Granth 06 Likhat 112: Pahili Bhadro 2014 Bikarmi Har Bhagat Dwar Jethuwal Jila Amritsar

ਪਹਿਲੀ ਭਾਦਰੋਂ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਮੂਰਤ ਅਕਾਲ, ਮੂਰਤ ਅਕਾਲਿਆ। ਦੀਨਾ ਬੰਧਪ ਦੀਨ ਦਿਆਲ, ਏਕਾ ਏਕ ਅਖਵਾਇਆ। ਕਰੇ ਕਰਾਏ ਸਰਬ ਪ੍ਰਿਤਪਾਲ, ਪ੍ਰਿਤਪਾਲਕ ਦੋ ਜਹਾਨਿਆ। ਹਰਿਜਨ ਸਾਚੇ ਲਏ ਉਛਾਲ, ਖੇਲੇ ਖੇਲ ਸ੍ਰੀ ਭਗਵਾਨਿਆ। ਦੇਵੇ ਨਾਮ ਸੱਚਾ ਧਨ ਮਾਲ, ਧੁਰਦਰਗਾਹੀ ਇਕ ਖਜ਼ਾਨਿਆ। ਅਨਹਦ ਸ਼ਬਦ ਵਜਾਏ ਸਾਚਾ ਤਾਲ, ਏਕਾ ਨਾਦ ਧੁਨ ਰਖਾਨਿਆ। ਤੋੜ ਤੁੜਾਏ ਜਗਤ ਜੰਜਾਲ, ਦੇਵੇ ਨਾਮ ਧੁਰ ਫ਼ਰਮਾਨਿਆ। ਨੇੜ ਨਾ ਆਏ ਕਾਲ ਮਹਾਂਕਾਲ, ਆਵਣ ਜਾਵਣ ਫੰਦ ਕਟਾਨਿਆ। ਕਾਇਆ ਮੰਦਰ ਇਕ ਵਖਾਏ ਸੱਚੀ ਧਰਮਸਾਲ, ਸਰ ਸਰੋਵਰ ਆਤਮ ਇਕ ਮਹਾਨਿਆ। ਭਾਗ ਲਗਾਏ ਕਾਇਆ ਮਾਟੀ ਖਾਲ, ਗੁਣਵੰਤਾ ਹਰਿ ਗੁਣ ਨਿਧਾਨਿਆ। ਹਰਿਜਨ ਸਾਚਾ ਚਤੁਰ ਸੁਜਾਨ, ਦਰ ਘਰ ਸਾਚੇ ਹੋਏ ਪਰਵਾਨਿਆ। ਬੇਮੁਖ ਜੀਵ ਸਰਬ ਪਛਤਾਨ, ਵੇਲੇ ਅੰਤ ਨਾ ਕੋਈ ਛੁਡਾਨਿਆ। ਲਾੜੀ ਮੌਤ ਮੰਗੇ ਦਾਨ, ਪਲੂ ਆਪਣਾ ਇਕ ਵਿਖਾਨਿਆ। ਧਰਮ ਰਾਏ ਕਰ ਪਛਾਨ, ਕਲਜੁਗ ਅੰਤਮ ਵੇਖ ਨਿਸ਼ਾਨਿਆ। ਜੀਵ ਜੰਤ ਸਾਧ ਸੰਤ ਬੇਈਮਾਨ, ਭਰਿਆ ਇਕ ਅਭਿਮਾਨਿਆ। ਬਿਰਲਾ ਸੇਠ ਪੰਜ ਤਤ, ਮਨ ਮਤ ਬੁਧ ਪਰਨਾ । ਵੇਖ ਵਖਾਣੇ ਆਤਮ ਤੀਰਥ ਤਟ, ਅੱਠ ਸੱਠ ਵੇਖ ਵਖਾ  ਰਿਹਾ। ਕਵਣ ਵਸਤ ਕਾਇਆ ਮਾਟੀ ਜਗਤ ਹੱਟ, ਕਵਣ ਵਣਜ ਵਪਾਰ ਲਿਆ ਕਰਾ। ਕਵਣ ਲਾਹਾ ਲਿਆ ਖੱਟ, ਕਵਣ ਗੰਢ ਪੱਲੇ ਲਈ ਬੰਨ੍ਹਾ। ਕਾਇਆ ਜਗਤ ਅੰਦਰ ਜਾਣਾ ਢੱਠ, ਬੁਰਜ ਰੋਵਣ ਮਾਰਨ ਧਾਹ। ਪ੍ਰਭ ਦਰਸ ਨਾ ਮੇਲਾ ਨੱਠ ਨੱਠ, ਨਾ ਕੋਈ ਦੇਵੇ ਪੰਧ ਮੁਕਾ। ਲਿਖੇ ਲੇਖ ਅੱਠ ਸੱਠ, ਨੌ ਨਿਧ ਵਿਚ ਸਮਾ। ਸਿੱਧ ਅਠਾਰਾਂ ਭੱਠ ਭੱਠ, ਦਰਗਾਹ ਅਸ਼ਟਮੀ ਨੌਮੀ ਦਸਵੀਂ ਖੇਲ ਖਿਲਾ। ਪ੍ਰਭ ਚਰਨ ਦਵਾਰੇ ਇਕ ਇਕੱਠ, ਬ੍ਰਹਮਾ ਵਿਸ਼ਨ ਸ਼ਿਵ ਆਪੇ ਰਾਹ ਤਕਾ। ਕ੍ਰਿਸ਼ਨ ਰਾਮ ਪ੍ਰਭ ਗੇੜੇ ਲੱਠ, ਦੁਆਪਰ ਤ੍ਰੇਤਾ ਪੈਜ ਰਖਾ। ਕਲਜੁਗ ਤੇਰਾ ਕੂੜ ਕੁੜਿਆਰਾ ਵੇਖ ਹਠ, ਆਪਣੀ ਬਣਤ ਪ੍ਰਭ ਲਈ ਬਣਾ। ਪਰਗਟ ਹੋਇਆ ਹਰਿ ਸਮਰਥ, ਨਿਹਕਲੰਕ ਜਾਮਾ ਪਾ। ਚਰਨ ਸਰਨ ਰਾਮਾ ਦਸਰਥ, ਕ੍ਰਿਸ਼ਨ ਕਾਹਨਾ ਵਿਚ ਸਮਾ। ਜੋਤੀ ਸ਼ਬਦੀ ਹਰਿ ਪਰਤਖ, ਪਰਮ ਪੁਰਖ ਰਿਹਾ ਅਖਵਾ। ਅਰਬ ਖਰਬ ਨਾ ਸਕਣ ਰੱਖ, ਕਾਇਆ ਕੱਖਾਂ ਹੇਠ ਜਲਾ। ਸ਼ਬਦ ਜਣਾਏ ਇਕ ਅਕੱਥ, ਦੇ ਮਤ ਰਿਹਾ ਸਮਝਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਸਾਵਣ ਸੁਰਤੀ ਸ਼ਬਦ ਮਿਲਾ। ਧਨ ਦੌਲਤ ਮਾਲ ਖਜ਼ੀਨਾ, ਕੋਇ ਨਾ ਪਾਰ ਉਤਾਰਿਆ। ਮਨ ਮੇਰਾ ਰੂਸਾ ਚੀਨਾ, ਜ਼ਾਤ ਪਾਤੀ ਵਸੇ ਬਾਹਰਿਆ। ਮਤ ਮਤਵਾਲੀ ਹੋਈ ਅੰਧੀਆ, ਲੁੱਟੀ ਗਈ ਦਿਨ ਦਿਹਾੜਿਆ। ਬੁਧ ਬਲ ਨਾ ਰਸਨਾ ਚੀਨਾ, ਵੇਖਿਆ ਜਗਤ ਅਖਾੜਿਆ। ਰੱਤ ਤਤ ਨਾ ਹੋਇਆ ਭੀਨਾ, ਅੰਮ੍ਰਿਤ ਮਿਲਿਆ ਨਾ ਠੰਢਾ ਠਾਰਿਆ। ਬਿਨ ਹਰਿ ਦਰਸ਼ਨ ਝੂਠਾ ਜੀਨਾ, ਨਾ ਕੋਈ ਪਾਰ ਕਰਾਏ ਮੰਦਰ ਅੰਦਰ ਉਚ ਮਹੱਲ ਅਟੱਲ ਅਟਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਤੇਰਾ ਘਰ, ਆਏ ਦਰ ਦਰਬਾਰਿਆ। ਜਗਤ ਘਰ ਰੈਣ ਬਸੇਰਾ, ਥਿਰ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਪਾਏ ਫੇਰਾ, ਸੰਮਤ ਚੌਦਾਂ ਰੁੱਤ ਸੁਹਾਈਆ। ਸਤਿ ਪੁਰਖ ਨਿਰੰਜਣ ਪਾਏ ਘੇਰਾ, ਚਾਰੋਂ ਕੁੰਟ ਵੇਖ ਵਖਾਈਆ। ਗਿਆਨ ਧਿਆਨ ਵਿਦਵਾਨ ਢਾਹੇ ਭਰਮਾਂ ਡੇਰਾ, ਗੜ੍ਹ ਭਰਮ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਆਵੇ ਜਾਵੇ ਫੇਰਾ ਪਾਵੇ ਚਰਨ ਛੁਹਾਵੇ ਇਕ ਦਿਸ਼ਾ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕ੍ਰਿਸ਼ਨਾ ਰਾਮਾ ਰਾਮਾ ਕ੍ਰਿਸ਼ਨਾ ਆਪਣੇ ਅੰਗ ਲਗਾਈਆ। ਧਰਮ ਨਾ ਝੁੱਲੇ ਕੋਈ ਨਿਸ਼ਾਨ, ਸਤਿ ਸੰਤੋਖ ਨਾ ਖਾਣੀ ਬਾਣੀਆ। ਵੇਦ ਪੁਰਾਨਾਂ ਆਈ ਹਾਨ, ਪੰਡਤ ਪਾਂਧੇ ਰਸਨਾ ਜਿਹਵਾ ਹੋਈ ਹਲਕਾਨੀਆ। ਅੰਜ਼ੀਲ ਕੁਰਾਨਾਂ ਤੁੱਟਾ ਮਾਨ, ਮੁੱਲਾ ਸ਼ੇਖ਼ ਜੂਠ ਝੂਠ ਮਾਰਨ ਕਾਨੀਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਸਚ ਮਹੱਲਾ ਇਕ ਰਖਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖੇ ਫਲ ਕਾਇਆ ਲੱਗੀ ਡਾਲੀਆ। ਦਾਤਾ ਦਾਨੀ ਆਪ ਹਰਿ, ਏਕਾ ਏਕ ਅਖਵਾਇਆ। ਸ਼ਬਦ ਸਰੂਪੀ ਦਏ ਵਰ, ਜੋਤੀ ਦੀਪ ਜਗਾਇਆ। ਲੱਖ ਚੁਰਾਸੀ ਨਾਰੀ ਨਰ, ਹਰ ਘਟ ਰੂਪ ਸਮਾਇਆ। ਜੇਰਜ ਅੰਡਜ ਸੀਸ ਧੜ, ਉਤਭੁਜ ਸੇਤਜ ਡੇਰਾ ਲਾਇਆ। ਆਦਿਨ ਅੰਤਾ ਜੁਗਾ ਜੁਗੰਤਾ ਹਰਿ ਭਗਵੰਤਾ ਕੋਈ ਨਾ ਸਕੇ ਫੜ, ਸਗਲਾ ਸੰਗ ਨਾ ਕੋਈ ਨਿਭਾਇਆ। ਕਾਇਆ ਮੰਦਰ ਬੈਠਾ ਵੜ, ਡੂੰਘੀ ਕੰਦਰ ਡੇਰਾ ਲਾਇਆ। ਹਰਿਜਨ ਤੋੜ ਕਿਲ੍ਹਾ ਹੰਕਾਰੀ ਗੜ੍ਹ, ਆਤਮ ਦਰਸ ਦਿਖਾਇਆ। ਨਾ ਮਰੇ ਨਾ ਜਾਏ ਸੜ, ਮਾਤ ਪਿਤ ਕਿਸੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਪੁਰਖ ਆਪ ਅਖਵਾਇਆ। ਕਰਤਾ ਪੁਰਖ ਹਰਿ ਨਿਰਵੈਰਾ, ਏਕਾ ਏਕ ਅਖਵਾਇੰਦਾ। ਜਨ ਭਗਤ ਉਧਾਰੇ ਕਰ ਕਰ ਮਿਹਰਾ, ਮਿਹਰਵਾਨ ਆਪ ਹੋ ਜਾਇੰਦਾ। ਭੇਵ ਚੁਕਾਏ ਮੇਰਾ ਤੇਰਾ, ਇਕ ਵਖਾਏ ਸੰਞ ਸਵੇਰਾ, ਅੰਧ ਅੰਧੇਰਾ ਮੇਟ ਮਿਟਾਇੰਦਾ। ਲੱਖ ਚੁਰਾਸੀ ਆਪ ਫਿਰਾਏ ਕਰ ਕਰ ਹੇਰਾ ਫੇਰਾ, ਜੋਤੀ ਜੋਤ ਆਪ ਹੋ ਜਾਇੰਦਾ। ਜਨ ਭਗਤਾਂ ਢਾਹੇ ਭਰਮਾਂ ਡੇਰਾ, ਏਕਾ ਖੰਡਾ ਨਾਮ ਵਖਾਇੰਦਾ। ਸ਼ਬਦ ਸਰੂਪੀ ਪਾਏ ਘੇਰਾ, ਸੱਸਾ ਕਿਲ੍ਹਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਜੁਗ ਵੇਖ ਦਰ, ਹੱਕ ਨਿਬੇੜਾ  ਆਪ ਕਰਾਇੰਦਾ। ਹੱਕ ਨਿਬੇੜਾ ਹੱਕ ਹਬੀਬ, ਏਕਾ ਏਕ ਅਖਵਾਈਆ। ਕਿਆ ਕੋਈ ਕਰੇ ਮਾਤ ਸ਼ਰੀਕ, ਨਾ ਕੋਈ ਵੰਡ ਵੰਡਾਈਆ। ਜੀਵ ਜੰਤ ਸਾਧ ਸੰਤ ਪਰਖੇ ਨੀਤ, ਪੀਰ ਦਸਤਗੀਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਐੜਾ ਆਪਣੀ ਅੱਖ ਖੁਲ੍ਹਾਈਆ। ਐੜਾ ਅੱਖ ਆਪਣੀ ਖੋਲ੍ਹ, ਨੇਤਰ ਨੈਣ ਉਘਾੜਦਾ। ਅਥਰਬਣ ਰਸਨਾ ਰਿਹਾ ਬੋਲ, ਕਲਜੁਗ ਅੰਤ ਲਲਕਾਰਦਾ। ਜੂਠ ਝੂਠ ਵੱਜਾ ਢੋਲ, ਸੰਗ ਮੁਹੰਮਦ ਚਾਰ ਯਾਰ ਦਾ। ਪਾਰਬ੍ਰਹਮ ਤੇਰਾ ਸੱਚਾ ਕੌਲ, ਅੰਤਮ ਵੇਲਾ ਪਰਵਰਦਿਗਾਰ ਦਾ। ਚੌਦਾਂ ਤਬਕਾਂ ਕੁੰਡਾ ਖੋਲ੍ਹ, ਅਹਿਨਲ ਹੱਕ ਨਾਅਰਾ ਏਕਾ ਮਾਰਦਾ। ਉਮਤ ਨਬੀ ਰਸੂਲ ਸੁੱਤੀ ਅਨਭੋਲ, ਭੁਲਿਆ ਖੇਲ ਅਮਾਮ ਮਹਿੰਦੀ ਸੱਚੇ ਯਾਰ ਦਾ। ਦਿਸ਼ਾ ਲਹਿੰਦੀ ਵੇਖੇ ਘੋਲ, ਅੰਤਮ ਆਇਆ ਪਾਸਾ ਹਾਰ ਦਾ। ਸਾਚੇ ਕੰਡੇ ਰਿਹਾ ਤੋਲ, ਏਕਾ ਤੋਲ ਹਰਿ ਸੰਸਾਰ ਦਾ। ਕਰੇ ਕਰਾਏ ਖੇਲ ਹੌਲੀ ਹੌਲ, ਸੰਮਤ ਸੰਮਤੀ ਆਪ ਵਿਚਾਰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਇਆ ਚੋਲਾ ਇਕ ਸ਼ਿੰਗਾਰਦਾ। ਕਾਇਆ ਚੋਲਾ ਕਾਇਆ ਰੰਗ, ਹਰਿ ਆਪਣੀ ਖੇਲ ਰਚਾਈਆ। ਜੋਤ ਸਰੂਪੀ ਹਰਿ ਮਲੰਗ, ਚਾਰੋਂ ਕੁੰਟ ਫੇਰੀ ਪਾਈਆ। ਸੋ ਹੰ ਬੈਠ ਇਕ ਪਲੰਘ, ਉਤਰ ਕਦੇ ਨਾ ਜਾਈਆ। ਅਨਹਦ ਵਜਾਏ ਇਕ ਮਰਦੰਗ, ਢੋਲਕ ਛੈਣਾ ਨਾ ਕੋਈ ਰਖਾਈਆ। ਅੰਮ੍ਰਿਤ ਧਾਰ ਵਹਾਈ ਗੰਗ, ਗੰਗਾ ਜਮਨਾ ਰਹੀ ਸ਼ਰਮਾਈਆ। ਸ਼ਬਦ ਰੰਗੀਲੇ ਬੈਠ ਪਲੰਘ, ਜਗਤ ਸਿੰਘਾਸਣ ਰਿਹਾ ਤਜਾਈਆ। ਜੋਤ ਨਿਰੰਜਣ ਲਾਏ ਅੰਗ, ਆਪ ਆਪਣੇ ਅੰਗ ਸਮਾਈਆ। ਏਕਾ ਕੰਗਣ ਨਾਮ ਪਾਈ ਵੰਗ, ਹਰਿ ਸਾਚਾ ਸਗਨ ਮਨਾਈਆ। ਦਰ ਦਵਾਰੇ ਮੰਗੀ ਮੰਗ, ਵੇਲਾ ਅੰਤਮ ਦਏ ਵਿਖਾਈਆ। ਨਾਨਕ ਤੇਰਾ ਵਜਾਏ ਇਕ ਸਾਰੰਗ, ਸਾਰੰਗ ਬਹੱਤਰ ਨਾੜਾਂ ਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਤੇਰਾ ਅੰਤਮ ਲੇਖਾ, ਹਰਿ ਆਪਣੇ ਹੱਥ ਰਖਾਇਆ। ਜੋਤੀ ਜਾਮਾ ਧਰਿਆ ਭੇਖਾ, ਮੁੱਲਾਂ ਸ਼ੇਖ਼ ਰਿਹਾ ਮੁਕਾਇਆ। ਆਪ ਉਠਾਏ ਧਾਰੀ ਕੇਸਾ, ਮੂੰਡ ਮੁੰਡਾਇਆ ਰਿਹਾ ਸਮਝਾਇਆ। ਆਪੇ ਦਾਤਾ ਦਸ ਦਸਮੇਸ਼ਾ, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਦੋ ਜਹਾਨਾਂ ਨਰ ਨਰੇਸ਼ਾ, ਨਿਰਗੁਣ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਅੱਖਰ ਰਿਹਾ ਪੜ੍ਹਾਇਆ। ਅੱਲਾ ਰਾਣੀ ਹੋ ਤਿਆਰ, ਹਰਿ ਸਾਚੇ ਸ਼ਬਦ ਜਣਾਈਆ। ਸੰਗ ਮੁਹੰਮਦ ਚਾਰ ਯਾਰ, ਐਲੀ ਅੱਲਾ ਰਿਹਾ ਧਿਆਈਆ। ਪੀਰ ਫ਼ਕੀਰ ਦਸਤਗੀਰ ਪਰਵਰਦਿਗਾਰ, ਹੂ ਹੂ ਨਾਅਰਾ ਲਾਈਆ। ਅੰਤਮ ਨਾਤਾ ਤੁੱਟੇ ਵਿਚ ਸੰਸਾਰ, ਇਕ ਇਕੱਲਾ ਰਿਹਾ ਤੁੜਾਈਆ। ਸ਼ਬਦ ਖੰਡਾ ਤੇਜ ਕਟਾਰ, ਆਪ ਆਪਣਾ ਰਿਹਾ ਵਖਾਈਆ। ਜਲਾਂ ਥਲਾਂ ਮਾਰੇ ਮਾਰ, ਜੰਗਲ ਜੂਹ ਉਜਾੜ ਪਹਾੜਾਂ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਐੜਾ ਅਲ੍ਹਾ ਰਿਹਾ ਏਕਾ ਅੱਖ ਵਖਾਈਆ। ਅੱਲਾ ਰਾਣੀ ਦਰ ਦਵਾਰ, ਬੈਠੀ ਮੁਖ ਛੁਪਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਨੇਤਰ ਨੀਰ ਵਹਾਈਆ। ਜੂਠਾ ਝੂਠਾ ਹੱਟ ਪਸਾਰ, ਚੌਦਾਂ ਲੋਕਾਂ ਇਕ ਵਖਾਈਆ। ਦੁਰਮਤ ਮੈਲ ਕੱਟ ਆਈ ਦਰਬਾਰ, ਚਰਨ ਧੂੜ ਮੰਗੇ ਮਸਤਕ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਕਰੇ ਜਣਾਈਆ। ਏਕਾ ਸ਼ਬਦ ਹਰਿ ਅਲਾ, ਜੁਗ ਜੁਗ ਆਪ ਰਖਾਇੰਦਾ। ਜੋਤ ਸਰੂਪੀ ਬਣ ਮਲਾਹ, ਏਕਾ ਰਾਹ ਵਿਖਾਇੰਦਾ। ਅਹਿਨਲ ਹੱਕ ਇਕ ਸਲਾਹ, ਮੁਕਾਮੇ ਹੱਕ ਬਹਾਇੰਦਾ। ਖ਼ੁਦੀ ਖ਼ੁਦਾਈ ਕੋਈ ਜਾਣੇ ਨਾ, ਖ਼ੁਦ ਖ਼ੁਦਾਵੰਦ ਆਪ ਅਖਵਾਇੰਦਾ। ਜਗਤ ਜੁਦਾਈ ਕੋਈ ਭਾਏ ਨਾ, ਕਲਜੁਗ ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਣੀ ਅੱਲਾ ਇਹ ਸਮਝਾਇੰਦਾ। ਅੱਲਾ ਰਾਣੀ ਪੜਦਾ ਲਾਹ, ਨੇਤਰ ਨੈਣ ਉਘਾੜਿਆ। ਉਠ ਉਠ ਵੇਖੇ ਚਾਰੋਂ ਰਾਹ, ਰਾਹ ਖਹਿੜਾ ਦਿਸ ਨਾ ਆ ਰਿਹਾ। ਦਿਸ ਨਾ ਆਏ ਬੇਪਰਵਾਹ, ਬਿਸਮਲ ਰੂਪ ਸਮਾ ਰਿਹਾ। ਨਾ ਕੋਈ ਦਿਸੇ ਜਗਤ ਗਵਾਹ, ਨਾ ਕੋਈ ਸਾਲਸ ਕੋਲ ਬਹਾ ਲਿਆ। ਜੂਠ ਝੂਠ ਨਾ ਕਿਸੇ ਥਾਂ, ਨਾ ਕੋਈ ਫੰਦ ਤੁੜਾ ਲਿਆ। ਸੰਗ ਮੁਹੰਮਦ ਚਾਰ ਯਾਰ ਬੈਠੇ ਕਰ ਨਾ, ਵੇਲਾ ਅੰਤਮ ਅੰਤ ਮੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਖਾ ਲਿਆ। ਆਪਣਾ ਰੰਗ ਹਰਿ ਸਰਬੰਗ, ਏਕਾ ਏਕ ਰਖਾਇਆ। ਸਾਚੇ ਘੋੜੇ ਕਸਿਆ ਤੰਗ, ਚੌਦਾਂ ਤਬਕਾਂ ਆਪ ਦੁੜਾਇਆ। ਦਰ ਦਰ ਘਰ ਘਰ ਵੇਖੇ ਲੰਘ, ਆਕਾਸ਼ ਪਰਕਾਸ਼ ਫੇਰਾ ਪਾਇਆ। ਮਨ ਮਤ ਬੁਧ ਤੇਰਾ ਲੱਗਾ ਜੰਗ, ਜਗਤ ਨੈਣੀ ਇਕ ਵਿਖਾਇਆ। ਦੂਈ ਦਵੈਤੀ ਢਾਹੇ ਕੰਧ, ਪੜਦਾ ਉਹਲਾ ਰਹਿਣ ਨਾ ਪਾਇਆ। ਇਕ ਵਖਾਏ ਚੰਡ ਪਰਚੰਡ, ਸਾਚਾ ਖੰਡਾ ਹੱਥ ਉਠਾਇਆ। ਲੇਖ ਲਿਖਾਏ ਜੇਰਜ ਅੰਡ, ਅੰਡਜ ਜੇਰਜ ਪਾਰ ਕਰਾਇਆ। ਖੋਜ ਖੁਜਾਏ ਵਿਚ ਬ੍ਰਹਿਮੰਡ, ਕਲਜੁਗ ਤੇਰੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਲਾ ਰਾਣੀ ਨਾਰ ਦੁਹਾਗਣ ਹੋਏ ਰੰਡ, ਸਾਚਾ ਕੰਤ ਨਾ ਕੋਇ ਹੰਢਾਇਆ। ਸਾਚਾ ਕੰਤ ਹਰਿ ਮੁਰਾਰ, ਏਕਾ ਏਕ ਅਖਵਾਇੰਦਾ। ਈਸਾ ਮੂਸਾ ਗਏ ਹਾਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਰੋ ਰੋ ਧਾਹਾਂ ਰਹੇ ਮਾਰ, ਸੰਗ ਮੁਹੰਮਦ ਚਾਰ ਯਾਰ ਵੇਲਾ ਅੰਤਮ ਆਇੰਦਾ। ਨਾ ਕੋਈ ਸੁਣੇ ਸੁਣਾਏ ਕਿਸੇ ਪੁਕਾਰ, ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਫ਼ਕੀਰ ਸ਼ਾਹ ਹਕੀਰ ਨਾ ਕੋਈ ਪਾਰ ਲੰਘਾਇੰਦਾ। ਏਕਾ ਵੱਝਾ ਜਗਤ ਜੰਜ਼ੀਰ, ਅੰਤਮ ਅੰਤ ਨਾ ਕੋਈ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖ ਅੰਤ ਅਖ਼ੀਰ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਤੇਰਾ ਅੰਤ ਕਿਨਾਰਾ, ਹਰਿ ਸਾਚੇ ਜੋਤ ਜਗਾਈਆ। ਪਰਗਟ ਹੋਏ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਈਆ। ਪੂਤ ਸਪੂਤਾ ਕਰ ਤਿਆਰਾ, ਆਪ ਆਪਣੀ ਗੋਦ ਉਠਾਈਆ। ਗੁਰ ਗੋਬਿੰਦਾ ਇਕ ਦੁਲਾਰਾ, ਤਨ ਬਸਤਰ ਰਿਹਾ ਪਹਿਨਾਈਆ। ਸ਼ਬਦ ਖੰਡਾ ਤੇਜ ਕਟਾਰਾ, ਤਨ ਗਾਤਰੇ ਆਪ ਲਟਕਾਈਆ। ਆਪੇ ਹੋਇਆ ਪਹਿਰੇਦਾਰਾ, ਦਿਵਸ ਰੈਣ ਸੇਵ ਕਮਾਈਆ। ਨੌ ਖੰਡ ਪ੍ਰਿਥਮੀ ਮਾਰੇ ਮਾਰਾ, ਸੱਤਾਂ ਦੀਪਾਂ ਰਿਹਾ ਜਗਾਈਆ। ਬ੍ਰਹਮਾ ਦੇਵਤ ਸੁਰ ਦਏ ਹੁਲਾਰਾ, ਸ਼ਿਵ ਸ਼ੰਕਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਗੁਰ ਗੋਬਿੰਦਾ ਸਾਚਾ ਸੁੱਤ, ਹਰਿ ਆਪਣੇ ਅੰਗ ਲਗਾਇੰਦਾ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਸਾਚਾ ਸੰਗ ਨਿਭਾਇੰਦਾ। ਕਲਜੁਗ ਤੇਰੀ ਅੰਤਮ ਰੁੱਤ, ਲੱਖ ਚੁਰਾਸੀ ਵੇਖ ਵਿਖਾਇੰਦਾ। ਜਨ ਭਗਤਾਂ ਮੇਟੇ ਆਤਮ ਤ੍ਰਿਸ਼ਨਾ ਲੱਗੀ ਤ੍ਰਿਸ਼ਨਾ ਭੁੱਖ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਮਨਮੁਖਾਂ ਲੱਗਾ ਸਦਾ ਦੁੱਖ, ਹਉਮੇ ਰੋਗ ਸਤਾਇੰਦਾ। ਮਾਤ ਗਰਭ ਉਲਟਾ ਰੁੱਖ, ਆਵਣ ਜਾਵਣ ਗੇੜ ਰਖਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਉਜਲ ਕਰੇ ਮੁਖ, ਆਤਮ ਦਰਸੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦੇ ਮੇਲ ਮਿਲਾਇੰਦਾ। ਗੁਰ ਗੋਬਿੰਦੇ ਉਠ ਬਲ ਧਾਰ, ਪ੍ਰਭ ਆਪਣੀ ਕਲ ਵਰਤਾਈਆ। ਦਰ ਦਵਾਰੇ ਮੰਗੇ ਮੰਗ ਮੁਹੰਮਦ ਯਾਰ, ਰੋ ਰੋ ਨੇਤਰ ਨੀਰ ਵਹਾਈਆ। ਸਦੀ ਚੌਧਵੀਂ ਆਈ ਹਾਰ, ਚਾਰੋਂ ਕੁੰਟ ਪਏ ਦੁਹਾਈਆ। ਗੁਰ ਗੋਬਿੰਦਾ ਕਰ ਤਿਆਰ, ਪ੍ਰਭ ਨੈਣੀ ਨੈਣ ਮਿਲਾਈਆ। ਆਤਮ ਜੋਤੀ ਜੋਤ ਨਿਆਰ, ਸ਼ਬਦੀ ਸ਼ਬਦ ਮਿਲਾਈਆ। ਆਪ ਆਪਣਾ ਦਏ ਅਧਾਰ, ਸਿਰ ਆਪਣਾ ਹੱਥ ਟਿਕਾਈਆ। ਦੋ ਜਹਾਨਾਂ ਵਸੇ ਬਾਹਰ, ਭੇਵ ਕੋਇ ਨਾ ਪਾਈਆ। ਗੁਰ ਗੋਬਿੰਦਾ ਸੁਤ ਦੁਲਾਰ, ਏਕਾ ਏਕ ਅਖਵਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਸਚ ਵਸਤ ਝੋਲੀ ਪਾਈਆ। ਨਾਮ ਖੰਡਾ ਤੇਜ ਕਟਾਰ, ਹੱਥ ਸਮਰਥ ਰਖਾਈਆ। ਚਾਰੋਂ ਕੁੰਟ ਦਹਿ ਦਿਸ਼ਾ ਵੇਖ ਵਿਚਾਰ, ਅਲਖ ਨਿਰੰਜਣ ਏਕਾ ਅਲਖ ਰਿਹਾ ਜਗਾਈਆ। ਮੇਟ ਮਿਟਾਉਣਾ ਅੰਧ ਅੰਧਿਆਰ, ਜੂਠ ਝੂਠ ਰਹਿਣ ਨਾ ਪਾਈਆ। ਸੰਮਤ ਚੌਦਾਂ ਕਰ ਤਿਆਰ, ਨੀਲਾ ਬਸਤਰ ਤਨ ਛੁਹਾਈਆ। ਪੰਦਰਾਂ ਅੰਦਰੇ ਅੰਦਰ ਜਾਏ ਮਾਰ, ਡੂੰਘੀ ਕੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਸੁਤ ਦੁਲਾਰਾ ਹਰਿ ਨਿਰੰਕਾਰਾ, ਏਕਾ ਏਕ ਰਖਾਈਆ। ਸੁਤ ਦੁਲਾਰਾ ਹਰਿ ਗੋਬਿੰਦ, ਏਕਾ ਏਕ ਉਪਾਇਆ। ਲੱਖ ਚੁਰਾਸੀ ਮੇਟੇ ਚਿੰਦ, ਭਰਮ ਗੜ੍ਹ ਤੁੜਾਇਆ। ਭਗਤ ਜਨਾਂ ਹਰਿ ਬਖ਼ਸ਼ਿੰਦ, ਆਪ ਆਪਣਾ ਦਰਸ ਦਿਖਾਇਆ। ਭਾਗ ਲਗਾਏ ਭਾਰਤ ਖੰਡ, ਸੰਬਲ ਨਗਰੀ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਏਕ ਸੰਗ ਨਿਭਾਇਆ। ਸਚ ਦਵਾਰਾ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਗੁਰ ਗੋਬਿੰਦਾ ਕਰੇ ਨਿਮਸਕਾਰ, ਦੋਏ ਜੋੜ ਸੀਸ ਝੁਕਾਇਆ। ਮੁਹੰਮਦ ਮੰਗੇ ਮੰਗ ਅਪਾਰ, ਅੱਗੇ ਝੋਲੀ ਡਾਹਿਆ। ਦੋਹਾਂ ਵਿਚੋਲਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਕਲਜੁਗ ਅੰਤਮ ਹੋਇਆ ਗੋਲਾ, ਦੇ ਮਤ ਰਿਹਾ ਸਮਝਾਇਆ। ਮੁਹੰਮਦ ਮੁਹੰਮਦੀ ਬਦਲਿਆ ਚੋਲਾ, ਨਾ ਕੋਈ ਸਕੇ ਮਾਤ ਬਚਾਇਆ। ਅੱਲਾ ਰਾਣੀ ਖੇਲੇ ਹੋਲਾ, ਲਾਲ ਗੁਲਾਲਾ ਰੰਗ ਚੜ੍ਹਾਇਆ। ਮਿਲੇ ਵਡਿਆਈ ਉਪਰ ਧਵਲਾ, ਧਰਨੀ ਧਵਲ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰੇ ਬੈਠੇ ਆਸਣ ਲਾਇਆ। ਗੁਰ ਗੋਬਿੰਦਾ ਕਰ ਨਿਮਸਕਾਰ, ਦੋਏ ਜੋੜ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਜਗਤ ਜਗਦੀਸ਼ ਆਪ ਹੋ ਆਇੰਦਾ। ਪਰਗਟ ਹੋਵੇ ਵਿਚ ਸੰਸਾਰ, ਛਤਰ ਸੀਸ ਇਕ ਝੁਲਾਇੰਦਾ। ਨਿਹਕਲੰਕਾ ਸੇਵਾਦਾਰ, ਦਿਸ ਕਿਸੇ ਨਾ ਆਇੰਦਾ। ਅੱਠੇ ਪਹਿਰ ਖ਼ਬਰਦਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਬੰਨ੍ਹੇ ਧਾਰ, ਕਲਜੁਗ ਜੋਤ ਜਗਾਇੰਦਾ। ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪਾਵੇ ਸਾਰ, ਜਲਾਂ ਥਲਾਂ ਵੇਖ ਵਖਾਇੰਦਾ। ਭੇਖ ਪਖੰਡਾ ਦਏ ਨਿਵਾਰ, ਜੂਠ ਝੂਠ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਮੇਲ ਕਰ, ਦੇ ਮਤ ਆਪ ਸਮਝਾਇੰਦਾ। ਦੇ ਮਤ ਹਰਿ ਨਰਾਇਣਾ, ਗੋਬਿੰਦ ਇਹ ਸਮਝਾਇਆ। ਹਰਿ ਹਰਿ ਭਾਣਾ ਸਿਰ ਤੇ ਸਹਿਣਾ, ਸੇਵਕ ਸੇਵਾ ਰਿਹਾ ਕਰਾਇਆ। ਤਨ ਬਸਤਰ ਪਹਿਨਾਏ ਏਕਾ ਗਹਿਣਾ, ਸੋਹੰ ਨਾਉਂ ਰਖਾਇਆ। ਚਾਰ ਵਰਨ ਨਾਤਾ ਬੰਧਾਉਣਾ ਏਕਾ ਮਾਤ ਪਿਤ ਭਾਈ ਭੈਣਾਂ, ਊਚ ਨੀਚ ਕੋਈ ਰਹਿਣ ਨਾ ਪਾਇਆ। ਸ਼ਬਦ ਵਿਚੋਲਾ ਸਾਚਾ ਸਾਕ ਸੱਜਣ ਸੈਣਾ, ਨਾ ਕੋਈ ਬੰਧਨ ਬੰਧ ਬੰਧਾਇਆ। ਜੂਠੀ ਝੂਠੀ ਮਾਇਆ ਵਿਚ ਨਾ ਰਹਿਣਾ, ਭਰਮਾਂ ਡੇਰਾ ਨਾ ਕੋਈ ਭੰਨਾਈਆ। ਆਪ ਚੁਕਾਏ ਲਹਿਣਾ ਦੇਣਾ, ਪਿਛਲਾ ਘਾਟਾ ਪੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਏਕਾ ਘਰ ਰਿਹਾ ਵਖਾਇਆ। ਇਕ ਮੁਹੰਮਦ ਇਕ ਅੱਲਾ ਏਕਾ ਦਰ ਸਵਾਲੀਆ। ਏਕਾ ਹਰਿ ਇਕ ਮਲਾਹ, ਏਕਾ ਹੋਏ ਰਖਵਾਲੀਆ। ਏਕਾ ਅੱਖਰ ਏਕਾ ਨਾਂ, ਏਕਾ ਏਕ ਰਿਹਾ ਜਪਾ, ਏਕਾ ਏਕ ਹੋਏ ਸਵਾਲੀਆ। ਏਕਾ ਏਕ ਅਗੰਮ ਅਥਾਹ ਬੇਪਰਵਾਹ, ਏਕਾ ਏਕ ਵਾਲੀ ਦੋ ਜਹਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਮਾਤ ਨਿਰਾਲੀਆ। ਸਤਿਗੁਰ ਸ਼ਬਦ ਅਨੂਪ ਆਪ ਉਪਾਇਆ। ਆਪੇ ਹੋਇਆ ਸਤਿ ਸਰੂਪ, ਸਾਂਤਕ ਸਤਿ ਸਮਾਇਆ। ਵੇਖ ਵਿਖਾਏ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇਆ। ਕਲਜੁਗ ਕਾਇਆ ਜੂਠ ਝੂਠ, ਮਾਇਆ ਮਮਤਾ ਫੰਦ ਲਗਾਇਆ। ਅੰਤਮ ਖਾਲੀ ਦਿਸੇ ਠੂਠ, ਸਚ ਵਸਤ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਵੇਖਣ ਆਇਆ। ਸਤਿਗੁਰ ਸ਼ਬਦ ਤਰੰਗ, ਏਕਾ ਏਕ ਰਖਾਇਆ। ਨਾਮ ਬਸਤਰ ਚੋਲੀ ਰੰਗ, ਆਪਣਾ ਤਨ ਸਜਾਇਆ। ਸਚ ਸੁੱਚ ਲਾਏ ਅੰਗ, ਸਤਿ ਸੰਤੋਖ ਵਰਤਾਇਆ। ਧੀਰਜ ਧੀਰ ਬੈਠ ਪਲੰਘ, ਨੀਰ ਸੀਰ ਪਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਅੰਗਣ ਆਪ ਸਮਾਇਆ। ਸਤਿ ਸੰਤੋਖ ਸ਼ਬਦ ਗਿਆਨ, ਸਤਿਗੁਰ ਮੁਖ ਉਜਾਲਿਆ। ਸਤਿਗੁਰ ਵੇਖੇ ਮਾਰ ਧਿਆਨ, ਕਲਜੁਗ ਅੰਧੇਰਾ ਕਾਲਿਆ। ਵੇਦ ਪੁਰਾਨਾਂ ਅੰਜੀਲ ਕੁਰਾਨਾਂ ਤੁੱਟਾ ਮਾਣ, ਖਾਣੀ ਬਾਣੀ ਆਪਣਾ ਰਾਹ ਵਖਾ ਲਿਆ। ਲਹਿਣਾ ਦੇਣਾ ਜਗਤ ਜਹਾਨ, ਜੁਗ ਜੁਗ ਮਾਤ ਚੁਕਾ ਲਿਆ। ਕਰੇ ਕਰਾਏ ਪੁਣ ਛਾਣ, ਆਪ ਆਪਣੀ ਬਣਤ ਬਣਾ ਲਿਆ। ਕਲਜੁਗ ਅੰਤ ਵੇਖ ਵਿਖਾਨ, ਜੋਤੀ ਜਾਮਾ ਭੇਖ ਵਟਾ ਲਿਆ। ਨਾ ਕੋਈ ਖੰਡਾ ਤੀਰ ਕਮਾਨ, ਨਾ ਕੋਈ ਸ਼ਸਤਰ ਅੰਗ ਉਪਾ ਲਿਆ। ਲਸ਼ਕਰ ਫੌਜ ਨਾ ਕੋਈ ਜਵਾਨ, ਹਸਤ ਗਜ ਨਾ ਕੋਈ ਸੰਭਾਲਿਆ। ਅੰਨ ਜਲ ਨਾ ਪੀਣ ਖਾਣ, ਲੇਫ ਤਲਾਈ ਨਾ ਕੋਈ ਸਿਰਹਾਨਿਆ। ਰਾਗ ਨਾਦ ਨਾ ਕੋਈ ਗਾਨ, ਰਸਨਾ ਜਿਹਵਾ ਨਾ ਕੋਈ ਸੁਣਾਨਿਆ। ਸ਼ਬਦੀ ਸ਼ਬਦ ਗੁਣ ਨਿਧਾਨ, ਆਪਣਾ ਆਪ ਆਪ ਪਛਾਨਿਆ। ਪਰਗਟ ਹੋ ਵਾਲੀ ਦੋ ਜਹਾਨ, ਨੌ ਖੰਡ ਪ੍ਰਿਥਮੀ ਵੇਖ ਵਖਾਨਿਆ। ਇਕ ਰਖਾਏ ਸਚ ਬਿਬਾਨ, ਲੋਆਂ ਪੁਰੀਆਂ ਆਪ ਉਡਾਨਿਆ। ਧਰਮ ਝੁਲਾਏ ਹਰਿ ਨਿਸ਼ਾਨ, ਰੰਗ ਰੰਗੀਲਾ ਆਪ ਰਖਾਨਿਆ। ਲਿਖਿਆ ਲੇਖ ਲੇਖ ਮਹਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਵਰਨ ਬਰਨ ਸਾਰੇ ਗਾਣ, ਊਚਾਂ ਨੀਚਾਂ ਇਕ ਧਿਆਨਿਆ। ਰਾਜ ਰਾਜਾਨਾਂ ਤੁਟੇ ਮਾਨ, ਸ਼ਾਹ ਸੁਲਤਾਨਾਂ ਇਕ ਫ਼ਰਮਾਨਿਆ। ਬ੍ਰਹਮਾ ਬ੍ਰਹਮ ਕਰੇ ਪਛਾਣ, ਆਤਮ ਜੋਤੀ ਇਕ ਗਿਆਨਿਆ। ਸ਼ਿਵ ਸ਼ੰਕਰ ਸੁਣੇ ਸੁਣਾਏ ਸਾਚੇ ਕਾਨ, ਹਰਿ ਏਕਾ ਸ਼ਬਦ ਵਖਾਨਿਆ। ਸੁਰਪਤ ਰਾਜਾ ਇੰਦ ਬੈਠਾ ਇਕ ਮਕਾਨ, ਕਰੋੜ ਤੇਤੀਸਾ ਬਾਲ ਨਿਧਾਨਿਆ। ਸਿੰਘ ਮਨਜੀਤਾ ਵਡ ਬਲਵਾਨ, ਮਾਰੇ ਤੀਰ ਤਿੱਖੀ ਕਾਨੀਆ। ਸੋਹੰ ਸੋ ਦੇਵੇ ਸਾਚਾ ਦਾਨ, ਸਾਚੇ ਦਰ ਕਰੇ ਪਰਵਾਨਿਆ। ਨੌ ਖੰਡ ਪ੍ਰਿਥਮੀ ਇਕ ਗਿਆਨ, ਏਕਾ ਜਾਪ ਜਪਾਨਿਆ। ਲੇਖਾ ਚੁੱਕੇ ਅੰਜੀਲ ਕੁਰਾਨ, ਬਤੀਸ ਤੀਸ ਹਦੀਸ ਨਾ ਕੋਈ ਪੜ੍ਹਾਨਿਆ। ਭੇਵ ਚੁਕਾਏ ਗੋਪੀ ਕਾਹਨ, ਸੀਤਾ ਰਾਮ ਆਪ ਹੋ ਜਾਨਿਆ। ਨਾਨਕ ਗੋਬਿੰਦ ਏਕਾ ਤਾਨ, ਏਕਾ ਨਾਉਂ ਵਖਾਨਿਆ। ਨਰ ਨਿਰੰਕਾਰਾ ਕਰੇ ਪਛਾਣ, ਓਅੰਕਾਰਾ ਦੋ ਜਹਾਨਿਆ। ਸ਼ਬਦ ਜੈਕਾਰਾ ਇਕ ਮਿਹਰਵਾਨ, ਧੁਰਦਰਗਾਹੀ ਆਪ ਫ਼ਰਮਾਨਿਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣੇ ਸੁਣਾਏ ਸਾਚੇ ਕਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦੇਵੇ ਏਕਾ ਵਰ, ਆਪ ਰਖਾਏ ਆਪਣੀ ਆਨਿਆ। ਗੋਬਿੰਦ ਵਰ ਝੋਲੀ ਪਾ, ਆਤਮ ਖ਼ੁਸ਼ੀ ਮਨਾਈਆ। ਲੋਕਮਾਤੀ ਜੋਤ ਜਗਾ, ਚਾਰ ਕੁੰਟ ਹੋਏ ਰੁਸ਼ਨਾਈਆ। ਅੰਧ ਅੰਧੇਰ ਦਏ ਮਿਟਾ, ਦੀਪਕ ਇਕ ਜਗਾਈਆ। ਸੰਞ ਸਵੇਰ ਇਕ ਵਖਾ, ਏਕਾ ਦੂਜਾ ਭਉ ਚੁਕਾਈਆ। ਰਵ ਸਸ ਹਰਿ ਨਾਮ ਚੜ੍ਹਾ, ਸੀਤਲ ਧਾਰ ਵਹਾਈਆ। ਮੰਡਲ ਮੰਡਪ ਦਏ ਸੁਹਾ, ਰਿਖ ਮੁਨ ਸੰਗ ਨਿਭਾਈਆ। ਆਪ ਆਪਣੇ ਲਏ ਉਪਾ, ਆਪ ਆਪਣੀ ਕਲ ਵਰਤਾਈਆ। ਜੂਠ ਝੂਠ ਦਏ ਮਿਟਾ, ਲੋਕਮਾਤ ਰਹਿਣ ਨਾ ਪਾਈਆ। ਲੱਖ ਚੁਰਾਸੀ ਦਏ ਖਪਾ, ਅੰਤਮ ਅੰਤ ਹੋਏ ਜੁਦਾਈਆ। ਗੁਰਮੁਖ ਸਾਚੇ ਲਏ ਤਰਾ, ਏਕਾ ਬੇੜਾ ਰਿਹਾ ਭਰਾਈਆ। ਸੋਹੰ ਚਪੂ ਨਾਮ ਲਗਾ, ਵੰਞ ਮੁਹਾਣਾ ਆਪਣੇ ਹੱਥ ਰਖਾਈਆ। ਮਾਇਆ ਮਮਤਾ ਅਗਨ ਬੁਝਾ, ਤ੍ਰਿਖਾ ਤ੍ਰਿਸ਼ਨ ਬੁਝਾਈਆ। ਅੱਖਰ ਵੱਖਰ ਦਏ ਪੜ੍ਹਾ, ਸੋਹੰ ਸ਼ਬਦ ਭਗਤ ਪੜ੍ਹਾਈਆ। ਜਗਤ ਵਿਦਿਆ ਮੂਲ ਚੁਕਾ, ਬ੍ਰਹਮੇ ਝੋਲੀ ਪਾਈਆ। ਅੰਤਮ ਵੇਲਾ ਰਿਹਾ ਜਣਾ, ਬੀਸ ਬੀਸਾ ਦਏ ਦੁਹਾਈਆ। ਰਾਗ ਛਤੀਸਾ ਨਾ ਕੋਈ ਗਾ, ਨਾਰਦ ਮੁਨ ਰਿਹਾ ਸ਼ਰਮਾਈਆ। ਨਾਰ ਸੁਰਸਤੀ ਰੋਵੇ ਮਾਰੇ ਧਾਹ, ਹੋਣੀ ਅੰਤ ਜੁਦਾਈਆ। ਵੇਦ ਵਿਆਸਾ ਗਿਆ ਲਿਖਾ, ਪੁਰਾਨ ਅਠਾਰਾਂ ਰਸਨਾ ਗਾਈਆ। ਪੁਰਖ ਅਬਿਨਾਸ਼ੀ ਆਏ ਵੇਸ ਵਟਾ, ਭੇਵ ਕੋਈ ਨਾ ਪਾਈਆ। ਬ੍ਰਹਿਮਣ ਗੌੜਾ ਲਏ ਉਠਾ, ਪੂਤ ਸਪੂਤਾ ਆਪ ਹੋ ਆਈਆ। ਹਰਿਜਨ ਸਾਚੇ ਪੌੜੇ ਲਏ ਚੜ੍ਹਾ, ਏਕਾ ਡੰਡਾ ਨਾਮ ਲਗਾਈਆ। ਆਪ ਬਹਾਏ ਸਾਚੇ ਥਾਂ, ਬ੍ਰਹਿਮੰਡਾਂ ਖੋਜ ਖੁਜਾਈਆ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਈਆ। ਨੌ ਖੰਡ ਪ੍ਰਿਥਮੀ ਘਰ ਘਰ ਉਡਦੇ ਕਾਂ, ਨਾ ਦੀਸੇ ਕਿਸੇ ਕੋਈ ਸਹਾਈਆ। ਨਾ ਕੋਈ ਦੇਵੇ ਠੰਢੀ ਛਾਂ, ਮਾਵਾਂ ਪੁੱਤਰਾਂ ਹੋਏ ਜੁਦਾਈਆ। ਗੁਰਮੁਖ ਸਾਚੇ ਸੰਤ ਜਨਾਂ ਹਰਿ ਸਾਚਾ ਰਿਹਾ ਜਣਾ, ਗੁਰ ਚਰਨ ਸੱਚੀ ਸਰਨਾਈਆ। ਸੰਮਤ ਪੰਦਰਾਂ ਦਏ ਹਿਲਾ, ਅੰਦਰ ਮੰਦਰ ਡੇਰਾ ਢਾਹੀਆ। ਸੰਮਤ ਸੋਲਾਂ ਦਏ ਵਖਾ, ਨੇਤਰ ਨੈਣ ਖੁਲ੍ਹਾਈਆ। ਸੰਮਤ ਸਤਾਰਾਂ ਸੱਥ ਦਏ ਵਿਛਾ, ਧਰਤ ਮਾਤ ਝੋਲੀ ਡਾਹੀਆ। ਸੰਮਤ ਅਠਾਰਾਂ ਦਏ ਰੁੜ੍ਹਾ, ਸਾਗਰ ਸਿੰਧ ਇਕ ਵਹਾਈਆ। ਉਨੀ ਉਨੀਸਾ ਵੇਖ ਵਖਾ, ਅੱਲਾ ਰਾਣੀ ਰਹੀ ਕੁਰਲਾਈਆ। ਜਗਤ ਜਗਦੀਸਾ ਜੋਤ ਜਗਾ, ਬੀਸ ਬੀਸਾ ਕਰੇ ਰੁਸ਼ਨਾਈਆ। ਏਕਾ ਛਤਰ ਸੀਸ ਝੁਲਾ, ਜਗਤ ਜਗਦੀਸ ਆਪ ਅਖਵਾਈਆ। ਰਾਜ ਮੰਤਰ ਦਏ ਬਣਾ, ਨਾਮ ਵਿਧਾਨ ਇਕ ਬਣਾਈਆ। ਪੰਚਮ ਪੰਚਾਂ ਮੁਖ ਰਖਾ, ਪੰਚਮ ਜੋਗ ਕਮਾਈਆ। ਨੌ ਖੰਡ ਪ੍ਰਿਥਮੀ ਦਏ ਵਖਾ, ਦੂਸਰ ਕੋਈ ਨਾ ਹੋਰ ਰਖਾਈਆ। ਸੱਤ ਰੰਗ ਨਿਸ਼ਾਨਾ ਦਏ ਚੜ੍ਹਾ, ਪੰਦਰਾਂ ਕੱਤਕ ਰੁੱਤ ਸੁਹਾਈਆ। ਸੋਹੰ ਅੱਖਰ ਦਏ ਪੜ੍ਹਾ, ਚਾਰ ਵਰਨਾਂ ਇਕ ਪੜ੍ਹਾਈਆ। ਜੈ ਜੈ ਕਾਰਾ ਦਏ ਕਰਾ, ਏਕਾ ਨਾਅਰਾ ਲਾਈਆ। ਆਪ ਆਪਣਾ ਲਏ ਉਪਾ, ਜੋਤੀ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਜੋਤੀ ਇਕ ਜਗਾ, ਅੰਧ ਅੰਧੇਰ ਮਿਟਾਈਆ। ਸਾਚਾ ਸਗਨ ਆਪ ਮਨਾ, ਇਕ ਇਕੇਲਾ ਖ਼ੁਸ਼ੀ ਮਨਾਈਆ। ਕਾਇਆ ਚੋਲੀ ਰੰਗ ਰੰਗਾ, ਸਾਚਾ ਬਸਤਰ ਤਨ ਪਹਿਨਾਈਆ। ਨਾਮ ਮਰਦੰਗਾ ਇਕ ਵਜਾ, ਏਕਾ ਰਾਗ ਸੁਣਾਈਆ। ਏਕਾ ਧਾਮ ਦਏ ਬਹਾ, ਸਾਚਾ ਤਾਲ ਇਕ ਸੁਹਾਈਆ। ਆਤਮ ਗੰਗ ਦਏ ਨੁਹਾ, ਅੱਠ ਸੱਠ ਮਾਣ ਗਵਾਈਆ। ਦਿਹੁਰਾ ਮੰਦਰ ਮਸੀਤ ਗੁਰਦਵਾਰਾ ਨਾ ਦਿਸੇ ਕੋਈ ਥਾਂ, ਨਾ ਕੋਈ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਤੇਰਾ ਨਾਂ, ਨੌ ਖੰਡ ਪ੍ਰਿਥਮੀ ਰਹੀ ਗਾਈਆ। ਸੱਤਾਂ ਦੀਪਾਂ ਆਪ ਸੁਣਾ, ਸਤਿ ਸੰਤੋਖ ਧੀਰਜ ਆਪ ਦਵਾਈਆ। ਬ੍ਰਹਮਾ ਸ਼ਿਵ ਦਏ ਉਠਾ, ਸੁਰਪਤ ਰਹਿਣ ਨਾ ਪਾਈਆ। ਗੁਰਮੁਖ ਸਾਚੇ ਦਏ ਜਗਾ, ਆਪ ਆਪਣਾ ਸ਼ਬਦ ਜਣਾਈਆ। ਏਕਾ ਅੱਖਰ ਰਿਹਾ ਸੁਣਾ, ਆਪ ਆਪਣੀ ਦਇਆ ਕਮਾਈਆ। ਚਾਰ ਵੇਦ ਨਾ ਕੋਈ ਬਣਾ, ਨਾ ਕੋਈ ਰਚਨ ਰਚਾਈਆ। ਛੱਤੀਆਂ ਜੁਗ ਦਏ ਮਿਟਾ, ਨਿਹਕਲੰਕਾ ਨਾਉਂ ਰਖਾਈਆ। ਵ ਹ ਗ ਰ ਵਾਹਿਗੁਰੂ ਵਾਹਿਗੁਰੂ ਵੇਖ ਵਖਾ, ਵੇਖਣ ਵਾਲਾ ਆਪ ਹੋ ਜਾਈਆ। ਨੌ ਨੌਂ ਜੁਗ ਲੇਖ ਲਿਖਾ, ਚਾਰੇ ਜੋੜ ਜੁੜਾਈਆ। ਨਾਨਕ ਗੋਬਿੰਦ ਹੋ ਸਹਾ, ਸਿਰ ਆਪਣਾ ਹੱਥ ਰਖਾਈਆ। ਅੰਤਮ ਮੇਲਾ ਲਏ ਮਿਲਾ, ਆਪ ਆਪਣੇ ਰੰਗ ਰੰਗਾਈਆ। ਚਾਰ ਯਾਰ ਸੰਗ ਮੁਹੰਮਦ ਦਏ ਮਿਟਾ, ਮੇਟੇ ਝੂਠੀ ਸ਼ਾਹੀਆ। ਅੱਲਾ ਰਾਣੀ ਜਾਏ ਮੁਖ ਛੁਪਾ, ਲਾਲ ਚੁੰਨੀ ਸੀਸ ਰਖਾਈਆ। ਮੁਸਲਿਮ ਸੁੰਨੀ ਨਾ ਕੋਈ ਰਿਹਾ ਜਣਾ, ਐਲੀ ਅੱਲਾ ਨਾ ਕੋਈ ਜਣਾਈਆ। ਪੰਡਤ ਪਾਂਧਾ ਨਾ ਰਿਹਾ ਕੋਈ ਪੜ੍ਹਾ, ਮਸਤਕ ਤਿਲਕ ਨਾ ਕੋਈ ਲਗਾਈਆ। ਸ਼ਿਵ ਸ਼ੰਕਰ ਤ੍ਰਿਸੂਲ ਨਾ ਰਿਹਾ ਵਖਾ, ਬਾਸ਼ਕ ਤਸ਼ਕ ਨਾ ਗਲ ਲਟਕਾਈਆ। ਗਣਪਤ ਗਣੇਸ਼ ਨਾ ਕੋਈ ਰਿਹਾ ਮਨਾ, ਨਾ ਕੋਈ ਸੀਸ ਝੁਕਾਈਆ। ਆਦਿ ਸ਼ਕਤ ਅੰਤ ਨਾ ਮੰਗੇ ਕੋਈ ਦੁਆ, ਗਦਾ ਚੱਕਰ ਨਾ ਕੋਈ ਹੱਥ ਉਠਾਈਆ। ਬੁਤ ਸਿਲਾ ਨਾ ਕੋਈ ਮਨਾ, ਨਾ ਕੋਈ ਪੂਜੇ ਪੂਜ ਪੁਜਾਈਆ। ਰਾਮ ਕ੍ਰਿਸ਼ਨ ਨਾ ਕੋਈ ਧਿਆ, ਗੀਤਾ ਗਿਆਨ ਨਾ ਕੋਈ ਜਣਾਈਆ। ਅੰਜੀਲ ਕੁਰਾਨ ਨਾ ਕੋਈ ਸਿਖਾ, ਈਸਾ ਮੂਸਾ ਬੈਠੇ ਮੁਖ ਛੁਪਾਈਆ। ਖਾਣੀ ਬਾਣੀ ਨਾ ਬਣੇ ਕਿਸੇ ਦੀ ਮਾਂ, ਸਾਚਾ ਸੀਰ ਨਾ ਕੋਈ ਪਿਲਾਈਆ। ਵਰਨ ਬਰਨ ਨਾ ਜਾਣੇ ਕੋਈ ਥਾਂ, ਊਚ ਨੀਚ ਨਾ ਕੋਈ ਸਹਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਕਰੇ ਧਿਆਨ, ਦਰ ਦਰ ਫਿਰਨ ਦੇਣ ਦੁਹਾਈਆ। ਕਲਜਗ ਅੰਤਮ ਵੇਖੇ ਮਾਰ ਧਿਆਨ, ਚਾਰੋਂ ਕੁੰਟ ਅੰਧੇਰੀ ਛਾਈਆ। ਜੂਠ ਝੂਠ ਖ਼ਾਕ ਰਹੀ ਛਾਨ, ਸਚ ਵਸਤ ਹੱਥ ਨਾ ਆਈਆ। ਲੋਭ ਮੋਹ ਹੰਕਾਰਾ ਆਪਣਾ ਕੀਤਾ ਪਾਣ, ਕਾਮ ਕਰੋਧ ਪਈ ਲੜਾਈਆ। ਮਨਮਤ ਜੀਵ ਸਰਬ ਪਛਤਾਨ, ਮਨਮੁਖਾਂ ਨਾ ਕੋਈ ਸਹਾਈਆ। ਰਾਏ ਧਰਮ ਵੇਖੇ ਮਾਰ ਧਿਆਨ, ਲੱਖ ਚੁਰਾਸੀ ਵੇਖੇ ਵੇਖ ਵਖਾਈਆ। ਲਾੜੀ ਮੌਤ ਨੌਜਵਾਨ, ਹੱਥੀਂ ਮਹਿੰਦੀ ਰਹੀ ਲਾਈਆ। ਧਰਮ ਰਾਏ ਦੀ ਸਚ ਸਪੁੱਤਰੀ ਇਕ ਰਕਾਨ, ਦਰ ਮੰਗਣ ਪ੍ਰਭ ਦਵਾਰੇ ਆਈਆ। ਪ੍ਰਭ ਅਬਿਨਾਸ਼ੀ ਕਰ ਧਿਆਨ, ਲੱਖ ਚੁਰਾਸੀ ਵੇਖ ਵਖਾਈਆ। ਮਨਮੁਖ ਜੀਵ ਜਗਤ ਸ਼ੈਤਾਨ, ਲੱਖ ਚੁਰਾਸੀ ਤੇਰਾ ਕੰਤ ਬਣਾਈਆ। ਹੱਥੀਂ ਬੰਨ੍ਹ ਜਾ ਜਾ ਗਾਨ, ਏਕਾ ਗਾਨਾ ਹੱਥ ਫੜਾਈਆ। ਪੰਜ ਵਿਕਾਰਾ ਵਜਾਏ ਤਾਲ ਤਾਨ, ਘਰ ਘਰ ਰਹੀ ਨਾਚ ਵਖਾਈਆ। ਮਨ ਮਤ ਬੁਧ ਹੋਈ ਹੈਰਾਨ, ਸੰਮਤ ਚੌਦਾਂ ਪਈ ਲੜਾਈਆ। ਚਿਤਰ ਗੁਪਤ ਮੰਗੇ ਦਾਨ, ਆਪਣਾ ਲੇਖਾ ਰਿਹਾ ਲਿਖਾਈਆ। ਕਲਜੁਗ ਜੀਵ ਸਰਬ ਸ਼ਰਮਾਨ, ਨੇਤਰ ਨੈਣ ਨਾ ਕੋਈ ਉਠਾਈਆ। ਭਾਰਤ ਖੰਡ ਮੰਗੇ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਇਲਾਬੁਤ ਵੇਖ ਮੈਦਾਨ, ਏਕਾ ਧਾਮ ਸੁਹਾਈਆ। ਕੇਤਮਾਲ ਚੜ੍ਹੇ ਅਸਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਲਹੂ ਮਿਝ ਵਹੇ ਘਾਣ, ਕਾਲਕਾ ਆਪਣਾ ਰੰਗ ਚੜ੍ਹਾਈਆ। ਸ਼ਬਦ ਖੰਡਾ ਤੇਜ ਕਿਰਪਾਨ, ਗੁਰ ਗੋਬਿੰਦਾ ਰਿਹਾ ਚਮਕਾਈਆ। ਕਾਇਆ ਗਾਤਰਾ ਵੇਖ ਮਿਆਨ, ਆਪਣੇ ਅੰਦਰ ਆਪ ਮਿਟਾਈਆ। ਸੋਹੰ ਲਾਏ ਤਿੱਖੀ  (ਬਾਨ), ਦੋ ਧਾਰਾ ਆਪ ਬੰਧਾਈਆ। ਕਲਗੀ ਤੋੜਾ ਵੇਖ ਨਿਸ਼ਾਨ, ਜਗਤ ਜਗਦੀਸ ਸੀਸ ਚਮਕਾਈਆ। ਹੋਏ ਵਿਛੋੜਾ ਗੋਪੀ ਕਾਹਨ, ਮੰਡਲ ਰਾਸ ਨਾ ਕੋਇ ਰਚਾਈਆ। ਨਾਨਕ ਪਾਇਆ ਪਦ ਨਿਰਬਾਨ, ਹਰਿ ਭਗਤਨ ਰੂਪ ਸਮਾਈਆ। ਮਨਮੁਖ ਭੁੱਲੇ ਜੀਵ ਨਾਦਾਨ, ਹਰਿ ਕਾ ਨਾਉਂ ਗਏ ਭੁਲਾਈਆ। ਰਾਗ ਛਤੀਸਾ ਬਹਿ ਬਹਿ ਗਾਣ, ਭੇਵ ਅਭੇਦਾ ਭੇਵ ਨਾ ਰਾਈਆ। ਅੰਤਮ ਕੀਤਾ ਆਪਣਾ ਪਾਣ, ਅਛਲ ਅਛੇਦਾ ਛਲ ਕਰਾਈਆ। ਬੀਸ ਬੀਸਾ ਵੇਖੇ ਮਾਰ ਧਿਆਨ, ਆਪ ਆਪਣੀ ਕਲ ਵਰਤਾਈਆ। ਇਕ ਇਕੀਸਾ ਝੁੱਲੇ ਨਿਸ਼ਾਨ, ਹਰਿ ਸਾਚਾ ਰਿਹਾ ਝੁਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨੌ ਖੰਡ ਪ੍ਰਿਥਮੀ ਇਕ ਪੜ੍ਹਾਈਆ। ਸੰਮਤ ਵੀਹ ਸੌ ਇੱਕੀ ਪਹਿਲੀ ਚੇਤਰ, ਹਰਿ ਆਪਣਾ ਆਪ ਵਿਚਾਰਨਾ। ਨੌ ਖੰਡ ਪ੍ਰਿਥਮੀ ਤੇਰਾ ਏਕਾ ਖੇਤਰ, ਏਕਾ ਬੰਨ੍ਹੇ ਧਾਰਨਾ। ਏਕਾ ਨੈਣ ਏਕਾ ਨੇਤਰ, ਏਕਾ ਅੱਖ ਉਘਾੜਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਸੂਰੇ ਸਰਬੰਗ, ਸ੍ਰਿਸ਼ਟ ਸਬਾਈ ਸਾਚਾ ਚਾੜ੍ਹਨਾ। ਸ੍ਰਿਸ਼ਟ ਸਬਾਈ ਚਾੜ੍ਹੇ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਸਤਿਗੁਰ ਮੰਗੀ ਸਾਚੀ ਮੰਗ, ਦਾਤਾ ਦਾਨੀ ਦਾਨ ਭਿਛਿਆ ਝੋਲੀ ਪਾਇੰਦਾ। ਸੰਤ ਸੁਹੇਲੇ ਸਾਚੇ ਰੰਗ, ਅੰਗੀਕਾਰ ਇਕ ਅਖਵਾਇੰਦਾ। ਸ਼ਬਦ ਵਖਾਏ ਇਕ ਤਰੰਗ, ਚਾਰੋਂ ਕੁੰਟ ਦੁੜਾਇੰਦਾ। ਜੈ ਜੈਕਾਰ ਹੋਏ ਵਰਭੰਡ, ਬ੍ਰਹਿਮੰਡ ਆਪ ਕਰਾਇੰਦਾ। ਆਪਣੀ ਵੰਡਾ ਆਪੇ ਵੰਡ, ਵੰਡਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਿਵਸ ਸਚ ਦਿਹਾੜਾ ਆਪਣਾ ਆਪ ਮਨਾਇੰਦਾ। ਪਹਿਲੀ ਚੇਤਰ ਸਚ ਦਿਹਾੜਾ, ਹਰਿ ਏਕਾ ਏਕ ਰਖਾਇਆ। ਨੌ ਖੰਡ ਪ੍ਰਿਥਮੀ ਵੇਖੇ ਜੰਗਲ ਜੂਹ ਉਜਾੜ ਪਹਾੜਾਂ, ਜਲਾਂ ਥਲਾਂ ਫੇਰਾ ਪਾਇਆ। ਲੱਖ ਚੁਰਾਸੀ ਵੇਖੇ ਬਹੱਤਰ ਨਾੜਾਂ, ਅੰਦਰ ਮੰਦਰ ਡੇਰਾ ਲਾਇਆ। ਸਚ ਧਰਮ ਰਚਾਏ ਇਕ ਅਖਾੜਾ, ਏਕਾ ਧਾਰ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਾਰਾਂ ਹਾੜਾ ਖ਼ੁਸ਼ੀ ਮਨਾਇਆ। ਸਤਾਰਾਂ ਹਾੜ ਹੋਏ ਸੁਭਾਗ, ਲੋਕਮਾਤ ਖ਼ੁਸ਼ੀ ਮਨਾਈਆ। ਜੋਤੀ ਦੀਪਕ ਜਗੇ ਚਿਰਾਗ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਮਾਇਆ ਮਮਤਾ ਬੁਝੇ ਤ੍ਰਿਸ਼ਨਾ ਆਗ, ਹਉਮੇ ਹੰਗਤਾ ਰੋਗ ਗਵਾਈਆ। ਹੰਸ ਬਣਾਏ ਫੜ ਫੜ ਕਾਗ, ਏਕਾ ਸਾਚੀ ਚੋਗ ਚੁਗਾਈਆ। ਚਰਨ ਧੂੜੀ ਸਾਚਾ ਮਜਨ ਮਾਘ, ਸੰਤ ਸੁਹੇਲੇ ਆਪ ਤਰਾਈਆ। ਕਲਜੁਗ ਜੂਠਾ ਝੂਠਾ ਧੋਵੇ ਦਾਗ਼ ਸਚ ਸੁੱਚ ਆਪ ਵਰਤਾਈਆ। ਮਾਇਆ ਡੱਸੇ ਨਾ ਡੱਸਣੀ ਨਾਗ, ਦੁਰਮਤ ਮੈਲ ਧਵਾਈਆ। ਆਪ ਆਪਣੇ ਹੱਥ ਰੱਖੇ ਵਾਗ, ਚਾਰੋਂ ਕੁੰਟ ਫੇਰਾ ਪਾਈਆ। ਆਪੇ ਸੋਇਆ ਆਪੇ ਗਿਆ ਜਾਗ, ਜਾਗਣਹਾਰਾ ਆਪ ਅਖਵਾਈਆ। ਹਾੜ ਸਤਾਰਾਂ ਵਡ ਵਡ ਭਾਗ, ਸਤਿਜੁਗ ਤੇਰਾ ਸਾਚਾ ਸੰਮਤ ਰਿਹਾ ਚੜ੍ਹਾਈਆ। ਸਾਚਾ ਸੰਮਤ ਆਪ ਚੜ੍ਹਾਏ, ਇੱਕੀ ਏਕਾ ਏਕੰਕਾਰਿਆ। ਏਕਾ ਰੰਗਤ ਨਾਮ ਰੰਗਾਏ, ਮਿਟ ਨਾ ਜਾਏ ਵਿਚ ਸੰਸਾਰਿਆ। ਸਾਚੀ ਸੰਗਤ ਸੰਗ ਨਿਭਾਏ, ਏਕਾ ਦੂਜਾ ਭਉ ਨਿਵਾਰਿਆ। ਦੂਜਾ ਦਰ ਨਾ ਕੋਈ ਮੰਗਣ ਜਾਏ, ਨਾ ਕੋਈ ਬਣੇ ਮਾਤ ਭਿਖਾਰਿਆ। ਸੋਹੰ ਕੰਗਣ ਤਨ ਪਹਿਨਾਏ, ਆਪੇ ਕਰੇ ਮਾਤ ਰਖਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਦਿਵਸ ਵਿਚਾਰਿਆ। ਹਾੜ ਸਤਾਰਾਂ ਸਤਿ ਸੰਤੋਖ, ਪ੍ਰਭ ਏਕਾ ਏਕ ਰਖਾਇਆ। ਸਤਿਜੁਗ ਤੇਰੀ ਸਾਚੀ ਮੋਖ, ਸੋਹੰ ਚੰਦ ਧਰਾਇਆ। ਗੁਰ ਸੰਗਤ ਮਿਟੇ ਜਗਤ ਦੋਖ, ਕਾਇਆ ਦੁਖੜਾ ਰਹਿਣ ਨਾ ਪਾਇਆ। ਨਾ ਕੋਈ ਹਰਖ ਨਾ ਕੋਈ ਸੋਗ, ਆਲਸ ਨਿੰਦਰਾ ਵਿਚ ਨਾ ਆਇਆ। ਪ੍ਰਭ ਚਰਨ ਨਾ ਹੋਏ ਕਦੇ ਵਿਜੋਗ, ਜਿਸ ਜਨ ਆਪਣਾ ਲੜ ਫੜਾਇਆ। ਜੂਠਾ ਝੂਠਾ ਰਸਨਾ ਭੋਗ, ਜਨ ਭਗਤਾਂ ਦਏ ਤਜਾਇਆ। ਆਪ ਵਖਾਏ ਦਰਸ ਅਮੋਘ, ਦਰ ਦਵਾਰੇ ਫੇਰਾ ਪਾਇਆ। ਸ਼ਬਦ ਚੁਗਾਏ ਸਾਚੀ ਚੋਗ, ਅੰਮ੍ਰਿਤ ਫਲ ਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਸਾਚਾ ਦਿਵਸ ਸੁਹਾਇਆ। ਹਾੜ ਸਤਾਰਾਂ ਦਿਵਸ ਸੁਹੰਜਨਾ, ਹਰਿ ਸਾਚੀ ਜੋਤ ਜਗਾਈਆ। ਮਿਲੇ ਮੇਲ ਪੁਰਖ ਨਿਰੰਜਣਾ, ਗੁਰਮੁਖ ਹੱਥ ਵਡਿਆਈਆ। ਹਰਿ ਦਾਤਾ ਦਰਦ ਦੁੱਖ ਭੈ ਭੰਜਨਾ, ਨੇਤਰ ਅੰਜਨ ਏਕਾ ਪਾਈਆ। ਅਨਹਦ ਤਾਲ ਦਰ ਦਰ ਘਰ ਘਰ ਵੱਜਣਾ, ਪ੍ਰਭ ਸਾਚਾ ਆਪ ਵਜਾਈਆ। ਭਾਂਡਾ ਗੜ੍ਹ ਹੰਕਾਰੀ ਭੱਜਣਾ, ਅੰਦਰ ਮੰਦਰ ਰਹਿਣ ਨਾ ਪਾਈਆ। ਗੁਰ ਸੰਗਤ ਹਰਿ ਚਰਨ ਦਵਾਰੇ ਬਹਿ ਬਹਿ ਸਜਣਾ, ਦਿੱਲੀ ਦਵਾਰੇ ਹੋਏ ਸਹਾਈਆ। ਰਾਸ਼ਟਰਪਤ ਪੜਦਾ ਕਿਸੇ ਨਾ ਕੱਜਨਾ, ਅੰਤਮ ਵੇਲੇ ਮਾਤ ਜੁਦਾਈਆ। ਜੋ ਘੜਿਆ ਸੋ ਭੱਜਣਾ, ਅੰਤ ਰਹਿਣ ਨਾ ਪਾਈਆ। ਉਠ ਜਾਗ ਭਬੀਖਣ ਯਾਰ ਸੱਜਣਾ, ਰਾਮ ਰਘਵੰਸ ਲਹਿਣਾ ਦਏ ਚੁਕਾਈਆ। ਸੰਮਤ ਸੋਲਾਂ ਤਖ਼ਤ ਤਾਜ ਤੱਜਨਾ, ਨਿਹਕਲੰਕ ਇਕ ਸਰਨਾਈਆ। ਬੀਸ ਬੀਸੇ ਇਕ ਨਗਾਰਾ ਵੱਜਣਾ, ਨੌ ਖੰਡ ਪ੍ਰਿਥਮੀ ਰਿਹਾ ਚੁਕਾਈਆ। ਚਾਰ ਵਰਨ ਵਿਖਾਏ ਇਕ ਜਹਾਜ਼ਨਾ, ਲੋਕਮਾਤ ਰਿਹਾ ਚਲਾਈਆ। ਆਪੇ ਸਾਜੇ ਆਪਣਾ ਸਾਜਨਾ, ਆਪ ਆਪੇ ਮੇਟ ਮਿਟਾਈਆ। ਆਪੇ ਸ਼ਾਹ ਆਪੇ ਰਾਜ ਰਾਜਨਾ, ਭੇਖ ਭਿਖਾਰੀ ਆਪ ਅਖਵਾਈਆ। ਆਪੇ ਸੀਸ ਆਪੇ ਤਾਜਨਾ, ਆਪੇ ਚਰਨ ਧੂੜ ਰਮਾਈਆ। ਆਪੇ ਰੱਖਣਹਾਰਾ ਲਾਜਨਾ, ਆਪੇ ਲਜ ਪਤ ਰਿਹਾ ਗਵਾਈਆ। ਜੁਗ ਜੁਗ ਸਵਾਰੇ ਆਪਣਾ ਕਾਜਨਾ, ਨਾ ਕੋਈ ਦੂਸਰ ਸੰਗ ਰਖਾਈਆ। ਕਲਜੁਗ ਅੰਤਮ ਲੋਕਮਾਤ ਭਾਜਨਾ, ਬੈਠਾ ਮੁਖ ਛੁਪਾਈਆ। ਸਤਿਜੁਗ ਸਾਚਾ ਮੰਗੇ ਸਾਚਾ ਦਾਜਨਾ, ਦੋਏ ਜੋੜ ਸੀਸ ਝੁਕਾਈਆ। ਪ੍ਰਭ ਖੇਲੇ ਖੇਲ ਦੇਸ ਮਾਝਨਾ, ਦਿਸ ਕਿਸੇ ਨਾ ਆਈਆ। ਗੁਰ ਗੋਬਿੰਦਾ ਮਾਰੇ ਆਵਾਜ਼ਨਾ, ਆਪ ਆਪਣਾ ਭੇਖ ਵਟਾਈਆ। ਸੋਹੰ ਰੱਖਿਆ ਸਾਚਾ ਤਾਜਨਾ, ਸੋਲਾਂ ਕਲੀਆਂ ਆਸਣ ਲਾਈਆ। ਆਪ ਦੁੜਾਏ ਗਰੀਬ ਨਿਵਾਜਨਾ, ਗਊ ਗਰੀਬਾਂ ਹੋਏ ਸਹਾਈਆ। ਲਹਿਣਾ ਦੇਣਾ ਚੁਕਾਏ ਕੱਲ ਕਿ ਆਜਨਾ, ਆਪਣੇ ਭਾਣੇ ਵਿਚ ਸਮਾਈਆ। ਮਹੱਲ ਅਟੱਲ ਉਚ ਮੁਨਾਰਾ ਅੰਤਮ ਸਭ ਨੇ ਛਾਡਨਾ, ਥਿਰ ਕੋਈ ਰਹਿਣ ਨਾ ਪਾਈਆ। ਸਾਕ ਸੱਜਣ ਸੈਣ ਨਾ ਬੋਲੇ ਕੋਈ ਗਵਾਂਢਨਾ, ਭੈਣ ਭਾਈ ਨਾ ਕੋਈ ਸੰਗ ਨਿਭਾਈਆ। ਮਾਤ ਪਿਤ ਪੂਤ ਨਾ ਮਾਰੇ ਆਵਾਜਨਾ, ਸੋਏ ਉਠ ਉਠ ਧਾਹੀਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜਨ ਭਗਤਾਂ ਰੱਖੇ ਲਾਜਨਾ, ਦਰ ਦਵਾਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦਿਤਾ ਇਕ ਵਰ, ਹਾੜ ਸਤਾਰਾਂ ਨੀਂਹ ਰਖਾਈਆ। ਹਾੜ ਸਤਾਰਾਂ ਚੜ੍ਹਿਆ ਚਾਅ, ਵੀਹ ਸੌ ਇੱਕੀ ਵੱਜੀ ਵਧਾਈਆ। ਸਾਚਾ ਸੰਮਤ ਦਏ ਚੜ੍ਹਾ, ਆਪ ਆਪਣਾ ਨਾਂ ਰਖਾਈਆ। ਸੰਗਤ ਹਰਿ ਸਾਚਾ ਜੋਗ ਕਮਾ, ਰਸਨਾ ਜਿਹਵਾ ਰਹੀ ਗਾਈਆ। ਆਸਣ ਸਿੰਘਾਸਣ ਨਾ ਲਿਆ ਕੋਈ ਵਛਾ, ਚਰਨ ਓਟ ਧਰਾਈਆ। ਬ੍ਰਹਮਾ ਸ਼ਿਵ ਵਿਸ਼ਨ ਨਾ ਲਿਆ ਧਿਆ, ਵੇਦ ਪੁਰਾਨ ਨਾ ਸੁਣੇ ਸੁਣਾਈਆ। ਨਾਨਕ ਗੋਬਿੰਦ ਨਾ ਲਿਆ ਮਨਾ, ਨਾ ਕੋਈ ਬੂਝ ਬੁਝਾਈਆ। ਈਸਾ ਮੂਸਾ ਨਾ ਦਿਸੇ ਖ਼ੁਦਾ, ਖ਼ੁਦੀ ਵਿਚ ਸਮਾਈਆ। ਅਹਿਮਦ ਮੁਹੰਮਦ ਹੋਏ ਜੁਦਾ, ਵੇਲੇ ਅੰਤ ਜੁਦਾਈਆ। ਅੱਲਾ ਰਾਣੀ ਹੋਏ ਜੁਦਾ, ਬਿਸਮਲ ਰੂਪ ਸਮਾਈਆ। ਕਲਜੁਗ ਨਾਤਾ ਤੁੱਟੇ ਨੌ ਨਿਧਾਂ, ਅਠਾਰਾਂ ਸਿਧਾਂ ਨਾ ਸੰਗ ਨਿਭਾਈਆ। ਦੇਵੀ ਦੇਵਤ ਸੁਰ ਨਾ ਫੜੇ ਕੋਈ ਬਾਂਹ, ਲਾਲ ਲਿਲਾਟ ਨਾ ਕੋਈ ਜਗਾਈਆ। ਬਿਨ ਹਰਿ ਪੂਰੇ ਦਿਸੇ ਨਾ ਹੋਰ ਕੋਈ ਥਾਂ, ਇਕ ਇਕੀਸਾ ਰਿਹਾ ਜਣਾਈਆ। ਏਕਾ ਅੱਖਰ ਏਕਾ ਨਾਂ, ਏਕਾ ਕਰੇ ਪੜ੍ਹਾਈਆ। ਧਰਤ ਮਾਤ ਖ਼ੁਸ਼ੀ ਮਨਾਏ ਥਾਂ ਥਾਂ, ਪ੍ਰਭ ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਾੜ ਸਤਾਰਾਂ ਦੇਵੇ ਵਰ, ਹਰਿ ਸੰਗਤ ਵਡ ਵਡਿਆਈਆ। ਹਰਿ ਸੰਗਤ ਸੂਰਜ ਸਾਚਾ ਚੰਨ, ਲੋਕਮਾਤ ਆਪ ਚੜ੍ਹਾਇੰਦਾ। ਲੋਆਂ ਪੁਰੀਆਂ ਧਾਰ ਬੰਨ੍ਹ, ਸੇਵਕ ਸੇਵਾ ਲਾਇੰਦਾ। ਥਿਰ ਘਰ ਵਖਾਏ ਦਇਆ ਕਮਾਏ ਨਾ ਕੋਈ ਛੱਪਰੀ ਨਾ ਕੋਈ ਛੰਨ, ਚਾਰ ਦਿਵਾਰ ਨਾ ਕੋਈ ਬਣਾਇੰਦਾ। ਨਾ ਕੋਈ ਤਤ ਨਾ ਕੋਈ ਮਤ ਨਾ ਦੀਸੇ ਬੁਧ ਮਨ, ਨਾ ਕੋਈ ਵਿਕਾਰ ਰਖਾਇੰਦਾ। ਜਨ ਭਗਤਾਂ ਬੇੜਾ ਆਪੇ ਬੰਨ੍ਹ, ਭਾਰ ਆਪਣੇ ਕੰਧ ਉਠਾਇੰਦਾ। ਮਨਮੁਖਾਂ ਭਾਂਡਾ ਕਾਇਆ ਦੇਵੇ ਭੰਨ, ਰਾਏ ਧਰਮ ਸੇਵ ਕਮਾਇੰਦਾ। ਧਰਮ ਦਵਾਰੇ ਲੱਗੇ ਡੰਨ, ਨਾ ਕੋਈ ਕਿਸੇ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਖੋਲ੍ਹ ਦਰ, ਗੁਰ ਸੰਗਤ ਖੇਲ ਖਿਲਾਇੰਦਾ। ਗੁਰ ਸੰਗਤ ਲਿਖਿਆ ਲੇਖ ਕਰਤਾਰ, ਆਪਣੇ ਹੱਥ ਰਖਾਇਆ। ਕਲਜੁਗ ਮਿਟੇ ਅੰਧ ਅੰਧਿਆਰ, ਸਤਿਜੁਗ ਸਾਚਾ ਚੰਨ ਚੜ੍ਹਾਇਆ। ਸੰਮਤ ਇੱਕੀ ਕਰ ਪਿਆਰ, ਏਕਾ ਇੱਕੀ ਦਏ ਪਾਇਆ। ਸਾਚੀ ਸਿੱਖੀ ਵਿਚ ਸੰਸਾਰ, ਧਾਰੋਂ ਤਿੱਖੀ ਦਏ ਚਲਾਇਆ। ਵਾਲੋਂ ਨਿੱਕੀ ਲੇਖ ਲਿਖਾਰ, ਗੋਬਿੰਦ ਸੇਵਾ ਲਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪਣੇ ਨੇਤਰ ਪੇਖ, ਸੰਮਤ ਚੌਦਾਂ ਵੇਖ ਵਖਾਇਆ। ਨਾ ਕੋਈ ਜਾਣੇ ਧਾਰੀ ਕੇਸ, ਭਰਮ ਭੁਲਾਏ ਮੂੰਡ ਮੁੰਡਾਇਆ। ਆਪੇ ਦਾਤਾ ਦਾਨੀ ਜੋਧਾ ਸੂਰਬੀਰ ਦਸ ਦਸਮੇਸ਼, ਆਪ ਆਪਣਾ ਰੂਪ ਵਟਾਇਆ। ਸੇਵ ਲਗਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਦਰਵੇਸ਼ ਰਖਾਇਆ। ਕਲਜੁਗ ਤੇਰਾ ਅੰਤਮ ਵੇਸ, ਹਰਿ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਾੜ ਸਤਾਰਾਂ ਜਗਤ ਵਿਹਾਰਾ ਏਕਾ ਏਕ ਕਰਾਇਆ। ਜਗਤ ਵਿਹਾਰਾ ਸਾਚੀ ਰੀਤ, ਏਕਾ ਏਕ ਕਰਾਈਆ। ਨਾ ਕੋਈ ਦਿਹੁਰਾ ਮੰਦਰ ਮਸੀਤ, ਸ਼ਿਵਦਵਾਲਾ ਮੱਠ ਨਾ ਕੋਈ ਬਣਾਈਆ। ਨਾ ਕੋਈ ਗੁਰੂਦਵਾਰਾ ਦਿਸੇ ਜਗਤ ਅਨਡੀਠ, ਨਾ ਕੋਈ ਮੱਠ ਵਖਾਈਆ। ਏਕਾ ਨਾਮ ਹਰਿ ਹਰਿ ਚਾਰ ਵਰਨ ਦਿਸਾਏ ਮੀਠ, ਰਸ ਮਿੱਠਾ ਇਕ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਾੜ ਸਤਾਰਾਂ ਜੋਤ ਜਗਾਈਆ। ਹਾੜ ਸਤਾਰਾਂ ਜਗਤ ਅਵੱਲਾ, ਹਰਿ ਏਕਾ ਏਕ ਰਖਾਇਆ। ਹਰਿ ਸੰਗਤ ਵਸਾਇਆ ਸਚ ਮਹੱਲਾ, ਨੌ ਦਵਾਰਾ ਖੋਲ੍ਹ ਵਖਾਇਆ। ਅੰਦਰ ਬੈਠਾ ਇਕ ਇਕੱਲਾ, ਘਰ ਦਸਵੇਂ ਡੇਰਾ ਲਾਇਆ। ਸਦਾ ਸਹਾਈ ਨਿਹਚਲ ਧਾਮ ਅਟੱਲਾ, ਥਿਰ ਘਰ ਰਿਹਾ ਦਿਸਾਇਆ। ਆਪੇ ਫਲਿਆ ਆਪੇ ਫੁੱਲਾ, ਫਲ ਫੁਲਵਾੜੀ ਮਾਤ ਲਗਾਇਆ। ਕਲਜੁਗ ਤੇਰਾ ਬੂਟਾ ਹੁੱਲਾ, ਅੰਤਮ ਫਲ ਰਹਿਣ ਨਾ ਪਾਇਆ। ਜਨ ਭਗਤਾਂ ਮਿਲਿਆ ਕੰਤ ਕੰਤੂਹਲਾ, ਨਾਮ ਝੁਲਾਏ ਸਾਚਾ ਝੂਲਾ, ਦੋ ਜਹਾਨਾਂ ਪਾਰ ਕਰਾਇਆ। ਆਪ ਚੁਕਾਏ ਜੁਗ ਜੁਗ ਜੁਗ ਲਹਿਣਾ ਦੇਣਾ ਮੂਲਾ, ਲਹਿਣਾ ਦੇਣਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਵੇਖ ਘਰ, ਹਰਿ ਸੰਗਤ ਜੋੜ ਜੁੜਾਇਆ। ਹਰਿ ਸੰਗਤ ਜੋੜੀ ਸਾਚੀ ਜੋੜ, ਪ੍ਰਭ ਆਪਣੇ ਚਰਨ ਜੁੜਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸਾਚਾ ਰਾਹ ਵਖਾਇੰਦਾ। ਲੋਕਮਾਤ ਆਪੇ ਗਿਆ ਬਹੁੜ, ਆਪ ਆਪਣਾ ਭੇਖ ਵਟਾਇੰਦਾ। ਆਪੇ ਹੋਏ ਬ੍ਰਹਿਮਣ ਗੌੜ, ਪੂਤ ਸਪੂਤਾ ਆਪ ਅਖਵਾਇੰਦਾ। ਆਪ ਉਠਾਏ ਨੀਲੇ ਪੌੜ, ਪਹਿਲਾ ਪੌੜਾ ਆਪ ਟਿਕਾਇੰਦਾ। ਸੰਬਲ ਨਗਰੀ ਨਾ ਕੋਈ ਜਾਣੇ ਲੰਮਾ ਚੌੜ, ਗੁਰ ਗੋਬਿੰਦ ਜੋਤ ਜਗਾਇੰਦਾ। ਲੱਖ ਚੁਰਾਸੀ ਵੇਖੇ ਪਰਖੇ ਮਿਠਾ ਕੌੜ, ਨੌ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਜਨ ਭਗਤਾਂ ਆਤਮ ਅੰਤਰ ਲੱਗੀ ਔੜ, ਏਕਾ ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਤੇਰੀ ਧਾਰ ਲੋਕਮਾਤ ਆਪ ਚਲਾਇੰਦਾ। ਲੋਕਮਾਤ ਚਲੀ ਧਾਰ, ਹਰਿ ਸਾਚੇ ਆਪ ਚਲਾਈਆ। ਨਾ ਕੋਈ ਦੀਵਾ ਨਾ ਕੋਈ ਬਾਤੀ, ਨਾ ਕੋਈ ਤੇਲ ਰਖਾਈਆ। ਨਾ ਕੋਈ ਤੀਰਥ ਨਾ ਕੋਈ ਤਾਟੀ, ਨਾ ਕੋਈ ਘਾਟ ਜਣਾਈਆ। ਨਾ ਕੋਈ ਪੂਜਾ ਨਾ ਕੋਈ ਪਾਠੀ, ਨਾ ਕੋਈ ਧਿਆਨ ਲਗਾਈਆ। ਨਾ ਕੋਈ ਵਸਤ ਨਾ ਕੋਈ ਹਾਟੀ, ਨਾ ਕੋਈ ਹੱਟ ਖੁਲ੍ਹਾਈਆ। ਜਨ ਭਗਤਾਂ ਬੰਨ੍ਹੇ ਚਰਨ ਪ੍ਰੀਤੀ ਸਾਚਾ ਨਾਤੀ, ਨਾ ਕੋਈ ਤੋੜ ਤੁੜਾਈਆ। ਨਾ ਕੋਈ ਜਾਣੇ ਜ਼ਾਤੀ ਪਾਤੀ, ਊਚ ਨੀਚ ਨਾ ਕੋਈ ਵਖਾਈਆ। ਲਹਿਣਾ ਦੇਣ ਚੁਕਾਏ ਆਨ ਬਾਟੀ, ਮਾਤ ਗਰਭ ਫੰਦ ਕਟਾਈਆ। ਆਤਮ ਸੇਜ ਵਖਾਏ ਇਕ ਘਾਟੀ, ਪਲੰਘ ਰੰਗੀਲਾ ਇਕ ਵਛਾਈਆ। ਹਰਿਜਨ ਮੇਲਾ ਆਪ ਕਰਾਏ ਪਾਰ ਕਰਾਏ ਔਖੀ ਘਾਟੀ, ਗੁਰ ਚੇਲਾ ਏਕਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਦਏ ਵਰ, ਸੰਮਤ ਇੱਕੀ ਵਡ ਵਡਿਆਈਆ। ਸੰਮਤ ਇਕੀ ਸਦਾ ਸੁਹਾਗ, ਹਰਿ ਸਾਚਾ ਕੰਤ ਹੰਢਾਇਆ। ਲੱਖ ਚੁਰਾਸੀ ਉਪਜੇ ਇਕ ਵੈਰਾਗ, ਏਕਾ ਚੋਟ ਲਗਾਇਆ। ਆਪੇ ਧੋਏ ਦੁਰਮਤ ਦਾਗ਼, ਅੰਮ੍ਰਿਤ ਮੇਘ ਬਰਸਾਇਆ। ਆਪ ਉਪਜਾਏ ਆਪਣਾ ਰਾਗ, ਅਨਹਦ ਤਾਲ ਵਜਾਇਆ। ਰਸਨਾ ਨਾ ਲਾਏ ਕੋਈ ਸਵਾਦ, ਏਕਾ ਹਰਿ ਹਰਿ ਜਿਹਵਾ ਗਾਇਆ। ਮਿਲੇ ਮੇਲ ਹਰਿ ਮਾਧਵ ਮਾਧ, ਮੇਲ ਮਿਲਾਵਾ ਆਪ ਕਰਾਇਆ। ਜਨ ਭਗਤਾਂ ਦੇਵੇ ਸਾਚੀ ਦਾਦ, ਧੁਰਦਰਗਾਹੀ ਲੈ ਕੇ ਆਇਆ। ਸੱਤਾਂ ਦੀਪਾਂ ਸੁਣੇ ਆਪ ਫਰਿਆਦ, ਦਿੱਲੀ ਦਵਾਰੇ ਤਖ਼ਤ ਸੁਹਾਇਆ। ਸ਼ਬਦ ਜਣਾਏ ਬੋਧ ਅਗਾਧ, ਨੌ ਖੰਡ ਪ੍ਰਿਥਮੀ ਆਪ ਜਣਾਇਆ। ਭਗਤ ਸੁਹੇਲੇ ਲਏ ਲਾਧ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਾੜ ਸਤਾਰਾਂ ਇਕ ਮਰਦੰਗ ਵਜਾਇਆ। ਇਕ ਮਰਦੰਗ ਵੱਜੇ ਢੋਲ, ਹਰਿ ਸਾਚੇ ਆਪ ਵਜਾਵਣਾ। ਨੌ ਖੰਡ ਪ੍ਰਿਥਮੀ ਦਵਾਰਾ ਏਕਾ ਖੋਲ੍ਹ, ਏਕਾ ਰਾਹ ਵਖਾਵਣਾ। ਸੁੱਤਾ ਰਹੇ ਨਾ ਕੋਈ ਅਨਭੋਲ, ਹਰਿ ਸ਼ਬਦੀ ਆਪ ਜਗਾਵਣਾ। ਸੋਹੰ ਕੰਡਾ ਤੋਲੇ ਪੂਰੇ ਤੋਲ, ਨਾ ਕੋਈ ਦਮੜਾ ਹੋਰ ਬੰਧਾਵਣਾ। ਏਕਾ ਸ਼ਬਦ ਸੁਣਾਏ ਸਾਚਾ ਬੋਲ, ਜੈ ਜੈਕਾਰ ਆਪ ਕਰਾਵਣਾ। ਸ੍ਰਿਸ਼ਟ ਸਬਾਈ ਜਾਏ ਮੌਲ, ਆਪ ਆਪਣੇ ਵਿਚ ਸਮਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਸੰਮਤ ਇੱਕੀ ਨੌ ਖੰਡ ਪ੍ਰਿਥਮੀ ਤੇਰੀ ਸਿੱਖੀ ਸਾਚੀ ਸਿਖਿਆ ਇਕ ਸਿਖਾਵਣਾ। ਸਾਚੀ ਸਿੱਖੀ ਨੌ ਖੰਡ, ਹਰਿ ਆਪਣੀ ਆਪ ਬਣਾਇੰਦਾ। ਆਪੇ ਵੰਡਣਹਾਰਾ ਵੰਡ, ਨਾ ਕੋਈ ਦੂਸਰ ਸੰਗ ਰਖਾਇੰਦਾ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਆਪ ਜਣਾਇੰਦਾ। ਲੱਖ ਗਿਆਰਾਂ ਵਿਚ ਬ੍ਰਹਿਮੰਡ, ਹਰਿ ਜੋਤੀ ਨੂਰ ਜਗਾਇੰਦਾ। ਪਾਪ ਪੁੰਨ ਨਾ ਕੋਈ ਚੁੱਕੇ ਸੀਸ ਪੰਡ, ਨਾ ਕੋਈ ਅਹਿਸਾਨ ਯਤਲਾਇੰਦਾ। ਨਾ ਕੋਈ ਸੁਹਾਗਣ ਨਾ ਕੋਈ ਦਿਸੇ ਰੰਡ, ਨੇਤਰ ਨੀਰ ਨਾ ਕੋਈ ਵਹਾਇੰਦਾ। ਨਾ ਕੋਈ ਭੇਖ ਨਾ ਪਖੰਡ, ਨਾ ਕੋਈ ਬਸਤਰ ਤਨ ਰਖਾਇੰਦਾ। ਨਾ ਕੋਈ ਪੂਜੇ ਕਰੀਰ ਜੰਡ, ਦੇਵੀ ਇਸ਼ਟ ਨਾ ਕੋਈ ਰਖਾਇੰਦਾ। ਨਾਨਕ ਗੋਬਿੰਦ ਨਾ ਕੋਈ ਸੰਗ, ਨਾ ਕੋਈ ਸੀਸ ਝੁਕਾਇੰਦਾ। ਗੁਰ ਅੰਗਦ ਨਾ ਲਾਏ ਅੰਗ, ਅਮਰਦਾਸ ਰਾਮਦਾਸ ਨਾ ਮੇਲ ਮਿਲਾਇੰਦਾ। ਗੁਰ ਅਰਜਨ ਨਾ ਗਾਏ ਕੋਈ ਛੰਦ, ਹਰਿ ਗੋਬਿੰਦ ਨਾ ਚਰਨ ਰਕਾਬ ਕੋਈ ਟਿਕਾਇੰਦਾ। ਹਰਿਰਾਏ ਨਾ ਬਣੇ ਬਖ਼ਸ਼ੰਦ, ਹਰਿਕ੍ਰਿਸ਼ਨ ਨਾ ਕੋਈ ਮਨਾਇੰਦਾ। ਤੇਗ ਬਹਾਦਰ ਨਾ ਵਾਰੇ ਕੋਈ ਜਿੰਦ, ਨਾ ਕੋਈ ਸੀਸ ਭੇਟ ਚੜ੍ਹਾਇੰਦਾ। ਗੁਰ ਗੋਬਿੰਦ ਨਾ ਕੋਈ ਮਰਗਿੰਦ, ਨਾ ਨੀਲਾ ਨਾਲ ਰਲਾਇੰਦਾ। ਸਭ ਦੀ ਮੇਟੇ ਆਪੇ ਚਿੰਦ, ਆਪ ਆਪਣਾ ਰੂਪ ਵਟਾਇੰਦਾ। ਗੁਰੂਆਂ ਪੀਰਾਂ ਸਾਧਾਂ ਸੰਤਾਂ ਹਰਿ ਬਖ਼ਸ਼ਿੰਦ, ਜੁਗ ਜੁਗ ਦਇਆ ਕਮਾਇੰਦਾ। ਆਪੇ ਹੋਏ ਗੁਣੀ ਗਹਿੰਦ, ਗੁਣਵੰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਸੰਮਤ ਇੱਕੀ ਤੇਰਾ ਰਾਹ ਤਕਾਇੰਦਾ। ਸੰਮਤ ਇੱਕੀ ਰਾਹ ਤੱਕ, ਏਕਾ ਓਟ ਰਖਾਈਆ। ਉਮਤ ਉਮਤੀ ਫਲ ਗਿਆ ਪੱਕ, ਵੇਲਾ ਅੰਤਮ ਆਈਆ। ਦਰ ਪੁਕਾਰ ਸੁਣਾਏ ਅਹਿਨਲ ਹੱਕ, ਏਕਾ ਨਾਅਰਾ ਲਾਈਆ। ਪੀਰ ਪੈਗ਼ੰਬਰ ਔਲੀਏ ਸ਼ੇਖ਼ ਮੁਸਾਇਕ ਨਾ ਕੋਈ ਸਕੇ ਰੱਖ, ਨਾ ਕੋਈ ਹੋਏ ਸਹਾਈਆ। ਇਕ ਦੂਜੇ ਨਾਲੋਂ ਹੋਏ ਵੱਖ, ਪ੍ਰਭ ਸਾਚਾ ਰਿਹਾ ਕਰਾਈਆ। ਉਨੀ ਉਨੀਸਾ ਉਡਣੇ ਕੱਖ, ਮੱਕਾ ਮਦੀਨਾ ਰਹਿਣ ਨਾ ਪਾਈਆ। ਅਰਬ ਅਰਬਾਨੀਆਂ ਦਿਸੇ ਭੱਖ, ਸ਼ਾਹ ਸੁਲਤਾਨੀਆਂ ਨਾ ਕੋਈ ਜਣਾਈਆ। ਦੰਦ ਬਤੀਸਾ ਮਾਰੇ ਝੱਖ, ਸਚ ਵਸਤ ਹੱਥ ਨਾ ਆਈਆ। ਪਰਗਟ ਹੋਏ ਹਰਿ ਪਰਤੱਖ, ਆਪ ਆਪਣੀ ਕਲ ਵਰਤਾਈਆ। ਸਭ ਦੇ ਭਾਂਡੇ ਕੀਤੇ ਸੱਖ, ਹੋਏ ਵਿਛੋੜਾ ਨੂਰ ਅਲਾਹੀਆ। ਧੁਰਦਰਗਾਹੋਂ ਦੇਵੇ ਧੱਕ, ਨਾ ਮਿਲੇ ਸਚ ਮਲਾਹੀਆ। ਸਖੀ ਸਰਵਰ ਦਰ ਰਾਹ ਰਹੇ ਤੱਕ, ਨੇਤਰ ਨੈਣ ਉਠਾਈਆ। ਪੁਰਖ ਅਬਿਨਾਸ਼ੀ ਏਕਾ ਨਕੇਲ ਪਾਏ ਨੱਕ, ਡੋਰ ਆਪਣੇ ਹੱਥ ਰਖਾਈਆ। ਸੰਗ ਮੁਹੰਮਦ ਚਾਰ ਯਾਰ ਗਏ ਥੱਕ, ਉਚੀ ਘਾਟੀ ਨਾ ਕੋਈ ਚੜ੍ਹਾਈਆ। ਲੋਕਮਾਤ ਵੇਖੀ ਝੂਠੀ ਢੱਕ, ਸਿੰਘ ਸ਼ੇਰ ਸ਼ੇਰ ਦਲੇਰ ਅੱਗੇ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਦਿਤਾ ਸੱਚਾ ਵਰ, ਹਾੜ ਸਤਾਰਾਂ ਇਕ ਸਿੰਘਾਸਣ ਲੋਕਮਾਤ ਰਿਹਾ ਵਛਾਈਆ। ਇਕ ਸਿੰਘਾਸਣ ਸ਼ਬਦ ਅਡੋਲ, ਹਰਿ ਆਪਣਾ ਇਕ ਰਖਾਇਆ। ਨੌ ਦਵਾਰੇ ਜਗਤ ਖੋਲ੍ਹ, ਦੂਈ ਦਵੈਤੀ ਪੜਦਾ ਲਾਹਿਆ। ਪਰਗਟ ਹੋਏ ਕਲਾ ਸੋਲ, ਦਵਾਪਰ ਪਾਰ ਕਰਾਇਆ। ਕਲਜੁਗ ਜੀਵ ਸੁੱਤੇ ਅਨਭੋਲ, ਭੇਵ ਕਿਸੇ ਨਾ ਪਾਇਆ। ਅਕਲ ਕਲਾ ਹਰਿ ਰਿਹਾ ਮੌਲ, ਜੋਤ ਸਰੂਪੀ ਜਾਮਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਇੱਕੀ ਏਕਾ ਘਰ ਇਕ ਇਕੱਲਾ ਰਿਹਾ ਵਸਾਇਆ। ਇਕ ਇਕੱਲਾ ਇਕ ਘਰ, ਏਕਾ ਦਰ ਸੁਹਾਇੰਦਾ। ਇਕ ਵਖਾਏ ਸਾਚਾ ਸਰ, ਲੱਖ ਚੁਰਾਸੀ ਆਪ ਨੁਹਾਇੰਦਾ। ਆਪਣੀ ਕਰਨੀ ਆਪੇ ਕਰ, ਸਤਿਜੁਗ ਸਾਚੀ ਕਿਰਤ ਕਮਾਇੰਦਾ। ਧਰਨੀ ਧਰਤ ਧਵਲ ਧਰ, ਸਾਚਾ ਧਰਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਇੱਕੀ ਵੇਖੇ ਸਿੱਖੀ, ਸਾਚੀ ਸਿਖਿਆ ਇਕ ਸਿਖਾਇੰਦਾ। ਭਗਤ ਜਨਾਂ ਹਰ ਹਿਰਦੇ ਵਸ, ਆਪਣੀ ਬੂਝ ਬੁਝਾਈਆ। ਜਗਤ ਨਿਰਾਲਾ ਰਾਹ ਦੱਸ, ਹਰਿ ਹਿਰਦੇ ਵਿਚ ਸਮਾਈਆ। ਤੀਰ ਨਿਰਾਲਾ ਮਾਰੇ ਕਸ, ਤਿੱਖੀ ਧਾਰ ਰਖਾਈਆ। ਮਿਟੇ ਰੈਣ ਅੰਧੇਰੀ ਮੱਸ, ਅੰਧ ਅੰਧੇਰ ਗਵਾਈਆ। ਪਰਕਾਸ਼ ਪਰਕਾਸ਼ ਕੋਟਨ ਰਵ ਸਸ, ਆਪ ਆਪਣਾ ਰਿਹਾ ਵਖਾਈਆ। ਦਰ ਦਵਾਰਾ ਵੇਖੇ ਨੱਸ ਨੱਸ, ਨਰ ਨਰਾਇਣ ਸੇਵ ਕਮਾਈਆ। ਸਿੰਘ ਕਿਸ਼ਨ ਮੇਲਾ ਹੱਸ ਹੱਸ, ਦਸ ਦਸ ਕੱਤਕ ਘਰ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸ਼ਬਦ ਕਰੇ ਕੁੜਮਾਈਆ। ਦਸ ਦਸ ਦਸ ਗੁਰਦੇਵ, ਕੀਮਤ ਕਹੀ ਨਾ ਜਾਈਆ। ਹਰਿਜਨ ਹਰਿ ਹਰਿ ਸਾਚੀ ਸੇਵ, ਆਪਣੀ ਆਪ ਕਮਾਈਆ। ਭੇਵ ਅਭੇਦਾ ਅਲਖ ਅਭੇਵ, ਲੱਖ ਨਾ ਲਖਿਆ ਜਾਈਆ। ਵਡ ਵਡ ਵਡ ਦੇਵੀ ਦੇਵ, ਦੇਵੀ ਦੇਵਾ ਆਪ ਅਖਵਾਈਆ। ਅੰਮ੍ਰਿਤ ਆਤਮ ਫਲ ਖਵਾਏ ਸਾਚਾ ਮੇਵ, ਰੁੱਤ ਬਸੰਤੀ ਇਕ ਸੁਹਾਈਆ। ਹਰਿਜਨ ਗਾਇਆ ਰਸਨਾ ਜਿਹਵ, ਨਾਰੀ ਕੰਤਾ ਮੇਲ ਮਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨ ਕਰਾਵਣਹਾਰ ਹਰ ਘਟ ਥਾਈਂਆ। ਕੱਤਕ ਗਿਆਰਾਂ ਜਾਏ ਉਠ, ਉਠੇ ਉਠ ਬਲ ਧਾਰ। ਪੁਰਖ ਅਬਿਨਾਸ਼ੀ ਆਪੇ ਤੁੱਠ, ਬਖ਼ਸ਼ੇ ਨਾਮ ਅਧਾਰ। ਭਾਂਡੇ ਭੰਨੇ ਜੂਠੇ ਝੂਠ, ਹਉਮੇ ਰੋਗ ਨਿਵਾਰ। ਸਾਚਾ ਲਾਹਾ ਗੁਰਸਿਖ ਸਾਚੇ ਲੈਣ ਲੁੱਟ, ਪੰਚਮ ਮੇਲਾ ਮੀਤ ਮੁਰਾਰ। ਤੀਰ ਨਿਰਾਲਾ ਰਿਹਾ ਛੁੱਟ, ਦੋ ਜਹਾਨੀ ਪਾਵੇ ਸਾਰ। ਠੱਗ ਚੋਰ ਯਾਰ ਪੰਚਮ ਕੱਢੇ ਕੁੱਟ, ਬਖ਼ਸ਼ੇ ਚਰਨ ਪਿਆਰ। ਅੰਮ੍ਰਿਤ ਆਤਮ ਪੀਣਾ ਘੁੱਟ, ਲੇਖਾ ਛੁੱਟੇ ਨੌ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਾਰ। ਹਰਿਜਨ ਸਾਚੇ ਸਚ ਸਲਾਹ, ਏਕਾ ਏਕ ਜਣਾਈਆ। ਚਰਨ ਚਰਨੋਦਕ ਦਏ ਪਿਆ, ਤ੍ਰਿਸ਼ਨਾ ਭੁੱਖ ਮਿਟਾਈਆ। ਏਕਾ ਸ਼ਬਦ ਸਲੋਕ ਦਏ ਸੁਣਾ, ਸਾਜਣ ਸਾਚਾ ਰਾਗ ਅਲਾਈਆ। ਨਾਮ ਵਸਤ ਹਰਿ ਝੋਲੀ ਪਾ, ਲਹਿਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਇਆ ਸੁਤ ਆਪ ਜਗਾਈਆ। ਤੇਜ ਭਾਨ ਕਰ ਧਿਆਨ, ਨੇਤਰ ਨੈਣ ਉਘਾੜ। ਪੁਰਖ ਅਬਿਨਾਸ਼ੀ ਗੁਣ ਨਿਧਾਨ, ਦਰ ਦਵਾਰੇ ਕਰੇ ਪਰਵਾਨ। ਵੇਖ ਵਖਾਏ ਸਚ ਅਖਾੜ, ਮਿਲੇ ਮੇਲ ਗੋਪੀ ਕਾਹਨ। ਆਪ ਵਖਾਏ ਸਚ ਨਿਸ਼ਾਨ ਨੇੜ ਨਾ ਆਏ ਪੰਚਮ ਧਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣ ਆਏ ਜਗਤ ਮੈਦਾਨ। ਸਾਚਾ ਘਰ ਸਾਚਾ ਧਾਮ, ਹਰਿ ਸਾਚੀ ਜੋਤ ਜਗਾਈਆ। ਭਰਮ ਭੂਮਿਕਾ ਇਕ ਅਸਥਾਨ, ਏਕਾ ਰੰਗ ਰੰਗਾਈਆ। ਜੋਤੀ ਨੂਰ ਕੋਟਨ ਭਾਨ, ਆਕਾਸ਼ ਪਰਕਾਸ਼ ਸਮਾਈਆ। ਮਿਲੇ ਮੇਲ ਸ੍ਰੀ ਭਗਵਾਨ, ਸਵਾਸ ਗਰਾਸ ਲੇਖੇ ਲਾਈਆ। ਕਰੇ ਕਰਾਏ ਆਪ ਪਛਾਨ, ਮੰਡਲ ਮੰਡਪ ਰਾਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਞ ਸਵੇਰ ਸਵੇਰ ਸੰਞ ਏਕਾ ਗੁਣ ਗਾਈਆ। ਕਲਜੁਗ ਗੜ੍ਹ ਹੰਕਾਰ, ਵਰਭੰਡ ਸਮਾਇਆ। ਜੂਠਾ ਝੂਠਾ ਮੀਤ ਮੁਰਾਰ, ਸਗਲਾ ਸੰਗ ਰਖਾਇਆ। ਕਾਮ ਕਰੋਧ ਲੋਭ ਮੋਹ ਹੰਕਾਰ, ਏਕਾ ਰੰਗਣ ਰਿਹਾ ਰੰਗਾਇਆ। ਮਾਇਆ ਮਮਤਾ ਕਰ ਪਸਾਰ, ਰਾਜ ਰਾਜਾਨ ਸ਼ਾਹ ਸੁਲਤਾਨ ਕਰੇ ਹਲਕਾਇਆ। ਹਉਮੇ ਹੰਗਤਾ ਰੋਗ ਨਿਵਾਰ, ਮਨਮੁਖ ਜੀਵਾਂ ਆਪ ਕਰਾਇਆ। ਭੁੱਖਾ ਨੰਗਤਾ ਦੁਸ਼ਟ ਦੁਰਾਚਾਰ, ਚਾਰੋਂ ਕੁੰਟ ਫਿਰੇ ਹਲਕਾਇਆ। ਵੇਖ ਵਖਾਣੇ ਮੁਹੰਮਦੀ ਯਾਰ, ਅੰਦਰ ਮੰਦਰ ਡੇਰਾ ਲਾਇਆ। ਕਰੇ ਕਰਾਏ ਖ਼ਬਰਦਾਰ, ਸੋਇਆ ਸੁਤ ਰਿਹਾ ਜਗਾਇਆ। ਏਕਾ ਏਕ ਮਾਤ ਦਵਾਰ, ਹਰਿ ਸ਼ਬਦੀ ਸ਼ਬਦ ਜਣਾਇਆ। ਗੁਰ ਗੋਬਿੰਦਾ ਕਰ ਤਿਆਰ, ਨਾਮ ਖੰਡਾ ਹੱਥ ਫੜਾਇਆ। ਜੋਧਾ ਸੂਰਾ ਵਡ ਬਲਕਾਰ, ਬ੍ਰਹਿਮੰਡਾਂ ਵੇਖ ਵਖਾਇਆ। ਕਲਜੁਗ ਮਿਟੇ ਰੈਣ ਅੰਧੇਰੀ ਅੰਧ ਅੰਧਿਆਰ, ਸਤਿਜੁਗ ਸਾਚਾ ਚੰਦ ਚੜ੍ਹਾਇਆ। ਮਨਮੁਖ ਡੋਬੇ ਵਿਚ ਮੰਝਧਾਰ, ਜੂਠਾ ਝੂਠਾ ਵਹਿਣ ਵਹਾਇਆ। ਸੰਤ ਸੁਹੇਲੇ ਲਾਏ ਪਾਰ, ਬੇੜਾ ਬੰਨ੍ਹਣਹਾਰ ਆਪ ਅਖਵਾਇਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਨਾਮ ਜਪਾਇਆ। ਏਕਾ ਬਸਤਰ ਨਾਮ ਤਨ ਸ਼ਿੰਗਾਰ, ਸਤਿਜੁਗ ਸਾਚਾ ਰਿਹਾ ਕਰਾਇਆ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਜੋੜ ਜੁੜਾਇਆ। ਨੀਲਾ ਘੋੜਾ ਹੋ ਅਸਵਾਰ, ਨੀਲੀ ਛੱਤੋਂ ਬਾਹਰ ਕਰਾਇਆ। ਮਾਰੇ ਪੌੜਾ ਅੱਧ ਵਿਚਕਾਰ, ਦੋ ਧੜ ਸ੍ਰਿਸ਼ਟ ਸਬਾਇਆ। ਬੀਸ ਬੀਸਾ ਰਿਹਾ ਲਲਕਾਰ, ਜਗਤ ਜਗਦੀਸਾ ਆਪ ਅਖਵਾਇਆ। ਇਕ ਇਕੀਸਾ ਏਕੰਕਾਰ, ਇਕ ਇਕੱਲਾ ਹੋਏ ਸਹਾਇਆ। ਲੋਆਂ ਪੁਰੀਆਂ ਬੰਨ੍ਹੇ ਧਾਰ, ਲੋਕਮਾਤ ਰਾਹ ਚਲਾਇਆ। ਗੁਰ ਸੰਗਤ ਤੇਰਾ ਹਰਿ ਪਿਆਰ, ਹਰਿ ਮੰਦਰ ਮੇਲ ਮਿਲਾਇਆ। ਅੱਠ ਸੱਠ ਤੀਰਥ ਹੋਏ ਸ਼ਾਰ, ਨੀਰ ਸੀਰ ਨਾ ਕੋਈ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਦਰ ਖੁਲ੍ਹਾਇਆ। ਏਕਾ ਦਰ ਹਰਿ ਨਿਰੰਕਾਰ, ਚਾਰ ਵਰਨ ਜਣਾਈਆ। ਊਚਾਂ ਨੀਚਾਂ ਕਰ ਪਿਆਰ, ਏਕਾ ਦੂਜਾ ਭਉ ਚੁਕਾਈਆ। ਤੀਜੇ ਮੇਲਾ ਸਾਂਝੇ ਯਾਰ, ਚੌਥੇ ਦਰ ਵੱਜੀ ਵਧਾਈਆ। ਪੰਚਮ ਗਾਇਣ ਵਾਰੋ ਵਾਰ, ਛੇਵੇਂ ਛੱਪਰ ਛੰਨ ਛੁਹਾਈਆ। ਸਤਵੇਂ ਸਤਿ ਪੁਰਖ ਨਿਰੰਜਣ ਇਕ ਆਕਾਰ, ਆਪ ਆਪਣਾ ਰਿਹਾ ਕਰਾਈਆ। ਸੱਤਾਂ ਦੀਪਾਂ ਜੈ ਜੈਕਾਰ, ਲੱਖਣ ਲੇਖਾ ਰਿਹਾ ਲਿਖਾਈਆ। ਕਰੌਚ ਪੁਸ਼ਕਰ ਇਕ ਪਸਾਰ, ਏਕਾ ਜੋਤ ਜਗਾਈਆ। ਜੰਬੂ ਦੀਪ ਜਗਤ ਵਿਹਾਰ, ਪ੍ਰਭ ਆਪਣਾ ਆਪ ਰਖਾਈਆ। ਸਲਮਲ ਤੇਰੀ ਸੁਣ ਪੁਕਾਰ, ਸਤਿ ਸੰਤੋਖ ਝੋਲੀ ਪਾਈਆ। ਸਾਨ ਸੁਹੇਲਾ ਮੀਤ ਮੁਰਾਰ, ਜਗਤ ਵਿਛੋੜਾ ਫੰਦ ਕਟਾਈਆ। ਕੁਸ਼ਾ ਕਰਮ ਕਿਰਤ ਵਿਚਾਰ, ਲਿਖਿਆ ਲੇਖਾ ਦਏ ਮਿਟਾਈਆ। ਸਤਿ ਪੁਰਖ ਨਿਰੰਜਣ ਕਿਰਪਾ ਧਾਰ, ਸਤਿ ਸਤਿਵਾਦੀ ਬਣਤ ਬਣਾਈਆ। ਕੁਲਾਖੰਡ ਹਰਿ ਵੇਖ ਪਸਾਰ, ਗੋਬਿੰਦ ਗੀਤ ਸੁਣਾਈਆ। ਇਲਾਬੁਤ ਤੇਰੀ ਹਾਹਾਕਾਰ, ਅੰਤਮ ਮੇਟ ਮਿਟਾਈਆ। ਕੇਤਮਾਲ ਰੋਵੇ ਜ਼ਾਰੋ ਜ਼ਾਰ, ਭਦਰ ਦੇਵੇ ਦੁਹਾਈਆ। ਕਿੰਪੁਰਖ ਆਈ ਹਾਰ, ਹਰਵਰਖ ਸ਼ਬਦ ਕੁੜਮਾਈਆ। ਹਰਣਯਮਹ ਹੋਇਆ ਸ਼ਰਮਸਾਰ, ਦਰ ਬੈਠਾ ਸੀਸ ਝੁਕਾਈਆ। ਭਾਰਤ ਖੰਡ ਤੇਰੀ ਜੈ ਜੈ ਕਾਰ, ਨੌ ਖੰਡ ਪ੍ਰਿਥਮੀ ਆਪ ਕਰਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਬਣ ਭਿਖਾਰ, ਲੋਕਮਾਤ ਅੱਗੇ ਝੋਲੀ ਡਾਹੀਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਹੌਲੀ ਹੌਲੀ ਰਹੇ ਸੁਣਾਈਆ। ਵੇਖ ਵਿਖਾਣੇ ਨਰ ਨਿਰੰਕਾਰ, ਕਾਇਆ ਚੋਲੀ ਪੜਦਾ ਲਾਹੀਆ। ਲਹਿਣਾ ਦੇਣਾ ਚੁੱਕਣਾ ਵਿਚ ਸੰਸਾਰ, ਕਲਜੁਗ ਬੋਲੀ ਅੰਤ ਵਿਆਹੀਆ। ਸਤਿਜੁਗ ਸਾਚਾ ਹੋਏ ਖ਼ਬਰਦਾਰ, ਸੰਤ ਸੁਹੇਲੇ ਰਿਹਾ ਜਗਾਈਆ। ਗੁਰਮੁਖ ਸਾਚੇ ਕਰ ਤਿਆਰ, ਪੁਰੀਆਂ ਲੋਆਂ ਰਿਹਾ ਬਹਾਈਆ। ਧਰੂ ਪ੍ਰਹਿਲਾਦ ਰੋਵੇ ਜ਼ਾਰੋ ਜ਼ਾਰ, ਅੰਤ ਵਿਛੋੜਾ ਆਈਆ। ਮੁੱਕਿਆ ਪੰਧ ਦਰ ਦਵਾਰ, ਦਰ ਦਰਵਾਜਾ ਦਿਸ ਨਾ ਆਈਆ। ਨਾਨਕ ਮੰਗਿਆ ਬਣ ਭਿਖਾਰ, ਅੱਗੇ ਝੋਲੀ ਡਾਹੀਆ। ਗੋਬਿੰਦ ਭੇਖਾ ਵਿਚ ਸੰਸਾਰ, ਸੰਬਲ ਨਗਰੀ ਓਟ ਰਖਾਈਆ। ਗੁਰ ਚੇਲਾ ਕਰੇ ਇਕ ਪਿਆਰ, ਸਾਚਾ ਮੇਲਾ ਮੇਲ ਮਿਲਾਈਆ। ਸੱਜਣ ਸੁਹੇਲਾ ਹਰਿ ਨਿਰੰਕਾਰ, ਇਕ ਇਕੇਲਾ ਜੋਤ ਜਗਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਲੋਕਮਾਤ ਸਗਨ ਮਨਾਈਆ। ਪੰਚਮ ਸ਼ਬਦ ਪੰਚਮ ਸਖੀਆਂ ਮਿਲ ਮਿਲ ਪਾਇਣ ਵੇਲਾ, ਵਾਰੀ ਆਪਣੀ ਆਪਣੀ ਆਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਲੋਆਂ ਪੁਰੀਆਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਰੁੱਤ ਸੁਹਾਈਆ। ਕਲਜੁਗ ਵੇਖੇ ਅੰਤ ਟਿਕਾਨਾ, ਚਾਰੋਂ ਕੁੰਟ ਲਏ ਅੰਗੜਾਈਆ। ਨਾ ਕੋਈ ਸਹਾਈ ਰਾਜਾ ਰਾਣਾ, ਸਗਲਾ ਸੰਗ ਨਾ ਕੋਈ ਨਿਭਾਈਆ। ਜੂਠ ਝੂਠ ਨਾ ਦਰ ਪਰਵਾਨਾ, ਪੰਚ ਵਿਕਾਰ ਨਾ ਵੇਖ ਵਖਾਈਆ। ਸਾਧ ਸੰਤ ਨਾ ਸੁਣਾਏ ਕੋਈ ਸੱਚਾ ਗਾਣਾ, ਨਾ ਕੋਈ ਪਾਰ ਲੰਘਾਈਆ। ਪੁਰਖ ਅਬਿਨਾਸ਼ੀ ਜੁਗ ਜੁਗ ਜਣਾਏ ਦੋ ਜਹਾਨਾਂ, ਧੁਰ ਫ਼ਰਮਾਨਾ ਆਪ ਆਪਣਾ ਸ਼ਬਦ ਅਲਾਈਆ। ਕਲਜੁਗ ਤੇਰਾ ਅੰਤਮ ਵੇਖ ਵਖਾਨਾ, ਸੋਹੰ ਸ਼ਬਦ ਵੱਜੇ ਵਧਾਈਆ। ਸਤਿਜੁਗ ਮੰਗੇ ਦਰ ਦਰਬਾਨਾ, ਪ੍ਰਭ ਅੱਗੇ ਝੋਲੀ ਡਾਹੀਆ। ਪ੍ਰਭ ਅਬਿਨਾਸ਼ੀ ਚਤੁਰ ਸੁਜਾਨਾ, ਦੋਹਾਂ ਵੇਖੇ ਥਾਉਂ ਥਾਈਂਆ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਤੰਦਨ ਤੰਦ ਬੰਧਾਈਆ। ਰਾਗ ਸੁਣਾਏ ਏਕਾ ਗਾਣਾ, ਏਕਾ ਤਾਲ ਵਜਾਈਆ। ਪਤਿਪਰਮੇਸ਼ਵਰ ਏਕਾ ਪਾਣਾ, ਨਾ ਕੋਈ ਦੂਸਰ ਕੰਤ ਹੰਢਾਈਆ। ਧੁਰਦਰਗਾਹੀ ਦੇਵੇ ਸ਼ਬਦ ਬਿਬਾਨਾ, ਲੋਆਂ ਪੁਰੀਆਂ ਪਾਰ ਵਿਖਾਈਆ। ਗੁਰ ਗੋਬਿੰਦ ਰਖਾਏ ਆਪਣਾ ਭਾਣਾ, ਸਗਲੀ ਚਿੰਦ ਮਿਟਾਈਆ। ਰਸਨਾ ਚਿਲ੍ਹਾ ਤੀਰ ਕਮਾਨਾ, ਪ੍ਰਭ ਸਾਚਾ ਰਿਹਾ ਉਠਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਨਿਹਕਲੰਕਾ ਨਾਉਂ ਰਖਾਈਆ। ਨੌ ਖੰਡ ਪ੍ਰਿਥਮੀ ਇਕ ਨਿਸ਼ਾਨਾ, ਏਕਾ ਧਾਰ ਚਲਾਈਆ। ਜਨ ਭਗਤਾਂ ਦੇਵੇ ਸੱਚਾ ਦਾਨਾ, ਨਾਮ ਦਾਨ ਹਰਿ ਝੋਲੀ ਪਾਈਆ। ਚਰਨ ਧੂੜ ਬਖ਼ਸ਼ੇ ਇਸ਼ਨਾਨਾ, ਦੁਰਮਤ ਮੈਲ ਆਪ ਧਵਾਈਆ। ਮਿਲਿਆ ਮੇਲ ਗੋਪੀ ਕਾਹਨਾ, ਏਕਾ ਬੰਸਰੀ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਫੇਰਾ ਪਾ, ਹਰਿਜਨ ਸਾਚੇ ਆਪ ਜਗਾਇੰਦਾ। ਏਕਾ ਸ਼ਬਦ ਦਏ ਜਣਾ, ਏਕਾ ਦੂਜਾ ਭਉ ਚੁਕਾਇੰਦਾ। ਤੀਜਾ ਨੈਣ ਆਪ ਖੁਲ੍ਹਾ, ਆਤਮ ਦਰਸੀ ਦਰਸ ਕਰਾਇੰਦਾ। ਚੌਥੇ ਦਰ ਦਏ ਬਹਾ, ਘਰ ਸਾਚਾ ਇਕ ਸੁਹਾਇੰਦਾ। ਅੰਤਮ ਮੇਲਾ ਸਹਿਜ ਸੁਭਾ, ਹਰਿ ਗੋਬਿੰਦ ਮੇਲ ਮਿਲਾਇੰਦਾ। ਪੰਚਮ ਮੀਤਾ ਚੜ੍ਹਿਆ ਚਾਅ, ਚਾਤ੍ਰਿਕ ਅੰਮ੍ਰਿਤ ਮੇਘ ਬਰਸਾਇੰਦਾ। ਨਾਦ ਧੁਨ ਇਕ ਵਜਾ, ਢੋਲ ਮਰਦੰਗ ਸੰਗ ਤਜਾਇੰਦਾ। ਹਰਿਜਨ ਸਾਚੇ ਲਏ ਉਠਾ, ਏਕਾ ਮਾਰਗ ਲਾਇੰਦਾ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਆਪ ਅਖਵਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਮਦਿਰਾ ਮਾਸ ਰਸਨ ਤਜਾ, ਅੰਮ੍ਰਿਤ ਆਤਮ ਫਲ ਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਨਾਮ ਰੰਗਤ ਕਾਇਆ ਚੋਲੀ ਆਪ ਚੜ੍ਹਾਇੰਦਾ।

Leave a Reply

This site uses Akismet to reduce spam. Learn how your comment data is processed.