੧੪ ਮੱਘਰ ੨੦੧੭ ਬਿਕ੍ਰਮੀ ਗੁਰਦੀਪ ਸਿੰਘ ਦੇ ਘਰ ਪਿੰਡ ਹਰਦੋ ਫਰਾਲਾ ਜ਼ਿਲਾ ਜਲੰਧਰ
ਸੋ ਪੁਰਖ ਨਿਰੰਜਣ ਖੇਲ ਖਲੌਣਾ, ਹਰਿ ਪੁਰਖ ਨਿਰੰਜਣ ਵੱਡੀ ਵਡਿਆਈਆ। ਏਕੰਕਾਰਾ ਰੂਪ ਪਰਗਟੌਣਾ, ਆਦਿ ਨਿਰੰਜਣ ਨਾਉਂ ਰੁਸ਼ਨਾਈਆ। ਅਬਿਨਾਸ਼ੀ ਕਰਤਾ ਭੇਵ ਚੁਕੌਣਾ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਆਪਣਾ ਨਾਉਂ ਧਰੌਣਾ, ਨਿਰਗੁਣ ਨਿਰਵੈਰ ਆਪ ਅਖਵਾਈਆ। ਪੁਰਖ ਅਕਾਲ ਏਕਾ ਮੰਦਰ ਘਰ ਸੁਹੌਣਾ, ਸਚਖੰਡ ਦਵਾਰੇ ਸੋਭਾ ਪਾਈਆ। ਤਖ਼ਤ ਨਿਵਾਸੀ ਤਖ਼ਤ ਡੇਰਾ ਲੌਣਾ, ਰੂਪ ਰੰਗ ਨਾ ਕੋਈ ਵਖਾਈਆ। ਸ਼ਾਹ ਪਾਤਸ਼ਾਹ ਨਾਉਂ ਰਖੌਣਾ, ਰਾਜਨ ਰਾਜ ਦਇਆ ਕਮਾਈਆ। ਧੁਰ ਫ਼ਰਮਾਣਾ ਹੁਕਮ ਸੁਨੌਣਾ, ਅਭੁੱਲ ਭੁੱਲ ਨਾ ਜਾਈਆ। ਅਜੂਨੀ ਰਹਿਤ ਵੇਸ ਵਟੌਣਾ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਏਕ ਆਪ ਅਖਵਾਈਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਣ ਵਸਣਹਾਰਾ ਸਚ ਮਹੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਏਕੰਕਾਰਾ ਆਪਣੇ ਨੂਰ ਆਪੇ ਰਲਾ, ਨੂਰ ਨੁਰਾਨਾ ਨੂਰ ਸਮਾਇੰਦਾ। ਆਦਿ ਨਿਰੰਜਣ ਆਪਣੇ ਪਰਕਾਸ਼ ਆਪੇ ਬਲਾ, ਰੂਪ ਰੇਖ ਨਾ ਕੋਈ ਜਣਾਇੰਦਾ। ਸ੍ਰੀ ਭਗਵਾਨ ਅਛਲ ਅਛੱਲਾ, ਅਛਲ ਅਛੱਲ ਆਪਣਾ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਦਰ ਦਰਵਾਜ਼ਾ ਏਕਾ ਮੱਲਾ, ਥਿਰ ਘਰ ਸਾਚੇ ਡੇਰਾ ਲਾਇੰਦਾ। ਪਾਰਬ੍ਰਹਮ ਪ੍ਰਭ ਆਪ ਫੜਾਏ ਆਪਣਾ ਪੱਲਾ, ਸਗਲਾ ਸੰਗ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰ, ਆਦਿ ਪੁਰਖ ਖੇਲ ਅਪਾਰ, ਭੇਵ ਕੋਈ ਨਾ ਪਾਇੰਦਾ। ਆਦਿ ਪੁਰਖ ਹਰਿ ਖੇਲ ਅਪਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਨਿਰਗੁਣ ਨਿਰਵੈਰ ਕਰ ਪਸਾਰਾ, ਰੂਪ ਅਨੂਪ ਆਪ ਧਰਾਈਆ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰ ਧਾਰ ਚਲਾਈਆ। ਕਰੇ ਖੇਲ ਸਚਖੰਡ ਦਵਾਰਾ, ਦਰ ਘਰ ਸਾਚੇ ਵੱਜੇ ਵਧਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਹਿਨਸ਼ਾਹ ਕਰੇ ਸ਼ਹਿਨਸ਼ਾਹੀਆ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਣਾ ਆਪ ਜਣਾਈਆ। ਦਰ ਦਰਵੇਸ਼ ਬਣੇ ਦਰਬਾਨਾ, ਥਿਰ ਘਰ ਸਾਚੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਬੇਪਰਵਾਹ ਆਪੇ ਵੇਖ ਵਖਾਈਆ। ਆਪਣਾ ਖੇਲ ਵੇਖਣਹਾਰਾ, ਏਕੰਕਾਰਾ ਆਪਣੀ ਕਲ ਧਰਾਇੰਦਾ। ਆਪਣੇ ਮੰਦਰ ਹੋ ਉਜਿਆਰਾ, ਥਿਰ ਘਰ ਸਾਚੇ ਡਗਮਗਾਇੰਦਾ। ਤਖ਼ਤ ਨਿਵਾਸੀ ਸ਼ਾਹ ਸਿਕਦਾਰਾ, ਸਤਿ ਸਰੂਪੀ ਰੂਪ ਪਰਗਟਾਇੰਦਾ। ਅਗੰਮ ਅਗੰਮੜੀ ਕਰੇ ਕਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਆਪਣਾ ਨੂਰ ਕਰ ਉਜਿਆਰਾ, ਨੂਰੋ ਨੂਰ ਨਜ਼ਰ ਸਮਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਾਹਿ ਸਾਚੀ ਆਪ ਵਡਿਆਇੰਦਾ। ਆਪੇ ਨਾਰੀ ਬਣ ਕੰਤ ਭਤਾਰਾ, ਸਾਚੀ ਸੇਜ ਆਪ ਹੰਢਾਇੰਦਾ। ਆਪੇ ਜਾਣੇ ਸੁਤ ਦੁਲਾਰਾ, ਸ਼ਬਦੀ ਸ਼ਬਦ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਸੁਤ ਦੁਲਾਰ ਸ਼ਬਦ ਹਰਿ ਧਾਰ, ਆਪਣੀ ਆਪ ਉਪਜਾਈਆ। ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਵਡ ਵਡਿਆਈਆ। ਲੇਖਾ ਜਾਣੇ ਸ਼ਾਹ ਸਿਕਦਾਰ, ਪੁਰਖ ਅਬਿਨਾਸ਼ੀ ਭੇਵ ਨਾ ਰਾਈਆ। ਆਪਣੀ ਭਿਖਿਆ ਆਪੇ ਬਣੇ ਭਿਖਾਰ, ਦੇਵਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਮੰਦਰ ਸੋਭਾ ਪਾਈਆ। ਹਰਿ ਮੰਦਰ ਹਰਿ ਧਾਮ ਨਿਆਰਾ, ਸਚਖੰਡ ਦਵਾਰਾ ਆਪ ਉਪਾਇੰਦਾ। ਇਕ ਇਕੱਲਾ ਕਰ ਪਸਾਰਾ, ਨਿਰਗੁਣ ਆਪਣਾ ਆਸਣ ਲਾਇੰਦਾ। ਸਾਚਾ ਸੁਤ ਕਰ ਨਿਆਰਾ, ਜਨ ਜਨਨੀ ਗੋਦ ਬਹਾਇੰਦਾ। ਪੁਰਖ ਅਕਾਲ ਦਏ ਹੁਲਾਰਾ, ਪਾਰਬ੍ਰਹਮ ਪ੍ਰਭ ਸੇਵ ਕਮਾਇੰਦਾ। ਦੂਸਰ ਕੋਈ ਨਾ ਕਰੇ ਵਿਚਾਰਾ, ਸਗਲਾ ਸੰਗ ਨਾ ਕੋਈ ਰਖਾਇੰਦਾ। ਸੋ ਪੁਰਖ ਨਿਰੰਜਣ ਖੇਲ ਨਿਆਰਾ, ਖੇਲਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਏਕੰਕਾਰਾ ਆਪਣਾ ਨਾਉਂ ਧਰਾਇੰਦਾ। ਸਚਖੰਡ ਦਵਾਰੇ ਵੇਖੇ ਖੇਲ ਤਮਾਸ਼ਾ, ਸਾਚੀ ਮੰਡਲ ਰਾਸ ਰਚਾਈਆ। ਆਪਣੇ ਅੰਦਰ ਆਪੇ ਕਰੇ ਵਾਸਾ, ਰੂਪ ਅਨੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪ ਚਲਾਈਆ। ਸ਼ਬਦ ਧਾਰ ਹਰਿ ਚਲਾਇੰਦਾ, ਪੁਰਖ ਅਗੰਮ ਅਗ਼ੰਮੜੀ ਕਾਰ। ਅਲੱਖ ਅਲੱਖਣਾ ਅਲਖ ਜਗਾਇੰਦਾ, ਧੁਨੀ ਨਾਦ ਨਾਦ ਜੈਕਾਰ। ਏਕਾ ਆਪਣਾ ਨਾਉਂ ਪਰਗਟਾਇੰਦਾ, ਆਪੇ ਹੋਏ ਸੁਨਣੇਹਾਰ। ਆਪਣਾ ਮੰਦਰ ਆਪ ਸੁਹਾਇੰਦਾ, ਆਪੇ ਵੇਖੇ ਸਤਿ ਦਵਾਰ। ਆਪਣਾ ਸੁਤ ਆਪਣੀ ਗੋਦ ਬਹਾਇੰਦਾ। ਆਪੇ ਲੇਖਾ ਜਾਣੇ ਪਰਵਰਦਿਗਾਰ, ਆਪਣੀ ਮਹਿਮਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਇਕ ਏਕੰਕਾਰ। ਜੂਨੀ ਰਹਿਤ ਪੁਰਖ ਅਕਾਲਾ, ਏਕਾ ਰੰਗ ਸਮਾਇਆ। ਆਪਣੇ ਉਪਰ ਹੋ ਦਿਆਲਾ, ਆਪਣੀ ਦਇਆ ਕਮਾਇਆ। ਆਪੇ ਚਲੇ ਅਵੱਲੜੀ ਚਾਲਾ, ਭੇਵ ਕੋਈ ਨਾ ਪਾਇਆ। ਸਚਖੰਡ ਵਸੇ ਸੱਚੀ ਧਰਮਸਾਲਾ, ਥਿਰ ਘਰ ਸਾਚੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਨਭਵ ਪਰਕਾਸ਼ ਕਰਾਇਆ। ਅਨਭਵ ਪਰਕਾਸ਼ ਹਰਿ ਨਿਰੰਕਾਰਾ, ਰੂਪ ਰੰਗ ਰੇਖ ਨਾ ਕੋਈ ਜਣਾਈਆ। ਵਸਣਹਾਰਾ ਧਾਮ ਨਿਆਰਾ, ਛੱਪਰ ਛੰਨ ਨਾ ਕੋਈ ਛੁਹਾਈਆ। ਦੀਵਾ ਬਾਤੀ ਨਾ ਕੋਈ ਉਜਿਆਰਾ, ਜੋਤੀ ਨੂਰ ਡਗਮਗਾਈਆ। ਸੁਤ ਦੁਲਾਰਾ ਕਰੇ ਪੁਕਾਰਾ, ਉਚੀ ਕੂਕ ਸੁਣਾਈਆ। ਹਉਂ ਸੇਵਕ ਸੇਵਾਦਾਰ, ਤੂੰ ਪਾਰਬ੍ਰਹਮ ਵੱਡੀ ਵਡਿਆਈਆ । ਆਦਿ ਆਦਿ ਹਉਂ ਯਾਚਕ ਮੰਗੇ ਦਾਨ ਬਣ ਭਿਖਾਰਾ, ਤੂੰ ਦੇਵਣਹਾਰ ਸੱਚਾ ਸ਼ਹਿਨਸ਼ਾਹੀਆ। ਸੋ ਪੁਰਖ ਨਿਰੰਜਣ ਬਣ ਵਰਤਾਰਾ, ਵਸਤ ਅਮੋਲਕ ਝੋਲੀ ਪਾਈਆ। ਹਰਿ ਪੁਰਖ ਨਿਰੰਜਣ ਦਏ ਸਹਾਰਾ, ਸਗਲਾ ਸੰਗ ਇਕ ਵਖਾਈਆ। ਏਕੰਕਾਰਾ ਕਰ ਪਿਆਰਾ, ਸੀਸ ਆਪਣਾ ਹੱਥ ਟਿਕਾਈਆ। ਆਦਿ ਨਿਰੰਜਣ ਇਕ ਉਜਿਆਰਾ, ਅੰਧ ਅੰਧਿਆਰ ਨਾ ਕੋਈ ਵਖਾਈਆ। ਸ੍ਰੀ ਭਗਵਾਨ ਸਾਂਝਾ ਯਾਰਾ, ਏਕਾ ਤਤ ਸਮਝਾਈਆ। ਅਬਿਨਾਸ਼ੀ ਕਰਤਾ ਦਏ ਹੁਲਾਰਾ, ਸਚਖੰਡ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰਾ, ਹਰਿ ਸ਼ਬਦੀ ਸ਼ਬਦ ਸਮਝਾਈਆ। ਇਕ ਵਸਤ ਦੇਵੇ ਥਾਰਾ, ਅਤੋਟ ਅਤੁਟ ਰਖਾਈਆ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਣਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਲੋਆਂ ਪੁਰੀਆਂ ਰਚਨ ਰਚਾਈਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਵਸਤ ਅਮੋਲਕ ਹੱਥ ਫੜਾਈਆ। ਪੰਜ ਤਤ ਬਣੇ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਪਾਏ ਆਪਣੀ ਰਾਸਾ, ਜੋਤੀ ਨੂਰ ਨੂਰ ਰੁਸ਼ਨਾਈਆ। ਸਾਚੇ ਮੰਡਲ ਸਾਚੀ ਰਾਸ, ਸਤਿ ਪੁਰਖ ਨਿਰੰਜਣ ਆਪ ਰਚਾਇੰਦਾ। ਏਕਾ ਵਸਤ ਰੱਖੇ ਪਾਸ, ਆਦਿ ਜੁਗਾਦਿ ਵਰਤਾਇੰਦਾ। ਜੁਗਾਂ ਜੁਗੰਤਰ ਨਾ ਹੋਏ ਵਿਨਾਸ, ਭਸਮੜ ਹੋਏ ਨਾ ਰੂਪ ਵਟਾਇੰਦਾ। ਨਾ ਕੋਈ ਪ੍ਰਿਥਮੀ ਨਾ ਅਕਾਸ਼, ਸੂਰਜ ਚੰਨ ਨਾ ਕੋਈ ਚੜ੍ਹਾਇੰਦਾ। ਨਾ ਕੋਈ ਬਰਸ ਨਾ ਕੋਈ ਮਾਸ, ਘੜੀ ਪਲ ਨਾ ਖੇਲ ਖਿਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਵਸੇ ਪਾਸ, ਲੱਖ ਚੁਰਾਸੀ ਘਾੜਨ ਨਾ ਕੋਈ ਘੜਾਇੰਦਾ। ਤ੍ਰੈਗੁਣ ਮਾਇਆ ਨਾ ਦਾਸੀ ਦਾਸ, ਪੰਜ ਤਤ ਚੋਲਾ ਨਾ ਕੋਈ ਹੰਢਾਇੰਦਾ। ਜੀਵ ਜੰਤ ਨਾ ਬੁਝਾਏ ਕੋਈ ਪਿਆਸ, ਰਸਨ ਸਵਾਸ ਨਾ ਕੋਈ ਚਲਾਇੰਦਾ। ਏਕਾ ਜੋਤ ਜੋਤ ਪਰਕਾਸ਼, ਆਦਿ ਪੁਰਖ ਨਿਰਗੁਣ ਆਪਣਾ ਰੂਪ ਧਰਾਇੰਦਾ। ਸ਼ਬਦੀ ਸ਼ਬਦ ਕਰ ਵਾਸ, ਸਰਬ ਗੁਣਤਾਸ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪਣੇ ਹੱਥ ਰਖਾਇੰਦਾ। ਸ਼ਬਦ ਸੁਤ ਹਰਿ ਸੇਵਾਦਾਰ, ਏਕਾ ਹੁਕਮ ਸੁਣਾਇੰਦਾ। ਵਿਸ਼ਨ ਵਿਸ਼ਨੂੰ ਵਿਸ਼ਵ ਰੂਪ ਪਰਗਟਾ, ਵਾਸਤਕ ਆਪਣਾ ਨਾਉਂ ਰਖਾਇੰਦਾ। ਏਕਾ ਬੂੰਦ ਕਰ ਤਿਆਰ, ਕਵਲ ਕਵਲਾ ਆਪ ਖਿਲਾਇੰਦਾ। ਆਪਣੀ ਨਾਭੀ ਕਵਲ ਤਾਲ ਭਰਾ, ਤਾਲ ਸੁਹਾਵਾ ਆਪ ਸੁਹਾਇੰਦਾ। ਆਪਣਾ ਕਵਲ ਆਪ ਅਖਵਾ, ਫੁਲ ਫਲਵਾੜੀ ਆਪ ਮਹਿਕਾਇੰਦਾ। ਆਪੇ ਪੰਖੜੀਆਂ ਲਏ ਖੁਲ੍ਹਾ, ਰੁਤ ਬਸੰਤੀ ਆਪ ਸੁਹਾਇੰਦਾ। ਆਪੇ ਬ੍ਰਹਮਾ ਲਏ ਪਰਗਟਾ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਆਪੇ ਚਾਰੇ ਮੁਖ ਲਏ ਖੁਲਾ, ਚਾਰੇ ਕੂਟਾਂ ਵੇਖ ਵਖਾਇੰਦਾ। ਆਪੇ ਚਾਰੇ ਵੇਦਾਂ ਲਏ ਗਾ, ਸ਼ਬਦ ਅਨਾਦੀ ਨਾਦ ਅਲਾਇੰਦਾ। ਆਪੇ ਚਾਰੇ ਖਾਣੀ ਰਚਨ ਰਚਾ, ਅੰਡਜ ਜੇਰਜ ਉਤਭੁਜ ਸੇਤਜ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਆਪਣੇ ਅੱਗੇ ਧਰ, ਆਪਣਾ ਹੁਕਮ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸ਼ੰਕਰ ਹਰਿ ਜੂ ਹਰਿ ਉਪਾਇਆ, ਤ੍ਰੈ ਤ੍ਰੈ ਖੇਲ ਖਿਲਾਇੰਦਾ। ਸ਼ਬਦ ਸੁਤ ਇਕ ਸਮਝਾਇਆ, ਅਬਿਨਾਸ਼ੀ ਅਚੁਤ ਵੇਖ ਵਖਾਇੰਦਾ। ਆਪਣੀ ਰੁਤ ਆਪ ਸੁਹਾਇਆ, ਦੂਸਰ ਸੰਗ ਨਾ ਕੋਈ ਵਖਾਇੰਦਾ। ਆਪਣੀ ਚੋਟੀ ਆਪਣਾ ਮਰਦੰਗ ਆਪ ਵਜਾਇਆ, ਨਾਮ ਸਤਿ ਰਾਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਏਕਾ ਹੁਕਮ ਸੁਣਾਇਆ। ਏਕਾ ਹੁਕਮ ਹਰਿ ਸੁਣਾਇੰਦਾ, ਵਿਸ਼ਨ ਬ੍ਰਹਮਾ ਕਰ ਪਰਵਾਨ। ਨੌਂ ਨੌਂ ਚਾਰ ਖੇਲ ਖਿਲਾਇੰਦਾ, ਲੇਖਾ ਜਾਣੇ ਦੋ ਜਹਾਨ। ਜੁਗ ਚੌਕੜੀ ਵੰਡ ਵੰਡਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕਰ ਪਰਵਾਨ। ਲੱਖ ਚੁਰਾਸੀ ਖੇਲ ਖਿਲਾਇੰਦਾ, ਪੰਜ ਤਤ ਗੁਣ ਨਿਧਾਨ। ਅਠ ਤਤ ਵੇਖ ਵਖਾਇੰਦਾ, ਮਨ ਮਤ ਬੁਧ ਕਰ ਪਰਧਾਨ। ਬਹੱਤਰ ਨਾੜੀ ਜੋੜ ਜੁੜਾਇੰਦਾ, ਤਿੰਨ ਸੌ ਸੱਠ ਕਰੇ ਕਲਿਆਣ। ਪੰਚਮ ਨਾਚ ਆਪ ਨਚਾਇੰਦਾ, ਕਾਮ ਕਰੋਧ ਲੋਭ ਮੋਹ ਹੰਕਾਰ ਬਲਵਾਨ। ਹਰਿ ਸ਼ਬਦ ਨਾਦ ਧੁਨ ਵਜਾਇੰਦਾ, ਘਰ ਮੰਦਰ ਇਕ ਨਿਸ਼ਾਨ। ਘਰ ਜੋਤੀ ਨੂਰ ਡਗਮਗਾਇੰਦਾ, ਘਰ ਵੇਖੇ ਸੁੰਞ ਮਸਾਣ। ਘਰ ਸਖ਼ੀਆਂ ਮੰਗਲ ਗਾਇੰਦਾ, ਘਰ ਪੰਚਮ ਹੋਏ ਪਰਧਾਨ। ਘਰ ਆਪਣਾ ਮੁਖ ਛੁਪਾਇੰਦਾ, ਦਿਸ ਨਾ ਆਏ ਸ੍ਰੀ ਭਗਵਾਨ। ਘਰ ਬ੍ਰਹਮ ਰੂਪ ਧਰਾਇੰਦਾ, ਘਰ ਆਤਮ ਸੇਜਾ ਕਰੇ ਪਰਵਾਨ। ਘਰ ਸ਼ਬਦੀ ਨਦ ਵਜਾਇੰਦਾ, ਅਨਹਦ ਰਾਗ ਸੱਚੀ ਧੁਨਕਾਨ। ਘਰ ਸੁਰਤੀ ਖੇਲ ਖਿਲਾਇੰਦਾ, ਅਕਾਲ ਮੂਰਤ ਵਡ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵਾ ਸਚ ਵਖਾਇੰਦਾ, ਭੁੱਲ ਨਾ ਜਾਣੇ ਬਣ ਨਾਦਾਨ। ਲੱਖ ਚੁਰਾਸੀ ਘਾੜਨ ਘੜਿਆ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਪੁਰਖ ਅਬਿਨਾਸ਼ੀ ਕਾਰਜ ਕਰਿਆ, ਕਰਤਾ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਭਗਤਾਂ ਅੰਦਰ ਆਪੇ ਵੜਿਆ, ਨਿਰਗੁਣ ਜੋਤ ਕਰ ਰੁਸ਼ਨਾਈਆ। ਸਾਚੇ ਪੌੜੇ ਆਪੇ ਚੜ੍ਹਿਆ, ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪਣੀ ਰਚਨਾ ਆਪ ਰਚਾਈਆ। ਲੱਖ ਚੁਰਾਸੀ ਰਚਨ ਰਚਾਇਆ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਈਆ। ਨਿਰਗੁਣ ਸਰਗੁਣ ਵੇਸ ਵਟਾਇਆ, ਪੰਜ ਤਤ ਕਰੇ ਕੁੜਮਾਈਆ। ਤ੍ਰੈਗੁਣ ਨਾਤਾ ਜੋੜ ਜੁੜਾਇਆ, ਲੋਕਮਾਤ ਖੇਲ ਖਿਲਾਈਆ। ਬੋਧ ਅਗਾਧ ਸ਼ਬਦ ਜਣਾਇਆ, ਘਰ ਘਰ ਵਿਚ ਆਪ ਸੁਣਾਈਆ। ਬ੍ਰਹਮ ਨਦ ਹਰਿ ਨਾਦ ਵਜਾਇਆ, ਤੁਰੀਆ ਰਾਗ ਰਾਗ ਅਲਾਈਆ। ਸੰਤ ਸਾਧ ਲਏ ਉਠਾਇਆ, ਜੁਗਾ ਜੁਗੰਤਰ ਵੱਡੀ ਵਡਿਆਈਆ। ਲੱਖ ਚੁਰਾਸੀ ਵਿਚੋਂ ਕਾਢ ਆਪ ਆਪਣਾ ਲਏ ਬੁਝਾਇਆ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਇੰਦਾ, ਤ੍ਰੈਗੁਣ ਦਾਤਾ ਵਡ ਬਲਕਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਸੇਵਾ ਸਾਚੀ ਲਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਚਾਰ ਜੁਗ ਇਕ ਚੌਕੜੀ ਬੰਧਨ ਪਾਇੰਦਾ, ਜੁਗ ਜੁਗ ਗੇੜਾ ਆਵੇ ਵਾਰੋ ਵਾਰ। ਲੱਖ ਚੁਰਾਸੀ ਖੇਲ ਖਿਲਾਇੰਦਾ, ਚਾਰੇ ਖਾਣੀ ਕਰੇ ਪਿਆਰ। ਚਾਰੇ ਬਾਣੀ ਸ਼ਬਦ ਅਲਾਇੰਦਾ, ਚਾਰੇ ਜੁਗ ਦਏ ਆਧਾਰ। ਚਾਰੇ ਵਰਨਾਂ ਵੇਖ ਵਖਾਇੰਦਾ, ਚਾਰੇ ਕੁੰਟ ਹੋਏ ਉਜਿਆਰ। ਅਵਤਾਰ ਗੁਰ ਆਪਣਾ ਨਾਉਂ ਧਰਾਇੰਦਾ, ਸਾਧ ਸੰਤ ਦਏ ਆਧਾਰ। ਪੀਰ ਦਸਤਗੀਰ ਆਪਣਾ ਖੇਲ ਖਿਲਾਇੰਦਾ, ਸ਼ਾਹ ਹਕੀਰ ਹੋਏ ਪਰਵਰਦਿਗਾਰ। ਜੁਗ ਕਰਤਾ ਆਪਣੀ ਕਾਰ ਕਮਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਏਕਾ ਵਰ, ਆਪੇ ਕਰੇ ਕਰਾਏ ਖ਼ਬਰਦਾਰ। ਵਿਸ਼ਨ ਖ਼ਬਰਦਾਰ ਰਹਿਣਾ, ਹਰਿ ਸਾਚਾ ਸ਼ਬਦ ਜਣਾਇੰਦਾ। ਲੋਕਮਾਤ ਥਿਰ ਘਰ ਸਾਚੇ ਤਖ਼ਤ ਬੈਠ ਬੈਠ ਹੁਕਮ ਨਾਮ ਕਹਿਣਾ, ਹੁਕਮੀ ਹੁਕਮ ਸਰਬ ਭਵਾਇੰਦਾ। ਬ੍ਰਹਮੇ ਆਪਣਾ ਨੇਤਰ ਆਪ ਆਪਣਾ ਵੇਖ ਲੈਣਾ, ਸ੍ਵੈਮ ਤੇਰਾ ਰੂਪ ਦਰਸਾਇੰਦਾ। ਨੌਂ ਨੌਂ ਚਾਰ ਲੇਖਾ ਦੇਣਾ ਪੈਣਾ, ਵੇਲਾ ਵਕਤ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਸ਼ੰਕਰ ਉਠ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਨੌਂ ਨੌਂ ਚਾਰ ਚੌਕੜੀ ਜੁਗ ਅੰਤ ਮਿਟੇ ਸਰਬ ਨਿਸ਼ਾਨ, ਪੁਰਖ ਅਬਿਨਾਸ਼ੀ ਆਪ ਮਿਟਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਆਪਣੀ ਕਲ ਆਪ ਵਰਤਾਇੰਦਾ। ਆਪਣਾ ਦੇਵੇ ਸ਼ਬਦ ਗਿਆਨ, ਆਪਣਾ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪ ਸਮਝਾਇੰਦਾ। ਜੁਗ ਜੁਗ ਲੇਖਾ ਹਰਿ ਸਮਝਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ। ਚਾਰੇ ਵੇਦ ਮੁਖ ਸਾਲਾਹਿੰਦਾ, ਬ੍ਰਹਮੇ ਦੇਵੇ ਏਕਾ ਧਾਰ। ਪੁਰਾਨ ਅਠਾਰਾਂ ਆਪ ਸੁਣਾਇੰਦਾ, ਆਪੇ ਕਰੇ ਸਾਚੀ ਕਾਰ। ਸ਼ਾਸਤਰ ਸਿਮਰਤ ਆਪ ਅਲਾਇੰਦਾ, ਲੇਖਾ ਜਾਣੇ ਵਾਰੋ ਵਾਰ। ਗੀਤਾ ਗਿਆਨ ਆਪ ਦ੍ਰਿੜਾਇੰਦਾ, ਆਪੇ ਬੋਲ ਜਗਤ ਜੈਕਾਰ। ਅੰਜੀਲ ਕੁਰਾਨਾ ਆਪ ਸੁਣਾਇੰਦਾ, ਤੀਸ ਬਤੀਸਾ ਵਿਚ ਸੰਸਾਰ। ਖਾਣੀ ਬਾਣੀ ਆਪੇ ਗਾਇੰਦਾ, ਨਿਰਗੁਣ ਸਰਗੁਣ ਹੋ ਤਿਆਰ। ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾਇੰਦਾ, ਕਲਜੁਗ ਖੇਲ ਕਰੇ ਕਰਤਾਰ। ਤੇਈ ਦਸ ਅਠਾਰਾਂ ਰੂਪ ਪਰਗਟਾਇੰਦਾ, ਪੰਜ ਇਕ ਦਏ ਆਧਾਰ। ਬਾਵਨ ਆਪਣਾ ਨਾਉਂ ਧਰਾਇੰਦਾ, ਲੇਖਾ ਲਿਖੇ ਨਾ ਕੋਇ ਵਿਚ ਸੰਸਾਰ। ਤਿੰਨ ਪੰਜ ਮੇਲ ਮਿਲਾਇੰਦਾ, ਨੌਂ ਨੌਂ ਖੋਲ੍ਹ ਕਿਵਾੜ। ਨੌਂ ਖੰਡ ਫੇਰਾ ਪਾਇੰਦਾ, ਚਾਰ ਚਾਰ ਹੋ ਉਜਿਆਰ। ਚਾਰੋਂ ਕੁੰਟ ਵੇਖ ਵਖਾਇੰਦਾ, ਸਤ ਸਤ ਦਏ ਪਸਾਰ। ਦਹਿ ਦਿਸ਼ਾ ਫੋਲ ਫੁਲਾਇੰਦਾ, ਅਲੱਖ ਅਗੋਚਰ ਅਗੰਮ ਅਪਾਰ। ਨਿਰਭੌ ਆਪਣਾ ਨਾਉਂ ਧਰਾਇੰਦਾ, ਭੈ ਰੱਖੇ ਨਾ ਵਿਚ ਸੰਸਾਰ। ਜੂਨੀ ਰਹਿਤ ਦਿਸ ਕਿਸੇ ਨਾ ਆਇੰਦਾ, ਰੂਪ ਰੇਖ ਰੰਗ ਨਾ ਸਕੇ ਕੋਇ ਵਿਚਾਰ। ਅਨਭਵ ਆਪਣੀ ਧਾਰ ਬੰਧਾਇੰਦਾ, ਧਰਤ ਧਵਲ ਦਏ ਸਹਾਰ। ਜੋਤੀ ਨੂਰ ਡਗਮਗਾਇੰਦਾ, ਲੇਖਾ ਜਾਣੇ ਸੂਰਜ ਚੰਨ ਸਤਾਰ। ਅੰਤਮ ਅੰਤ ਕਲਜੁਗ ਆਪਣਾ ਵੇਸ ਧਰਾਇੰਦਾ, ਪਰਗਟ ਹੋਵੇ ਵਿਚ ਸੰਸਾਰ। ਨਿਹਕਲੰਕ ਭੇਵ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਸਾਰ। ਕਲਜੁਗ ਅੰਤਮ ਜਾਮਾ ਪਾ, ਨਿਹਕਲੰਕ ਹਰਿ ਨਾਉਂ ਰਖਾਈਆ। ਵਿਸ਼ਨੂੰ ਵੰਸੀ ਵੇਖੇ ਥਾਉਂ ਥਾਂ, ਥਾਨ ਥਨੰਤਰ ਫੋਲ ਫੁਲਾਈਆ। ਬ੍ਰਹਮਾ ਬ੍ਰਹਮ ਲੱਖ ਚੁਰਾਸੀ ਲਏ ਜਗਾ, ਆਤਮ ਬ੍ਰਹਮ ਖੋਜ ਖੁਜਾਈਆ। ਸ਼ੰਕਰ ਤੇਰੀ ਬਿਭੂਤੀ ਤੇਰੇ ਤਨ ਦਏ ਰਮਾ, ਜਗਤ ਖ਼ਾਕ ਆਪ ਉਡਾਈਆ। ਵਿਸ਼ਨੂੰ ਤੇਰਾ ਭੰਡਾਰਾ ਦਏ ਛੁਡਾ, ਸਚ ਭੰਡਾਰ ਨਾ ਕੋਇ ਵਰਤਾਈਆ। ਬ੍ਰਹਮਾ ਤੇਰਾ ਬ੍ਰਹਮ ਰੂਪ ਆਪਣੇ ਵਿਚ ਲਏ ਸਮਾ, ਲੱਖ ਚੁਰਾਸੀ ਨਾ ਕੋਇ ਭਵਾਈਆ। ਸ਼ੰਕਰ ਤੇਰਾ ਮਾਣ ਦਏ ਗਵਾ, ਹੱਥ ਤ੍ਰਸੂਲ ਨਾ ਕੋਇ ਵਖਾਈਆ। ਕਰੇ ਖੇਲ ਬੇਪਰਵਾਹ, ਜੋ ਘੜਿਆ ਭੰਨ ਵਖਾਈਆ। ਭਾਣੇ ਆਪਣੇ ਵਿਚ ਸਦਾ ਰਿਹਾ ਚਲਾ, ਹਰਿ ਭਾਣਾ ਵਡ ਵਡਿਆਈਆ। ਨੌਂ ਸੌ ਚੁਰਾਨਵੇ ਜੁਗ ਪੰਧ ਰਿਹਾ ਮੁਕਾ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਸਚਖੰਡ ਦਵਾਰਾ ਲਿਆ ਖੁਲ੍ਹਾ, ਥਿਰ ਘਰ ਆਪਣੀ ਸੇਜ ਹੰਢਾਈਆ। ਸੁੰਨ ਅਗੰਮੀ ਪੰਧ ਮੁਕਾ, ਲੋਆਂ ਪੁਰੀਆਂ ਚਰਨਾਂ ਹੇਠ ਦਬਾਈਆ। ਲੋਕਮਾਤ ਨਿਰਗੁਣ ਜੋਤ ਕਰ ਰੁਸ਼ਨਾ, ਨੂਰ ਨੁਰਾਨਾ ਆਪਣਾ ਨੂਰ ਕਰੇ ਰੁਸ਼ਨਾਈਆ। ਸਾਚੇ ਮੰਦਰ ਡੇਰਾ ਲਾ, ਸਚ ਸਿੰਘਾਸਣ ਸੋਭਾ ਪਾਈਆ। ਪੁਰਖ ਅਬਿਨਾਸ਼ੀ ਆਪਣਾ ਖੇਲ ਕਰੇ ਸਹਿਜ ਸੁਭਾ, ਵੇਦ ਕਤੇਬ ਭੇਵ ਨਾ ਰਾਈਆ। ਬੇਅੰਤ ਬੇਅੰਤ ਬੇਅੰਤ ਸਭ ਗਏ ਗਾ, ਜੋ ਪੰਜ ਤਤ ਕਾਇਆ ਚੋਲਾ ਜਗਤ ਹੰਢਾਈਆ। ਨਿਹਕਲੰਕ ਤੇਰਾ ਰਾਹ ਰਹੇ ਤਕਾ, ਗੁਰ ਗੋਬਿੰਦ ਦਏ ਸਲਾਹੀਆ। ਸੰਬਲ ਨਗਰੀ ਏਕਾ ਧਾਮ ਸੁਹਾ, ਸਚ ਸਿੰਘਾਸਣ ਸੋਭਾ ਪਾਈਆ। ਜੋਧਾ ਸੂਰਬੀਰ ਬਲੀ ਬਲਵਾਨ ਅੰਤਮ ਪਰਗਟ ਹੋਵੇ ਆ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾ, ਰਾਜ ਰਾਜਾਨ ਤਖ਼ਤ ਤਾਜ ਨਾ ਕੋਇ ਹੰਢਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਇਕ ਨਿਸ਼ਾਨਾ ਦਏ ਚੜ੍ਹਾ, ਪੁਰਖ ਅਕਾਲ ਵੱਡੀ ਵਡਿਆਈਆ। ਇਕ ਸਰਨਾ ਸਰਬ ਜਾਏ ਜਣਾ, ਸਰਨਗਤ ਇਕ ਅਖਵਾਈਆ। ਜਨ ਭਗਤਾਂ ਬਣੇ ਪਿਤਾ ਮਾਂ, ਬਾਲ ਅੰਞਾਣੇ ਗੋਦ ਉਠਾਈਆ। ਅਠਾਰਾਂ ਬਰਨਾਂ ਦਏ ਮਿਟਾ, ਚਾਰੋਂ ਕੁੰਟ ਵੇਖ ਵਖਾਈਆ। ਗੁਰਮੁਖਾਂ ਦੇਵੇ ਠੰਡੀ ਛਾਂ, ਸਮਰਥ ਪੁਰਖ ਇਕ ਅਖਵਾਈਆ। ਚਰਨ ਕਵਲ ਕਵਲ ਚਰਨ ਬਖ਼ਸ਼ੇ ਸਚ ਸਰਨਾ, ਜੜ ਹੰਕਾਰੀਆਂ ਦਏ ਪੁਟਾਈਆ। ਕਲਜੁਗ ਅੰਤਮ ਹਰਿ ਭਗਵੰਤ ਸਹਾਈ ਹੋਵੇ ਆ, ਜੋ ਜਨ ਰਸਨਾ ਜਿਹਵਾ ਰਹੇ ਹਰਿ ਗੁਣ ਗਾਈਆ। ਕਰਨਹਾਰਾ ਸਚ ਨਿਆਂ, ਸਚਖੰਡ ਬੈਠਾ ਸੱਚਾ ਪਾਤਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਬ੍ਰਹਮਾ ਵਿਸ਼ਨ ਸ਼ਿਵ ਲੇਖਾ ਦਏ ਮੁਕਾਈਆ। ਵਿਸ਼ਨੂੰ ਤੇਰਾ ਲੇਖ ਮੁਕੌਣਾ, ਲੇਖਾ ਲੇਖੇ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਖੇਲ ਖਲੌਣਾ, ਲੋਕਮਾਤ ਵੱਡੀ ਵਡਿਆਈਆ। ਸਤਿਜੁਗ ਸਾਚਾ ਮਾਰਗ ਲੌਣਾ, ਸਾਂਤਕ ਸਤਿ ਸਤਿ ਸਮਝਾਈਆ। ਰਾਗ ਰਾਗਨੀ ਮੁਖ ਸ਼ਰਮੌਣਾ, ਛੱਤੀ ਰਾਗ ਭੇਵ ਨਾ ਪਾਈਆ। ਗੁਰਮੁਖ ਸਾਜਣ ਇਕ ਵਡਿਔਣਾ, ਜਿਸ ਆਤਮ ਅੰਤਰ ਕਰੇ ਨਾਮ ਪੜ੍ਹਾਈਆ। ਨਿਸ਼ਅੱਖਰ ਜਾਪ ਇਕ ਜਪੌਣਾ, ਅਜਪਾ ਜਾਪ ਮੂਲ ਚੁਕਾਈਆ। ਤੀਨੋਂ ਤਾਪ ਮੇਟ ਮਿਟੌਣਾ, ਤ੍ਰੈਗੁਣ ਭਾਂਡਾ ਦਏ ਭੰਨਾਈਆ। ਸਾਚਾ ਮੰਦਰ ਇਕ ਵਖੌਣਾ, ਕਾਇਆ ਮੰਦਰ ਆਪ ਸੁਹਾਈਆ। ਜੋਤ ਨਿਰੰਜਣ ਦੀਪ ਜਗੌਣਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਅਨਹਦ ਤਾਲ ਵਜੌਣਾ, ਧੁਨੀ ਨਾਦ ਨਾਦ ਵਜਾਈਆ। ਬਜਰ ਕਪਾਟੀ ਪਰਦਾ ਲੌਹਣਾ, ਦੂਈ ਦਵੈਤੀ ਰਹੇ ਨਾ ਰਾਈਆ। ਅੰਮ੍ਰਿਤ ਜਾਮ ਨਿਝਰ ਝਿਰਨਾ ਆਪ ਝਿਰੌਣਾ, ਗੁਰਸਿਖ ਅਠਸਠ ਤੀਰਥ ਨਹਾਵਣ ਕੋਇ ਨਾ ਜਾਈਆ। ਆਤਮ ਸੇਜਾ ਆਤਮ ਬ੍ਰਹਮ ਪਾਰਬ੍ਰਹਮ ਮਿਲੌਣਾ, ਈਸ਼ ਜੀਵ ਕਰੇ ਕੁੜਮਾਈਆ। ਨਾਰੀ ਕੰਤ ਇਕ ਹੰਢੌਣਾ, ਸੇਜ ਸੁਹੰਜਣੀ ਇਕ ਸੁਹਾਈਆ। ਕੰਤ ਕੰਤੂਲ ਸੀਸ ਹੱਥ ਟਿਕੌਣਾ, ਜਗਦੀਸ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨ ਤੇਰਾ ਵਿਸ਼ਵ ਰੂਪ, ਵਾਸਤਕ ਏਕਾ ਏਕ ਦਰਸਾਈਆ। ਬ੍ਰਹਮੇ ਤੇਰਾ ਮੁਕਣਾ ਪੰਧ, ਪਾਰਬ੍ਰਹਮ ਪ੍ਰਭ ਆਪ ਮੁਕਾਇੰਦਾ। ਹੰ ਬ੍ਰਹਮ ਸੁਣਾਇਆ ਏਕਾ ਛੰਦ, ਸੋ ਪੁਰਖ ਨਿਰੰਜਣ ਆਪੇ ਗਾਇੰਦਾ। ਏਥੇ ਓਥੇ ਦੋ ਜਹਾਨ ਜਾਣੇ ਆਪਣਾ ਪਰਮਾਨੰਦ, ਅਨੰਦ ਅਨੰਦ ਆਪ ਉਪਜਾਇੰਦਾ। ਆਪੇ ਤੋੜੇ ਆਪੇ ਲਏ ਗੰਢ, ਘੜਨ ਭੰਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬ੍ਰਹਮੇ ਤੇਰਾ ਬ੍ਰਹਮ ਪਸਾਰਾ, ਹਰਿ ਜੂ ਵੇਖੇ ਵੇਖਣਹਾਰਾ, ਆਪਣਾ ਰੂਪ ਆਪ ਧਰਾਇੰਦਾ। ਬ੍ਰਹਮੇ ਬ੍ਰਹਮ ਹਰਿ ਵੇਖਣ ਆਇਆ, ਨਿਹਕਲੰਕੀ ਜਾਮਾ ਧਾਰ। ਨਿਰਗੁਣ ਸਰਗੁਣ ਵਿਚ ਸਮਾਇਆ, ਅੰਦਰ ਵੜ ਵੜ ਡੂੰਘੀ ਗਾਰ। ਡੂੰਘੀ ਭਵਰੀ ਆਪੇ ਡੇਰਾ ਲਾਇਆ, ਦਿਸ ਨਾ ਆਏ ਸਿਰਜਣਹਾਰ। ਲੱਖ ਚੁਰਾਸੀ ਸੋਈ ਨਾ ਕੋਇ ਜਗਾਇਆ, ਸ੍ਰਿਸ਼ਟ ਦੱਬੀ ਪਾਪਾਂ ਭਾਰ। ਤ੍ਰੈਗੁਣ ਅਗਨੀ ਅੱਗ ਨਾ ਕੋਇ ਬੁਝਾਇਆ, ਅੰਮ੍ਰਿਤ ਦੇਵੇ ਨਾ ਠੰਡੀ ਠਾਰ। ਬ੍ਰਹਮੇ ਤੇਰਾ ਬ੍ਰਹਮ ਕਵਲ, ਨਿਝਰ ਝਿਰਨਾ ਨਾ ਦਏ ਝਿਰਾਈਆ। ਸਤਿ ਸਰੂਪੀ ਬਖ਼ਸ਼ੇ ਨਾ ਕੋਇ ਫੁਹਾਰ, ਚਾਰ ਕੁੰਟ ਅੰਧੇਰਾ ਛਾਇਆ, ਜੀਵ ਜੰਤ ਸਾਧ ਸੰਤ ਰੋਵਣ ਜ਼ਾਰੋ ਜ਼ਾਰ। ਪੂਰਨ ਭਗਵੰਤ ਨਜ਼ਰ ਕਿਸੇ ਨਾ ਆਇਆ, ਮੰਦਰ ਮਸਜਿਦ ਹੋਏ ਖ਼ੁਵਾਰ। ਮਨ ਬੰਦਰ ਬੰਨ ਨਾ ਕਿਸੇ ਵਖਾਇਆ, ਦਹਿ ਦਿਸ਼ਾ ਮਾਰੇ ਉਡਾਰ। ਕਾਇਆ ਜੰਦਰ ਕਿਸੇ ਨਾ ਤੋੜ ਤੁੜਾਇਆ, ਨਾਤਾ ਤੁਟਾ ਨਾ ਕਾਮ ਕਰੋਧ ਲੋਭ ਮੋਹ ਹੰਕਾਰ। ਸਤਿਗੁਰ ਪੂਰਾ ਨਜ਼ਰ ਨਾ ਆਇਆ, ਨਿਰਗੁਣ ਜੋਤੀ ਜੋਤ ਕਰੇ ਉਜਿਆਰ। ਕਾਇਆ ਕਿਲਾ ਕੋਟ ਦਏ ਵਖਾਇਆ, ਘਰ ਮਿਲੇ ਮੀਤ ਮੁਰਾਰ। ਸੁਰਤੀ ਸ਼ਬਦ ਲਏ ਮਿਲਾਇਆ, ਸ਼ਬਦ ਸੁਰਤ ਕਰੇ ਪਿਆਰ। ਗੁਰਸਿਖ ਨਾਰੀ ਗੁਰ ਸ਼ਬਦ ਲਏ ਪਰਨਾਇਆ, ਸਾਚੇ ਘੋੜੇ ਹੋ ਅਸਵਾਰ। ਸ਼ਾਹ ਅਸਵਾਰਾ ਫੇਰਾ ਪਾਇਆ, ਧਾਰੋਂ ਪਾਰ ਨਾ ਕੋਇ ਦਰਸਾਇਆ, ਲਾਲ ਕੰਚਨ ਸੂਹਾ ਵੇਸ ਜਗਤ ਵਟਾਇਆ, ਸੰਤ ਭਗਤ ਨਾ ਕੋਇ ਪਿਆਰ। ਪੀਲਾ ਬਸਤਰ ਵੇਖ ਵਖਾਇਆ, ਨੀਲਾ ਉਚੀ ਕੂਕ ਕਰੇ ਪੁਕਾਰ। ਕਾਲਾ ਸੂਸਾ ਜਗਤ ਵਿਕਾਰ ਵਧਾਇਆ, ਆਤਮ ਜੋਤੀ ਜੋਤ ਨਾ ਕੋਇ ਜਗਾਇਆ, ਜੁਗਤੀ ਹੱਥ ਨਾ ਆਏ ਕਿਸੇ ਕਰਤਾਰ। ਕਲਜੁਗ ਕੂੜਾ ਧੰਦਾ ਇਕ ਵਖਾਇਆ, ਵਰਨ ਬਰਨ ਹੋਏ ਵਿਭਚਾਰ। ਦੂਈ ਦਵੈਤੀ ਪਰਦਾ ਵਿਚ ਟਿਕਾਇਆ, ਕੋਇ ਨਾ ਕਰੇ ਪਾਰ। ਦੀਨ ਮਜ਼੍ਹਬ ਵੰਡ ਵੰਡਾਇਆ, ਜ਼ਾਤ ਪਾਤ ਹੋਏ ਪਨਹਾਰ। ਬ੍ਰਹਮੇ ਤੇਰਾ ਬ੍ਰਹਮ ਰੂਪ ਦਿਸ ਕਿਸੇ ਨਾ ਆਇਆ, ਸ੍ਰਿਸ਼ਟ ਸਬਾਈ ਗਈ ਹਾਰ। ਕਲਜੁਗ ਅੰਤਮ ਪਾਰਬ੍ਰਹਮ ਪ੍ਰਭ ਵੇਖਣ ਆਇਆ, ਨਿਹਕਲੰਕੀ ਜਾਮਾ ਧਾਰ। ਤੇਰਾ ਲਹਿਣਾ ਦੇਣਾ ਦਏ ਚੁਕਾਇਆ, ਲੇਖਾ ਰਹੇ ਨਾ ਵਿਚ ਸੰਸਾਰ। ਨੇਤਰ ਨੈਣਾ ਦਏ ਵਖਾਇਆ, ਆਪ ਆਪਣੀ ਕਿਰਪਾ ਧਾਰ। ਭੈਣਾ ਭੱਯਾ ਨਾਤਾ ਦਏ ਤੁੜਾਇਆ, ਮਾਤ ਪਿਤ ਨਾ ਕੋਇ ਆਧਾਰ। ਸਾਚੀ ਥਿਤ ਦਏ ਸਮਝਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਗੰਮ ਅਪਾਰ। ਬ੍ਰਹਮੇ ਤੇਰਾ ਬ੍ਰਹਮ ਰੂਪ ਛੁਪੌਣਾ, ਸ੍ਰਿਸ਼ਟ ਸਬਾਈ ਲੇਖਾ ਦਏ ਮੁਕਾਈਆ। ਸੱਤ ਸਮੁੰਦਰ ਨਜ਼ਰ ਕੋਇ ਨਾ ਔਣਾ, ਸੱਤ ਦੀਪ ਨਾ ਵੰਡ ਵੰਡਾਈਆ। ਨੌਂ ਖੰਡ ਡੇਰਾ ਕਿਸੇ ਨਾ ਲੌਣਾ, ਸੂਰਜ ਚੰਨ ਗਗਨ ਮੰਡਲ ਨਾ ਕੋਈ ਰੁਸ਼ਨਾਈਆ। ਤਾਰਕਾ ਮੰਡਲ ਨਾ ਡਗਮਗੌਣਾ, ਧਰੂ ਲੇਖਾ ਰਹੇ ਨਾ ਰਾਈਆ। ਵਿਸ਼ਨੂੰ ਤੇਰਾ ਵਿਸ਼ਵ ਰੂਪ ਆਪਣੇ ਵਿਚ ਮਿਲੌਣਾ, ਸ਼ੰਕਰ ਦੇਵੇ ਪੰਧ ਮੁਕਾਈਆ। ਬਾਸ਼ਕ ਤਸ਼ਕਾ ਗਲੋਂ ਲੌਹਣਾ, ਜਟਾ ਜੂਟ ਨਾ ਕੋਈ ਵਖਾਈਆ। ਤਾਰ ਸਤਾਰ ਨਾ ਕੋਈ ਵਖੌਣਾ, ਨਾਰਦ ਸੁਰਸਤੀ ਰਾਗ ਨਾ ਕੋਈ ਗਾਈਆ। ਗੁਰ ਪੀਰ ਅਵਤਾਰ ਨਜ਼ਰ ਕੋਈ ਨਾ ਔਣਾ, ਸਾਧ ਸੰਤ ਨਾ ਕੋਈ ਵਡਿਆਈਆ। ਜੋ ਘੜਿਆ ਸੋ ਭੰਨ ਵਖੌਣਾ, ਪਾਰਬ੍ਰਹਮ ਆਪਣਾ ਖੇਲ ਆਪ ਖਲਾਈਆ। ਚਾਰ ਜੁਗ ਚਾਰ ਵੇਦ ਪੰਧ ਮੁਕੌਣਾ, ਚਾਰੇ ਖਾਣੀ ਵੇਖਣਹਾਰਾ ਵੇਖੇ ਥਾਉਂ ਥਾਈਆ। ਚਾਰੇ ਬਾਣੀ ਰਾਗ ਨਾ ਕਿਸੇ ਅਲੌਣਾ, ਪਰਾ ਪਸੰਤੀ ਮਧਮ ਬੈਖਰੀ ਕੋਈ ਨਾ ਗਾਈਆ। ਆਪਣਾ ਵੇਸ ਆਪ ਧਰੌਣਾ, ਧਰਤ ਧਰਨੀ ਧਵਲ ਦਏ ਵਡਿਆਈਆ। ਕਰਨੀ ਕਰਤਾ ਕੁਦਰਤ ਕਾਦਰ ਵੇਖ ਵਖੌਣਾ, ਕਲਜੁਗ ਅੰਤਮ ਵੇਖ ਵਖਾਈਆ। ਸਾਚਾ ਕਲਮਾ ਇਕ ਪੜ੍ਹੌਣਾ, ਨਬੀ ਰਸੂਲ ਅਮਾਮ ਇਕ ਹੋ ਜਾਈਆ। ਕਾਇਨਾਤ ਏਕਾ ਰੰਗ ਰੰਗੌਣਾ, ਇਕ ਨਿਜਾਤ ਦਏ ਸਮਝਾਈਆ। ਵਾਹਿਦ ਖ਼ੁਦਾਏ ਨੂਰ ਇਕ ਦਰਸੌਣਾ, ਮੁਕਾਮੇ ਹੱਕ ਇਕ ਰੁਸ਼ਨਾਈਆ। ਪਰਮਆਤਮਾ ਆਤਮਾ ਇਕ ਉਪਜੌਣਾ, ਪਾਰਬ੍ਰਹਮ ਵੱਡੀ ਵਡਿਆਈਆ। ਵਾਹ ਵਾ ਨਾਦ ਗੁਰ ਇਕ ਸੁਨੌਣਾ, ਸ਼ਬਦ ਅਨਾਦੀ ਨਾਦ ਵਜਾਈਆ। ਇਸ਼ਟ ਦ੍ਰਿਸ਼ਟ ਇਕ ਜਨੌਣਾ, ਸ੍ਰਿਸ਼ਟ ਸਬਾਈ ਪਰਦਾ ਦਏ ਚੁਕਾਈਆ। ਪੁਰਖ ਅਕਾਲ ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਇਕ ਮਨੌਣਾ, ਦੂਜਾ ਨਾਉਂ ਨਾ ਕੋਈ ਵਖਾਈਆ। ਏਕਾ ਦੂਆ ਦੂਆ ਏਕਾ ਘਰ ਘਰ ਮਿਟੌਣਾ, ਸੋ ਪੁਰਖ ਨਿਰੰਜਣ ਆਪਣਾ ਪਰਦਾ ਆਪੇ ਪਾਈਆ। ਹੰ ਆਪਣੇ ਵਿਚੋਂ ਆਪ ਪਰਗਟੌਦਾ, ਸਰਗੁਣ ਸਗਲਾ ਸੰਗ ਨਿਭਾਈਆ। ਸੋਹੰ ਰੂਪ ਸ੍ਰੀ ਭਗਵਾਨ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋ ਜਹਾਨ ਚਲੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਇਕ ਵਖਾਈਆ। ਸਤਿਜੁਗ ਸਾਚਾ ਮਾਰਗ ਲਾਵਣਾ, ਕੂੜ ਕੁੜਿਆਰਾ ਕਰ ਖ਼ੁਆਰ। ਭਗਤ ਭਗਵੰਤ ਆਪ ਉਠਾਵਣਾ, ਤੀਜੇ ਲੋਚਣ ਨੈਣ ਦੇਵੇ ਦਰਸ ਦਿਦਾਰ। ਸ਼ਬਦ ਸ਼ਬਦੀ ਇਕ ਸੁਣਾਵਣਾ, ਨਾਦ ਅਨਾਦੀ ਇਕ ਧੁਨਕਾਰ। ਬ੍ਰਹਮ ਬ੍ਰਹਿਮਾਦੀ ਭੇਵ ਖੁਲ੍ਹਾਵਣਾ, ਆਦਿ ਜੁਗਾਦੀ ਸਾਚੀ ਕਾਰ। ਬੋਧ ਅਗਾਧੀ ਏਕਾ ਸ਼ਬਦ ਜਣਾਵਣਾ, ਲਿਖਣ ਪੜ੍ਹਨ ਤੋਂ ਰੱਖੇ ਬਾਹਰ। ਚੌਦਾਂ ਵਿਦਿਆ ਮੇਟ ਮਿਟਾਵਣਾ, ਲੇਖਾ ਚੁੱਕੇ ਸੋਲਾ ਸੰਗਾਰ। ਸੋਲਾਂ ਇਛਿਆ ਨਾ ਕੋਈ ਵਖਾਵਨਾ, ਆਸਾ ਤ੍ਰਿਸ਼ਨਾ ਦੇਵੇ ਮਾਰ। ਸਾਚੀ ਸਿਖ਼ਿਆ ਇਕ ਸਮਝਾਵਣਾ, ਚਾਰ ਵਰਨ ਕਰੇ ਪਿਆਰ। ਸੋ ਪੁਰਖ ਨਿਰੰਜਣ ਏਕਾ ਗਾਵਣਾ, ਮਰੇ ਨਾ ਜੰਮੇ ਵਿਚ ਸੰਸਾਰ। ਹੰ ਤੇਰਾ ਰੂਪ ਆਪਣੇ ਵਿਚ ਟਿਕਾਵਣਾ, ਹੰ ਬ੍ਰਹਮ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੀ ਬੰਨ੍ਹੇ ਧਾਰ। ਸਤਿਜੁਗ ਸਾਚਾ ਮਾਤ ਧਰਾਵਣਾ, ਕਲਜੁਗ ਕੂੜਾ ਦਏ ਉਠਾਲ। ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਵਣਾ, ਚਾਰ ਵਰਨਾ ਕਰੇ ਖ਼ੁਵਾਰ। ਨੌਂ ਖੰਡ ਪ੍ਰਿਥਮੀ ਮੰਦਰ ਇਕ ਸੁਹਾਵਨਾ, ਕਾਇਆ ਖੋਲ੍ਹੇ ਬੰਦ ਕਿਵਾੜ। ਘਰ ਘਰ ਦੀਪ ਇਕ ਜਗਾਵਣਾ, ਜੋਤ ਆਪਣੀ ਕਰ ਉਜਿਆਰ। ਘਟ ਘਟ ਅੰਮ੍ਰਿਤ ਜਾਮ ਪਿਆਵਣਾ, ਝਿਰਨਾ ਝਿਰੇ ਅਗੰਮ ਅਪਾਰ। ਸਾਚਾ ਤੀਰਥ ਇਕ ਵਖਾਵਣਾ, ਸਰ ਸਰੋਵਰ ਭਰਿਆ ਤਾਲ। ਸੁੱਕ ਕਦੇ ਨਾ ਜਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਮਾਰਗ ਦਸੇ ਸੁਖ਼ਾਲ। ਸਤਿਜੁਗ ਮਾਰਗ ਦੱਸਣਾ, ਦਾਸੀ ਦਾਸ ਸੇਵ ਕਮਾ। ਗੁਰਮੁਖਾਂ ਹਿਰਦੇ ਹਰਿ ਜੂ ਵਸਣਾ, ਆਪਣਾ ਪਰਦਾ ਆਪੇ ਲਾਹ। ਜਗਤ ਵਿਕਾਰਾ ਦਰ ਤੋਂ ਨੱਸਣਾ, ਨੇੜ ਨਾ ਆਏ ਪੰਜ ਸ਼ੈਤਾਨ। ਸਤਿਗੁਰ ਪੂਰੇ ਗੁਰਮੁਖਾਂ ਨਾਲ ਕਾਇਆ ਮੰਦਰ ਆਤਮ ਸੇਜਾ ਬਹਿ ਬਹਿ ਹੱਸਣਾ, ਕਾਇਆ ਵਸੇ ਖੇੜਾ ਗਿਰਾਂ। ਏਕਾ ਤੀਰ ਨਿਰਾਲਾ ਕਸਣਾ, ਅਣਿਆਲਾ ਤੀਰ ਦਏ ਲਗਾ। ਮਿਟੇ ਰੈਣ ਅੰਧੇਰੀ ਮਸਣਾ, ਘਰ ਸਾਚਾ ਚੰਦ ਦਏ ਵਖਾ। ਮਾਨਸ ਜਨਮ ਨਾ ਹੋਏ ਭੱਠਨਾ, ਭੱਠ ਖੇੜਾ ਕਰੇ ਸੁਆਹ। ਕਾਇਆ ਅੰਦਰ ਮਨ ਮਨੂਆ ਤੇਰੀ ਉਲਟੀ ਗੇੜੇ ਲੱਠਣਾ, ਸ਼ਿਵਦਿਵਾਲਾ ਏਕਾ ਘਰ ਵਿਚ ਘਰ ਦਏ ਪਰਗਟਾ। ਅੰਮ੍ਰਿਤ ਵਖਾਏ ਸਾਚਾ ਰਸਨਾ, ਰਸ ਰਸੀਆ ਇਕ ਚੁਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਮਾਰਗ ਦਏ ਲਗਾ। ਸਤਿਜੁਗ ਸਾਚਾ ਮਾਰਗ ਜਾਏ ਲਗ, ਲੋਕਮਾਤ ਵੱਜੇ ਵਧਾਈਆ। ਕਰੇ ਖੇਲ ਸੂਰਾ ਸਰਬੱਗ, ਸਤਿ ਪੁਰਖ ਵੱਡੀ ਵਡਿਆਈਆ। ਤ੍ਰੈਗੁਣ ਮਾਇਆ ਲੱਗੀ ਬੁਝੇ ਅੱਗ, ਤਤਵ ਤਤ ਇਕ ਰਖਾਈਆ। ਗੁਰਸਿਖਾਂ ਸਤਿਗੁਰ ਪੂਰਾ ਪਰਦੇ ਲਏ ਕੱਜ, ਜਨਮ ਜਨਮ ਦੀ ਧੋਵੇ ਲੱਗੀ ਸ਼ਾਹੀਆ। ਘਰ ਵਿਚ ਘਰ ਵਖਾਏ ਮੱਕਾ ਕਾਅਬਾ ਸਾਚਾ ਹੱਜ, ਮੱਕਾ ਮਦੀਨਾ ਫੇਰੀ ਕੋਈ ਨਾ ਪਾਈਆ। ਗੁਰਮੁਖ ਗੁਰਸਿਖ ਹਰਿਭਗਤ ਭਗਵੰਤ ਏਕਾ ਧਾਮ ਬਹਿਣਾ ਸਜ, ਦੂਸਰ ਧਾਮ ਨਾ ਕੋਈ ਵਡਿਆਈਆ। ਏਕਾ ਨਾਦ ਏਕਾ ਸ਼ਬਦ, ਏਕਾ ਧੁਨ ਏਕਾ ਸਾਜ ਜਾਏ ਵੱਜ, ਸਾਰਿੰਗ ਸਾਰਿੰਗਾ ਨਾ ਕੋਈ ਵਖਾਈਆ। ਗੁਰਮੁਖ ਤੇਰੀ ਵਖਾਏ ਚੌਥਾ ਪਦ ਹੱਦ, ਬ੍ਰਹਮਾ ਵਿਸ਼ਨ ਸ਼ਿਵ ਤੇਰੇ ਅੱਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਦਏ ਵਖਾਈਆ। ਸਤਿਜੁਗ ਸਾਚਾ ਹਰਿ ਵਖਾਵਣਾ, ਜਨ ਭਗਤਾਂ ਦਇਆ ਕਮਾ। ਲੱਖ ਚੁਰਾਸੀ ਖ਼ਾਕ ਰਲਾਵਣਾ, ਵਸਦਾ ਖੇੜਾ ਦਏ ਢਾਹ। ਸੰਮਤ ਅਠਾਰਾਂ ਰਾਹ ਤਕਾਵਣਾ, ਬੀਸ ਬੀਸਾ ਦਏ ਸਲਾਹ। ਗੋਬਿੰਦ ਸੂਰਾ ਏਕਾ ਡੰਕ ਵਜਾਵਣਾ, ਲੋਆਂ ਪੁਰੀਆਂ ਦਏ ਹਿਲਾ। ਬ੍ਰਹਮਾ ਸ਼ਿਵ ਆਪ ਉਠਾਵਣਾ, ਉਚੀ ਰੋਵਣ ਮਾਰਨ ਧਾ। ਕ੍ਰੋੜ ਤੇਤੀਸਾ ਰਹਿਣ ਨਾ ਪਾਵਣਾ, ਸੁਰਪਤ ਰਾਜਾ ਇੰਦ ਲੱਭੇ ਨਾ ਕੋਈ ਰਾਹ। ਕਲਜੁਗ ਕੂੜਾ ਮੁਖ ਛੁਪਾਵਣਾ, ਝੂਠਾ ਭੁੱਲੇ ਅੰਤਮ ਨਾਂ। ਸਤਿਜੁਗ ਸਾਚਾ ਮਾਰਗ ਲਾਵਨਾ, ਸਾਚਾ ਖੇੜਾ ਦਏ ਸੁਹਾ। ਸਤ ਰੰਗ ਨਿਸ਼ਾਨਾ ਇਕ ਚੜ੍ਹਾਵਣਾ, ਸੱਤਾਂ ਦੀਪਾਂ ਦਏ ਵਡਿਆ। ਨੌਂ ਖੰਡ ਫੇਰਾ ਪਾਵਣਾ, ਨੌਂ ਦਵਾਰੇ ਪੰਧ ਮੁਕਾ। ਚੰਡ ਪਰਚੰਡ ਇਕ ਚਮਕਾਵਨਾ, ਬ੍ਰਹਿਮੰਡਾਂ ਖੰਡਾਂ ਵੰਡਣ ਆਪ ਵੰਡਾ। ਉਤਭੁਜ ਸੇਤਜ ਰਹਿਣ ਨਾ ਪਾਵਣਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਕਰੇ ਨਿਆ। ਸੱਤ ਸਮੁੰਦਰ ਜਲ ਸੁਕਾਵਣਾ, ਅਗਨੀ ਰੱਖੇ ਏਕਾ ਭਾਹ। ਪੁਰਖ ਅਬਿਨਾਸ਼ੀ ਖੇਲ ਖਲਾਵਣਾ, ਆਪਣਾ ਭਾਣਾ ਦਏ ਵਰਤਾ। ਹਰਿ ਕਾ ਭਾਣਾ ਨਾ ਕਿਸੇ ਮਿਟਾਵਣਾ, ਗੁਰ ਪੀਰ ਅਵਤਾਰ ਰਹੇ ਸੀਸ ਝੁਕਾ। ਨਿਹਕਲੰਕ ਨਾਉਂ ਹਰਿ ਅਬਿਨਾਸ਼ੀ ਆਪਣਾ ਆਪ ਧਰਾਵਣਾ, ਨਿਰਗੁਣ ਜੋਤ ਕਰ ਰੁਸ਼ਨਾ। ਸਤਿਜੁਗ ਸਾਚਾ ਸਤਿ ਵਰਤਾਵਣਾ, ਸਤਿ ਸਤਿਵਾਦੀ ਹੋਏ ਆਪ ਮਲਾਹ। ਆਦਿ ਜੁਗਾਦੀ ਆਪਣਾ ਬੇੜਾ ਆਪ ਚਲਾਵਣਾ, ਆਪੇ ਦੇਵਣਹਾਰ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੇ ਇਕ ਜਪਾਏ ਸਾਚਾ ਨਾਂ। ਏਕਾ ਨਾਉਂ ਚਾਰ ਵਰਨ, ਸਤਿਜੁਗ ਕਰੇ ਪੜ੍ਹਾਈਆ। ਏਕਾ ਬਖ਼ਸ਼ੇ ਸੱਚੀ ਸਰਨ, ਹਰਿ ਸੱਚਾ ਸਚ ਸਰਨਾਈਆ। ਏਕਾ ਖੋਲ੍ਹੇ ਹਰਨ ਫਰਨ, ਨੇਤਰ ਨੈਣ ਇਕ ਖੁਲ੍ਹਾਈਆ। ਏਕਾ ਕਰੇ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਏਕਾ ਲੇਖਾ ਜਾਣੇ ਧਰਨੀ ਧਰਨ, ਧਰਤ ਧਵਲ ਦਏ ਵਡਿਆਈਆ। ਭੌ ਚੁਕਾਏ ਮਰਨ ਡਰਨ, ਭੈ ਭਿਆਨਕ ਹੋਏ ਸਹਾਈਆ। ਏਕਾ ਹੋਏ ਤਰਨੀ ਤਰਨ, ਤਰਨਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਸੱਚਾ ਸ਼ਹਿਨਸ਼ਾਹ, ਸਤਿ ਪੁਰਖ ਨਿਰੰਜਣ ਇਕ ਅਖਵਾਇੰਦਾ। ਇਕ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਸਚ ਸੰਦੇਸ਼ ਨਰ ਨਰੇਸ਼ ਦੇਵੇ ਥਾਉਂ ਥਾਂ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਗੁਰਮੁਖ ਹੰਸ ਬਣਾਏ ਫੜ ਫੜ ਕਾਂ, ਜਿਸ ਜਨ ਸੋਹੰ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਬਨਵਾਰੀ ਆਪਣਾ ਬੰਧਨ ਆਪੇ ਪਾਇੰਦਾ। ਗੁਰਸਿਖ ਬੰਧਨ ਪਾਇਆ, ਸ਼ਬਦ ਡੋਰੀ ਬੰਨਿਆ ਤੰਦ। ਲੋਕਮਾਤ ਨਾ ਕੋਈ ਤੁੜਾਇਆ, ਜਿਸ ਗਾਇਆ ਸੁਹਾਗੀ ਛੰਦ। ਬੱਤੀ ਦੰਦ ਲੇਖੇ ਲਾਇਆ, ਆਤਮ ਉਪਜਾਏ ਪਰਮਾਨੰਦ। ਰਸਨ ਵਿਕਾਰਾ ਗੰਦ ਤਜਾਇਆ, ਘਰ ਜੋਤ ਨਿਰੰਜਣ ਚੜ੍ਹਿਆ ਚੰਦ। ਸਤਿਗੁਰ ਪੂਰਾ ਦਰਸ ਦਖਾਇਆ, ਮਾਨਸ ਜਨਮ ਟੁੱਟੀ ਲਏ ਗੰਢ। ਲੱਖ ਚੁਰਾਸੀ ਫੰਦ ਦਏ ਕਟਾਇਆ, ਰਾਏ ਧਰਮ ਨਾ ਮੰਗੇ ਕੋਈ ਮੰਗ। ਚਿਤਰ ਗੁਪਤ ਨਾ ਹਿਸਾਬ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜਨ ਭਗਤਾਂ ਹੋਏ ਸਦਾ ਬਖ਼ਸ਼ੰਦ। ਬਖ਼ਸ਼ਣਹਾਰ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ । ਗੁਰਮੁਖ ਵੇਖੇ ਸਾਚੇ ਲਾਲ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਨਿਰਗੁਣ ਸਰਗੁਣ ਬਣ ਦਲਾਲ, ਸਚ ਵਣਜਾਰਾ ਏਕਾ ਵਣਜ ਕਰਾਈਆ। ਆਪਣੇ ਸਾਂਚੇ ਆਪੇ ਢਾਲ, ਆਪਣੇ ਨਾਮ ਦਏ ਵਡਿਆਈਆ। ਕਰੇ ਕਰਾਏ ਸਦਾ ਪ੍ਰਿਤਪਾਲ, ਪ੍ਰਿਤਪਾਲਕ ਹਰਿ ਰਘੁਰਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਮਿਲਾਈਆ। ਗੁਰਮੁਖ ਸੱਜਣ ਮੇਲਿਆ, ਕਰ ਕਿਰਪਾ ਗੁਣ ਨਿਧਾਨ। ਏਕਾ ਧਾਮ ਵਖਾਏ ਗੁਰੂ ਗੁਰ ਚੇਲਿਆ, ਸਤਿਗੁਰ ਪੂਰਾ ਹੋ ਮਿਹਰਵਾਨ। ਹਰਿ ਮਿਲਿਆ ਸੱਜਣ ਸਹੇਲਿਆ, ਸੁਣਾਇਆ ਧੁਰ ਫ਼ਰਮਾਣ। ਰਾਏ ਧਰਮ ਦੀ ਕੱਟੇ ਜੇਲਿਆ, ਸਚਖੰਡ ਦਵਾਰਾ ਦੱਸੇ ਇਕ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵੇਖੇ ਬਾਲ ਅਞਾਣ।
