ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
੧ ਚੇਤ ੨੦੧੮ ਬਿਕ੍ਰਮੀ ਪੰਜਾਂ ਪਿਆਰਿਆਂ ਅਤੇ ਲਿਖਾਰੀ ਨਾਲ ਲੈ ਕੇ ਨੰਗੀ ਤਲਵਾਰ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਦਿਤੀ, ਜਿਸ ਉਤੇ ਸ਼ਬਦ ਲਿਖਿਆ ਹੈ। ਜੋ ਸੰਸਾਰ ਵਿਚ ਸਤਿਜੁਗ ਦੀ ਧਾਰ ਪ੍ਰਸਿਧ ਕਰੇਗੀ। ਅਤੇ ਸਰਬ ਜੀਵ ਆਤਮ ਦੀ ਸ਼ਾਂਤੀ ਦਾ ਸੱਚਾ ਰਾਜ ਜੋਗ ਕਰਨ ਦੀ ਨਿਸ਼ਾਨੀ ਨਿਰਗੁਣ ਸਰੂਪ ਨਿਹਕਲੰਕ ਵਲੋਂ ਮਾਤਲੋਕ ਵਿਚ ਪ੍ਰਗਟ ਕੀਤੀ ਗਈ ਹੈ। ਜਿਸ ਦੀ ਆਣ ਸਰਬ ਸੰਸਾਰ ਨੂੰ ੨੦੨੦ ਬਿਕ੍ਰਮੀ ਨੂੰ ਮੰਨਣੀ ਪਵੇਗੀ। ਪੰਜਾ ਪਿਆਰਿਆਂ ਦੇ ਨਾਮ ਇਸ ਤਰਾਂ ਹਨ : –
ਸ੍ਰੀ ਬਿਸ਼ਨ ਸਿੰਘ ਜੀ ਗੁੜਗਾਉਂ, ਸ੍ਰੀ ਇੰਦਰ ਸਿੰਘ ਜੀ ਨਵੀਂ ਦਿੱਲੀ
ਸ੍ਰੀ ਪ੍ਰੀਤਮ ਸਿੰਘ ਜੀ ਜੇਠੂਵਾਲ ਅੰਮ੍ਰਿਤਸਰ, ਸ੍ਰੀ ਡਾ੦ ਪਾਲ ਸਿੰਘ ਜੀ ਭਲਾਈ ਪੁਰ
ਸ੍ਰੀ ਗੁਰਮੁਖ ਸਿੰਘ ਜੀ ਭਲਾਈ ਪੁਰ, ਸ੍ਰੀ ਦਰਸ਼ਨ ਸਿੰਘ ਜੀ ਲਿਖਾਰੀ ਲਲੀਆਂ ਜਲੰਧਰ
ਸ੍ਰੀ ਨਾਜ਼ਰ ਸਿੰਘ ਜੀ ਨਾਥੇਵਾਲ, ਅਤੇ ਸ੍ਰੀ ਡਾ੦ ਰੂਪ ਲਾਲ ਬੱਤਰਾ ਕੌਂਸਲਰ ਦਿੱਲੀ
ਜੋਤ ਸ਼ਬਦ ਅਧਾਰ, ਪੂਰਨ ਸਿੰਘ, ਪੰਜ ਮੁਖ ਤਾਜ ਅਤੇ ਚੁਰਾਸੀ ਕਲੀਆਂ ਵਾਲਾ ਚੋਲਾ ਪਾ ਕੇ ਅਤੇ ਨੰਗੀ ਤਲਵਾਰ ਹੱਥ ਵਿਚ ਲੈ ਕੇ ਗਏ ਸਨ ਜੀ। ਪੰਜਾਂ ਪਿਆਰਿਆਂ ਦੇ ਪੀਲੇ ਬਸਤਰ ਪਹਿਨੇ ਹੋਏ ਸਨ, ਲਿਖਾਰੀ ਦਰਸ਼ਨ ਸਿੰਘ ਕਾਲੇ ਕਪੜਿਆਂ ਦੇ ਲਬਾਸ ਵਿਚ ਨਕ਼ਾਬ ਪਹਿਨ ਕੇ ਗਏ ਸਨ ਜੀ। ਨਾਜਰ ਸਿੰਘ ਨੌ ਗ੍ਰੰਥ ਜੋ ਲਿਖੇ ਜਾ ਚੁੱਕੇ ਸਨ ਉਹਨਾਂ ਨੂੰ ਲੈ ਕੇ ਨਾਲ ਗਏ ਸਨ ਜੀ। ਡਾਕਟਰ ਰੂਪ ਲਾਲ ਬਹੱਤਰਾ ਪ੍ਰੇਮ ਬੰਧਨ ਵਿਚ ਗਿਆ ਸੀ ਜੀ। ਜੋ ਬਚਨ ਰਾਸ਼ਟਰਪਤੀ ਨਾਲ ਉਸ ਜਗਾ ਰਾਸ਼ਟਰਪਤੀ ਹਾਉਸ ਵਿਚ ਹੋਏ, ਨੀਚੇ ਲਿਖੇ ਗਏ ਹਨ ਜੀ :
ਭਗਤ ਭਗਵੰਤ ਏਕਾ ਧਾਰ, ਆਦਿ ਜੁਗਾਦਿ ਰਖਾਇੰਦਾ। ਜੁਗ ਜੁਗ ਲੋਕਮਾਤ ਲਏ ਅਵਤਾਰ, ਹਰਿਜਨ ਸਾਚੇ ਮੇਲ ਮਿਲਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਰਿਆ ਸਚ ਵਿਹਾਰ, ਰਾਮਾ ਕ੍ਰਿਸ਼ਨਾ ਰੂਪ ਵਟਾਇੰਦਾ। ਗ਼ਰੀਬ ਨਿਮਾਣੇ ਲਾਏ ਪਾਰ, ਸਿਰ ਆਪਣਾ ਹੱਥ ਰਖਾਇੰਦਾ। ਹੰਕਾਰੀਆਂ ਤੋੜੇ ਗੜ੍ਹ ਹੰਕਾਰ, ਦੁਸ਼ਟ ਹੰਕਾਰੀ ਆਪ ਖਪਾਇੰਦਾ। ਖੜਗ ਖੰਡਾ ਫੜ ਕਟਾਰ, ਤੀਰ ਕਮਾਨਾ ਹੱਥ ਉਠਾਇੰਦਾ। ਰਥ ਰਥਵਾਹੀ ਬਣੇ ਗਿਰਵਰ ਗਿਰਧਾਰ, ਮਹਾਂਸਾਰਥੀ ਰਥ ਚਲਾਇੰਦਾ। ਏਕਾ ਰਾਮ ਨਾਮ ਘਟ ਉਜਿਆਰ, ਜੀਵਾਂ ਜੰਤਾਂ ਆਪ ਸਮਝਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਜੋਤੀ ਜਾਮਾ ਅਲਖ ਅਗੰਮ ਅਪਾਰ, ਨਿਹਕਲੰਕਾ ਨਾਉਂ ਰਖਾਇੰਦਾ। ਸ੍ਰਿਸ਼ਟ ਸਬਾਈ ਵੇਖੇ ਵਿਭਚਾਰ, ਨੌਂ ਖੰਡ ਪ੍ਰਿਥਮੀ ਕੂੜ ਕੁੜਿਆਰ ਚਾਰ ਕੁੰਟ ਅੰਧੇਰਾ ਛਾਇੰਦਾ। ਸੱਤ ਦੀਪ ਹਾਹਾਕਾਰ, ਜੀਵ ਜੰਤ ਧੀਰਜ ਧੀਰ ਨਾ ਕੋਇ ਧਰਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪਾਵਣਹਾਰਾ ਸਾਰ, ਗ੍ਰਹਿ ਗ੍ਰਹਿ ਅੰਦਰ ਮੰਦਰ ਵੇਖ ਵਖਾਇੰਦਾ। ਏਕਾ ਸ਼ਬਦ ਸਚ ਜੈਕਾਰਾ, ਸਤਿ ਸਤਿਵਾਦੀ ਆਪ ਲਗਾਇੰਦਾ। ਦੋ ਹਜ਼ਾਰ ਬਿਕ੍ਰਮੀ ਹੋ ਤਿਆਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਵੀਹ ਸੌ ਤੇਰਾਂ ਬਿਕ੍ਰਮੀ ਸ਼ਬਦ ਅਗੰਮੀ ਇਕ ਹੁਲਾਰਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਲਗਾਇੰਦਾ। ਰਾਸ਼ਟਰਪਤ ਰਾਜਿੰਦਰ ਪਰਸ਼ਾਦਿ ਭਗਤ ਭਗਵੰਤ ਏਕਾ ਘਰ ਸੁਹਾਏ ਬੰਕ ਦਵਾਰਾ, ਪੰਚਮ ਭੇਟ ਖੇਵਟ ਖੇਟਾ ਆਪ ਚੜ੍ਹਾਇੰਦਾ। ਸਤ ਰੰਗ ਨਿਸ਼ਾਨਾ ਸੱਤਾਂ ਦੀਪਾਂ ਵਖਾਏ ਏਕਾ ਘਰ ਬਾਰਾ, ਪੰਚਮ ਪੰਚ ਮੁਖ ਸਾਲਾਇੰਦਾ। ਪੰਚਮ ਰਾਜ ਜੋਗ ਤਾਜ ਆਦਿ ਜੁਗਾਦੀ ਸਾਚੀ ਕਾਰਾ, ਬ੍ਰਹਿਮੰਡਾਂ ਖੰਡਾਂ ਖੇਲ ਖਿਲਾਇੰਦਾ। ਚਰਨ ਕਵਲ ਜੋੜਾ ਜਗਤ ਵਿਹਾਰਾ, ਰਾਮ ਰਾਜ ਇਕ ਵਖਾਇੰਦਾ। ਨਾਮ ਖੰਡਾ ਡੰਡਾ ਭਾਰਾ, ਮਨਮੁਖ ਜੀਵਾਂ ਆਪ ਲਗਾਇੰਦਾ। ਏਕਾ ਸ਼ਬਦ ਸੋਹੰ ਲਿਖਿਆ ਲੇਖ ਅਪਰ ਅਪਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਸਾਂਝਾ ਯਾਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਏਕਾ ਰੰਗ ਰੰਗਾਇੰਦਾ। ਲਿਖ ਲਿਖ ਲੇਖ ਭੇਜੇ ਭੇਜਣਹਾਰਾ, ਵੇਦ ਕਤੇਬ ਭੇਵ ਨਾ ਆਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਵੇ ਸਾਰਾ, ਨਿਰਗੁਣ ਆਪਣਾ ਪਰਦਾ ਲਾਹਿੰਦਾ। ਵੀਹ ਸੌ ਅਠਾਰਾਂ ਬਿਕ੍ਰਮੀ ਪਹਿਲੀ ਚੇਤਰ ਦਿਵਸ ਵਿਚਾਰਾ, ਸਚ ਕਟਾਰਾ ਹੱਥ ਉਠਾਇੰਦਾ। ਭਾਰਤ ਖੰਡ ਸੱਚੀ ਸਰਕਾਰਾ, ਨਵ ਖੰਡ ਆਪ ਵਡਿਆਇੰਦਾ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕਤਕ ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣਾ ਹੁਕਮ ਸੁਣਾਇੰਦਾ। ਜ਼ਾਤ ਪਾਤ ਊਚ ਨੀਂਚ ਰਾਓ ਰੰਕ ਰਾਜ ਰਾਜਾਨ ਸੋਹਣ ਇਕ ਦਵਾਰਾ, ਵਰਨ ਬਰਨ ਮੇਟ ਮਿਟਾਇੰਦਾ। ਤਖ਼ਤ ਨਿਵਾਸੀ ਏਕਾ ਤਖ਼ਤ ਸੁਹਾਏ ਹਰਿ ਨਿਰੰਕਾਰਾ, ਸੀਸ ਜਗਦੀਸ ਤਾਜ ਟਿਕਾਇੰਦਾ। ਏਕਾ ਸ਼ਬਦ ਏਕਾ ਨਾਮ ਏਕਾ ਇਸ਼ਟ ਗੁਰਦੇਵ ਵਖਾਏ ਸਰਬ ਸੰਸਾਰਾ, ਵਾਸਤਕ ਆਪਣਾ ਰੂਪ ਧਰਾਇੰਦਾ। ਕੂੜ ਕੁੜਿਆਰਾ ਜੂਠ ਝੂਠ ਹਉਮੇ ਹੰਗਤਾ ਮਾਇਆ ਮਮਤਾ ਮੋਹ ਤੁਟੇ ਦਿਸ ਨਾ ਆਏ ਕਿਸੇ ਵਿਭਚਾਰਾ, ਸਚ ਵਿਹਾਰਾ ਇਕ ਕਰਾਇੰਦਾ। ਰਾਸ਼ਟਰਪਤ ਪਤ ਪਤ ਭਗਵੰਤ ਸਹਾਰਾ, ਭਗਤ ਭਬੀਖਨ ਰਾਮ ਰਾਮਾ ਮੇਲ ਮਿਲਾਇੰਦਾ। ਨਾਮ ਖੰਡਾ ਸਚ ਕਟਾਰਾ, ਉਪਰ ਸੋਹੰ ਲਿਖਿਆ ਲੇਖ ਅਪਾਰਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪੰਦਰਾਂ ਕੱਤਕ ਵੀਹ ਸਦ ਬੀਸ ਸਚ ਦਿਹਾੜਾ, ਨਰ ਨਿਰੰਕਾਰਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਭਗਤ ਭਗਵੰਤ ਪੱਲੂ ਫੜ, ਲੋਕਮਾਤ ਨਾ ਕੋਇ ਛੁਡਾਇੰਦਾ। ਰਾਸ਼ਟਰਪਤ ਰਾਜਿੰਦਰ ਪ੍ਰਸਾਦ, ਭਗਤ ਭਗਵੰਤ ਮੇਲ ਮਿਲਾਈਆ। ਆਤਮ ਅੰਤਰ ਮਿਲੀ ਸਾਚੀ ਦਾਦ, ਅੱਠੇ ਪਹਿਰ ਹਰਿ ਗੁਣ ਗਾਈਆ। ਜਗਤ ਮੇਟਣੀ ਅੰਧੇਰੀ ਰਾਤ, ਸਚ ਸੁੱਚ ਕਰ ਰੁਸ਼ਨਾਈਆ। ਸੋਹੰ ਸ਼ਬਦ ਸੁਣੌਣੀ ਸਾਚੀ ਗਾਥ, ਬਵੰਜਾ ਦੇਸ਼ਾਂ ਹੁਕਮ ਸੁਣਾਈਆ। ਪਰਗਟ ਹੋਏ ਕਮਲਾਪਾਤ, ਕਮਲ ਨੈਣ ਨੈਣ ਮਟਕਾਈਆ। ਸ੍ਰਿਸ਼ਟ ਸਬਾਈ ਵੇਖੇ ਮਾਰ ਝਾਤ, ਲੁਕਿਆ ਕੋਇ ਰਹਿਣ ਨਾ ਪਾਈਆ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਹਰਿਜਨ ਵੇਖੇ ਥਾਉਂ ਥਾਈਂਆ। ਵੇਲੇ ਅੰਤ ਪੁੱਛੇ ਵਾਤ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦਏ ਸਮਝਾਈਆ। ਅੱਸੂ ਤਿੰਨ ਸਚ ਦਿਹਾੜਾ, ਹਰਿ ਸਾਚਾ ਸਚ ਜਣਾਇੰਦਾ। ਅੱਧੀ ਰਾਤ ਵਕ਼ਤ ਵਿਚਾਰਾ, ਰੂਪ ਅਨੂਪ ਦਰਸ ਦਿਖਾਇੰਦਾ। ਏਕਮ ਏਕ ਆਇਆ ਚਲ ਦਵਾਰਾ, ਚਾਲ ਨਿਰਾਲੀ ਆਪ ਰਖਾਇੰਦਾ। ਧੰਨ ਵਡਿਆਈ ਹਰਿ ਭਗਤ ਜੋ ਰਸਨਾ ਜਿਹਵਾ ਗਾਏ ਏਕੰਕਾਰਾ, ਓਮ ਰੂਪ ਸਤਿ ਸਰੂਪ ਨਜ਼ਰੀ ਆਇੰਦਾ। ਅੰਦਰ ਲੁਕਿਆ ਡੂੰਘੀ ਗ਼ਾਰਾ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਨਿਰਗੁਣ ਨਿਰਗੁਣ ਹੋ ਉਜਿਆਰਾ, ਸਰਗੁਣ ਸਰਗੁਣ ਸਰਗੁਣ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਸ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਕਲਜੁਗ ਅੰਤਮ ਵੇਸ ਅਵੱਲਾ, ਹਰਿ ਸਾਚਾ ਸਚ ਕਰਾਇੰਦਾ। ਸਾਢੇ ਤਿੰਨ ਹੱਥ ਵੇਖੇ ਇਕ ਮਹੱਲਾ, ਸੰਬਲ ਨਗਰੀ ਡੇਰਾ ਲਾਇੰਦਾ। ਵੇਦ ਵਿਆਸ ਫੜਾਇਆ ਪੱਲਾ, ਪੁਰਾਨ ਅਠਾਰਾਂ ਹਰਿ ਜਸ ਗਾਇੰਦਾ। ਚਾਰ ਵੇਦ ਸੰਦੇਸ਼ ਘੱਲਾ, ਬ੍ਰਹਮਾ ਵੇਤਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪਣੀ ਧਾਰ ਚਲਾਇੰਦਾ। ਰਾਸ਼ਟਰ ਪਤ ਭਗਤ ਭਗਵਾਨ, ਏਕਾ ਤਤ ਜਣਾਇੰਦਾ। ਸਤਿ ਧਰਮ ਦਾ ਸਚ ਨਿਸ਼ਾਨ, ਭਾਰਤ ਖੰਡ ਹੱਥ ਵਖਾਇੰਦਾ। ਨੌਂ ਖੰਡ ਪ੍ਰਿਥਮੀ ਮੰਨੇ ਆਣ, ਸ੍ਰੀ ਭਗਵਾਨ ਆਪ ਮਨਾਇੰਦਾ। ਹੱਥ ਫੜਾਏ ਜਗਤ ਕਿਰਪਾਨ, ਭਗਤ ਨਾਮ ਉਪਰ ਲੇਖ ਵਖਾਇੰਦਾ। ਤ੍ਰੇਤਾ ਜੁਗ ਦਿਤਾ ਦਾਨ, ਕਲਜੁਗ ਅੰਤਮ ਆਪਣੀ ਝੋਲੀ ਪਾਇੰਦਾ। ਕਰੇ ਖੇਲ ਵਾਲੀ ਦੋ ਜਹਾਨ, ਖੇਲਣਹਾਰਾ ਦਿਸ ਨਾ ਆਇੰਦਾ। ਪਹਿਲੀ ਚੇਤਰ ਦਿਵਸ ਮਹਾਨ, ਵੀਹ ਸੌ ਅਠਾਰਾਂ ਬਿਕ੍ਰਮੀ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਦਾਨ, ਕਾਇਆ ਪੰਜ ਤੱਤ ਵਖਾਏ ਝੂਠ ਮਿਆਨ, ਨਾਮ ਕਿਰਪਾਨ ਆਪਣੇ ਹੱਥ ਰਖਾਇੰਦਾ। ਹਰਿ ਭਗਤਾਂ ਦਇਆ ਕਮਾਇੰਦਾ, ਸਿਰ ਹੱਥ ਰੱਖ ਨਿਰੰਕਾਰ। ਆਤਮ ਅੰਤਰ ਜੋਤ ਜਗਾਇੰਦਾ, ਨਿਰਗੁਣ ਰੂਪ ਅਪਰ ਅਪਾਰ। ਕੋਟਨ ਕੋਟ ਜਨਮ ਦੇ ਪਾਪ ਗਵਾਇੰਦਾ, ਜਿਸ ਬਖ਼ਸ਼ੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਨਾਮ ਆਧਾਰ। ਸਾਚੀ ਅਸੀਸ ਹਰਿ ਜਗਦੀਸ, ਜਨ ਭਗਤਾਂ ਆਪ ਰਖਾਇੰਦਾ। ਲੱਖ ਚੁਰਾਸੀ ਪੀਸਣ ਰਿਹਾ ਪੀਸ, ਸਾਚਾ ਰਾਹ ਨਾ ਕੋਇ ਵਖਾਇੰਦਾ। ਹਰਿਜਨ ਹਰਿ ਭਗਤ ਹਰਿ ਦਰ ਗਾਇਣ ਇਕ ਹਦੀਸ, ਹਰਿ ਹਰਿ ਨਾਮ ਰਸਨਾ ਇਕ ਸੁਣਾਇੰਦਾ। ਲਹਿਣਾ ਦੇਣਾ ਚੁੱਕੇ ਬੀਸ ਬੀਸ, ਭਗਤ ਭਗਵੰਤ ਆਪਣੇ ਗਲ ਲਗਾਇੰਦਾ। ਤੇਰੇ ਹੱਥ ਝੁਲਾਏ ਛੱਤਰ ਸਾਚੇ ਸੀਸ, ਸਾਚਾ ਸੀਸ ਜਗਦੀਸ ਭਗਤਾਂ ਅੱਗੇ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਸ਼ਟਰਪਤ ਮਿਲੇ ਹਰਿ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਮੇਲ ਮਿਲਾਇੰਦਾ। ਸਚ ਸਹਾਰਾ ਹਰਿ ਹਰਿ ਨਾਮ, ਦੂਸਰ ਅਵਰ ਨਾ ਕੋਇ ਵਡਿਆਈਆ। ਪੂਰਨ ਭਗਵੰਤ ਪੂਰਨ ਕਰੇ ਕਾਮ, ਪੂਰੀ ਇਛਿਆ ਪੂਰ ਕਰਾਈਆ। ਸਾਚੇ ਸੰਤ ਸਦਾ ਕਰੇ ਪਰਨਾਮ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਤਾਰਾਂ ਸਾਲ ਬਣਿਆ ਰਿਹਾ ਅਞਾਣ, ਸਾਲ ਅਠਾਰਵੇਂ ਵੱਜੇ ਵਧਾਈਆ। ਰਾਸ਼ਟਰਪਤ ਮਿਲੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਅਸੀਸ ਆਤਮ ਆਸ ਆਸਾ ਪੂਰ ਕਰਾਈਆ।
