੨੮ ਮਾਘ ੨੦੧੭ ਬਿਕ੍ਰਮੀ ਸ਼ਬਦ ਸਿੰਘਾਸਣ ਮਕਾਨ ੯੭੮੯ ਗਲੀ ਨੰ੦ ੭, ਮੁਲਤਾਨੀ ਢਾਂਡਾ ਪਹਾੜਗੰਜ ਦਿਲੀ
ਸਚਖੰਡ ਦਵਾਰਾ ਸਾਚੀ ਧਾਰ, ਸਤਿ ਸਤਿਵਾਦੀ ਸਤਿ ਸਤਿ ਚਲਾਇੰਦਾ। ਸੋ ਪੁਰਖ ਨਿਰੰਜਣ ਰੂਪ ਅਗੰਮ ਅਪਾਰ, ਮਹਿਮਾ ਅਨੂਪ ਭੇਵ ਨਾ ਆਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੀ ਖੇਲ ਖਿਲਾਇੰਦਾ। ਏਕੰਕਾਰਾ ਹਰਿ ਨਿਰੰਕਾਰਾ, ਆਪੇ ਜਾਣੇ ਆਪਣਾ ਰਾਹ, ਨਿਰਾਕਾਰਾ ਨਿਰਾਧਾਰਾ ਆਪਣੀ ਧਾਰ ਉਪਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ ਠਾਂਡੇ ਦਰਬਾਰਾ, ਦਰ ਘਰ ਸਾਚੇ ਆਪ ਉਪਾਇੰਦਾ। ਅਬਿਨਾਸ਼ੀ ਕਰਤਾ ਕਰ ਪਸਾਰਾ, ਵੇਖਣਹਾਰਾ ਆਪਣਾ ਰੂਪ ਆਪ ਪ੍ਰਗਟਾਇੰਦਾ। ਸ੍ਰੀ ਭਗਵਾਨ ਖੋਲ੍ਹ ਕਿਵਾੜਾ, ਨਿਰਗੁਣ ਨਿਰਗੁਣ ਕਰ ਪਿਆਰਾ, ਨਿਰਵੈਰ ਪੁਰਖ ਆਪਣੀ ਕਲ ਧਰਾਇੰਦਾ। ਪਾਰਬ੍ਰਹਮ ਪ੍ਰਭ ਸਤਿ ਭੰਡਾਰਾ, ਪੁਰਖ ਅਕਾਲ ਬਣ ਵਰਤਾਰਾ, ਅਨਭਵ ਆਪਣੀ ਵਸਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਇੰਦਾ। ਸਚਖੰਡ ਦਵਾਰਾ ਭੇਵ ਅਵੱਲਾ, ਹਰਿ ਸਾਚਾ ਸਚ ਰਖਾਇੰਦਾ। ਆਦਿ ਪੁਰਖ ਵਸਿਆ ਇਕ ਅਕੱਲਾ, ਆਪ ਆਪਣੀ ਦਯਾ ਕਮਾਇੰਦਾ। ਸੋਭਾਵੰਤ ਸੁਹਾਏ ਮਹੱਲਾ, ਸਤਿ ਪੁਰਖ ਨਿਰੰਜਣ ਸਾਚੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕੰਕਾਰਾ ਆਪਣੀ ਕਲ ਆਪ ਰਖਾਇੰਦਾ। ਸਚਖੰਡ ਦਵਾਰਾ ਹਰਿ ਨਿਰੰਕਾਰਾ, ਆਪਣਾ ਆਪ ਸੁਹਾਈਆ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਭੇਵ ਨਾ ਰਾਈਆ। ਬਣਾਏ ਬਣਤ ਸੱਚੀ ਸਰਕਾਰਾ, ਆਪਣੀ ਘਾੜਤ ਆਪ ਘੜਾਈਆ। ਦੇਵੇ ਵਰ ਧੁਰ ਦਰਬਾਰਾ, ਵਰ ਦਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਰਚਨਾ ਆਪੇ ਲਏ ਰਚਾਈਆ। ਸਚਖੰਡ ਦਵਾਰਾ ਹਰਿ ਸੁਹਾਇਆ, ਮਹਿਮਾ ਅਗਣਤ ਗਣੀ ਨਾ ਜਾਈਆ। ਛੱਪਰ ਛੰਨ ਨਾ ਕੋਈ ਛੁਹਾਇਆ, ਚਾਰ ਦੀਵਾਰ ਨਾ ਕੋਇ ਬਣਾਈਆ। ਰਵ ਸਸ ਨਾ ਕੋਈ ਚਮਕਾਇਆ, ਮੰਡਲ ਮੰਡਪ ਨਾ ਕੋਈ ਵਡਿਆਈਆ। ਸਰਗੁਣ ਰੂਪ ਨਾ ਕੋਈ ਦਿਸਾਇਆ, ਨਿਰਗੁਣ ਨਿਰਾਕਾਰ ਆਪਣੀ ਖੇਲ ਖਿਲਾਈਆ। ਕਿਲਾ ਕੋਟ ਨਾ ਕੋਈ ਬਣਾਇਆ, ਘਾੜਤ ਘੜ ਨਾ ਕੋਈ ਵਖਾਈਆ। ਆਪਣੀ ਰਚਨਾ ਆਪੇ ਵੇਖ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚਾ ਆਪ ਉਪਾਈਆ। ਸਚਖੰਡ ਦੁਆਰਾ ਆਪ ਸੁਹਾਇੰਦਾ, ਸਚਖੰਡ ਦਵਾਰਾ ਏਕੰਕਾਰ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਹੋਏ ਵੇਖਣਹਾਰ। ਆਪਣੀ ਇਛਿਆ ਆਪ ਪ੍ਰਗਟਾਇੰਦਾ, ਆਪੇ ਪਾਵੇ ਸਾਰ। ਆਪਣਾ ਹੁਕਮ ਆਪ ਸਮਝਾਇੰਦਾ, ਆਪੇ ਕਰਨਹਾਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਕਰੇ ਕਰਾਏ ਸਾਚੀ ਕਾਰ। ਸਚਖੰਡ ਦਵਾਰ ਸੁਹੰਜਣਾ, ਹਰਿ ਸਾਚਾ ਸਚ ਸਮਝਾਇੰਦਾ। ਕਰੇ ਖੇਲ ਆਦਿ ਨਿਰੰਜਣਾ, ਆਦਿ ਪੁਰਖ ਆਪਣਾ ਪਰਦਾ ਲਾਹਿੰਦਾ। ਸਾਚੇ ਮੰਦਰ ਸਚ ਮਹੱਲ ਅਟਲ ਮਿਨਾਰ ਆਪੇ ਬਹਿ ਬਹਿ ਸਜਣਾ, ਆਪ ਆਪਣਾ ਵੇਖ ਵਖਾਇੰਦਾ। ਨਾ ਘੜੇ ਨਾ ਭੱਜਨਾ, ਥਿਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਘਰ, ਘਰ ਸਾਚਾ ਇਕ ਸੁਹਾਇੰਦਾ। ਆਪ ਉਪਾਇਆ ਸਾਚਾ ਘਰ, ਦੂਸਰ ਅਵਰ ਨਾ ਕੋਈ ਜਣਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਬੈਠਾ ਅੰਦਰ ਵੜ, ਅਜੂਨੀ ਰਹਿਤ ਆਪਣਾ ਰੰਗ ਨਾ ਕੋਈ ਜਣਾਈਆ। ਆਪਣੀ ਕਰਨੀ ਕਰਤਾ ਪੁਰਖ ਆਪੇ ਕਰ, ਕਰਨਹਾਰ ਆਪ ਹੋ ਜਾਈਆ। ਆਪਣੀ ਸਰਨ ਸਰਨਾਈ ਆਪੇ ਪੜ, ਆਪੇ ਧੁਰ ਫ਼ਰਮਾਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਗੰਮ ਅਗੰਮੜੀ ਖੇਲ ਖਿਲਾਈਆ। ਅਗੰਮ ਅਗੰਮੜਾ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਸਾਚੇ ਘਰ ਹੋ ਉਜਿਆਰਾ, ਨਿਰਗੁਣ ਆਪਣਾ ਰੂਪ ਧਰਾਇੰਦਾ। ਆਪਣੀ ਭਿਛਿਆ ਭਰ ਭੰਡਾਰਾ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪਣੇ ਹੱਥ ਰਖਾਇੰਦਾ। ਆਪਣਾ ਹੁਕਮ ਰੱਖੇ ਹੱਥ, ਹਰਿ ਸਾਚਾ ਵਡ ਸੁਲਤਾਨਿਆ। ਸਰਬ ਕਲਾ ਆਪੇ ਸਮਰਥ, ਲੇਖਾ ਜਾਣੇ ਸ੍ਰੀ ਭਗਵਾਨਿਆ। ਆਪਣੀ ਮਹਿਮਾ ਆਪੇ ਗਾਏ ਅਕਥ, ਕਥਨੀ ਕਥ ਨਾ ਕੋਈ ਵਖਾਨਿਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨੌਜਵਾਨਿਆ। ਆਪ ਉਪਾਏ ਆਪਣੀ ਵਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਮਹਾਨਿਆ। ਖੇਲ ਮਹਾਨਾ ਹਰਿ ਭਗਵਾਨਾ, ਸਚਖੰਡ ਦਵਾਰੇ ਆਪ ਕਰਾਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਆਪਣਾ ਹੁਕਮ ਆਪ ਉਪਾਇੰਦਾ। ਆਪਣੇ ਮੰਦਰ ਆਪੇ ਬਣ ਰਾਜ ਰਾਜਾਨਾ, ਸ਼ਾਹ ਸੁਲਤਾਨਾ ਨਾਉਂ ਧਰਾਇੰਦਾ। ਆਪੇ ਬਣੇ ਦਰ ਦਰਬਾਨਾ, ਦਰ ਦਰਵੇਸ਼ ਅਲਖ ਅਲਖਨਾ ਆਪਣੀ ਅਲਖ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸਾਏ ਇਕ ਮਹੱਲਾ, ਬੈਠਾ ਰਹੇ ਇਕ ਅਕੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਸਚਖੰਡ ਸੁਹਾਏ ਸਚ ਸਿੰਘਾਸਣ, ਹਰਿ ਸਾਚੀ ਬਣਤ ਬਣਾਈਆ। ਆਸਣ ਲਾਏ ਪੁਰਖ ਅਬਿਨਾਸ਼ਨ, ਆਦਿ ਪੁਰਖ ਵਡੀ ਵਡਿਆਈਆ। ਆਪੇ ਪਾਏ ਆਪਣੀ ਰਾਸਨ, ਆਪਣਾ ਮੰਡਲ ਆਪ ਸੁਹਾਈਆ। ਆਪੇ ਪੂਰੀ ਕਰੇ ਆਸਣ, ਆਸਾ ਆਸਾ ਵਿਚ ਸਮਾਈਆ। ਆਪੇ ਹੋਏ ਦਾਸੀ ਦਾਸਨ, ਸੇਵਕ ਸੇਵਾ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਦਏ ਸੁਹਾਈਆ। ਸਚਖੰਡ ਦਵਾਰ ਸੁਹਾਇੰਦਾ, ਹਰਿ ਸੱਜਣ ਸੱਚਾ ਸ਼ਹਿਨਸ਼ਾਹ । ਸਤਿ ਸਤਿਵਾਦੀ ਆਸਣ ਲਾਇੰਦਾ, ਨਿਰਗੁਣ ਨਿਰਵੈਰ ਬੇਪਰਵਾਹ। ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਆਦਿ ਪੁਰਖ ਬਣ ਮਲਾਹ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਇਕ ਵਡਿਆਇੰਦਾ। ਸਚਖੰਡ ਦਵਾਰ ਵਡਿਆਈ ਵਡ, ਹਰਿ ਵੱਡਾ ਵਡ ਵਡਿਆਇੰਦਾ। ਨਿਰਗੁਣ ਨਿਰਗੁਣ ਏਕਾ ਘਰ ਲਡਾਏ ਲਡ, ਆਪ ਆਪਣਾ ਮੇਲ ਮਿਲਾਇੰਦਾ। ਆਦਿ ਪੁਰਖ ਆਪਣੇ ਵਿਚੋਂ ਆਪਾ ਕੱਢ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਅਕੱਲਾ ਵੇਸ ਵਟਾਇੰਦਾ। ਵੇਸ ਵਟਾਏ ਹਰਿ ਕਰਤਾਰ, ਸਚਖੰਡ ਵੱਜੇ ਵਧਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਹੁਕਮੀ ਹੁਕਮ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚੇ ਵੱਜੇ ਵਧਾਈਆ। ਸਾਚਾ ਦਰ ਹਰਿ ਸੁਹਾਇੰਦਾ, ਸਚਖੰਡ ਦਵਾਰਾ ਖੋਲ੍ਹ। ਸਚ ਸਿੰਘਾਸਣ ਇਕ ਵਿਛਾਇੰਦਾ, ਆਦਿ ਪੁਰਖ ਅਬਿਨਾਸ਼ੀ ਕਰਤਾ ਹਰਿ ਅਨਮੋਲ। ਸਚ ਸਿੰਘਾਸਣ ਸੋਭਾ ਪਾਇੰਦਾ, ਬੈਠਾ ਰਹੇ ਸਦਾ ਅਡੋਲ। ਏਕਾ ਵਸਤ ਹੱਥ ਰਖਾਇੰਦਾ, ਤੋਲਣਹਾਰਾ ਆਪਣਾ ਤੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਅੰਤਰ ਆਪੇ ਜਾਏ ਮੌਲ। ਆਪਣੀ ਅੰਤਰ ਆਪੇ ਜਾਣ, ਹਰਿ ਹਰਿ ਖੇਲ ਖਿਲਾਇੰਦਾ। ਸਾਚੇ ਤਖ਼ਤ ਬੈਠਾ ਸ੍ਰੀ ਭਗਵਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਰਾਜਾਨ, ਸ਼ਹਿਨਸ਼ਾਹ ਆਪਣਾ ਭੇਵ ਆਪ ਖੁਲ੍ਹਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸ਼ਾ ਆਪ ਅਲਾਇੰਦਾ। ਆਪੇ ਬਣ ਦਰ ਦਰਬਾਨ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਆਪੇ ਮੰਗਣਹਾਰਾ ਦਾਨ, ਬਣ ਭਿਖਾਰੀ ਝੋਲੀ ਡਾਹਿੰਦਾ। ਆਪੇ ਬਖ਼ਸ਼ਣਹਾਰਾ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਉਪਜਾਇੰਦਾ। ਆਪਣਾ ਬਲ ਆਪੇ ਧਾਰ, ਆਪਣੇ ਹੱਥ ਰੱਖੇ ਵਡਿਆਈਆ। ਸ਼ਾਹੋ ਭੂਪ ਬਣ ਸਿਕਦਾਰ, ਸਾਚਾ ਹੁਕਮ ਇਕ ਜਣਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਪਾਰਬ੍ਰਹਮ ਲਏ ਉਠਾਈਆ। ਸਚਖੰਡ ਹੋਇਆ ਖ਼ਬਰਦਾਰ, ਘਰ ਸਾਚੇ ਲਏ ਅੰਗੜਾਈਆ। ਏਕਾ ਨਾਉਂ ਮੇਰਾ ਨਿਰੰਕਾਰ, ਸਚ ਜੈਕਾਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਤਖ਼ਤ ਆਪਣਾ ਚਰਨ ਛੁਹਾਈਆ। ਸਾਚਾ ਤਖ਼ਤ ਸੁਹਾਇਆ, ਕਰ ਕਿਰਪਾ ਹਰਿ ਮਿਹਰਬਾਨ। ਸਚ ਸਿੰਘਾਸਣ ਆਸਣ ਲਾਇਆ, ਸਤਿ ਝੁਲਾਇਆ ਇਕ ਨਿਸ਼ਾਨ। ਪਾਰਬ੍ਰਹਮ ਆਪਣੇ ਦਰ ਆਪੇ ਮੰਗਣ ਆਇਆ, ਆਪੇ ਬਣਿਆ ਬਾਲ ਨਾਦਾਨ। ਆਪੇ ਭਿਛਿਆ ਝੋਲੀ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਮਹਾਨ,। ਖੇਲ ਮਹਾਨ ਕਰਾਇੰਦਾ, ਸਚਖੰਡ ਸੱਚੀ ਸਰਕਾਰ। ਸਾਚਾ ਹੁਕਮ ਆਪ ਸੁਣਾਇੰਦਾ, ਅਲਖ ਅਗੋਚਰ ਅਗੰਮ ਅਪਾਰ। ਪਾਰਬ੍ਰਹਮ ਪ੍ਰਭ ਭੁਲ ਨਾ ਜਾਇੰਦਾ, ਵਰਤੇ ਵਰਤਾਵੇ ਸਚ ਵਰਤਾਰ। ਆਪਣੀ ਵਸਤ ਆਪਣੇ ਹੱਥ ਰਖਾਇੰਦਾ, ਆਪੇ ਹੋਏ ਘੜਨ ਭੰਨਣਹਾਰ। ਆਪਣਾ ਨਾਉਂ ਸਚ ਆਪ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੋਲ੍ਹ ਕਿਵਾੜ। ਸਚਖੰਡ ਦਵਾਰਾ ਖੋਲ੍ਹਿਆ, ਪੁਰਖ ਅਬਿਨਾਸ਼ੀ ਬੇਪਰਵਾਹ। ਆਪਣਾ ਨਾਉਂ ਆਪੇ ਬੋਲਿਆ, ਸਾਚਾ ਢੋਲਾ ਰਹੇ ਗਾ। ਆਪਣਾ ਤੋਲ ਆਪੇ ਤੋਲਿਆ, ਤੋਲਣਹਾਰਾ ਬਣ ਮਲਾਹ। ਆਪਣੀ ਸ਼ਕਤੀ ਆਪੇ ਮੌਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਸਲਾਹ। ਸਚ ਸਲਾਹੀ ਹਰਿ ਮਲਾਹ, ਸਿਫ਼ਤੀ ਸਿਫ਼ਤ ਵਿਚ ਨਾ ਆਈਆ। ਏਕਾ ਹੁਕਮ ਰਿਹਾ ਮਨਾ, ਲੇਖਾ ਲਿਖਤ ਨਾ ਕੋਈ ਲਿਖਾਈਆ। ਸੋ ਪੁਰਖ ਨਿਰੰਜਣ ਬਣ ਪਾਤਸ਼ਾਹ, ਪਾਰਬ੍ਰਹਮ ਦਰ ਦਰਬਾਨ ਬਣਾਈਆ। ਏਕਾ ਹੁਕਮ ਦਏ ਵਰਤਾ, ਦੂਸਰ ਅਵਰ ਨਾ ਕੋਈ ਜਣਾਈਆ। ਥਿਰ ਘਰ ਘਾੜਨ ਲੈਣਾ ਘੜਾ, ਘਰ ਘਰ ਵਿਚ ਆਪ ਟਿਕਾਈਆ। ਮੇਰੀ ਧਾਰ ਲੈਣਾ ਉਪਾ, ਪਾਰਬ੍ਰਹਮ ਸੇਵ ਸਮਝਾਈਆ। ਨਾਰੀ ਕੰਤ ਖੇਲ ਖਿਲਾ, ਘਰ ਸੁਹੰਜਣੀ ਸੇਜ ਦਏ ਵਡਿਆਈਆ। ਸੁਤ ਦੁਲਾਰਾ ਲੈਣਾ ਜਾ, ਸ਼ਬਦੀ ਨਾਉਂ ਧਰਾਈਆ। ਥਿਰ ਘਰ ਸਾਚੇ ਦੇਣਾ ਬਹਾ, ਸਿਰ ਆਪਣਾ ਹੱਥ ਟਿਕਾਈਆ। ਅਗਲਾ ਲੇਖਾ ਦਏ ਜਣਾ, ਭੁਲ ਰਹੇ ਨਾ ਰਾਈਆ। ਵਿਸ਼ਨੂੰ ਤੇਰਾ ਰੂਪ ਵਟਾ, ਨਿਰਾਕਾਰ ਸਾਕਾਰ ਆਪ ਹੋ ਜਾਈਆ। ਆਪਣਾ ਰਸ ਦਏ ਚਖਾ, ਅੰਮ੍ਰਿਤ ਨਾਉਂ ਪ੍ਰਗਟਾਈਆ। ਆਪਣਾ ਕਵਲ ਦਏ ਖੁਲ੍ਹਾ, ਆਪੇ ਮਹਿਕ ਮਹਿਕਾਈਆ। ਆਪਣੀ ਵੰਡ ਲੈਣੀ ਵੰਡਾ, ਪਾਰਬ੍ਰਹਮ ਆਦਿ ਪੁਰਖ ਆਪ ਸਮਝਾਈਆ। ਆਪਣਾ ਅੰਗ ਲੈਣਾ ਕਟਾ, ਅੰਗੀਕਾਰ ਰਿਹਾ ਸਮਝਾਈਆ। ਆਪਣਾ ਰੂਪ ਲੈਣਾ ਵਟਾ, ਹਰਿ ਅਨੂਪ ਦਏ ਸਲਾਹੀਆ। ਆਪਣਾ ਬ੍ਰਹਮ ਨਾਉਂ ਲੈਣਾ ਰਖਾ, ਬ੍ਰਹਮ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਏ ਵਡਿਆਈਆ। ਸਚਖੰਡ ਦਵਾਰ ਤਖ਼ਤ ਨਿਵਾਸੀ, ਹਰਿ ਸਾਚਾ ਸੋਭਾ ਪਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ੀ, ਭੇਵ ਕੋਇ ਨਾ ਪਾਇੰਦਾ। ਪਾਰਬ੍ਰਹਮ ਬਣਿਆ ਦਾਸਨ ਦਾਸੀ, ਹਰਿ ਸਾਚੀ ਸੇਵ ਲਗਾਇੰਦਾ। ਆਪਣੀ ਇਛਿਆ ਆਪੇ ਕਰੇ ਪੂਰੀ ਆਸੀ, ਆਪਣੀ ਭਿਛਿਆ ਵੰਡ ਵੰਡਾਇੰਦਾ। ਆਪੇ ਵਿਸ਼ਨ ਜੋਤ ਕਰੇ ਪ੍ਰਕਾਸ਼ੀ, ਆਪੇ ਪਾਰਬ੍ਰਹਮ ਬ੍ਰਹਮ ਸੁਤ ਉਪਜਾਇੰਦਾ। ਆਪੇ ਜਾਣੇ ਮੰਡਲ ਰਾਸੀ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਸ਼ੰਕਰ ਸੁੰਨ ਅਗੰਮ ਧੂਆਂਧਾਰ ਜੋਤ ਪ੍ਰਕਾਸ਼ੀ, ਆਪਣਾ ਬਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਦੇਵੇ ਏਕਾ ਵਰ, ਏਕਾ ਹੁਕਮ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਸੁਣ ਕਰ ਧਿਆਨ, ਆਦਿ ਪੁਰਖ ਮਨਾਇਆ। ਨਿਰਗੁਣ ਖੇਲ ਕਰੇ ਮਹਾਨ, ਰੂਪ ਰੰਗ ਰੇਖ ਨਾ ਕੋਈ ਜਣਾਇਆ। ਸਚਖੰਡ ਵਸੇ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਇਆ। ਸ਼ਬਦ ਅਨਾਦਿ ਦਏ ਧੁਨਕਾਨ, ਏਕਾ ਏਕ ਜਣਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਰਧਾਨ, ਤੇਰੀ ਗੋਦ ਸੁਹਾਇਆ। ਮੇਰਾ ਨਾਉਂ ਤੇਰਾ ਨਿਸ਼ਾਨ, ਤੇਰਾ ਨਿਸ਼ਾਨ ਆਪ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇਆ। ਬਲ ਵਖਾਏ ਹਰਿ ਬਲਕਾਰਾ, ਬਲਧਾਰੀ ਖੇਲ ਖਿਲਾਇੰਦਾ। ਸਚਖੰਡ ਸਾਚੇ ਹੋ ਤਿਆਰਾ, ਨਿਰਾਕਾਰ ਰੂਪ ਪ੍ਰਗਟਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚਾ ਹੁਕਮ ਵਰਤਾਇੰਦਾ। ਪਾਰਬ੍ਰਹਮ ਆਪਣੇ ਅੱਗੇ ਆਪੇ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰਾ, ਸਾਚਾ ਖੇਲ ਖਿਲਾਇੰਦਾ। ਦੇਵੇ ਵਸਤ ਨਾਮ ਹਰਿ ਥਾਰਾ, ਏਕਾ ਵੰਡ ਵੰਡਾਇੰਦਾ। ਏਕਾ ਹੁਕਮ ਸੱਚੀ ਸਰਕਾਰਾ, ਬ੍ਰਹਿਮੰਡ ਖੰਡ ਆਪਣਾ ਰੂਪ ਆਪ ਧਰਾਇੰਦਾ। ਏਕਾ ਜੋਤ ਨੂਰ ਉਜਿਆਰਾ, ਕਿਰਨ ਕਿਰਨ ਆਪ ਉਪਾਇੰਦਾ। ਏਕਾ ਰਵ ਸਸ ਸਤਾਰਾ ਮੰਡਲ ਮੰਡਪ ਆਪ ਸੁਹਾਇੰਦਾ। ਏਕਾ ਤ੍ਰੈਗੁਣ ਬਣ ਵਰਤਾਰਾ, ਆਪਣੀ ਚਰਨ ਧੂੜ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਹਰਿ ਹਰਿ ਭੇਵ ਖੁਲ੍ਹਾਇੰਦਾ, ਪਾਰਬ੍ਰਹਮ ਵਡੀ ਵਡਿਆਈਆ। ਲੱਖ ਚੁਰਾਸੀ ਤੇਰੇ ਰੰਗ ਰੰਗਾਇੰਦਾ, ਪੰਜ ਤੱਤ ਕਰੇ ਕੁੜਮਾਈਆ। ਨਿਰਗੁਣ ਸਰਗੁਣ ਵੇਖ ਵਖਾਇੰਦਾ, ਵੇਖਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪੇ ਦਏ ਚੜ੍ਹਾਈਆ। ਪਾਰਬ੍ਰਹਮ ਸਚ ਸੇਵਾ ਲਾਇਆ, ਭੇਵ ਕੋਈ ਨਾ ਪਾਇੰਦਾ। ਸ਼ਬਦੀ ਧਾਰ ਵਿਸ਼ਨ ਬ੍ਰਹਮਾ ਸ਼ਿਵ ਆਪੇ ਜਾਇਆ, ਆਪ ਆਪਣਾ ਰੂਪ ਵਟਾਇੰਦਾ। ਨਿਰਗੁਣ ਬਣਿਆ ਦਾਈ ਦਾਇਆ, ਘਰ ਸਾਚੇ ਸੇਵ ਕਮਾਇੰਦਾ। ਏਕਾ ਮਈਆ ਨਾਉਂ ਰਖਾਇਆ, ਦੂਸਰ ਮਾਤ ਨਾ ਕੋਈ ਰਖਾਇੰਦਾ। ਸਾਚਾ ਸੁਤ ਗੋਦ ਉਠਾਇਆ, ਆਪ ਆਪਣੇ ਅੰਗ ਲਗਾਇੰਦਾ। ਸਾਚੀ ਵਸਤ ਅਮੋਲਕ ਇਕ ਵਰਤਾਇਆ, ਏਕਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਏਕਾ ਵਰ, ਸਾਚਾ ਘਾੜਨ ਆਪ ਘੜਾਇੰਦਾ। ਪਾਰਬ੍ਰਹਮ ਬ੍ਰਹਮ ਘਾੜਨ ਘੜਿਆ, ਕਰਿਆ ਖੇਲ ਅਪਾਰਾ। ਵਿਸ਼ਨ ਬ੍ਰਹਮਾ ਸ਼ਿਵ ਤਾਣਾ ਤਣਿਆ, ਤ੍ਰੈਗੁਣ ਕਰ ਪਿਆਰਾ। ਆਪਣਾ ਮਾਣ ਆਪਣਾ ਤਾਣ ਆਪੇ ਬਣਿਆ, ਆਪੇ ਦਏ ਸਹਾਰਾ। ਆਪੇ ਜਨਨੀ ਜਨ ਸਾਚਾ ਜਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਸਾਚੀ ਕਾਰਾ। ਹਰਿ ਸਾਚੀ ਕਾਰ ਕਮਾਇੰਦਾ, ਆਦਿ ਪੁਰਖ ਅਬਿਨਾਸ਼। ਲੱਖ ਚੁਰਾਸੀ ਖੇਲ ਖਿਲਾਇੰਦਾ, ਕਰੇ ਖੇਲ ਆਪ ਤਮਾਸ਼। ਆਪਣੀ ਜੋਤ ਆਪ ਜਗਾਇੰਦਾ, ਆਦਿ ਅੰਤ ਨਾ ਜਾਏ ਵਿਨਾਸ। ਆਪਣਾ ਸੰਗ ਆਪ ਨਿਭਾਇੰਦਾ, ਆਪੇ ਹੋਏ ਦਾਸੀ ਦਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਆਪੇ ਕਰੇ ਵਾਸ। ਲੱਖ ਚੁਰਾਸੀ ਕਰ ਤਿਆਰ, ਪਾਰਬ੍ਰਹਮ ਆਪਣੀ ਖੇਲ ਖਿਲਾਈਆ। ਸਚਖੰਡ ਵੇਖੇ ਸਚ ਦਵਾਰ, ਸਚ ਦਵਾਰਾ ਸੋਭਾ ਪਾਈਆ। ਸੋ ਪੁਰਖ ਨਿਰੰਜਣ ਤੇਰਾ ਰੂਪ ਅਪਰ ਅਪਾਰ, ਲੋਕਮਾਤ ਆਪ ਵਟਾਈਆ। ਏਕਾ ਦਰ ਅਬਿਨਾਸ਼ੀ ਸਰਕਾਰ, ਹਉਂ ਯਾਚਕ ਮੰਗੇ ਦਾਨ, ਦਰ ਦਵਾਰੇ ਆਈਆ। ਤੇਰਾ ਮੇਰਾ ਇਕ ਮਕਾਨ, ਤੇਰਾ ਮੇਰਾ ਇਕ ਨਿਸ਼ਾਨ, ਤੇਰਾ ਮੇਰਾ ਇਕ ਬਿਆਨ, ਏਕਾ ਨਾਮ ਸ਼ਬਦ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰਾਜਾ ਆਪੇ ਰੰਕ, ਆਪੇ ਵਸਤ ਅਮੋਲਕ ਰਿਹਾ ਵਰਤਾਈਆ। ਸੋ ਪੁਰਖ ਨਿਰੰਜਣ ਉਠਿਆ, ਆਦਿ ਪੁਰਖ ਹੋ ਮਿਹਰਵਾਨ। ਸ਼ਾਹ ਪਾਤਸ਼ਾਹ ਹੋ ਹੋ ਤੁੱਠਿਆ, ਦੇਵਣਹਾਰਾ ਦਾਨ। ਪਾਰਬ੍ਰਹਮ ਤੇਰਾ ਨਾਉਂ ਤੇਰਾ ਰੂਪ ਨਾ ਜਾਏ ਲੁੱਟਿਆ, ਖੇਲੇ ਖੇਲ ਦੋ ਜਹਾਨ। ਤੇਰਾ ਨਾਦ ਸ਼ਬਦ ਨਗਾਰਾ ਵੱਜੇ ਚਾਰ ਕੂਟਿਆ, ਦਹਿ ਦਿਸ਼ਾ ਹੋਏ ਫ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਚ ਦੇਵੇ ਬਿਆਨ। ਤੇਰਾ ਮੇਰਾ ਸਾਂਝਾ ਘਰ, ਦੂਸਰ ਵੰਡ ਨਾ ਕੋਈ ਵੰਡਾਈਆ। ਤੇਰਾ ਮੇਰਾ ਰੂਪ ਨਾਰੀ ਨਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਤੇਰਾ ਮੇਰਾ ਏਕਾ ਸਰ, ਅਵਰ ਸਰ ਨਾ ਕੋਈ ਵਡਿਆਈਆ। ਤੇਰਾ ਮੇਰਾ ਭਏ ਡਰ, ਨਿਰਭੌ ਆਪਣੀ ਖੇਲ ਖਿਲਾਈਆ। ਤੇਰਾ ਮੇਰਾ ਏਕਾ ਘਾੜਨ ਲਿਆ ਘੜ, ਨਾ ਕੋਇ ਭੰਨ ਵਖਾਈਆ। ਤੇਰਾ ਮੇਰਾ ਏਕਾ ਮੰਦਰ, ਏਕਾ ਸੇਜੇ ਬੈਠੇ ਚੜ੍ਹ, ਏਕਾ ਪਲੰਘ ਸੁਹਾਈਆ। ਤੇਰਾ ਮੇਰਾ ਏਕਾ ਲੜ, ਛੁਟ ਕਦੇ ਨਾ ਜਾਈਆ। ਪਾਰਬ੍ਰਹਮ ਸੁੱਤਾ ਅੱਗੇ ਖੜ, ਸੋ ਪੁਰਖ ਨਿਰੰਜਣ ਆਪ ਸਮਝਾਈਆ। ਲੱਖ ਚੁਰਾਸੀ ਅੰਦਰ ਜਾਣਾ ਵੜ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਆਪ ਆਪਣੀ ਝੋਲੀ ਪਾਈਆ। ਪਾਰਬ੍ਰਹਮ ਕਰੇ ਨਿਮਸਕਾਰ, ਦੋਏ ਜੋੜ ਸੀਸ ਝੁਕਾਇਆ। ਸੇਵਾ ਕਰਾਂ ਅਪਰ ਅਪਾਰ, ਭੁਲ ਕਦੇ ਨਾ ਜਾਇਆ। ਲੱਖ ਚੁਰਾਸੀ ਕਰਾਂ ਪਿਆਰ, ਘਟ ਘਟ ਅੰਦਰ ਆਪਣੀ ਜੋਤ ਜਗਾਇਆ। ਬ੍ਰਹਮ ਬ੍ਰਹਮ ਬ੍ਰਹਮ ਦਏ ਅਧਾਰ, ਬ੍ਰਹਮ ਆਪਣਾ ਅੰਗ ਵਖਾਇਆ। ਸੋਹੇ ਦਰ ਤੇਰਾ ਦਰਬਾਰ, ਦਰ ਦਰਵੇਸ਼ ਆਸ ਤਕਾਇਆ। ਸ਼ਾਹੋ ਭੂਪ ਬਣ ਸਿਕਦਾਰ, ਤੂੰ ਸਾਚਾ ਹੁਕਮ ਸੁਣਾਇਆ। ਕਵਣ ਵੇਲਾ ਕਵਣ ਵਕ਼ਤ ਕਵਣ ਵਾਰ ਕਵਣ ਥਿਤ ਕਰਾਂ ਤੇਰੀ ਵਿਚਾਰ, ਕਵਣ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮੇਰਾ ਮੇਰਾ ਤੇਰਾ ਏਕਾ ਦਰ ਸੁਹਾਇਆ। ਸੋ ਪੁਰਖ ਨਿਰੰਜਣ ਹਰਿ ਸਮਝਾਇੰਦਾ, ਪਾਰਬ੍ਰਹਮ ਦਯਾ ਕਮਾ। ਲੋਕਮਾਤ ਤੇਰੀ ਸੇਵ ਲਗਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾ। ਸ਼ਬਦੀ ਸ਼ਬਦ ਵੇਖ ਵਖਾਇੰਦਾ, ਹਰਿ ਵੇਖਣਹਾਰ ਸੱਚਾ ਸ਼ਹਿਨਸ਼ਾਹ। ਨੌਂ ਨੌਂ ਚਾਰ ਵੰਡ ਵੰਡਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਪੰਧ ਦਏ ਵਖਾ। ਜੁਗ ਜੁਗ ਗੇੜਾ ਆਪ ਭਵਾਇੰਦਾ, ਗੇੜਨਹਾਰਾ ਬੇਪਰਵਾਹ। ਨਿਰਗੁਣ ਸਰਗੁਣ ਵੇਖ ਵਖਾਇੰਦਾ, ਆਪ ਆਪਣਾ ਰੂਪ ਧਰਾ। ਪੰਜ ਤੱਤ ਚੋਲਾ ਆਪ ਹੰਢਾਇੰਦਾ, ਗੁਰ ਅਵਤਾਰ ਨਾਉਂ ਧਰਾ। ਭਗਤ ਭਗਵੰਤ ਮੇਲ ਮਿਲਾਇੰਦਾ, ਸੰਤ ਸਾਚੇ ਸੰਗ ਰਲਾ। ਗੁਰਮੁਖ ਆਤਮ ਮਰਦੰਗ ਵਜਾਇੰਦਾ, ਅਨਹਦ ਸ਼ਬਦ ਨਾਦ ਸੁਣਾ। ਗੁਰਸਿਖ ਸਾਚੇ ਗੋਦ ਬਹਾਇੰਦਾ, ਸਿਰ ਆਪਣਾ ਹੱਥ ਟਿਕਾ। ਮਨਮੁਖ ਆਪਣੇ ਰੰਗ ਰੰਗਾਇੰਦਾ, ਪੰਚ ਵਿਕਾਰਾ ਝੋਲੀ ਪਾ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਨਾਚ ਨਚਾਇੰਦਾ, ਆਸਾ ਤ੍ਰਿਸ਼ਨਾ ਨਾਲ ਰਲਾ। ਮਨ ਮਤ ਬੁਧ ਵੇਖ ਵਖਾਇੰਦਾ, ਵੇਖਣਹਾਰਾ ਦਿਸ ਨਾ ਆ। ਜੁਗ ਜੁਗ ਆਪਣਾ ਰੂਪ ਧਰਾਇੰਦਾ, ਆਵੇ ਜਾਵੇ ਭੇਖ ਵਟਾ। ਬ੍ਰਹਮ ਤੇਰੀ ਸੇਵਾ ਇਕ ਜਣਾਇੰਦਾ, ਲੱਖ ਚੁਰਾਸੀ ਨੌਂ ਨੌਂ ਚਾਰ ਏਕਾ ਗੋਦ ਲਏ ਬਹਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰਾ ਰਾਹ ਤਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਿਸ਼ਅਖੱਰ ਆਪੇ ਲਏ ਪੜ੍ਹਾ। ਨਿਸ਼ਅਖੱਰ ਹਰਿ ਪੜ੍ਹਾਇਆ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਪਾਰਬ੍ਰਹਮ ਤੇਰੀ ਸੇਵਾ ਸਚ ਜਣਾਇਆ, ਸੇਵਕ ਸੇਵਾ ਇਕ ਬਣ ਆਈਆ। ਲੱਖ ਚੁਰਾਸੀ ਤੇਰਾ ਰੂਪ ਧਰਾਇਆ, ਪੰਜ ਤੱਤ ਕਰੇ ਕੁੜਮਾਈਆ। ਘੜਨ ਭੰਨਣਹਾਰਾ ਸਾਚੀ ਖੇਲ ਖਿਲਾਇਆ, ਲੱਖ ਚੁਰਾਸੀ ਗੇੜਾ ਰਿਹਾ ਚਲਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗਿਣ ਗਿਣ ਆਪਣਾ ਪੰਧ ਮੁਕਾਇਆ, ਕੋਈ ਭੇਵ ਨਾ ਪਾ ਸਕੇ ਰਾਈਆ। ਜਗਤ ਵਿਦਿਆ ਮਾਤ ਧਰਾਇਆ, ਚਾਰੇ ਵੇਦ ਕਰੇ ਰੁਸ਼ਨਾਈਆ। ਪੁਰਾਨ ਅਠਾਰਾਂ ਤੇਰਾ ਜਸ ਗਾਇਆ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਗੀਤਾ ਗਿਆਨ ਮੇਰਾ ਨਾਉਂ ਵਟਾਇਆ, ਉਚੀ ਕੂਕ ਕੂਕ ਅਲਾਈਆ, ਅੰਜੀਲ ਕ਼ੁਰਾਨਾ ਰੌਲਾ ਪਾਇਆ, ਤੀਸ ਬਤੀਸਾ ਦਏ ਮਿਲਾਈਆ। ਖਾਣੀ ਬਾਣੀ ਭੇਵ ਖੁਲ੍ਹਾਇਆ, ਬੋਧ ਅਗਾਧ ਕਰੇ ਜਣਾਈਆ। ਸ਼ਬਦ ਹਾਣੀ ਮੇਲ ਮਿਲਾਇਆ, ਵਿਛੜ ਕਦੇ ਨਾ ਜਾਈਆ। ਲੱਖ ਚੁਰਾਸੀ ਸੁਰਤ ਸੁਵਾਣੀ ਏਕਾ ਕੰਤ ਲਏ ਪਰਨਾਇਆ, ਹਰਿ ਕੰਤ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਜੁਗ ਜੁਗ ਆਪਣੀ ਸੇਵਾ ਲਾਇਆ, ਧੁਰ ਫ਼ੁਰਮਾਨਾ ਦਏ ਸੁਣਾਈਆ। ਰਾਮਾ ਕ੍ਰਿਸ਼ਨਾ ਰੂਪ ਵਟਾਇਆ, ਈਸਾ ਮੂਸਾ ਖੇਲ ਖਿਲਾਈਆ। ਨਾਨਕ ਗੋਬਿੰਦ ਧਾਰ ਚਲਾਇਆ, ਜੋਤੀ ਸ਼ਬਦੀ ਨੂਰ ਰੁਸ਼ਨਾਈਆ। ਪਾਰਬ੍ਰਹਮ ਤੇਰਾ ਜੀਉਂ ਪਿੰਡ ਆਪ ਵਸਾਇਆ, ਬ੍ਰਹਮ ਲੇਖਾ ਥਾਉਂ ਥਾਈਆ। ਵੇਲਾ ਅੰਤ ਦਏ ਸਮਝਾਇਆ, ਭੁਲ ਰਹੇ ਨਾ ਰਾਈਆ। ਕਲਜੁਗ ਵੇਲਾ ਅੰਤ ਰਖਾਇਆ, ਨੌ ਸੌ ਚੁਰਾਨਵੇ ਚੌਕੜੀ ਪੰਧ ਮੁਕਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਲੋਕਮਾਤ ਜੋਤੀ ਨੂਰ ਕਰੇ ਰੁਸ਼ਨਾਇਆ, ਪੰਜ ਤੱਤ ਨਾ ਕੋਇ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਆਪਣਾ ਪੜਦਾ ਆਪ ਚੁਕਾਈਆ। ਨੌ ਨੌ ਚਾਰ ਪੰਧ ਮੁਕਾਵਣਾ, ਸੋ ਪੁਰਖ ਨਿਰੰਜਣ ਸ਼ਬਦ ਜਣਾਇੰਦਾ। ਕਲਜੁਗ ਵੇਲਾ ਅੰਤਮ ਆਵਣਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਰੂਪ ਪੁਰਖ ਅਬਿਨਾਸ਼ੀ ਆਪ ਵਟਾਵਣਾ, ਜੋਤੀ ਨੂਰ ਡਗਮਗਾਇੰਦਾ। ਨਿਹਕਲੰਕਾ ਨਾਉਂ ਰਖਾਵਣਾ, ਵੇਸ ਅਨੇਕਾ ਆਪ ਵਟਾਇੰਦਾ। ਸਚਖੰਡ ਦਵਾਰਾ ਲੋਕਮਾਤ ਬਣਾਵਣਾ, ਜਿਸ ਦਵਾਰੇ ਜੋਤ ਜਗਾਇੰਦਾ। ਸਚ ਸਿੰਘਾਸਣ ਇਕ ਉਪਜਾਵਣਾ, ਸਾਚਾ ਬਾਢੀ ਬਣਤ ਬਣਾਇੰਦਾ। ਉਪਰ ਆਸਣ ਹਰਿ ਹਰਿ ਲਾਵਣਾ, ਮਾਣਸ ਰੂਪ ਨਾ ਕੋਇ ਜਣਾਇੰਦਾ। ਧੁਰ ਫ਼ਰਮਾਨਾ ਇਕ ਸੁਣਾਵਣਾ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਸੀਸ ਤਾਜ ਇਕ ਟਿਕਾਵਣਾ, ਨਵ ਨਵ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸਮਝਾਇੰਦਾ। ਸਚਖੰਡ ਦਵਾਰਾ ਮਾਤਲੋਕ, ਨਿਰਗੁਣ ਨਿਰਵੈਰ ਆਪ ਉਪਜਾਈਆ। ਵਸਣਹਾਰਾ ਬਿਨ ਕਿਲਾ ਕੋਟ, ਚਾਰ ਦੀਵਾਰ ਨਾ ਬੰਦ ਰਖਾਈਆ। ਆਪਣੇ ਸ਼ਬਦ ਨਗਾਰੇ ਲਾਏ ਚੋਟ, ਦੋ ਜਹਾਨਾਂ ਆਪ ਸੁਣਾਈਆ। ਆਪਣੀ ਰੱਖੇ ਆਪੇ ਓਟ, ਦੂਸਰ ਸੀਸ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਵੇਲਾ ਅੰਤ ਸੁਹਾਵਣਾ, ਤ੍ਰੈਗੁਣ ਵੇਖ ਵਖਾਇੰਦਾ। ਬ੍ਰਹਮ ਮੇਲਾ ਪਾਰਬ੍ਰਹਮ ਮਿਲਾਵਣਾ, ਪਾਰਬ੍ਰਹਮ ਆਪਣੇ ਰੰਗ ਵਖਾਇੰਦਾ। ਜੋਤੀ ਜਾਮਾ ਵੇਸ ਵਟਾਵਣਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਵਾਸਨਾ ਖੋਟੀ ਆਪ ਕਢਾਵਣਾ, ਘਟ ਘਟ ਆਪਣਾ ਰੂਪ ਵਟਾਇੰਦਾ। ਆਪਣੀ ਚੋਟੀ ਚੜ੍ਹ ਕੇ ਆਪੇ ਆਸਣ ਲਾਵਣਾ, ਸਚ ਸਿੰਘਾਸਣ ਸੋਭਾ ਪਾਇੰਦਾ। ਤਖ਼ਤ ਨਿਵਾਸੀ ਏਕਾ ਤਖ਼ਤ ਸੁਹਾਵਣਾ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਕਾਗ਼ਜ਼ ਕ਼ਲਮ ਕਿਸੇ ਭੇਵ ਨਾ ਪਾਵਣਾ, ਹਰਿ ਕਾ ਲੇਖਾ ਲਿਖ ਲਿਖ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਵਡਿਆਇੰਦਾ । ਸਚ ਸਿੰਘਾਸਣ ਹਰਿ ਨਿਰੰਕਾਰ, ਲੋਕਮਾਤ ਵਡਿਆਈਆ। ਨਵ ਖੰਡ ਨੌਂ ਦਰ ਮਾਰੇ ਮਾਰ, ਨਵ ਜੇਠ ਦਏ ਵਡਿਆਈਆ। ਨੌ ਸਤ ਖੇਲ ਆਰ ਪਾਰ ਕਰੇ ਕਰਾਏ ਕਰਨੇਹਾਰ, ਦੋ ਧਾਰ ਆਪ ਚਲਾਈਆ। ਨਿਰਗੁਣ ਸਰਗੁਣ ਇਕ ਪਿਆਰ, ਸਰਗੁਣ ਨਿਰਗੁਣ ਇਕ ਵਰਤਾਰ, ਨਿਰਗੁਣ ਸਰਗੁਣ ਇਕ ਜੈਕਾਰ, ਜੈ ਜੈਕਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਸੋਭਾ ਪਾਈਆ। ਸਾਚਾ ਤਖ਼ਤ ਸੁਹਾਵਣਾ, ਕਲ ਕਲਕੀ ਲੈ ਅਵਤਾਰ। ਨਵ ਨਵ ਚਾਰ ਪੰਧ ਮੁਕਾਵਣਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਲੱਖ ਚੁਰਾਸੀ ਚਰਨ ਲਗਾਵਣਾ, ਏਕਾ ਹੁਕਮ ਸੱਚੀ ਸਰਕਾਰ। ਲਿਖਿਆ ਲੇਖ ਨਾ ਕਿਸੇ ਮਿਟਾਵਣਾ, ਨਾ ਕੋਇ ਮੇਟੇ ਮੇਟਣਹਾਰ। ਆਪਣਾ ਮੰਦਰ ਆਪ ਉਪਾਵਣਾ, ਸਾਚਾ ਬੰਕ ਇਕ ਨਿਆਰ। ਆਪੇ ਚੜ੍ਹ ਚੜ੍ਹ ਆਸਣ ਲਾਵਣਾ, ਆਪੇ ਨਿਰਗੁਣ ਦੀਪਕ ਜੋਤ ਕਰੇ ਉਜਿਆਰ। ਆਪੇ ਸ਼ਬਦੀ ਨਾਦ ਵਜਾਵਣਾ, ਆਪੇ ਧੁਨੀ ਧੁਨ ਸੁਣੇ ਸੁਣਨੇਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚੀ ਸਰਕਾਰ ਹਰਿ ਨਿਰੰਕਾਰ, ਏਕਾ ਏਕ ਅਖਵਾਈਆ। ਕੋਟਨ ਕੋਟ ਜੁਗ ਬੀਤੇ ਵਿਚ ਸੰਸਾਰ, ਕੋਟਨ ਕੋਟ ਰਾਜ ਜੋਗ ਲਏ ਹੰਢਾਈਆ। ਕੋਟਨ ਕੋਟ ਬਣੇ ਸਿਕਦਾਰ, ਕੋਟਨ ਕੋਟੀ ਕੋਟ ਖ਼ਾਕ ਮਿਲ ਜਾਈਆ। ਅੰਤ ਆਦਿ ਨਾ ਸਕੇ ਕੋਇ ਵਿਚਾਰ, ਚੌਦਾਂ ਵਿਦਿਆ ਭੇਵ ਨਾ ਰਾਈਆ। ਚਾਰ ਵੇਦ ਕਰਨ ਪੁਕਾਰ, ਕੂਕ ਕੂਕ ਕੂਕ ਸੁਣਾਈਆ। ਪੁਰਖ ਅਬਿਨਾਸ਼ੀ ਸਭ ਤੋਂ ਵਸਿਆ ਬਾਹਿਰ, ਸੋ ਪੁਰਖ ਨਿਰੰਜਣ ਸਚਾ ਸ਼ਹਿਨਸ਼ਾਹੀਆ। ਅੰਤਮ ਅੰਤ ਪਾਰਬ੍ਰਹਮ ਤੇਰਾ ਕ਼ਰਜ਼ਾ ਦਏ ਉਤਾਰ, ਮਕਰੂਜ਼ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਦਲ ਆਦਲ ਇਕ ਵਖਾਈਆ। ਅਦਲ ਆਦਲ ਕਰੇ ਇਨਸਾਫ਼, ਲੋਕਮਾਤ ਤਖ਼ਤ ਸੁਹਾਇੰਦਾ। ਜਨ ਭਗਤ ਸੰਤ ਗੁਰਮੁਖ ਗੁਰਸਿਖ ਕਰੇ ਮੁਆਫ਼, ਦੂਜਾ ਬਚਿਆ ਕੋਇ ਰਹਿਣ ਨਾ ਪਾਇੰਦਾ। ਕੂੜ ਕੁੜਿਆਰਾ ਨਾਤਾ ਤੋੜੇ ਜੀਵ ਜੰਤ ਸੱਜਣ ਸਾਕ, ਸਾਖਯਾਤ ਰੂਪ ਧਰਾਇੰਦਾ। ਦੋ ਜਹਾਨਾਂ ਖੋਲ੍ਹੇ ਆਪਣਾ ਤਾਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਵਾਰ ਵੇਖ ਵਖਾਇੰਦਾ। ਲੋਕਮਾਤ ਦਿਸੇ ਜਗਤ ਖਾਟ, ਹਰਿ ਸਚ ਸਿੰਘਾਸਣ ਨਾਉਂ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾ ਕੇ ਥੱਕੇ ਵਾਟ, ਵੇਲਾ ਅੰਤਮ ਆਇੰਦਾ। ਚੌਦਾਂ ਲੋਕ ਖੁਲੇ ਹਾਟ, ਚੌਦਾਂ ਤਬਕ ਸੀਸ ਝੁਕਾਇੰਦਾ। ਹਰਿ ਜੂ ਹਰਿ ਮੰਦਰ ਬਹਿ ਬਹਿ ਗਾਏ ਆਪਣੀ ਗਾਥ, ਆਪ ਆਪਣਾ ਨਾਉਂ ਪਰਗਟਾਇੰਦਾ। ਅੰਤਮ ਵਾਰ ਛੁੱਟਾ ਸਾਥ, ਸਗਲਾ ਸੰਗ ਨਾ ਕੋਏ ਨਿਭਾਇੰਦਾ । ਲੇਖਾ ਜਾਣੇ ਤ੍ਰਿਲੋਕੀ ਨਾਥ, ਤ੍ਰੈਭਵਨ ਖੋਜ ਖੋਜਾਇੰਦਾ। ਆਦਿ ਪੁਰਖ ਆਪਣਾ ਪੂਰਾ ਕਰਨਹਾਰਾ ਆਪੇ ਵਾਕ, ਅਭੁਲ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਤੇਰਾ ਮੇਲਾ ਆਪੇ ਆਪਣੇ ਵਿਚ ਮਿਲਾਇੰਦਾ। ਸੋ ਪੁਰਖ ਨਿਰੰਜਨ ਪਾਰਬ੍ਰਹਮ ਸਮਾਇਆ, ਬ੍ਰਹਮ ਭੇਵ ਨਾ ਰਾਏ। ਆਦਿ ਪੁਰਖ ਆਪਣਾ ਨਾਉਂ ਧਰਾਇਆ, ਅੰਤ ਰੂਪ ਆਪ ਹੋ ਜਾਏ। ਮਧ ਆਪਣੀ ਖੇਲ ਖਿਲਾਇਆ, ਹਰਿ ਸਚਾ ਸ਼ਹਿਨਸ਼ਾਹੇ। ਜੁਗ ਜੁਗ ਆਪਣਾ ਨਦ ਉਪਾਇਆ, ਆਪ ਆਪਣਾ ਨਾਉਂ ਪਰਗਟਾਏ। ਆਪਣੇ ਵਿਚੋਂ ਆਪਾ ਕੱਢ ਲੱਖ ਚੁਰਾਸੀ ਘਾੜਨ ਲਿਆ ਘੜਾਇਆ, ਅੰਤਮ ਲਏ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾ ਪਾਏ। ਸਚ ਸਿੰਘਾਸਣ ਸੁਹਾਇੰਦਾ, ਘਾੜਤ ਅਪਰ ਅਪਾਰ। ਕਲਜੁਗ ਭੇਵ ਨਾ ਆਇੰਦਾ, ਪੜ੍ਹ ਪੜ੍ਹ ਥੱਕੇ ਨਾ ਕਰੇ ਕੋਇ ਵਿਚਾਰ। ਸਾਢੇ ਤਿੰਨ ਹੱਥ ਵੰਡ ਵੰਡਾਇੰਦਾ, ਨਵ ਸਤ ਮਾਰੇ ਮਾਰ। ਜੇਰਜ ਅੰਡਜ ਫੋਲ ਫੋਲਾਇੰਦਾ, ਉਤਭੁਜ ਸੇਤਜ ਪਾਵੇ ਸਾਰ। ਆਪਣਾ ਹੁਕਮ ਆਪ ਵਰਤਾਇੰਦਾ, ਹੁਕਮੀ ਹੁਕਮ ਖੇਲ ਨਿਆਰ। ਤਖ਼ਤ ਨਿਵਾਸੀ ਤਖ਼ਤ ਸੋਭਾ ਪਾਇੰਦਾ, ਸ਼ਾਹੋ ਭੂਪ ਸੱਚਾ ਸਿਕਦਾਰ। ਸੀਸ ਤਾਜ ਜਗਦੀਸ ਟਿਕਾਇੰਦਾ, ਪੰਚਮ ਮੁਖ ਵਿਚਾਰ। ਗੁਰਮੁਖਾਂ ਦੁਖ ਗਵਾਇੰਦਾ, ਨਾਤਾ ਤੋੜ ਕੂੜ ਸੰਸਾਰ। ਧਰਤ ਮਾਤ ਦੀ ਕੁੱਖ ਸੁਹਾਇੰਦਾ, ਦੇਵੇ ਵਰ ਆਪ ਨਿਰੰਕਾਰ। ਉਜਲ ਮੁਖ ਮਾਤ ਕਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸੱਚੀ ਸਰਕਾਰ। ਸਚ ਸਰਕਾਰ ਹਰਿ ਨਿਰੰਕਾਰਾ, ਨਿਰਵੈਰ ਖੇਲ ਖਿਲਾਇਆ। ਕਲਜੁਗ ਮੇਟੇ ਕੂੜ ਪਸਾਰਾ, ਰਾਓ ਰੰਕ ਰਹਿਣ ਨਾ ਪਾਇਆ। ਚਾਰੇ ਵਰਨਾਂ ਲੇਖਾ ਮੁਕਾਏ ਆਰ ਪਾਰਾ, ਬਰਨ ਅਠਾਰਾਂ ਪੰਧ ਮੁਕਾਇਆ। ਪੁਰਖ ਅਕਾਲ ਇਕ ਇਕੱਲਾ ਏਕੰਕਾਰਾ, ਏਕਾ ਆਪ ਕਰਾਇਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਨਾਅਰਾ ਦਏ ਸੁਣਾਇਆ। ਏਕਾ ਰਾਮ ਕ੍ਰਿਸ਼ਨ ਅਵਤਾਰਾ, ਏਕਾ ਈਸਾ ਮੂਸਾ ਦਏ ਮਿਲਾਇਆ। ਏਕਾ ਨੂਰ ਸੰਗ ਮੁਹੰਮਦ ਚਾਰ ਯਾਰਾ, ਏਕਾ ਨਾਨਕ ਗੋਬਿੰਦ ਰੂਪ ਵਟਾਇਆ। ਏਕਾ ਬ੍ਰਹਮ ਸਰਬ ਪਸਾਰਾ, ਏਕਾ ਪਾਰਬ੍ਰਹਮ ਵਰਤਾਰਾ, ਏਕਾ ਆਦਿ ਪੁਰਖ ਸਹਾਰਾ, ਆਦਿ ਜੁਗਾਦਿ ਖੇਲ ਖਿਲਾਇਆ। ਏਕਾ ਮੇਟੇ ਕਲਜੁਗ ਧੂਆਂਧਾਰਾ, ਏਕਾ ਸਤਿ ਸਤਿ ਕਰੇ ਵਰਤਾਰਾ, ਸਤਿ ਸਤਿਵਾਦੀ ਖੇਲ ਖਿਲਾਇਆ। ਏਕਾ ਸਾਚੇ ਤਖ਼ਤ ਬਹੇ ਹੋ ਤਿਆਰਾ, ਏਕਾ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਾਰੇ ਮਾਰਾ, ਏਕਾ ਗੜ੍ਹ ਹੰਕਾਰ ਤੁੜਾਇਆ। ਏਕਾ ਊਚਾਂ ਨੀਚਾਂ ਕਰੇ ਪਿਆਰਾ, ਏਕਾ ਰਾਓ ਰੰਕਾਂ ਦਏ ਸਹਾਰਾ, ਏਕਾ ਵਰਨਾਂ ਬਰਨਾਂ ਵਸੇ ਬਾਹਰਾ, ਏਕਾ ਬੋਲੇ ਸ਼ਬਦੀ ਸਚਾ ਨਾਅਰਾ, ਏਕਾ ਘਟ ਘਟ ਜੋਤ ਜਗਾਇਆ। ਏਕਾ ਸਿੰਘਾਸਣ ਸੋਹੇ ਸੱਚੀ ਸਰਕਾਰ, ਏਕਾ ਸਤਿਜੁਗ ਬੰਨ੍ਹੇ ਸਾਚੀ ਧਾਰਾ, ਏਕਾ ਸਤਿ ਸਤਿਵਾਦੀ ਸਚਖੰਡ ਸੁਹਾਏ ਬੰਕ ਦਵਾਰਾ, ਥਿਰ ਘਰ ਏਕਾ ਆਸਣ ਲਾਇਆ। ਏਕਾ ਨਾਰੀ ਨਰ ਦਏ ਆਧਾਰਾ, ਏਕਾ ਬਿਰਧ ਬਾਲ ਜਵਾਨ ਲੇਖਾ ਜਾਣੇ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪੇ ਚੜ੍ਹ, ਨਾਮ ਖੰਡਾ ਏਕਾ ਫੜ, ਦੋ ਜਹਾਨਾ ਵੇਖ ਵਖਾਇਆ। ਸਚ ਸਿੰਘਾਸਣ ਹਰਿ ਜੀ ਚੜ੍ਹਿਆ, ਸਾਚਾ ਤਖ਼ਤ ਸੁਹਾਇਆ। ਨਿਰਵੈਰ ਪੁਰਖ ਏਕਾ ਖੰਡਾ ਫੜਿਆ, ਦੋ ਜਹਾਨਾ ਰਿਹਾ ਚਮਕਾਇਆ। ਲੋਹਾਰ ਤਰਖਾਨ ਕਿਸੇ ਨਾ ਘੜਿਆ, ਵਿਚ ਮਿਆਨ ਨਾ ਬੰਦ ਕਰਾਇਆ। ਅਗਨੀ ਤੱਤ ਨਾ ਕਿਸੇ ਸੜਿਆ, ਜਗਤ ਧਾਰ ਨਾ ਕੋਇ ਰਖਾਇਆ। ਆਪਣਾ ਖੇਲ ਆਪੇ ਕਰਿਆ, ਵੇਖਣਹਾਰਾ ਆਪੇ ਆਇਆ। ਆਪਣਾ ਘਾੜਨ ਆਪੇ ਘੜਿਆ, ਹਰਿ ਆਪੇ ਭੰਨ ਵਖਾਇਆ। ਆਪਣੀ ਵਿਦਿਆ ਆਪੇ ਪੜ੍ਹਿਆ, ਆਪੇ ਜਗਤ ਪੜ੍ਹਾਵਣ ਆਇਆ। ਆਪਣੇ ਦਵਾਰੇ ਆਪੇ ਖੜਿਆ, ਆਪੇ ਰਿਹਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾਵੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਦਵਾਰੇ ਆਪੇ ਖੜਿਆ।
