Granth 10 Likhat 041: 18 Faggan 2017 Bikarmi Dhirta Singh de Greh Pind Kana Kaunta Jila Gurdaspur

੧੮ ਫਗਣ ੨੦੧੭ ਬਿਕ੍ਰਮੀ ਧਿਰਤਾ ਸਿੰਘ ਦੇ ਗ੍ਰਹਿ ਪਿੰਡ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ

ਸਤਿਗੁਰ ਦਰਸ ਨਿਤ ਨਵਿਤ, ਗੁਰਮੁਖਾਂ ਵੰਡ ਵੰਡਾਈਆ। ਆਦਿ ਜੁਗਾਦੀ ਕਰੇ ਹਿਤ, ਪਾਰਬ੍ਰਹਮ ਵਡੀ ਵਡਿਆਈਆ। ਨਾ ਕੋਈ ਵਾਰ ਨਾ ਕੋਈ ਥਿਤ, ਵੇਲਾ ਵਕ਼ਤ ਨਾ ਕੋਇ ਜਣਾਈਆ। ਦਿਵਸ ਰੈਣ ਵਸੇ ਚਿਤ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਦੋ ਜਹਾਨਾਂ ਸਾਚਾ ਪਿਤ, ਪੀਤ ਪੀਤੰਬਰ ਸੀਸ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਸੱਚਾ ਸ਼ਹਿਨਸ਼ਾਹੀਆ। ਸਾਚਾ ਦਰਸ ਕਾਇਆ ਮੰਦਰ, ਮਧੁਰ ਨੈਣ ਆਪ ਕਰਾਇੰਦਾ। ਮੇਲ ਮਿਲਾਏ ਅੰਦਰੇ ਅੰਦਰ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਤੋੜਨਹਾਰਾ ਆਪਣਾ ਜੰਦਰ, ਏਕਾ ਖੰਡਾ ਹੱਥ ਚਮਕਾਇੰਦਾ। ਮਨੂਆ ਬੰਨ੍ਹਣਹਾਰਾ ਬੰਦਰ, ਨਾਮ ਡੋਰੀ ਹੱਥ ਰਖਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਾਚਾ ਦਰਸ ਕਾਇਆ ਬੰਕ, ਬੰਕ ਦਵਾਰੀ ਆਪ ਕਰਾਇੰਦਾ। ਹਰਿਜਨ ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਵਿਚੋਂ ਵੇਖੇ ਸਾਚੇ ਸੰਤ, ਸੰਤ ਸਤਿਗੁਰ ਮੇਲ ਮਿਲਾਇੰਦਾ। ਨਾਰ ਸੁਹਾਗਣ ਵਰੇ ਏਕਾ ਕੰਤ, ਕੰਤ ਕੰਤੂਹਲ ਸੇਜ ਹੰਢਾਇੰਦਾ। ਸਤਿ ਸਤਿਵਾਦ ਬਣਾਏ ਬਣਤ, ਬਸਨ ਬਨਵਾਰੀ ਆਪਣੀ ਦਇਆ ਕਮਾਇੰਦਾ। ਗੜ੍ਹ ਤੋੜੇ ਹਉਮੇਂ ਹੰਗਤ, ਗੁਰਮੁਖ ਜਨ ਜਨਨੀ ਆਪਣੀ ਗੋਦ ਸੁਹਾਇੰਦਾ। ਧੰਨ ਵਡਿਆਈ ਹਰਿ ਹਰਿ ਸੰਗਤ, ਹਰਿ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਸੀ ਦਾਸ ਸੇਵ ਕਮਾਇੰਦਾ। ਸਾਚਾ ਦਰਸ ਕਾਇਆ ਗੜ੍ਹ, ਗ੍ਰਹਿ ਮੰਦਰ ਆਪ ਕਰਾਈਆ। ਨਿਰਗੁਣ ਸਰਗੁਣ ਅੰਦਰ ਵੜ, ਸਚ ਸਰੂਪੀ ਰੂਪ ਧਰਾਈਆ। ਸੁਰਤੀ ਸ਼ਬਦੀ ਆਪੇ ਫੜ, ਸ਼ਬਦ ਸੁਰਤੀ ਮੇਲ ਮਿਲਾਈਆ। ਆਪਣਾ ਅੱਖਰ ਆਪੇ ਪੜ੍ਹ, ਸਾਚੀ ਸਿਖਿਆ ਦਏ ਸਮਝਾਈਆ। ਸਚ ਦਵਾਰ ਫੜਾਏ ਲੜ, ਫੜਿਆ ਲੜ ਛੁੱਟ ਨਾ ਜਾਈਆ। ਚਾਰੋਂ ਕੁੰਟ ਵੇਖੇ ਦਰ, ਨੇਤਰ ਆਪਣਾ ਆਪ ਉਠਾਈਆ। ਵਸਣਹਾਰਾ ਸਾਚੇ ਘਰ, ਘਰ ਸੱਚਾ ਇਕ ਸੁਹਾਈਆ। ਨਿਰਗੁਣ ਜੋਤੀ ਦੀਪਕ ਧਰ, ਬਿਮਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਸਾਚਾ ਦਰਸ ਘਰ ਘਰ, ਘਰ ਸੱਜਣ ਮੇਲ ਮਿਲਾਇੰਦਾ। ਹਰਿਜਨ ਚੁਕਾਏ ਜਗਤ ਡਰ, ਭੈ ਭਿਆਨਕ ਵੇਖ ਵਖਾਇੰਦਾ। ਅੰਮ੍ਰਿਤ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਵਖਾਇੰਦਾ। ਕਰਤਾ ਪੁਰਖ ਆਪਣੀ ਕਰਨੀ ਕਰ, ਕਰ ਕਿਰਪਾ ਮੇਲ ਮਿਲਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਭੇਵ ਕੋਇ ਨਾ ਪਾਇੰਦਾ। ਸਾਕਤ ਨਿੰਦਕ ਦੁਸ਼ਟ ਦੁਰਾਚਾਰ ਮਾਣਸ ਜਨਮ ਜਾਇਣ ਹਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗੁਰਮੁਖ ਗੁਰਸਿਖ ਹਰਿਜਨ ਭਗਤ ਸੰਤ ਗੁਰ ਸਰਨਾਈ ਜਾਇਣ ਤਰ, ਸਤਿਗੁਰ ਸਾਚਾ ਆਪ ਤਰਾਇੰਦਾ। ਨਿਰਭੌ ਨਿਰਵੈਰ ਨਿਰਾਕਾਰ ਅਵਰਨੀ ਵਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਆਪਣਾ ਲੇਖ ਲਿਖਾਇੰਦਾ। ਸਾਚਾ ਦਰਸ ਪੰਜ ਤੱਤ, ਤ੍ਰੈਗੁਣ ਆਪਣਾ ਰੰਗ ਰੰਗਾਈਆ। ਅੰਤਰ ਆਤਮ ਬੀਜ ਘਤ, ਫੁਲ ਫੁਲਵਾੜੀ ਆਪ ਲਗਾਈਆ। ਵੇਖਣਹਾਰਾ ਡਾਲੀ ਪੱਤ, ਆਪਣੀ ਪੰਖੜੀ ਆਪ ਖੁਲ੍ਹ੍ਹਾਈਆ। ਭਵਰਾ ਬਣੇ ਪੁਰਖ ਸਮਰਥ, ਗੂੰਜਣਹਾਰਾ ਇਕ ਸ਼ਹਿਨਸ਼ਾਹੀਆ। ਆਪਣੀ ਨਚੋੜੇ ਆਪੇ ਰਤ, ਰਤੀ ਰਤ ਆਪ ਸੁਕਾਈਆ। ਗੁਰਸਿਖਾਂ ਅੰਦਰ ਬੈਠਾ ਸੱਥਰ ਘਤ, ਜਗਤ ਸੇਜ ਨਾ ਕੋਇ ਵਿਛਾਈਆ। ਭੇਵ ਨਾ ਪਾਏ ਬੁਧ ਮਤ, ਮਨੂਆ ਰੱਖੇ ਨਾ ਕੋਇ ਚਤੁਰਾਈਆ। ਗੁਰਮੁਖ ਵਿਰਲੇ ਮਾਰਗ ਦੇਵੇ ਦੱਸ, ਜਿਸ ਜਨ ਆਪਣੀ ਬੂਝ ਬੁਝਾਈਆ। ਆਤਮ ਰਸਯਾ ਇਕ ਵਖਾਏ ਸਾਚਾ ਰਸ, ਰਸਕ ਰਸਕ ਆਪਣੀ ਬੂੰਦ ਆਪ ਵਹਾਈਆ। ਮੇਟੇ ਰੈਣ ਅੰਧੇਰੀ ਮਸ, ਸਾਚਾ ਚੰਦ ਇਕ ਚੜ੍ਹਾਈਆ। ਜੁਗ ਚੌਕੜੀ ਪੈਂਡਾ ਮੁਕਾਏ ਨੱਸ ਨੱਸ, ਗੁਰਸਿਖ ਤੇਰਾ ਰਾਹ ਤਕਾਈਆ। ਤੇਰੀ ਕਿਰਿਆ ਹੋਇਆ ਵਸ, ਆਪਣੀ ਕਿਰਿਆ ਨਾ ਕੋਇ ਜਣਾਈਆ। ਆਪਣਾ ਮੰਦਰ ਵੇਖੇ ਜਗਤ ਰਿਹਾ ਢੱਠ, ਗੁਰਸਿਖ ਤੇਰਾ ਮੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਸੱਚਾ ਸ਼ਹਿਨਸ਼ਾਹੀਆ। ਸਾਚਾ ਦਰਸ ਬਹੱਤਰ ਨਾੜ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਮਾਇਆ ਮਮਤਾ ਅਗਨੀ ਨਾ ਸਕੇ ਸਾੜ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਗੁਰਮੁਖ ਬਣਾਏ ਸਾਚੇ ਲਾੜ, ਲੱਖ ਚੁਰਾਸੀ ਫੋਲ ਫੁਲਾਇੰਦਾ। ਨਿਰਗੁਣ ਸਰਗੁਣ ਘੜਿਆ ਘਾੜਨ ਘਾੜ, ਘੜਨ ਭੰਨਣਹਾਰ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਚਬਾਏ ਆਪਣੀ ਦਾੜ੍ਹ, ਦਾੜ੍ਹਾਂ ਹੇਠ ਸਰਬ ਰਖਾਇੰਦਾ। ਗੁਰਸਿਖ ਮੇਲ ਮਿਲਾਇਆ ਸਤਾਰਾਂ ਹਾੜ, ਏਕਾ ਸਾਤਾ ਏਕਾ ਘਰ ਬਹਾਇੰਦਾ। ਸ੍ਰਿਸ਼ਟ ਸਬਾਈ ਵਸੇ ਡੂੰਘੀ ਗਾਰ, ਜਗਤ ਕੰਦਰ ਪਾਰ ਨਾ ਕੋਇ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਕਰੇ ਵਿਚਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗਾ ਗਾ ਗਏ ਗੁਰ ਅਵਤਾਰ, ਬੇਅੰਤ ਬੇਅੰਤ ਬੇਅੰਤ ਸਰਬ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਦਰਸ ਆਪਣੇ ਵਿਚ ਰਖਾਇੰਦਾ। ਸਾਚਾ ਦਰਸ ਤਿੰਨ ਸੌ ਸੱਠ, ਹਾਡੀ ਹਾਡੀ ਆਪ ਸਮਾਈਆ। ਪਾਰਬ੍ਰਹਮ ਮਹਿਮਾ ਅਕਥਨਾ ਅਕਥ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਬ੍ਰਹਿਮੰਡ ਖੰਡ ਕੀਨਾ ਵਸ ਸਾਢੇ ਤਿੰਨ ਅੰਦਰ ਹੱਥ, ਹੱਥੋ ਹੱਥ ਲੇਖਾ ਰਿਹਾ ਚੁਕਾਈਆ। ਲੱਖ ਚੁਰਾਸੀ ਜੀਵ ਜੰਤ ਆਦਿ ਅੰਤ ਸ਼ਬਦ ਡੋਰੀ ਪਾਏ ਨਥ, ਚਾਰ ਕੁੰਟ ਦਹਿ ਦਿਸ਼ਾ ਆਪੇ ਰਿਹਾ ਭਵਾਈਆ। ਨਿਰਗੁਣ ਸਰਗੁਣ ਨਾਮ ਨਿਧਾਨ ਦੇਵੇ ਵਥ, ਵਸਤ ਅਮੋਲਕ ਆਪਣੇੇ ਹੱਥ ਰਖਾਈਆ। ਭਾਣਾ ਵਰਤੇ ਹਰਿ ਸਮਰਥ, ਭਾਵੀ ਭਾਣੇ ਅੱਗੇ ਸੀਸ ਝੁਕਾਈਆ। ਗੁਰਮੁਖ ਸਗਲ ਵਿਸੂਰੇ ਜਾਇਣ ਲੱਥ, ਜਿਸ ਜਨ ਆਪਣਾ ਦਰਸ ਵਖਾਈਆ। ਕੋਟਨ ਕੋਟ ਉਚੇ ਟਿੱਲੇ ਪਰਬਤ ਪ੍ਰਭ ਦਰਸ਼ਨ ਕੋ ਰਹੇ ਤਰਸ, ਨੇਤਰ ਨੈਣ ਨਜ਼ਰ ਕਿਸੇ ਨ ਆਈਆ। ਕੋਟਨ ਕੋਟ ਹੋਏ ਅਰਸ਼ ਫ਼ਰਸ਼ ਕੁਰਾ ਕਾਇਨਾਤ ਵੇਖਣ ਮਾਰ ਝਾਤ, ਜਗਤ ਨਿਜਾਤ ਨਾ ਕੋਇ ਦਵਾਈਆ। ਰੈਣ ਅੰਧੇਰੀ ਦਿਸੇ ਰਾਤ, ਸਗਲਾ ਨਿਭਾਏ ਨਾ ਕੋਇ ਸਾਥ, ਸਗਲਾ ਸੰਗ ਬੈਠਾ ਮੁਖ ਛੁਪਾਈਆ। ਕਲਜੁਗ ਤੇਰਾ ਅੰਤਮ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਈਆ। ਸਾਚਾ ਦਰਸ ਰਤੀ ਰਤ, ਰਕਤ ਆਪਣੀ ਖੇਲ ਖਿਲਾਇੰਦਾ। ਕਰੇ ਖੇਲ ਕਮਲਾਪਤ, ਕਵਲ ਨੈਣ ਆਪ ਮਟਕਾਇੰਦਾ। ਚਰਨ ਕਵਲ ਕਵਲ ਚਰਨ ਇਕ ਰਖਾਏ ਸਾਚਾ ਤੱਤ, ਦੂਜਾ ਜੋੜ ਨਾ ਕੋਇ ਜੁੜਾਇੰਦਾ। ਵਸਣਹਾਰਾ ਘਟ ਘਟ, ਘਟ ਘਟ ਅੰਦਰ ਵੇਖ ਵਖਾਇੰਦਾ। ਕਰੇ ਸਵਾਂਗ ਨਟੂਆ ਨਟ, ਭੇਵ ਕੋਇ ਨਾ ਪਾਇੰਦਾ। ਚੌਦਾਂ ਲੋਕ ਵੇਖਣਹਾਰਾ ਆਪਣਾ ਹੱਟ, ਵਣਜ ਵਣਜਾਰਾ ਫੇਰਾ ਪਾਇੰਦਾ। ਨੀਰ ਵਰੋਲੇ ਤੀਰਥ ਅਠਸਠ, ਨਾਮ ਮਧਾਣਾ ਇਕ ਰਖਾਇੰਦਾ। ਜੋਤ ਜਵਾਲਾ ਵੇਖੇ ਲਟ ਲਟ, ਜੰਗਲ ਜੂਹ ਉਜਾੜ ਪਹਾੜ ਆਪਣਾ ਖੇਲ ਖਿਲਾਇੰਦਾ। ਪੰਧ ਮੁਕਾਏ ਮੰਦਰ ਮਸਜਿਦ ਗੁਰਦਵਾਰ ਮਠ, ਸ਼ਿਵਦਵਾਲਾ ਚਰਨਾਂ ਹੇਠ ਦਬਾਇੰਦਾ। ਗੁਰਸਿਖਾਂ ਹਿਰਦੇ ਅੰਦਰ ਆਪੇ ਵਸ, ਸਾਚਾ ਮੰਦਰ ਆਪ ਸੁਹਾਇੰਦਾ। ਕਰੇ ਪਰਕਾਸ਼ ਕੋਟਨ ਕੋਟ ਰਵ ਸਸ, ਨੂਰ ਨੂਰਾਨਾ ਨੂਰੋ ਨੂਰ ਡਗਮਗਾਇੰਦਾ। ਜੁਗ ਜੁਗ ਵਿਛੜੇ ਅੰਤਮ ਪੂਰੀ ਕਰੇ ਆਸ, ਜਗਤ ਨਿਰਾਸਾ ਨਾ ਕੋਇ ਵਖਾਇੰਦਾ। ਜਨਮ ਜਨਮ ਦੀ ਬੁਝੇ ਪਿਆਸ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਧਰਾਇੰਦਾ। ਬਲ ਧਾਰੇ ਹਰਿ ਹਰਿ ਬਾਵਣ, ਬਾਵਣ ਭੇਵ ਕੋਇ ਨਾ ਜਾਣਿਆ। ਲੇਖਾ ਜਾਣੇ ਹਰਿ ਹਰਿ ਰਾਵਣ, ਰਾਵਣ ਹੋਏ ਬਾਲ ਅੰਞਾਣਿਆ । ਆਪੇ ਪਕੜੇ ਕੰਸ ਦਾਮਨ, ਦਾਮਨਗੀਰ ਸ਼ਾਹ ਸੁਲਤਾਨਿਆ। ਤ੍ਰੈ ਜੁਗ ਜਨ ਭਗਤਾਂ ਬਣਦਾ ਆਇਆ ਜ਼ਾਮਨ, ਦੇਂਦਾ ਆਇਆ ਮਾਤ ਸਹਾਰਿਆ। ਕਲਜੁਗ ਅੰਤਮ ਆਪਣਾ ਪੂਰਾ ਕਰੇ ਕਾਮਨ, ਚਾਰ ਜੁਗ ਪੰਧ ਮੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਚਾਰ ਜੁਗ ਭਗਤ ਭਗਵੰਤ ਪਿਆਰਾ, ਲੋਕਮਾਤ ਆਪ ਰਖਾਇੰਦਾ। ਨਿਰਗੁਣ ਸਰਗੁਣ ਬਣ ਬਣ ਦੇਂਦਾ ਰਿਹਾ ਸਹਾਰਾ, ਛਿਨ ਭੰਗਰ ਰੂਪ ਧਰਾਇੰਦਾ। ਕਲਜੁਗ ਅੰਤਮ ਖੇਲ ਕਰੇ ਨਿਆਰਾ, ਜੋਤੀ ਜਾਮਾ ਭੇਖ ਵਟਾਇੰਦਾ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਗੁਰਮੁਖਾਂ ਦਏ ਸਚ ਆਧਾਰਾ, ਆਪਣੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰਸ ਇਕ ਦੀਦਾਰਾ, ਏਕਾ ਦੀਆ ਬਾਤੀ ਕਰ ਉਜਿਆਰਾ, ਏਕਾ ਨੇਤਰ ਲੋਚਣ ਨੈਣ ਖੁਲ੍ਹਾਇੰਦਾ। ਗੁਰਸਿਖ ਦੀਦਾਰ ਆਤਮ ਅੰਤਰ, ਜਗਤ ਦੀਦਾਰ ਹੱਡ ਮਾਸ ਨਾੜੀ ਚੰਮ ਕਰਾਈਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਆਪ ਕਰਾਈਆ। ਸਰਗੁਣ ਨਿਰਗੁਣ ਦੋਵੇਂ ਧਾਰ, ਏਕਾ ਵਾਰ ਕਰੇ ਸੱਚਾ ਸ਼ਹਿਨਸ਼ਾਹੀਆ। ਗੁਰਮੁਖਾਂ ਅੰਦਰ ਇਕ ਪਿਆਰ, ਆਤਮ ਦ੍ਰਿਸ਼ਟੀ ਦ੍ਰਿਸ਼ਟ ਸਮਾਈਆ। ਕਲਜੁਗ ਜੀਵਾਂ ਖੇਲੇ ਖੇਲ ਵਿਚ ਸੰਸਾਰ, ਸਰਗੁਣ ਭਰਮ ਭੁਲੇਖਾ ਪਾਈਆ। ਆਪਣਾ ਭੇਵ ਨਾ ਦੇਵੇ ਹਰਿ ਨਿਰੰਕਾਰ, ਭਰਮੇ ਭੁੱਲੀ ਸਰਬ ਲੋਕਾਈਆ। ਕਾਇਆ ਮਾਟੀ ਭਾਂਡਾ ਪੋਚੇ ਗਿਰਵਰ ਗਿਰਧਾਰ, ਪੰਜ ਤੱਤ ਤੱਤ ਹੰਢਾਈਆ। ਅੰਦਰ ਬੈਠਾ ਸਿਰਜਣਹਾਰ, ਦਿਸ ਕਿਸੇ ਨਾ ਆਈਆ। ਹਰਿਜਨ ਸਾਚੇ ਵੇਖ ਵਿਚਾਰ, ਜਗਤ ਸੋਏ ਲਏ ਉਠਾਈਆ। ਦੁਰਮਤ ਧੋਏ ਕਰ ਪਿਆਰ, ਆਪਣਾ ਰੰਗ ਆਪ ਚੜ੍ਹਾਈਆ। ਅੰਮ੍ਰਿਤ ਬਰਖੇ ਠੰਡੀ ਠਾਰ, ਨਿਝਰ ਝਿਰਨਾ ਇਕ ਝਿਰਾਈਆ। ਸਕਲ ਕੁਸਲ ਕੁਸਲ ਕਰਮ ਕਿਰਤਮ ਕਿਰਤ ਆਪਣੀ ਝੋਲੀ ਲਏ ਡਾਰ, ਦੂਸਰ ਸੰਗ ਨਾ ਕੋਇ ਰਖਾਈਆ। ਨੌਂ ਨੌਂ ਜਨਮ ਪੈਜ ਦਏ ਸਵਾਰ, ਮਾਣਸ ਮਾਨਸ ਆਪਣੇ ਧੰਦੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰਸ ਦਏ ਵਡਿਆਈਆ। ਏਕਾ ਦਰਸ ਜਗਤ ਉਧਾਰਾ, ਜਿਸ ਜਨ ਅੰਤਰ ਮੇਲ ਮਿਲਾਇਆ। ਰਾਤੀਂ ਸੁਤਿਆਂ ਕਰੇ ਪਿਆਰਾ, ਘਰ ਘਰ ਆਪਣਾ ਫੇਰਾ ਪਾਇਆ। ਸੋ ਸਿਖ ਸੋ ਸੁਤ ਦੁਲਾਰਾ, ਪੂਤ ਸਪੂਤ ਸੋ ਅਖਵਾਇਆ। ਸੋ ਭਗਤ ਸੋ ਸੰਤ ਜਿਸ ਮਿਲਿਆ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਦਰਸ, ਦੂਜੀ ਵਾਰ ਲੋਕਮਾਤ ਨਾ ਫੇਰਾ ਪਾਇਆ। ਕਲਜੁਗ ਅੰਤਮ ਖੇਲ ਅਵੱਲੜਾ, ਹਰਿ ਸਾਚਾ ਸਚ ਕਰਾਇੰਦਾ। ਆਪਣਾ ਮਾਰਗ ਜਨ ਭਗਤਾਂ ਦੱਸੇ ਰਾਹ ਸੁਖਲੜਾ, ਲੇਖਾ ਲਿਖਤ ਨਾ ਕੋਇ ਜਣਾਇੰਦਾ। ਜਿਸ ਜਨ ਫੜਾਇਆ ਆਪਣਾ ਪਲੜਾ, ਦੋ ਜਹਾਨ ਨਾ ਕੋਇ ਛੁਡਾਇੰਦਾ। ਗੁਰਸਿਖਾਂ ਸਿਰ੍ਹਾਣੇ ਆਪੇ ਖਲੜਾ, ਰਾਤੀ ਸੁਤਿਆਂ ਪੰਧ ਮੁਕਾਇੰਦਾ। ਸ਼ਬਦ ਸੰਦੇਸ਼ ਏਕਾ ਘੱਲੜਾ, ਜਗਤ ਸਤਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਰਾਤੀਂ ਸੁਤਿਆਂ ਜਿਸ ਜਨ ਦਰਸਨ ਦੇਵੇ, ਦਸਮ ਦਵਾਰਾ ਮੇਲ ਮਿਲਾਈਆ। ਪੰਧ ਮੁਕਾਏ ਆਪ ਅਲਖ ਅਭੇਵੇ, ਗੁਰਸਿਖ ਘਾਲਨ ਘਾਲ ਨਾ ਕੋਇ ਵਖਾਈਆ। ਜੋਗ ਅਭਿਆਸ ਹਠ ਤਪ ਕਿਰਿਆ ਕਰਮ ਇਕ ਵਖਾਏ ਵਡ ਦੇਵੀ ਦੇਵੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਆਪ ਚਲਾਈਆ। ਸਾਚਾ ਮਾਰਗ ਆਪ ਚਲਾਇਆ, ਸਤਿਗੁਰ ਆਪਣਾ ਹੀਆ ਧਾਰ। ਗੁਰਸਿਖਾਂ ਲੱਭਣ ਆਪੇ ਆਇਆ, ਲੋਕਮਾਤ ਲੈ ਅਵਤਾਰ। ਗੁਰਸਿਖ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਕੋਇ ਨਾ ਫੇਰਾ ਪਾਇਆ, ਅਠਸਠ ਫਿਰੇ ਨਾ ਕੋਇ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਰੇ ਸਚ ਵਿਹਾਰ। ਕਲਜੁਗ ਕਰਿਆ ਖੇਲ ਨਿਰਾਲਾ, ਸਤਿਗੁਰ ਪੂਰੇ ਦਇਆ ਕਮਾਈਆ। ਦੀਨਾ ਬੰਧਪ ਹੋਇਆ ਦੀਨ ਦਿਆਲਾ, ਦੀਨਨ ਏਕਾ ਰੰਗ ਰੰਗਾਈਆ। ਸੰਗ ਰਖਾਏ ਕਾਲ ਮਹਾਕਾਲਾ, ਕਵਲ ਨੈਣ ਵਡੀ ਵਡਿਆਈਆ। ਨਿਰਗੁਣ ਬਣ ਸਚ ਦਲਾਲਾ, ਹਰਿਜਨ ਮਾਣਕ ਮੋਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇਆ, ਕਲਜੁਗ ਅੰਤਮ ਵਾਰ। ਸ਼ਾਹ ਪਾਤਸ਼ਾਹ ਬਣ ਕੇ ਗ਼ਰੀਬ ਨਿਮਾਣੇ ਲੱਭਣ ਆਇਆ, ਨਿਰਗੁਣ ਨਿਰਗੁਣ ਲੈ ਅਵਤਾਰ। ਲੱਖ ਚੁਰਾਸੀ ਵਿੱਚੋਂ ਕੱਢਣ ਆਇਆ, ਸ਼ਬਦ ਉਛਾਲਾ ਏਕਾ ਮਾਰ। ਆਪਣੇ ਵਿਛੜੇ ਆਪੇ ਸੱਦਣ ਆਇਆ, ਆਪ ਆਪਣੀ ਕਿਰਪਾ ਧਾਰ। ਆਪਣਾ ਭਾਰ ਆਪੇ ਲੱਦਣ ਆਇਆ, ਆਪੇ ਹੋਇਆ ਭਾਰ ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਸ਼ਾਹ ਪਾਤਸ਼ਾਹ ਦੀਨ ਦਿਆਲਾ, ਆਪਣੀ ਦਇਆ ਕਮਾਈਆ। ਸ਼ਾਹ ਪਾਤਸ਼ਾਹ ਸਦਾ ਹੋਏ ਰਖਵਾਲਾ, ਜੁਗ ਜੁਗ ਆਪਣੀ ਸੇਵ ਕਮਾਈਆ। ਗੁਰਮੁਖ ਗੁਰਸਿਖ ਗੁਰ ਗੁਰ ਹੋਏ ਕਿਰਪਾਲਾ, ਕਿਰਪਾ ਨਿਧ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਰਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਰੂਪ ਆਪ ਧਰਾਈਆ।