Granth 10 Likhat 201: 22 Bhadron 2018 Bikarmi Gurdyal Singh de Greh Pind Nava Ramu Wala Jila Ferozepur

੨੨ ਭਾਦਰੋਂ ੨੦੧੮ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਨਵਾਂ ਰਾਮੂ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸੋ ਪੁਰਖ ਨਿਰੰਜਣ ਸਚ ਸੁਲਤਾਨ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਦੀਨ ਦਿਆਲ ਖੇਲ ਖਿਲਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਧਾਰੀ ਭੇਵ ਨਾ ਆਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤ ਉਜਾਲਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੇਲ ਮਹਾਨ, ਨਿਰਵੈਰ ਪੁਰਖ ਆਪ ਕਰਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਸਚ ਦਵਾਰੇ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਗੁਣ ਨਿਧਾਨ, ਭੇਵ ਅਭੇਵ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸੰਗ ਆਪ ਨਿਭਾਇੰਦਾ। ਸਾਚਾ ਸੰਗ ਹਰਿ ਨਿਰੰਕਾਰ, ਆਪਣਾ ਆਪ ਨਿਭਾਈਆ। ਆਪ ਆਪਣਾ ਕਰ ਪਿਆਰ, ਆਪ ਆਪਾ ਲਏ ਪਰਗਟਾਈਆ। ਆਪੇ ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਆਪੇ ਇਛਿਆ ਆਪੇ ਭਿਛਿਆ ਆਪੇ ਬਣ ਵਰਤਾਰ, ਆਪੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਹਰਿ ਕਰਤਾਰਾ, ਆਦਿ ਪੁਰਖ ਅਜੂਨੀ ਰਹਿਤ ਹੋ ਉਜਿਆਰਾ, ਨਿਰਗੁਣ ਨਿਰਵੈਰ ਡਗਮਗਾਇੰਦਾ। ਆਪ ਆਪਣਾ ਕਰ ਪਸਾਰਾ, ਹਰਿ ਆਪੇ ਵੇਖ ਵਖਾਇੰਦਾ। ਆਪੇ ਦੀਪ ਆਪ ਉਜਿਆਰਾ, ਜੋਤੀ ਜਾਤਾ ਆਪ ਹੋ ਜਾਇੰਦਾ। ਆਪੇ ਕਰੇ ਸਾਚੀ ਕਾਰਾ, ਕਰਤਾ ਪੁਰਖ ਸਾਚੀ ਕਾਰ ਕਰਾਇੰਦਾ। ਆਪੇ ਸੇਵਕ ਸੇਵਾਦਾਰਾ, ਸਾਚੀ ਸੇਵਾ ਆਪਣੇ ਹੱਥ ਰਖਾਇੰਦਾ। ਆਪ ਬਣਾਏ ਸਚ ਮੁਨਾਰਾ, ਸਚਖੰਡ ਦਵਾਰਾ ਆਪ ਬਣਾਇੰਦਾ। ਆਪੇ ਵਸੇ ਵਸਣਹਾਰਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਉਪਾਇੰਦਾ। ਆਪਣਾ ਮੰਦਰ ਆਪ ਉਪਾ, ਆਪੇ ਵੇਖ ਵਖਾਈਆ। ਆਪਣਾ ਦੀਪਕ ਆਪ ਜਗਾ, ਆਪ ਕਰੇ ਰੁਸ਼ਨਾਈਆ। ਆਪੇ ਬਹੇ ਆਸਣ ਲਾ, ਸਚ ਸਿੰਘਾਸਣ ਆਪ ਸੁਹਾਈਆ। ਆਪਣਾ ਮਤਾ ਆਪ ਪਕਾ, ਆਪੇ ਕਰੇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸੋਭਾ ਪਾਈਆ। ਸਚਖੰਡ ਦਵਾਰਾ ਘਾੜਣ ਘੜਿਆ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਨਿਰਗੁਣ ਅੰਦਰ ਨਿਰਗੁਣ ਵੜਿਆ, ਦਿਸ ਕਿਸੇ ਨਾ ਆਇੰਦਾ। ਆਪਣੀ ਕਰਨੀ ਆਪੇ ਕਰਿਆ, ਕਰਤਾ ਪੁਰਖ ਆਪ ਹੋ ਜਾਇੰਦਾ, ਸ਼ਾਹੋ ਭੂਪ ਆਪੇ ਬਣਿਆ, ਰਾਜ ਰਾਜਾਨ ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਆਪਣਾ ਹੁਕਮ ਆਪੇ ਕਰਿਆ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਖੋਲ੍ਹ, ਆਪੇ ਵੇਖ ਵਖਾਈਆ। ਆਪੇ ਵਸੇ ਆਪਣੇ ਕੋਲ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਨਿਰਗੁਣ ਮੌਲ, ਆਪਣੀ ਧਾਰ ਚਲਾਈਆ। ਨਿਰਗੁਣ ਅੰਦਰ ਨਿਰਗੁਣ ਧਾਰ, ਨਿਰਵੈਰ ਪੁਰਖ ਆਪ ਚਲਾਇੰਦਾ। ਅਜੂਨੀ ਰਹਿਤ ਹੋ ਉਜਿਆਰ, ਅਨਭਵ ਪਰਕਾਸ਼ ਕਰਾਇੰਦਾ। ਆਪ ਆਪਣਾ ਕਰ ਪਸਾਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਆਪੇ ਪੁਰਖ ਆਪੇ ਨਾਰ, ਆਪਣੀ ਸੇਜ ਆਪ ਹੰਢਾਇੰਦਾ। ਆਪੇ ਜਨਣੀ ਜਨ ਬਣ ਨਿਰੰਕਾਰ, ਆਪਣੀ ਗੋਦ ਸੁਹਾਇੰਦਾ । ਆਪੇ ਸੁਤ ਦੁਲਾਰਾ ਕਰ ਪਿਆਰ, ਸ਼ਬਦੀ ਸ਼ਬਦ ਉਪਾਇੰਦਾ। ਆਪੇ ਗਗਨ ਮੰਡਲ ਬੰਨ੍ਹੇ ਸਾਚੀ ਧਾਰ, ਜਲ ਥਲ ਮਹੀਅਲ ਆਪ ਸੁਹਾਇੰਦਾ। ਆਪੇ ਧਰਤ ਧਵਲ ਦਏ ਸਹਾਰ, ਆਪਣੀ ਬਣਤ ਆਪ ਬਣਾਇੰਦਾ। ਆਪੇ ਪੰਜ ਤੱਤ ਜਾਣੇ ਆਪ ਅਖਾੜ, ਪੰਚਮ ਰੰਗ ਆਪ ਰੰਗਾਇੰਦਾ। ਕਰੇ ਖੇਲ ਅਗੰਮ ਅਪਾਰ, ਬੇਅੰਤ ਆਪਣਾ ਨਾਉਂ ਧਰਾਇੰਦਾ। ਸਚਖੰਡ ਸਾਚੇ ਹੋ ਤਿਆਰ, ਥਿਰ ਘਰ ਖੋਲ੍ਹੇ ਆਪ ਕਿਵਾੜ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਰੂਪ ਅਨੂਪ ਆਪਣਾ ਆਪ ਪਰਗਟਾਇੰਦਾ। ਨਿਰਗੁਣ ਨੂਰ ਆਪ ਪਰਗਟਾ, ਆਪਣੀ ਖੇਲ ਖਿਲਾਇੰਦਾ। ਆਪੇ ਹੋਏ ਬੇਪਰਵਾਹ, ਭੇਵ ਕੋਇ ਨਾ ਪਾਇੰਦਾ। ਆਪੇ ਬਣ ਸਚ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਆਪ ਉਪਾ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਆਪ ਬਣ ਸੱਚਾ ਸ਼ਹਿਨਸ਼ਾਹ, ਸੀਸ ਤਾਜ ਆਪ ਟਿਕਾਇੰਦਾ। ਆਪੇ ਹੁਕਮੀ ਹੁਕਮ ਦਏ ਵਖਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਆਪੇ ਸੁਤ ਦੁਲਾਰਾ ਸੇਵਾ ਲਾ, ਸ਼ਬਦੀ ਸ਼ਬਦ ਹੁਕਮ ਸੁਣਾਇੰਦਾ। ਨਿਰਗੁਣ ਸਰਗੁਣ ਖੇਲ ਖਿਲਾ, ਲੱਖ ਚੁਰਾਸੀ ਘਾੜਣ ਆਪ ਘੜਾਇੰਦਾ। ਸ਼ਬਦ ਅਗੰਮੀ ਆਪੇ ਗਾ, ਭੇਵ ਅਭੇਦ ਖੁਲ੍ਹਾਇੰਦਾ। ਚਾਰੇ ਵੇਦਾਂ ਭੇਵ ਚੁਕਾ, ਆਪਣਾ ਰੰਗ ਰੰਗਾਇੰਦਾ। ਸਾਚੀ ਧਾਰ ਏਕੰਕਾਰ, ਨਿਰਗੁਣ ਸਰਗੁਣ ਆਪ ਚਲਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਕਰ ਤਿਆਰ, ਸੂਰਜ ਚੰਨ ਆਪ ਚਮਕਾਈਆ । ਮੰਡਲ ਮੰਡਪ ਹੋ ਉਜਿਆਰ, ਨੂਰੋ ਨੂਰ ਡਗਮਗਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਆਪ ਭਰਾਈਆ। ਨਿਰਗੁਣ ਸਰਗੁਣ ਕਰ ਪਿਆਰ, ਨਿਰਗੁਣ ਨਿਰਗੁਣ ਆਪਣੀ ਵੰਡ ਆਪ ਵੰਡਾਈਆ। ਨੌਂ ਦਵਾਰੇ ਖੋਲ੍ਹ ਕਿਵਾੜ, ਜਗਤ ਤ੍ਰਿਸਨਾ ਆਸਾ ਹਉਮੇ ਹੰਗਤਾ ਨਾਲ ਮਿਲਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣਾ ਖੇਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦਾਤਾ ਆਪਣੇ ਰੰਗ ਰਾਤਾ, ਰੰਗ ਰੰਗੀਲਾ ਸਾਚਾ ਮਾਹੀ ਭੇਵ ਅਭੇਦ ਛੁਪਾਈਆ। ਸਾਚੀ ਧਾਰਾ ਪੁਰਖ ਅਗੰਮ, ਆਪਣੀ ਆਪ ਚਲਾਈਆ। ਨਾ ਮਰੇ ਨਾ ਪਏ ਜੰਮ, ਜੰਮਣ ਮਰਨ ਵਿਚ ਨਾ ਆਈਆ। ਆਪੇ ਵੰਡੇ ਆਪਣੀ ਵੰਡ, ਵੰਡਣਹਾਰਾ ਆਪ ਹੋ ਜਾਈਆ। ਹਰ ਘਟ ਅੰਦਰ ਸੁੱਤਾ ਦੇ ਕਰ ਕੰਡ, ਸਾਚੀ ਸੇਜਾ ਆਸਣ ਲਾਈਆ। ਆਪੇ ਹੋਏ ਆਤਮ ਅਨੰਦ, ਪਰਮਾਨੰਦ ਆਪ ਹੋ ਜਾਈਆ। ਆਪੇ ਹੋਏ ਭਰਮਾਂ ਕੰਧ, ਆਪੇ ਕਰੇ ਖੰਡ ਖੰਡ, ਆਪੇ ਆਪਣਾ ਬੰਧਨ ਪਾਈਆ। ਆਪੇ ਲੇਖਾ ਜਾਣੇ ਰਵ ਸਸ ਸੂਰਜ ਚੰਦ, ਕੋਟਨ ਕੋਟ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਵੇਸ ਆਪ ਵਟਾਈਆ। ਸ਼ਬਦੀ ਸ਼ਬਦ ਖੇਲ ਖਿਲਾਇਆ, ਪਾਰਬ੍ਰਹਮ ਕਰਤਾਰ। ਆਦਿ ਪੁਰਖ ਕਿਸੇ ਭੇਵ ਨਾ ਆਇਆ, ਨਾ ਕੋਈ ਪਾਏ ਸਾਰ। ਆਪਣੀ ਵੰਡਣ ਆਪ ਕਰਾਇਆ, ਆਪੇ ਹੋਏ ਵੰਡਣਹਾਰ। ਵਿਸ਼ਨੂੰ ਵੰਸੀ ਇਕ ਬਣਾਇਆ, ਏਕਾ ਹੁਕਮ ਧੁਰ ਫ਼ਰਮਾਨ। ਬ੍ਰਹਮਾ ਬ੍ਰਹਮ ਦਏ ਪਰਗਟਾਇਆ, ਆਤਮ ਬ੍ਰਹਮ ਸਰਬ ਪਹਿਚਾਨ। ਸ਼ੰਕਰ ਤ੍ਰਿਸੂਲ ਹੱਥ ਫੜਾਇਆ, ਮੇਟੇ ਸਰਬ ਨਿਸ਼ਾਨ। ਆਦਿ ਅੰਤ ਆਪਣੇ ਹੱਥ ਰਖਾਇਆ, ਆਪੇ ਵਸੇ ਸਚਖੰਡ ਸੱਚੇ ਮਕਾਨ। ਬੰਕ ਦਵਾਰੀ ਸੋਭਾ ਪਾਇਆ, ਸ਼ਾਹੋ ਭੂਪ ਰਾਜ ਰਾਜਾਨ। ਆਪਣੀ ਇਛਿਆ ਦਏ ਸਮਝਾਇਆ, ਲੱਖ ਚੁਰਾਸੀ ਖੋਲ੍ਹ ਦੁਕਾਨ। ਲੋਕਮਾਤ ਨੌਂ ਖੰਡ ਪ੍ਰਿਥਮੀ ਇਕ ਸੰਦੇਸਾ ਦਏ ਸੁਣਾਇਆ, ਹਰਿ ਕਾ ਨਾਉਂ ਵਡ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਪਰਧਾਨ। ਸ਼ਬਦੀ ਸ਼ਬਦ ਵਡ ਪਰਧਾਨ, ਪੁਰਖ ਅਬਿਨਾਸ਼ੀ ਇਕ ਬਣਾਇੰਦਾ। ਦੋ ਜਹਾਨ ਝੁਲਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ। ਲੱਖ ਚੁਰਾਸੀ ਦੇਵੇ ਬ੍ਰਹਮ ਗਿਆਨ, ਆਤਮ ਵਿਦਿਆ ਆਪ ਪੜ੍ਹਾਇੰਦਾ। ਘਰ ਵਿਚ ਘਰ ਖੋਲ੍ਹ ਦੁਕਾਨ, ਘਰ ਘਰ ਵਸਤ ਅਮੋਲਕ ਆਪ ਵਰਤਾਇੰਦਾ। ਘਰ ਰਾਗ ਘਰ ਤਰਾਨ, ਘਰ ਗੀਤ ਗੋਬਿੰਦ ਅਲਾਇੰਦਾ। ਘਰ ਮਰਦ ਘਰ ਮਰਦਾਨ, ਘਰ ਰਾਜ ਘਰ ਰਾਜਾਨ, ਘਰ ਰਈਅਤ ਵੇਖ ਵਖਾਇੰਦਾ। ਸਾਚੀ ਕਾਰ ਕਰਤਾ ਪੁਰਖ, ਆਪਣੀ ਆਪ ਕਰਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਦੁੱਖ ਨਾ ਕੋਇ ਰਖਾਈਆ। ਨਾ ਕੋਈ ਤ੍ਰਿਸਨਾ ਨਾ ਕੋਈ ਭੁੱਖ, ਆਲਸ ਨਿੰਦਰਾ ਨਾ ਕੋਇ ਰਖਾਈਆ। ਨਾ ਕੋਈ ਤਨ ਨਾ ਕੋਈ ਮੁੱਖ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਾ ਕੋਈ ਮਾਤਾ ਨਾ ਕੋਈ ਕੁੱਖ, ਨਾ ਕੋਈ ਬਾਲ ਗੋਦ ਬਹਾਈਆ। ਨਾ ਕੋਈ ਪਿਤਾ ਨਾ ਕੋਈ ਪੁੱਤ, ਨਾ ਕੋਈ ਧੰਨ ਜਣੇਂਦੀ ਮਾਈਆ। ਨਾ ਕੋਈ ਕਿਲਾ ਨਾ ਕੋਈ ਕੋਟ, ਨਾ ਕੋਈ ਮੰਦਰ ਰਿਹਾ ਸੁਹਾਈਆ। ਆਦਿ ਪੁਰਖ ਨਿਰਮਲ ਜੋਤ, ਜੋਤੀ ਜੋਤ ਡਗਮਗਾਈਆ। ਆਪੇ ਜਾਣੇ ਆਪਣਾ ਓਤ ਪੋਤ, ਸ਼ਬਦੀ ਸ਼ਬਦ ਸੁਤ ਉਠਾਈਆ। ਆਪੇ ਲਾਏ ਸਾਚੀ ਚੋਟ, ਧੁਰ ਫ਼ਰਮਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਹਰਿ ਹਰਿ ਭੇਵ ਖੁਲਾਇੰਦਾ, ਪੁਰਖ ਅਗੰਮ ਅਗੰਮੜੀ ਕਾਰ। ਸੁਤ ਸ਼ਬਦ ਆਪ ਸਮਝਾਇੰਦਾ, ਆਦਿ ਪੁਰਖ ਹੋ ਤਿਆਰ। ਰੂਪ ਰੰਗ ਨਾ ਕੋਇ ਵਖਾਇੰਦਾ, ਨਿਰਗੁਣ ਜੋਤ ਜੋਤ ਉਜਿਆਰ। ਸਾਚੇ ਮੰਦਰ ਸੋਭਾ ਪਾਇੰਦਾ, ਸਾਚਾ ਬੰਕ ਕਰ ਤਿਆਰ। ਤੇਰਾ ਸਗਲਾ ਸੰਗ ਨਿਭਾਇੰਦਾ, ਵੇਸ ਕਰ ਏਕੰਕਾਰ। ਨੂਰ ਨੁਰਾਨਾ ਡਗਮਗਾਇੰਦਾ, ਜੋਤੀ ਜਾਤਾ ਹੋ ਉਜਿਆਰ। ਸ੍ਰੀ ਭਗਵਾਨ ਨਿਸ਼ਾਨ ਝੁਲਾਇੰਦਾ, ਦੋ ਜਹਾਨਾਂ ਕਰ ਤਿਆਰ। ਪਾਰਬ੍ਰਹਮ ਤੇਰਾ ਸੰਗ ਨਿਭਾਇੰਦਾ, ਰੂਪ ਅਨੂਪ ਧਰੇ ਅਪਾਰ। ਤੇਰਾ ਸਿੰਘਾਸਣ ਆਪ ਸੁਹਾਇੰਦਾ, ਕਰ ਕਿਰਪਾ ਹਰਿ ਨਿਰੰਕਾਰ। ਪੁਰਖ ਅਬਿਨਾਸ਼ੀ ਵੇਖ ਵਖਾਇੰਦਾ, ਆਪੇ ਹੋਏ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤੇਰੀ ਵੰਡਣ ਵੰਡ ਵੰਡਾਇੰਦਾ। ਤੇਰੀ ਰਚਨਾ ਰਚ ਸੰਸਾਰ, ਲੱਖ ਚੁਰਾਸੀ ਖੇਲ ਖਿਲਾਵਣਾ। ਕਿਰਪਾ ਕਰ ਆਪ ਕਰਤਾਰ, ਸ਼ਬਦ ਸੁਤ ਸਮਝਾਵਣਾ। ਨਿਰਗੁਣ ਸਰਗੁਣ ਹੋ ਉਜਿਆਰ, ਤੇਰਾ ਰੰਗ ਵਖਾਵਣਾ। ਘਰ ਘਰ ਕਰਾਂ ਜੈਕਾਰ, ਅਨਹਦ ਨਾਦੀ ਨਾਦ ਵਜਾਵਣਾ। ਬ੍ਰਹਮ ਬ੍ਰਹਮ ਕਰ ਪਸਾਰ, ਪਾਰਬ੍ਰਹਮ ਵੰਡ ਵੰਡਾਵਣਾ। ਈਸ਼ ਈਸ਼ ਪਾਵੇ ਸਾਰ, ਜੀਵ ਜੀਵ ਦਏ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇਲ ਕਰੇ ਅਪਾਰ। ਅਪਰ ਅਪਾਰਾ ਖੇਲ ਖਿਲਾਉਣਾ, ਤੇਰੀ ਸੇਵਾ ਸਚ ਲਗਾ। ਲੱਖ ਚੁਰਾਸੀ ਘਾੜਨ ਘੜਤ ਘੜਾਉਣਾ, ਚਾਰੇ ਖਾਣੀ ਵੰਡ ਵੰਡਾ। ਉਤਭੁਜ ਸੇਤਜ ਜੇਰਜ ਅੰਡਜ ਬੰਧਨ ਪਾਉਣਾ, ਤ੍ਰੈਗੁਣ ਆਪਣਾ ਰੰਗ ਰੰਗਾ। ਤੇਰਾ ਨਾਉਂ ਨਾਉਂ ਪਰਗਟਾਉਣਾ, ਚਾਰੇ ਬਾਣੀ ਭੇਵ ਖੁਲ੍ਹਾ। ਪਰਾ ਪਸੰਤੀ ਮਧਮ ਬੈਖਰੀ ਤੇਰਾ ਨਾਉਂ ਗਾਉਣਾ, ਸਾਚੀ ਸੇਵ ਸੇਵ ਕਮਾ। ਚਾਰ ਜੁਗ ਤੇਰਾ ਖੇਲ ਖਿਲਾਉਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਧਰਾ। ਨੌਂ ਖੰਡ ਪ੍ਰਿਥਮੀ ਭਾਗ ਲਗਾਉਣਾ, ਸੱਤਾਂ ਦੀਪਾਂ ਕਰ ਰੁਸ਼ਨਾ। ਆਪਣਾ ਗੇੜਾ ਆਪ ਦੁਆਉਣਾ, ਜੁਗ ਜੁਗ ਗੇੜਾ ਦਏ ਭੁਆ। ਜੋ ਘੜਿਆ ਸੋ ਭੰਨ ਵਖਾਉਣਾ, ਥਿਰ ਕੋਈ ਰਹੇ ਨਾ। ਸ਼ਬਦੀ ਸ਼ਬਦ ਤੇਰਾ ਮਰਦੰਗ ਵਜਾਉਣਾ, ਆਦਿ ਜੁਗਾਦਿ ਦਏ ਸੁਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਿਤਾ ਵਰ, ਏਕਾ ਵਸਤ ਝੋਲੀ ਪਾ। ਸਾਚੀ ਵਸਤ ਸਾਚੀ ਦਾਤ, ਸੋ ਪੁਰਖ ਨਿਰੰਜਣ ਝੋਲੀ ਪਾਈਆ। ਜੁਗ ਜੁਗ ਤੇਰਾ ਖੇਲ ਤਮਾਸ਼, ਵੇਖ ਵਖਾਏ ਬੇਪਰਵਾਹੀਆ। ਜੁਗ ਜੁਗ ਵੇਖੇ ਤੇਰੀ ਰਾਸ, ਲੱਖ ਚੁਰਾਸੀ ਨਾਚ ਨਚਾਈਆ। ਜੁਗ ਜੁਗ ਤੇਰੀ ਪੂਰੀ ਕਰੇ ਆਸ, ਨਿਰਗੁਣ ਸਰਗੁਣ ਰੂਪ ਵਟਾਈਆ। ਨਿਰਗੁਣ ਤੇਰੀ ਬੁਝਾਏ ਪਿਆਸ, ਅੰਮ੍ਰਿਤ ਮੇਘ ਬਰਸਾਈਆ। ਜੁਗ ਜੁਗ ਕਰੇ ਬੰਦ ਖ਼ੁਲਾਸ, ਆਪਣਾ ਬੰਧਨ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਈਆ। ਭੇਵ ਅਭੇਦ ਸੁਣ ਸੰਦੇਸ਼ਾ, ਸ਼ਬਦੀ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਨਰ ਨਰੇਸ਼ਾ, ਬੇਅੰਤ ਤੇਰਾ ਭੇਵ ਨਾ ਆਇੰਦਾ। ਕਵਣ ਰੂਪ ਧਾਰੇਂ ਵੇਸਾ, ਲੋਕਮਾਤ ਖੇਲ ਖਿਲਾਇੰਦਾ। ਕਵਣ ਦਵਾਰਾ ਤੇਰਾ ਵੇਖਾਂ, ਜਿਤ ਦਵਾਰੇ ਸੋਭਾ ਪਾਇੰਦਾ। ਕਵਣ ਮੰਦਰ ਕਰੇਂ ਲੇਖਾ, ਜੁਗ ਜੁਗ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸ਼ਬਦੀ ਮੰਗ ਮੰਗਾਇੰਦਾ। ਸ਼ਬਦੀ ਮੰਗੇ ਏਕਾ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਕਵਣ ਦਵਾਰਾ ਆਏ ਲੰਘ, ਨਿਰਗੁਣ ਸਰਗੁਣ ਰੂਪ ਵਟਾਈਆ। ਕਵਣ ਨਾਦ ਵਜਾਏ ਮਰਦੰਗ, ਕਵਣ ਨਾਮ ਕਰੇ ਰੁਸ਼ਨਾਈਆ। ਕਵਣ ਫੜੇ ਚੰਡ ਪਰਚੰਡ, ਦੂਤਾਂ ਦੁਸ਼ਟਾਂ ਦਏ ਖਪਾਈਆ। ਕਵਣ ਰੂਪ ਖੇਲੇ ਖੇਲ ਵਿਚ ਬ੍ਰਹਿਮੰਡ, ਬ੍ਰਹਿਮਾਂਡ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲਕ ਢਹਿ ਪਿਆ ਸਰਨਾਈਆ। ਸੁਤ ਅੰਞਾਣਾ ਬਾਲੀ ਬੁਧ, ਪ੍ਰਭ ਅੱਗੇ ਨੇਤਰ ਨੈਣਾਂ ਨੀਰ ਵਹਾਇੰਦਾ। ਥਿਰ ਘਰ ਬਿਨ ਅਵਰ ਨਾ ਦੀਸੇ ਕੁਝ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਬਿਨ ਕਿਰਪਾ ਮੈਨੂੰ ਸਕੇ ਨਾ ਕੁਝ ਸੁਝ, ਮਿਹਰਵਾਨ ਮੇਰੇ ਸ਼ਹਿਨਸ਼ਾਹਿਆ। ਆਪਣਾ ਭੇਵ ਖੁਲ੍ਹਾਉਣਾ ਗੁਝ, ਏਕਾ ਮੰਗ ਮੰਗਾਇੰਦਾ। ਤੂੰ ਪਿਤਾ ਹਉਂ ਤੇਰਾ ਪੁੱਤ, ਪਿਤਾ ਪੂਤ ਏਕਾ ਰੰਗ ਸਮਾਇੰਦਾ। ਤੂੰ ਠਾਕਰ ਹਉਂ ਤੇਰਾ ਸੁੱਤ, ਤੇਰੀ ਓਟ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਘਰ ਸੋਭਾ ਪਾਇੰਦਾ। ਵਾਰ ਥਿਤ ਨਾ ਕੋਇ ਵੀਚਾਰ, ਹਰਿ ਸਾਚਾ ਸਚ ਜਣਾਈਆ। ਕਰਾਂ ਖੇਲ ਅਪਰ ਅਪਾਰ, ਆਪਣੀ ਕਲ ਆਪ ਵਰਤਾਈਆ। ਪਰਗਟ ਹੋਵਾਂ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਈਆ। ਏਕਾ ਨਾਮ ਬੋਲ ਜੈਕਾਰ, ਲੱਖ ਚੁਰਾਸੀ ਦਿਆਂ ਸੁਣਾਈਆ। ਦੁਸ਼ਟ ਹੰਕਾਰੀ ਆਪੇ ਮਾਰ, ਧਰਨੀ ਸੱਥਰ ਦਿਆਂ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣਾ ਲੇਖਾ ਆਪ ਜਣਾਈਆ। ਸਾਚਾ ਲੇਖਾ ਸ੍ਰੀ ਭਗਵਾਨ, ਆਪਣਾ ਆਪ ਸਮਝਾਈਆ । ਨੌਂ ਸੌ ਚੁਰਾਨਵਾਂ ਚੌਕੜੀ ਅੰਤ ਹੋ ਜਾਣ, ਅੰਤਮ ਅੰਤ ਭੇਵ ਖੁਲ੍ਹਾਈਆ। ਇਕ ਇਕ ਜੁਗ ਦੇਵੇ ਦਾਨ, ਚਾਰ ਚਾਰ ਜੁਗ ਵਡਿਆਈਆ। ਚਾਰ ਜੁਗ ਕਰ ਪਰਧਾਨ, ਚਾਰ ਚਾਰ ਵੰਡ ਵੰਡਾਈਆ। ਚਾਰ ਵੇਦ ਇਕ ਨਿਸ਼ਾਨ, ਚਾਰ ਖਾਣੀ ਦਏ ਵਰਤਾਈਆ। ਚਾਰ ਬਾਣੀ ਕਰ ਪਰਧਾਨ, ਜੀਵ ਜੰਤ ਦਏ ਸਮਝਾਈਆ। ਚਾਰ ਵਰਨ ਪਾਏ ਆਨ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਬੰਧਨ ਪਾਈਆ। ਚਾਰ ਯਾਰੀ ਦੇਵੇ ਦਾਨ, ਨੂਰ ਇਲਾਹੀ ਬੇਪਰਵਾਹੀਆ। ਆਪੇ ਜਾਣੇ ਸਚ ਕਲਾਮ, ਕਲਮਾ ਆਪ ਸੁਣਾਈਆ। ਆਪੇ ਦੇਵੇ ਸਚ ਪੈਗ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਲੇਖਾ ਦਏ ਮੁਕਾਈਆ। ਨਵ ਨੌਂ ਚਾਰ ਲੇਖ ਮੁਕਾਉਣਾ, ਹਰਿ ਸਾਚਾ ਸਚ ਜਣਾਇੰਦਾ। ਜੁਗ ਚੌਕੜੀ ਰਹਿਣ ਨਾ ਪਾਉਣਾ, ਅੰਤਮ ਡੇਰਾ ਢਾਹਿੰਦਾ। ਜੁਗ ਚੌਕੜੀ ਗੁਰ ਅਵਤਾਰ ਸੇਵ ਲਗਾਉਣਾ, ਸਾਚਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਕਲਜੁਗ ਅੰਤਮ ਆਪਣਾ ਭੇਵ ਜਣਾਇੰਦਾ। ਕਲਜੁਗ ਆਏ ਅੰਤਮ ਵਾਰ, ਨਵ ਨੌਂ ਚਾਰ ਰਹਿਣ ਨਾ ਪਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਲਖਣਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਲਏ ਮਿਲਾਈਆ। ਏਕੰਕਾਰਾ ਕਰ ਵੀਚਾਰ, ਆਦਿ ਨਿਰੰਜਣ ਦਏ ਸਲਾਹੀਆ। ਸ੍ਰੀ ਭਗਵਾਨ ਖੋਲ੍ਹ ਕਿਵਾੜ, ਅਬਿਨਾਸ਼ੀ ਕਰਤਾ ਲਏ ਉਠਾਈਆ। ਪਾਰਬ੍ਰਹਮ ਹੋ ਤਿਆਰ, ਸਚਖੰਡ ਦਵਾਰਾ ਆਪਣਾ ਵੇਖ ਵੇਖਾਈਆ। ਥਿਰ ਘਰ ਆਪੇ ਪਾਵੇ ਸਾਰ, ਸੁਤ ਦੁਲਾਰੇ ਵੇਖ ਵਖਾਈਆ। ਆਪਣਾ ਪੱਲੂ ਫੜਾਏ ਏਕਾ ਵਾਰ, ਛੁੱਟ ਕਦੇ ਨਾ ਜਾਈਆ। ਨਿਰਗੁਣ ਨਿਰਗੁਣ ਹੋ ਉਜਿਆਰ, ਆਪਣੀ ਸੇਵਾ ਆਪੇ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਲੋਆਂ ਪੁਰੀਆਂ ਹੁਕਮ ਸੁਣਾਈਆ। ਇਕ ਲਗਾਏ ਸਚ ਦਰਬਾਰ, ਸਚ ਸਿੰਘਾਸਣ ਆਸਣ ਲਾਈਆ। ਦਰ ਸੱਦੇ ਤੇਈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਗਏ ਸੇਵ ਕਮਾਈਆ। ਭਗਤ ਭਗਵੰਤ ਕਰ ਪਿਆਰ, ਏਕਾ ਵਾਰ ਦਰ ਬੁਲਾਈਆ। ਪੁਰਖ ਅਬਿਨਾਸ਼ੀ ਸਚ ਸੁਨੇਹੁੜਾ ਦੇਵੇ ਸਾਚੀ ਵਾਰ, ਗੁਰ ਗੁਰ ਦਸ ਆਪਣਾ ਸੰਗ ਵਖਾਈਆ। ਈਸਾ ਮੂਸਾ ਆਲਸ ਨਿੰਦਰਾ ਦਏ ਉਤਾਰ, ਕਾਲੀ ਕਫ਼ਨੀ ਤਨ ਵਖਾਈਆ। ਏਕਾ ਅਲਫ਼ੀ ਕਰ ਸ਼ਿੰਗਾਰ, ਏਕਾ ਹੁਕਮ ਵਰਤਾਈਆ। ਚੌਦਾਂ ਤਬਕ ਕਰ ਹੁਸ਼ਿਆਰ, ਇਕ ਮੁਹੰਮਦ ਲਏ ਮਨਾਈਆ। ਪਿਛੇ ਰੋਵਣ ਚਾਰ ਯਾਰ, ਨੇਤਰ ਨੈਣਾਂ ਨੀਰ ਵਹਾਈਆ। ਅੱਲਾ ਰਾਣੀ ਕਰੇ ਪੁਕਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਕਵਣ ਵੇਲਾ ਮਿਲੇ ਪਰਵਰਦਿਗਾਰ, ਮੁਕਾਮੇ ਹੱਕ ਵਸੇ ਸੱਚਾ ਮਾਹੀਆ। ਹੱਥੀਂ ਮਹਿੰਦੀ ਲਾਈ ਲਾਲ, ਸਾਚਾ ਸਗਨ ਰਹੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਅੰਤ ਆਪ ਸਮਝਾਈਆ । ਸ਼ਬਦ ਸੁਤ ਸੁਣ ਕੰਨ ਲਾ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤਮ ਜਾਵੇ ਆ, ਆਪਣਾ ਪੰਧ ਮੁਕਾਇੰਦਾ। ਗੁਰ ਪੀਰ ਅਵਤਾਰ ਸਾਧ ਸੰਤ ਆਪਣੇ ਦਰ ਬਹਾ, ਚਾਰ ਜੁਗ ਦਾ ਲੇਖਾ ਪੁੱਛ ਪੁਛਾਇੰਦਾ। ਇਕ ਦੂਜੇ ਦਾ ਕੋਈ ਨਾ ਬਣੇ ਗਵਾਹ, ਕੋਈ ਕਹੇ ਰਾਮ ਨਾਮ ਗਿਆ ਪੜ੍ਹਾ, ਕੋਈ ਕਹੇ ਕਾਹਨਾ ਕ੍ਰਿਸ਼ਨਾ ਡੰਕ ਵਜਾਇੰਦਾ। ਕੋਈ ਕਹੇ ਕਲਮਾ ਅਮਾਮ ਵੰਡ ਵੰਡਾ, ਕੋਈ ਐਨਲਹੱਕ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਦਰ ਘਰ ਸਾਚੇ ਆਪ ਲਗਾਇੰਦਾ। ਸ਼ਬਦ ਸੁਤ ਤੇਰਾ ਮੇਲ ਮਿਲਾਉਣਾ, ਕਲਜੁਗ ਅੰਤਮ ਵਾਰ। ਚਾਰ ਜੁਗ ਦਾ ਲਹਿਣਾ ਤੇਰੀ ਝੋਲੀ ਪਾਉਣਾ, ਕ਼ੁਦਰਤ ਕ਼ਾਦਰ ਖੇਲ ਨਿਆਰ। ਜੂਠਾ ਝੂਠਾ ਡੇਰਾ ਢਾਹੁਣਾ, ਹਉਮੇ ਹੰਗਤਾ ਤੋੜ ਗੜ੍ਹ ਹੰਕਾਰ। ਮਾਇਆ ਮਮਤਾ ਮੋਹ ਚੁਕਾਉਣਾ, ਜਗਤ ਤ੍ਰਿਸ਼ਨਾ ਕਰ ਖੁਆਰ। ਭੁੱਖਾ ਨੰਗਤਾ ਗਲ ਲਗਾਉਣਾ, ਜਿਉਂ ਨਾਨਕ ਅੰਗਦ ਕਰੇ ਅੰਗੀਕਾਰ। ਸਾਚੇ ਮਾਰਗ ਆਪੇ ਲਾਉਣਾ, ਸਮਰਥ ਪੁਰਖ ਦੀਨ ਦਿਆਲ। ਸ਼ਬਦ ਅਕਥ ਇਕ ਸੁਣਾਉਣਾ, ਨਿਰਗੁਣ ਸਰਗੁਣ ਬਣ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਤੇਰੀ ਕਰੇ ਪ੍ਰਿਤਪਾਲ, ਤੇਰੀ ਪ੍ਰਿਤਪਾਲ ਕਰੇ ਅੰਤ ਕਾਲ, ਕਲਕਾਤੀ ਮੇਟ ਮਿਟਾਈਆ। ਇਕ ਬਣਾਏ ਸੱਚੀ ਧਰਮਸਾਲ, ਸਚਖੰਡ ਦੁਆਰਾ ਸੋਭਾ ਪਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਚਮ ਨਾਤਾ ਦਏ ਤੁੜਾਈਆ। ਏਕਾ ਦੇਵੇ ਨਾਮ ਧਨ ਮਾਲ, ਸਾਚੀ ਵਸਤ ਆਪ ਵਰਤਾਈਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਈਆ। ਆਪੇ ਸੁਣੇ ਮੁਰੀਦਾਂ ਹਾਲ, ਹਾਲ ਮੁਰੀਦਾਂ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਮੇਲਾ ਲਏ ਮਿਲਾਈਆ। ਨਿਹਕਲੰਕ ਕਲ ਅੰਤਮ ਵਾਰ, ਰੂਪ ਅਨੂਪ ਵਟਾਇੰਦਾ। ਆਪ ਪਰਗਟਿਆ ਆਪਣੀ ਧਾਰ, ਧਾਰ ਵਿਚੋਂ ਪ੍ਰਗਟਾਇੰਦਾ। ਆਪੇ ਸ਼ਬਦ ਸ਼ਬਦ ਜੈਕਾਰ, ਸ਼ਬਦੀ ਸ਼ਬਦ ਨਾਦ ਵਜਾਇੰਦਾ। ਆਪੇ ਲੱਖ ਚੁਰਾਸੀ ਮਾਰੇ ਮਾਰ, ਮਾਰਨਹਾਰਾ ਆਪ ਹੋ ਜਾਇੰਦਾ। ਆਪੇ ਭਗਤ ਭਗਵੰਤ ਲਏ ਉਠਾਲ, ਆਤਮ ਬ੍ਰਹਮ ਗਿਆਨ ਦ੍ਰਿੜਾਇੰਦਾ। ਆਪੇ ਸੰਤਨ ਦੇਵੇ ਸੱਚਾ ਧਨ ਮਾਲ, ਨਾਮ ਖ਼ਜ਼ਾਨਾ ਆਪ ਲੁਟਾਇੰਦਾ। ਆਪੇ ਗੁਰਮੁਖਾਂ ਚਲੇ ਨਾਲ ਨਾਲ, ਕਾਇਆ ਮੰਦਰ ਅੰਦਰ ਆਪਣਾ ਪੰਧ ਮੁਕਾਇੰਦਾ। ਆਪੇ ਗੁਰਸਿਖਾਂ ਦੱਸੇ ਰਾਹ ਸੁਖਾਲ, ਸੋਹੰ ਮੰਤਰ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਰੂਪ ਰੰਗ ਨਾ ਕੋਇ ਰੇਖਾ, ਨਿਰਗੁਣ ਆਪਣਾ ਵੇਸ ਵਟਾਈਆ। ਪੁਰਖ ਅਬਿਨਾਸ਼ੀ ਧਰ ਧਰ ਵੇਸਾ, ਵੇਖੇ ਸਰਬ ਲੋਕਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਾ, ਨਾ ਕੋਈ ਮੂੰਡ ਮੁੰਡਾਈਆ। ਲਹਿਣਾ ਦੇਣਾ ਚੁਕਾਏ ਦਸ ਦਸਮੇਸ਼ਾ, ਕੀਤਾ ਕੌਲ ਭੁਲ ਨਾ ਜਾਈਆ। ਮਾਣ ਗਵਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਅੰਤਮ ਜੋਤੀ ਜੋਤ ਮਿਲਾਈਆ। ਆਪਣਾ ਲਿਖੇ ਫੇਰ ਲੇਖਾ, ਲਿਖਣਹਾਰ ਆਪ ਹੋ ਆਈਆ। ਭਾਗ ਲਗਾਏ ਮਾਝੇ ਦੇਸਾ, ਸੰਬਲ ਨਗਰ ਡੇਰਾ ਲਾਈਆ। ਜੁਗ ਜੁਗ ਕਰੇ ਆਪਣਾ ਪੇਸ਼ਾ, ਸੇਵਕ ਬਣੇ ਸਾਚਾ ਮਾਹੀਆ। ਜੀਵ ਜੰਤ ਸਾਧ ਸੰਤ ਸ੍ਰੀ ਭਗਵੰਤ ਦੇਵੇ ਇਕ ਸੰਦੇਸ਼ਾ, ਏਕਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣਾ ਡੰਕਾ ਆਪ ਵਜਾਈਆ। ਨਿਹਕਲੰਕਾ ਵੱਜੇ ਡੰਕਾ, ਸੋ ਪੁਰਖ ਨਿਰੰਜਣ ਆਪ ਵਜਾਇਆ। ਆਪ ਉਠਾਏ ਰਾਓ ਰੰਕਾ, ਸ਼ਾਹ ਸੁਲਤਾਨਾ ਆਪ ਹਿਲਾਇਆ। ਆਪੇ ਜਾਣੇ ਕਲਜੁਗ ਅੰਤਾ, ਸ੍ਰੀ ਭਗਵੰਤਾ ਵੇਖ ਵਖਾਇਆ। ਲੱਖ ਚੁਰਾਸੀ ਤੁੱਟੇ ਨਾਤਾ ਨਾਰੀ ਕੰਤਾ, ਜਗਤ ਰੰਡੇਪਾ ਰਿਹਾ ਕਰਾਇਆ। ਰਾਏ ਧਰਮ ਫੜੇ ਵਡ ਮਹੰਤਾ, ਜੋ ਬੈਠੇ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਧਾਰ, ਕਰੇ ਖੇਲ ਆਪ ਨਿਰੰਕਾਰ, ਵੀਹ ਸੌ ਅਠਾਰਾਂ ਬਿਕ੍ਰਮੀ ਹੋ ਉਜਿਆਰ, ਏਕਾ ਏਕ ਜਣਾਇਆ। ਏਕਾ ਏਕ ਇਕ ਇਕੱਲਾ, ਅਕਲ ਕਲਾ ਅਖਵਾਈਆ। ਕਲਜੁਗ ਮੱਲਿਆ ਸਚ ਮਹੱਲਾ, ਸੰਬਲ ਡੇਰਾ ਲਾਈਆ। ਗੁਰਮੁਖ ਵਿਰਲੇ ਫੜਾਇਆ ਆਪਣਾ ਪੱਲਾ, ਪੂਰਬ ਜਨਮਾਂ ਲਹਿਣਾ ਰਿਹਾ ਚੁਕਾਈਆ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਤ੍ਰੈਗੁਣ ਮਾਇਆ ਪਰਦਾ ਪਾਈਆ। ਅੰਤਮ ਬੋਲੇ ਏਕਾ ਹੱਲਾ, ਆਪਣਾ ਹੁਕਮ ਵਰਤਾਈਆ। ਆਪੇ ਫੁਲਿਆ ਆਪੇ ਫਲਾ, ਆਪੇ ਜੜ੍ਹ ਦਏ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸੱਚਾ ਮਾਹੀਆ। ਸਾਚੇ ਮਾਹੀ ਖੇਲ ਖਿਲਾਉਣਾ, ਲੇਖਕ ਲਿਖਤ ਕਰ ਤਿਆਰ। ਸਾਚਾ ਹੁਕਮ ਇਕ ਸੁਣਾਉਣਾ, ਕਿਰਪਾ ਕਰ ਪਰਵਰਦਿਗਾਰ। ਇਜ਼ਰਾਈਲ ਜਬਰਾਈਲ ਮੇਕਾਈਲ ਅਸਰਾਫ਼ੀਲ ਨਾਲ ਰਲਾਉਣਾ, ਭੁਲ ਨਾ ਜਾਏ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗਾ ਜੁਗੰਤਰ ਲੈ ਅਵਤਾਰ। ਜੁਗ ਅੰਤਰ ਹਰਿ ਅਵਤਾਰਾ, ਏਕੰਕਾਰਾ ਰੂਪ ਵਟਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਹੋ ਉਜਿਆਰਾ, ਅਜੂਨੀ ਰਹਿਤ ਖੇਲ ਖਿਲਾਇੰਦਾ। ਸਾਕਤ ਨਿੰਦਕ ਦੁਸ਼ਟ ਵੇਖੇ ਦੁਰਾਚਾਰਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪਾਵੇ ਸਾਰਾ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਵੇਖਣਹਾਰਾ ਜਗਤ ਵਿਭਚਾਰਾ, ਡੂੰਘੀ ਕੰਦਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਦਏ ਸਹਾਰਾ, ਜਿਸ ਸਿਰ ਆਪਣਾ ਹੱਥ ਰਖਾਇੰਦਾ। ਜਿਸ ਸਿਰ ਰੱਖੇ ਹਰਿ ਜੂ ਹੱਥ, ਜਨਮ ਮਰਨ ਵਿਚ ਨਾ ਆਈਆ। ਸ਼ਬਦ ਜਣਾਏ ਇਕ ਅਕਥ, ਲਿਖਣ ਪੜ੍ਹਨ ਵਿਚ ਨਾ ਆਈਆ। ਆਤਮ ਜਾਮ ਪਿਆਏ ਰਸ, ਅੰਧ ਅੰਧੇਰ ਦਏ ਗਵਾਈਆ। ਪੰਚ ਵਿਕਾਰਾ ਪਾਏ ਨੱਥ, ਸ਼ਬਦੀ ਡੋਰ ਬੰਧਾਈਆ। ਨਾਮ ਨਿਧਾਨ ਵਜਾਏ ਨਦ, ਅਨਹਦ ਰਾਗ ਸੁਣਾਈਆ। ਨੌਂ ਦਵਾਰੇ ਪਾਰ ਹੱਦ, ਸੁਖਮਨ ਟੇਢੀ ਬੰਕ ਹੋਏ ਸਹਾਈਆ। ਜਗਤ ਵਿਕਾਰਾ ਦੇਵੇ ਕੱਢ, ਮਮਤਾ ਮਾਣ ਮੋਹ ਚੁਕਾਈਆ। ਨਿਰਗੁਣ ਜੋਤ ਕਰ ਪਰਕਾਸ਼, ਜੋਤ ਨਿਰੰਜਣ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਪੂਰੀ ਕਰੇ ਆਸ, ਸੁਰਤੀ ਸ਼ਬਦ ਮੇਲ ਮਿਲਾਈਆ। ਕਰੇ ਖੇਲ ਸਰਬ ਗੁਣਤਾਸ, ਗੁਣਵੰਤਾ ਭੇਵ ਨਾ ਰਾਈਆ। ਗੁਰਸਿਖ ਹੋਏ ਕਦੇ ਨਾ ਨਿਰਾਸ, ਜਿਸ ਮਿਲਿਆ ਸਤਿਗੁਰ ਸੱਚਾ ਮਾਹੀਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਗੁਰਸਿਖ ਚਰਨਾਂ ਹੇਠ ਦਬਾਈਆ। ਵਿਸ਼ਨ ਬ੍ਰਹਮ ਸ਼ਿਵ ਗੁਰਸਿਖ ਤੇਰੇ ਮਿਲਣ ਦੀ ਰੱਖ ਕੇ ਬੈਠੇ ਆਸ, ਅਧਵਿਚਕਾਰ ਰਾਹ ਤਕਾਈਆ। ਤੇਰਾ ਸਤਿਗੁਰ ਵਸੇ ਤੇਰੇ ਪਾਸ, ਆਪ ਆਪਣੀ ਉਂਗਲੀ ਲਾਈਆ। ਅੰਤਮ ਕਰੇ ਸਚਖੰਡ ਨਿਵਾਸ, ਜੋਤੀ ਜੋਤ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਹੋਏ ਸਹਾਈਆ । ਗੁਰਮੁਖ ਸੱਜਣ ਸਾਚਾ ਸੰਤ, ਸਤਿਗੁਰ ਸਾਚਾ ਆਪ ਉਪਾਇੰਦਾ। ਕਾਇਆ ਚੋਲੀ ਰੰਗ ਬਸੰਤ, ਏਕਾ ਵਾਰ ਚੜ੍ਹਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਨਿਵਣ ਸੁ ਅੱਖਰ ਇਕ ਪੜ੍ਹਾਇੰਦਾ। ਖ਼ਿਮਾ ਗ਼ਰੀਬੀ ਬਣਾਏ ਬਣਤ, ਸਾਚੀ ਚਾਕਰੀ ਇਕ ਸਮਝਾਇੰਦਾ। ਨਾਰੀ ਮੇਲੇ ਸਾਚੇ ਕੰਤ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸੁਣਾਏ ਆਪਣਾ ਛੰਤ, ਦੂਜਾ ਰਾਗ ਨਾ ਕੋਇ ਅਲਾਇੰਦਾ। ਭਗਤ ਮੇਲਾ ਸ੍ਰੀ ਭਗਵੰਤ, ਭਗਵਨ ਦਇਆ ਕਮਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਵਖਾਈਆ। ਆਪਣੀ ਮਹਿਮਾ ਸੁਣਾਏ ਅਗਣਤ, ਵੇਦ ਕਤੇਬ ਭੇਦ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਮਿਲਾਈਆ। ਗੁਰਮੁਖ ਸੱਜਣ ਮੇਲ ਮਿਲਾਉਣਾ, ਕਲਜੁਗ ਅੰਤਮ ਵਾਰ। ਭਗਤ ਭਗਵੰਤ ਦਰ ਬਹਾਉਣਾ, ਏਕਾ ਖੋਲ੍ਹ ਕਿਵਾੜ। ਸੰਤ ਸਾਜਨ ਗੋਦ ਸੁਹਾਉਣਾ, ਕਰੇ ਸਚ ਪਿਆਰ। ਗੁਰਸਿਖ ਆਪਣੇ ਰੰਗ ਰੰਗਾਉਣਾ, ਰੰਗ ਚੜ੍ਹਾਏ ਹਰਿ ਨਿਰੰਕਾਰ। ਮਨਮੁਖ ਜੀਵ ਮੇਟ ਮਿਟਾਉਣਾ, ਲੱਖ ਚੁਰਾਸੀ ਮਾਰੇ ਮਾਰ । ਰਾਏ ਧਰਮ ਦੇ ਹੱਥ ਫੜਾਉਣਾ, ਕਿਰਪਾ ਕਰੇ ਆਪ ਕਰਤਾਰ। ਅਠਾਈ ਕੁੰਡਾ ਲੇਖ ਲਿਖਾਉਣਾ, ਅਠਾਰਾਂ ਦਸ ਨਾਲ ਉਜਿਆਰ। ਜਗਤ ਕੰਡੇ ਤੋਲ ਤੁਲਾਉਣਾ, ਸਾਚੇ ਕੰਡੇ ਕੋਇ ਨਾ ਦਿਸੇ ਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਤੇਰਾ ਬੇੜਾ ਕਰੇ ਪਾਰ। ਕਲਜੁਗ ਤੇਰਾ ਬੇੜਾ ਉਤਰੇ ਤੇਰੇ ਘਾਟ, ਸਤਿਗੁਰ ਪੂਰਾ ਆਪ ਚਲਾਈਆ। ਜੀਵ ਜੰਤ ਨੇੜੇ ਵਾਟ, ਬੈਠੇ ਪੰਧ ਮੁਕਾਈਆ। ਡੂੰਘਾ ਸਾਗਰ ਰਾਹ ਤੱਕੇ ਖਾਤ, ਕਵਣ ਵੇਲਾ ਹਰਿ ਭਰਾਈਆ। ਅਠਾਰਾਂ ਕੁੰਡ ਮਾਰ ਰਹੇ ਝਾਤ, ਕਵਣ ਵੇਲਾ ਸਾਡੀ ਇਛਿਆ ਪੂਰ ਕਰਾਈਆ। ਦਸ ਕੁੰਡ ਕਲਜੁਗ ਮਿਲੀ ਦਾਤ, ਜਨਕ ਬੈਠਾ ਸੀਸ ਝੁਕਾਈਆ । ਬਿਨ ਹਰਿ ਕੋਇ ਨਾ ਪੁਛੇ ਵਾਤ, ਡੂੰਘੀ ਭਵਰੀ ਰਿਹਾ ਭੁਆਈਆ। ਜਿਸ ਜਨ ਮਿਲਿਆ ਪੁਰਖ ਸਮਰਾਥ, ਤਿਸ ਮਿਲੇ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੋਹੰ ਅੱਖਰ ਸਾਚੀ ਦਾਤ, ਸਤਿਜੁਗ ਬਖ਼ਸ਼ੇ ਇਕ ਸੁਗਾਤ, ਚਾਰ ਵਰਨ ਏਕਾ ਨਾਉਂ ਰਿਹਾ ਸਮਝਾਈਆ।