Granth 06 Likhat 016: 2 Assu 2013 Bikarmi Sant Sujan Singh de Gurdware Gaye Ohna ne Nehaklank di babat Puchia te Hajur ne uttar ditta Delhi

੨ ਅਸੂ ੨੦੧੩ ਬਿਕ੍ਰਮੀ ਸੰਤ ਸੁਜਾਨ ਸਿੰਘ ਦੇ ਗੁਰਦਵਾਰੇ ਗਏ, ਉਨ੍ਹਾਂ ਨੇ ਨਿਹਕਲੰਕ ਦੀ ਬਾਬਤ ਪੁਛਿਆ ਤੇ ਹਜ਼ੂਰ ਨੇ ਉਤਰ ਦਿਤਾ ਦਿੱਲੀ

ਨਿਹਕਲੰਕ ਹਰਿ ਸ਼ਬਦ ਹੈ, ਜੁਗ ਜੁਗ ਭੇਖ ਵਟਾਏ। ਇਕ ਸੁਹਾਏ ਦਵਾਰ ਬੰਕ ਹੈ, ਬੰਕ ਦਵਾਰੀ ਆਪ ਅਖਵਾਏ। ਆਪੇ ਰਾਓ ਰੰਕ ਹੈ, ਊਚਾਂ ਨੀਚਾਂ ਵਿਚ ਸਮਾਏ। ਜਨ ਭਗਤਾਂ ਲਾਏ ਜੋਤੀ ਤਨਕ ਹੈ, ਸ਼ਬਦੀ ਵਾਜਾ ਪਵਣ ਵਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਏ। ਨਿਹਕਲੰਕ ਨਰ ਨਿਰੰਕਾਰ ਹੈ, ਸਾਚਾ ਸਤਿ ਸਰੂਪ। ਲੱਖ ਚੁਰਾਸੀ ਆਤਮ ਘਰ ਵਸਾਏ ਦਵਾਰ ਬੰਕ ਹੈ, ਹਰਿ ਹਰਿ ਵੱਡਾ ਸ਼ਾਹੋ ਭੂਪ। ਨੂਰ ਉਜਾਲਾ ਜੋਤੀ ਕਣਕ ਹੈ, ਪ੍ਰਿਥਮੀ ਆਕਾਸ਼ ਅੰਧ ਕੂਪ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਮਾਤ ਭੇਖ ਧਰ, ਕਰੇ ਖੇਲ ਅਨੂਪ ਸਰੂਪ। ਨਿਹਕਲੰਕ ਨਰ ਨਿਰੰਕਾਰ ਹੈ, ਨਿਰਗੁਣ ਰੂਪ ਸਮਾਏ। ਪੰਜ ਤਤ ਨਾ ਕੋਈ ਆਕਾਰ ਹੈ, ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸਾਏ। ਏਕਾ ਸ਼ਬਦ ਸਾਚੀ ਧਾਰ ਹੈ, ਲੋਆਂ ਪੁਰੀਆਂ ਵਿਚ ਸਮਾਏ। ਤ੍ਰੈਗੁਣ ਮਾਇਆ ਸ੍ਰਿਸ਼ਟ ਅਪਾਰ ਹੈ, ਪ੍ਰਭ ਆਪਣਾ ਰਥ ਚਲਾਏ। ਆਪੇ ਵਸੇ ਸਭ ਤੋਂ ਬਾਹਰ ਹੈ, ਹਰ ਘਟ ਮੇਂ ਆਪ ਸਮਾਏ। ਆਪੇ ਗੁਪਤ ਆਪੇ ਜਾਹਿਰ ਹੈ, ਆਪੇ ਅੰਦਰ ਮੰਦਰ ਡੇਰਾ ਲਾਏ। ਆਪੇ ਜੋਤ ਨਿਰੰਜਣ ਕਰ ਆਕਾਰ ਹੈ, ਸ਼ਬਦ ਅਨਾਦੀ ਧੁਨ ਵਜਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗ ਜੁਗ ਭੇਖ ਵਟਾਏ। ਨਿਹਕਲੰਕ ਨਰ ਨਰਾਇਣ ਹੈ, ਵਸੇ ਧਾਮ ਅਗੰਮ। ਭਗਤ ਸੁਹੇਲਾ ਵੇਖੇ ਤੀਜੇ ਨੈਣ ਹੈ, ਨਾ ਮਰੇ ਨਾ ਪਏ ਜੰਮ। ਰਸਨਾ ਕਿਸੇ ਨਾ ਸਕੇ ਕਹਿਣ ਹੈ, ਆਪੇ ਜਾਣੇ ਆਪਣਾ ਨਮ। ਜੁਗ ਜੁਗ ਜਗਤ ਵਹਾਏ ਏਕਾ ਵਹਿਣ ਹੈ, ਸ਼ਬਦ ਬਣਾਏ ਸਾਚਾ ਥੰਮ੍ਹ। ਜਨ ਭਗਤਾਂ ਚੁਕਾਏ ਲਹਿਣਾ ਦੇਣ ਹੈ, ਪਵਣ ਸਵਾਸੀ ਸ਼ਬਦ ਚਲਾਏ ਦਮ। ਸੰਤ ਸੁਹੇਲੇ ਵਿਰਲੇ ਗੁਰਮੁਖ ਲੈਣ ਹੈ, ਮਨਮੁਖ ਰੋਵਣ ਛੰਮ ਛੰਮ। ਧੰਨ ਧੰਨ ਜੋ ਜਨ ਰਸਨਾ ਕਹਿਣ ਹੈ, ਏਕਾ ਏਕ ਪਾਰਬ੍ਰਹਮ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣਾ ਕੰਮ। ਨਿਹਕਲੰਕ ਨਿਹਕਲੰਕ ਨਿਹਕਲੰਕ, ਜੋਤੀ ਹਰਿ ਅਕਾਲ ਹੈ। ਸ਼ਬਦ ਵਜਾਏ ਸਾਚਾ ਡੰਕ, ਜੁਗ ਜੁਗ ਅਵੱਲੜੀ ਚਾਲ ਹੈ। ਆਪ ਰਖਾਏ ਏਕਾ ਅੰਕ, ਸੰਤ ਸੁਹੇਲੇ ਸਾਚੇ ਲੋਕਮਾਤ ਆਪੇ ਭਾਲ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਦੀਨ ਦਿਆਲ ਹੈ। ਦੀਨ ਦਿਆਲ ਕਿਰਪਾਲ, ਜੁਗ ਜੁਗ ਭੇਖ ਵਟਾਇੰਦਾ। ਜਨ ਭਗਤਾਂ ਭਰੇ ਸ਼ਬਦ ਭੰਡਾਰ, ਸਾਚੇ ਘਰ ਦਰ ਆਪ ਸੁਹਾਇੰਦਾ। ਆਤਮ ਖੋਲ੍ਹੇ ਬੰਦ ਕਿਵਾੜ, ਆਪੇ ਹੱਥੀਂ ਕੁੰਡਾ ਲਾਹਿੰਦਾ। ਨੇੜ ਨਾ ਆਏ ਪੰਚਮ ਧਾੜ, ਕਾਲ ਮਹਾਂਕਾਲ ਮੁਖ ਛੁਪਾਇੰਦਾ। ਵੱਜੇ ਸ਼ਬਦ ਤਾਲ ਬਹੱਤਰ ਨਾੜ, ਧੁਨ ਅਨਾਦੀ ਆਪ ਉਪਜਾਇੰਦਾ। ਕਰੇ ਜਣਾਈ ਬੋਧ ਅਗਾਧ, ਸਾਚਾ ਮੰਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। ਸ਼ਬਦ ਸਿੰਘਾਸਣ ਹਰਿ ਕਰਤਾਰ, ਆਪਣੀ ਬਣਤ ਬਣਾਈਆ। ਨਾ ਕੋਈ ਦੀਸੇ ਚਾਰ ਦਿਵਾਰ, ਦੀਵਾ ਬੱਤੀ ਨਾ ਕੋਈ ਜਗਾਈਆ। ਨਿਰਮਲ ਜੋਤੀ ਇਕ ਆਕਾਰ, ਸਾਚੇ ਮੰਦਰ ਰਿਹਾ ਟਿਕਾਈਆ। ਸੰਤ ਸੁਹੇਲੇ ਕਰੇ ਖ਼ਬਰਦਾਰ, ਦੇਵੇ ਮਾਤ ਸ਼ਬਦ ਜਣਾਈਆ। ਆਪੇ ਵਸੇ ਸਭ ਤੋਂ ਬਾਹਰ, ਸਭ ਘਟ ਮੇਂ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਰਿਹਾ ਆਪ ਜਗਾਈਆ। ਗੁਰ ਨਾਨਕ ਦਰਸ ਕਵਣ ਘਰ, ਦੇਵੇ ਸਹਿਜ ਸੁਭਾਏ। ਆਵਣ ਜਾਵਣ ਚੁੱਕੇ ਡਰ, ਲੇਖਾ ਲੇਖੇ ਲਏ ਲਾਏ। ਆਤਮ ਸਰ ਸਰੋਵਰ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਏ। ਨੌ ਦਵਾਰੇ ਪਾਰ ਕਰ, ਬਜਰ ਕਪਾਟੀ ਤੋੜ ਤੁੜਾਏ। ਸਾਚੇ ਮੰਦਰ ਆਪੇ ਵੜ, ਆਪੇ ਕੁੰਡਾ ਲਾਹੇ। ਸ਼ਬਦ ਸਿੰਘਾਸਣ ਉਪਰ ਚੜ੍ਹ, ਦਸਮ ਦਵਾਰੀ ਵੇਖ ਵਖਾਏ। ਸ਼ਬਦ ਸਰੂਪੀ ਘਾੜਨ ਘੜ, ਨਾਮ ਪਲੰਘ ਰੰਗੀਲਾ ਇਕ ਵਿਛਾਏ। ਨਾਰੀ ਕੰਤ ਆਪੇ ਬਣ, ਸਾਚੀ ਸੇਜ ਹੰਢਾਏ। ਸੰਤ ਸੁਹੇਲੇ ਸਾਚੇ ਜਨ, ਸ਼ਬਦੀ ਜੋਤੀ ਜੋਤ ਜਗਾਏ। ਨਿਹਕਲੰਕ ਸ਼ਬਦ ਅਨਾਦ, ਅਨਾਦੀ ਰਾਗ ਸੁਣਾਏ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਆਪਣੀ ਕਿਰਪਾ ਦੇਵੇ ਕਰ, ਨਾਨਕ ਗੁਰ ਵਖਾਏ ਸਾਚਾ ਘਰ, ਮੇਰੀ ਤੇਰੀ ਨਾ ਕੋਇ ਦਿਸਾਏ। ਸਾਚਾ ਘਰ ਸਚ ਮਹੱਲ, ਗੁਰ ਪੂਰੇ ਆਪ ਬਣਾਇਆ। ਜੁਗੋ ਜੁਗ ਰਹੇ ਅਟੱਲ, ਨਾ ਕੋਈ ਮੇਟੇ ਮੇਟ ਮਿਟਾਇਆ। ਕਿਸੇ ਦਿਸ ਨਾ ਆਏ ਜੰਗਲ ਜੂਹ ਉਜਾੜ ਪਹਾੜ ਜਲ ਥਲ, ਕਾਇਆ ਮੰਦਰ ਡੂੰਘੀ ਕੰਦਰ ਆਪ ਰਚਾਇਆ। ਸੰਤ ਸੁਹੇਲਾ ਗੁਰਮੁਖ ਵਿਰਲਾ ਲਏ ਮੱਲ, ਜਿਸ ਜਨ ਗੁਰ ਪੂਰੇ ਸ਼ਬਦੀ ਆਪਣਾ ਲੜ ਫੜਾਇਆ। ਪੌੜੀ ਪੌੜੀ ਜਾਏ ਚੜ੍ਹ, ਪੰਚ ਵਿਕਾਰਾ ਨਾ ਸਕੇ ਅੜ, ਏਕਾ ਸ਼ਬਦ ਖੰਡਾ ਹੱਥ ਲਏ ਫੜ, ਸਾਚਾ ਮਾਰਗ ਇਕ ਵਖਾਇਆ। ਪ੍ਰਭ ਅਬਿਨਾਸ਼ੀ ਸਤਿ ਸਤਿਵਾਦੀ ਦਰਸ ਦੇਵੇ ਅੱਗੇ ਖੜ, ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਨੂਰ ਸਵਾਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਨਾਮ ਧਨ, ਦੋ ਜਹਾਨੀ ਪਾਰ ਕਰਾਇਆ। ਸੰਤ ਜਨਾਂ ਘਰ ਹੋਇਆ ਮੇਲਾ, ਆਤਮ ਵੱਜੀ ਵਧਾਈਆ। ਆਪੇ ਵਸੇ ਸਭ ਤੋਂ ਬਾਹਰ, ਆਪੇ ਆਪਣਾ ਰੰਗ ਵਟਾਈਆ। ਜੂਠਾ ਝੂਠਾ ਜਗਤ ਧਰਵਾਸ, ਸ਼ਬਦ ਸ਼ਬਦੀ ਰਿਹਾ ਜਣਾਈਆ। ਆਪੇ ਗੁਰੂ ਆਪੇ ਚੇਲਾ, ਗੋਬਿੰਦ ਰੂਪ ਵਟਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਨੇਤਰ ਅੰਜਨ ਸਾਚਾ ਪਾਈਆ। ਚਰਨ ਧੂੜੀ ਬਖ਼ਸ਼ੇ ਸਾਚਾ ਮਜਨ, ਭਾਂਡੇ ਭਰਮ ਸੰਤ ਦਵਾਰੇ ਭੱਜਣ, ਭਰਮ ਭੁਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਆਪਣੀ ਕਿਰਪਾ ਦੇਵੇ ਕਰ, ਭਰਮੇ ਤੋੜ ਗੜ੍ਹ, ਗੁਰ ਪੂਰੇ ਸ਼ਬਦ ਵਡਿਆਈਆ। ਦੇਵੇ ਸ਼ਬਦ ਨਿਸ਼ਾਨ, ਜੁਗ ਜੁਗ ਭੇਖ ਵਟਾਇੰਦਾ। ਸੰਤ ਸੁਹੇਲੇ ਦਿਵਸ ਰੈਣ ਰਸਨਾ ਗਾਣ, ਸਾਚਾ ਕੰਤ ਸਾਚਾ ਰਾਗ ਸੁਣਾਇੰਦਾ। ਆਪ ਆਪਣਾ ਵੇਸ ਕਰ, ਸੰਤ ਸਾਜਣ ਸਾਚੇ ਦੇਸ ਧਰ, ਆਪਣੇ ਸੰਗ ਮਿਲਾਇੰਦਾ। ਸਾਚਾ ਸੰਤ ਸੁਘੜ ਸਿਆਣ, ਸੁਰਤੀ ਸ਼ਬਦ ਜਗਾਈਆ। ਸੁਰਤ ਸ਼ਬਦ ਇਕ ਧਿਆਨ, ਏਕਾ ਬ੍ਰਹਮ ਜਣਾਈਆ। ਆਤਮ ਬ੍ਰਹਮ ਜੋਤ ਮਹਾਨ, ਮਿਲੇ ਮੇਲ ਹਰਿ ਰਘੁਰਾਈਆ। ਏਕਾ ਜੋਤੀ ਏਕਾ ਨੂਰ, ਸ਼ਬਦ ਧਾਰਾ ਰਿਹਾ ਚਲਾਈਆ। ਸ਼ਬਦ ਧਾਰ ਹਰਿ ਕਰਤਾਰ, ਲੱਖ ਚੁਰਾਸੀ ਵਿਚ ਸਮਾਈਆ। ਆਪੇ ਵਸੇ ਅੰਦਰ ਆਪੇ ਹੋਇਆ ਬਾਹਰ, ਗੁਪਤ ਜ਼ਾਹਿਰ ਆਪ ਅਖਵਾਈਆ। ਖਾਲੀ ਭਰੇ ਸ਼ਬਦ ਭੰਡਾਰ, ਭਰੇ ਖਾਲੀ ਰਿਹਾ ਕਰਾਈਆ। ਪੁਰਖ ਅਬਿਨਾਸ਼ੀ ਅਵੱਲੜੀ ਕਾਰ, ਜੁਗ ਜੁਗ ਆਪ ਆਪਣੀ ਰੀਤ ਚਲਾਈਆ। ਗੁਰ ਪੀਰ ਸਾਧ ਸੰਤ ਜੀਵ ਜੰਤ ਆਪ ਲਏ ਉਭਾਰ, ਆਪ ਆਪਣੇ ਵਿਚ ਮਿਲਾਈਆ। ਜਨ ਭਗਤਾਂ ਦੇਵੇ ਸ਼ਬਦ ਅਧਾਰ, ਇਕ ਕਰਾਏ ਵਣਜ ਵਪਾਰ, ਰਸਨਾ ਜਿਹਵਾ ਏਕਾ ਸੇਵਾ ਲਾਈਆ। ਰਸਨਾ ਗਾਇਆ ਨਾਨਕ ਗੁਰ ਗੁਰ ਨਾਨਕ ਨਿਰੰਕਾਰ, ਕਵਣ ਸਿਤਾਰ ਕਾਇਆ ਮੰਦਰ ਆਪ ਵਜਾਈਆ। ਕਿਰਪਾ ਕਰ ਆਏ ਦਰ ਬਖ਼ਸ਼ੋ ਧਾਰ, ਮਿਲੇ ਮੇਲ ਸੱਚੇ ਮਾਹੀਆ। ਗੁਰੂਦਵਾਰਾ ਕਾਇਆ ਅੰਦਰ, ਗੁਰ ਨਾਨਕ ਆਸਣ ਲਾਇਆ। ਆਪ ਸੁਹਾਇਆ ਸਾਚਾ ਮੰਦਰ, ਸ਼ਬਦ ਸਿੰਘਾਸਣ ਇਕ ਵਿਛਾਇਆ। ਜਗਤ ਵਿਕਾਰ ਹੰਕਾਰੀ ਤੁੱਟਾ ਜੰਦਰ, ਸਤਿ ਸਰੂਪ ਸਮਾਇਆ। ਹੋਏ ਰੁਸ਼ਨਾਈ ਡੂੰਘੀ ਕੰਦਰ, ਅਗਿਆਨ ਅੰਧੇਰ ਮਿਟਾਇਆ। ਉਚੇ ਟਿੱਲੇ ਚੜ੍ਹ ਚੜ੍ਹ ਥੱਕੇ ਗੋਰਖ ਮਛੰਦਰ, ਹੱਥ ਕਿਸੇ ਨਾ ਆਇਆ। ਸਤਿਗੁਰ ਸਾਚਾ ਸਦਾ ਸਦਾ ਜਨ ਤੇਰੇ ਅੰਦਰ, ਤੇਰਾ ਰੂਪ ਵਟਾਇਆ। ਸਚ ਦਵਾਰਾ ਸਚਖੰਡ, ਕਵਣ ਬਣਤ ਬਣਾਈਆ। ਪੁਰਖ ਅਬਿਨਾਸ਼ੀ ਕੀਨੀ ਵੰਡ, ਸਾਧਾਂ ਸੰਤਾਂ ਰਿਹਾ ਜਣਾਈਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਈਆ। ਵੇਖ ਵਖਾਣੇ ਹਰਿ ਬ੍ਰਹਿਮੰਡ, ਜੇਰਜ ਅੰਡ ਉਤਭੁਜ ਸੇਤਜ ਖੋਜ ਖੁਜਾਈਆ। ਨੌ ਖੰਡ ਪ੍ਰਿਥਮੀ ਪਾਵੇ ਵੰਡ, ਸੱਤਾਂ ਦੀਪਾਂ ਲੇਖ ਲਿਖਾਈਆ। ਕਲਜੁਗ ਔਧ ਗਈ ਹੰਢ, ਗੁਰ ਗੋਬਿੰਦਾ ਕਲਜੁਗ ਅੰਤਮ ਦਏ ਜੋਤ ਜਗਾਈਆ। ਹੱਥ ਫੜੇ ਸ਼ਬਦ ਚੰਡ ਪਰਚੰਡ, ਮਨਮੁਖਾਂ ਦਏ ਸਜ਼ਾਈਆ। ਮਨਮਤੀ ਜੀਵਾਂ ਕੰਡਾਂ ਦੇਵੇ ਵੱਢ, ਗੁਰਮੁਖ ਸਾਚੇ ਸੰਤ ਜਨਾਂ ਸਿਰ ਆਪਣਾ ਹੱਥ ਟਿਕਾਈਆ। ਸੰਤ ਸਾਜਨਾ ਪਾਏ ਸਾਚੀ ਵੰਡ, ਸੰਬਲ ਨਗਰੀ ਭਾਗ ਲਗਾਈਆ। ਸ੍ਰਿਸ਼ਟ ਸਬਾਈ ਨਾਰ ਦੁਹਾਗਣ ਹੋਈ ਰੰਡ, ਸਾਚਾ ਕੰਤ ਨਾ ਕੋਈ ਹੰਢਾਈਆ। ਗੁਰਮੁਖ ਵਿਰਲੇ ਬੱਧੀ ਨਾਮ ਗੰਢ, ਗੁਰ ਨਾਨਕ ਆਪਣੀ ਹੱਥੀਂ ਝੋਲੀ ਪਾਈਆ। ਵਾਲੀ ਹਿੰਦਾ ਆਪੇ ਦਏ ਵੰਡ, ਗਊ ਗਰੀਬਾਂ ਹੋਏ ਸਹਾਈਆ। ਲੋਆਂ ਪੁਰੀਆਂ ਕਰੇ ਖੰਡ ਖੰਡ, ਬ੍ਰਹਮਾ ਸ਼ਿਵ ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਰਿਹਾ ਜਗਾਈਆ। ਅੰਤਮ ਜੋਤ ਜਗੇ ਵਿਚ ਬ੍ਰਹਿਮੰਡ, ਆਤਮ ਪੜਦੇ ਦੇਵੇ ਲਾਹੀਆ। ਸਤਿਗੁਰ ਸਾਚਾ ਸਦਾ ਸਦਾ ਕਿਰਪਾਲ, ਭਗਤ ਵਛਲ ਦੀਨ ਦਿਆਲ, ਜਨ ਭਗਤਾਂ ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਸੰਤ ਸੁਜਾਨ ਘਰ ਸਾਚਾ ਪਾਇਆ, ਆਤਮ ਬ੍ਰਹਮ ਜਣਾਈਆ। ਜੀਓ ਪਿੰਡ ਤਨ ਕਾਚਾ ਜਗਤ ਤਜਾਇਆ, ਸ਼ਬਦ ਵੱਜੀ ਵਧਾਈਆ। ਏਕਾ ਨਾਮ ਸਾਚੋ ਸਾਚਾ ਗਾਇਆ। ਦਿਵਸ ਰੈਣ ਨਾ ਹੋਏ ਜੁਦਾਈ, ਸਤਿਗੁਰ ਸਾਚੇ ਨਾਨਕ ਗੁਰ ਗੁਰ ਸ਼ਬਦ ਜਣਾਇਆ, ਲੋਕਮਾਤ ਮਾਰ ਝਾਤ ਬੈਠ ਇਕਾਂਤ, ਅੰਮ੍ਰਿਤ ਦੇਵੇ ਬੂੰਦ ਸਵਾਂਤ, ਆਤਮ ਤ੍ਰਿਖਾ ਰਿਹਾ ਬੁਝਾਈਆ। ਕਵਣ ਸਿੰਘਾਸਣ ਹਰਿ ਬਿਰਾਜੇ, ਆਪਣੀ ਸੇਜ ਵਿਛਾਇੰਦਾ। ਕਵਣ ਘੋੜਾ ਰੱਖੇ ਤਾਜੇ, ਕਵਣ ਚਰਨ ਟਿਕਾਇੰਦਾ। ਕਵਣ ਸਵੇਲਾ ਅੰਮ੍ਰਿਤ ਸ਼ਬਦ ਸਰੂਪੀ ਗਾਜੇ, ਆਲਸ ਨਿੰਦਰਾ ਮਗਰੋਂ ਲਾਹਿੰਦਾ। ਕਵਣ ਵਜਾਏ ਨਾਦ ਅਨਾਦੀ ਅਨਹਦ ਵਾਜੇ, ਤਾਲ ਤਲਵਾੜਾ ਆਪਣੇ ਹੱਥ ਰਖਾਇੰਦਾ। ਕਵਣ ਸਾਜਣ ਸਾਚਾ ਸਾਜੇ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਗੁਰ ਪੂਰਾ ਦਿਵਸ ਰੈਣ ਗੁਰਮੁਖਾਂ ਮਾਰੇ ਅਵਾਜ਼ੇ, ਆਪ ਆਪਣੀ ਸ਼ਰਨ ਲਗਾਇੰਦਾ। ਦਰ ਦਵਾਰੇ ਆਇਣ ਭਾਜੇ, ਵੇਲੇ ਅੰਤਮ ਰੱਖੇ ਲਾਜੇ, ਆਪ ਆਪਣੇ ਰੰਗ ਸਮਾਇੰਦਾ। ਸਤਿਗੁਰ ਸਾਚਾ ਸਚ ਵਡਿਆਈ, ਪਾਰਬ੍ਰਹਮ ਬ੍ਰਹਮ ਭੇਵ ਨਾ ਰਾਈ, ਏਕਾ ਰੰਗ ਰੰਗਾਈਆ। ਰੰਗ ਰੰਗਾਇਆ ਸ਼ਬਦ ਲਾਲ, ਏਕਾ ਚੋਲੀ ਰਤੀਆ। ਮਿਲਿਆ ਮੇਲ ਗੁਰ ਗੋਪਾਲ, ਵਾ ਨਾ ਲੱਗੇ ਤਤੀਆ। ਸ਼ਬਦ ਮਾਰੇ ਇਕ ਉਛਾਲ, ਸਤਿ ਸੰਤੋਖੀ ਦੇਵੇ ਮਤੀਆ। ਸਾਚਾ ਸੰਤ ਨਾ ਸ਼ਾਹ ਨਾ ਕੰਗਾਲ, ਸ਼ਾਹੋ ਆਪਣੇ ਨਾਲ ਰਤਿਆ। ਗੁਰ ਪੂਰਾ ਜਿਸ ਜਨ ਹੋਏ ਦਲਾਲ, ਘਰ ਆਪਣੇ ਜਾਏ ਵੱਤਿਆ। ਸੰਤ ਸਾਜਣ ਫਲ ਲਗਾਏ ਕਾਇਆ ਡਾਲ੍ਹ, ਆਤਮ ਬੀਜ ਸਾਚਾ ਘੱਤਿਆ। ਦਰ ਦਵਾਰਾ ਆਏ ਭਾਲ, ਸਤਿਗੁਰ ਨਾਨਕ ਦਰਸ ਦਏ ਦਿਖਾਲ, ਦਰ ਦਵਾਰੇ ਦੇ ਸਮਝਾਵੇ ਮੱਤਿਆ। ਮਿਲੇ ਮੇਲ ਦੀਨ ਦਿਆਲ, ਜੋਤੀ ਜਗੇ ਇਕ ਅਕਾਲ, ਭੇਵ ਖੁਲ੍ਹੇ ਰਾਗ ਛੱਤੀਆ। ਸਾਚੀ ਵੇਖ ਸੱਚੀ ਧਰਮਸਾਲ, ਅੰਮ੍ਰਿਤ ਆਤਮ ਸੁਹਾਏ ਸਾਚਾ ਤਾਲ। ਦੀਪਕ ਜੋਤੀ ਨੂਰ, ਹਰਿ ਦਿਸੇ ਹਾਜ਼ਰ ਹਜ਼ੂਰ, ਸਰਬ ਕਲਾ ਭਰਪੂਰ, ਨਾ ਨੇੜੇ ਨਾ ਦੂਰ, ਸੰਤ ਜਨਾਂ ਕੁੰਜੀ ਆਪਣੇ ਹੱਥ ਰੱਖੀਆ। ਸੰਤਨ ਹੱਥ ਸਾਚੀ ਕੁੰਜੀ, ਪ੍ਰਭ ਸ਼ਬਦ ਖਜ਼ਾਨਾ ਦਿਤਾ। ਮੰਗਣਹਾਰਾ ਮੰਗੇ ਸਾਚੀ ਪੂੰਜੀ, ਏਕਾ ਮਿਲੇ ਸਾਚਾ ਨਾਮ, ਲੇਖਾ ਚੁੱਕੇ ਅਠਾਰਾਂ ਧਿਆਏ ਗੀਤਾ। ਰੋਗ ਜਾਏ ਏਕਾ ਦੂਜਾ ਤੀਜੇ ਨੇਤਰ ਤੀਜੀ ਧਾਰ, ਦਰਸ ਦਿਖਾਏ ਹਰਿ ਨਿਰੰਕਾਰ, ਕਾਇਆ ਹੋਏ ਪਤਤ ਪੁਨੀਤਾ। ਆਏ ਦਰ ਬਣ ਭਿਖਾਰ, ਸੰਤ ਸੁਹੇਲੇ ਦੇਣਾ ਤਾਰ, ਮਿਲੇ ਮੇਲਾ ਸੱਜਣ ਸਾਚੇ ਮੀਤ ਮੁਰਾਰ, ਪੰਜ ਤਤ ਰਹੇ ਸੀਤਲ ਸੀਤਾ। ਗੁਰ ਪੂਰੇ ਭਰਿਆ ਇਕ ਭੰਡਾਰ, ਹਰਿਜਨ ਵਰਿਆ ਵਿਚ ਸੰਸਾਰ, ਜੁਗ ਜੁਗ ਅਵੱਲੜੀ ਰੀਤਾ। ਸਤਿਗੁਰ ਸਾਚਾ ਸਚ ਵਡਿਆਈਆ। ਆਤਮ ਜੋਤੀ ਜਿਸ ਟਿਕਾਈਆ। ਸਦ ਵਜਦੀ ਰਹੇ ਵਧਾਈਆ। ਦਿਵਸ ਰੈਣ ਗਾਏ ਚਾਈਂ ਚਾਈਂਆ। ਜ਼ਾਤ ਪਾਤੀ ਆਤਮ ਕਮਲਾਪਾਤੀ ਚਰਨ ਕਵਲ ਸੱਚੀ ਸਰਨਾਈਆ। ਚਰਨ ਕਵਲ ਮਸਤਕ ਧੂੜ, ਨੈਣੀ ਦਰਸ ਨਿਰਾਲਾ। ਸੁਘੜ ਬਣਾਏ ਮਨਮੁਖ ਮੂੜ੍ਹ, ਸਾਧ ਸੰਤ ਜੀਵ ਜੰਤ ਕਰੇ ਪ੍ਰਿਤਪਾਲਾ। ਸ੍ਰਿਸ਼ਟ ਸਬਾਈ ਨਾਤਾ ਕੂੜੋ ਕੂੜ, ਏਕਾ ਏਕ ਸਾਚਾ ਸਰ ਸੱਚੀ ਧਰਮਸਾਲਾ। ਲੱਖ ਚੁਰਾਸੀ ਆਵਣ ਜਾਵਣ ਕਟੇ ਜੂੜ, ਸ਼ਬਦ ਸਾਜਨ ਹੋਏ ਕਿਰਪਾਲਾ। ਸੰਤ ਸੁਜਾਨ ਮੇਲ ਮਿਲਾਉਣਾ ਨਾਨਕ ਰੂਪ ਭਗਵਾਨ, ਹੱਥ ਫੜਾਉਣੀ ਸਾਚੀ ਮਾਲਾ। ਨਾਮ ਮਾਲਾ ਮਨ ਨਾਮ ਡੋਰ। ਬੰਨ੍ਹ ਵਖਾਏ ਪੰਜੇ ਚੋਰ। ਜੋਤ ਜਗਾਏ ਅੰਧੇਰ ਘੋਰ। ਸਾਚੇ ਮਾਰਗ ਦੇਵੇ ਤੋਰ। ਅੱਗੇ ਮਿਲੇ ਨਾ ਕੋਈ ਹੋਰ। ਗੁਰ ਨਾਨਕ ਪਕੜੇ ਆਪੇ ਡੋਰ। ਪੰਜ ਤਤ ਤਨ ਰਤ ਹੈ, ਮਾਨਸ ਰਸਨ ਫਿਰੇ ਹਲਕਾਏ। ਸਤਿਗੁਰ ਸਾਚਾ ਬੀਜ ਬੀਜੇ ਆਤਮ ਅੰਮ੍ਰਿਤ ਸਾਚੇ ਵੱਤ ਹੈ, ਅੰਮ੍ਰਿਤ ਫਲ ਲਗਾਏ। ਚਰਨ ਪ੍ਰੀਤ ਸਾਚਾ ਨੱਤ ਹੈ, ਜੋ ਜਨ ਸਰਨ ਸਰਨਾਈ ਆਏ। ਬਹੱਤਰ ਨਾੜੀ ਨਾ ਉਬਲੇ ਰੱਤ ਹੈ, ਜਿਸ ਜਨ ਸੀਸ ਆਪਣਾ ਹੱਥ ਟਿਕਾਏ। ਆਪੇ ਦੇ ਸਮਝਾਵੇ ਮਤ ਹੈ, ਗੁਣ ਅਵਗੁਣ ਏਕਾ ਰੰਗ ਸਮਾਏ। ਦੁਰਮਤ ਮੈਲ ਦੇਵੇ ਕੱਟ ਹੈ, ਹਉਮੇ ਹੰਗਤਾ ਦਏ ਜਲਾਏ। ਦੂਈ ਦਵੈਤੀ ਮੇਟੇ ਫੱਟ ਹੈ, ਅੰਮ੍ਰਿਤ ਆਤਮ ਜਾਮ ਪਿਆਏ। ਇਕ ਵਖਾਏ ਕਾਅਬਾ ਸਾਚਾ ਹੱਟ ਹੈ, ਗੁਰ ਨਾਨਕ ਤੇਰਾਂ ਸੰਮਤ ਤੇਰਾਂ ਤੇਰੀ ਧਾਰ ਮੋਦੀਖਾਨੇ ਗਾਏ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਮਸਤੂਆਣੇ ਜੋਤ ਜਗਾਏ। ਪੰਦਰਾਂ ਕੱਤਕ ਦਿਵਸ ਵਿਚਾਰ, ਰਾਣਾ ਸੰਗਰੂਰ ਸ਼ਬਦ ਜਣਾਏ। ਗੁਰਮੁਖਾਂ ਦੇਵੇ ਸ਼ਬਦ ਹੁਲਾਰ, ਸੰਤ ਸੁਹੇਲੇ ਫੜ ਫੜ ਬਾਹੋਂ ਲਏ ਤਾਰ, ਸਾਚੇ ਸੰਤ ਨੰਦ ਸਿੰਘ ਤੇਰੇ ਸਾਚੇ ਸੁਤ ਆਪੇ ਪਾਰ ਕਰਾਏ। ਮਨਮੁਖਾਂ ਵੱਢੇ ਕਾਇਆ ਜੂਠੇ ਝੂਠੇ ਪੱਤ, ਸ਼ਬਦ ਖੰਡਾ ਏਕਾ ਵਾਹੇ। ਜੋ ਜਨ ਨਾਨਕ ਗੁਰ ਗੋਬਿੰਦ ਦਰ ਦਵਾਰਿਉਂ ਤੇਰੇ ਗਏ ਰੁੱਠ, ਫੜ ਫੜ ਬਾਹੋਂ ਫੇਰ ਮਨਾਏ। ਸਤਿਗੁਰ ਪੂਰਾ ਜਾਏ ਤੁੱਠ, ਲੁਕਿਆ ਰਹਿਣ ਨਾ ਪਾਏ ਗੁੱਠ, ਤੀਰ ਨਿਰਾਲਾ ਜਾਏ ਛੁੱਟ, ਨੀਲਾ ਘੋੜਾ ਪਹਿਲਾ ਪੌੜਾ ਉਠਾਏ। ਗੁਰਮੁਖ ਸੰਤ ਸੁਹੇਲੇ ਆਪ ਕਰਾਏ ਏਕਾ ਮੁੱਠ, ਦੂਜੀ ਧਾਰ ਵਿਚ ਸੰਸਾਰ ਰਹਿਣ ਨਾ ਪਾਏ। ਪੁਰਖ ਅਕਾਲ ਹੋਏ ਦੀਨ ਦਿਆਲ, ਏਕਾ ਨਾਮ ਰਖਾਏ। ਸਾਚਾ ਸੁਤ ਸਾਚਾ ਹੱਟ ਖੁਲ੍ਹਾਏ। ਨਾਨਕ ਗੁਰ ਤੇਰਾ ਸਾਚਾ ਘਰ, ਗੁਰ ਗੋਬਿੰਦੇ ਮਿਲਿਆ ਵਰ, ਸੰਬਲ ਨਗਰੀ ਜਾਏ ਤਰ, ਚਾਰ ਵਰਨ ਖੁਲ੍ਹਾਏ ਇਕ ਦਰ, ਸਾਚਾ ਮਾਰਗ ਇਕ ਵਖਾਏ। ਪੰਚਮ ਪਾਇਆ ਪੰਚਮ ਗਵਾਇਆ, ਸੰਤ ਘਰ ਵਡਿਆਈ। ਪੰਚਮ ਸਾਚਾ ਭੋਗ ਲਗਾਇਆ, ਗੁਰਮੁਖ ਸਾਚੇ ਦਰ ਘਰ ਸਾਚੇ ਮੇਲਾ ਮੇਲ ਕਰਾਇਆ, ਵਿਛੜ ਕਦੇ ਨਾ ਜਾਈਆ। ਦਰ ਦਵਾਰੇ ਦਰਸ ਅਮੋਘ ਦਿਖਾਇਆ, ਜਗਤ ਦੁਖੜਾ ਰੋਗ ਮਿਟਾਈਆ। ਗੁਰ ਸ਼ਬਦ ਗੁਰ ਸੰਗਤ ਸਾਚੀ ਚੋਗ ਚੁਗਾਇਆ, ਕਾਇਆ ਤ੍ਰਿਪਤ ਕਰਾਈਆ। ਹਉਮੇ ਹੰਗਤ ਦੂਈ ਦਵੈਤੀ ਮੇਟ ਮਿਟਾਇਆ, ਸਾਚੀ ਸੰਗਤਾ ਸੰਗ ਨਿਭਾਈਆ। ਆਪੇ ਕੱਟਣਹਾਰਾ ਭੁੱਖ ਨੰਗਤਾ, ਪ੍ਰਭ ਹੱਥ ਸੱਚੀ ਵਡਿਆਈਆ। ਏਕਾ ਦਰ ਏਕਾ ਘਰ ਏਕਾ ਸਰ ਹਰਿਜਨ ਸਦਾ ਸਦਾ ਸਦਾ ਰਹੇ ਮੰਗਤਾ, ਗੁਰ ਪੂਰਾ ਆਤਮ ਝੋਲੀ ਰਿਹਾ ਭਰਾਈਆ। ਕਾਇਆ ਚੋਲੀ ਨਾਮ ਰੰਗਤਾ, ਰੰਗਣ ਰੰਗ ਮਜੀਠੀ ਇਕ ਚੜ੍ਹਾਈਆ। ਮਾਨਸ ਜਨਮ ਨਾ ਹੋਏ ਭੰਗਤਾ, ਲੱਖ ਚੁਰਾਸੀ ਫੰਦ ਕਟਾਈਆ। ਅੰਤਮ ਤੁੱਟੀ ਆਪਣੀ ਹੱਥੀਂ ਗੰਢਤਾ, ਨਾਮ ਡੋਰੀ ਵਿਚ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਲੋਕਮਾਤ ਰਿਹਾ ਰਚਾਈਆ।

Leave a Reply

This site uses Akismet to reduce spam. Learn how your comment data is processed.