੧੯ ਫਗਣ ੨੦੧੭ ਬਿਕ੍ਰਮੀ ਸੰਤਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਸਾਚਾ ਮਾਰਗ ਸਾਚਾ ਰਾਹ, ਸੋ ਪੁਰਖ ਨਿਰੰਜਣ ਆਪ ਬਣਾਇਆ। ਬੈਠਾ ਰਹੇ ਬੇਪਰਵਾਹ, ਹਰਿ ਪੁਰਖ ਨਿਰੰਜਣ ਵੇਸ ਵਟਾਇਆ। ਏਕੰਕਾਰਾ ਜਾਣੇ ਆਪਣਾ ਸਾਚਾ ਥਾਂ, ਦਰਗਹਿ ਸਾਚੀ ਭੇਵ ਨਾ ਰਾਇਆ। ਆਦਿ ਨਿਰੰਜਣ ਅਨਭਵ ਪ੍ਰਕਾਸ਼ ਬਣੇ ਮਲਾਹ, ਅਬਿਨਾਸ਼ੀ ਕਰਤਾ ਸਾਚਾ ਬੇੜਾ ਲਏ ਚਲਾਇਆ। ਸ੍ਰੀ ਭਗਵਾਨ ਆਪਣੇ ਮੰਦਰ ਬਹਿ ਬਹਿ ਗਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਧਰਾਇਆ। ਪਾਰਬ੍ਰਹਮ ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਖੇਲ ਸੱਚਾ ਮਿਹਰਵਾਂ, ਮਿਹਬਾਨ ਆਪਣਾ ਹੁਕਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇਆ। ਸਾਚਾ ਮਾਰਗ ਹਰਿ ਕਰਤਾਰਾ, ਦਰਗਹਿ ਸਾਚੀ ਆਪ ਰਖਾਇੰਦਾ । ਦਿਸ ਨਾ ਆਏ ਵਿਚ ਸੰਸਾਰਾ, ਲੋਕਮਾਤ ਭੇਵ ਕੋਇ ਨਾ ਪਾਇੰਦਾ। ਹਰਿ ਕਾ ਰਾਹ ਤੱਕੇ ਬ੍ਰਹਮਾ ਵਿਸ਼ਨ ਸ਼ਿਵ ਕਰ ਵਿਚਾਰਾ, ਨੇਤਰ ਨੈਣ ਨਾ ਕੋਇ ਦਰਸਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣੀ ਧਾਰ ਚਲਾਇੰਦਾ। ਧਾਮ ਅਵੱਲੜਾ ਠਾਂਡਾ ਦਰਬਾਰਾ, ਚਾਰ ਕੁੰਟ ਨਾ ਕੋਇ ਦਵਾਰਾ, ਦਰ ਦਰਵਾਜ਼ਾ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਬਣਾਇੰਦਾ। ਸਾਚਾ ਮਾਰਗ ਨਿਹਚਲ ਧਾਮ, ਅਸਥਲ ਦਵਾਰੇ ਆਪ ਉਪਾਈਆ। ਆਵੇ ਜਾਵੇ ਏਕਾ ਰਾਮ, ਦੂਸਰ ਅਵਰ ਨਾ ਕੋਇ ਚੜ੍ਹਾਈਆ। ਕਰੇ ਕਰਾਏ ਸਾਚਾ ਕਾਮ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪਣਾ ਪੰਥ ਆਪੇ ਵੇਖ ਵਖਾਈਆ। ਸਾਚਾ ਮਾਰਗ ਸਚ ਮਹੱਲਾ, ਹਰਿ ਸਾਚੇ ਸਚ ਲਗਾਇਆ। ਅੰਦਰ ਬਾਹਰ ਇਕ ਇਕੱਲਾ, ਨਿਰਗੁਣ ਨਿਰਗੁਣ ਫੇਰਾ ਪਾਇਆ। ਥਾਨ ਸੁਹਾਏ ਉਚ ਅਟੱਲਾ, ਮਹੱਲ ਅਟਲ ਆਪ ਵਡਿਆਇਆ। ਸਚ ਸਿੰਘਾਸਣ ਆਪੇ ਮੱਲਾ, ਸੋਭਾਵੰਤ ਰਿਹਾ ਸੁਹਾਇਆ। ਆਪ ਫੜਾਏ ਆਪਣਾ ਪੱਲਾ, ਪੱਲੂ ਦੂਸਰ ਹੱਥ ਕਿਸੇ ਨਾ ਆਇਆ। ਆਪਣੀ ਜੋਤ ਆਪੇ ਰਲਾ, ਜੋਤੀ ਜੋਤ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪੇ ਵੇਖ ਵਖਾਇਆ। ਸਾਚਾ ਰਾਹ ਸਚਖੰਡ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਆਦਿ ਪੁਰਖ ਵੰਡੀ ਵੰਡ, ਵੰਡਣਹਾਰ ਆਪ ਹੋ ਜਾਈਆ। ਰਾਹ ਤੱਕਣ ਕੋਟਨ ਬ੍ਰਹਿਮੰਡ, ਦਿਸ ਕਿਸੇ ਨਾ ਆਈਆ। ਸ਼ਬਦ ਅਗੰਮੀ ਕਿਲਾ ਕੋਟ ਕੰਧ, ਨਿਰਵੈਰ ਪੁਰਖ ਆਪ ਬਣਾਈਆ। ਕੋਈ ਕਰੇ ਨਾ ਪਰਕਾਸ਼, ਸੂਰਜ ਚੰਦ, ਆਪਣਾ ਨੂਰ ਜ਼ਹੂਰ ਰੁਸ਼ਨਾਈਆ। ਆਪੇ ਜਾਣੇ ਆਪਣਾ ਪੰਧ, ਹਰਿ ਪਾਂਧੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਈਆ। ਸਾਚਾ ਮਾਰਗ ਉਚੇ ਮੰਦਰ, ਸੋ ਪੁਰਖ ਨਿਰੰਜਣ ਆਪ ਲਗਾਇਆ। ਆਪ ਜਾਣੇ ਅੰਦਰੇ ਅੰਦਰ, ਆਪਣੀ ਖੇਲ ਆਪ ਰਚਾਇਆ। ਸਾਚੇ ਧਾਮ ਆਪ ਸੁਹੰਦੜ, ਸਤਿ ਪੁਰਖ ਨਿਰੰਜਣ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰਾਹੇ ਆਪੇ ਪਾਇਆ। ਆਪਣਾ ਰਾਹ ਹਰਿ ਕਰਤਾਰ, ਹਰਿ ਦਰ ਸਾਚੇ ਆਪ ਜਣਾਈਆ। ਨਾ ਕੋਈ ਜਾਣੇ ਆਰ ਪਾਰ ਕਿਨਾਰ, ਦੋ ਜਹਾਨ ਵਡੀ ਵਡਿਆਈਆ। ਨਾ ਕੋਈ ਬਾਢੀ ਬਣਾਏ ਵਿਚ ਸੰਸਾਰ, ਰੂਪ ਅਨੂਪ ਨਾ ਕੋਇ ਦਰਸਾਈਆ। ਨਾ ਕੋਈ ਲੇਖਾ ਲਿਖੇ ਬਣ ਲਿਖਾਰ, ਕਾਤਬ ਬੈਠਾ ਮੁਖ ਸ਼ਰਮਾਈਆ। ਨਾ ਕੋਈ ਤਾਲਬ ਤਲਬ ਕਰੇ ਪਰਵਰਦਿਗਾਰ, ਤੁਲਬਾ ਮਾਤ ਨਾ ਕੋਇ ਪੜ੍ਹਾਈਆ। ਨਾ ਕੋਈ ਅੱਖਰ ਸਕੇ ਵਿਚਾਰ, ਪੈਂਤੀਸ ਅੱਖਰ ਦੇਣ ਦੁਹਾਈਆ। ਨਾ ਕੋਈ ਗੁਰ ਖੋਲ੍ਹ ਸਕੇ ਕਿਵਾੜ, ਬੈਠੇ ਤਾੜੀਆਂ ਲਾਈਆ। ਨਾ ਕੋਈ ਅਵਤਾਰ ਵਖਾਏ ਕਿਸੇ ਸੰਸਾਰ, ਬੇਅੰਤ ਬੇਅੰਤ ਬੇਅੰਤ ਰਹੇ ਸਭ ਗਾਈਆ। ਹਰਿ ਕਾ ਮੰਦਰ ਅਗੰਮ ਅਪਾਰ, ਮਾਰਗ ਅਗੰਮ ਆਪਣੇ ਵਿਚ ਛੁਪਾਈਆ। ਜੁਗਾ ਜੁਗੰਤਰ ਸਾਚੀ ਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਸਾਚਾ ਰਾਹ ਸਰਬ ਗੁਣਵੰਤ, ਦਰ ਘਰ ਸਾਚੇ ਆਪ ਲਗਾਇੰਦਾ। ਆਵੇ ਜਾਵੇ ਇਕ ਭਗਵੰਤ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਰਾਹ ਤੱਕਣ ਕੋਟਨ ਕੋਟ ਸੰਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਵੇਸ ਅਨੇਕਾ ਕਰੇ ਅਨੰਤ, ਅਨੰਤ ਕਲ ਆਪਣੀ ਖੇਲ ਖਿਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਹਰਿ ਨਿਰੰਕਾਰਾ, ਲੋਕਮਾਤ ਜਣਾਈਆ। ਗੁਰ ਅਵਤਾਰ ਵਸਣ ਥਿਰ ਘਰ ਦਵਾਰਾ, ਸ਼ਬਦੀ ਸ਼ਬਦ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰਾ, ਥਿਰ ਘਰ ਆਪਣਾ ਪੰਧ ਮੁਕਾਈਆ। ਥਿਰ ਘਰ ਸਾਚੇ ਹੋਏ ਬਾਹਰਾ, ਨਿਰਗੁਣ ਨਿਰਗੁਣ ਧਾਰ ਚਲਾਈਆ। ਨਿਰਗੁਣ ਪੌੜਾ ਨਿਰਗੁਣ ਚੜ੍ਹਨੇਹਾਰਾ, ਨਿਰਗੁਣ ਡੰਡਾ ਇਕ ਵਖਾਈਆ। ਨਿਰਗੁਣ ਗੁਪਤ ਨਿਰਗੁਣ ਜ਼ਾਹਰਾ, ਨਿਰਗੁਣ ਅੰਦਰ ਬਾਹਰ ਵੇਸ ਵਟਾਈਆ। ਨਿਰਗੁਣ ਜਾਣੇ ਆਪਣੀ ਕਾਰਾ, ਕਰੇ ਕਾਰ ਸੱਚਾ ਪਾਤਸ਼ਾਹੀਆ। ਸਚਖੰਡ ਵੇਖੇ ਆਪਣੀ ਧਾਰਾ, ਧਾਰ ਧਾਰ ਵਿਚ ਪਰਗਟਾਈਆ। ਆਪਣਾ ਰਾਹ ਰੱਖੇ ਨਿਆਰਾ, ਨਿਰਵੈਰ ਭੇਵ ਨਾ ਆਈਆ। ਸਚਖੰਡ ਸਾਚੇ ਹੋ ਉਜਿਆਰਾ, ਜੋਤੀ ਨੂਰ ਨੂਰ ਦਰਸਾਈਆ। ਸਚ ਸਿੰਘਾਸਣ ਕਰ ਤਿਆਰਾ, ਪੁਰਖ ਅਬਿਨਾਸ਼ਨ ਆਸਣ ਲਾਈਆ। ਦਰ ਦਰਵੇਸ਼ ਬਣ ਭਿਖਾਰਾ, ਅਲਖ ਅਗੋਚਰ ਅਗੰਮ ਅਥਾਹ ਆਪਣਾ ਸੀਸ ਝੁਕਾਈਆ। ਸੀਸ ਜਗਦੀਸ ਸੋਹੇ ਦਸਤਾਰਾ, ਪੰਚਮ ਪੰਚ ਪੰਚ ਵਡਿਆਈਆ। ਛਤਰ ਝੁਲਾਏ ਅਪਰ ਅਪਾਰਾ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਕਰੇ ਕਰਾਏ ਸਚ ਵਿਹਾਰਾ, ਆਦਿ ਜੁਗਾਦਿ ਵਡੀ ਵਡਿਆਈਆ। ਸਚਖੰਡ ਤੋਂ ਹੋਏ ਬਾਹਰਾ, ਆਪਣਾ ਮਾਰਗ ਆਪੇ ਵੇਖ ਵਖਾਈਆ। ਰੂਪ ਰੰਗ ਰੇਖ ਨਾ ਕੋਈ ਕਰੇ ਪਿਆਰਾ, ਇਸ਼ਟ ਈਸ਼ ਨਾ ਕੋਇ ਧਰਾਈਆ। ਆਪਣੇ ਅੰਤਰ ਆਪੇ ਵਸੇ ਹਰਿ ਨਿਰੰਕਾਰਾ, ਕਿਲਾ ਕੋਟ ਨਾ ਕੋਇ ਸੁਹਾਈਆ। ਆਪਣਾ ਚਰਨ ਰੱਖੇ ਵਿਚ ਸਚਖੰਡ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪਣੇ ਵਿਚ ਟਿਕਾਈਆ। ਆਪਣਾ ਮਾਰਗ ਆਪਣੇ ਵਿਚ ਰੱਖ, ਆਦਿ ਪੁਰਖ ਦਇਆ ਕਮਾਇੰਦਾ। ਸਚਖੰਡ ਦਵਾਰਿਉਂ ਹੋ ਵੱਖ, ਆਪਣਾ ਭੇਵ ਆਪਣੇ ਵਿਚ ਛੁਪਾਇੰਦਾ। ਆਪਣੇ ਅੰਤਰ ਆਪੇ ਹੋ ਪਰਤਖ, ਆਪਣੀ ਖੇਲ ਖਿਲਾਇੰਦਾ। ਆਪੇ ਜਾਣੇ ਆਪਣਾ ਪੱਖ, ਵੇਲਾ ਵਕ਼ਤ ਨਾ ਕੋਇ ਵਖਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਇੰਦਾ। ਆਪੇ ਰੂਪ ਹੋਏ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੇਲਾ ਆਪ ਮਿਲਾਇੰਦਾ। ਆਪਣਾ ਮੇਲ ਮਿਲਾਵਣਹਾਰਾ, ਆਦਿ ਪੁਰਖ ਅਖਵਾਇਆ। ਸੋ ਪੁਰਖ ਨਿਰੰਜਣ ਰੂਪ ਧਰ ਨਿਆਰਾ, ਸਚਖੰਡ ਡੇਰਾ ਲਾਇਆ। ਹਰਿ ਪੁਰਖ ਨਿਰੰਜਣ ਕਰ ਪਸਾਰਾ, ਸਚ ਸਿੰਘਾਸਣ ਸੋਭਾ ਪਾਇਆ। ਏਕੰਕਾਰਾ ਭੇਵ ਨਿਆਰਾ, ਦਰ ਦਰਬਾਨਾ ਸੀਸ ਝੁਕਾਇਆ। ਆਦਿ ਨਿਰੰਜਣ ਕਰ ਪਸਾਰਾ, ਮੇਟਣਹਾਰਾ ਧੂਆਂਧਾਰਾ, ਜੋਤੀ ਜੋਤ ਨੂਰ ਰੁਸ਼ਨਾਇਆ। ਸ੍ਰੀ ਭਗਵਾਨ ਸਾਚਾ ਲਾੜਾ, ਸਚਖੰਡ ਦਵਾਰੇ ਲਾਇਆ ਪਾੜਾ, ਘਰ ਘਰ ਵਿਚ ਲਏ ਪਰਗਟਾਇਆ । ਸ੍ਰੀ ਭਗਵਾਨ ਮੀਤ ਮੁਰਾਰਾ, ਸੇਵਕ ਸੇਵਾ ਕਰੇ ਅਪਾਰਾ, ਥਿਰ ਘਰ ਸਾਚਾ ਬੰਕ ਉਪਾਇਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਥਿਰ ਘਰ ਵਸੇ ਏਕਾ ਧਾਰਾ, ਨਿਰਗੁਣ ਨਿਰਗੁਣ ਸਚ ਵਿਹਾਰਾ, ਨਾਰੀ ਕੰਤ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦਏ ਸਮਝਾਇਆ। ਥਿਰ ਘਰ ਸਾਚੇ ਨਾਰੀ ਕੰਤ, ਪਾਰਬ੍ਰਹਮ ਖ਼ੁਸ਼ੀ ਮਨਾਈਆ। ਆਪਣੀ ਚੋਲੀ ਆਪੇ ਰੰਗੇ ਬਸੰਤ, ਰੂਪ ਅਨੂਪ ਆਪ ਚੜ੍ਹਾਈਆ। ਆਪਣੀ ਬਣਾਏ ਆਪੇ ਬਣਤ, ਅੰਦਰ ਬਾਹਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਵੇਖ ਵਖਾਈਆ। ਨਾਰੀ ਕੰਤ ਸਚ ਪਿਆਰਾ, ਹਰਿ ਹਰਿ ਆਪਣੀ ਸੇਜ ਹੰਢਾਇੰਦਾ। ਜਨਨੀ ਜਨ ਬਣੇ ਨਿਰੰਕਾਰਾ, ਸਾਚੀ ਗੋਦ ਆਪ ਸੁਹਾਇੰਦਾ। ਸੁਤ ਬਣਾਇਆ ਸ਼ਬਦ ਦੁਲਾਰਾ, ਆਪਣੀ ਕੁਖੋਂ ਬਾਹਰ ਕਢਾਇੰਦਾ। ਦਾਈ ਦਾਇਆ ਬਣ ਅਗੰਮ ਅਪਾਰਾ, ਆਪਣੀ ਖੇਲ ਖਿਲਾਇੰਦਾ। ਹਰਿ ਕਾ ਮਾਰਗ ਨਾ ਕੋਈ ਜਾਣੇ ਆਪੇ ਹੋਏ ਜਾਨਣਹਾਰਾ, ਆਪਣਾ ਰਾਹ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਆਪੇ ਵੜ, ਪਿਤਾ ਪੂਤ ਮਾਤਾ ਆਪਣਾ ਨਾਉਂ ਧਰਾਇੰਦਾ। ਮਾਤ ਪਿਤ ਪੁਤ ਬਾਲਕ, ਹਰਿ ਸਾਚੀ ਖੇਲ ਖਿਲਾਈਆ। ਨਿਰਗੁਣ ਨਿਰਗੁਣ ਬਣ ਬਣ ਸਾਲਸ, ਸਾਚੀ ਸਾਲਸੀ ਇਕ ਵਖਾਈਆ। ਆਪਣਾ ਰੂਪ ਧਰਿਆ ਖਾਲਸ, ਦੂਸਰ ਅਵਰ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੁਤ ਦੁਲਾਰਾ ਹਰਿ ਹਰਿ ਜਾਇਆ, ਜਨਨੀ ਜਨ ਸੋਭਾ ਪਾਇੰਦਾ। ਦਾਈ ਦਾਇਆ ਬਣ ਬਣ ਸੇਵ ਕਮਾਇਆ, ਸੇਵਾ ਆਪਣੇ ਹੱਥ ਰਖਾਇੰਦਾ। ਆਪਣਾ ਮਾਰਗ ਦਏ ਸਮਝਾਇਆ, ਪਾਂਧੀ ਆਪਣਾ ਪੰਧ ਵਖਾਇੰਦਾ। ਧੁਰ ਫ਼ਰਮਾਨਾ ਇਕ ਜਣਾਇਆ, ਹੁਕਮੀ ਹੁਕਮ ਆਪ ਅਲਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦਰਸ ਦਿਖਾਇਆ, ਜੋਤੀ ਨੂਰ ਡਗਮਗਾਇੰਦਾ। ਸਮਰਥ ਹੱਥ ਸਿਰ ਆਪ ਟਿਕਾਇਆ, ਮਹਿਮਾ ਅਕਥ ਆਪ ਪੜ੍ਹਾਇੰਦਾ। ਆਪਣਾ ਰੂਪ ਆਪ ਪਰਗਟਾਇਆ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਹਰਿ ਹਰਿ ਸੁੱਤ, ਹਰਿ ਸਾਚਾ ਸਚ ਦ੍ਰਿੜਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬੇਪਰਵਾਹੀਆ। ਆਪ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਲਾਵਣਾ, ਹਰਿ ਸਾਚਾ ਸਚ ਜਣਾਇੰਦਾ। ਸੁਤ ਦੁਲਾਰਾ ਇਕ ਉਠਾਵਣਾ, ਆਪ ਆਪਣਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਵਣਾ, ਸੂਰਜ ਚੰਨ ਆਪ ਚੜ੍ਹਾਇੰਦਾ। ਮੰਡਲ ਮੰਡਪ ਆਪ ਵਸਾਵਣਾ, ਧਰਤ ਧਵਲ ਜਲ ਬਿੰਬ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਕਰ ਤਿਆਰ, ਹਰਿ ਸਾਚਾ ਸਚ ਜਣਾਈਆ । ਸ਼ਬਦ ਸੁਤ ਦਏ ਆਧਾਰ, ਸੀਸ ਜਗਦੀਸ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮੇਲਾ ਦਏ ਮਿਲਾਈਆ। ਪੰਜ ਤੱਤ ਕਰੇ ਪਿਆਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਘਾੜਨ ਘੜ ਸੰਸਾਰ, ਲੋਕਮਾਤ ਦਏ ਧਰਾਈਆ। ਮਾਣਸ ਮਨੁਖ ਕਰ ਪਿਆਰ, ਮਾਨਵ ਜਾਤੀ ਦਏ ਵਡਿਆਈਆ। ਦੇਵੇ ਦਾਤੀ ਧੁਰ ਦੀ ਧਾਰ, ਧੁਰ ਦਰਬਾਰੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਲੋਕਮਾਤ ਆਪ ਚਲਾਈਆ। ਲੋਕਮਾਤ ਹਰਿ ਰਾਹ ਚਲਾਇਆ, ਲੱਖ ਚੁਰਾਸੀ ਕਰ ਵਿਚਾਰ। ਗੁਰਮੁਖ ਸਾਚੇ ਲਏ ਜਗਾਇਆ, ਆਤਮ ਅੰਤਰ ਇਕ ਆਧਾਰ। ਸੰਤ ਸਾਜਨ ਲਏ ਉਠਾਇਆ, ਦੇਵੇ ਅੰਮ੍ਰਿਤ ਰਸ ਠੰਡਾ ਠਾਰ। ਭਗਤ ਭਗਵੰਤ ਮੇਲ ਮਿਲਾਇਆ, ਰਾਹ ਦੱਸੇ ਇਕ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਸਾਚਾ ਰਾਹ ਵਿਚ ਸੰਸਾਰਾ, ਸਤਿਗੁਰ ਪੁਰਖ ਆਪ ਜਣਾਈਆ। ਘਰ ਵਿਚ ਘਰ ਕਰ ਤਿਆਰਾ, ਬੰਕ ਦਵਾਰਾ ਦਏ ਵਡਿਆਈਆ। ਗ੍ਰਹਿ ਮੰਦਰ ਦੀਪਕ ਕਰ ਉਜਿਆਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਅਨਹਦ ਸ਼ਬਦ ਨਾਦ ਸੱਚੀ ਧੁੰਨਕਾਰਾ, ਦਿਵਸ ਰੈਣ ਵਜਾਈਆ। ਘਟ ਵੇਖੇ ਧੂਆਂਧਾਰਾ, ਅੰਧ ਅੰਧੇਰਾ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਏਕ ਦਏ ਵਡਿਆਈਆ। ਕਾਇਆ ਅੰਦਰ ਖੇਲ ਅਵੱਲਾ, ਹਰਿ ਸਾਚਾ ਸਚ ਕਰਾਇੰਦਾ। ਪੰਚ ਫੜਾਇਆ ਏਕਾ ਪੱਲਾ, ਏਕਾ ਧਾਰ ਬੰਧਾਇੰਦਾ। ਤ੍ਰੈਗੁਣ ਮਾਇਆ ਆਪੇ ਰੱਲਾ, ਤ੍ਰੈ ਤ੍ਰੈ ਲੇਖਾ ਨਾ ਕੋਇ ਜਣਾਇੰਦਾ। ਦੂਈ ਦਵੈਤੀ ਲਾਇਆ ਸੱਲਾ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਪੰਚ ਵਿਕਾਰ ਕਰੇ ਹੱਲਾ, ਦਿਵਸ ਰੈਣ ਉਠ ਉਠ ਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪਣੇ ਹੱਥ ਰਖਾਇੰਦਾ। ਸਾਚਾ ਮਾਰਗ ਹਰਿ ਨਿਰੰਕਾਰਾ, ਲੋਕਮਾਤ ਆਪਣੇ ਹੱਥ ਰਖਾਈਆ। ਜੁਗਾ ਜੁਗੰਤਰ ਲੈ ਅਵਤਾਰਾ, ਆਪਣਾ ਪਰਦਾ ਆਪ ਉਠਾਈਆ। ਜਗਤ ਜੁਗ ਮੇਟੇ ਧੁੰਦੂਕਾਰਾ, ਧੂਆਂਧਾਰ ਰਹਿਣ ਨਾ ਪਾਈਆ। ਸਾਚਾ ਨਾਉਂ ਕਰੇ ਸਚ ਜੈਕਾਰਾ, ਸ਼ਬਦੀ ਸ਼ਬਦ ਆਪ ਸੁਣਾਈਆ। ਸੰਸਾਰ ਸਾਗਰ ਵੇਖੇ ਡੂੰਘੀ ਗਾਰਾ, ਕਵਰੀ ਭਵਰੀ ਫੋਲ ਫੁਲਾਈਆ। ਗੁਰਮੁਖ ਵਿਰਲੇ ਬਣਾਏ ਸਚ ਸੌਦਾਗਰ, ਵਸਤ ਅਮੋਲਕ ਏਕਾ ਵਣਜ ਕਰਾਈਆ। ਲੇਖਾ ਜਾਣੇ ਕਾਇਆ ਗਾਗਰ, ਕਾਚੀ ਮਾਟੀ ਹਾਟੀ ਸਾਚੇ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਪ੍ਰਗਟਾਈਆ। ਸਾਚਾ ਮਾਰਗ ਲੋਕਮਾਤ, ਸਤਿਗੁਰ ਪੂਰਾ ਆਪ ਜਣਾਇੰਦਾ। ਸ਼ਬਦੀ ਸ਼ਬਦ ਬੰਧਾਏ ਸਾਚਾ ਨਾਤ, ਜਗਤ ਨਾਤਾ ਇਕ ਰਖਾਇੰਦਾ। ਅਗੰਮ ਅਗੰਮੜੀ ਸੁਣਾਏ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਦਾ ਸੁਹੇਲਾ ਵਸੇ ਸਾਥ, ਸਗਲਾ ਸੰਗ ਨਿਭਾਇੰਦਾ। ਆਪ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਡਿਆਇੰਦਾ । ਸਾਚਾ ਮਾਰਗ ਗੁਰ ਚਰਨ ਕਵਲ, ਚਾਰ ਜੁਗ ਵਡਿਆਇੰਦਾ। ਦੇਵੇ ਵਡਿਆਈ ਉਪਰ ਧਰਤ ਧਵਲ, ਜੋ ਜਨ ਮਾਰਗ ਏਕਾ ਪਾਇੰਦਾ। ਆਤਮ ਅੰਤਰ ਖਿਲੇ ਕਵਲ, ਉਲਟਾ ਕਵਲ ਆਪ ਭਵਾਇੰਦਾ। ਪਵਣ ਸਵਾਸੀ ਜਾਏ ਮਵਲ, ਰੁੱਤ ਬਸੰਤੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਇੰਦਾ। ਸਾਚੇ ਮਾਰਗ ਆਪੇ ਲਾ, ਗੁਰ ਗੁਰਸਿਖ ਆਪ ਤਰਾਈਆ। ਜੁਗਾ ਜੁਗੰਤਰ ਬਣ ਮਲਾਹ, ਸਾਚੇ ਬੇੜੇ ਲਏ ਚੜ੍ਹਾਈਆ। ਕਰ ਕਿਰਪਾ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰ ਆਪ ਧਰਾਈਆ। ਮੇਲ ਮਿਲਾਏ ਥਾਉਂ ਥਾਂ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਪਕੜਨਹਾਰਾ ਆਪੇ ਬਾਂਹ, ਬਾਜ਼ੂ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਉਪਾਈਆ। ਸਾਚਾ ਮਾਰਗ ਸਾਚਾ ਪੰਥ, ਮਘ ਆਪਣਾ ਆਪ ਜਣਾਈਆ। ਲੇਖਾ ਜਾਣੇ ਆਦਿ ਅੰਤ, ਬੇਅੰਤ ਬੇਪਰਵਾਹੀਆ। ਹਰਿਜਨ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਰਸਨਾ ਜਿਹਵਾ ਏਕਾ ਮੰਤ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਹਉਮੇ ਗੜ੍ਹ ਤੁਟੇ ਹੰਗਤ, ਹਿੰਸਾ ਕੋਇ ਰਹਿਣ ਨਾ ਪਾਈਆ। ਸਚਖੰਡ ਦਵਾਰਾ ਸਾਚੀ ਸੰਗਤ, ਸਤਿ ਪੁਰਖ ਨਿਰੰਜਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦਵਾਰਾ ਦੱਸੇ ਸਾਚੀ ਜੱਨਤ, ਘਰ ਸਾਚਾ ਇਕ ਵਖਾਈਆ। ਚਰਨ ਦਵਾਰਾ ਰਾਹ ਸੁਖਾਲਾ, ਗੁਰ ਸਤਿਗੁਰ ਆਪ ਲਗਾਇਆ। ਨੇਤਰ ਦਰਸ ਸੱਚੀ ਮਾਲਾ, ਮਨ ਕਾ ਮਣਕਾ ਆਪ ਭਵਾਇਆ। ਉਧਰੇ ਪਾਰ ਸ਼ਾਹ ਕੰਗਾਲਾ, ਸ਼ਹਿਨਸ਼ਾਹ ਨਾ ਕੋਇ ਵਡਿਆਇਆ। ਸਤਿ ਪੁਰਖ ਨਿਰੰਜਣ ਬਣ ਦਲਾਲਾ, ਜਗਤ ਦਲੇਰੀ ਆਪ ਵਖਾਇਆ। ਨਾਤਾ ਤੋੜ ਕਾਲ ਮਹਾਕਾਲਾ, ਗੁਰਮੁਖ ਲਾਲ ਲਏ ਉਠਾਇਆ। ਜਗਤ ਜੁਗ ਚਲੀ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਵੇਖ ਵਖਾਇਆ। ਰਾਹ ਸੁਖਾਲਾ ਸਹਿਜ ਗੁਣਵੰਤ, ਗੁਣੀ ਗੁਣ ਆਪਣਾ ਗੁਣ ਜਣਾਇੰਦਾ। ਧੰਨ ਵਡਿਆਈ ਗੁਰਮੁਖ ਗੁਰ ਗੁਰ ਸੰਤ, ਸਤਿਗੁਰ ਸਾਜਣ ਖੇਲ ਖਿਲਾਇੰਦਾ। ਨਾਮ ਵਿਹੂਣਾ ਜੀਵ ਜੰਤ, ਜਾਗਰਤ ਜੋਤ ਨਾ ਕੋਇ ਵਖਾਇੰਦਾ। ਮਾਇਆ ਮਮਤਾ ਦੇਵ ਦੰਤ, ਤ੍ਰੈਗੁਣ ਭੇੜ ਭਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਵਾਹ ਵਾ ਮਾਰਗ ਸਤਿਗੁਰ ਲਾਇਆ, ਘਰ ਵਜਦੀ ਰਹੇ ਵਧਾਈਆ। ਵਾਹ ਵਾ ਮਾਰਗ ਸਤਿਗੁਰ ਲਾਇਆ, ਖੋਜਣ ਬਨ ਕੋਇ ਨਾ ਜਾਈਆ। ਵਾਹ ਵਾ ਮਾਰਗ ਸਤਿਗੁਰ ਲਾਇਆ, ਤੀਰਥ ਤਟ ਕਿਨਾਰਾ ਅਠਸਠ ਫੇਰੀ ਨਾ ਕੋਈ ਪਾਈਆ। ਵਾਹ ਵਾ ਮਾਰਗ ਸਤਿਗੁਰ ਲਾਇਆ, ਮੰਦਰ ਮਸਜਿਦ ਮਠ ਸ਼ਿਵਦਵਾਲਾ ਵੇਖਣ ਕੋਇ ਨਾ ਜਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਦੁਰਮਤ ਮੈਲ ਕੱਟ, ਏਕਾ ਅੰਮ੍ਰਿਤ ਜਾਮ ਪਿਆਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਇਕ ਵਖਾਏ ਸਾਚਾ ਹੱਟ, ਨਾਮ ਵਸਤ ਆਪ ਵਿਕਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਗੁਰਮੁਖ ਵਿਰਲਾ ਲਾਹਾ ਲਏ ਖੱਟ, ਮਨਮੁਖ ਬੈਠਾ ਮੁਖ ਭਵਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਹਰਿਜਨ ਅੰਮ੍ਰਿਤ ਆਤਮ ਰਸ ਲਏ ਚੱਟ, ਮਨਮੁਖ ਥੁਕਾਂ ਮੁਖ ਭਰਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਗੜ੍ਹ ਹੰਕਾਰੀ ਜਾਏ ਢੱਠ, ਸਤਿ ਸੰਤੋਖੀ ਏਕਾ ਬੁਰਜ ਬਣਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਹਰਿਜਨ ਜੋਤ ਜਗਾਏ ਲਟ ਲਟ, ਅੰਧ ਅੰਧੇਰ ਰਹਿਣ ਨਾ ਪਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਦੂਈ ਦਵੈਤੀ ਮੇਟੇ ਫੱਟ, ਏਕਾ ਰੂਪ ਸਰਬ ਦਰਸਾਈਆ । ਵਾਹ ਵਾ ਸਤਿਗੁਰ ਮਾਰਗ ਲਾਇਆ, ਏਕਾ ਰੂਪ ਵਖਾਏ ਘਟ ਘਟ, ਦੂਸਰ ਧਾਰ ਨਾ ਕੋਇ ਜਣਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਸ਼ਬਦ ਅਗੰਮੀ ਮਾਰੇ ਸੱਟ, ਹਰਿਜਨ ਸੋਏ ਆਪ ਜਗਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਗੁਰਮੁਖਾਂ ਤਨ ਪਹਿਨਾਏ ਨਾਮ ਪਟ, ਜਗਤ ਚੀਥੜਾ ਪੰਧ ਮੁਕਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਆਪਣਾ ਰਾਹ ਜਾਏ ਦੱਸ, ਨਿਹਕਲੰਕ ਚਰਨ ਸਰਨ ਸੱਚੀ ਸਰਨਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਹਿਰਦੇ ਅੰਦਰ ਜਾਏ ਵਸ, ਵਾਸਤਕ ਰੂਪ ਆਪਣਾ ਆਪ ਬੁਝਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਵਿਸ਼ਨ ਬ੍ਰਹਮਾ ਸ਼ਿਵ ਚਰਨ ਦਵਾਰੇ ਆਇਣ ਨੱਸ, ਵੇਲਾ ਵਕ਼ਤ ਆਪ ਸਮਝਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਘਰ ਬਣਾਈਆ। ਵਾਹ ਵਾ ਸਤਿਗੁਰ ਮਾਰਗ ਲਾ, ਲਾਸ਼ਰੀਕ ਦਇਆ ਕਮਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਜਗਤ ਤਾਰੀਕ ਅੰਧੇਰ ਮਿਟਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਜਗਤ ਭਗਤ ਭਗਵੰਤ ਰੂਪ ਅਨੂਪ ਬਾਰੀਕ ਦਿਸ ਕਿਸੇ ਨਾ ਆਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਹਰਿ ਸੰਗਤ ਦਸੇ ਇਕ ਤਰੀਕ, ਏਕਾ ਵਕ਼ਤ ਏਕਾ ਵੇਲਾ ਗੁਰਮੁਖ ਗੁਰਸਿਖ ਹਰਿਜਨ ਸਾਚੇ ਪਾਰ ਕਰਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਅੰਤ ਨਾ ਦੇਵੇ ਪੀਠ, ਮਨਮੁਖ ਆਪਣਾ ਦਰਸ ਦਿਖਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਮਿੱਠਾ ਕਰੇ ਕੌੜਾ ਰੀਠ, ਜਿਸ ਜਨ ਆਪਣਾ ਚਰਨ ਛੁਹਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਕਾਇਆ ਕਰੇ ਠੰਡੀ ਸੀਤ, ਜਿਸ ਜਨ ਆਪਣਾ ਇਸ਼ਟ ਵਖਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਇਕ ਸੁਣਾਏ ਸੁਹਾਗੀ ਗੀਤ, ਸੋਹੰ ਸ਼ਬਦ ਆਪ ਗਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਗੁਰਸਿਖਾਂ ਕਰੇ ਆਪ ਪ੍ਰੀਤ, ਪ੍ਰੀਤਮ ਆਪਣਾ ਰੂਪ ਵਟਾਇੰਦਾ। ਆਪਣੀ ਪਰਖੇ ਆਪੇ ਨੀਤ, ਗੁਰਸਿਖ ਜੌਹਰੀ ਮਾਤ ਪਰਗਟਾਇੰਦਾ। ਜਗਤ ਅਵੱਲੜੀ ਚਲਾਈ ਰੀਤ, ਚਾਰ ਜੁਗ ਗੁਰ ਅਵਤਾਰ ਰਾਹ ਨਾ ਕੋਇ ਵਖਾਇੰਦਾ। ਛੱਡ ਸਿੰਘਾਸਣ ਬਣਿਆ ਮੀਤ, ਗੁਰਸਿਖ ਭਗਤ ਸੁਦਾਮੇ ਚਰਨਾਂ ਹੇਠ ਰਖਾਇੰਦਾ। ਕਲਜੁਗ ਕਾਲ ਰਿਹਾ ਬੀਤ, ਪਤਿਤ ਪੁਨੀਤ ਨਾ ਕੋਇ ਕਰਾਇੰਦਾ। ਰਵਦਾਸ ਚਮਾਰ ਕਰੇ ਪਿਆਰ ਲੇਖਾ ਲਿਖੇ ਇਕ ਅਨਡੀਠ, ਅਨਡੀਠ ਰੂਪ ਆਪ ਲਿਖਾਇੰਦਾ। ਜੁਗ ਜੁਗ ਅਭੁਲ ਜੋ ਕਰੀ ਬਿਪ੍ਰੀਤ, ਆਪਣੀ ਭੁਲ ਗੁਰਸਿਖਾਂ ਕੋਲੋਂ ਆਪ ਬਖ਼ਸ਼ਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਮਾਰਗ ਆਪਣਾ ਰਾਹ ਜਨ ਭਗਤਾਂ ਮਾਤ ਦਏ ਵਖਾ, ਦੂਸਰ ਨੈਣ ਨਾ ਕੋਇ ਖੁਲ੍ਹਾਇੰਦਾ।
