰਾ ਆਪ ਸੁਹਾਇਆ। ਪੁਰਖ ਅਬਿਨਾਸ਼ੀ ਏਕਾ ਕੰਤ, ਨਿਰਗੁਣ ਬੈਠਾ ਆਸਣ ਲਾਇਆ। ਸਾਚੇ ਤਖ਼ਤ ਬਣਾਏ ਬਣਤ, ਸਾਚੇ ਤਖ਼ਤ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਪੇ ਚੜ੍ਹ, ਆਪ ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਆਪ ਵਰਤਾਇੰਦਾ, ਆਪ ਆਪਣੀ ਕਿਰਪਾ ਧਾਰ। ਆਪ ਆਪਣਾ ਨਾਉਂ ਸੁਣਾਇੰਦਾ, ਨਿਰਗੁਣ ਨਿਰਗੁਣ ਕਰ ਪੁਕਾਰ। ਦਰ ਘਰ ਸਾਚੇ ਖੇਲ ਖਿਲਾਇੰਦਾ, ਤਖ਼ਤ ਨਿਵਾਸੀ ਬਣ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਲੱਖ ਅਗੋਚਰ ਅਗੰਮ ਅਪਾਰ। ਅਲੱਖ ਅਗੋਚਰ ਖੇਲ ਖਿਲਾਇਆ, ਪਾਰਬ੍ਰਹਮ ਭੇਵ ਨਾ ਆਇੰਦਾ। ਆਪਣਾ ਹੁਕਮ ਆਪ ਜਣਾਇਆ, ਆਪਣਾ ਲੇਖਾ ਆਪਣੇ ਵਿਚ ਟਿਕਾਇੰਦਾ। ਆਪਣੇ ਤਖ਼ਤ ਆਪੇ ਆਸਣ ਲਾਇਆ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਆਪਣੀ ਸੇਵਾ ਆਪ ਕਮਾਇਆ, ਦਰ ਦਰਬਾਨ ਨਾ ਕੋਈ ਰਖਾਇੰਦਾ। ਸੀਸ ਜਗਦੀਸ ਆਪ ਨਾ ਕੋਈ ਝੁਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਨਾਉਂ ਆਪ ਧਰਾਇੰਦਾ। ਨਾਉਂ ਨਿਰੰਕਾਰਾ ਆਪੇ ਧਰ, ਆਪਣਾ ਖੇਲ ਆਪ ਖਲਾਈਆ। ਆਪ ਵਸੇ ਆਪਣੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਪੇ ਬਹੈ ਅੰਦਰ ਵੜ, ਸਚ ਸਿੰਘਾਸਣ ਸੋਭਾ ਪਾਈਆ। ਆਪੇ ਪੁਰਖ ਨਾਰੀ ਨਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਵੇ ਆਪੇ ਵਰ, ਆਪਣੀ ਝੋਲੀ ਆਪੇ ਅੱਗੇ ਡਾਹੀਆ। ਆਪੇ ਬਣੇ ਖਿਲਾਰੀ, ਹਰਿ ਸੱਚੀ ਖੇਲ ਖਿਲਾਇੰਦਾ। ਆਪੇ ਬਣੇ ਭੰਡਾਰੀ, ਆਪਣੀ ਵਸਤ ਆਪੇ ਝੋਲੀ ਪਾਇੰਦਾ। ਆਪੇ ਨਿਰਗੁਣ ਜੋਤ ਜਗੇ ਨਿਰੰਕਾਰੀ, ਆਪੇ ਸੁੰਨ ਸਮਾਧ ਸਮਾਇੰਦਾ। ਆਪੇ ਵਸੇ ਧਾਮ ਨਿਆਰੀ, ਨੇਹਚਲ ਧਾਮ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਵੇ ਆਪੇ ਵਰ, ਆਪਣੀ ਭਿਛਿਆ ਆਪ ਵਰਤਾਇੰਦਾ। ਆਪਣੀ ਭਿਛਿਆ ਆਪੇ ਮੰਗ, ਹਰਿ ਸਾਚਾ ਖੇਲ ਖਿਲਾਇੰਦਾ। ਨਿਰਗੁਣ ਚਾੜ੍ਹੇ ਨਿਰਗੁਣ ਰੰਗ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਨਾਮ ਨਿਰਗੁਣ ਮਰਦੰਗ, ਨਿਰਗੁਣ ਤਾਲ ਵਜਾਇੰਦਾ । ਨਿਰਗੁਣ ਸਾਥੀ ਨਿਰਗੁਣ ਸੰਗ, ਨਿਰਗੁਣ ਸਗਲਾ ਸੰਗ ਨਿਭਾਇੰਦਾ। ਨਿਰਗੁਣ ਲਾਏ ਆਪਣੇ ਅੰਗ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਵੇਖੇ ਨਿਰਗੁਣ ਪੰਧ, ਦੂਸਰ ਭੇਵ ਨਾ ਕੋਈ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਏਕਾ ਵਰ, ਆਪਣਾ ਭੇਵ ਆਪ ਖੁਲਾਇੰਦਾ। ਆਪਣਾ ਭੇਵ ਖੁਲਾਵਣਹਾਰਾ, ਏਕਾ ਹੁਕਮ ਜਣਾਇੰਦਾ। ਨਿਰਗੁਣ ਖੇਲ ਕਰੇ ਅਗੰਮ ਅਪਾਰਾ, ਆਪ ਆਪਣੀ ਧਾਰ ਚਲਾਇੰਦਾ। ਆਪੇ ਬਣਿਆ ਰਹੇ ਨਿਹਕਲੰਕ ਆਦਿ ਅੰਤ ਨਾ ਪਾਰਾਵਾਰਾ, ਵਾਰ ਥਿਤ ਨਾ ਕੋਈ ਵਖਾਇੰਦਾ। ਦੂਸਰ ਦਿਸੇ ਨਾ ਕੋਈ ਦਵਾਰਾ, ਮੰਗਣ ਦਰ ਨਾ ਕਿਸੇ ਜਾਇੰਦਾ। ਆਪੇ ਵਣਜ ਆਪ ਵਣਜਾਰਾ, ਹੱਟ ਹਟਵਾਣਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਨਿਹਕਲੰਕ, ਸੋ ਪੁਰਖ ਨਿਰੰਜਣ ਨਾਉਂ ਧਰਾਈਆ। ਹਰਿ ਪੁਰਖ ਨਿਰੰਜਣ ਸੁਹਾਏ ਆਪਣਾ ਬੰਕ, ਏਕੰਕਾਰਾ ਵੇਖੇ ਥਾਉਂ ਥਾਈਆ। ਆਦਿ ਨਿਰੰਜਣ ਮਹਿਮਾ ਅਗਣਤ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਸਾਚਾ ਕੰਤ, ਕੰਤ ਕੰਤੂਹਲ ਆਪ ਅਖਵਾਈਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਬਣਤ, ਆਪਣਾ ਨਾਉਂ ਆਪ ਵਡਿਆਈਆ। ਪਾਰਬ੍ਰਹਮ ਦਰ ਦਰਵੇਸ਼ ਰਹੇ ਮੰਗਤ, ਸੀਸ ਜਗਦੀਸ਼ ਆਪਣੀ ਖੇਲ ਆਪ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਆਪਣਾ ਭੇਵ ਦਏ ਖੁਲ੍ਹਾਈਆ। ਹਰਿ ਕਾ ਰੂਪ ਨਿਹਕਲੰਕ, ਅਨਭਵ ਪਰਕਾਸ਼ਿਆ। ਸੋ ਪੁਰਖ ਨਿਰੰਜਣ ਨਿਹਕਲੰਕ, ਆਦਿ ਜੁਗਾਦਿ ਨਾ ਕਦੇ ਵਿਨਾਸਿਆ। ਹਰਿ ਪੁਰਖ ਨਿਰੰਜਣ ਨਿਹਕਲੰਕ, ਸਚਖੰਡ ਦਵਾਰੇ ਪਾਵੇ ਰਾਸਿਆ। ਏਕੰਕਾਰਾ ਨਿਹਕਲੰਕ, ਆਪਣਾ ਜਾਣੇ ਆਪ ਭਰਵਾਸਿਆ। ਆਦਿ ਨਿਰੰਜਣ ਨਿਹਕਲੰਕ, ਜੋਤੀ ਜੋਤ ਸਦਾ ਪਰਕਾਸਿਆ। ਸ੍ਰੀ ਭਗਵਾਨ ਨਿਹਕਲੰਕ, ਵੇਖਣਹਾਰ ਖੇਲ ਤਮਾਸ਼ਿਆ। ਅਬਿਨਾਸ਼ੀ ਕਰਤਾ ਨਿਹਕਲੰਕ, ਆਪਣੀ ਕਰੇ ਆਪੇ ਪੂਰੀ ਆਸਿਆ। ਪਾਰਬ੍ਰਹਮ ਪ੍ਰਭ ਨਿਹਕਲੰਕ, ਸੇਵਕ ਸੇਵਕ ਬਣਿਆ ਰਹੇ ਦਾਸੀ ਦਾਸੀਆ। ਸ਼ਬਦ ਅਨਾਦੀ ਨਿਹਕਲੰਕ, ਸਚਖੰਡ ਦਵਾਰੇ ਕਰੇ ਵਾਸਿਆ। ਬ੍ਰਹਮਾ ਵਿਸ਼ਨ ਸ਼ਿਵ ਧਾਰ ਨਿਹਕਲੰਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪੇ ਜਾਣੇ ਲੇਖਾ ਆਪਣੇ ਦਰ, ਆਪਣੇ ਘਰ ਆਪ ਕਰੇ ਨਿਵਾਸਿਆ । ਵਿਸ਼ਨ ਬ੍ਰਹਮਾ ਸ਼ਿਵ ਸਾਚੀ ਧਾਰ, ਨਿਹਕਲੰਕ ਨਿਰਗੁਣ ਰੂਪ ਆਪ ਪਰਗਟਾਈਆ। ਆਪੇ ਬ੍ਰਹਿਮੰਡ ਖੰਡ ਲੋਆਂ ਪੁਰੀਆਂ ਮਹੱਲ ਲਏ ਉਸਾਰ, ਨਿਹਕਲੰਕ ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਰਵ ਸਸ ਲਏ ਉਭਾਰ, ਨਿਹਕਲੰਕ ਹਰਿ ਜੋਤੀ ਜੋਤ ਜਗਾਈਆ। ਆਪੇ ਸ਼ਬਦ ਨਾਦ ਧੁਨਕਾਰ, ਬੋਧ ਅਗਾਧ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਖੇਲ ਅਪਾਰਾ, ਹਰਿ ਸਾਚਾ ਆਪ ਕਰਾਇੰਦਾ। ਸੇਵਾ ਲਾਏ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਇੰਦਾ। ਦੇਵਣਹਾਰਾ ਸਤਿ ਭੰਡਾਰਾ, ਸਚ ਵਸਤ ਝੋਲੀ ਪਾਇੰਦਾ। ਕਰੇ ਖੇਲ ਘੜਨ ਭੰਨਣਹਾਰਾ, ਸਾਚੀ ਘਾੜਤ ਆਪ ਘੜਾਇੰਦਾ। ਲੇਖਾ ਜਾਣੇ ਅੰਤਮ ਵਾਰਾ, ਸਤਿ ਸੰਗਾਰਾ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣਾ ਬਲ ਆਪ ਰਖਾਇੰਦਾ। ਨਿਹਕਲੰਕ ਸ੍ਰੀ ਭਗਵਾਨ, ਦੂਸਰ ਦਰ ਨਾ ਕੋਈ ਜਣਾਈਆ। ਸਚਖੰਡ ਦਵਾਰੇ ਵਸੇ ਵਡ ਮਿਹਰਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਦਰਗਹਿ ਸਾਚੀ ਝੁਲਾਏ ਇਕ ਨਿਸ਼ਾਨ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਦੇਵਣਹਾਰਾ ਧੁਰ ਫ਼ਰਮਾਣ, ਬੇਐਬ ਨਾਮ ਖ਼ੁਦਾਈਆ। ਸ਼ਬਦੀ ਸ਼ਬਦ ਕਰ ਬਲਵਾਨ, ਸੁਤ ਦੁਲਾਰਾ ਵੇਖ ਵਖਾਈਆ। ਵਿਸ਼ਨੂੰ ਦੇਵਣਹਾਰਾ ਦਾਨ, ਏਕਾ ਵਸਤ ਝੋਲੀ ਪਾਈਆ। ਬ੍ਰਹਮੇ ਬਖ਼ਸ਼ੇ ਇਕ ਗਿਆਨ, ਨਿਸ਼ਅੱਖਰ ਨਾਮ ਸੁਣਾਈਆ। ਸ਼ੰਕਰ ਕਰੇ ਆਪ ਕਲਿਆਨ, ਸਿਰ ਆਪਣਾ ਹੱਥ ਟਿਕਾਈਆ। ਬਣ ਵਿਚੋਲਾ ਨਿਗਹਬਾਨ, ਵੇਖਣਹਾਰਾ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਪੁਰਖ ਅਕਾਲ, ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਦਰਗਹਿ ਸਾਚੀ ਆਪ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਏਕਾ ਹੁਕਮ ਆਪ ਵਰਤਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਅੰਦਰ ਹੋ ਉਜਿਆਰ, ਏਕਾ ਚੇਲਾ ਰੂਪ ਦਰਸਾਇੰਦਾ। ਏਕਾ ਨਾਦ ਸੱਚੀ ਧੁਨਕਾਰ, ਗ੍ਰਹਿ ਗ੍ਰਹਿ ਆਪਣਾ ਨਾਦ ਵਜਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਦਵਾਰਾ ਇਕ ਵਖਾਇੰਦਾ। ਰੂਪ ਅਨੂਪ ਸੱਚੀ ਸਰਕਾਰ, ਸਵਛ ਸਰੂਪੀ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਅਗੰਮ ਅਪਾਰ ਆਪਣੇ ਹੱਥ ਰਖਾਇੰਦਾ। ਸਾਚੀ ਧਾਰ ਆਦਿ ਨਿਰੰਜਣ, ਆਪਣੇ ਹੱਥ ਰਖਾਈਆ। ਆਪੇ ਹੋਏ ਦਰਦ ਦੁੱਖ ਭੈ ਭੰਜਣ, ਸਗਲਾ ਸੰਗ ਆਪ ਨਿਭਾਈਆ। ਆਪੇ ਬਖ਼ਸ਼ੇ ਚਰਨ ਧੂੜ ਨੇਤਰ ਅੰਜਣ, ਗਿਆਨ ਗਿਆਨ ਵਿਚ ਚਮਕਾਈਆ। ਆਪੇ ਬਖ਼ਸ਼ੇ ਸਾਚੇ ਮਜਨ, ਚਰਨ ਸਰੋਵਰ ਇਕ ਨੁਹਾਈਆ। ਆਪੇ ਬਣੇ ਸਾਚਾ ਸੱਜਣ, ਸਾਖ਼ਯਾਤ ਰੂਪ ਪਰਗਟਾਈਆ। ਆਪੇ ਹੋਏ ਪਰਦਾ ਕੱਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਬੇਪਰਵਾਹੀਆ। ਇਕ ਇਕੱਲਾ ਸਚ ਮਹੱਲਾ, ਸਤਿ ਪੁਰਖ ਨਿਰੰਜਣ ਆਪ ਸੁਹਾਇੰਦਾ। ਵਸਣਹਾਰਾ ਉਚ ਅਟੱਲਾ, ਨੇਹਚਲ ਆਪਣਾ ਗੜ੍ਹ ਬਣਾਇੰਦਾ। ਆਪਣੀ ਜੋਤੀ ਆਪੇ ਰਲਾ, ਜੋਤੀ ਜੋਤ ਆਪ ਸਮਾਇੰਦਾ। ਆਪਣਾ ਫੜੇ ਆਪੇ ਪੱਲਾ, ਦਾਮਨਗੀਰ ਆਪ ਹੋ ਜਾਇੰਦਾ। ਆਪਣਾ ਸ਼ਬਦ ਸੰਦੇਸ਼ ਆਪੇ ਘੱਲਾ, ਆਪਣਾ ਨਾਮ ਆਪ ਪਰਗਟਾਇੰਦਾ। ਆਪੇ ਕਰੇ ਵਲ ਛਲਾ, ਅਛਲ ਛਲਧਾਰੀ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣੀ ਰਚਨਾ ਆਪੇ ਵੇਖ ਵਖਾਇੰਦਾ। ਆਪਣੀ ਰਚਨਾ ਵੇਖਣਹਾਰਾ, ਏਕੰਕਾਰਾ ਨਾਉਂ ਧਰਾਇੰਦਾ। ਨਿਰਗੁਣ ਨਿਰਗੁਣ ਪਾਵੇ ਸਾਰਾ, ਰੂਪ ਰੇਖ ਰੰਗ ਨਾ ਕੋਇ ਜਣਾਇੰਦਾ। ਕਰੇ ਕਰਾਏ ਸਾਚੀ ਕਾਰਾ, ਕਰਤਾ ਪੁਰਖ ਕਲ ਵਰਤਾਇੰਦਾ। ਤਿੰਨਾਂ ਮੀਤਾ ਇਕ ਦਵਾਰਾ, ਏਕਾ ਰੀਤਾ ਆਪ ਦਰਸਾਇੰਦਾ। ਠਾਂਡਾ ਸੀਤਾ ਧੁਰ ਦਰਬਾਰਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਵਡ ਦੇਵੀ ਦੇਵ ਆਪ ਜਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਹਰਿ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਸਾਚੀ ਸੇਵਾ ਇਕ ਵਖਾਇੰਦਾ, ਦੇਵੇ ਧੁਰ ਫ਼ਰਮਾਣ। ਤ੍ਰੈਗੁਣ ਵਸਤ ਝੋਲੀ ਪਾਇੰਦਾ, ਪੰਚਮ ਦੇਵਣਹਾਰਾ ਮਾਣ। ਨੌਂ ਨੌਂ ਚਾਰ ਖੇਲ ਖਿਲਾਇੰਦਾ, ਭੇਵ ਅਭੇਦਾ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜਗਾਦੀ ਵਖਾਏ ਇਕ ਨਿਸ਼ਾਨ। ਵਿਸ਼ਨ ਜਣਾਇਆ ਹਰਿ ਨਿਰੰਕਾਰ, ਭੁੱਲ ਰਹੇ ਨਾ ਰਾਈਆ। ਨਿਹਕਲੰਕ ਮੇਰਾ ਨਾਉਂ ਅਪਾਰ, ਨਾ ਮਰੇ ਨਾ ਜਾਈਆ। ਬ੍ਰਹਮੇ ਨੇਤਰ ਇਕ Tਘਾੜ, ਨੈਣ ਨੈਣਾਂ ਦਏ ਦਰਸਾਈਆ। ਆਦਿ ਜੁਗਾਦੀ ਸਾਚਾ ਯਾਰ, ਮੀਤ ਮੁਰਾਰਾ ਇਕ ਅਖਵਾਈਆ। ਵਸਣਹਾਰਾ ਸਚਖੰਡ ਸੱਚੇ ਦਰਬਾਰ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸੱਚਾ ਇਕ ਅਖਵਾਈਆ। ਸ਼ਿਵ ਜਣਾਇਆ ਸ਼ੰਕਰ ਧਾਰ, ਸੰਸਾ ਰੋਗ ਰਹੇ ਨਾ ਰਾਇਆ। ਨਿਹਕਲੰਕਾ ਇਕ ਅਵਤਾਰ, ਆਦਿ ਜੁਗਾਦਿ ਸਮਾਇਆ। ਸ਼ਬਦ ਡੰਕਾ ਅਗੰਮ ਅਪਾਰ, ਨਾਦ ਅਨਾਦੀ ਨਾਦ ਵਜਾਇਆ। ਸੁਹਾਏ ਬੰਕਾ ਇਕ ਦਵਾਰ, ਵਾਰ ਅਨਕਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਖ਼ਤ ਨਿਵਾਸੀ ਭੇਵ ਨਾ ਰਾਇਆ। ਨਿਹਕਲੰਕ ਵਡ ਦਾਤਾਰਾ, ਇਕ ਇਕੱਲਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਭੰਡਾਰਾ, ਤ੍ਰੈਗੁਣ ਵਸਤ ਝੋਲੀ ਪਾਇੰਦਾ। ਪੰਜ ਤਤ ਦਏ ਆਧਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ ਖੇਲ ਖਿਲਾਇੰਦਾ। ਲੱਖ ਚੁਰਾਸੀ ਘਾੜਨ ਘੜ ਬਣ ਠਠਿਆਰਾ, ਚਾਰੇ ਖਾਣੀ ਵੰਡ ਵੰਡਾਇੰਦਾ। ਅੰਡਜ ਜੇਰਜ ਦਏ ਸਹਾਰਾ, ਉਤਭੁਜ ਸੇਤਜ ਮੇਲ ਮਿਲਾਇੰਦਾ। ਨੌ ਦਰ ਵੇਖੇ ਜਗਤ ਦਵਾਰਾ, ਨੌਂ ਖੰਡ ਸਾਚਾ ਵੇਸ ਵਟਾਇੰਦਾ। ਚਾਰ ਜੁਗ ਪਾਵੇ ਸਾਰਾ, ਚਾਰ ਵੇਦ ਆਪ ਪੜ੍ਹਾਇੰਦਾ। ਚਾਰ ਬਾਣੀ ਕਰੇ ਪੁਕਾਰਾ, ਚਾਰੇ ਖਾਣੀ ਬਹਿ ਸਮਝਾਇੰਦਾ। ਚਾਰ ਵਰਨਾਂ ਦਏ ਅਧਾਰਾ, ਚਾਰ ਯਾਰੀ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣਾ ਵੇਸ ਆਪ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ, ਸਾਚੀ ਵਸਤ ਝੋਲੀ ਪਾਈਆ। ਨੌਂ ਨੌਂ ਚਾਰ ਵਰਤੇ ਤੇਰਾ ਵਰਤਾਰ, ਜੂਨ ਅਜੂਨੀ ਖੇਲ ਖਿਲਾਈਆ। ਲੱਖ ਚੁਰਾਸੀ ਕਰ ਸ਼ੰਗਾਰ, ਤਨ ਮਾਟੀ ਆਪ ਸੁਹਾਈਆ। ਖੇਵਟ ਖੇਟਾ ਬਣ ਨਿਰੰਕਾਰ, ਜੁਗ ਜੁਗ ਬੇੜਾ ਲਏ ਚਲਾਈਆ। ਸਾਚੀ ਹਾਟੀ ਕਰੇ ਵਣਜ ਵਪਾਰ, ਨਾਮ ਭੰਡਾਰਾ ਇਕ ਵਰਤਾਈਆ। ਚੌਦਾਂ ਲੋਕ ਦਏ ਸਹਾਰ, ਲੋਕ ਪਰਲੋਕ ਆਪਣੇ ਹੱਥ ਰੱਖੇ ਵਡਿਆਈਆ। ਜੁਗਾ ਜੁਗੰਤਰ ਪਾਵੇ ਸਾਰ, ਆਪਣਾ ਮੰਤਰ ਆਪ ਚਲਾਈਆ। ਕਾਗਦ ਕਲਮ ਨਾ ਲਿਖਣਹਾਰ, ਹਰਿ ਕਾ ਭੇਵ ਨਾ ਕੋਇ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਲੋਕਮਾਤ ਵਰਤੇ ਵਰਤਾਰ, ਤ੍ਰੈ ਤ੍ਰੈ ਵੇਸ ਅਨੇਕ ਕਰਾਈਆ। ਪੰਜ ਤਤ ਤਤ ਉਜਿਆਰ, ਬ੍ਰਹਮ ਮਤ ਕਰੇ ਪੜ੍ਹਾਈਆ। ਗੁਰ ਪੀਰ ਲੇਖਾ ਜਾਣੇ ਅਵਤਾਰ, ਆਦਿ ਜੁਗਾਦਿ ਸੱਚਾ ਸ਼ਹਿਨਸ਼ਾਹੀਆ। ਭਗਤਨ ਦੇਵੇ ਨਾਮ ਆਧਾਰ, ਸਾਚੇ ਸੰਤ ਲਏ ਜਗਾਈਆ। ਗੁਰਮੁਖਾਂ ਖੋਲ੍ਹ ਕਿਵਾੜ, ਅੰਧ ਅੰਧੇਰਾ ਦਏ ਮਿਟਾਈਆ। ਗੁਰਸਿਖਾਂ ਨਾਤਾ ਤੋੜ ਪੰਚਮ ਧਾੜ, ਪੰਚ ਵਿਕਾਰਾ ਦਏ ਖਪਾਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਘਟ ਘਟ ਅੰਦਰ ਹੋ ਉਜਿਆਰ, ਜੋਤ ਨਿਰੰਜਣ ਦਏ ਜਗਾਈਆ। ਘਰ ਘਰ ਵਿਚ ਸਤਿ ਭੰਡਾਰ, ਉਲਟਾ ਕਵਲ ਨਾਭੀ ਆਪ ਭਰਾਈਆ। ਘਰ ਘਰ ਸ਼ਬਦ ਨਾਦ ਧੁਨਕਾਰ, ਅਨਹਦ ਸਾਚਾ ਤਾਲ ਵਜਾਈਆ। ਘਰ ਘਰ ਸਖ਼ੀਆਂ ਮੰਗਲਚਾਰ, ਘਰ ਘਰ ਗੀਤ ਗੋਬਿੰਦ ਗਾਈਆ। ਘਰ ਘਰ ਆਤਮ ਸੇਜਾ ਕਰੇ ਪਿਆਰ, ਘਰ ਘਰ ਵਿਚ ਹੋਏ ਸਹਾਈਆ। ਘਰ ਮੇਲਾ ਨਾਰੀ ਕੰਤ ਭਤਾਰ, ਘਰ ਵੱਜਦੀ ਰਹੇ ਵਧਾਈਆ। ਘਰ ਮਿਲੇ ਪੀਆ ਪ੍ਰੀਤਮ ਮੁਰਾਰ, ਆਤਮ ਬ੍ਰਹਮ ਪਾਰਬ੍ਰਹਮ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬ੍ਰਹਮਾ ਵਿਸ਼ਨ ਸ਼ਿਵ ਤੇਰਾ ਲੱਖ ਚੁਰਾਸੀ ਘਾੜਨ ਘੜ, ਜੁਗ ਜੁਗ ਵੇਖੇ ਸੱਚਾ ਸ਼ਹਿਨਸ਼ਾਹੀਆ। ਜੁਗ ਜੁਗ ਖੇਲ ਖਲਾਵਣਾ, ਨਿਰਗੁਣ ਸਰਗੁਣ ਸਾਚੀ ਧਾਰ। ਲੱਖ ਚੁਰਾਸੀ ਵੇਖ ਵਖਾਵਣਾ, ਘਟ ਭਾਂਡੇ ਹੋ ਉਜਿਆਰ। ਜੋਤੀ ਨੂਰ ਡਗਮਗਾਵਣਾ, ਮਿਟ ਜਾਏ ਅੰਧ ਅੰਧਿਆਰ। ਸਾਚਾ ਸਾਕੀ ਬਣ ਬਣ ਜਾਮ ਪਿਆਵਣਾ, ਭਰ ਪਿਆਲਾ ਏਕਾ ਵਾਰ। ਸਾਚਾ ਰਾਕੀ ਇਕ ਦੌੜਾਵਣਾ, ਸ਼ਬਦ ਘੋੜੇ ਹੋ ਅਸਵਾਰ। ਦੋ ਜਹਾਨਾਂ ਪੰਧ ਮੁਕਾਵਣਾ, ਲੇਖਾ ਜਾਣੇ ਆਵਣ ਜਾਣ। ਜਨ ਭਗਤਾਂ ਫੰਦ ਕਟਾਵਣਾ, ਮੇਲ ਮਿਲਾਏ ਸ੍ਰੀ ਭਗਵਾਨ। ਆਪਣਾ ਮੰਤਰ ਆਪ ਦ੍ਰਿੜਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਆਪਣਾ ਕਾਮ। ਹਰਿ ਸਾਚੀ ਕਾਰ ਕਰਾਇੰਦਾ, ਜੁਗਾ ਜੁਗੰਤਰ ਖੇਲ ਅਵੱਲਾ। ਨਿਰਗੁਣ ਸਰਗੁਣ ਰੂਪ ਧਰਾਇੰਦਾ, ਪੰਜ ਤਤ ਵੇਖੇ ਕਾਇਆ ਜਗਤ ਮਹੱਲਾ। ਗੁਰ ਗੁਰ ਆਪਣਾ ਨਾਉਂ ਧਰਾਇੰਦਾ, ਆਪਣੀ ਜੋਤ ਆਪੇ ਰਲਾ। ਆਪਣਾ ਨਾਉਂ ਆਪ ਪੜ੍ਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਲੇਖਾ ਪਾਰ ਕਰ, ਚਾਰ ਚਾਰ ਵੇਖ ਵਖਾਇੰਦਾ। ਚਾਰ ਚਾਰ ਹਰਿ ਵੇਖਣ ਆਇਆ, ਕਲਜੁਗ ਤੇਰੀ ਅੰਤਮ ਵਾਰ। ਵਿਸ਼ਨੂੰ ਵੰਸੀ ਨਾਲ ਰਖਾਇਆ, ਏਕਾ ਦੇਵੇ ਸ਼ਬਦ ਹੁਲਾਰ। ਬ੍ਰਹਮਾ ਭੁੱਲ ਰਹੇ ਨਾ ਰਾਇਆ, ਅਭੁੱਲ ਬਣੇ ਆਪ ਨਿਰੰਕਾਰ। ਸ਼ੰਕਰ ਸਾਚਾ ਮਾਰਗ ਵਖਾਇਆ, ਲੇਖਾ ਜਾਣੇ ਧੁਰ ਦਰਬਾਰ। ਤਿੰਨਾਂ ਵਚੋਲਾ ਬਣ ਕੇ ਆਇਆ, ਨਿਹਕਲੰਕ ਲੈ ਅਵਤਾਰ। ਰਾਓ ਰੰਕਾਂ ਭੇਵ ਨਾ ਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਾਰ ਆਪ ਚਲਾਇਆ। ਸਾਚੀ ਧਾਰ ਚਲਾਵਣਹਾਰਾ, ਜੁਗ ਜੁਗ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰੋਵਣ ਜ਼ਾਰੋ ਜ਼ਾਰਾ, ਨੇਤਰ ਨੀਰ ਸਰਬ ਵਹਾਇੰਦਾ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਗਣ ਗੰਧਰਬ ਹਾਹਾਕਾਰਾ, ਖੰਡ ਬ੍ਰਹਿਮੰਡ ਧੀਰਜ ਧੀਰ ਨਾ ਕੋਇ ਵਖਾਇੰਦਾ। ਲੋਕਮਾਤ ਖੇਲ ਨਿਆਰਾ, ਚਾਰ ਵਰਨ ਅਠਾਰਾਂ ਬਰਨ ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਨਾਤਾ ਤੁੱਟਾ ਪੁਰਖ ਨਾਰਾ, ਵਿਭਚਾਰਾ ਸਰਬ ਕਮਾਇੰਦਾ। ਪੰਜ ਤਤ ਬਣਿਆ ਗੜ੍ਹ ਹੰਕਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਚ ਨਚਾਇੰਦਾ। ਆਸਾ ਤ੍ਰਿਸ਼ਨਾ ਕਰ ਸ਼ੰਗਾਰਾ, ਮਾਇਆ ਮਮਤਾ ਮੇਲ ਮਿਲਾਇੰਦਾ। ਮਨ ਮਨੂਆ ਬਣਿਆ ਝੂਠ ਸਿਕਦਾਰਾ, ਸਾਚਾ ਵਣਜ ਨਾ ਕੋਇ ਵਖਾਇੰਦਾ। ਬੁਧ ਮਤ ਮਤ ਬੁਧ ਨਾ ਕਰੇ ਕੋਇ ਵਿਚਾਰਾ, ਸਚ ਬਬੇਕ ਨਾ ਕੋਇ ਜਣਾਇੰਦਾ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਰਸਨਾ ਜਿਹਵਾ ਸਰਬ ਹਲਾਇੰਦਾ। ਬੱਤੀ ਦੰਦ ਗੌਣ ਵਾਰੋ ਵਾਰਾ, ਕਮਲਾਪਾਤੀ ਮੇਲ ਨਾ ਕੋਇ ਮਿਲਾਇੰਦਾ। ਘਰ ਮੰਦਰ ਅੰਦਰ ਨਾ ਹੋਏ ਉਜਿਆਰਾ, ਜੋਤ ਨਿਰੰਜਣ ਦੀਪਕ ਬਾਤੀ ਨਾ ਕੋਇ ਜਗਾਇੰਦਾ। ਘਰ ਮਿਲੇ ਨਾ ਅੰਮ੍ਰਿਤ ਠੰਡਾ ਠਾਰਾ, ਤੀਰਥ ਤਾਲ ਸਰਬ ਜਗਤ ਨੁਹਾਇੰਦਾ। ਘਰ ਵੱਜੇ ਨਾ ਸ਼ਬਦ ਅਨਹਦ ਧੁਨਕਾਰਾ, ਤਾਲ ਤਲਵਾੜਾ ਸਭ ਵੇਖ ਵਖਾਇੰਦਾ। ਘਰ ਮਿਲੇ ਨਾ ਮੀਤ ਮੁਰਾਰਾ, ਉਚੀ ਕੂਕ ਕੂਕ ਜੀਵ ਜੰਤ ਕੁਰਲਾਇੰਦਾ। ਘਰ ਕਰੇ ਨਾ ਕੋਇ ਸਚ ਸ਼ੰਗਾਰਾ, ਕਲਜੁਗ ਕੱਪੜ ਸਰਬ ਹੰਢਾਇੰਦਾ। ਘਰ ਸੋਹੇ ਨਾ ਸੇਜ ਕੰਤ ਭਤਾਰਾ, ਜਗਤ ਸੂਲਾਂ ਸੇਜ ਸਰਬ ਹੰਢਾਇੰਦਾ। ਮਨ ਮਤ ਨਾਰ ਦੁਹਾਗਣ ਹੋਈ ਮਟਿਆਰਾ, ਚਾਰੋਂ ਕੁੰਟ ਨੌਂ ਖੰਡ ਸਤ ਦੀਪ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਰੂਪ ਧਰਾਇੰਦਾ। ਜੁਗ ਜੁਗ ਰੂਪ ਧਰਾਇੰਦਾ, ਨਿਰਗੁਣ ਸਰਗੁਣ ਜਾਮਾ ਧਾਰ। ਲੱਖ ਚੁਰਾਸੀ ਫੋਲ ਫੁਲਾਇੰਦਾ, ਉਤਭੁਜ ਸੇਤਜ ਜੇਰਜ ਅੰਡਜ ਪਾਵੇ ਸਾਰ । ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ, ਈਸ਼ ਜੀਵ ਦਏ ਆਧਾਰ। ਜਗਤ ਜਗਦੀਸ ਸੇਵ ਕਮਾਇੰਦਾ, ਨਰ ਨਰੇਸ਼ ਦਰ ਦਰਵੇਸ਼ ਬਣ ਦਰਬਾਨ। ਆਪਣਾ ਕੀਤਾ ਆਪੇ ਆਪ ਮਿਟਾਇੰਦਾ, ਸ਼ਬਦ ਸੁਣਾਏ ਧੁਰ ਫ਼ਰਮਾਣ। ਅਨਕ ਨਾਉਂ ਆਪਣੇ ਆਪ ਜਣਾਇੰਦਾ, ਸਹੰਸਰ ਮੁਖ ਨਾ ਸਕੇ ਕੋਇ ਪਛਾਣ। ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵਾ ਲਾਇੰਦਾ, ਤ੍ਰੈਗੁਣ ਅਤੀਤਾ ਦੇਵੇ ਧੁਰ ਫ਼ਰਮਾਣ। ਕਲਜੁਗ ਅੰਤਮ ਵੇਖ ਵਖਾਇੰਦਾ, ਪਰਗਟ ਹੋ ਹੋ ਵਾਲੀ ਦੋ ਜਹਾਨ। ਪੰਜ ਤਤ ਨਾ ਕੋਇ ਰਖਾਇੰਦਾ, ਮਨ ਮਤ ਬੁਧ ਨਾ ਕੋਇ ਧਿਆਨ। ਸਾਕ ਸੈਣ ਨਾ ਕੋਇ ਬਣਾਇੰਦਾ, ਮਾਤ ਪਿਤ ਨਾ ਕੋਇ ਜਹਾਨ। ਇਸ਼ਟ ਦੇਵ ਨਾ ਕੋਇ ਮਨਾਇੰਦਾ, ਇਕ ਇਕੱਲਾ ਸ੍ਰੀ ਭਗਵਾਨ। ਸਾਚੇ ਤਖ਼ਤ ਆਪ ਸੁਹਾਇੰਦਾ, ਸ਼ਾਹੋ ਭੂਪ ਰਾਜ ਰਾਜਾਨ। ਕਲਜੁਗ ਕੂੜੀ ਕਿਰਿਆ ਮੇਟ ਮਿਟਾਇੰਦਾ, ਏਕਾ ਮੰਤਰ ਦੇਵੇ ਨਾਮ ਗਿਆਨ। ਚਾਰੇ ਵਰਨਾਂ ਆਪ ਪੜ੍ਹਾਇੰਦਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮਾਰ ਵੇਖੇ ਇਕ ਧਿਆਨ। ਏਕਾ ਕਲਮਾ ਆਪ ਸੁਣਾਇੰਦਾ, ਨਬੀ ਰਸੂਲਾਂ ਪਾਵੇ ਆਣ। ਸ਼ਰਅ ਸ਼ਰੀਅਤ ਭੇਵ ਖੁਲਾਇੰਦਾ, ਲਾਸ਼ਰੀਕ ਵਡ ਮਿਹਰਵਾਨ। ਕਾਇਨਾਤ ਫੋਲ ਫੁਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਬਲੀ ਬਲਵਾਨ। ਨਿਹਕਲੰਕ ਸ੍ਰੀ ਭਗਵਾਨਾ, ਆਦਿ ਅੰਤ ਬੇਪਰਵਾਹੀਆ। ਜੁਗਾ ਜੁਗੰਤਰ ਖੇਲ ਮਹਾਨਾ, ਜਗਤ ਬਸੰਤਰ ਦਏ ਬੁਝਾਈਆ। ਆਪਣਾ ਨਾਉਂ ਮਾਰੇ ਤੀਰ ਨਿਸ਼ਾਨਾ, ਤ੍ਰੈ ਤ੍ਰੈ ਲੋਕਾਂ ਪਾਰ ਕਰਾਈਆ। ਜਨ ਭਗਤਾਂ ਬੰਨ੍ਹੇ ਸਾਚਾ ਗਾਨਾਂ, ਸਤਿ ਸਰੂਪੀ ਸਾਚਾ ਸਗਨ ਮਨਾਈਆ। ਸੰਤਨ ਬਖ਼ਸ਼ੇ ਇਕ ਧਿਆਨਾ, ਚਰਨ ਕਵਲ ਸੱਚੀ ਸਰਨਾਈਆ। ਗੁਰਮੁਖਾਂ ਦੇਵੇ ਬ੍ਰਹਮ ਗਿਆਨਾ, ਪਾਰਬ੍ਰਹਮ ਵੱਡੀ ਵਡਿਆਈਆ। ਗੁਰਸਿਖ ਸਾਚਾ ਚਤਰ ਸੁਘੜ ਸਿਆਣਾ, ਮੂਰਖ ਮੂੜੇ ਦਏ ਸਮਝਾਈਆ। ਏਕਾ ਰਾਗ ਸੁਣਾਏ ਤਰਾਨਾ, ਧੁਰ ਦੀ ਬਾਣੀ ਆਪ ਅਲਾਈਆ। ਪਰਾ ਪਸੰਤੀ ਆਪੇ ਗਾਏ ਗਾਣਾ, ਮਧਮ ਬੈਖਰੀ ਆਪ ਸੁਣਾਈਆ। ਘਟ ਘਟ ਅੰਦਰ ਕਰੇ ਪਛਾਣਾ, ਭੁੱਲ ਰਹੇ ਨਾ ਰਾਈਆ। ਮੇਟ ਮਿਟਾਏ ਜੀਵ ਨਿਧਾਨਾ, ਗੁਰ ਕਾ ਸ਼ਬਦ ਰਿਦੇ ਨਾ ਕੋਈ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਨਿਹਕਲੰਕਾ ਸੱਚਾ ਸ਼ਹਿਨਸ਼ਾਹ, ਸਤਿ ਸਤਿ ਆਪਣਾ ਨਾਉਂ ਧਰਾਇੰਦਾ। ਪਰਗਟ ਹੋਵੇ ਜਗਤ ਮਲਾਹ, ਭਗਤ ਭਗਵੰਤ ਵੇਖ ਵਖਾਇੰਦਾ। ਸੰਤਾਂ ਦੇਵੇ ਸਚ ਸਲਾਹ, ਸਿਫ਼ਤ ਸਲਾਹੀ ਆਪ ਅਖਵਾਇੰਦਾ। ਗੁਰਮੁਖਾਂ ਪਕੜਨਹਾਰਾ ਬਾਂਹ, ਡੁੱਬਦੇ ਪਾਥਰ ਆਪ ਤਰਾਇੰਦਾ। ਗੁਰਮੁਖਾਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਲੇਖਾ ਜਾਣੇ ਪਿਤਾ ਮਾਂ, ਬਾਲ ਅਞਾਣੇ ਗੋਦ ਬਹਾਇੰਦਾ। ਫੜ ਫੜ ਹੰਸ ਬਣਾਏ ਕਾਂ, ਜਿਸ ਜਨ ਸੋਹੰ ਸਾਚੀ ਚੋਗ ਚੁਗਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਬਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਏ ਜਗਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਸਭ ਦਾ ਲੇਖਾ ਦਏ ਸਮਝਾ, ਪੂਰਬ ਲਹਿਣਾ ਫੋਲ ਫੁਲਾਇੰਦਾ। ਵਿਸ਼ਨੂੰ ਵਿਸ਼ਨ ਨਾਲ ਰਲਾ, ਆਪ ਆਪਣਾ ਰੰਗ ਰੰਗਾਇੰਦਾ। ਬ੍ਰਹਮੇ ਚਾਰੇ ਵੇਦਾਂ ਦਏ ਜਣਾ, ਲੇਖਾ ਲੇਖ ਆਪ ਜਣਾਇੰਦਾ। ਸ਼ੰਕਰ ਤੇਰੀ ਤ੍ਰਸੂਲ ਦਏ ਸੁਟਾ, ਬਾਸ਼ਕ ਤਸ਼ਕਾ ਗਲੋਂ ਲਾਹਿੰਦਾ। ਨੌਂ ਨੌਂ ਲੇਖਾ ਆਪ ਚੁਕਾ, ਨੌਂ ਚਾਰ ਪੰਧ ਮੁਕਾਇੰਦਾ। ਕਲਜੁਗ ਜੇੜੀ ਦਏ ਕਟਾ, ਗਲ ਅਲਫੀ ਨਾ ਕੋਈ ਰਖਾਇੰਦਾ। ਲਾਲ ਭੂਸ਼ਨ ਤਨ ਨਾ ਸਕੇ ਕੋਈ ਛੁਹਾ, ਕੰਚਨ ਰੰਗ ਨਾ ਕੋਈ ਚੜ੍ਹਾਇੰਦਾ। ਸੂਹਾ ਵੇਸ ਨਾ ਸਕੇ ਕੋਈ ਵਟਾ, ਚਿੱਟੀ ਧਾਰੀ ਫੋਲ ਫੁਲਾਇੰਦਾ। ਪੰਚਮ ਵੇਖੇ ਥਾਉਂ ਥਾਂ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਕਲਜੁਗ ਕਾਲਾ ਸੂਸਾ ਲੇਖਾ ਜਾਣੇ ਈਸਾ ਮੂਸਾ, ਤਨ ਸ਼ੰਗਾਰ ਇਕ ਕਰਾਇੰਦਾ। ਤੀਸ ਬਤੀਸਾ ਜਾਣੇ ਹਦੀਸਾ, ਲਾਸ਼ਰੀਕ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਇਕ ਇਕੱਲਾ ਖੇਲ ਖਿਲਾਇੰਦਾ। ਨਿਹਕਲੰਕ ਨਰ ਨਰਾਇਣ, ਰੂਪ ਰੰਗ ਰੇਖ ਨਾ ਕੋਈ ਜਣਾਈਆ। ਸ਼ਬਦ ਅਨਾਦੀ ਏਕਾ ਕਹਿਣ, ਗੁਰ ਸ਼ਬਦ ਦਏ ਵਡਿਆਈਆ। ਭਗਤ ਭਗਵੰਤ ਬਣਾਏ ਸਾਕ ਸੱਜਣ ਸੈਣ, ਸਗਲਾ ਸੰਗ ਆਪ ਨਿਭਾਈਆ। ਸੰਤਾਂ ਚੁਕਾਏ ਲਹਿਣ ਦੇਣ, ਪੂਰਬ ਲੇਖਾ ਰਹੇ ਨਾ ਰਾਈਆ। ਗੁਰਸਿਖ ਗੁਰਮੁਖ ਹਰਿਜਨ ਸਦਾ ਰਸਨਾ ਕਹਿਣ, ਰਸਨਾ ਜਿਹਵਾ ਏਕਾ ਗੁਣ ਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਬ੍ਰਹਮਾ ਵਿਸ਼ਨ ਸ਼ਿਵ ਬਖ਼ਸ਼ੇ ਇਕ ਸਰਨਾਈਆ। ਸ਼ੰਕਰ ਤੇਰਾ ਪੰਧ ਮੁਕਾਇਆ, ਥਿਰ ਕੋਇ ਰਹਿਣ ਨਾ ਪਾਈਆ। ਤੇਰਾ ਲੇਖਾ ਦਏ ਚੁਕਾਇਆ, ਭੋਲੇ ਨਾਥ ਸੇਵ ਲਗਾਈਆ। ਤਿੰਨ ਤਿੰਨਾਂ ਵੇਖਣਹਾਰਾ ਵੇਖਣ ਆਇਆ, ਭੁੱਲ ਰਹੇ ਨਾ ਰਾਈਆ। ਮੁਛ ਦਾੜ੍ਹੀ ਕੇਸ ਨਾ ਕੋਈ ਰਖਾਇਆ, ਨਾ ਕੋਈ ਮੂੰਡ ਮੁੰਡਾਈਆ। ਗੁਰ ਗੁਰ ਆਪਣਾ ਰੂਪ ਧਰਾਇਆ, ਗੋਬਿੰਦ ਰੂਪ ਅਨੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਾਦ ਅਨਾਦੀ ਖੇਲ ਖਿਲਾਈਆ। ਬ੍ਰਹਮਾ ਬ੍ਰਹਮ ਵਖਾਇੰਦਾ, ਦੇਵੇ ਬ੍ਰਹਮ ਗਿਆਨ। ਤੇਰਾ ਵੇਲਾ ਅੰਤਮ ਆਇੰਦਾ, ਲੱਖ ਚੁਰਾਸੀ ਤੇਰਾ ਮਿਟੇ ਨਿਸ਼ਾਨ। ਜੋ ਘੜਿਆ ਭੰਨ ਵਖਾਇੰਦਾ, ਕਰੇ ਖੇਲ ਸ੍ਰੀ ਭਗਵਾਨ। ਤੇਰਾ ਪੰਧ ਆਪ ਮੁਕਾਇੰਦਾ, ਪਰਗਟ ਹੋਵੇ ਵਾਲੀ ਦੋ ਜਹਾਨ। ਤੇਰਾ ਭਾਰ ਆਪਣੇ ਕੰਧ ਉਠਾਇੰਦਾ, ਆਪੇ ਬਣੇ ਬਲੀ ਬਲਵਾਨ। ਜੋਧਾ ਸੂਰਬੀਰ ਆਪਣਾ ਨਾਉਂ ਧਰਾਇੰਦਾ, ਮਰਦ ਮਰਦਾਨਾ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਮਾਰੇ ਬਾਣ। ਵਿਸ਼ਨੂੰ ਤੇਰਾ ਖੇਲ ਜਣਾਇਆ, ਹਰਿ ਸਾਚਾ ਸਚ ਸਮਝਾਇੰਦਾ। ਸਾਂਗੋ ਪਾਂਗ ਸੇਜ ਹੰਢਾਇਆ, ਬਾਸ਼ਕ ਤਸ਼ਕਾ ਆਸਣ ਲਾਇੰਦਾ। ਚਰਨ ਦਵਾਰੇ ਇਕ ਬਹਾਇਆ, ਲਛਮੀ ਏਕਾ ਸੇਵ ਕਰਾਇੰਦਾ। ਦੇਵੀ ਦੇਵਾ ਅਲੱਖ ਅਭੇਵ ਪਾਰਬ੍ਰਹਮ ਅਬਿਨਾਸ਼ੀ ਵੇਖਣ ਆਇਆ, ਨਿਰਗੁਣ ਆਪਣਾ ਰੂਪ ਧਰਾਇੰਦਾ। ਏਕਾ ਗੁਣ ਤਿੰਨ ਚੇਲੇ ਲਏ ਸਮਝਾਇਆ, ਸਾਚਾ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਨਾਮ ਦਏ ਦ੍ਰਿੜਾਇਆ। ਵਿਸ਼ਨੂੰ ਦ੍ਰਿੜਾਏ ਹਰਿ ਹਰਿ ਮਿਹਰਵਾਨਾ, ਇਕ ਇਕੱਲਾ ਏਕੰਕਾਰਿਆ। ਬ੍ਰਹਮੇ ਦੇਵੇ ਇਕ ਗਿਆਨਾ, ਚਾਰੇ ਵੇਦਾਂ ਵੇਦ ਸਮਾ ਰਿਹਾ। ਸ਼ੰਕਰ ਬਖ਼ਸ਼ੇ ਏਕਾ ਮਾਣ, ਸਿਰ ਸਮਰਥ ਹੱਥ ਟਿਕਾ ਰਿਹਾ। ਅੰਤਮ ਲੇਖਾ ਚੁੱਕਾ ਕਾਨ, ਕਲਜੁਗ ਵੇਲਾ ਅੰਤਮ ਆ ਰਿਹਾ। ਧਰੇ ਜੋਤ ਸ੍ਰੀ ਭਗਵਾਨ, ਜੋਤੀ ਜਾਮਾ ਭੇਖ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਏਕਾ ਤਖ਼ਤ ਸੁਹਾ ਲਿਆ। ਹਰਿ ਮੰਦਰ ਤਖ਼ਤ ਸੁਹਾਇੰਦਾ, ਤਖ਼ਤ ਨਿਵਾਸੀ ਏਕੰਕਾਰ। ਪ੍ਰਭ ਪਾਰਬ੍ਰਹਮ ਆਸਣ ਲਾਇੰਦਾ, ਅਬਿਨਾਸ਼ੀ ਕਰਤਾ ਹੋ ਤਿਆਰ। ਸ੍ਰੀ ਭਗਵਾਨ ਸੋਭਾ ਪਾਇੰਦਾ, ਆਦਿ ਨਿਰੰਜਣ ਕਰੇ ਉਜਿਆਰ। ਏਕੰਕਾਰਾ ਖੇਲ ਖਿਲਾਇੰਦਾ, ਹਰਿ ਪੁਰਖ ਨਿਰੰਜਣ ਪਾਵੇ ਸਾਰ। ਸੋ ਪੁਰਖ ਨਿਰੰਜਣ ਡਗਮਗਾਇੰਦਾ, ਆਦਿ ਜੁਗਾਦੀ ਭੇਵ ਨਿਆਰ। ਸਚਖੰਡ ਦਵਾਰਾ ਇਕ ਵਡਿਆਇੰਦਾ, ਕਰੇ ਕਰਾਏ ਸਾਚੀ ਕਾਰ। ਸਾਚੀ ਘਾੜਤ ਆਪ ਘੜਾਇੰਦਾ, ਬਣਿਆ ਰਹੇ ਸੱਚਾ ਸੁਨਿਆਰ। ਸ਼ਬਦ ਠਗੌਰੀ ਆਪੇ ਪਾਇੰਦਾ, ਕਰੇ ਖੇਲ ਅਗੰਮ ਅਪਾਰ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਧਿਆਨ ਲਗਾਇੰਦਾ, ਤੇਰਾ ਅੰਤ ਨਾ ਪਾਰਾਵਾਰ। ਗੁਰ ਅਵਤਾਰ ਖੇਲ ਖਿਲਾਇੰਦਾ, ਲੋਕਮਾਤ ਸਾਚੀ ਕਾਰ। ਜੁਗ ਚੌਕੜੀ ਆਪ ਭਵਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਨ੍ਹੇ ਧਾਰ। ਨੌਂ ਨੌਂ ਪੰਧ ਮੁਕਾਇੰਦਾ, ਵੇਖਣਹਾਰਾ ਚਾਰ ਚਾਰ। ਆਪਣਾ ਭਾਣਾ ਆਪਣੇ ਹੱਥ ਰਖਾਇੰਦਾ, ਵੇਦ ਪੁਰਾਨ ਸ਼ਾਸਤਰ ਸਿਮਰਤ ਪਾਏ ਨਾ ਕੋਈ ਸਾਰ। ਗੀਤਾ ਗਿਆਨ ਹਰਿ ਜਸ ਗਾਇੰਦਾ, ਅਠ ਦਸ ਕਰ ਵਿਚਾਰ। ਅੰਜੀਲ ਕੁਰਾਨਾਂ ਸਿਫਤ ਸਲਾਹਿੰਦਾ, ਸਿਫ਼ਤੀ ਸਿਫ਼ਤ ਭਰੇ ਭੰਡਾਰ। ਖਾਣੀ ਬਾਣੀ ਰੰਗ ਰੰਗਾਇੰਦਾ, ਰੰਗ ਰਤੜਾ ਆਪ ਨਿਰੰਕਾਰ। ਗੁਰ ਗੁਰ ਧਾਰਾ ਆਪ ਚਲਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਸ਼ਬਦ ਸ਼ਬਦੀ ਡੰਕ ਵਜਾਇੰਦਾ, ਲੋਕਮਾਤ ਸੁਣੇ ਸੁਣਾਏ ਸੁਣਨਹਾਰ। ਆਪਣੀ ਇਛਿਆ ਆਪੇ ਵੇਖ ਵਖਾਇੰਦਾ, ਕਰੇ ਖੇਲ ਅਪਰ ਅਪਾਰ। ਆਪਣੀ ਦੀਖਿਆ ਆਪਣੀ ਭੀਖਿਆ ਆਪੇ ਭਿਛਿਆ ਝੋਲੀ ਪਾਇੰਦਾ, ਆਪੇ ਹੋਏ ਦੇਵਣਹਾਰ। ਵੇਦ ਵਿਆਸਾ ਹਰਿ ਜਸ ਗਾਇੰਦਾ, ਪੁਰਾਨ ਅਠਾਰਾਂ ਲਏ ਉਚਾਰ। ਕਲਜੁਗ ਅੰਤਮ ਰਾਹ ਤਕਾਇੰਦਾ, ਨਿਹਕਲੰਕ ਲਏ ਅਵਤਾਰ। ਈਸਾ ਮੂਸਾ ਸਿਫ਼ਤ ਸਲਾਹਿੰਦਾ, ਮੁਖ ਕਲਮਾ ਨਭੀ ਉਚਾਰ। ਐਨਲਹਕ ਏਕਾ ਹਕ ਰਾਹ ਤਕਾਇੰਦਾ, ਨਾਮ ਹਕ ਪਰਵਰਦਿਗਾਰ। ਆਪਣੀ ਨਕਾਬ ਆਪੇ ਮੁਖ ਤੋਂ ਪਰਦਾ ਲਾਹਿੰਦਾ, ਨੂਰ ਨੁਰਾਨਾ ਜਲਵਾ ਕਰ ਉਜਿਆਰ। ਏਕਾ ਅਲਫ਼ੀ ਗਲ ਹੰਢਾਇੰਦਾ, ਆਰਫ ਕੋਈ ਨਾ ਕਰੇ ਵਿਚਾਰ। ਆਪਣੀ ਧਾਰਾ ਆਪ ਚਲਾਇੰਦਾ, ਧਰਨੀ ਧਰਤ ਦਏ ਸਹਾਰ। ਚੌਦਾਂ ਤਬਕਾਂ ਏਕਾ ਨੂਰ ਦਰਸਾਇੰਦਾ, ਮੁਹੰਮਦ ਬੈਠਾ ਅਧਵਿਚਕਾਰ। ਆਪਣਾ ਰੰਗ ਆਪ ਰੰਗਾਇੰਦਾ, ਰੰਗ ਰੰਗੀਲਾ ਸੱਚਾ ਸ਼ਾਹਕਾਰ। ਨਿਰਾਕਾਰ ਸਾਕਾਰ ਰੂਪ ਧਰਾਇੰਦਾ, ਨਿਰਗੁਣ ਸਰਗੁਣ ਪਾਵੇ ਸਾਰ। ਏਕਾ ਜੋਤ ਡਗਮਗਾਇੰਦਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਪੰਜ ਤਤ ਚੋਲਾ ਜਗਤ ਹੰਢਾਇੰਦਾ, ਸਾਂਤਕ ਸਤਿ ਕਰੇ ਪਿਆਰ। ਸਤਿਨਾਮ ਮੰਤਰ ਦ੍ਰਿੜਾਇੰਦਾ, ਧੁਰ ਦੀ ਬਾਣੀ ਧੁਰ ਦੀ ਧਾਰ। ਚਾਰ ਵਰਨਾਂ ਏਕਾ ਥਾਂ ਬਹਾਇੰਦਾ, ਊਚ ਨੀਚ ਨਾ ਕੋਈ ਵਿਚਾਰ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਾਇਆ ਮਾਟੀ ਵੇਖ ਵਖਾਇੰਦਾ, ਸਾਚੀ ਹਾਟੀ ਵਣਜ ਵਾਪਾਰ। ਤੇਰਾ ਤੇਰੀ ਧਾਰ ਚਲਾਇੰਦਾ, ਕੂੜੀ ਕਿਰਿਆ ਲਏ ਵਿਚਾਰ। ਉਚੀ ਕੂਕ ਆਪ ਸੁਣਾਇੰਦਾ, ਬਿਨ ਹਰਿ ਹਰਿ ਕੋਈ ਨਾ ਉਤਰੇ ਪਾਰ। ਕਲਜੁਗ ਕੂੜ ਕੁੜਿਆਰਾ ਚਾਰੋਂ ਕੁੰਟ ਅੰਧੇਰਾ ਛਾਇੰਦਾ, ਸਾਚਾ ਚੰਨ ਨਾ ਕੋਈ ਉਜਿਆਰ। ਧੂਆਂਧਾਰ ਸਰਬ ਵਖਾਇੰਦਾ, ਜੋਤੀ ਨੂਰ ਨਾ ਕੋਈ ਉਜਿਆਰ। ਏਕਾ ਮੰਤਰ ਨਾਮ ਪੜ੍ਹਾਇੰਦਾ, ਫਿਰੇ ਮੰਤਰ ਵਿਚ ਸੰਸਾਰ। ਸਾਕਤ ਨਿੰਦਕ ਦੁਸ਼ਟ ਮੇਟ ਮਿਟਾਇੰਦਾ, ਗੁਰਮੁਖਾਂ ਦਏ ਅਧਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਵੇਖਣਹਾਰਾ ਗੁਰ ਕਰਤਾਰ। ਸੱਤ ਸਮੁੰਦਰ ਮਸ ਭੇਵ ਨਾ ਆਇੰਦਾ, ਬਨਾਸਪਤ ਲਿਖ ਲਿਖ ਜਾਏ ਹਾਰ। ਬਸੁਧਾ ਉਪਰ ਲੇਖ ਨਾ ਕੋਈ ਜਣਾਇੰਦਾ, ਪਾਰਬ੍ਰਹਮ ਸੱਚੀ ਸਰਕਾਰ। ਆਪਣਾ ਲੇਖਾ ਆਪਣੇ ਹੱਥ ਰਖਾਇੰਦਾ, ਲਿਖਣ ਪੜ੍ਹਨ ਤੋਂ ਵਸੇ ਬਾਹਰ। ਕਲਜੁਗ ਅੰਤਮ ਜੋਤ ਜਗਾਇੰਦਾ, ਜੋਤੀ ਜਾਤਾ ਹੋਏ ਉਜਿਆਰ। ਨਿਹਕਲੰਕ ਨਾਉਂ ਰਖਾਇੰਦਾ, ਉਤਰ ਆਏ ਆਪਣੀ ਧਾਰ। ਮਾਤ ਪਿਤ ਕੋਇ ਨਾ ਗੋਦ ਬਹਾਇੰਦਾ, ਜਨਨੀ ਕਰੇ ਨਾ ਕੋਇ ਪਿਆਰ। ਸ਼ਰਅ ਮਜ਼੍ਹਬ ਦੀਨ ਈਮਾਨ ਨਾ ਕੋਇ ਰਖਾਇੰਦਾ, ਸਰਬ ਜੀਆਂ ਦਾ ਸਾਂਝਾ ਯਾਰ। ਜੋ ਜਨ ਰਸਨਾ ਗਾਇੰਦਾ, ਘਰ ਘਰ ਮਿਲੇ ਆਣ। ਚਾਰ ਦੀਵਾਰ ਬੰਦ ਨਾ ਕੋਇ ਕਰਾਇੰਦਾ, ਨਿਰਗੁਣ ਰੂਪ ਸ੍ਰੀ ਭਗਵਾਨ। ਗੁਰ ਗੋਬਿੰਦ ਸਿੰਘ ਰਾਹ ਤਕਾਇੰਦਾ, ਸ਼ਹਿਨਸ਼ਾਹ ਸੱਚਾ ਸੁਲਤਾਨ। ਕਲ ਕਲਕੀ ਅਵਤਾਰ ਰੂਪ ਪਰਗਟਾਇੰਦਾ, ਬੇਅੰਤ ਬੇਅੰਤ ਬੇਅੰਤ ਮਹਿਮਾ ਮਹਾਨ। ਸਾਧ ਸੰਤ ਸਰਬ ਜਸ ਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪੇ ਹੋਏ ਜਾਣੀ ਜਾਣ। ਦਾਤਾ ਦਾਨੀ ਦੁਨੀ ਦਾਰ, ਲੱਖ ਚੁਰਾਸੀ ਬਣਤ ਬਣਾਈਆ। ਕਰੇ ਖੇਲ ਅਪਰ ਅਪਾਰ, ਔਂਦਾ ਜਾਂਦਾ ਦਿਸ ਨਾ ਆਈਆ। ਲੇਖਾ ਲਿਖੇ ਲਿਖਣਹਾਰ, ਅਭੁੱਲ ਭੁੱਲ ਕਦੇ ਨਾ ਜਾਈਆ। ਵਿਸ਼ਨੂੰ ਤੇਰਾ ਕਰਜ਼ਾ ਦਏ ਉਤਾਰ, ਤੇਰੀ ਸੇਵਾ ਆਪਣੇ ਲੇਖੇ ਪਾਈਆ। ਬ੍ਰਹਮਾ ਤੇਰਾ ਬ੍ਰਹਮ ਪਸਾਰ, ਪਾਰਬ੍ਰਹਮ ਆਪਣੇ ਵਿਚ ਟਿਕਾਈਆ। ਸ਼ੰਕਰ ਤੇਰੀ ਤਿਖੀ ਧਾਰ, ਘਾੜਤ ਘੜੇ ਸੱਚਾ ਸ਼ਹਿਨਸ਼ਾਹੀਆ। ਤਿੰਨਾਂ ਵਿਚੋਲਾ ਹਰਿ ਨਿਰੰਕਾਰ, ਕਲਜੁਗ ਅੰਤਮ ਵੇਖ ਵਖਾਈਆ। ਏਕਾ ਢੋਲਾ ਸੁਣਾਏ ਧੁਰ ਜੈਕਾਰ, ਸੋਹੰ ਸੋ ਆਪਣਾ ਗੁਣ ਵਖਾਈਆ। ਬਣਿਆ ਤੋਲਾ ਸਿਰਜਣਹਾਰ, ਨਾਮ ਕੰਡਾ ਹੱਥ ਉਠਾਈਆ। ਤੋਲ ਨਾ ਤੁਲੇ ਅਠਾਰਾਂ ਭਾਰ, ਲੋਆਂ ਪੁਰੀਆਂ ਰਿਹਾ ਮੁਖ ਸ਼ਰਮਾਈਆ। ਗੁਰਮੁਖ ਵਿਰਲਾ ਉਚੀ ਕੂਕ ਕਰੇ ਪੁਕਾਰ, ਪ੍ਰਭ ਮਿਲਿਆ ਸੱਚਾ ਮਾਹੀਆ। ਵਿਛੜ ਨਾ ਜਾਣੇ ਵਿਚ ਸੰਸਾਰ, ਜਗਤ ਵਿਛੋੜਾ ਦਏ ਕਟਾਈਆ। ਸੁਰਤ ਸਵਾਣੀ ਮਿਲਿਆ ਸ਼ਬਦ ਮੀਤ ਮੁਰਾਰ, ਸਾਚਾ ਹਾਣੀ ਹਾਣੀ ਵੇਖ ਵਖਾਈਆ। ਸਚ ਸੁਹੰਜਣੀ ਆਤਮ ਠੰਡੀ ਠਾਰ, ਸੀਤਲ ਧਾਰਾ ਇਕ ਵਹਾਈਆ। ਘਰ ਸਖ਼ੀਆਂ ਮੰਗਲਚਾਰ, ਵਾਹ ਵਾ ਵੱਜਦੀ ਰਹੇ ਵਧਾਈਆ। ਤਿੰਨਾਂ ਨਾਤਾ ਤੁੱਟਾ ਰਜੋ ਤਮੋ ਸਤੋ ਨਾ ਕੋਇ ਵਿਚਾਰ, ਏਕਾ ਗਿਆਤਾ ਗੁਰ ਸ਼ਬਦ ਸਾਚੀ ਬਾਣੀ ਆਪ ਜਣਾਈਆ। ਮਾਣਸ ਜਨਮ ਨਾ ਜਾਏ ਹਾਰ, ਲੱਖ ਚੁਰਾਸੀ ਰਹੇ ਨਾ ਫਾਹੀਆ। ਧਰਮ ਰਾਏ ਨਾ ਖੜੇ ਦਵਾਰ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਕਰੇ ਸ਼ੰਗਾਰ, ਗੁਰਸਿਖ ਦਵਾਰੇ ਨਾ ਫੇਰਾ ਪਾਈਆ। ਜਿਸ ਜਨ ਮਿਲਿਆ ਕਲ ਕਲਕੀ ਅਵਤਾਰ, ਕਲ ਕਲੇਸ਼ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਬਖ਼ਸ਼ੇ ਏਕਾ ਸਰਨ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਬਹਾਈਆ। ਸਾਚਾ ਧਾਮ ਸੁਹਾਇਆ, ਹਰਿ ਸਤਿਗੁਰ ਦੀਨ ਦਿਆਲ। ਗ਼ਰੀਬ ਨਿਮਾਣੇ ਗਲੇ ਲਗਾਇੰਦਾ, ਆਦਿ ਜੁਗਾਦਿ ਕਰੇ ਪ੍ਰਿਤਪਾਲ। ਝੂਠਾ ਨਾਤਾ ਤੋੜ ਤੁੜਾਇੰਦਾ, ਦਰਸ ਦਿਖਾਏ ਦੀਨ ਦਿਆਲ। ਜਮ ਕਾ ਫਾਸ ਆਪ ਕਟਾਇੰਦਾ, ਨੇੜ ਨਾ ਆਏ ਕਲਜੁਗ ਕਾਲ। ਮਹਾਂਕਾਲ ਵੇਖ ਵਖਾਇੰਦਾ, ਗੁਰਸਿਖਾਂ ਸੁਰਤ ਸੰਭਾਲ। ਜੁਗ ਜੁਗ ਆਪਣੇ ਨਾਲ ਚਲਾਇੰਦਾ, ਜਗਤ ਰੱਖੇ ਅਵੱਲੜੀ ਚਾਲ। ਮਨਮੁਖਾਂ ਦਰ ਦੁਰਕਾਇੰਦਾ, ਨੌਂ ਖੰਡ ਪ੍ਰਿਥਮੀ ਕਰੇ ਬੇਹਾਲ। ਸ਼ਬਦ ਖੰਡਾ ਇਕ ਚਮਕਾਇੰਦਾ, ਤਿਖੀ ਰੱਖੇ ਧਾਰ। ਦੋ ਜਹਾਨਾਂ ਫੇਰੀ ਪਾਇੰਦਾ, ਸ਼ਾਹੋ ਭੂਪ ਸੱਚਾ ਸ਼ਾਹਕਾਰ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਨਾਉਂ ਧਰਾਇੰਦਾ, ਜੂਨੀ ਰਹਿਤ ਜੂਨ ਅਜੂਨੀ ਵਸੇ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕੂੜੀ ਕਿਰਿਆ ਕਲਜੁਗ ਦਏ ਨਵਾਰ। ਕਲਜੁਗ ਕੂੜਾ ਪੰਧ ਮੁਕੌਣਾ, ਸੰਮਤ ਸੰਮਤੀ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੇਰਾ ਪੌਣਾ, ਸ਼ਬਦ ਅਗੰਮੀ ਘੋੜਾ ਇਕ ਦੌੜਾਈਆ। ਸਚ ਸਿੰਘਾਸਣ ਆਸਣ ਲੌਣਾ, ਸੋਲਾਂ ਕਲੀਆਂ ਆਸਣ ਪਾਈਆ। ਬ੍ਰਹਿਮੰਡ ਖੰਡ ਤੇਜ਼ ਚੰਡ ਪਰਚੰਡ ਨਾਮ ਖੰਡਾ ਇਕ ਚਮਕੌਣਾ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਖੰਡ ਖੰਡ ਆਪ ਕਰੌਣਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਤੀਰ ਤੁਫ਼ੰਗ ਨਾ ਕੋਇ ਹੱਥ ਉਠੌਣਾ, ਹੁਕਮੀ ਹੁਕਮ ਇਕ ਵਰਤਾਈਆ। ਜੋ ਘੜਿਆ ਸੋ ਭੰਨ ਵਖੌਣਾ, ਸਵਾਂਗੀ ਆਪਣਾ ਸਾਂਗ ਰਚਾਈਆ। ਜਗਤ ਅਖਾੜਾ ਇਕ ਲਗੌਣਾ, ਪੰਜ ਤਤ ਨਾਚ ਕਰਾਈਆ। ਵਿਸ਼ਨ ਸ਼ਿਵ ਬ੍ਰਹਮਾ ਉਠ ਉਠ ਹਰਿ ਹਰਿ ਰਾਹ ਤਕੌਣਾ, ਕਵਣ ਕੂਟੇ ਰਿਹਾ ਜੋਤ ਜਗਾਈਆ। ਪੁਰਖ ਅਬਿਨਾਸ਼ੀ ਦਇਆ ਕਮੌਣਾ, ਦੀਨਾ ਨਾਥ ਦੀਨਨ ਹੋਏ ਸਹਾਈਆ। ਆਪਣਾ ਘਾਟ ਆਪਣਾ ਹਾਟ ਆਪ ਦਰਸੌਣਾ, ਸੰਬਲ ਨਗਰੀ ਦਏ ਵਡਿਆਈਆ। ਸਾਢੇ ਤਿੰਨ ਹੱਥ ਬਣਤ ਬਣੌਣਾ, ਪੁਰਖ ਅਕਾਲ ਸੇਵ ਕਮਾਈਆ। ਘਰ ਵਿਚ ਘਰ ਆਪ ਟਿਕੌਣਾ, ਘਰ ਜੋਤੀ ਜੋਤ ਰੁਸ਼ਨਾਈਆ। ਉਚੇ ਟਿੱਲੇ ਪਰਬਤ ਚੜ੍ਹ ਕੇ ਆਸਣ ਲੌਣਾ, ਪੂਤ ਸਪੂਤਾ ਬ੍ਰਹਿਮਣ ਗੌੜਾ ਦਿਸ ਕਿਸੇ ਨਾ ਆਈਆ। ਗੋਬਿੰਦ ਸੂਰਾ ਸਤਿਗੁਰ ਹਾਜ਼ਰ ਹਜ਼ੂਰਾ ਜੋਤੀ ਨੂਰਾ, ਏਕਾ ਸ਼ਬਦੀ ਡੰਕ ਵਜਾਈਆ। ਆਪਣਾ ਕੌਲ ਕਰੇ ਪੂਰਾ, ਕੀਤਾ ਕੌਲ ਭੁੱਲ ਨਾ ਜਾਈਆ। ਗੁਰ ਕਾ ਬਚਨ ਨਾ ਹੋਏ ਅਧੂਰਾ, ਭੁੱਲ ਜਾਏ ਸਰਬ ਲੋਕਾਈਆ। ਕਲਜੁਗ ਅੰਤਮ ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਕਿਸੇ ਨਾ ਵਸੇ ਕਿਲੇ ਕੋਟ, ਹੱਥ ਕਿਸੇ ਨਾ ਆਈਆ। ਧੁਰ ਸ਼ਬਦ ਨਗਾਰਾ ਵੱਜੇ ਚੋਟ, ਜਨ ਭਗਤਾਂ ਕੱਢੇ ਵਾਸਨਾ ਖੋਟ, ਕਾਇਆ ਦੁਰਮਤ ਮੈਲ ਧੁਵਾਈਆ। ਜਿਸ ਜਨ ਪੁਰਖ ਅਕਾਲ ਦੀਨ ਦਿਆਲ ਏਕਾ ਓਟ, ਦੂਸਰ ਦਰ ਨਾ ਮੰਗਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸੱਚਾ ਸਰਬ ਸੁਖਦਾਈਆ। ਸਰਬ ਜੀਆਂ ਦਾ ਇਕੋ ਦਾਤਾ, ਆਦਿ ਜੁਗਾਦਿ ਸਮਾਏ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਜਨਮ ਮਰਨ ਵਿਚ ਨਾ ਆਏ। ਜਨ ਭਗਤਾਂ ਦੇਵੇ ਸਾਚੀ ਦਾਤਾ, ਨਾਮ ਨਿਧਾਨਾ ਝੋਲੀ ਪਾਏ। ਕਲਜੁਗ ਅੰਤ ਸਤਿਜੁਗ ਚਲਾਏ ਸਾਚੀ ਗਾਥਾ, ਸੋਹੰ ਮੰਤਰ ਨਾਮ ਚਲਾਏ। ਲੇਖਾ ਜਾਣੇ ਤ੍ਰਲੋਕੀ ਨਾਥਾ, ਰਾਮ ਕ੍ਰਿਸ਼ਨ ਵੇਖੇ ਥਾਉਂ ਥਾਏਂ। ਕਰੇ ਖੇਲ ਹਰ ਘਟ ਵਸਣਹਾਰਾ ਵੇਖੇ ਤੀਰਥ ਤਾਟਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅਠਸਠ ਫੇਰਾ ਪਾਏ। ਬਿਨ ਸਤਿਗੁਰ ਪੂਰੇ ਕੋਇ ਨਾ ਦੇਵੇ ਨਾਮ ਬਾਟਾ, ਅੰਮ੍ਰਿਤ ਅਮਿਉਂ ਰਸ ਅੰਮ੍ਰਿਤ ਧਾਰ ਨਿਝਰ ਝਿਰਨਾ ਨਾ ਕੋਇ ਝਿਰਾਏ। ਚਾਰ ਵਰਨ ਵਿਕੇ ਝੂਠੇ ਹਾਟਾ, ਕਾਇਆ ਕਚ ਕਚ ਰਹੀ ਹੰਡਾਏ। ਮਨ ਬੰਦਰ ਨੌਂ ਦਵਾਰੇ ਉਠ ਉਠ ਨਾਚਾ, ਸੁਰਤੀ ਸੁਰਤ ਨਾ ਕੋਇ ਭਵਾਏ। ਨਾਨਕ ਗੋਬਿੰਦ ਸ਼ਬਦ ਜਿਸ ਜਨ ਵਾਚਾ, ਪੁਰਖ ਅਕਾਲ ਲਏ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਇਣ ਨਰ, ਆਪ ਆਪਣਾ ਖੇਲ ਖਲਾਏ। ਹਰਿ ਸਾਚਾ ਖੇਲ ਖਿਲਾਇੰਦਾ, ਅਗੰਮ ਅਗੰਮੜਾ ਅਗੰਮੜੀ ਕਾਰ। ਨਿਰਗੁਣ ਆਪਣਾ ਨਾਉਂ ਪਰਗਟਾਇੰਦਾ, ਆਪ ਆਪਣੀ ਜੋਤ ਕਰ ਅਕਾਰ। ਸ਼ਬਦ ਸੁਤ ਨਾਲ ਰਲਾਇੰਦਾ, ਕਰੇ ਕਰਾਏ ਸਾਚੀ ਕਾਰ। ਬ੍ਰਹਮਾ ਵਿਸ਼ਨ ਸ਼ਿਵ ਏਕਾ ਹੁਕਮ ਆਪ ਸੁਣਾਇੰਦਾ, ਕਰੋੜ ਤੇਤੀਸਾ ਏਕਾ ਧੱਕਾ ਦੇਵੇ ਮਾਰ। ਸੁਰਪਤ ਰਾਜਾ ਇੰਦ ਅੰਤ ਕੁਰਲਾਇੰਦਾ, ਕੋਈ ਨਾ ਪਾਵੇ ਸਾਰ। ਤ੍ਰੈਗੁਣ ਮਾਇਆ ਡੇਰਾ ਢਾਹਿੰਦਾ, ਪੰਜ ਤਤ ਨਾ ਕੋਈ ਵਿਚਾਰ। ਲੱਖ ਚੁਰਾਸੀ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਕਰਤਾਰ। ਆਪਣਾ ਖੇਲ ਆਪ ਖਲਾਇੰਦਾ, ਵੇਖਣਹਾਰ ਸਰਬ ਸੰਸਾਰ। ਘਟ ਘਟ ਵੇਖ ਵਖਾਇੰਦਾ, ਅੰਦਰ ਮੰਦਰ ਡੂੰਘੀ ਕੰਦਰ ਪਾਵੇ ਹਰਿ ਹਰਿ ਸਾਰ। ਜੂਠ ਝੂਠ ਜਗਤ ਤਤ ਝੂਠ ਰਤ ਵੇਖ ਵਖਾਇੰਦਾ, ਬ੍ਰਹਮ ਮਤ ਬੰਨ੍ਹੇ ਧਾਰ। ਸਤਿ ਸੰਤੋਖ ਧੀਰਜ ਜਤ ਸਤਿ ਨਾ ਕੋਇ ਰਖਾਇੰਦਾ, ਹਠ ਕਰੇ ਨਾ ਕੋਇ ਜੀਵ ਸੰਸਾਰ। ਤ੍ਰੈਗੁਣ ਮਾਇਆ ਮਠ ਤਪਾਇੰਦਾ, ਅੰਮ੍ਰਿਤ ਮਿਲੇ ਨਾ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਆਪ ਉਭਾਰਦਾ, ਹਰਿ ਸਤਿਗੁਰ ਸੱਜਣ ਮੀਤ। ਜੁਗ ਜੁਗ ਪੈਜ ਸੁਆਰ ਦਾ, ਲੇਖਾ ਜਾਣੇ ਹਸਤ ਕੀਟ। ਰਾਹ ਵਖਾਏ ਸਚ ਘਰ ਬਾਰ ਦਾ, ਧਾਮ ਵਖਾਏ ਇਕ ਅਨਡੀਠ। ਤੋੜੇ ਗੜ੍ਹ ਮੋਹ ਹੰਕਾਰ ਦਾ, ਆਪੇ ਵਸੇ ਹਰਿ ਜੂ ਚੀਤ। ਲੇਖਾ ਜਾਣੇ ਆਰ ਪਾਰ ਕਿਨਾਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਨਿਭਾਏ ਚਰਨ ਪ੍ਰੀਤ। ਚਰਨ ਪ੍ਰੀਤੀ ਨਾਤਾ ਜੋੜ, ਗੁਰਸਿਖਾਂ ਦਇਆ ਕਮਾਇੰਦਾ। ਸਤਿ ਚੜ੍ਹਾਏ ਸ਼ਬਦ ਘੋੜ, ਸਤਿ ਸਤਿਵਾਦੀ ਮੇਲ ਮਿਲਾਇੰਦਾ। ਲੱਖ ਚੁਰਾਸੀ ਵੇਖੇ ਫਲ ਰੀਠਾ ਕੌੜ, ਗੁਰਮੁਖ ਵਿਰਲੇ ਆਪ ਜਗਾਇੰਦਾ। ਪੰਚ ਵਿਕਾਰਾ ਦੇਵੇ ਦਰ ਤੋਂ ਹੋੜ, ਸੱਸੇ ਉਪਰ ਹੋੜਾ ਲਾਇੰਦਾ। ਹੰ ਬ੍ਰਹਮ ਪ੍ਰਭ ਪਏ ਬੌਹੜ, ਬਹੁ ਜਨਮ ਨਾ ਫੇਰ ਫਰਾਇੰਦਾ। ਜੁਗਾਂ ਜੁਗਾਂ ਦੀ ਲੱਗੀ ਪਿਆਸ ਬੁਝਾਏ ਔੜ, ਦੇ ਦਰਸ ਸਾਂਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਆਪਣੇ ਘਰ, ਮੜੀ ਗੌਰ ਨਾ ਕੋਇ ਦਬਾਇੰਦਾ। ਮੜੀ ਗੌਰ ਕਿਸੇ ਨਾ ਸੜਨਾ, ਖ਼ਾਕੀ ਖ਼ਾਕ ਨਾ ਕੋਇ ਮਿਲਾਈਆ। ਗਰਭ ਅਗਨੀ ਫੇਰ ਨਾ ਸੜਨਾ, ਤਤਵ ਤਤ ਨਾ ਕੋਇ ਜਣਾਈਆ । ਸਤਿਗੁਰ ਪੂਰੇ ਲੜ ਏਕਾ ਫੜਨਾ, ਫਿਰ ਛੁੱਟ ਕਦੇ ਨਾ ਜਾਈਆ। ਤੀਜੇ ਲੋਚਣ ਨੈਣ ਦਰਸਨ ਕਰਨਾ, ਲਿਵ ਅੰਤਰ ਦਏ ਬੁਝਾਈਆ। ਚੌਥੇ ਪਦ ਚੌਥੇ ਘਰ ਗੁਰਸਿਖ ਏਕਾ ਵੜਨਾ, ਅਧ ਵਿਚਕਾਰ ਨਾ ਕੋਏ ਅਟਕਾਈਆ। ਬ੍ਰਹਮਾ ਵਿਸ਼ਨ ਸ਼ਿਵ ਗੁਰਸਿਖ ਤੇਰੀ ਮੰਗਣ ਸਰਨਾ, ਵਾਹ ਵਾ ਤੇਰੀ ਵਡ ਵਡਿਆਈਆ। ਤੇਰਾ ਚੁੱਕੇ ਮਰਨਾ ਡਰਨਾ, ਭੈ ਭਿਆਨਕ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਕੰਤ ਕੰਤੂਲ ਏਕਾ ਵਰਨਾ, ਦੂਸਰ ਸੇਜ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲੇ ਆਪਣੇ ਘਰ, ਘਰ ਸੁਹੰਜਣਾ ਇਕ ਸੁਹਾਈਆ। ਘਰ ਸੁਹੰਜਣਾ ਸੋਭਾਵੰਤ, ਹਰਿ ਪੁਰਖ ਨਿਰੰਜਣ ਸੁਹਾਇਆ। ਨਾਰੀ ਮਿਲਿਆ ਏਕਾ ਕੰਤ, ਘਰ ਸਾਚੇ ਮੰਗਲ ਗਾਇਆ। ਚੜ੍ਹਿਆ ਰੰਗ ਇਕ ਬਸੰਤ, ਉਤਰ ਕਦੇ ਨਾ ਜਾਇਆ। ਮਿਲਿਆ ਨਾਉਂ ਮਣੀਆ ਮੰਤ, ਰਸਨਾ ਜਿਹਵਾ ਨਾ ਕੋਇ ਹਲਾਇਆ। ਲੇਖਾ ਤੁਟਾ ਆਦਿ ਅੰਤ, ਮਧ ਭੀਤਰ ਗਿਆ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਹਰਿ ਹਰਿ ਏਕਾ ਧਾਰ, ਦੂਜਾ ਰੂਪ ਨਾ ਕੋਇ ਦਰਸਾਈਆ ਸ਼ਬਦੀ ਸ਼ਬਦ ਸ਼ਬਦ ਪਿਆਰ, ਸ਼ਬਦ ਸ਼ਬਦ ਵਿਚ ਟਿਕਾਈਆ। ਜੋਤੀ ਜੋਤ ਜੋਤ ਉਜਿਆਰ, ਜੋਤੀ ਜੋਤ ਵਿਚ ਸਮਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪਣੀ ਖੇਲ ਖਿਲਾਈਆ। ਗੁਰਸਿਖ ਸਤਿਗੁਰ ਮਿਲ ਏਕਾ ਰੂਪ ਦਰਸਾਏ ਨਾ ਪੁਰਖ ਨਾ ਕੋਇ ਨਾਰ, ਅਨਭਵ ਪਰਕਾਸ਼ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਵਰਨਹਾਰ ਬੇਪਰਵਾਹੀਆ। ਜੁਗ ਜੁਗ ਗੁਰਮੁਖ ਸਾਚੇ ਵਰਦਾ, ਭਗਤ ਭਗਵੰਤ ਕਰ ਪਿਆਰ। ਸਾਚੇ ਘੋੜੇ ਆਪੇ ਚੜ੍ਹਦਾ, ਸ਼ਾਹ ਸਵਾਰਾ ਹੋ ਅਸਵਾਰ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਬੇੜਾ ਪਾਰ ਆਪੇ ਕਰਦਾ, ਗੁਰਮੁਖ ਸੱਜਣ ਲਏ ਉਠਾਲ। ਸਾਚੀ ਡੋਲੀ ਆਪੇ ਆਪਣੇ ਕੰਧੇ ਧਰਦਾ, ਨਾਲ ਰਖਾਏ ਨਾ ਕੋਇ ਕਹਾਰ। ਗੁਰਸਿਖਾਂ ਬਣਿਆ ਰਹੇ ਬਰਦਾ, ਗੁਰ ਸਤਿਗੁਰ ਸੇਵਾਦਾਰ। ਚਾਈਂ ਚਾਈਂ ਸੇਵਾ ਕਰਦਾ, ਲੋਕਮਾਤ ਲੈ ਅਵਤਾਰ। ਨਿਰਭੌ ਹੋਏ ਕਦੇ ਨਾ ਡਰਦਾ, ਭੈ ਰੱਖੇ ਨਾ ਕੋਇ ਸੰਸਾਰ। ਆਪਣਾ ਕੀਤਾ ਕੌਲ ਕਦੇ ਨਾ ਹਰਦਾ, ਜੁਗ ਜੁਗ ਲੋਕਮਾਤ ਪਾਵੇ ਸਾਰ। ਨਿਰਗੁਣ ਆਪਣਾ ਖੇਲ ਆਪੇ ਕਰਦਾ, ਸਰਗੁਣ ਕਰੇ ਨਾ ਕੋਇ ਵਿਚਾਰ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਚਰਨਾਂ ਸੀਸ ਧਰਦਾ, ਦੋਏ ਦੋਏ ਜੋੜ ਕਰਨ ਨਿਮਸਕਾਰ। ਤੇਈ ਅਵਤਾਰ ਵਰ ਦੇਵੇ ਸੱਚਾ ਏਕਾ ਘਰ ਦਾ, ਸਾਚੇ ਤਖ਼ਤ ਬੈਠ ਸੱਚੀ ਸਰਕਾਰ। ਦਸ ਗੁਰ ਰੂਪ ਨਰ ਹਰ ਦਾ, ਪੰਜ ਤਤ ਦਏ ਆਧਾਰ। ਅਠਾਰਾਂ ਭਗਤਾਂ ਅੰਦਰ ਆਪੇ ਵੜਦਾ, ਕਿਰਪਾ ਕਰ ਆਪ ਕਰਤਾਰ। ਗੁਰ ਸ਼ਬਦ ਆਪਣਾ ਨਾਉਂ ਹਰਦਾ, ਹਾਰ ਮੰਨੇ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਨਿਹਕਲੰਕ ਨਰਾਇਣ ਨਰ ਅਵਤਾਰ। ਨਿਹਕਲੰਕਾ ਪੁਰਖ ਅਕਾਲ, ਕਾਲ ਮਹਾਂਕਾਲ ਚਰਨਾਂ ਹੇਠ ਦਬਾਵੰਦਾ। ਦੋ ਜਹਾਨਾਂ ਸੁਰਤ ਰਿਹਾ ਸੰਭਾਲ, ਕਰੇ ਖੇਲ ਸ਼ਾਹ ਕੰਗਾਲ ਦਾ। ਜੋਤੀ ਜਲਵਾ ਨੂਰ ਜਲਾਲ, ਘਟ ਘਟ ਦੀਪਕ ਆਪੇ ਬਾਲਦਾ। ਸ਼ਬਦ ਅਗੰਮੀ ਏਕਾ ਤਾਲ, ਲੱਖ ਚੁਰਾਸੀ ਸੋਈ ਆਪ ਉਠਾਲਦਾ। ਗੁਰਮੁਖ ਵਿਰਲਾ ਘਾਲੇ ਸਾਚੀ ਘਾਲ, ਮਨਮੁਖ ਗੂੜ੍ਹੀ ਨੀਂਦ ਸੁਆਲਦਾ। ਦਿਨ ਦਿਹਾੜੇ ਲੇਖਾ ਜਾਣੇ ਖ਼ਜ਼ਾਨਾ ਸੱਚੇ ਧਨ ਮਾਲ, ਰਾਜ ਰਾਜਾਨ ਕੋਇ ਨਾ ਕਿਸੇ ਪੈਜ ਸੁਆਰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਗੰਮ ਅਪਾਰ ਦਾ। ਅਗੰਮ ਅਪਾਰ ਅਥਾਹ ਬੇਅੰਤ, ਵੇਦ ਕਤੇਬ ਕਹਿਣ ਨਾ ਪਾਈਆ। ਆਦਿ ਪੁਰਖ ਅਬਿਨਾਸ਼ੀ ਕਰਤਾ ਪਾਰਬ੍ਰਹਮ ਮਹਿਮਾ ਅਗਣਤ, ਅਲੱਖ ਅਲੱਖਣਾ ਲਖਿਆ ਨਾ ਜਾਈਆ। ਆਪੇ ਜਾਣੇ ਆਪਣਾ ਆਦਿ ਅੰਤ, ਅੰਤ ਆਦਿ ਆਪਣਾ ਖੇਲ ਖਿਲਾਈਆ। ਕਲਜੁਗ ਅੰਤਮ ਮਾਇਆ ਪਾਏ ਬੇਅੰਤ, ਤ੍ਰੈਗੁਣ ਚਾਰੋਂ ਕੁੰਟ ਫੇਰਾ ਪਾਈਆ। ਭਰਮੇ ਭੁੱਲਾ ਜੀਵ ਜੰਤ, ਜਾਗਰਤ ਜੋਤ ਨਾ ਕੋਏ ਰੁਸ਼ਨਾਈਆ। ਮਾਇਆ ਮਮਤਾ ਹਉਮੇ ਹੰਗਤਾ ਕਲਜੁਗ ਸੰਤ, ਕੂੜੀ ਕਿਰਿਆ ਜੋਬਨ ਰਹੇ ਹੰਢਾਈਆ। ਰਸਨਾ ਬੋਲਣ ਹਰਿ ਕਾ ਨਾਉਂ ਮੰਤ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਗਾ ਗਾ ਥੱਕੇ ਰਾਗ ਰਾਗਨੀ ਛੰਤ, ਸਤਿਗੁਰ ਸਾਹਿਬ ਦਿਆਲ ਨਾ ਕੋਇ ਮਿਲਾਈਆ। ਏਥੇ ਉਥੇ ਦੋ ਜਹਾਨਾਂ ਕਿਸੇ ਨਾ ਮੁੱਕਿਆ ਪੰਧ, ਪਾਂਧੀ ਭੁੱਲੇ ਕਲਜੁਗ ਰਾਹੀਆ। ਚੌਥੇ ਜੁਗ ਚਾਰ ਲਾਵਾਂ ਲੈ ਲੈ ਹੰਢਾਇਆ ਝੂਠਾ ਕੰਤ, ਪੁਰਖ ਅਬਿਨਾਸ਼ੀ ਵਰ ਘਰ ਸਾਚਾ ਕੋਇ ਨਾ ਪਾਈਆ। ਕੋਟਨ ਕੋਟ ਪੜ੍ਹ ਪੜ੍ਹ ਥੱਕੇ ਅਨੰਦ, ਅਨੰਦ ਵਿਚ ਨਾ ਕੋਇ ਸਮਾਈਆ। ਜਿਸ ਸਤਿਗੁਰ ਪੂਰਾ ਮਿਲਿਆ ਬਖਸੰਦ, ਡੁੱਬਦਾ ਬੇੜਾ ਲਏ ਤਰਾਈਆ। ਆਦਿ ਜੁਗਾਦਿ ਕਦੇ ਨਾ ਦੇਵੇ ਕੰਡ, ਆਪਣੀ ਕਰਵਟ ਆਪੇ ਲਏ ਬਦਲਾਈਆ। ਕਲਜੁਗ ਔਧ ਗਈ ਹੰਢ, ਚਾਰ ਲੱਖ ਬੱਤੀ ਹਜ਼ਾਰ ਚੌਥੇ ਜੁਗ ਬੱਤੀ ਦੰਦ ਚਾਰ ਵਰਨ ਆਪਣੇ ਪੇਟੇ ਰਹੇ ਪਾਈਆ। ਅੰਤਮ ਟੁੱਟ ਜਾਏ ਬੱਧੀ ਗੰਢ, ਕੂੜੀ ਕਿਰਿਆ ਬੰਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਈਆ। ਹਰਿ ਡੰਕਾ ਸ਼ਬਦ ਵਜਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡਾਂ ਕਰੇ ਖ਼ਬਰਦਾਰ। ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਇੰਦਾ, ਚਰਨ ਕਵਲ ਹੋਏ ਖ਼ਾਕ ਸ਼ਾਰ। ਕਲਜੁਗ ਮੂੰਹ ਵਿਚ ਪੱਲਾ ਪਾਇੰਦਾ, ਨੇਤਰ ਰੋਵੇ ਜ਼ਾਰੋ ਜ਼ਾਰ। ਕਲਜੁਗ ਮੀਤ ਨਾ ਕੋਇ ਦਸਾਇੰਦਾ, ਸਗਲਾ ਸੰਗ ਨਾ ਦਿਸੇ ਵਿਚ ਸੰਸਾਰ। ਜੀਵ ਜੰਤ ਸਰਬ ਕੁਰਲਾਇੰਦਾ, ਗ਼ਰੀਬ ਨਿਮਾਣੇ ਧਾਹਾਂ ਰਹੇ ਮਾਰ। ਸਾਚਾ ਘਰ ਨਾ ਕੋਇ ਵਖਾਇੰਦਾ, ਪੰਡਤ ਪਾਂਧੇ ਜਗਤ ਪੱਤਰੀ ਰਹੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕ ਇਕੱਲਾ ਹੋਇਆ ਖ਼ਬਰਦਾਰ। ਇਕ ਇਕੱਲਾ ਉਠਿਆ, ਹਰਿ ਸਤਿਗੁਰ ਸੂਰਬੀਰ। ਆਦਿ ਜੁਗਾਦਿ ਨਾ ਜਾਏ ਲੁੱਟਿਆ, ਸਦ ਭੰਡਾਰਾ ਰੱਖੇ ਭਰਪੂਰ। ਜੁਗ ਜੁਗ ਜਨ ਭਗਤਾਂ ਉਪਰ ਤੁਠਿਆ, ਪੰਧ ਮੁਕਾਏ ਨੇੜਾ ਦੂਰ। ਆਪਣੀ ਗੋਦੀ ਆਪੇ ਚੁੱਕਿਆ, ਆਪੇ ਬੇੜਾ ਬੰਨ੍ਹੇ ਪੂਰ। ਸਤਿਗੁਰ ਪੂਰਾ ਲੋਕਮਾਤ ਨਾ ਰਹੇ ਲੁਕਿਆ, ਜ਼ਾਹਰ ਹੋਏ ਹਾਜ਼ਰ ਹਜ਼ੂਰ। ਮਨਮੁਖਾਂ ਜੋ ਮੁਖੋਂ ਥੁੱਕ ਸੁੱਟਿਆ, ਕਲਜੁਗ ਅੰਤਮ ਚੱਟਣਾ ਪਏ ਜ਼ਰੂਰ। ਸਿੰਘ ਸ਼ੇਰ ਦਲੇਰ ਨਰ ਨਿਰੰਕਾਰ ਵਿਚ ਸੰਸਾਰ ਹੋ ਕੇ ਬੁੱਕਿਆ, ਸ਼ਾਹ ਸੁਲਤਾਨਾਂ ਤੋੜੇ ਗ਼ਰੂਰ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਬੈਠਾ ਭੁੱਖਿਆ, ਆਸਾ ਮਨਸਾ ਆਪਣੀ ਕਰੇ ਪੂਰ। ਗੁਰਮੁਖ ਵਿਰਲੇ ਜੁਗ ਜੁਗ ਸੁੱਖਣਾ ਰਹੇ ਸੁਖਿਆ, ਗੁਰ ਦਾਤਾ ਮਿਲੇ ਇਕ ਜ਼ਰੂਰ। ਸਫ਼ਲ ਕਰਾਏ ਮਾਤ ਕੁੱਖਿਆ, ਲੇਖੇ ਲੱਗੇ ਮਾਤਾ ਪਿਤਾ ਨੂਰ। ਜੋ ਜਨ ਆ ਸਰਨਾਈ ਝੁਕਿਆ, ਕਲਜੁਗ ਨਾਤਾ ਤੋੜੇ ਕੂੜੋ ਕੂੜ। ਉਜਲ ਕਰੇ ਮਾਤ ਮੁਖਿਆ, ਜਿਸ ਜਨ ਬਖ਼ਸ਼ੇ ਚਰਨ ਧੂੜ। ਮਾਤ ਗਰਭ ਨਾ ਹੋਏ ਉਲਟਾ ਰੁੱਖਿਆ, ਦਸ ਦਸ ਤਪੇ ਨਾ ਅਗਨ ਤੰਦੂਰ। ਗੁਰਸਿਖ ਗੁਰਮੁਖ ਸੰਤ ਭਗਵੰਤ ਆਦਿ ਅੰਤ ਆਪਣੀ ਗੋਦੀ ਆਪੇ ਚੁੱਕਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਬਖ਼ਸ਼ੇ ਜੋਤੀ ਨੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਹਰਿ ਦੇਵੇ ਜੀਆ ਦਾਨ, ਆਦਿ ਅਨਾਦਿ ਬ੍ਰਹਮ ਬ੍ਰਹਿਮਾਦਿ, ਬ੍ਰਹਮ ਵੇਖੇ ਹਾਜ਼ਰ ਹਜ਼ੂਰ।
