੮ ਫੱਗਣ ੨੦੧੪ ਬਿਕ੍ਰਮੀ ਸੋਹਣ ਸਿੰਘ ਦੇ ਘਰ ਪਿੰਡ ਰਾਮ ਪੁਰ ਜ਼ਿਲਾ ਅੰਮ੍ਰਿਤਸਰ
ਪਾਰਬ੍ਰਹਮ ਪੁਰਖ ਸੁਲਤਾਨਾ, ਹਰਿ ਸਾਜਨ ਮੀਤ ਮੁਰਾਰਾ। ਪਰਗਟ ਹੋਏ ਵਾਲੀ ਦੋ ਜਹਾਨਾ, ਜੋਤੀ ਨੂਰ ਕਰੇ ਉਜਿਆਰਾ। ਸ਼ਬਦ ਜਣਾਈ ਇਕ ਤਰਾਨਾ, ਲੋਆਂ ਪੁਰੀਆਂ ਕਰ ਪਸਾਰਾ। ਰਾਗ ਅਨਾਦੀ ਏਕਾ ਗਾਣਾ, ਆਪੇ ਗਾਏ ਗਾਵਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰਾ। ਆਪ ਆਪਣੀ ਜਾਣੇ ਧਾਰ, ਹਰਿ ਆਪਣੀ ਜੋਤ ਜਗਾਈਆ। ਖੇਲੇ ਖੇਲ ਵਿਚ ਸੰਸਾਰ, ਜੁਗ ਜੁਗ ਵੱਡੀ ਵਡਿਆਈਆ। ਹਰਿਜਨ ਸਾਚੇ ਲਏ ਉਭਾਰ, ਆਤਮ ਦਰਸੀ ਦਰਸ ਦਿਖਾਈਆ। ਇਕ ਸੁਹਾਏ ਬੰਕ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਅੰਦਰ ਮੰਦਰ ਖੇਲ ਅਪਾਰ, ਗ਼ਰੀਬ ਨਿਵਾਜ਼ਾ ਦਇਆ ਕਮਾਈਆ। ਅਨਹਦ ਵਾਜਾ ਵਾਜਾਂ ਰਿਹਾ ਮਾਰ, ਪੰਚਮ ਸਖੀਆਂ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਸਹਿਜ ਸੁਖਦਾਈਆ। ਨਿਰਗੁਣ ਰੂਪ ਹਰਿ ਭਗਵੰਤਾ, ਆਦਿ ਪੁਰਖ ਅਖਵਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਭੇਖ ਵਟਾਇਆ। ਪਕੜ ਉਠਾਏ ਸਾਚੇ ਸੰਤਾ, ਸਤਿਗੁਰ ਪੁਰਖ ਮਨਾਇਆ। ਮੇਲ ਮਿਲਾਏ ਨਾਰੀ ਕੰਤਾ, ਆਤਮ ਸੇਜਾ ਇਕ ਸੁਹਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਇਆ। ਪਾਰਬ੍ਰਹਮ ਸਰਬ ਸੁਖ ਦਾਤਾ, ਹਰ ਘਟ ਆਪ ਸਮਾਇੰਦਾ। ਜਨ ਭਗਤਾਂ ਮੇਟ ਮਿਟਾਏ ਅੰਧੇਰੀ ਰਾਤਾ, ਦੀਪਕ ਦੀਪ ਇਕ ਜਗਾਇੰਦਾ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤਾ, ਨਿਝਰ ਧਾਰ ਵਹਾਇੰਦਾ। ਦਰਸ ਦਿਖਾਏ ਇਕ ਅਕਾਂਤਾ, ਮਹੱਲ ਅਟੱਲ ਅਚੱਲ ਡੇਰਾ ਲਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਵਿਛੜ ਕਦੇ ਨਾ ਜਾਇੰਦਾ। ਲਹਿਣਾ ਦੇਣਾ ਚੁਕਾਏ ਜਾਤਾ ਪਾਤਾ, ਊਚਾਂ ਨੀਚਾਂ ਆਪ ਮਿਲਾਇੰਦਾ। ਪਰਗਟ ਹੋ ਕਮਲਾਪਾਤਾ, ਪੁਰਖ ਬਿਧਾਤਾ ਆਪ ਅਖਵਾਇੰਦਾ। ਵੇਖ ਵਖਾਏ ਦੀਪਾਂ ਸਾਤਾਂ, ਨਵ ਖੰਡ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇੰਦਾ। ਹਰਿ ਹਰਿ ਨਾਉਂ ਆਦਿ ਨਿਰੰਜਣ, ਆਦਿ ਪੁਰਖ ਅਖਵਾਇਆ। ਜਨ ਭਗਤਾਂ ਨੇਤਰ ਪਾਏ ਅੰਜਨ, ਏਕਾ ਮੰਤਰ ਨਾਮ ਦ੍ਰਿੜਾਇਆ। ਦੋ ਜਹਾਨਾ ਸਾਚਾ ਸੱਜਣ, ਏਕਾ ਏਕ ਅਖਵਾਇਆ। ਕਲਜੁਗ ਅੰਤਮ ਆਇਆ ਪੜਦੇ ਕੱਜਣ, ਜੋਤੀ ਜਾਮਾ ਭੇਖ ਵਟਾਇਆ। ਕਾਲ ਨਗਾਰੇ ਲੱਖ ਚੁਰਾਸੀ ਸਿਰ ਤੇ ਵੱਜਣ, ਨਾ ਦੀਸੇ ਕੋਈ ਸਹਾਇਆ। ਜੀਵ ਜੰਤ ਲੋਕਮਾਤ ਘਰ ਬਾਰ ਸਰਬ ਤਜਨ, ਥਿਰ ਕੋਈ ਰਹਿਣ ਨਾ ਪਾਇਆ। ਜੋ ਘੜਿਆ ਸੋ ਅੰਤਮ ਭੱਜਣ, ਘੜਣ ਭੰਨਣਹਾਰ ਆਪ ਅਖਵਾਇਆ। ਕਲਜੁਗ ਕੂੜ ਕੁੜਿਆਰਾ ਚਲਿਆ ਜਹਾਜਨ, ਮਨਮੁਖ ਜੀਵਾਂ ਰਿਹਾ ਚੜ੍ਹਾਇਆ। ਪਰਗਟ ਹੋਇਆ ਹਰਿ ਸ਼ਾਹੋ ਸ਼ਬਾਸ਼ਨ, ਰਾਜ ਰਾਜਾਨ ਸ਼ਾਹ ਸੁਲਤਾਨ ਆਪ ਅਖਵਾਇਆ। ਜੋਤ ਜਗਾਏ ਦੇਸ ਮਾਝਨ, ਸੰਬਲ ਨਗਰੀ ਧਾਮ ਸੁਹਾਇਆ। ਲੋਆਂ ਪੁਰੀਆਂ ਰਚਿਆ ਕਾਜਨ, ਬ੍ਰਹਿਮੰਡ ਖੰਡ ਡੇਰਾ ਲਾਇਆ। ਪੁਰਖ ਅਗੰਮੜਾ ਅਗੰਮੜੀ ਮਾਰੇ ਵਾਜਨ, ਅਨਹਦ ਸਾਚੀ ਸੇਵਾ ਲਾਇਆ। ਚਿੱਟੇ ਅਸਵ ਚੜ੍ਹਿਆ ਸਾਚੇ ਤਾਜਨ, ਦਿਸ ਕਿਸੇ ਨਾ ਆਇਆ। ਦਾਨਾ ਬੀਨਾ ਹਰਿ ਗ਼ਰੀਬ ਨਿਵਾਜਨ, ਗੁਰਮੁਖ ਗ਼ਰੀਬ ਨਿਮਾਣੇ ਗਲੇ ਲਗਾਇਆ। ਇਕ ਕਰਾਏ ਹਾਜੀ ਹਾਜਨ, ਸਾਚਾ ਕਾਅਬਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਾ, ਕਲਜੁਗ ਜੋਤ ਜਗਾਇੰਦਾ। ਲੱਖ ਚੁਰਾਸੀ ਤੇਰਾ ਵੇਖਣ ਆਏ ਮਾਤ ਤਮਾਸ਼ਾ, ਗੁਰ ਗੋਬਿੰਦ ਲੇਖ ਲਿਖਾਇੰਦਾ। ਸਾਚੇ ਮੰਡਲ ਪਾਵੇ ਰਾਸਾ, ਰਵ ਸਸ ਆਪ ਨਚਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸਾ, ਮੰਡਲ ਮੰਡਪ ਆਪ ਸੁਹਾਇੰਦਾ। ਜਨ ਭਗਤਾਂ ਪੂਰਨ ਕਰੇ ਆਸਾ, ਆਤਮ ਬ੍ਰਹਮ ਗਿਆਨ ਜਣਾਇੰਦਾ। ਨਿਝ ਘਰ ਆਤਮ ਰੱਖੇ ਵਾਸਾ, ਪਰਮਾਨੰਦ ਸਮਾਇੰਦਾ। ਲੇਖੇ ਲਾਏ ਸਵਾਸ ਸਵਾਸਾ, ਜੋ ਜਨ ਰਸਨਾ ਗਾਇੰਦਾ। ਮਨਮੁਖ ਜੀਵ ਮੁਖ ਰਖਾਇਆ ਮਦਿਰਾ ਮਾਸਾ, ਹਰਿ ਸਾਜਨ ਦਿਸ ਨਾ ਆਇੰਦਾ। ਜੂਠਾ ਝੂਠਾ ਕਾਇਆ ਕਾਸਾ, ਨਾਮ ਪਿਆਲਾ ਭਰ ਜਾਮ ਨਾ ਕੋਈ ਪਿਆਇੰਦਾ। ਕਲਜੁਗ ਕੂੜਾ ਕੂੜ ਭਰਵਾਸਾ, ਕੂੜੀ ਕਿਰਿਆ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਇੰਦਾ। ਪਾਰਬ੍ਰਹਮ ਸਰਬ ਕਲ ਭਰਪੂਰਾ, ਅਲਖ ਅਗੰਮ ਸਮਾਇਆ। ਆਪੇ ਜਾਣੇ ਆਪਣੀ ਨਾਦੀ ਤੂਰਾ, ਭੇਵ ਕਿਸੇ ਨਾ ਪਾਇਆ। ਸ਼ਬਦ ਗੁਰ ਦਾਤਾ ਜੋਧਾ ਸੂਰਾ, ਸਤਿਗੁਰ ਨਾਮ ਧਰਾਇਆ। ਜਨ ਭਗਤ ਦਵਾਰੇ ਹਾਜ਼ਰ ਹਜ਼ੂਰਾ, ਮਨਮੁਖ ਜੀਵਾਂ ਦਿਸ ਨਾ ਆਇਆ। ਪੰਚ ਵਿਕਾਰਾ ਕਰੇ ਚੂਰਾ, ਪੰਚਮ ਨਾਤਾ ਜੋੜ ਜੁੜਾਇਆ। ਪੰਚਮ ਦਿਸੇ ਦੂਰਨ ਦੂਰਾ, ਪੰਚਮ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਆਦਿ ਪੁਰਖ ਹਰ ਘਟ ਵਸਿਆ, ਪਾਰਬ੍ਰਹਮ ਬੇਅੰਤਾ। ਜੁਗ ਜੁਗ ਜਨ ਭਗਤਾਂ ਰਾਹ ਆਪਣਾ ਦਸਿਆ, ਮੇਲ ਮਿਲਾਏ ਸਾਜਨ ਸੰਤਾ। ਮਨਮੁਖ ਦਰ ਤੋਂ ਜਾਏ ਨੱਸਿਆ, ਮਾਇਆ ਪਾਏ ਬੇਅੰਤਾ। ਤੀਰ ਨਿਰਾਲਾ ਏਕਾ ਕਸਿਆ, ਵੇਖ ਵਖਾਏ ਜੀਆਂ ਜੰਤਾਂ। ਸਾਚੇ ਮੰਦਰ ਆਪੇ ਬਹਿ ਬਹਿ ਹੱਸਿਆ, ਮਹਿਮਾ ਗਣਤ ਅਗਣਤਾ। ਕੋਟਨ ਕੋਟ ਕਰੇ ਪਰਕਾਸ਼ ਰਵ ਸੱਸਿਆ, ਗੁਰਮੁਖ ਸਾਜਨ ਸਾਚਾ ਧਾਮ ਵਿਖੰਤਾ। ਮੇਟ ਮਿਟਾਏ ਰੈਣ ਅੰਧੇਰੀ ਮੱਸਿਆ, ਏਕਾ ਅੰਮ੍ਰਿਤ ਜਾਮ ਪਿਅੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੇ ਅੰਦਰ ਸੁਹੰਤਾ। ਆਪਣੇ ਅੰਦਰ ਹਰਿ ਜਗਾ, ਆਪੇ ਵੇਖ ਵਖਾਇੰਦਾ। ਨਿਰਮਲ ਬਾਤੀ ਇਕ ਵਖਾ, ਸਾਂਤਕ ਸਤ ਵਰਤਾਇੰਦਾ। ਇਕ ਅਕਾਂਤੀ ਰਹੀ ਡਗਮਗਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਮਹੱਲ ਅਟੱਲ ਆਪਣਾ ਆਪ ਸੁਹਾ, ਚਾਰ ਦਿਵਾਰ ਨਾ ਕੋਈ ਬਣਾਇੰਦਾ। ਛੱਪਰ ਛੰਨ ਨਾ ਲਿਆ ਸੁਹਾ, ਨਾ ਕੋਈ ਬਾਢੀ ਬਣਤ ਬਣਾਇੰਦਾ। ਜ਼ਿਮੀ ਅਸਮਾਨ ਕੋਈ ਦੀਸੇ ਨਾ, ਧਰਤ ਧਵਲ ਨਾ ਕੋਈ ਸੁਹਾਇੰਦਾ। ਰਵ ਸਸ ਕੋਈ ਜਾਣੇ ਨਾ, ਮੰਡਲ ਮੰਡਪ ਨਾ ਕੋਈ ਬਣਾਇੰਦਾ। ਰਾਗ ਨਾਦ ਤਾਲ ਕੋਈ ਵਖਾਣੇ ਨਾ, ਖਾਣੀ ਬਾਣੀ ਨਾ ਕੋਈ ਅਲਾਇੰਦਾ। ਆਪਣੇ ਭਾਣੇ ਹਰਿ ਆਪੇ ਰਿਹਾ ਸਮਾ, ਲੇਖਾ ਲਿਖਤ ਵਿਚ ਨਾ ਆਇੰਦਾ। ਥਿਰ ਘਰ ਬੈਠਾ ਬੇਪਰਵਾਹ, ਬੇਐਬ ਪਰਵਰਦਿਗਾਰ ਨਾਮ ਧਰਾਇੰਦਾ। ਆਪ ਆਪਣਾ ਨਾਅਰਾ ਲਾ, ਆਪਣਾ ਆਪ ਸੁਣਾਇੰਦਾ। ਆਪਣਾ ਜੈਕਾਰਾ ਆਪੇ ਲਏ ਬੁਲਾ, ਆਪੇ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਅਵੱਲਾ, ਕਰੇ ਕਰਾਏ ਹਰਿ ਨਿਰੰਕਾਰਾ। ਖੇਲੇ ਖੇਲ ਇਕ ਅਕੱਲਾ, ਆਦਿ ਜੁਗਾਦੀ ਲਏ ਅਵਤਾਰਾ। ਸ਼ਬਦ ਰਖਾਏ ਸਾਚਾ ਭੱਲਾ, ਲੋਆਂ ਪੁਰੀਆਂ ਪਾਵੇ ਸਾਰਾ। ਆਪਣੀ ਜੋਤੀ ਆਪੇ ਰੱਲਾ, ਆਪੇ ਦਏ ਹੁਲਾਰਾ। ਵੇਖ ਵਖਾਏ ਡੂੰਘੇ ਸਾਗਰ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰਾ। ਅਪਰ ਅਪਾਰਾ ਹਰਿ ਹਰਿ ਖੇਲ, ਜੋਤੀ ਬਣਤ ਬਣਾਈਆ। ਕਲਜੁਗ ਵੇਖੇ ਅੰਤਮ ਵੇਲ, ਜੋਤੀ ਨੂਰ ਕਰੇ ਰੁਸ਼ਨਾਈਆ। ਸਤਿਗੁਰ ਸੱਜਣ ਸੁਹੇਲ, ਹਰਿਜਨ ਦਏ ਵਡਿਆਈਆ। ਜੋਤ ਨਿਰੰਜਣ ਚਾੜ੍ਹੇ ਤੇਲ, ਪੰਚਮ ਸਖੀਆਂ ਮੰਗਲ ਗਾਈਆ। ਮੇਲ ਮਿਲਾਏ ਗੁਰੂ ਗੁਰ ਚੇਲ, ਹਰਿ ਗੋਬਿੰਦ ਰੂਪ ਸਮਾਈਆ। ਆਪੇ ਵਸਿਆ ਰੰਗ ਨਵੇਲ, ਹਰ ਘਟ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ਨ ਦਇਆ ਕਮਾਈਆ। ਪੁਰਖ ਅਬਿਨਾਸ਼ੀ ਪਾਰਬ੍ਰਹਮ, ਆਪਣਾ ਕਰਮ ਕਮਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਰਚਾਇਆ। ਜੁਗ ਜੁਗ ਜਾਣੇ ਆਪਣਾ ਕੰਮ, ਆਪੇ ਕਰਦਾ ਆਇਆ। ਆਪੇ ਜਨਨੀ ਹੋਇਆ ਆਪੇ ਜਨ, ਆਪ ਆਪਣੀ ਗੋਦ ਉਠਾਇਆ। ਆਪੇ ਘੜਿਆ ਆਪੇ ਲਏ ਭੰਨ, ਘੜਨ ਭੰਨਣਹਾਰ ਸਮਰਥ ਪੁਰਖ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇਆ। ਘੜਨ ਭੰਨਣਹਾਰ ਸਮਰਥਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਚਲਾਏ ਆਪਣਾ ਰਥਾ, ਰਥ ਰਥਵਾਹੀ ਆਪ ਅਖਵਾਇੰਦਾ। ਲੱਖ ਚੁਰਾਸੀ ਪਾਏ ਨੱਥਾ, ਦਹਿ ਦਿਸ਼ਾ ਆਪ ਭਵਾਇੰਦਾ। ਗੁਰਮੁਖਾਂ ਰੱਖੇ ਦੇ ਕਰ ਹੱਥਾ, ਸਿਰ ਆਪਣਾ ਹੱਥ ਟਿਕਾਇੰਦਾ। ਧੁਰਦਰਗਾਹੀ ਦੇਵੇ ਸਾਚੀ ਵਥਾ, ਨਾਮ ਨਿਧਾਨਾ ਝੋਲੀ ਪਾਇੰਦਾ। ਨੇਤਰ ਲੋਚਨ ਜਨ ਦਰਸ ਕਰ ਸਗਲ ਵਿਸੂਰਾ ਲੱਥਾ, ਆਤਮ ਬ੍ਰਹਮ ਗਿਆਨ ਜਣਾਇੰਦਾ। ਬੋਧ ਅਗਾਧੀ ਸ਼ਬਦ ਅਕੱਥਾ, ਆਤਮ ਧੁਨ ਉਪਜਾਇੰਦਾ। ਆਪ ਨਿਭਾਏ ਆਪਣਾ ਸਾਥਾ, ਸਗਲਾ ਸੰਗ ਨਿਭਾਇੰਦਾ। ਆਪੇ ਹੋਏ ਤ੍ਰਿਲੋਕੀ ਨਾਥਾ, ਤਿੰਨਾ ਲੋਕਾਂ ਵੇਖ ਵਖਾਇੰਦਾ। ਚੌਦਾਂ ਲੋਕਾਂ ਵੇਖੇ ਖੇਲ ਤਮਾਸ਼ਾ, ਚੌਦਾਂ ਹੱਟਾਂ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਆਪਣੇ ਰੰਗ ਹਰਿ ਰੰਗ ਰਾਤਾ, ਆਪਣੇ ਰੰਗ ਰੰਗਾਈਆ। ਆਪੇ ਪਿਤਾ ਆਪੇ ਮਾਤਾ, ਪਿਤਾ ਪੂਤ ਆਪ ਅਖਵਾਈਆ। ਆਪੇ ਦਿਵਸ ਆਪੇ ਰਾਤਾ, ਰਵ ਸਸ ਆਪ ਹੋ ਜਾਈਆ। ਆਪੇ ਸ਼ਬਦ ਆਪੇ ਗਾਥਾ, ਆਪੇ ਨਾਮ ਜਪਾਈਆ। ਆਪ ਰਥਵਾਹੀ ਆਪੇ ਰਾਥਾ, ਆਪੇ ਰਿਹਾ ਚਲਾਈਆ। ਆਪੇ ਮਸਤਕ ਆਪੇ ਮਾਥਾ, ਜੋਤ ਲਿਲਾਟੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਡੰਕ ਵਜਾਈਆ। ਨਿਹਕਲੰਕਾ ਹਰਿ ਨਿਰੰਕਾਰਾ, ਏਕਾ ਏਕ ਅਖਵਾਇਆ। ਸ਼ਬਦ ਡੰਕ ਵਜਾਏ ਅਪਰ ਅਪਾਰਾ, ਲੋਆਂ ਪੁਰੀਆਂ ਰਿਹਾ ਸੁਣਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰਾ, ਕਲਜੁਗ ਵੇਲਾ ਅੰਤਮ ਆਇਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਰਿਹਾ ਜਗਾਇਆ। ਲੱਖ ਚੁਰਾਸੀ ਤੇਰਾ ਪਾਰ ਕਿਨਾਰਾ, ਕੂੜ ਕੁੜਿਆਰਾ, ਰਹਿਣ ਨਾ ਪਾਇਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇਆ। ਮੇਟ ਮਿਟਾਏ ਅੰਧ ਅੰਧਿਆਰਾ, ਗਿਆਨ ਪਰਕਾਸ਼ ਅਕਾਸ਼ ਵਖਾਇਆ। ਮੇਲ ਮਿਲਾਏ ਅਗੰਮ ਅਪਾਰਾ, ਅਗੰਮੜਾ ਧਾਮ ਸੁਹਾਇਆ। ਹੱਡ ਮਾਸ ਨਾੜੀ ਚਮੜਾ ਨਾ ਕੋਈ ਵਿਚਾਰਾ, ਬ੍ਰਹਮ ਧਾਰ ਹਰਿ ਹਰਿ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਧਰਾਇਆ। ਨਿਹਕਲੰਕਾ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਏਕਾ ਸ਼ਬਦ ਤੀਰ ਕਮਾਨਾ, ਏਕਾ ਚਿੱਲੇ ਆਪ ਚੜ੍ਹਾਇੰਦਾ। ਏਕਾ ਜੋਧਾ ਸੂਰਬੀਰ ਬਲੀ ਬਲਵਾਨਾ, ਏਕਾ ਵਾਰ ਕਰਾਇੰਦਾ। ਏਕਾ ਖੇਲ ਦੋ ਜਹਾਨਾ, ਲੋਕਮਾਤ ਫੇਰਾ ਪਾਇੰਦਾ। ਕਲਜੁਗ ਕੂੜਾ ਹੋਏ ਹੈਰਾਨਾ, ਨੇਤਰ ਨੀਰ ਵਹਾਇੰਦਾ। ਜੂਠ ਝੂਠ ਮੁਖ ਸ਼ਰਮਾਣਾ, ਪੰਜ ਤਤ ਨਾ ਸੰਗ ਨਿਭਾਇੰਦਾ। ਹਉਮੇ ਹੰਗਤਾ ਹੋਏ ਵੈਰਾਨਾ, ਭੁੱਖਾ ਨੰਗਤਾ ਦਰ ਕੁਰਲਾਇੰਦਾ। ਪੁਰਖ ਅਬਿਨਾਸ਼ੀ ਖੇਲੇ ਖੇਲ ਮਹਾਨਾ, ਹਰਿਜਨ ਸਾਚੇ ਵੇਖ ਵਖਾਇੰਦਾ। ਏਕਾ ਦੇਵੇ ਧੁਰ ਫ਼ਰਮਾਣਾ, ਸੋਇਆ ਪੂਤ ਉਠਾਇੰਦਾ। ਸ਼ਬਦੀ ਬੰਨੇ ਸਾਚਾ ਗਾਨਾ, ਸਾਚਾ ਦਰ ਸੁਹਾਇੰਦਾ। ਸਰਬ ਜੀਆਂ ਹਰਿ ਜਾਣੀ ਜਾਣਾ, ਜਾਨਣਹਾਰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕ ਵਜਾਇੰਦਾ। ਏਕਾ ਡੰਕ ਹਰਿ ਵਜਾਇਆ, ਚਾਰ ਕੁੰਟ ਜਣਾਈਆ। ਰਾਓ ਰੰਕਾਂ ਰਿਹਾ ਉਠਾਇਆ, ਸਾਧ ਸੰਤ ਰਿਹਾ ਹਿਲਾਈਆ। ਵਾਸੀ ਪੁਰੀ ਘਨਕਾ ਬਣਕੇ ਆਇਆ, ਸੰਬਲ ਨਗਰੀ ਡੇਰਾ ਲਾਈਆ। ਜਨ ਜਨਕਾ ਸਾਜਨ ਲਏ ਤਰਾਇਆ, ਸਚ ਮਹੱਲਾ ਇਕ ਰਖਾਈਆ। ਆਤਮ ਜੋਤੀ ਤਨਕਾ ਲਾਇਆ, ਦੀਪਕ ਜੋਤ ਕਰੇ ਰੁਸ਼ਨਾਈਆ। ਮਨ ਕਾ ਮਨਕਾ ਫੇਰ ਵਖਾਇਆ, ਸੋ ਪੁਰਖ ਵੱਡੀ ਵਡਿਆਈਆ। ਹੰ ਹੰਗਤਾ ਮੇਟ ਮਿਟਾਇਆ, ਗੁਰ ਸ਼ਬਦ ਕਰੇ ਕੁੜਮਾਈਆ। ਸਾਚੀ ਸੰਗਤਾ ਮੇਲ ਮਿਲਾਇਆ, ਬੰਕ ਦਵਾਰਾ ਇਕ ਸੁਹਾਈਆ। ਜਿਉਂ ਨਾਨਕ ਅੰਗਦ ਅੰਗ ਲਗਾਇਆ, ਨਿਰਮਲ ਜੋਤ ਕਰੇ ਰੁਸ਼ਨਾਈਆ। ਸਚ ਦਵਾਰਾ ਪਾਰਬ੍ਰਹਮ ਤੇਰਾ ਮੰਗਦਾ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਆਪਣੀ ਚੋਲੀ ਆਪੇ ਰੰਗਦਾ ਆਇਆ, ਰੰਗਣਹਾਰ ਆਪ ਅਖਵਾਈਆ। ਸਾਚੇ ਮੰਦਰ ਆਪੇ ਲੰਘਦਾ ਆਇਆ, ਦਸਮ ਦਵਾਰੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਸੇਜਾ ਰਿਹਾ ਸੁਹਾਈਆ। ਆਤਮ ਸੇਜਾ ਹਰਿ ਸੁਹਾ, ਗੁਰਮੁਖ ਮੇਲ ਮਿਲਾਇਆ। ਜੋਤ ਨਿਰੰਜਣ ਇਕ ਜਗਾ, ਅਗਿਆਨ ਅੰਧੇਰ ਮਿਟਾਇਆ। ਅਨਹਦ ਸਾਚਾ ਤਾਲ ਵਜਾ, ਰਾਗ ਰਾਗਨੀ ਸੇਵਾ ਲਾਇਆ। ਅੰਮ੍ਰਿਤ ਆਤਮ ਸਰ ਸਰੋਵਰ ਦਏ ਨੁਹਾ, ਦੁਰਮਤ ਮੈਲ ਗਵਾਇਆ। ਕਾਗੋ ਹੰਸ ਦਏ ਬਣਾ, ਗੁਰ ਪੂਰੇ ਹੱਥ ਵਡਿਆਇਆ। ਨਾਰੀ ਕੰਤਾ ਮੇਲ ਮਿਲਾ, ਨਿਝ ਘਰ ਸਾਚਾ ਦਏ ਸੁਹਾਇਆ। ਏਕਾ ਦੂਜਾ ਭੌ ਚੁਕਾ, ਤੀਜਾ ਲੋਚਣ ਦਏ ਖੁਲ੍ਹਾਇਆ। ਚੌਥੇ ਪਦ ਰਿਹਾ ਸਮਾ, ਹਰਿਜਨ ਸਾਚੇ ਵੇਖ ਵਖਾਇਆ। ਪੰਚਮ ਮੇਲ ਸਹਿਜ ਸੁਭਾ, ਘਰ ਸਾਜਨ ਸਾਚਾ ਪਾਇਆ। ਪਾਇਆ ਪੁਰਖ ਬੇਪਰਵਾਹ, ਸਹਿੰਸਾ ਰੋਗ ਗਵਾਇਆ। ਦੋ ਜਹਾਨੀ ਸਚ ਮਲਾਹ, ਕਲਜੁਗ ਅੰਤਮ ਹੱਥ ਕਿਸੇ ਨਾ ਆਇਆ। ਚਾਰ ਵਰਨ ਵਖਾਏ ਏਕਾ ਰਾਹ, ਏਕਾ ਧਾਮ ਸੁਹਾਇਆ। ਇਕ ਜਪਾਏ ਸਾਚਾ ਨਾਂ, ਹਰਿ ਨਿਰੰਕਾਰਾ ਆਪ ਅਖਵਾਇਆ। ਬਰਨ ਅਠਾਰਾਂ ਦੇਵੇ ਠੰਡੀ ਛਾਂ, ਸਖਾ ਸੁਹੇਲਾ ਆਪ ਹੋ ਜਾਇਆ। ਆਪੇ ਪਿਤਾ ਆਪੇ ਮਾਂ, ਮਾਤ ਪਿਤ ਆਪ ਅਖਵਾਇਆ। ਗੁਰਮੁਖ ਪਾਰ ਕਰਾਏ ਫੜ ਫੜ ਬਾਂਹ, ਸਾਚਾ ਬੇੜਾ ਰਿਹਾ ਤਰਾਇਆ। ਮਨਮੁਖ ਜੀਵ ਕੋਈ ਰਹੇ ਨਾ, ਰਾਏ ਧਰਮ ਦਏ ਸਜ਼ਾਇਆ। ਲਾੜੀ ਮੌਤ ਵੇਖੇ ਥਾਂ, ਚਾਰੋਂ ਕੁੰਟ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਆਪਣਾ ਆਪ ਬਣਾਇਆ। ਏਕਾ ਏਕ ਏਕੰਕਾਰਾ, ਓਅੰਕਾਰਾ ਰੂਪ ਸਮਾਇਆ। ਸ੍ਰਿਸ਼ਟ ਸਬਾਈ ਬੰਨੇ ਧਾਰਾ, ਸਤਿ ਸਰੂਪਾ ਆਪ ਹੋ ਆਇਆ। ਏਕਾ ਜੋਤ ਏਕਾ ਸ਼ਬਦ ਇਕ ਵਿਚਾਰਾ, ਏਕਾ ਗਿਆਨ ਰਿਹਾ ਦ੍ਰਿੜਾਇਆ। ਕਲਜੁਗ ਕੂੜਾ ਮੇਟ ਪਸਾਰਾ, ਸਚ ਸੁੱਚ ਰਿਹਾ ਵਰਤਾਇਆ। ਜੋਤੀ ਜੋੜਾ ਸਿਰਜਣਹਾਰਾ, ਸਾਚਾ ਘੋੜਾ ਰਿਹਾ ਦੌੜਾਇਆ। ਆਵਣ ਜਾਵਣ ਪੱਤਤ ਪਾਵਨ ਦੋ ਜਹਾਨੀ ਲਾਇਆ ਏਕਾ ਪੌੜਾ, ਏਕਾ ਵੇਖ ਵਖਾਇਆ। ਆਪੇ ਜਾਣੇ ਪੂਤ ਸਪੂਤਾ ਬ੍ਰਹਿਮਣ ਗੌੜਾ, ਗੌੜ ਬ੍ਰਹਮ ਆਪ ਅਖਵਾਇਆ। ਸੰਬਲ ਨਗਰੀ ਆਇਆ ਦੌੜਾ, ਗੁਰ ਗੋਬਿੰਦ ਵੇਖ ਵਖਾਇਆ। ਆਪੇ ਜਾਣੇ ਸਾਢੇ ਤਿੰਨ ਹੱਥ ਲੰਮਾ ਚੌੜਾ, ਦੂਸਰ ਭੇਵ ਕੋਈ ਨਾ ਰਾਇਆ। ਜਨ ਭਗਤਾਂ ਆਤਮ ਅੰਤਰ ਲੱਗੀ ਔੜਾ, ਆਪੇ ਦਏ ਬੁਝਾਇਆ। ਵੇਖੇ ਫਲ ਲੱਖ ਚੁਰਾਸੀ ਮਿਠਾ ਕੌੜਾ, ਵੇਖਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇਆ। ਨਿਹਕਲੰਕਾ ਹਰਿ ਨਰਾਇਣ, ਏਕਾ ਏਕ ਅਖਵਾਇੰਦਾ। ਆਪੇ ਵੇਖੇ ਆਪਣੇ ਨੈਣ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਸਾਚੇ ਸਾਕ ਸੱਜਣ ਸੈਣ, ਸਾਚਾ ਸੰਗ ਨਿਭਾਇੰਦਾ। ਲੋਕਮਾਤ ਆਇਆ ਲਹਿਣਾ ਦੇਣਾ ਦੇਣ, ਜੁਗ ਜੁਗ ਭੇਖ ਵਟਾਇੰਦਾ। ਰਸਨਾ ਕਿਸੇ ਨਾ ਸਕੇ ਕਹਿਣ, ਗੋਬਿੰਦ ਭੇਵ ਕੋਈ ਨਾ ਪਾਇੰਦਾ। ਮਾਇਆ ਮਮਤਾ ਮੋਹ ਵਿਕਾਰੇ ਕਲਜੁਗ ਜੀਵ ਝੂਠੇ ਵਹਿਣ, ਏਕਾ ਹੜ ਵਹਾਇੰਦਾ। ਲਾੜੀ ਮੌਤ ਮਗਰ ਲੱਗੀ ਡੈਣ, ਰਾਏ ਧਰਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰ ਘਟ ਆਪੇ ਵੇਖ ਵਖਾਇੰਦਾ। ਨਿਹਕਲੰਕ ਜੋਤ ਨੁਰਾਨੀ, ਜੋਤੀ ਜੋਤ ਜਗਾਇਆ। ਖੇਲੇ ਖੇਲ ਦੋ ਜਹਾਨੀ, ਖੇਲਣਹਾਰ ਆਪ ਅਖਵਾਇਆ। ਕਲਜੁਗ ਮੇਟੇ ਕੂੜ ਨਿਸ਼ਾਨੀ, ਕਾਲਾ ਸੂਸਾ ਤਨ ਛੁਹਾਇਆ। ਨਾ ਕੋਈ ਦੀਸੇ ਈਸਾ ਮੂਸਾ ਸ਼ਾਹ ਦੁਰਾਨੀ, ਸ਼ਾਹ ਅਫਗਾਨ ਰਹਿਣ ਨਾ ਪਾਇਆ। ਵੇਖ ਵਖਾਏ ਹਰਿ ਇਰਾਨੀ, ਲਿਬਨਾਨੀ ਸੰਗ ਰਲਾਇਆ। ਨੇਤਰ ਦਰ ਦਰ ਨੀਰ ਵਹਾਏ ਅੱਲਾ ਰਾਣੀ, ਮੁਖ ਕਾਲਾ ਘੁੰਗਟ ਪਾਇਆ। ਸੰਗ ਮੁਹੰਮਦ ਚਾਰ ਯਾਰ ਕਰਨ ਕੁਰਬਾਨੀ, ਸੀਸ ਆਪਣਾ ਭੇਟ ਚੜ੍ਹਾਇਆ। ਖ਼ੁਦਾਵੰਦ ਮੰਗੇ ਮੰਗ ਸਾਚਾ ਦਾਨੀ, ਅੱਗੇ ਆਪਣੀ ਝੋਲੀ ਡਾਹਿਆ। ਸਾਚਾ ਕਲਮਾ ਹੋਏ ਜਾਨੀ, ਦਿਲਦਾਰ ਆਪ ਅਖਵਾਇਆ। ਐਨਲਹੱਕ ਤੇਰੀ ਮੰਜ਼ਲ ਵੇਖੇ ਇਕ ਰੂਹਾਨੀ, ਐਨਲਹੱਕ ਨਾਅਰਾ ਲਾਇਆ। ਪਰਗਟ ਹੋਏ ਗੁਣ ਨਿਧਾਨੀ, ਭੇਖਾਧਾਰੀ ਭੇਖ ਵਟਾਇਆ। ਸ਼ਬਦ ਚਿੱਲਾ ਮਾਰੇ ਰਸਨਾ ਤੀਰ ਕਮਾਨੀ, ਆਪੇ ਰਿਹਾ ਖਿਚਾਇਆ। ਦੋ ਜਹਾਨਾਂ ਸਾਚਾ ਬਾਨੀ, ਚੌਦਾਂ ਤਬਕਾਂ ਰਿਹਾ ਹਿਲਾਇਆ। ਵੇਖ ਵਖਾਏ ਅੰਜੀਲ ਕੁਰਾਨੀ, ਭੇਵ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਧਰਾਇਆ। ਨਿਹਕਲੰਕਾ ਨਾਉਂ ਰੱਖ, ਆਪਣੀ ਜੋਤ ਜਗਾਇੰਦਾ। ਸ਼ਬਦ ਗੁਰ ਕਰ ਪਰਤੱਖ, ਲੋਕਮਾਤ ਵੇਖ ਵਖਾਇੰਦਾ। ਸੰਤ ਸੁਹੇਲੇ ਕਰੇ ਵੱਖ, ਦੋ ਅੱਖਰ ਜਾਪ ਜਪਾਇੰਦਾ। ਲੱਖ ਚੁਰਾਸੀ ਉਡਨੇ ਕੱਖ, ਪੰਡਤ ਪਾਂਧਾ ਨਾ ਕੋਈ ਧੀਰ ਧਰਾਇੰਦਾ। ਵੇਖ ਵਖਾਏ ਉਤਰ ਪੂਰਬ ਪੱਛਮ ਦੱਖ, ਦਹਿ ਦਿਸ਼ਾ ਫੋਲ ਫੋਲਾਇੰਦਾ। ਤ੍ਰੈਗੁਣ ਮਾਇਆ ਪੰਚ ਵਿਕਾਰਾ ਪੰਜ ਤਤ ਅੰਗਿਆਰਾ ਰਿਹਾ ਮੱਚ, ਨਾ ਕੋਈ ਮਾਤ ਬੁਝਾਇੰਦਾ। ਮਨ ਕਲੰਦਰ ਰਿਹਾ ਨੱਚ, ਸ੍ਰਿਸ਼ਟ ਸਬਾਈ ਆਪ ਨਚਾਇੰਦਾ। ਮਤ ਬੁਧ ਨਾ ਜਾਣੇ ਹਰਿ ਹਰਿ ਸੱਚ, ਮਾਇਆ ਪੜਦਾ ਪਾਇੰਦਾ। ਝੂਠਾ ਨਾਤਾ ਮਾਟੀ ਕੱਚ, ਕਾਇਆ ਕੂੜਾ ਕੱਪੜ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਆਪ ਸੁਣਾਏ, ਰਾਓ ਰੰਕਾਂ ਆਪ ਜਣਾਇੰਦਾ। ਨਿਹਕਲੰਕ ਜੋਤ ਜਗਾ, ਏਕਾ ਅਲਖ ਜਗਾਇੰਦਾ। ਪੰਡਤ ਪਾਂਧੇ ਰਿਹਾ ਉਠਾ, ਸੋਇਆ ਕੋਈ ਰਹਿਣ ਨਾ ਪਾਇੰਦਾ। ਮਸਤਕ ਤਿਲਕ ਲਗਾਇਆ ਵੇਖੇ ਥਾਂ ਥਾਂ, ਤ੍ਰਿਬੈਣੀ ਨੈਣੀ ਕਵਣ ਨੁਹਾਇੰਦਾ। ਵੇਦ ਪੁਰਾਨ ਕਤੇਬਾਂ ਲਏ ਫੁਲਾ, ਬ੍ਰਹਮ ਵਿਦਿਆ ਕਵਣ ਪੜ੍ਹਾਇੰਦਾ। ਚਾਰੇ ਜੁਗ ਲੇਖਾ ਰਿਹਾ ਲਿਖਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਰ ਕਰਾਇੰਦਾ। ਭਰਮ ਭੁਲੇਖਾ ਰਿਹਾ ਪਾ, ਜੋਤੀ ਜਾਮਾ ਭੇਖ ਵਟਾਇੰਦਾ। ਕੇਸਾ ਧਾਰੀ ਲਏ ਸਮਝਾ, ਗੁਰ ਗੋਬਿੰਦ ਸੰਗ ਰਲਾਇੰਦਾ। ਮੂੰਡ ਮੁੰਡਾਏ ਲਏ ਉਪਾ, ਏਕਾ ਰੰਗ ਰੰਗਾਇੰਦਾ। ਮੁਸਲਮ ਸੁੰਨੀ ਕੋਈ ਦੀਸੇ ਨਾ, ਈਸਾ ਮੂਸਾ ਪਾਰ ਕਰਾਇੰਦਾ। ਕਾਲਾ ਸੂਸਾ ਤਨ ਛੁਹਾ, ਮੁਖ ਨਕ਼ਾਬ ਟਿਕਾਇੰਦਾ। ਮੱਕਾ ਮਦੀਨਾ ਫੇਰਾ ਪਾ, ਅਮਾਮ ਮਹਿੰਦੀ ਆਪ ਹੋ ਜਾਇੰਦਾ। ਭਾਰਤ ਖੰਡ ਖੇਲ ਖਿਲਾ, ਬ੍ਰਹਿਮੰਡ ਵੇਖ ਵਖਾਇੰਦਾ। ਭੇਖ ਪਖੰਡਾ ਦਏ ਮਿਟਾ, ਏਕਾ ਡੰਡਾ ਹੱਥ ਉਠਾਇੰਦਾ। ਮਨਮੁਖ ਜੀਵ ਆਤਮ ਰੰਡਾ ਦਏ ਖਪਾ, ਗੁਰਮੁਖ ਸਾਚੇ ਸੰਗ ਨਿਭਾਇੰਦਾ। ਚੰਡ ਪਰਚੰਡਾ ਇਕ ਚਮਕਾ, ਤਿਖੀ ਧਾਰ ਵਖਾਇੰਦਾ। ਕੂੜ ਕੁੜਿਆਰੇ ਕੰਡਾ ਦਏ ਵਢਾ, ਕਾਲੀ ਧਾਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਇਕ ਦਵਾਰਾ, ਨਾਮ ਭਰੇ ਸਚ ਭੰਡਾਰਾ, ਦੇਵਣਹਾਰ ਆਪ ਕਰਤਾਰਾ, ਆਪਣੀ ਹੱਥੀ ਆਪ ਵਰਤਾਇੰਦਾ। ਨਿਹਕਲੰਕ ਹਰਿ ਹਰਿ ਰੂਪ, ਏਕਾ ਏਕ ਅਖਵਾਇਆ। ਆਪੇ ਰਾਜਾ ਸ਼ਾਹੋ ਭੂਪ, ਤਖ਼ਤ ਸੁਲਤਾਨ ਆਪ ਅਖਵਾਇਆ। ਆਪੇ ਵੇਖੇ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਆਪੇ ਜੁਗ ਜੁਗ ਬੈਠਾ ਰੂਠ, ਆਪੇ ਜੁਗ ਜੁਗ ਲਏ ਮਨਾਇਆ। ਆਪੇ ਜੁਗ ਜੁਗ ਜਾਏ ਤੂਠ, ਜਨ ਭਗਤਾਂ ਦਇਆ ਕਮਾਇਆ। ਆਪੇ ਮਨਮੁਖ ਹੱਥ ਫੜਾਏ ਖਾਲੀ ਠੂਠ, ਆਪੇ ਦਰ ਦਰ ਰਿਹਾ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜਾਮਾ ਹਰਿ ਭਗਵਾਨਾ, ਨਿਹਕਲੰਕ ਨਰਾਇਣਾ। ਜਨ ਭਗਤਾਂ ਦੇਵੇ ਜੀਆ ਦਾਨਾ, ਆਤਮ ਦਰਸ ਦਿਖਾਏ ਸਾਚੇ ਨੈਣਾਂ। ਆਪੇ ਗੋਪੀ ਆਪੇ ਕਾਹਨਾ, ਆਪੇ ਮੰਡਲ ਰਾਸ ਰਚਾਇਣਾ। ਆਪੇ ਸੀਤਾ ਸੁਰਤੀ ਬੰਨੇ ਗਾਨਾ, ਆਪੇ ਹੋਏ ਰਾਮ ਰਮਾਇਣਾ। ਆਪੇ ਅਕਾਲ ਮੂਰਤੀ ਗੁਣ ਨਿਧਾਨਾ, ਦਿਸ ਕਿਸੇ ਨਾ ਆਇਣਾ। ਆਪ ਉਪਜਾਏ ਨਾਦ ਤੂਰਤੀ, ਆਪ ਆਪਣਾ ਰਾਗ ਅਲਾਇਣਾ। ਮੇਟ ਮਿਟਾਏ ਨਾਤਾ ਕੂੜੋ ਕੂੜਤੀ, ਕਲਜੁਗ ਝੂਠਾ ਮੇਟ ਮਿਟਾਇਣਾ। ਜਨ ਭਗਤਾਂ ਆਸਾ ਮਨਸਾ ਪੂਰਤੀ, ਪੂਰਨ ਪੁਰਖ ਆਪ ਅਖਵਾਇਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਸ੍ਰਿਸ਼ਟ ਸਬਾਇਣਾ। ਸ੍ਰਿਸ਼ਟ ਸਬਾਈ ਅੰਧ ਘੋਰ, ਚਾਰ ਕੁੰਟ ਅੰਧੇਰਾ ਛਾਇਆ। ਘਰ ਘਰ ਲੜਾਈ ਪੰਜ ਚੋਰ, ਪੰਚਾਂ ਮੋਹ ਵਧਾਇਆ। ਮਨਮਤ ਹੱਥ ਪਕੜੀ ਡੋਰ, ਨਾ ਕੋਈ ਕਿਸੇ ਛੁਡਾਇਆ। ਕਲਜੁਗ ਕੂੜਾ ਰਥ ਰਿਹਾ ਤੋਰ, ਪ੍ਰਭ ਸਾਚਾ ਰਿਹਾ ਤੁਰਾਇਆ। ਹਉਮੇ ਹੰਗਤਾ ਕਰਿਆ ਚੂਰ, ਜਗਤ ਵਿਕਾਰਾ ਸੰਗ ਰਲਾਇਆ। ਗੁਰਮੁਖ ਵਿਰਲਾ ਮੰਗਤਾ ਦੋਵੇਂ ਹੱਥ ਰਿਹਾ ਜੋੜ, ਪ੍ਰਭ ਚਰਨੀ ਸੀਸ ਨਿਵਾਇਆ। ਪੁਰਖ ਅਬਿਨਾਸ਼ੀ ਜਾਏ ਬੌਹੜ, ਜੋਤੀ ਜਾਮਾ ਭੇਖ ਵਟਾਇਆ। ਪਾਰ ਕਰਾਏ ਘਾਟੀ ਸੌੜ, ਡੂੰਘੀ ਕੰਦਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਜਗਾਇਆ। ਹਰਿਜਨ ਸਾਚਾ ਆਪ ਉਠਾਏ, ਦਇਆਵਾਨ ਦਇਆਵਾਨਾ। ਏਕਾ ਸ਼ਬਦ ਨਾਮ ਜਣਾਏ ਧੁਰਦਰਗਾਹੀ ਇਕ ਫ਼ਰਮਾਨਾ। ਸੰਮਤ ਚੌਦਾਂ ਵੇਖ ਵਖਾਏ, ਵੀਹ ਸਦ ਬਿਕ੍ਰਮੀ ਖੇਲ ਮਹਾਨਾ। ਪਾਰਬ੍ਰਹਮ ਬ੍ਰਹਮ ਇਕ ਨਦ ਵਜਾਏ, ਏਕਾ ਨਾਮ ਤਰਾਨਾ। ਅੰਮ੍ਰਿਤ ਆਤਮ ਸਾਚੀ ਮਦਿ ਪਿਆਏ, ਇਕ ਖੁਮਾਰ ਰਖਾਨਾ। ਨੌਂ ਦਵਾਰੇ ਪਾਰ ਹੱਦ ਕਰਾਏ, ਕਿਰਪਾ ਕਰ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਤਿਗੁਰ ਪੁਰਖ ਦਿਆਲ, ਸੁਖ ਸਹਿਜ ਸਮਾਇਆ। ਗੁਰਮੁਖ ਵੇਖੇ ਸਾਚੇ ਲਾਲ, ਲਾਲ ਅਨਮੁਲੜਾ ਵੇਖ ਵਖਾਇਆ। ਫਲ ਲਗਾਏ ਕਾਇਆ ਡਾਲ੍ਹ, ਫੁਲ ਫੁਲਵਾੜੀ ਦਏ ਖਿੜਾਇਆ। ਜੁਗ ਜੁਗ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇਆ। ਕਾਇਆ ਵੇਖ ਸੱਚੀ ਧਰਮਸਾਲ, ਸਾਚਾ ਮੰਦਰ ਦਏ ਸੁਹਾਇਆ। ਦੀਪਕ ਜੋਤੀ ਏਕਾ ਬਾਲ, ਗਗਨ ਗਗਨੰਤਰ ਵੇਖ ਵਖਾਇਆ। ਦੇਵੇ ਨਾਮ ਸੱਚਾ ਧਨ ਮਾਲ, ਨਾਮ ਭੰਡਾਰਾ ਇਕ ਵਰਤਾਇਆ। ਸਦਾ ਸਦਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇਆ। ਨੇੜ ਨਾ ਆਏ ਕਾਲ ਮਹਾਂਕਾਲ, ਦਰ ਦਵਾਰ ਵੇਖ ਵਖਾਇਆ। ਅੰਮ੍ਰਿਤ ਸਰ ਸਰੋਵਰ ਮਾਰੇ ਇਕ ਉਛਾਲ, ਸੋਹੰ ਹੰਸਾ ਰੂਪ ਵਟਾਇਆ। ਧੁਰਦਰਗਾਹੀ ਭਗਤ ਦਲਾਲ, ਬੰਸ ਸਰਬੰਸਾ ਵੇਖ ਵਖਾਇਆ। ਤੋੜ ਤੁੜਾਏ ਜਗਤ ਜੰਜਾਲ, ਤ੍ਰੈਗੁਣ ਮਾਇਆ ਵਿਚ ਨਾ ਆਇਆ। ਆਪ ਆਪਣੇ ਆਪੇ ਭਾਲ, ਆਪੇ ਰਿਹਾ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕਾ ਨਾਉਂ ਧਰਾਇਆ। ਗੁਰਮੁਖ ਸਾਜਣ ਸਚ ਘਰ ਵਸਿਆ, ਪਾਇਆ ਪੁਰਖ ਅਪਾਰਾ। ਪਾਰਬ੍ਰਹਮ ਰਾਹ ਏਕਾ ਦੱਸਿਆ, ਨਿਰਗੁਣ ਜੋਤ ਉਜਿਆਰਾ। ਕਲਜੁਗ ਮੇਟੇ ਰੈਣ ਅੰਧੇਰੀ ਮੱਸਿਆ, ਸਤਿਜੁਗ ਸਾਚਾ ਕਰੇ ਪਸਾਰਾ। ਤੀਰ ਨਿਰਾਲਾ ਏਕਾ ਕਸਿਆ, ਸ਼ਬਦ ਖੰਡਾ ਦੋ ਧਾਰਾ। ਲੋਆਂ ਪੁਰੀਆਂ ਫਿਰੇ ਨੱਸਿਆ, ਅਗੰਮ ਅਗੰਮੜੀ ਕਰੇ ਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਇਣ ਨਰ ਅਵਤਾਰਾ। ਨਰ ਅਵਤਾਰ ਹਰਿ ਗੋਬਿੰਦ, ਗੋਬਿੰਦ ਰੂਪ ਸਮਾਇਆ। ਖੇਲੇ ਖੇਲ ਅਪਰ ਅਪਾਰਾ ਜਨ ਭਗਤਾਂ ਮੇਟੇ ਸਗਲੀ ਚਿੰਦ, ਹਉਮੇ ਰੋਗ ਜਲਾਇਆ। ਅੱਠੇ ਪਹਿਰ ਸੇਵਾਦਾਰਾ ਸਦਾ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਇਆ। ਏਕਾ ਬਖ਼ਸ਼ੇ ਚਰਨ ਪਿਆਰਾ ਹਰਿ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇਆ। ਜੁਗ ਜੁਗ ਬੰਨੇ ਸਾਚੀ ਧਾਰ ਜੋਧਾ ਸੂਰ ਵਡ ਮਰਗਿੰਦ, ਕਲਜੁਗ ਅੰਤ ਅਖ਼ੀਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਰਿਹਾ ਚੁਕਾਇਆ। ਕਲਜੁਗ ਤੇਰਾ ਅੰਤਮ ਲਹਿਣਾ, ਹਰਿ ਸਾਚੇ ਆਪ ਚੁਕਾਵਣਾ। ਤਨ ਸ਼ੰਗਾਰ ਕਰਾਏ ਜੂਠ ਝੂਠ ਤਨ ਪਾਏ ਗਹਿਣਾ, ਮਾਇਆ ਮਮਤਾ ਸੰਗ ਰਖਾਵਣਾ। ਹਉਮੇ ਹੰਗਤਾ ਕੱਜਲ ਪਾਏ ਨੈਣਾ, ਧਰਮ ਰਾਏ ਦਰ ਸੁਹਾਵਣਾ। ਲੱਖ ਚੁਰਾਸੀ ਜੀਵ ਜੰਤ ਸਗਲਾ ਸੰਗ ਤੇਰੇ ਸਾਥ ਰਹਿਣਾ, ਵੇਲੇ ਅੰਤ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਮੂਲ ਚੁਕਾਵਣਾ। ਕਲਜੁਗ ਮੂਲ ਜਾਏ ਚੁੱਕ, ਹਰਿ ਸਾਚਾ ਆਪ ਚੁਕਾਇੰਦਾ। ਵੇਲਾ ਅੰਤਮ ਰਿਹਾ ਢੁਕ, ਨਾ ਕੋਈ ਮੇਟ ਮਿਟਾਇੰਦਾ। ਕਾਇਆ ਬੂਟਾ ਜਾਣਾ ਸੁੱਕ, ਅੰਮ੍ਰਿਤ ਸਿੰਚ ਨਾ ਹਰਿਆ ਕੋਈ ਕਰਾਇੰਦਾ। ਸਤਿਜੁਗ ਸਾਚਾ ਧਰਤ ਮਾਤ ਦੀ ਧਰੇ ਕੁੱਖ, ਪੂਤ ਸਪੂਤਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਤਿਜੁਗ ਵੇਖ ਵਖਾਇੰਦਾ। ਕਲਜੁਗ ਅੰਤਮ ਰਿਹਾ ਵਿਚਾਰ, ਵੇਲਾ ਅੰਤਮ ਆਇਆ। ਸਤਿਜੁਗ ਸਾਚਾ ਹੋ ਤਿਆਰ, ਲੋਕਮਾਤ ਲਏ ਅੰਗੜਾਇਆ। ਖੇਲੇ ਖੇਲ ਹਰਿ ਕਰਤਾਰ, ਆਪ ਆਪਣੀ ਖੇਲ ਖਿਲਾਇਆ। ਕਲਜੁਗ ਰੋਵੇ ਧਾਹਾਂ ਮਾਰ, ਸੰਗ ਮੁਹੰਮਦ ਨਾਲ ਰਲਾਇਆ। ਸਤਿਜੁਗ ਸਾਚਾ ਬਲ ਰਿਹਾ ਧਾਰ, ਆਪਣੀ ਭੁਜਾ ਵੇਖ ਵਖਾਇਆ। ਕਰੇ ਕਰਾਏ ਕਰਣਹਾਰ, ਕਰਤਾ ਪੁਰਖ ਰਿਹਾ ਕਰਾਇਆ। ਕਲਜੁਗ ਜੂਠਾ ਝੂਠਾ ਬੰਨ੍ਹਿਆ ਭਾਰ, ਸਿਰ ਆਪਣੇ ਰਿਹਾ ਉਠਾਇਆ। ਸਤਿਜੁਗ ਤੁਠਾ ਵਿਚ ਸੰਸਾਰ, ਲੋਕਮਾਤ ਰਾਹ ਤਕਾਇਆ। ਪਾਰਬ੍ਰਹਮ ਪ੍ਰਭ ਏਕਾ ਰੁਠਾ, ਲੱਖ ਚੁਰਾਸੀ ਦਏ ਸਜਾਇਆ। ਕਲਜੁਗ ਖਾਲੀ ਦਿਸੇ ਠੂਠਾ, ਨਾਮ ਵਸਤ ਨਾ ਕੋਈ ਵਖਾਇਆ। ਰਾਏ ਧਰਮ ਫੜ ਫੜ ਟੰਗੇ ਪੁਠਾ, ਵੇਲੇ ਅੰਤਮ ਦਏ ਸਜਾਇਆ। ਲੁਕਿਆ ਕੋਈ ਨਾ ਰਹੇ ਗੁਠਾ, ਨਾ ਕੋਈ ਧੀਰ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਿਚੋਲਾ ਆਪਣਾ ਆਪ ਉਠਾਇਆ। ਸਤਿਜੁਗ ਸਾਚੇ ਸਚ ਸਲਾਹ, ਹਰਿ ਸ਼ਬਦੀ ਆਪ ਜਣਾਈਆ। ਲੋਕਮਾਤ ਬਣ ਮਲਾਹ, ਜਨ ਭਗਤਾਂ ਮੇਲ ਮਿਲਾਈਆ। ਏਕਾ ਦੇਵੇ ਸਾਚਾ ਨਾਂ, ਸੋਹੰ ਸ਼ਬਦ ਵੱਡੀ ਵਡਿਆਈਆ। ਧਰਤ ਮਾਤ ਸੁਹਾਏ ਤੇਰਾ ਸਾਚਾ ਥਾਂ, ਸਚ ਸੁੱਚ ਦਏ ਵਡਿਆਈਆ। ਗ਼ਰੀਬ ਨਿਮਾਣਿਆਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਰਾਜਿਆਂ ਰਾਣਿਆ ਦਏ ਖਪਾ, ਸੀਸ ਤਾਜ ਨਾ ਕੋਈ ਰਖਾਈਆ। ਖਾਣੀਆਂ ਬਾਣੀਆਂ ਦਏ ਮਿਟਾ, ਚਾਰ ਵਰਨ ਨਾ ਕੋਈ ਪੜ੍ਹਾਈਆ। ਜਾਣੀ ਜਾਣ ਆਪ ਅਖਵਾ, ਧੁਰ ਦੀ ਬਾਣ ਇਕ ਚਲਾਈਆ। ਨਿਹਕਲੰਕਾ ਜਾਮਾ ਪਾ, ਜੋਤੀ ਨੂਰ ਕਰੇ ਰੁਸ਼ਨਾਈਆ। ਗੁਰ ਗੋਬਿੰਦਾ ਸੰਗ ਰਲਾ, ਸਵਾਂਗੀ ਸਵਾਂਗ ਵਰਤਾਈਆ। ਅੰਗੀਕਾਰ ਆਪ ਕਰਾ, ਆਪਣੇ ਅੰਗ ਲਗਾਈਆ। ਨੰਗੀ ਕਟਾਰ ਰਿਹਾ ਚਮਕਾ, ਸ਼ਸਤਰ ਬਸਤਰ ਤਨ ਸਜਾਈਆ। ਚਿੱਟੇ ਅਸਵ ਆਸਣ ਪਾ, ਸੋਲਾਂ ਕਲੀਆਂ ਵੇਖ ਵਖਾਈਆ। ਚਰਨ ਰਕਾਬੇ ਦਏ ਟਿਕਾ, ਹਰਿ ਦਾਤਾ ਬੇਪਰਵਾਹੀਆ। ਮੁਖ ਨਕ਼ਾਬੀ ਪੜਦਾ ਦੇਵੇ ਲਾਹ, ਨੂਰੋ ਨੂਰ ਸਮਾਈਆ। ਦੋ ਦੋ ਆਬੀ ਵੇਖ ਵਖਾ, ਸ਼ਾਹ ਨਵਾਬਾ ਦਏ ਹਿਲਾਈਆ। ਹੱਕ ਨਵਾਬਾ ਏਕਾ ਡੰਕ ਵਜਾ, ਮੱਕਾ ਕਾਅਬਾ ਵੇਖ ਵਖਾਈਆ। ਅਗੈਬ ਅਗੈਬਾ ਆਪ ਅਖਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਸੰਗ ਨਿਭਾਈਆ। ਕਲਜੁਗ ਕੂੜਾ ਕੂੜ ਪਸਾਰਾ, ਹਰਿ ਸਾਚਾ ਮੇਟ ਮਿਟਾਇੰਦਾ। ਸੰਮਤ ਪੰਦਰਾਂ ਕਰ ਪਿਆਰਾ, ਨੌਂ ਖੰਡ ਵੇਖ ਵਖਾਇੰਦਾ। ਖੇਲੇ ਖੇਲ ਹਰਿ ਨਿਰੰਕਾਰਾ, ਦੂਈ ਦਵੈਤੀ ਕੰਧ ਹਟਾਇੰਦਾ। ਸ੍ਰਿਸ਼ਟ ਸਬਾਈ ਦੋ ਦੋ ਫਾੜਾ, ਆਪੇ ਆਪ ਕਰਾਇੰਦਾ। ਖੇਲੇ ਖੇਲ ਸਤਾਰਾਂ ਹਾੜਾ, ਲੇਖਾ ਲੇਖ ਨਾ ਕੋਈ ਜਣਾਇੰਦਾ। ਜਾ ਜਾ ਵੇਖੇ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਮਨਮੁਖ ਜੀਵਾਂ ਅੱਗ ਲਗਾਏ ਬਹੱਤਰ ਨਾੜਾ, ਹਾਡੀ ਤਨ ਜਲਾਇੰਦਾ। ਸ੍ਰਿਸ਼ਟ ਸਬਾਈ ਤੇਰਾ ਇਕ ਅਖਾੜਾ, ਪ੍ਰਭ ਸਾਚਾ ਆਪ ਲਗਾਇੰਦਾ। ਸ਼ਬਦ ਅਗੰਮੀ ਉਠੇ ਧਾੜਾ, ਹਰਿ ਧਾੜਵੀ ਆਪ ਹੋ ਜਾਇੰਦਾ। ਸਾਚੇ ਘੋੜੇ ਚੜ੍ਹੇ ਧੁਰਦਰਗਾਹੀ ਏਕਾ ਲਾੜਾ, ਨੌਂ ਖੰਡ ਸਤ ਦੀਪ ਲੱਖ ਚੁਰਾਸੀ ਪੁਰੀਆਂ ਲੋਆਂ ਆਪ ਪਰਨਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਹਰਿ ਕੂੜੋ ਕੂੜ ਦਿਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਿਚੋਲਾ ਏਕਾ ਏਕ ਰਖਾਇੰਦਾ। ਸ਼ਬਦ ਵਿਚੋਲਾ ਮਾਰੇ ਫੇਰੇ, ਕਲਜੁਗ ਆਪ ਉਠਾਇੰਦਾ। ਸਤਿਜੁਗ ਕਰੇ ਸਾਚੀ ਮਿਹਰੇ, ਮਿਹਰਵਾਨ ਦਇਆ ਕਮਾਇੰਦਾ। ਕਲਜੁਗ ਕੂੜਾ ਆਇਆ ਘੇਰੇ, ਸੰਗੀ ਸਾਥੀ ਨਾ ਕੋਈ ਛੁਡਾਇੰਦਾ। ਸਤਿਜੁਗ ਕਰੇ ਹੱਕ ਨਿਬੇੜੇ, ਹੱਕ ਹਕੀਕਤ ਵੇਖ ਵਖਾਇੰਦਾ। ਕਲਜੁਗ ਢਹਿ ਢਹਿ ਢੇਰੀ ਹੋਵਨ ਨਗਰ ਖੇੜੇ, ਮਹੱਲ ਅਟੱਲ ਨਾ ਕੋਈ ਵਖਾਇੰਦਾ। ਸਤਿਜੁਗ ਆਪਣੀ ਲੱਠ ਆਪੇ ਗੇੜੇ, ਗੇੜਾ ਆਪਣੇ ਹੱਥ ਰਖਾਇੰਦਾ। ਕਲਜੁਗ ਧਰਤ ਮਾਤ ਤੇਰੇ ਕਰਾਏ ਖੁਲ੍ਹੇ ਵੇਹੜੇ, ਚਾਰੋਂ ਕੁੰਟ ਵੇਖ ਵਖਾਇੰਦਾ। ਸਤਿਜੁਗ ਮੁਕਾਏ ਝੂਠੇ ਝੇੜੇ, ਸਚ ਸੁੱਚ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੰਮਤ ਪੰਦਰਾਂ ਵੀਹ ਸਦ ਸੰਗ ਰਖਾਇੰਦਾ। ਵੀਹ ਸਦ ਪੰਦਰਾਂ ਹੋ ਤਿਆਰ, ਹਰਿ ਸਾਚੀ ਬਣਤ ਬਣਾਇੰਦਾ। ਕਲਜੁਗ ਵੇਖੇ ਕੂੜ ਪਸਾਰ, ਵੇਖਣਹਾਰ ਦਿਸ ਨਾ ਆਇੰਦਾ। ਸਤਿਜੁਗ ਸਾਚੇ ਉਠ ਬਲਧਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਧਰਤ ਮਾਤ ਕਰੇ ਪੁਕਾਰ, ਧੀਰਨ ਧੀਰ ਨਾ ਕੋਈ ਧਰਾਇੰਦਾ। ਰਾਏ ਧਰਮ ਰਿਹਾ ਲਲਕਾਰ, ਅੰਤਮ ਵੇਖ ਵਖਾਇੰਦਾ। ਚਿਤਰ ਗੁਪਤ ਲੇਖ ਲਿਖਾਰ, ਆਪਣਾ ਖਾਤਾ ਫੋਲ ਫੁਲਾਇੰਦਾ। ਲਾੜੀ ਮੌਤ ਕਰ ਸ਼ਿੰਗਾਰ, ਹੱਥੀ ਮਹਿੰਦੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰਾ, ਸਤਿਜੁਗ ਸਾਚਾ ਲੋਕਮਾਤ ਦਏ ਧਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਕਲਜੁਗ ਤੇਰਾ ਪਾਰ ਕਿਨਾਰਾ, ਸਤਿਜੁਗ ਜੋਤ ਜਗਾਈਆ। ਖੇਲੇ ਖੇਲ ਹਰਿ ਨਿਰੰਕਾਰਾ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਰੋਵੇ ਜ਼ਾਰੋ ਜ਼ਾਰਾ, ਸਤਿਜੁਗ ਖ਼ੁਸ਼ੀ ਮਨਾਈਆ। ਕਰਨੇਹਾਰ ਆਪ ਕਰਤਾਰਾ, ਆਪਣੇ ਹੱਥ ਰੱਖੀ ਵਡਿਆਈਆ। ਧਰਤ ਮਾਤ ਤੇਰਾ ਏਕਾ ਨਾਅਰਾ, ਦਰ ਸਾਚੇ ਕਰੇ ਜਣਾਈਆ। ਸਾਧਾਂ ਸੰਤਾਂ ਸੁਣ ਪੁਕਾਰਾ, ਹਰਿ ਸਾਚਾ ਵੇਖ ਵਖਾਈਆ। ਚਾਰੋਂ ਕੁੰਟ ਧੂੰਆਂਧਾਰਾ, ਰੈਣ ਅੰਧੇਰੀ ਛਾਈਆ। ਰਵ ਸਸ ਸੂਰਜ ਚੰਨ ਨਾ ਦੀਸੇ ਕੋਈ ਸਤਾਰਾ, ਸਚ ਸੁੱਚ ਨਾ ਕੋਈ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਵੀਹ ਸਦ ਪੰਦਰਾਂ, ਫੇਰਾ ਪਾਏ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰਾ, ਰਾਜ ਰਾਜਾਨ ਸ਼ਾਹ ਸੁਲਤਾਨ ਦਏ ਉਠਾਈਆ। ਸ੍ਰਿਸ਼ਟ ਸਬਾਈ ਆਪ ਜਗੌਣਾ, ਦੇਵੇ ਇਕ ਹੁਲਾਰਾ। ਨੌਂ ਖੰਡ ਪ੍ਰਿਥਮੀ ਏਕਾ ਦਰ ਸੁਹੌਣਾ, ਸੱਤਾਂ ਦੀਪਾਂ ਇਕ ਪਿਆਰਾ। ਜੀਵ ਜੰਤ ਸਰਬ ਕਰਲੌਣਾ, ਛੱਡਣਾ ਪਏ ਘਰ ਬਾਰਾ। ਗੁਰਮੁਖ ਵਿਰਲਾ ਪ੍ਰਭ ਗਲੇ ਲਗੌਣਾ, ਜਿਸ ਬਖ਼ਸ਼ੇ ਚਰਨ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਕਰਮ ਕਮੌਣਾ, ਕਰਮ ਕਮਾਏ ਹਰਿ ਗੋਬਿੰਦ, ਹਰਿਜਨ ਲਏ ਤਰਾਈਆ। ਸ਼ਬਦੀ ਸ਼ਬਦ ਉਪਜਾਏ ਸਾਚੀ ਬਿੰਦਾ, ਸ਼ਬਦ ਸ਼ਬਦੀ ਜਨਮ ਦਵਾਈਆ। ਮਨਮੁਖ ਜੀਵ ਲਗਾਏ ਨਿੰਦਾ, ਭੇਵ ਅਭੇਦਾ ਕੋਈ ਨਾ ਪਾਈਆ। ਗੁਰ ਕਾ ਸ਼ਬਦ ਡੂੰਘਾ ਸਾਗਰ ਗਹਿਰ ਗੰਭੀਰ ਗੁਣੀ ਗਹਿੰਦਾ, ਨਾ ਕੋਈ ਵੇਖੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਦੇਵੇ ਨਾਮ ਵੱਡੀ ਵਡਿਆਈਆ।
ਹਰਿ ਸਤਿਗੁਰ ਏਕਾ ਸੇਵੀਏ, ਪਾਰਬ੍ਰਹਮ ਕਰਤਾਰ। ਹਰਿ ਸਤਿਗੁਰ ਏਕਾ ਸੇਵੀਏ, ਆਦਿ ਪੁਰਖ ਅਪਾਰ। ਹਰਿ ਸਤਿਗੁਰ ਏਕਾ ਸੇਵੀਏ, ਨਿਰਗੁਣ ਜੋਤ ਅਕਾਰ। ਹਰਿ ਸਤਿਗੁਰ ਏਕਾ ਸੇਵੀਏ, ਅੰਤ ਨਾ ਪਾਰਾਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਸਾਰ। ਸਤਿਗੁਰ ਏਕਾ ਸੇਵੀਏ, ਦੇਵੇ ਸਾਚੀ ਵੱਥ। ਸਤਿਗੁਰ ਏਕਾ ਸੇਵੀਏ, ਜਗਤ ਵਿਕਾਰਾ ਦੇਵੇ ਮਥ। ਸਤਿਗੁਰ ਏਕਾ ਸੇਵੀਏ, ਪੰਚਮ ਪਾਏ ਨੱਥ। ਸਤਿਗੁਰ ਏਕਾ ਸੇਵੀਏ, ਕਰ ਦਰਸ ਸਗਲ ਵਿਸੂਰੇ ਜਾਇਣ ਲੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸ਼ਬਦ ਜਣਾਏ ਅਕਥ। ਸਤਿਗੁਰ ਪੂਰਾ ਜਾਣੀਏ, ਵਡ ਦਾਤਾ ਬੇਪਰਵਾਹ। ਸਤਿਗੁਰ ਪੂਰਾ ਜਾਣੀਏ, ਏਕਾ ਏਕ ਜਪਾਏ ਨਾਂ। ਸਤਿਗੁਰ ਪੂਰਾ ਜਾਣੀਏ, ਸਚ ਦਲਾਲਾ ਦੇਵੇ ਥਾਂ। ਸਤਿਗੁਰ ਪੂਰਾ ਜਾਣੀਏ, ਫੜ ਹੰਸ ਬਣਾਏ ਕਾਂ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਸਖਾਈ ਪਿਤਾ ਮਾਂ। ਸਤਿਗੁਰ ਪੂਰਾ ਜਾਣੀਏ, ਦੀਨਾ ਬੰਧਪ ਦੀਨ ਦਿਆਲਾ। ਸਤਿਗੁਰ ਪੂਰਾ ਜਾਣੀਏ, ਘਰ ਮੰਦਰ ਵਖਾਏ ਸੱਚੀ ਧਰਮਸਾਲਾ। ਸਤਿਗੁਰ ਪੂਰਾ ਜਾਣੀਏ, ਇਕ ਵਖਾਏ ਬੇਹੰਗਮ ਚਾਲਾ। ਸਤਿਗੁਰ ਪੂਰਾ ਸੇਵੀਏ, ਸਦਾ ਸਦਾ ਹੋਏ ਰਖਵਾਲਾ। ਸਤਿਗੁਰ ਪੂਰਾ ਸੇਵੀਏ, ਦੇਵੇ ਨਾਮ ਸੱਚਾ ਧਨ ਮਾਲਾ। ਸਤਿਗੁਰ ਪੂਰਾ ਸੇਵੀਏ, ਏਕਾ ਦੱਸੇ ਰਾਹ ਸੁਖਾਲਾ। ਸਤਿਗੁਰ ਪੂਰਾ ਸੇਵੀਏ, ਤੋੜਨਹਾਰ ਜਗਤ ਜੰਜਾਲਾ। ਸਤਿਗੁਰ ਪੂਰਾ ਸੇਵੀਏ, ਨੇੜ ਨਾ ਆਏ ਕਾਲ ਮਹਾਂਕਾਲਾ। ਸਤਿਗੁਰ ਪੂਰਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਦੋਸ਼ਾਲਾ। ਸਤਿਗੁਰ ਪੂਰਾ ਸੇਵੀਏ, ਸਰਬ ਕਲਾ ਭਰਪੂਰ। ਸਤਿਗੁਰ ਪੂਰਾ ਜਾਣੀਏ, ਅੱਠੇ ਪਹਿਰ ਹਾਜ਼ਰ ਹਜ਼ੂਰ। ਸਤਿਗੁਰ ਪੂਰਾ ਜਾਣੀਏ, ਨਾ ਨੇੜੇ ਨਾ ਦੂਰ। ਸਤਿਗੁਰ ਪੂਰਾ ਜਾਣੀਏ, ਨਾਤਾ ਤੋੜੇ ਕੂੜੋ ਕੂੜ। ਸਤਿਗੁਰ ਪੂਰਾ ਜਾਣੀਏ, ਬਖ਼ਸ਼ੇ ਚਰਨ ਸਾਚੀ ਧੂੜ। ਸਤਿਗੁਰ ਪੂਰਾ ਜਾਣੀਏ, ਚਤੁਰ ਸੁਘੜ ਬਣਾਏ ਮੂਰਖ ਮੂੜ੍ਹ। ਸਤਿਗੁਰ ਪੂਰਾ ਜਾਣੀਏ, ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਸੂਰ। ਸਤਿਗੁਰ ਪੂਰਾ ਜਾਣੀਏ, ਸਾਚੀ ਸਿਫ਼ਤ ਸਲਾਹ। ਸਤਿਗੁਰ ਪੂਰਾ ਜਾਣੀਏ, ਆਪਣੇ ਧੰਦੇ ਦੇਵੇ ਲਾ। ਸਤਿਗੁਰ ਪੂਰਾ ਜਾਣੀਏ, ਪਾਪੀ ਗੰਦੇ ਲਏ ਤਰਾ। ਸਤਿਗੁਰ ਪੂਰਾ ਜਾਣੀਏ, ਹਉਮੇ ਹੰਗਤਾ ਦਏ ਮਿਟਾ। ਸਤਿਗੁਰ ਪੂਰਾ ਜਾਣੀਏ, ਸਾਚੀ ਸੰਗਤਾ ਲਏ ਮਿਲਾ। ਸਤਿਗੁਰ ਪੂਰਾ ਜਾਣੀਏ, ਖਾਲੀ ਮੰਗਤਾ ਕੋਈ ਜਾਏ ਨਾ। ਸਤਿਗੁਰ ਪੂਰਾ ਜਾਣੀਏ, ਗੁਰਸਿਖ ਅੰਗਦਾ ਲਏ ਲਗਾ। ਸਤਿਗੁਰ ਪੂਰਾ ਜਾਣੀਏ, ਮਾਨਸ ਜਨਮ ਨਾ ਹੋਏ ਭੰਗਤਾ ਭਰਮਾਂ ਗੜ੍ਹ ਦਏ ਤੁੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾ। ਸਤਿਗੁਰ ਪੂਰਾ ਜਾਣੀਏ, ਸਾਜਨ ਹਰਿ ਗੋਬਿੰਦ। ਸਤਿਗੁਰ ਪੂਰਾ ਜਾਣੀਏ, ਵਡ ਦਾਤਾ ਗੁਣੀ ਗਹਿੰਦ। ਸਤਿਗੁਰ ਪੂਰਾ ਜਾਣੀਏ, ਸਦਾ ਸਦਾ ਬਖ਼ਸ਼ਿੰਦ। ਸਤਿਗੁਰ ਪੂਰਾ ਜਾਣੀਏ, ਮਿਟਾਏ ਸਗਲੀ ਚਿੰਦ। ਸਤਿਗੁਰ ਪੂਰਾ ਜਾਣੀਏ, ਮਾਣ ਗਵਾਏ ਕਰੋੜ ਤੇਤੀਸਾ ਇੰਦ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਉਪਜਾਏ ਸਾਚੀ ਬਿੰਦ। ਸਤਿਗੁਰ ਪੂਰਾ ਜਾਣੀਏ, ਦੋ ਜਹਾਨਾਂ ਵਾਲੀ। ਸਤਿਗੁਰ ਪੂਰਾ ਜਾਣੀਏ, ਧੁਰਦਰਗਾਹੀ ਸਾਚਾ ਮਾਲੀ। ਸਤਿਗੁਰ ਪੂਰਾ ਜਾਣੀਏ, ਫਲ ਲਗਾਏ ਕਾਇਆ ਡਾਲ੍ਹੀ। ਸਤਿਗੁਰ ਸਾਚਾ ਜਾਣੀਏ, ਦੋ ਜਹਾਨ ਕਰੇ ਰਖਵਾਲੀ। ਸਤਿਗੁਰ ਸਾਚਾ ਸੇਵੀਏ, ਦੇਵੇ ਨਾਮ ਸਚ ਦਲਾਲੀ। ਸਤਿਗੁਰ ਸਾਚਾ ਸੇਵੀਏ, ਆਦਿ ਅੰਤ ਨਾ ਹੋਇਆ ਖਾਲੀ। ਸਤਿਗੁਰ ਸਾਚਾ ਸੇਵੀਏ, ਜੁਗ ਜੁਗ ਚਲੇ ਅਵੱਲੜੀ ਚਾਲੀ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਜੋਤ ਧਰ ਕਰ, ਜੋਤ ਜਗਾਏ ਇਕ ਅਕਾਲੀ। ਸਤਿਗੁਰ ਸਾਚਾ ਸੇਵੀਏ, ਪਰਮ ਪੁਰਖ ਅਕਾਲ। ਸਤਿਗੁਰ ਸਾਚਾ ਸੇਵੀਏ, ਦੀਨਾਂ ਨਾਥ ਦੀਨ ਦਿਆਲ। ਸਤਿਗੁਰ ਸਾਚਾ ਸੇਵੀਏ, ਸਾਚਾ ਘਰ ਘਰ ਵਿਚ ਦਏ ਵਖਾਲ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਉਪਜਾਏ ਸਾਚੇ ਲਾਲ। ਸਤਿਗੁਰ ਸਾਚਾ ਸੇਵੀਏ, ਬਣੇ ਧੁਰ ਸੰਜੋਗ। ਸਤਿਗੁਰ ਸਾਚਾ ਸੇਵੀਏ, ਆਤਮ ਰਸ ਚੁਗਾਏ ਸਾਚੀ ਚੋਗ। ਸਤਿਗੁਰ ਸਾਚਾ ਸੇਵੀਏ, ਇਕ ਕਰਾਏ ਨਿਰਮਲ ਭੋਗ। ਸਤਿਗੁਰ ਸਾਚਾ ਸੇਵੀਏ, ਸੋ ਪੁਰਖ ਨਿਰੰਜਣ ਚਰਨ ਪ੍ਰੀਤੀ ਦੇਵੇ ਸਾਚਾ ਜੋਗ। ਸਤਿਗੁਰ ਸਾਚਾ ਸੇਵੀਏ, ਹਉਮੇ ਹੰਗਤਾ ਦੂਈ ਦਵੈਤੀ ਕੱਢੇ ਰੋਗ। ਸਤਿਗੁਰ ਸਾਚਾ ਸੇਵੀਏ, ਦੇਵੇ ਦਰਸ ਅਮੋਘ। ਸਤਿਗੁਰ ਸਾਚਾ ਸੇਵੀਏ, ਆਤਮ ਰਸ ਜੁਗਾਏ ਸਾਚੀ ਚੋਗ। ਸਤਿਗੁਰ ਸਾਚਾ ਸੇਵੀਏ, ਪਾਰ ਕਰਾਏ ਤੀਨਾ ਲੋਕ। ਸਤਿਗੁਰ ਸਾਚਾ ਸੇਵੀਏ, ਏਕਾ ਬਖ਼ਸ਼ੇ ਸਾਚੀ ਮੋਖ। ਸਤਿਗੁਰ ਸਾਚਾ ਸੇਵੀਏ, ਅੱਠੇ ਪਹਿਰ ਨਾ ਵਿਆਪੇ ਹਰਖ਼ ਸੋਗ। ਸਤਿਗੁਰ ਸਾਚਾ ਸੇਵੀਏ, ਇਕ ਸੁਣਾਏ ਸੁਹਾਗੀ ਸਾਚਾ ਸਚ ਸਲੋਕ। ਸਤਿਗੁਰ ਸਾਚਾ ਸੇਵੀਏ, ਪਾਰ ਕਰਾਏ ਕੋਟੀ ਕੋਟ। ਸਤਿਗੁਰ ਸਾਚਾ ਸੇਵੀਏ, ਤਨ ਨਗਾਰੇ ਲਾਏ ਸ਼ਬਦ ਚੋਟ। ਸਤਿਗੁਰ ਸਾਚਾ ਸੇਵੀਏ, ਮਾਇਆ ਮਮਤਾ ਕੱਢੇ ਖੋਟ। ਸਤਿਗੁਰ ਸਾਚਾ ਸੇਵੀਏ, ਗੁਰਮੁਖ ਉਠਾਏ ਆਲਣਿਉਂ ਡਿਗੇ ਬੋਟ। ਸਤਿਗੁਰ ਸਾਚਾ ਸੇਵੀਏ, ਦੇਵੇ ਨਾਮ ਭੰਡਾਰਾ ਅਤੋਟ। ਸਤਿਗੁਰ ਸਾਚਾ ਸੇਵੀਏ, ਕਰ ਦਰਸ ਲੱਖ ਚੁਰਾਸੀ ਜਾਏ ਛੂਟ। ਸਤਿਗੁਰ ਸਾਚਾ ਸੇਵੀਏ, ਪੰਚਾਂ ਚੋਰਾਂ ਕੱਢੇ ਕੁਟ। ਸਤਿਗੁਰ ਸਾਚਾ ਸੇਵੀਏ, ਠੱਗ ਚੋਰ ਯਾਰ ਕੋਇ ਨਾ ਸਕੇ ਲੁਟ। ਸਤਿਗੁਰ ਸਾਚਾ ਸੇਵੀਏ, ਫੜ ਬਾਂਹੋਂ ਆਪ ਮਨਾਏ ਜੋ ਜੁਗ ਜੁਗ ਬੈਠੇ ਰੁਠ। ਸਤਿਗੁਰ ਸਾਚਾ ਸੇਵੀਏ, ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਆਪੇ ਜਾਏ ਤੁਠ। ਸਤਿਗੁਰ ਸਾਚਾ ਸੇਵੀਏ, ਨਾਤਾ ਤੋੜੇ ਜੂਠ ਝੂਠ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਾਹਾ ਲੁੱਟ। ਸਤਿਗੁਰ ਸਾਚਾ ਸੇਵੀਏ, ਪਾਰਬ੍ਰਹਮ ਅਚੁੱਤ। ਸਤਿਗੁਰ ਪੂਰਾ ਸੇਵੀਏ, ਇਕ ਸੁਹਾਈ ਸਾਚੀ ਰੁੱਤ। ਸਤਿਗੁਰ ਸਾਚਾ ਸੇਵੀਏ, ਕਰੇ ਪਰਕਾਸ਼ ਮਾਟੀ ਬੁੱਤ। ਸਤਿਗੁਰ ਸਾਚਾ ਸੇਵੀਏ, ਗੁਰਸਿਖ ਬਣਾਏ ਸਾਚੇ ਸੁਤ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਇਕ ਲਗਾਏ ਸਾਚੀ ਚੋਟ। ਸਤਿਗੁਰ ਪੂਰਾ ਸੇਵੀਏ, ਪਾਰਬ੍ਰਹਮ ਬੇਅੰਤ। ਸਤਿਗੁਰ ਪੂਰਾ ਸੇਵੀਏ, ਮੇਲ ਮਿਲਾਏ ਸਾਚੇ ਕੰਤ। ਸਤਿਗੁਰ ਸਾਚਾ ਸੇਵੀਏ, ਸਾਚੀ ਸੇਜ ਸੁਹਾਏ ਨਾਰੀ ਕੰਤ। ਸਤਿਗੁਰ ਸਾਚਾ ਸੇਵੀਏ, ਨਾਮ ਜਪਾਏ ਮਣੀਆ ਮੰਤ। ਸਤਿਗੁਰ ਸਾਚਾ ਸੇਵੀਏ, ਜੁਗ ਜੁਗ ਮਹਿਮਾ ਗਣਤ ਅਗਣਤ। ਸਤਿਗੁਰ ਸਾਚਾ ਸੇਵੀਏ, ਇਕ ਵਖਾਏ ਰੁੱਤ ਬਸੰਤ। ਸਤਿਗੁਰ ਸਾਚਾ ਸੇਵੀਏ, ਲੱਖ ਚੁਰਾਸੀ ਪਾਰ ਕਰਾਏ ਜੀਵ ਜੰਤ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਦਿ ਅੰਤ। ਸਤਿਗੁਰ ਸਾਚਾ ਸੇਵੀਏ, ਵਡ ਵਡ ਸਾਗਰ ਸਿੰਧ। ਸਤਿਗੁਰ ਸਾਚਾ ਸੇਵੀਏ, ਵਡ ਦਾਤਾ ਗੁਣੀ ਗਹਿੰਦ। ਸਤਿਗੁਰ ਸਾਚਾ ਸੇਵੀਏ, ਸ਼ਬਦੀ ਸ਼ਬਦ ਮਰਗਿੰਦ । ਸਤਿਗੁਰ ਸਾਚਾ ਸੇਵੀਏ, ਸੇਵਕ ਵੇਖੇ ਬ੍ਰਹਮਾ ਵਿਸ਼ਨ ਸ਼ਿਵ ਸੁਰਪਤ ਰਾਜਾ ਇੰਦ। ਸਤਿਗੁਰ ਪੂਰਾ ਸੇਵੀਏ, ਨਾ ਮਰੇ ਨਾ ਜਨਮੇ ਹਰਖ਼ ਸੋਗ ਨਾ ਵਿਆਪੇ ਚਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਆਪ ਬਖ਼ਸ਼ਿੰਦ। ਸਤਿਗੁਰ ਪੂਰਾ ਸੇਵੀਏ, ਹਰਿ ਸਾਚਾ ਸ਼ਾਹੋ ਸ਼ਾਬਾਸ਼। ਸਤਿਗੁਰ ਸਾਚਾ ਸੇਵੀਏ, ਪਾਰਬ੍ਰਹਮ ਪੁਰਖ ਅਬਿਨਾਸ਼। ਸਤਿਗੁਰ ਪੂਰਾ ਸੇਵੀਏ, ਖੇਲੇ ਖੇਲ ਪ੍ਰਿਥਮੀ ਆਕਾਸ਼। ਸਤਿਗੁਰ ਪੂਰਾ ਸੇਵੀਏ, ਹਰ ਘਟ ਅੰਦਰ ਰੱਖਿਆ ਵਾਸ। ਸਤਿਗੁਰ ਪੂਰਾ ਸੇਵੀਏ, ਲੇਖੇ ਲਾਏ ਸਵਾਸ ਸਵਾਸ। ਸਤਿਗੁਰ ਪੂਰਾ ਸੇਵੀਏ, ਸਰਬ ਗੁਣਾ ਗੁਣ ਤਾਸ। ਸਤਿਗੁਰ ਪੂਰਾ ਸੇਵੀਏ, ਲੇਖੇ ਲਾਏ ਨਾੜੀ ਹੱਡ ਤਨ ਰੱਤ ਮਾਸ। ਸਤਿਗੁਰ ਪੂਰਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਮੰਡਲ ਰਾਸ। ਸਤਿਗੁਰ ਪੂਰਾ ਸੇਵੀਏ, ਸ਼ਾਹੋ ਭੂਪ ਸੁਲਤਾਨਾ। ਸਤਿਗੁਰ ਪੂਰਾ ਸੇਵੀਏ, ਸਦਾ ਸਦ ਮਿਹਰਵਾਨਾ। ਸਤਿਗੁਰ ਪੂਰਾ ਸੇਵੀਏ, ਹਰਿਜਨ ਦੇਵੇ ਜੀਆ ਦਾਨਾ। ਸਤਿਗੁਰ ਪੂਰਾ ਸੇਵੀਏ, ਖੇਲੇ ਖੇਲ ਦੋ ਜਹਾਨਾ। ਸਤਿਗੁਰ ਪੂਰਾ ਸੇਵੀਏ, ਏਕਾ ਦੇਵੇ ਧੁਰ ਫ਼ਰਮਾਨਾ। ਸਤਿਗੁਰ ਪੂਰਾ ਸੇਵੀਏ, ਇਕ ਵਖਾਏ ਪਦ ਨਿਰਬਾਨਾ। ਸਤਿਗੁਰ ਪੂਰਾ ਸੇਵੀਏ, ਇਕ ਸੁਣਾਏ ਅਨਾਦੀ ਗਾਣਾ। ਸਤਿਗੁਰ ਪੂਰਾ ਸੇਵੀਏ, ਇਕ ਉਪਜਾਏ ਸਚ ਤਰਾਨਾ। ਸਤਿਗੁਰ ਪੂਰਾ ਸੇਵੀਏ, ਇਕ ਵਖਾਏ ਸਚ ਟਿਕਾਣਾ। ਸਤਿਗੁਰ ਪੂਰਾ ਸੇਵੀਏ, ਹਰਿਜਨ ਦੇਵੇ ਨਾਮ ਬਿਬਾਨਾ। ਸਤਿਗੁਰ ਪੂਰਾ ਸੇਵੀਏ, ਚੁੱਕੇ ਆਵਣ ਜਾਣਾ। ਸਤਿਗੁਰ ਪੂਰਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚ ਨਿਸ਼ਾਨਾ। ਸਤਿਗੁਰ ਪੂਰਾ ਸੇਵੀਏ, ਹਰ ਘਟ ਜੋਤ ਜਗਾਏ। ਸਤਿਗੁਰ ਪੂਰਾ ਸੇਵੀਏ, ਹਰਿਜਨ ਸਾਚੇ ਵੇਖ ਵਖਾਏ। ਸਤਿਗੁਰ ਪੂਰਾ ਸੇਵੀਏ, ਮਨ ਤਨ ਹਰਿਆ ਦਏ ਕਰਾਏ। ਸਤਿਗੁਰ ਪੂਰਾ ਸੇਵੀਏ, ਡੰਕਾ ਡੌਰੂ ਇਕ ਵਜਾਏ। ਸਤਿਗੁਰ ਪੂਰਾ ਸੇਵੀਏ, ਰਾਓ ਰੰਕਾਂ ਏਕਾ ਧਾਮ ਸੁਹਾਏ। ਸਤਿਗੁਰ ਪੂਰਾ ਸੇਵੀਏ, ਬਾਰ ਅੰਕਾ ਅੰਕ ਬਾਰ ਜੋਤ ਜਗਾਏ। ਸਤਿਗੁਰ ਪੂਰਾ ਸੇਵੀਏ, ਵਾਸੀ ਪੁਰੀ ਘਨਕਾ ਨਾਉਂ ਰਖਾਏ। ਸਤਿਗੁਰ ਪੂਰਾ ਸੇਵੀਏ, ਗੁਰਮੁਖ ਜਨ ਜਨਕਾ ਲਏ ਤਰਾਏ। ਸਤਿਗੁਰ ਪੂਰਾ ਸੇਵੀਏ, ਮਨ ਮਨਕਾ ਦਏ ਫਿਰਾਏ। ਸਤਿਗੁਰ ਪੂਰਾ ਸੇਵੀਏ, ਜੋਤੀ ਤਨਕਾ ਦਏ ਲਗਾਏ। ਸਤਿਗੁਰ ਪੂਰਾ ਸੇਵੀਏ, ਦੇ ਦਰਸ ਮਨ ਸ਼ੰਕਾ ਦਏ ਗਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਵੇਖ ਵਖਾਏ। ਸਤਿਗੁਰ ਪੂਰਾ ਸੇਵੀਏ, ਸਦਾ ਸਦਾ ਅਡੋਲ। ਸਤਿਗੁਰ ਪੂਰਾ ਸੇਵੀਏ, ਜੁਗ ਜੁਗ ਤੋਲਣਹਾਰਾ ਤੋਲ। ਸਤਿਗੁਰ ਪੂਰਾ ਸੇਵੀਏ, ਬਜਰ ਕਪਾਟੀ ਦੇਵੇ ਖੋਲ੍ਹ। ਸਤਿਗੁਰ ਪੂਰਾ ਸੇਵੀਏ, ਅਨਹਦ ਵਜਾਏ ਸਾਚਾ ਢੋਲ। ਸਤਿਗੁਰ ਪੂਰਾ ਸੇਵੀਏ, ਸੁਰਤ ਸਵਾਣੀ ਕਰੇ ਚੋਹਲ। ਸਤਿਗੁਰ ਪੂਰਾ ਸੇਵੀਏ, ਗੁਰਮੁਖ ਕਾਇਆ ਅੰਦਰ ਜਾਏ ਮੌਲ। ਸਤਿਗੁਰ ਪੂਰਾ ਸੇਵੀਏ, ਦੇਵੇ ਵਡਿਆਈ ਉਪਰ ਧੌਲ। ਸਤਿਗੁਰ ਪੂਰਾ ਸੇਵੀਏ, ਅੰਮ੍ਰਿਤ ਚੁਆਏ ਨਾਭ ਕਵਲ। ਸਤਿਗੁਰ ਪੂਰਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤੋਲ। ਸਤਿਗੁਰ ਪੂਰਾ ਜਾਣੀਏ, ਸਾਜਣ ਹਰਿ ਹਰਿ ਮੀਤ। ਸਤਿਗੁਰ ਪੂਰਾ ਜਾਣੀਏ, ਕਾਇਆ ਮੰਦਰ ਵਖਾਏ ਸਚ ਗੁਰੂਦਵਾਰਾ ਜਗਤ ਮਸੀਤ। ਸਤਿਗੁਰ ਪੂਰਾ ਜਾਣੀਏ, ਜੁਗ ਜੁਗ ਚਲੇ ਅਵੱਲੜੀ ਰੀਤ। ਸਤਿਗੁਰ ਪੂਰਾ ਜਾਣੀਏ, ਸਦ ਬੈਠਾ ਰਹੇ ਅਤੀਤ। ਸਤਿਗੁਰ ਪੂਰਾ ਜਾਣੀਏ, ਸ੍ਰਿਸ਼ਟ ਸਬਾਈ ਰਿਹਾ ਜੀਤ। ਸਤਿਗੁਰ ਪੂਰਾ ਜਾਣੀਏ, ਪੱਤਤ ਕਰੇ ਪੁਨੀਤ। ਸਤਿਗੁਰ ਪੂਰਾ ਜਾਣੀਏ, ਮਿਠਾ ਕਰੇ ਕੌੜਾ ਰੀਠ। ਸਤਿਗੁਰ ਪੂਰਾ ਜਾਣੀਏ, ਚਾੜ੍ਹੇ ਰੰਗ ਮਜੀਠ। ਸਤਿਗੁਰ ਪੂਰਾ ਜਾਣੀਏ, ਦੇਵੇ ਨਾਮ ਜਗਤ ਅਨਡੀਠ। ਸਤਿਗੁਰ ਪੂਰਾ ਜਾਣੀਏ, ਏਕਾ ਰੰਗ ਰੰਗਾਏ ਹਸਤ ਕੀਟ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਬਖ਼ਸ਼ੇ ਚਰਨ ਪ੍ਰੀਤ। ਸਤਿਗੁਰ ਸਾਚਾ ਸੇਵੀਏ, ਸਾਚਾ ਸਿਰਜਣਹਾਰ। ਸਤਿਗੁਰ ਸਾਚਾ ਸੇਵੀਏ, ਅੰਤ ਨਾ ਪਾਰਾਵਾਰ। ਸਤਿਗੁਰ ਸਾਚਾ ਸੇਵੀਏ, ਖੋਲ੍ਹੇ ਬੰਦ ਕਿਵਾੜ। ਸਤਿਗੁਰ ਸਾਚਾ ਸੇਵੀਏ, ਮੇਟ ਮਿਟਾਏ ਪੰਚਮ ਧਾੜ। ਸਤਿਗੁਰ ਸਾਚਾ ਸੇਵੀਏ, ਜੋਤ ਜਗਾਏ ਨਾੜ ਨਾੜ। ਸਤਿਗੁਰ ਸਾਚਾ ਸੇਵੀਏ, ਗੁਰ ਸ਼ਬਦ ਘੋੜੇ ਦੇਵੇ ਚਾੜ੍ਹ। ਸਤਿਗੁਰ ਸਾਚਾ ਸੇਵੀਏ, ਘਰ ਸਾਚੇ ਦੇਵੇ ਵਾੜ। ਸਤਿਗੁਰ ਸਾਚਾ ਸੇਵੀਏ, ਵਾ ਲੱਗੇ ਨਾ ਤੱਤੀ ਹਾੜ। ਸਤਿਗੁਰ ਸਾਚਾ ਸੇਵੀਏ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ। ਸਤਿਗੁਰ ਸਾਚਾ ਸੇਵੀਏ, ਇਕ ਵਖਾਏ ਧਰਮ ਅਖਾੜ। ਸਤਿਗੁਰ ਸਾਚਾ ਸੇਵੀਏ, ਕਰਮਾਂ ਰੋਗ ਦਏ ਨਿਵਾਰ। ਸਤਿਗੁਰ ਸਾਚਾ ਸੇਵੀਏ, ਸਾਚਾ ਸ਼ਾਹੋ ਬੇਐਬ ਪਰਵਰਦਿਗਾਰ। ਸਤਿਗੁਰ ਸਾਚਾ ਸੇਵੀਏ, ਦੇਵੇ ਦਰਸ ਅਗੰਮ ਅਪਾਰ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲਾ ਮੇਲ ਮਿਲਾਏ ਵਿਚ ਸੰਸਾਰ। ਸਤਿਗੁਰ ਪੂਰਾ ਸੇਵੀਏ, ਨਿਰਗੁਣ ਰੂਪ ਨਿਰੰਜਣ। ਸਤਿਗੁਰ ਪੂਰਾ ਸੇਵੀਏ, ਸਦਾ ਸਦਾ ਦਰਦ ਦੁੱਖ ਭੈ ਭੰਜਨ। ਸਤਿਗੁਰ ਪੂਰਾ ਸੇਵੀਏ, ਨੇਤਰ ਪਾਏ ਗਿਆਨ ਅੰਜਨ। ਸਤਿਗੁਰ ਪੂਰਾ ਸੇਵੀਏ, ਚਰਨ ਧੂੜ ਕਰਾਏ ਸਾਚਾ ਮਜਨ। ਸਤਿਗੁਰ ਪੂਰਾ ਸੇਵੀਏ, ਦੋ ਜਹਾਨੀ ਪੜਦੇ ਕੱਜਣ। ਸਤਿਗੁਰ ਪੂਰਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਸਾਚੇ ਸੱਜਣ।
