੮ ਜੇਠ ੨੦੧੮ ਬਿਕ੍ਰਮੀ ਤੇਜਭਾਨ ਦੇ ਗ੍ਰਹਿ ਸ਼ੇਖ਼ਸਰ ਜੰਮੂ
ਆਦਿ ਜੁਗਾਦੀ ਏਕਾ ਹਰਿ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਸਚਖੰਡ ਦੁਆਰਾ ਏਕਾ ਘਰ, ਹਰਿ ਪੁਰਖ ਨਿਰੰਜਣ ਆਸਣ ਲਾਇੰਦਾ। ਏਕੰਕਾਰਾ ਏਕਾ ਵਰ, ਇਕ ਇਕੱਲਾ ਰੂਪ ਧਰਾਇੰਦਾ। ਆਦਿ ਨਿਰੰਜਣ ਨੂਰ ਨੁਰਾਨਾ ਹਰਿ ਮਿਹਰਵਾਨਾ ਨਿਰਭੌ ਚੁਕਾਏ ਆਪਣਾ ਡਰ, ਭੈ ਭੌ ਨਾ ਕੋਇ ਰਖਾਇੰਦਾ। ਅਬਿਨਾਸ਼ੀ ਕਰਤਾ ਨਿਰਗੁਣ ਨਿਰਵੈਰ ਆਪਣਾ ਘਾੜਨ ਆਪੇ ਘੜ, ਆਪਣੀ ਬਣਤ ਆਪ ਬਣਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਵੇਸ ਵਟਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਮੰਦਰ ਆਪੇ ਵੜ, ਸਚ ਦੁਆਰੇ ਸੋਭਾ ਪਾਇੰਦਾ। ਪਰਕਾਸ਼ ਅੰਦਰ ਪਰਕਾਸ਼ ਕਰ, ਰੂਪ ਅਨੂਪ ਆਪ ਵਟਾਇੰਦਾ। ਸ਼ਾਹੋ ਭੂਪ ਸਿਕਦਾਰ ਬਣ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਆਦਿ ਜੁਗਾਦੀ ਏਕਾ ਹਰਿ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹਿਆ। ਆਪਣੇ ਮੰਦਰ ਆਪੇ ਵੜ, ਆਪ ਆਪਣਾ ਮੇਲ ਮਿਲਾਈਆ। ਆਪਣਾ ਨੂਰ ਆਪੇ ਧਰ, ਜੋਤੀ ਜੋਤ ਜੋਤ ਰੁਸ਼ਨਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਬੇਪਰਵਾਹੀਆ। ਆਦਿ ਪੁਰਖ ਹਰਿ ਹਰਿ, ਹਰਿ ਹਰੀ ਹਰਿ ਆਪਣੀ ਖੇਲ ਖਿਲਾਇੰਦਾ। ਲੇਖਾ ਜਾਣੇ ਆਪਣੇ ਦਰ ਦਰ, ਦਰ ਦਰਵੇਸ਼ ਫੇਰਾ ਪਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪੇ ਚੜ੍ਹ ਚੜ੍ਹ, ਸ਼ਾਹੋ ਭੂਪ ਰਾਜ ਰਾਜਾਨ ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪਣਾ ਵੇਸ ਆਪੇ ਕਰ ਕਰ, ਰੂਪ ਅਨੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਹਰਿ ਆਪਣਾ ਰੰਗ ਰੰਗਾਇੰਦਾ। ਆਦਿ ਜੁਗਾਦੀ ਹਰਿ ਰੰਗ ਰਾਤਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਇਕ ਇਕੱਲਾ ਪੁਰਖ ਬਿਧਾਤਾ ਬੇਅੰਤ ਸੱਚਾ ਸ਼ਹਿਨਸ਼ਾਹੀਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਸਗਲਾ ਸੰਗ ਨਾ ਕੋਇ ਰਖਾਈਆ। ਨਾ ਕੋਈ ਵਰਨ ਨਾ ਕੋਈ ਜ਼ਾਤਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਈ ਕਰੇ ਹਰਿ ਪੜ੍ਹਾਈਆ। ਆਦਿ ਜੁਗਾਦਿ ਕਰੇ ਖੇਲ ਇਕ ਸਮਰਾਥਾ, ਸਮਰਥ ਭੇਵ ਕੋਇ ਨਾ ਪਾਈਆ। ਲੇਖਾ ਜਾਣੇ ਆਦਿ ਜੁਗਾਦਾ, ਆਦਿ ਜੁਗਾਦਿ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਈਆ। ਸੋ ਪੁਰਖ ਨਿਰੰਜਣ ਭੇਵ ਖੁਲੌਣਾ, ਹਰਿ ਸਾਚਾ ਖੇਲ ਖਿਲਾਇੰਦਾ। ਅਜੂਨੀ ਰਹਿਤ ਵੇਸ ਵਟੌਣਾ, ਵੇਸ ਅਨੇਕ ਆਪ ਕਰਾਇੰਦਾ। ਸਚਖੰਡ ਦੁਆਰੇ ਸੋਭਾ ਪੌਣਾ, ਥਿਰ ਘਰ ਆਪਣਾ ਚਰਨ ਟਿਕਾਇੰਦਾ। ਸਤਿ ਸਤਿਵਾਦੀ ਸਤਿ ਕਰੌਣਾ, ਸਾਚਾ ਮਾਰਗ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਦੂਸਰ ਅਵਰ ਨਾ ਕੋਇ ਜਣਾਇੰਦਾ। ਦੂਸਰ ਅਵਰ ਨਾ ਕੋਏ ਧਾਰ, ਇਕ ਇਕੱਲਾ ਏਕੰਕਾਰਿਆ। ਸਚਖੰਡ ਦੁਆਰੇ ਹੋ ਉਜਿਆਰ, ਨਿਰਗੁਣ ਜੋਤ ਕਰੇ ਉਜਿਆਰਿਆ। ਤਖ਼ਤ ਨਿਵਾਸੀ ਬਣ ਸ਼ਾਹ ਸਿਕਦਾਰ, ਸ਼ਾਹ ਪਾਤਸ਼ਾਹ ਨਾਉਂ ਧਰਾ ਰਿਹਾ। ਹੁਕਮੀ ਹੁਕਮ ਸਚ ਵਰਤਾਰ, ਧੁਰ ਫ਼ਰਮਾਨਾ ਆਪ ਅਲਾ ਲਿਆ। ਆਪਣਾ ਨਾਉਂ ਰੱਖ ਨਿਰੰਕਾਰ, ਨਿਰਭੌ ਆਪਣੀ ਖੇਲ ਖਿਲਾ ਲਿਆ। ਆਪੇ ਕੰਤ ਸੁਹਾਗੀ ਬਣ ਬਣ ਨਾਰ, ਸੇਜ ਸੁਹੰਜਣੀ ਆਪ ਹੰਢਾ ਲਿਆ। ਆਪੇ ਪੂਤ ਸਪੂਤਾ ਜਾਏ ਦੁਲਾਰ, ਦਾਈ ਦਾਇਆ ਰੂਪ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਚਾ ਲਿਆ। ਸਚਖੰਡ ਦੁਆਰੇ ਘਾੜਨ ਘੜ, ਸੋ ਪੁਰਖ ਨਿਰੰਜਣ ਖੇਲ ਖਿਲਾਇਆ। ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਮੇਲ ਮਿਲਾਇਆ। ਨਿਰਗੁਣ ਪੱਲੂ ਨਿਰਗੁਣ ਫੜ, ਨਿਰਗੁਣ ਸੰਗ ਰਖਾਇਆ। ਨਿਰਗੁਣ ਦੁਆਰ ਨਿਰਗੁਣ ਦਰ, ਦਰ ਦਰਵੇਸ਼ ਨਿਰਗੁਣ ਸੀਸ ਝੁਕਾਇਆ। ਨਿਰਗੁਣ ਸ਼ਾਹੋ ਭੂਪ ਬਣ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸੀਸ ਆਪਣਾ ਤਾਜ ਟਿਕਾਇਆ। ਨਿਰਗੁਣ ਜੋਤ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਖਿਲਾਇਆ। ਨਿਰਗੁਣ ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਪ੍ਰਗਟਾਇਆ। ਨਿਰਗੁਣ ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੇ ਹੱਥ ਰਖਾਇਆ। ਆਦਿ ਪੁਰਖ ਆਦਿ ਆਪਣੇ ਹੱਥ ਰੱਖ, ਦੂਸਰ ਅਵਰ ਨਾ ਕੋਇ ਜਣਾਈਆ। ਸਚਖੰਡ ਦੁਆਰੇ ਹੋ ਪ੍ਰਤੱਖ, ਨੂਰੋ ਨੂਰ ਨੂਰ ਰੁਸ਼ਨਾਈਆ। ਅਲਖ ਅਗੋਚਰ ਅਗੰਮ ਅਥਾਹ ਅਕਥਨਾ ਅਕਥ, ਮਹਿਮਾ ਕਥ ਕਥੀ ਨਾ ਜਾਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਦਿਸ ਨਾ ਆਈਆ। ਆਪਣੇ ਅੰਤਰ ਆਪ ਪ੍ਰਗਟਾਏ ਆਪਣੀ ਵਥ, ਨਾਮ ਅਮੋਲਕ ਆਪ ਧਰਾਈਆ। ਆਪੇ ਗਾਏ ਆਪਣਾ ਜਸ, ਥਿਰ ਘਰ ਸਾਚੇ ਵੱਜੇ ਵਧਾਈਆ। ਨਾ ਕੋਈ ਰਵ ਨਾ ਕੋਈ ਸਸ, ਮੰਡਲ ਮੰਡਪ ਨਾ ਕੋਇ ਵਖਾਈਆ । ਕੋਹ ਕਰੋੜੀ ਰਿਹਾ ਨਾ ਨੱਸ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੇ ਘਰ ਦਏ ਵਡਿਆਈਆ। ਹਰਿ ਘਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇਆ। ਪੁਰਖ ਅਬਿਨਾਸ਼ੀ ਏਕਾ ਕੰਤ, ਕੰਤ ਕੰਤੂਹਲਾ ਸੋਭਾ ਪਾਇਆ। ਏਕਾ ਰੰਗ ਵਖਾਏ ਬਸੰਤ, ਰੰਗ ਰੰਗੀਲਾ ਆਪ ਰੰਗਾਇਆ। ਤ੍ਰੈਗੁਣ ਅਤੀਤਾ ਬਣਾਏ ਬਣਤ, ਘਾੜਤ ਘਾੜਣ ਲਏ ਘੜਾਇਆ। ਠਾਂਡਾ ਸੀਤਾ ਇਕ ਇਕੰਤ, ਸਚ ਸਿੰਘਾਸਣ ਆਸਣ ਲਾਇਆ । ਆਪਣਾ ਨਾਉਂ ਮਣੀਆ ਮੰਤ, ਨਾਮ ਨਿਧਾਨਾ ਆਪੇ ਗਾਇਆ। ਆਪੇ ਜਾਣੇ ਆਦਿ ਅੰਤ, ਮਧ ਆਪਣਾ ਖੇਲ ਖਿਲਾਇਆ। ਆਪਣਾ ਖੇਲ ਕਰੇ ਬੇਅੰਤ, ਬੇਪਰਵਾਹ ਹਰਿ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਲਗਾਇਆ। ਆਪਣਾ ਮਾਰਗ ਹਰਿ ਹਰਿ ਲਾ, ਨਿਰਗੁਣ ਸਰਗੁਣ ਵੇਸ ਵਟਾਇਆ। ਆਪਣੀ ਕੁੱਖੜੀ ਸੋਭਾ ਪਾ, ਆਪਣਾ ਦੁੱਖ ਆਪ ਮਿਟਾਇਆ। ਆਪਣਾ ਮੁਖ ਉਜਲ ਆਪ ਕਰਾ, ਆਪੇ ਵਿਸ਼ਵ ਧਾਰ ਬੰਧਾਇਆ। ਆਪਣਾ ਅੰਮ੍ਰਿਤ ਆਪ ਚੁਆ, ਆਪੇ ਕਵਲ ਨਾਭ ਖਲ੍ਹਾਇਆ। ਫੁਲ ਫੁਲਵਾੜੀ ਆਪੇ ਲਾ, ਬ੍ਰਹਮ ਵੇਤਾ ਸੁਤ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਦਏ ਵਖਾਇਆ। ਹਰਿ ਗੁਣਵੰਤਾ ਗੁਣ ਨਿਧਾਨ, ਆਪਣੀ ਮਹਿਮਾ ਆਪ ਜਣਾਈਆ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨ, ਸ਼ਾਹ ਸੁਲਤਾਨ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਦੇਵੇ ਇਕ ਗਿਆਨ, ਨਿਸ਼ਅੱਖਰ ਕਰੇ ਪੜ੍ਹਾਈਆ। ਮੇਰਾ ਹੁਕਮ ਸੱਚਾ ਫ਼ਰਮਾਨ, ਧੁਰ ਫ਼ਰਮਾਨਾ ਆਪ ਅਲਾਈਆ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਧਿਆਨ, ਚਰਨ ਸਰਨ ਸੱਚੀ ਸਰਨਾਈਆ। ਜੁਗ ਚੌਕੜੀ ਖੇਲ ਮਹਾਨ, ਲੱਖ ਚੁਰਾਸੀ ਬੰਧਨ ਪਾਈਆ। ਮੇਲ ਮਿਲਾਏ ਰਵ ਸਸ ਸੂਰਜ ਚੰਨ ਭਾਨ, ਤੇਜ ਤੇਜ ਵਿਚ ਚਮਕਾਈਆ। ਏਕਾ ਨਾਦ ਸ਼ਬਦ ਧੁਨਕਾਨ, ਹਰਿ ਨਿਰੰਕਾਰਾ ਆਪ ਸੁਣਾਈਆ। ਕੋਟਨ ਰੂਪ ਕਰ ਪਰਧਾਨ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਪੰਚਮ ਵੇਖੇ ਹਰਿ ਹਰਿ ਆਣ, ਪੰਚਮ ਵੱਜਦੀ ਰਹੇ ਵਧਾਈਆ। ਘਾੜਤ ਘੜੇ ਸ੍ਰੀ ਭਗਵਾਨ, ਵਿਸ਼ਨ ਬ੍ਰਹਮਾ ਸੇਵ ਲਗਾਈਆ। ਸ਼ੰਕਰ ਬਾਲਾ ਵੇਖੇ ਨਾਦਾਨ, ਏਕਾ ਤੱਤ ਦਏ ਸਮਝਾਈਆ। ਏਕਾ ਹੁਕਮ ਏਕਾ ਗਾਨ, ਏਕਾ ਘਰ ਦਏ ਵਡਿਆਈਆ। ਏਕਾ ਪੀਣ ਏਕਾ ਖਾਣ, ਏਕਾ ਤ੍ਰਿਸ਼ਨਾ ਤ੍ਰਿਪਤ ਕਰਾਈਆ। ਲੱਖ ਚੁਰਾਸੀ ਤੇਰਾ ਪਕਵਾਨ, ਭਸਮੜ ਰੂਪ ਨਾ ਕੋਇ ਵਟਾਈਆ। ਪਾਰਬ੍ਰਹਮ ਪ੍ਰਭ ਦੇਵੇ ਦਾਨ, ਜੀਵਣ ਜੁਗਤ ਇਕ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਦੁਕਾਨ, ਤ੍ਰੈ ਤ੍ਰੈ ਲੋਕ ਦਏ ਵਖਾਈਆ। ਚੌਦਾਂ ਹੱਟ ਕਰ ਕਲਿਆਣ, ਆਪਣਾ ਪਰਦਾ ਦਏ ਚੁਕਾਈਆ। ਅਪ ਤੇਜ ਵਾਏ ਪ੍ਰਿਕਮੀ ਆਕਾਸ਼ ਬਣਾਏ ਮਕਾਨ, ਪਵਣ ਪਵਣਾਂ ਵਿਚ ਸਮਾਈਆ। ਮਨ ਮਤ ਬੁਧ ਦਏ ਗਿਆਨ, ਤਤਵ ਤਤ ਇਕ ਦਰਸਾਈਆ। ਨਵ ਨੌਂ ਚਾਰ ਖੇਲ ਮਹਾਨ, ਜੁਗ ਚੌਕੜੀ ਬੰਧਨ ਪਾਈਆ। ਲੇਖਾ ਜਾਣੇ ਧਰਤ ਧਵਲ ਜ਼ਿਮੀਂ ਅਸਮਾਨ, ਸਮੁੰਦ ਸਾਗਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਣ ਦਏ ਵਖਾਈਆ। ਆਦਿ ਪੁਰਖ ਹਰਿ ਸ਼ਬਦ ਜਣਾਇਆ, ਧੁਰ ਦੀ ਬਾਣੀ ਬਾਣ ਅਲ੍ਹਾ। ਆਪਣਾ ਭੇਵ ਆਪ ਖੁਲ੍ਹਾਇਆ, ਨਿਰਗੁਣ ਨਿਰਗੁਣ ਲਏ ਸਮਝਾ। ਨਵ ਨੌਂ ਚਾਰ ਸੇਵ ਕਮਾਇਆ, ਜੁਗ ਚੌਕੜੀ ਵੇਸ ਵਟਾ। ਚਾਰੋਂ ਕੁੰਟ ਵੰਡ ਵੰਡਾਇਆ, ਚਾਰੇ ਲੇਖਾ ਰਿਹਾ ਗਣਾ। ਚਾਰੇ ਵੇਦ ਰਹੇ ਜਸ ਗਾਇਆ, ਚਾਰ ਵਰਨਾਂ ਰਾਗ ਅਲਾ। ਚਾਰੇ ਬਾਣੀ ਭੇਵ ਖੁਲ੍ਹਾਇਆ, ਚਾਰੇ ਜੁਗ ਏਕਾ ਰੰਗ ਰੰਗਾ। ਨੌਂ ਨੌਂ ਗੇੜਾ ਦਏ ਦਵਾਇਆ, ਨਵ ਖੰਡ ਚਰਨਾਂ ਹੇਠ ਦਬਾ। ਗੁਰ ਅਵਤਾਰ ਸੇਵ ਕਮਾਇਆ, ਪੰਜ ਤੱਤ ਕਾਇਆ ਚੋਲਾ ਜਗਤ ਹੰਢਾ। ਭਗਤ ਭਗਵੰਤ ਲਏ ਉਠਾਇਆ, ਨਿਰਮਲ ਜੋਤੀ ਜੋਤ ਟਿਕਾ। ਸੰਤ ਸਾਜਣ ਲਏ ਮਿਲਾਇਆ, ਸਤਿ ਸਤਿਵਾਦੀ ਦਰਸ ਦਿਖਾ। ਗੁਰਮੁਖ ਗੁਰ ਗੁਰ ਗੋਦ ਬਹਾਇਆ, ਗੁਰ ਗੁਰ ਗਿਆਨ ਇਕ ਦ੍ਰਿੜਾ। ਗੁਰਸਿਖ ਸਾਚਾ ਸੰਗ ਨਿਭਾਇਆ, ਸਾਚੀ ਸਿਖਿਆ ਇਕ ਦਰਸਾ। ਲੱਖ ਚੁਰਾਸੀ ਫੋਲ ਫੁਲਾਇਆ, ਘਟ ਘਟ ਆਪਣਾ ਆਸਣ ਲਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਧਨ ਦਏ ਤੁੜਾਇਆ, ਤੋੜਨਹਾਰਾ ਬੇਪਰਵਾਹ। ਕੋਟਨ ਰੂਪ ਅਨੂਪ ਵਟਾਇਆ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਸ਼ਾਹ ਕੰਗਾਲ ਆਪ ਅਖਵਾਇਆ, ਨਿਰਧਨ ਸਰਧਨ ਵੇਸ ਵਟਾ। ਸ੍ਰਿਸ਼ਟ ਸਬਾਈ ਮੂਲ ਚੁਕਾਇਆ, ਲੇਖਾ ਆਪਣੀ ਗਣਤ ਗਣਾ। ਅਬਿਨਾਸ਼ੀ ਕਰਤਾ ਭੁਲ ਕਦੇ ਨਾ ਜਾਇਆ, ਅਭੁਲ ਇਕ ਬੇਪਰਵਾਹ। ਨਵ ਨੌਂ ਆਪਣੇ ਕੰਡੇ ਤੋਲ ਤੁਲਾਇਆ, ਨਾਮ ਕੰਡਾ ਹੱਥ ਉਠਾ। ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇਆ, ਲੋਆਂ ਪੁਰੀਆਂ ਫੇਰਾ ਪਾ। ਜੇਰਜ ਅੰਡਾਂ ਵੇਖ ਵਖਾਇਆ, ਉਤਭੁਜ ਸੇਤਜ ਪਰਦਾ ਦਏ ਚੁਕਾ। ਜੁਗ ਚੌਕੜੀ ਪੰਧ ਮੁਕਾਇਆ, ਗੇੜਾ ਗੇੜੇ ਵਿਚ ਰਖਾ। ਕਲਜੁਗ ਅੰਤਮ ਵੇਸ ਵਟਾਇਆ, ਗੁਰ ਅਵਤਾਰ ਦੇਣ ਸਲਾਹ। ਪੁਰਖ ਅਬਿਨਾਸ਼ੀ ਨਿਰਗੁਣ ਨਿਰਵੈਰ ਜੋਤੀ ਜਾਮਾ ਵੇਸ ਵਟਾਇਆ, ਦੋ ਜਹਾਨਾਂ ਬਣੇ ਮਲਾਹ। ਪੂਰਬ ਜਨਮਾਂ ਵੇਖ ਵਖਾਇਆ, ਪੂਰਬ ਲਹਿਣਾ ਵੇਖੇ ਥਾਉਂ ਥਾਂ। ਥਾਨ ਥਨੰਤਰ ਆਪਣੇ ਰੰਗ ਰੰਗਾਇਆ, ਜਗਤ ਬਸੰਤਰ ਦਏ ਬੁਝਾ। ਏਕਾ ਮੰਤਰ ਨਾਮ ਦ੍ਰਿੜਾਇਆ, ਏਕਾ ਅੱਖਰ ਦਏ ਪੜ੍ਹਾ। ਸੋ ਪੁਰਖ ਨਿਰੰਜਣ ਮੇਲ ਮਿਲਾਇਆ, ਹੰ ਬ੍ਰਹਮ ਮੇਲ ਮਿਲਾ। ਆਤਮ ਅੰਤਰ ਲੇਖ ਚੁਕਾਇਆ, ਨਿਜ ਆਤਮ ਖੋਜ ਖੁਜਾ। ਸਾਚੀ ਸੇਜਾ ਸੋਭਾ ਪਾਇਆ, ਜਗਤ ਦੁਆਰਾ ਪੰਧ ਮੁਕਾ। ਅਨਹਦ ਨਾਦੀ ਨਾਦ ਵਜਾਇਆ, ਧੁਨ ਆਤਮਕ ਦਏ ਸੁਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਦਏ ਵਖਾ। ਹਰਿ ਭਾਣਾ ਬਲਵਾਨ, ਵਿਸ਼ਨੂੰ ਬ੍ਰਹਮਾ ਸ਼ਿਵ ਹਰਿ ਜਣਾਈਆ। ਜੁਗ ਚੌਕੜੀ ਝੁੱਲੇ ਮਾਤ ਨਿਸ਼ਾਨ, ਲੋਕ ਪਰਲੋਕ ਵੱਜੇ ਵਧਾਈਆ। ਕਰੇ ਖੇਲ ਦੋ ਜਹਾਨ, ਦੋਏ ਦੋਏ ਰੂਪ ਆਪ ਪ੍ਰਗਟਾਈਆ। ਨਿਰਗੁਣ ਸਰਗੁਣ ਗੁਣ ਨਿਧਾਨ, ਗੁਣ ਅਵਗੁਣ ਆਪਣੇ ਵਿਚ ਰਖਾਈਆ। ਨਾਮ ਜਣਾਏ ਧੁਰ ਫ਼ਰਮਾਨ, ਸਚ ਸੰਦੇਸ਼ਾ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਨੇਕਾ ਆਪ ਧਰਾਈਆ। ਵੇਸ ਅਨੇਕਾ ਇਕ ਇਕੱਲਾ, ਆਦਿ ਜੁਗਾਦਿ ਧਰਾਇੰਦਾ। ਵਸਣਹਾਰਾ ਸਚਖੰਡ ਦੁਆਰਾ ਸਚ ਮਹੱਲਾ , ਸਚਖੰਡ ਨਿਵਾਸੀ ਆਪਣਾ ਰੰਗ ਰੰਗਾਇੰਦਾ। ਜੋਤੀ ਨੂਰ ਨੂਰੀ ਅੱਲਾ, ਇਲਾਹੀ ਨੂਰ ਆਪ ਅਖਵਾਇੰਦਾ। ਆਪਣਾ ਨੂਰ ਕਰ ਬਿਸਮਿਲਾ, ਬਿਸਮਿਲ ਆਪਣੀ ਧਾਰ ਚਲਾਏ ਇਲਲਿਲਾ, ਆਲਮੀਨ ਵੇਖ ਵਖਾਇੰਦਾ। ਏਕਾ ਕਲਮਾ ਏਕਾ ਚਿਲਾ, ਇਕ ਅਮਾਮ ਹੱਥ ਉਠਾਇੰਦਾ। ਚੌਦਾਂ ਲੋਕ ਵੇਖੇ ਟਿੱਲਾ, ਚੌਦਾਂ ਤਬਕਾਂ ਫੇਰਾ ਪਾਇੰਦਾ। ਲੇਖਾ ਜਾਣੇ ਬਸਤਰ ਨੀਲਾ, ਨੀਲੀ ਧਾਰ ਪਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਆਪ ਵਖਾਇੰਦਾ। ਆਪਣੇ ਰੰਗ ਹਰਿ ਰੰਗ ਰਾਤਾ, ਰੰਗ ਰੰਗੀਲਾ ਸਾਚਾ ਮਾਹੀਆ। ਲੇਖਾ ਜਾਣੇ ਦਿਵਸ ਰਾਤਾ, ਦਾਈ ਦਾਇਆ ਸੇਵ ਕਮਾਈਆ। ਪਰਮ ਪੁਰਖ ਬਣ ਪੁਰਖ ਬਿਧਾਤਾ, ਪੁਰਖ ਪੁਰਖੋਤਮ ਖੇਲ ਖਿਲਾਈਆ। ਜੁਗ ਚੌਕੜੀ ਸੁਣੌਂਦਾ ਆਇਆ ਆਪਣੀ ਗਾਥਾ, ਗੁਰ ਅਵਤਾਰ ਸੇਵਾ ਲਾਈਆ। ਭਗਤਾਂ ਬਣਿਆ ਪਿਤਾ ਮਾਤਾ, ਸਾਚੇ ਸੰਤਾਂ ਗੋਦ ਬਹਾਈਆ। ਗੁਰਮੁਖਾਂ ਦੇਵੇ ਨਾਮ ਦਾਤਾ, ਗੁਰਸਿਖ ਖ਼ਾਲੀ ਕੋਇ ਰਹਿਣ ਨਾ ਪਾਈਆ। ਨਾਤਾ ਤੋੜੇ ਜ਼ਾਤਾਂ ਪਾਤਾਂ, ਵਰਨ ਗੋਤ ਨਾ ਕੋਇ ਵਡਿਆਈਆ। ਮਨ ਮਤ ਕੱਢੇ ਨਾਰ ਕਮਜ਼ਾਤਾ, ਕੰਤ ਸੁਹਾਗ ਦਏ ਵਖਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਸਤਿ ਪੁਰਖ ਨਿਰੰਜਣ ਹੱਥ ਵਡਿਆਈਆ। ਅੰਮ੍ਰਿ਼ਤ ਆਤਮ ਦੇਵੇ ਬਾਟਾ, ਨਿਝਰ ਝਿਰਨਾ ਆਪ ਝਿਰਾਈਆ। ਚਰਨ ਕਵਲ ਵਖਾਏ ਸਾਚਾ ਹਾਟਾ, ਚੌਦਾਂ ਲੋਕ ਸੀਸ ਝੁਕਾਈਆ। ਆਤਮ ਸੇਜ ਸੁਹਾਏ ਸਾਚੀ ਖਾਟਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਹਰਿਜਨ ਹਰਿ ਹਰਿ ਜੋੜੇ ਨਾਤਾ, ਨਾ ਕੋਈ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪਣੀ ਖੇਲ ਖਿਲਾਈਆ। ਆਦਿ ਅੰਤ ਹਰਿ ਖੇਲ ਖਿਲੌਣਾ, ਭੇਵ ਕੋਇ ਨਾ ਪਾਇੰਦਾ। ਵਿਸ਼ਨੂੰ ਉਠ ਉਠ ਰਾਹ ਤਕੌਣਾ, ਬ੍ਰਹਮਾ ਨੇਤਰ ਨੈਣ ਉਠਾਇੰਦਾ। ਸ਼ੰਕਰ ਹੱਥ ਤ੍ਰਿਸੂਲ ਸੂਟੌਣਾ, ਬਾਸ਼ਕ ਤਸ਼ਕਾ ਵੇਖ ਵਖਾਇੰਦਾ। ਕਰੋੜ ਤਤੀਸਾ ਮੰਗਲ ਗੌਣਾ, ਸੁਰਪਤ ਰਾਜਾ ਇੰਦ ਨਾਲ ਰਲਾਇੰਦਾ। ਪੁਰਖ ਅਬਿਨਾਸ਼ੀ ਰੂਪ ਧਰੌਣਾ, ਗਣ ਗੰਧਰਬ ਸਰਬ ਜਸ ਗਾਇੰਦਾ। ਕਿਨਰ ਜਛਪ ਨਾਚ ਨਚੌਣਾ, ਦਰ ਘਰ ਸਾਚਾ ਇਕ ਸੁਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੋਤੀ ਨੂਰ ਇਕ ਚਮਕੌਣਾ, ਰਵ ਸਸ ਸੀਸ ਝੁਕਾਇੰਦਾ। ਸ਼ਬਦ ਅਨਾਦੀ ਏਕਾ ਗੌਣਾ, ਚਾਰੇ ਵੇਦ ਮੁਖ ਸਾਲਾਹਿੰਦਾ। ਪਰਾਨੀ ਪਰਾਨ ਮੇਲ ਮਿਲੌਣਾ, ਪੁਰਾਨ ਅਠਾਰਾਂ ਰੰਗ ਰੰਗਾਇੰਦਾ। ਏਕਾ ਮੰਤਰ ਗਿਆਨ ਦ੍ਰਿੜੌਣਾ, ਅਠਾਰਾਂ ਧਿਆਏ ਗੀਤਾ ਵੇਖ ਵਖਾਇੰਦਾ। ਏਕਾ ਸੁਰਤੀ ਰਾਮ ਮਿਲੌਣਾ, ਜਨਕ ਸਪੁਤਰੀ ਭੇਵ ਚੁਕਾਇੰਦਾ। ਏਕਾ ਬੰਸਰੀ ਨਾਮ ਵਜੌਣਾ, ਮੁਕੰਦ ਮਨੋਹਰ ਲਖਮੀ ਨਰਾਇਣ ਆਪਣੀ ਖੇਲ ਖਿਲਾਇੰਦਾ। ਗੋਪੀ ਨਾਥ ਦਿਸ ਨਾ ਔਣਾ, ਤ੍ਰਿਲੋਕੀ ਨੰਦਨ ਤ੍ਰੈਗੁਣ ਆਪਣਾ ਨਾਚ ਨਚਾਇੰਦਾ। ਕਲਮਾ ਹੱਕ ਆਪ ਪੜ੍ਹੌਣਾ, ਮੁਕਾਮੇ ਹੱਕ ਖੋਜ ਖੁਜਾਇੰਦਾ। ਸ਼ਰਅ ਸ਼ਰੀਅਤ ਇਕ ਸਮਝੌਣਾ, ਲਾਸ਼ਰੀਕ ਰੂਪ ਧਰਾਇੰਦਾ। ਖ਼ਲਕ ਖ਼ੁਦਾਈ ਆਪ ਉਠੌਣਾ, ਮਖ਼ਲੂਕ ਸ਼ਕੂਕ ਇਕ ਜਣਾਇੰਦਾ। ਏਕਾ ਮੰਤਰ ਸਤਿ ਕਰੌਣਾ, ਨਾਮ ਸਤਿ ਆਪ ਵਖਾਇੰਦਾ। ਏਕਾ ਗੁਰ ਗੁਰ ਮੇਲ ਮਿਲੌਣਾ, ਵਾਹ ਵਾ ਗੁਰ ਗੁਰ ਆਪ ਉਪਾਇੰਦਾ। ਨਿਰਗੁਣ ਸਰਗੁਣ ਵੇਸ ਧਰੌਣਾ, ਸਰਗੁਣ ਨਿਰਗੁਣ ਵਿਚ ਛੁਪਾਇੰਦਾ। ਨਿਰਗੁਣ ਸਰਗੁਣ ਫੇਰ ਪ੍ਰਗਟੌਣਾ, ਸਰਗੁਣ ਨਿਰਗੁਣ ਬੰਧਨ ਪਾਇੰਦਾ। ਸ਼ਬਦ ਅਨਾਦੀ ਨਾਦ ਵਜੌਣਾ, ਨੌਂ ਖੰਡ ਪ੍ਰਿਥਮੀ ਆਪ ਸੁਣਾਇੰਦਾ। ਸੱਤਾਂ ਦੀਪਾਂ ਰਾਹ ਵਖੌਣਾ, ਭੇਵ ਅਭੇਦ ਆਪ ਜਣਾਇੰਦਾ। ਨਿਰਗੁਣ ਨਿਰਗੁਣ ਘਰ ਘਰ ਅੰਦਰ ਫੇਰਾ ਪੌਣਾ, ਕਾਇਆ ਬੰਕ ਫੋਲ ਫੁਲਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਸਾਚਾ ਆਪ ਉਠੌਣਾ, ਆਪ ਆਪਣਾ ਮੇਲ ਮਿਲਾਇੰਦਾ। ਸਚਖੰਡ ਦੁਆਰੇ ਫੜ ਬਹੌਣਾ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਰਾਏ ਧਰਮ ਦਾ ਲੇਖ ਚੁਕੌਣਾ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਲਾੜੀ ਮੌਤ ਨਾ ਅੰਤ ਪਰਨੌਣਾ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਫੜ ਫੜ ਕਾਗੋਂ ਹੰਸ ਬਣੌਣਾ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਵਿਸ਼ਨੂੰ ਬੰਸਾ ਇਕ ਬਣੌਣਾ, ਸ੍ਰੀ ਭਗਵਾਨ ਸੇਵ ਕਮਾਇੰਦਾ। ਦੋ ਜਹਾਨਾਂ ਏਕਾ ਨਾਉਂ ਗੌਣਾ, ਲੱਖ ਚੁਰਾਸੀ ਆਪ ਪੜ੍ਹਾਇੰਦਾ। ਸਚ ਸੰਦੇਸ਼ਾ ਦੇਵੇ ਉਣੰਜਾ ਪਵਣਾ, ਪਵਣ ਸਵਾਸੀ ਵੇਖ ਵਖਾਇੰਦਾ। ਹਰਿ ਕਾ ਭਾਣਾ ਜਾਣੇ ਕਵਣਾ, ਹਰਿ ਕਾ ਭੇਵ ਨਾ ਕੋਇ ਜਣਾਇੰਦਾ। ਜਨ ਭਗਤਾਂ ਕੱਟੇ ਅਵਣਾ ਗਵਣਾ, ਅਵਣ ਗਵਣ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪਣਾ ਬੰਧਨ ਪਾਇੰਦਾ। ਆਦਿ ਅੰਤ ਹਰਿ ਹਰਿ ਬੰਧਨ, ਲੱਖ ਚੁਰਾਸੀ ਬੰਧ ਬੰਧਾਈਆ। ਹਰਿਜਨ ਮਸਤਕ ਲਾਏ ਨਾਮ ਚੰਦਨ, ਤਿਲਕ ਲਲਾਟੀ ਵੇਖ ਵਖਾਈਆ। ਏਕਾ ਦੇਵੇ ਪਰਮਾਨੰਦਨ, ਨਿਜਾਨੰਦ ਸਹਿਜ ਸੁਖਦਾਈਆ। ਨਾਮ ਜਣਾਏ ਸੁਹਾਗੀ ਛੰਦਨ, ਗੀਤ ਗੋਬਿੰਦ ਇਕ ਅਲਾਈਆ। ਮਨਮੁਖ ਜੀਵ ਭਾਗਾਂ ਮੰਦਨ, ਮਨ ਕਾ ਭਰਮ ਨਾ ਕੋਇ ਚੁਕਾਈਆ। ਸਤਿਗੁਰ ਪੂਰਾ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਤੋੜੇ ਫੰਦਨ, ਜੋ ਜਨ ਰਹੇ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਸਾਚੇ ਸੰਤ ਲਏ ਮਿਲਾਈਆ। ਸਾਚੇ ਸੰਤਨ ਹਰਿ ਹਰਿ ਮੇਲਾ, ਜੁਗ ਕਰਤਾ ਆਪ ਕਰਾਈਆ। ਜੁਗਾ ਜੁਗੰਤਰ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਵਟਾਈਆ। ਸਦਾ ਸਹਾਈ ਸੱਜਣ ਸੁਹੇਲਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਥਿਤ ਵਾਰ ਨਾ ਕੋਇ ਵਖਾਈਆ। ਵਸਣਹਾਰਾ ਧਾਮ ਨਵੇਲਾ, ਕਲਜੁਗ ਅੰਤਮ ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਚਰਜ ਖੇਲ ਆਪੇ ਖੇਲਾ, ਖ਼ਾਲਕ ਵੇਖੇ ਖ਼ਲਕ ਖ਼ੁਦਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਨੂਰ ਜ਼ਹੂਰ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਹਰਿ ਹਰਿ ਜਾਣਦਾ, ਜੁਗਾ ਜੁਗੰਤਰ ਕਾਰ। ਭਗਤ ਵਛਲ ਖੇਲ ਸ੍ਰੀ ਭਗਵਾਨ ਦਾ, ਖੇਲੇ ਖੇਲ ਅਗੰਮ ਅਪਾਰ। ਲੇਖਾ ਜਾਣੇ ਗੁਣ ਨਿਧਾਨ ਦਾ, ਗੁਣ ਨਿਧਾਨ ਸੱਚੀ ਸਰਕਾਰ। ਗੁਰਮੁਖ ਵਿਰਲਾ ਹਰਿ ਰੰਗ ਮਾਣਦਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਕਰਾਏ ਸਾਚੀ ਕਾਰ। ਸਾਚੀ ਕਾਰ ਕਰਦਾ ਆਇਆ, ਜੁਗਾ ਜੁਗੰਤਰ ਬੇਪਰਵਾਹ। ਭਗਤ ਭਗਵੰਤ ਵਰਦਾ ਆਇਆ, ਥਿਰ ਘਰ ਸਾਚੇ ਕਰੇ ਸਾਲਾਹ। ਸੰਤ ਸੁਹੇਲੇ ਫੜਦਾ ਆਇਆ, ਨਾਮ ਬੰਧਨ ਏਕਾ ਪਾ। ਲੱਖ ਚੁਰਾਸੀ ਵਿਚੋਂ ਕਢਦਾ ਆਇਆ, ਸ਼ਬਦ ਸਰੂਪੀ ਬਣ ਮਲਾਹ। ਆਪਣੇ ਅੰਦਰ ਆਪੇ ਧਰਦਾ ਆਇਆ, ਆਪਣੀ ਹੱਥੀਂ ਕੁੰਡਾ ਲਾਹ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾ। ਹਰਿਜਨ ਹਰਿ ਹਰਿ ਆਪ ਉਠੌਣਾ, ਦਿਵਸ ਰੈਣ ਪਰਭਾਤ। ਆਤਮ ਦੀਆ ਜੋਤ ਜਗੌਣਾ, ਦਰਸ ਦਿਖਾਏ ਇਕ ਇਕਾਂਤ। ਸਾਢੇ ਤਿੰਨ ਹੱਥ ਸੀਆਂ ਤੇਰਾ ਵਕ਼ਤ ਚੁਕੌਣਾ, ਪੁਰਖ ਅਬਿਨਾਸ਼ੀ ਬਣਿਆ ਪਿਤ ਮਾਤ। ਸਤਿਜੁਗ ਨੀਹਾਂ ਮਾਤ ਲਗੌਣਾ, ਸਤਿ ਸਤਿਵਾਦੀ ਦੇਵੇ ਦਾਤ। ਸਾਚਾ ਬੀਆ ਬੀਜ ਬਜੌਣਾ, ਫੁੱਲ ਫੁਲਵਾੜੀ ਵੇਖੇ ਡਾਲ ਪਾਤ। ਅੰਮ੍ਰਿਤ ਫਲ ਇਕ ਲਗੌਣਾ, ਚਾਰ ਵਰਨ ਬਣਾਏ ਏਕਾ ਜ਼ਾਤ। ਏਕਾ ਦੂਜਾ ਭੇਵ ਮਿਟੌਣਾ, ਕਲਜੁਗ ਮਿਟੇ ਅੰਧੇਰੀ ਰਾਤ। ਘਟ ਘਟ ਅੰਤਰ ਹਰਿ ਹਰਿ ਨਜ਼ਰੀ ਔਣਾ, ਰਸਨਾ ਜਿਹਵਾ ਗਾਏ ਸਾਚੀ ਗਾਥ। ਮਨ ਕਾ ਮਣਕਾ ਆਪ ਭਵੌਣਾ, ਮਨ ਮਨ ਹੀ ਅੰਦਰ ਮਾਰੇ ਝਾਤ। ਜਨ ਜਨ ਕਾ ਰੂਪ ਆਪ ਵਟੌਣਾ, ਜਨ ਜਨਨੀ ਵੇਖੇ ਖਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਚ ਨਜਾਤ। ਦੇਵੇ ਨਜਾਤ ਸਤਿਗੁਰ ਪੂਰਾ, ਸੂਤਰਧਾਰੀ ਵਡ ਵਡਿਆਈਆ। ਨਾਤਾ ਤੋੜੇ ਕੂੜੋ ਕੂੜਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਜਿਸ ਜਨ ਚਰਨ ਬਖ਼ਸ਼ੇ ਮਸਤਕ ਸਾਚੀ ਧੂੜਾ, ਜੋਤ ਲਲਾਟ ਕਰੇ ਰੁਸ਼ਨਾਈਆ। ਘਟ ਅੰਦਰ ਨੂਰੋ ਨੂਰਾ, ਅਗਿਆਨ ਅੰਧੇਰ ਦਏ ਗਵਾਈਆ। ਦਰ ਮੇਲਾ ਸੂਰਬੀਰ ਸੂਰਨ ਸੂਰਾ, ਜੋਧਾ ਸੂਰਬੀਰ ਆਪ ਅਖਵਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਹਾਜ਼ਰ ਹਜ਼ੂਰਾ, ਨਾ ਮਰੇ ਨਾ ਜਾਈਆ। ਸਮਰਥ ਪੁਰਖ ਸਰਬ ਕਲਾ ਭਰਪੂਰਾ, ਅਕਲ ਕਲ ਹਰਿ ਵਡਿਆਈਆ। ਗੁਰਮੁਖਾਂ ਵਸੇ ਨੇੜਨ ਦੂਰਾ, ਦੂਰ ਨੇੜ ਨਾ ਕੋਇ ਜਣਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਤੇਜ ਭਾਨ ਤੇਰਾ ਤੇਜ ਨੂਰਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਆ ਦੂਆ ਏਕਾ, ਏਕਾ ਰੰਗ ਰੰਗਾਈਆ। ਦੂਆ ਏਕਾ ਏਕ ਰੰਗ, ਨਿਰਗੁਣ ਸਰਗੁਣ ਮੇਲ ਮਿਲਾਇਆ। ਨਿਰਗੁਣ ਸੇਜਾ ਆਤਮ ਪਲੰਘ, ਸਰਗੁਣ ਸਾਚੀ ਰਿਹਾ ਹੰਢਾਇਆ। ਹਰਿ ਕਾ ਨਾਉਂ ਨਾਮ ਮਰਦੰਗ, ਗ੍ਰਹਿ ਮੰਦਰ ਆਪ ਵਜਾਇਆ, ਜਗਤ ਦੁਆਰਾ ਮੁਕਿਆ ਪੰਧ, ਘਰ ਘਰ ਪਰਮੇਸ਼ਵਰ ਪਾਇਆ। ਕਾਇਆ ਸੀਤਲ ਖ਼ੁਸ਼ੀ ਬੰਦ ਬੰਦ, ਬੰਦੀ ਛੋੜ ਦਇਆ ਕਮਾਇਆ। ਆਦਿ ਅੰਤ ਨੰਗੀ ਹੋਏ ਨਾ ਕੰਡ, ਗੁਰ ਸਤਿਗੁਰ ਹੋਏ ਸਹਾਇਆ। ਨਾਤਾ ਤੁਟਾ ਜੇਰਜ ਅੰਡ, ਉਤਭੁਜ ਸੇਤਜ ਮੋਹ ਚੁਕਾਇਆ। ਚਰਨਾਂ ਹੇਠ ਦਬਾਇਆ ਆਪ ਬ੍ਰਹਿਮੰਡ, ਪਾਰਬ੍ਰਹਮ ਪ੍ਰਭ ਵੇਖ ਵਖਾਇਆ। ਗੌਣਾ ਗੀਤ ਸੁਹਾਗੀ ਛੰਦ, ਆਤਮ ਪਰਮਾਤਮ ਲਏ ਪਰਨਾਇਆ। ਲੇਖਾ ਚੁੱਕੇ ਬੱਤੀ ਦੰਦ, ਤੀਸ ਬਤੀਸਾ ਖੋਜ ਖੁਜਾਇਆ। ਜਗਤ ਜੁਗਤ ਜੋਗ ਜੁਗਾ ਜੁਗੰਤਰ ਗਿਆ ਹੰਢ, ਥਿਰ ਕੋਇ ਰਹਿਣ ਨਾ ਪਾਇਆ। ਗੁਰਮੁਖ ਗੁਰਸਿਖ ਗੁਰ ਸਤਿਗੁਰ ਮਿਲਿਆ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਦਏ ਕਰਾਇਆ। ਦਿਵਸ ਰੈਣ ਪਰਮਾਨੰਦ, ਚਿੰਤਾ ਸੋਗ ਰੋਗ ਦੁੱਖ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਬ੍ਰਹਮ ਗਿਆਨ, ਬ੍ਰਹਮ ਵੇਤਾ ਆਪਣੇ ਰੰਗ ਰੰਗਾਇਆ।
