੨੦ ਭਾਦਰੋਂ ੨੦੧੮ ਬਿਕ੍ਰਮੀ ਦਰਬਾਰਾ ਸਿੰਘ ਦੇ ਗ੍ਰਹਿ ਪਿੰਡ ਕਿਰਪਾਲ ਸਿੰਘ ਵਾਲਾ
ਸੋ ਪੁਰਖ ਨਿਰਜੰਣ ਅਗੰਮ ਅਪਾਰਾ, ਆਦਿ ਜੁਗਾਦਿ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਈਆ। ਏਕੰਕਾਰ ਕਰ ਪਸਾਰਾ, ਰੂਪ ਅਨੂਪ ਆਪ ਧਰਾਈਆ। ਆਦਿ ਨਿਰੰਜਣ ਜੋਤੀ ਜੋਤ ਉਜਿਆਰਾ, ਦਰ ਘਰ ਸਾਚੇ ਡਗਮਗਾਈਆ। ਅਬਿਨਾਸ਼ੀ ਕਰਤਾ ਆਪ ਆਪਣਾ ਕਰ ਪਸਾਰਾ, ਬੇਪਰਵਾਹ ਵੇਖ ਵਖਾਈਆ। ਸ੍ਰੀ ਭਗਵਾਨ ਆਪ ਸੁਹਾਏ ਸਚ ਦਵਾਰਾ, ਦਰ ਘਰ ਸਾਚੇ ਸੋਭਾ ਪਾਈਆ। ਪਾਰਬ੍ਰਹਮ ਆਪੇ ਜਾਣੇ ਆਪਣੀ ਕਾਰਾ, ਆਪਣਾ ਖੇਲ ਆਪ ਕਰਾਈਆ। ਆਪਣੀ ਇਛਿਆ ਆਪੇ ਬਣ ਵਰਤਾਰਾ, ਆਪੇ ਝੋਲੀ ਲਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਧਾਰ ਆਪ ਚਲਾਈਆ। ਆਦਿ ਪੁਰਖ ਸਾਚੀ ਧਾਰ, ਇਕ ਇਕੱਲਾ ਆਪ ਚਲਾਇੰਦਾ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਭੇਵ ਕੋਇ ਨਾ ਪਾਇੰਦਾ। ਆਪਣੀ ਕਰ ਆਪ ਸਲਾਹ, ਆਪੇ ਮਤਾ ਪਕਾਇੰਦਾ। ਆਪਣਾ ਘਾੜਨ ਆਪ ਘੜਾ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਆਪ ਧਰਾਇੰਦਾ। ਆਪਣਾ ਰੂਪ ਆਪੇ ਰੱਖ, ਆਪਣੀ ਮਹਿਮਾ ਆਪਣੇ ਵਿਚ ਛੁਪਾਈਆ। ਆਪ ਆਪਾ ਕਰ ਪਰਤੱਖ, ਕਰੇ ਖੇਲ ਬੇਪਰਵਾਹੀਆ। ਆਪ ਆਪਣੇ ਹੋਇਆ ਵਸ, ਆਪਣਾ ਹੁਕਮ ਆਪ ਮਨਾਈਆ। ਆਪਣਾ ਮਾਰਗ ਆਪੇ ਦੱਸ, ਆਪਣੀ ਸੇਵਾ ਸਚ ਸਮਝਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਆਪਣਾ ਹੁਕਮ ਹਰਿ ਨਿਰੰਕਾਰ, ਏਕਾ ਏਕ ਵਰਤਾਇੰਦਾ। ਆਪਣੀ ਇਛਿਆ ਕਰ ਵਿਚਾਰ, ਆਪੇ ਪੂਰ ਕਰਾਇੰਦਾ। ਆਪ ਬਣਾਏ ਸਚਖੰਡ ਦਵਾਰ, ਆਪਣੀ ਸੇਵਾ ਆਪ ਕਮਾਇੰਦਾ। ਛੱਪਰ ਛੰਨ ਨਾ ਕੋਇ ਸਹਾਰ, ਚਾਰ ਦੀਵਾਰ ਨਾ ਕੋਇ ਵਖਾਇੰਦਾ। ਅਗੰਮ ਅਗੰਮੜਾ ਮਹੱਲ ਉਸਾਰ, ਨਿਹਚਲ ਧਾਮ ਆਪ ਵਡਿਆਇੰਦਾ। ਨਿਰਗੁਣ ਦੀਆ ਬਾਤੀ ਕਰ ਤਿਆਰ, ਸਾਚੇ ਮੰਦਰ ਆਪ ਟਿਕਾਇੰਦਾ। ਕਮਲਾਪਾਤੀ ਹੋ ਤਿਆਰ, ਆਪ ਆਪਣਾ ਘਰ ਸੁਹਾਇੰਦਾ। ਆਪੇ ਵੇਖੇ ਵੇਖਣਹਾਰ, ਦੂਜਾ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਪ ਉਪਾਇਆ ਆਪਣਾ ਆਦਿ ਆਪ ਬਣਾਏ ਬਣਤ, ਘਾੜਨ ਸਾਚਾ ਆਪ ਘੜਾਈਆ। ਨਿਰਗੁਣ ਰੂਪ ਸ੍ਰੀ ਭਗਵੰਤ, ਨੂਰ ਨੁਰਾਨਾ ਡਗਮਗਾਈਆ। ਆਪਣੀ ਮਹਿਮਾ ਜਾਣੇ ਬੇਅੰਤ, ਲੇਖਾ ਲਿਖਣ ਵਿਚ ਨਾ ਆਈਆ। ਕਰੇ ਖੇਲ ਸਰਬ ਗੁਣਵੰਤ, ਗੁਣਵੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸੋਭਾ ਪਾਈਆ। ਸੋਭਾਵੰਤ ਸ੍ਰੀ ਭਗਵਾਨ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਵਖਾਇੰਦਾ। ਆਪਣਾ ਖੇਲ ਕਰੇ ਮਹਾਨ, ਆਪਣੀ ਕਲ ਆਪ ਵਰਤਾਇੰਦਾ। ਆਪਣੀ ਇਛਿਆ ਕਰ ਪਰਧਾਨ, ਆਪੇ ਆਪ ਪਰਗਟਾਇੰਦਾ। ਆਪਣਾ ਹੁਕਮ ਧੁਰ ਫ਼ਰਮਾਨ, ਹਰਿ ਜੂ ਆਪੇ ਆਪ ਸੁਣਾਇੰਦਾ। ਸ਼ਾਹੋ ਭੂਪ ਬਣ ਰਾਜਾਨ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਸਚ ਸਿੰਘਾਸਣ ਬੈਠ ਸੱਚਾ ਸੁਲਤਾਨ, ਸਤਿ ਸਤਿਵਾਦੀ ਸੋਭਾ ਪਾਇੰਦਾ। ਰੂਪ ਰੰਗ ਨਾ ਕੋਇ ਨਿਸ਼ਾਨ, ਰੇਖ ਭੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਆਪਣਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਉਚ ਮਹੱਲਾ, ਅਗੰਮ ਅਥਾਹ ਪਰਗਟਾਈਆ। ਪੁਰਖ ਅਕਾਲ ਵਸੇ ਇਕੱਲਾ, ਆਪਣੀ ਕਲ ਧਰਾਈਆ। ਆਪੇ ਫੜੇ ਆਪਣਾ ਪੱਲਾ, ਆਪਣਾ ਸੰਗ ਨਿਭਾਈਆ। ਆਪਣੇ ਅੰਦਰ ਆਪੇ ਰੱਲਾ, ਆਪ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਅੰਦਰ ਵੜ, ਆਪ ਆਪਣੀ ਰਚਨ ਰਚਾਈਆ। ਸਚਖੰਡ ਦਵਾਰੇ ਹਰਿ ਜੂ ਵੜਿਆ, ਤਖ਼ਤ ਨਿਵਾਸੀ ਸਚ ਸੁਲਤਾਨ। ਆਪਣੇ ਘੋੜੇ ਆਪੇ ਚੜ੍ਹਿਆ, ਆਪੇ ਹੋਇਆ ਨਿਗਹਬਾਨ। ਆਪਣੇ ਦਰ ਆਪੇ ਖੜਿਆ, ਨਿਰਗੁਣ ਰੂਪ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸੁਹਾਏ ਸਚ ਮਕਾਨ। ਸਚ ਮਕਾਨਾ ਸਚਖੰਡ, ਹਰਿ ਸਾਚਾ ਸਚ ਸੁਹਾਈਆ। ਆਪੇ ਜਾਣੇ ਆਪਣਾ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਆਪ ਆਪਣਾ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਝੋਲੀ ਪਾਈਆ। ਆਪੇ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਆਪੇ ਜਾਣੇ ਆਪਣੀ ਬਿੰਦ, ਮਾਤ ਪਿਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਦਏ ਵਡਿਆਈਆ। ਸਚਖੰਡ ਦਵਾਰਾ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਸਾਲਾਹਿੰਦਾ। ਆਪਣੇ ਵਿਚੋਂ ਆਪੇ ਕੱਢ, ਆਪੇ ਵੇਖ ਵਖਾਇੰਦਾ। ਆਪੇ ਜਾਣੇ ਸਾਚੀ ਹੱਦ, ਪਾਰ ਕਿਨਾਰਾ ਨਾ ਕੋਇ ਜਣਾਇੰਦਾ। ਸਚ ਨਿਸ਼ਾਨਾ ਬੈਠਾ ਗੱਡ, ਸਤਿ ਸਤਿਵਾਦੀ ਆਪ ਝੁਲਾਇੰਦਾ। ਕਰੇ ਖੇਲ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਬਣਤ ਬਣਾਇੰਦਾ। ਸਚਖੰਡ ਬਣਾਈ ਸਾਚੀ ਬਣਤ, ਘਾੜਨ ਘੜਤ ਆਪ ਘੜਾਇੰਦਾ। ਲੇਖ ਜਣਾਇਆ ਆਦਿ ਅੰਤ, ਅੰਤ ਆਦਿ ਆਪਣਾ ਆਸਣ ਲਾਇੰਦਾ। ਰੂਪ ਵਟਾਏ ਨਾਰੀ ਕੰਤ, ਨਰ ਨਰਾਇਣ ਸੋਭਾ ਪਾਇੰਦਾ। ਆਪੇ ਜਾਣੇ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰਾ ਸਾਚਾ ਘਰ, ਹਰਿ ਸਾਚਾ ਆਪ ਉਪਜਾਈਆ। ਆਪੇ ਪੁਰਖ ਨਾਰੀ ਨਰ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਆਪ ਆਪਾ ਲਏ ਵਰ, ਆਪੇ ਕਰੇ ਸਚ ਕੁੜਮਾਈਆ। ਆਪੇ ਪੱਲੂ ਲਏ ਫੜ, ਆਪਣਾ ਬੰਧਨ ਪਾਈਆ। ਆਪੇ ਸਚ ਸਿੰਘਾਸਣ ਜਾਏ ਚੜ੍ਹ, ਸਾਚੀ ਸੇਜਾ ਆਪ ਸੁਹਾਈਆ। ਨਿਰਗੁਣ ਅੰਦਰ ਨਿਰਗੁਣ ਆਪੇ ਜਾਏ ਵੜ, ਨੂਰ ਨੂਰ ਵਿਚ ਟਿਕਾਈਆ। ਆਪਣਾ ਘਾੜਨ ਆਪੇ ਘੜ, ਆਪੇ ਬਣੇ ਜਣ ਜਣੇਂਦੀ ਮਾਈਆ। ਦਾਈ ਦਾਇਆ ਸੇਵ ਕਰ, ਸਾਚੀ ਸੇਵਾ ਆਪ ਕਮਾਈਆ। ਕਰੇ ਖੇਲ ਏਕਾ ਹਰਿ, ਸਚਖੰਡ ਵਸੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਬਣਤ ਆਪ ਬਣਾਈਆ। ਬਣਤ ਬਣਾਏ ਆਦਿ ਨਿਰੰਜਣ, ਮਹਿਮਾ ਅਕਥ ਕਥੀ ਨਾ ਜਾਈਆ। ਆਪਣਾ ਪਾਏ ਆਪੇ ਅੰਜਣ, ਆਪ ਆਪਾ ਵੇਖ ਵਖਾਈਆ। ਆਪਣਾ ਕਰੇ ਆਪੇ ਮਜਨ, ਆਪਣੇ ਸਰੋਵਰ ਆਪੇ ਨੁਹਾਈਆ। ਆਪੇ ਹੋਏ ਘੜਨ ਭੰਨਣ, ਘੜਨ ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਆਪੇ ਬੰਨ੍ਹੇ ਆਪਣਾ ਬੰਨ੍ਹਣ, ਆਪਣਾ ਬੇੜਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਸੋਭਾ ਪਾਈਆ। ਸਚਖੰਡ ਦਵਾਰ ਸ੍ਰੀ ਭਗਵਾਨ, ਆਪਣਾ ਮੰਦਰ ਆਪ ਸੁਹਾਇੰਦਾ। ਆਪੇ ਦੇਵੇ ਧੁਰ ਫ਼ਰਮਾਨ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਸ਼ਾਹ ਪਾਤਸ਼ਾਹ ਬਣ ਰਾਜ ਰਾਜਾਨ, ਦਰ ਦਰਬਾਨ ਆਪ ਅਖਵਾਇੰਦਾ। ਆਪੇ ਬਣੇ ਹਾਕਮ ਹੁਕਮਰਾਨ, ਸਚ ਸੰਦੇਸ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕਾ ਵਾਰ ਜਣਾਇੰਦਾ। ਸਚ ਸੰਦੇਸ ਏਕਾ ਵਾਰ, ਨਿਰਗੁਣ ਨਿਰਗੁਣ ਆਪ ਜਣਾਈਆ। ਅਜੂਨੀ ਰਹਿਤ ਹੋ ਤਿਆਰ, ਅਨਭਵ ਪਰਕਾਸ਼ ਕਰਾਈਆ। ਪੁਰਖ ਅਕਾਲ ਬਣ ਭਤਾਰ, ਆਪਣਾ ਸੰਗ ਨਿਭਾਈਆ। ਜੋਤੀ ਜੋਤ ਨਾਰ ਮੁਟਿਆਰ, ਨਰ ਨਰਾਇਣ ਆਪ ਪਰਨਾਈਆ। ਸਚ ਕੋਟ ਕਰ ਤਿਆਰ, ਸਾਚਾ ਬੰਕ ਆਪ ਸੁਹਾਈਆ। ਆਪੇ ਦੂਲ੍ਹਾ ਬਣ ਕਰੇ ਖੇਲ ਅਪਾਰ, ਕੰਤ ਕੰਤੂਹਲ ਸਾਚਾ ਮਾਹੀਆ। ਸੌਹਰੇ ਪੇਈਏ ਇਕ ਵਿਹਾਰ, ਦਰ ਘਰ ਸਾਚੇ ਆਪ ਕਰਾਈਆ। ਆਪੇ ਪੁਰਖ ਆਪੇ ਨਾਰ, ਆਪੇ ਆਪਣੀ ਸੇਜ ਹੰਢਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਧਾਰ ਚਲਾਈਆ। ਆਪੇ ਕਰੇ ਸਚ ਪਿਆਰ, ਸਾਚਾ ਮੇਲਾ ਮੇਲ ਮਿਲਾਈਆ। ਆਪੇ ਜਾਏ ਸੁਤ ਦੁਲਾਰ, ਹਰਿ ਸ਼ਬਦੀ ਨਾਉਂ ਰਖਾਈਆ। ਸ਼ਬਦ ਸੁਤ ਕਰ ਪਿਆਰ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਏਕਾ ਨੂਰ ਦਏ ਵਖਾਲ, ਸਵੱਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਾਚਾ ਸੁਤ ਜਣਿਆ ਜਨਨੀ ਜਨ, ਮਾਤ ਪਿਤ ਆਪ ਅਖਵਾਇੰਦਾ। ਪੰਜ ਤੱਤ ਨਾ ਦਿਸੇ ਤਨ, ਰਕਤ ਬੂੰਦ ਨਾ ਮੇਲ ਮਿਲਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਨਾ ਕੋਈ ਪ੍ਰਿਥਮੀ ਨਾ ਕੋਈ ਜਲ, ਜੰਗਲ ਜੂਹ ਉਜਾੜ ਨਾ ਡੇਰਾ ਲਾਇੰਦਾ। ਸਮੁੰਦ ਸਾਗਰ ਨਾ ਕੋਇ ਥਲ, ਡੂੰਘੀ ਗਾਰ ਨਾ ਵੇਖ ਵਖਾਇੰਦਾ। ਕਰੇ ਖੇਲ ਆਪ ਪਰਬਲ, ਆਪਣੀ ਬਿਸਮਿਲ ਆਪ ਮਨਾਇੰਦਾ। ਸਚ ਸਿੰਘਾਸਣ ਏਕਾ ਮੱਲ, ਸਚਖੰਡ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਆਪ ਹੋ ਜਾਇੰਦਾ। ਆਪੇ ਸ਼ਬਦੀ ਸਚ ਨਿਸ਼ਾਨਾ, ਆਪ ਆਪਣਾ ਨਾਉਂ ਧਰਾਈਆ। ਆਪੇ ਸ਼ਬਦੀ ਕਰ ਪਰਵਾਨਾ, ਆਪ ਆਪਣੇ ਸੰਗ ਰਖਾਈਆ। ਆਪੇ ਸ਼ਬਦੀ ਭੂਪ ਰਾਜਾਨਾ, ਭੂਪਤ ਭੂਪ ਵੇਸ ਵਟਾਈਆ। ਆਪੇ ਸ਼ਬਦੀ ਸ਼ਬਦ ਮਰਦਾਨਾ, ਸਚ ਮਰਦਾਨਗੀ ਆਪ ਕਮਾਈਆ। ਆਪੇ ਸ਼ਬਦੀ ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਵਖਾਈਆ। ਆਪੇ ਸ਼ਬਦੀ ਬਣੇ ਸੁਤ ਬਾਲ ਨਿਧਾਨਾ, ਨਿਉਂ ਨਿਉਂ ਆਪਣੇ ਅੱਗੇ ਸੀਸ ਝੁਕਾਈਆ। ਆਪੇ ਮੰਗਣਹਾਰਾ ਹੋਏ ਦਾਨਾ, ਸਾਚੀ ਭਿਛਿਆ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਧਾਰ ਸ਼ਬਦ ਚਲਾਈਆ। ਸ਼ਬਦੀ ਧਾਰ ਹਰਿ ਹਰਿ ਰੰਗ, ਨਿਰਗੁਣ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਸੇਜ ਨਿਰਗੁਣ ਪਲੰਘ, ਨਿਰਗੁਣ ਸਾਚੀ ਸੇਜਾ ਸੋਭਾ ਪਾਇੰਦਾ। ਸ਼ਬਦੀ ਨਾਦ ਨਾਮ ਮਰਦੰਗ, ਸਚਖੰਡ ਨਿਵਾਸੀ ਆਪ ਵਜਾਇੰਦਾ। ਕਰੇ ਖੇਲ ਸੂਰਾ ਸਰਬੰਗ, ਆਪਣੀ ਕਲ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਬੰਧਨ ਪਾਇੰਦਾ। ਸ਼ਬਦੀ ਬੰਧਨ ਸ਼ਬਦੀ ਮੇਲ, ਆਪੇ ਆਪ ਕਰਾਈਆ। ਸ਼ਬਦ ਸੱਜਣ ਸ਼ਬਦ ਸੁਹੇਲ, ਸ਼ਬਦ ਵਸੇ ਰੰਗ ਨਵੇਲ, ਦਿਸ ਕਿਸੇ ਨਾ ਆਈਆ। ਅਚਰਜ ਪਾਰਬ੍ਰਹਮ ਪ੍ਰਭ ਕਰਿਆ ਖੇਲ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਆਪ ਉਪਾਈਆ। ਸੁਤ ਦੁਲਾਰਾ ਬਾਲ, ਬਾਲ ਏਕਾ ਆਪ ਉਪਾਇਆ। ਆਦਿ ਜੁਗਾਦੀ ਵਸੇ ਨਾਲ, ਏਕਾ ਗੰਢ ਰਖਾਇਆ। ਦਰ ਘਰ ਸਾਚੇ ਵੱਜੇ ਤਾਲ, ਨਾਦੀ ਨਾਦ ਅਲਾਇਆ। ਪੁਰਖ ਅਕਾਲ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਤ ਇਕ ਸਮਝਾਇਆ। ਸੁਤ ਦੁਲਾਰਾ ਹਰਿ ਸਮਝਾਏ, ਏਕਾ ਵਾਰ ਜਣਾਈਆ। ਤੇਰਾ ਮੰਦਰ ਦੇ ਉਪਾਏ, ਘਰ ਵਿਚ ਘਰ ਆਪ ਪਰਗਟਾਈਆ। ਥਿਰ ਘਰ ਸਾਚਾ ਨਾਉਂ ਰਖਾਏ, ਥਿਰ ਦਰਬਾਰ ਦਏ ਵਡਿਆਈਆ। ਉਪਰ ਤੇਰਾ ਆਸਣ ਲਾਏ, ਸਚ ਸਿੰਘਾਸਣ ਸੋਭਾ ਪਾਈਆ। ਪੁਰਖ ਅਬਿਨਾਸ਼ੀ ਵੇਖ ਵਖਾਏ, ਆਦਿ ਜੁਗਾਦਿ ਨੈਣ ਉਠਾਈਆ। ਸਰਬ ਗੁਣ ਤਾਸਣ ਤੇਰੇ ਅੰਕ ਸਮਾਏ, ਰੰਗ ਆਪਣਾ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਬਣਾਏ ਸਾਚਾ ਘਰ, ਥਿਰ ਘਰ ਆਪ ਉਪਾਈਆ। ਥਿਰ ਘਰ ਸਾਚਾ ਕਰ ਉਜਾਲਾ, ਆਪ ਆਪਣੀ ਦਇਆ ਕਮਾਇੰਦਾ। ਕਰੇ ਖੇਲ ਪੁਰਖ ਅਕਾਲਾ, ਕਲ ਆਪਣੀ ਆਪ ਵਰਤਾਇੰਦਾ। ਸ਼ਬਦੀ ਸ਼ਬਦ ਬਣਾਈ ਸੱਚੀ ਧਰਮਸਾਲਾ, ਗ੍ਰਹਿ ਬੰਕ ਆਪ ਸੁਹਾਇੰਦਾ। ਆਪਣਾ ਮਾਰਗ ਦੱਸ ਸੁਖਾਲਾ, ਏਕਾ ਧੰਦੇ ਲਾਇੰਦਾ। ਮੇਰਾ ਤੇਰਾ ਰੂਪ ਨਿਰਾਲਾ, ਪਿਤਾ ਪੂਤ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਚੜ੍ਹ, ਥਿਰ ਘਰ ਸ਼ਬਦੀ ਸ਼ਬਦ ਬਹਾਇੰਦਾ। ਥਿਰ ਘਰ ਕਰਿਆ ਸ਼ਬਦੀ ਵਾਸਾ, ਪਾਰਬ੍ਰਹਮ ਵਡੀ ਵਡਿਆਈਆ। ਆਪੇ ਵੇਖੇ ਖੇਲ ਤਮਾਸ਼ਾ, ਆਦਿ ਜੁਗਾਦਿ ਵਸੇ ਪਾਸਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਸੋਭਾ ਪਾਈਆ। ਥਿਰ ਘਰ ਸਾਚਾ ਨੂਰ ਨੁਰਾਨਾ, ਨੂਰ ਨੂਰ ਡਗਮਗਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਵਜਾਇੰਦਾ। ਏਕਾ ਹੁਕਮ ਸ੍ਰੀ ਭਗਵਾਨਾ, ਏਕਾ ਏਕ ਸੁਣਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਆਪ ਸੁਹਾਇੰਦਾ। ਥਿਰ ਘਰ ਸਾਚਾ ਸ਼ਬਦੀ ਦਾਤਾ, ਆਪੇ ਆਪ ਸੁਹਾਈਆ। ਆਪੇ ਪਿਤਾ ਆਪੇ ਮਾਤਾ, ਆਪੇ ਬਾਲ ਸਖਾਈਆ। ਆਪੇ ਰੱਖੇ ਉਤਮ ਜ਼ਾਤਾ, ਆਪਣੀ ਜ਼ਾਤ ਪਰਗਟਾਈਆ। ਆਪੇ ਬੰਨ੍ਹੇ ਆਪਣਾ ਨਾਤਾ, ਨਾਤਾ ਬਿਧਾਤਾ ਜੋੜ ਜੁੜਾਈਆ। ਆਪ ਸੁਣਾਏ ਆਪਣੀ ਗਾਥਾ, ਨਿਰਗੁਣ ਨਿਰਵੈਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਸ਼ਅੱਖਰ ਰਿਹਾ ਜਣਾਈਆ। ਨਿਸ਼ਅੱਖਰ ਹਰਿ ਉਪਾ, ਸ਼ਬਦੀ ਸ਼ਬਦ ਆਪ ਜਣਾਇੰਦਾ। ਆਪਣਾ ਰੂਪ ਅਨੂਪ ਪਰਗਟਾ, ਸਤਿ ਸਰੂਪ ਵਖਾਇੰਦਾ। ਥਿਰ ਘਰ ਸਾਚੇ ਹੋਏ ਸਹਾ, ਸਦਾ ਸਹਾਇਕ ਸੇਵ ਕਮਾਇੰਦਾ। ਨਾਉਂ ਨਿਰੰਕਾਰਾ ਲੈਣਾ ਗਾ, ਗੀਤ ਗੋਬਿੰਦ ਇਕ ਅਲਾਇੰਦਾ। ਸਤਿ ਪੁਰਖ ਨਿਰੰਜਣ ਦੇੇਵੇ ਸਤਿ ਸਲਾਹ, ਸਤਿ ਸਤਿਵਾਦੀ ਪਰਦਾ ਲਾਹਿੰਦਾ। ਤੂੰ ਬਣਨਾ ਇਕ ਮਲਾਹ, ਸਾਚਾ ਬੇੜਾ ਤੇਰੇ ਕੰਧ ਚੁਕਾਇੰਦਾ। ਸੁਤ ਦੁਲਾਰੇ ਅੱਗੋਂ ਕਰੀਂ ਕਦੇ ਨਾ ਨਾਂਹ, ਪੁਰਖ ਅਬਿਨਾਸ਼ੀ ਇਹ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਸ਼ਬਦ ਸੁਤ ਆਪ ਸਮਝਾਇੰਦਾ। ਸੁਤ ਸ਼ਬਦ ਕਰ ਧਿਆਨ, ਸੁਣਿਆ ਹਰਿ ਸੰਦੇਸਾ। ਤੂੰ ਸਾਹਿਬ ਸੱਚਾ ਸੁਲਤਾਨ, ਸ਼ਾਹ ਪਾਤਸ਼ਾਹ ਨਰ ਨਰੇਸ਼ਾ। ਹਉਂ ਮੰਗਾਂ ਏਕਾ ਦਾਨ, ਨਿਤ ਤੇਰਾ ਦਰਸ਼ਨ ਪੇਖਾਂ। ਤੂੰ ਸਾਚਾ ਮੇਰਾ ਕਾਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਰੂਪ ਵਖਾਏ ਭੇਖਾ। ਪੁਰਖ ਅਬਿਨਾਸ਼ੀ ਸਚ ਜਣਾ, ਏਕਾ ਗੁਣ ਜਣਾਇੰਦਾ। ਨਿਰਗੁਣ ਨੂਰ ਕਰ ਰੁਸ਼ਨਾ, ਤੇਰੇ ਦਰ ਵਖਾਇੰਦਾ। ਆਪਣੀ ਕਲ ਆਪ ਧਰਾ, ਆਪੇ ਵੇਖ ਵਖਾਇੰਦਾ। ਤੇਰੇ ਸਿਰ ਹੱਥ ਟਿਕਾ, ਸਾਚੀ ਵਸਤ ਝੋਲੀ ਪਾਇੰਦਾ। ਤੇਰੀ ਰਚਨਾ ਦੇਵਾਂ ਰਚਾ, ਏਕਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਘਾੜਨ ਲਵਾਂ ਘੜਾ, ਸਾਚੀ ਸੇਵਾ ਇਕ ਸਮਝਾਇੰਦਾ। ਤੇਰੀ ਗੋਦ ਦਵਾਂ ਸੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦੀ ਸ਼ਬਦ ਆਪ ਸਮਝਾਇੰਦਾ। ਸ਼ਬਦੀ ਹਰਿ ਜੀ ਜਾਏ ਤੁਠ, ਆਪਣੀ ਦਇਆ ਕਮਾਈਆ। ਆਪਣਾ ਅੰਮ੍ਰਿਤ ਦੇਵੇ ਘੁਟ, ਏਕਾ ਰਸ ਚਖਾਈਆ। ਪੁਰਖ ਅਕਾਲ ਏਕਾ ਓਟ, ਏਕਾ ਵਾਰ ਸਮਝਾਈਆ। ਤੇਰਾ ਬੰਕ ਸੋਹੇ ਕੋਟ, ਥਿਰ ਘਰ ਸਾਚੇ ਵੱਜੇ ਵਧਾਈਆ। ਨਿਰਗੁਣ ਦੇਵੇ ਏਕਾ ਜੋਤ, ਪਾਰਬ੍ਰਹਮ ਜਗਾਈਆ। ਏਕਾ ਵੇਖੇ ਓਤ ਪੋਤ, ਤੇਰਾ ਬੰਸ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਇਕ ਵਰਤਾਈਆ। ਵਸਤ ਅਮੋਲਕ ਹਰਿ ਹਰਿ ਨਾਉਂ, ਏਕਾ ਏਕ ਝੋਲੀ ਪਾਇੰਦਾ। ਕਰੇ ਕਰਾਏ ਸਚ ਨਿਆਉਂ, ਸਚ ਅਦਾਲਤ ਆਪ ਕਮਾਇੰਦਾ। ਥਿਰ ਘਰ ਵਸੇ ਤੇਰਾ ਥਾਉਂ, ਥਾਨ ਥਨੰਤਰ ਸੋਭਾ ਪਾਇੰਦਾ। ਇਕ ਜਪਾਏ ਸਾਚਾ ਨਾਉਂ ਸੋ ਪੁਰਖ ਨਿਰਜੰਣ ਆਪ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਸਾਚਾ ਲੇਖਾ ਹੱਥ ਕਰਤਾਰ, ਦੂਸਰ ਲਿਖਣ ਕੋਇ ਨਾ ਪਾਈਆ। ਸੁਤ ਦੁਲਾਰਾ ਕਰ ਤਿਆਰ, ਏਕਾ ਗੁਣ ਸਮਝਾਈਆ। ਬ੍ਰਹਿਮੰਡ ਖੰਡ ਕਰ ਉਸਾਰ, ਲੋਆਂ ਪੁਰੀਆਂ ਬਣਤ ਬਣਾਈਆ। ਵਿਸ਼ਨ ਉਪਜੇ ਤੇਰੀ ਧਾਰ, ਬ੍ਰਹਮਾ ਵਿਸ਼ਨ ਧਾਰ ਪਰਗਟਾਈਆ। ਸ਼ੰਕਰ ਖੇਲ ਕਰੇ ਕਰਤਾਰ, ਆਪ ਆਪਣਾ ਰੂਪ ਵਖਾਈਆ। ਤਿੰਨਾਂ ਵਿਚੋਲਾ ਸਿਰਜਣਹਾਰ, ਏਕਾ ਰਾਹ ਵਖਾਈਆ। ਸਾਚਾ ਢੋਲਾ ਏਕੰਕਾਰ, ਏਕਾ ਕਰੇ ਪੜ੍ਹਾਈਆ। ਬਣੇ ਵਿਚੋਲਾ ਤੇਰੇ ਦਵਾਰ, ਸਾਚੀ ਸੇਵਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਸੁਤ ਵੇਖ ਵਿਚਾਰ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪਸਾਰ, ਤੇਰਾ ਰੂਪ ਜਣਾਇੰਦਾ। ਤੇਰਾ ਨੂਰ ਕਰਾਂ ਉਜਿਆਰ, ਕਿਰਨ ਕਿਰਨ ਵੰਡ ਵੰਡਾਇੰਦਾ। ਕਿਰਨ ਕਿਰਨ ਦੇਵਾਂ ਆਧਾਰ, ਇਕ ਇਕ ਇਕ ਨਾਲ ਬੰਧਨ ਪਾਇੰਦਾ। ਤ੍ਰੈਗੁਣ ਅਤੀਤਾ ਆਪੇ ਜਾਣੇ ਆਪਣੀ ਕਾਰ, ਸਾਚੀ ਕਾਰ ਆਪ ਕਰਾਇੰਦਾ। ਰਵ ਸਸ ਕਰ ਉਜਿਆਰ, ਤੇਰੀ ਸੇਵਾ ਸਚ ਵਖਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਤੇਰਾ ਖੇਲ ਆਪ ਖਿਲਾਇੰਦਾ। ਸ਼ਬਦ ਸੁਤ ਤੇਰਾ ਖੇਲ ਖਿਲਾਉਣਾ, ਬੇਅੰਤ ਵੇਖ ਵਖਾਈਆ। ਬ੍ਰਹਿਮੰਡ ਖੰਡ ਤੇਰਾ ਰੰਗ ਰੰਗਾਉਣਾ, ਰੰਗ ਏਕਾ ਏਕ ਜਣਾਈਆ। ਲੋਆਂ ਪੁਰੀਆਂ ਤੇਰਾ ਡੰਕ ਵਜਾਉਣਾ, ਗਗਨ ਗਗਨੰਤਰ ਕਰ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਦਰ ਬਹਾਉਣਾ, ਬੈਠਣ ਸੀਸ ਝੁਕਾਈਆ। ਤੇਰੇ ਹੁਕਮ ਓਟ ਰਖਾਉਣਾ, ਏਕਾ ਮੰਗ ਮੰਗਾਈਆ। ਤ੍ਰੈਗੁਣ ਤੇਰੀ ਧਾਰ ਵਟਾਉਣਾ, ਰਜੋ ਤਮੋ ਸਤੋ ਨਾਉਂ ਰਖਾਈਆ। ਤਿੰਨਾਂ ਮੇਲਾ ਮੇਲ ਮਿਲਾਉਣਾ, ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਸਾਚੇ ਸੁਤ ਸੁਣ ਬਲਵਾਨ, ਹਰਿ ਸਾਚਾ ਸਚ ਜਣਾਇੰਦਾ। ਪੰਚ ਤੱਤ ਕਰਾਂ ਪਰਧਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ। ਲੱਖ ਚੁਰਾਸੀ ਦੇਵਾਂ ਦਾਨ, ਤੇਰੀ ਝੋਲੀ ਆਪ ਭਰਾਇੰਦਾ। ਨਿਰਗੁਣ ਸਰਗੁਣ ਵਖਾਏ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਦੁਆਇੰਦਾ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਜਾਏ ਚੁੱਕ, ਸੋ ਪੁਰਖ ਨਿਰੰਜਣ ਆਪ ਚੁਕਾਈਆ। ਸ਼ਬਦ ਥਿਰ ਘਰ ਨਾ ਬਹਿਣਾ ਲੁਕ, ਤੇਰਾ ਰੂਪ ਦਏ ਪਰਗਟਾਈਆ। ਦੋ ਜਹਾਨਾਂ ਪੈਣਾ ਬੁੱਕ, ਏਕ ਭਬਕ ਲਗਾਈਆ। ਲੱਖ ਚੁਰਾਸੀ ਭਾਗ ਲਗਾਉਣਾ ਕਾਇਆ ਬੁੱਤ, ਆਪਣਾ ਆਸਣ ਲਾਈਆ। ਤ੍ਰੈਗੁਣ ਮਾਇਆ ਸੁਹਾਉਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਮੇਲ ਮਿਲਾਉਣਾ ਅਬਿਨਾਸ਼ੀ ਅਚੁਤ, ਆਪ ਆਪਣਾ ਬੰਧਨ ਪਾਈਆ। ਬੰਕ ਦਵਾਰਾ ਕਿਲਾ ਕੋਟ, ਘਰ ਘਰ ਵਿਚ ਸੋਭਾ ਪਾਈਆ। ਆਦਿ ਜੁਗਾਦਿ ਲਗਦੀ ਰਹੇ ਚੋਟ, ਤਨ ਨਗਾਰੇ ਆਪ ਵਜਾਈਆ। ਤੇਰਾ ਮੇਲਾ ਨਿਰਮਲ ਜੋਤ, ਜੋਤੀ ਜਾਤਾ ਵਿਛੜ ਕਦੇ ਨਾ ਜਾਈਆ। ਤੇਰਾ ਬੰਸ ਓਤ ਪੋਤ, ਪਿਤਾ ਪੂਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਹਰਿ ਖਿਲਾਉਣਾ, ਹਰਿ ਕਰਤਾ ਆਪ ਜਣਾਇੰਦਾ। ਘਟ ਘਟ ਅੰਦਰ ਡੇਰਾ ਲਾਉਣਾ, ਤੇਰਾ ਨਾਦ ਵਜਾਇੰਦਾ। ਪੰਚਮ ਲੇਖਾ ਮੋਹ ਚੁਕਾਉਣਾ, ਪੰਚਮ ਪਰਦਾ ਲਾਹਿੰਦਾ। ਪੰਚਮ ਰੰਗ ਆਪ ਰੰਗਾਉਣਾ, ਪੰਚਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਾਚੇ ਦੇਵੇ ਵਰ, ਗ੍ਰਹਿ ਬੰਕ ਆਪ ਸੁਹਾਇੰਦਾ। ਆਪ ਸੁਹਾਏ ਗ੍ਰਹਿ ਬੰਕ, ਘਰ ਘਰ ਵੱਜੇ ਵਧਾਈਆ। ਤੇਰਾ ਖੇਲ ਆਦਿ ਅੰਤ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਆਪਣੀ ਮਹਿਮਾ ਜਣਾਏ ਬੇਅੰਤ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦੀ ਸ਼ਬਦ ਵਡ ਵਡਿਆਈਆ। ਸ਼ਬਦ ਮੰਨਿਆ ਹਰਿ ਕਾ ਕਹਿਣਾ, ਪ੍ਰਭ ਅੱਗੇ ਸੀਸ ਝੁਕਾਇਆ। ਦਰ ਤੇਰੇ ਤੋਂ ਆਦਿ ਜੁਗਾਦਿ ਲੈਣਾ ਲਹਿਣਾ, ਆਪਣਾ ਹਿੱਸਾ ਆਪ ਵੰਡਾਇਆ। ਘਰ ਤੇਰੇ ਦੇ ਅੱਗੇ ਬਹਿਣਾ, ਏਕਾ ਮਤਾ ਪਕਾਇਆ। ਤੇਰਾ ਭਾਣਾ ਸਦਾ ਸਹਿਣਾ, ਭੁਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਦਰਸ ਕਰਾਂ ਨੈਣਾਂ, ਨੈਣ ਨੈਣਾਂ ਨਾਲ ਮਿਲਾਇਆ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਦਇਆ ਕਮਾਇੰਦਾ। ਨੌਂ ਖੰਡ ਬਣਾਵਾਂ ਤੇਰੀ ਧਰਮਸਾਲ, ਲੱਖ ਚੁਰਾਸੀ ਵਿਚ ਟਿਕਾਇੰਦਾ। ਏਕਾ ਨੂਰ ਜਲਵਾ ਜਲਾਲ, ਨੂਰ ਨੁਰਾਨਾ ਡਗਮਗਾਇੰਦਾ। ਆਪਣਾ ਰੂਪ ਧਰਿਆ ਕਾਲ, ਤੇਰਾ ਦਰ ਸੁਹਾਇੰਦਾ। ਆਪ ਚਲਾਈ ਅਵੱਲੜੀ ਚਾਲ, ਭੇਵ ਕੋਇ ਨਾ ਪਾਇੰਦਾ। ਆਪਣੀ ਘਾਲ ਆਪੇ ਘਾਲ, ਲੱਖ ਚੁਰਾਸੀ ਤੇਰਾ ਰਾਹ ਚਲਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਕਰਾਂ ਪ੍ਰਿਤਪਾਲ, ਆਪ ਆਪਣੀ ਸੇਵ ਕਮਾਇੰਦਾ। ਸਰਗੁਣ ਨਿਰਗੁਣ ਬਣ ਬਣ ਦਲਾਲ, ਲੋਕਮਾਤ ਖੇਲ ਖਿਲਾਇੰਦਾ। ਤੇਰਾ ਵਜਾਵਾਂ ਸਾਚਾ ਤਾਲ, ਰਸਨਾ ਜਿਹਵਾ ਆਪ ਸੁਣਾਇੰਦਾ। ਸਦਾ ਸੁਣਾਂ ਮੁਰੀਦਾਂ ਹਾਲ, ਮਿੱਤਰ ਪਿਆਰਾ ਇਕ ਸਮਝਾਇੰਦਾ। ਆਦਿ ਜੁਗਾਦਿ ਤੇਰਾ ਹੱਲ ਕਰਾਂ ਸਵਾਲ, ਸਿਰ ਤੇਰੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦੇਵੇ ਏਕਾ ਵਰ, ਏਕਾ ਘਰ ਵਖਾਇੰਦਾ। ਸਾਚਾ ਘਰ ਵਖਾਏ ਹਰਿ, ਘਰ ਘਰ ਵਿਚ ਵੱਜੇ ਵਧਾਈਆ। ਪੰਜ ਤੱਤ ਸੁਹਾਏ ਕਾਇਆ ਗੜ੍ਹ, ਤਤਵ ਤਤ ਵੇਖ ਵਖਾਈਆ। ਨਾਤਾ ਜੋੜ ਬਹੱਤਰ ਨੜ, ਰਕਤ ਬੂੰਦ ਦਏ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਿਲਿਆ ਵਰ, ਵਰ ਦਾਤਾ ਝੋਲੀ ਪਾਈਆ। ਜਗਤ ਜਗਿਆਸੂ ਘਾੜਣ ਘੜ, ਵੇਖਣਹਾਰਾ ਥਾਉਂ ਥਾਈਂਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਆਪੇ ਕਰ, ਆਪਣੀ ਵੰਡ ਵੰਡਾਈਆ। ਮਨ ਮਤ ਬੁਧ ਨਿਰਗੁਣ ਰੂਪ ਆਪਣਾ ਕਰ, ਕਰਤਾ ਪੁਰਖ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦਏ ਵਡਿਆਈਆ। ਘਰ ਮੰਦਰ ਡੂੰਘੀ ਗਾਰ, ਅੰਧ ਅੰਧੇਰਾ ਛਾਈਆ। ਘਰ ਮੰਦਰ ਚੋਰ ਯਾਰ, ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਵਸਾਈਆ। ਘਰ ਬੈਠੀ ਸੁਲੱਖਣੀ ਨਾਰ, ਮਨ ਮਤ ਡੇਰਾ ਲਾਈਆ। ਘਰ ਜੂਠ ਝੂਠ ਮਮਤਾ ਮੋਹ ਵਧਾਇਆ, ਕਰੇ ਖੇਲ ਅਪਰ ਅਪਾਰ, ਆਪੇ ਖੋਲ੍ਹ ਨੌਂ ਕਿਵਾੜ, ਜਗਤ ਵਾਸਨਾ ਮੇਲ ਮਿਲਾਈਆ। ਆਪੇ ਨੌਂ ਦਰ ਉਤਰੇ ਪਾਰ, ਆਪਣਾ ਮਾਰਗ ਆਪ ਚਲਾਈਆ। ਆਪੇ ਵੇਖੇ ਸੁਖਮਨ ਟੇਢੀ ਗਾਰ, ਆਪਣਾ ਪਰਦਾ ਆਪ ਚੁਕਾਈਆ। ਆਪੇ ਈੜਾ ਪਿੰਗਲ ਕਰੇ ਖ਼ੁਆਰ, ਆਪ ਆਪਣਾ ਬਲ ਧਰਾਈਆ। ਆਪੇ ਅੰਮ੍ਰਿਤ ਬਖ਼ਸ਼ੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਆਪ ਕਵਲ ਕਵਲ ਉਜਿਆਰ, ਆਪਣੀ ਕਲ ਆਪ ਵਖਾਈਆ। ਆਪੇ ਨਾਦ ਸ਼ਬਦ ਧੁੰਨਕਾਰ, ਅਨਹਦ ਸਾਚਾ ਤਾਲ ਵਜਾਈਆ। ਆਪੇ ਪੰਚਮ ਮੀਤ ਮੁਰਾਰ, ਮਿਲ ਸਖ਼ੀਆਂ ਮੰਗਲ ਗਾਈਆ। ਆਪੇ ਬਜਰ ਕਪਾਟੀ ਲਾਏ ਪਾੜ, ਆਪਣਾ ਪਰਦਾ ਆਪ ਉਠਾਈਆ। ਆਪੇ ਸੇਜਾ ਕਰ ਤਿਆਰ, ਆਤਮ ਬ੍ਰਹਮ ਲਏ ਪਰਗਟਾਈਆ। ਆਪੇ ਸੁਰਤੀ ਦਏ ਅਧਾਰ, ਸ਼ਬਦੀ ਮੇਲ ਮਿਲਾਈਆ। ਆਪੇ ਈਸ਼ ਜੀਵ ਕਰੇ ਪਿਆਰ, ਜਗਦੀਸ ਸੱਚਾ ਸ਼ਹਿਨਸ਼ਾਹੀਆ। ਆਪੇ ਸੋਏ ਪੈਰ ਪਸਾਰ, ਪਲੰਘ ਰੰਗੀਲੇ ਸੱਚਾ ਮਾਹੀਆ। ਨਿਰਗੁਣ ਸਰਗੁਣ ਖੇਲ ਅਪਾਰ, ਹਰਿ ਸਾਚਾ ਆਪ ਖਿਲਾਈਆ। ਸਾਚੇ ਸੁਤ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਤੇਰਾ ਘਰ ਨਾ ਸਕੇ ਕੋਇ ਉਜਾੜ, ਤੇਰਾ ਖੇੜਾ ਦਏ ਵਸਾਈਆ। ਤੇਰਾ ਨਾਉਂ ਰਖਾਏ ਤੇਜ਼ ਕਟਾਰ, ਚੰਡ ਪਰਚੰਡ ਤੇਰਾ ਰੂਪ ਵਟਾਈਆ। ਤੇਰਾ ਨਾਉਂ ਹੋਏ ਜੈਕਾਰ, ਲੋਕਮਾਤ ਸ਼ਨਵਾਈਆ। ਤੇਰਾ ਪੰਜ ਤੱਤ ਬਣੇ ਪਿਆਰ, ਪਾਰਬ੍ਰਹਮ ਬ੍ਰਹਮ ਵਖਾਈਆ। ਤੇਰਾ ਰੂਪ ਲਏ ਅਵਤਾਰ, ਕਾਇਆ ਚੋਲਾ ਜਗਤ ਹੰਢਾਈਆ। ਸੇਵਾ ਕਰੇ ਸਰਬ ਸੰਸਾਰ, ਸਾਚੀ ਸੇਵਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰਾ ਖੇਲ ਖਿਲਾਈਆ। ਸੁਣ ਸੁਣ ਹਰਿ ਕਾ ਭਾਉ, ਹਰਿ ਸ਼ਬਦੀ ਸੀਸ ਨਿਵਾਇੰਦਾ। ਪਾਰਬ੍ਰਹਮ ਤੇਰੇ ਮਿਲਣ ਦਾ ਚਾਉ, ਮੈਂ ਆਦਿ ਜੁਗਾਦਿ ਰਖਾਇੰਦਾ। ਤੂੰ ਹੀ ਪਿਤਾ ਤੂੰ ਹੀ ਮਾਉਂ, ਹਉਂ ਬਾਲਕ ਨਾਉਂ ਰਖਾਇੰਦਾ। ਸਦਾ ਸਦ ਮੰਗਾਂ ਤੇਰੀ ਠੰਡੀ ਛਾਉਂ, ਏਕਾ ਓਟ ਤਕਾਇੰਦਾ। ਧਰਤ ਧਵਲ ਵਸਾਵਾਂ ਨਗਰ ਗਰਾਉਂ, ਨੌਂ ਖੰਡ ਆਪਣਾ ਰਾਹ ਚਲਾਇੰਦਾ। ਆਦਿ ਜੁਗਾਦਿ ਕਰਾਂ ਨਿਆਉਂ, ਗੁਰ ਅਵਤਾਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਖੇਲ ਖਿਲਾਇੰਦਾ। ਸ਼ਬਦ ਸੁਤ ਕਹੇ ਪੁਕਾਰ, ਨੇਤਰ ਨੈਣ ਉਠਾਈਆ। ਤੂੰ ਨਿਰਗੁਣ ਦਾਤਾ ਬੇਐਬ ਪਰਵਰਦਿਗਾਰ, ਤੇਰਾ ਜਲਵਾ ਨੂਰ ਇਲਾਹੀਆ। ਆਦਿ ਜੁਗਾਦਿ ਸਾਂਝਾ ਯਾਰ, ਹਰ ਘਟ ਵਸੇ ਨਜ਼ਰ ਕਿਸੇ ਨਾ ਆਈਆ। ਜੁਗ ਜੁਗ ਖੇਲ ਕਰੇ ਅਪਾਰ, ਤੇਰੀ ਮਹਿਮਾ ਅਕਥ ਕਥੀ ਨਾ ਜਾਈਆ। ਗੁਰ ਅਵਤਾਰ ਬਣ ਸੇਵਾਦਾਰ, ਲੋਕਮਾਤ ਸੇਵ ਕਮਾਈਆ। ਨਾ ਕੋਈ ਵੇਲਾ ਵਕ਼ਤ ਸਕੇ ਵਿਚਾਰ, ਥਿਤ ਵਾਰ ਨਾ ਕੋਇ ਸਮਝਾਈਆ। ਕਾਗਦ ਕ਼ਲਮ ਨਾ ਪਾਵੇ ਸਾਰ, ਬ੍ਰਹਮਾ ਚਾਰ ਮੁਖ ਸ਼ਰਮਾਈਆ। ਚਾਰ ਵੇਦ ਕਰਨ ਪੁਕਾਰ, ਉਚੀ ਕੂਕ ਕੂਕ ਦੁਹਾਈਆ। ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਵਡਿਆਈਆ। ਤੂੰ ਵਸੇਂ ਧਾਮ ਨਿਆਰ, ਸਚਖੰਡ ਸੋਭਾ ਪਾਈਆ। ਲੋਕਮਾਤ ਕਵਣ ਰੂਪ ਕਰੇਂ ਉਜਿਆਰ, ਨਿਰਗੁਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਦੇ ਸਮਝਾਈਆ। ਪੁਰਖ ਅਬਿਨਾਸ਼ੀ ਸਚ ਜਣਾਏ, ਏਕਾ ਹੁਕਮ ਸੁਣਾਇਆ। ਜੁਗ ਚੌਕੜੀ ਵੰਡ ਵੰਡਾਏ, ਬ੍ਰਹਿਮੰਡ ਖੰਡ ਖੇਲ ਖਿਲਾਇਆ। ਸਤਿਜੁਗ ਤ੍ਰੇਤਾ ਦੁਅਪਰ ਕਲਜੁਗ ਸੇਵਾ ਲਾਏ, ਏਕਾ ਹੁਕਮ ਵਰਤਾਇਆ। ਨੌਂ ਸੌ ਚੁਰਾਨਵੇ ਚੌਕੜੀ ਵੇਖ ਵਖਾਏ, ਗੇੜਾ ਆਪ ਦੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਿਰਗੁਣ ਰੂਪ ਦਏ ਸਮਝਾਇਆ। ਨੌਂ ਸੌ ਚੁਰਾਨਵੇ ਚੌਕੜੀ ਉਤਰੇ ਪਾਰ, ਸਾਚੇ ਸੁਤ ਮਿਲੇ ਵਡਿਆਈਆ। ਮੈਂ ਕਰਾਂ ਖੇਲ ਅਪਾਰ, ਨਿਰਗੁਣ ਰੂਪ ਵਟਾਈਆ। ਲੱਖ ਚੁਰਾਸੀ ਪਾਵਾਂ ਸਾਰ, ਘਟ ਘਟ ਅੰਦਰ ਫੋਲ ਫੋਲਾਈਆ। ਨੌਂ ਖੰਡ ਪ੍ਰਿਥਮੀ ਵੇਖਾਂ ਅਖਾੜ, ਸੱਤਾਂ ਦੀਪਾਂ ਪਰਦਾ ਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦਿਆਂ ਉਠਾਲ, ਸੋਇਆ ਕੋਇ ਰਹਿਣ ਨਾ ਪਾਈਆ। ਅੰਤ ਬਣਾਂ ਤੇਰਾ ਦਲਾਲ, ਸਚ ਵਣਜਾਰਾ ਸਾਚਾ ਵਣਜ ਕਰਾਈਆ। ਲੇਖਾ ਚੁੱਕੇ ਸ਼ਾਹ ਕੰਗਾਲ, ਬਾਕੀ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਵਕ਼ਤ ਰਿਹਾ ਸਮਝਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਅੰਤਮ ਔਣਾ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਕਾਲਾ ਵੇਸ ਵਟੌਣਾ, ਕਾਲੀ ਅਲਫ਼ੀ ਤਨ ਹੰਢਾਇੰਦਾ। ਕਾਇਨਾਤ ਫੇਰਾ ਪੌਣਾ, ਰੂਪ ਅਨੂਪ ਜਣਾਇੰਦਾ। ਜੂਠ ਝੂਠ ਸੱਜਣ ਸਾਕ ਆਪ ਬਣੌਣਾ, ਏਕਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵੇਲਾ ਅੰਤਮ ਆਪ ਜਣਾਇੰਦਾ। ਅੰਤਮ ਵੇਲਾ ਖੇਲ ਅਗੰਮ, ਪੁਰਖ ਅਗੰਮੜਾ ਆਪ ਕਰਾਈਆ। ਆਪਣੀ ਇਛਿਆ ਆਪੇ ਪਏ ਜੰਮ, ਨਿਰਗੁਣ ਜੋਤ ਲੋਕਮਾਤ ਕਰੇ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪੇ ਜਾਣੇ ਆਪਣਾ ਕੰਮ, ਕਰਤਾ ਪੁਰਖ ਬੇਪਰਵਾਹੀਆ। ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣ ਹਾਰ ਆਪਣੀ ਖੇਲ ਖਿਲਾਈਆ। ਲਹਿਣਾ ਦੇਣਾ ਚੁੱਕੇ ਸੂਰਜ ਚੰਨ, ਕਿਰਨ ਕਿਰਨ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਅੰਤਮ ਵਰ, ਅੰਤ ਅੰਤ ਹੋਏ ਸਹਾਈਆ। ਅੰਤ ਅੰਤ ਸਹਾਈ ਹੋਣਾ ਜਗ, ਜਾਗਰਤ ਜੋਤ ਇਕ ਜਗਾ। ਸ੍ਰਿਸ਼ਟ ਸਬਾਈ ਲੱਗੇ ਅੱਗ, ਏਕਾ ਅਗਨੀ ਲੰਬੂ ਦਏ ਵਖਾ। ਕਰੇ ਖੇਲ ਸੂਰਾ ਸਰਬੱਗ, ਆਪਣਾ ਭਾਣਾ ਆਪ ਵਰਤਾ। ਲੱਖ ਚੁਰਾਸੀ ਬੰਨ੍ਹੇ ਤਗ, ਏਕਾ ਸਗਨ ਮਨਾ। ਰਾਏ ਧਰਮ ਦੇ ਲਾਏ ਅੱਗੇ ਬੱਗ, ਏਕਾ ਧੱਕਾ ਲਾ। ਲੋਕਮਾਤ ਵਿਚੋਂ ਦੇਵੇ ਕੱਢ, ਜੋ ਬੈਠੇ ਨਾਮ ਭੁਲਾ। ਗੁਰਮੁਖ ਵਿਰਲੇ ਦੇਵੇ ਛੱਡ, ਜੋ ਹਰਿ ਹਰਿ ਰਹੇ ਧਿਆ। ਇਕ ਲਡਾਏ ਤੇਰਾ ਲਡ, ਤੇਰੀ ਗੋਦ ਬਹਾ। ਸ਼ਬਦੀ ਤੇਰੀ ਬਣਾਏ ਸਾਚੀ ਯੱਦ, ਗੁਰਮੁਖ ਮਾਤ ਪਰਗਟਾ। ਕਲਜੁਗ ਪਾਰ ਕਿਨਾਰਾ ਹੱਦ, ਆਪੇ ਦਏ ਕਰਾ। ਸਤਿਜੁਗ ਬਾਲ ਅਞਾਣਾ ਸੱਦ, ਧਰਤ ਮਾਤ ਦੀ ਗੋਦ ਦਏ ਟਿੱਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਰਿਹਾ ਸਮਝਾ। ਕਲਜੁਗ ਵੇਲਾ ਅੰਤਮ ਅੰਤ, ਨੌਂ ਸੌ ਚੁਰਾਨਵੇ ਚੌਕੜੀ ਜੁਗ ਰਹਿਣ ਨਾ ਪਾਈਆ। ਪਰਗਟ ਹੋਏ ਸ੍ਰੀ ਭਗਵੰਤ, ਨਿਰਗੁਣ ਆਪਣਾ ਰੂਪ ਵਟਾਈਆ। ਕਰੇ ਖੇਲ ਨਾਰੀ ਕੰਤ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਲੁਕਿਆ ਕੋਇ ਰਹਿਣ ਨਾ ਪਾਈਆ। ਗੜ੍ਹ ਤੋੜੇ ਹਉਮੇ ਹੰਗਤ, ਮਨ ਮਤ ਕਰੇ ਸਫ਼ਾਈਆ। ਇਕ ਜਣਾਏ ਸਾਚਾ ਮੰਤ, ਸੋ ਪੁਰਖ ਨਿਰੰਜਣ ਕਰ ਰੁਸ਼ਨਾਈਆ। ਸ਼ਬਦ ਸ਼ਬਦ ਬਣਾਏ ਬਣਤ, ਗੁਰ ਸ਼ਬਦ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਸਮਝਾਈਆ। ਸੁਤ ਦੁਲਾਰਾ ਕਰ ਪੁਕਾਰ, ਗਲ ਪੱਲੂ ਏਕਾ ਪਾਇੰਦਾ। ਆਦਿ ਜੁਗਾਦੀ ਏਕੰਕਾਰ, ਤੇਰੀ ਕਰਨੀ ਭੇਵ ਨਾ ਆਇੰਦਾ। ਕਵਣ ਵੇਸ ਕਰੇਂ ਵਿਚ ਸੰਸਾਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਕਵਣ ਘਰ ਹੋਏਂ ਉਜਿਆਰ, ਕਵਣ ਮੰਦਰ ਸੋਭਾ ਪਾਇੰਦਾ। ਕਵਣ ਨਾਮ ਬੋਲ ਜੈਕਾਰ, ਕਵਣ ਡੰਕਾ ਮਾਤ ਸੁਣਾਇੰਦਾ। ਕਵਣ ਵਰਨ ਕਰੇਂ ਉਜਿਆਰ, ਕਵਣ ਸਰਨ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਏਕਾ ਮੰਗ ਮੰਗਾਇੰਦਾ। ਕਵਣ ਰਾਜਾ ਕਵਣ ਭੂਪ, ਕਵਣ ਹੁਕਮ ਸੁਣਾਈਆ। ਕਵਣ ਵਸੇ ਚਾਰੇ ਕੂਟ, ਦਹਿ ਦਿਸ਼ਾ ਕਵਣ ਭਵਾਈਆ। ਕਵਣ ਮੇਟੇ ਜੂਠ ਝੂਠ, ਕਵਣ ਕੂੜੀ ਕਿਰਿਆ ਦਏ ਖਪਾਈਆ। ਕਵਣ ਤਾਗਾ ਕਵਣ ਸੂਤ, ਤਾਣਾ ਪੇਟਾ ਕਵਣ ਪਾਈਆ। ਕਵਣ ਪਿਤਾ ਕਵਣ ਪੂਤ, ਕਵਣ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗਾਂ ਸਾਚਾ ਵਰ, ਵੇਲਾ ਅੰਤ ਦੇ ਸਮਝਾਈਆ। ਕਵਣ ਮੰਦਰ ਕਵਣ ਗੜ੍ਹ, ਕਵਣ ਘਰ ਆਸਣ ਲਾਇੰਦਾ। ਕਵਣ ਚੋਟੀ ਜਾਏਂ ਚੜ੍ਹ, ਕਵਣ ਬੰਕ ਸੋਭਾ ਪਾਇੰਦਾ। ਕਵਣ ਅੱਖਰ ਲਏਂ ਪੜ੍ਹ, ਆਪਣਾ ਨਾਉਂ ਦ੍ਰਿੜਾਇੰਦਾ। ਕਵਣ ਖੰਡਾ ਲਏਂ ਫੜ, ਦੋ ਜਹਾਨ ਚਮਕਾਇੰਦਾ। ਕਵਣ ਗੁਰਮੁਖ ਲਏਂ ਵਰ, ਜਿਸ ਆਪਣਾ ਮੇਲ ਮਿਲਾਇੰਦਾ। ਕਵਣ ਅੰਮ੍ਰਿਤ ਨੁਹਾਏਂ ਸਰ, ਦੁਰਮਤ ਮੈਲ ਧਵਾਇੰਦਾ। ਕਵਣ ਘਾੜਨ ਲਏਂ ਘੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਝੋਲੀ ਅੱਗੇ ਡਾਹਿੰਦਾ। ਕਵਣ ਰਾਗ ਕਵਣ ਤਰਾਨਾ, ਕਵਣ ਨਾਦ ਵਜਾਈਆ। ਕਵਣ ਘਰ ਪਰਗਟ ਹੋਏ ਸ੍ਰੀ ਭਗਵਾਨਾ, ਰੂਪ ਅਨੂਪ ਧਰਾਈਆ। ਕਵਣ ਦਰ ਕਰੇਂ ਪਰਵਾਨਾ, ਚਰਨ ਕਵਲ ਆਪ ਟਿਕਾਈਆ। ਕਵਣ ਖੇਲ ਕਰੇਂ ਮਰਦ ਮਰਦਾਨਾ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਡਗਮਗਾਈਆ। ਕਵਣ ਸ਼ਾਹ ਪਾਤਸ਼ਾਹ ਬਣੇ ਰਾਜ ਰਾਜਾਨਾ, ਸੀਸ ਆਪਣੇ ਤਾਜ ਟਿਕਾਈਆ। ਕਵਣ ਮੇਟੇ ਕਲਜੁਗ ਕੂੜ ਨਿਸ਼ਾਨਾ, ਰਾਜ ਰਾਜਾਨਾਂ ਖ਼ਾਕ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦੇ ਚੁਕਾਈਆ। ਕਵਣ ਜਾਣੇ ਵੇਦ ਚਾਰ ਲੇਖਾ, ਪੁਰਾਨ ਅਠਾਰਾਂ ਕਵਣ ਸਮਝਾਈਆ। ਕਵਣ ਸ਼ਾਸਤਰ ਸਿਮਰਤ ਕੱਢੇ ਭੁਲੇਖਾ, ਭਰਮ ਗੜ੍ਹ ਤੁੜਾਈਆ। ਕਵਣ ਗੀਤਾ ਗਿਆਨ ਜਾਣੇ ਰੇਖਾ, ਰੇਖ ਰੇਖ ਵਿਚ ਮਿਲਾਈਆ। ਕਵਣ ਅੰਜੀਲ ਕ਼ੁਰਾਨ ਦਏ ਸੰਦੇਸਾ, ਤੀਸ ਬਤੀਸ ਕਰੇ ਪੜ੍ਹਾਈਆ। ਕਵਣ ਖਾਣੀ ਬਾਣੀ ਹੋਏ ਪਰਵੇਸ਼ਾ, ਨਿਰਗੁਣ ਆਪਣਾ ਨੂਰ ਧਰਾਈਆ। ਕਵਣ ਚਾਰ ਜੁਗ ਦਏ ਅੰਤ ਸੰਦੇਸਾ, ਪੁਰਖ ਅਕਾਲ ਇਕ ਵਖਾਈਆ। ਚਾਰ ਜੁਗ ਕਵਣ ਘਰ ਘਰ ਕਰੇਂ ਆਪਣਾ ਪੇਸ਼ਾ, ਸਰਗੁਣ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਦੇ ਸਮਝਾਈਆ। ਕਵਣ ਖੇਲ ਕਰੇ ਕਰਤਾਰ, ਖ਼ਾਲਕ ਖ਼ਲਕ ਵੇਖ ਵਖਾਈਆ। ਕਵਣ ਵੇਲਾ ਵਿਸ਼ਨ ਬ੍ਰਹਮਾ ਸ਼ਿਵ ਮਾਰੇ ਮਾਰ, ਬਚਿਆ ਕੋਇ ਰਹਿਣ ਨਾ ਪਾਈਆ। ਕਵਣ ਵਕ਼ਤ ਸੁਰਪਤ ਰਾਜਾ ਇੰਦ ਤਖ਼ਤੋਂ ਦਏ ਉਤਾਰ, ਥਿਰ ਰਹਿਣ ਨਾ ਪਾਈਆ। ਕਵਣ ਵੇਲਾ ਲੋਕਮਾਤ ਹੋਏਂ ਉਜਿਆਰ, ਨਿਰਗੁਣ ਰੂਪ ਵਟਾਈਆ। ਕਵਣ ਸੁਨੇਹੜਾ ਦਏਂ ਸੰਸਾਰ, ਏਕਾ ਵਾਰ ਸੁਣਾਈਆ। ਸ਼ਬਦੀ ਸ਼ਬਦ ਬਣੇ ਭਿਖਾਰ, ਏਕਾ ਮੰਗ ਮੰਗਾਈਆ। ਤੇਰੀ ਕ਼ੁਦਰਤ ਮੇਰੇ ਪਰਵਰਦਿਗਾਰ, ਤੇਰੀ ਖ਼ਲਕ ਖ਼ਾਲਕ ਤੇਰੇ ਵਿਚ ਸਮਾਈਆ। ਤੂੰ ਅਮਾਮ ਅਮਾਮਾ ਸਿਰ ਵਡ ਸਿਕਦਾਰ, ਤੇਰੀ ਰਹਿਮਤ ਰਹੀਮ ਰਹਿਮਾਨ ਆਦਿ ਜੁਗਾਦਿ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੱਲੂ ਦੇਣਾ ਫੜਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਅੰਤ ਅੰਤ ਜਣਾਇੰਦਾ। ਨਵ ਨੌਂ ਚਾਰ ਲੇਖਾ ਦਏ ਮੁਕਾ, ਪੂਰਬ ਲਹਿਣਾ ਆਪ ਮੁਕਾਇੰਦਾ। ਨਿਰਗੁਣ ਜਾਮਾ ਲਏ ਵਟਾ, ਨਿਹਕਲੰਕਾ ਨਾਉਂ ਰਖਾਇੰਦਾ। ਸਾਢੇ ਤਿੰਨ ਹੱਥ ਮੰਦਰ ਦਏ ਬਣਾ, ਸੰਬਲ ਨਾਉਂ ਜਣਾਇੰਦਾ। ਬਜਰ ਕਪਾਟੀ ਉਪਰ ਡੇਰਾ ਲਾ, ਸਾਚੇ ਪਰਬਤ ਭਾਗ ਵਖਾਇੰਦਾ। ਸ਼ਬਦ ਅਗੰਮੀ ਨਾਦ ਵਜਾ, ਆਪਣਾ ਰਾਗ ਅਲਾਇੰਦਾ। ਸਚ ਸਿੰਘਾਸਣ ਆਸਣ ਲਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਏਕਾ ਹੁਕਮ ਦਏ ਵਰਤਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸ਼ਾਹ ਸੁਲਤਾਨਾਂ ਖ਼ਾਕ ਮਿਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਲਜੁਗ ਅੰਤਮ ਆਪ ਜਣਾਇੰਦਾ। ਕਲਜੁਗ ਅੰਤਮ ਹੋਏ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਪਰਗਟ ਹੋਏ ਹਰਿ ਹਾਜ਼ਰ ਹਜ਼ੂਰ, ਵਡ ਹਜ਼ਰਤ ਸੱਚਾ ਸ਼ਹਿਨਸ਼ਾਹੀਆ। ਕੂੜੀ ਕਿਰਿਆ ਕਰੇ ਕਾਫ਼ੂਰ, ਏਕਾ ਨੂਰ ਕਰੇ ਰੁਸ਼ਨਾਈਆ। ਸ਼ਬਦੀ ਆਸਾ ਕਰੇ ਪੂਰ, ਪੂਰੀ ਆਸ ਆਪ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸ੍ਰੀ ਭਗਵੰਤ ਜੋ ਘਰ ਘਰ ਬੈਠੇ ਕਰ ਕ਼ਸੂਰ, ਲੇਖਾ ਲਿਖ ਲਿਖ ਰਿਹਾ ਜਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣਾ ਬਦਲੇ ਨਾ ਕਦੇ ਅਸੂਲ, ਆਪਣੇ ਭਾਣੇ ਸਦ ਸਮਾਈਆ। ਗੋਬਿੰਦ ਭਾਣਾ ਕਰ ਕ਼ਬੂਲ, ਆਪਣਾ ਆਪ ਭੇਟ ਚੜ੍ਹਾਈਆ। ਸ੍ਰੀ ਭਗਵੰਤ ਅੰਤ ਚੁਕਾਏ ਮੂਲ, ਚੌਥਾ ਜੁਗ ਚੌਥੀ ਧਾਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਸ਼ਬਦ ਮੇਲਾ ਅੰਤ ਕਲ, ਹਰਿ ਸਾਚੇ ਸਚ ਕਰਾਵਣਾ। ਏਕਾ ਮੰਦਰ ਬਹਿਣਾ ਰਲ, ਘਰ ਘਰ ਵਿਚ ਆਪ ਸੁਹਾਵਣਾ। ਏਕਾ ਦੀਪਕ ਜਾਏ ਬਲ, ਅਗਿਆਨ ਅੰਧੇਰ ਮੁਕਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣਾ ਵੇਲਾ ਆਪਣੇ ਹੱਥ ਰਖਾਵਣਾ। ਆਪਣਾ ਵੇਲਾ ਸੋ ਪੁਰਖ ਨਿਰੰਜਣ, ਆਦਿ ਜੁਗਾਦਿ ਆਪਣੇ ਹੱਥ ਰਖਾਈਆ। ਜੁਗ ਜੁਗ ਹੋਏ ਦਰਦ ਦੁੱਖ ਭੈ ਭੰਜਨ, ਦੀਨਾਂ ਅਨਾਥਾਂ ਹੋਏ ਸਹਾਈਆ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਮਿਟਾਈਆ। ਸਾਚੇ ਸੰਤਾਂ ਬਣੇ ਸਾਚਾ ਸੱਜਣ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਏਕਾ ਜੋਤ ਏਕਾ ਵਰਨ ਏਕਾ ਗੋਤ, ਏਕਾ ਕਿਲਾ ਏਕਾ ਕੋਟ, ਏਕਾ ਘਰ ਸੁਹਾਈਆ। ਏਕਾ ਘਰ ਹਰਿ ਸੁਹਾਏ, ਆਦਿ ਪੁਰਖ ਅਬਿਨਾਸ਼ਾ। ਸਤਿਜੁਗ ਸਾਚਾ ਮਾਤ ਧਰਾਏ, ਕਰੇ ਖੇਲ ਤਮਾਸ਼ਾ। ਚਾਰ ਵਰਨ ਏਕਾ ਰੰਗ ਰੰਗਾਏ, ਦੇਵੇ ਨਾਮ ਦਿਲਾਸਾ। ਏਕਾ ਅੱਖਰ ਦਏ ਪੜ੍ਹਾਏ, ਕਰੇ ਪਰਕਾਸ਼ ਪ੍ਰਿਥਮੀ ਆਕਾਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਏਕਾ ਹਰਿ, ਹਰਿਜਨ ਪੂਰੀ ਕਰੇ ਆਸਾ। ਹਰਿਜਨ ਤੇਰੀ ਪੂਰੀ ਆਸ, ਗੁਰ ਸਤਿਗੁਰ ਆਪ ਕਰਾਈਆ। ਜਨਮ ਜਨਮ ਦੀ ਬੁਝੇ ਪਿਆਸ, ਤ੍ਰਿਸਨਾ ਭੁੱਖ ਗਵਾਈਆ। ਨਿਰਮਲ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਘਰ ਘਰ ਵਿਚ ਪਾਵੇ ਰਾਸ, ਗੋਪੀ ਕਾਹਨ ਨਚਾਈਆ। ਸਦਾ ਸੁਹੇਲਾ ਵਸੇ ਪਾਸ, ਆਪਣੀ ਗੋਦ ਬਹਾਈਆ। ਗੁਰਸਿਖ ਹੋਏ ਨਾ ਕਦੇ ਨਿਰਾਸ, ਜਿਸ ਗੋਬਿੰਦ ਮਿਲਿਆ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਮੇਲਾ ਹਰਿ ਦਵਾਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਕਾਇਆ ਮਾਟੀ ਖੋਲ੍ਹ ਕਿਵਾੜ, ਸਾਚੀ ਹਾਟੀ ਵਣਜ ਕਰਾਇੰਦਾ। ਅੰਮ੍ਰਿਤ ਨਾਮ ਜਾਮ ਪਿਆਲ, ਸਾਚਾ ਸਾਕੀ ਖੇਲ ਕਰਾਇੰਦਾ। ਕਰੇ ਪਰਕਾਸ਼ ਕੋਟਨ ਭਾਨ, ਰਵ ਸਸ ਨਾ ਕੋਇ ਚੜ੍ਹਾਇੰਦਾ। ਆਤਮ ਬ੍ਰਹਮ ਕਰਾਏ ਪਛਾਣ, ਈਸ਼ ਜੀਵ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਦਇਆ ਨਿਧ ਸਵਾਮੀ ਠਾਕਰ, ਏਕਾ ਠੋਕਰ ਨਾਮ ਲਗਾਈਆ। ਗੁਰਮੁਖ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਆਈਆ। ਜਿਸ ਜਨ ਵਣਜ ਕਰਾਏ ਨਾਮ ਸੌਦਾਗਰ, ਸਾਚੀ ਵਸਤ ਝੋਲੀ ਪਾਈਆ। ਭਾਗ ਲਗਾਏ ਕਾਇਆ ਗਾਗਰ, ਨਿਰਮਲ ਜੋਤ ਨੂਰ ਰੁਸ਼ਨਾਈਆ। ਏਥੇ ਓਥੇ ਦੇਵੇ ਆਦਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਸੱਚਾ ਜਗਤ ਬਹਾਦਰ, ਗੁਰ ਚਰਨ ਸਰਨ ਚਰਨ ਜਿਸ ਏਕਾ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਕਰੀਮ ਕ਼ਾਦਰ ਕ਼ੁਦਰਤ ਆਪਣੇ ਰੰਗ ਵਖਾਈਆ। ਗੁਰਸਿਖ ਤੇਰਾ ਆਤਮ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਤੇਰੀ ਸੇਜਾ ਵੇਖ ਪਲੰਘ, ਹਰਿ ਜੂ ਆਸਣ ਲਾਇੰਦਾ। ਅੱਠੇ ਪਹਿਰ ਨਾਦ ਮਰਦੰਗ, ਧੁੰਨ ਆਤਮਕ ਆਪ ਵਜਾਇੰਦਾ। ਨਿਝਰ ਝਿਰਨਾ ਸਰੋਵਰ ਗੰਗ, ਕਵਲ ਕਵਲਾ ਆਪ ਉਲਟਾਇੰਦਾ। ਆਪ ਸੁਣਾਏ ਆਪਣਾ ਸੁਹਾਗੀ ਛੰਦ, ਛੱਤੀ ਰਾਗ ਭੇਵ ਨਾ ਪਾਇੰਦਾ। ਦਿਵਸ ਰੈਣ ਪਰਮਾਨੰਦ, ਨਿਜਾਨੰਦ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲੇ ਆਪੇ ਫੜ, ਆਪਣਾ ਬੰਧਨ ਪਾਇੰਦਾ। ਕਲਜੁਗ ਅੰਤਮ ਬਣ ਕਸਾਈ, ਛੁਰੀ ਆਪਣੇ ਹੱਥ ਉਠਾਇੰਦਾ। ਹਿੰਦੂ ਮੁਸਲਿਮ ਸਿੱਖ ਮੇਟੇ ਈਸਾਈ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਗੋਬਿੰਦ ਬੂਟਾ ਪੁਟਿਆ ਕਾਹੀ, ਮਨਮੁਖਤਾ ਜੜ੍ਹ ਉਖੜਾਇੰਦਾ। ਸਰਬ ਜੀਆਂ ਦਾ ਇਕੋ ਸਾਈਂ, ਨਾਨਕ ਨਾਮ ਧਿਆਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹੀਂ, ਜੁਗ ਜੁਗ ਪੁਰਖ ਅਕਾਲ ਵੇਸ ਵਟਾਇੰਦਾ। ਸ਼ਾਹ ਸੁਲਤਾਨਾਂ ਦਏ ਸਜ਼ਾਈ, ਗੜ੍ਹ ਹੰਕਾਰ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਜਣਾਇੰਦਾ। ਜਗਤ ਮਰਨੀ ਮਰੇ ਜਗ, ਮਰਨਾ ਹੱਥ ਕਿਸੇ ਨਾ ਆਇਆ। ਭੁੱਖ ਨੰਗ ਝੂਠਾ ਵਰਤ, ਬਿਨ ਹਰਿ ਨਾਮੇ ਮਰਨ ਵਰਤ ਕੰਮ ਕਿਸੇ ਨਾ ਆਇਆ। ਮਿਲੇ ਢੋਈ ਨਾ ਅਰਸ਼ ਫ਼ਰਸ਼, ਗੁਰਮਤ ਜੋ ਰਹੇ ਭੁਲਾਇਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰ ਤਰਸ, ਕਲਜੁਗ ਕਸਾਈ ਮਗਰ ਸਭ ਦੇ ਲਾਇਆ। ਗ਼ਰੀਬ ਨਿਮਾਣੇ ਫਿਰੇ ਨਧੜਕ, ਪੁਰਖ ਅਬਿਨਾਸ਼ੀ ਹੋਏ ਸਹਾਇਆ। ਦੋ ਸਾਲਾਂ ਅੱਠਾਂ ਮਹੀਨਿਆਂ ਅੰਦਰ ਸਭ ਦਾ ਕੱਢੇ ਫ਼ਰਕ਼, ਊਚ ਨੀਚ ਨਾ ਕੋਇ ਵਖਾਇਆ। ਜ਼ਾਤ ਪਾਤ ਕਰੇ ਗ਼ਰਕ਼, ਧਰਨੀ ਧਰਤ ਧਵਲ ਹੇਠ ਦਬਾਇਆ। ਚਾਰ ਵਰਨਾਂ ਦੱਸੇ ਏਕਾ ਵਰਕ, ਸਾਚਾ ਵਰਕਰ ਹਰਿ ਜੂ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਊਚਾਂ ਨੀਚਾਂ ਨਾਤਾ ਤੋੜ, ਜੂਠਾ ਝੂਠਾ ਬੰਧਨ ਦਏ ਖਪਾਈਆ। ਬ੍ਰਹਮ ਪਾਰਬ੍ਰਹਮ ਨਾਲ ਦੇਵੇ ਜੋੜ, ਏਕਾ ਰੰਗ ਵਖਾਈਆ। ਸ੍ਰੀ ਭਗਵਾਨ ਗ਼ਰੀਬ ਨਿਮਾਣਿਆਂ ਦੀ ਸਦਾ ਰੱਖੇ ਲੋੜ, ਬਿਨ ਗ਼ਰੀਬਾਂ ਲੋਕਮਾਤ ਵੇਸ ਨਾ ਕਦੇ ਵਟਾਈਆ। ਜਗਤ ਹੰਕਾਰੀਆਂ ਪਾਏ ਮੜ੍ਹੀ ਗੋਰ, ਲੋਕਮਾਤ ਰਹਿਣ ਨਾ ਪਾਈਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਮਾਰਗ ਦੇਵੇ ਤੋਰ, ਸਾਚਾ ਮਾਰਗ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਵੱਡਾ ਨੈਸਨਲਿਸ਼ਟ ਨਿਰਾਕਾਰ ਨਿਰਗੁਣ ਇਕ ਅਖਵਾਈਆ। ਗ਼ਰੀਬਾਂ ਅੰਤਰ ਉਤਮ ਜ਼ਾਤ, ਹਰਿ ਜੂ ਆਸਣ ਲਾਇੰਦਾ। ਕਰਨ ਫ਼ਰਯਾਦ ਅੱਠੇ ਪਹਿਰ ਦਿਵਸ ਰੈਣ ਪਰਭਾਤ, ਨੇਤਰ ਸਰਬ ਉਠਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਜ ਆਤਮ ਬੈਠਾ ਸੁਣੇ ਗਾਥ, ਆਪਣੀ ਝੋਲੀ ਆਪੇ ਪਾਇੰਦਾ। ਕਲਜੁਗ ਹੋਈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਚਾਰ ਕੁੰਟ ਜੀਵ ਜੰਤ ਬਣ ਬਣ ਬੈਠੇ ਜਮਾਤ, ਹਰਿ ਕਾ ਨਾਮ ਜਮਾਂ ਨਾ ਕੋਇ ਕਰਾਇੰਦਾ। ਅੰਤਮ ਪੈਣਾ ਡੂੰਘੇ ਖਾਤ, ਧਰਮ ਰਾਏ ਖਾਤਾ ਇਕ ਵਖਾਇੰਦਾ। ਗ਼ਰੀਬ ਨਿਮਾਣਿਆਂ ਮਿਲੇ ਕਮਲਾਪਾਤ, ਆਪਣੀ ਕਫ਼ਨੀ ਕੰਬਲੀ ਕਾਇਆ ਚੋਲੀ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਸੱਜਣ ਲਏ ਫੜ, ਹਰੀਜਨ ਆਪਣੇ ਮੇਲ ਮਿਲਾਇੰਦਾ। ਸੰਗਤ ਹੋਏ ਸੰਤੁਸ਼ਟ ਚੜ੍ਹੇ ਆਤਮ ਰੰਗ, ਬਿਨ ਹਰਿ ਨਾਮੇ ਸ਼ਾਂਤ ਕਦੇ ਨਾ ਆਇੰਦਾ। ਗੁਰਮੁਖ ਮੰਗਣ ਏਕਾ ਮੰਗ, ਵਸਤ ਅਮੋਲਕ ਆਪ ਵਰਤਾਇੰਦਾ। ਦੂਈ ਦਵੈਤ ਭਰਮਾਂ ਢਾਏ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਜਿਸ ਜਨ ਉਪਜੇ ਪਰਮਾਨੰਦ, ਸੋ ਜਨ ਸੰਤੁਸ਼ਟ ਮਾਤ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਇਆ ਕਮਾਇੰਦਾ।
