੨ ਮਾਘ ੨੦੧੭ ਬਿਕਰਮੀ ਪਰਗਟ ਸਿੰਘ ਦੇ ਗ੍ਰਹਿ ਪਿੰਡ ਲੱਲੀਆਂ ਕਲਾਂ
ਹਰਿ ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਵਡੀ ਵਡਿਆਈਆ। ਸਚਖੰਡ ਵਸੇ ਸੱਚੀ ਧਰਮਸਾਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦੀ ਖੇਲ ਨਿਰਾਲ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪ ਕਰਾਈਆ। ਲੇਖਾ ਜਾਣੇ ਦੋ ਜਹਾਨ, ਰੂਪ ਅਨੂਪ ਸਤਿ ਸਰੂਪ ਰਿਹਾ ਪ੍ਰਗਟਾਈਆ। ਲੋਕਮਾਤ ਹੋਏ ਪਰਧਾਨ, ਅਨਭਵ ਆਪਣਾ ਭੇਵ ਖੁਲ੍ਹਾਈਆ। ਗੁਰਮੁਖ ਸਾਚੇ ਵੇਖੇ ਲਾਲ, ਲੱਖ ਚੁਰਾਸੀ ਫੋਲ ਫੁਲਾਈਆ। ਸਤਿ ਵਖਾਏ ਸੇਜ ਮਿਰਗਸ਼ਾਲ, ਹਰਿਜਨ ਸਾਚੇ ਆਪ ਬਹਾਈਆ। ਜੁਗਾ ਜੁਗੰਤਰ ਫਲ ਲਗਾਏ ਸਾਚੇ ਪੱਤ ਡਾਲ, ਪਤ ਡਾਲੀ ਆਪ ਮਹਿਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਵਖਾਈਆ। ਚਰਨ ਪ੍ਰੀਤੀ ਨਿਭੇ ਨਾਲ, ਸਗਲਾ ਸੰਗ ਆਪ ਨਿਭਾਈਆ। ਦੇਵੇ ਨਾਮ ਸੱਚਾ ਧਨ ਮਾਲ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਆਦਿ ਪੁਰਖ ਹਰਿ ਪੁਰਖ ਅਬਿਨਾਸ਼ਾ, ਅਲਖ ਅਗੋਚਰ ਆਪਣਾ ਨਾਉਂ ਧਰਾਇੰਦਾ। ਸਚਖੰਡ ਵਾਸੀ ਖੇਲ ਤਮਾਸ਼ਾ, ਥਿਰ ਘਰ ਸਾਚੇ ਵੇਖ ਵਖਾਇੰਦਾ। ਮੰਡਲ ਮੰਡਪ ਪਾਵੇ ਰਾਸਾ, ਲੋਆਂ ਪੁਰੀਆਂ ਨਾਚ ਨਚਾਇੰਦਾ। ਲੱਖ ਚੁਰਾਸੀ ਕਰ ਕਰ ਵਾਸਾ, ਘਟ ਘਟ ਦੀਪ ਜੋਤ ਜਗਾਇੰਦਾ। ਦੀਵਾ ਬਾਤੀ ਕਰ ਪਰਕਾਸ਼ਾ, ਜੋਤੀ ਨੂਰ ਡਗਮਗਾਇੰਦਾ। ਭਗਤ ਭਗਵੰਤ ਪੂਰਨ ਕਰੇ ਆਸਾ, ਆਸ ਨਿਰਾਸ ਨਾ ਕੋਈ ਵਖਾਇੰਦਾ। ਆਪੇ ਹੋਵੇ ਦਾਸੀ ਦਾਸਾ, ਨਿਤ ਨਵਿਤ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਆਦਿ ਪੁਰਖ ਹਰਿ ਮਿਹਰਬਾਨ, ਇਕ ਇਕੱਲਾ ਏਕੰਕਾਰਿਆ। ਸਚਖੰਡ ਨਿਵਾਸੀ ਸ੍ਰੀ ਭਗਵਾਨ, ਕਰੇ ਖੇਲ ਅਗੰਮ ਅਪਾਰਿਆ। ਥਿਰ ਘਰ ਵੇਖੇ ਮਾਰ ਧਿਆਨ, ਨਿਰਗੁਣ ਰੂਪ ਆਪ ਨਿਰੰਕਾਰਿਆ। ਸ਼ਬਦ ਅਗੰਮੀ ਧੁਰ ਫ਼ਰਮਾਨ, ਨਾਦ ਅਨਾਦੀ ਬੋਲੇ ਸਤਿ ਜੈਕਾਰਿਆ। ਕਰੇ ਖੇਲ ਦੋ ਜਹਾਨ, ਆਪਣੀ ਖੇਲ ਆਪ ਕਰਾ ਰਿਹਾ। ਤ੍ਰੈ ਤ੍ਰੈ ਚੇਲਾ ਕਰ ਪਰਧਾਨ, ਸਾਚਾ ਮੇਲਾ ਮੇਲ ਮਿਲਾ ਰਿਹਾ। ਲੱਖ ਚੁਰਾਸੀ ਦੇਵੇ ਦਾਨ, ਸਾਚੀ ਵਸਤ ਇਕ ਵਰਤਾ ਰਿਹਾ। ਲੋਕਮਾਤ ਖੋਲ੍ਹ ਦੁਕਾਨ, ਨੌਂ ਖੰਡ ਵੰਡ ਵੰਡਾ ਰਿਹਾ। ਕਰੇ ਖੇਲ ਗੁਣ ਨਿਧਾਨ, ਲੇਖਾ ਲੇਖ ਨਾ ਕੋਈ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾ ਲਿਆ। ਆਦਿ ਪੁਰਖ ਏਕੰਕਾਰ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਸਚਖੰਡ ਦੁਆਰੇ ਹੋ ਉਜਿਆਰ, ਜੋਤੀ ਨੂਰ ਡਗਮਗਾਇੰਦਾ। ਥਿਰ ਘਰ ਸਾਚੇ ਪਾਵੇ ਸਾਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਰਾਜ ਰਾਜਾਨਾ ਹੁਕਮ ਚਲਾਇੰਦਾ। ਬ੍ਰਹਿਮੰਡ ਖੰਡ ਪਾਵਣਹਾਰਾ ਸਾਰ, ਜੇਰਜ ਅੰਡ ਫੋਲ ਫੁਲਾਇੰਦਾ। ਉਤਭੁਜ ਸੇਤਜ ਦਏ ਹੁਲਾਰ, ਸਚ ਹੁਲਾਰਾ ਇਕ ਰਖਾਇੰਦਾ। ਕਰੇ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰ, ਗ੍ਰਹਿ ਮੰਦਰ ਆਪ ਵਜਾਇੰਦਾ। ਹਰਿਜਨ ਸਾਚੇ ਲਏ ਉਭਾਰ, ਆਪ ਆਪਣੀ ਬੂਝ ਬੁਝਾਇੰਦਾ। ਇਕ ਵਖਾਏ ਚਰਨ ਦੁਆਰ, ਸਚ ਘਰ ਬਾਰਾ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਸਮਝਾਇੰਦਾ। ਗੁਰਮੁਖ ਸਾਚਾ ਆਪ ਸਮਝਾਇਆ, ਆਪਣਾ ਪਰਦਾ ਦਏ ਉਠਾਈਆ। ਆਪਣੇ ਮਾਰਗ ਆਪੇ ਲਾਇਆ, ਰੂਪ ਅਨੂਪ ਆਪ ਦਰਸਾਈਆ। ਤ੍ਰੈਗੁਣ ਮਾਇਆ ਬੰਧਨ ਤੋੜ ਤੁੜਾਇਆ, ਜਗਤ ਜੰਜਾਲਾ ਮੂਲ ਚੁਕਾਈਆ। ਸ਼ਬਦ ਅਨਾਦੀ ਛੰਦਨ ਇਕ ਸੁਣਾਇਆ, ਗੀਤ ਸੁਹਾਗੀ ਆਪੇ ਗਾਈਆ। ਪਰਮਾਨੰਦਨ ਆਪ ਸਮਾਇਆ, ਨਿਜਾਨੰਦ ਵੱਜੇ ਵਧਾਈਆ। ਸਾਚਾ ਚੰਦਨ ਮਸਤਕ ਟਿੱਕਾ ਆਪ ਲਗਾਇਆ, ਜੋਤ ਲਿਲਾਟ ਕਰ ਰੁਸ਼ਨਾਈਆ। ਗੁਰਸਿਖ ਬਖ਼ਸ਼ੰਦਨ ਨਾਉਂ ਧਰਾਇਆ, ਪਾਰਬ੍ਰਹਮ ਬੇਪਰਵਾਹੀਆ। ਮਨਮੁਖਾਂ ਕੰਡਾਂ ਵੱਢਣ ਲੋਕਮਾਤ ਜਗ ਫੇਰਾ ਪਾਇਆ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਸਾਚਾ ਸੁਤ ਦੁਲਾਰਾ, ਹਰਿ ਸਾਚਾ ਸਚ ਉਠਾਇੰਦਾ। ਆਦਿ ਜੁਗਾਦੀ ਹੋ ਉਜਿਆਰਾ, ਨਿਰਗੁਣ ਸਰਗੁਣ ਰੂਪ ਮੇਲ ਮਿਲਾਇੰਦਾ। ਦੀਨਾਂ ਨਾਥ ਸੰਤਨ ਦਏ ਸਹਾਰਾ, ਦਰਦ ਦੁੱਖ ਭੈ ਭੰਜਣ ਆਪਣਾ ਨਾਉਂ ਧਰਾਇੰਦਾ। ਮਾਇਆ ਮਮਤਾ ਮੋਹ ਚੁੱਕੇ ਜਗਤ ਵਿਕਾਰਾ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਮਹੱਲ ਅਟਲ ਵਖਾਏ ਉਚ ਮੁਨਾਰਾ, ਸਚ ਘਰ ਬਾਰਾ ਇਕ ਸੁਹਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਗੁਰਮੁਖ ਵੇਖ ਵਖਾਇੰਦਾ। ਗੁਰ ਗੁਰ ਗੁਰਮੁਖ ਗੁਰ ਗੁਰ ਦਾਸ, ਦਾਸਨ ਦਾਸੀ ਸੇਵ ਕਮਾਈਆ। ਪੂਰਬ ਜਨਮ ਪੂਰੀ ਹੋਈ ਆਸ, ਆਸਾ ਤ੍ਰਿਸ਼ਨਾ ਪੂਰ ਨਾ ਕੋਈ ਕਰਾਈਆ। ਏਕਾ ਵਰ ਮੰਗੇ , ਚਰਨ ਧਿਆਨ ਲਗਾਈਆ। ਅਠਾਰਾਂ ਭਾਰ ਮੇਰੀ ਕਰੇ ਨਾ ਬੰਦ ਖ਼ਲਾਸ, ਸਤ ਸਮੁੰਦਰ ਲਿਖ ਲਿਖ ਥੱਕੇ ਸ਼ਾਹੀਆ। ਬਿਨ ਤੁਧ ਹਰਿ ਜੂ ਕੋਈ ਨਾ ਬੁਝਾਏ ਮੇਰੀ ਪਿਆਸ, ਤੇਰਾ ਦਰਸ ਮੇਰੀ ਤ੍ਰਿਪਤ ਪੂਰਨ ਦਏ ਕਰਾਈਆ। ਕੋਟਨ ਕੋਟ ਜਨਮ ਰਸਨਾ ਗਾਏ ਸਵਾਸ, ਲੇਖਾ ਇਕ ਨਾ ਲੱਗੇ ਰਾਈਆ। ਕੋਟਨ ਕੋਟ ਜੁਗ ਬੀਤੇ ਖਾਏ ਰਿਹਾ ਕਾਲ ਗਰਾਸ, ਜਮਕਾਲ ਵੇਖ ਵਖਾਈਆ। ਮਹਾਕਾਲ ਹੋਏ ਉਦਾਸ, ਆਤਮ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਗੁਰਮੁਖ ਚਾਤ੍ਰਿਕ ਰਿਹਾ ਬਿਲਲਾਈਆ। ਗੁਰਦਾਸ ਗੁਰਮੁਖ ਗੁਰਮੁਖ ਲੇਖ ਜਾਣਿਆ, ਪੁਰਖ ਅਬਿਨਾਸ਼ੀ ਹੋ ਤਿਆਰਾ। ਮਾਨਸ ਦੇਹੀ ਹਰਿ ਰੰਗ ਮਾਣਿਆ, ਅਲਖ ਅਗੋਚਰ ਅਗੰਮ ਅਪਾਰਾ। ਵੇਖਣਹਾਰਾ ਬਾਲ ਅਞਾਣਿਆ, ਦੇਵਣਹਾਰਾ ਨਾਮ ਸਹਾਰਾ। ਮੂਰਖ ਮੂੜ੍ਹ ਚਤੁਰ ਸੁਘੜ ਬਣਾਏ ਸਿਆਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪੇ ਜਾਣੇ ਆਪਣੇ ਭਾਣਿਆਂ। ਗੁਰਦਾਸ ਗੁਰ ਸਰਨ ਸਰਨਾਈਆ। ਗੁਰ ਗੁਰਮੁਖ ਹਰਿ ਹਰਿ ਪਾਇਆ, ਆਤਮ ਅੰਤਰ ਵੱਜੇ ਵਧਾਈਆ। ਗ੍ਰਹਿ ਮੰਦਰ ਹੋਏ ਰੁਸ਼ਨਾਇਆ, ਮਿਲਿਆ ਮੇਲ ਸਾਚੇ ਮਾਹੀਆ। ਵਿਛੜ ਕਦੇ ਨਾ ਜਾਇਆ, ਦੋਏ ਜੋੜ ਪਏ ਸਰਨਾਈਆ। ਸੀਸ ਜਗਦੀਸ਼ ਇਕ ਝੁਕਾਇਆ, ਹਉਂ ਮੰਗਾਂ ਠੰਡੀ ਛਾਈਂਆ। ਸਿਰ ਆਪਣਾ ਹੱਥ ਰਖਾਇਆ, ਤੇਰਾ ਸੰਗ ਵੇਖਾਂ ਚਾਈਂ ਚਾਈਂਆ। ਚੇਤਨ ਰੂਪ ਆਪ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰਮੁਖ ਤੇਰੀ ਚਲੇ ਸਚ ਰਜ਼ਾਈਆ। ਗੁਰਦਾਸ ਗੁਰ ਲੇਖਾ ਅਨੰਦ, ਅਨੰਦ ਮੰਗਲ ਹਰਿ ਗਾਇਆ। ਨਿਰਗੁਣ ਸਤਿ ਸਰੂਪ ਸੁਣਾਇਆ ਸੁਹਾਗੀ ਛੰਦ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਤੇਰਾ ਰੂਪ ਮੇਰਾ ਸ਼ਬਦ ਸੀਤਲ ਧਾਰ ਗੰਗ, ਸਤਿਜੁਗ ਦਏ ਵਹਾਇਆ। ਤੇਰੀ ਮੇਰੀ ਏਕਾ ਗੰਢ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਇਆ। ਤੇਰਾ ਮੇਰਾ ਸਗਲਾ ਸਾਥ ਵਿਚ ਬ੍ਰਹਿਮੰਡ, ਲੋਆਂ ਪੁਰੀਆਂ ਤੇਰੀ ਗੋਦ ਬਹਾਇਆ। ਬਿਨ ਤੇਰੀ ਕ਼ਲਮ ਨੌਂ ਸੌ ਚੁਰਾਨਵਾਂ ਚੌਕੜੀ ਜੁਗ ਹੋਇਆ ਰੰਡ, ਹਰਿ ਕੰਤ ਸੁਹਾਗ ਨਾ ਕੋਈ ਮਿਲਾਇਆ। ਬਿਨ ਤੇਰੀ ਕ਼ਲਮ ਨੌਂ ਖੰਡ ਪ੍ਰਿਥਮੀ ਕੋਇ ਨਾ ਮੇਟੇ ਭੇਖ ਪਖੰਡ, ਕੂੜੀ ਕਿਰਿਆ ਨਾ ਦਏ ਗਵਾਇਆ। ਬਿਨ ਤੇਰੀ ਕ਼ਲਮ ਕੋਈ ਨਾ ਗਾਏ ਹਰਿ ਕਾ ਛੰਦ, ਗੀਤ ਸੁਹਾਗੀ ਇਕ ਗਾਇਆ। ਬਿਨ ਤੇਰੀ ਕ਼ਲਮ ਲੋਕਮਾਤ ਨਾ ਕਰੇ ਖੰਡ ਖੰਡ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇਆ। ਬਿਨ ਤੇਰੀ ਕ਼ਲਮ ਕਲਜੁਗ ਕਰੇ ਨਾ ਕੋਈ ਬੰਦ, ਸਤਿਜੁਗ ਸਾਚਾ ਮਾਤ ਧਰਾਇਆ। ਬਿਨ ਤੇਰੀ ਕ਼ਲਮ ਗੁਰਮੁਖਾਂ ਦੇਵੇ ਨਾ ਪਰਮਾਨੰਦ, ਚਾਰ ਵੇਦ ਛੇ ਸ਼ਾਸਤਰ ਪੁਰਾਨ ਅਠਾਰਾਂ ਰਹੇ ਕੁਰਲਾਇਆ। ਬਿਨ ਤੇਰੀ ਕ਼ਲਮ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਸ਼ਅੱਖਰ ਗਿਆ ਪੜ੍ਹਾਇਆ। ਨਿਸ਼ਅੱਖਰ ਹਰਿ ਪੜ੍ਹਾਇਆ, ਲੇਖਾ ਲਿਖਣ ਵਿਚ ਨਾ ਆਈਆ। ਕਲਮੀ ਕਲਮਾ ਬੰਦ ਕਰਾਇਆ, ਕਾਗ਼ਜ਼ ਕ਼ਲਮ ਨਾ ਲਿਖੇ ਸ਼ਾਹੀਆ। ਧੁਰ ਫ਼ਰਮਾਨਾ ਇਕ ਜਣਾਇਆ, ਧੁਰ ਦੀ ਬਾਣੀ ਬਾਣ ਲਗਾਈਆ। ਗੁਰਦਾਸ ਆਸ ਇਕ ਲਗਾਇਆ, ਮਿਲੇ ਮੇਲ ਸੱਚੇ ਸ਼ਹਿਨਸ਼ਾਹੀਆ। ਦੋ ਜਹਾਨਾਂ ਪੰਧ ਮੁਕਾਇਆ, ਮੰਡਲ ਰਾਸ ਵੇਖ ਵਖਾਈਆ। ਦੋਹਾਂ ਵਿਚੋਲਾ ਮੇਲ ਮਿਲਾਇਆ, ਸਤਿਜੁਗ ਕਲਜੁਗ ਵੇਖੇ ਥਾਉਂ ਥਾਈਂਆ। ਪੂਰਬ ਲਹਿਣਾ ਦਏ ਮੁਕਾਇਆ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਕਾ ਦਰਸ ਗੁਰੂ ਗੁਰ ਪਿਆਰ, ਗੁਰ ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਨਿਝਰ ਧਾਰ ਆਪ ਚਲਾਈਆ। ਨਿਝਰ ਧਾਰ ਅੰਮ੍ਰਿਤ ਰਸ, ਸੋ ਪੁਰਖ ਨਿਰੰਜਣ ਆਪ ਪਿਆਇੰਦਾ। ਹਰਿ ਪੁਰਖ ਨਿਰੰਜਣ ਹਿਰਦੇ ਵਸ, ਏਕੰਕਾਰਾ ਮੇਲ ਮਿਲਾਇੰਦਾ। ਆਦਿ ਨਿਰੰਜਣ ਜੋਤੀ ਨੂਰ ਕਰੇ ਕੋਟਨ ਰਵ ਸਸ, ਨੂਰ ਨੁਰਾਨਾ ਡਗਮਗਾਇੰਦਾ। ਸ੍ਰੀ ਭਗਵਾਨ ਮਾਰਗ ਸਾਚਾ ਦੱਸ, ਸਾਚਾ ਘਰ ਇਕ ਵਸਾਇੰਦਾ। ਅਬਿਨਾਸ਼ੀ ਕਰਤਾ ਨੱਸ ਨੱਸ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਪਾਰਬ੍ਰਹਮ ਪ੍ਰਭ ਹੋਇਆ ਵਸ, ਵਿਛੜ ਕਦੇ ਨਾ ਜਾਇੰਦਾ। ਕਰੇ ਕਰਾਏ ਪੂਰੀ ਆਸ, ਚਰਨ ਭਰਵਾਸਾ ਇਕ ਰਖਾਇੰਦਾ। ਲੇਖਾ ਚੁੱਕੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਇੰਦਾ। ਸਚਖੰਡ ਦੁਆਰੇ ਕਰ ਨਿਵਾਸ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਹਰਿ ਵੇਖਿਆ, ਨਿਰਗੁਣ ਸਰਗੁਣ ਧਾਰ। ਪੂਰਬ ਦੇਣਾ ਵੇਖੇ ਲੇਖਿਆ, ਮਾਨਸ ਮਾਨਸ ਕਰ ਵਿਚਾਰ। ਜੋਤੀ ਜਾਮਾ ਧਾਰੇ ਭੇਖਿਆ, ਕਲ ਕਲਕੀ ਲਏ ਅਵਤਾਰ। ਆਪਣਾ ਲੇਖ ਆਪੇ ਵੇਖਿਆ, ਨਾ ਕੋਈ ਮੇਟਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਹਰਿ ਦਰਸ਼ਨ ਨੈਣ ਦੀਦਾਰ। ਹਰਿ ਦਰਸ਼ਨ ਨੈਣ ਦੀਦਾਰਿਆ, ਦਿਵਸ ਰੈਣ ਪ੍ਰਭਾਤ। ਗੁਰਦਾਸ ਗੁਰ ਪੈਜ ਸਵਾਰਿਆ, ਪੂਰੀ ਕਰੇ ਆਸ। ਜਗਤ ਬਣਾਇਆ ਸਚ ਲਿਖਾਰਿਆ, ਕਲਜੁਗ ਕਰੇ ਨਾਸ। ਗੁਰਮੁਖ ਉਠਾਏ ਸਚ ਦੁਲਾਰਿਆ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪ੍ਰਭਾਸ। ਆਪਣਾ ਖੇਲ ਆਪ ਕਰਾ ਰਿਹਾ, ਕਰੇ ਖੇਲ ਪੁਰਖ ਅਬਿਨਾਸ਼। ਰੂਪ ਰੰਗ ਰੇਖ ਨਾ ਕੋਈ ਜਣਾ ਰਿਹਾ, ਜੋਤੀ ਜੋਤ ਨੂਰ ਪ੍ਰਕਾਸ਼। ਪ੍ਰਿਥਮੀ ਆਕਾਸ਼ ਵੇਖ ਵਖਾ ਰਿਹਾ, ਗਗਨ ਮੰਡਲ ਪਾਵੇ ਰਾਸ। ਰੂਪ ਰੰਗ ਰੇਖ ਨਾ ਕੋਈ ਜਣਾ ਰਿਹਾ, ਜੋਤੀ ਜੋਤ ਨੂਰ ਪ੍ਰਕਾਸ਼। ਗੋਪੀ ਕਾਹਨ ਆਪ ਨਚਾ ਰਿਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਰੱਖੇ ਸਦਾ ਪਾਸ। ਗੁਰਦਾਸ ਹਰਿ ਭਾਇਆ, ਪਾਇਆ ਗਹਿਰ ਗੰਭੀਰ। ਪ੍ਰਭ ਸਾਂਤਕ ਸਤਿ ਵਰਤਾਇਆ, ਠਾਂਡਾ ਜਗਤ ਸਰੀਰ। ਆਤਮ ਰਸ ਚਖਾਇਆ, ਅੰਮ੍ਰਿਤ ਜਿਉਂ ਅਨਮੁਲਾ ਸੀਰ। ਹੱਸ ਹੱਸ ਗੋਦ ਬਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸਾਚੀ ਧੀਰ। ਸਾਚੀ ਧੀਰ ਧਰਾਇੰਦਾ, ਕਰ ਕਿਰਪਾ ਗੁਣ ਨਿਧਾਨ। ਗੁਰਦਾਸ ਤੇਰੀ ਪੂਰੀ ਆਸ ਕਰਾਇੰਦਾ, ਦੋ ਜਹਾਨ ਵਖਾਏ ਇਕ ਨਿਸ਼ਾਨ। ਰਾਤੀ ਸੁਤਿਆਂ ਬ੍ਰਹਿਮੰਡਾਂ ਵਿਚ ਨਾਲ ਫਿਰਾਇੰਦਾ, ਕਿਰਪਾ ਕਰੇ ਜਾਣੀ ਜਾਣ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਉਂਗਲੀ ਲਾਇੰਦਾ, ਖੇਲੇ ਖੇਲ ਸ੍ਰੀ ਭਗਵਾਨ। ਸਾਚੇ ਸਤਿਜੁਗ ਸੋਭਾ ਪਾਇੰਦਾ, ਆਦਿ ਜੁਗਾਦੀ ਨੌਜਵਾਨ। ਸੱਚਾ ਸੀਸ ਤਾਜ ਟਿਕਾਇੰਦਾ, ਪੰਚਮ ਮੁਖੀ ਨਿਗਹਬਾਨ। ਜਗਤ ਜਗਦੀਸ਼ ਸੇਵ ਕਮਾਇੰਦਾ, ਭਗਤ ਭਗਵੰਤ ਲਏ ਪਛਾਣ। ਹਰਿ ਸਾਚੇ ਸੰਤ ਆਪਣੇ ਲੇਖੇ ਪਾਇੰਦਾ, ਧੁਰਦਰਗਾਹੀ ਧੁਰ ਦੀ ਏਕਾ ਬਾਣ। ਗੁਰਮੁਖ ਸਾਚੇ ਆਪ ਉਠਾਇੰਦਾ, ਸ਼ਬਦ ਜਣਾਏ ਸਚ ਫ਼ਰਮਾਨ। ਗੁਰਸਿਖ ਆਪਣੀ ਗੋਦ ਟਿਕਾਇੰਦਾ, ਵੇਖਣਹਾਰਾ ਬਾਲ ਨਿਧਾਨ। ਸ਼ਬਦ ਨਗਾਰੇ ਚੋਟ ਲਗਾਇੰਦਾ, ਕਾਇਆ ਮੰਦਰ ਚੜ੍ਹ ਸਚ ਮਕਾਨ। ਦਸਮ ਦੁਆਰੀ ਡੇਰਾ ਲਾਇੰਦਾ, ਕਰ ਕਿਰਪਾ ਆਪ ਮਿਹਰਵਾਨ। ਸ਼ਬਦ ਅਨਾਦੀ ਨਾਦ ਵਜਾਇੰਦਾ, ਆਪ ਸੁਣਾਏ ਸੱਚੀ ਧੁਨਕਾਨ। ਅੰਮ੍ਰਿਤ ਸਾਚਾ ਜਾਮ ਪਿਆਇੰਦਾ, ਨਿਝਰ ਝਿਰਨਾ ਝਿਰੇ ਮਹਾਨ। ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਇਕ ਰਖਾਏ ਸਾਚੀ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਦੇਵੇ ਮਾਣ। ਮਾਣ ਨਿਮਾਣਿਆਂ ਦੇਵਣਹਾਰਾ, ਏਕਾ ਏਕੰਕਾਰ। ਆਦਿ ਜੁਗਾਦੀ ਪਾਵੇ ਸਾਰਾ, ਲੋਕਮਾਤ ਲਏ ਅਵਤਾਰ। ਕਲਜੁਗ ਅੰਤਮ ਖੇਲ ਨਿਆਰਾ, ਨਾ ਕੋਈ ਜਾਣੇ ਜੀਵ ਗਵਾਰ। ਪਰਗਟ ਹੋਇਆ ਹਰਿ ਕਰਤਾਰਾ, ਰੂਪ ਅਨੂਪ ਸੱਚੀ ਸਰਕਾਰ। ਹੁਕਮੀ ਹੁਕਮ ਕਰੇ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
