੧੦ ਮਾਘ ੨੦੧੭ ਬਿਕਰਮੀ ਕੇਸਰ ਸਿੰਘ ਦੇ ਗ੍ਰਹਿ ਪਿੰਡ ਡਲੇਵਾਲ
ਸੋ ਪੁਰਖ ਨਿਰੰਜਣ ਜੁਗ ਜੁਗ ਖੇਲ ਖਿਲਾਇੰਦਾ, ਅਗੰਮ ਅਗੰਮੜਾ ਅਗੰਮੜੀ ਕਾਰ। ਹਰਿ ਪੁਰਖ ਨਿਰੰਜਣ ਜੁਗ ਜੁਗ ਵੇਸ ਵਟਾਇੰਦਾ, ਆਦਿ ਜੁਗਾਦੀ ਬੇਐਬ ਪਰਵਰਦਿਗਾਰ। ਏਕੰਕਾਰ ਜੁਗ ਜੁਗ ਰੂਪ ਧਰਾਇੰਦਾ, ਇਕ ਇਕੱਲਾ ਕਰ ਪਸਾਰ। ਆਦਿ ਨਿਰੰਜਣ ਜੁਗ ਜੁਗ ਨਾਉਂ ਪਰਗਟਾਇੰਦਾ, ਅਲਖ ਅਲਖਣਾ ਭੇਵ ਨਿਆਰ। ਅਬਿਨਾਸ਼ੀ ਕਰਤਾ ਜੁਗ ਜੁਗ ਖੇਲ ਖਿਲਾਇੰਦਾ, ਖੇਲਣਹਾਰ ਆਪ ਕਰਤਾਰ। ਸ੍ਰੀ ਭਗਵਾਨ ਜੁਗ ਜੁਗ ਆਪਣੀ ਧਾਰ ਚਲਾਇੰਦਾ, ਲੇਖਾ ਲਿਖ ਨਾ ਸਕੇ ਕੋਇ ਕਰ ਵਿਚਾਰ। ਪਾਰਬ੍ਰਹਮ ਜੁਗ ਜੁਗ ਆਪਣਾ ਬੰਧਨ ਪਾਇੰਦਾ, ਆਪੇ ਜਾਣੇ ਆਪਣੀ ਸਾਰ। ਜੁਗ ਜੁਗ ਸਚਖੰਡ ਦੁਆਰਾ ਹਰਿ ਨਿਰੰਕਾਰਾ ਆਪ ਸੁਹਾਇੰਦਾ, ਥਿਰ ਘਰ ਖੋਲ੍ਹੇ ਸਚ ਕਿਵਾੜ। ਸਚ ਸਿੰਘਾਸਣ ਆਸਣ ਲਾਇੰਦਾ, ਮਹੱਲ ਅਟਲ ਉਚ ਮੁਨਾਰ। ਸ਼ਾਹ ਸੁਲਤਾਨ ਆਪ ਅਖਵਾਇੰਦਾ, ਰਾਜ ਰਾਜਾਨਾ ਬਣ ਸਿਕਦਾਰ। ਸੀਸ ਤਾਜ ਇਕ ਰਖਾਇੰਦਾ, ਤਖ਼ਤ ਨਿਵਾਸੀ ਹੋ ਤਿਆਰ। ਅਨਭਵ ਆਪਣਾ ਰੂਪ ਪਰਗਟਾਇੰਦਾ, ਜੂਨੀ ਰਹਿਤ ਪੁਰਖ ਅਕਾਲ। ਧੁਰ ਫ਼ਰਮਾਨਾ ਆਪ ਸੁਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਨਿਆਰ। ਜੁਗ ਜੁਗ ਖੇਲ ਖਿਲਾਇੰਦਾ। ਹਰਿ ਕਰਤਾ ਬੇਪਰਵਾਹ, ਇਕ ਇਕੱਲਾ ਰੂਪ ਵਟਾਇੰਦਾ। ਆਪੇ ਬਣੇ ਸਚ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਨਿਰਗੁਣ ਨਿਰਗੁਣ ਦਏ ਸਲਾਹ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਆਪੇ ਆਪਣਾ ਨੂਰ ਧਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ਾ, ਆਪੇ ਜਾਣੇ ਆਪਣਾ ਸਚ ਤਮਾਸ਼ਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਸੋ ਪੁਰਖ ਨਿਰੰਜਣ ਆਦਿਨ ਅੰਤ, ਆਪਣੀ ਖੇਲ ਆਪ ਖਿਲਾਈਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਏਕੰਕਾਰਾ ਆਪੇ ਨਾਰੀ ਆਪੇ ਕੰਤ, ਕੰਤ ਕੰਤੂਹਲ ਆਪਣੇ ਹੱਥ ਰੱਖੇ ਵਡਿਆਈਆ। ਆਦਿ ਨਿਰੰਜਣ ਆਪੇ ਹੋਏ ਸੋਭਾਵੰਤ, ਨੂਰ ਨੁਰਾਨਾ ਏਕਾ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਆਦਿ ਅੰਤ, ਮਧ ਆਪਣੀ ਖੇਲ ਖਿਲਾਈਆ। ਅਬਿਨਾਸ਼ੀ ਕਰਤਾ ਪਾਰਬ੍ਰਹਮ ਆਪਣੇ ਦਰ ਦਰ ਦਰਵੇਸ਼ ਬਣੇ ਮੰਗਤ, ਆਪਣੀ ਭਿਛਿਆ ਆਪੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਰੂਪ ਆਪ ਧਰਾਈਆ। ਜੁਗ ਜੁਗ ਰੂਪ ਵਟਾਇੰਦਾ, ਅਲਖ ਅਲਖਣਾ ਬੇਪਰਵਾਹ। ਆਪਣਾ ਨਾਉਂ ਆਪ ਰਖਾਇੰਦਾ, ਨਾਉਂ ਨਿਰੰਕਾਰਾ ਸੱਚਾ ਸ਼ਹਿਨਸ਼ਾਹ। ਆਪਣੀ ਇਛਿਆ ਸਾਚੀ ਭਿਛਿਆ ਆਪੇ ਝੋਲੀ ਪਾਇੰਦਾ, ਸਤਿ ਭੰਡਾਰਾ ਦਏ ਵਰਤਾ। ਆਪਣਾ ਤਖ਼ਤ ਆਪ ਸੁਹਾਇੰਦਾ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹ। ਧੁਰ ਫ਼ਰਮਾਨਾ ਆਪ ਜਣਾਇੰਦਾ, ਹੁਕਮੀ ਹੁਕਮ ਦਏ ਸੁਣਾ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਬਣੇ ਪਿਤਾ ਮਾਂ। ਸੁਤ ਦੁਲਾਰਾ ਆਪੇ ਜਾਇੰਦਾ, ਆਪੇ ਗੋਦੀ ਲਏ ਟਿਕਾ। ਸ਼ਬਦੀ ਸ਼ਬਦ ਨਾਉਂ ਰਖਾਇੰਦਾ, ਰੂਪ ਰੰਗ ਕੋਇ ਜਾਣੇ ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਵੇਸ ਆਪ ਧਰਾ। ਵੇਸ ਅਵੱਲਾ ਇਕ ਇਕੱਲਾ, ਆਦਿ ਜੁਗਾਦਿ ਧਰਾਈਆ। ਵਸਣਹਾਰਾ ਸਚਖੰਡ ਮਹੱਲਾ, ਥਿਰ ਘਰ ਸਾਚੇ ਸੋਭਾ ਪਾਈਆ। ਆਪਣੀ ਜੋਤ ਆਪੇ ਰਲਾ, ਨੂਰ ਨੁਰਾਨਾ ਡਗਮਗਾਈਆ। ਆਪਣਾ ਆਸਣ ਆਪੇ ਮੱਲਾ, ਦੂਸਰ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਆਪ ਰਚਾਇੰਦਾ, ਕਿਰਪਾ ਕਰ ਗੁਣ ਨਿਧਾਨ। ਆਪਣਾ ਘਰ ਆਪ ਸੁਹਾਇੰਦਾ, ਆਪੇ ਨਿਰਗੁਣ ਹੋ ਪਰਧਾਨ। ਆਪਣਾ ਨੂਰ ਆਪੇ ਡਗਮਗਾਇੰਦਾ, ਆਪੇ ਵੇਖੇ ਸਤਿ ਨਿਸ਼ਾਨ। ਆਪਣਾ ਸੰਗ ਆਪ ਨਿਭਾਇੰਦਾ, ਆਪੇ ਹੋਏ ਨਿਗਹਬਾਨ। ਆਪਣੀ ਭਿਛਿਆ ਆਪੇ ਝੋਲੀ ਪਾਇੰਦਾ, ਆਪੇ ਦੇਵਣਹਾਰਾ ਦਾਨ। ਆਪਣਾ ਹੁਕਮ ਆਪ ਵਰਤਾਇੰਦਾ, ਆਪ ਸੁਣਾਏ ਧੁਰ ਫ਼ਰਮਾਨ। ਆਪਣਾ ਸੁਤ ਆਪ ਉਠਾਇੰਦਾ, ਸ਼ਬਦੀ ਸ਼ਬਦ ਵਡ ਬਲਵਾਨ। ਆਪਣਾ ਖੇਲ ਆਪ ਖਿਲਾਇੰਦਾ, ਖੇਲਣਹਾਰਾ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਵਸਣਹਾਰਾ ਸਚਖੰਡ ਸੱਚੇ ਮਕਾਨ। ਸਚਖੰਡ ਦੁਆਰਾ ਹਰਿ ਸੁਹਾਇੰਦਾ, ਇਕ ਇਕੱਲਾ ਏਕੰਕਾਰ। ਸਾਚੇ ਤਖ਼ਤ ਸੋਭਾ ਪਾਇੰਦਾ, ਤਖ਼ਤ ਨਿਵਾਸੀ ਹਰਿ ਕਰਤਾਰ। ਸ਼ਬਦ ਦੁਲਾਰਾ ਇਕ ਉਠਾਇੰਦਾ, ਦਰ ਘਰ ਸਾਚੇ ਕਰੇ ਪਿਆਰ। ਸਾਚੀ ਸੇਵਾ ਆਪ ਜਣਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਤਿਆਰ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਬਹਾਇੰਦਾ, ਤੇਰਾ ਰੂਪ ਅਗੰਮ ਅਪਾਰ। ਆਪਣਾ ਨਾਮ ਤੇਰਾ ਘਰ ਵਸਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪੇ ਜਾਣੇ ਆਪਣੀ ਕਾਰ। ਹਰਿ ਕਰਤਾ ਪੁਰਖ ਕਾਰ ਕਰਾਇੰਦਾ, ਆਦਿਨ ਅੰਤਾ ਹੋ ਤਿਆਰ। ਨਿਰਗੁਣ ਦੀਵਾ ਬਾਤੀ ਆਪ ਜਗਾਇੰਦਾ, ਕਮਲਾਪਾਤੀ ਮੀਤ ਮੁਰਾਰ। ਸਾਚੀ ਤਾਕੀ ਆਪ ਖੁਲ੍ਹਾਇੰਦਾ, ਥਿਰ ਘਰ ਖੋਲ੍ਹੇ ਆਪ ਕਿਵਾੜ। ਸ਼ਬਦ ਦੁਲਾਰਾ ਵਿਚ ਵਸਾਇੰਦਾ, ਆਪ ਆਪਣੀ ਕਿਰਪਾ ਧਾਰ। ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾਇੰਦਾ, ਸਿਰ ਰੱਖ ਹੱਥ ਸਮਰਥ ਦੇਵੇ ਇਕ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇਆ। ਹਰਿ ਪੁਰਖ ਨਿਰੰਜਣਾ ਦੁੱਖ ਭੈ ਭੰਜਣਾ, ਆਪਣਾ ਦਰਦ ਆਪ ਵੰਡਾਇਆ। ਏਕੰਕਾਰਾ ਆਪੇ ਬਣੇ ਆਪਣਾ ਸੱਜਣਾ, ਆਪ ਆਪਣਾ ਸੰਗ ਰਖਾਇਆ। ਆਦਿ ਨਿਰੰਜਣ ਆਪੇ ਕਰੇ ਆਪਣਾ ਮਜਨਾ, ਆਪ ਆਪਣਾ ਮੇਲ ਮਿਲਾਇਆ। ਸ੍ਰੀ ਭਗਵਾਨ ਨਾ ਘੜਿਆ ਨਾ ਭੱਜਣਾ, ਘੜਨ ਭੰਨਣਹਾਰ ਭੇਵ ਨਾ ਰਾਇਆ। ਅਬਿਨਾਸ਼ੀ ਕਰਤਾ ਆਪਣੇ ਮੰਦਰ ਆਪੇ ਬਹਿ ਬਹਿ ਸਜਣਾ, ਸਚ ਸਿੰਘਾਸਣ ਆਪ ਸੁਹਾਇਆ। ਪਾਰਬ੍ਰਹਮ ਆਪਣਾ ਪਰਦਾ ਆਪੇ ਕੱਜਣਾ, ਆਪੇ ਸਾਚੀ ਸੇਵ ਕਮਾਇਆ। ਸ਼ਬਦ ਦੁਲਾਰਾ ਏਕਾ ਗੱਜਣਾ, ਪੁਰਖ ਅਕਾਲ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਖਲਾਇਆ। ਸ਼ਬਦ ਦੁਲਾਰਾ ਉਠਿਆ, ਹਰਿ ਸਾਚਾ ਆਪ ਉਠਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਤੁਠਿਆ, ਆਪ ਆਪਣਾ ਬਲ ਰਖਾਇੰਦਾ। ਏਕਾ ਜਾਮ ਪਿਆਏ ਸਾਚਾ ਅੰਮ੍ਰਿਤ ਘੁਟਿਆ, ਆਪ ਆਪਣਾ ਜਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਦਿ ਆਦਿ ਆਪਣਾ ਨਾਉਂ ਪਰਗਟਾਇੰਦਾ। ਆਦਿ ਸ਼ਬਦ ਹਰਿ ਹਰਿ ਧਾਰ, ਸਾਰ ਸ਼ਬਦ ਦਏ ਵਡਿਆਈਆ। ਸਾਰ ਸ਼ਬਦ ਹਰਿ ਕਰ ਤਿਆਰ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਜੋਤੀ ਜਾਤਾ ਏਕੰਕਾਰ ਕਲ ਕਲ ਵਿਚ ਟਿਕਾਈਆ। ਆਪੇ ਬਖ਼ਸ਼ੇ ਆਪਣਾ ਸਚ ਪਿਆਰ, ਚਰਨ ਦੇਵੇ ਕਵਲ ਸਚ ਸਰਨਾਈਆ। ਆਪ ਵਖਾਏ ਆਪਣਾ ਖੋਲ੍ਹ ਕਿਵਾੜ, ਰੂਪ ਅਨੂਪ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦ ਦੁਲਾਰਾ ਆਪ ਸਮਝਾਈਆ। ਸ਼ਬਦ ਦੁਲਾਰਾ ਹਰਿ ਸਮਝਾਇਆ, ਆਪ ਆਪਣੀ ਕਿਰਪਾ ਧਾਰ। ਬ੍ਰਹਿਮੰਡ ਖੰਡ ਤੇਰੀ ਸੇਵਾ ਲਾਇਆ, ਸੇਵਾ ਕਰ ਹੋ ਤਿਆਰ। ਵਿਸ਼ਨ ਵਿਸ਼ਵ ਵਾਸਤਕ ਆਪਣਾ ਰੂਪ ਧਰਾਇਆ, ਵਿਸ਼ਵ ਕਰੇ ਖੇਲ ਨਿਆਰ। ਆਪਣੀ ਬੂੰਦ ਅੰਮ੍ਰਿਤ ਜਾਮ ਵਿਚ ਰਖਾਇਆ, ਝਿਰਨਾ ਝਿਰੇ ਅਪਰ ਅਪਾਰ। ਕਵਲਾ ਕਵਲ ਆਪ ਖਿਲਾਇਆ, ਆਪੇ ਅੰਦਰ ਆਪੇ ਬਾਹਰ। ਆਪੇ ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇਆ, ਆਪੇ ਜਾਣੇ ਆਪਣੀ ਧਾਰ। ਆਪੇ ਸੁੰਨ ਅਗੰਮ ਧੂਆਂਧਾਰ ਫੋਲ ਫੁਲਾਇਆ, ਨੂਰ ਜ਼ਹੂਰ ਕਰ ਉਜਿਆਰ। ਆਪੇ ਸ਼ੰਕਰ ਸੰਗ ਨਿਭਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਘਾੜਨ ਰਿਹਾ ਘੜ, ਦੂਸਰ ਹੋਰ ਨਾ ਕੋਇ ਜਣਾਇਆ। ਘਾੜਤ ਘੜੇ ਬਣ ਠਠਿਆਰ, ਹਰਿ ਸ਼ਬਦ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਏਕਾ ਗੁਣ ਦਏ ਸਮਝਾਈਆ। ਏਕਾ ਵਸਤ ਅਪਰ ਅਪਾਰ, ਨਿਰਗੁਣ ਦਾਤਾ ਝੋਲੀ ਪਾਈਆ। ਆਦਿ ਜੁਗਾਦਿ ਦੱਸੇ ਸਾਚੀ ਕਾਰ, ਭੁਲ ਕੋਇ ਨਾ ਜਾਈਆ। ਵਿਸ਼ਨੂੰ ਬਣਾ ਦਰ ਵਰਤਾਰ, ਸੇਵਕ ਸੇਵਾ ਇਕ ਸਮਝਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰ, ਲੱਖ ਚੁਰਾਸੀ ਦਏ ਵਡਿਆਈਆ। ਆਪਣਾ ਨਾਉਂ ਇਕ ਜੈਕਾਰ, ਤੇਰੇ ਮੰਦਰ ਦਏ ਵਸਾਈਆ। ਤੇਰਾ ਮੰਦਰ ਹੋਏ ਉਜਿਆਰ, ਏਕਾ ਨੂਰ ਜੋਤ ਰੁਸ਼ਨਾਈਆ। ਧੁਰ ਫ਼ਰਮਾਨਾ ਦੇਵੇ ਆਪਣੀ ਵਾਰ, ਬੋਧ ਅਗਾਧ ਕਰੇ ਪੜ੍ਹਾਈਆ। ਏਕਾ ਨਾਦ ਇਕ ਧੁਨਕਾਰ, ਏਕਾ ਰਾਗ ਆਪ ਸੁਣਾਈਆ। ਏਕਾ ਹੁਕਮ ਹਰਿ ਕਰਤਾਰ, ਅਭੁਲ ਅਭੁਲ ਅਭੁਲ ਆਪ ਜਣਾਈਆ। ਚਾਰੇ ਵੇਦਾਂ ਪਾਵੇ ਸਾਰ, ਚਾਰ ਚਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਰਚਨਾ ਆਪੇ ਵੇਖ ਵਖਾਈਆ। ਸਾਚੀ ਰਚਨ ਰਚਾਇੰਦਾ, ਕਰ ਕਿਰਪਾ ਗੁਣ ਨਿਧਾਨ। ਵਿਸ਼ਨ ਬ੍ਰਹਮਾ ਸ਼ਿਵ ਆਪ ਉਪਾਇੰਦਾ, ਆਪੇ ਹੋਇਆ ਮਿਹਰਵਾਨ। ਸ਼ਬਦੀ ਧੁਰ ਫ਼ਰਮਾਨਾ ਆਪ ਸੁਣਾਇੰਦਾ, ਆਪੇ ਜਾਣੇ ਜਾਣੀ ਜਾਣ। ਆਪਣਾ ਭੇਵ ਆਪ ਖੁਲ੍ਹਾਇੰਦਾ, ਨਿਰਗੁਣ ਨਿਰਗੁਣ ਹੋ ਪਰਧਾਨ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ, ਪੁਰਖ ਅਬਿਨਾਸ਼ੀ ਦੇਣਾ ਏਕਾ ਦਾਨ। ਸਾਚੀ ਵਸਤ ਮੰਗ ਮੰਗਾਇੰਦਾ, ਕਵਣ ਰੂਪ ਧਰੇ ਤੇਰਾ ਇਕ ਧਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹੋਣਾ ਮਿਹਰਵਾਨ। ਸੋ ਪੁਰਖ ਨਿਰੰਜਣ ਦਇਆ ਕਮਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਦਏ ਜਣਾਈਆ। ਆਪਣਾ ਰੂਪ ਆਪ ਧਰਾਇੰਦਾ, ਨਿਰਗੁਣ ਸਰਗੁਣ ਖੇਲ ਕਰਾਈਆ। ਹੰ ਤੇਰੀ ਵੰਡ ਵੰਡਾਇੰਦਾ, ਸੋਹੰ ਆਪਣਾ ਬੰਧਨ ਪਾਈਆ। ਕਰਤਾ ਕੰਮ ਆਪ ਕਰਾਇੰਦਾ, ਆਪੇ ਚਲੇ ਆਪਣੀ ਸਚ ਰਜ਼ਾਈਆ। ਲੱਖ ਚੁਰਾਸੀ ਤੇਰੀ ਝੋਲੀ ਪਾਇੰਦਾ, ਆਪਣੀ ਵੰਡਣ ਆਪ ਵੰਡਾਈਆ। ਚਾਰੇ ਵੇਦਾਂ ਆਪ ਸੁਣਾਇੰਦਾ, ਮਹਿਮਾ ਅਗਣਤ ਗਣੀ ਨਾ ਜਾਈਆ। ਚਾਰੇ ਕੁੰਟਾਂ ਵੇਖ ਵਖਾਇੰਦਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਚਾਰੇ ਜੁਗ ਵੰਡ ਵੰਡਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਖਿਲਾਈਆ। ਚਾਰੇ ਬਾਣੀ ਆਪ ਪਰਗਟਾਇੰਦਾ, ਪਰਾ ਪਸੰਤੀ ਮਧਮ ਬੈਖਰੀ ਆਪ ਸੁਣਾਈਆ। ਚਾਰੇ ਵਰਨ ਆਪ ਉਪਜਾਇੰਦਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰਾ ਅੰਗ ਲਗਾਈਆ। ਘਟ ਘਟ ਆਪਣੀ ਜੋਤ ਜਗਾਇੰਦਾ, ਨਿਰਗੁਣ ਦਾਤਾ ਬੇਪਰਵਾਹੀਆ। ਸ਼ਬਦ ਅਨਾਦ ਧੁਨ ਵਿਚ ਸਮਾਇੰਦਾ, ਘਰ ਘਰ ਵਿਚ ਆਸਣ ਲਾਈਆ। ਰਾਜ ਜੋਗ ਆਪ ਕਮਾਇੰਦਾ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਪੁਰੀਆਂ ਲੋਆਂ ਬੰਧਨ ਪਾਇੰਦਾ, ਮੰਡਲ ਮੰਡਪ ਆਪੇ ਵੇਖੇ ਚਾਈਂ ਚਾਈਂਆ। ਗਗਨ ਗਗਨੰਤਰ ਫੋਲ ਫੁਲਾਇੰਦਾ, ਰਵ ਸਸ ਆਪਣੀ ਜੋਤ ਦਏ ਰੁਸ਼ਨਾਈਆ। ਆਦਿ ਜੁਗਾਦੀ ਗੇੜਾ ਆਪਣੇ ਹੱਥ ਰਖਾਇੰਦਾ, ਗੇੜਨਹਾਰ ਆਪ ਹੋ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵਾ ਸਚ ਵਖਾਇੰਦਾ, ਚੁਰਾਸੀ ਲੱਖ ਰੰਗ ਰੰਗਾਈਆ। ਨਵ ਨੌਂ ਤੇਰੀ ਗੋਦ ਬਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਨਵ ਨੌਂ ਗੇੜਾ ਹਰਿ ਕਰਤਾਰਾ, ਆਦਿ ਆਦਿ ਆਪ ਜਣਾਇੰਦਾ। ਚਾਰ ਚਾਰ ਚਾਰ ਬੰਨ੍ਹੇ ਧਾਰਾ, ਚਾਰ ਚਾਰ ਵੇਸ ਵਟਾਇੰਦਾ। ਚਾਰ ਜੁਗ ਦਏ ਆਧਾਰਾ, ਏਕਾ ਰੂਪ ਵਟਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸਤਿਜੁਗ ਬੋਲੇ ਸਤਿ ਜੈਕਾਰਾ, ਸਤਿ ਸਤਿਵਾਦੀ ਆਪ ਅਲਾਇੰਦਾ। ਸਾਚੇ ਮੰਦਰ ਹੋ ਉਜਿਆਰਾ, ਨਿਰਗੁਣ ਨਿਰਵੈਰ ਡਗਮਗਾਇੰਦਾ। ਹਰਿ ਕਾ ਭੇਵ ਕਾਗਦ ਕ਼ਲਮ ਨਾ ਲਿਖਣਹਾਰਾ, ਲੇਖਾ ਲਿਖ ਨਾ ਕੋਇ ਵਖਾਇੰਦਾ। ਆਦਿ ਅੰਤ ਸ੍ਰੀ ਭਗਵੰਤ ਆਪੇ ਵਸੇ ਸਭ ਤੋਂ ਬਾਹਰਾ, ਹਰ ਘਟ ਆਪਣਾ ਆਸਣ ਲਾਇੰਦਾ। ਜੁਗਾ ਜੁਗੰਤਰ ਗੁਪਤ ਜ਼ਾਹਰਾ, ਆਪਣਾ ਰੂਪ ਆਪ ਧਰਾਇੰਦਾ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਆਪ ਹੋ ਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਬਿਨਾਸ਼ਾ ਆਪੇ ਵੇਖੇ ਜਗਤ ਤਮਾਸ਼ਾ, ਸਾਚੇ ਮੰਡਲ ਪਾਵੇ ਰਾਸਾ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਧਾਰ, ਚਾਰ ਜੁਗ ਵੱਜੇ ਵਧਾਈਆ। ਨਵ ਨੌਂ ਚਾਰ ਖੇਲ ਕਰੇ ਕਰਤਾਰ, ਲੇਖਾ ਜਾਣ ਸ੍ਰਿਸ਼ਟ ਸਬਾਈਆ। ਧਰਨੀ ਧਰਤ ਧਵਲ ਦਏ ਆਧਾਰ, ਜਲ ਬਿੰਬ ਆਪ ਟਿਕਾਈਆ। ਰਵ ਸਸ ਕਰ ਪਿਆਰ, ਸਾਚਾ ਮਾਰਗ ਇਕ ਵਖਾਈਆ। ਕਰੇ ਖੇਲ ਪੁਰਖ ਸਮਰਥ ਅਗੰਮ ਆਪਾਰ, ਜੁਗ ਜੁਗ ਰਥ ਆਪ ਚਲਾਈਆ। ਮਹਿਮਾ ਅਕਥ ਨਾ ਕੋਈ ਲਿਖੇ ਲੇਖ ਲਖਾਰ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਵੇਸ ਆਪ ਵਟਾਈਆ। ਹਰਿ ਸਾਚਾ ਵੇਸ ਵਟਾਇੰਦਾ, ਜੁਗਾ ਜੁਗੰਤਰ ਕਾਰ। ਆਪਣੀ ਰਚਨਾ ਆਪੇ ਵੇਖ ਵਖਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਭਗਤ ਭਗਵੰਤ ਆਪ ਉਠਾਇੰਦਾ, ਨਿਰਗੁਣ ਜੋਤ ਕਰ ਉਜਿਆਰ। ਸੰਤ ਸਾਜਣ ਮੇਲ ਮਿਲਾਇੰਦਾ, ਬਜਰ ਕਪਾਟੀ ਖੋਲ੍ਹ ਕਿਵਾੜ। ਗੁਰਮੁਖ ਆਪਣੀ ਗੋਦ ਸੁਹਾਇੰਦਾ, ਕਰੇ ਕਰਾਏ ਸਚ ਪਿਆਰ। ਗੁਰਸਿਖ ਸਾਚੇ ਸੰਗ ਰਖਾਇੰਦਾ। ਚਰਨ ਕਵਲ ਦਏ ਆਧਾਰ। ਜੁਗ ਜੁਗ ਆਪਣਾ ਨਾਉਂ ਧਰਾਇੰਦਾ, ਆਪੇ ਬੋਲੇ ਉਚੀ ਕੂਕ ਕਰੇ ਪੁਕਾਰ। ਸਤਿਜੁਗ ਸਤਿ ਸਤਿਵਾਦੀ ਆਪ ਹੰਢਾਇੰਦਾ, ਵਾਰ ਅਠਾਰਾਂ ਹੋ ਤਿਆਰ। ਤ੍ਰੇਤਾ ਤੇਰੇ ਰੰਗ ਸਮਾਇੰਦਾ, ਤ੍ਰੈਗੁਣ ਵਸਣਹਾਰਾ ਬਾਹਰ। ਆਪਣੀ ਕਲ ਆਪ ਵਰਤਾਇੰਦਾ, ਪੰਜ ਤੱਤ ਕਰੇ ਪਿਆਰ। ਜਗਤ ਚੋਲਾ ਆਪ ਹੰਢਾਇੰਦਾ, ਸਰਗੁਣ ਰੂਪ ਅਪਰ ਅਪਾਰ। ਸਾਚਾ ਤੋਲਾ ਇਕ ਅਖਵਾਇੰਦਾ, ਲੱਖ ਚੁਰਾਸੀ ਤੋਲਣਹਾਰ। ਆਪਣਾ ਬੋਲਾ ਆਪ ਅਲਾਇੰਦਾ, ਰਾਮ ਰੂਪ ਆਪ ਕਰਤਾਰ। ਜਗਤ ਹੋਲਾ ਆਪ ਖਿਲਾਇੰਦਾ, ਤੋੜਣਹਾਰਾ ਗੜ੍ਹ ਹੰਕਾਰ। ਦੁਸ਼ਟ ਹੰਕਾਰੀ ਆਪ ਮਿਟਾਇੰਦਾ, ਆਪੇ ਮਾਰਨਹਾਰਾ ਬਾਣ। ਗ਼ਰੀਬ ਨਿਮਾਣੇ ਗਲੇ ਲਗਾਇੰਦਾ, ਆਪੇ ਦੇਵਣਹਾਰਾ ਦਾਨ। ਜੁਗ ਜੁਗ ਆਪਣਾ ਵੇਸ ਵਟਾਇੰਦਾ, ਜੁਗ ਜੁਗ ਕਰੇ ਮਾਤ ਕਲਿਆਣ। ਆਪੇ ਆਪਣਾ ਰੰਗ ਰੰਗਾਇੰਦਾ, ਵੇਖਣਹਾਰਾ ਨੌਜਵਾਨ। ਆਪੇ ਸਖ਼ੀਆਂ ਮੰਗਲ ਗਾਇੰਦਾ, ਆਪੇ ਲੇਖਾ ਜਾਣੇ ਗੋਪੀ ਕਾਹਨ। ਆਪੇ ਮੰਡਲ ਰਾਸ ਰਚਾਇੰਦਾ, ਆਪੇ ਮੁਕੰਦ ਮਨੋਹਰ ਲਖਮੀ ਨਰਾਇਣ ਗਾਏ ਆਪਣਾ ਗਾਨ। ਆਪੇ ਭਗਤਾਂ ਸੰਗ ਨਿਭਾਇੰਦਾ, ਗ਼ਰੀਬ ਨਿਮਾਣਿਆਂ ਦੇਵੇ ਮਾਣ। ਆਪੇ ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ, ਜੋਧਾ ਸੂਰਬੀਰ ਬਣ ਬਲਵਾਨ। ਆਪਣੀ ਮਹਿਮਾ ਆਪ ਸੁਣਾਇੰਦਾ, ਆਪੇ ਦਸ ਅੱਠ ਕਰੇ ਪਰਵਾਨ। ਆਪੇ ਜੁਗ ਗੇੜਾ ਆਪਣੇ ਲੇਖੇ ਪਾਇੰਦਾ, ਕਰੇ ਖੇਲ ਸ੍ਰੀ ਭਗਵਾਨ। ਆਪੇ ਜੁਗ ਜੁਗ ਜੁਗ ਮਾਤ ਉਪਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਬੀਤੇ ਕਲਜੁਗ ਹੋਏ ਮਾਤ ਪਰਧਾਨ। ਸਾਚੀ ਸਿਖਿਆ ਇਕ ਸਮਝਾਇੰਦਾ, ਗੁਣਵੰਤਾ ਗੁਣ ਨਿਧਾਨ। ਕਾਲਾ ਸੂਸਾ ਤਨ ਛੁਹਾਇੰਦਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਅੰਤ ਹਦੀਸਾ ਇਕ ਪੜ੍ਹਾਇੰਦਾ, ਦੇਵਣਹਾਰਾ ਧੁਰ ਫ਼ਰਮਾਨ। ਤੇਰੇ ਸੀਸ ਤਾਜ ਟਿਕਾਇੰਦਾ, ਉਠ ਬਾਲੇ ਹੋ ਜਵਾਨ। ਤੇਰਾ ਵੇਲਾ ਵਕ਼ਤ ਸੁਹਾਇੰਦਾ, ਲੋਕਮਾਤ ਕਰ ਧਿਆਨ। ਧਰਤ ਮਾਤ ਦੀ ਗੋਦ ਬਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਖੇਲ ਮਹਾਨ। ਧਰਤ ਮਾਤ ਦੀ ਗੋਦ ਬਹਾਇਆ, ਕਲਜੁਗ ਹਰਿ ਕਰਤਾਰ। ਸਾਚਾ ਹੁਕਮ ਆਪ ਸੁਣਾਇਆ, ਸੁਣਾਈ ਧੁਰ ਸੱਚੀ ਗੁਫ਼ਤਾਰ। ਤੇਰਾ ਨੂਰ ਜ਼ਹੂਰ ਪਰਗਟਾਇਆ, ਲੇਖਾ ਜਾਣੇ ਪਰਵਰਦਿਗਾਰ। ਆਪਣਾ ਕਲਮਾ ਆਪ ਸੁਣਾਇਆ, ਕਾਗਦ ਕ਼ਲਮ ਨਾ ਕਰੇ ਕੋਇ ਵਿਚਾਰ। ਤੇਰਾ ਰੂਪ ਸਿਕਦਾਰਾ ਲੋਕਮਾਤ ਵਖਾਇਆ, ਚਾਰੋਂ ਕੁੰਟ ਹੋਏ ਉਜਿਆਰ। ਜੂਠ ਝੂਠ ਤੇਰੀ ਪੱਲੇ ਗੰਢ ਬੰਧਾਇਆ, ਤੇਰਾ ਭਰਿਆ ਰਹੇ ਭੰਡਾਰ। ਆਸਾ ਤ੍ਰਿਸ਼ਨਾ ਨਾਲ ਮਿਲਾਇਆ, ਨਾਤਾ ਜੁੜਿਆ ਕਾਮ ਕਰੋਧ ਲੋਭ ਮੋਹ ਹੰਕਾਰ। ਹਉਮੇ ਹੰਗਤਾ ਨਾਲ ਪਰਨਾਇਆ, ਮਾਇਆ ਮਮਤਾ ਕਰ ਵਿਚਾਰ। ਭੁੱਖਾ ਨੰਗਤਾ ਤੇਰਾ ਦਰ ਇਕ ਵਸਾਇਆ, ਚਾਰੋਂ ਕੁੰਟ ਤੇਰਾ ਜੈਕਾਰ। ਸ਼ਾਹ ਸੁਲਤਾਨਾ ਰਾਜ ਰਾਜਾਨ ਤੇਰੀ ਰਯਤ ਦਏ ਵਖਾਇਆ, ਆਪਣਾ ਧੁਰ ਫ਼ਰਮਾਨ। ਤੇਰੀ ਨੌਬਤ ਦਏ ਵਜਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਕਲਜੁਗ ਜੀਵਾਂ ਤੇਰਾ ਰੰਗ ਰੰਗਾਇਆ, ਸਚ ਸੁੱਚ ਨਾ ਮਿਲੇ ਕੋਇ ਨਿਸ਼ਾਨ। ਤੇਰਾ ਮਰਦੰਗ ਦਏ ਵਜਾਇਆ, ਉਠ ਜੋਧੇ ਸੂਰਬੀਰ ਬਲਵਾਨ। ਕਲਜੁਗ ਨਿਉਂ ਨਿਉਂ ਸੀਸ ਝੁਕਾਇਆ, ਦੋਏ ਜੋੜ ਕਰੇ ਪਰਨਾਮ। ਪੁਰਖ ਅਬਿਨਾਸ਼ੀ ਤੇਰਾ ਭਾਣਾ ਮੋਹੇ ਭਾਇਆ, ਸਦ ਕਰਦਾ ਰਹਾਂ ਸਲਾਮ। ਪਹਿਲਾਂ ਏਕਾ ਮੰਗ ਮੰਗਾਇਆ, ਮੇਰੇ ਨਾਲ ਦੇਣਾ ਮੇਰਾ ਗ਼ੁਲਾਮ। ਮੇਰਾ ਹੁਕਮ ਘਰ ਘਰ ਦਏ ਸੁਣਾਇਆ, ਭੁੱਲਾ ਰਹੇ ਨਾ ਜੀਵ ਜਹਾਨ। ਪੁਰਖ ਅਬਿਨਾਸ਼ੀ ਇਹ ਸਮਝਾਇਆ, ਕਿਰਪਾ ਕਰ ਗੁਣ ਨਿਧਾਨ। ਤੇਰਾ ਗੰਗ ਦਏ ਵਖਾਇਆ, ਕਿਰਪਾ ਕਰ ਸ੍ਰੀ ਭਗਵਾਨ। ਪੰਜ ਤੱਤ ਚੋਲਾ ਦਏ ਹੰਢਾਇਆ, ਕਾਇਆ ਚੋਲਾ ਵੇਖੇ ਇਕ ਨਿਸ਼ਾਨ। ਤੇਰੀ ਆਸਾ ਵਿਚ ਦਏ ਟਿਕਾਇਆ, ਈਸਾ ਮੂਸਾ ਕਰ ਪਰਧਾਨ। ਚਾਰੋਂ ਕੁੰਟ ਵੇਖ ਵਖਾਇਆ, ਇਕ ਮੁਹੰਮਦ ਦੇਵੇ ਜੀਆ ਦਾਨ। ਚਾਰ ਯਾਰੀ ਗੰਢ ਪਵਾਇਆ, ਚੌਥੇ ਜੁਗ ਕਰੇ ਖੇਲ ਮਹਾਨ। ਅੱਲਾ ਰਾਣੀ ਨਾਲ ਪਰਨਾਇਆ, ਕਲਮੀ ਕਲਮਾ ਸੁਣਾਏ ਕਾਨ। ਮੁਕਾਮੇ ਹੱਕ ਇਕ ਖ਼ੁਦਾਇਆ, ਰਹਿਮਤ ਕਰੇ ਆਪ ਰਹਿਮਾਨ। ਬੇਈਮਾਨ ਤੇਰੇ ਸੰਗ ਰਲਾਇਆ, ਖੇਲੇ ਖੇਲ ਪੰਜ ਸ਼ੈਤਾਨ। ਆਪਣਾ ਕਾਸਦ ਆਪ ਉਡਾਇਆ, ਜਬਰਾਈਲ ਮੇਕਾਈਲ ਅਜਰਾਈਲ ਅਸਰਾਫ਼ੀਲ ਕਰੇ ਸੇਵ ਮਹਾਨ। ਉਚੀ ਕੂਕ ਆਪ ਸੁਣਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪੇ ਹੋਏ ਜਾਣੀ ਜਾਣ। ਜੁਗ ਜੁਗ ਭੇਵ ਜਣਾਇੰਦਾ, ਹਰਿ ਕਰਤਾ ਪੁਰਖ ਅਗੰਮ। ਕਲਜੁਗ ਆਪਣੀ ਕਾਰੇ ਲਾਇੰਦਾ, ਨਿਰਗੁਣ ਕਰੇ ਸਾਚਾ ਕੰਮ। ਚਾਰ ਕੁੰਟ ਵੇਖ ਵਖਾਇੰਦਾ, ਨੌਂ ਖੰਡ ਪ੍ਰਿਥਮੀ ਪਵਣ ਸਵਾਸੀ ਦਮ। ਹੁਕਮੀ ਹੁਕਮ ਆਪ ਵਰਤਾਇੰਦਾ, ਆਪੇ ਬੇੜਾ ਰਿਹਾ ਬੰਨ੍ਹ। ਈਸਾ ਮੂਸਾ ਆਪ ਪਰਗਟਾਇੰਦਾ, ਲੇਖਾ ਜਾਣੇ ਜਨਨੀ ਜਨ। ਧੁਰ ਫ਼ਰਮਾਨਾ ਆਪ ਸੁਣਾਇੰਦਾ, ਆਪ ਵਖਾਏ ਤ੍ਰਿਸ਼ਨਾ ਤਮ। ਆਪਣਾ ਕਲਮਾ ਆਪ ਪੜ੍ਹਾਇੰਦਾ, ਨਾ ਖ਼ੁਸ਼ੀ ਨਾ ਕੋਇ ਗ਼ਮ। ਗ਼ਫ਼ਲਤ ਵਿਚ ਕਦੇ ਨਾ ਆਇੰਦਾ, ਆਦਿ ਜੁਗਾਦੀ ਆਪੇ ਰਿਹਾ ਮੰਨ। ਆਪਣਾ ਨਾਦ ਆਪ ਸੁਣਾਇੰਦਾ, ਆਪ ਜਣਾਏ ਸਾਚੀ ਧੁਨ। ਅੰਜੀਲ ਕ਼ੁਰਾਨਾ ਆਪੇ ਗਾਇੰਦਾ, ਆਪੇ ਲੇਖਾ ਜਾਣੇ ਛਾਣ ਪੁਣ। ਤੀਸ ਬਤੀਸਾ ਆਪ ਬੁਲਾਇੰਦਾ, ਆਪੇ ਜਾਣੇ ਗੁਣ ਅਵਗੁਣ। ਪੀਰ ਦਸਤਗੀਰ ਆਪੇ ਸੇਵ ਲਗਾਇੰਦਾ, ਮੁਲਾ ਸ਼ੇਖ਼ ਮੁਸਾਇਕ ਲਏ ਚੁਣ। ਆਲਮ ਉਲਮਾ ਆਪ ਪੜ੍ਹਾਇੰਦਾ, ਆਪੇ ਪੁਕਾਰ ਸਭ ਦੀ ਰਿਹਾ ਸੁਣ। ਕਲਜੁਗ ਸਾਚਾ ਸੰਗ ਨਿਭਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਖੇਲ ਏਕਾ ਹਰਿ, ਆਪੇ ਬੇੜਾ ਦੇਵੇ ਬੰਨ੍ਹ। ਸਾਚਾ ਬੇੜਾ ਆਪ ਬੰਨ੍ਹਾਇੰਦਾ, ਚਾਰ ਯਾਰੀ ਸੰਗ ਪਿਆਰ। ਸੰਗ ਮੁਹੰਮਦ ਖੇਲ ਖਿਲਾਇੰਦਾ, ਉਲਫ਼ਤ ਆਪਣੇ ਹੱਥ ਰੱਖੇ ਕਰਤਾਰ। ਅਲਿਫ਼ ਏਕਾ ਅੱਖ ਖੁਲ੍ਹਾਇੰਦਾ, ਖ਼ਾਲਕ ਖ਼ਲਕ ਰੂਪ ਵਰਤੇ ਵਿਚ ਸੰਸਾਰ। ਮੁਕਾਮੇ ਹੱਕ ਡੇਰਾ ਲਾਇੰਦਾ, ਐਨਲਹੱਕ ਇਕ ਜੈਕਾਰ। ਕਲਜੁਗ ਤੇਰਾ ਪੰਧ ਮੁਕਾਇੰਦਾ, ਮਿਲਿਆ ਮੇਲ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਆਪੇ ਪਾਇੰਦਾ। ਜੁਗ ਜੁਗ ਬੰਧਨ ਪਾਏ ਹਰਿ ਹਰਿ, ਮਹਿਮਾ ਅਕਥ ਕਥੀ ਨਾ ਜਾਈਆ। ਆਪਣੀ ਕਿਰਪਾ ਆਪੇ ਕਰ ਕਰ, ਵੇਸ ਅਨੇਕਾ ਆਪ ਵਟਾਈਆ। ਨਿਰਗੁਣ ਸਰਗੁਣ ਰੂਪ ਧਰ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਆਪਣਾ ਭਾਣਾ ਆਪੇ ਜਰ ਜਰ, ਸਦ ਭਾਣੇ ਆਪ ਸਮਾਈਆ। ਆਪਣੀ ਕਰਨੀ ਆਪੇ ਕਰ ਕਰ, ਕਰਤਾ ਪੁਰਖ ਖੇਲ ਖਿਲਾਈਆ। ਆਪਣੀ ਸਰਨੀ ਆਪੇ ਪੜ ਪੜ, ਆਪੇ ਬੈਠਾ ਸੀਸ ਝੁਕਾਈਆ। ਆਪਣੀ ਵਿਦਿਆ ਆਪੇ ਪੜ੍ਹ ਪੜ੍ਹ, ਲੋਕਮਾਤ ਕਰੇ ਪੜ੍ਹਾਈਆ। ਆਪਣੇ ਪੌੜੇ ਆਪੇ ਚੜ੍ਹ ਚੜ੍ਹ, ਆਪੇ ਵਸੇ ਸੱਚੇ ਧਾਮ ਸੱਚਾ ਸ਼ਹਿਨਸ਼ਾਹੀਆ। ਆਪਣੇ ਮੰਦਰ ਆਪੇ ਖੜ ਖੜ, ਸਵਛ ਸਰੂਪ ਆਪ ਪਰਗਟਾਈਆ। ਆਪਣਾ ਘਾੜਨ ਆਪੇ ਘੜ ਘੜ, ਘੜਨ ਭੰਨਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਆਪ ਧਰਾਈਆ। ਨਿਰਗੁਣ ਖੇਲ ਕਰੇ ਕਰਤਾਰਾ, ਸਰਗੁਣ ਵੇਖ ਵਖਾਇੰਦਾ। ਪੰਜ ਤੱਤ ਤੱਤ ਦਏ ਆਧਾਰਾ, ਤਤਵ ਤਤ ਇਕ ਵਖਾਇੰਦਾ। ਨਾਨਕ ਨਾਮ ਨਾਮ ਕਰ ਉਜਿਆਰਾ, ਪਾਰਬ੍ਰਹਮ ਪ੍ਰਭ ਮੇਲ ਮਿਲਾਇੰਦਾ। ਮਿਲਿਆ ਮੇਲ ਸਚਖੰਡ ਦੁਆਰਾ, ਵਿਛੜ ਕਦੇ ਨਾ ਜਾਇੰਦਾ। ਪੁਰਖ ਅਬਿਨਾਸ਼ੀ ਬਣ ਵਰਤਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਸਤਿਨਾਮ ਸਤਿ ਭੰਡਾਰਾ, ਏਕਾ ਗੁਣ ਵਖਾਇੰਦਾ। ਚਾਰ ਜੁਗ ਦਏ ਸਹਾਰਾ, ਚੌਥੇ ਜੁਗ ਪੰਧ ਮੁਕਾਇੰਦਾ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਕਰੇ ਇਕ ਪਿਆਰਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਉਤਰ ਪੂਰਬ ਪੱਛਮ ਦੱਖਣ ਨੌਂ ਖੰਡ ਪ੍ਰਿਥਮੀ ਬੋਲ ਜੈਕਾਰਾ, ਨਾਨਕ ਨਿਰਗੁਣ ਸਰਗੁਣ ਆਪ ਸਮਝਾਇੰਦਾ। ਕਲਜੁਗ ਰੋਵੇ ਜ਼ਾਰੋ ਜ਼ਾਰਾ, ਉਚੀ ਕੂਕ ਕੂਕ ਨੇਤਰ ਨੈਣਾਂ ਨੀਰ ਵਹਾਇੰਦਾ। ਲੁਟੀ ਜਾਏ ਨਾਨਕ ਦਿਨ ਦਿਹਾੜਾ, ਠਗ ਚੋਰ ਯਾਰ ਦਿਸ ਕੋਇ ਨਾ ਆਇੰਦਾ। ਕਿਰਪਾ ਕਰ ਆਪ ਨਿਰੰਕਾਰਾ, ਬਿਨ ਤੁਧ ਅਵਰ ਨਾ ਸੀਸ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਇਕ ਗਿਆਨ ਆਪ ਸਮਝਾਇੰਦਾ। ਕਲਜੁਗ ਦੇਵੇ ਹਰਿ ਗਿਆਨ, ਆਪਣਾ ਭੇਵ ਖੁਲ੍ਹਾਇਆ। ਨਾਨਕ ਨਿਰਗੁਣ ਮਾਰੇ ਬਾਣ, ਸ਼ਬਦ ਨਿਰਾਲਾ ਤੀਰ ਚਲਾਇਆ। ਸ੍ਰਿਸ਼ਟ ਸਬਾਈ ਭੁੱਲੇ ਬਣ ਅਞਾਣ, ਸਾਰ ਕੋਈ ਨਾ ਪਾਇਆ। ਨਜ਼ਰ ਨਾ ਆਏ ਸ੍ਰੀ ਭਗਵਾਨ, ਮਾਇਆ ਪਰਦਾ ਨਾ ਕੋਈ ਉਠਾਇਆ। ਚਾਰੇ ਵਰਨ ਹੋਏ ਹੈਰਾਨ, ਹਰਿ ਕੀ ਪੌੜੀ ਨਾ ਕੋਈ ਚੜ੍ਹਾਇਆ। ਚਾਰੇ ਵੇਦ ਅੰਤ ਪਛਤਾਨ, ਅਥਰਬਣ ਕੂਕੇ ਦਏ ਦੁਹਾਈਆ। ਅੱਲਾ ਰਾਣੀ ਬਣੇ ਬਾਲ ਨਿਧਾਨ, ਮੁਖ ਘੁੰਘਟ ਏਕਾ ਪਾਇਆ। ਪੁਰਖ ਅਬਿਨਾਸ਼ੀ ਕਰੇ ਖੇਲ ਮਹਾਨ, ਏਕਾ ਜੋਤੀ ਦਸ ਦਸ ਰੂਪ ਧਰਾਇਆ। ਨਾਨਕ ਮੰਗੇ ਏਕਾ ਦਾਨ, ਪੁਰਖ ਅਬਿਨਾਸ਼ੀ ਸਿਫ਼ਤ ਸਲਾਹਿਆ। ਨਿਹਕਲੰਕ ਉਤਰੇ ਬਲੀ ਬਲਵਾਨ, ਮਾਤ ਪਿਤ ਨਾ ਕੋਈ ਜਾਇਆ। ਤੇਰੀ ਅੰਤ ਕਰੇ ਕਲਿਆਣ, ਧਰਤ ਧਵਲ ਵੇਖ ਵਖਾਇਆ। ਕਰੇ ਖੇਲ ਸ੍ਰੀ ਭਗਵਾਨ, ਏਕਾ ਜੋਤ ਨੂਰ ਰੁਸ਼ਨਾਇਆ। ਗੋਬਿੰਦ ਸੂਰਾ ਨੌਜਵਾਨ, ਸੁਤ ਦੁਲਾਰਾ ਪੁਰਖ ਅਕਾਲ ਆਪ ਪ੍ਰਗਟਾਇਆ। ਨਾਮ ਖੰਡਾ ਤੀਰ ਕਮਾਨ, ਚੰਡ ਪ੍ਰਚੰਡ ਹੱਥ ਫੜਾਇਆ। ਬ੍ਰਹਿਮੰਡਾਂ ਵੇਖੇ ਮਾਰ ਧਿਆਨ, ਉਤਭੁਜ ਸੇਤਜ ਜੇਰਜ ਅੰਡਾਂ ਫੋਲ ਫੁਲਾਇਆ। ਕਲਜੁਗ ਅੰਤਮ ਆਪੇ ਜਾਣੇ ਪਾਰ ਕੰਢਾ, ਪਾਰ ਕਿਨਾਰਾ ਵੇਖ ਵਖਾਇਆ। ਗੁਰਮੁਖਾਂ ਅੰਮ੍ਰਿਤ ਆਤਮ ਜਲ ਦੇਵੇ ਠੰਡਾ, ਅੰਮ੍ਰਿਤ ਰਸ ਮੁਖ ਚੁਆਇਆ। ਮੇਟ ਮਿਟਾਏ ਭੇਖ ਪਖੰਡਾ, ਕੂੜੀ ਕਿਰਿਆ ਰਹੇ ਨਾ ਰਾਇਆ। ਦੋ ਜਹਾਨਾਂ ਲੌਣਾ ਏਕਾ ਡੰਡਾ, ਹਰਿਜਨ ਸਾਚੇ ਲਏ ਚੜ੍ਹਾਇਆ। ਕਲਜੁਗ ਕੂੜ ਕੁੜਿਆਰਾ ਮਿਟੇ ਗੰਦਾ, ਥਿਰ ਕੋਇ ਰਹਿਣ ਨਾ ਪਾਇਆ। ਸਤਿਜੁਗ ਚੜ੍ਹਾਏ ਸਾਚਾ ਚੰਦਾ, ਪਰਕਾਸ਼ ਪਰਕਾਸ਼ ਵਿਚ ਟਿਕਾਇਆ। ਜਨ ਭਗਤਾਂ ਦੇਵੇ ਪਰਮਾਨੰਦਾ, ਨਿਜ ਆਤਮ ਸਹਿਜ ਸੁਖਦਾਇਆ। ਇਕ ਸੁਣਾਏ ਸੁਹਾਗੀ ਛੰਦਾ, ਵਾਹਿਗੁਰੂ ਫ਼ਤਹਿ ਇਕ ਗਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਹਰਿ, ਆਪ ਆਪਣਾ ਵੇਸ ਵਟਾਇਆ। ਕਲਜੁਗ ਖੇਲ ਅਵੱਲੜਾ, ਹਰਿ ਸਾਚਾ ਸਚ ਕਰਾਈਆ। ਗੁਰੂ ਗੋਬਿੰਦ ਫੜਾਇਆ ਪਲੜਾ, ਪੁਰਖ ਅਕਾਲ ਵੱਜੇ ਵਧਾਈਆ। ਨਿਰਗੁਣ ਸਰਗੁਣ ਸਚ ਸਿੰਘਾਸਣ ਏਕਾ ਮਲੜਾ, ਤਖ਼ਤ ਨਿਵਾਸੀ ਸੋਭਾ ਪਾਈਆ। ਸਚ ਸੰਦੇਸ਼ ਨਰ ਨਰੇਸ਼ ਏਕਾ ਘਲੜਾ, ਸੱਥਰ ਯਾਰ ਦਏ ਵਡਿਆਈਆ। ਕਲਜੁਗ ਅੰਤਮ ਆਪ ਫੜਾਏ ਆਪਣਾ ਪਲੜਾ, ਵਿਛੜ ਕਦੇ ਨਾ ਜਾਈਆ। ਵਸਣਹਾਰਾ ਨਿਹਚਲ ਧਾਮ ਅਟੱਲੜਾ, ਸਚਖੰਡ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਆਪ ਪ੍ਰਗਟਾਈਆ। ਜੁਗ ਜੁਗ ਵੇਸ ਸ੍ਰੀ ਭਗਵਾਨ, ਆਪਣਾ ਆਪ ਵਟਾਇੰਦਾ। ਸਤਿਜੁਗ ਖੇਲ ਕਰੇ ਮਹਾਨ, ਸਤਿ ਸਤਿਵਾਦੀ ਧਾਰ ਚਲਾਇੰਦਾ। ਤ੍ਰੇਤਾ ਹੋਇਆ ਜਾਣੀ ਜਾਣ, ਸੀਤਾ ਸੁਰਤੀ ਸ਼ਬਦੀ ਰਾਮ ਮਿਲਾਇੰਦਾ। ਦੁਆਪਰ ਬਣਿਆ ਸਾਚਾ ਕਾਹਨ, ਨਾਮ ਬੰਸਰੀ ਹੱਥ ਉਠਾਇੰਦਾ। ਕਲਜੁਗ ਵੇਖੇ ਹੋ ਪਰਧਾਨ, ਈਸਾ ਮੂਸਾ ਖੇਲ ਖਿਲਾਇੰਦਾ। ਨਾਨਕ ਦੱਸੇ ਏਕਾ ਪਦ ਨਿਰਬਾਣ, ਪਾਰਬ੍ਰਹਮ ਪ੍ਰਭ ਸੇਵ ਕਮਾਇੰਦਾ। ਗੋਬਿੰਦ ਮਾਰੇ ਇਕ ਨਿਸ਼ਾਨ, ਤੀਰ ਨਿਰਾਲਾ ਇਕ ਚਲਾਇੰਦਾ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਆਪਣੀ ਖੇਲ ਖਿਲਾਇੰਦਾ। ਕਲਜੁਗ ਕੂੜੀ ਕਿਰਿਆ ਪਹਿਚਾਨ, ਲੱਖ ਚੁਰਾਸੀ ਵੇਖ ਵਖਾਇੰਦਾ। ਘਰ ਘਰ ਨੱਚੇ ਪੰਜ ਸ਼ੈਤਾਨ, ਆਸਾ ਤ੍ਰਿਸ਼ਨਾ ਨਾ ਕੋਈ ਮਿਟਾਇੰਦਾ। ਸਚ ਸੁੱਚ ਨਾ ਦਿਸੇ ਕੋਈ ਨਿਸ਼ਾਨ, ਜੂਠ ਝੂਠ ਸਰਬ ਵਡਿਆਇੰਦਾ। ਗੁਰ ਕਾ ਸ਼ਬਦ ਨਾ ਕੋਈ ਗਿਆਨ, ਰਸਨਾ ਜਿਹਵਾ ਸਰਬ ਕੁਰਲਾਇੰਦਾ। ਚਾਰੇ ਵਰਨ ਹੋਏ ਨਾਦਾਨ, ਅਠਾਰਾਂ ਬਰਨ ਮੁਖ ਸ਼ਰਮਾਇੰਦਾ। ਅਨਹਦ ਸ਼ਬਦ ਨਾ ਉਪਜੇ ਕੋਈ ਧੁਨਕਾਨ, ਰਾਗੀ ਨਾਦ ਨਾ ਕੋਈ ਅਲਾਇੰਦਾ। ਅੰਮ੍ਰਿਤ ਆਤਮ ਮਿਲੇ ਨਾ ਪੀਣ ਖਾਣ, ਸਾਂਤਕ ਸਤਿ ਨਾ ਕੋਈ ਵਰਤਾਇੰਦਾ। ਆਤਮ ਬ੍ਰਹਮ ਨਾ ਸਕੇ ਕੋਈ ਪਛਾਣ, ਸਚ ਸਿੰਘਾਸਣ ਸੋਭਾ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਜੁਗ ਜੁਗ ਖੇਲ ਖਿਲਾਵਣਹਾਰਾ, ਆਪਣਾ ਬਲ ਧਰਾਈਆ। ਆਪੇ ਗੋਬਿੰਦ ਬਣ ਲਿਖਾਰਾ, ਲੇਖਾ ਲੇਖ ਗਿਆ ਜਣਾਈਆ। ਕਲਜੁਗ ਆਏ ਅੰਤਮ ਵਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਤ ਪਿਤ ਕਰੇ ਪਿਆਰਾ, ਭੈਣਾਂ ਭਈਆ ਸੇਜ ਹੰਢਾਈਆ। ਸ੍ਰਿਸ਼ਟ ਸਬਾਈ ਹੋਏ ਨਾਰ ਵਿਭਚਾਰਾ, ਸਾਚਾ ਕੰਤ ਨਜ਼ਰ ਨਾ ਆਈਆ। ਤ੍ਰੈਗੁਣ ਬਣੇ ਤੱਤ ਅੰਗਿਯਾਰਾ, ਘਰ ਘਰ ਅਗਨੀ ਇਕ ਜਲਾਈਆ। ਹਰਿ ਕਾ ਰੂਪ ਨਜ਼ਰ ਨਾ ਆਏ ਵਿਚ ਸੰਸਾਰਾ, ਸਾਖਯਾਤ ਨਾ ਕੋਈ ਦਸਾਈਆ। ਪੁਰਖ ਅਬਿਨਾਸ਼ੀ ਕਰੇ ਵਿਚਾਰਾ, ਸਚਖੰਡ ਬੈਠਾ ਆਸਣ ਲਾਈਆ। ਧਰਤ ਧਵਲ ਕਰੇ ਪੁਕਾਰਾ, ਖੁਲ੍ਹੜੇ ਕੇਸ ਦਏ ਦੁਹਾਈਆ। ਗੁਰਸਿਖ ਆਤਮ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਈ ਧਰਾਈਆ। ਨਾ ਕੋਈ ਦਿਸੇ ਸ਼ਾਹ ਸਿਕਦਾਰਾ, ਸਾਚਾ ਤਖ਼ਤ ਨਾ ਕੋਈ ਹੰਢਾਈਆ। ਗ਼ਰੀਬ ਨਿਮਾਣਿਆਂ ਨਾ ਪਾਵੇ ਕੋਈ ਸਾਰਾ, ਪੱਲੂ ਹੱਥ ਨਾ ਕੋਈ ਫੜਾਈਆ। ਰਵ ਸਸ ਕਰਨ ਪੁਕਾਰਾ, ਬੈਠੇ ਮੁਖ ਸ਼ਰਮਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਜਾਇਣ ਹਰਿ ਦੁਆਰਾ, ਗਲ ਗਲ ਪੱਲੂ ਏਕਾ ਪਾਈਆ। ਤੁਧ ਬਿਨ ਦਿਸੇ ਨਾ ਕੋਈ ਸਹਾਰਾ, ਕਲਜੁਗ ਆਪਣਾ ਬਲ ਰਿਹਾ ਧਰਾਈਆ। ਪੁਰਖ ਅਬਿਨਾਸ਼ੀ ਲਏ ਤੇਰੀ ਚਰਨ ਸਰਨ ਵਡੀ ਵਡਿਆਈਆ। ਤੇਰਾ ਨਾਮ ਸੱਚੀ ਕਟਾਰਾ, ਖੜਗ ਖੰਡਾ ਇਕ ਚਮਕਾਈਆ। ਆਦਿ ਜੁਗਾਦਿ ਤਿਖੀਆਂ ਧਾਰਾ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਚਾਰੋਂ ਕੁੰਟ ਅੰਧੇਰਾ ਛਾਈਆ। ਸਤਿਗੁਰ ਪੂਰਾ ਹੋ ਦਿਆਲ, ਪੁਰਖ ਅਕਾਲ ਦਇਆ ਕਮਾਇੰਦਾ। ਆਪ ਉਠਾਇਆ ਬਾਲ ਨਿਧਾਨ, ਸ਼ਬਦ ਦਲਾਲ ਇਕ ਬਣਾਇੰਦਾ। ਜੋਤੀ ਦੇਵੇ ਜਲਵਾ ਜਲਾਲ, ਨੂਰ ਨੁਰਾਨਾ ਡਗਮਗਾਇੰਦਾ। ਨਾਲ ਰਖਾਏ ਕਾਲ ਮਹਾਕਾਲ, ਸਾਚਾ ਹੁਕਮ ਆਪ ਸੁਣਾਇੰਦਾ। ਸਚਖੰਡ ਵਾਸੀ ਵਸਣਹਾਰਾ ਸਚ ਸੱਚੀ ਧਰਮਸਾਲ, ਆਪ ਆਪਣਾ ਪਰਦਾ ਲਾਹਿੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਲੱਖ ਚੁਰਾਸੀ ਤੋੜੇ ਤ੍ਰੈਗੁਣ ਮਾਇਆ ਜਗਤ ਜੰਜਾਲ, ਕਲਜੁਗ ਅੰਤਮ ਵੇਖ ਵਖਾਇੰਦਾ। ਗੁਰਮੁਖਾਂ ਕਰੇ ਪੂਰੀ ਘਾਲ, ਜੋ ਜਨ ਰਸਨਾ ਜਿਹਵਾ ਗਾਇੰਦਾ। ਗਗਨ ਮੰਡਲ ਵੇਖੇ ਆਪਣਾ ਦੀਪਕ ਥਾਲ, ਰਵ ਸਸ ਆਪ ਚਮਕਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਲੋਕਮਾਤ ਵੇਸ ਵਟਾਇੰਦਾ। ਪ੍ਰਗਟ ਹੋਵੇ ਦੀਨ ਦਿਆਲ, ਸਾਚਾ ਧਾਮ ਆਪ ਸੁਹਾਇੰਦਾ। ਸੰਬਲ ਨਗਰੀ ਇਕ ਗਰਾਮ, ਸਾਚੀ ਨਗਰੀ ਭਾਗ ਲਗਾਇੰਦਾ। ਕਰੇ ਪਰਕਾਸ਼ ਕੋਟਨ ਭਾਨ, ਰਵ ਸਸ ਨਾ ਕੋਈ ਚਮਕਾਇੰਦਾ। ਸ਼ਬਦ ਅਨਾਦੀ ਗਾਏ ਗਾਨ, ਤਾਰ ਸਤਾਰ ਆਪ ਹਿਲਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪ੍ਰਗਟਾਇੰਦਾ। ਸਤਿ ਉਠਾਏ ਆਪ ਨਿਸ਼ਾਨ, ਸਤਿ ਸਤਿਵਾਦੀ ਇਕ ਝੁਲਾਇੰਦਾ। ਪ੍ਰਗਟ ਹੋਏ ਵਾਲੀ ਦੋ ਜਹਾਨ, ਦੋ ਜਹਾਨਾਂ ਵੇਖ ਵਖਾਇੰਦਾ। ਕਲਜੁਗ ਕਰੇ ਅੰਤ ਕਲਿਆਣ, ਸ਼ਾਹ ਸੁਲਤਾਨਾ ਖ਼ਾਕ ਮਿਲਾਇੰਦਾ। ਨਾ ਕੋਈ ਚਿਲਾ ਨਾ ਤੀਰ ਕਮਾਨ, ਸ਼ਸਤਰ ਬਸਤਰ ਨਾ ਕੋਈ ਸਜਾਇੰਦਾ। ਹੁਕਮੀ ਹੁਕਮ ਪਾਏ ਆਣ, ਹੁਕਮ ਅੰਦਰ ਸਰਬ ਵਖਾਇੰਦਾ। ਕਲਜੁਗ ਮੇਟੇ ਕੂੜ ਨਿਸ਼ਾਨ, ਵੇਲਾ ਅੰਤਮ ਆਇੰਦਾ। ਦਸ ਸਤਿ ਦੇਵੇ ਇਕ ਗਿਆਨ, ਅੱਠ ਦਸ ਆਪ ਪੜ੍ਹਾਇੰਦਾ। ਨੌਂ ਦਸ ਕਰੇ ਪਹਿਚਾਨ, ਪਹਿਚਾਨ ਵਿਚ ਕਿਸੇ ਨਾ ਆਇੰਦਾ। ਦਸ ਦਸ ਬੀਸ ਕਰੇ ਖੇਲ ਹਰਿ ਜਗਦੀਸ਼, ਸਚ ਨਿਸ਼ਾਨ ਆਪ ਝੁਲਾਇੰਦਾ। ਇਕ ਇਕੀਸ ਕਲਜੁਗ ਪੀਸਣ ਜਾਏ ਪੀਸ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੱਖ ਚੁਰਾਸੀ ਚੱਕੀ ਆਪ ਚਲਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਆਪੇ ਪਾਏ ਆਣ ਸਚ ਹਦੀਸ, ਚਾਰ ਵਰਨ ਇਕ ਗਿਆਨ ਦ੍ਰਿੜਾਇੰਦਾ। ਸਤਿਜੁਗ ਸਤਿ ਸਤਿਵਾਦੀ ਸਤਿ ਸਤਿ ਏਕਾ ਛਤਰ ਝੁਲੇ ਸੀਸ, ਦੂਸਰ ਅਵਰ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਏਕਾ ਹਰਿ, ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਹੱਥ ਰੱਖੇ ਦੇ ਕਰ ਸੀਸ।
