Granth 10 Likhat 011: 2 Magh 2017 Bikarmi Piara Singh de Greh Pind Daroli

੨ ਮਾਘ ੨੦੧੭ ਬਿਕਰਮੀ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਡਰੋਲੀ

ਏਕਾ ਓਟ ਪੁਰਖ ਅਕਾਲ, ਆਦਿ ਜੁਗਾਦਿ ਵਡੀ ਵਡਿਆਈਆ। ਜੁਗਾ ਜੁਗੰਤਰ ਦੀਨ ਦਿਆਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚਖੰਡ ਵਸੇ ਸੱਚੀ ਧਰਮਸਾਲ, ਨਿਰਗੁਣ ਦਾਤਾ ਬੇਪਰਵਾਹੀਆ। ਰੂਪ ਅਨੂਪਾ ਸ਼ਾਹ ਕੰਗਾਲ, ਸਤਿ ਸਰੂਪ ਆਪ ਸਮਾਈਆ। ਇਕ ਇਕੱਲੜਾ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਅਨਭਵ ਆਪਣਾ ਰੂਪ ਧਰਾਈਆ। ਅਨਭਵ ਰੂਪ ਸ੍ਰੀ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਏਕਾ ਵਸੇ ਮੰਦਰ ਮਕਾਨਾ, ਸਚਖੰਡ ਦੁਆਰ ਸੋਭਾ ਪਾਈਆ। ਸਚ ਸਿੰਘਾਸਣ ਇਕ ਸੁਹਾਣਾ, ਦਰ ਘਰ ਸਾਚੇ ਦਏ ਵਡਿਆਈਆ । ਸ਼ਾਹੋ ਭੂਪ ਬਣ ਰਾਜ ਰਾਜਾਨਾ, ਹੁਕਮੀ ਹੁਕਮ ਇਕ ਵਰਤਾਈਆ। ਏਕਾ ਨਾਦ ਧੁਰ ਫ਼ਰਮਾਨਾ, ਅਗੰਮ ਅਗੰਮੜਾ ਆਪ ਸੁਣਾਈਆ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਜਣਾਈਆ। ਸਾਚਾ ਖੇਲ ਹਰਿ ਨਿਰੰਕਾਰਾ, ਏਕਾ ਏਕ ਕਰਾਇੰਦਾ। ਸਾਚੇ ਤਖ਼ਤ ਬੈਠੇ ਸੱਚੀ ਸਰਕਾਰਾ, ਧੁਰ ਦਰਬਾਰਾ ਆਪ ਸੁਹਾਇੰਦਾ। ਥਿਰ ਘਰ ਸਾਚੇ ਖੋਲ੍ਹ ਕਿਵਾੜਾ, ਚਰਨ ਕਵਲ ਆਪ ਟਿਕਾਇੰਦਾ। ਰੂਪ ਰੰਗ ਤੇ ਵਸਿਆ ਬਾਹਰ, ਅਲਖ ਅਲਖਣਾ ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੀ ਧਾਰ ਆਪ ਬੰਧਾਇੰਦਾ। ਅਜੂਨੀ ਰਹਿਤ ਹੋ ਤਿਆਰ, ਨਿਰਵੈਰ ਪੁਰਖ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਬੰਕ ਦੁਆਰ ਇਕ ਵਡਿਆਇੰਦਾ। ਬੰਕ ਦੁਆਰ ਹਰਿ ਭਗਵੰਤ, ਆਪਣਾ ਆਪ ਸੁਹਾਈਆ। ਆਪੇ ਨਾਰੀ ਆਪੇ ਕੰਤ, ਆਪੇ ਸੇਜ ਸੁਹਾਈਆ। ਆਪ ਬਣਾਏ ਆਪਣੀ ਬਣਤ, ਸੁਤ ਦੁਲਾਰਾ ਆਪੇ ਜਾਈਆ। ਆਪਣਾ ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਹਰਿ ਜੂ ਹਰਿ ਮੰਦਰ ਆਸਣ ਸਿੰਘਾਸਣ ਇਕ ਸੁਹਾਈਆ। ਸਿੰਘਾਸਣ ਸੁਹਾਇਆ ਹਰਿ ਭਗਵਾਨ, ਨਿਰਗੁਣ ਆਪਣੀ ਜੋਤ ਜਗਾਇਆ। ਪੁਰਖ ਨਿਰੰਜਣ ਹੋ ਮਿਹਰਵਾਨ, ਏਕੰਕਾਰਾ ਸੰਗ ਰਲਾਇਆ। ਆਦਿ ਨਿਰੰਜਣ ਦੇਵੇ ਦਾਨ, ਸ੍ਰੀ ਭਗਵਾਨ ਵੇਖ ਵਖਾਇਆ। ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨ, ਪਾਰਬ੍ਰਹਮ ਆਪਣਾ ਨਾਉਂ ਧਰਾਇਆ। ਨਾਉਂ ਨਿਰੰਕਾਰਾ ਕਰ ਪਛਾਣ, ਸਾਚੇ ਤਖ਼ਤ ਸੋਭਾ ਪਾਇਆ। ਤਖ਼ਤ ਨਿਵਾਸੀ ਦੋ ਜਹਾਨ, ਸ਼ਬਦ ਅਨਾਦੀ ਨਾਦ ਸੁਣਾਇਆ। ਧੁਰ ਦੀ ਬਾਣੀ ਸਾਚਾ ਬਾਣ, ਬੋਧ ਅਗਾਧ ਅਗਾਧ ਬੋਧ ਆਪਣੇ ਵਿਚ ਛੁਪਾਇਆ। ਲੇਖਾ ਲਿਖੇ ਨਾ ਕੋਇ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਉਪਾਇਆ। ਆਪਣੀ ਧਾਰ ਆਪੇ ਪਰਗਟਾ, ਆਪੇ ਵੇਖ ਵਖਾਇਆ। ਆਪੇ ਸਾਚੇ ਮੰਦਰ ਡੇਰਾ ਲਾ, ਸਚ ਸਿੰਘਾਸਣ ਸੋਭਾ ਪਾਇਆ। ਆਪੇ ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਆਪਣਾ ਨਾਉਂ ਧਰਾ, ਆਪ ਆਪਣਾ ਡੰਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਖਾਇਆ। ਨਾ ਕੋਈ ਸੰਗ ਨਾ ਕੋਈ ਸਾਥ, ਹਰਿ ਸਾਚੀ ਖੇਲ ਕਰਾਇੰਦਾ। ਆਪਣਾ ਰੂਪ ਧਰ ਪੁਰਖ ਸਮਰਾਥ, ਸਮਰਥ ਕਲ ਆਪ ਵਰਤਾਇੰਦਾ। ਆਪੇ ਜਾਣੇ ਆਪਣੀ ਗਾਥ, ਆਪਣੀ ਮਹਿਮਾ ਆਪ ਗਣਾਇੰਦਾ। ਆਪੇ ਉਤਰੇ ਆਪਣੇ ਘਾਟ, ਆਪਣਾ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਏਕੰਕਾਰਾ ਨਿਰਾਕਾਰਾ ਆਪਣਾ ਰੂਪ ਧਰਾਇੰਦਾ। ਸਚਖੰਡ ਦੁਆਰਾ ਸੋਹਿਆ, ਹਰਿ ਸਾਚਾ ਆਪ ਸੁਹਾਇੰਦਾ। ਆਪਣੇ ਮੰਦਰ ਆਪੇ ਪਰਗਟ ਹੋਇਆ, ਮਾਤ ਪਿਤ ਨਾ ਕੋਇ ਬਣਾਇੰਦਾ। ਲੋਕਮਾਤ ਕਰੇ ਲੋਆ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਆਪ ਆਪਣਾ ਲੈ ਕੇ ਆਇਆ ਢੋਆ, ਸ਼ਬਦ ਦਾਤਾ ਸ਼ਬਦ ਝੋਲੀ ਪਾਇੰਦਾ। ਬੈਠਾ ਆਪੇ ਇਕ ਇਕਾਂਤਾ, ਆਪ ਆਪਣੇ ਵਿਚ ਸਮਾਇੰਦਾ। ਨਾ ਕੋਈ ਵਰਨ ਬਰਨ ਨਾ ਦਿਸੇ ਜ਼ਾਤਾ, ਨਾ ਕੋਈ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦੁਆਰਾ ਸੋਭਾ ਪਾਇੰਦਾ। ਸਚਖੰਡ ਦੁਆਰ ਵਸਾਇਆ, ਕਰ ਕਿਰਪਾ ਗੁਣ ਨਿਧਾਨ। ਦੀਵਾ ਬਾਤੀ ਇਕ ਜਗਾਇਆ, ਨੂਰ ਨੁਰਾਨਾ ਨੂਰ ਮਹਾਨ। ਘਰ ਘਰ ਵਿਚ ਲਏ ਉਪਜਾਇਆ, ਥਿਰ ਘਰ ਸਾਚਾ ਖੋਲ੍ਹ ਮਕਾਨ। ਆਪ ਆਪਣਾ ਰੂਪ ਪ੍ਰਗਟਾਇਆ, ਪ੍ਰਗਟ ਹੋਵੇ ਗੁਣ ਨਿਧਾਨ। ਆਪਣਾ ਮਾਰਗ ਆਪੇ ਵੇਖ ਵਖਾਇਆ, ਆਪਣਾ ਸੁਤ ਵੇਖ ਨਿਸ਼ਾਨ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਰਚਨ ਰਚਾਇਆ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਦਾਨ। ਸਾਚੀ ਸਿਖ ਮਤ ਆਪ ਸਮਝਾਇਆ, ਕਰੇ ਮਿਹਰ ਵਡ ਮਿਹਰਵਾਨ। ਆਪਣੀ ਗਾਥਾ ਆਪ ਸੁਣਾਇਆ, ਧੁਰ ਦੀ ਬਾਣੀ ਏਕਾ ਬਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਨਾਉਂ ਧਰਾਇਆ। ਆਪਣਾ ਨਾਉਂ ਆਪ ਜਣਾਏ, ਪਾਰਬ੍ਰਹਮ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਅੱਖਰ ਇਕ ਪੜ੍ਹਾਏ, ਨਿਸ਼ਅੱਖਰ ਆਪ ਜਣਾਈਆ। ਆਪ ਆਪਣਾ ਨਾਉਂ ਧਰਾਏ, ਆਪਣਾ ਨਾਦ ਆਪ ਸੁਣਾਈਆ। ਆਪਣੀ ਕਰਨੀ ਕਰਤਾ ਪੁਰਖ ਆਪ ਕਮਾਏ, ਕਰਨਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਧੁਰ ਫ਼ਰਮਾਨਾ, ਆਪ ਸੁਣਾਏ ਸਾਚਾ ਰਾਣਾ, ਸਾਚੇ ਤਖ਼ਤ ਬੈਠ ਸ੍ਰੀ ਭਗਵਾਨਾ, ਤਖ਼ਤ ਨਿਵਾਸੀ ਏਕਾ ਸੱਚਾ ਸ਼ਹਿਨਸ਼ਾਹੀਆ। ਤਖ਼ਤ ਨਿਵਾਸੀ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਹੁਕਮੀ ਹੁਕਮ ਵਰਤੇ ਵਰਤਾਰ, ਆਪ ਆਪਣਾ ਖੇਲ ਰਚਾਇਆ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰ, ਸ਼ਬਦ ਹੁਲਾਰਾ ਇਕ ਲਗਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਹੱਲ ਅਟਾਰ, ਉਚ ਅਟਲ ਆਪਣਾ ਆਸਣ ਲਾਇਆ। ਆਪੇ ਜਾਣੇ ਆਪਣੀ ਧਾਰ, ਧਾਰ ਧਾਰ ਵਿਚੋਂ ਪ੍ਰਗਟਾਇਆ। ਸਾਰ ਸ਼ਬਦ ਕਰ ਤਿਆਰ, ਸਗਲਾ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪੇ ਰਿਹਾ ਮਨਾਇਆ। ਸਾਚਾ ਹੁਕਮ ਧੁਰ ਦਰਗਾਹ, ਹਰਿ ਸਾਚਾ ਸਚ ਜਣਾਈਆ। ਸ਼ਬਦ ਸਰੂਪੀ ਬਣ ਮਲਾਹ, ਆਪਣਾ ਬੇੜਾ ਆਪ ਤਰਾਈਆ। ਲੇਖਾ ਜਾਣੇ ਦੋ ਜਹਾਂ, ਦੋ ਜਹਾਨਾਂ ਵਾਲੀ ਸੱਚਾ ਸ਼ਹਿਨਸ਼ਾਹੀਆ। ਦੂਸਰ ਸਕੇ ਨਾ ਕੋਈ ਭੇਵ ਪਾ, ਭੇਵ ਅਭੇਦਾ ਬੈਠਾ ਭੇਵ ਛੁਪਾਈਆ। ਅਲਖ ਅਲਖਣਾ ਅਗੰਮ ਅਥਾਹ, ਅਲਖ ਅਗੋਚਰ ਮਹਿਮਾ ਅਕਥ ਕਥੀ ਨਾ ਜਾਈਆ। ਆਪਣਾ ਸੰਦੇਸ਼ ਹਰਿ ਸੱਚਾ ਨਰੇਸ਼ ਨਰ ਨਰਾਇਣ ਦਏ ਸੁਣਾ, ਨਰ ਹਰਿ ਆਪਣਾ ਹੁਕਮ ਆਪ ਵਰਤਾਈਆ। ਬ੍ਰਹਮਾ ਵਿਸ਼ਨ ਸ਼ਿਵ ਲਏ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪਣੇ ਮਾਰਗ ਸਾਚੇ ਧੰਦੇ ਦਏ ਲਗਾ, ਅਭੁਲ ਅਭੁਲ ਅਭੁਲ ਬੇਪਰਵਾਹੀਆ। ਸਾਚੇ ਕੰਡੇ ਤੋਲਾ ਤੋਲ ਲਏ ਤੁਲਾ, ਤੋਲਣਹਾਰਾ ਇਕ ਅਖਵਾਈਆ। ਵਸਤ ਅਨਮੋਲ ਝੋਲੀ ਦਏ ਪਾ, ਨਾਮ ਭੰਡਾਰਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੇੜਾ ਆਪੇ ਦਏ ਸਮਝਾਈਆ। ਹਰਿ ਗੇੜਾ ਸਚ ਸਮਝਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਉਠਾਲ। ਤ੍ਰੈਗੁਣ ਮਾਇਆ ਝੋਲੀ ਪਾਇੰਦਾ, ਪੰਜ ਤੱਤ ਦੇਵੇ ਸੱਚਾ ਧਨ ਮਾਲ। ਲੱਖ ਚੁਰਾਸੀ ਘਾੜਨ ਆਪ ਘੜਾਇੰਦਾ, ਨਿਰਗੁਣ ਸਰਗੁਣ ਕਰੇ ਪ੍ਰਿਤਪਾਲ। ਘਟ ਘਟ ਜੋਤੀ ਆਪ ਜਗਾਇੰਦਾ, ਦੀਵਾ ਬਾਤੀ ਦੀਨ ਦਿਆਲ। ਸਾਚਾ ਜਾਮ ਆਪ ਪਿਆਇੰਦਾ, ਆਤਮ ਤਾਕੀ ਖੋਲ੍ਹ ਮਕਾਨ। ਸਾਚੇ ਰਾਕੀ ਆਪ ਚੜ੍ਹਾਇੰਦਾ, ਕਿਰਪਾ ਕਰ ਸ੍ਰੀ ਭਗਵਾਨ। ਚੌਦਾਂ ਹੱਟ ਵੰਡ ਵੰਡਾਇੰਦਾ, ਕਾਇਆ ਮੰਦਰ ਵੇਖ ਮਕਾਨ। ਬਜਰ ਕਪਾਟੀ ਕੁੰਡਾ ਲਾਹਿੰਦਾ, ਨਾ ਕੋਈ ਜਾਣੇ ਜੀਵ ਨਾਦਾਨ। ਆਤਮ ਸੇਜਾ ਆਪ ਸੁਹਾਇੰਦਾ, ਆਤਮ ਬ੍ਰਹਮ ਹੋ ਪ੍ਰਧਾਨ। ਧੁਰ ਫ਼ਰਮਾਨਾ ਆਪ ਸੁਣਾਇੰਦਾ, ਅਨਹਦ ਸ਼ਬਦ ਸੱਚੀ ਧੁਨਕਾਨ। ਗ੍ਰਹਿ ਮੰਦਰ ਵੇਖ ਵਖਾਇੰਦਾ, ਵੇਖਣਹਾਰਾ ਨੌਜਵਾਨ। ਆਪ ਆਪਣਾ ਮੁਖ ਛੁਪਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਕਲਿਆਣ। ਜੁਗ ਜੁਗ ਗੇੜਾ ਆਪਣੇ ਹੱਥ ਰਖਾਇੰਦਾ, ਦਾਤਾ ਜੋਧਾ ਸੂਰਬੀਰ ਬਲੀ ਬਲਵਾਨ। ਨੌਂ ਸੌ ਚੁਰਾਨਵੇ ਚੌਕੜੀ ਜੁਗ ਏਕਾ ਹੁਕਮ ਸੁਣਾਇੰਦਾ, ਧੁੁਰ ਦਾ ਸ਼ਬਦ ਨਾ ਕੋਈ ਮੇਟੇ ਮੇਟ ਨਿਸ਼ਾਨ। ਗੁਰ ਪੀਰ ਅਵਤਾਰ ਦੇਵੇ ਵਰ, ਭਗਤ ਭਗਵੰਤ ਕੰਤ ਆਪਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਇਆ, ਨੌਂ ਸੌ ਚੁਰਾਨਵਾਂ ਚੌਕੜੀ ਜੁਗ ਏਕਾ ਤੱਤ ਦ੍ਰਿੜਾਈਆ। ਜਗਤ ਗੇੜਾ ਆਪਣੇ ਹੱਥ ਰਖਾਇਆ, ਚਾਰ ਜੁਗ ਚੌਕੜੀ ਵੰਡ ਵੰਡਾਈਆ। ਚਾਰੇ ਵੇਦ ਝੋਲੀ ਪਾਇਆ, ਚਾਰੇ ਬਾਣੀ ਕਰੇ ਪੜ੍ਹਾਈਆ। ਚਾਰੇ ਖਾਣੀ ਲਏ ਪ੍ਰਗਟਾਇਆ, ਜੋਤੀ ਜੋਤ ਕਰ ਰੁਸ਼ਨਾਈਆ। ਚਾਰੇ ਵਰਨਾਂ ਦਏ ਸਮਝਾਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਕਰੇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਦਏ ਮੁਕਾਇਆ, ਨਵ ਨੌਂ ਚਾਰ ਗੇੜਾ ਰਹਿਣ ਨਾ ਪਾਈਆ। ਨੌਂ ਦੁਆਰੇ ਖੋਜ ਖੁਜਾਇਆ, ਨੌਂ ਖੰਡ ਪ੍ਰਿਥਮੀ ਵੇਖ ਵਖਾਈਆ। ਅਨੰਦ ਬਿਨੋਦ ਬਿਮਲ ਰੂਪ ਆਪ ਸਮਾਇਆ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤ੍ਰੈ ਤ੍ਰੈ ਏਕਾ ਗੁਣ ਵਖਾਈਆ। ਤ੍ਰੈ ਤ੍ਰੈ ਗੁਣ ਜਣਾਇਆ, ਗੁਣਵੰਤਾ ਗੁਣ ਨਿਧਾਨ। ਸਾਚਾ ਮਾਰਗ ਆਪੇ ਲਾਇਆ, ਕਰੇ ਖੇਲ ਸ੍ਰੀ ਭਗਵਾਨ। ਲੋਕਮਾਤ ਆਪੇ ਵੇਖ ਵਖਾਇਆ, ਆਦਿ ਜੁਗਾਦੀ ਖੇਲ ਮਹਾਨ। ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇਆ, ਆਪਣੀ ਕਰੇ ਆਪ ਕਲਿਆਣ। ਕਾਲ ਮਹਾਕਾਲ ਆਪਣਾ ਰੂਪ ਵਟਾਇਆ, ਆਪੇ ਹੋਏ ਜਾਣੀ ਜਾਣ। ਆਪੇ ਸ਼ਬਦ ਖੰਡਾ ਤੀਰ ਚਲਾਇਆ, ਆਪੇ ਮਾਰਨਹਾਰਾ ਬਾਣ। ਆਪੇ ਪੰਜ ਤੱਤ ਚੋਲਾ ਜਗਤ ਹੰਢਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਜੀਆ ਦਾਨ। ਜੀਆ ਦਾਤਾ ਹਰਿ ਦਾਤਾਰ, ਆਦਿ ਜੁਗਾਦੀ ਖੇਲ ਖਿਲਾਇੰਦਾ। ਆਪੇ ਬ੍ਰਹਿਮੰਡ ਖੰਡ ਕਰ ਪਸਾਰ, ਜੇਰਜ ਅੰਡਜ ਉਤਭੁਜ ਸੇਤਜ ਵੇਖ ਵਖਾਇੰਦਾ। ਆਪੇ ਜਾਣੇ ਪਰਮਾਨੰਦ, ਨਿਜ਼ਾਨੰਦ ਆਪਣਾ ਰੰਗ ਰੰਗਾਇੰਦਾ। ਆਪੇ ਗਾਏ ਸੁਹਾਗੀ ਛੰਦ, ਆਪਣਾ ਨਾਉਂ ਆਪ ਪਰਗਾਇੰਦਾ। ਆਪੇ ਚਾੜ੍ਹੇ ਸਾਚਾ ਚੰਦ, ਰੈਣ ਅੰਧੇਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਏਕਾ ਵਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਸ਼ਬਦ ਜਣਾਇਆ, ਭੁਲ ਰਹੇ ਨਾ ਰਾਈਆ। ਨਵ ਨੌਂ ਚਾਰ ਲੇਖਾ ਇਕ ਵਖਾਇਆ, ਲੋਕਮਾਤ ਵੱਜੇ ਵਧਾਈਆ। ਕਲਜੁਗ ਵੇਲਾ ਇਕ ਦਰਸਾਇਆ, ਚਾਰੋਂ ਕੁੰਟ ਅੰਧੇਰਾ ਛਾਈਆ। ਕੂੜ ਕੁੜਿਆਰਾ ਡੰਕ ਵਜਾਇਆ, ਉਚੀ ਕੂਕ ਕੂਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਖੁਲ੍ਹਾਏ ਹਰਿ ਨਿਰੰਕਾਰਾ, ਆਦਿ ਜੁਗਾਦਿ ਸਮਾਇਆ। ਵਿਸ਼ਨ ਬ੍ਰਹਮਾ ਸ਼ਿਵ ਬਣੇ ਵਰਤਾਰਾ, ਪੁਰਖ ਅਬਿਨਾਸ਼ੀ ਦਏ ਕਰਾਇਆ। ਜੁਗ ਚੌਕੜੀ ਉਤਰੇ ਪਾਰਾ, ਤੇਰਾ ਪੰਧ ਮੂਲ ਦਏ ਚੁਕਾਇਆ। ਨਿਰਗੁਣ ਨਿਰਵੈਰ ਪੁਰਖ ਅਕਾਲ ਲਏ ਅਵਤਾਰਾ, ਜੋਤੀ ਜਾਮਾ ਭੇਖ ਵਟਾਇਆ। ਸ਼ਬਦ ਡੰਕਾ ਕੁੰਟ ਚਾਰਾ, ਦਹਿ ਦਿਸ਼ਾ ਦਏ ਵਜਾਇਆ। ਰਾਓ ਰੰਕ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਇਆ। ਭਗਤਾਂ ਦੇਵੇ ਨਾਮ ਆਧਾਰਾ, ਸਾਚੇ ਸੰਤਾਂ ਵੇਖ ਵਖਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਪੰਚਮ ਧਾੜਾ ਦਏ ਗਵਾਇਆ। ਗੁਰਮੁਖਾਂ ਕਰੇ ਸਚ ਪਿਆਰਾ, ਪੀਆ ਪ੍ਰੀਤਮ ਵੇਖ ਵਖਾਇਆ। ਸ੍ਰਿਸ਼ਟ ਸਬਾਈ ਨਾਰ ਦੁਹਾਗਣ ਹੋਏ ਨਾਰ ਵਿਭਚਾਰਾ, ਹਰਿ ਕੰਤ ਨਾ ਕੋਇ ਹੰਢਾਇਆ। ਜੂਠ ਝੂਠ ਧੂਆਂਧਾਰਾ, ਜਗਤ ਅੰਧੇਰਾ ਏਕਾ ਛਾਇਆ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਰਸਨਾ ਬਹਿ ਬਹਿ ਸਰਬ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਇਕ ਭਗਵੰਤ ਖੇਲੇ ਖੇਲ ਜੁਗਾ ਜੁਗੰਤ, ਜਾਗਰਤ ਜੋਤ ਕਰ ਰੁਸ਼ਨਾਇਆ। ਜੁਗ ਜੁਗ ਕਾਰ ਕਮਾਇੰਦਾ, ਹਰਿ ਸਾਚਾ ਕਰਨੇਹਾਰ। ਜੁਗ ਜੁਗ ਵੇਸ ਵਟਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਜੁਗ ਜੁਗ ਵੇਖ ਵਖਾਇੰਦਾ, ਅਗੰਮ ਅਗੰਮੜਾ ਅਗੰਮੜੀ ਕਾਰ। ਜੁਗ ਜੁਗ ਰੇਖ ਮਿਟਾਇੰਦਾ, ਥਿਰ ਰਹੇ ਨਾ ਕੋਇ ਵਿਚ ਸੰਸਾਰ। ਜੁਗ ਜੁਗ ਭੇਖ ਵਟਾਇੰਦਾ, ਭੇਖਾਧਾਰੀ ਭੇਖ ਕਰੇ ਅਪਰ ਅਪਾਰ। ਨਿਰਗੁਣ ਰੂਪ ਸਤਿ ਧਰਾ ਮੁੱਛ ਦਾੜ੍ਹੀ ਕੇਸ ਨਾ ਕੋਇ ਰਖਾਇੰਦਾ, ਮੂੰਡ ਮੁੰਡਾਏ ਨਾ ਹਰਿ ਨਿਰੰਕਾਰ। ਘਟ ਘਟ ਅੰਦਰ ਆਪਣੀ ਜੋਤ ਜਗਾਇੰਦਾ, ਲੱਖ ਚੁਰਾਸੀ ਕਰੇ ਪਿਆਰ। ਗੁਰਮੁਖ ਵਿਰਲੇ ਬੂਝ ਬੁਝਾਇੰਦਾ, ਜਿਸ ਜਨ ਦੇਵੇ ਨਾਮ ਆਧਾਰ। ਮਨਮੁਖ ਗੂੜ੍ਹੀ ਨੀਂਦ ਸਵਾਇੰਦਾ, ਨਾ ਕੋਇ ਸਕੇ ਸੁਰਤ ਸੰਭਾਲ। ਕਲਜੁਗ ਵੇਲਾ ਅੰਤਮ ਆਇੰਦਾ, ਕੂੜ ਕੁੜਿਆਰਾ ਵੱਜੇ ਤਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਖਿਲਾਇੰਦਾ। ਕਲਜੁਗ ਅੰਤਮ ਖੇਲ ਖਿਲਾਇਆ, ਪਾਰਬ੍ਰਹਮ ਪ੍ਰਭ ਗਹਿਰ ਗੰਭੀਰ। ਜੋਤੀ ਜਾਮਾ ਵੇਸ ਵਟਾਇਆ, ਨਾਤਾ ਤੁਟਾ ਪੰਜ ਤੱਤ ਸਰੀਰ। ਸਾਚੀ ਚੋਟੀ ਚੜ੍ਹ ਕੇ ਆਸਣ ਲਾਇਆ, ਘਰ ਵਸਾਇਆ ਠਾਂਡਾ ਦਰਬਾਰਾ ਅੰਮ੍ਰਿਤ ਪਿਆਏ ਸਾਚਾ ਸੀਰ। ਕੋਟਨ ਕੋਟੀ ਬੈਠੇ ਰਾਹ ਤਕਾਇਆ, ਕਿਸੇ ਹੱਥ ਨਾ ਆਏ ਸ਼ਾਹ ਹਕੀਰ। ਪੀਰ ਦਸਤਗੀਰ ਰਹੇ ਕੁਰਲਾਇਆ, ਮੁੱਲਾ ਸ਼ੇਖ਼ ਮੁਸਾਇਕ ਗਲ ਪਾਈ ਤਸਬੀ ਜਗਤ ਜ਼ੰਜੀਰ। ਪੰਡਤ ਪਾਂਧੇ ਦੇਣ ਦੁਹਾਇਆ, ਮਸਤਕ ਖਿਚੇ ਤ੍ਰਿਸੂਲ ਲਕੀਰ। ਗ੍ਰੰਥੀ ਪੰਥੀ ਕਿਸੇ ਨਜ਼ਰ ਨਾ ਆਇਆ, ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ ਵਡ ਪੀਰਨ ਪੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰਾ ਅੰਤ ਅਖ਼ੀਰ। ਕਲਜੁਗ ਅੰਤ ਅਖ਼ੀਰ, ਸ੍ਰਿਸ਼ਟ ਸਬਾਈ ਰਹੀ ਕੁਰਲਾਈਆ। ਸ਼ਾਹ ਸੁਲਤਾਨਾਂ ਲੱਥੇ ਚੀਰ, ਬਸਤਰ ਤਨ ਨਾ ਕੋਇ ਵਖਾਈਆ। ਅੰਮ੍ਰਿਤ ਹੱਥ ਨਾ ਆਵੇ ਸੀਰ, ਅਠਸਠ ਖ਼ਾਲੀ ਦੇਣ ਦੁਹਾਈਆ। ਵੇਲੇ ਅੰਤ ਨਾ ਕੱਟੇ ਕੋਇ ਭੀੜ, ਸੀਸ ਜਗਦੀਸ਼ ਨਾ ਹੱਥ ਟਿਕਾਈਆ। ਹਉਮੇ ਹੰਗਤਾ ਲੱਗੀ ਪੀੜ, ਮਾਇਆ ਮਮਤਾ ਹੋਈ ਹਲਕਾਈਆ। ਤ੍ਰੈਗੁਣ ਮਾਇਆ ਵੱਝਾ ਜ਼ੰਜੀਰ, ਪੰਜ ਤੱਤ ਨਾ ਕੋਇ ਛੁਡਾਈਆ। ਨਾਤਾ ਤੁੱਟਾ ਹਸਤ ਕੀਟ, ਊਚ ਨੀਚ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮੇਟੇ ਝੂਠੀ ਸ਼ਾਹੀਆ। ਕਲਜੁਗ ਅੰਤਮ ਕੂੜ ਪਸਾਰਾ, ਚਾਰ ਕੁੰਟ ਕੁਰਲਾਇਆ। ਸਾਚਾ ਨਾ ਦਿਸੇ ਕੋਇ ਦੁਆਰਾ, ਹਰਿ ਮੰਦਰ ਕਾਇਆ ਬੰਕ ਨਾ ਕਿਸੇ ਵਸਾਇਆ। ਸਾਧ ਸੰਤ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਲੱਗਾ ਇਕ ਅਖਾੜਾ, ਆਸਾ ਤ੍ਰਿਸ਼ਨਾ ਨਾਚ ਨਚਾਇਆ। ਮਾਇਆ ਮਮਤਾ ਪੀਤਾ ਹਾੜਾ, ਸਿਦਕ ਸਬੂਰੀ ਨਾ ਕੋਇ ਧਰਾਇਆ। ਲੱਗੀ ਅੱਗ ਬਹੱਤਰ ਨਾੜਾ, ਬਿਨ ਸਤਿਗੁਰ ਪੂਰੇ ਨਾ ਕੋਇ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਅਗਨੀ ਤੱਤ ਆਪੇ ਵੇਖ ਵਖਾਇਆ। ਕਲਜੁਗ ਤੇਰਾ ਤੱਤ ਅੱਗ, ਹਰਿ ਸਾਚਾ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਰਹੀ ਦਗ, ਅੰਮ੍ਰਿਤ ਸਿੰਚ ਸਾਂਤ ਨਾ ਕੋਇ ਕਰਾਇੰਦਾ। ਕਲਜੁਗ ਜੀਵ ਹੋਏ ਕੱਗ, ਹੰਸ ਰੂਪ ਨਾ ਕੋਇ ਵਟਾਇੰਦਾ। ਸਤਿਗੁਰ ਸਰਨਾਈ ਨਾ ਗਏ ਲੱਗ, ਮਨ ਕਾ ਮਣਕਾ ਨਾ ਕੋਇ ਭਵਾਇੰਦਾ। ਦਰਸ ਨਾ ਪਾਏ ਕੋਈ ਉਪਰ ਸ਼ਾਹ ਰਗ, ਨੌਂ ਦੁਆਰ ਸਰਬ ਕੁਰਲਾਇੰਦਾ। ਗਹਿਰ ਗੰਭੀਰ ਹਰਿ ਨਿਰੰਕਾਰ ਸੂਰਾ ਸਰਬੱਗ, ਜੁਗ ਜੁਗ ਵੇਸ ਵਟਾਇੰਦਾ। ਗੁਰਮੁਖ ਗੁਰਸਿਖ ਸੱਜਣ ਲਏ ਕੱਢ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਪੰਚ ਵਿਕਾਰਾ ਦੇਵੇ ਵੱਢ, ਨਾਮ ਖੰਡਾ ਇਕ ਚਲਾਇੰਦਾ। ਸਤਿ ਨਿਸ਼ਾਨਾ ਕਾਇਆ ਮੰਦਰ ਦਸਮ ਦੁਆਰੀ ਦੇਵੇ ਗੱਡ, ਦਿਵਸ ਰੈਣ ਆਪ ਵਖਾਇੰਦਾ। ਇਕ ਖ਼ੁਮਾਰ ਦੇਵੇ ਅੱਠੇ ਪਹਿਰ ਨਾਮ ਮਦਿ, ਦੂਸਰ ਨੇੜ ਨਾ ਕੋਇ ਆਇੰਦਾ। ਭਾਗ ਲਗਾਏ ਗੁਰਮੁਖ ਯਦ, ਸਾਚਾ ਬੰਸ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਗੁਰ ਗੁਰ ਆਪਣਾ ਰੂਪ ਵਟਾਇੰਦਾ। ਗੁਰ ਗੁਰ ਰੂਪ ਹਰਿ ਕਰਤਾਰ, ਸ਼ਬਦੀ ਸ਼ਬਦ ਜਣਾਈਆ। ਗੁਰ ਕਾ ਸ਼ਬਦ ਸੱਚਾ ਸ਼ਾਹਕਾਰ, ਸ਼ਹਿਨਸ਼ਾਹ ਦਏ ਮਿਲਾਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਦੋ ਜਹਾਨਾਂ ਹੁਕਮ ਚਲਾਈਆ। ਕਲਜੁਗ ਅੰਤਮ ਹੋ ਤਿਆਰ, ਲੋਕਮਾਤ ਵੇਖ ਵਖਾਈਆ। ਲੱਖ ਚੁਰਾਸੀ ਪਾਵੇ ਸਾਰ, ਨਵ ਸਤ ਫੇਰਾ ਪਾਈਆ। ਚੌਦਾਂ ਲੋਕ ਚਰਨਾਂ ਹੇਠ ਦਏ ਲਤਾੜ, ਚੌਦਾਂ ਤਬਕਾਂ ਕੁੰਡਾ ਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਲੇਖਾ ਕਰੇ ਪਾਰ, ਸੁਰਪਤ ਰਾਜਾ ਇੰਦ ਕਰੋੜ ਤਤੀਸਾ ਰਹਿਣ ਨਾ ਪਾਈਆ। ਗਣ ਗੰਧਰਬ ਕਰੇ ਖ਼ਵਾਰ, ਕਿਨਰ ਜਛਪ ਆਪਣਾ ਰਾਗ ਨਾ ਕੋਇ ਸੁਣਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਮੇਟੇ ਕੂੜੀ ਸ਼ਾਹੀਆ। ਕੂੜੀ ਸ਼ਾਹੀ ਵਕ਼ਤ ਚੁਕੌਣਾ, ਥਿਰ ਕੋਇ ਰਹਿਣ ਨਾ ਪਾਇਆ। ਏਕਾ ਹੁਕਮ ਆਪ ਵਰਤੌਣਾ, ਹਰਿ ਸਾਚੇ ਸ਼ਬਦ ਜਣਾਇਆ। ਪੁਰਖ ਅਕਾਲ ਇਕ ਦਰਸੌਣਾ, ਦੂਸਰ ਇਸ਼ਟ ਨਾ ਕੋਇ ਵਖਾਇਆ। ਨੌਂ ਖੰਡ ਪ੍ਰਿਥਮੀ ਏਕਾ ਨਾਅਰਾ ਲੌਣਾ, ਰਸਨਾ ਜਿਹਵਾ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਸਾਚੇ ਸੰਤ ਲਏ ਮਿਲਾਇਆ।