Granth 10 Likhat 040: 17 Faggan 2017 Bikarmi Bachan Singh de Greh Pind Kana Kaunta Jila Gurdaspur

੧੭ ਫਗਣ ੨੦੧੭ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਪਿੰਡ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ

ਦੀਦਾਰ ਤੱਕਿਆ ਏਕਾ ਰਾਹ, ਸਤਿਗੁਰ ਪੂਰਾ ਆਪ ਜਣਾਇੰਦਾ। ਪਤਿਪਰਮੇਸ਼ਵਰ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਗੁਰਮੁਖ ਗੁਰਸਿਖ ਸੱਜਣ ਵੇਖੇ ਥਾਉਂ ਥਾਂ, ਨੌਂ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਨਵ ਸੁਣਾਏ ਸਾਚਾ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਗ਼ਰੀਬ ਨਿਮਾਣੇ ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਏਥੇ ਓਥੇ ਦੋ ਜਹਾਨ ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਅਗਨੀ ਤੱਤ ਨਾ ਕੋਇ ਬਰਸਾਇੰਦਾ। ਬਾਲ ਅਞਾਣੇ ਆਪਣੀ ਗੋਦ ਬਿਠਾਏ ਲਾਡ ਲਡਾਏ ਜਿਉਂ ਪਿਤਾ ਮਾਂ, ਮਾਤ ਪਿਤ ਹੋ ਹੋ ਸੇਵ ਕਮਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਸਚਖੰਡ ਦਵਾਰਾ ਏਕਾ ਘਰ ਵਖਾਇੰਦਾ। ਪਕੜ ਉਠਾਏ ਫੜ ਫੜ ਬਾਂਹ, ਲੱਖ ਚੁਰਾਸੀ ਫੋਲ ਫੁਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਸਚ ਨਿਆਂ, ਤਖ਼ਤ ਨਿਵਾਸੀ ਸ਼ਾਹੋ ਭੂਪ ਰਾਜ ਰਾਜਾਨਾ ਸ੍ਰੀ ਭਗਵਾਨਾ ਆਪਣਾ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਦੀਦਾਰ ਦਰਸ ਹਰਿ ਪਾਇਆ, ਮਿਟਿਆ ਅੰਧ ਅੰਧਿਆਰ। ਗੁਰ ਸਤਿਗੁਰ ਹੋਏ ਸਹਾਇਆ, ਨਿਰਗੁਣ ਸਰਗੁਣ ਲੈ ਅਵਤਾਰ। ਸਰਗੁਣ ਆਪਣੇ ਲੇਖੇ ਪਾਇਆ, ਨਿਰਗੁਣ ਜੋਤੀ ਜੋਤ ਦਏ ਆਧਾਰ। ਚੌਦਾਂ ਲੋਕ ਵੇਖ ਵਖਾਇਆ, ਤ੍ਰੈਭਵਨ ਹੋ ਤਿਆਰ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾਇਆ, ਗਗਨ ਪਾਤਾਲਾਂ ਦਏ ਆਧਾਰ। ਰਵ ਸਸ ਸੂਰਜ ਚੰਨ ਧਰਤ ਧਵਲ ਪ੍ਰਿਥਮੀ ਆਕਾਸ਼ ਸਮੁੰਦ ਸਾਗਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਦੀਦਾਰ ਦਰਸ ਹਰਿ ਦਰਦ ਦੁਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਗੁਰਸਿਖ ਗੁਰ ਗੁਰ ਨੇਤਰ ਨਾਮ ਨਿਧਾਨਾ ਪਾਏ ਅੰਜਨਾ, ਅਗਿਆਨ ਅੰਧੇਰ ਗਵਾਈਆ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਰਹੇ ਨਾ ਰਾਈਆ। ਦੋ ਜਹਾਨਾਂ ਬਣੇ ਸੱਜਣਾ, ਸਤਿਗੁਰ ਸਾਚਾ ਸੰਗ ਰਖਾਈਆ। ਅੰਤ ਕਾਲ ਤ੍ਰੈਕਾਲ ਦਰਸੀ ਹਰਿਜਨ ਤੇਰਾ ਪਰਦਾ ਕੱਜਣਾ, ਨਾਮ ਦੋਸ਼ਾਲਾ ਇਕ ਵਖਾਈਆ। ਆਦਿ ਜੁਗਾਦਿ ਚਲਾਏ ਸਚ ਜਹਾਜ਼ਨਾ, ਏਕਾ ਨੱਯਾ ਆਪਣੀ ਆਪ ਉਪਾਈਆ। ਜਨ ਭਗਤਾਂ ਸਵਾਰੇ ਹਰਿ ਹਰਿ ਕਾਜਨਾ, ਕਰਤਾ ਪੁਰਖ ਬੇਪਰਵਾਹੀਆ। ਸ਼ਬਦ ਅਗੰਮੀ ਮਾਰੇ ਵਾਜਣਾ, ਧੁਨ ਅਨਾਦੀ ਨਾਦ ਅਲਾਈਆ। ਅਸਵ ਰੱਖੇ ਸਾਚਾ ਤਾਜਣਾ, ਨਿਰਗੁਣ ਆਪਣਾ ਆਪ ਦੌੜਾਈਆ। ਹੋਏ ਸਹਾਈ ਗ਼ਰੀਬ ਨਿਵਾਜ਼ਨਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਦੀਦਾਰ ਦਰਸ ਹਰਿ ਪਾਇਆ, ਮਿਟਿਆ ਅੰਧ ਅੰਧਿਆਰ। ਨੌਂ ਨੌਂ ਗੇੜਾ ਆਪ ਮੁਕਾਇਆ, ਨੌਂ ਦਰ ਤੁੱਟੇ ਨਾਤਾ ਜਗਤ ਸੰਸਾਰ। ਚਾਰੇ ਕੁੰਟਾਂ ਵੇਖ ਵਖਾਇਆ, ਚੌਥੇ ਜੁਗ ਰੂਪ ਕਰਤਾਰ। ਗੁਰਮੁਖ ਸਾਚੇ ਲਏ ਜਗਾਇਆ, ਸ਼ਬਦ ਹਲੂਣਾ ਏਕਾ ਮਾਰ। ਮਾਇਆ ਮਮਤਾ ਹਉਮੇ ਹੰਗਤਾ ਝੂਠਾ ਬੰਧਨ ਦਏ ਤੁੜਾਇਆ, ਏਕਾ ਬਖ਼ਸ਼ੇ ਚਰਨ ਪਿਆਰ। ਕਾਇਆ ਮੰਦਰ ਕਰ ਰੁਸ਼ਨਾਇਆ, ਲੇਖਾ ਜਾਣੇ ਡੂੰਘੀ ਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚੇ ਆਪ ਉਠਾਲ ਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਕਰੇ ਖੇਲ ਦੀਨ ਦਿਆਲ ਦਾ, ਦੀਨਾਂ ਨਾਥ ਸੱਚਾ ਸ਼ਹਿਨਸ਼ਾਹ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਵੇਖਣਹਾਰਾ ਦੋ ਜਹਾਂ । ਲੁਟਾਏ ਖ਼ਜ਼ਾਨਾ ਸੱਚੇ ਧਨ ਮਾਲ ਦਾ, ਗੁਰਮੁਖਾਂ ਝੋਲੀ ਆਪ ਭਰਾ। ਆਦਿ ਜੁਗਾਦਿ ਸਦਾ ਪ੍ਰਿਤਪਾਲ ਦਾ, ਬਖ਼ਸ਼ੇ ਚਰਨ ਕਵਲ ਸੱਚੀ ਸਰਨਾ। ਹਾਲ ਮੁਰੀਦਾਂ ਆਪੇ ਜਾਣ ਦਾ, ਮੁਰਸ਼ਦ ਬਣਿਆ ਬੇਪਰਵਾਹ। ਸਚ ਰਸੀਦਾ ਇਕ ਵਖਾਣ ਦਾ, ਨੌਬਤ ਵਜਾਏ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਮਿਲਾ। ਹਰਿਜਨ ਮਿਲਾਇਆ ਦਰਸ ਦੀਨ, ਜਗਤ ਜੁਗਤ ਆਪਣੇ ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਵਿਚੋਂ ਵੱਖ ਕੀਨ, ਕ਼ੀਮਤ ਕਰਤਾ ਆਪੇ ਪਾਈਆ । ਲੇਖਾ ਜਾਣੇ ਗੁਰਸਿਖ ਗੁਰ ਗੁਰ ਜਿਉਂ ਨਾਤਾ ਜਲ ਮੀਨ, ਜਲ ਮੀਨ ਆਪ ਅਖਵਾਈਆ। ਏਕਾ ਰੰਗ ਚੜ੍ਹਾਏ ਭੀਨ, ਭਿਨੜੀ ਰੈਣ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਵੇਖ ਵਖਾਏ ਦਰਸ ਦੀਦਾਰ, ਨੇਤਰ ਲੋਚਣ ਨੈਣ ਆਪ ਖੁਲ੍ਹਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਥਿਰ ਘਰ ਖੋਲ੍ਹ ਆਪ ਕਿਵਾੜ, ਆਪਣਾ ਮੰਦਰ ਆਪ ਉਪਾਇੰਦਾ। ਸੁੰਨ ਅਗੰਮੀ ਆਪੇ ਕਾਰ, ਕਰਤਾ ਪੁਰਖ ਹਰਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਭੇਵ ਅਵੱਲਾ ਹਰਿ ਨਿਰੰਕਾਰਾ, ਆਪਣੇ ਹੱਥ ਰਖਾਈਆ। ਆਦਿ ਪੁਰਖ ਰੂਪ ਅਪਾਰਾ, ਰੇਖ ਰੰਗ ਨਾ ਕੋਇ ਵਡਿਆਈਆ। ਆਦਿ ਅੰਤ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਸਮਝਾਈਆ। ਆਦਿ ਪੁਰਖ ਪੁਰਖ ਅਬਿਨਾਸ਼ਾ, ਹਰਿ ਵੱਡਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਖੇਲੇ ਖੇਲ ਤਮਾਸ਼ਾ, ਹਰਿ ਪੁਰਖ ਨਿਰੰਜਣ ਨਾਲ ਰਲਾਈਆ। ਏਕੰਕਾਰਾ ਨਿਜ ਘਰ ਆਪਣਾ ਕਰ ਕਰ ਵਾਸਾ, ਆਦਿ ਨਿਰੰਜਣ ਜੋਤ ਜਗਾਈਆ। ਸ੍ਰੀ ਭਗਵਾਨ ਹੋਏ ਦਾਸੀ ਦਾਸਾ, ਅਬਿਨਾਸ਼ੀ ਕਰਤਾ ਸੇਵ ਕਮਾਈਆ । ਪਾਰਬ੍ਰਹਮ ਬ੍ਰਹਮ ਰੂਪ ਪਰਕਾਸ਼ਾ, ਅਨਭਵ ਆਪਣੀ ਧਾਰ ਚਲਾਈਆ। ਆਪਣੇ ਮੰਦਰ ਆਪੇ ਪਾਏ ਰਾਸਾ, ਸਚਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਸਚਖੰਡ ਹਰਿ ਵਸਣਹਾਰਾ, ਆਦਿ ਜੁਗਾਦਿ ਸਮਾਇਆ। ਆਪਣਾ ਮਾਰਗ ਆਪੇ ਦੱਸਣਹਾਰਾ, ਆਪਣਾ ਰੂਪ ਆਪ ਧਰਾਇਆ। ਆਪਣਾ ਰਸ ਆਪੇ ਰਸਨਹਾਰਾ, ਨਾਰੀ ਕੰਤ ਹਰਿ ਭਗਵੰਤ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਨਾਰੀ ਕੰਤ ਸ੍ਰੀ ਭਗਵਾਨਾ, ਘਰ ਸਾਚੇ ਸੋਭਾ ਪਾਇੰਦਾ। ਕਰੇ ਖੇਲ ਮਰਦ ਮਰਦਾਨਾ, ਮਰਦਨ ਆਪਣਾ ਆਪ ਜਗਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਨਾ, ਆਦਿ ਜੁਗਾਦੀ ਆਪ ਉਪਾਇੰਦਾ। ਸਾਚੇ ਤਖ਼ਤ ਬੈਠ ਸਚ ਸੁਲਤਾਨਾ, ਸੀਸ ਜਗਦੀਸ ਆਪ ਸੁਹਾਇੰਦਾ। ਲੇਖਾ ਜਾਣੇ ਦੋ ਜਹਾਨਾ, ਆਪਣਾ ਬਲ ਧਰਾਇੰਦਾ। ਸੁਤ ਦੁਲਾਰਾ ਹਰਿ ਨਿਰੰਕਾਰਾ ਇਕ ਰਖਾਏ ਬਾਲ ਨਿਧਾਨਾ, ਵਿਸ਼ਨ ਬ੍ਰਹਮਾ ਸ਼ਿਵ ਗੋਦ ਬਹਾਇੰਦਾ। ਤ੍ਰੈਗੁਣ ਮਾਇਆ ਦੇਵੇ ਦਾਨਾ, ਪੰਜ ਤਤ ਜੋੜ ਜੁੜਾਇੰਦਾ। ਲੱਖ ਚੁਰਾਸੀ ਘਾੜਤ ਘੜੇ ਸਾਚੇ ਮੰਦਰ ਬੈਠ ਗੁਣ ਨਿਧਾਨਾ, ਆਪਣੀ ਸੇਵਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪਣੇ ਵਿਚ ਰਖਾਇੰਦਾ। ਲੱਖ ਚੁਰਾਸੀ ਘਾੜਨ ਘੜ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਨਿਰਗੁਣ ਸਰਗੁਣ ਅੰਦਰ ਵੜ, ਸਰਗੁਣ ਨਿਰਗੁਣ ਹੋਏ ਸਹਾਈਆ। ਚਰਨ ਕਵਲ ਅੰਮ੍ਰਿਤ ਆਤਮ ਸਾਚਾ ਹਰਿ, ਕਵਲ ਨਾਭੀ ਸਾਚਾ ਸਰ ਵਹਾਈਆ। ਜੋਤ ਨਿਰੰਜਣ ਆਪਣੀ ਅੰਸ ਆਪੇ ਧਰ, ਦੀਪਕ ਦੀਪ ਕਰੇ ਰੁਸ਼ਨਾਈਆ। ਆਪਣਾ ਅੱਖਰ ਆਪਣੀ ਵਿਦਿਆ ਆਪੇ ਪੜ੍ਹ, ਘਰ ਘਰ ਆਪਣਾ ਰਾਗ ਸੁਣਾਈਆ। ਆਪਣੇ ਮੰਦਰ ਆਪੇ ਵੜ, ਘਰ ਘਰ ਵਿਚ ਦਏ ਵਡਿਆਈਆ। ਆਪਣੀ ਸੇਜਾ ਆਪੇ ਚੜ੍ਹ, ਨਾਰੀ ਕੰਤ ਆਪ ਅਖਵਾਈਆ। ਆਪਣਾ ਰੂਪ ਆਪੇ ਧਰ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਆਪੇ ਦਾਤਾ ਦਾਨੀ ਦੇਵੇ ਵਰ, ਆਪੇ ਆਪਣੀ ਝੋਲੀ ਰਿਹਾ ਭਰਾਈਆ। ਆਪੇ ਪੰਜ ਤੱਤ ਖੋਲੇ ਨੌਂ ਦਰ, ਪੁਰਖ ਅਬਿਨਾਸ਼ਾ ਭੇਵ ਨਾ ਰਾਈਆ। ਆਪੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਨ੍ਹੇ ਲੜ, ਆਸਾ ਤ੍ਰਿਸ਼ਨਾ ਹਉਮੇ ਹੰਗਤਾ ਮਾਇਆ ਮਮਤਾ ਮੇਲ ਮਿਲਾਈਆ। ਆਪੇ ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣੀ ਖੇਲ ਖਿਲਾਈਆ। ਆਪੇ ਅਗਨੀ ਆਪੇ ਜੋਤੀ ਆਪੇ ਤੱਤ ਜਾਏ ਸੜ, ਧੂਆਂਧਾਰ ਆਪ ਸਮਾਈਆ। ਆਪੇ ਦਰਸ ਦਿਖਾਏ ਅੱਗੇ ਖੜ, ਨਿਰਗੁਣ ਸਰਗੁਣ ਦਏ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਆਪਣੀ ਰਚਨਾ ਆਪ ਰਚਾਈਆ। ਆਪੇ ਕਰੇ ਆਪਣੀ ਪਰਖ, ਪਰਖਨਹਾਰ ਆਪ ਹੋ ਜਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਰੋਗ ਨਾ ਕੋਈ ਸਤਾਈਆ। ਆਪਣੇ ਉਤੇ ਆਪੇ ਕਰੇ ਤਰਸ, ਵਡ ਦਾਤਾ ਬੇਪਰਵਾਹੀਆ। ਆਪਣੀ ਮੇਟੇ ਆਪੇ ਹਰਸ, ਦੂਸਰ ਹਵਸ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਦਏ ਵਡਿਆਈਆ। ਲੱਖ ਚੁਰਾਸੀ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਨਿਰਗੁਣ ਸਰਗੁਣ ਬਣ ਵਰਤਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਧਰਨੀ ਧਰਤ ਧਵਲ ਦਏ ਸਹਾਰਾ, ਲੋਕਮਾਤ ਖੇਲ ਖਿਲਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਵੰਡੇ ਵੰਡ ਅਗੰਮ ਅਪਾਰਾ, ਸਾਚੀ ਵੰਡਨ ਆਪ ਵੰਡਾਇੰਦਾ। ਏਕਾ ਅੱਖਰ ਬੋਲ ਜੈਕਾਰਾ, ਚਾਰੇ ਵੇਦਾਂ ਆਪ ਸੁਣਾਇੰਦਾ। ਆਪਣੀ ਬਾਣੀ ਬਾਣ ਲਗਾਏ ਏਕਾ ਹੁਕਮ ਇਕ ਵਰਤਾਰਾ, ਏਕਾ ਸ਼ਬਦ ਇਕ ਜੈਕਾਰਾ, ਏਕਾ ਮੰਦਰ ਇਕ ਦਵਾਰਾ, ਇਕ ਸ਼ਾਹ ਇਕ ਸਿਕਦਾਰਾ, ਹਰਿ ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਮਾਨਸ ਮਾਨੁਖ ਆਪ ਧਰਾਇੰਦਾ। ਮਾਨਸ ਮਾਨੁਖ ਉਤਮ ਜ਼ਾਤ, ਹਰਿ ਸਾਚਾ ਸਚ ਬਣਾਇੰਦਾ। ਨੌਂ ਨੌਂ ਦੇਵੇ ਆਪਣੀ ਦਾਤ, ਨੌਂ ਨੌਂ ਖੇਲ ਖਿਲਾਇੰਦਾ। ਆਪੇ ਪੁੱਛਣਹਾਰਾ ਵਾਤ, ਆਪਣਾ ਭੇਵ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਆਪਣਾ ਤਤ ਸਮਝਾਇੰਦਾ। ਮਾਨਸ ਹਰਿ ਸਮਝਾਇਆ, ਕਰ ਕਿਰਪਾ ਗੁਣ ਨਿਧਾਨ। ਲੱਖ ਚੁਰਾਸੀ ਵਿਚੋਂ ਦਏ ਵਡਿਆਇਆ, ਬਖ਼ਸ਼ੇ ਇਕ ਗਿਆਨ। ਆਪਣਾ ਨਾਉਂ ਆਪ ਸੁਣਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਆਪਣਾ ਦਰਸ ਆਪ ਦਿਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਸਚ ਪਛਾਨ। ਮਾਨਸ ਦੇਵੇ ਵਡਿਆਈ ਹਰਿ, ਏਕਾ ਸ਼ਬਦ ਜਣਾਇੰਦਾ । ਤੇਰਾ ਮੇਰਾ ਰੂਪ ਏਕਾ ਘਰ, ਗ੍ਰਹਿ ਮੰਦਰ ਇਕ ਵਖਾਇੰਦਾ। ਤੇਰਾ ਮੇਰਾ ਏਕਾ ਸਰ, ਅੰਮ੍ਰਿਤ ਸਰੋਵਰ ਇਕ ਨੁਹਾਇੰਦਾ। ਤੇਰਾ ਮੇਰਾ ਏਕਾ ਲੜ, ਸੱਚਾ ਪੱਲੂ ਇਕ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਮਾਨੁਖ ਆਪ ਜਗਾਇੰਦਾ। ਮਾਨਸ ਜਗਾਇਆ ਕਿਰਪਾ ਨਿਧਾਨ, ਆਪਣਾ ਭੇਵ ਆਪ ਖੁਲਾਈਆ । ਸ਼ਬਦ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਹੱਥ ਉਠਾਈਆ। ਪ੍ਰੇਮ ਮਾਰੇ ਨਿਰਾਲਾ ਬਾਣ, ਪੀਆ ਪ੍ਰੀਤਮ ਸੱਚਾ ਸ਼ਹਿਨਸ਼ਾਹੀਆ। ਇਕ ਰਖਾਏ ਸਾਚੀ ਆਣ, ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨਾ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਕਰੇ ਪ੍ਰਕਾਸ਼ ਕੋਟਨ ਭਾਨ, ਬ੍ਰਹਮ ਆਤਮ ਪਾਰਬ੍ਰਹਮ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਦਏ ਸਮਝਾਈਆ। ਮਾਨਸ ਲੇਖਾ ਹਰਿ ਸਮਝਾਇੰਦਾ, ਕ਼ੁਦਰਤ ਕ਼ਾਦਰ ਕਰ ਵਿਚਾਰ। ਨਿਰਗੁਣ ਸਰਗੁਣ ਵੇਖ ਵਖਾਇੰਦਾ, ਪੰਜ ਤੱਤ ਕਰੇ ਪਿਆਰ। ਆਪਣੀ ਜੋਤ ਵਿਚ ਟਿਕਾਇੰਦਾ, ਜੋਤੀ ਜਾਤਾ ਹੋ ਉਜਿਆਰ। ਕਾਇਆ ਕਿਲਾ ਕੋਟ ਸੁਹਾਇੰਦਾ, ਮਹੱਲ ਅਟਲ ਉਚ ਮਿਨਾਰ। ਸਾਚੀ ਚੋਟ ਸ਼ਬਦ ਲਗਾਇੰਦਾ, ਨਾਮ ਨਾਮਾ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਆਪਣਾ ਸਚ ਦੀਦਾਰ। ਮਾਨਸ ਜਨਮ ਨੌਂ ਧਾਰ, ਹਰਿ ਹਰਿ ਆਪ ਜਣਾਇਆ। ਮਾਨਸ ਮਰੇ ਮਾਨਸ ਜਨਮੇ ਮਾਨਸ ਮੇਲਾ ਵਿਚ ਸੰਸਾਰ, ਦੂਜਾ ਸੰਗ ਨਾ ਕੋਇ ਰਖਾਇਆ। ਮਾਨਸ ਮਾਤ ਮਾਨਸ ਪਿਤ ਮਾਨਸ ਪੂਤ ਜਾਇਆ। ਦੂਜੀ ਗੋਦ ਨਾ ਕੋਈ ਹੁਲਾਰ, ਮਾਨਸ ਬੂੰਦ ਮਾਨਸ ਰਕਤ ਮਾਨਸ ਸੀਰ ਏਕਾ ਮੁਖ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਲੇਖਾ ਆਪ ਵਖਾਇਆ। ਨੌਂ ਨੌਂ ਲੇਖਾ ਵਿਚ ਸੰਸਾਰਾ, ਜਨਮ ਜਨਮ ਭਵਾਈਆ। ਮਾਨਸ ਘਰ ਮਾਨਸ ਲਏ ਅਵਤਾਰਾ, ਮਾਨਸ ਹੋਏ ਪਿਤਾ ਮਾਈਆ। ਲੱਖ ਚੁਰਾਸੀ ਨਾ ਕੋਈ ਅਧਾਰਾ, ਜੂਨੀ ਜੂਨ ਨਾ ਕੋਈ ਭਵਾਈਆ। ਕਿਰਪਾ ਕਰੇ ਆਪ ਨਿਰੰਕਾਰਾ, ਜਿਸ ਦੇਵੇ ਮਾਤ ਵਡਿਆਈਆ। ਵੇਖਣ ਆਏ ਨਰ ਨਿਰੰਕਾਰਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਲਏ ਉਠਾਈਆ। ਨੌਂ ਨੌਂ ਜਨਮ ਆਏ ਵਾਰੋ ਵਾਰ, ਮਾਨਸ ਮਾਨਸ ਰੂਪ ਵਟਾਇਆ। ਭਗਵਾਨ ਪਾਏ ਸਾਚੀ ਸਾਚੀ ਸਾਰ, ਲੋਕਮਾਤ ਲਏ ਜਗਾਇਆ। ਦੇਵੇ ਦਰਸ ਆਪ ਦੀਦਾਰ, ਨੇਤਰ ਲੋਚਣ ਆਪ ਖੁਲ੍ਹਾਇਆ। ਭਗਤ ਕਰੇ ਆਪ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਨੌਂ ਨੌਂ ਪਾਰ ਕਿਨਾਰਾ, ਨੌਵੇਂ ਜਨਮ ਮੇਲ ਮਿਲਾਈਆ। ਸੋ ਭਗਤ ਸੋ ਸੁਤ ਦੁਲਾਰਾ, ਸੋ ਸੰਤ ਮਿਲੇ ਵਡਿਆਈਆ। ਸੋ ਗੁਰਮੁਖ ਸੋਹੇ ਚਰਨ ਦਵਾਰਾ, ਜਿਸ ਜਨ ਚਰਨ ਚਰਨੋਦਕ ਮੁਖ ਚੁਆਈਆ। ਸੋ ਗੁਰਸਿਖ ਉਤਰੇ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜ੍ਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿਜਨ ਵਿਰਲੇ ਦੇਵੇ ਆਪਣਾ ਦਰਸ ਦੀਦਾਰਾ, ਲੱਖ ਚੁਰਾਸੀ ਭਰਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਜਨਮ ਕਰਮ ਕਰਮ ਕਰਮ ਧਰਮ ਧਰਮ ਧਰਮ ਏਕਾ ਰੰਗ ਰੰਗਾਈਆ। ਨੌਂ ਨੌਂ ਜਨਮ ਉਤਰੇ ਪਾਰ, ਹਰਿ ਸਤਿਗੁਰ ਦਰਸ ਦਿਖਾਇੰਦਾ। ਨੌਂ ਨੌਂ ਚਾਰ ਚੌਕੜੀ ਜੁਗ ਬੀਤੇ ਵਿਚ ਸੰਸਾਰ, ਪੁਰਖ ਅਬਿਨਾਸ਼ੀ ਨਿਰਗੁਣ ਮੇਲ ਮਿਲਾਇੰਦਾ। ਆਪਣਾ ਕੀਤਾ ਨਾ ਕੋਈ ਜਾਣੇ ਕਰੇ ਵਿਚਾਰ, ਸ੍ਰੀ ਭਗਵੰਤ ਆਦਿ ਜੁਗਾਦਿ ਵੇਖ ਵਖਾਇੰਦਾ। ਗੁਰਮੁਖ ਸੱਜਣ ਗੁਰ ਸਤਿਗੁਰ ਕਰੇ ਪਿਆਰ, ਲੋਕਮਾਤ ਖੇਲ ਖਿਲਾਇੰਦਾ। ਘਰ ਘਰ ਦੇਵੇ ਦਰਸ ਦੀਦਾਰ, ਈਦ ਦੀਦ ਏਕਾ ਗੁਰਸਿਖ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਆਪਣਾ ਦਰਸ, ਜਗਤ ਤ੍ਰਿਸ਼ਨਾ ਮੇਟੇ ਹਰਸ, ਤਨ ਮਨ ਹਰਿਆਵਲ ਇਕ ਵਖਾਇੰਦਾ। ਤਨ ਮਨ ਹਰਿਆ ਦਰਸ ਕਰਿਆ, ਦੁਖ ਦਲਿਦਰ ਨਾਠਾ। ਸਤਿਗੁਰ ਪੂਰੇ ਗੁਰਸਿਖ ਤੇਰਾ ਲੜ ਫੜਿਆ, ਨੌਂ ਖੰਡ ਪ੍ਰਿਥਮੀ ਫਿਰੇ ਨਾਠਾ। ਮਨਮੁਖਾਂ ਤੋਂ ਆਪੇ ਡਰਿਆ, ਆਪਣੇ ਹੱਥ ਰਖਾਏ ਆਪਣਾ ਘਾਟਾ। ਗੁਰਸਿਖ ਤੇਰੇ ਕਾਇਆ ਮੰਦਰ ਅੰਦਰ ਵੜਿਆ, ਨਿਰਗੁਣ ਜੋਤੀ ਨੂਰ ਕਰ ਲਲਾਟਾ। ਆਪਣੇ ਪੌੜੇ ਆਪੇ ਚੜ੍ਹਿਆ, ਚੌਥੇ ਪਦ ਮੁਕਾਈ ਵਾਟਾ। ਗੁਰਸਿਖ ਤੇਰਾ ਨਾਉਂ ਸ਼ਬਦ ਪੜ੍ਹਿਆ, ਤੇਰੀ ਆਤਮ ਸੇਜਾ ਸੁੱਤਾ ਸਾਚੀ ਖਾਟਾ। ਆਦਿ ਜੁਗਾਦਿ ਨਾ ਜਨਮੇ ਨਾ ਕਦੇ ਮਰਿਆ, ਜਨ ਭਗਤਾਂ ਪੁਛੇ ਸਦਾ ਵਾਤਾਂ। ਸਿੰਘ ਦੀਦਾਰ ਕਰ ਦਰਸ ਗੁਰ ਦਵਾਰ ਭਵ ਸਾਗਰ ਤਰਿਆ, ਕਲਜੁਗ ਮਿਟੇ ਅੰਧੇਰੀ ਰਾਤਾ। ਸਾਧ ਸੰਗਤ ਸਤਿਗੁਰ ਏਕਾ ਵਰਿਆ, ਪੁਰਖ ਅਬਿਨਾਸ਼ੀ ਇਕ ਬਿਧਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜੋਤੀ ਜਾਤਾ। ਜੋਤੀ ਜਾਤਾ ਹਰਿ ਨਿਰੰਕਾਰਾ, ਨਿਰਵੈਰ ਪੁਰਖ ਅਖਵਾਇਆ । ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਨਿਰਗੁਣ ਰੂਪ ਧਰਾਇਆ। ਸਤਿਜੁਗ ਤ੍ਰੇਤਾ ਦਵਾਪਰ ਲੇਖਾ ਜਾਣੇ ਆਪਣੀ ਵਾਰਾ, ਜੁਗ ਚੌਕੜੀ ਪੰਧ ਮੁਕਾਇਆ। ਧੁਰ ਫ਼ਰਮਾਨ ਸੁਣਾਏ ਲੋਕਮਾਤ ਗੁਰ ਅਵਤਾਰਾ, ਖਾਣੀ ਬਾਣੀ ਬਾਣ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਸਿਰ ਆਪਣਾ ਹੱਥ ਟਿਕਾਇਆ। ਸਿਰ ਆਪਣਾ ਹੱਥ ਰਖਾਇੰਦਾ, ਪਾਰਬ੍ਰਹਮ ਬੇਅੰਤ। ਗੁਰਮੁਖ ਸਾਚੇ ਆਪ ਜਗਾਇੰਦਾ, ਦੇਵੇ ਵਡਿਆਈ ਜੁਗਾ ਜੁਗੰਤ। ਨਾਮ ਨਿਸ਼ਾਨਾ ਇਕ ਰਖਾਇੰਦਾ, ਇਕ ਇਕੱਲਾ ਸ੍ਰੀ ਭਗਵੰਤ। ਕਲਜੁਗ ਅੰਤਮ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ। ਚਾਰੋਂ ਕੁੰਟ ਅੰਧੇਰਾ ਛਾਇੰਦਾ, ਨਾ ਕੋਈ ਰਸਨਾ ਨਾ ਕੋਈ ਜਿਹਵਾ ਮਣੀਆ ਮੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਬਣਾਏ ਆਪਣੀ ਬਣਤ। ਹਰਿ ਸਾਚੀ ਬਣਤ ਬਣਾਇੰਦਾ, ਜੁਗਾ ਜੁਗੰਤਰ ਏਕਾ ਕਾਰ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਕਲਜੁਗ ਅੰਤਮ ਖੇਲ ਕਰੇ ਨਿਰੰਕਾਰ। ਹਰਿਜਨ ਸਾਚੇ ਆਪ ਉਠਾਇੰਦਾ, ਸੁਣਾਏ ਸ਼ਬਦ ਨਾਦ ਧੁੰਨਕਾਰ। ਮੰਦਰ ਮਸਜਦ ਗੁਰਦਵਾਰ ਸ਼ਿਵਦਵਾਲਾ ਮਠ ਇਕ ਵਖਾਇੰਦਾ, ਘਰ ਘਰ ਵਿਚ ਖੋਲ੍ਹ ਕਿਵਾੜ। ਤੀਰਥ ਅਠਸਠ ਪੰਧ ਮੁਕਾਇੰਦਾ, ਝਿਰਨਾ ਝਿਰੇ ਅਪਰ ਅਪਾਰ। ਦੀਪਕ ਜੋਤੀ ਜੋਤ ਜਗਾਇੰਦਾ, ਜੋਤੀ ਨੂਰ ਕਰ ਉਜਿਆਰ। ਸਾਚੀ ਚੋਟੀ ਆਪ ਚੜ੍ਹਾਇੰਦਾ, ਫੜ ਫੜ ਬਾਹੋਂ ਦਏ ਹੁਲਾਰ। ਵਾਸਨਾ ਖੋਟੀ ਆਪ ਕਢਾਇੰਦਾ, ਸੋਹੰ ਸ਼ਬਦ ਜੈ ਜੈਕਾਰ। ਗੁਰਸਿਖ ਮਾਣਕ ਮੋਤੀ ਆਪ ਬਣਾਇੰਦਾ, ਆਪੇ ਹੋਏ ਪਰਖਣਹਾਰ। ਸੁਰਤੀ ਸੋਤੀ ਆਪ ਜਗਾਇੰਦਾ, ਸ਼ਬਦੀ ਸ਼ਬਦ ਕਰ ਪਿਆਰ । ਅਕਾਲ ਮੂਰਤੀ ਦਰਸ ਦਿਖਾਇੰਦਾ, ਮੂਰਤ ਅਕਾਲ ਅਪਰ ਅਪਾਰ। ਨਾਦ ਤੂਰਤ ਆਪ ਵਜਾਇੰਦਾ, ਤੁਰਯਾ ਪਾਵੇ ਸਾਚੀ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਬਖ਼ਸ਼ੇ ਦਰਸ ਦੀਦਾਰ। ਹਰਿਜਨ ਦਰਸ ਦੀਦਾਰ ਪਾਵਣਾ, ਗੁਰ ਸਤਿਗੁਰ ਸੱਜਣ ਮੀਤ । ਮਾਇਆ ਮਮਤਾ ਮੋਹ ਚੁਕਾਵਣਾ, ਏਕਾ ਗੌਣਾ ਸੁਹਾਗੀ ਗੀਤ। ਕਾਇਆ ਬੰਕ ਆਪ ਸੁਹਾਵਣਾ, ਮਨ ਹੋਏ ਪਤਿਤ ਪੁਨੀਤ। ਚਰਨ ਕਵਲ ਕਵਲ ਚਰਨ ਧਿਆਨ ਲਗਾਵਣਾ, ਤਨ ਹੋਏ ਠਾਂਡਾ ਸੀਤ। ਮਾਲ ਧਨ ਧਨ ਮਾਲ ਏਕਾ ਝੋਲੀ ਪਾਵਣਾ, ਆਦਿ ਜੁਗਾਦਿ ਜੁਗਾ ਜੁਗੰਤਰ ਪੁਰਖ ਅਬਿਨਾਸ਼ ਚਲਾਏ ਆਪਣੀ ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਰੰਗ ਰੰਗਾਏ ਹਸਤ ਕੀਟ। ਹਸਤ ਕੀਟ ਦਰਸ ਦਵਾਰਾ, ਸ਼ਾਹ ਸੁਲਤਾਨ ਨਾ ਕੋਇ ਵਡ ਵਡਿਆਈਆ । ਜੋ ਜਨ ਆਏ ਬਣ ਭਿਖਾਰਾ, ਭਿਖਕ ਝੋਲੀ ਆਪ ਭਰਾਈਆ। ਕਰਾਏ ਵਣਜ ਨਾਮ ਵਣਜਾਰਾ, ਸਾਚਾ ਹੱਟ ਇਕ ਖੁਲ੍ਹਾਈਆ। ਵਖਾਏ ਦਰ ਠਾਂਡਾ ਦਰਬਾਰਾ, ਸਾਂਤਕ ਸਤਿ ਧਾਰ ਚਲਾਈਆ। ਊਚਾਂ ਨੀਚਾਂ ਕਰੇ ਇਕ ਪਿਆਰਾ, ਰਾਓ ਰੰਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਦਰਸ ਦਿਖਾਈਆ। ਦਰਸ ਵਖਾਏ ਗੁਰੂ ਗੁਰਦੇਵ, ਗੋਬਿੰਦ ਆਪਣੇ ਹੱਥ ਰੱਖੀ ਵਡਿਆਈਆ। ਜਨਮ ਜਨਮ ਦਾ ਲੇਖਾ ਜਾਣੇ ਕੀਨੀ ਸੇਵ, ਪੂਰਬ ਲੇਖਾ ਭੁਲ ਨਾ ਜਾਈਆ। ਆਦਿ ਜੁਗਾਦਿ ਸਦਾ ਅਭੇਵ, ਭੇਵ ਅਭੇਦਾ ਆਪ ਖੁਲ੍ਹ੍ਹਾਈਆ। ਹਰਿਜਨ ਰਸਨਾ ਰਸ ਦੇਵੇ ਏਕਾ ਮੇਵ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਕੌਸਤਕ ਮਣੀਆ ਮਸਤਕ ਲਾਵੇ ਥੇਵ, ਜੋਤ ਲਲਾਟੀ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਦਰਸ, ਦੇ ਦਰਸ ਤ੍ਰਿਖਾ ਬੁਝਾਈਆ। ਦੇਵੇ ਦਰਸ ਦਰਸ ਦੀਦਾਰਾ, ਦਹਿ ਦਿਸ਼ਾ ਖੇਲ ਖਿਲਾਇੰਦਾ। ਨਵ ਨੌਂ ਲੇਖਾ ਜਾਣੇ ਹਰਿ ਕਰਤਾਰਾ, ਨੌਂ ਨਵ ਵੇਸ ਵਟਾਇੰਦਾ। ਚਾਰ ਚਾਰ ਇਕ ਅਧਾਰਾ, ਚਾਰ ਚਾਰ ਮੇਲ ਮਿਲਾਇੰਦਾ। ਏਕਾ ਤਤ ਪੁਰਖ ਕਰਤਾਰਾ, ਤਤਵ ਤਤ ਇਕ ਸਮਝਾਇੰਦਾ। ਸਾਧ ਸੰਗਤ ਬਖ਼ਸ਼ੇ ਇਕ ਦਵਾਰਾ, ਸਚ ਦਵਾਰਾ ਆਪ ਸੁਹਾਇੰਦਾ। ਹਰਿ ਸੰਗਤ ਮੇਲਾ ਹਰਿ ਹਰਿ ਕੰਤ ਭਤਾਰਾ, ਵਿਛੜ ਕਦੇ ਨਾ ਜਾਇੰਦਾ। ਮੰਗੇ ਮੰਗ ਗੁਰਸਿਖ ਯਾਚਕ ਬਣ ਭਿਖਾਰਾ, ਮਿਹਰਵਾਨ ਦਾਨ ਅਤੁਟ ਆਪ ਵਰਤਾਇੰਦਾ। ਜੋ ਜਨ ਦਰਸ਼ਨ ਪਾਏ ਆਏ ਚਲ ਦਵਾਰਾ, ਲੱਖ ਚੁਰਾਸੀ ਫੰਦ ਕਟਾਇੰਦਾ। ਰਾਏ ਧਰਮ ਨਾ ਕਰੇ ਖ਼ਵਾਰਾ, ਚਿਤਰ ਗੁਪਤ ਨਾ ਲੇਖ ਵਖਾਇੰਦਾ । ਲਾੜੀ ਮੌਤ ਨਾ ਕਰੇ ਸ਼ੰਗਾਰਾ, ਜਮ ਕਾ ਡੰਡ ਨਾ ਕੋਇ ਲਗਾਇੰਦਾ । ਅੰਤਮ ਦੇਵੇ ਦਰਸ ਘਰ ਘਰ ਆਏ ਦੇ ਸਹਾਰਾ, ਗੁਰਸਿਖ ਬਿਨ ਦਰਸ ਦੇਹ ਨਾ ਕੋਇ ਤਜਾਇੰਦਾ । ਸਚਖੰਡ ਵਖਾਏ ਇਕ ਦਵਾਰਾ, ਆਪਣੀ ਹੱਥੀਂ ਆਪ ਬਣਾਇੰਦਾ। ਨਾ ਕੋਈ ਲਾਇਆ ਇੱਟਾਂ ਗਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਤੇਲ ਬੱਤੀ ਨਾ ਕਰੇ ਕੋਇ ਉਜਿਆਰਾ, ਨਿਰਗੁਣ ਜੋਤੀ ਜੋਤ ਜਗਾਇੰਦਾ। ਹਵਨ ਦੀਪ ਧੂਪ ਨਾ ਕੋਇ ਸਹਾਰਾ, ਜਗਤ ਸੁਗੰਧੀ ਨਾ ਕੋਇ ਪਰਗਟਾਇੰਦਾ। ਇਕ ਇਕੱਲਾ ਏਕੰਕਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਜਿਸ ਜਨ ਦੇਵੇ ਦਰਸ ਨਿਹਕਲੰਕ ਨਰਾਇਣ ਨਰ ਅਵਤਾਰਾ, ਜਨਮ ਮਰਨ ਵਿਚ ਨਾ ਆਇੰਦਾ। ਗੁਰਸਿਖ ਤੇਰਾ ਭੇਵ ਕਾਗਦ ਕ਼ਲਮ ਨਾ ਲਿਖਣਹਾਰਾ, ਬ੍ਰਹਮਾ ਚਾਰੇ ਮੁਖ ਸ਼ਰਮਾਇੰਦਾ। ਨੌਂ ਨੌਂ ਜਨਮ ਉਤਰੇ ਪਾਰ ਵਿਚ ਸੰਸਾਰਾ, ਅੰਤਮ ਲੇਖਾ ਆਪਣੇ ਹੱਥ ਰਖਾਇੰਦਾ। ਗੁਰਸਿਖ ਗਾਓ ਗੀਤ ਏਕਾ ਵਾਰਾ, ਗੀਤ ਗੋਬਿੰਦ ਆਪ ਸੁਣਾਇੰਦਾ। ਕਰਿਆ ਦਰਸ ਦਰ ਦੀਦਾਰਾ, ਦੀਨਾਂ ਨਾਥ ਦੀਨਨ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਬਖ਼ਸ਼ੇ ਚਰਨ ਧਿਆਨ, ਚਰਨ ਚਰਨੋਦਕ ਮਸਤਕ ਟਿੱਕਾ ਧੂੜੀ ਆਪ ਲਗਾਇੰਦਾ ।