Granth 10 Likhat 205: 24 Bhadron 2018 Bikarmi Bagicha Singh de Greh Pind Mundi Jamal Jila Ferozepur

੨੪ ਭਾਦਰੋਂ ੨੦੧੮ ਬਿਕ੍ਰਮੀ ਬਾਗ਼ੀਚਾ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜੁਮਾਲ ਜ਼ਿਲਾ ਫਿਰੋਜ਼ਪੁਰ

ਗੁਰ ਸਤਿਗੁਰ ਹੋਏ ਮਿਹਰਵਾਨ, ਅੰਧ ਅੰਧੇਰਾ ਪੈਂਡਾ ਮੁੱਕਿਆ। ਹਰਿ ਹਰਿ ਦੇਵੇ ਨਾਮ ਦਾਨ, ਹਰਿਆ ਕਰੇ ਬੂਟਾ ਸੁੱਕਿਆ। ਅੰਤਰ ਆਤਮ ਇਕ ਗਿਆਨ, ਦਰਸ ਦਿਖਾਏ ਬੈਠਾ ਲੁਕਿਆ। ਜੋਤ ਜਗਾਏ ਸ੍ਰੀ ਭਗਵਾਨ, ਨਿਰਗੁਣ ਨਿਰਵੈਰ ਹੋ ਹੋ ਉਠਿਆ। ਗੁਰਮੁਖ ਸੱਜਣ ਮੇਲੇ ਆਣ, ਕਰੇ ਖੇਲ ਅਬਿਨਾਸ਼ੀ ਅਚੁਤਿਆ। ਏਕਾ ਰਾਗ ਸੁਣਾਏ ਕਾਨ, ਹਰਿਜਨ ਰਹੇ ਮਾਤ ਨਾ ਸੁਤਿਆ। ਕਰ ਪਰਕਾਸ਼ ਸਾਚੇ ਭਾਨ, ਆਪੇ ਸੁਹਾਏ ਸਾਚੀ ਰੁਤਿਆ। ਪਰਮ ਪੁਰਖ ਵਡ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਲਗਾਏ ਕਾਇਆ ਬੁਤਿਆ। ਜਗਤ ਅੰਧੇਰਾ ਮਿਟੇ ਪੰਧ, ਗੁਰ ਸਤਿਗੁਰ ਦਇਆ ਕਮਾਈਆ। ਨਿਸ਼ਅੱਖਰ ਸੁਣਾਏ ਆਪਣਾ ਛੰਦ, ਜਗ ਅੱਖਰ ਕਰੇ ਪੜ੍ਹਾਈਆ। ਗ੍ਰਹਿ ਦੇਵੇ ਪਰਮਾਨੰਦ, ਨਿਜ ਆਤਮ ਖ਼ੁਸ਼ੀ ਮਨਾਈਆ। ਜੋਤ ਨਿਰੰਜਣ ਚਾੜ੍ਹੇ ਚੰਦ, ਨਿਰਗੁਣ ਨੂਰ ਕਰ ਰੁਸ਼ਨਾਈਆ। ਅੱਠੇ ਪਹਿਰ ਇਕ ਅਨੰਦ, ਸਵੱਛ ਸਰੂਪੀ ਦਰਸ ਦਿਖਾਈਆ। ਬੰਦੀਖ਼ਾਨਾ ਤੋੜੇ ਬੰਦ, ਬੰਦ ਖ਼ੁਲਾਸੀ ਆਪ ਕਰਾਈਆ। ਨਾਮ ਜਪਾਏ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਈਆ। ਨਾਤਾ ਤੋੜੇ ਝੂਠਾ ਗੰਦ, ਸਚ ਸੁੱਚ ਕਰੇ ਕੁੜਮਾਈਆ। ਪੰਚ ਵਿਕਾਰਾ ਕਰੇ ਖੰਡ ਖੰਡ, ਏਕਾ ਖੰਡਾ ਨਾਮ ਚਮਕਾਈਆ। ਹਰਿਜਨ ਹੋਏ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਗਹਿਰ ਗੰਭੀਰ ਗੁਣੀ ਗਹਿੰਦ, ਵਡ ਸਾਗਰ ਬੇਪਰਵਾਹੀਆ। ਰਾਹ ਤੱਕਣ ਵਿਸ਼ਨ ਬ੍ਰਹਮਾ ਸ਼ਿਵ ਇੰਦ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੈਂਡਾ ਆਪ ਮੁਕਾਈਆ। ਚੁੱਕੇ ਅੰਧੇਰ ਹੋਏ ਪਰਕਾਸ਼, ਅਨਭਵ ਪਰਕਾਸ਼ ਵਖਾਇੰਦਾ। ਜਿਸ ਜਨ ਸਤਿਗੁਰ ਪੂਰਾ ਹੋਏ ਦਾਸੀ ਦਾਸ, ਘਰ ਘਰ ਦਰ ਦਰ ਸਾਚੀ ਸੇਵ ਕਮਾਇੰਦਾ। ਪੂਰੀ ਕਰੇ ਆਸ, ਜੁਗ ਵਿਛੜੇ ਮੇਲ ਮਿਲਾਇੰਦਾ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹਿੰਦਾ। ਲੇਖੇ ਲਾਏ ਰਸਨ ਸਵਾਸ, ਪਵਣ ਪਵਣਾਂ ਵਿਚ ਸਮਾਇੰਦਾ। ਕਰੇ ਕਰਾਏ ਬੰਦ ਖ਼ੁਲਾਸ, ਲੱਖ ਚੁਰਾਸੀ ਤੰਦ ਤੁੜਾਇੰਦਾ। ਸਦਾ ਸੁਹੇਲਾ ਵਸੇ ਪਾਸ, ਸਤਿਗੁਰ ਪੂਰਾ ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਪਾਂਧੀ ਖੇਲ ਖਿਲਾਇੰਦਾ। ਜਗਤ ਅੰਧੇਰਾ ਹੋਏ ਦੂਰ, ਸਤਿਗੁਰ ਪੂਰਾ ਆਪ ਕਰਾਈਆ। ਦਰਸ ਦਿਖਾਏ ਹਾਜ਼ਰ ਹਜ਼ੂਰ, ਰੂਪ ਅਨੂਪ ਆਪ ਵਟਾਈਆ। ਏਕਾ ਬਖ਼ਸ਼ੇ ਸਾਚਾ ਨੂਰ, ਨਿਰਮਲ ਜੋਤ ਜੋਤ ਰੁਸ਼ਨਾਈਆ। ਨਾਤਾ ਤੋੜੇ ਕੂੜੋ ਕੂੜ, ਸਾਚੀ ਸਿਖਿਆ ਇਕ ਸਮਝਾਈਆ। ਮਸਤਕ ਲਹਿਣਾ ਚੁਕਾਏ ਚਰਨ ਧੂੜ, ਜੋਤ ਲਲਾਟੀ ਟਿੱਕਾ ਲਾਈਆ । ਕਾਇਆ ਚੋਲੀ ਚੜ੍ਹੇ ਰੰਗ ਗੂੜ੍ਹ, ਰੰਗ ਮਜੀਠੀ ਇਕ ਵਖਾਈਆ। ਸ਼ਬਦ ਅਨਾਦੀ ਵੱਜੇ ਤੂਰ, ਆਤਮ ਆਪ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅੰਧੇਰਾ ਦਏ ਮਿਟਾਈਆ। ਜਗਤ ਅੰਧੇਰਾ ਮਿਟੇ ਅੰਧ, ਅੰਧ ਅੰਧੇਰ ਰਹਿਣ ਨਾ ਪਾਇਆ। ਹਰਿ ਕਾ ਨਾਉਂ ਗਾਏ ਏਕਾ ਛੰਦ, ਗੀਤ ਸੁਹਾਗੀ ਇਕ ਸੁਣਾਇਆ। ਜਨਮ ਜਨਮ ਦੀ ਟੁੱਟੀ ਲਏ ਗੰਢ, ਗੁਰ ਸਤਿਗੁਰ ਬੰਧਨ ਪਾਇਆ। ਮਾਇਆ ਮਮਤਾ ਮੋਹ ਵਿਕਾਰਾ ਕਰੇ ਖੰਡ ਖੰਡ, ਖੰਡਾ ਖੜਗ ਆਪ ਚਮਕਾਇਆ। ਆਤਮ ਰਸੀਆ ਦੇਵੇ ਇਕ ਅਨੰਦ, ਨਿਝਰ ਝਿਰਨਾ ਆਪ ਝਿਰਾਇਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜਾਤਾ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਅੰਧੇਰਾ ਰਿਹਾ ਚੁਕਾਇਆ। ਚੁੱਕੇ ਅੰਧੇਰਾ ਹੋਵੇ ਚਾਨਣ, ਚੰਦ ਚਾਂਦਨੀ ਮੁਖ ਸ਼ਰਮਾਈਆ। ਸਤਿਗੁਰ ਪੂਰਾ ਹੋਏ ਜ਼ਾਮਨ, ਜਗਤ ਜ਼ਾਮਨੀ ਆਪ ਨਿਭਾਈਆ। ਇਕ ਫੜਾਏ ਆਪਣਾ ਦਾਮਨ, ਦਾਮਨਗੀਰ ਸੱਚਾ ਸ਼ਹਿਨਸ਼ਾਹੀਆ। ਤ੍ਰੈਗੁਣ ਕੱਟ ਗਲੋਂ ਜ਼ੰਜੀਰ, ਸ਼ਰਅ ਸ਼ਰੀਅਤ ਦਏ ਮਿਟਾਈਆ । ਦਰਸ ਦਿਖਾਏ ਵਡ ਪੀਰਨ ਪੀਰ, ਸ਼ਾਹ ਹਕੀਰ ਵੇਖ ਵਖਾਈਆ। ਵਸਣਹਾਰਾ ਚੋਟੀ ਅਖ਼ੀਰ, ਜਗਤ ਤਾਰੀਕੀ ਦਏ ਮਿਟਾਈਆ। ਗੁਰਮੁਖਾਂ ਪਿਆਏ ਅੰਮ੍ਰਿਤ ਸੀਰ, ਮੁਰਸ਼ਦ ਮੁਰੀਦ ਮੇਲ ਮਿਲਾਈਆ। ਦੂਈ ਦਵੈਤੀ ਕੱਢੇ ਪੀੜ, ਏਕਾ ਰੰਗ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਧੇਰਾ ਦਏ ਮਿਟਾਈਆ। ਮਿਟਾਏ ਅੰਧੇਰਾ ਸਤਿਗੁਰ ਮੀਤ, ਦੂਸਰ ਅਵਰ ਨਾ ਕੋਇ ਵਡਿਆਈਆ। ਜੁਗ ਜੁਗ ਚਲਾਏ ਸਾਚੀ ਰੀਤ, ਆਪਣਾ ਮਾਰਗ ਆਪੇ ਲਾਈਆ। ਵੇਖਣਹਾਰਾ ਮੰਦਰ ਮਸਜਿਦ ਦੇਹੁਰਾ ਗੁਰੂਦਵਾਰ ਮਸੀਤ, ਅਠਸਠ ਫੇਰਾ ਪਾਈਆ। ਲੱਖ ਚੁਰਾਸੀ ਲੇਖਾ ਜਾਣੇ ਹਸਤ ਕੀਟ, ਗ੍ਰਹਿ ਗ੍ਰਹਿ ਬੈਠਾ ਆਸਣ ਲਾਈਆ। ਹਰਿਜਨ ਵਿਰਲਾ ਕਰੇ ਸਚ ਪ੍ਰੀਤ, ਭਰਮੇ ਭੁੱਲੀ ਸਰਬ ਲੋਕਾਈਆ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਦੇਵੇ ਠੰਡਾ ਸੀਤ, ਨਿਝਰ ਝਿਰਨਾ ਆਪ ਝਿਰਾਈਆ । ਆਪੇ ਪਤਤ ਕਰੇ ਪੁਨੀਤ, ਪਤਿਤ ਪਾਵਨ ਆਪ ਤਰਾਈਆ। ਜਿਸ ਜਨ ਸੁਣਾਏ ਸੁਹਾਗੀ ਗੀਤ, ਸੋ ਪੁਰਖ ਨਿਰੰਜਣ ਕਰੇ ਸਚ ਪੜ੍ਹਾਈਆ। ਹੰ ਬ੍ਰਹਮ ਰਹੇ ਅਤੀਤ, ਤ੍ਰੈਗੁਣ ਅਤੀਤਾ ਆਪ ਕਰਾਈਆ। ਮਾਣਸ ਜਨਮ ਜਾਏ ਜਗ ਜੀਤ, ਜਿਸ ਜਨ ਅੰਧੇਰ ਮਿਟਾਈਆ। ਦਰਸ ਦਖਾਏ ਜੋ ਸੁੱਤਾ ਦੇ ਕਰ ਪੀਠ, ਆਪਣੀ ਕਰਵਟ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਅੰਧੇਰਾ ਦਏ ਗਵਾਈਆ। ਹਰਿਜਨ ਅੰਧੇਰਾ ਦਏ ਗਵਾ, ਇਕ ਇਕੱਲਾ ਏਕੰਕਾਰਿਆ। ਆਪਣਾ ਘਰ ਦਏ ਵਖਾ, ਮਹੱਲ ਅਟਲ ਉਚ ਮੁਨਾਰਿਆ। ਨਿਰਗੁਣ ਦੀਪਕ ਰਿਹਾ ਜਗਾ, ਅੱਠੇ ਪਹਿਰ ਉਜਿਆਰਿਆ। ਸਚ ਸਿੰਘਾਸਣ ਰਿਹਾ ਸੁਹਾ, ਪੁਰਖ ਅਬਿਨਾਸ਼ੀ ਆਸਣ ਲਾ ਰਿਹਾ। ਇਕ ਨਿਸ਼ਾਨਾ ਰਿਹਾ ਝੁਲਾ, ਦੋ ਜਹਾਨਾਂ ਆਪ ਵਖਾ ਰਿਹਾ। ਧੁਰ ਫ਼ਰਮਾਨਾ ਆਪ ਸੁਣਾ, ਲੋਕਮਾਤ ਆਪ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਅੰਧੇਰਾ ਆਪ ਮਿਟਾ ਲਿਆ। ਮਿਟੇ ਅੰਧੇਰਾ ਗੁਰਸਿਖ ਅੰਧ, ਸਤਿਗੁਰ ਪੂਰਾ ਆਪ ਮਿਟਾਈਆ। ਸੁਰਤ ਸੁਹਾਗਣ ਹੋਏ ਰੰਡ, ਜਗਤ ਵਿਛੋੜਾ ਦਏ ਮਿਟਾਈਆ। ਭਰਮਾਂ ਢਾਹੇ ਝੂਠੀ ਕੰਧ, ਸਾਚਾ ਖੇੜਾ ਦਏ ਵਸਾਈਆ। ਏਕਾ ਨਾਮ ਇਕ ਅਨੰਦ, ਏਕਾ ਮੰਦਰ ਦਏ ਵਖਾਈਆ। ਏਕਾ ਸਾਹਿਬ ਸਦਾ ਬਖ਼ਸ਼ੰਦ, ਸਤਿਗੁਰ ਆਪਣਾ ਨਾਉਂ ਧਰਾਈਆ। ਏਕਾ ਖੰਡਾ ਚੰਡ ਪਰਚੰਡ, ਤਨ ਗਾਤਰੇ ਇਕ ਹੰਢਾਈਆ। ਏਕਾ ਵੇਖਣਹਾਰ ਬ੍ਰਹਿਮੰਡ, ਆਪਣਾ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਅੰਧੇਰਾ ਦਏ ਗਵਾਈਆ। ਸਤਿਗੁਰ ਪੂਰਾ ਅੰਧੇਰ ਮਿਟਾਇੰਦਾ, ਦਿਵਸ ਰੈਣ ਨਾ ਕੋਇ ਵਿਚਾਰ। ਸਾਚਾ ਚੰਨ ਆਪ ਚੜ੍ਹਾਇੰਦਾ, ਆਪ ਆਪਣੀ ਕਿਰਪਾ ਧਾਰ। ਸਾਚੇ ਮੰਦਰ ਸੋਭਾ ਪਾਇੰਦਾ, ਕਾਇਆ ਬੰਕ ਖੋਲ੍ਹ ਕਿਵਾੜ। ਸਾਚੇ ਤਖ਼ਤ ਆਸਣ ਲਾਇੰਦਾ, ਤਖ਼ਤ ਨਿਵਾਸੀ ਸੱਚਾ ਸ਼ਾਹਕਾਰ। ਆਪਣਾ ਹੁਕਮ ਆਪ ਵਰਤਾਇੰਦਾ, ਹੁਕਮੀ ਹੁਕਮ ਕਰਾਏ ਕਾਰ। ਹਰਿਜਨ ਹਰਿ ਜੂ ਮੇਲ ਮਿਲਾਇੰਦਾ, ਜੁਗਾ ਜੁਗੰਤਰ ਮੇਲਣਹਾਰ । ਕਲਜੁਗ ਅੰਤ ਖੇਲ ਖਿਲਾਇੰਦਾ, ਨਿਰਗੁਣ ਰੂਪ ਲੈ ਅਵਤਾਰ। ਸਾਚੇ ਸੰਤਾਂ ਆਪ ਉਠਾਇੰਦਾ, ਨਿਰਗੁਣ ਸਰਗੁਣ ਕਰ ਗੁਫ਼ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਧ ਅੰਧੇਰੇ ਵਸੇ ਬਾਹਰ। ਅੰਧ ਅੰਧੇਰ ਵਸਿਆ ਬਾਹਰ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਰੂਪ ਧਰਾਏ ਗੁਪਤ ਜ਼ਾਹਰ, ਅਨਭਵ ਕਰੇ ਰੁਸ਼ਨਾਈਆ। ਸਾਚੇ ਭਗਤਾਂ ਕਰੇ ਪਿਆਰ, ਭਗਵਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਜੀਵ ਜੰਤ ਫੋਲ ਫੁਲਾਈਆ। ਕਾਇਆ ਤਾਕੀ ਖੋਲ੍ਹ ਕਿਵਾੜ, ਬੰਦ ਦਰਵਾਜ਼ਾ ਦਏ ਤੁੜਾਈਆ। ਜੂਠੀ ਝੂਠੀ ਮੇਟੇ ਪੰਚਮ ਧਾੜ, ਪੰਚਮ ਨਾਤਾ ਦਏ ਤੁੜਾਈਆ। ਅਗਨੀ ਤੱਤ ਬੁਝਾਏ ਹਾੜ, ਸਾਂਤਕ ਸਤਿ ਸਤਿ ਕਰਾਈਆ। ਆਪ ਸੁਹਾਏ ਸਚ ਦਰਬਾਰ, ਗੁਰਮੁਖ ਵਿਰਲੇ ਦਏ ਵਖਾਈਆ। ਸੋਭਾਵੰਤ ਬਣ ਨਿਰੰਕਾਰ, ਸਚਖੰਡ ਸਾਚੇ ਆਸਣ ਲਾਈਆ। ਗੁਰਮੁਖ ਸੱਜਣ ਕਰੇ ਪਿਆਰ, ਲੋਕਮਾਤ ਰਿਹਾ ਕੁਰਲਾਈਆ। ਆ ਮਿਲ ਮੈਂਡੇ ਮੀਤ ਮੁਰਾਰ, ਤੁਧ ਬਿਨ ਨੇਤਰ ਨੈਣਾਂ ਨੀਂਦ ਨਾ ਆਈਆ। ਹੋਇਆ ਵਿਛੋੜਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵਾਰ ਉਠ ਉਠ ਜਾਈਆ। ਤੁਧ ਬਿਨ ਦੇਵੇ ਨਾ ਕੋਈ ਸਹਾਰ, ਫੜ ਫੜ ਬਾਹੋਂ ਨਾ ਗਲੇ ਲਗਾਈਆ। ਲੱਖ ਚੁਰਾਸੀ ਹੋ ਹੋ ਖ਼ਵਾਰ, ਮਾਣਸ ਜਨਮ ਮਿਲਿਆ ਸੱਚੇ ਮਾਹੀਆ। ਏਕਾ ਦੇਣਾ ਦਰਸ ਦੀਦਾਰ, ਜਲ ਮੀਨ ਰਹੀ ਤੜਫਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਵੇਦ ਕਤੇਬ ਰਹੇ ਮੁਖ ਸ਼ਰਮਾਈਆ। ਸ਼ਾਸਤਰ ਸਿਮਰਤ ਕਰਨ ਪੁਕਾਰ, ਉਚੀ ਕੂਕ ਕੂਕ ਅਲਾਈਆ। ਅੰਜੀਲ ਕ਼ੁਰਾਨ ਰੋਵੇ ਜ਼ਾਰੋ ਜ਼ਾਰ, ਤੀਸ ਬਤੀਸਾ ਦਏ ਦੁਹਾਈਆ। ਸੋ ਜਨ ਉਧਰੇ ਪਾਰ, ਜਿਸ ਜਨ ਸਤਿਗੁਰ ਮਿਲੇ ਸੱਚਾ ਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਅੰਧ ਅੰਧੇਰਾ ਦਏ ਗਵਾਈਆ। ਅੰਧ ਅੰਧੇਰਾ ਦੀਨ ਦਿਆਲਾ, ਸਤਿਗੁਰ ਪੂਰਾ ਆਪ ਗਵਾਇੰਦਾ। ਹਰਿਜਨ ਮੇਟੇ ਰੈਣ ਅੰਧੇਰੀ ਕਾਲਾ, ਕਾਲੀ ਧਾਰ ਨਾ ਕੋਇ ਰਖਾਇੰਦਾ। ਏਕਾ ਦੱਸੇ ਰਾਹ ਸੁਖਾਲਾ, ਸੋਹੰ ਅੱਖਰ ਜਾਪ ਜਪਾਇੰਦਾ। ਘਟ ਅੰਤਰ ਪਾਈ ਮਾਲਾ, ਮਨ ਕਾ ਮਣਕਾ ਆਪ ਭਵਾਇੰਦਾ। ਆਪੇ ਤੋੜਨਹਾਰਾ ਤਾਲਾ, ਬਜਰ ਕਪਾਟੀ ਤੋੜ ਤੁੜਾਇੰਦਾ। ਆਪੇ ਘਾਲੇ ਆਪਣੀ ਘਾਲਾ, ਸਾਚੀ ਸੇਵਾ ਆਪ ਕਮਾਇੰਦਾ। ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਰਖਾਇੰਦਾ। ਭਾਗ ਲਗਾਏ ਕਾਇਆ ਸੱਚੀ ਧਰਮਸਾਲਾ, ਸਾਚਾ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅੰਧੇਰਾ ਮੋਹ ਚੁਕਾਇੰਦਾ। ਜਗਤ ਅੰਧੇਰਾ ਮੋਹ ਜਾਏ ਤੁਟ, ਨਾਤਾ ਨਾਤਾ ਨਾ ਕੋਇ ਜੁੜਾਈਆ। ਰੈਣ ਅੰਧੇਰੀ ਜਾਏ ਉਠ, ਥਿਰ ਕੋਇ ਰਹਿਣ ਨਾ ਪਾਈਆ। ਜੂਠਾ ਝੂਠਾ ਦਰ ਜਾਏ ਰੁਠ, ਦਰ ਘਰ ਸਾਚੇ ਬਹਿਣ ਨਾ ਪਾਈਆ। ਕਲਜੁਗ ਅੰਤਮ ਪਏ ਲੁੱਟ, ਲੁੱਟੀ ਜਾਏ ਸਰਬ ਲੋਕਾਈਆ। ਲਾੜੀ ਮੌਤ ਗਾਨੇ ਬੰਨ੍ਹੇ ਗੁੱਟ, ਘਰ ਘਰ ਫੇਰਾ ਪਾਈਆ। ਮਨਮੁਖ ਜੀਵ ਉਠ, ਸੁੱਤਿਆਂ ਦਏ ਜਗਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਸੁਹਾਏ ਸਾਚੀ ਰੁਤ, ਰੁਤੜੀ ਰੁਤ ਨਾ ਕੋਇ ਸੁਹਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਬੁਤ, ਸਾਚੀ ਵਸਤ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅੰਧੇਰਾ ਵੇਖੇ ਛਾਹੀਆ। ਜਗਤ ਅੰਧੇਰਾ ਝੂਠੀ ਸ਼ਾਹੀ, ਸ਼ਹਿਨਸ਼ਾਹ ਹਰਿ ਵੇਖ ਵਖਾਇੰਦਾ। ਗ਼ਰੀਬ ਨਿਮਾਣਿਆਂ ਕੋਇ ਨਾ ਪਕੜੇ ਬਾਹੀਂ, ਸੀਸ ਹੱਥ ਨਾ ਕੋਇ ਟਿਕਾਇੰਦਾ। ਰਾਜ ਰਾਜਾਨ ਨਾ ਕਰੇ ਸਚ ਨਿਆਈਂ, ਜੀਵ ਜੰਤ ਸਰਬ ਕੁਰਲਾਇੰਦਾ । ਨਾਤਾ ਤੁਟਾ ਪੁੱਤਰਾਂ ਮਾਂਈ, ਪਿਤਾ ਪੂਤ ਨਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅੰਧੇਰਾ ਵੇਖ ਵਖਾਇੰਦਾ। ਵੇਖੇ ਅੰਧੇਰਾ ਆਦਿ ਨਿਰੰਜਣ, ਆਦਿ ਪੁਰਖ ਵਡੀ ਵਡਿਆਈਆ। ਕੋਈ ਨਾ ਦਿਸੇ ਸੱਚਾ ਸੱਜਣ, ਸਗਲਾ ਸੰਗ ਨਾ ਕੋਇ ਨਿਭਾਈਆ। ਕੋਈ ਨਾ ਪਰਦਾ ਕਿਸੇ ਕੱਜਣ, ਨੇਤਰ ਨੈਣ ਸਰਬ ਸ਼ਰਮਾਈਆ। ਕੋਈ ਨਾ ਕਰੇ ਸਾਚਾ ਮਜਨ, ਅਠ ਸਠ ਤੀਰਥ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅੰਧੇਰਾ ਫੋਲ ਫੁਲਾਈਆ। ਜਗਤ ਅੰਧੇਰਾ ਝੂਠੀ ਧਾੜ, ਹਰਿ ਪੰਚਮ ਗੜ੍ਹ ਬਣਾਇਆ। ਆਸਾ ਤ੍ਰਿਸਨਾ ਕਰ ਪਿਆਰ, ਮਮਤਾ ਮੋਹ ਵਧਾਇਆ। ਕਿਸੇ ਨਜ਼ਰ ਨਾ ਆਏ ਗੁਰਦਵਾਰ, ਗੁਰ ਕਾ ਮੰਦਰ ਦਰਸ ਕਿਸੇ ਨਾ ਪਾਇਆ। ਕਿਸੇ ਨਾ ਸੁਣੀ ਸ਼ਬਦ ਧੁਨਕਾਰ, ਅਨਹਦ ਨਾਦ ਨਾ ਕੋਇ ਵਜਾਇਆ। ਕਿਸੇ ਅੰਮ੍ਰਿਤ ਨਾ ਮਿਲਿਆ ਠੰਡਾ ਠਾਰ, ਨਿਝਰ ਝਿਰਨਾ ਨਾ ਕੋਇ ਝਿਰਾਇਆ। ਕਿਸੇ ਨਾ ਖੋਲ੍ਹਿਆ ਬਜਰ ਕਪਾਟ, ਸਾਚਾ ਦਰ ਨਾ ਸੋਭਾ ਪਾਇਆ। ਕਿਸੇ ਨਾ ਮਿਲਿਆ ਪੁਰਖ ਕਰਤਾਰ, ਨਰ ਨਰਾਇਣ ਨਾ ਵੇਖ ਵਖਾਇਆ। ਜਗਤ ਦੁਹਾਗਣ ਹੋਈ ਨਾਰ, ਕੰਤ ਸੁਹਾਗ ਨਾ ਕੋਇ ਹੰਢਾਇਆ। ਘਰ ਘਰ ਦਿਸੇ ਵਿਭਚਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਰੂਪ ਨਾ ਕੋਇ ਦਸਾਇਆ। ਮਿੱਤਰ ਧਰੋਹੀ ਬਣ ਬਣ ਯਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਧੇਰਾ ਛਾਇਆ। ਵੇਖ ਵਖਾਇਆ ਕਲਜੁਗ ਅੰਧੇਰਾ ਚਾਰ ਯੁਗ, ਚੌਥੇ ਜੁਗ ਮੇਲ ਮਿਲਾਇਆ। ਅੰਤਮ ਔਧ ਗਈ ਪੁਗ, ਵੇਲਾ ਨੇੜੇ ਆਇਆ। ਪੁਰਖ ਅਬਿਨਾਸ਼ੀ ਪਾਰਬ੍ਰਹਮ ਸਤਿਗੁਰ ਪੂਰਾ ਲੋਕਮਾਤ ਵਿਚੋਂ ਕੱਢੇ ਕੁੱਟ, ਏਕਾ ਖੰਡਾ ਹੱਥ ਚਮਕਾਇਆ। ਨਿਹਕਲੰਕ ਸੂਰਬੀਰ ਬਲਵਾਨ ਜਾਏ ਉਠ, ਜੋਧਾ ਆਪਣਾ ਬਲ ਆਪ ਧਰਾਇਆ। ਆਪ ਸੁਹਾਏ ਆਪਣੀ ਰੁੱਤ, ਰੁੱਤ ਬਸੰਤੀ ਆਪ ਮਹਿਕਾਇਆ। ਗੁਰਮੁਖ ਬਣਾਏ ਸਾਚੇ ਸੁਤ, ਪਿਤਾ ਪੂਤ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਧੇਰਾ ਵੇਖੇ ਥਾਉਂ ਥਾਂਇਆ। ਥਾਨ ਥਨੰਤਰ ਵੇਖਣਹਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਜੋਤੀ ਜਾਤਾ ਡਗਮਗਾਇੰਦਾ। ਵਸਣਹਾਰਾ ਧਾਮ ਨਿਆਰਾ, ਨਿਹਚਲ ਧਾਮ ਆਪ ਸੁਹਾਇੰਦਾ। ਸਚਖੰਡ ਦਵਾਰੇ ਖੋਲ੍ਹ ਕਿਵਾੜਾ, ਥਿਰ ਘਰ ਆਪਣਾ ਆਸਣ ਲਾਇੰਦਾ। ਪਾਵੇ ਸਾਰ ਧੂਆਂਧਾਰਾ, ਸੁੰਨ ਅਗੰਮ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਏਕਾ ਧੱਕਾ ਆਪ ਲਗਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਆਪ ਅਖਾੜਾ, ਬ੍ਰਹਿਮੰਡਾਂ ਖੰਡਾਂ ਨਾਚ ਨਚਾਇੰਦਾ। ਲੱਖ ਚੁਰਾਸੀ ਕਰੇ ਖ਼ਵਾਰਾ, ਘਰ ਘਰ ਆਪਣਾ ਢੋਲਾ ਗਾਇੰਦਾ। ਕਲਜੁਗ ਮੇਟੇ ਅੰਧ ਅੰਧਿਆਰਾ, ਕੂੜੀ ਕਿਰਿਆ ਆਪ ਗਵਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਗੰਮੜੀ ਧਾਰ ਚਲਾਇੰਦਾ। ਨਾਮ ਖੰਡਾ ਤੇਜ਼ ਕਟਾਰਾ, ਤ੍ਰੈਗੁਣ ਆਪਣਾ ਆਪ ਚਮਕਾਇੰਦਾ। ਕਲਜੁਗ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਨਾ ਕੋਈ ਦਿਸੇ ਮੀਤ ਮੁਰਾਰਾ, ਸਗਲਾ ਸੰਗ ਨਾ ਕੋਇ ਵਖਾਇੰਦਾ। ਚਾਰੋਂ ਕੁੰਟ ਪਏ ਮਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅੰਧੇਰਾ ਪੰਧ ਗਵਾਇੰਦਾ। ਜਗਤ ਅੰਧੇਰਾ ਦੁਸ਼ਟ ਦਮਨ, ਆਪਣੇ ਦਾਮਨ ਨਾਲ ਬੰਧਾਈਆ। ਲੇਖਾ ਜਾਣੇ ਅਵਣ ਗਵਣ, ਬ੍ਰਹਿਮੰਡ ਖੇਲ ਖਿਲਾਈਆ। ਸ਼ਬਦ ਸੁਨੇਹੜਾ ਏਕਾ ਪਵਣ, ਗੋਬਿੰਦ ਦੇਵੇ ਸੱਚਾ ਮਾਹੀਆ। ਪੁਰਖ ਅਕਾਲ ਸੱਚਾ ਜ਼ਾਮਨ, ਆਦਿ ਜੁਗਾਦਿ ਪਕੜੇ ਬਾਂਹੀਂਆ। ਮੇਟ ਮਿਟਾਏ ਕਾਮਨੀ ਕਾਮਨ, ਆਪ ਆਪਣਾ ਬਲ ਵਖਾਈਆ। ਕਾਇਆ ਖੇੜਾ ਵਸੇ ਗਰਾਮਨ, ਜਿਸ ਗ੍ਰਹਿ ਆਪਣਾ ਆਸਣ ਲਾਈਆ। ਹਰਿ ਕਾ ਭੇਵ ਨਾ ਪਾਏ ਕੋਇ ਪੰਡਤ ਬ੍ਰਹਿਮਣ, ਮੁੱਲਾਂ ਸ਼ੇਖ਼ ਮੁਸਾਇਕ ਪਰਦਾ ਸਕੇ ਨਾ ਕੋਇ ਉਠਾਈਆ। ਪੀਰ ਦਸਤਗੀਰ ਸ਼ਾਹ ਹਕੀਰ ਪਕੜੇ ਦਾਮਨ, ਦਾਮਨਗੀਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟੇ ਅੰਧੇਰਾ ਛਾਹੀਆ। ਮੇਟੇ ਅੰਧੇਰਾ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਕੱਲੂ ਕਰੇ ਅੰਤ, ਅੰਤ ਕਾਲੀ ਧਾਰ ਦਏ ਮਿਟਾਈਆ। ਗੁਰਮੁਖ ਪਰਗਟਾਏ ਸਾਚੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਨਾਮ ਜਣਾਏ ਮਣੀਆ ਮੰਤ, ਮਨ ਮਨਸਾ ਦਏ ਖਪਾਈਆ। ਮੇਲ ਮਿਲਾਏ ਨਾਰੀ ਕੰਤ, ਸੁਰਤੀ ਸ਼ਬਦ ਕਰ ਕੁੜਮਾਈਆ। ਗੜ੍ਹ ਤੋੜ ਹਉਮੇ ਹੰਗਤ, ਸਾਚੀ ਸੰਗਤ ਲਏ ਮਿਲਾਈਆ। ਇਕ ਵਖਾਏ ਸਾਚਾ ਜੰਨਤ, ਹਰਿ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਚਾਨਣਾ ਇਕ ਸਮਝਾਈਆ। ਸੱਚਾ ਚਾਨਣ ਸਤਿਗੁਰ ਚਰਨ, ਜਗਤ ਅੰਧੇਰ ਮਿਟਾਇੰਦਾ। ਨੇਤਰ ਖੋਲ੍ਹੇ ਹਰਨ ਫਰਨ, ਲੋਚਣ ਨੈਣ ਦਰਸ ਦਿਖਾਇੰਦਾ। ਨਾਤਾ ਤੋੜੇ ਮਰਨ ਡਰਨ, ਜੀਵਣ ਮੁਕਤ ਕਰਾਇੰਦਾ। ਕਿਰਪਾ ਕਰੇ ਹਰਿ ਤਰਨੀ ਤਰਨ, ਗੁਰਮੁਖ ਸਾਚੇ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚੰਦ ਇਕ ਚਮਕਾਇੰਦਾ। ਸਾਚਾ ਚੰਦ ਤੇਜ ਭਾਨ, ਪਰਕਾਸ਼ ਪਰਕਾਸ਼ ਆਪ ਪਰਗਟਾਈਆ। ਜਿਸ ਜਨ ਦੇਵੇ ਨਾਮ ਗਿਆਨ, ਆਤਮ ਮੈਲ ਦਏ ਧਵਾਈਆ। ਜਿਸ ਜਨ ਦਰਸਨ ਦੇਵੇ ਆਣ, ਤਿਸ ਸੰਸਾ ਰਹੇ ਨਾ ਰਾਈਆ। ਭਗਤ ਮਿਲੇ ਸ੍ਰੀ ਭਗਵਾਨ ਭਗਵਨ, ਆਪਣੇ ਰੰਗ ਰੰਗਾਈਆ। ਏਕਾ ਮੰਦਰ ਸਚ ਮਕਾਨ, ਏਕਾ ਨੂਰ ਨੂਰ ਰੁਸ਼ਨਾਈਆ। ਅੰਧ ਅੰਧੇਰ ਨਾ ਕੋਇ ਨਿਸ਼ਾਨ, ਪੁਰਖ ਅਬਿਨਾਸ਼ੀ ਆਪਣਾ ਦੀਪਕ ਆਪ ਜਗਾਈਆ। ਗੁਰਮੁਖ ਵਿਰਲਾ ਵੇਖੇ ਆਣ, ਜਿਸ ਜਨ ਹਰਿ ਜੂ ਬੂਝ ਬੁਝਾਈਆ। ਜੀਵ ਜੰਤ ਬਣ ਨਾਦਾਨ, ਕਲਜੁਗ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅੰਧੇਰਾ ਵੇਖੇ ਥਾਉਂ ਥਾਈਂਆ। ਜਗਤ ਅੰਧੇਰਾ ਨਵ ਨੌਂ ਖੰਡ, ਸੱਤ ਸੱਤ ਰਿਹਾ ਕੁਰਲਾਈਆ। ਜਗਤ ਅੰਧੇਰਾ ਜੇਰਜ ਅੰਡ, ਉਤਭੁਜ ਸੇਤਜ ਨਜ਼ਰ ਨਾ ਆਈਆ। ਜਗਤ ਅੰਧੇਰਾ ਸੂਰਜ ਚੰਦ, ਕਿਰਨ ਕਿਰਨ ਰਹੀ ਸ਼ਰਮਾਈਆ। ਜਗਤ ਅੰਧੇਰਾ ਜੂਠਾ ਗੰਢ, ਰਸਨਾ ਜਿਹਵਾ ਹੋਈ ਹਲਕਾਈਆ। ਜਗਤ ਅੰਧੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਜਗਤ ਅੰਧੇਰਾ ਦਏ ਚੁਕਾਈਆ। ਗੁਰ ਸਤਿਗੁਰ ਦਇਆ ਕਮਾਇੰਦਾ, ਗੁਰਮੁਖ ਨੇਤਰ ਨੈਣ ਖੋਲ੍ਹ। ਰੂਪ ਅਨੂਪ ਆਪ ਜਣਾਇੰਦਾ, ਸ਼ਬਦ ਅਨਾਦ ਅਨਾਦੀ ਬੋਲ। ਆਪਣਾ ਮੰਦਰ ਆਪ ਵਖਾਇੰਦਾ, ਬੰਦ ਕਿਵਾੜਾ ਤਾਕੀ ਖੋਲ੍ਹ। ਸਚ ਸਿੰਘਾਸਣ ਆਸਣ ਲਾਇੰਦਾ। ਆਤਮ ਸੇਜਾ ਵਸੇ ਕੋਲ। ਅੰਮ੍ਰਿਤ ਸਰੋਵਰ ਇਕ ਨੁਹਾਇੰਦਾ, ਉਲਟਾ ਕਰੇ ਨਾਭ ਕਉਲ। ਧਰਨੀ ਧਰਤ ਧਵਲ ਵਡਿਆਇੰਦਾ, ਮਾਣ ਰਖਾਏ ਉਪਰ ਧੌਲ। ਜਿਸ ਜਨ ਆਪਣੇ ਚਰਨ ਲਗਾਇੰਦਾ, ਸੁਰਤੀ ਸ਼ਬਦੀ ਜਾਏ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚੀ ਪਹੁਲ। ਸਾਚੀ ਪਹੁਲ ਅੰਮ੍ਰਿਤ ਰਸ, ਅੰਮ੍ਰਿਤ ਧਾਰ ਆਪ ਵਹਾਈਆ। ਗੁਰਮੁਖ ਵਿਰਲਾ ਪੀਵੇ ਹੱਸ ਹੱਸ, ਸਚ ਪਿਆਲਾ ਨਜ਼ਰੀ ਆਈਆ। ਸਤਿਗੁਰ ਅੰਤਰ ਜਾਏ ਵਸ, ਜੋਤੀ ਜੋਤ ਜੋਤ ਮਿਲਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਜੋ ਜਨ ਬੈਠੇ ਧਿਆਨ ਲਗਾਈਆ। ਨਿਰਗੁਣ ਸਰਗੁਣ ਕਰ ਪਰਕਾਸ਼, ਜਗਤ ਅੰਧੇਰ ਗਵਾਈਆ। ਲੇਖੇ ਲਾਏ ਪਵਣ ਸਵਾਸ, ਰਸਨਾ ਜਿਹਵਾ ਜੋ ਹਰਿ ਗੁਣ ਰਹੀ ਗਾਈਆ। ਗੁਰਸਿਖਾਂ ਗੁਰ ਹੋਏ ਦਾਸ, ਜੁਗ ਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਗੁਣ ਨਿਰਗੁਣ ਨਿਰਾਕਾਰ ਨਿਰਾਕਾਰ ਨਿਰਾਕਾਰ ਨਿਰਵੈਰ ਰੂਪ ਸਮਾਈਆ।