Granth 10 Likhat 020: 9 Magh 2017 Bikarmi Gurdyal Singh de Greh Pind Cheema Kalan

੯ ਮਾਘ ੨੦੧੭ ਬਿਕਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਚੀਮਾ ਕਲਾਂ

ਆਦਿ ਪੁਰਖ ਹਰਿ ਜੋਤ ਜਗਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਸਚਖੰਡ ਦੁਆਰੇ ਸੋਭਾ ਪਾਇੰਦਾ, ਤਖ਼ਤ ਨਿਵਾਸੀ ਖੇਲ ਅਪਾਰ। ਥਿਰ ਘਰ ਸਾਚਾ ਆਪ ਸੁਹਾਇੰਦਾ, ਅਲਖ ਅਗੋਚਰ ਅਗੰਮ ਅਪਾਰ। ਨੂਰ ਨੁਰਾਨਾ ਡਗਮਗਾਇੰਦਾ, ਜੋਤੀ ਨੂਰ ਕਰ ਉਜਿਆਰ। ਆਪਣੀ ਕਲ ਆਪ ਧਰਾਇੰਦਾ, ਅਕਲ ਕਲ ਕਰ ਪਸਾਰ। ਰੂਪ ਅਨੂਪ ਆਪ ਵਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਹਰਿ ਨਿਰੰਕਾਰ। ਆਦਿ ਜੁਗਾਦੀ ਖੇਲ ਖਿਲਾਇੰਦਾ, ਇਕ ਇਕੱਲਾ ਬੇਪਰਵਾਹ। ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ, ਹਰਿ ਪੁਰਖ ਨਿਰੰਜਣ ਬਣ ਮਲਾਹ। ਏਕੰਕਾਰਾ ਸਚ ਦੁਆਰਾ ਆਪ ਸੁਹਾਇੰਦਾ, ਆਦਿ ਨਿਰੰਜਣ ਜੋਤੀ ਨੂਰ ਕਰ ਰੁਸ਼ਨਾ। ਸ੍ਰੀ ਭਗਵਾਨ ਵੇਖ ਵਖਾਇੰਦਾ, ਅਬਿਨਾਸ਼ੀ ਕਰਤਾ ਆਪਣਾ ਮੰਦਰ ਦਏ ਆਪ ਸੁਹਾ। ਪਾਰਬ੍ਰਹਮ ਪ੍ਰਭ ਰੂਪ ਧਰਾਇੰਦਾ, ਰੇਖ ਰੰਗ ਕੋਇ ਜਾਣੇ ਨਾ। ਸਚਖੰਡ ਦੁਆਰਾ ਆਪਣਾ ਆਪ ਉਪਾਇੰਦਾ, ਆਪਣੀ ਸੇਵਾ ਆਪ ਕਮਾ। ਸਚ ਸਿੰਘਾਸਣ ਇਕ ਸੁਹਾਇੰਦਾ, ਪਾਵਾ ਚੂਲ ਨਾ ਕੋਇ ਰਖਾ। ਹਰਿ ਨਿਰੰਕਾਰਾ ਨਿਰਾਕਾਰਾ ਆਪਣਾ ਆਸਣ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬਣੇ ਸੱਚਾ ਸ਼ਹਿਨਸ਼ਾਹ। ਸ਼ਹਿਨਸ਼ਾਹ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਇ ਜਣਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹ ਭੂਪ ਆਪ ਅਖਵਾਈਆ। ਹੁਕਮੀ ਹੁਕਮ ਵਰਤੇ ਵਰਤਾਰਾ, ਆਦਿ ਜੁਗਾਦੀ ਧੁਰ ਫ਼ਰਮਾਨਾ ਆਪ ਸੁਣਾਈਆ। ਆਪੇ ਬੰਨ੍ਹੇ ਆਪਣੀ ਧਾਰਾ, ਕਰਨੀ ਕਰਤਾ ਆਪਣੀ ਕਿਰਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦੁਆਰ ਦਏ ਵਡਿਆਈਆ। ਸਚਖੰਡ ਦੁਆਰ ਸ੍ਰੀ ਭਗਵੰਤ, ਇਕ ਇਕੱਲਾ ਆਸਣ ਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਭੇਵ ਕੋਇ ਨਾ ਪਾਇੰਦਾ। ਆਪ ਬਣਾਏ ਆਪਣੀ ਬਣਤ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਆਪੇ ਨਾਰੀ ਆਪੇ ਕੰਤ, ਆਪੇ ਸਾਚੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਪੁਰਖ ਅਕਾਲ ਆਪਣਾ ਰੂਪ ਆਪ ਧਰਾਇੰਦਾ। ਪੁਰਖ ਅਕਾਲਾ ਖੇਲ ਨਿਰਾਲਾ, ਦਰ ਘਰ ਸਾਚੇ ਆਪ ਕਰਾਇੰਦਾ। ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇੰਦਾ। ਆਦਿ ਜੁਗਾਦਿ ਆਪਣੀ ਕਰੇ ਆਪ ਪ੍ਰਿਤਪਾਲਾ, ਆਪਣੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਵੜ, ਆਪਣਾ ਆਸਣ ਆਪ ਸੁਹਾਇੰਦਾ। ਸਚਖੰਡ ਦੁਆਰਾ ਹਰਿ ਸੁਹਾਇੰਦਾ, ਕਰ ਕਿਰਪਾ ਗੁਣ ਨਿਧਾਨ। ਨਿਰਗੁਣ ਨਿਰਗੁਣ ਆਸਣ ਲਾਇੰਦਾ, ਰਾਜ ਰਾਜਾਨਾ ਸ਼ਾਹ ਸੁਲਤਾਨ। ਸੀਸ ਤਾਜ ਇਕ ਟਿਕਾਇੰਦਾ, ਤਖ਼ਤ ਨਿਵਾਸੀ ਹੋ ਮਿਹਰਵਾਨ। ਸਾਚਾ ਹੁਕਮ ਆਪ ਵਰਤਾਇੰਦਾ, ਆਪੇ ਪਾਏ ਆਪਣੀ ਆਣ। ਆਪਣਾ ਬੰਧਨ ਆਪ ਰਖਾਇੰਦਾ, ਆਪੇ ਲੇਖਾ ਜਾਣੇ ਦੋ ਜਹਾਨ। ਸਗਲਾ ਸੰਗ ਆਪ ਨਿਭਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਖੁਲ੍ਹਾਇੰਦਾ। ਹਰਿ ਆਪਣਾ ਭੇਵ ਖੁਲ੍ਹਾਵਣਹਾਰਾ, ਆਪਣੀ ਮਹਿਮਾ ਆਪ ਪਰਗਟਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਵੱਜੀ ਵਧਾਈਆ। ਇਕ ਇਕੱਲਾ ਏਕੰਕਾਰਾ, ਪਰਵਰਦਿਗਾਰਾ ਜਲਵਾ ਨੂਰ ਨੂਰ ਦਰਸਾਈਆ। ਖੇਲੇ ਖੇਲ ਅਗੰਮ ਅਪਾਰਾ, ਅਗੰਮੜੀ ਕਾਰ ਕਰਾਈਆ। ਆਪਣੇ ਮੰਦਰ ਹੋ ਉਜਿਆਰਾ, ਦੀਵਾ ਬਾਤੀ ਕਮਲਾਪਾਤੀ ਇਕ ਟਿਕਾਈਆ। ਆਪੇ ਪਾਵੇ ਆਪਣੀ ਸਾਰਾ, ਪਾਰਬ੍ਰਹਮ ਆਪਣਾ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਵੇਸ ਆਪ ਵਟਾਈਆ। ਵੇਸ ਵਟਾਏ ਹਰਿ ਨਿਰੰਕਾਰਾ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰਾ, ਜ਼ਾਹਰ ਜ਼ਹੂਰ ਆਪਣੀ ਧਾਰ ਚਲਾਇੰਦਾ। ਮੇਲ ਮਿਲਾਵਾ ਨਾਰੀ ਕੰਤ ਭਤਾਰਾ, ਕੰਤ ਕੰਤੂਹਲ ਆਪ ਅਖਵਾਇੰਦਾ। ਸ਼ਬਦ ਅਨਾਦੀ ਬਣਾਏ ਸੁਤ ਦੁਲਾਰਾ, ਸ਼ਬਦ ਸ਼ਬਦੀ ਆਪ ਉਠਾਇੰਦਾ। ਇਕ ਕਰਾਏ ਵਣਜ ਵਪਾਰਾ, ਏਕਾ ਵਸਤ ਏਕਾ ਹੱਟ ਵਿਕਾਇੰਦਾ। ਏਕਾ ਚਰਨ ਕਵਲ ਬਖ਼ਸ਼ੇ ਸਚ ਸਹਾਰਾ, ਸਚ ਅਸ਼ਨਾਨ ਇਕ ਸਮਝਾਇੰਦਾ। ਏਕਾ ਦੇਵੇ ਧੁਰ ਫ਼ਰਮਾਨਾ, ਧੁਨ ਨਾਦ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਗਤਮਿਤ ਆਪਣੇ ਹੱਥ ਰਖਾਇੰਦਾ। ਸੁਤ ਦੁਲਾਰਾ ਜਾਇਆ, ਕਰ ਕਿਰਪਾ ਗੁਣ ਨਿਧਾਨ। ਸ਼ਬਦੀ ਸ਼ਬਦ ਨਾਉਂ ਰਖਾਇਆ, ਨਾ ਕੋਈ ਦੀਸੇ ਤੱਤ ਨਿਸ਼ਾਨ। ਦਾਈ ਦਾਇਆ ਆਪ ਅਖਵਾਇਆ, ਸੇਵਾ ਕਰੇ ਸ੍ਰੀ ਭਗਵਾਨ। ਆਪਣਾ ਰੂਪ ਆਪ ਜਣਾਇਆ, ਆਪੇ ਹੋਇਆ ਨਿਗਹਬਾਨ। ਜੋਤੀ ਜਾਤਾ ਭੇਵ ਨਾ ਰਾਇਆ, ਜਾਗਰਤ ਜੋਤ ਜਗਾਏ ਇਕ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਆਪ ਸੁਣਾਇਆ। ਸ਼ਬਦ ਦੁਲਾਰੇ ਉਠ ਜਾਗ, ਹਰਿ ਸਾਚਾ ਆਪ ਜਗਾਇੰਦਾ। ਨਿਰਗੁਣ ਨਿਰਗੁਣ ਕੁੱਖ ਲਾਇਆ ਭਾਗ, ਰੋਗ ਸੋਗ ਦੁੱਖ ਨਾ ਕੋਇ ਵਖਾਇੰਦਾ। ਮੇਰਾ ਰੂਪ ਤੇਰਾ ਮੁਖ, ਤੇਰਾ ਮੁਖ ਮੇਰੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਏਕਾ ਰਾਹ ਜਣਾਇੰਦਾ। ਸ਼ਬਦ ਸੁਤ ਉਠ ਬਲਕਾਰ, ਹਰਿ ਸਾਚਾ ਦਏ ਵਡਿਆਈਆ। ਤੇਰੇ ਸਿਰ ਹੱਥ ਰੱਖੇ ਕਰਤਾਰ, ਆਦਿ ਜੁਗਾਦਿ ਹੋਏ ਸਹਾਈਆ। ਤੇਰੇ ਰੰਗ ਰਵੇ ਆਪ ਨਿਰੰਕਾਰ, ਆਪਣਾ ਰੰਗ ਤੇਰੇ ਵਿਚ ਸਮਾਈਆ। ਤੇਰਾ ਮਰਦੰਗ ਵੱਜੇ ਅਪਰ ਅਪਾਰ, ਅਲਖ ਅਲਖਣਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦੇਵੇ ਵਰ, ਵਸਤ ਅਮੋਲਕ ਇਕ ਵਰਤਾਈਆ। ਵਸਤ ਅਮੋਲਕ ਹਰਿ ਨਿਰੰਕਾਰਾ, ਆਪਣੀ ਆਪ ਵਰਤਾਇੰਦਾ। ਸਤਿ ਸਰੂਪੀ ਭਰ ਭੰਡਾਰਾ, ਅਤੋਟ ਅਤੁਟ ਵਖਾਇੰਦਾ। ਤੇਰਾ ਖੇਲ ਕਰੇ ਨਿਆਰਾ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪ ਕਰਾਇੰਦਾ। ਅਜੂਨੀ ਰਹਿਤ ਹੋਏ ਉਜਿਆਰਾ, ਅਨਭਵ ਪਰਕਾਸ਼ ਕਰਾਇੰਦਾ। ਤੇਰਾ ਮੰਦਰ ਸਚ ਦੁਆਰਾ, ਥਿਰ ਘਰ ਇਕ ਬਣਾਇੰਦਾ। ਨਾ ਕੋਈ ਦਿਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਰਵ ਸਸ ਨਾ ਕੋਇ ਉਜਿਆਰਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਏਕਾ ਨੂਰ ਜੋਤ ਉਜਿਆਰਾ, ਸ਼ਾਹ ਪਾਤਸ਼ਾਹ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਅਭੁਲ ਅਭੁਲ ਅਭੁਲ ਇਕ ਸਮਝਾਇੰਦਾ। ਸਾਚੀ ਸਿਖਿਆ ਹਰਿ ਕਰਤਾਰ, ਏਕਾ ਏਕ ਜਣਾਇੰਦਾ। ਆਪਣੀ ਇਛਿਆ ਤੇਰਾ ਵਰਤਾਰ, ਤੇਰੀ ਇਛਿਆ ਸਾਚੀ ਖੇਲ ਖਿਲਾਇੰਦਾ। ਤੇਰਾ ਨਾਉਂ ਪਰਗਟ ਕਰੇ ਆਪ ਨਿਰਾਕਾਰ, ਨਿਰਗੁਣ ਨਾਉਂ ਨਿਰੰਕਾਰਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਏਕਾ ਰੰਗ ਆਪ ਰੰਗਾਇੰਦਾ। ਸਾਚੀ ਵਸਤ ਹਰਿ ਝੋਲੀ ਪਾ, ਏਕਾ ਗੁਣ ਸਮਝਾਇਆ। ਸੁੰਨ ਅਗੰਮ ਖੇਲ ਖਿਲਾ, ਧੂਆਂਧਾਰ ਆਕਾਸ਼ ਪਰਕਾਸ਼ ਆਪਣਾ ਰੂਪ ਪਰਗਟਾਇਆ। ਏਕਾ ਇਛਿਆ ਦਏ ਵਖਾ, ਨਿਰਗੁਣ ਸਰਗੁਣ ਖੇਲ ਖਿਲਾਇਆ। ਵਾਸਤਕ ਰੂਪ ਆਪ ਧਰਾ, ਵਿਸ਼ਨ ਡੰਕ ਵਜਾਇਆ। ਸ਼ਬਦੀ ਸ਼ਬਦ ਲਏ ਪਰਗਟਾ, ਮਾਤ ਪਿਤ ਨਾ ਕੋਇ ਬਣਾਇਆ। ਨਾ ਕੋਈ ਗੋਦੀ ਲਈ ਸੁਹਾ, ਸੀਰਖ਼੍ਵਾਰ ਸੀਰ ਨਾ ਕੋਇ ਪਿਆਇਆ। ਆਪਣੇ ਅਨੰਦ ਆਪ ਸਮਾ, ਅਨੰਦ ਮੰਗਲ ਆਪੇ ਗਾਇਆ। ਆਪਣਾ ਫ਼ਰਜ਼ੰਦ ਆਪ ਬਣਾ, ਆਪੇ ਵੇਖ ਵਖਾਇਆ। ਆਪਣਾ ਬੰਧਨ ਆਪੇ ਪਾ, ਆਪੇ ਹੋਏ ਸਹਾਇਆ। ਆਪਣਾ ਛੰਦਨ ਆਪ ਸੁਣਾ, ਗੀਤ ਸੁਹਾਗੀ ਇਕ ਸੁਣਾਇਆ। ਆਪਣਾ ਅੰਮ੍ਰਿਤ ਆਪ ਵਹਾ, ਨਿਝਰ ਧਾਰਾ ਆਪ ਟਿਕਾਇਆ। ਆਪਣਾ ਕਵਲ ਆਪ ਖਿਲਾ, ਆਪੇ ਰਿਹਾ ਮਹਿਕਾਇਆ। ਆਪਣਾ ਅੰਗ ਆਪ ਕਟਾ, ਪਾਰਬ੍ਰਹਮ ਆਪਣੀ ਵੰਡ ਆਪ ਵੰਡਾਇਆ। ਆਪੇ ਬ੍ਰਹਮ ਰੂਪ ਲਏ ਧਰਾ, ਭੇਵ ਕਿਸੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸਾਚੇ ਸੁੱਤ, ਸ਼ਬਦ ਸ਼ਬਦੀ ਲਏ ਉਪਜਾਇਆ। ਸ਼ਬਦ ਉਪਜਾਇਆ ਵਿਸ਼ਨ ਧਾਰ, ਵਿਸ਼ਵ ਆਪਣੀ ਖੇਲ ਖਿਲਾਇੰਦਾ। ਵਿਸ਼ਨ ਕਰੇ ਸਤਿ ਪਿਆਰ, ਅੰਮ੍ਰਿਤ ਬਰਖੇ ਘਰ ਗੁਲਜ਼ਾਰ, ਫੁਲ ਫੁਲਵੜੀ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰ, ਬ੍ਰਹਮ ਆਪਣਾ ਨਾਉਂ ਧਰਾਇੰਦਾ। ਵਸਣਹਾਰਾ ਧੂਆਂਧਾਰ, ਸੁੰਨ ਅਗੰਮ ਫੋਲ ਫੁਲਾਇੰਦਾ। ਜੋਤੀ ਜਾਤਾ ਹੋ ਉਜਿਆਰ, ਕਮਲਾਪਾਤਾ ਆਪਣਾ ਭੇਵ ਆਪ ਚੁਕਾਇੰਦਾ। ਸ਼ੰਕਰ ਚਲਾਏ ਏਕਾ ਰਾਥਾ, ਤਤਵ ਤਤ ਸੁਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਸਾਥਾ, ਸ਼ਬਦ ਡੋਰੀ ਆਪਣਾ ਬੰਧਨ ਪਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ਾ, ਆਪਣੀ ਕਲ ਆਪ ਵਰਤਾਇੰਦਾ। ਅੰਦਰ ਬਾਹਰ ਆਪੇ ਜਾਣੇ ਆਪਣਾ ਸਚ ਤਮਾਸ਼ਾ, ਵੇਖਣਹਾਰ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦੁਆਰਾ ਇਕ ਜਣਾਇੰਦਾ। ਸਚ ਦੁਆਰਾ ਤ੍ਰੈਗੁਣ ਧਾਰ, ਏਕਾ ਏਕ ਸਮਝਾਇੰਦਾ। ਏਕਾ ਜੋਤ ਹਰਿ ਨਿਰੰਕਾਰ, ਜੋਤੀ ਜੋਤ ਡਗਮਗਾਇੰਦਾ। ਏਕਾ ਮਾਤਾ ਕਰੇ ਪਿਆਰ, ਸਾਚੀ ਗੋਦ ਆਪ ਸੁਹਾਇੰਦਾ। ਏਕਾ ਸ਼ਬਦ ਹੋਏ ਸਿਕਦਾਰ, ਆਪਣਾ ਨਾਉਂ ਸਰਬ ਸੁਣਾਇੰਦਾ। ਏਕਾ ਕਰੇ ਸਚ ਵਰਤਾਰ, ਸਾਚੀ ਸਿਖਿਆ ਸਿਖ ਰਖਾਇੰਦਾ। ਏਕਾ ਵਸਤ ਬਣੇ ਵਰਤਾਰ, ਪੁਰਖ ਅਬਿਨਾਸ਼ੀ ਆਪ ਵਰਤਾਇੰਦਾ। ਏਕਾ ਤੋਲਾ ਤੋਲਣਹਾਰ, ਆਦਿ ਜੁਗਾਦੀ ਤੋਲ ਤੁਲਾਇੰਦਾ। ਏਕਾ ਬੋਲਾ ਬੋਲਣਹਾਰ, ਹਰਿ ਹਰਿ ਆਪਣਾ ਨਾਉਂ ਪਰਗਾਇੰਦਾ। ਆਪ ਆਪਣਾ ਪਰਦਾ ਆਪੇ ਖੋਲ੍ਹਾ, ਵਿਸ਼ਨ ਬ੍ਰਹਮਾ ਸ਼ਿਵ ਦਰਸ਼ਨ ਪਾਇੰਦਾ। ਆਪ ਆਪਣਾ ਜਾਣੇ ਚੋਲਾ, ਰੂਪ ਅਨੂਪ ਆਪ ਧਰਾਇੰਦਾ। ਆਪੇ ਰੱਖੇ ਪਰਦਾ ਓਹਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਪਜਾਇਆ, ਸ਼ਬਦੀ ਸ਼ਬਦ ਵਡੀ ਵਡਿਆਈਆ। ਪੁਰਖ ਅਬਿਨਾਸ਼ੀ ਹੁਕਮ ਸੁਣਾਇਆ, ਭੁਲ ਕੋਇ ਨਾ ਜਾਈਆ। ਆਪਣਾ ਖੇਲ ਆਪੇ ਰਿਹਾ ਖਲਾਇਆ, ਖ਼ਾਲਕ ਖ਼ਲਕ ਰੂਪ ਵਟਾਈਆ। ਆਪੇ ਬਣੇ ਦਾਈ ਦਾਇਆ, ਆਦਿ ਜੁਗਾਦੀ ਸੇਵ ਕਮਾਈਆ। ਆਪਣਾ ਦਰ ਆਪ ਖੁਲ੍ਹਾਇਆ, ਕਿਰਪਾ ਕਰ ਸੱਚੇ ਸ਼ਹਿਨਸ਼ਾਹੀਆ। ਸਾਚੇ ਤਖ਼ਤ ਬੈਠ ਹੁਕਮ ਸੁਣਾਇਆ, ਸੱਚਖੰਡ ਵੱਜੀ ਵਧਾਈਆ। ਵਿਸ਼ਨੂੰ ਉਠ ਉਠ ਸੀਸ ਝੁਕਾਇਆ, ਚਰਨ ਕਵਲ ਧਿਆਨ ਲਗਾਈਆ। ਖ਼ਾਲੀ ਹੱਥ ਰਿਹਾ ਵਖਾਇਆ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਦੇ ਮਤ ਰਿਹਾ ਸਮਝਾਈਆ। ਚਰਨ ਕਵਲ ਮਸਤਕ ਇਕ ਲਗਾਇਆ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚਾ ਭਾਣਾ ਆਪਣੇ ਹੱਥ ਰਖਾਈਆ। ਵਿਸ਼ਨੂੰ ਸੁਣਨਾ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਹਉਂ ਦਾਤਾ ਦੇਵਣਹਾਰਾ ਦਾਨ, ਆਦਿ ਜੁਗਾਦੀ ਆਪ ਵਰਤਾਇੰਦਾ। ਸਦਾ ਸਦਾ ਰੱਖੇ ਸੰਗ ਗੁਣ ਨਿਧਾਨ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਸਿਖਿਆ ਇਕ ਰਖਾਇੰਦਾ। ਸਾਚੀ ਸਿਖਿਆ ਹਰਿ ਭਗਵਾਨ, ਏਕਾ ਏਕ ਜਣਾਈਆ। ਵਿਸ਼ਨੂੰ ਕਰਨਾ ਚਰਨ ਧਿਆਨ, ਚਰਨ ਚਰਨੋਧਕ ਮਸਤਕ ਟਿੱਕਾ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਘਰ ਘਰ ਰਿਜ਼ਕ ਸਬਾਈਆ। ਸਾਚੀ ਵਸਤ ਅਮੋਲਕ ਝੋਲੀ ਪਾ, ਹਰਿ ਸਾਚੇ ਸਚ ਸੁਣਾਇਆ। ਤੇਰਾ ਭੰਡਾਰਾ ਇਕ ਰਖਾ, ਤੇਰਾ ਤੇਰੀ ਸੇਵ ਕਮਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਸੇਵਾ ਦਏ ਲਗਾ, ਭੁਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬ੍ਰਹਮਾ ਸੁਤ ਲਏ ਪਰਗਟਾਇਆ। ਉਠ ਸੁਤ ਬਾਲ ਨਾਦਾਨ, ਬ੍ਰਹਮੇ ਹਰਿ ਸਮਝਾਇੰਦਾ। ਪਾਰਬ੍ਰਹਮ ਹੋ ਪਰਧਾਨ, ਆਪਣੀ ਧਾਰ ਆਪ ਵਖਾਇੰਦਾ। ਮੇਰਾ ਨਾਉਂ ਤੇਰਾ ਗਿਆਨ, ਤੇਰਾ ਗਿਆਨ ਆਪ ਵਡਿਆਇੰਦਾ। ਮੇਰਾ ਰੂਪ ਤੇਰਾ ਨਿਸ਼ਾਨ, ਤੇਰਾ ਨਿਸ਼ਾਨ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਦਿ ਪੁਰਖ ਆਦਿ ਆਦਿ ਆਪਣੀ ਖੇਲ ਆਪ ਖਿਲਾਇੰਦਾ। ਆਦਿ ਪੁਰਖ ਭੇਵ ਨਿਆਰ, ਹਰਿ ਸਾਚਾ ਸਚ ਜਣਾਈਆ। ਲੱਖ ਚੁਰਾਸੀ ਕਰ ਤਿਆਰ, ਤੇਰੀ ਵੰਡਣ ਆਪ ਵੰਡਾਈਆ। ਸਿਰ ਹੱਥ ਰੱਖੇ ਸਮਰਥ ਕਰਤਾਰ, ਸਗਲਾ ਸੰਗ ਨਿਭਾਈਆ। ਦੇਵੇ ਵਥ ਅਪਰ ਅਪਾਰ, ਆਪ ਆਪਣੀ ਗੰਢ ਪਵਾਈਆ। ਚਲਾਏ ਰਥ ਵਿਚ ਸੰਸਾਰ, ਮਹਾਂਸਾਰਥੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤੱਤ ਰਿਹਾ ਸਮਝਾਈਆ। ਏਕਾ ਤੱਤ ਹਰਿ ਕਾ ਨਾਉਂ, ਦੂਸਰ ਅਵਰ ਨਾ ਕੋਇ ਜਣਾਈਆ। ਪੁਰਖ ਅਬਿਨਾਸ਼ੀ ਬੇਪਰਵਾਹੋ, ਆਪ ਆਪਣੀ ਕਲ ਆਪ ਧਰਾਈਆ। ਆਦਿ ਜੁਗਾਦਿ ਕਰੇ ਸਚ ਨਿਆਉਂ, ਜੁਗ ਜੁਗ ਆਪਣੀ ਖੇਲ ਖਿਲਾਈਆ। ਆਪੇ ਪਿਤਾ ਆਪੇ ਮਾਉਂ, ਆਪੇ ਬਾਲ ਅਞਾਣੇ ਆਪਣੀ ਗੋਦ ਸੁਹਾਈਆ। ਸਦਾ ਸੁਹੇਲਾ ਰੱਖੇ ਠੰਡੀ ਛਾਉਂ, ਸਮਰਥ ਹੱਥ ਵਡੀ ਵਡਿਆਈਆ। ਆਦਿ ਅੰਤ ਕਰੇ ਸਚ ਨਿਆਉਂ, ਦੂਸਰ ਸੰਗ ਨਾ ਕੋਇ ਵਖਾਈਆ। ਵਸਣਹਾਰਾ ਸਚਖੰਡ ਸਚ ਗਰਾਉਂ, ਨਗਰ ਖੇੜਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਹੁਕਮੀ ਹੁਕਮ ਆਪ ਸੁਣਾਈਆ। ਸ਼ੰਕਰ ਉਠਾਇਆ ਭੋਲਾ ਨਾਥ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਆਪ ਸੁਣਾਏ ਆਪਣੀ ਗਾਥ, ਆਪਣਾ ਭੇਵ ਆਪ ਜਣਾਇੰਦਾ। ਤੇਰਾ ਵਖਾਏ ਏਕਾ ਘਾਟ, ਸਚ ਕਿਨਾਰਾ ਆਪ ਜਣਾਇੰਦਾ। ਮੇਰੀ ਜੋਤ ਤੇਰੀ ਲਲਾਟ, ਸਾਚੇ ਹੱਟ ਆਪ ਵਿਕਾਇੰਦਾ। ਤੇਰਾ ਬਸਤਰ ਮੇਰੀ ਖਾਟ, ਮੇਰੀ ਖਾਟ ਤੇਰਾ ਆਸਣ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਬੂਝ ਆਪ ਬੁਝਾਇੰਦਾ। ਸਾਚੀ ਬੂਝ ਹਰਿ ਬੁਝਾਏ, ਮਹਿਮਾ ਅਕਥ ਕਥੀ ਨਾ ਜਾਈਆ। ਸ਼ੰਕਰ ਏਕਾ ਹੁਕਮ ਸੁਣਾਏ, ਹੁਕਮ ਹਾਕਮ ਸੱਚਾ ਸ਼ਹਿਨਸ਼ਾਹੀਆ। ਜੋ ਘੜਿਆ ਸੋ ਭੰਨ ਵਖਾਏ, ਹੱਥ ਤ੍ਰਿਸੂਲ ਇਕ ਵਖਾਈਆ। ਜੁਗਾ ਜੁਗੰਤਰ ਤੇਰੀ ਸੇਵ ਲਗਾਏ, ਆਪੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਬੰਧਨ ਪਾਇਆ, ਸ਼ਬਦ ਡੋਰੀ ਹੱਥ ਰਖਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਆਪਣਾ ਛੰਦਨ ਆਪ ਸੁਣਾਇਆ, ਨਿਸ਼ਅੱਖਰ ਕਰੇ ਪੜ੍ਹਾਈਆ। ਆਪਣਾ ਚੰਦਨ ਚਰਨ ਧੂੜ ਮਸਤਕ ਟਿੱਕਾ ਇਕ ਲਗਾਇਆ, ਜੋਤੀ ਨੂਰ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਪਰਮਾਨੰਦਨ ਇਕ ਵਖਾਇਆ, ਕਵਲ ਕਵਲਾ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਏਕਾ ਰਾਹ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਏਕਾ ਰਾਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਬਣ ਮਲਾਹ, ਸਾਚੇ ਮਾਰਗ ਆਪੇ ਲਾਇੰਦਾ। ਏਕੰਕਾਰਾ ਦਏ ਸਲਾਹ, ਸਿਫ਼ਤੀ ਸਿਫ਼ਤ ਆਪ ਵਡਿਆਇੰਦਾ। ਆਦਿ ਨਿਰੰਜਣ ਜੋਤ ਜਗਾ, ਜੋਤ ਉਜਾਲਾ ਇਕ ਵਖਾਇੰਦਾ। ਅਬਿਨਾਸ਼ੀ ਕਰਤਾ ਪਕੜੇ ਬਾਂਹ, ਸਗਲਾ ਸੰਗ ਨਿਭਾਇੰਦਾ। ਸ੍ਰੀ ਭਗਵਾਨ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਪਾਰਬ੍ਰਹਮ ਸਿਰ ਹੱਥ ਟਿਕਾ, ਸਾਚੀ ਸਿਖਿਆ ਇਕ ਵਖਾਇੰਦਾ। ਲੱਖ ਚੁਰਾਸੀ ਘਾੜਨ ਲੈਣਾ ਘੜਾ, ਘੜਨ ਭੰਨਣਹਾਰ ਏਕਾ ਹੁਕਮ ਜਣਾਇੰਦਾ। ਵਿਸ਼ਨੂੰ ਬੈਠਾ ਸੀਸ ਝੁਕਾ, ਨੇਤਰ ਨੈਣ ਨਾ ਕੋਇ ਉਠਾਇੰਦਾ। ਬ੍ਰਹਮਾ ਅੱਗੇ ਝੋਲੀ ਰਿਹਾ ਡਾਹ, ਖ਼ਾਲੀ ਹੱਥ ਵਖਾਇੰਦਾ। ਸ਼ੰਕਰ ਹੋਏ ਨਿਮਾਣਾ ਚਰਨ ਕਵਲ ਰਿਹਾ ਰਾਹ ਤਕਾ, ਜਗਦੀਸ਼ ਕਵਣ ਖੇਲ ਖਿਲਾਇੰਦਾ। ਕਵਣ ਰੂਪ ਬਣਤ ਲਵਾਂ ਬਣਾ, ਕਵਣ ਵਸਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਏਕਾ ਆਪਣੀ ਕਲ ਆਪ ਧਰਾਇੰਦਾ। ਆਪਣੀ ਦਇਆ ਆਪੇ ਧਾਰ, ਅਕਾਲ ਪੁਰਖ ਦਇਆ ਕਮਾਈਆ। ਆਪਣੀ ਇਛਿਆ ਕਰ ਵਿਚਾਰ, ਸਾਚੀ ਸਈਆ ਲਏ ਮਨਾਈਆ। ਸਤੋ ਗੁਣ ਸਤਿ ਪਿਆਰ, ਵਿਸ਼ਨੂੰ ਝੋਲੀ ਪਾਈਆ। ਰਜੋ ਗੁਣ ਏਕਾ ਹਾਰ, ਬ੍ਰਹਮੇ ਵੰਡ ਵੰਡਾਈਆ। ਤਪੋ ਤੇਰਾ ਅੰਤ ਸਾਰ, ਸ਼ੰਕਰ ਹੱਥ ਰਖਾਈਆ। ਤਿੰਨਾ ਵਿਚੋਲਾ ਬਣ ਨਿਰੰਕਾਰ, ਤਿੰਨਾਂ ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਵਾਸਨਾ ਆਪਣੇ ਵਿਚ ਟਿਕਾਈਆ। ਆਪਣੀ ਵਾਸਨਾ ਵਿਸ਼ਨ ਧਰ, ਵਾਸਤਕ ਰੂਪ ਧਰਾਇਆ। ਬ੍ਰਹਮੇ ਅੰਦਰ ਆਪੇ ਵੜ, ਆਪਣਾ ਪਰਦਾ ਲਾਹਿਆ। ਸ਼ੰਕਰ ਅੱਗੇ ਆਪੇ ਖੜ, ਸਵਛ ਸਰੂਪੀ ਦਰਸ ਦਖਾਇਆ। ਤਿੰਨਾਂ ਫੜਾਏ ਏਕਾ ਲੜ, ਛੁਟ ਕਦੇ ਨਾ ਜਾਇਆ। ਲੱਖ ਚੁਰਾਸੀ ਘਾੜਨ ਲੈਣਾ ਘੜ, ਨਿਰਗੁਣ ਸਰਗੁਣ ਰੂਪ ਵਟਾਇਆ। ਪੰਜ ਤੱਤ ਬ੍ਰਹਮ ਇਛਿਆ ਪ੍ਰਭ ਅੱਗੇ ਕਰ, ਆਪ ਆਪਣਾ ਭੇਵ ਦਏ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣਾ ਰੰਗ ਰੰਗਾਇਆ। ਤ੍ਰੈਗੁਣ ਨਾਤਾ ਪੰਜ ਤੱਤ, ਬ੍ਰਹਮਾ ਵਿਸ਼ਨ ਸ਼ਿਵ ਕਰੀ ਕੁੜਮਾਈਆ। ਇਕ ਬੁਝਾਏ ਨਿਰਗੁਣ ਨਿਰਵੈਰ ਕਮਲਾਪਤ, ਆਪਣਾ ਬੰਧਨ ਆਪ ਪਾਈਆ। ਏਕਾ ਵਸਤ ਅੰਦਰ ਘੱਤ, ਆਪਣੀ ਵੰਡਣ ਵੰਡ ਵੰਡਾਈਆ। ਨਿਰਗੁਣ ਸਰਗੁਣ ਅੰਦਰ ਰੱਖ, ਸਰਗੁਣ ਨਿਰਗੁਣ ਦਏ ਜਣਾਈਆ। ਆਪੇ ਹੱਡ ਮਾਸ ਬਣੇ ਨਾੜੀ ਰਤ, ਬੂੰਦ ਰਕਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਆਪੇ ਵੇਖ ਵਖਾਈਆ। ਲੱਖ ਚੁਰਾਸੀ ਘਾੜਨ ਘੜਿਆ, ਤ੍ਰੈ ਤ੍ਰੈ ਧਾਰ ਚਲਾਇੰਦਾ। ਆਪੇ ਜਾਣੇ ਨੌਂ ਨੌਂ ਦਰਿਆ, ਨੌਂ ਨੌਂ ਖੇਲ ਖਿਲਾਇੰਦਾ। ਆਪੇ ਘਰ ਵਿਚ ਘਰ ਸਾਚਾ ਸਰਿਆ, ਘਰ ਘਰ ਵਿਚ ਆਪ ਉਪਾਇੰਦਾ। ਆਪੇ ਨਿਰਗੁਣ ਸਰਗੁਣ ਅੰਦਰ ਵੜਿਆ, ਡੂੰਘੀ ਕੰਦਰ ਆਪੇ ਆਸਣ ਲਾਇੰਦਾ। ਆਪੇ ਜੋਤੀ ਨੂਰ ਕਰੇ ਉਜਰਿਆ, ਪਰਕਾਸ਼ ਪਰਕਾਸ਼ ਆਪ ਵਖਾਇੰਦਾ। ਆਪੇੇ ਅੰਮ੍ਰਿਤ ਨੁਹਾਵੇ ਸਾਚੇ ਸਰਿਆ, ਸਰ ਸਰੋਵਰ ਇਕ ਭਰਾਇੰਦਾ। ਆਪਣਾ ਪਰਦਾ ਲਾਹ ਕੇ ਆਇਆ ਡਰਿਆ, ਭੈ ਭਿਆਨਕ ਆਪਣਾ ਨਾਉਂ ਵਖਾਇੰਦਾ। ਆਪੇ ਫੜਿਆ ਆਪਣਾ ਲੜਿਆ, ਆਪੇ ਨਾਦ ਧੁਨ ਵਜਾਇੰਦਾ। ਆਪੇ ਸ਼ਬਦ ਅਨਹਦ ਖੇਲ ਸਾਚਾ ਕਰਿਆ, ਆਪੇ ਪੰਚਮ ਬਹਿ ਬਹਿ ਗਾਇੰਦਾ। ਆਪੇ ਆਤਮ ਸੇਜਾ ਸਾਚੀ ਚੜ੍ਹਿਆ, ਆਪੇ ਕੰਤ ਰੂਪ ਪਰਗਟਾਇੰਦਾ। ਆਪੇ ਸੁਰਤ ਸੁਵਾਣੀ ਲਾਏ ਲੜਿਆ, ਆਪ ਆਪਣੀ ਗੋਦ ਸੁਹਾਇੰਦਾ। ਆਪੇ ਪੰਜ ਤੱਤ ਖੇਲ ਆਪਣਾ ਕਰਿਆ, ਜੋਤੀ ਜੋਤ ਮੇਲ ਮਿਲਾਇੰਦਾ। ਆਪੇ ਲੇਖਾ ਜਾਣੇ ਸੀਸ ਧੜਿਆ, ਗੁਪਤ ਜ਼ਾਹਰ, ਆਪਣਾ ਨਾਉਂ ਵਟਾਇੰਦਾ। ਆਦਿ ਜੁਗਾਦਿ ਕਦੇ ਨਾ ਮਰਿਆ, ਆਪਣਾ ਵੇਸ ਆਪ ਵਟਾਇੰਦਾ। ਵਿਸ਼ਨੂੰ ਭੰਡਾਰਾ ਏਕਾ ਭਰਿਆ, ਲੱਖ ਚੁਰਾਸੀ ਆਪ ਵਰਤਾਇੰਦਾ। ਬ੍ਰਹਮੇ ਨਾਉਂ ਏਕਾ ਪੜ੍ਹਿਆ, ਚਾਰੇ ਵੇਦ ਗਾਇੰਦਾ। ਸ਼ੰਕਰ ਬਾਸ਼ਕ ਤਸ਼ਕਾ ਗਲ ਵਿਚ ਧਰਿਆ, ਕੰਠ ਮਾਲਾ ਆਪ ਸੁਹਾਇੰਦਾ। ਤਿੰਨਾਂ ਵਿਚੋਲਾ ਆਪੇ ਬਣਿਆ, ਆਦਿ ਆਦਿ ਆਪਣੀ ਬਣਤ ਬਣਾਇੰਦਾ। ਆਪੇ ਹੋਏ ਨਰ ਨਰਾਇਣ ਨਰਿਆ, ਨਿਰਵੈਰ ਪੁਰਖ ਅਕਾਲ ਆਪਣੀ ਖੇਲ ਖਿਲਾਇੰਦਾ। ਅਗਨੀ ਹਵਨ ਕਦੇ ਨਾ ਸੜਿਆ, ਜੋਤੀ ਜੋਤ ਡਗਮਗਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਆਦਿ ਜੁਗਾਦਿ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਏਕਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਚ ਵਸਤ ਹਰਿ ਦਰ ਪਾ, ਉਠ ਉਠ ਲਏ ਅੰਗੜਾਈਆ। ਤ੍ਰੈ ਤ੍ਰੈ ਬੈਠੇ ਸੀਸ ਝੁਕਾ, ਚਰਨ ਕਵਲ ਧਿਆਨ ਲਗਾਈਆ। ਤੇਰੀ ਇਛਿਆ ਰਚਨਾ ਲਈ ਰਚਾ, ਲੱਖ ਚੁਰਾਸੀ ਵੰਡ ਵੰਡਾਈਆ। ਕਵਣ ਧਾਰ ਦਈਂ ਟਿਕਾ, ਕਵਣ ਥਾਨ ਦਈਂ ਸੁਹਾਈਆ। ਕਵਣ ਸੇਵਾ ਲਏ ਕਮਾ, ਕਵਣ ਹੋਏ ਸਹਾਈਆ। ਕਵਣ ਲੇਖਾ ਲਿਖੇ ਥਾਉਂ ਥਾਂ, ਭੁਲ ਕਦੇ ਨਾ ਜਾਈਆ। ਕਵਣ ਜਪਾਏ ਤੇਰਾ ਨਾਂ, ਨਾਉਂ ਨਿਰੰਕਾਰਾ ਦਏ ਸੁਣਾਈਆ। ਕਵਣ ਬਣੇ ਪਿਤਾ ਮਾਂ, ਆਪਣੀ ਗੋਦ ਲਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਬੈਠਾ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗੇ ਮੰਗ, ਹਰਿ ਅੱਗੇ ਝੋਲੀ ਡਾਹ। ਕਵਣ ਚਾੜ੍ਹੇ ਸਾਚਾ ਰੰਗ, ਲੱਖ ਚੁਰਾਸੀ ਬਣੇ ਮਲਾਹ। ਕਵਣ ਡੋਰੀ ਉਡੇ ਪਤੰਗ, ਕਵਣ ਲੇਖਾ ਜਾਣੇ ਦੋ ਜਹਾਨ। ਕਵਣ ਰੱਖੇ ਸਾਚਾ ਸੰਗ, ਲੋਕਮਾਤ ਬਣੇ ਮਲਾਹ। ਕਵਣ ਕਟੇ ਭੁੱਖ ਨੰਗ, ਲੱਖ ਚੁਰਾਸੀ ਪਰਦਾ ਦੇਵੇ ਪਾ। ਕਵਣ ਵਜਾਏ ਨਾਮ ਮਰਦੰਗ, ਘਰ ਘਰ ਢੋਲ ਦਏ ਸੁਣਾ। ਕਵਣ ਸੁਹਾਏ ਸੇਜ ਪਲੰਘ, ਆਤਮ ਅੰਤਰ ਬੈਠੇ ਆਸਣ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤਿੰਨੇ ਢਹਿ ਪਏ ਸਰਨਾ। ਤਿੰਨੇ ਢਹਿ ਪਏ ਸਰਨਾਈ ਬਾਲਕ, ਬਾਲੀ ਬੁਧ ਇਕ ਜਣਾਈਆ। ਤੂੰ ਸਾਹਿਬ ਸੁਲਤਾਨ ਸੱਚਾ ਖ਼ਾਲਕ, ਖ਼ਲਕਤ ਤੇਰੀ ਧਾਰ ਚਲਾਈਆ। ਬੇਐਬ ਪਰਵਰਦਿਗਾਰ ਕਵਣ ਰੂਪ ਤੇਰਾ ਬਣੇ ਸਾਲਸ, ਦੋ ਜਹਾਨਾਂ ਵੇਖ ਵਖਾਈਆ। ਕਵਣ ਰੂਪ ਮਿਟਾਏ ਨਿੰਦਰਾ ਆਲਸ, ਜਾਗਰਤ ਜੋਤ ਕਰ ਰੁਸ਼ਨਾਈਆ। ਕਵਣ ਰੂਪ ਧਰਾਈਂ ਆਪਣਾ ਖ਼ਾਲਸ, ਤਤਵ ਤਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਨ ਸਰਨਾ, ਏਕਾ ਓਟ ਤਕਾਈਆ। ਏਕਾ ਬਖ਼ਸ਼ਿਸ਼ ਹਰਿ ਮਿਹਰਬਾਂ, ਦਰ ਤੇਰੇ ਮੰਗਣ ਆਈਆ। ਕਵਣ ਵੇਲਾ ਕਵਣ ਵਕ਼ਤ ਦਈਂ ਸੁਹਾ, ਵਾਰ ਥਿਤ ਕਵਣ ਵਡਿਆਈਆ। ਕਵਣ ਰੂਪ ਨਿਥਾਵਿਆਂ ਦੇਵਾਂ ਥਾਂ, ਥਾਨ ਥਨੰਤਰ ਇਕ ਸੁਹਾਈਆ। ਕਵਣ ਅੰਗ ਪਕੜੇ ਬਾਂਹ, ਬਾਲ ਅਞਾਣੇ ਲਈਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਨਾਉਂ, ਨਾਮ ਨਾਮਾ ਝੋਲੀ ਪਾਈਆ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਨਿਰਗੁਣ ਦਾਤਾ ਹਰਿ ਨਿਰੰਕਾਰ। ਵਿਸ਼ਨ ਬ੍ਰਹਮਾ ਸ਼ਿਵ ਸੁਹਾਇੰਦਾ, ਆਪ ਆਪਣਾ ਕਰ ਪਿਆਰ। ਲੋਕਮਾਤ ਖੇਲ ਖਿਲਾਇੰਦਾ, ਨਿਰਗੁਣ ਸਰਗੁਣ ਹੋ ਉਜਿਆਰ। ਆਪਣਾ ਨਾਮ ਮਰਦੰਗ ਵਜਾਇੰਦਾ, ਬ੍ਰਹਮਾ ਦਏ ਆਧਾਰ। ਚਾਰੇ ਵੇਦ ਆਪੇ ਗਾਇੰਦਾ, ਆਪੇ ਹੋਏ ਸੁਣਨੇਹਾਰ। ਸਾਚੀ ਵੰਡ ਆਪ ਵੰਡਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਵਿਚਾਰ। ਚਾਰੇ ਖਾਣੀ ਆਪ ਬਣਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਲਏ ਉਭਾਰ। ਚਾਰੇ ਬਾਣੀ ਆਪ ਪਰਗਟਾਇੰਦਾ, ਪਰਾ ਪਸੰਤੀ ਮਧਮ ਬੈਖਰੀ ਪਾਏ ਸਾਰ। ਚਾਰੇ ਵਰਨ ਆਪ ਬਣਾਇੰਦਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਉਜਿਆਰ। ਲੱਖ ਚੁਰਾਸੀ ਗੇੜਾ ਆਪ ਦਵਾਇੰਦਾ, ਆਪੇ ਹੋਏ ਗੇੜਨਹਾਰ। ਸ਼ੰਕਰ ਤੇਰਾ ਸੰਗ ਰਖਾਇੰਦਾ, ਕਿਰਪਾ ਕਰੇ ਦੀਨ ਦਿਆਲ। ਮਹਾਕਾਲ ਆਪਣੀ ਕਲ ਵਰਤਾਇੰਦਾ, ਵਸੇ ਸਚ ਸੱਚੀ ਧਰਮਸਾਲ। ਕਾਲ ਆਪਣਾ ਰੂਪ ਧਰਾਇੰਦਾ, ਤੇਰਾ ਬਣਿਆ ਰਹੇ ਦਲਾਲ। ਰਾਏ ਧਰਮ ਨਾਲ ਰਲਾਇੰਦਾ, ਮਾਰਗ ਦੱਸੇ ਇਕ ਸੁਖਾਲ। ਚਿਤਰ ਗੁਪਤ ਹਿਸਾਬ ਲਿਖਾਇੰਦਾ, ਵੇਖਣਹਾਰਾ ਪੱਤ ਡਾਲ। ਧਰਮ ਰਾਏ ਘਰ ਸਪੁੱਤਰੀ ਏਕਾ ਜਾਇੰਦਾ, ਕਿਰਪਾ ਕਰੇ ਗੁਣ ਨਿਧਾਨ। ਲਾੜੀ ਮੌਤ ਨਾਉਂ ਧਰਾਇੰਦਾ, ਜਗਤ ਦਿਸੇ ਨਾ ਕੋਇ ਨਿਸ਼ਾਨ। ਸੀਸ ਜਗਦੀਸ਼ ਆਪ ਗੁੰਦਾਇੰਦਾ, ਆਪੇ ਹੋਏ ਨਿਗਹਬਾਨ। ਜੋ ਘੜਿਆ ਭੰਨ ਵਖਾਇੰਦਾ, ਥਿਰ ਦਿਸੇ ਨਾ ਕੋਇ ਨਿਸ਼ਾਨ। ਆਪਣੀ ਕਰਤਾ ਕੀਮਤ ਆਪੇ ਪਾਇੰਦਾ, ਲੱਖ ਚੁਰਾਸੀ ਹੋ ਪਰਧਾਨ। ਆਪਣਾ ਨਾਮ ਮਰਦੰਗ ਵਜਾਇੰਦਾ, ਸਤਿ ਸਤਿਵਾਦੀ ਹੱਥ ਉਠਾਏ ਇਕ ਨਿਸ਼ਾਨ। ਭਗਤ ਭਗਵੰਤ ਵੇਖ ਵਖਾਇੰਦਾ, ਆਪੇ ਹੋਏ ਜਾਣੀ ਜਾਣ। ਸਾਚੇ ਸੰਤਾਂ ਮੇਲ ਮਿਲਾਇੰਦਾ, ਧੁਰ ਦੀ ਬਾਣੀ ਮਾਰੇ ਬਾਣ। ਗੁਰਮੁਖ ਆਪਣੀ ਗੋਦ ਬਹਾਇੰਦਾ, ਲੱਖ ਚੁਰਾਸੀ ਵਿਚੋਂ ਪਛਾਣ। ਗੁਰਸਿਖ ਸਾਚੇ ਅੰਗ ਲਗਾਇੰਦਾ, ਆਪੇ ਵੇਖੇ ਬਾਲ ਅਞਾਣ। ਅਵਤਾਰ ਗੁਰ ਆਪਣਾ ਨਾਉਂ ਪਰਗਟਾਇੰਦਾ, ਨਿਰਗੁਣ ਸਰਗੁਣ ਹੋ ਪਰਧਾਨ। ਜੁਗ ਜੁਗ ਆਪਣੀ ਖੇਲ ਖਿਲਾਇੰਦਾ, ਜੋਧਾ ਸੂਰਬੀਰ ਬਣੇ ਬਲਵਾਨ। ਗੜ੍ਹ ਹੰਕਾਰੀ ਆਪ ਤੁੜਾਇੰਦਾ, ਆਪੇ ਮੇਟੇ ਪੰਜ ਤੱਤ ਨਿਸ਼ਾਨ। ਆਪੇ ਹੁਕਮੀ ਹੁਕਮ ਸੁਣਾਇੰਦਾ, ਆਪੇ ਦੇਵਣਹਾਰਾ ਧੁਰ ਫ਼ਰਮਾਨ। ਵਿਸ਼ਨ ਬ੍ਰਹਮੇ ਸ਼ਿਵ ਤੇਰੀ ਸੇਵਾ ਸਚ ਲਗਾਇੰਦਾ, ਭੁਲ ਨਾ ਜਾਣਾ ਬਣ ਅਞਾਣ। ਨਵ ਨੌਂ ਵੰਡ ਆਪ ਵੰਡਾਇੰਦਾ, ਨਵ ਨੌਂ ਵੇਖੇ ਗੁਣ ਨਿਧਾਨ। ਚਾਰੋਂ ਕੁੰਟ ਫੇਰਾ ਪਾਇੰਦਾ, ਦਹਿ ਦਿਸ਼ਾ ਖੇਲੇ ਖੇਲ ਸ੍ਰੀ ਭਗਵਾਨ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਜਗਤ ਹਿੱਸਾ ਆਪ ਵੰਡਾਇੰਦਾ, ਧਰਤ ਧਵਲ ਦੇਵੇ ਮਾਣ। ਜ਼ਿਮੀ ਅਸਮਾਨਾਂ ਵੇਖ ਵਖਾਇੰਦਾ, ਮੰਡਲ ਮੰਡਪ ਆਪੇ ਪਾਏ ਆਣ। ਗਗਨ ਗਗਨੰਤਰ ਫੋਲ ਫੁਲਾਇੰਦਾ, ਰਵ ਸਸ ਕਰੇ ਪਹਿਚਾਨ। ਚੌਦਾਂ ਲੋਕ ਆਪਣੀ ਜੋਤ ਜਗਾਇੰਦਾ, ਚੌਦਾਂ ਹੱਟ ਖੋਲ੍ਹ ਦੁਕਾਨ। ਚੌਦਾਂ ਤਬਕਾਂ ਚਰਨਾਂ ਹੇਠ ਰਖਾਇੰਦਾ, ਦਾਤਾ ਦਾਨੀ ਸ੍ਰੀ ਭਗਵਾਨ। ਆਪਣੀ ਵਿਦਿਆ ਆਪ ਪੜ੍ਹਾਇੰਦਾ, ਚੌਦਾਂ ਵਿਦਿਆ ਕਰ ਪਰਧਾਨ। ਜੁਗ ਜੁਗ ਨਾਤਾ ਆਪ ਜੁੜਾਇੰਦਾ, ਸ਼ਾਸਤਰ ਸਿਮਰਤ ਵੇਦ ਪੁਰਾਨ। ਜਗਤ ਮਹਿਮਾ ਆਪ ਜਣਾਇੰਦਾ, ਆਪੇ ਹੋਏ ਗੁਣ ਨਿਧਾਨ। ਅੰਜੀਲ ਕ਼ੁਰਾਨਾ ਆਪੇ ਗਾਇੰਦਾ, ਈਸਾ ਮੂਸਾ ਕਾਲਾ ਸੂਸਾ ਆਪ ਵਖਾਏ ਤਨ ਨਿਸ਼ਾਨ। ਸਚ ਹਦੀਸਾ ਇਕ ਪੜ੍ਹਾਇੰਦਾ, ਤੀਸ ਬਤੀਸਾ ਆਪੇ ਗਾਏ ਅੰਜੀਲ ਕ਼ੁਰਾਨ। ਪੀਰ ਫ਼ਕੀਰ ਆਪ ਅਖਵਾਇੰਦਾ, ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਹੋਏ ਹੈਰਾਨ। ਅਜ਼ਮਤੋ ਕਸਮਤੋ ਆਪਣੇ ਹੱਥ ਰਖਾਇੰਦਾ, ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਹੋਏ ਨਿਗਹਬਾਨ। ਕਲਮਾ ਕਲਮੀ ਆਪ ਪੜ੍ਹਾਇੰਦਾ, ਆਬੇਹਯਾਤ ਦੋ ਦੋ ਆਬਾ ਦੇਵੇ ਦਾਨ। ਆਪੇ ਨਿਰਗੁਣ ਸਰਗੁਣ ਖੇਲ ਖਿਲਾਇੰਦਾ, ਆਪੇ ਨਾਨਕ ਨਾਮ ਜਾਣੇ ਦੋ ਜਹਾਨ। ਸਤਿ ਨਾਮ ਮੰਤਰ ਆਪ ਦ੍ਰਿੜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮੇ ਸ਼ਿਵ ਦੇਵੇ ਵਰ, ਭੁਲ ਨਾ ਜਾਣਾ ਬਣ ਨਾਦਾਨ। ਵਿਸ਼ਨ ਬ੍ਰਹਮਾ ਸ਼ਿਵ ਨਾ ਭੁੱਲਣਾ, ਹਰਿ ਸਾਚਾ ਸਚ ਸੁਣਾਇੰਦਾ। ਏਕਾ ਕੰਡੇ ਸਾਚੇ ਤੁਲਣਾ, ਪੁਰਖ ਅਬਿਨਾਸ਼ੀ ਆਪ ਤੁਲਾਇੰਦਾ। ਲੱਖ ਚੁਰਾਸੀ ਬੂਟਾ ਹੁਲਣਾ, ਫੁੱਲ ਫੁਲਵਾੜੀ ਮਾਤ ਲਗਾਇੰਦਾ। ਅੰਮ੍ਰਿਤ ਆਤਮ ਘਰ ਘਰ ਡੁੱਲ੍ਹਣਾ, ਨਿਝਰ ਝਿਰਨਾ ਆਪ ਝਿਰਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਲੋਕਮਾਤ ਭੰਡਾਰਾ ਖੁਲ੍ਹਣਾ, ਗੁਰ ਅਵਤਾਰ ਆਪ ਵਰਤਾਇੰਦਾ। ਅੰਤਮ ਕਲਜੁਗ ਕਿਸੇ ਨਾ ਪਏ ਕੋਈ ਮੁਲ ਨਾ, ਕੀਮਤ ਕਰਤਾ ਕੋਈ ਨਾ ਪਾਇੰਦਾ। ਜੀਵਾਂ ਜੰਤਾਂ ਖ਼ਾਕੀ ਖ਼ਾਕ ਰੁਲਣਾ, ਖ਼ਾਕੀ ਖ਼ਾਕ ਸਰਬ ਉਡਾਇੰਦਾ। ਹਰਿ ਕਾ ਨਾਉਂ ਏਕਾ ਭੁਲਣਾ, ਇਸ਼ਟ ਦੇਵ ਨਾ ਕੋਈ ਮਨਾਇੰਦਾ। ਸ਼ਬਦ ਅੰਧੇਰ ਏਕਾ ਝੁਲਣਾ, ਲੱਖ ਚੁਰਾਸੀ ਜੜ੍ਹ ਉਖੜਾਇੰਦਾ। ਸਿਮਲ ਬੂਟਾ ਅੰਤਮ ਹੁਲਣਾ, ਪੱਤ ਡਾਲੀ ਫੁੱਲ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸਾਚੇ ਹਰਿ ਭੇਵ ਖੁਲ੍ਹਾਇਆ, ਪੁਰਖ ਅਬਿਨਾਸ਼ੀ ਹਰਿ ਅਗੰਮ। ਨਵ ਨੌਂ ਚਾਰ ਗੇੜਾ ਆਪਣੇ ਹੱਥ ਰਖਾਇਆ, ਨਾ ਮਰੇ ਨਾ ਪਏ ਜੰਮ। ਜੁਗ ਚੌਕੜੀ ਪਾਰ ਕਰਾਇਆ, ਗੁਰ ਗੁਰ ਬੇੜਾ ਬੰਨ੍ਹ। ਭਗਤ ਭਗਵੰਤ ਵੇਖ ਵਖਾਇਆ, ਸਤਿਜੁਗ ਸਤਿ ਚੜ੍ਹਾਏ ਚੰਨ। ਗੁਰਮੁਖ ਸਾਚੇ ਰੰਗ ਰੰਗਾਇਆ, ਦੁਆਪਰ ਜਾਏ ਮੰਨ। ਗੁਰਸਿਖ ਸਾਚੇ ਰਾਹ ਲਗਾਇਆ, ਕਲਜੁਗ ਵੇਖ ਅੰਧੇਰਾ ਅੰਧ। ਸ੍ਰਿਸ਼ਟ ਸਬਾਈ ਭਰਮ ਭੁਲਾਇਆ, ਨਾ ਕੋਈ ਮੁਕਾਏ ਆਪਣਾ ਪੰਧ। ਹਰਿ ਕਾ ਰੂਪ ਨਜ਼ਰ ਨਾ ਆਇਆ, ਰਸਨਾ ਗਾ ਗਾ ਥੱਕੀ ਛੰਦ। ਨਿਜਾਨੰਦ ਕਿਸੇ ਨਾ ਪਾਇਆ, ਆਤਮ ਆਇਆ ਨਾ ਪਰਮਾਨੰਦ। ਘਰ ਕੰਤ ਨਾ ਕਿਸੇ ਹੰਢਾਇਆ, ਨਾਰ ਹੋਈ ਦੁਹਾਗਣ ਰੰਡ। ਘਰ ਮੰਦਰ ਨਾ ਕੋਈ ਵਖਾਇਆ, ਜੁਗ ਜੁਗ ਟੁੱਟੀ ਨਾ ਦੇਵੇ ਗੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਏ ਦਇਆ ਕਮਾਏ ਕਲਜੁਗ ਖੇਲ ਕਰੇ ਹਰਿ ਹਰਿ ਗੋਬਿੰਦ। ਨਵ ਨੌਂ ਚਾਰ ਚੌਕੜੀ ਕਲਜੁਗ ਉਤਰੇ ਪਾਰ, ਹਰਿ ਸਾਚਾ ਸਚ ਜਣਾਇੰਦਾ। ਕੋਟਨ ਕੋਟ ਰਾਮ ਲਏ ਅਵਤਾਰ, ਕੋਟਨ ਕੋਟ ਕ੍ਰਿਸ਼ਨ ਨਾਚ ਨਚਾਇੰਦਾ। ਕੋਟਨ ਕੋਟ ਸਖ਼ੀਆਂ ਮੰਗਲਾਚਾਰ, ਕੋਟਨ ਕੋਟ ਮੰਡਲ ਰਾਸ ਰਚਾਇੰਦਾ। ਕੋਟਨ ਕੋਟ ਈਸਾ ਮੂਸਾ ਕਰਨ ਪੁਕਾਰ, ਕੋਟਨ ਕੋਟ ਮੁਹੰਮਦ ਅੱਧ ਵਿਚਕਾਰੇ ਰਾਹ ਤਕਾਇੰਦਾ। ਕੋਟਨ ਕੋਟ ਭਗਤ ਭਗਵੰਤ ਸੰਤ ਰਾਹ ਤੱਕਣ ਮੀਤ ਮੁਰਾਰ, ਕੋਟਨ ਕੋਟ ਗੁਰਸਿਖ ਏਕਾ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਏਕਾ ਵਰ, ਆਪਣਾ ਪਰਦਾ ਆਪ ਲਾਹਿੰਦਾ। ਨਵ ਨੌਂ ਚਾਰ ਉਤਰੇ ਪਾਰ, ਹਰਿ ਸਾਚਾ ਸਚ ਜਣਾਇੰਦਾ। ਕਰੇ ਖੇਲ ਹਰਿ ਅਗੰਮ ਅਪਾਰ, ਲੋਕਮਾਤ ਵੇਖ ਵਖਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਨਾਨਕ ਸਰਗੁਣ ਨਾਉਂ ਧਰਾਇੰਦਾ। ਏਕਾ ਸ਼ਬਦ ਨਾਦ ਧੁਨਕਾਰ, ਨਾਦ ਅਨਾਦੀ ਆਪ ਵਜਾਇੰਦਾ। ਮੇਲ ਮਿਲਾਏ ਸਚਖੰਡ ਸੱਚੇ ਦਰਬਾਰ, ਸਚਖੰਡ ਨਿਵਾਸੀ ਵੇਖ ਵਖਾਇੰਦਾ। ਨਿਰਗੁਣ ਜੋਤ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਆਪੇ ਬਣੇ ਨਾਰੀ ਕੰਤ ਭਤਾਰ, ਆਪੇ ਸਾਚੇ ਮੰਦਰ ਸੋਭਾ ਪਾਇੰਦਾ। ਆਪੇ ਦਾਤਾ ਦਾਨੀ ਬਣ ਵਰਤਾਰ, ਪੁਰਖ ਅਕਾਲ ਦਇਆ ਕਮਾਇੰਦਾ। ਨਾਨਕ ਨਿਰਗੁਣ ਹਰਿ ਹਰਿ ਵਿਚ ਸਮਾਇੰਦਾ। ਆਪੇ ਪੰਜ ਤੱਤ ਰੂਪ ਧਰੇ ਬਾਲਕ, ਲੋਕਮਾਤ ਖੇਲ ਖਿਲਾਇੰਦਾ। ਏਕਾ ਨਾਮ ਆਪੇ ਦੇਵੇ ਸਾਲਸ, ਸਤਿ ਨਾਮ ਮੰਤਰ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਨਾਨਕ ਆਪੇ ਗੋਬਿੰਦ ਧਾਰ, ਆਪੇ ਸੁਤ ਦੁਲਾਰ ਲਏ ਉਭਾਰ, ਆਪੇ ਬਣੇ ਮੀਤ ਮੁਰਾਰ, ਸਗਲਾ ਸੰਗ ਆਪ ਬਣਾਇੰਦਾ। ਆਪੇ ਸਗਲਾ ਸੰਗ ਰੱਖ, ਆਪਣੀ ਧਾਰ ਚਲਾਇੰਦਾ। ਆਪ ਨਿਰਗੁਣ ਹੋ ਪ੍ਰਤੱਖ, ਸਰਗੁਣ ਰੂਪ ਪ੍ਰਗਟਾਇੰਦਾ। ਆਪੇ ਆਪਣਿਆਂ ਕਰਦਾ ਆਇਆ ਪੱਖ, ਜੁਗ ਜੁਗ ਸੇਵ ਕਮਾਇੰਦਾ। ਆਪੇ ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਮਾਰਗ ਸਾਚਾ ਦੱਸ, ਸਾਚੇ ਮਾਰਗ ਆਪੇ ਪਾਇੰਦਾ। ਆਪੇ ਹਰ ਘਟ ਹਿਰਦੇ ਅੰਦਰ ਵਸ, ਹਰਿ ਜੂ ਆਪਣਾ ਦਰਸ ਦਿਖਾਇੰਦਾ। ਆਪੇ ਨੌਂ ਸੌ ਚੁਰਾਨਵਾਂ ਚੌਕੜੀ ਜੁਗ ਪੰਧ ਮੁਕਾਇਆ ਨੱਸ ਨੱਸ, ਕਲਜੁਗ ਵੇਲਾ ਅੰਤਮ ਆਇੰਦਾ। ਨੌਂ ਖੰਡ ਸੱਤ ਦੀਪ ਰੈਣ ਅੰਧੇਰੀ ਹੋਈ ਮਸ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਤ੍ਰੈਗੁਣ ਮਾਇਆ ਡਸਨੀ ਡੱਸੇ ਡਸ, ਸਾਂਤਕ ਸਤਿ ਨਾ ਕੋਈ ਕਰਾਇੰਦਾ। ਪੰਚ ਵਿਕਾਰਾ ਹੋਇਆ ਵਸ, ਹਰਿ ਕਾ ਸ਼ਬਦ ਨਾ ਕੋਈ ਧਿਆਇੰਦਾ। ਜੂਠ ਝੂਠ ਕਾਮ ਕਰੋਧ ਲੋਭ ਮੋਹ ਕਲਜੁਗ ਜੀਵਾਂ ਅੰਦਰ ਰਿਹਾ ਵਸ, ਕੂੜਾ ਬੰਕ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਅੰਤਮ ਲੇਖਾ ਆਪ ਸਮਝਾਇੰਦਾ। ਲੇਖਾ ਅੰਤ ਸਮਝਾਇਆ, ਹਰਿ ਕਰਤਾਰ ਹੋ ਮਿਹਰਵਾਨ। ਨਵ ਨੌਂ ਚਾਰ ਰਹਿਣ ਨਾ ਪਾਇਆ, ਜੁਗ ਚੌਕੜੀ ਮਿਟੇ ਨਿਸ਼ਾਨ। ਕਲਜੁਗ ਅੰਤਮ ਵੇਖ ਵਖਾਇਆ, ਪਾਰਬ੍ਰਹਮ ਸ੍ਰੀ ਭਗਵਾਨ। ਗੋਬਿੰਦ ਸੂਰਾ ਨਾਲ ਰਲਾਇਆ, ਜੋਧਾ ਸੂਰਬੀਰ ਬਲੀ ਬਲਵਾਨ। ਸ਼ਬਦ ਖੰਡਾ ਇਕ ਚਮਕਾਇਆ, ਰੱਖੇ ਵਿਚ ਨਾ ਕਿਸੇ ਮਿਆਨ। ਬ੍ਰਹਿਮੰਡਾਂ ਖੋਜ ਖੁਜਾਇਆ, ਲੇਖਾ ਜਾਣੇ ਦੋ ਜਹਾਨ। ਲੋਆਂ ਪੁਰੀਆਂ ਫੋਲ ਫੁਲਾਇਆ, ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ। ਕਰੋੜ ਤਤੀਸਾ ਦਏ ਹਿਲਾਇਆ, ਸੁਰਪਤ ਉਠਾਏ ਬਾਲ ਨਾਦਾਨ। ਅੰਤ ਲੇਖਾ ਦਏ ਮੁਕਾਇਆ, ਲੁਕਿਆ ਰਹੇ ਨਾ ਵਿਚ ਜਹਾਨ। ਆਪਣਾ ਨਾਉਂ ਲਏ ਪਰਗਟਾਇਆ, ਪੁਰਖ ਅਬਿਨਾਸ਼ੀ ਵਡ ਮਿਹਰਵਾਨ। ਭੇਵ ਅਭੇਦਾ ਦਏ ਖੁਲ੍ਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ, ਆਪਣਾ ਭੇਵ ਖੁਲ੍ਹਾਵਣਾ, ਕਲਜੁਗ ਅੰਤਮ ਵਾਰ। ਜੋਤੀ ਜਾਮਾ ਵੇਸ ਵਟਾਵਣਾ, ਨਿਰਗੁਣ ਨਿਰਗੁਣ ਨਿਰਗੁਣ ਲੈ ਅਵਤਾਰ। ਨਿਹਕਲੰਕ ਨਾਉਂ ਰਖਾਵਣਾ, ਦਿਸ ਨਾ ਆਏ ਵਿਚ ਸੰਸਾਰ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਰਾਜ ਰਾਜਾਨਾਂ ਮਾਰੇ ਮਾਰ। ਕੂੜੀ ਕਿਰਿਆ ਮੇਟ ਮਿਟਾਵਣਾ, ਕਲਜੁਗ ਰਹੇ ਨਾ ਧੂਆਂਧਾਰ। ਸਤਿਜੁਗ ਸਾਚਾ ਚੰਦ ਚੜ੍ਹਾਵਣਾ, ਚਾਰ ਵਰਨ ਕਰ ਪਿਆਰ। ਗੀਤ ਸੁਹਾਗੀ ਏਕਾ ਗਾਵਣਾ, ਲੱਖ ਚੁਰਾਸੀ ਬੋਲ ਜੈਕਾਰ। ਆਤਮ ਪਰਮਾਤਮ ਏਕਾ ਰੰਗ ਰੰਗਾਵਣਾ, ਚਾਰੇ ਜੁਗ ਦਏ ਆਧਾਰ। ਸਗਲਾ ਸੰਗ ਆਪ ਰਖਾਵਣਾ, ਗ਼ਰੀਬ ਨਿਮਾਣਿਆਂ ਪਾਵੇ ਸਾਰ। ਸ੍ਰਿਸ਼ਟ ਸਬਾਈ ਸ਼ਾਹ ਪਾਤਸ਼ਾਹ ਇਕ ਬਣਾਵਣਾ, ਦੂਸਰ ਅਵਰ ਨਾ ਕੋਇ ਸਰਕਾਰ। ਧੁਰ ਫ਼ਰਮਾਨਾ ਹੁਕਮ ਜਣਾਵਣਾ, ਧੁਰ ਦੀ ਬਾਣੀ ਇਕ ਆਧਾਰ। ਪੁਰਖ ਅਕਾਲ ਇਕ ਮਨਾਵਣਾ, ਏਕਾ ਬੋਲ ਨਾਮ ਜੈਕਾਰ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਨਾਉਂ ਰਸਨਾ ਗਾਵਣਾ, ਏਕਾ ਮੰਦਰ ਏਕਾ ਗੁਰਦੁਆਰ। ਮਸਜਿਦ ਮਠ ਸ਼ਿਵਦੁਆਲਾ ਇਕ ਵਖਾਵਣਾ, ਏਕਾ ਘਰ ਸੱਚਾ ਘਰ ਬਾਰ। ਨਾਦ ਅਨਾਦੀ ਇਕ ਵਜਾਵਣਾ, ਅਨਹਦ ਧੁਨ ਸੱਚੀ ਧੁਨਕਾਰ। ਗ੍ਰਹਿ ਗ੍ਰਹਿ ਆਪਣਾ ਭੇਵ ਚੁਕਾਵਣਾ, ਘਰ ਘਰ ਵਿਚ ਮੇਲਾ ਮੀਤ ਮੁਰਾਰ। ਗੁਰ ਚੇਲਾ ਰੂਪ ਧਰਾਵਣਾ, ਸੱਜਣ ਸੁਹੇਲਾ ਪਰਵਰਦਿਗਾਰ। ਇਕ ਇਕੇਲਾ ਖੇਲ ਖਿਲਾਵਣਾ, ਕਲਜੁਗ ਤੇਰੀ ਅੰਤਮ ਵਾਰ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪੰਧ ਮੁਕਾਵਣਾ, ਪਾਵਣਹਾਰਾ ਸਾਚੀ ਸਾਰ। ਆਪਣਾ ਬੇੜਾ ਆਪ ਚਲਾਵਣਾ, ਖੇਵਟ ਖੇਟਾ ਬਣੇ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣੀ ਕਾਰ। ਨਿਹਕਲੰਕ ਇਕ ਨਿਰੰਕਾਰਾ, ਦੂਸਰ ਅਵਰ ਨਾ ਕੋਇ ਜਣਾਈਆ। ਦੂਜੇ ਜਾਣੇ ਆਪਣੀ ਧਾਰਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਤੀਜੇ ਤਿੰਨਾਂ ਲੋਕਾਂ ਵਸੇ ਬਾਹਰਾ, ਤ੍ਰੈਗੁਣ ਮਾਇਆ ਵਿਚ ਕਦੇ ਨਾ ਆਈਆ। ਚੌਥੇ ਚੌਥੇ ਘਰ ਵਸੇ ਕਰਤਾਰਾ, ਚੌਥੇ ਪਦ ਮੇਲ ਮਿਲਾਈਆ। ਪੰਚਮ ਨਾਦ ਸ਼ਬਦ ਧੁਨਕਾਰਾ, ਪੰਚਮ ਗਾਇਣ ਸਹਿਜ ਸੁਭਾਈਆ। ਛੇਵਾਂ ਛੱਪਰ ਛੰਨ ਨਾ ਕੋਇ ਸਹਾਰਾ, ਪੁਰਖ ਅਕਾਲ ਆਪਣਾ ਮੰਦਰ ਆਪ ਸੁਹਾਈਆ। ਸੱਤਵਾਂ ਸਤਿ ਸਤਿਵਾਦੀ ਸਾਚੀ ਧਾਰਾ, ਸਤਿ ਪੁਰਖ ਆਪਣੀ ਆਪ ਚਲਾਈਆ। ਅੱਠਵਾਂ ਅੱਠਾਂ ਤੱਤਾਂ ਵਸੇ ਬਾਹਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਕੋਇ ਵਡਿਆਈਆ। ਨੌਂ ਦੁਆਰੇ ਕਰੇ ਪਾਰ ਕਿਨਾਰਾ, ਜਗਤ ਵਾਸ਼ਨਾ ਰਹੇ ਨਾ ਰਾਈਆ। ਦਸਵਾਂ ਦਹਿ ਦਿਸ਼ਾ ਪਾਵੇ ਸਾਰਾ, ਗੁਰਮੁਖ ਸਾਚੇ ਲਏ ਜਗਾਈਆ। ਦੇਵੇ ਦਰਸ ਅਗੰਮ ਅਪਾਰਾ, ਘਰ ਘਰ ਵਿਚ ਨਿਰਗੁਣ ਜੋਤ ਕਰ ਰੁਸ਼ਨਾਈਆ। ਧੁਨ ਅਨਾਦੀ ਨਾਦ ਵਜਾਏ ਸੱਚਾ ਜੈਕਾਰਾ, ਆਤਮ ਸੁੰਨ ਆਪ ਖੁਲ੍ਹਾਈਆ। ਲੱਖ ਚੁਰਾਸੀ ਵਿਚੋਂ ਚੁਣ, ਗੁਰਮੁਖ ਸੱਜਣ ਲਏ ਮਿਲਾਈਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਕਥਨੀ ਕਥ ਨਾ ਸਕੇ ਕੋਇ ਰਾਈਆ। ਸਰਬ ਪੁਕਾਰ ਰਿਹਾ ਸੁਣ, ਸੁਣਨਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਫੋਲਣਹਾਰਾ, ਘਟ ਘਟ ਆਪ ਸਮਾਇੰਦਾ। ਨਿਰਗੁਣ ਸਰਗੁਣ ਖੇਲ ਨਿਆਰਾ, ਸਰਗੁਣ ਨਿਰਗੁਣ ਵੇਖ ਵਖਾਇੰਦਾ। ਸ਼ਬਦ ਸ਼ਬਦੀ ਕਰ ਪਿਆਰਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਬਜਰ ਕਪਾਟੀ ਖੋਲ ਕਿਵਾੜਾ, ਗੁਰਮੁਖਾਂ ਮੁਖ ਵਖਾਇੰਦਾ।  ਵਾ ਨਾ ਲੱਗੇ ਤੱਤੀ ਹਾੜਾ, ਤ੍ਰੈਗੁਣ ਤਤ ਆਪ ਬੁਝਾਇੰਦਾ। ਸ਼ਬਦ ਵਖਾਏ ਸਾਚਾ ਲਾੜਾ, ਸੁਰਤੀ ਨਾਰੀ ਕੰਤ ਪਰਨਾਇੰਦਾ। ਇਕ ਵਖਾਏ ਸਚ ਅਖਾੜਾ, ਘਰ ਮੰਦਰ ਆਪ ਸੁਹਾਇੰਦਾ। ਕਰੇ ਪਰਕਾਸ਼ ਬਹੱਤਰ ਨਾੜਾ, ਜੋਤੀ ਨੂਰ ਨੂਰ ਡਗਮਗਾਇੰਦਾ। ਮਨਮੁਖ ਜੀਵ ਕਲਜੁਗ ਸੁੱਤੇ ਪੈਰ ਪਸਾਰਾ, ਦੂਈ ਦਵੈਤੀ ਪਰਦਾ ਨਾ ਕੋਇ ਲਾਹਿੰਦਾ। ਕਲਜੁਗ ਲੁੱਟੀ ਜਾਏ ਬਣਿਆ ਠਗ ਚੋਰ ਯਾਰਾ, ਠਗ ਠਗੌਰੀ ਏਕਾ ਪਾਇੰਦਾ। ਕੋਈ ਬਚਿਆ ਰਹੇ ਨਾ ਨਾਰੀ ਨਾਰਾ, ਘਰ ਘਰ ਆਪਣੀ ਅਲਖ ਜਗਾਇੰਦਾ। ਗੁਰਮੁਖ ਵਿਰਲੇ ਸਤਿਗੁਰ ਮਿਲਿਆ ਏਕੰਕਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਨਾਤਾ ਤੋੜੇ ਸਰਬ ਸੰਸਾਰਾ, ਚਰਨ ਕਵਲ ਪ੍ਰੀਤ ਬੰਧਾਇੰਦਾ। ਲੱਖ ਚੁਰਾਸੀ ਕਰੇ ਪਾਰ ਕਿਨਾਰਾ, ਜੂਨੀ ਜੂਨ ਨਾ ਕੋਇ ਭਵਾਇੰਦਾ। ਮਾਤ ਗਰਭ ਨਾ ਆਏ ਦੂਜੀ ਵਾਰਾ, ਜੋ ਜਨ ਨੇਤਰ ਲੋਚਣ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਵਿਰਲੇ ਮਾਤ ਤਰਾਇੰਦਾ। ਗੁਰਮੁਖ ਵਿਰਲਾ ਤਾਰਿਆ ਆਦਿ ਜੁਗਾਦੀ ਕਾਰ। ਸੰਸਾ ਰੋਗ ਨਿਵਾਰਿਆ, ਹਉਮੇ ਹੰਗਤਾ ਕਰ ਖ਼ਵਾਰ। ਏਕਾ ਬਖ਼ਸ਼ੇ ਨਾਮ ਆਧਾਰਿਆ, ਆਪਣਾ ਨਾਮ ਸਤਿ ਵਰਤੇ ਵਰਤਾਰ। ਬ੍ਰਹਮ ਤੱਤ ਆਪ ਵਿਚਾਰਿਆ, ਪਾਰਬ੍ਰਹਮ ਸੱਚੀ ਸਰਕਾਰ। ਚਰਨ ਕਵਲ ਨਤ ਬੰਧਾ ਰਿਹਾ, ਨਾ ਕੋਈ ਤੋੜੇ ਵਿਚ ਸੰਸਾਰ। ਆਪਣੀ ਗਾਥਾ ਆਪ ਸੁਣਾ ਰਿਹਾ, ਸਤਿਜੁਗ ਸਾਚੀ ਕਰ ਵਿਚਾਰ। ਸੋਹੰ ਸ਼ਬਦ ਆਪ ਪਰਗਟਾ ਲਿਆ, ਬ੍ਰਹਮ ਪਾਰਬ੍ਰਹਮ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਵੈਰ ਆਪ ਆਪਣੀ ਕਿਰਪਾ ਧਾਰ। ਨਿਰਗੁਣ ਨਿਰਵੈਰ ਪੁਰਖ ਅਕਾਲਾ, ਮੂਰਤ ਅਕਾਲ ਵਡੀ ਵਡਿਆਈਆ। ਆਦਿ ਜੁਗਾਦੀ ਦੀਨ ਦਿਆਲਾ, ਦਇਆਨਿਧ ਸੱਚਾ ਸ਼ਹਿਨਸ਼ਾਹੀਆ। ਲੇਖਾ ਜਾਣੇ ਕਾਲ ਮਹਾਕਾਲਾ, ਕਾਲ ਦਿਆਲ ਆਪ ਹੋ ਆਈਆ। ਕਲਜੁਗ ਅੰਤਮ ਤੋੜੇ ਜਗਤ ਜੰਜਾਲਾ, ਤ੍ਰੈਗੁਣ ਫੰਦਨ ਦਏ ਕਟਾਈਆ। ਗੁਰਮੁਖ ਵੇਖੇ ਸਾਚੇ ਲਾਲਾ, ਲਾਲ ਅਨਮੁਲੜੇ ਆਪ ਉਠਾਈਆ। ਗਲ ਪਾਏ ਏਕਾ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਦਿਵਸ ਰੈਣ ਵੱਜੇ ਏਕਾ ਤਾਲਾ, ਘਰ ਮੰਦਰ ਹੋਏ ਸ਼ਨਵਾਈਆ। ਏਕਾ ਦੱਸੇ ਰਾਹ ਸੁਖਾਲਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਆਪ ਉਠਾਇਆ, ਲੱਖ ਚੁਰਾਸੀ ਭਾਂਡਾ ਫੋਲ। ਆਪਣਾ ਤਰਸ ਆਪ ਕਮਾਇਆ, ਦੇਵੇ ਵਸਤ ਨਾਮ ਅਨਮੋਲ। ਕੀਟ ਹਸਤ ਏਕਾ ਰੰਗ ਰੰਗਾਇਆ, ਏਕਾ ਵਸਣਹਾਰਾ ਕੋਲ। ਸਾਚੀ ਰੀਤ ਮਾਤ ਚਲਾਇਆ, ਅੰਮ੍ਰਿਤ ਆਤਮ ਬਖ਼ਸ਼ੇ ਪੌਹਲ। ਗੀਤ ਸੁਹਾਗੀ ਏਕਾ ਗਾਇਆ, ਅਨਹਦ ਵੱਜੇ ਅਗੰਮੀ ਢੋਲ। ਕਾਇਆ ਮੰਦਰ ਦਏ ਸੁਹਾਇਆ, ਸਤਿਗੁਰ ਪੂਰਾ ਅੰਦਰੇ ਅੰਦਰ ਬੋਲ। ਅੰਮ੍ਰਿਤ ਕਵਲ ਦਏ ਭਰਾਈਆ, ਉਲਟੀ ਕਰੇ ਨਾਭੀ ਕੌਲ। ਧਰਤ ਧਵਲ ਦਏ ਵਡਿਆਇਆ, ਲੇਖਾ ਜਾਣੇ ਧਰਤ ਧੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਏਕਾ ਹਰਿ ਆਦਿ ਜੁਗਦਿ ਜੁਗਾ ਜੁਗੰਤਰ ਜਨ ਭਗਤਾਂ ਬੁਝਾਏ ਲੱਗੀ ਬਸੰਤਰ, ਆਤਮ ਅੰਤਰ ਜਾਏ ਮਵਲ।