੧੬ ਮੱਘਰ ੨੦੧੭ ਬਿਕਰਮੀ ਗੁਰਮੇਜ ਸਿੰਘ ਦੇ ਘਰ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ
ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਭਗਤਨ ਮੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਸਤਿ ਅਨੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰਮੁਖਾਂ ਵਸੇ ਚੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰਸਿਖ ਰਹੇ ਅਤੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਹੋਏ ਪਤਤ ਪੁਨੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਵੇਖੇ ਸਾਚੀ ਰੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਸੁਣੇ ਸੁਹਾਗੀ ਗੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਵੇਖੇ ਧਾਮ ਅਨਡੀਠ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਨਾਤਾ ਤੁੱਟੇ ਮੰਦਰ ਮਸੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਲੇਖਾ ਚੁੱਕੇ ਹਸਤ ਕੀਟ, ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਮਾਣਸ ਜਨਮ ਜਾਏ ਜੀਤ। ਹਰਿ ਕਿਰਪਾ ਗੁਰ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਪਰਖਣਹਾਰਾ ਨੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਭਗਤਨ ਰੰਗ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਸੰਤਨ ਸੰਗ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰਮੁਖਾਂ ਵੱਜੇ ਨਾਮ ਮਰਦੰਗ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰਸਿਖ ਦਰਸ਼ਨ ਪਾਏ ਆਤਮ ਅੰਦਰ ਲੰਘ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਮਿਲੇ ਸੇਜ ਸੁਹਾਵੀ ਪਲੰਘ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਹਉਮੇ ਹੰਗਤਾ ਢਹੇ ਝੂਠੀ ਕੰਧ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਆਏ ਪਰਮਾਨੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਘਰ ਚੜ੍ਹੇ ਜੋਤ ਨਿਰੰਜਣ ਚੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਖ਼ੁਸ਼ੀ ਹੋਏ ਬੰਦ ਬੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰ ਨਾਉਂ ਗਾਇਆ ਬੱਤੀ ਦੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਪੰਚ ਵਿਕਾਰਾ ਕਰੇ ਖੰਡ ਖੰਡ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਜਗਤ ਤ੍ਰਿਸ਼ਨਾ ਮਾਇਆ ਮਮਤਾ ਚੁਕਿਆ ਮੋਹ ਗੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰ ਸਤਿਗੁਰ ਹੋਏ ਬਖ਼ਸ਼ੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਸਿਖਾਂ ਚੁਕਾਏ ਦੋ ਜਹਾਨਾਂ ਪੰਧ। ਹਰਿ ਕਿਰਪਾ ਗੁਰ ਪੇਖਿਆ, ਗੁਰ ਕਿਰਪਾ ਭਗਤਨ ਪਿਆਰ। ਹਰਿ ਕਿਰਪਾ ਗੁਰ ਲਿਖੇ ਲੇਖਿਆ, ਗੁਰ ਕਿਰਪਾ ਹੋਏ ਆਧਾਰ। ਹਰਿ ਕਿਰਪਾ ਗੁਰ ਦਰ ਦਰਵੇਸਿਆ, ਗੁਰ ਕਿਰਪਾ ਗੁਰਮੁਖ ਵੇਖੇ ਦਰ ਦਰਬਾਰ। ਹਰਿ ਕਿਰਪਾ ਗੁਰ ਲੇਖਾ ਲਿਖਾਏ ਬ੍ਰਹਮਾ ਵਿਸ਼ਨ ਮਹੇਸ਼ਿਆ, ਗੁਰ ਕਿਰਪਾ ਗੁਰਸਿਖ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੈਠ ਠਾਂਡੇ ਦਰਬਾਰ। ਠਾਂਡਾ ਦਰਬਾਰ ਹਰਿ ਨਿਰੰਕਾਰਾ, ਗ੍ਰਹਿ ਮੰਦਰ ਇਕ ਵਸਾਈਆ। ਨਰ ਹਰਿ ਨਰਾਇਣ ਹਰੀ ਹਰਿ ਹੋ ਉਜਿਆਰਾ, ਅਨਭਵ ਅਨਦ੍ਰਿਸ਼ਟ ਆਪਣਾ ਰੂਪ ਪ੍ਰਗਟਾਈਆ। ਬੋਧ ਅਗਾਧ ਸ਼ਬਦ ਧੁਨ ਨਾਦ ਬੋਲ ਜੈਕਾਰਾ, ਬ੍ਰਹਮ ਬ੍ਰਹਿਮਾਦ ਆਦਿ ਜੁਗਾਦਿ ਸੁਣਾਈਆ। ਲੋਕਮਾਤ ਖੇਲ ਨਿਆਰਾ, ਕਰੇ ਕਰਾਏ ਪਰਵਰਦਿਗਾਰ ਸਾਂਝਾ ਯਾਰਾ, ਤੌਫ਼ੀਕ਼ ਇਕ ਖ਼ੁਦਾਈਆ। ਖ਼ਾਲਕ ਖ਼ਲਕ ਰੂਪ ਅਗੰਮ ਅਪਾਰਾ, ਕਾਗਦ ਕ਼ਲਮ ਨਾ ਲਿਖਣਹਾਰਾ, ਰਸਨਾ ਜਿਹਵਾ ਨਾ ਕੋਈ ਸਿਫ਼ਤ ਸਾਲਾਹੀਆ। ਪਵਣ ਪਾਣੀ ਨਾ ਕੋਈ ਆਧਾਰਾ, ਜਗਤ ਬਸੰਤਰ ਨਾ ਕੋਈ ਹੁਲਾਰਾ, ਪ੍ਰਿਥਮੀ ਆਕਾਸ਼ ਨਾ ਕੋਈ ਵਡਿਆਈਆ। ਗਗਨ ਮੰਡਲ ਨਾ ਕੋਈ ਸਤਾਰਾ, ਰਵ ਸਸ ਨਾ ਕੋਈ ਤਾਰਾ, ਪੁਰੀ ਲੋਅ ਆਕਾਸ਼ ਪਰਕਾਸ਼ ਨਾ ਕੋਈ ਜਣਾਈਆ। ਅਲਖ ਅਗੋਚਰ ਅਗੰਮ ਅਪਾਰਾ, ਕਰੇੇ ਖੇਲ ਹਰਿ ਕਰਤਾਰਾ, ਕਰਤਾ ਪੁਰਖ ਬੇਪਰਵਾਹੀਆ। ਹਰਿ ਕਿਰਪਾ ਗੁਰ ਪਾਏ ਇਕ ਦੁਆਰਾ, ਗੁਰ ਕਿਰਪਾ ਮਿਲੇ ਨਾਮ ਆਧਾਰਾ, ਹਰਿ ਨਾਮੇ ਹਰਿ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰੀ ਹਰਿ ਆਪਣਾ ਰੂਪ ਧਰਾਈਆ। ਹਰੀ ਹਰਿ ਰੂਪ ਅਨੂਪਾ, ਰੇਖ ਰੰਗ ਨਾ ਕੋਈ ਜਣਾਇੰਦਾ। ਸਤਿ ਸਤਿਵਾਦੀ ਸਤਿ ਸਰੂਪਾ, ਸਤਿ ਸਤਿ ਸਤਿ ਆਪਣੀ ਖੇਲ ਖਿਲਾਇੰਦਾ। ਨੌਂ ਸਤਿ ਵਸਣਹਾਰਾ ਚਾਰੇ ਕੂਟਾ, ਏਕਾ ਦੂਆ ਆਪਣਾ ਰੰਗ ਰੰਗਾਇੰਦਾ। ਲੋਇਣ ਤੀਜਾ ਆਪੇ ਪੇਖਾ, ਚੌਥਾ ਪਦ ਡੇਰਾ ਲਾਇੰਦਾ। ਪੰਚਮ ਜਾਣੇ ਸਾਚੇ ਲੇਖਾ, ਛੇਵਾਂ ਛੱਪਰ ਨਾ ਕੋਈ ਛੁਹਾਇੰਦਾ। ਦੋਹਾਂ ਸਤਿ ਸਤਿ ਕਰੇ ਆਦੇਸਾ, ਅੱਠਵਾਂ ਅੱਠਾਂ ਤੱਤਾਂ ਵੇਖ ਵਖਾਇੰਦਾ। ਨੌਵਾਂ ਨੌਂ ਦਰ ਭਰਮ ਭੁਲੇਖਾ, ਭਗਵਨ ਭੇਵ ਕੋਈ ਨਾ ਪਾਇੰਦਾ। ਦਸਵਾਂ ਦਹਿ ਦਿਸ਼ਾ ਹੋਏ ਦਰਵੇਸ਼ਾ, ਗੁਰਸਿਖਾਂ ਸੇਵ ਕਮਾਇੰਦਾ। ਨਾ ਕੋਈ ਮੁੱਛ ਦਾੜੀ ਦਿਸੇ ਕੇਸਾ, ਮੂੰਡ ਮੁੰਡਾਏ ਨਾ ਰੂਪ ਵਟਾਇੰਦਾ। ਆਦਿ ਜੁਗਾਦਿ ਰਹੇ ਹਮੇਸ਼ਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ। ਆਪੇ ਜਾਣੇ ਆਪਣਾ ਪੇਸ਼ਾ, ਪੇਸ਼ਵਾ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਅਵਰ ਸੰਗ ਨਾ ਕੋਈ ਰਖਾਇੰਦਾ। ਹਰਿ ਕਿਰਪਾ ਗੁਰ ਸਗਲਾ ਸੰਗ, ਗੁਰ ਕਿਰਪਾ ਮਿਲੇ ਵਡਿਆਈਆ। ਗੁਰ ਕਿਰਪਾ ਪਾਰ ਜਾਏ ਲੰਘ, ਸ਼ੌਹ ਦਰਿਯਾ ਨਾ ਕੋਈ ਰੁੜ੍ਹਾਈਆ। ਹਰਿ ਕਿਰਪਾ ਗੁਰ ਲਾਏ ਅੰਗ, ਗੋਦ ਸੁਹੰਜਣੀ ਆਪ ਸੁਹਾਈਆ। ਗੁਰ ਕਿਰਪਾ ਉਪਜੇ ਪਰਮਾਨੰਦ, ਨਿਜਾਨੰਦ ਸਹਿਜ ਸੁਖਦਾਈਆ। ਗੁਰਮੁਖਾਂ ਬਣੇ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਕਲਜੁਗ ਜੀਵ ਭਾਗਾਂ ਮੰਦ, ਨੇਤਰ ਦਰਸ ਕੋਇ ਨਾ ਪਾਈਆ। ਅੰਤਮ ਟੁੱਟੀ ਨਾ ਸਕੇ ਗੰਢ, ਮਾਨਸ ਮਨੁੱਖ ਮਾਨਵ ਜਨਮ ਗਵਾਈਆ। ਸਾਹਿਬ ਸੁਲਤਾਨ ਸੁੱਤਾ ਦੇ ਕਰ ਕੰਡ, ਕਲ ਕਰਵਟ ਨਾ ਲਏ ਬਦਲਾਈਆ। ਭਰਮੇ ਭੁੱਲਾ ਜੇਰਜ ਅੰਡ, ਉਤਭੁਜ ਸੇਤਜ ਸੁਰਤ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਗਾਏ ਆਪਣੇ ਲੜ, ਲੱਖ ਚੁਰਾਸੀ ਵਿਚੋਂ ਫੜ, ਆਪਣੇ ਪੱਲੂ ਗੰਢ ਬੰਧਾਈਆ। ਹਰਿ ਕਿਰਪਾ ਗੁਰ ਗੁਰਮੁਖ ਮੇਲਾ, ਗੁਰਮੁਖ ਵੱਜੇ ਵਧਾਈਆ। ਏਕਾ ਰੰਗ ਰਵੇ ਗੁਰੂ ਗੁਰੂ ਗੁਰ ਚੇਲਾ, ਸ਼ਬਦ ਮੇਲਾ ਸਹਿਜ ਸੁਭਾਈਆ। ਪਾਰਬ੍ਰਹਮ ਪ੍ਰਭ ਪਾਇਆ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਈਆ। ਧੰਨ ਸੋ ਵਕ਼ਤ ਧੰਨ ਸੁ ਵੇਲਾ, ਜਿਤ ਵੇਲੇ ਘਰ ਮਿਲਿਆ ਸਾਚਾ ਮਾਹੀਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਕਲਜੁਗ ਨਿਰਗੁਣ ਨਿਰਵੈਰ ਨਿਹਕਲੰਕ ਜਾਮਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਖ਼ਸ਼ੇ ਚਰਨ ਕਵਲ ਕਵਲ ਚਰਨ ਧਿਆਨ, ਜੀਆ ਦਾਨ ਏਕਾ ਝੋਲੀ ਪਾਈਆ।
