Granth 10 Likhat 152: Pahili Harh 2018 Bikarmi Jethuwal Darbar wich Dayea Hoyi

ਪਹਿਲੀ ਹਾੜ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਦਇਆ ਹੋਈ

ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਆਦਿ ਜੁਗਾਦੀ ਸਾਚੀ ਧਾਰ। ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ, ਰੂਪ ਰੰਗ ਰੇਖ ਨਾ ਕੋਇ ਵਿਚਾਰ। ਏਕੰਕਾਰਾ ਨਾਉਂ ਧਰਾਇੰਦਾ, ਜੋਤੀ ਜਾਤਾ ਹੋ ਉਜਿਆਰ। ਆਦਿ ਨਿਰੰਜਣ ਡਗਮਗਾਇੰਦਾ, ਨੂਰ ਨੂਰਾਨਾ ਬੇਐਬ ਪਰਵਰਦਿਗਾਰ। ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ, ਅਲਖ ਅਗੋਚਰ ਅਗੰਮ ਅਪਾਰ। ਸ੍ਰੀ ਭਗਵਾਨ ਸਾਚੇ ਧਾਮ ਸੋਭਾ ਪਾਇੰਦਾ, ਅਜੂਨੀ ਰਹਿਤ ਪੁਰਖ ਅਕਾਲ। ਪਾਰਬ੍ਰਹਮ ਪ੍ਰਭ ਆਪਣੇ ਰੰਗ ਸਮਾਇੰਦਾ, ਇਕ ਇਕੱਲਾ ਹੋ ਤਿਆਰ। ਆਪਣੀ ਰਚਨਾ ਆਪ ਰਚਾਇੰਦਾ, ਘਾੜਨ ਘੜੇ ਅਪਰ ਅਪਾਰ। ਦੂਸਰ ਸੰਗ ਨਾ ਕੋਇ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਨਿਆਰ। ਆਦਿ ਜੁਗਾਦੀ ਖੇਲ ਨਿਆਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਾਚਾ ਮੰਦਰ ਕਰ ਤਿਆਰਾ, ਨਿਰਗੁਣ ਧਾਰਾ ਜੋਤ ਜਗਾਇੰਦਾ। ਨਾਉਂ ਰਖਾਏ ਅਪਰ ਅਪਾਰਾ, ਸਚਖੰਡ ਦਵਾਰ ਆਪ ਵਡਿਆਇੰਦਾ। ਸਿੰਘਾਸਣ ਪੁਰਖ ਅਬਿਨਾਸ਼ਨ ਲਗਾਏ ਆਪ ਕਰਤਾਰਾ, ਕਰਨੀ ਕਰਤਾ ਆਪ ਕਮਾਇੰਦਾ। ਸ਼ਾਹੋ ਭੂਪ ਹਰਿ ਬਣ ਸਿਕਦਾਰਾ, ਰਾਜ ਰਾਜਾਨਾ ਆਪ ਅਖਵਾਇੰਦਾ। ਤਖ਼ਤ ਨਿਵਾਸੀ ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਨਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਾਚੀ ਰਚਨਾ ਆਪ ਰਚਾਇੰਦਾ। ਆਦਿ ਜੁਗਾਦੀ ਪੁਰਖ ਅਗੰਮ, ਅਗੰਮੜਾ ਖੇਲ ਕਰਾਈਆ। ਆਪਣੀ ਇਛਿਆ ਆਪੇ ਜੰਮ, ਆਪਣੀ ਬਣਤ ਆਪ ਬਣਾਈਆ। ਨਾ ਕੋਈ ਪਵਣ ਸਵਾਸੀ ਦਮ, ਰਸਨਾ ਜੇਹਵਾ ਨਾ ਕੋਇ ਹਿਲਾਈਆ। ਨਾ ਕੋਈ ਛੱਪਰ ਨਾ ਕੋਈ ਛੰਨ, ਚਾਰ ਦੀਵਾਰ ਨਾ ਕੋਇ ਰਖਾਈਆ। ਨਾ ਕੋਈ ਘੜੇ ਨਾ ਕੋਈ ਦੇਵੇ ਭੰਨ, ਘੜਨ ਭੰਨਣਹਾਰ ਸਮਰਥ ਇਕ ਇਕੱਲਾ ਬੇਪਰਵਾਹੀਆ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਮੰਦਰ ਦਏ ਵਡਿਆਈਆ। ਸਾਚਾ ਮੰਦਰ ਹਰਿ ਨਿਰੰਕਾਰਾ, ਏਕਾ ਆਪ ਸੁਹਾਇੰਦਾ। ਸਚਖੰਡ ਸਾਚਾ ਖੋਲ੍ਹ ਕਿਵਾੜਾ, ਗ੍ਰਹਿ ਮੰਦਰ ਵੇਖ ਵਖਾਇੰਦਾ। ਨਿਰਗੁਣ ਜੋਤੀ ਨਿਰਾਕਾਰਾ, ਨਿਰਵੈਰ ਆਪ ਪਰਗਟਾਇੰਦਾ। ਅਜੂਨੀ ਰਹਿਤ ਕਰ ਪਸਾਰਾ, ਅਨਭਵ ਪਰਕਾਸ਼ ਆਪ ਕਰਾਇੰਦਾ। ਜੋਧਾ ਸੂਰਬੀਰ ਬਲੀ ਬਣ ਬਲਕਾਰਾ, ਆਪਣਾ ਬਲ ਆਪ ਧਰਾਇੰਦਾ। ਨਾ ਕੋਈ ਖੜਗ ਖੰਡਾ ਕਟਾਰਾ, ਚਿੱਲਾ ਤੀਰ ਕਮਾਨ ਨਾ ਕੋਇ ਰਖਾਇੰਦਾ। ਆਪਣੀ ਇਛਿਆ ਕਰ ਵਰਤਾਰਾ, ਸਾਚੀ ਭਿਛਿਆ ਆਪਣੀ ਝੋਲੀ ਪਾਇੰਦਾ। ਸਚ ਸਿੰਘਾਸਣ ਕਰ ਤਿਆਰਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਸਚ ਸਿੰਘਾਸਣ ਆਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਕਰੇ ਖੇਲ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਬੇਪਰਵਾਹੀਆ। ਆਪਣੇ ਗ੍ਰਹਿ ਆਪ ਨਹਾਏ ਆਪਣਾ ਮਜਨਾ, ਸਰ ਸਰੋਵਰ ਆਪਣੇ ਆਪ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਭੇਵ ਅਭੇਦ ਆਪੇ ਰਿਹਾ ਖੁਲ੍ਹਾਈਆ। ਭੇਵ ਅਭੇਦ ਆਪ ਖੁਲ੍ਹਾਇੰਦਾ, ਇਕ ਇਕੱਲਾ ਹੋ ਉਜਿਆਰ। ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ, ਹਰਿ ਪੁਰਖ ਨਿਰੰਜਣ ਮੀਤ ਮੁਰਾਰ। ਏਕੰਕਾਰਾ ਖੇਲ ਖਿਲਾਇੰਦਾ, ਆਦਿ ਨਿਰੰਜਣ ਕਰ ਪਸਾਰ। ਸ੍ਰੀ ਭਗਵਾਨ ਵੇਖ ਵਖਾਇੰਦਾ, ਅਬਿਨਾਸ਼ੀ ਕਰਤਾ ਪਾਵੇ ਸਾਰ। ਪਾਰਬ੍ਰਹਮ ਵੰਡ ਵੰਡਾਇੰਦਾ, ਆਪ ਆਪਣੀ ਕਿਰਪਾ ਧਾਰ। ਸਚਖੰਡ ਦਵਾਰਾ ਆਪ ਸੁਹਾਇੰਦਾ, ਸਚਖੰਡ ਵਸੇ ਇਕ ਇਕੱਲਾ ਕਰ ਪਸਾਰ। ਜੋਤੀ ਜੋਤ ਡਗਮਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਪਣਾ ਰੂਪ ਆਪ ਧਰਾਇੰਦਾ। ਸਚਖੰਡ ਦਵਾਰੇ ਆਪੇ ਵੜਿਆ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਸਾਚੇ ਤਖ਼ਤ ਆਪ ਚੜ੍ਹਿਆ, ਹਰਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਆਪਣਾ ਘਾੜਨ ਆਪੇ ਘੜਿਆ, ਏਕੰਕਾਰ ਆਪਣੀ ਕਲ ਆਪ ਵਰਤਾਈਆ। ਆਪਣਾ ਪੱਲੂ ਆਪੇ ਫੜਿਆ, ਆਦਿ ਨਿਰੰਜਣ ਬੇਪਰਵਾਹੀਆ। ਆਪਣਾ ਅੱਖਰ ਆਪੇ ਪੜ੍ਹਿਆ, ਨਿਸ਼ਅੱਖਰ ਸ੍ਰੀ ਭਗਵਾਨ ਕਰੇ ਪੜ੍ਹਾਈਆ। ਆਪ ਸੁਹਾਏ ਆਪਣਾ ਬੰਕ ਦਵਾਰ ਸਾਚਾ ਗੜ੍ਹਿਆ, ਅਬਿਨਾਸ਼ੀ ਕਰਤਾ ਸੋਭਾ ਪਾਈਆ। ਪਾਰਬ੍ਰਹਮ ਪ੍ਰਭ ਆਪੇ ਵੇਖੇ ਆਪਣਾ ਦਰਿਆ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਨਾ ਪੁਰਖ ਨਾਰੀ ਨਰ ਨਰਾਇਣ ਨਰ ਹਰਿਆ, ਇਕ ਇਕੱਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਅੰਦਰ ਆਪੇ ਵੜ, ਆਪਣਾ ਸਿੰਘਾਸਣ ਆਪ ਸੁਹਾਈਆ। ਸਚ ਸਿੰਘਾਸਣ ਹਰਿ ਨਿਰੰਕਾਰਾ, ਸਚਖੰਡ ਦਵਾਰ ਆਪ ਸੁਹਾਇੰਦਾ। ਤਖ਼ਤ ਨਿਵਾਸੀ ਬਣ ਸਿਕਦਾਰਾ, ਆਪਣੀ ਧਾਰਾ ਆਪ ਚਲਾਇੰਦਾ। ਏਕਾ ਹੁਕਮ ਇਕ ਵਰਤਾਰਾ, ਏਕਾ ਏਕ ਸੀਸ ਝੁਕਾਇੰਦਾ। ਏਕਾ ਦਰ ਦਰਬਾਨ ਕਰੇ ਨਿਮਸਕਾਰਾ, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਸਚ ਸਿੰਘਾਸਣ ਆਪ ਵਡਿਆਇੰਦਾ। ਸਚ ਸਿੰਘਾਸਣ ਸੋਭਾਵੰਤ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਉਪਰ ਬੈਠ ਸ੍ਰੀ ਭਗਵੰਤ, ਅਚਰਜ ਖੇਲ ਆਪ ਖਿਲਾਈਆ। ਆਪੇ ਨਾਰੀ ਆਪੇ ਕੰਤ, ਕੰਤ ਕੰਤੂਹਲ ਸੇਜ ਹੰਢਾਈਆ। ਆਪੇ ਮਣੀਆ ਆਪੇ ਮੰਤ, ਆਪੇ ਨਾਉਂ ਨਿਰੰਕਾਰਾ ਲਏ ਪਰਗਟਾਈਆ। ਆਪੇ ਕਰੇ ਖੇਲ ਬੇਅੰਤ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਈਆ। ਸਾਚਾ ਹੁਕਮ ਧੁਰ ਫ਼ਰਮਾਨਾ, ਸਚਖੰਡ ਦਵਾਰੇ ਆਪ ਸੁਣਾਇੰਦਾ। ਸ਼ਾਹੋ ਭੂਪ ਬਣ ਏਕਾ ਰਾਣਾ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਏਕਾ ਨਾਦ ਇਕ ਤਰਾਨਾ, ਏਕਾ ਰਾਗ ਅਲਾਇੰਦਾ। ਏਕਾ ਨੂਰ ਨੂਰ ਮਹਾਨਾ, ਨੂਰ ਨੁਰਾਨਾ ਡਗਮਗਾਇੰਦਾ। ਏਕਾ ਖੇਲੇ ਖੇਲ ਸ੍ਰੀ ਭਗਵਾਨਾ, ਆਪਣੀ ਕਲ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਉਪਰ ਚੜ੍ਹ, ਆਪਣਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਧੁਰ ਦਰਬਾਰ, ਸ਼ਾਹ ਪਾਤਸ਼ਾਹ ਆਪ ਸੁਣਾਈਆ। ਆਪੇ ਦਰ ਦਰਵੇਸ਼ ਬਣ ਭਿਖਾਰ, ਜਗਦੀਸ਼ ਸੀਸ ਆਪ ਝੁਕਾਈਆ। ਆਪੇ ਕਰਨੀ ਕਰਤਾ ਕਰੇ ਵਿਚਾਰ, ਲੇਖਾ ਲੇਖ ਨਾ ਲਿਖਿਆ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਿਹਾ ਰਚਾਈਆ। ਸੋ ਪੁਰਖ ਨਿਰੰਜਣ ਰਚਨ ਰਚਾਇੰਦਾ, ਆਦਿ ਪੁਰਖ ਅਗੰਮ ਅਥਾਹ। ਨਾਰੀ ਕੰਤ ਆਪ ਅਖਵਾਇੰਦਾ, ਸਾਚੇ ਮੰਦਰ ਸੋਭਾ ਪਾ। ਸਾਚਾ ਮੰਦਰ ਆਪ ਵਡਿਆਇੰਦਾ, ਸਚਖੰਡ ਦਵਾਰਾ ਬਣਤ ਬਣਾ। ਦੀਪਕ ਜੋਤ ਇਕ ਜਗਾਇੰਦਾ, ਜੋਤੀ ਨੂਰ ਨੂਰ ਰੁਸ਼ਨਾ। ਏਕਾ ਨਾਦ ਨਾਦ ਵਜਾਇੰਦਾ, ਨਾਦ ਅਨਾਦੀ ਬੇਪਰਵਾਹ। ਆਪਣੀ ਇਛਿਆ ਆਪ ਧਰਾਇੰਦਾ, ਆਪੇ ਬਣੇ ਸਚ ਮਲਾਹ। ਆਪਣਾ ਬੇੜਾ ਆਪ ਚਲਾਇੰਦਾ, ਖੇਵਟ ਖੇਟਾ ਕਰ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਕੰਤ ਆਪ ਆਪਣਾ ਰੂਪ ਰਿਹਾ ਹੰਢਾ। ਨਾਰੀ ਕੰਤ ਹਰਿ ਕਰਤਾਰਾ, ਨਰ ਨਰਾਇਣ ਵਡੀ ਵਡਿਆਈਆ। ਸਚਖੰਡ ਦਵਾਰੇ ਖੇਲ ਅਪਾਰਾ, ਅਲਖ ਅਲਖਨਾ ਆਪ ਕਰਾਈਆ। ਅਗੰਮ ਅਗੰਮੜਾ ਹੋ ਤਿਆਰਾ, ਅਗੰਮੜੀ ਧਾਰ ਆਪ ਪਰਗਟਾਈਆ। ਬਿਨ ਨਾੜੀ ਚਮੜੇ ਕਰ ਉਜਿਆਰਾ, ਜੋਤੀ ਜੋਤ ਰੁਸ਼ਨਾਈਆ। ਮਾਤ ਪਿਤ ਨਾ ਕੋਇ ਸਹਾਰਾ, ਰਕਤ ਬੂੰਦ ਨਾ ਮੇਲ ਮਿਲਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਹਰਿ ਸਾਚਾ ਭੇਵ ਖੁਲ੍ਹਾਇੰਦਾ, ਅਲਖ ਅਗੋਚਰ ਅਗੰਮ ਅਪਾਰ। ਸਚਖੰਡ ਦਵਾਰੇ ਆਸਣ ਲਾਇੰਦਾ, ਨਿਰਗੁਣ ਨੂਰ ਨੂਰ ਉਜਿਆਰ। ਜੋਤੀ ਜਾਤਾ ਡਗਮਗਾਇੰਦਾ, ਇਕ ਇਕੱਲਾ ਬੇਐਬ ਪਰਵਰਦਿਗਾਰ। ਮੁਕਾਮੇ ਹੱਕ ਹੱਕ ਸਾਲਾਹਿੰਦਾ, ਸ਼ਾਹ ਸੁਲਤਾਨਾ ਮੀਤ ਮੁਰਾਰ। ਆਪਣਾ ਮੰਦਰ ਆਪ ਵਡਿਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਖੇਲ ਅਪਾਰਾ ਹਰਿ ਨਿਰੰਕਾਰਾ, ਘਰ ਘਰ ਵਿਚ ਆਪ ਕਰਾਈਆ। ਸਚਖੰਡ ਅੰਦਰ ਥਿਰ ਘਰ ਖੋਲ੍ਹੇ ਬੰਦ ਕਿਵਾੜਾ, ਆਪਣਾ ਚਰਨ ਆਪ ਟਿਕਾਈਆ। ਏਕਾ ਦੇਵੇ ਵਸਤ ਹਰਿ ਥਾਰਾ, ਵਸਤ ਅਮੋਲਕ ਆਪ ਵਰਤਾਈਆ। ਨਾਰੀ ਕੰਤ ਕਰ ਪਸਾਰਾ, ਸੁਤ ਦੁਲਾਰਾ ਵੇਖ ਵਖਾਈਆ। ਸ਼ਬਦੀ ਸ਼ਬਦ ਕਰ ਪਸਾਰਾ, ਜੋਤੀ ਮਾਤ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸੁਤ ਉਪਜਾਈਆ। ਨਿਰਗੁਣ ਮਾਤਾ ਨਿਰਗੁਣ ਪਿਤਾ, ਨਿਰਗੁਣ ਸ਼ਬਦ ਉਪਾਇਆ। ਨਿਰਗੁਣ ਦਾਤਾ ਆਦਿ ਜੁਗਾਦੀ ਕਰੇ ਹਿਤਾ, ਏਕਾ ਰੰਗ ਸਮਾਇਆ। ਨਿਰਗੁਣ ਨਿਰਵੈਰ ਨਿਰਾਕਾਰ ਵੰਡਾਇਆ ਹਿੱਸਾ, ਦੂਸਰ ਸੰਗ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸੁਤ ਦੁਲਾਰਾ ਇਕ ਬਹਾਇਆ। ਸ਼ਬਦ ਦੁਲਾਰਾ ਵਸੇ ਥਿਰ ਘਰ, ਪੁਰਖ ਅਬਿਨਾਸ਼ੀ ਆਪ ਵਸਾਈਆ। ਅਬਿਨਾਸ਼ੀ ਕਰਤਾ ਸਚਖੰਡ ਦਵਾਰੇ ਬੈਠਾ ਚੜ੍ਹ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਮੇਰਾ ਭਾਣਾ ਲੈਣਾ ਜਰ, ਤੇਰਾ ਤੇਰੀ ਕਰੇ ਵਡਿਆਈਆ। ਚਰਨ ਕਵਲ ਤੇਰੇ ਸੀਸ ਧਰ, ਜਗਦੀਸ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਦੁਲਾਰਾ ਉਠਿਆ, ਥਿਰ ਘਰ ਖੋਲ੍ਹ ਕਿਵਾੜ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਤੁਠਿਆ, ਬਖ਼ਸ਼ੇ ਚਰਨ ਪਿਆਰ। ਚਰਨ ਚਰਨੋਦਕ ਦੇਵੇ ਘੁਟਿਆ, ਆਦਿ ਜੁਗਾਦਿ ਰੱਖੇ ਠੰਡਾ ਠਾਰ। ਦੇਵੇ ਨਾਮ ਧੰਨ ਅਤੁਟਿਆ, ਸਾਚਾ ਨਾਮ ਇਕ ਭੰਡਾਰ। ਮੇਲਾ ਕਰੇ ਸਾਚੀ ਜੋਤ ਆ, ਜੋਤ ਸ਼ਬਦ ਇਕ ਪਿਆਰ। ਨਾ ਕੋਈ ਕਿਲਾ ਨਾ ਕੋਈ ਕੋਟ ਆ, ਵਸਾਂ ਤੇਰੇ ਚਰਨ ਸੱਚੇ ਦਰਬਾਰ। ਤੇਰੇ ਨਗਾਰੇ ਲੱਗੇ ਚੋਟ ਆ, ਮੈਂ ਹੋਵਾਂ ਖ਼ਬਰਦਾਰ। ਤੇਰਾ ਬੰਸ ਬਣਾਵਾਂ ਓਤ ਪੋਤ ਆ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੁਤ ਦੁਲਾਰਾ, ਬਣੇ ਭਿਖਾਰ। ਸੁਤ ਦੁਲਾਰਾ ਬਣ ਭਿਖਾਰੀ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਜੋਤ ਨਿਰੰਕਾਰੀ, ਨਿਰਗੁਣ ਦਾਤਾ ਇਕ ਅਖਵਾਇੰਦਾ। ਮੈਂ ਬਾਲ ਨਾਦਾਨਾ ਆਇਆ ਚਲ ਦਵਾਰੀ, ਆਪਣੀ ਝੋਲੀ ਅੱਗੇ ਡਾਹਿੰਦਾ। ਤੂੰ ਸਾਹਿਬ ਸੁਲਤਾਨ ਵਡ ਦਾਤਾਰੀ, ਤੇਰਾ ਭੰਡਾਰਾ ਨਿਖੁਟ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਬਾਲ ਨਾਦਾਨਾ, ਤੂੰ ਸ੍ਰੀ ਭਗਵਾਨਾ, ਦੇ ਆਪਣਾ ਦਾਨਾ, ਭਿੱਖਕ ਭਿਖਿਆ ਮੰਗ ਮੰਗਾਇੰਦਾ। ਸੋ ਪੁਰਖ ਨਿਰਜੰਣ ਹੋ ਮਿਹਰਵਾਨ, ਸੁਤ ਸ਼ਬਦੀ ਦਏ ਵਡਿਆਈਆ। ਮੇਰਾ ਰੂਪ ਤੇਰਾ ਨਿਸ਼ਾਨ, ਤੇਰਾ ਨਿਸ਼ਾਨ ਇਕ ਉਠਾਈਆ। ਮੇਰਾ ਬੰਸ ਤੇਰੀ ਸੰਤਾਨ, ਸਾਚਾ ਮਾਰਗ ਇਕ ਧਰਾਈਆ। ਤੇਰਾ ਮੇਲਾ ਸਾਚੇ ਕਾਹਨ, ਘਰ ਸਾਚੇ ਵੱਜੇ ਵਧਾਈਆ। ਆਦਿ ਜੁਗਾਦਿ ਰੱਖਾਂ ਤੇਰਾ ਮਾਣ, ਸੀਸ ਤੇਰੇ ਹੱਥ ਟਿਕਾਈਆ। ਏਕਾ ਦੇਵਾਂ ਸੱਚਾ ਦਾਨ, ਝੋਲੀ ਤੇਰੀ ਪਾਈਆ। ਤੇਰੇ ਅੰਤਰ ਵੜਾਂ ਆਣ, ਦਿਸ ਕਿਸੇ ਨਾ ਆਈਆ। ਮੇਰਾ ਰੂਪ ਨਾ ਸਕੇ ਕੋਇ ਪਛਾਣ, ਰੇਖ ਰੰਗ ਨਾ ਕੋਇ ਜਣਾਈਆ। ਸਦ ਵਸਾਂ ਬਿਨ ਮਕਾਨ, ਮਹਿਮਾ ਗਣਤ ਗਣੀ ਨਾ ਜਾਈਆ। ਸੁਤ ਦੁਲਾਰਾ ਸਤਿ ਕਰ ਪਰਵਾਨ, ਸਤਿ ਸਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਬੈਠਾ ਸਾਚਾ ਹਰਿ, ਆਪਣਾ ਪਰਦਾ ਆਪ ਉਠਾਈਆ। ਸੁਤ ਦੁਲਾਰਾ ਵਰ ਘਰ ਪਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਪਾਰਬ੍ਰਹਮ ਤੇਰੀ ਸਚ ਸਰਨਾ, ਸਰਨਗਤ ਇਕ ਤਕਾਇੰਦਾ। ਤੂੰ ਹੀ ਪਿਤਾ ਤੂੰ ਹੀ ਮਾਂ, ਹਉਂ ਬਾਲਕ ਨਾਉਂ ਰਖਾਇੰਦਾ। ਸਦਾ ਸਿਰ ਰੱਖੀਂ ਠੰਡੀ ਛਾਂ, ਤੇਰੀ ਓਟ ਇਕ ਤਕਾਇੰਦਾ। ਜੁਗ ਜੁਗ ਪਕੜੀਂ ਮੇਰੀ ਬਾਂਹ, ਤੁਧ ਬਿਨ ਅਵਰ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਆਪ ਸਮਝਾਇੰਦਾ। ਏਕਾ ਗੁਣ ਹਰਿ ਨਿਰੰਕਾਰਾ, ਸ਼ਬਦ ਸੁਤ ਕਰੇ ਜਣਾਈਆ। ਸ਼ਬਦੀ ਸ਼ਬਦ ਕਰਾਂ ਪਸਾਰਾ, ਤੇਰੇ ਹੱਥ ਮੇਰੀ ਵਡਿਆਈਆ। ਮੇਰਾ ਖੇਲ ਅਪਰ ਅਪਾਰਾ, ਭੇਵ ਅਭੇਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਮਤਾ ਪਕਾਈਆ। ਥਿਰ ਘਰ ਸਾਚਾ ਮਤਾ ਪਕਾਇਆ, ਸੁਤ ਦੁਲਾਰਾ ਬਾਲ ਉਠਾਲ। ਤੇਰੀ ਗੋਦੀ ਗੋਦ ਸੁਹਾਇਆ, ਕਿਰਪਾ ਕਰੇ ਆਪ ਕਿਰਪਾਲ। ਤੇਰੀ ਜੋਤੀ ਜੋਤ ਮਿਲਾਇਆ, ਦੀਪਕ ਦੀਆ ਆਪੇ ਬਾਲ। ਤੇਰੇ ਮੰਦਰ ਭਾਗ ਲਗਾਇਆ, ਵੇਖ ਵਖਾਏ ਸੱਚੀ ਧਰਮਸਾਲ। ਆਪਣਾ ਨੂਰ ਆਪ ਟਿਕਾਇਆ, ਜਲਵਾ ਰਖਾਏ ਬੇਮਿਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸਾਚੇ ਲਾਲ। ਲਾਲ ਦੁਲਾਰੇ ਸਾਚੇ ਸੁੱਤ, ਪੁਰਖ ਅਬਿਨਾਸ਼ੀ ਆਪ ਜਣਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਤੇਰਾ ਤੇਰੀ ਰੱਖੇ ਵਡਿਆਈਆ। ਤੇਰੀ ਵੇਖੇ ਸੁਹੰਜਣੀ ਰੁੱਤ, ਪੱਤ ਡਾਲ੍ਹੀ ਆਪ ਮਹਿਕਾਈਆ। ਤੇਰੇ ਅੰਤਰ ਆਪਣਾ ਰੂਪ ਅਨਰੂਪ ਸਤਿ ਸਰੂਪ ਜਗਾਏ ਨਿਰਮਲ ਜੋਤ, ਜੋਤ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇਲ ਦਏ ਵਖਾਈਆ। ਸ਼ਬਦ ਸੁਤ ਤੇਰਾ ਖੇਲ ਖਿਲੌਣਾ, ਆਦਿ ਪੁਰਖ ਸਮਝਾਇਆ। ਨਿਰਾਕਾਰ ਸਾਕਾਰ ਰੂਪ ਵਟੌਣਾ, ਭੇਵ ਅਭੇਦ ਖੁਲ੍ਹਾਇਆ। ਵਿਸ਼ਨੂੰ ਆਪਣਾ ਰੰਗ ਚੜ੍ਹੌਣਾ, ਆਪੇ ਪਿਤਾ ਆਪੇ ਮਾਇਆ। ਅੰਮ੍ਰਿਤ ਨਾਭੀ ਆਪ ਟਿਕੌਣਾ, ਸਰ ਸਰੋਵਰ ਇਕ ਧਰਾਇਆ। ਨਾਭੀ ਕਵਲ ਫੁੱਲ ਖਲ੍ਹੌਣਾ, ਕਰੇ ਖੇਲ ਬੇਪਰਵਾਹਿਆ। ਪਾਰਬ੍ਰਹਮ ਪ੍ਰਭ ਵੰਡ ਵੰਡੌਣਾ, ਆਪਣਾ ਹਿੱਸਾ ਆਪ ਕਰਾਇਆ। ਬ੍ਰਹਮ ਰੂਪ ਆਪ ਰਖੌਣਾ, ਬ੍ਰਹਮ ਵੇਤਾ ਆਪੇ ਜਾਇਆ। ਥਿਰ ਘਰ ਸਾਚਾ ਆਪ ਸੁਹੌਣਾ, ਜੋਤੀ ਨੂਰ ਕਰ ਰੁਸ਼ਨਾਇਆ। ਸੁੰਨ ਅਗੰਮੀ ਖੇਲ ਖਿਲੌਣਾ, ਧੂੰਆਂਧਾਰ ਨਾ ਕੋਇ ਰਖਾਇਆ। ਸ਼ੰਕਰ ਆਪਣਾ ਰੰਗ ਰੰਗੌਣਾ, ਅੰਗੀਕਾਰ ਹੋਏ ਖ਼ੁਦਾਇਆ। ਏਕਾ ਦਰਸ ਕਰ ਕਰ ਤਰਸ ਆਪ ਦਰਸੌਣਾ, ਨੇਤਰ ਨੈਣ ਨੈਣ ਦਰਸਾਇਆ। ਤਿੰਨਾਂ ਤੇਰੀ ਝੋਲੀ ਪੌਣਾ, ਸਾਚੀ ਗੋਦ ਬਹਾਇਆ। ਆਪਣਾ ਹੁਕਮ ਆਪ ਸੁਣੌਣਾ, ਧੁਰ ਫ਼ਰਮਾਨਾ ਸ਼ਬਦ ਘਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਰਿਹਾ ਉਠਾਇਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾ, ਪ੍ਰਭ ਸਾਚਾ ਖੇਲ ਖਿਲਾਈਆ। ਤ੍ਰੈਗੁਣ ਮਾਇਆ ਲਏ ਉਪਾ, ਇਕ ਇਕ ਨਾਲ ਜੋੜ ਜੁੜਾਈਆ। ਵਿਸ਼ਨੂੰ ਬੈਠਾ ਸੀਸ ਝੁਕਾ, ਦੋਏ ਜੋੜ ਮੰਗੇ ਸਰਨਾਈਆ। ਬ੍ਰਹਮਾ ਨੇਤਰ ਨੈਣਾਂ ਰਿਹਾ ਰਾਹ ਤਕਾ, ਚਾਰੋਂ ਕੁੰਟ ਨੈਣ ਉਠਾਈਆ। ਸ਼ੰਕਰ ਬੈਠਾ ਧਿਆਨ ਲਗਾ, ਆਤਮ ਅੰਤਰ ਇਕ ਲਿਵ ਲਾਈਆ। ਤਿੰਨਾਂ ਵਿਚੋਲਾ ਬੇਪਰਵਾਹ, ਦੂਸਰ ਭੇਵ ਨਾ ਕੋਇ ਜਣਾਈਆ। ਆਪਣਾ ਲੇਖਾ ਦਏ ਸਮਝਾ, ਸੁਤ ਦੁਲਾਰੇ ਭੁਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਡਿਆਈਆ। ਏਕਾ ਗੁਣ ਨਿਰਾਕਾਰ, ਸਾਕਾਰ ਆਪ ਜਣਾਇੰਦਾ। ਵਿਸ਼ਨੂੰ ਦੇਵੇ ਵਿਸ਼ਵ ਭੰਡਾਰ, ਵਾਸਤਕ ਦਾਤਾ ਆਪ ਅਖਵਾਇੰਦਾ। ਬ੍ਰਹਮਾ ਵੇਤਾ ਸ਼ੰਕਰ ਸੰਸਾ ਆਪ ਨਿਵਾਰ, ਏਕਾ ਰੰਗ ਸੂਰਾ ਸਰਬੰਗ ਆਪ ਜਣਾਇੰਦਾ। ਏਕਾ ਸ਼ਬਦ ਜਣਾਏ ਮਰਦੰਗ, ਤੁਰੀਆ ਰਾਗ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਦਰਸਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪੇ ਧਰ, ਹਰਿ ਸਾਚਾ ਖੇਲ ਖਿਲਾਈਆ। ਆਪਣੀ ਇਛਿਆ ਆਪ ਕਰ, ਆਪਣੀ ਕਿਰਨ ਜੋਤ ਵੰਡ ਵੰਡਾਈਆ। ਏਕਾ ਕਿਰਨ ਇਕ ਇਕ ਇਕ ਨਾਲ ਲੜ ਫੜ, ਇਕ ਇਕ ਨਾਲ ਗੰਢ ਪਵਾਈਆ। ਸੂਰਜ ਚੰਨ ਰਵ ਸਸ ਪਰਕਾਸ਼ ਕਰ, ਮੰਡਲ ਮੰਡਪ ਦਏ ਵਡਿਆਈਆ। ਗਗਨ ਗਗਨੰਤਰ ਖੇਲ ਕਰ, ਜਲ ਬਿੰਬ ਰੂਪ ਸਮਾਈਆ। ਆਪਣੀ ਚਰਨ ਧੂੜ ਜਲ ਉਪਰ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੇ ਸੁਤ ਸਾਚੇ ਸ਼ਬਦ ਤੇਰੀ ਰਚਨਾ ਆਪ ਰਚਾਈਆ। ਆਪਣੀ ਰਚਨਾ ਰਚ ਕਰਤਾਰ, ਆਪਣੀ ਖੇਲ ਕਰੇ ਕਰਤਾਰਾ। ਏਕਾ ਸ਼ਬਦ ਇਕ ਭੰਡਾਰ, ਏਕਾ ਹੋਏ ਹਰਿ ਵਰਤਾਰਾ। ਏਕਾ ਮੰਦਰ ਇਕ ਦਵਾਰ, ਏਕਾ ਵਸੇ ਸਚਖੰਡ ਸੱਚੀ ਸਰਕਾਰਾ। ਏਕਾ ਹੁਕਮ ਇਕ ਵਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰਾ। ਵਿਸ਼ਨ ਬ੍ਰਹਮਾ ਸ਼ਿਵ ਦਏ ਵਡਿਆਈ, ਪਾਰਬ੍ਰਹਮ ਬੇਪਰਵਾਹਿਆ। ਤ੍ਰੈਗੁਣ ਵਸਤ ਝੋਲੀ ਪਾਈ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਇਆ। ਏਕਾ ਤੱਤ ਦਏ ਜਣਾਈ, ਤਤਵ ਤਤ ਆਪ ਸਮਝਾਇਆ। ਏਕਾ ਸ਼ਬਦ ਕਰੇ ਪੜ੍ਹਾਈ, ਨਿਸ਼ਅੱਖਰ ਕਰੇ ਪੜ੍ਹਾਇਆ। ਨਾ ਕੋਈ ਕ਼ਲਮ ਨਾ ਕੋਈ ਸ਼ਾਹੀ, ਲੇਖਾ ਲਿਖ ਨਾ ਕੋਇ ਵਖਾਇਆ। ਆਦਿ ਅੰਤ ਪਾਰਬ੍ਰਹਮ ਤੇਰੀ ਦੇਵੇ ਨਾ ਕੋਇ ਗਵਾਹੀ, ਭੇਵ ਅਭੇਦਾ ਆਪਣੇ ਵਿਚ ਰਖਾਇਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈ, ਚਰਨ ਧਿਆਨ ਲਗਾਇਆ। ਪਾਰਬ੍ਰਹਮ ਪ੍ਰਭ ਰਿਹਾ ਸਮਝਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇਆ। ਹਰਿ ਸਾਚਾ ਸਚ ਜਣਾਇੰਦਾ, ਸਾਚੇ ਸਾਚੀ ਕਾਰ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਲਗਾਇੰਦਾ, ਹੁਕਮੀ ਹੁਕਮ ਹੁਕਮ ਵਰਤਾਰ। ਵਿਸ਼ਨੂੰ ਤੇਰੀ ਝੋਲੀ ਇਕ ਭਰਾਇੰਦਾ, ਦੇਵੇ ਅਤੁਟ ਭੰਡਾਰ। ਬ੍ਰਹਮਾ ਬ੍ਰਹਮ ਰੂਪ ਤੇਰਾ ਸਰਬ ਦਰਸਾਇੰਦਾ, ਬ੍ਰਹਮ ਜੋਤੀ ਇਕ ਆਕਾਰ। ਆਪਣੀ ਵਿਦਿਆ ਇਕ ਵਖਾਇੰਦਾ, ਆਪਣੇ ਘਰ ਕਰ ਪਿਆਰ। ਆਪਣਾ ਰੂਪ ਆਪ ਸਮਝਾਇੰਦਾ, ਸੋ ਪੁਰਖ ਨਿਰੰਜਣ ਹੋ ਉਜਿਆਰ। ਹੰ ਤੇਰਾ ਨਾਉਂ ਵਟਾਇੰਦਾ, ਪਾਰਬ੍ਰਹਮ ਬ੍ਰਹਮ ਕਰੇ ਖੇਲ ਅਪਾਰ। ਸੋਹੰ ਰਚਨਾ ਆਪ ਰਚਾਇੰਦਾ, ਗੁਣਵੰਤਾ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੇ ਦਰਬਾਰ। ਬ੍ਰਹਮ ਜਣਾਈ ਪਾਰਬ੍ਰਹਮ, ਬ੍ਰਹਮ ਵੇਤਾ ਕਰੇ ਪੜ੍ਹਾਈਆ। ਸ਼ਬਦੀ ਸ਼ਬਦ ਸੁਤ ਦੁਲਾਰਾ ਪਿਆ ਜੰਮ, ਨਾ ਕੋਈ ਪਿਤਾ ਨਾ ਕੋਈ ਮਾਈਆ। ਆਦਿ ਜੁਗਾਦਿ ਕਰੇ ਆਪਣਾ ਕੰਮ, ਸਚ ਸੰਦੇਸ ਹਰਿ ਸੁਣਾਈਆ। ਨਰ ਨਰੇਸ਼ ਬੇੜਾ ਦੇਵੇ ਬੰਨ੍ਹ, ਸਚਖੰਡ ਬੈਠਾ ਸੱਚਾ ਸਚ ਸਲਾਹੀਆ। ਏਕਾ ਰਾਗ ਸੁਣਨਾ ਕੰਨ, ਬਿਨ ਰਸਨਾ ਜੇਹਵਾ ਗਾਈਆ। ਸਦਾ ਕਹਿਣਾ ਧੰਨ ਧੰਨ, ਪੁਰਖ ਅਕਾਲ ਤੇਰੀ ਵਡਿਆਈਆ। ਤੂ ਹੀ ਜਨਨੀ ਤੂ ਹੀ ਜਨ, ਤੇਰੀ ਗੋਦ ਸਦਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਏਕਾ ਗੁਣ ਰਿਹਾ ਵਖਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰਾ, ਪਾਰਬ੍ਰਹਮ ਪ੍ਰਭ ਆਪ ਜਣਾਇੰਦਾ। ਲੱਖ ਚੁਰਾਸੀ ਖੇਲ ਅਪਾਰਾ, ਲਿਖ ਲਿਖ ਲਿਖਣਹਾਰਾ ਆਪ ਵਖਾਇੰਦਾ। ਪੰਚਮ ਮੇਲਾ ਏਕਾ ਧਾਰਾ, ਪੰਚਮ ਪੰਚਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਗੁਣ ਆਪ ਵਖਾਇੰਦਾ। ਲੱਖ ਚੁਰਾਸੀ ਖੇਲ ਅਵੱਲਾ, ਹਰਿ ਸਾਚਾ ਸਚ ਕਰਾਈਆ। ਵਸਣਹਾਰਾ ਧਾਮ ਉਚ ਅਟਲ ਮਹੱਲਾ, ਨਿਰਗੁਣ ਦਾਤਾ ਬੇਪਰਵਾਹੀਆ। ਸਚ ਸਿੰਘਾਸਣ ਏਕਾ ਮੱਲਾ, ਸੋਭਾਵੰਤ ਸੋਹੇ ਸੱਚਾ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਆਪਣਾ ਪੱਲਾ, ਏਕਾ ਪੱਲੂ ਨਾਮ ਫੜਾਈਆ। ਸਚ ਸੰਦੇਸ ਧੁਰ ਫ਼ਰਮਾਨਾ ਏਕਾ ਘੱਲਾ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਦੇਵੇ ਏਕਾ ਵਰ, ਪਾਰਬ੍ਰਹਮ ਸੱਚਾ ਪਾਤਸ਼ਾਹੀਆ। ਸਾਚਾ ਵਰ ਹਰਿ ਦੇਵਣਹਾਰਾ, ਏਕਾ ਰੰਗ ਰੰਗਾਇੰਦਾ। ਬ੍ਰਹਮੇ ਦੇਵੇ ਨਾਮ ਹੁਲਾਰਾ, ਨਾਮ ਨਾਮਾ ਝੋਲੀ ਪਾਇੰਦਾ। ਆਪੇ ਖੋਲ੍ਹੇ ਆਪਣਾ ਬੰਦ ਕਿਵਾੜਾ, ਆਪਣਾ ਨੂਰ ਆਪ ਦਰਸਾਇੰਦਾ। ਆਪੇ ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਆਪੇ ਸ਼ਬਦ ਨਾਦ ਧੁੰਨਕਾਰਾ, ਅਨਹਦ ਨਾਦੀ ਨਾਦ ਵਜਾਇੰਦਾ। ਆਪੇ ਸੁਣੇ ਸੁਣਨੇਹਾਰਾ, ਸੁੰਨ ਸਮਾਧ ਆਪ ਸਮਾਇੰਦਾ। ਬ੍ਰਹਮਾ ਵੇਖੇ ਨੈਣ ਉਘਾੜਾ, ਚਾਰੋਂ ਕੁੰਟ ਨਜ਼ਰ ਕੋਇ ਨਾ ਆਇੰਦਾ। ਦਹਿ ਦਿਸ਼ਾ ਨਾ ਕਰਾਏ ਪਸਾਰਾ, ਸੂਰਜ ਚੰਨ ਨਾ ਕੋਇ ਸਤਾਰਾ, ਜ਼ਿਮੀਂ ਅਸਮਾਨ ਜੰਗਲ ਜੂਹ ਉਜਾੜ ਨਾ ਕੋਇ ਪਹਾੜਾ, ਸਮੁੰਦ ਸਾਗਰ ਰੂਪ ਨਾ ਕੋਇ ਧਰਾਇੰਦਾ। ਕਵਣ ਨਾਦ ਵਜਾਏ ਮੇਰੇ ਮੰਦਰ ਹਰੀ ਦਵਾਰਾ, ਕਵਣ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਖੁਲ੍ਹਾਇੰਦਾ। ਪਾਰਬ੍ਰਹਮ ਪ੍ਰਭ ਦਇਆ ਕਮਾ, ਭੇਵ ਅਭੇਦ ਖੁਲ੍ਹਾਇਆ। ਸਵੱਛ ਸਰੂਪੀ ਰੂਪ ਧਰਾ, ਆਪਣਾ ਨੂਰ ਆਪ ਪਰਗਟਾਇਆ। ਆਪਣਾ ਪਰਦਾ ਦੇਵੇ ਲਾਹ, ਆਪ ਆਪਣੇ ਰੰਗ ਰੰਗਾਇਆ। ਆਪਣਾ ਅੱਖਰ ਦਏ ਪੜ੍ਹਾ, ਸਾਚੀ ਵਿਦਿਆ ਇਕ ਜਣਾਇਆ। ਚਾਰੇ ਮੁੱਖਾਂ ਰਿਹਾ ਸਾਲਾਹ, ਚਾਰੇ ਕੂਟਾਂ ਵੇਖ ਵਖਾਇਆ। ਚਾਰੇ ਵੇਦਾਂ ਰਿਹਾ ਗਾ, ਗਾ ਆਪਣੀ ਸੇਵ ਕਮਾਇਆ। ਅੰਤਮ ਬੈਠਾ ਸੀਸ ਝੁਕਾ, ਪਾਰਬ੍ਰਹਮ ਤੇਰੀ ਸਚ ਸੱਚੀ ਸਰਨਾਇਆ। ਆਦਿ ਜੁਗਾਦਿ ਬਣਨਾ ਜਗਤ ਮਲਾਹ, ਬਿਨ ਤੁਧ ਬੇੜਾ ਨਾ ਕੋਇ ਚਲਾਇਆ। ਜੁਗ ਜੁਗ ਦੇਂਦੇ ਰਹਿਣਾ ਸਚ ਸਲਾਹ, ਆਪਣਾ ਮੰਤਰ ਨਾਮ ਪੜ੍ਹਾਇਆ। ਮੈਂ ਨਿਮਾਣਾ ਭੁਲ ਨਾ ਜਾ, ਬਾਲੀ ਬੁੱਧ ਸੁਧ ਨਾ ਰਾਇਆ। ਤੇਰੇ ਅੱਗੇ ਝੋਲੀ ਬੈਠਾ ਡਾਹ, ਏਕਾ ਵਸਤ ਦੇ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਸਾਚਾ ਹੁਕਮ ਸੁਣਾਇਆ। ਬ੍ਰਹਮੇ ਸੁਣ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਮੇਰਾ ਨਾਉਂ ਤੇਰਾ ਗਿਆਨ, ਤੇਰਾ ਗਿਆਨ ਜਗਤ ਪੜ੍ਹਾਇੰਦਾ। ਚਾਰੇ ਵੇਦ ਵੇਦ ਵਖਾਣ, ਵਿਆਖਿਆ ਰੂਪ ਨਾ ਕੋਇ ਦਰਸਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਇੰਦਾ। ਤੇਰੀ ਵੰਡਣ ਵੰਡੇ ਵੰਡ ਵਿਚ ਜਹਾਨ, ਸਾਚਾ ਹਿੱਸਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸੁਤ ਸ਼ਬਦ ਤੇਰੇ ਨਾਲ ਮਿਲਾਇੰਦਾ। ਸੁਤ ਸ਼ਬਦ ਤੇਰਾ ਸਾਚਾ ਸੰਗ, ਵਿਸ਼ਨ ਬ੍ਰਹਮਾ ਸ਼ਿਵ ਸਗਲਾ ਸੰਗ ਨਿਭਾਈਆ। ਏਕਾ ਨਾਮ ਵਜੌਣਾ ਮਰਦੰਗ, ਸਚ ਮਰਦੰਗਾ ਇਕ ਫੜਾਈਆ। ਆਦਿ ਜੁਗਾਦਿ ਤੇਰੀ ਪੁਰੀ ਆਵਾਂ ਲੰਘ, ਪੂਰੀ ਪੂਰਨ ਆਸ ਕਰਾਈਆ। ਚਰਨ ਭਿਖਾਰ ਬਣ ਨਾ ਜਾਵਾਂ ਸੰਗ, ਬਿਨ ਹਰਿ ਚਰਨ ਨਾ ਹੋਰ ਕੋਇ ਸਰਨਾਈਆ। ਸਚਖੰਡ ਦਵਾਰ ਬੈਠਾ ਸੂਰਾ ਸਰਬੰਗ, ਚਰਨ ਥਿਰ ਘਰ ਰਿਹਾ ਟਿਕਾਈਆ। ਬ੍ਰਹਮੇ ਮੰਗੀ ਤੇਰੀ ਪੂਰੀ ਕਰੇ ਮੰਗ, ਲੱਖ ਚੁਰਾਸੀ ਤੇਰੀ ਝੋਲੀ ਪਾਈਆ। ਪੰਜ ਤੱਤ ਦੇਵੇ ਗੰਢ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾਲ ਮਿਲਾਈਆ। ਮਨ ਮਤ ਬੁਧ ਚਾੜ੍ਹੇ ਰੰਗ, ਨਿਰਗੁਣ ਆਪਣਾ ਰੰਗ ਰੰਗਾਈਆ। ਕਰੇ ਖੇਲ ਸੂਰਾ ਸਰਬੰਗ, ਸੂਰਬੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਸਾਚਾ ਸਚ ਜਣਾਇੰਦਾ। ਤ੍ਰੈਗੁਣ ਮੇਲਾ ਏਕਾ ਕਰਨਾ, ਰਜੋ ਤਮੋ ਸਤੋ ਏਕਾ ਬੰਧਨ ਪਾਇੰਦਾ। ਪੰਜ ਤੱਤ ਆਪੇ ਵਰਨਾ, ਸਾਚਾ ਪੱਲੂ ਆਪ ਬੰਧਾਇੰਦਾ। ਰਕਤ ਬੂੰਦ ਮੇਲ ਕਰਨਾ, ਨਾਰੀ ਕੰਤ ਤੇਰਾ ਸੰਗ ਨਿਭਾਇੰਦਾ। ਧਰਨੀ ਉਪਰ ਆਪੇ ਧਰਨਾ, ਧਰਤ ਧਵਲ ਵੰਡ ਵੰਡਾਇੰਦਾ। ਜਲ ਬਿੰਬ ਆਪੇ ਵੜਨਾ, ਨਜ਼ਰ ਕਿਸੇ ਨਾ ਆਇੰਦਾ। ਆਪਣਾ ਭਾਣਾ ਆਪੇ ਕਰਨਾ, ਸਦ ਭਾਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਾਰ ਏਕਾ ਹੁਕਮ ਸੁਣਾਇੰਦਾ। ਏਕਾ ਹੁਕਮ ਹਰਿ ਜਣਾਇਆ, ਲੱਖ ਚੁਰਾਸੀ ਰਚਨ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇਆ, ਭੁਲ ਕਦੇ ਨਾ ਜਾਈਆ। ਰਵ ਸਸ ਤੇਰਾ ਸੰਗ ਨਿਭਾਇਆ, ਮੰਡਲ ਮੰਡਪ ਕਰੇ ਛਾਇਆ, ਧਰਨੀ ਧਵਲ ਹੇਠ ਵਿਛਾਈਆ। ਜਲ ਜਲ ਆਪਣਾ ਰੂਪ ਵਖਾਇਆ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਈਆ। ਜੇਰਜ ਅੰਡਾਂ ਵੰਡ ਵੰਡਾਇਆ, ਉਤਭੁਜ ਸੇਤਜ ਤੇਰੀ ਝੋਲੀ ਪਾਈਆ। ਚਾਰੇ ਖਾਣੀ ਨਾਉਂ ਧਰਾਇਆ, ਚਾਰੇ ਵੇਦ ਦੇਣ ਗਵਾਹੀਆ। ਆਪਣਾ ਨਾਉਂ ਦਏ ਸਮਝਾਇਆ, ਆਦਿ ਮੇਰੀ ਧਾਰ ਜੋਤ ਨਿਰਾਕਾਰ ਨੂਰੋ ਨੂਰ ਨੂਰ ਗਵਾਈਆ। ਮੇਰੇ ਅੰਤਰ ਮੇਰੀ ਗ਼ੁਫ਼ਤਾਰ, ਮੇਰੇ ਮੰਦਰ ਮੇਰੀ ਸਤਾਰ, ਮੇਰਾ ਰਾਗ ਇਕ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਇਆ। ਮੇਰਾ ਰਾਗ ਮੇਰੀ ਸਤਾਰ, ਦਿਸ ਕਿਸੇ ਨਾ ਆਈਆ। ਮੇਰਾ ਮੰਦਰ ਮੇਰਾ ਦਵਾਰ, ਬਾਢੀ ਬਣਤ ਨਾ ਕੋਇ ਬਣਾਈਆ। ਮੇਰਾ ਘਰ ਸੱਚਾ ਘਰ ਬਾਰ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਮੇਰੀ ਕਿਰਨ ਕਿਰਨ ਪਸਾਰ, ਇਕ ਇਕ ਇਕ ਨਾਲ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਗੁਣ ਦਏ ਸਮਝਾਈਆ। ਸਾਚਾ ਗੁਣ ਹਰਿ ਨਿਰੰਕਾਰਾ, ਆਪਣਾ ਆਪ ਜਣਾਇੰਦਾ। ਲੱਖ ਚੁਰਾਸੀ ਜਗਤ ਵਿਹਾਰਾ, ਭਗਵੰਤ ਖੇਲ ਖਿਲਾਇੰਦਾ। ਆਪਣਾ ਨਾਮ ਕਰ ਉਜਿਆਰਾ, ਜੋਤੀ ਧਾਰਾ ਸ਼ਬਦ ਪਰਗਟਾਇੰਦਾ। ਸ਼ਬਦੀ ਧਾਰ ਪਰਾ ਪਸੰਤੀ ਖੇਲ ਨਿਆਰਾ, ਦਿਸ ਕਿਸੇ ਨਾ ਆਇੰਦਾ। ਮਧਮ ਬੈਖਰੀ ਗਾਏ ਗਾਨਾ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਚਾਰੇ ਖਾਣੀ ਚਾਰੇ ਬਾਣੀ ਵੰਡ ਵੰਡਾਇੰਦਾ। ਚਾਰੇ ਬਾਣੀ ਵੰਡਣ ਵੰਡ, ਹਰਿ ਸਾਚਾ ਖੇਲ ਖਿਲਾਈਆ। ਉਤਭੁਜ ਸੇਤਜ ਜੇਰਜ ਅੰਡ, ਆਪਣੀ ਰਚਨਾ ਆਪ ਵਖਾਈਆ। ਆਪਣਾ ਬੇੜਾ ਆਪੇ ਬੰਨ੍ਹ, ਖੇਵਟ ਖੇਟਾ ਨਾਉਂ ਰਖਾਈਆ। ਕਰੇ ਖੇਲ ਦੋ ਜਹਾਨ, ਦੋ ਜਹਾਨਾਂ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹਿੱਸਾ ਦਏ ਸਮਝਾਈਆ। ਸਾਚਾ ਹਿੱਸਾ ਲੋਕਮਾਤ, ਬ੍ਰਹਮਾ ਵਿਸ਼ਨ ਸ਼ਿਵ ਜਣਾਇੰਦਾ। ਚਾਰ ਜੁਗ ਦੇਵੇ ਦਾਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਝੋਲੀ ਪਾਇੰਦਾ। ਚਾਰ ਵਰਨ ਬੰਨ੍ਹੇ ਨਾਤ, ਅਠਾਰਾਂ ਬਰਨ ਖੇਲ ਖਿਲਾਇੰਦਾ। ਚਾਰੋਂ ਕੁੰਟ ਵੇਖੇ ਮਾਰ ਝਾਤ, ਚਾਰ ਯਾਰੀ ਰੰਗ ਰੰਗਾਇੰਦਾ। ਚਾਰ ਵੇਦ ਲਿਖੇ ਕ਼ਲਮ ਦਵਾਤ, ਜਗਤ ਸ਼ਾਹੀ ਰੂਪ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗਾਇਣ ਗਾਥ, ਏਕਾ ਅੱਖਰ ਨਾਮ ਪੜ੍ਹਾਇੰਦਾ। ਆਪਣੀ ਪੰਜ ਤੱਤ ਦੇਵੇ ਦਾਤ, ਕਾਇਆ ਕੰਚਨ ਗੜ੍ਹ ਸੁਹਾਇੰਦਾ। ਆਤਮ ਬ੍ਰਹਮ ਉਤਮ ਜ਼ਾਤ, ਈਸ਼ ਜੀਵ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਅੰਦਰ ਵੜ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬ੍ਰਹਮ ਆਪਣਾ ਖੇਲ ਖਿਲਾਇੰਦਾ। ਪੰਜ ਤੱਤ ਹਰਿ ਮਾਤ ਵਡਿਔਣਾ, ਲੋਕਮਾਤ ਵੱਜੇ ਵਧਾਈਆ। ਲੱਖ ਚੁਰਾਸੀ ਰੂਪ ਧਰੌਣਾ, ਨੌਂ ਦਸ ਗਿਆਰਾਂ ਬੀਸ ਤੀਸ ਚਾਰ ਕਰੇ ਕੁੜਮਾਈਆ। ਮਾਣਸ ਮਾਨੁਖ ਆਪ ਜਣੌਣਾ, ਮਾਨਵ ਆਪਣਾ ਰੰਗ ਰੰਗਾਈਆ। ਨਾਦ ਸ਼ਬਦ ਧੁੰਨ ਵਿਚ ਟਿਕੌਣਾ, ਅਨਹਦ ਤਾਰ ਸਤਾਰ ਹਲਾਈਆ। ਆਤਮ ਸੇਜਾ ਪਲੰਘ ਵਿਛੌਣਾ, ਆਤਮ ਬ੍ਰਹਮ ਆਸਣ ਲਾਈਆ। ਨੂਰ ਜ਼ਹੂਰ ਇਕ ਕਰੌਣਾ, ਜੋਤੀ ਜੋਤ ਕਰ ਰੁਸ਼ਨਾਈਆ। ਬਿਨ ਤੇਲ ਬਾਤੀ ਦੀਪ ਟਿਕੌਣਾ, ਆਦਿ ਜੁਗਾਦਿ ਸਾਚੀ ਸੇਵ ਕਮਾਈਆ। ਬਜਰ ਕਪਾਟੀ ਪਰਦਾ ਲੌਣਾ, ਆਪ ਆਪਣਾ ਮੁਖ ਛੁਪਾਈਆ। ਘਰ ਵਿਚ ਘਰ ਖੇਲ ਖਿਲੌਣਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲੌਣਾ, ਆਸਾ ਤ੍ਰਿਸਨਾ ਬੰਧਨ ਪਾਈਆ। ਹਉਮੇ ਹੰਗਤਾ ਗੜ੍ਹ ਬਣੌਣਾ, ਮਾਇਆ ਮਮਤਾ ਜੋੜ ਜੁੜਾਈਆ। ਏਕਾ ਵਸਤ ਅਮੋਲਕ ਆਪਣੇ ਹੱਥ ਰਖੌਣਾ, ਗੁਰਮੁਖ ਵਿਰਲੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੀ ਵਾਰਤਾ ਦਏ ਸਮਝਾਈਆ। ਚਾਰ ਜੁਗ ਦਾ ਲੇਖਾ ਨਿਰਗੁਣ ਧਾਰ, ਲਿਖ ਲਿਖ ਲੇਖ ਨਾ ਕੋਇ ਵਖਾਇੰਦਾ। ਚਾਰੇ ਵੇਦ ਕਰਨ ਪੁਕਾਰ, ਉਚੀ ਕੂਕ ਕੂਕ ਸਰਬ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਪੁਰਖ ਅਬਿਨਾਸ਼ੀ ਦੇਵੇ ਧੁਰ ਫ਼ਰਮਾਨ, ਸਚ ਸੰਦੇਸਾ ਇਕ ਜਣਾਇੰਦਾ। ਚਾਰ ਜੁਗ ਕਰੇ ਖੇਲ ਮਹਾਨ, ਬ੍ਰਹਮਾ ਸੁਤ ਆਪ ਪਰਗਟਾਇੰਦਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਦੇਵੇ ਮਾਣ, ਬਰਾਹ ਰੂਪ ਆਪ ਧਰਾਇੰਦਾ। ਯਗੈ ਪੁਰਸ਼ ਕਰ ਪਰਵਾਨ, ਹਾਵ ਗ਼ਰੀਵ ਦੇਵੇ ਨਿਸ਼ਾਨ, ਨਰ ਨਰਾਇਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੰਜ ਤੱਤ ਚੋਲਾ ਆਪ ਵਡਿਆਇੰਦਾ। ਪੰਜ ਤੱਤ ਚੋਲਾ ਕਾਇਆ ਗੜ੍ਹ, ਬੰਕ ਦਵਾਰੀ ਆਪ ਸੁਹਾਈਆ। ਨਿਰਗੁਣ ਸਰਗੁਣ ਅੰਦਰ ਵੜ, ਜੋਤੀ ਜੋਤ ਜੋਤ ਮਿਲਾਈਆ। ਅਵਤਾਰ ਗੁਰ ਆਪਣਾ ਖੇਲ ਕਰ, ਲੱਖ ਚੁਰਾਸੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਪਲ ਮੁਨ ਦਤਾ ਤ੍ਰੈ ਰਿਖਪ ਦੇਵ ਏਕਾ ਬੂਝ ਬੁਝਾਈਆ। ਪਿਰਥੂ ਦੇਵੇ ਏਕਾ ਮਤ, ਮਤਸ ਆਪ ਸਮਝਾਇਆ। ਮਿੰਦਰਾ ਕਛਪ ਉਪਰ ਰੱਖ, ਸੱਤ ਸਰੋਵਰ ਫੋਲ ਫੋਲਾਇਆ। ਮੋਹਣੀ ਰੂਪ ਕਰੇ ਅਲਖਨਾ ਅਲਖ, ਚੌਦਾਂ ਪਰਦਾ ਆਪ ਉਠਾਇਆ। ਧਨੰਤਰ ਧਰਨੀ ਵਿਚੋਂ ਕੱਢੇ ਰਤ, ਰਤੀ ਰਤ ਤੋਲ ਤੁਲਾਇਆ। ਹੰਸਾ ਦੇਵੇ ਪ੍ਰੇਮ ਮਤ, ਬ੍ਰਹਮਾ ਸੁਤ ਆਪ ਸਮਝਾਇਆ। ਨਰ ਸਿੰਘ ਆਪੇ ਹੋ ਉਤਪਤ, ਬਲ ਬਾਵਨ ਆਪ ਤਰਾਇਆ। ਨਰ ਨਰਾਇਣ ਹੋ ਪਰਗਟ, ਧਰੂ ਪ੍ਰਹਿਲਾਦ ਗਲੇ ਲਗਾਇਆ। ਹਰੀ ਹਰਿ ਗਜ ਲਏ ਪਤ ਰੱਖ, ਸਤਿਜੁਗ ਸਾਚਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਰਿਹਾ ਸਮਝਾਇਆ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗੌਣਾ, ਹਰਿ ਸਾਚਾ ਸਚ ਜਣਾਈਆ। ਸਤਿਜੁਗ ਸਾਚਾ ਪਾਰ ਕਰੌਣਾ, ਥਿਰ ਕੋਇ ਰਹਿਣ ਨਾ ਪਾਈਆ। ਜੋ ਘੜ੍ਹਿਆ ਸੋ ਭੰਨ ਵਖੌਣਾ, ਆਪਣੀ ਚਲੇ ਮਾਤ ਰਜ਼ਾਈਆ। ਤ੍ਰੇਤਾ ਮਾਤ ਧਰੌਣਾ, ਤ੍ਰੈਗੁਣ ਅਤੀਤਾ ਵੇਖੇ ਮਾਤ ਸ਼ਾਹੀਆ। ਬ੍ਰਹਿਮਣ ਛੱਤ੍ਰੀ ਸੰਗ ਨਿਭੌਣਾ, ਸ਼ੂਦਰ ਵੈਸ਼ ਕਰੇ ਪੜ੍ਹਾਈਆ। ਰਘੁਪਤ ਰਾਮਾ ਰਘੁਬੰਸ ਸੁਹੌਣਾ, ਚਾਰ ਕੁੰਟ ਕਰੇ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਗਲੇ ਲਗੌਣਾ, ਹੰਕਾਰੀਆਂ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਸਮਝਾਈਆ। ਸੁਣ ਸ਼ਿਵ ਉਠ ਬਲ ਧਾਰ, ਹਰਿ ਸਾਚਾ ਸਚ ਜਣਾਇੰਦਾ। ਸਾਚੀ ਸੇਵਾ ਅਪਰ ਅਪਾਰ, ਜੁਗ ਕਰਤਾ ਆਪ ਲਗਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਅਸ਼ਟਭੁਜ ਦਏ ਸਹਾਰ, ਸੰਖ ਚੱਕਰ ਗਦਾ ਆਪ ਭਵਾਇੰਦਾ। ਚਤੁਰਭੁਜ ਕਰ ਪਸਾਰ, ਰੂਪ ਅਨੂਪ ਆਪ ਵਟਾਇੰਦਾ। ਕਰੇ ਕਰਾਏ ਸਾਚੀ ਕਾਰ, ਸਤਿਜੁਗ ਤ੍ਰੇਤਾ ਖੇਲ ਕਰਾਇੰਦਾ। ਦੁਆਪਰ ਲੇਖਾ ਅਪਰ ਅਪਾਰ, ਦੋਏ ਦੋਏ ਆਪਣਾ ਮੂਲ ਮੁਕਾਇੰਦਾ। ਵੇਦ ਵਿਆਸਾ ਵੇਖ ਵਿਚਾਰ, ਏਕਾ ਰੰਗ ਰੰਗਾਇੰਦਾ। ਏਕਾ ਅੱਖਰ ਭਰ ਭੰਡਾਰ, ਬਾਰਾਂ ਅੱਖਰੀ ਸੰਗ ਨਿਭਾਇੰਦਾ। ਬ੍ਰਹਮਾ ਨਾਰਦ ਦਏ ਸਹਾਰ, ਸੁਰਸਤੀ ਛੱਤੀ ਰਾਗ ਆਪ ਅਲਾਇੰਦਾ। ਪੁਰਾਨ ਅਠਾਰਾਂ ਕਰ ਤਿਆਰ, ਲੱਖ ਚਾਰ ਸਤਾਰਾਂ ਹਜ਼ਾਰ ਸਲੋਕ ਗਣਾਇੰਦਾ। ਅੰਤਮ ਲੇਖਾ ਲਿਖੇ ਅਪਾਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਕਾਹਨਾ ਕ੍ਰਿਸ਼ਨਾ ਰੂਪ ਅਪਾਰ, ਨਾਮ ਬੰਸਰੀ ਨਾਮ ਵਜਾਇੰਦਾ। ਸਾਚੀ ਸਖ਼ੀਆਂ ਮੰਗਲਾਚਾਰ, ਅਨੰਦ ਮੰਗਲ ਆਪੇ ਗਾਇੰਦਾ। ਮੰਡਲ ਰਾਸ ਰਚੀ ਸੰਸਾਰ, ਸਵਾਂਗੀ ਸਾਂਗ ਨਟੂਆਂ ਨਟ ਖੇਲ ਖਿਲਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਜੀਵ ਜੰਤ ਆਤਮ ਬ੍ਰਹਮ ਫੋਲ ਫੋਲਾਇੰਦਾ। ਭਗਤ ਭਗਵੰਤ ਲਏ ਉਧਾਰ, ਚਰਨ ਚਰਨੋਦਕ ਮਸਤਕ ਟਿੱਕਾ ਧੂੜੀ ਇਕ ਲਗਾਇੰਦਾ। ਏਕਾ ਸ਼ਬਦ ਦਏ ਗਿਆਨ, ਗੀਤਾ ਅਠਾਰਾਂ ਧਿਆਏ ਜਣਾਇੰਦਾ। ਦੁਆਪਰ ਮੇਟੇ ਆਪ ਨਿਸ਼ਾਨ, ਕਲਜੁਗ ਸਾਚਾ ਮਾਤ ਲਗਾਇੰਦਾ। ਏਕਾ ਬੁੱਧ ਗੁਣ ਨਿਧਾਨ, ਬੁੱਧ ਬਿਬੇਕੀ ਆਪ ਕਰਾਇੰਦਾ। ਈਸਾ ਮੂਸਾ ਦੇ ਫ਼ਰਮਾਨ, ਲੋਕਮਾਤ ਆਪ ਪਰਗਟਾਇੰਦਾ। ਮੁਕਾਮੇ ਹੱਕ ਗੁਣ ਨਿਧਾਨ, ਹੱਕ ਹਕ਼ੀਕ਼ਤ ਨਾਅਰਾ ਇਕ ਲਗਾਇੰਦਾ। ਲਾਸ਼ਰੀਕ ਆਪਣਾ ਖੇਲ ਖਿਲਾਇੰਦਾ। ਮਹਿਬਾਨ ਬੀਦੋ ਸਚ ਨਿਸ਼ਾਨ, ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਡਗਮਗਾਇੰਦਾ। ਚੌਦਾਂ ਤਬਕ ਵੇਖੇ ਮਾਰ ਧਿਆਨ, ਸੰਗ ਮੁਹੰਮਦ ਇਕ ਨਿਸ਼ਾਨ, ਐਨਲਹਕ ਨਾਅਰਾ ਆਪ ਸੁਣਾਇੰਦਾ। ਤਾਲਬ ਤੁਲਬਾ ਪੜ੍ਹਾਏ ਇਕ ਈਮਾਨ, ਸ਼ਰਅ ਸ਼ਰੀਅਤ ਇਕ ਕ਼ੁਰਾਨ, ਕਾਇਆ ਕਾਅਬਾ ਦੋ ਦੋ ਆਬਾ ਸਾਚਾ ਮੱਕਾ ਇਕ ਵਖਾਇੰਦਾ। ਸਾਚੇ ਹੁਜ਼ਰੇ ਹੱਕ ਨਵਾਬਾ, ਇਕ ਇਕੱਲਾ ਬੈਠਾ ਵਜਾਏ ਰਬਾਬਾ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਜੁਗ ਜੁਗ ਸਾਚੀ ਖੇਲ ਖਿਲਾਇੰਦਾ। ਕਲਜੁਗ ਖੇਲ ਖਿਲਾਵਣਾ, ਹਰਿ ਸਾਚਾ ਸਚ ਜਣਾਇੰਦਾ। ਨਿਰਗੁਣ ਜੋਤੀ ਜੋਤ ਜਗਾਵਣਾ, ਜੋਤੀ ਜੋਤ ਰੂਪ ਧਰਾਇੰਦਾ। ਨਿਰਗੁਣ ਸਰਗੁਣ ਮੇਲ ਮਿਲਾਵਣਾ, ਸਰਗੁਣ ਨਿਰਗੁਣ ਰੂਪ ਵਟਾਇੰਦਾ। ਏਕਾ ਅੱਖਰ ਨਾਮ ਪੜ੍ਹਾਵਣਾ, ਸਤਿ ਨਾਮ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਹਰਿ ਜਣਾਇੰਦਾ। ਧੁਰ ਫ਼ਰਮਾਨਾ ਸ੍ਰੀ ਭਗਵੰਤ, ਏਕਾ ਏਕ ਜਣਾਈਆ। ਨਾਰੀ ਮਿਲੇ ਸਾਚਾ ਕੰਤ, ਸਾਚਾ ਰੰਗ ਆਪ ਰੰਗਾਈਆ। ਪੰਜ ਤੱਤ ਚੋਲੀ ਚੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਸੋਹੰ ਰੂਪ ਸ੍ਰੀ ਭਗਵੰਤ, ਬ੍ਰਹਮ ਪਾਰਬ੍ਰਹਮ ਦਏ ਸਮਝਾਈਆ। ਨਾਨਕ ਸਤਿਗੁਰ ਗਾਏ ਮਣੀਆ ਮੰਤ, ਦਿਵਸ ਰੈਣ ਵਿਸਰ ਕਦੇ ਨਾ ਜਾਈਆ। ਲੱਖ ਚੁਰਾਸੀ ਪੜ੍ਹਾਏ ਜੀਵ ਜੰਤ, ਨਾਮ ਸਤਿ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਜੋਤੀ ਜੋਤ ਕਰੇ ਰੁਸ਼ਨਾਈਆ। ਏਕਾ ਜੋਤੀ ਜੋਤ ਉਜਾਲਾ, ਜੋਤੀ ਜਾਤਾ ਆਪ ਕਰਾਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਦੀਨਾਂ ਨਾਥਾਂ ਦਰਦ ਵੰਡਾਇੰਦਾ। ਆਦਿ ਜੁਗਾਦਿ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਸੇਵ ਕਮਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਲੋਕਮਾਤ ਵੇਖ ਵਖਾਇੰਦਾ। ਏਕਾ ਜੋਤ ਨੂਰ ਨੂਰ ਨਿਰਾਲਾ, ਦਸ ਦਸ ਰੂਪ ਆਪ ਧਰਾਇੰਦਾ। ਦਸਵਾਂ ਘਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਦਸਵਾਂ ਘਰ ਦਹਿ ਦਸਮੇਸ, ਦਹਿ ਦਿਸ਼ਾ ਵੰਡ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਬ੍ਰਹਮਾ ਵਿਸ਼ਨ ਸ਼ਿਵ ਸਦਾ ਕਰਨ ਆਦੇਸ਼, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਾਂਗੋ ਪਾਂਗ ਸੇਜ ਸੁਹਾਏ ਸ਼ੇਸ਼, ਦੋਏ ਸਹੰਸਰ ਜੇਹਵਾ ਆਪ ਹਿਲਾਈਆ। ਆਪੇ ਹੋਏ ਰਿਖੀ ਕੇਸ਼, ਗੋਵਰਧਨ ਧਾਰ ਭੇਵ ਨਾ ਰਾਈਆ। ਆਪੇ ਸਤਿਨਾਮ ਦਏ ਆਦੇਸ਼, ਅਜੂਨੀ ਰਹਿਤ ਵਡੀ ਵਡਿਆਈਆ। ਆਪੇ ਜੁਗ ਜੁਗ ਕਰੇ ਵੇਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੋਕਮਾਤ ਰਿਹਾ ਵੰਡਾਈਆ। ਆਪੇ ਮੁੱਛ ਦਾੜ੍ਹੀ ਜਾਣੇ ਕੇਸ, ਆਪੇ ਬੈਠਾ ਮੂੰਡ ਮੁੰਡਾਈਆ। ਆਪੇ ਸ਼ਾਹ ਪਾਤਸ਼ਾਹ ਬਣੇ ਨਰੇਸ਼, ਸਾਚੇ ਤਖ਼ਤ ਸੋਭਾ ਪਾਈਆ। ਚਾਰ ਜੁਗ ਜੋ ਦੇਂਦਾ ਰਿਹਾ ਸੰਦੇਸ, ਗੁਰ ਅਵਤਾਰ ਸੇਵਾ ਲਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਯੁਗ ਔਂਦੇ ਰਹੇ ਧਰ ਧਰ ਭੇਸ, ਕਾਇਆ ਚੋਲਾ ਤੱਤ ਬਦਲਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸਚਖੰਡ ਦਵਾਰੇ ਬੈਠ ਇਕ ਇਕੱਲਾ ਵੇਖ, ਨੇਤਰ ਨੈਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਏਕਾ ਵਰ, ਜੁਗ ਚੌਕੜੀ ਦਏ ਸਮਝਾਈਆ। ਜੁਗ ਚੌਕੜੀ ਗੁਰ ਅਵਤਾਰ, ਹਰਿ ਸਾਚੀ ਸੇਵਾ ਲਾਇੰਦਾ। ਭਗਤਾਂ ਦੇਵੇ ਨਾਮ ਭੰਡਾਰ, ਸਾਚੀ ਭਗਤੀ ਝੋਲੀ ਪਾਇੰਦਾ। ਸੰਤਾਂ ਦੇਵੇ ਇਕ ਆਧਾਰ, ਆਤਮ ਬ੍ਰਹਮ ਤੱਤ ਸਤਿ ਸਮਝਾਇੰਦਾ। ਗੁਰਮੁਖ ਸਾਚੇ ਲਏ ਉਭਾਰ, ਏਕਾ ਮੰਤਰ ਨਾਮ ਪੜ੍ਹਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਧੂੜੀ ਛਾਰ, ਦੁਰਮਤ ਮੈਲ ਆਪ ਧਵਾਇੰਦਾ। ਚਲੇ ਚਲਾਏ ਅਵੱਲੜੀ ਕਾਰ, ਭੇਵ ਅਭੇਦ ਨਾ ਕੋਇ ਰਖਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰ, ਧਰੂ ਪ੍ਰਹਿਲਾਦ ਰਸਨਾ ਜੇਹਵਾ ਸਰਬ ਗਾਇੰਦਾ। ਬਲ ਬਾਵਣ ਹੋ ਤਿਆਰ, ਦੁਰਬਾਸ਼ਾ ਮਾਣ ਗਵਾਇੰਦਾ। ਅਮਰੀਕ ਲਾਏ ਪਾਰ, ਜਨਕ ਆਪਣੇ ਰੰਗ ਸਮਾਇੰਦਾ। ਹਰੀ ਚੰਦ ਦੇਵੇ ਠਾਰ, ਸੀਤਲ ਸਤਿ ਸਤਿ ਕਰਾਇੰਦਾ। ਬਿਦਰ ਸੁਦਾਮਾ ਦਏ ਆਧਾਰ, ਆਪ ਆਪਣੀ ਗੋਦ ਬਹਾਇੰਦਾ। ਦਰੋਪਤ ਲੱਜਿਆ ਰੱਖੇ ਵਿਚ ਸੰਸਾਰ, ਜੈ ਦੇਵ ਮੰਤਰ ਨਾਮ ਪੜ੍ਹਾਇੰਦਾ। ਬੇਣੀ ਸਧਨਾ ਕਰੇ ਪਾਰ, ਸੈਣ ਸੇਵ ਆਪ ਕਮਾਇੰਦਾ। ਅਜਾਮਲ ਪਾਪੀ ਦੇਵੇ ਦਰਸ ਆਪ ਨਿਰੰਕਾਰ, ਗਨਕਾ ਆਪਣਾ ਨਾਮ ਪੜ੍ਹਾਇੰਦਾ। ਪਾਪਣ ਪੂਤਨਾ ਕਰੇ ਉਧਾਰ, ਬੱਧਕ ਆਪਣੇ ਗਲੇ ਲਗਾਇੰਦਾ। ਕਬੀਰ ਜੋਲਾਹਾ ਉਚੀ ਕੂਕ ਕੂਕ ਕਰੇ ਪੁਕਾਰ, ਬਿਨ ਹਰਿ ਕੋਇ ਨਾ ਪਾਰ ਕਰਾਇੰਦਾ। ਸਚਖੰਡ ਵਸੇ ਮੇਰਾ ਨਿਰੰਕਾਰ, ਜਿਸ ਦਾ ਰੰਗ ਮੇਰਾ ਖ਼ਾਕੀ ਤਨ ਰੰਗਾਇੰਦਾ। ਮੇਰੇ ਅੰਦਰ ਕਰੇ ਗੁਫ਼ਤਾਰ, ਏਕਾ ਰਾਗ ਸੁਣਾਇੰਦਾ। ਅੱਠੇ ਪਹਿਰ ਮਿਲੇ ਸੱਚਾ ਯਾਰ, ਸਿਦਕ ਸਬੂਰੀ ਨਾਲ ਹੰਢਾਇੰਦਾ। ਪਾਨਹਾ ਗੰਢੇ ਰਵਦਾਸ ਚਮਾਰ, ਬਨਾਰਸ ਥੇਟਾ ਆਪਣਾ ਖੇਲ ਖਿਲਾਇੰਦਾ। ਕੰਗਣ ਠਗ ਚੋਰ ਦੇਵੇ ਤਾਰ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਭਗਤ ਭਗਵੰਤ ਮੇਲਾ ਵਿਚ ਸੰਸਾਰ, ਦੂਸਰ ਦਿਸ ਕਿਸੇ ਨਾ ਆਇੰਦਾ। ਕਰੇ ਖੇਲ ਅਗੰਮ ਅਪਾਰ, ਪੁਰਖ ਅਕਾਲਾ ਦੀਨ ਦਿਆਲਾ ਵਸਣਹਾਰਾ ਸਚਖੰਡ ਸੱਚੀ ਧਰਮਸਾਲਾ ਜੁਗ ਜੁਗ ਜੁਗਾ ਜੁਗੰਤਰ ਲੋਕਮਾਤ ਬੁਝਾਏ ਲੱਗੀ ਬਸੰਤਰ, ਗੁਰ ਗੁਰ ਭੇਜੇ ਸ਼ਬਦ ਅਵਤਾਰ। ਸਾਚਾ ਗੁਰ ਹਰਿ ਕਾ ਸ਼ਬਦ, ਪੰਜ ਤੱਤ ਚੋਲੇ ਵਿਚ ਰਖਾਇੰਦਾ। ਕੋਈ ਕੀਮਤ ਨਾ ਚੁਕਾਏ ਅਰਬ ਖਰਬ, ਨੀਲਮ ਨੀਲ ਨਾ ਕੋਇ ਵਖਾਇੰਦਾ। ਹਰਿ ਕਾ ਨਾਉਂ ਸਮਾਏ ਵਿਚ ਸਰਬ, ਸਰਬ ਵਿਆਪੀ ਆਪ ਹੋ ਜਾਇੰਦਾ। ਨਾ ਕੋਈ ਜ਼ੇਰ ਨਾ ਕੋਈ ਜ਼ਰਬ, ਨਾ ਕੋਈ ਅੱਖਰ ਰੂਪ ਵਟਾਇੰਦਾ। ਨਾ ਕੋਈ ਨੁਕਤਾ ਨਾ ਕੋਈ ਹਰਫ਼, ਨਾ ਕੋਈ ਵਿਦਿਆ ਹਰਿ ਪੜ੍ਹਾਇੰਦਾ। ਨਾ ਕੋਈ ਸਿੰਮਤ ਨਾ ਕੋਈ ਤਰਫ਼, ਨਾ ਕੋਈ ਕੋਟ ਹਿੱਸਾ ਪਾਇੰਦਾ। ਜੁਗ ਜੁਗ ਜਨ ਭਗਤਾਂ ਉਪਰ ਆਪਣਾ ਕਰੇ ਤਰਸ, ਆਪਣਾ ਦਰਸ ਆਪ ਕਰਾਇੰਦਾ। ਲੇਖਾ ਜਾਣੇ ਅਰਸ਼ ਫ਼ਰਸ਼ ਕਾਇਆ ਕੁਰਾ ਵੇਖ ਵਖਾਇੰਦਾ। ਕਾਇਨਾਤ ਮੇਟੇ ਹਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਦੇਵੇ ਏਕਾ ਵਰ, ਆਪਣਾ ਭੇਵ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹਰਿ ਹਰਿ ਰੰਗ, ਨਵ ਨੌਂ ਚਾਰ ਮਾਤ ਚੜ੍ਹਾਈਆ। ਚਾਰ ਵੇਦ ਮੰਗੀ ਮੰਗ, ਚਾਰ ਜੁਗ ਚਾਰ ਵਰਨ ਕਰਨ ਪੜ੍ਹਾਈਆ। ਚਾਰੇ ਬਾਣੀ ਵਜਾਏ ਮਰਦੰਗ, ਚਾਰੇ ਖਾਣੀ ਦਏ ਸਮਝਾਈਆ। ਚਾਰੋਂ ਕੁੰਟ ਆਪੇ ਲੰਘ, ਦਹਿ ਦਿਸ਼ਾ ਫੇਰਾ ਪਾਈਆ। ਭੇਵ ਖੁਲ੍ਹਾਏ ਪਾਰਬ੍ਰਹਮ, ਪੁਰੀ ਲੋਅ ਆਕਾਸ਼ ਡੇਰਾ ਲਾਈਆ। ਗਗਨ ਗਗਨੰਤਰ ਆਪੇ ਲੰਘ, ਸੁੰਨ ਸਮਾਧ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਰਚਨ ਰਚਾ, ਜੁਗ ਚਾਰ ਚੌਕੜੀ ਖੇਲ ਖਿਲਾਵਣਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਆਪ ਦਿਵਾ, ਗੁਰ ਅਵਤਾਰ ਸੇਵ ਲਗਾਵਣਾ। ਆਪਣਾ ਮੰਤਰ ਨਾਮ ਪੜ੍ਹਾ, ਜੀਵਾਂ ਜੰਤਾਂ ਝੋਲੀ ਪਾਵਣਾ। ਕਲਜੁਗ ਅੰਤਮ ਕਰੇ ਖੇਲ ਬੇਪਰਵਾਹ, ਦਿਸ ਕਿਸੇ ਨਾ ਆਵਣਾ। ਆਪਣਾ ਰੂਪ ਆਪ ਲਏ ਪਰਗਟਾ, ਆਪਣੇ ਭੇਵ ਆਪ ਖੁਲ੍ਹਾਵਣਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਆਪਣਾ ਬੰਸ ਲਏ ਬਣਾ, ਵੇਦ ਵਿਆਸਾ ਲਿਖਿਆ ਲੇਖ ਆਪ ਸਮਝਾਵਣਾ। ਸੰਬਲ ਨਗਰ ਡੇਰਾ ਲਏ ਲਗਾ, ਗੁਰ ਗੋਬਿੰਦ ਮੇਲਾ ਸਹਿਜ ਸੁਭਾ, ਸਾਚਾ ਖੇੜਾ ਆਪ ਵਸਾਵਣਾ। ਮਹਾਂਬਲੀ ਉਤਰੇ ਆ, ਨਾ ਕੋਈ ਭੈਣ ਤੇ ਨਾ ਭਰਾ, ਮਾਤ ਪਿਤ ਨਾ ਗੋਦ ਬਹਾਵਣਾ। ਨਾ ਕੋਈ ਵਿਦਿਆ ਸਕੇ ਪੜ੍ਹਾ, ਨਾ ਕੋਈ ਗਿਆਨ ਸਕੇ ਦ੍ਰਿੜਾ, ਮਨ ਮਤ ਬੁਧ ਨਾ ਕੋਇ ਰਖਾਵਣਾ। ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣਾ ਖੇਲ ਕਰੇ ਬੇਪਰਵਾਹ, ਇਸ਼ਟ ਹੋਰ ਨਾ ਕੋਇ ਮਨਾਵਣਾ। ਨਿਹਕਲੰਕਾ ਨਾਉਂ ਰਖਾ, ਲੋਕਮਾਤ ਜੋਤੀ ਜਾਮਾ ਵੇਸ ਵਟਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਭੁਲ ਨਾ ਜਾਵਣਾ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਕਰ ਨਿਮਸਕਾਰ, ਬੈਠੇ ਧਿਆਨ ਲਗਾਈਆ। ਕਰ ਕਿਰਪਾ ਵਡ ਦਾਤਾਰ, ਤੂੰ ਦਾਤਾ ਦਾਨੀ ਬੇਪਰਵਾਹੀਆ। ਹਉਂ ਮਾਂਗੇਂ ਚਰਨ ਧੂੜ ਤੇਰੀ ਛਾਰ, ਮਸਤਕ ਟਿੱਕਾ ਇਕ ਲਗਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਲੱਖ ਚੁਰਾਸੀ ਵੇਖ ਤੇਰਾ ਪਸਾਰ, ਜੁਗ ਚੌਕੜੀ ਖੇਲ ਖਿਲਾਈਆ। ਗੁਰ ਪੀਰ ਔਣ ਅਵਤਾਰ, ਜਗਤ ਸੰਦੇਸ ਤੇਰਾ ਸੁਣਾਈਆ। ਭਗਤ ਭਗਵੰਤ ਕਰਨ ਜੈ ਜੈਕਾਰ, ਸੰਤ ਅੰਤਰ ਆਤਮ ਇਕ ਲਿਵ ਲਾਈਆ। ਗੁਰਮੁਖ ਅੰਮ੍ਰਿਤ ਨਿਝਰ ਝਿਰਨਾ ਰਸ ਪੀਵਣ ਠੰਡਾ ਠਾਰ, ਅਮਿਉਂ ਰਸ ਏਕਾ ਬੂੰਦ ਬਰਸਾਈਆ। ਗੁਰਸਿਖ ਮੰਗੇ ਦਰਸ ਦੀਦਾਰ, ਨੇਤਰ ਨੈਣ ਨੈਣ ਬਿਗਸਾਈਆ। ਕਵਣ ਵੇਲਾ ਦਰਸ ਦੇਵੇਂ ਘਰ ਆਣ, ਸਾਡੀ ਕੱਟੇਂ ਅੰਤ ਜੁਦਾਈਆ। ਤੇਰਾ ਕਰੀਏ ਦਰਸ ਦੀਦਾਰ, ਤੇਰੀ ਜੋਤੀ ਜੋਤ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਲੇਖਾ ਲਿਖਿਆ ਕੋਇ ਨਾ ਜਾਈਆ। ਤੇਰਾ ਲੇਖ ਕਿਸੇ ਨਾ ਲਿਖਣਾ, ਚਾਰ ਜੁਗ ਸਕੇ ਨਾ ਕੋਇ ਜਣਾ। ਤੇਰਾ ਰੂਪ ਕਿਸੇ ਨਾ ਦਿਸਣਾ, ਤੂੰ ਨਿਰਗੁਣ ਦਾਤਾ ਬੇਪਰਵਾਹ। ਤੇਰਾ ਖੇਲ ਸਦ ਰਹੇ ਮਿਥਨਾ, ਕਰੇ ਕਰਾਏ ਆਪ ਨਿਆਂ। ਹਉਂ ਭਿਖਾਰੀ ਮੰਗਦੇ ਭਿਖਣਾ, ਅੱਗੇ ਤੇਰੇ ਝੋਲੀ ਡਾਹ। ਤੂੰ ਦੇਵੇ ਸਾਚੀ ਸਿਖਣਾ, ਸਿਖੀ ਸਿਖਿਆ ਭੁਲ ਕਦੇ ਨਾ ਜਾ। ਸਾਡਾ ਲੇਖਾ ਆਪਣੇ ਵਿਚ ਲਿਖਣਾ, ਲਿਖਿਆ ਲੇਖ ਨਾ ਸਕੇ ਕੋਇ ਮਿਟਾ। ਤੇਰਾ ਰੂਪ ਕਵਣ ਵੇਲੇ ਦਿਸਣਾ, ਦਰਸ਼ਨ ਕਰੀਏ ਆ। ਚਾਰ ਜੁਗ ਲੱਖ ਚੁਰਾਸੀ ਅੰਦਰ ਭਰੀ ਵਿਸਨਾ, ਕਾਮ ਕਰੋਧ ਲੋਭ ਹੰਕਾਰ ਬੈਠਾ ਡੇਰਾ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਹੁਕਮ ਸੁਣਾ। ਹਰਿ ਸਾਚਾ ਹੁਕਮ ਸੁਣਾਇੰਦਾ, ਸ਼ਬਦ ਅਗੰਮੀ ਬੋਲ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਸੇਵ ਲਗਾਇੰਦਾ, ਤਖ਼ਤ ਨਿਵਾਸੀ ਬੈਠ ਅਡੋਲ। ਲੱਖ ਚੁਰਾਸੀ ਖੇਲ ਖਿਲਾਇੰਦਾ, ਆਦਿ ਜੁਗਾਦੀ ਤੋਲੇ ਆਪਣਾ ਤੋਲ। ਕਲਜੁਗ ਅੰਤਮ ਏਕਾ ਕੰਡਾ ਨਾਮ ਰਖਾਇੰਦਾ, ਸਤਿਗੁਰ ਨਾਨਕ ਰੱਖੇ ਕੋਲ। ਤੇਰਾਂ ਤੇਰਾਂ ਧਾਰ ਚਲਾਇੰਦਾ, ਤੇਰਾ ਤੇਰੇ ਅੰਦਰ ਜਾਏ ਮੌਲ। ਧਰਨੀ ਹੌਲਾ ਭਾਰ ਕਰਾਇੰਦਾ, ਉਪਰ ਬੋਲੇ ਨਾਮ ਸਤਿ ਬੋਲ। ਏਕਾ ਓਟ ਪੁਰਖ ਅਕਾਲ ਰਖਾਇੰਦਾ, ਕਰੇ ਖੇਲ ਕਾਇਆ ਚੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚਾ ਰੁਪ ਧਰਾਈਆ। ਨਿਹਕਲੰਕ ਨਾਉਂ ਰਖੌਣਾ, ਸ਼ਬਦ ਡੰਕਾ ਇਕ ਉਠਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਹੁਕਮ ਸੁਣੌਣਾ, ਭੁਲ ਕੋਇ ਨਾ ਜਾਈਆ। ਗੋਬਿੰਦ ਮੇਲਾ ਮੇਲ ਮਿਲੌਣਾ, ਸਿੰਘ ਆਪਣਾ ਬਲ ਧਰਾਈਆ। ਸੰਬਲ ਆਸਣ ਸਚ ਸੁਹੌਣਾ, ਸਚ ਸਿੰਘਾਸਣ ਦਏ ਵਡਿਆਈਆ। ਲੋਕਮਾਤ ਸਚਖੰਡ ਬਣੌਣਾ, ਏਕਾ ਕ੍ਰਿਸ਼ਨ ਗਿਆ ਸਮਝਾਈਆ। ਇਕ ਦਿਨ ਇਕ ਸਾਲ ਰੰਗ ਰੰਗੌਣਾ, ਕਲਜੁਗ ਕੂੜੀ ਧੋਵੇ ਸ਼ਾਹੀਆ। ਅਠਾਰਾਂ ਦਿਵਸ ਦੁਆਪਰ ਤੇਲ ਚੜ੍ਹੌਣਾ, ਸਾਲ ਅਠਾਰਾਂ ਕਲਜੁਗ ਅੰਤਮ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਸਚ ਦਰਬਾਰ ਇਕ ਲਗੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਵਖਾਈਆ। ਸਚ ਦਰਬਾਰ ਲਗੌਣਾ ਲੋਕਮਾਤ, ਕਲਜੁਗ ਅੰਤਮ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਝਾਤ, ਨੌਂ ਖੰਡ ਪ੍ਰਿਥਮੀ ਸਰਬ ਲੋਕਾਈਆ। ਕਲਜੁਗ ਵੇਖੇ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਚਾਰ ਵਰਨ ਵੇਖੇ ਜ਼ਾਤ ਪਾਤ, ਅਠਾਰਾਂ ਬਰਨ ਪਰਦਾ ਲਾਹੀਆ। ਅਠਸਠ ਤੀਰਥ ਵੇਖੇ ਘਾਟ, ਜਮਨਾ ਗੰਗਾ ਸੁਰਸਤੀ ਗੋਦਾਵਰੀ ਫੇਰਾ ਪਾਈਆ। ਚਾਰ ਅਠਾਰਾਂ ਵੇਖੇ ਪੂਜਾ ਪਾਠ, ਇਸ਼ਟ ਦੇਵ ਥਾਉਂ ਥਾਈਂਆ। ਮਸਤਕ ਵੇਖੇ ਤਿਲਕ ਲਲਾਟ, ਤ੍ਰਿਸੂਲ ਕਵਣ ਰਖਾਈਆ। ਲੱਖ ਚੁਰਾਸੀ ਵੇਖੇ ਕਾਇਆ ਹਾਟ, ਪੰਜ ਤੱਤ ਚੋਲਾ ਫੋਲ ਫੋਲਾਈਆ। ਪਰਦਾ ਲਾਹੇ ਚੌਦਾਂ ਹਾਟ, ਚੌਦਾਂ ਤਬਕਾਂ ਚਰਨ ਛੁਹਾਈਆ। ਆਤਮ ਸੇਜਾ ਵੇਖੇ ਖਾਟ, ਕਵਣ ਬੈਠਾ ਸੇਜ ਸੁਹਾਈਆ। ਕਰੇ ਖੇਲ ਪੁਰਖ ਸਮਰਾਥ, ਸੰਮਤ ਅਠਾਰਾਂ ਦਏ ਗਵਾਹੀਆ। ਇਕ ਇਕੱਲਾ ਆਪੇ ਚੜ੍ਹੇ ਆਪਣੇ ਘਾਟ, ਦੂਸਰ ਨਜ਼ਰ ਕੋਇ ਨਾ ਆਈਆ। ਸਤਿ ਸਤਿਵਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੱਤ ਦਏ ਗਣਾਈਆ। ਇਕ ਇਕੱਲਾ ਏਕੰਕਾਰ, ਦੂਜੇ ਸ਼ਬਦ ਧਾਰ ਬਣਾਇੰਦਾ। ਤੀਜੇ ਨਿਰਗੁਣ ਸਰਗੁਣ ਕਰ ਆਕਾਰ, ਚੌਥੇ ਪਦ ਮੇਲ ਮਿਲਾਇੰਦਾ। ਪੰਚਮ ਨਾਦ ਸ਼ਬਦ ਧੁੰਨਕਾਰ, ਘਰ ਘਰ ਵਿਚ ਆਪ ਸੁਣਾਇੰਦਾ। ਛੇਵਾਂ ਛੱਪਰ ਛੰਨ ਨਾ ਕੋਇ ਪਸਾਰ, ਸਤਿ ਸਤਿਵਾਦੀ ਸਪਤਮ ਸਚਖੰਡ ਦਵਾਰੇ ਆਸਣ ਲਾਇੰਦਾ। ਅੱਠਾਂ ਤੱਤਾਂ ਖੇਲ ਨਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਮੇਲ ਮਿਲਾਇੰਦਾ। ਨੌਂ ਦਵਾਰੇ ਖੋਲ੍ਹ ਕਿਵਾੜ, ਲੱਖ ਚੁਰਾਸੀ ਰਚਨਾ ਵੇਖ ਵਖਾਇੰਦਾ। ਦਸਮ ਦਵਾਰੀ ਬ੍ਰਹਮ ਪਸਾਰ, ਆਤਮ ਬ੍ਰਹਮ ਆਪ ਧਰਾਇੰਦਾ। ਦਸ ਇਕ ਗਿਆਰਾ ਹੋ ਤਿਆਰ, ਇਕ ਇਕ ਨਾਲ ਜੋੜ ਜੁੜਾਇੰਦਾ। ਇਕ ਦੋ ਦੂਜੀ ਕ਼ੁਦਰਤ ਕਰ ਪਿਆਰ, ਇਕ ਤਿੰਨ ਤ੍ਰੈਗੁਣ ਮਾਇਆ ਫੰਦਨ ਆਪ ਕਟਾਇੰਦਾ। ਇਕ ਚਾਰ ਚੌਦਾਂ ਲੋਕਾਂ ਕਰੇ ਪਾਰ, ਇਕ ਪੰਜ ਦਸ ਪੰਜ ਲੇਖ ਮੂਲ ਚੁਕਾਇੰਦਾ। ਇਕ ਛੇ ਸੋਲਾਂ ਕਰ ਸ਼ੰਗਾਰ, ਸੋਲਾਂ ਇਛਿਆ ਭਰੇ ਭੰਡਾਰ, ਸੋਲਾਂ ਕਲਾਂ ਮਾਤ ਅਵਤਾਰ, ਆਪਣੇ ਹੁਕਮੇ ਆਪ ਘਲਾਇੰਦਾ। ਇਕ ਸੱਤ ਸਭ ਤੋਂ ਵਸੇ ਬਾਹਰ, ਨਾਨਕ ਅੰਗਦ ਅਮਰਦਾਸ ਰਾਮਦਾਸ ਰਸਨਾ ਜੇਹਵਾ ਗਾਇੰਦਾ। ਅਰਜਣ ਲੇਖਾ ਲੇਖ ਲਿਖਾਰ, ਸ਼ਬਦੀ ਸ਼ਬਦ ਕਰ ਪਿਆਰ, ਲੱਖ ਚੁਰਾਸੀ ਏਕਾ ਰੰਗ ਰੰਗਾਇੰਦਾ। ਹਰਿਗੋਬਿੰਦ ਮੇਲਾ ਇਕ ਨਿਰੰਕਾਰ, ਨਿਰਗੁਣ ਸਰਗੁਣ ਕਰੇ ਵਿਚਾਰ, ਦੋਏ ਖੰਡੇ ਦੋਏ ਧਾਰ, ਭੇਵ ਕੋਇ ਨਾ ਪਾਇੰਦਾ। ਹਰਿਰਾਏ ਪਾਇਆ ਹਰਿ ਕਾ ਦਵਾਰ, ਹਰਿਕਿਸ਼ਨ ਬੋਲੇ ਇਕ ਜੈਕਾਰ, ਗੁਰ ਤੇਗ਼ ਬਹਾਦਰ ਆਪ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਨੌਂ ਦਵਾਰ, ਨੌਂ ਖੰਡ ਪ੍ਰਿਥਮੀ ਹੋਇਆ ਪਾਰ, ਨੌਂ ਅਠਾਰਾਂ ਚਰਨਾਂ ਹੇਠ ਲਤਾੜ, ਸਚਖੰਡ ਮਿਲਿਆ ਹਰਿ ਨਿਰੰਕਾਰ, ਦੂਸਰ ਅਵਰ ਨਾ ਕੋਇ ਜਣਾਇੰਦਾ। ਦਸਵਾਂ ਘਰ ਦਸ ਪਸਾਰ, ਜੋਤ ਜਗੀ ਹਰਿ ਦੁਲਾਰ, ਮੰਦਰ ਵਸਿਆ ਇਕ ਘਰ ਬਾਰ, ਦੀਵਾ ਬਾਤੀ ਨਾ ਕੋਇ ਟਿਕਾਇੰਦਾ। ਏਕਾ ਪੁਰਖ ਪੁਰਖ ਅਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਸਮਝਾਇੰਦਾ। ਏਕਾ ਜੋਤੀ ਦਸ ਅਵਤਾਰਾ, ਤਿੰਨ ਪੰਜ ਲੇਖਾ ਗਏ ਗਣਾਈਆ। ਸੋਲਾਂ ਕਲਾਂ ਕ੍ਰਿਸ਼ਨਾ ਅਵਤਾਰਾ, ਕਾਹਨ ਆਪਣਾ ਰੂਪ ਵਟਾਈਆ। ਸੁਰਤੀ ਕਰੇ ਸਚ ਪਿਆਰਾ, ਨਾਮ ਬੰਸਰੀ ਇਕ ਸੁਣਾਈਆ। ਏਕਾ ਰਾਮ ਇਕ ਅਵਤਾਰ ਏਕਾ ਦਹਿ ਸਿਰ ਦਏ ਆਧਾਰਾ, ਏਕਾ ਦਸਰਥ ਸੁਤ ਦੁਲਾਰਾ, ਏਕਾ ਘਟ ਘਟ ਕਰੇ ਪਸਾਰਾ, ਏਕਾ ਰਚਨਾ ਰਿਹਾ ਰਚਾਈਆ। ਕਲਜੁਗ ਅੰਤਮ ਭੇਵ ਖੋਲ੍ਹੇ ਆਪ ਨਿਰੰਕਾਰਾ, ਪੈਂਤੀਸ ਅੱਖਰੀ ਦਏ ਸਮਝਾਈਆ। ਪੈਂਤੀ ਅੱਖਰ ਗੁਰਦੇਵ, ਗੁਰ ਤਿੰਨ ਪੰਜ ਜੋੜ ਜੁੜਾਇਆ। ਕਰ ਕਰ ਹਰਿ ਹਰਿ ਹਰਿ ਸਾਚੀ ਸੇਵ, ਨਰ ਹਰਿ ਸਾਚਾ ਪਾਇਆ। ਪਾਰਬ੍ਰਹਮ ਪ੍ਰਭ ਅਲਖ ਅਭੇਵ, ਦੇਵਾ ਦੇਵ ਆਪ ਅਖਵਾਇਆ। ਸਦਾ ਵਸੇ ਧਾਮ ਅਟਲ ਨਿਹਚਲ ਨਿਹਕੇਵ, ਧਾਮ ਅਵੱਲਾ ਆਪ ਅਖਵਾਇਆ। ਗੁਰ ਬਾਣੀ ਸ਼ਬਦ ਮਿਲਾਇਆ ਸਾਚਾ ਹਾਣੀ, ਅੰਮ੍ਰਿਤ ਪਿਆਏ ਠੰਡਾ ਪਾਣੀ, ਨਿਝਰ ਝਿਰਨਾ ਆਪ ਝਿਰਾਇਆ। ਪੈਂਤੀਸ ਅੱਖਰ ਬਣੀ ਰਾਣੀ, ਮਹਿਮਾ ਗਾਏ ਅਕਥ ਕਹਾਣੀ, ਕਥਨੀ ਕਥ ਨਾ ਸਕੇ ਰਾਇਆ। ਇਕ ਸੱਤ ਖੇਲ ਮਹਾਨੀ, ਦਸ ਸੱਤ ਚੜ੍ਹੀ ਜਵਾਨੀ, ਈਸ਼ਵਰ ਅੱਖਰ ਬਾਵਨ ਧਾਰ ਕਰੇ ਕ਼ੁਰਬਾਨੀ, ਬਾਵਨ ਆਪਣਾ ਰੂਪ ਆਪ ਛੁਪਾਇਆ। ਬਾਵਨ ਸਾਲ ਕਲਜੁਗ ਖ਼ਾਕ ਛਾਣੀ, ਲੱਖ ਚੁਰਾਸੀ ਵੇਖਿਆ ਜੀਵ ਪ੍ਰਾਣੀ, ਰਸਨਾ ਪੜ੍ਹਦੇ ਹਰਿ ਕੀ ਬਾਣੀ, ਅੰਤਰ ਆਤਮ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੱਤ ਦਏ ਵਡਿਆਈਆ। ਇਕ ਸੱਤ ਸਤਾਰਾਂ ਅੱਖਰ ਬਾਵਨ, ਨਿਰਗੁਣ ਆਪਣੇ ਹੱਥ ਰਖਾਇੰਦਾ। ਜਿਸ ਨੇ ਫੜ ਕੇ ਮਾਰਿਆ ਰਾਵਣ, ਤਿਸ ਰਾਮ ਆਪਣੇ ਵਿਚ ਸਮਾਇੰਦਾ। ਜਿਸ ਨੂੰ ਗੌਂਦੇ ਕ੍ਰਿਸ਼ਨਾ ਕਾਹਨਨ, ਸੋ ਕਾਹਨ ਆਪਣੀ ਗੋਦ ਬਹਾਇੰਦਾ। ਜਿਸ ਨੂੰ ਅੱਲਾ ਮੀਆਂ ਕਹਿ ਕਹਿ ਦੇਂਦੇ ਜ਼ਾਮਨ, ਸੋ ਸਾਚੀ ਜ਼ਾਮਨੀ ਆਪਣੇ ਹੱਥ ਰਖਾਇੰਦਾ। ਜਿਸ ਨੂੰ ਸਤਿਗੁਰ ਨਾਨਕ ਗੋਬਿੰਦ ਕਹਿੰਦੇ ਮੇਟੇ ਅੰਧੇਰੀ ਸ਼ਾਮਨ, ਜਗਤ ਅੰਧੇਰਾ ਆਪ ਮੁਕਾਇੰਦਾ। ਇਕ ਸੱਤ ਕਰੇ ਪਰਵਾਨਨ, ਸਚ ਪਰਵਾਨਗੀ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਪ੍ਰਭ ਗੁਣ ਨਿਧਾਨਨ, ਸ਼ਾਹ ਸੁਲਤਾਨ ਦਇਆ ਕਮਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰੂਆਂ ਪੀਰਾਂ ਸਾਧਾਂ ਸੰਤਾਂ ਆਪੇ ਹੋਏ ਜਾਨਨ, ਜਾਨਣਹਾਰ ਆਪ ਹੋ ਜਾਇੰਦਾ। ਕਲਜੁਗ ਅੰਤਮ ਖੇਲ ਮਹਾਨਨ, ਨਿਹਕਲੰਕਾ ਨਾਉਂ ਰਖਾਇੰਦਾ। ਪਰਗਟ ਹੋਏ ਸ੍ਰੀ ਭਗਵਾਨਨ, ਪਰਗਟ ਆਪਣਾ ਰੂਪ ਧਰਾਇੰਦਾ। ਸ਼ਬਦ ਮਾਰੇ ਤੀਰ ਨਿਰਾਲਨ, ਅਣਿਆਲਾ ਤੀਰ ਆਪ ਚਲਾਇੰਦਾ। ਕਰੇ ਖੇਲ ਜੋਤ ਅਕਾਲਣ, ਅਕਾਲ ਪੁਰਖ ਵੇਖ ਵਖਾਇੰਦਾ। ਲੋਕਮਾਤ ਆਏ ਬਣ ਬਣ ਮਾਲਣ, ਲੱਖ ਚੁਰਾਸੀ ਬੂਟਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨ ਬ੍ਰਹਮਾ ਸਿਵ ਵਖਾਏ ਆਪਣਾ ਘਰ, ਬੰਦ ਕਿਵਾੜਾ ਆਪ ਖੁਲ੍ਹਾਇੰਦਾ। ਸਤਾਰਾਂ ਅੱਖਰ ਨਿਰਗੁਣ ਧਾਰ, ਇਕ ਸੱਤ ਮੇਲ ਮਿਲਾਇਆ। ਵੀਹ ਸੌ ਬਿਕ੍ਰਮੀ ਕਰ ਪਿਆਰ, ਨਿਰਗੁਣ ਨੂਰ ਜੋਤ ਰੁਸ਼ਨਾਇਆ। ਕਲਜੁਗ ਵੇਖੀ ਅਗਨੀ ਹਾੜ, ਤ੍ਰੈਗੁਣ ਮਾਇਆ ਤੱਤ ਜਲਾਇਆ। ਚਾਰੋਂ ਕੁੰਟ ਤਪੇ ਝੂਠ ਅੰਗਿਆਰ, ਅੰਮ੍ਰਿਤ ਮੇਘ ਨਾ ਕੋਇ ਬਰਸਾਇਆ। ਤੀਰਥ ਤਟ ਹੋਏ ਖ਼ਵਾਰ, ਨਾਰੀ ਨਰ ਨੰਗੇ ਰਹੇ ਤਾਰੀਆਂ ਲਾਇਆ। ਗੁਰ ਦਰ ਮੰਦਰ ਮਸਜਦ ਮਠ ਹਾਹਾਕਾਰ, ਸਤਿ ਸੰਤੋਖ ਨਾ ਕੋਈ ਜਣਾਇਆ। ਹਰਿ ਕਾ ਰੂਪ ਨਜ਼ਰ ਨਾ ਆਏ ਜੀਵ ਗਵਾਰ, ਮਾਇਆ ਮਮਤਾ ਮੋਹ ਵਧਾਇਆ। ਕਾਇਆ ਗੋਲਕ ਧਰੇ ਨਾ ਕੋਇ ਨਾਮ ਆਧਾਰ, ਝੂਠੀ ਗੋਲਕ ਰਹੇ ਭਰਾਇਆ। ਲੱਖ ਚੁਰਾਸੀ ਵਿਸਰਿਆ ਕਰਤਾਰ, ਕ਼ੁਦਰਤ ਕ਼ਾਦਰ ਖੇਲ ਖਿਲਾਇਆ। ਅੰਤਮ ਪਾਵੇ ਆਪੇ ਸਾਰ, ਜਿਸ ਜਨ ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸਿਵ ਦਏ ਸਮਝਾਇਆ। ਵਿਸ਼ਨ ਬ੍ਰਹਮਾ ਸ਼ਿਵ ਸਮਝਾਏ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਤੇਰੀ ਸੇਵਾ ਲਾਏ, ਜੁਗ ਜੁਗ ਲੋਕਮਾਤ ਖੇਲ ਖਿਲਾਈਆ। ਕਲਜੁਗ ਵੇਲਾ ਅੰਤਮ ਆਏ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵੀਹ ਸੌ ਅਠਾਰਾਂ ਬਿਕ੍ਰਮੀ ਥਿਤ ਵਾਰ ਗਣਾਏ, ਹਾੜ ਸਤਾਰਾਂ ਸਾਹ ਸੁਧਾਈਆ। ਸਾਚਾ ਤਖ਼ਤ ਲੋਕਮਾਤ ਬਣਾਏ, ਪੁਰਖ ਅਬਿਨਾਸ਼ੀ ਆਸਣ ਲਾਈਆ। ਪੰਚਮ ਮੁਖ ਤਾਜ ਟਿਕਾਏ, ਸੱਤ ਰੰਗ ਨਿਸ਼ਾਨਾ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਦਾਲਤ ਵਕਾਲਤ ਆਪੇ ਆਪ ਕਰਾਈਆ। ਕਰੇ ਅਦਾਲਤ ਸੱਚਾ ਸ਼ਹਿਨਸ਼ਾਹ, ਸਾਚੇ ਤਖ਼ਤ ਆਸਣ ਲਾਇੰਦਾ। ਤੇਈ ਅਵਤਾਰਾਂ ਲਏ ਬੁਲਾ, ਸ਼ਬਦ ਸਨੇਹੁੜਾ ਇਕ ਘਲਾਇੰਦਾ । ਜੋਤੀ ਜੋਤ ਵਿਚੋਂ ਲਏ ਪਰਗਟਾ, ਨੂਰ ਨੁਰਾਨਾ ਡਗਮਗਾਇੰਦਾ। ਅਠਾਰਾਂ ਭਗਤ ਵਿਚ ਬਹਾ, ਆਪਣਾ ਹੁਕਮ ਆਪ ਸੁਣਾਇੰਦਾ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਪਰਦਾ ਲਏ ਚੁਕਾ, ਮੁਖ ਨਕ਼ਾਬ ਨਾ ਕੋਇ ਧਰਾਇੰਦਾ। ਨਾਨਕ ਗੋਬਿੰਦ ਏਕਾ ਜੋਤੀ ਜੋਤ ਕਰੇ ਰੁਸ਼ਨਾ, ਆਪ ਆਪਣਾ ਮੇਲ ਮਿਲਾਇੰਦਾ। ਕਾਲ ਮਹਾਕਾਲ ਲਏ ਉਠਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਰਾਏ ਧਰਮ ਦਰ ਦਰਵਾਜ਼ਿਉਂ ਬਾਹਰ ਲਏ ਖਲਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਚਿਤਰ ਗੁਪਤ ਲੱਖ ਚੁਰਾਸੀ ਲਿਖਿਆ ਲੇਖ ਆਪਣਾ ਭਾਰ ਲਏ ਉਠਾ, ਲਿਖਿਆ ਲੇਖ ਸਰਬ ਵਖਾਇੰਦਾ। ਲਾੜੀ ਮੌਤ ਸਗਨ ਮਨਾ, ਲਾਲ ਮਹਿੰਦੀ ਹੱਥ ਰਖਾਇੰਦਾ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਵਿਸ਼ਨ ਬ੍ਰਹਮਾ ਸ਼ਿਵ ਚਰਨਾਂ ਹੇਠ ਰਖਾਇੰਦਾ। ਇਕ ਫ਼ਰਮਾਨਾ ਦਏ ਸੁਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਵਣ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸੌ ਚੁਰਾਨਵਾਂ ਚੌਕੜੀ ਜੁਗ ਦਾ ਪਿਛਲਾ ਲੇਖਾ ਆਪ ਮੁਕਾਇੰਦਾ। ਤੇਈ ਅਵਤਾਰ ਦੱਸਣ ਸਲਾਹ, ਜੁਗ ਜੁਗ ਜੋ ਰਹੇ ਮਾਤ ਕਰਾਈਆ। ਭਗਤ ਭਗਵੰਤ ਬਣਾਏ ਗਵਾਹ, ਜੋ ਗਏ ਸਿਰ ਆਪਣਾ ਭਾਰ ਉਠਾਈਆ। ਸੰਤਾਂ ਪੁੱਛੇ ਏਕਾ ਰਾਹ, ਕਿਸ ਬਿਧ ਮਿਲੇ ਸੱਚਾ ਮਾਹੀਆ। ਅੱਲਾ ਰਾਣੀ ਗਲ ਵਿਚ ਪੱਲਾ ਲਏ ਪਾ, ਨੇਤਰ ਨੈਣਾਂ ਨੀਰ ਵਹਾਈਆ। ਬਿਸਮਲ ਤੇਰਾ ਰੂਪ ਖ਼ੁਦਾ, ਤੇਰੇ ਉਤੋਂ ਹੋਇਆ ਨਾ ਕੋਇ ਫ਼ਿਦਾ, ਫ਼ਿਤਰਤ ਕਿਸੇ ਨਜ਼ਰ ਨਾ ਆਈਆ। ਸੰਗ ਮੁਹੰਮਦ ਚਾਰ ਯਾਰ ਨੇਤਰ ਨੈਣ ਨਾ ਸਕੇ ਕੋਇ ਉਠਾ, ਤੀਸ ਬਤੀਸ ਸ਼ਰਅ ਹਦੀਸ ਆਲਮੀਨ ਕਵਣ ਪੜ੍ਹਾਈਆ। ਨਾਨਕ ਨਿਰਗੁਣ ਪਕੜੇ ਨਾ ਕਿਸੇ ਦੀ ਬਾਂਹ, ਜੋ ਚਾਰ ਵਰਨ ਮੇਲਾ ਗਏ ਭੁਲਾਈਆ। ਗੋਬਿੰਦ ਗੋਦ ਨਾ ਸਕੇ ਉਠਾ, ਜੋ ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਸਰਬ ਜੀਆਂ ਦਾ ਦਾਤਾ ਏਕਾ ਬੇਪਰਵਾਹ, ਕਰੇ ਖੇਲ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਗੁਰ ਅਵਤਾਰਾਂ ਕੋਲੋਂ ਲੇਵੇ ਜੀਵਾਂ ਜੰਤਾਂ ਆਪ ਸਫ਼ਾਈਆ। ਸਚ ਦਰਬਾਰ ਲਗਾਵਣਾ, ਕਲਜੁਗ ਤੇਰੀ ਅੰਤਮ ਵਾਰ। ਨਵ ਨੌਂ ਚਾਰ ਦਾ ਪੰਧ ਮੁਕਾਵਣਾ, ਪੁਰਖ ਅਬਿਨਾਸ਼ੀ ਹੋ ਤਿਆਰ। ਵਿਸ਼ਨ ਬ੍ਰਹਮਾ ਸ਼ਿਵ ਆਪਣੀ ਜੋਤ ਮਿਲਾਵਣਾ, ਕਰ ਕਿਰਪਾ ਹਰਿ ਕਰਤਾਰ। ਕਰੋੜ ਤੇਤੀਸਾ ਭੇਵ ਚੁਕਾਵਣਾ, ਸੁਰਪਤ ਰਾਜਾ ਇੰਦ ਦਏ ਆਧਾਰ। ਗੁਰਮੁਖ ਸਾਚੇ ਆਪ ਉਠਾਵਣਾ, ਸਾਚੇ ਸੰਤਾਂ ਕਰੇ ਪਿਆਰ। ਆਪ ਆਪਣੇ ਰੰਗ ਰੰਗਾਵਣਾ, ਰੰਗ ਚਾੜ੍ਹੇ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਨਾ ਕੋਈ ਦਿਵਸ ਨਾ ਕੋਈ ਰਾਤ, ਘੜੀ ਪਲ ਨਾ ਵੰਡ ਵੰਡਾਈਆ। ਨਿਰਗੁਣ ਬੈਠਾ ਇਕ ਇਕਾਂਤ, ਜੋਤੀ ਜੋਤ ਜੋਤ ਰੁਸ਼ਨਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਰਸਨਾ ਗਾਥ ਸੁਣਾਈਆ। ਨਾ ਕੋਈ ਤਨ ਨੱਕ ਮੂੰਹ ਦਿਸੇ ਹਾਥ, ਨੇਤਰ ਨੈਣ ਨਾ ਕੋਇ ਰਖਾਈਆ। ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤ, ਨਾ ਕੋਈ ਚਿਨ੍ਹ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਿਨ ਦਏ ਸਮਝਾਈਆ। ਨਿਰਗੁਣ ਦਿਨ ਆਦਿ ਜੁਗਾਦਿ, ਦਿਵਸ ਰੂਪ ਨਾ ਕੋਇ ਵਟਾਇਆ। ਖੇਲੇ ਖੇਲ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਬੇਪਰਵਾਹਿਆ। ਜੁਗਾ ਜੁਗੰਤਰ ਵਜਾਏ ਨਾਦ, ਅਨਾਦੀ ਧੁਨ ਸੁਣਾਇਆ। ਜੋ ਜਨ ਰਹੇ ਜਾਗ, ਤਿਸ ਜਨ ਅੱਠੇ ਪਹਿਰ ਦਿਨ ਵਖਾਇਆ। ਸ਼ਬਦ ਜਣਾਈ ਬੋਧ ਅਗਾਧ, ਬੋਧ ਅਗਾਧਾ ਭੇਵ ਖੁਲ੍ਹਾਇਆ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਇਆ। ਜਿਸ ਜਨ ਮਿਲਿਆ ਮੋਹਣ ਮਾਧਵ ਮਾਧ, ਕੋਈ ਮੰਗ ਨਾ ਅਵਰ ਮੰਗਾਇਆ। ਨਾ ਕੋਈ ਦਿਵਸ ਰੈਣ ਪਰਭਾਤ, ਵੇਲਾ ਵਕ਼ਤ ਨਾ ਕੋਇ ਜਣਾਇਆ। ਹਰਿ ਸੰਤਾਂ ਸਦਾ ਰੱਖੇ ਸਾਥ, ਵਿਛੜ ਕਦੇ ਨਾ ਜਾਇਆ। ਜਿਸ ਜਨ ਚੜ੍ਹਾਏ ਆਪਣੇ ਰਾਥ, ਬਣ ਰਥਵਾਹੀ ਸੇਵ ਕਮਾਇਆ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਨ ਦਏ ਸਮਝਾਇਆ। ਹਰਿ ਕਾ ਦਿਵਸ ਨਾ ਕੋਈ ਸੂਰਜ ਨਾ ਕੋਈ ਚੰਨ, ਨਾ ਕੋਈ ਨੂਰ ਕਰੇ ਰੁਸ਼ਨਾਈਆ। ਨਾ ਕੋਈ ਰਾਗ ਨਾ ਕੋਈ ਕੰਨ, ਨਾ ਕੋਈ ਸੁਣੇ ਨਾ ਕਰੇ ਸ਼ਨਵਾਈਆ। ਨਾ ਕੋਈ ਆਵੇ ਜਾਵੇ ਬੇੜਾ ਦੇਵੇ ਬੰਨ੍ਹ, ਨਾ ਬਣੇ ਕੋਇ ਮਲਾਹੀਆ। ਜਿਸ ਦਾ ਭਾਂਡਾ ਭਰਮ ਭੌ ਦੇਵੇ ਭੰਨ, ਅੱਠੇ ਪਹਿਰ ਏਕਾ ਰੰਗ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਵਸ ਦਏ ਸਮਝਾਈਆ। ਸਾਚਾ ਦਿਵਸ ਸਾਚਾ ਚਾਨਣ, ਚੰਦ ਚਾਂਦਨੀ ਆਪ ਚਮਕਾਈਆ। ਜਿਸ ਜਨ ਆਤਮ ਅੰਤਰ ਦੇਵੇ ਬ੍ਰਹਮ ਗਿਆਨਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਚਰਨ ਕਵਲ ਬਖ਼ਸ਼ੇ ਇਕ ਧਿਆਨਨ, ਚਰਨ ਕਵਲ ਸੱਚੀ ਸਰਨਾਈਆ। ਸੋ ਜਨ ਦਿਵਸ ਰਾਤ ਏਕਾ ਰੰਗ ਮਾਨਣ, ਚਾਰ ਦਿਨ ਨਾ ਕੋਇ ਵਡਿਆਈਆ। ਚਾਰ ਦਿਨ ਚਾਰ ਯੁਗ, ਚਾਰ ਕੁੰਟ ਕੁਰਲਾਇਆ। ਗੁਰਮੁਖ ਔਧ ਗਈ ਪੁਗ, ਕਾਇਆ ਗੋਰ ਮੜ੍ਹੀ ਨਾ ਕੋਇ ਦਬਾਇਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਸਚਖੰਡ ਦਵਾਰ ਜੋ ਬੈਠਾ ਰਿਹਾ ਲੁਕ, ਕਲਜੁਗ ਅੰਤਮ ਨਿਰਗੁਣ ਜੋਤ ਫੇਰਾ ਪਾਇਆ। ਜਿਸ ਜਨ ਰਖਾਏ ਆਪਣੀ ਓਟ, ਤਿਸ ਜਨ ਦਿਵਸ ਰੈਣ ਨਜ਼ਰ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਵਸ ਆਪਣੇ ਵਿਚ ਸਮਾਇਆ। ਸਾਚਾ ਦਿਵਸ ਆਤਮ ਘਰ, ਆਠ ਪਹਿਰ ਰੁਸ਼ਨਾਈਆ। ਚਾਰ ਜੁਗ ਦਾ ਦਏ ਵਰ, ਵਰ ਦਾਤਾ ਏਕਾ ਵਾਰ ਝੋਲੀ ਪਾਈਆ। ਜਿਸ ਜਨ ਚੁਕਾਏ ਭੌ ਭੈ ਡਰ, ਰਾਏ ਧਰਮ ਨਾ ਦਏ ਸਜ਼ਾਈਆ। ਦਰਸ ਦਿਖਾਏ ਅੱਗੇ ਖੜ੍ਹ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਕਰ ਦਰਸ਼ਨ ਮਨ ਵਾਸਨਾ ਜਾਏ ਮਰ, ਮਨ ਕੀ ਚਿੰਦਾ ਰਹੇ ਨਾ ਰਾਈਆ। ਜਿਧਰ ਪੇਖੇ ਨਜ਼ਰੀ ਆਵੇ ਹਰੀ ਹਰਿ, ਹਰਿ ਬਿਨ ਅਵਰ ਨਾ ਕੋਇ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮੇਲੇ ਆਪਣੇ ਘਰ, ਆਪਣਾ ਦਿਨ ਦਏ ਸਮਝਾਈਆ। ਆਪਣਾ ਦਿਵਸ ਹਰਿ ਸਮਝਾਏ, ਗੁਰਸਿਖਾਂ ਦਇਆ ਕਮਾ। ਆਪਣਾ ਦੀਪ ਗੁਰਸਿਖ ਅੰਦਰ ਜਗਾਏ, ਅਗਿਆਨ ਅੰਧੇਰ ਮਿਟਾ। ਅੱਠੇ ਪਹਿਰ ਧੁਨ ਨਾਦ ਵਜਾਏ, ਅਨਹਦ ਤਾਰ ਹਿਲਾ। ਅੱਗੇ ਹੋ ਹੋ ਨਜ਼ਰੀ ਆਏ, ਰੂਪ ਅਨੂਪ ਵਖਾ। ਮਨ ਕਾ ਮਣਕਾ ਦਏ ਫਿਰਾਏ, ਸੁਰਤੀ ਸੁਰਤ ਸ਼ਬਦ ਮਿਲਾ। ਅਕਾਲ ਮੂਰਤ ਅਕਾਲ ਨਜ਼ਰੀ ਆਏ, ਦਿਵਸ ਰੈਣ ਨਾ ਕੋਈ ਪਰਭਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੰਡ ਨਿਰਗੁਣ ਰਿਹਾ ਸਮਾ। ਆਇਆ ਅਨੰਦ ਰਸਨਾ ਉਤੇ, ਅੰਦਰ ਰਸ ਰਹਿਣ ਨਾ ਪਾਈਆ। ਕਲਜੁਗ ਜੀਵ ਗ਼ਾਫ਼ਲ ਸੁੱਤੇ, ਸੋਇਆ ਰੈਣ ਵਿਹਾਈਆ। ਪਾਰਬ੍ਰਹਮ ਆਇਆ ਅਬਿਨਾਸ਼ੀ ਅਚੁਤੇ, ਜਿਸ ਵੱਡੀ ਵਡ ਵਡਿਆਈਆ। ਗੁਰਮੁਖ ਗੁਰਸਿਖ ਹਰਿਭਗਤ ਹਰਿਜਨ ਵਿਰਲਾ ਉਠੇ, ਜਿਸ ਸਤਿਗੁਰ ਪੂਰਾ ਆਪ ਉਠਾਈਆ। ਦਿਆਲ ਠਾਕਰ ਸਵਾਮੀ ਜਿਸ ਜਨ ਉਪਰ ਤੁੱਠੇ, ਕਲਜੁਗ ਆਲਸ ਨਿੰਦਰਾ ਦਏ ਮਿਟਾਈਆ। ਗੁਰ ਗੋਬਿੰਦ ਸੂਰਾ ਅੰਮ੍ਰਿਤ ਜਾਮ ਪਿਆਏ ਘੁਟੇ, ਕਾਇਆ ਬਾਟੇ ਵਿਚ ਟਿਕਾਈਆ। ਆਵਣ ਜਾਵਣ ਲੱਖ ਚੁਰਾਸੀ ਛੁੱਟੇ, ਰਾਏ ਧਰਮ ਨਾ ਦਏ ਸਜ਼ਾਈਆ। ਗੁਰਸਿਖ ਤੇਰਾ ਸੂਰਜ ਅੱਠੇ ਪਹਿਰ ਸੁਹਾਏ ਤੇਰੀ ਰੁੱਤੇ, ਦਿਵਸ ਰੈਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੰਦ ਅਨੰਦ ਅਨੰਦ ਗੁਰਮੁਖ ਹਿਰਦੇ ਵਿਚ ਸਮਾਈਆ। ਅਨੰਦ ਆਇਆ ਗੁਰ ਪਾਇਆ, ਘਰ ਸਾਚੇ ਮਿਲਿਆ ਮੇਲ। ਮਨ ਸਹਿੰਸਾ ਭੌ ਚੁਕਾਇਆ, ਦੀਪਕ ਜਗਿਆ ਬਿਨ ਬਾਤੀ ਤੇਲ। ਸਹਿੰਸਾ ਰੋਗ ਮਿਟਾਇਆ, ਅਚਰਜ ਪਾਰਬ੍ਰਹਮ ਦਾ ਖੇਲ। ਜਿਸ ਵਿਛੜੇ ਆਣ ਮਿਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਸੱਜਣ ਸੁਹੇਲ। ਆਲਸ ਨਿੰਦਰਾ ਲੱਥਾ ਦੁੱਖ, ਸਤਿਗੁਰ ਪੂਰਾ ਆਪ ਮਿਟਾਈਆ। ਜਗਤ ਤ੍ਰਿਸਨਾ ਮਿਟੀ ਭੁੱਖ, ਗੁਰ ਸਤਿਗੁਰ ਆਪ ਗਵਾਈਆ। ਸਫ਼ਲ ਹੋਏ ਮਾਤ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਦਰਸ ਦਿਖਾਏ ਜੋ ਬੈਠਾ ਲੁਕ, ਹਰਿ ਗੋਬਿੰਦ ਸੱਚਾ ਮਾਹੀਆ। ਆਪਣੇ ਕੋਲੋਂ ਆਪੇ ਪੁਛ, ਵੇਲਾ ਵਕ਼ਤ ਦਏ ਸਮਝਾਈਆ। ਗੜ੍ਹੀ ਚਮਕੌਰ ਜੋ ਗਿਆ ਰੁੱਸ, ਕਲਜੁਗ ਅੰਤਮ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਲਸ ਨਿੰਦਰਾ ਦਏ ਗਵਾਈਆ। ਨਿੰਦਰਾ ਆਲਸ ਹੋਏ ਦੂਰ, ਗਰੁਸਿਖ ਨੇੜ ਰਹਿਣ ਨਾ ਪਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰ, ਦਿਵਸ ਰੈਣ ਦਰਸ ਵਖਾਈਆ। ਜੋਤੀ ਜਲਵਾ ਆਤਮ ਕੋਹਤੂਰ, ਪੰਚ ਵਿਕਾਰ ਭਸਮ ਦਏ ਕਰਾਈਆ। ਆਸਾ ਮਨਸਾ ਕਰੇ ਪੂਰ, ਪੂਰਨ ਪੁਰਖ ਵਡੀ ਵਡਿਆਈਆ। ਨਾਤਾ ਤੋੜੇ ਕੂੜੇ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਜਿਸ ਜਨ ਮਸਤਕ ਲਾਏ ਚਰਨ ਧੂੜ, ਜਨਮ ਜਨਮ ਦੀ ਮੈਲ ਧਵਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਗੁਣ ਅਵਗੁਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਆਲਸ ਨਿੰਦਰਾ ਜਾਏ ਲਥ, ਗੁਰ ਸਤਿਗੁਰ ਦਇਆ ਕਮਾਇੰਦਾ। ਸਦਾ ਸੁਹੇਲਾ ਸਿਰ ਰੱਖੇ ਹੱਥ, ਦਿਵਸ ਰੈਣ ਸੇਵ ਕਮਾਇੰਦਾ। ਸ਼ਬਦ ਡੋਰੀ ਪਾਏ ਨੱਥ, ਵਾਗ ਆਪਣੇ ਹੱਥ ਉਠਾਇੰਦਾ। ਜਗਤ ਵਿਕਾਰਾ ਤੁਟਾ ਹਠ, ਮਨ ਕਾ ਮਾਣ ਅਭਿਮਾਨ ਮਿਟਾਇੰਦਾ। ਬਹੱਤਰ ਨਾੜ ਨਾ ਉਬਲੇ ਰਤ, ਅੰਮ੍ਰਿਤ ਜਾਮ ਇਕ ਪਿਆਇੰਦਾ। ਇਕ ਸਮਝਾਈ ਸਾਚੀ ਮਤ, ਚਾਰ ਵਰਨ ਨਾਨਕ ਗੋਬਿੰਦ ਗੋਦ ਬਹਾਇੰਦਾ। ਸਰਬ ਜੀਆਂ ਦਾ ਕਮਲਾਪਤ, ਨਰਾਇਣ ਨੈਣ ਨਾ ਕੋਇ ਉਠਾਇੰਦਾ । ਸਤਿਗੁਰ ਪੂਰਾ ਪਹਿਲੋਂ ਗੁਰਸਿਖਾਂ ਚਰਨੀ ਆਪ ਜਾਏ ਢੱਠ, ਫਿਰ ਗੁਰਸਿਖਾਂ ਆਪਣੇ ਚਰਨ ਲਗਾਇੰਦਾ। ਏਕਾ ਦੇਵੇ ਬ੍ਰਹਮ ਮਤ, ਮਨ ਮਤ ਜਗਤ ਚੁਕਾਇੰਦਾ। ਧੀਰਜ ਸੰਤੋਖ ਦੇਵੇ ਸਾਚਾ ਸਤਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦਲਿਦ੍ਰ ਆਪ ਮੁਕਾਇੰਦਾ। ਜਗਤ ਦਲਿਦ੍ਰ ਦੇਵੇ ਹੋੜ, ਦੀਨਾਂ ਨਾਥ ਦਇਆ ਕਮਾਈਆ। ਗੁਰਸਿਖ ਚਾੜ੍ਹੇ ਆਪਣੇ ਘੋੜ, ਸਾਚਾ ਘੋੜਾ ਨਾਮ ਵਖਾਈਆ। ਸਚਖੰਡ ਵਿਚੋਂ ਆਇਆ ਦੌੜ, ਲੋਕਮਾਤ ਮਿਲੇ ਚਾਈਂ ਚਾਈਂਆ। ਜਨਮ ਜਨਮ ਦੀ ਬੁਝਾਏ ਲੱਗੀ ਔੜ, ਦੇ ਦਰਸ ਤ੍ਰਿਪਤ ਕਰਾਈਆ। ਜਗਤ ਤ੍ਰਿਸਨਾ ਦੇਵੇ ਹੋੜ, ਮਨ ਵਾਸਨਾ ਨਾ ਕੋਇ ਸਤਾਈਆ। ਟੁੱਟੀ ਗੰਢੇ ਦੇਵੇ ਜੋੜ, ਜੁੜਿਆ ਜੋੜ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਲਸ ਨਿੰਦਰਾ ਦਏ ਸਮਝਾਈਆ। ਆਲਸ ਨਿੰਦਰਾ ਗੁਰਸਿਖ ਰੰਗ, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਮਨਮੁਖਾਂ ਸਦਾ ਛੱਡੇ ਸੰਗ, ਕੰਨ ਨਿੰਦਿਆ ਨਾ ਕੋਇ ਸੁਣਾਇੰਦਾ। ਸੋਵਤ ਜਾਗਤ ਪ੍ਰਭ ਆਤਮ ਸੇਜਾ ਮਾਣੇ ਪਲੰਘ, ਗੁਰਸਿਖ ਆਸਣ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਪਨ ਸਖੋਪਤ ਜਾਗਰਤ ਤੁਰੀਆ ਏਕਾ ਰੰਗ ਵਖਾਇੰਦਾ। ਤੁਰੀਆ ਨਾਦ ਵੱਜੇ ਹਰਿ ਧੁਨ, ਵਜਾਵਣਹਾਰਾ ਦਿਸ ਨਾ ਆਈਆ। ਗੁਰਮੁਖ ਪੁਕਾਰ ਰਿਹਾ ਹਰਿ ਸੁਣ, ਸੁਣਨਹਾਰਾ ਮੁਖ ਛੁਪਾਈਆ। ਲੱਖ ਚੁਰਾਸੀ ਵਿਚੋਂ ਹਰਿ ਸੱਜਣ ਆਪੇ ਚੁਣ, ਸਤਿਗੁਰ ਪੂਰਾ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਦਏ ਵਡਿਆਈਆ। ਪੂਰਬ ਜਨਮ ਜਗਤ ਵਿਛੋੜਾ ਹਰਿ ਸਤਿਗੁਰ ਆਪ ਕਰਾਇਆ। ਕਲਜੁਗ ਅੰਤਮ ਸੱਸੇ ਉਪਰ ਲਾਇਆ ਹੋੜਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਏਕਾ ਢੱਯਾ ਛੁਪਿਆ ਰਿਹਾ ਬਣ ਕੇ ਕੋਰਾ, ਆਪਣਾ ਪਰਦਾ ਨਾ ਸਕੇ ਉਠਾਇਆ। ਆਇਆ ਵਕ਼ਤ ਆਇਆ ਦੌੜਾ, ਆਪ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਇਆ। ਮਿਲਿਆ ਮੇਲਾ ਸਚ ਦਰਬਾਰ, ਧੁਰ ਦਰਬਾਰੀ ਆਪ ਮਿਲਾਈਆ। ਕਲਗੀ ਤੋੜਾ ਵਟਾਂਦਰਾ ਹੋਇਆ ਦਸਤਾਰ, ਦਸਤ ਬਦਸਤੀ ਹੱਥ ਫੜਾਈਆ। ਆਪਣੀ ਖਿਚ ਨਾਮ ਕਟਾਰ, ਤਨ ਗਾਤਰੇ ਵਿਚ ਲਟਕਾਈਆ। ਦੋ ਹੱਥਾਂ ਦਾ ਦੇ ਪਿਆਰ, ਸਿੰਘ ਸੰਗਤ ਇਕ ਸਮਝਾਈਆ। ਤੇਰਾ ਮੇਰਾ ਰਿਹਾ ਉਧਾਰ, ਕੀਤਾ ਕੌਲ ਭੁਲ ਨਾ ਜਾਈਆ। ਨਾਤਾ ਤੋੜ ਸਰਬ ਸੰਸਾਰ, ਅੰਤਮ ਆਪਣਾ ਮੇਲ ਮਿਲਾਈਆ। ਤੇਰਾ ਕ਼ਰਜ਼ਾ ਦਏ ਉਤਾਰ, ਆਪਣਾ ਲਹਿਣਾ ਆਪਣੀ ਝੋਲੀ ਪਾਈਆ। ਤੇਰੀ ਨੀਂਦਰ ਵਿਚ ਮਿਲੇ ਤੇਰਾ ਨਿਰੰਕਾਰ, ਜਿਸ ਜਗਤ ਨੀਂਦ ਤੇਰੀ ਲਾਹੀਆ। ਜਿਸ ਕੱਢਿਆ ਵਿਚੋਂ ਹੰਕਾਰ, ਕਰੇ ਪਿਆਰ ਸੱਚਾ ਸ਼ਹਿਨਸ਼ਾਹੀਆ। ਕਾਲਾ ਰੰਗ ਦਏ ਉਤਾਰ, ਕਾਲੀ ਮੇਟੇ ਛਾਹੀਆ। ਪਹਿਲੋਂ ਬਦਲੀ ਆਪਣੇ ਨਾਲ ਦਸਤਾਰ, ਹੁਣ ਦਸਤਾਰ ਜਗਤ ਨਾਲ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਨਿੰਦਰਾ ਵੇਖ ਵਖਾਈਆ। ਗੁਰਸਿਖ ਤੇਰੀ ਨਿੰਦਰਾ ਆਲਸ, ਮੰਗੇ ਗੁਰ ਚਰਨ ਧਿਆਨਾ। ਸਤਿਗੁਰ ਪੂਰਾ ਬਣੇ ਸਾਲਸ, ਦੇਵੇ ਏਕਾ ਧੁਰ ਫ਼ਰਮਾਨਾ। ਕਲਜੁਗ ਅੰਤਮ ਚਾਰ ਵਰਨ ਬਣੌਣਾ ਖ਼ਾਲਸਾ ਖ਼ਾਲਸ, ਊਚ ਨੀਚ ਰਾਓ ਰੰਕ ਸਰਬ ਮਿਟ ਜਾਣਾ। ਕਿਸੇ ਦੀ ਰਹਿਣ ਨਾ ਦੇਵੇ ਕੋਇ ਨਾਲਸ਼, ਚਰਨਾਂ ਹੇਠ ਦਬਾਏ ਰਾਜਾ ਰਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਧਾ ਸੂਰਬੀਰ ਬਲੀ ਬਲਵਾਨਾ।