੨ ਮੱਘਰ ੨੦੧੭ ਬਿਕ੍ਰਮੀ ਗੁਰਨਾਮ ਸਿੰਘ ਦੇ ਘਰ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਹਰਿ ਵੱਡਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਬੇਪਰਵਾਹ, ਆਦਿ ਜੁਗਾਦਿ ਸਮਾਈਆ। ਹਰਿ ਪੁਰਖ ਨਿਰੰਜਣ ਇਕ ਮਲਾਹ, ਇਕ ਇਕੱਲਾ ਬੇੜਾ ਰਿਹਾ ਚਲਾਈਆ। ਏਕੰਕਾਰਾ ਵਸੇ ਸਾਚੇ ਥਾਂ, ਧਾਮ ਸੁਹੇਲੜਾ ਇਕ ਸੁਹਾਈਆ। ਆਦਿ ਨਿਰੰਜਣ ਜੋਤ ਜਗਾ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਦੇਵਣਹਾਰਾ ਸਚ ਸਲਾਹ, ਦਰਗਹਿ ਸਾਚੀ ਸਚ ਸੁਹਾਈਆ। ਸ੍ਰੀ ਭਗਵਾਨ ਕਰਨੇਹਾਰਾ ਸਚ ਨਿਆਂ, ਰੂਪ ਅਨੂਪ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਆਪਣਾ ਆਪ ਆਪ ਪਰਗਟਾ, ਵੇਖਣਹਾਰਾ ਆਪ ਹੋ ਜਾਈਆ। ਸਚਖੰਡ ਦਵਾਰਾ ਸਚ ਦਰਬਾਰਾ ਖੇਲ ਖਲਾ, ਖ਼ਾਲਕ ਆਪਣਾ ਨੂਰ ਕਰੇ ਰੁਸ਼ਨਾਈਆ। ਘਰ ਵਿਚ ਘਰ ਆਪ ਉਪਾ, ਥਿਰ ਘਰ ਸਾਚੇ ਦਏ ਵਡਿਆਈਆ। ਸਤਿ ਸਰੂਪੀ ਸਚ ਸਿੰਘਾਸਣ ਆਪ ਬਣਾ, ਨਿਰਗੁਣ ਸਚ ਮਹੱਲੇ ਆਪ ਰਖਾਈਆ। ਸ਼ਾਹੋ ਭੂਪ ਬਣ ਬੇਪਰਵਾਹ, ਨਿਰਗੁਣ ਨਿਰਵੈਰ ਆਪਣਾ ਬਲ ਆਪ ਧਰਾਈਆ। ਇਕ ਇਕੱਲਾ ਆਸਣ ਲਾ, ਸਤਿ ਮਹੱਲਾ ਦਏ ਵਸਾਈਆ। ਤਖ਼ਤ ਨਿਵਾਸੀ ਸ਼ਾਹੋ ਭੂਪ ਰਾਜ ਰਾਜਾਨ ਆਪ ਅਖਵਾ, ਖੇਲ ਅਵੱਲੜਾ ਆਪ ਖਲਾਈਆ। ਅਲੱਖ ਅਗੋਚਰ ਅਗੰਮ ਅਥਾਹ, ਭੇਵ ਅਭੇਦਾ ਭੇਵ ਖੁਲ੍ਹਾਈਆ। ਆਪਣਾ ਨਾਉਂ ਆਪ ਧਰਾ, ਨਾਉਂ ਨਿਰੰਕਾਰਾ ਆਪ ਗਾਈਆ। ਦਰ ਦਰਬਾਨ ਸੇਵ ਕਮਾ, ਦਰ ਦਰਵੇਸ਼ ਨਰ ਨਰੇਸ਼ ਵੇਖ ਵਖਾਈਆ। ਹੁਕਮੀ ਹੁਕਮ ਹੁਕਮ ਵਰਤਾ, ਧੁਰ ਫ਼ਰਮਾਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪਣਾ ਵੇਖੇ ਆਪ ਤਮਾਸਾ, ਦੂਸਰ ਸੰਗ ਨਾ ਕੋਇ ਰਖਾਈਆ। ਨਾ ਕੋਈ ਸੰਗ ਨਾ ਕੋਈ ਸਾਥ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਚਲਾਏ ਆਪਣਾ ਰਾਥ, ਰਥ ਰਥਵਾਹੀ ਦਿਸ ਨਾ ਆਇੰਦਾ। ਏਕੰਕਾਰਾ ਆਪੇ ਜਾਣੇ ਆਪਣੀ ਗਾਥ, ਆਪਣਾ ਨਾਉਂ ਆਪ ਅਲਾਇੰਦਾ। ਆਦਿ ਨਿਰੰਜਣ ਆਪਣੀ ਜੋਤ ਆਪ ਪਰਗਟਾਏ ਆਪਣੇ ਹਾਟ, ਸਾਚੇ ਮੰਦਰ ਸੋਭਾ ਪਾਇੰਦਾ। ਸ੍ਰੀ ਭਗਵਾਨ ਸਚ ਸਿੰਘਾਸਣ ਆਪੇ ਸੁੱਤਾ ਆਪਣੇ ਖਾਟ, ਸਚਖੰਡ ਦਵਾਰਾ ਆਸਣ ਇਕ ਸੁਹਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣੀ ਵਾਟ, ਆਦਿ ਜੁਗਾਦੀ ਪੰਧ ਮੁਕਾਇੰਦਾ। ਪਾਰਬ੍ਰਹਮ ਪ੍ਰਭ ਖੇਲੇ ਖੇਲ ਨਟੂਆ ਨਾਟ, ਸਵਾਂਗੀ ਸਵਾਂਗ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਦਰ ਘਰ ਸਾਚੇ ਸੋਭਾ ਪਾਇੰਦਾ। ਦਰ ਘਰ ਸਾਚਾ ਸੋਭਾਵੰਤ, ਸਚਖੰਡ ਦਵਾਰ ਵੱਜੇ ਵਧਾਈਆ। ਵਸਣਹਾਰਾ ਏਕਾ ਕੰਤ, ਨਿਰਗੁਣ ਨਿਰਵੈਰ ਆਪਣਾ ਨਾਉਂ ਧਰਾਈਆ। ਪੁਰਖ ਅਕਾਲ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਜਣਾਈਆ। ਅਲੱਖ ਅਗੋਚਰ ਬੇਅੰਤ ਬੇਅੰਤ ਬੇਅੰਤ, ਭੇਵ ਅਭੇਦਾ ਭੇਵ ਛੁਪਾਈਆ। ਆਪੇ ਜਾਣੇ ਆਪਣਾ ਮੰਤ, ਨਾਮ ਨਿਧਾਨਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਕਰੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਰਾਈਆ। ਅਗੰਮੜੀ ਕਾਰ ਹਰਿ ਕਰਾਇੰਦਾ, ਸਚਖੰਡ ਦਵਾਰਾ ਖੋਲ੍ਹ। ਅਲੱਖ ਨਿਰੰਜਣ ਏਕਾ ਅਲੱਖ ਆਪ ਜਗਾਇੰਦਾ, ਸ਼ਬਦ ਅਨਾਦਿ ਅਗੰਮੀ ਬੋਲ। ਸਾਚਾ ਤਖ਼ਤ ਆਪੇ ਸੋਭਾ ਪਾਇੰਦਾ, ਆਦਿ ਜੁਗਾਦਿ ਰਹੇ ਅਡੋਲ। ਦਰ ਦਰਬਾਨ ਨਾ ਕੋਇ ਰਖਾਇੰਦਾ, ਇਕ ਇਕੱਲਾ ਵਸੇ ਕੋਲ। ਸਾਚਾ ਹੁਕਮ ਆਪ ਵਰਤਾਇੰਦਾ, ਆਪਣੀ ਜੋਤੀ ਆਪੇ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਉਪਰ ਧੌਲ। ਸਾਚਾ ਖੇਲ ਖਲਾਵਣਹਾਰਾ, ਆਪਣੀ ਦਇਆ ਕਮਾਇੰਦਾ। ਸਚਖੰਡ ਨਿਵਾਸੀ ਸਾਚਾ ਖੋਲ੍ਹ ਦਵਾਰਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਆਪਣਾ ਹੁਕਮ ਆਪ ਵਰਤਾਇੰਦਾ। ਆਪਣੀ ਬੰਨ੍ਹੇ ਆਪੇ ਧਾਰਾ, ਆਪਣਾ ਖੇਲ ਆਪ ਖਲਾਇੰਦਾ। ਆਪੇ ਬਣੇ ਕੰਤ ਨਾਰਾ, ਨਾਰੀ ਨਰ ਨਰਾਇਣ ਆਪ ਹੰਢਾਇੰਦਾ। ਆਪੇ ਹੋਏ ਸੁਤ ਦਾਰਾ, ਆਪੇ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰ ਸੁਹੰਜਣਾ, ਹਰਿ ਸਾਚਾ ਸਚ ਸੁਹਾਏ। ਜੋਤ ਜਗਾਏ ਆਦਿ ਨਿਰੰਜਣਾ, ਨੂਰ ਨੂਰਾਨਾ ਡਗਮਗਾਏ। ਇਕ ਇਕੱਲਾ ਸਾਚਾ ਸੱਜਣਾ, ਘਰ ਸਾਚੇ ਮੇਲ ਮਿਲਾਏ। ਨਾ ਘੜਿਆ ਨਾ ਭੱਜਣਾ, ਅਬਿਨਾਸ਼ੀ ਪੁਰਖ ਆਪਣਾ ਨਾਉਂ ਧਰਾਏ। ਆਦਿ ਜੁਗਾਦਿ ਆਪਣੀ ਰੱਖੇ ਆਪੇ ਲੱਜਣਾ, ਸਿਰ ਆਪਣਾ ਹੱਥ ਆਪ ਟਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਹਰਿ ਮੰਦਰ ਡੇਰਾ ਲਾਏ। ਹਰਿ ਮੰਦਰ ਹਰਿ ਖੇਲ ਅਪਾਰਾ, ਸਚਖੰਡ ਵੱਜੇ ਵਧਾਈਆ। ਥਿਰ ਘਰ ਖੋਲ੍ਹੇ ਬੰਦ ਕਿਵਾੜਾ, ਆਪਣੀ ਸੇਵਾ ਆਪ ਕਮਾਈਆ। ਆਪੇ ਵਸੇ ਸਚ ਦਰਬਾਰਾ, ਦਰਗਹਿ ਸਾਚੀ ਧਾਮ ਸੁਹਾਈਆ। ਆਪੇ ਪੁਰਖ ਆਪੇ ਨਾਰਾ, ਆਪੇ ਸੁਤ ਦੁਲਾਰਾ ਗੋਦ ਸੁਹਾਈਆ। ਆਪੇ ਸ਼ਬਦੀ ਸ਼ਬਦ ਬੋਲ ਜੈਕਾਰਾ, ਨਾਦ ਅਨਾਦੀ ਇਕ ਸੁਣਾਈਆ। ਆਪੇ ਸੇਵਾ ਲਾਏ ਸੇਵਾਦਾਰਾ, ਸਾਚੀ ਸੇਵ ਆਪ ਕਮਾਈਆ। ਆਪੇ ਦੇਵੇ ਸਤਿ ਭੰਡਾਰਾ, ਸਾਚੀ ਵਸਤ ਝੋਲੀ ਪਾਈਆ। ਆਪੇ ਬ੍ਰਹਮਾ ਵਿਸ਼ਨ ਕਰ ਤਿਆਰਾ, ਆਪੇ ਸ਼ੰਕਰ ਖੇਲ ਖਿਲਾਈਆ। ਆਪੇ ਰਵ ਸਸ ਕਰ ਉਜਿਆਰਾ, ਨੂਰ ਨੂਰ ਵਿਚ ਟਿਕਾਈਆ। ਆਪੇ ਮੰਡਲ ਮੰਡਪ ਦਏ ਸਹਾਰਾ, ਗਗਨ ਗਗਨੰਤਰ ਆਪੇ ਸੋਭਾ ਪਾਈਆ। ਆਪੇ ਤ੍ਰੈਗੁਣ ਤਤ ਕਰੇ ਵਿਚਾਰਾ, ਆਪੇ ਲੇਖਾ ਦਏ ਸਮਝਾਈਆ। ਆਪੇ ਨਿਰਗੁਣ ਨਿਰਗੁਣ ਬਣ ਵਰਤਾਰਾ, ਆਪਣੀ ਇਛਿਆ ਭਿਖਿਆ ਇਕ ਵਖਾਈਆ। ਆਪੇ ਵਿਸ਼ਨੂੰ ਸੱਦੇ ਚਰਨ ਦਵਾਰਾ, ਚਰਨ ਕਵਲ ਇਕ ਦਰਸਾਈਆ। ਆਪੇ ਬ੍ਰਹਮਾ ਨੇਤਰ ਖੋਲ੍ਹੇ ਵੇਖੇ ਵਾਰੋ ਵਾਰਾ, ਚਾਰੋਂ ਕੁੰਟ ਨੈਣ ਉਠਾਈਆ। ਆਪੇ ਸ਼ੰਕਰ ਲੇਖਾ ਜਾਣੇ ਧੂਆਂਧਾਰਾ, ਸੁੰਨ ਅਗੰਮ ਫੋਲ ਫੁਲਾਈਆ। ਆਪੇ ਤਿੰਨਾਂ ਵਸੇ ਬਾਹਰਾ, ਅਨਭਵ ਆਪਣੀ ਖੇਲ ਖਿਲਾਈਆ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਗ੍ਰਹਿ ਮੰਦਰ ਆਪ ਵਜਾਈਆ। ਦੇਵੇ ਵਰ ਸੱਚੀ ਸਰਕਾਰਾ, ਸ਼ਹਿਨਸ਼ਾਹ ਸੱਚੀ ਸ਼ਹਿਨਸ਼ਾਹੀਆ। ਪੁਰਖ ਅਕਾਲ ਸਹਿਜ ਸਿਕਦਾਰਾ, ਨਿਰਾਕਾਰਾ ਭੇਵ ਨਾ ਰਾਈਆ। ਏਕੰਕਾਰਾ ਵੇਖਣਹਾਰਾ, ਆਪ ਆਪਣਾ ਆਪਣੇ ਵਿਚ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਭਿਖਾਰਾ, ਏਕਾ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸਿਖ਼ਿਆ ਦਏ ਸਮਝਾਈਆ। ਸਚ ਸਿਖ਼ਿਆ ਹਰਿ ਸਮਝਾਇੰਦਾ, ਵਿਸ਼ਨੂੰ ਉਠ ਬਾਲ ਨਿਧਾਨ। ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ, ਨਿਰਗੁਣ ਸਰਗੁਣ ਕਰ ਪਰਧਾਨ। ਆਪਣੀ ਜੋਤੀ ਜੋਤ ਜਗਾਇੰਦਾ, ਆਪੇ ਹੋਏ ਨਿਗਹਬਾਨ। ਆਪਣਾ ਤਤ ਆਪ ਪਰਗਟਾਇੰਦਾ, ਆਪੇ ਵੇਖੇ ਮਾਰ ਧਿਆਨ। ਆਪੇ ਰਤੀ ਰਤ ਸਮਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਦਾਨ। ਵਿਸ਼ਨ ਸੁਣਿਆ ਹਰਿ ਸੰਦੇਸ਼, ਨਿਉਂ ਨਿਉਂ ਚਰਨੀ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਸਦਾ ਆਦੇਸ, ਹਉਂ ਸੇਵਕ ਸੇਵ ਕਮਾਇਆ। ਤੇਰਾ ਦਰ ਮੰਗਦਾ ਰਹਾਂ ਹਮੇਸ਼, ਭੁੱਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੂਸਰ ਦਰ ਨਾ ਮੰਗਣ ਜਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਵਸਤ ਅਮੋਲਕ ਝੋਲੀ ਪਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਵਾਈਆ। ਵਸਤ ਨਾਮ ਸਾਚੀ ਝੋਲੀ ਦੇਵੇ ਡਾਰ, ਅਤੋਟ ਅਤੁਟ ਆਪ ਰਖਾਈਆ। ਵਰਤੇ ਵਰਤਾਵੇ ਵਰਤਾਵਣਹਾਰ, ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਵਿਸ਼ਨੂੰ ਵਰ ਘਰ ਸਾਚਾ ਪਾਇਆ, ਭੁੱਲ ਰਹੇ ਨਾ ਰਾਈਆ। ਏਕਾ ਮੀਤ ਮੁਰਾਰਾ ਦਏ ਵਰਤਾਇਆ, ਅਤੋਟ ਅਤੁਟ ਰਖਾਈਆ। ਆਦਿ ਆਦਿ ਆਪਣਾ ਲਹਿਣਾ ਦਏ ਸਮਝਾਇਆ, ਸੀਸ ਜਗਦੀਸ ਚਰਨ ਛੁਹਾਈਆ। ਕਵਣ ਵੇਲਾ ਕਵਣ ਰੁਤ ਅੰਤ ਲੈ ਮਿਲਾਇਆ, ਜੋਤੀ ਜੋਤ ਜੋਤ ਮਿਲਾਈਆ। ਕਵਣ ਰੂਪ ਹਰਿ ਖੇਲ ਖਿਲਾਇਆ, ਕਵਣ ਨੂਰ ਕਰੇ ਰੁਸ਼ਨਾਈਆ। ਕਵਣ ਤਤ ਲਏ ਪਰਗਟਾਇਆ, ਕਵਣ ਨਾਦ ਵੱਜੇ ਵਧਾਈਆ। ਕਵਣ ਬ੍ਰਹਿਮਾਦਿ ਖੋਜ ਖੁਜਾਇਆ, ਕਵਣ ਬ੍ਰਹਮ ਲਏ ਉਠਾਈਆ। ਕਵਣ ਪੰਧ ਦਏ ਮੁਕਾਇਆ, ਬਣ ਪਾਂਧੀ ਸਾਚਾ ਰਾਹੀਆ। ਕਵਣ ਨਿਰਗੁਣ ਛੰਦ ਦਏ ਸੁਣਾਇਆ, ਸਾਚਾ ਢੋਲਾ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਪੁਰਖ ਤੇਰੀ ਸੱਚੀ ਸਰਨਾਈਆ। ਆਦਿ ਪੁਰਖ ਨਿਰਗੁਣ ਦਾਤਾ, ਜੋਤੀ ਜੋਤ ਡਗਮਗਾਇੰਦਾ। ਸ਼ਬਦੀ ਸ਼ਬਦ ਸੁਣਾਏ ਗਾਥਾ, ਵਿਸ਼ਨੂੰ ਆਪ ਸਮਝਾਇੰਦਾ। ਪਾਰਬ੍ਰਹਮ ਪ੍ਰਭ ਆਪਣਾ ਵੇਖੇ ਖੇਲ ਤਮਾਸ਼ਾ, ਸਾਚੀ ਰਚਨਾ ਆਪ ਰਚਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਾਏ ਮੰਡਲ ਰਾਸਾ, ਮੰਡਲ ਆਪਣਾ ਖੇਲ ਖਿਲਾਇੰਦਾ। ਅੰਤਮ ਤੇਰੀ ਪੂਰੀ ਕਰੇ ਆਸਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਆਪੇ ਬਣੇ ਦਾਸੀ ਦਾਸਾ, ਦਾਸੀ ਦਾਸਾ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਦੇਵੇ ਏਕਾ ਵਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਵਿਸ਼ਨੂੰ ਸੁਣ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰ ਪਰਵਾਨ, ਸੇਵਕ ਸੇਵਾ ਸਚ ਵਖਾਇੰਦਾ। ਅੰਤਮ ਮੇਲੇ ਵਾਲੀ ਦੋ ਜਹਾਨ, ਨਿਰਗੁਣ ਆਪਣਾ ਰੂਪ ਧਰਾਇੰਦਾ। ਨਿਹਕਲੰਕਾ ਬਲੀ ਬਲਵਾਨ, ਏਕੰਕਾਰਾ ਹਰਿ ਨਿਰੰਕਾਰਾ ਆਪਣਾ ਵੇਸ ਆਪ ਵਟਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰਾ, ਏਕਾ ਖੰਡਾ ਹੱਥ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੌਂ ਨੌਂ ਚਾਰ ਪੰਧ ਆਪ ਮੁਕਾਇੰਦਾ। ਨੌਂ ਨੌਂ ਚਾਰ ਪੰਧ ਮੁਕੌਣਾ, ਥਿਰ ਰਹਿਣ ਨਾ ਕੋਈ ਪਾਈਆ। ਪੁਰਖ ਅਬਿਨਾਸੀ ਵੇਸ ਵਟੌਣਾ, ਜੋਤੀ ਜੋਤ ਕਰ ਰੁਸ਼ਨਾਈਆ। ਲਹਿਣਾ ਦੇਣਾ ਆਪ ਚੁਕੌਣਾ, ਦੇਵਣਹਾਰ ਆਪ ਹੋ ਜਾਈਆ। ਵਿਸ਼ਨੂੰ ਭਗਵਨ ਮੇਲ ਮਿਲੌਣਾ, ਭੇਵ ਕੋਇ ਨਾ ਪਾਈਆ। ਸੋ ਪੁਰਖ ਨਿਰੰਜਣ ਆਪਣੀ ਧਾਰ ਆਪ ਚਲੌਣਾ, ਸੋ ਰੂਪ ਸੱਚਾ ਸ਼ਹਿਨਸ਼ਾਹੀਆ। ਹੰ ਰੂਪ ਵਿਸ਼ਨੂੰ ਵਿਚ ਸਮੌਣਾ, ਸੋਹੰ ਏਕਾ ਰੰਗ ਰੰਗਾਈਆ। ਆਦਿ ਆਦਿ ਆਪਣਾ ਲਹਿਣਾ ਤੇਰੀ ਝੋਲੀ ਪੌਣਾ, ਜੁਗਾਦਿ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖ਼ਿਆ ਇਕ ਸਮਝਾਈਆ। ਸਾਚੀ ਸਿਖ਼ਿਆ ਸੁਣ ਕਰ ਪਰਨਾਮ, ਦੋਏ ਚਰਨ ਸੀਸ ਝੁਕਾਇੰਦਾ। ਤੂੰ ਦਾਤਾ ਸਾਹਿਬ ਸ੍ਰੀ ਭਗਵਾਨ, ਹਉਂ ਬਾਲ ਅੰਞਾਣਾ ਭੇਵ ਨਾ ਆਇੰਦਾ। ਤੇਰਾ ਝੁਲਦਾ ਰਹੇ ਨਿਸ਼ਾਨ, ਸਚਖੰਡ ਦਵਾਰਾ ਇਕ ਸੁਹਾਇੰਦਾ। ਹਉਂ ਵੇਖਾਂ ਮਾਰ ਧਿਆਨ, ਤੂੰਹੀ ਤੂੰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਫੜਿਆ ਤੇਰਾ ਲੜ, ਛੁੱਟ ਕਦੇ ਨਾ ਜਾਇੰਦਾ। ਵਿਸ਼ਨ ਹਰਿ ਲੜ ਫੜਾਇਆ, ਬ੍ਰਹਮਾ ਵੇਤਾ ਲਏ ਜਗਾਈਆ। ਪਾਰਬ੍ਰਹਮ ਬ੍ਰਹਮ ਲਏ ਉਠਾਇਆ, ਅੰਸ ਬੰਸ ਵੇਖ ਵਖਾਈਆ। ਕਵਲ ਕਵਲਾ ਖੋਲ੍ਹ ਖੁਲ੍ਹਾਇਆ, ਨਾਭੀ ਆਪਣੀ ਧਾਰ ਬੰਧਾਈਆ। ਆਪਣਾ ਨੂਰ ਨੂਰ ਦਰਸਾਇਆ, ਜਲਵਾ ਜਲਵਾ ਸੱਚਾ ਸ਼ਹਿਨਸ਼ਾਹੀਆ। ਆਪਣਾ ਮਰਦੰਗ ਅੰਗ ਅੰਗ ਵਜਾਇਆ, ਨਾਮ ਨਿਧਾਨਾ ਇਕ ਸੁਣਾਈਆ। ਸਾਚੇ ਰੰਗ ਆਪ ਰੰਗਾਇਆ, ਉਤਰ ਕਦੇ ਨਾ ਜਾਈਆ। ਸੁਹਾਗੀ ਛੰਦ ਇਕ ਸੁਣਾਇਆ, ਬ੍ਰਹਮ ਪਾਰਬ੍ਰਹਮ ਵੱਜੀ ਵਧਾਈਆ। ਆਪਣਾ ਅਨੰਦ ਆਪ ਵਖਾਇਆ, ਰਸ ਰਸ ਵਿਚ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਖੇਲ ਆਪ ਖਲਾਈਆ। ਆਪੇ ਬ੍ਰਹਮਾ ਕਰ ਉਤਪਤ, ਪਤ ਡਾਲ੍ਹੀ ਆਪ ਮਹਿਕਾਈਆ। ਆਪ ਬਣਾਇਆ ਆਪਣਾ ਸੁਤ, ਪਾਰਬ੍ਰਹਮ ਵੱਡੀ ਵਡਿਆਈਆ। ਹਰਿ ਲੇਖਾ ਜਾਣੇ ਅਬਿਨਾਸ਼ੀ ਅਚੁਤ, ਦੂਸਰ ਭੇਵ ਕੋਇ ਨਾ ਰਾਈਆ। ਨਾ ਕੋਈ ਜਾਣੇ ਸਾਚੀ ਰੁੱਤ, ਥਿਤ ਵਾਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਏਕਾ ਬ੍ਰਹਮ ਸਮਝਾਈਆ। ਏਕਾ ਬ੍ਰਹਮ ਹਰਿ ਸਮਝਾਇੰਦਾ, ਪਾਰਬ੍ਰਹਮ ਪ੍ਰਭ ਕਿਰਪਾ ਧਾਰ। ਮਾਤ ਪਿਤ ਆਪ ਅਖਵਾਇੰਦਾ, ਜਨਮ ਦਾਤਾ ਬਣ ਸੱਚੀ ਸਰਕਾਰ। ਦਾਈ ਦਾਇਆ ਵੇਖ ਵਖਾਇੰਦਾ, ਵੇਖਣਹਾਰ ਅਗੰਮ ਅਪਾਰ। ਸਾਚਾ ਲੇਖਾ ਆਪ ਲਿਖਾਇੰਦਾ, ਲਿਖਣਹਾਰ ਏਕੰਕਾਰ। ਕਾਗਦ ਕਲਮ ਨਾ ਹੱਥ ਰਖਾਇੰਦਾ, ਨਾ ਕੋਈ ਕਾਤਬ ਕਰੇ ਵਿਚਾਰ। ਆਪਣਾ ਭੇਵ ਆਪ ਜਣਾਇੰਦਾ, ਸ਼ਬਦ ਅਗੰਮੀ ਬੋਲ ਜੈਕਾਰ। ਬੋਧ ਅਗਾਧਾ ਆਪ ਸੁਣਾਇੰਦਾ, ਵੇਖੇ ਵਿਗਸੇ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਇਕ ਸਮਝਾਇੰਦਾ। ਬ੍ਰਹਮੇ ਲੇਖਾ ਹਰਿ ਸਮਝਾਇਆ, ਕਰ ਕਿਰਪਾ ਗੁਣ ਨਿਧਾਨ। ਏਕਾ ਨਿਸ਼ਅੱਖਰ ਦਏ ਪੜ੍ਹਾਇਆ, ਚਾਰੇ ਵੇਦਾਂ ਕਰ ਗਿਆਨ। ਏਕਾ ਹੁਕਮ ਦਏ ਸੁਣਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਲੱਖ ਚੁਰਾਸੀ ਤੇਰੀ ਝੋਲੀ ਪਾਇਆ, ਪੰਜ ਤਤ ਕਰ ਪਰਧਾਨ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇਆ, ਆਪੇ ਹੋਇਆ ਜਾਣੀ ਜਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਫ਼ਰਮਾਣ। ਧੁਰ ਫ਼ਰਮਾਣਾ ਹਰਿ ਜਣਾਇਆ, ਭੁੱਲ ਰਹੇ ਨਾ ਰਾਈਆ। ਤ੍ਰੈਗੁਣ ਮਾਇਆ ਪੰਜ ਤਤ ਨਾਤਾ ਜੋੜ ਜੁੜਾਇਆ, ਮੇਲ ਮਿਲਾਵਾ ਸਹਿਜ ਸੁਭਾਈਆ। ਲੱਖ ਚੁਰਾਸੀ ਭਾਂਡਾ ਦਏ ਘੜਾਇਆ, ਤਨ ਮਾਟੀ ਖ਼ਾਕ ਵਖਾਈਆ। ਪਵਣ ਸਵਾਸ ਦਏ ਧਰਾਇਆ, ਆਪਣੀ ਆਸਾ ਆਪੇ ਪੂਰ ਕਰਾਈਆ। ਨੌਂ ਦਵਾਰੇ ਖੋਲ੍ਹ ਵਖਾਇਆ, ਵਡ ਦਾਤਾ ਬੇਪਰਵਾਹੀਆ। ਕਾਇਆ ਬੰਕ ਦਏ ਸੁਹਾਇਆ, ਨਿਰਗੁਣ ਸਰਗੁਣ ਰੂਪ ਧਰਾਈਆ। ਆਤਮ ਬ੍ਰਹਮ ਦਏ ਟਿਕਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਈਸ਼ ਜੀਵ ਰੂਪ ਧਰਾਇਆ, ਰੂਪ ਅਨੂਪ ਦਿਸ ਨਾ ਆਈਆ। ਹਰਿ ਜਗਦੀਸ ਖੇਲ ਖਿਲਾਇਆ, ਜਾਗਰਤ ਜੋਤ ਕਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਦਿਤਾ ਏਕਾ ਵਰ, ਪਾਰਬ੍ਰਹਮ ਹਰਿ ਦਇਆ ਕਮਾਈਆ। ਬ੍ਰਹਮੇ ਦਰ ਹਰਿ ਸਾਚਾ ਪਾਇਆ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਲੱਖ ਚੁਰਾਸੀ ਵੇਖ ਵਖਾਇਆ, ਘਟ ਘਟ ਜੋਤ ਜਗਾਇੰਦਾ। ਘਰ ਵਿਚ ਘਰ ਦਏ ਸੁਹਾਇਆ, ਨਿਰਗੁਣ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਚ ਸਮਗਰੀ, ਨਾਲ ਰਖਾਏ ਜੋਤ ਅਕਗਰੀ, ਪੁਰਖ ਅਕਾਲ ਦਇਆ ਕਮਾਇੰਦਾ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਸਾਚਾ ਸਚ ਸਮਝਾਇੰਦਾ। ਨਿਰਗੁਣ ਹਰਿ ਹਰਿ ਅੰਦਰ ਵੜਨਾ, ਦਿਸ ਕਿਸੇ ਨਾ ਆਇੰਦਾ। ਸਤਿ ਸਰੂਪੀ ਨਿਰਗੁਣ ਆਪਣੇ ਪੌੜੇ ਚੜਨਾ, ਦਰ ਆਪਣਾ ਆਪ ਖਲਾਇੰਦਾ। ਆਪਣੀ ਵਿਦਿਆ ਆਪੇ ਪੜ੍ਹਨਾ, ਦੂਸਰ ਵਿਦਿਆ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਰਚਨਾ ਵੇਖ ਵਖਾਇੰਦਾ। ਲੱਖ ਚੁਰਾਸੀ ਕਰ ਤਿਆਰ, ਬ੍ਰਹਮਾ ਨਿਉਂ ਨਿਉਂ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਤੇਰੇ ਚਰਨ ਕਵਲ ਪਨਹਾਰ, ਹਉਂ ਸੇਵਕ ਸੇਵ ਕਮਾਇੰਦਾ। ਤ੍ਰੈਗੁਣ ਮਾਇਆ ਤਤ ਵਿਚਾਰ, ਪੰਚਮ ਨਾਤਾ ਜੋੜ ਜੁੜਾਇੰਦਾ। ਸਰਗੁਣ ਰੂਪ ਅਗੰਮ ਅਪਾਰ, ਨਿਰਗੁਣ ਤੇਰੀ ਵੰਡ ਤੇਰੇ ਹੱਥ ਰਖਾਇੰਦਾ। ਕਿਰਪਾ ਕਰ ਸੱਚੀ ਸਰਕਾਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਮਨ ਮਤ ਬੁਧ ਦਏ ਅਧਾਰ, ਗੜ੍ਹ ਮੰਦਰ ਆਪ ਵਸਾਇੰਦਾ। ਘਰ ਵਿਚ ਘਰ ਅਗੰਮ ਅਪਾਰ, ਡੂੰਘੀ ਭਵਰੀ ਵੇਖ ਵਖਾਇੰਦਾ। ਤ੍ਰਬੈਣੀ ਨੈਣੀ ਇਕ ਅਧਾਰ, ਟੇਢੀ ਬੰਕ ਆਪ ਸੁਹਾਇੰਦਾ। ਸਰ ਸਰੋਵਰ ਠੰਡਾ ਠਾਰ, ਨਾਭੀ ਕਵਲ ਜਲ ਭਰਾਇੰਦਾ। ਆਪੇ ਕਰੇ ਬੰਦ ਕਿਵਾੜ, ਤ੍ਰੈਗੁਣ ਪਰਦਾ ਆਪੇ ਪਾਇੰਦਾ। ਆਪੇ ਆਤਮ ਸੇਜਾ ਹੋ ਤਿਆਰ, ਜੋਤੀ ਜੋਤ ਡਗਮਗਾਇੰਦਾ। ਆਦਿ ਬ੍ਰਹਮ ਰੂਪ ਵੇਖੇ ਵੇਖਣਹਾਰ, ਪਾਰਬ੍ਰਹਮ ਆਪਣੀ ਸੇਵ ਆਪ ਕਮਾਇੰਦਾ। ਲੇਖਾ ਜਾਣੇ ਹੱਡ ਨਾੜੀ ਮਾਸ ਚੰਮ, ਤਤਵ ਤਤ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦਿਤਾ ਏਕਾ ਵਰ, ਲੱਖ ਚੁਰਾਸੀ ਰਚਨ ਰਚਾਇੰਦਾ। ਲੱਖ ਚੁਰਾਸੀ ਰਚਨ ਰਚਾਇਆ, ਬ੍ਰਹਮ ਬ੍ਰਹਿਮਾਦ ਵੱਜੇ ਵਧਾਈਆ। ਤੇਰਾ ਭਾਣਾ ਮੋਹੇ ਇਕ ਸੁਹਾਇਆ, ਸੀਸ ਜਗਦੀਸ ਆਪ ਝੁਕਾਈਆ। ਕਵਣ ਵੇਲਾ ਕਵਣ ਵਕਤ ਹਰਿ ਜੂ ਹਰਿ ਹਰਿ ਹੋਏ ਸਹਾਇਆ, ਲੇਖਾ ਲੇਖੇ ਲਹਿਣੇ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਆਦਿ ਪੁਰਖ ਤੇਰੀ ਸੱਚੀ ਸਰਨਾਈਆ। ਆਦਿ ਪੁਰਖ ਹਰਿ ਸਮਝਾਇੰਦਾ, ਬ੍ਰਹਮੇ ਉਠ ਉਠ ਕਰ ਧਿਆਨ। ਨੌਂ ਨੌਂ ਚਾਰ ਤੇਰੀ ਸੇਵਾ ਲਾਇੰਦਾ, ਕਰੇ ਖੇਲ ਸ੍ਰੀ ਭਗਵਾਨ। ਨਿਰਗੁਣ ਨਿਰਗੁਣ ਵੇਖ ਵਖਾਇੰਦਾ, ਵੇਖਣਹਾਰਾ ਵਡ ਮਿਹਰਵਾਨ। ਜੁਗ ਜੁਗ ਤੇਰੀ ਵੰਡ ਵੰਡਾਇੰਦਾ, ਲੋਕਮਾਤ ਕਰ ਪਰਧਾਨ। ਨੌਂ ਸਤ ਖੇਲ ਖਿਲਾਇੰਦਾ, ਨਾਤਾ ਜੋੜ ਜ਼ਿਮੀ ਅਸਮਾਨ। ਗਗਨ ਗਗਨੰਤਰ ਫੇਰਾ ਪਾਇੰਦਾ, ਬ੍ਰਹਿਮੰਡਾਂ ਖੰਡਾਂ ਦੇਵੇ ਇਕ ਗਿਆਨ। ਸ਼ਬਦ ਡੰਕਾ ਇਕ ਵਜਾਇੰਦਾ, ਪਰਗਟ ਹੋ ਹੋ ਵਾਲੀ ਦੋ ਜਹਾਨ, ਆਦਿਨ ਅੰਤਾ ਆਪਣਾ ਗੁਣ ਆਪੇ ਵੇਖ ਵਖਾਇੰਦਾ, ਦੂਸਰ ਸਕੇ ਨਾ ਕੋਈ ਪਛਾਣ। ਤੇਰਾ ਲਹਿਣਾ ਤੇਰੀ ਝੋਲੀ ਅੰਤਮ ਪਾਇੰਦਾ। ਹਰਿ ਜੂ ਹਰਿ ਹਰਿ ਆਪੇ ਵੇਖੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਣ। ਧੁਰ ਫ਼ਰਮਾਣਾ ਸ਼ਬਦ ਜਣਾਇਆ, ਬ੍ਰਹਮੇ ਨੇਤਰ ਨੈਣ ਉਘਾੜਿਆ। ਪੁਰਖ ਅਬਿਨਾਸ਼ੀ ਨਜ਼ਰੀ ਆਇਆ, ਇਕ ਇਕੱਲਾ ਏਕੰਕਾਰਿਆ। ਚਰਨ ਕਵਲ ਕਵਲ ਚਰਨ ਢਹਿ ਪਿਆ ਸਰਨਾਇਆ, ਮਸਤਕ ਧੂੜ ਮੰਗੇ ਸਾਚੀ ਛਾਰਿਆ। ਸਮਰਥ ਪੁਰਖ ਸਿਰ ਹੱਥ ਟਿਕਾਇਆ, ਦੇਵੇ ਵਸਤ ਅਪਰ ਅਪਾਰਿਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਪੰਧ ਦਏ ਮੁਕਾਇਆ, ਨਿਰਗੁਣ ਨਿਰਗੁਣ ਲੈ ਅਵਤਾਰਿਆ। ਨਿਹਕਲੰਕਾ ਜਾਮਾ ਪਾਇਆ, ਆਪੇ ਵੇਖੇ ਵੇਖਣਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਲੱਖ ਚੁਰਾਸੀ ਭਾਂਡਾ ਘੜ, ਲੋਕਮਾਤ ਬਣ ਠਠਿਆਰਿਆ। ਸ਼ੰਕਰ ਹਰਿ ਪਰਗਟਾਇੰਦਾ, ਕਰ ਕਿਰਪਾ ਗੁਣ ਨਿਧਾਨ। ਸੁੰਨ ਅਗੰਮੀ ਵੇਖ ਵਖਾਇੰਦਾ, ਆਪੇ ਵੇਖੇ ਵੇਖਣਹਾਰ। ਆਪਣੀ ਜੋਤ ਆਪ ਜਗਾਇੰਦਾ, ਨਿਰਗੁਣ ਸਰਗੁਣ ਕਰ ਆਕਾਰ। ਆਪਣਾ ਖੰਡਾ ਹੱਥ ਫੜਾਇੰਦਾ, ਤ੍ਰੈਗੁਣ ਤ੍ਰਸੂਲ ਮਾਰੇ ਮਾਰ। ਜੋ ਘੜਿਆ ਭੰਨ ਵਖਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਦਰਸਾਇੰਦਾ। ਸ਼ੰਕਰ ਕਰ ਨਿਮਸਕਾਰੀ, ਨੇਤਰ ਨੈਣਾਂ ਨੀਰ ਵਹਾਇੰਦਾ। ਤੂੰ ਸਾਹਿਬ ਸੱਚਾ ਬੇਐਬ ਪਰਵਰਦਿਗਾਰੀ, ਹਉਂ ਭਿਖਾਰੀ ਯਾਚਕ ਮੰਗਣ ਦਰ ਤੇਰੇ ਆਇੰਦਾ। ਏਕਾ ਵਸਤ ਦੇ ਅਪਾਰੀ, ਅੱਗੇ ਆਪਣੀ ਝੋਲੀ ਡਾਹਿੰਦਾ । ਪੁਰਖ ਅਬਿਨਾਸ਼ੀ ਖੇਲ ਅਪਾਰੀ, ਕਰਤਾ ਪੁਰਖ ਆਪ ਖਲਾਇੰਦਾ। ਏਕਾ ਹੁਕਮ ਵਰਤੇ ਵਰਤਾਰੀ, ਜੋ ਘੜਿਆ ਭੰਨ ਵਖਾਇੰਦਾ। ਲੱਖ ਚੁਰਾਸੀ ਕਰਨੀ ਦਾਰੀ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਹੋਏ ਪਨਹਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਸ਼ਬਦ ਸੰਦੇਸ਼ਾ ਇਕ ਸੁਣਾਇੰਦਾ। ਸ਼ਬਦ ਸੰਦੇਸ਼ਾ ਸੁਣਿਆ ਭੋਲੇ ਨਾਥ, ਬਾਸ਼ਕ ਤਸ਼ਕਾ ਗਲ ਲਟਕਾਈਆ। ਪੁਰਖ ਅਬਿਨਾਸ਼ੀ ਖੇਲੇ ਖੇਲ ਤਮਾਸ਼, ਆਦਿ ਜੁਗਾਦਿ ਵੱਡੀ ਵਡਿਆਈਆ। ਲੱਖ ਚੁਰਾਸੀ ਘਟ ਘਟ ਅੰਦਰ ਪਾਏ ਰਾਸ, ਗੋਪੀ ਕਾਹਨ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਇਸ਼ਟ ਦਏ ਸਮਝਾਈਆ। ਏਕਾ ਇਸ਼ਟ ਹਰਿ ਸਮਝਾਇਆ, ਏਕਾ ਤਤ ਗਿਆਨ। ਏਕਾ ਖੰਡਾ ਹੱਥ ਫੜਾਇਆ, ਏਕਾ ਵੇਖੇ ਮਾਰ ਧਿਆਨ। ਇਕ ਪਰਚੰਡਾ ਦਏ ਚਮਕਾਇਆ, ਚੰਡ ਚੰਡਕਾ ਹੋਏ ਨਿਗਹਬਾਨ। ਅੰਤਮ ਲੇਖਾ ਦਏ ਸਮਝਾਇਆ, ਨੌਂ ਨੌਂ ਚਾਰ ਕਰੇ ਕਲਿਆਣ। ਨਿਰਗੁਣ ਜੋਤੀ ਜਾਮਾ ਵੇਸ ਵਟਾਇਆ, ਪਰਗਟ ਹੋਵੇ ਸ੍ਰੀ ਭਗਵਾਨ। ਨਿਹਕਲੰਕਾ ਨਾਉਂ ਧਰਾਇਆ, ਘਰ ਘਰ ਆਪੇ ਵੇਖੇ ਆਣ। ਤੇਰਾ ਲਹਿਣਾ ਦਏ ਚੁਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸੱਚਾ ਸੁਲਤਾਨ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਇਆ, ਸਚਖੰਡ ਨਵਾਸੀ ਦਇਆ ਕਮਾਈਆ। ਲੱਖ ਚੁਰਾਸੀ ਘਾੜਨ ਲਿਆ ਘੜਾਇਆ, ਨਿਰਗੁਣ ਆਪਣੀ ਜੋਤ ਕਰ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਆਪ ਸਮਾਇਆ, ਧਰਨੀ ਧਰਤ ਧਵਲ ਦਏ ਸੁਹਾਈਆ। ਜਲ ਬਿੰਬ ਵੇਖ ਵਖਾਇਆ, ਪੁਰੀ ਆਕਾਸ਼ ਵੱਜੇ ਵਧਾਈਆ। ਸਾਚਾ ਮਾਰਗ ਆਪੇ ਲਾਇਆ, ਚਾਰੇ ਵੇਦਾਂ ਕਰੇ ਪੜ੍ਹਾਈਆ। ਚਾਰੇ ਜੁਗ ਵੰਡ ਵੰਡਾਇਆ, ਚਾਰੇ ਖਾਣੀ ਝੋਲੀ ਪਾਈਆ। ਚਾਰੇ ਬਾਣੀ ਸ਼ਬਦ ਸੁਣਾਇਆ, ਅਲੱਖ ਅਲੱਖਣਾ ਅਲੱਖ ਜਗਾਈਆ। ਚਾਰੋਂ ਕੁੰਟ ਵੇਖ ਵਖਾਇਆ, ਵੇਖਣਹਾਰਾ ਸੱਚਾ ਸ਼ਹਿਨਸ਼ਾਹੀਆ। ਚਾਰੇ ਵਰਨਾਂ ਰੰਗ ਚੜ੍ਹਾਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਪਰਗਟਾਈਆ। ਜੁਗਾ ਜੁਗੰਤਰ ਫੇਰਾ ਪਾਇਆ, ਨਿਰਗੁਣ ਨਿਰਗੁਣ ਸਰਗੁਣ ਵੇਖੇ ਥਾਉਂ ਥਾਈਆ। ਆਪਣਾ ਗੇੜਾ ਆਪਣੇ ਹੱਥ ਰਖਾਇਆ, ਆਪਣੀ ਲੱਠ ਆਪ ਗੜਾਈਆ। ਗੁਰ ਪੀਰ ਅਵਤਾਰ ਆਪੇ ਸੇਵਾ ਲਾਇਆ, ਸਾਚੀ ਸਿਖ਼ਿਆ ਇਕ ਸਮਝਾਈਆ। ਭਗਤ ਭਗਵੰਤ ਲਏ ਉਠਾਇਆ, ਮੇਲ ਮਿਲਾਵਾ ਸਹਿਜ ਸੁਭਾਈਆ। ਸਾਚੇ ਸੰਤ ਲਏ ਜਗਾਇਆ, ਬ੍ਰਹਮ ਗਿਆਨ ਇਕ ਦ੍ਰਿੜਾਈਆ। ਗੁਰਮੁਖ ਸਾਚੇ ਮਾਰਗ ਪਾਇਆ, ਅੰਧ ਅੰਧੇਰ ਰਹਿਣ ਨਾ ਪਾਈਆ। ਗੁਰਸਿਖ ਆਪਣੀ ਗੋਦ ਬਹਾਇਆ, ਜਿਉਂ ਬਾਲਕ ਮਾਤ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਵੱਡੀ ਵਡਿਆਈਆ। ਆਦਿ ਪੁਰਖ ਹਰਿ ਖੇਲ ਖਿਲਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ ਤ੍ਰੈਗੁਣ ਮਾਇਆ ਝੋਲੀ ਪਾਇੰਦਾ, ਪੰਜ ਤਤ ਤਤ ਆਕਾਰ। ਰਤੀ ਰਤ ਮੇਲ ਮਿਲਾਇੰਦਾ, ਲੇਖਾ ਜਾਣੇ ਵੇਖਣਹਾਰ। ਕਾਇਆ ਕਿਲਾ ਕੋਟ ਬਣਾਇੰਦਾ, ਸਾਚਾ ਮੰਦਰ ਕਰ ਤਿਆਰ। ਸ਼ਬਦ ਚੋਟ ਇਕ ਲਗਾਇੰਦਾ, ਸਚ ਦਵਾਰੇ ਆਪ ਨਿਰੰਕਾਰ। ਕੋਟਨ ਕੋਟੀ ਕੋਟ ਜੀਵ ਪਰਗਟਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰ। ਜੂਨੀ ਜੂਨ ਆਪ ਫਿਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਲੱਖ ਚੁਰਾਸੀ ਕਰ ਪਸਾਰਾ, ਸਚਖੰਡ ਨਵਾਸੀ ਦਇਆ ਕਮਾਇੰਦਾ। ਆਪਣੀ ਇਛਿਆ ਭਰ ਭੰਡਾਰਾ, ਆਪਣੀ ਭਿਛਿਆ ਵੇਖ ਵਖਾਇੰਦਾ। ਆਪਣਾ ਰੂਪ ਕਰ ਉਜਿਆਰਾ, ਮਹਾਂਕਾਲ ਨਾਉਂ ਧਰਾਇੰਦਾ। ਕਰੇ ਖੇਲ ਸਿਰਜਣਹਾਰਾ, ਦਿਆਲ ਆਪਣੀ ਦਇਆ ਕਮਾਇੰਦਾ। ਆਪਣੇ ਅੰਦਰੋਂ ਆਏ ਬਾਹਰਾ, ਥਿਰ ਘਰ ਸਾਚੇ ਕੁੰਡਾ ਲਾਹਿੰਦਾ। ਥਿਰ ਘਰ ਸਾਚੇ ਪਾਰ ਕਿਨਾਰਾ, ਸੁੰਨ ਅਗੰਮ ਆਪ ਸਮਾਇੰਦਾ। ਆਪੇ ਵੇਖੇ ਧੂਆਂਧਾਰਾ, ਧੁਰ ਦੀ ਧਾਰ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਨਿਰਗੁਣ ਸਰਗੁਣ ਬ੍ਰਹਮਾ ਵਿਸ਼ਨ ਸ਼ਿਵ ਧਾਰ, ਸੰਸਾ ਰੋਗ ਰਹੇ ਨਾ ਰਾਈਆ। ਕਰਤਾ ਪੁਰਖ ਖੇਲ ਅਪਾਰ, ਪਾਰਬ੍ਰਹਮ ਪ੍ਰਭ ਆਪ ਖਲਾਈਆ। ਆਪਣਾ ਵੇਖੇ ਆਪ ਦਵਾਰ, ਦਰ ਦਰਵਾਜ਼ਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਂਕਾਲ ਏਕਾ ਦਰ, ਦੀਨ ਦਿਆਲ ਹੱਥ ਰੱਖੇ ਵਡਿਆਈਆ। ਮਹਾਂਕਾਲ ਹਰਿ ਕਾ ਨਾਉਂ, ਹਰਿ ਬਿਨ ਅਵਰ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਵਸੇ ਹਰ ਘਟ ਥਾਉਂ, ਥਾਨ ਥਨੰਤਰ ਸੋਭਾ ਪਾਇੰਦਾ । ਜੁਗਾ ਜੁਗੰਤਰ ਕਰੇ ਸਚ ਨਿਆਉਂ, ਸਚ ਸਿੰਘਾਸਣ ਆਸਣ ਲਾਇੰਦਾ। ਹਰਿ ਜੀ ਪਕੜੇ ਆਪੇ ਬਾਂਹੋਂ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਹੰਸ ਬਣਾਏ ਫੜ ਫੜ ਕਾਉਂ, ਅੰਮ੍ਰਿਤ ਸਰੋਵਰ ਆਪ ਨੁਹਾਇੰਦਾ। ਲੇਖਾ ਜਾਣੇ ਪਿਤਾ ਮਾਉਂ, ਗੁਰਮੁਖ ਗੁਰਸਿਖ ਬਾਲ ਅੰਞਾਣੇ ਗੋਦ ਬਹਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਉਜਿਆਰ, ਹਰਿ ਸਾਚੇ ਖੇਲ ਖਿਲਾਇਆ। ਵਿਸ਼ਨੂੰ ਮੰਗੇ ਇਕ ਭੰਡਾਰ, ਸਚ ਭੰਡਾਰਾ ਹਰਿ ਵਰਤਾਇਆ। ਬ੍ਰਹਮੇ ਤੇਰਾ ਬ੍ਰਹਮ ਪਿਆਰ, ਲੱਖ ਚੁਰਾਸੀ ਵਿਚ ਸਮਾਇਆ। ਸ਼ੰਕਰ ਰੋਵੋ ਕਰੇ ਗਿਰਿਆਜ਼ਾਰ, ਪ੍ਰਭ ਅੱਗੇ ਸੀਸ ਝੁਕਾਇਆ। ਕਵਣ ਰੂਪ ਮਾਰਾਂ ਮਾਰ ਸਰਬ ਸੰਸਾਰ, ਜੋ ਘੜਿਆ ਭੰਨ ਵਖਾਇਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣੀ ਭਿਛਿਆ ਝੋਲੀ ਪਾਇਆ। ਸਚ ਭਿਛਿਆ ਝੋਲੀ ਪਾਇੰਦਾ, ਗੁਣਵੰਤਾ ਗੁਣ ਨਿਧਾਨ। ਕਾਲ ਆਪਣੇ ਵਿਚੋਂ ਆਪ ਪਰਗਟਾਇੰਦਾ, ਕਰ ਕਿਰਪਾ ਦੀਨ ਦਿਆਲ। ਧੂਆਂਧਾਰ ਖੇਲ ਖਿਲਾਇੰਦਾ, ਪਤ ਲਾਏ ਸਾਚੇ ਡਾਲ੍ਹ। ਤੇਰਾ ਸਗਲਾ ਸੰਗ ਨਿਭਾਇੰਦਾ, ਲੱਗੀ ਪ੍ਰੀਤੀ ਨਿਭੇ ਨਾਲ। ਜੋ ਉਪਜੇ ਸੋ ਆਪਣੇ ਪੇਟੇ ਪਾਇੰਦਾ, ਮੇਟੇ ਜਗਤ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਦਾਨ। ਮਹਾਂਕਾਲ ਕਾਲ ਹਰਿ ਖੇਲ ਖਿਲਾਇਆ, ਬ੍ਰਹਮਾ ਵਿਸ਼ਨ ਸ਼ਿਵ ਮੇਲ ਮਿਲਾਨਿਆ। ਦੋ ਜਹਾਨਾਂ ਵੇਖ ਵਖਾਇਆ, ਤ੍ਰੈ ਤ੍ਰੈ ਫਿਰੇ ਭੰਨਿਆ। ਚੌਦਾਂ ਚੌਦਾਂ ਖੋਜ ਖੁਜਾਇਆ, ਜੋਤੀ ਨੂਰ ਸ੍ਰੀ ਭਗਵੰਨਿਆ। ਰਵ ਸਸ ਲਏ ਜਗਾਇਆ, ਲੇਖਾ ਜਾਣੇ ਛੱਪਰ ਛੰਨਿਆ। ਸਚ ਦਰਬਾਰਾ ਆਪ ਵਖਾਇਆ, ਦੇਵਣਹਾਰਾ ਧੁਰ ਫ਼ਰਮਾਨਿਆ। ਬ੍ਰਹਮਾ ਅੱਗੇ ਝੋਲੀ ਰਿਹਾ ਡਾਹਿਆ, ਮੰਗੇ ਮੰਗ ਬਣ ਨਿਮਾਣਿਆ। ਲੱਖ ਚੁਰਾਸੀ ਜੀਵ ਜੰਤ ਜੋ ਮਾਤ ਪਰਗਟਾਇਆ, ਕਵਣ ਲੇਖਾ ਲਿਖੇ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਕਰੇ ਖੇਲ ਗੁਣ ਨਿਧਾਨਿਆ। ਲੇਖਾ ਲਿਖਣ ਲਗਾਇੰਦਾ, ਦਇਆ ਨਿਧ ਦੀਨ ਦਿਆਲ। ਕਾਲ ਸੁਤ ਏਕਾ ਜਾਇੰਦਾ, ਚਿਤਰ ਗੁਪਤ ਕਰ ਪ੍ਰਿਤਪਾਲ। ਮਹਾਂਕਾਲ ਦਇਆ ਕਮਾਇੰਦਾ, ਆਪਣੀ ਗੋਦੀ ਲਏ ਸੰਭਾਲ। ਧਰਮ ਰਾਏ ਵਿਚ ਬਹਾਇੰਦਾ, ਆਦਿ ਜੁਗਾਦਿ ਕਰੇ ਪ੍ਰਿਤਪਾਲ। ਧਰਮ ਰਾਏ ਇਛਿਆ ਇਕ ਪਰਗਟਾਇੰਦਾ, ਵੇਖਣਹਾਰ ਜਗਤ ਜਹਾਨ। ਆਪਣੀ ਇਛਿਆ ਇਕ ਸਪੁਤਰੀ ਜਾਇੰਦਾ, ਲਾੜੀ ਮੌਤ ਕਰ ਪਰਧਾਨ। ਬ੍ਰਹਮਾ ਵਿਸ਼ਨ ਸ਼ਿਵ ਮੇਲ ਮਿਲਾਇੰਦਾ, ਕਾਲ ਮਹਾਂਕਾਲ ਖੇਲ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਖੇੜਾ ਆਪ ਸੁਹਾਇੰਦਾ। ਜਗਤ ਖੇੜਾ ਆਪ ਸੁਹਾਇਆ, ਲੱਖ ਚੁਰਾਸੀ ਬਣਤ ਬਣਾਈਆ। ਘਰ ਘਰ ਡੇਰਾ ਆਪੇ ਲਾਇਆ, ਨਿਰਗੁਣ ਸਰਗੁਣ ਸੇਜ ਹੰਢਾਈਆ। ਜੁਗ ਜੁਗ ਗੇੜਾ ਆਪ ਦੁਵਾਇਆ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਈਆ। ਜੁਗ ਜੁਗ ਆਪਣਾ ਰੂਪ ਧਰਾਇਆ, ਗੁਰ ਅਵਤਾਰ ਨਾਉਂ ਰਖਾਈਆ। ਲੋਆਂ ਪੁਰੀਆਂ ਖੋਜ ਖੁਜਾਇਆ, ਬ੍ਰਹਿਮੰਡ ਖੰਡ ਵੇਖੇ ਥਾਉਂ ਥਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਆਪ ਦੁਆਇਆ, ਚਾਰੇ ਜੁਗ ਦੇਣ ਗਵਾਹੀਆ। ਸਤ ਸਤ ਝੇੜਾ ਦਏ ਮੁਕਾਇਆ, ਸ਼ਹਿਨਸ਼ਾਹ ਸੱਚਾ ਪਾਤਸ਼ਾਹੀਆ। ਕਲਜੁਗ ਵੇਲਾ ਅੰਤਮ ਆਇਆ, ਕਰੇ ਖੇਲ ਬੇਪਰਵਾਹੀਆ। ਤੇਈ ਅਵਤਾਰ ਦਸ ਗੁਰੂ ਪੂਰਬ ਲਹਿਣਾ ਫੋਲ ਫੁਲਾਇਆ, ਭਗਤ ਅਠਾਰਾਂ ਕਰ ਕੁੜਮਾਈਆ। ਨਿਰਗੁਣ ਸਰਗੁਣ ਖੇਲ ਕਰਾਇਆ, ਆਪਣਾ ਭੇਖ ਵਟਾਈਆ। ਬਾਵਨ ਰੂਪ ਬਣ ਕੇ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਬਾਵਣ ਅੱਖਰ ਪੜ੍ਹ ਕੇ ਆਇਆ, ਪੈਂਤੀ ਅੱਖਰ ਕਰੇ ਪੜ੍ਹਾਈਆ। ਸਤਾਰਾਂ ਨਿਸ਼ਅੱਖਰ ਆਪਣੇ ਵਿਚ ਬੰਦ ਰਖਾਇਆ, ਗੁਰ ਪੀਰ ਭੇਵ ਨਾ ਰਾਈਆ। ਪੀਰ ਦਸਤਗੀਰ ਸਗਲਾ ਸੰਗ ਨਿਭਾਇਆ, ਮੁਲਾਂ ਸ਼ੇਖ਼ ਮਸਾਇਕ ਆਪ ਅਖਵਾਈਆ। ਆਦਿ ਜੁਗਾਦੀ ਰੂਪ ਪਰਗਟਾਇਆ, ਜੁਗਾ ਜੁਗੰਤਰ ਬਲ ਵਖਾਈਆ। ਆਪਣਾ ਢੋਲਾ ਆਪੇ ਗਾਇਆ, ਪੁਰਾਨ ਅਠਾਰਾਂ ਆਪ ਸੁਣਾਈਆ। ਸ਼ਾਸਤਰ ਸਿਮਰਤ ਆਪ ਪੜ੍ਹਾਇਆ, ਆਪਣੀ ਵਿਦਿਆ ਆਪ ਸੁਣਾਈਆ। ਅਠ ਦਸ ਗਿਆਨ ਆਪ ਦ੍ਰਿੜਾਇਆ, ਭਗਤ ਭਗਵੰਤ ਦਏ ਵਡਿਆਈਆ। ਏਕਾ ਕਲਮਾ ਆਪ ਸੁਣਾਇਆ, ਕਾਇਨਾਤ ਕਰ ਰੁਸ਼ਨਾਈਆ। ਹੱਕ ਹਕੀਕਤ ਵੇਖ ਵਖਾਇਆ, ਲਾਸ਼ਰੀਕ ਸਚਾ ਸ਼ਹਿਨਸ਼ਾਹੀਆ। ਬੇਐਬ ਪਰਵਰਦਿਗਾਰ ਆਪਣਾ ਨਾਉਂ ਧਰਾਇਆ, ਮਹਿਬਾਨ ਬੀਦੋ ਵੱਡੀ ਵਡਿਆਈਆ। ਮੁਕਾਮੇ ਹੱਕ ਡੇਰਾ ਲਾਇਆ, ਹੱਕ ਹੱਕ ਹੱਕ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਜੁਗਾ ਜੁਗੰਤਰ ਵੇਖੇ ਖੇਲ ਤਮਾਸਾ, ਆਪਣੀ ਰਾਸ ਆਪ ਰਚਾਈਆ। ਆਪੇ ਲੈ ਅਵਤਾਰ, ਦਇਆ ਕਮਾਇੰਦਾ। ਆਪੇ ਨਿਰਗੁਣ ਧਾਰ, ਜੋਤ ਜਗਾਇੰਦਾ। ਏਕਾ ਸ਼ਬਦ ਡੰਕ ਅਪਾਰ, ਆਦਿ ਜੁਗਾਦਿ ਵਜਾਇੰਦਾ। ਆਪੇ ਸਖ਼ੀਆਂ ਮੰਗਲਚਾਰ, ਆਪੇ ਭਗਤਨ ਵੇਖ ਵਖਾਇੰਦਾ। ਆਪੇ ਵਸਿਆ ਮਹੱਲ ਅਟਾਰ, ਉਚੇ ਮੰਦਰ ਆਪੇ ਆਸਣ ਲਾਇੰਦਾ। ਆਪੇ ਰੰਗ ਰਲੀਆਂ ਮਾਣੇ ਕੰਤ ਭਤਾਰ, ਆਪੇ ਸਾਚੀ ਸੇਜ ਹੰਢਾਇੰਦਾ। ਆਪੇ ਨਰ ਨਰਾਇਣ ਸੁਤਾ ਪੈਰ ਪਸਾਰ, ਆਪੇ ਆਲਸ ਨਿੰਦਰਾ ਵਿਚ ਨਾ ਆਇੰਦਾ। ਆਪੇ ਤ੍ਰੇਤਾ ਸਤਿਜੁਗ ਦਵਾਪਰ ਕਰਿਆ ਪਾਰ, ਸਤਿਜੁਗ ਤ੍ਰੇਤਾ ਦਵਾਪਰ ਆਪੇ ਖੇਲ ਖਿਲਾਇੰਦਾ। ਆਪੇ ਕਲਜੁਗ ਹੋ ਉਜਿਆਰ, ਈਸਾ ਮੂਸਾ ਕਾਲਾ ਸੂਸਾ ਤਨ ਛੁਹਾਇੰਦਾ। ਆਪੇ ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਮੁਖ ਘੁੰਗਟ ਆਪੇ ਲਾਹਿੰਦਾ। ਆਪੇ ਨਿਰਗੁਣ ਜੋਤੀ ਜਾਤਾ ਹੋ ਤਿਆਰ, ਕਮਲਾਪਾਤ ਆਪਣਾ ਨਾਉਂ ਧਰਾਇੰਦਾ। ਨਾਨਕ ਸਤਿਗੁਰ ਮਿਲਿਆ ਹਰਿ ਸੱਚੇ ਨਿਰੰਕਾਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਤਿ ਨਾਮ ਮੰਤਰ ਕਰ ਤਿਆਰ, ਸਤਿ ਨਾਮ ਸ੍ਰਿਸ਼ਟ ਸਬਾਈ ਆਪ ਪੜ੍ਹਾਇੰਦਾ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਇਕ ਪਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਧਾਮ ਬਹਾਇੰਦਾ। ਆਪੇ ਸ਼ਬਦ ਨਾਦ ਧੁਨ ਜੈਕਾਰ, ਆਪ ਆਪਣਾ ਭੇਵ ਖੁਲਾਇੰਦਾ। ਆਪੇ ਗੁਰੂ ਗੁਰ ਗੁਰ ਕਰ ਤਿਆਰ, ਗੁਰੂ ਗ੍ਰੰਥ ਗੁਰ ਵਡਿਆਇੰਦਾ। ਆਪੇ ਦਸਵੇਂ ਜੋਤੀ ਹੋ ਉਜਿਆਰ, ਸੁਤ ਦੁਲਾਰਾ ਨਾਉਂ ਧਰਾਇੰਦਾ। ਆਪੇ ਉਚੀ ਕੂਕੇ ਕਰੇ ਪੁਕਾਰ, ਪੁਰਖ ਅਕਾਲ ਰਾਹ ਵਖਾਇੰਦਾ। ਆਦਿ ਜੁਗਾਦੀ ਏਕਾ ਧਾਰ, ਕਰੇ ਕਰਾਏ ਕਰਨੇਹਾਰ, ਨਿਰਗੁਣ ਸਰਗੁਣ ਲੈ ਅਵਤਾਰ, ਜੁਗਾ ਜੁਗੰਤਰ ਪਾਵੇ ਸਾਰ, ਵੇਦ ਕਤੇਬ ਭੇਵ ਨਾ ਆਇੰਦਾ। ਵੇਦ ਕਤੇਬ ਰਹੇ ਜਸ ਗਾ, ਹਰਿ ਕਾ ਭੇਵ ਕੋਇ ਨਾ ਪਾਈਆ। ਸਚਖੰਡ ਦਵਾਰੇ ਵਸੇ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜੁਗ ਜੁਗ ਬਣੇ ਮਾਤ ਮਲਾਹ, ਸਾਚਾ ਬੇੜਾ ਲਏ ਚਲਾਈਆ। ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾਈਆ। ਹਰਿ ਜੂ ਵਖਾਏ ਹਰ ਘਟ ਥਾਂ, ਚਾਰੋਂ ਕੁੰਟ ਏਕਾ ਰੂਪ ਦਰਸਾਈਆ। ਚਾਰ ਵਰਨ ਬਣਾਏ ਭੈਣ ਭਰਾ, ਦੂਸਰ ਨਾਤਾ ਨਾ ਕੋਇ ਵਖਾਈਆ। ਬ੍ਰਹਿਮੰਡ ਏਕਾ ਖੇੜਾ ਦਏ ਵਸਾ, ਨੌਂ ਸਤ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਤ ਬ੍ਰਹਮ ਮਤ ਪਾਰਬ੍ਰਹਮ ਦਏ ਸਮਝਾਈਆ। ਬ੍ਰਹਮ ਮਤ ਸਾਚੀ ਧਾਰ, ਹਰਿ ਸਾਚਾ ਸਚ ਸਮਝਾਇੰਦਾ। ਜੁਗਾ ਜੁਗੰਤਰ ਲੈ ਅਵਤਾਰ, ਲੋਕਮਾਤ ਵੇਖ ਵਖਾਇੰਦਾ। ਕਲਜੁਗ ਅੰਤਮ ਖੇਲ ਨਿਆਰ, ਨਿਰਗੁਣ ਨਿਰਵੈਰ ਆਪਣੀ ਕਲ ਆਪ ਵਖਾਇੰਦਾ। ਪਰਗਟ ਹੋ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਡੰਕਾ ਅਪਰ ਅਪਾਰ, ਲੋਆਂ ਪੁਰੀਆਂ ਆਪ ਸੁਣਾਇੰਦਾ। ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਹੋਏ ਖ਼ੁਵਾਰ, ਜੋ ਘੜਿਆ ਭੰਨ ਵਖਾਇੰਦਾ। ਕਲਜੁਗ ਮੇਟੇ ਰੈਣ ਅੰਧਿਆਰ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਨਾਤਾ ਤੋੜੇ ਪੰਜ ਵਿਕਾਰ, ਮਨ ਮਤ ਵਿਭਚਾਰ ਨਾਰ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕ ਇਕੱਲਾ ਏਕੰਕਾਰਾ, ਜੋਤੀ ਜੋਤ ਜੋਤ ਉਜਿਆਰਾ, ਜੂਨੀ ਰਹਿਤ ਦਿਸ ਨਾ ਆਇੰਦਾ । ਜੂਨੀ ਰਹਿਤ ਪੁਰਖ ਅਕਾਲਾ, ਅਕਲ ਕਲ ਵੱਡੀ ਵਡਿਆਈਆ। ਸਤਿਗੁਰ ਸੱਚਾ ਦੀਨ ਦਿਆਲਾ, ਸਾਖ਼ਯਾਤ ਰੂਪ ਪਰਗਟਾਈਆ। ਚਰਨਾਂ ਹੇਠ ਦਬਾਏ ਕਾਲ ਮਹਾਂਕਾਲਾ, ਆਪ ਆਪਣਾ ਬਲ ਵਖਾਈਆ। ਸ਼ਬਦ ਅਗੰਮੀ ਰੱਖੇ ਢਾਲਾ, ਨਾਮ ਖੰਡਾ ਇਕ ਚਮਕਾਈਆ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਤ੍ਰੈਗੁਣ ਬੰਧਨ ਰਹੇ ਨਾ ਰਾਈਆ। ਏਕਾ ਮਾਰਗ ਦੱਸੇ ਹਰਿ ਸੁਖ਼ਾਲਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਪੰਜ ਤਤ ਕਾਇਆ ਕੰਚਨ ਸਚ ਕੁਠਾਲੀ ਢਾਲਾ, ਨਾਮ ਸੁਹਾਗਾ ਉਪਰ ਲਾਈਆ। ਆਪੇ ਬਣੇ ਵਣਜ ਵਣਜਾਰਾ, ਸੱਚਾ ਪਾਰਖੂ ਹਰਿ ਰਘਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕ ਇਕੱਲਾ ਫੇਰੀ ਪਾਈਆ। ਇਕ ਇਕੱਲਾ ਸ੍ਰੀ ਭਗਵਾਨਾ, ਕਲਜੁਗ ਅੰਤਮ ਵੇਖ ਵਖਾਇੰਦਾ। ਸੱਤ ਰੰਗ ਝੁਲਾਏ ਇਕ ਨਿਸ਼ਾਨਾ, ਸੱਤਾਂ ਦੀਪਾਂ ਆਪ ਜਣਾਇੰਦਾ। ਸ਼ਬਦ ਅਗੰਮੀ ਫੜੇ ਤੀਰ ਕਮਾਨਾ, ਦੋ ਜਹਾਨਾਂ ਚਿਲਾ ਆਪ ਉਠਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾਂ, ਸਾਚਾ ਸਗਨ ਆਪ ਮਨਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਪੀਣਾ ਖਾਣਾ, ਅੰਮਿਉਂ ਰਸ ਆਪ ਚਖਾਇੰਦਾ। ਧੁਨ ਅਨਾਦਿ ਸੱਚਾ ਧੁਨ ਗਾਣਾ, ਅਨਹਦ ਸਾਚਾ ਤਾਲ ਵਜਾਇੰਦਾ। ਲੱਖ ਚੁਰਾਸੀ ਸਿਰ ਤੇ ਵਰਤੇ ਭਾਣਾ, ਕਾਲ ਕੂਕੇ ਕੂਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਵਟੰਦੜਾ, ਪਾਰਬ੍ਰਹਮ ਹਰਿ ਕਰਤਾਰ। ਨਿਹਕਲੰਕਾ ਨਾਉਂ ਰਖੰਦੜਾ, ਕਲ ਕਲਕੀ ਲੈ ਅਵਤਾਰ। ਸੀਸ ਤਾਜ ਇਕ ਰਖੰਦੜਾ, ਪੰਚਮ ਮੁਖ ਮੁਖ ਸ਼ੰਗਾਰ। ਸੰਮਤ ਸੰਮਤੀ ਵੇਖ ਵਖੰਦੜਾ, ਲੱਖ ਚੁਰਾਸੀ ਮਾਰੇ ਮਾਰ। ਨਾ ਕੋਈ ਵੇਖੇ ਆਤਮ ਅੰਧੜਾ, ਗੁਰਮੁਖ ਵਿਰਲਾ ਪਾਵੇ ਸਾਰ। ਜਿਸ ਜਨ ਹੋਏ ਆਪ ਬਖ਼ਸ਼ੰਦੜਾ, ਨੇਤਰ ਨੈਣ ਦਏ ਉਘਾੜ। ਸਤਿ ਸਰੂਪੀ ਰੂਪ ਵਖੰਦੜਾ, ਰੂਪ ਰੰਗ ਰੇਖ ਤੇ ਵਸਿਆ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਅਵਤਾਰ। ਹਰਿ ਅਵਤਾਰ ਅਵਗਤ ਮੀਤਾ, ਭੇਵ ਕਿਸੇ ਨਾ ਰਾਇਆ। ਆਦਿ ਜੁਗਾਦਿ ਜੁਗਾਂ ਜੁਗੰਤਰ ਭਗਤ ਭਗਵੰਤ ਬਣੇ ਮੀਤਾ, ਮਿਤਰ ਪਿਆਰਾ ਨਾਉਂ ਧਰਾਇਆ। ਸਾਚੇ ਮੰਦਰ ਬੈਠਾ ਰਹੇ ਇਕ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਇਆ। ਸਾਂਤਕ ਸਤਿ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਜਲਾਇਆ। ਲੇਖਾ ਜਾਣੇ ਸੁਰਤ ਸਵਾਣੀ ਸੀਤਾ, ਸ਼ਬਦੀ ਰਾਮ ਆਪ ਮਿਲਾਇਆ। ਆਪੇ ਹੋਏ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਇਆ। ਏਕਾ ਧਾਮ ਵਖਾਏ ਹਰਿ ਅਨਡੀਠਾ, ਜਗਤ ਨੇਤਰ ਦਿਸ ਨਾ ਆਇਆ। ਨਾਮ ਨਿਧਾਨ ਗੁਰਮੁਖ ਵਿਰਲੇ ਪੀਤਾ, ਬ੍ਰਹਮਾ ਵਿਸ਼ਨ ਰਹੇ ਤਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਇਆ। ਨਿਰਗੁਣ ਦਾਤਾ ਨਿਰਾਕਾਰ, ਸਰਗੁਣ ਜੋਤ ਮਾਤ ਪਰਗਟਾਈਆ। ਕਰੇ ਖੇਲ ਅਗੰਮ ਅਪਾਰ, ਚੌਦਾਂ ਲੋਕ ਚੌਦਾਂ ਤਬਕ ਤ੍ਰੈਭਵਨ ਖੋਜ ਖੁਜਾਈਆ। ਸੁਣਾਵਣਹਾਰਾ ਸਚ ਸਲੋਕ, ਲੋਆਂ ਪੁਰੀਆਂ ਕਰੇ ਜਣਾਈਆ। ਕਲਜੁਗ ਅੰਤਮ ਹਰਿ ਕਾ ਭਾਣਾ ਕੋਇ ਨਾ ਸਕੇ ਰੋਕ, ਨਾਨਕ ਗੋਬਿੰਦ ਗਿਆ ਲਿਖਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਦਿਸੇ ਦੂਜੀ ਓਟ, ਸੀਸ ਹੱਥ ਨਾ ਕੋਇ ਟਿਕਾਈਆ। ਕਲਜੁਗ ਜੀਵ ਆਲ੍ਹਨਿਉਂ ਡਿਗੇ ਬੋਟ, ਸਾਚੀ ਗੋਦ ਨਾ ਕੋਇ ਬਹਾਈਆ। ਆਸਾ ਤ੍ਰਿਸਨਾ ਹਉਮੇ ਹੰਗਤਾ ਮਾਇਆ ਮਮਤਾ ਕਾਮ ਕਰੋਧ ਲੋਭ ਮੋਹ ਹੰਕਾਰ ਕੋਇ ਨਾ ਕੱਢੇ ਖੋਟ, ਸਚ ਸੁੱਚ ਨਾ ਕੋਇ ਦ੍ਰਿੜਾਈਆ। ਝੂਠਾ ਨਾਤਾ ਓਤ ਪੋਤ, ਪੀਆ ਪ੍ਰੀਤਮ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਸ਼ਬਦ ਜਗਾਇਆ, ਕਰ ਕਿਰਪਾ ਸ੍ਰੀ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਇਆ, ਏਕਾ ਦੀਆ ਧੁਰ ਫ਼ਰਮਾਣ। ਜੁਗ ਜੁਗ ਵਿਛੋੜਾ ਫੰਦ ਕਟਾਇਆ, ਕਲਜੁਗ ਅੰਤਮ ਹੋ ਮਿਹਰਵਾਨ। ਗ੍ਰਹਿ ਮੰਦਰ ਚੰਦ ਚੜ੍ਹਾਇਆ, ਜੋਤੀ ਜੋਤ ਜਗੇ ਮਹਾਨ। ਭਰਮਾਂ ਕੰਧ ਆਪੇ ਢਾਇਆ, ਇਕ ਵਖਾਏ ਸਚ ਨਿਸ਼ਾਨ। ਸ਼ਬਦ ਸੁਹਾਗੀ ਛੰਦ ਏਕਾ ਗਾਇਆ, ਸੋ ਕੰਤ ਸੋ ਏਕਾ ਰੂਪ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਚਰਨ ਧਿਆਨ। ਚਰਨ ਕਵਲ ਹਰਿ ਸਚ ਧਿਆਨਾ, ਗੁਰਮੁਖਾਂ ਮੁਖ ਸਾਲਾਹਿੰਦਾ। ਏਕਾ ਦੇਵੇ ਨਾਮ ਨਿਧਾਨਾ, ਨਿਰਧਨ ਝੋਲੀ ਆਪ ਭਰਾਇੰਦਾ। ਸ਼ਬਦ ਅਗੰਮੀ ਇਕ ਬਬਾਣਾ, ਹਰਿਜਨ ਸਾਚੇ ਆਪ ਬਹਾਇੰਦਾ। ਸਚਖੰਡ ਦਵਾਰ ਵਖਾਏ ਇਕ ਮਕਾਨਾ, ਪੁਰਖ ਅਬਨਾਸ਼ੀ ਆਪ ਸੁਹਾਇੰਦਾ। ਕਰੇ ਖੇਲ ਮਰਦ ਮਰਦਾਨਾ, ਰੂਪ ਰੰਗ ਨਾ ਕੋਇ ਵਖਾਇੰਦਾ। ਸਰਬ ਜੀਆਂ ਦਾ ਏਕਾ ਕਾਹਨਾ, ਲੱਖ ਚੁਰਾਸੀ ਗੋਪੀ ਆਪ ਹੰਢਾਇੰਦਾ। ਗੁਰਮੁਖਾਂ ਦੇਵੇ ਏਕਾ ਮਾਣਾ, ਮਾਣ ਅਭਿਮਾਣ ਗਵਾਇੰਦਾ। ਸਰਬ ਜੀਆਂ ਪ੍ਰਭ ਜਾਣੀ ਜਾਣਾ, ਪਰਦਾ ਓਹਲਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸੱਜਣ ਮੇਲ ਮਿਲਾਇੰਦਾ। ਹਰਿ ਸੱਜਣ ਹਰਿ ਮੇਲਿਆ, ਕਰ ਕਿਰਪਾ ਵਡ ਮਿਹਰਵਾਨ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਿਆ, ਗੁਰ ਚੇਲਾ ਕਰ ਪਰਵਾਨ। ਬਣਿਆ ਰਹੇ ਸੱਜਣ ਸੁਹੇਲਿਆ, ਹਰਿ ਸਦਾ ਸਦਾ ਮਿਹਰਵਾਨ। ਜੋਤ ਨਿਰੰਜਣ ਚਾੜ੍ਹੇ ਤੇਲਿਆ, ਪੁਰਖ ਅਬਿਨਾਸ਼ੀ ਵੇਖੇ ਆਣ। ਆਪੇ ਜਾਣੇ ਆਪਣਾ ਵਕਤ ਵੇਲਿਆ, ਆਪਣੀ ਥਿਤ ਵਾਰ ਆਪੇ ਲਏ ਵਖਾਨ। ਅਚਰਜ ਖੇਲ ਪਾਰਬ੍ਰਹਮ ਕਲਜੁਗ ਖੇਲਿਆ, ਨਿਰਗੁਣ ਰੂਪ ਬਲੀ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਵਿਚ ਜਹਾਨ। ਦੋ ਜਹਾਨਾਂ ਖੇਲ ਖਲੰਦੜਾ, ਇਕ ਇਕੱਲਾ ਏਕੰਕਾਰ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕੰਦੜਾ, ਜੁਗ ਚੌਕੜੀ ਕਰ ਖ਼ਵਾਰ। ਸਾਚਾ ਮਾਰਗ ਇਕ ਵਖੰਦੜਾ, ਸਤਿ ਸਤਿਵਾਦੀ ਸਾਚੀ ਧਾਰ। ਪੁਰਖ ਅਕਾਲ ਇਸ਼ਟ ਇਕ ਰਖੰਦੜਾ, ਨਿਰਗੁਣ ਸਰਗੁਣ ਦਏ ਅਧਾਰ। ਸ਼ਬਦ ਗੁਰ ਸਰਬ ਵਖੰਦੜਾ, ਪੰਜ ਤਤ ਨਾ ਕੋਇ ਪਿਆਰ। ਬ੍ਰਹਮ ਪਾਰਬ੍ਰਹਮ ਕਰੇ ਬੰਦਨਾ, ਜੀਵ ਈਸ਼ ਕਰੇ ਨਿਮਸਕਾਰ। ਨਿਰਗੁਣ ਬੰਨ੍ਹੇ ਸਾਚਾ ਤੰਦਨਾ, ਸਰਗੁਣ ਨਾਤਾ ਛੁੱਟ ਨਾ ਜਾਏ ਵਿਚ ਸੰਸਾਰ। ਜਿਸ ਜਨ ਹਰਿ ਹਰਿ ਗਾਇਆ ਬੱਤੀ ਦੰਦਨਾ, ਕਲਜੁਗ ਲੇਖਾ ਚੁੱਕੇ ਚਾਰ ਲੱਖ ਬੱਤੀ ਹਜ਼ਾਰ। ਦਿਵਸ ਰੈਣ ਆਠੇ ਪਹਿਰ ਪਰਮਾਨੰਦਨਾ, ਲੱਗੇ ਅੱਗ ਨਾ ਤਤੀ ਹਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸਾਚਾ ਵਰ, ਕਰੇ ਪਰਕਾਸ਼ ਬਹੱਤਰ ਨਾੜ। ਬਹੱਤਰ ਨਾੜੀ ਦੇਵੇ ਚਾਨਣ, ਚਿਤਵਤ ਠਗੌਰੀ ਕੋਇ ਨਾ ਪਾਈਆ। ਜਿਸ ਜਨ ਫੜਾਏ ਆਪਣਾ ਦਾਮਨ, ਦਾਮਨਗੀਰ ਹੋਏ ਸਹਾਈਆ। ਨੇੜ ਨਾ ਆਏ ਕਾਮਨੀ ਕਾਮਨ, ਧੀਰਜ ਜਤ ਸਤਿ ਇਕ ਵਖਾਈਆ। ਮੇਟੇ ਰੈਣ ਅੰਧੇਰੀ ਸ਼ਾਮਨ, ਸਾਚਾ ਨੂਰ ਕਰ ਰੁਸ਼ਨਾਈਆ। ਕਾਇਆ ਖੇੜਾ ਵਸਾਏ ਗਰਾਮਨ, ਘਰ ਘਰ ਵਿਚ ਮੇਲ ਮਿਲਾਈਆ। ਸਤਿਗੁਰ ਪੂਰਾ ਗੁਰਮੁਖਾਂ ਹੋਏ ਆਪੇ ਜ਼ਾਮਨ, ਵੇਲੇ ਅੰਤ ਲਏ ਛੁਡਾਈਆ। ਬੇੜਾ ਕੋਈ ਨਾ ਕਰੇ ਅੰਤਮ ਪਾਰ, ਮੁਲਾ ਸ਼ੇਖ਼ ਪੰਡਤ ਪਾਂਧੇ ਜਗਤ ਗ੍ਰੰਥੀ ਹੋਏ ਨਾ ਕੋਇ ਸਹਾਈਆ। ਸਰਬ ਜੀਆਂ ਦਾ ਏਕਾ ਰਾਮਨ, ਆਦਿ ਜੁਗਾਦਿ ਏਕਾ ਰਾਮ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਆਪੇ ਫੜ, ਆਪੇ ਲੇਖਾ ਦਏ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਇਕ ਭਗਵੰਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ।
