੧੩ ਫੱਗਣ ੨੦੧੮ ਬਿਕ੍ਰਮੀ ਸੁਰਿੰਦਰ ਸਿੰਘ ਦੇ ਗ੍ਰਹਿ ਇਟਾਰਸੀ
ਹਰਿਜਨ ਮੰਗੇ ਇਕੋ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਕਾਇਆ ਚੋਲੀ ਚੜ੍ਹੇ ਰੰਗ, ਉਤਰ ਕਦੇ ਨਾ ਜਾਈਆ। ਆਤਮ ਅੰਤਰ ਇਕ ਅਨੰਦ, ਦਿਵਸ ਰੈਣ ਖ਼ੁਸ਼ੀ ਮਨਾਈਆ। ਅਨਹਦ ਨਾਦ ਵੱਜੇ ਮਰਦੰਗ, ਸ਼ਬਦੀ ਸ਼ਬਦ ਹੋਏ ਸ਼ਨਵਾਈਆ। ਆਤਮ ਸੇਜਾ ਮਿਲੇ ਪਲੰਘ, ਬੰਕ ਦੁਆਰੇ ਵਡੀ ਵਡਿਆਈਆ। ਇਕੋ ਗੀਤ ਸੁਹਾਗੀ ਸੁਣੇ ਛੰਦ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਪੰਚ ਵਿਕਾਰਾ ਹੋਏ ਖੰਡ ਖੰਡ, ਜਗਤ ਤ੍ਰਿਸਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਪੂਰਾ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਹਰਿਜਨ ਬਖ਼ਸ਼ੇ ਚਰਨ ਧਿਆਨ, ਸਰਨ ਸਰਨਾਈ ਇਕ ਜਣਾਇੰਦਾ। ਆਤਮ ਬ੍ਰਹਮ ਬ੍ਰਹਮ ਗਿਆਨ, ਪਾਰਬ੍ਰਹਮ ਆਪ ਪੜ੍ਹਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਗਵਾਇੰਦਾ। ਕਰ ਪਰਕਾਸ਼ ਕੋਟਨ ਭਾਨ, ਨਿਰਗੁਣ ਜੋਤੀ ਜੋਤ ਜਗਾਇੰਦਾ। ਸ਼ਬਦ ਅਗੰਮੀ ਏਕਾ ਗਾਣ, ਬੋਧ ਅਗਾਧ ਸੁਣਾਇੰਦਾ। ਕਾਇਆ ਮੰਦਰ ਸਚ ਮਕਾਨ, ਗੁਰੂਦੁਆਰ ਇਕ ਵਖਾਇੰਦਾ। ਨਜ਼ਰੀ ਆਏ ਸ੍ਰੀ ਭਗਵਾਨ, ਨਿਝ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਹਰਿਜਨ ਮੰਗੇ ਇਕੋ ਦਾਤ, ਪ੍ਰਭ ਅੱਗੇ ਝੋਲੀ ਡਾਹੀਆ। ਮੇਲ ਮਿਲਾਵਾ ਲੋਕਮਾਤ, ਮਿਲੇ ਸ਼ਰਨ ਸਰਨਾਈਆ। ਨਾਉਂ ਨਿਰੰਕਾਰਾ ਸਾਚੀ ਗਾਥ, ਕਿਰਪਨ ਕਰ ਪੜ੍ਹਾਈਆ। ਜੋਤ ਲਿਲਾਟੀ ਮਸਤਕ ਮਾਥ, ਸਾਚੀ ਘਾਟੀ ਫੜ ਚੜ੍ਹਾਈਆ। ਏਥੇ ਓਥੇ ਦੇਣਾ ਸਾਥ, ਸਗਲਾ ਸੰਗ ਨਿਭਾਈਆ। ਤੇਰਾ ਨਾਉਂ ਪੂਜਾ ਪਾਠ, ਬਿਨ ਰਸਨਾ ਜਿਵਹਾ ਗਾਈਆ। ਤੇਰਾ ਨੂਰ ਪਾਕੀ ਪਾਕ, ਪਤਿਤ ਪਾਪੀ ਪਾਰ ਕਰਾਈਆ। ਤੇਰੀ ਬਾਤਨ ਦਿਸੇ ਜ਼ਾਤ, ਜ਼ਾਹਰਾ ਜ਼ਹੂਰ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲ, ਦੀਨਨ ਆਪਣੀ ਦਇਆ ਕਮਾਇੰਦਾ। ਹਰਿਜਨ ਵੇਖੇ ਸਾਚੇ ਲਾਲ, ਬਾਲ ਅਞਾਣੇ ਆਪ ਉਠਾਇੰਦਾ। ਦੇਵੇ ਨਾਮ ਸੱਚਾ ਧੰਨ ਮਾਲ, ਵਸਤ ਅਮੋਲਕ ਝੋਲੀ ਪਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਏਕਾ ਰੰਗ ਵਖਾਇੰਦਾ। ਦੀਪਕ ਦੀਆ ਏਕਾ ਬਾਲ, ਅਗਿਆਨ ਅੰਧੇਰ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਇੰਦਾ। ਹਰਿਜਨ ਮੰਗੇ ਇਕੋ ਵਰ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਤੇਰੇ ਹੱਥ ਤੇਰੀ ਵਡਿਆਈਆ। ਨਿਰਭੌ ਚੁਕਾ ਭੈ ਡਰ, ਭਿਆਨਕ ਰੂਪ ਨਜ਼ਰ ਨਾ ਆਈਆ । ਥਿਰ ਘਰ ਵੇਖਾਂ ਤੇਰਾ ਘਰ, ਘਰ ਵੱਜਦੀ ਰਹੇ ਵਧਾਈਆ। ਦਰਸ ਦੇਣਾ ਅੱਗੇ ਖੜ, ਸਵੱਛ ਸਰੂਪੀ ਰੂਪ ਵਟਾਈਆ। ਨਾਤਾ ਤੁਟੇ ਸੀਸ ਧੜ, ਪੰਜ ਤੱਤ ਨਾ ਕੋਇ ਜਣਾਈਆ। ਆਤਮ ਪਰਮਾਤਮ ਬੰਨਣਾ ਲੜ, ਨਿਰਗੁਣ ਡੋਰੀ ਆਪ ਰਖਾਈਆ। ਸਾਚੇ ਪੌੜੇ ਜਾਵਾਂ ਚੜ੍ਹ, ਘਰ ਬੰਕ ਤੇਰਾ ਪਾਈਆ। ਕਿਲ੍ਹਾ ਤੋੜ ਹੰਕਾਰੀ ਗੜ੍ਹ, ਦੇਣੀ ਮਾਣ ਵਡਿਆਈਆ। ਮੈਂ ਸਰਨ ਸਰਨਾਈ ਜਾਵਾਂ ਪੜ, ਧੂੜੀ ਟਿੱਕਾ ਮਸਤਕ ਲਾਈਆ। ਮਾਨਸ ਜਨਮ ਨਾ ਆਏ ਹਾਰ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਨਾ ਮਾਰੇ ਮਾਰ, ਚਿਤਰ ਗੁਪਤ ਨਾ ਦਏ ਸਜਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰ, ਵੇਲੇ ਅੰਤ ਕਾਲ ਨਾ ਖਾਈਆ। ਮਹਾਂਕਾਲ ਕਰ ਪ੍ਰਿਤਪਾਲ, ਇਕੋ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਵੇਸ਼ ਬੈਠਾ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਬੇਐਬ ਨਾਉਂ ਰਖਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਜਨ ਭਗਤਾਂ ਬੇੜਾ ਆਪ ਚਲਾਇੰਦਾ। ਸ਼ਬਦ ਅਗੰਮੀ ਸਤਿ ਸਲਾਹ, ਸਤਿ ਸਤਿਵਾਦੀ ਆਪ ਸਮਝਾਇੰਦਾ। ਫੜ ਫੜ ਬਾਂਹੋਂ ਰਾਹੇ ਪਾ, ਸਾਚਾ ਮਾਰਗ ਇਕ ਵਖਾਇੰਦਾ। ਨਾਉਂ ਨਿਰੰਕਾਰਾ ਲੈਣਾ ਗਾ, ਸਾਚੀ ਸਿਖਿਆ ਇਕ ਸਿਖਾਇੰਦਾ। ਨਿਰਗੁਣ ਸਰਗੁਣ ਹੋਏ ਸਹਾ, ਸਰਗੁਣ ਰੂਪ ਅਨੂਪ ਧਰਾਇੰਦਾ। ਗੁਰ ਗੁਰ ਫੇਰਾ ਆਪੇ ਪਾ, ਸ਼ਬਦੀ ਡੰਕ ਵਜਾਇੰਦਾ। ਸਾਚੇ ਸੰਤ ਲਏ ਉਠਾ, ਗੁਰਮੁਖ ਮੇਲ ਮਿਲਾਇੰਦਾ। ਡੂੰਘੀ ਭਵਰੀ ਪਾਰ ਕਰਾ, ਸਾਚੇ ਬੇੜੇ ਆਪ ਚੜ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਕੜਨਹਾਰਾ ਬਾਂਹ, ਆਪ ਆਪਣਾ ਖੇਲ ਕਰਾਇੰਦਾ। ਜਨ ਭਗਤਾਂ ਬਣੇ ਪਿਤਾ ਮਾਂ, ਬਾਲਕ ਆਪਣੀ ਗੋਦ ਸੁਹਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਇੰਦਾ। ਵੇਖਣਹਾਰਾ ਥਾਉਂ ਥਾਂ, ਨੌਂ ਖੰਡ ਪ੍ਰਿਥਮੀ ਖੋਜ ਖੁਜਾਇੰਦਾ। ਲੱਖ ਚੁਰਾਸੀ ਅੰਦਰ ਰਿਹਾ ਸਮਾ, ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਨਗਰ ਖੇੜਾ ਗਰਾਂ, ਪੰਜ ਤੱਤ ਕਾਇਆ ਸੋਭਾ ਪਾਇੰਦਾ। ਸਦਾ ਸੁਹੇਲਾ ਇਕ ਅਕੇਲਾ ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਸਿਰ ਰੱਖੇ ਠੰਡੀ ਛਾਂ, ਸਮਰਥ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇੰਦਾ। ਗੁਰਸਿਖ ਮੰਗੇ ਕਰ ਪੁਕਾਰ, ਨੇਤਰ ਨੈਣਾਂ ਨੀਰ ਵਹਾਇਆ। ਮਾਤ ਗਰਭ ਜਨਮ ਜਨਮ ਅਗਨੀ ਰਹੀ ਸਾੜ, ਹਵਨੀ ਹਵਨ ਕੁੰਡ ਤਪਾਇਆ। ਬਹੱਤਰ ਨਾੜ ਲੱਗੀ ਆਗ, ਤੱਤਵ ਤੱਤ ਰਿਹਾ ਜਲਾਇਆ। ਨੇਤਰ ਨੈਣ ਨਾ ਖੁਲ੍ਹੀ ਜਾਗ, ਗਿਆਨ ਨੇਤਰ ਨਾ ਕੋਇ ਰਖਾਇਆ। ਲੱਖ ਚੁਰਾਸੀ ਵਿਚੋਂ ਲਏ ਨਾ ਕੋਇ ਕਾਢ, ਜੂਨੀ ਜੂਨ ਜੂਨ ਭੁਵਾਇਆ। ਮਾਤ ਪਿਤ ਭਾਈ ਭੈਣ ਸੱਜਣ ਦਿਸੇ ਝੂਠੇ ਸਾਕ, ਸਗਲਾ ਸੰਗ ਨਾ ਕੋਇ ਨਿਭਾਈਆ। ਬਿਨ ਤੇਰੇ ਖੋਲ੍ਹੇ ਨਾ ਕੋਇ ਤਾਕ, ਘਰ ਦੀਪਕ ਨਾ ਕੋਇ ਜਗਾਇਆ। ਜਗਤ ਵਣਜਾਰਾ ਝੂਠਾ ਹਾਟ, ਜੁਗ ਜੁਗ ਤ੍ਰੈਗੁਣ ਮਾਇਆ ਹੱਟ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਰਨ ਰਹੇ ਸਰਨਾਇਆ। ਪੁਰਖ ਅਬਿਨਾਸ਼ੀ ਸਦਾ ਸਮਰਥ, ਸਮਰਥ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਆਪਣਾ ਮਾਰਗ ਦੱਸ, ਭਗਤ ਭਗਵੰਤ ਲਏ ਤਰਾਈਆ। ਕਲਜੁਗ ਅੰਤਮ ਮਹਿਮਾ ਜਾਣੇ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਨਿਰਗੁਣ ਸਰਗੁਣ ਹੋਇਆ ਵਸ, ਬੇਵਸ ਬੇਪਰਵਾਹੀਆ। ਆਦਿ ਜੁਗਾਦਿ ਜੁਗਾ ਜੁਗੰਤ ਸਚ ਪਿਆਰ ਅੰਦਰ ਜਾਏ ਫਸ, ਸਾਚੀ ਭਗਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰਮੁਖ ਸੱਜਣ ਸੁਣ ਸੰਦੇਸਾ, ਘਰ ਵਿਚ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਪ੍ਰਭ ਨਰ ਨਰੇਸ਼ਾ, ਨਿਰਗੁਣ ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਕਾਰਨ ਕਰੇ ਵੇਸਾ, ਰੂਪ ਅਨੂਪ ਧਰਾਇੰਦਾ। ਆਦਿ ਜੁਗਾਦੀ ਸਾਚਾ ਪੇਸ਼ਾ, ਬਣ ਕਿਰਤੀ ਕਿਰਤ ਕਮਾਇੰਦਾ। ਤਿਸ ਸਾਹਿਬ ਨੂੰ ਸਦਾ ਆਦੇਸਾ, ਜੋ ਵਿਛੜੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸੀਏ ਸਾਚੇ ਘਰ, ਘਰ ਸਾਚਾ ਮੋਹੇ ਭਾਇੰਦਾ। ਸਾਚਾ ਘਰ ਸ੍ਰੀ ਭਗਵਾਨ, ਏਕਾ ਏਕ ਜਣਾਈਆ। ਨਾਤਾ ਤੁਟੇ ਜਗਤ ਜਹਾਨ, ਜੀਵਣ ਜੁਗਤ ਨਾ ਕੋਇ ਵਡਿਆਈਆ। ਦਿਵਸ ਰੈਣ ਇਕ ਧਿਆਨ, ਹਰਿ ਚਰਨ ਸੱਚੀ ਸਰਨਾਈਆ। ਕਾਇਆ ਮੰਦਰ ਸਚ ਮਕਾਨ, ਗੁਰਦੁਆਰਾ ਇਕ ਸਮਝਾਈਆ। ਅੰਦਰ ਵਸੇ ਸ੍ਰੀ ਭਗਵਾਨ, ਘਰ ਘਰ ਵਿਚ ਸੋਭਾ ਪਾਈਆ। ਦੀਆ ਬਾਤੀ ਜੋਤ ਮਹਾਨ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅਨਹਦ ਸ਼ਬਦ ਨਾਦ ਧੁੰਨਕਾਨ, ਧੁੰਨ ਆਤਮਕ ਰਿਹਾ ਸੁਣਾਈਆ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਈਆ। ਨਾਤਾ ਤੁਟੇ ਪੰਜ ਸ਼ੈਤਾਨ, ਆਸਾ ਤ੍ਰਿਸਨਾ ਦਏ ਖਪਾਈਆ। ਮਨ ਮਨੂਆ ਮਿਟੇ ਮਾਣ, ਉਠ ਉਠ ਨਾ ਦਹਿ ਦਿਸ਼ ਧਾਈਆ। ਮਤ ਮਤਵਾਲੀ ਹੋਏ ਹੈਰਾਨ, ਬੁਧੀ ਚਲੇ ਨਾ ਕੋਇ ਚਤੁਰਾਈਆ। ਹਰਿ ਕਾ ਸ਼ਬਦ ਇਕ ਬਲਵਾਨ, ਬਲ ਆਪਣਾ ਲਏ ਵਖਾਈਆ। ਏਕਾ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਚੌਦਾਂ ਵਿਦਿਆ ਨੈਣ ਸ਼ਰਮਾਣ, ਨੇਤਰ ਨੈਣ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਸਰਬ ਜਸ ਗਾਣ, ਜਸ ਹਰਿ ਜੂ ਆਪ ਜਣਾਈਆ। ਗੁਰਸਿਖ ਤੇਰਾ ਮੇਲਾ ਇਕ ਮਕਾਨ, ਗ੍ਰਹਿ ਮੰਦਰ ਮਿਲੇ ਵਡਿਆਈਆ। ਸੂਰਜ ਚੰਦ ਨਾ ਕੋਇ ਨਿਸ਼ਾਨ, ਮੰਡਲ ਮੰਡਪ ਨਾ ਕੋਇ ਰਖਾਈਆ। ਨਾ ਕੋਇ ਜ਼ਿਮੀਂ ਨਾ ਅਸਮਾਨ, ਸਮੁੰਦ ਸਾਗਰ ਨਾ ਕੋਇ ਰਖਾਈਆ। ਜੰਗਲ ਜੂਹ ਉਜਾੜ ਪਹਾੜ ਨਾ ਕੋਇ ਬੀਆਬਾਨ, ਉਚਾ ਟਿੱਲਾ ਪਰਬਤ ਨਜ਼ਰ ਕੋਇ ਨਾ ਆਈਆ। ਇਕ ਇਕੱਲਾ ਨੌਜਵਾਨ, ਨਿਰਗੁਣ ਬੈਠਾ ਆਸਣ ਲਾਈਆ। ਜੋਤੀ ਜਾਤਾ ਸ੍ਰੀ ਭਗਵਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਸਚਖੰਡ ਵਸੇ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਈਆ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਈਆ। ਗੁਰਮੁਖ ਸੱਜਣ ਵੇਖੇ ਆਣ, ਗੁਰ ਗੋਬਿੰਦ ਮੇਲਾ ਚਾਈਂ ਚਾਈਂਆ। ਨਾਨਕ ਲੇਖਾ ਦਰ ਪਰਵਾਨ, ਸਚ ਪਰਵਾਨਾ ਇਕ ਫੜਾਈਆ। ਸੋ ਪੁਰਖ ਨਿਰੰਜਣ ਗੁਣ ਨਿਧਾਨ, ਹੰ ਬ੍ਰਹਮ ਕਰੇ ਕੁੜਮਾਈਆ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਫੋਲ ਫੁਲਾਈਆ। ਕਰ ਕਿਰਪਾ ਜਿਸ ਜਨ ਦੇਵੇ ਨਾਦ ਦਾਨ, ਤਿਸ ਆਪਣੀ ਬੂਝ ਬੁਝਾਈਆ। ਨਾਤਾ ਤੁਟੇ ਜੀਵ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਸਿਖ ਗੁਰ ਗੁਰ ਸਦਾ ਵਸਣ ਇਕ ਮਕਾਨ, ਘਰ ਸਾਚੇ ਸੋਭਾ ਪਾਈਆ। ਦੋ ਜਹਾਨਾਂ ਇਕ ਨਿਸ਼ਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪ ਝੁਲਾਈਆ। ਕਲਜੁਗ ਅੰਤਮ ਹੋ ਪਰਧਾਨ, ਸਚ ਪਰਧਾਨਗੀ ਇਕ ਵਖਾਈਆ। ਜਨਮ ਜੁਗ ਦੇ ਵਿਛੜੇ ਮੇਲੇ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਬੰਧਨ ਪਾਈਆ। ਗੁਰਸਿਖ ਗੁਰਮੁਖ ਹਰਿਜਨ ਚਤਰ ਸੁਘੜ ਸੁਜਾਨ, ਬੁਧ ਬਿਬੇਕ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇੇਵੇ ਸੱਚਾ ਵਰ, ਅੰਤ ਕੰਤ ਭਗਵੰਤ, ਜੋਤੀ ਜਾਤਾ ਪੁਰਖ ਬਿਧਾਤਾ, ਗੁਰ ਗੁਰ ਚੇਲਾ ਸੱਜਣ ਸੁਹੇਲਾ, ਸਚਖੰਡ ਨਿਵਾਸੀ ਸਚ ਘਰ ਮੇਲਾ ਇਕ ਇਕੇਲਾ ਆਪ ਕਰਾਈਆ। ਸਾਚੇ ਤਖ਼ਤ ਬੈਠ ਨਿਰੰਕਾਰ, ਧੁਰ ਫ਼ਰਮਾਣਾ ਹਰਿ ਜਣਾਇੰਦਾ। ਸਚ ਸੰਦੇਸਾ ਏਕਾ ਵਾਰ, ਏਕੰਕਾਰਾ ਆਪ ਅਲਾਇੰਦਾ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਨੂਰ ਨੁਰਾਨਾ ਨੂਰ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ । ਸਾਚਾ ਹੁਕਮ ਧੁਰ ਫ਼ਰਮਾਣ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਵਡ ਬਲਵਾਨ, ਬਲਧਾਰੀ ਭੇਵ ਖੁਲ੍ਹਾਈਆ। ਏਕੰਕਾਰਾ ਜਾਣੀ ਜਾਣ, ਜਾਨਣਹਾਰ ਸੱਚਾ ਸ਼ਹਿਨਸ਼ਾਹੀਆ। ਆਦਿ ਨਿਰੰਜਣ ਹੋ ਪਰਧਾਨ, ਸਤਿ ਪਰਧਾਨਗੀ ਆਪ ਕਮਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਸਚ ਮਹੱਲੇ ਇਕ ਵਖਾਈਆ । ਅਬਿਨਾਸ਼ੀ ਕਰਤਾ ਹੁਕਮਰਾਨ, ਪਾਰਬ੍ਰਹਮ ਪ੍ਰਭ ਦਏ ਸਲਾਹੀਆ। ਸਚਖੰਡ ਖੇਲ ਮਹਾਨ, ਅਗੰਮ ਅਗੰਮੜਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਹਰਿ ਨਿਰੰਕਾਰ, ਏਕਾ ਏਕ ਸੁਣਾਇੰਦਾ। ਸਚ ਸਿੰਘਾਸਣ ਸੋਭਾਵੰਤ ਸ੍ਰੀ ਭਗਵੰਤ ਇਕ ਇਕੱਲਾ ਬੈਠ ਕਰੇ ਵਿਹਾਰ, ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਜਾਣੇ ਪਿਛਲੀ ਕਾਰ, ਲੇਖਾ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਲਏ ਉਠਾਲ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਪੀਰ ਪੈਗ਼ੰਬਰ ਦੇ ਜਲਾਲ, ਜਲਵਾ ਨੂਰ ਆਪ ਵਖਾਇੰਦਾ। ਉਠੋ ਵੇਖੋ ਹੱਕ ਹਕ਼ੀਕ਼ਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਜੋਧਾ ਬੀਰ, ਬਲੀ ਬਲਵਾਨ ਆਪ ਜਣਾਈਆ। ਜੁਗ ਚੌਕੜੀ ਹੋਏ ਅਖ਼ੀਰ, ਆਖਰ ਆਪਣੇ ਹੱਥ ਰਖਾਈਆ। ਦੋ ਜਹਾਨਾਂ ਖੇਲ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਰਅ ਸ਼ਰੀਅਤ ਪਾ ਜ਼ੰਜੀਰ, ਵਰਨ ਬਰਨ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਸਭ ਨੂੰ ਰਿਹਾ ਜਗਾਈਆ। ਗੁਰ ਅਵਤਾਰ ਜਾਣਾ ਜਾਗ, ਹਰਿ ਜਾਗਰਤ ਜੋਤ ਜਗਾਇੰਦਾ। ਤਖ਼ਤ ਨਿਵਾਸੀ ਏਕਾ ਰਾਗ, ਪੁਰਖ ਅਕਾਲ ਆਪ ਸੁਣਾਇੰਦਾ। ਜੁਗ ਚੌਕੜੀ ਬੰਨਾਂ ਤਾਗ, ਸਾਚਾ ਤੰਦ ਇਕ ਵਖਾਇੰਦਾ। ਸਰਗੁਣ ਰੂਪ ਜਗੇ ਚਿਰਾਗ਼, ਦੀਆ ਬਾਤੀ ਡਗਮਗਾਇੰਦਾ। ਤ੍ਰੈਗੁਣ ਤੱਤ ਵੇਖੇ ਆਗ, ਅਗਨੀ ਅੱਗ ਲਗਾਇੰਦਾ। ਮਾਨਸ ਮਾਨੁਖ ਵੇਖੋ ਕਾਗ, ਕਾਗੀ ਰੂਪ ਵਟਾਇੰਦਾ। ਦੁਰਮਤ ਮੈਲ ਲੱਗਾ ਦਾਗ਼, ਨਿਰਮਲ ਨੀਰ ਨਾ ਕੋਇ ਵਖਾਇੰਦਾ। ਕੋਈ ਨਾ ਕਿਸੇ ਰੱਖੇ ਲਾਜ, ਸਿਰ ਹੱਥ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਗੁਰ ਅਵਤਾਰ ਖੋਲ੍ਹੋ ਅੱਖ, ਹਰਿ ਆਖਰ ਆਪ ਸੁਣਾਇੰਦਾ। ਲੋਕਮਾਤ ਵੇਖੋ ਪਰਤੱਖ, ਪਰਮ ਪੁਰਖ ਖੇਲ ਕਰਾਇੰਦਾ। ਜੁਗ ਜੁਗ ਮਾਰਗ ਜੋ ਆਏ ਦੱਸ, ਜੀਵ ਜੰਤ ਜੰਤ ਸਮਝਾਇੰਦਾ। ਭੇਵ ਚੁਕਾਏ ਮੰਦਰ ਮੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਵਟ ਆਪ ਬਦਲਾਇੰਦਾ । ਸਾਚੀ ਕਰਵਟ ਸ੍ਰੀ ਭਗਵਾਨ, ਚੌਥੇ ਜੁਗ ਆਪ ਬਦਲਾਈਆ। ਸਚਖੰਡ ਨਿਵਾਸੀ ਹੋ ਮਿਹਰਵਾਨ, ਸਚ ਸੰਦੇਸਾ ਇਕ ਸੁਣਾਈਆ। ਨੇਤਰ ਖੋਲ੍ਹ ਕਰੋ ਧਿਆਨ, ਲੋਕਮਾਤ ਰਿਹਾ ਵਖਾਈਆ। ਚਾਰ ਵਰਨ ਸਰਬ ਕੁਰਲਾਣ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਣ ਦੁਹਾਈਆ। ਚਾਰੋਂ ਕੁੰਟ ਅੰਧ ਅੰਧਿਆਨ, ਦੀਪਕ ਜੋਤ ਨਾ ਕੋਇ ਰੁਸ਼ਨਾਈਆ । ਆਤਮ ਪਰਮਾਤਮ ਨਾ ਕੋਇ ਗਿਆਨ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਅੰਤਰ ਲਿਵ ਨਾ ਕੋਇ ਧਿਆਨ, ਨਿਝ ਨੇਤਰ ਨਾ ਕੋਇ ਖੁਲ੍ਹਾਈਆ। ਅੰਮ੍ਰਿਤ ਰਸ ਨਾ ਪੀਣ ਖਾਣ, ਕਵਲ ਝਿਰਨਾ ਨਾ ਕੋਇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਸਭ ਨੂੰ ਰਿਹਾ ਜਗਾਈਆ। ਗੁਰ ਅਵਤਾਰ ਕਰੋ ਵਿਚਾਰ, ਹਰਿ ਸਾਚਾ ਸਚ ਜਣਾਇੰਦਾ। ਲੇਖਾ ਵੇਖੇ ਵੇਖਣਹਾਰ, ਲਿਖਿਆ ਲੇਖ ਸਰਬ ਵਖਾਇੰਦਾ। ਵੇਦ ਸ਼ਾਸਤਰ ਸਿਮਰਤ ਗਏ ਹਾਰ, ਗੀਤਾ ਗਿਆਨ ਨਾ ਕੋਇ ਦ੍ਰਿੜਾਇੰਦਾ। ਅੰਜ਼ੀਲ ਕੁਰਾਨ ਨਾ ਕੋਇ ਅਧਾਰ, ਤੀਸ ਬਤੀਸ ਨਾ ਕੋਇ ਸਲਾਹਿੰਦਾ। ਸਾਚਾ ਕਲਮਾ ਨਾ ਕੋਇ ਪਿਆਰ, ਕਲਾਮ ਇਲਾਹੀ ਨਾ ਕੋਇ ਜਣਾਇੰਦਾ। ਕਾਤਬ ਬਣੇ ਨਾ ਕੋਇ ਲਿਖਾਰ, ਲਿਖ ਲਿਖ ਲੇਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਆਪ ਸਮਝਾਇੰਦਾ। ਗੁਰ ਅਵਤਾਰ ਦਿਓ ਦਲੀਲ, ਹਰਿ ਸਾਚਾ ਸਚ ਜਣਾਈਆ। ਪੀਰ ਪੈਗ਼ੰਬਰ ਕਰੋ ਅਪੀਲ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਨੌਂ ਖੰਡ ਪ੍ਰਿਥਮੀ ਦਿਸੇ ਨਾ ਕੋਇ ਵਕੀਲ, ਭੇਵ ਅਭੇਦ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਵਰਤਾਈਆ। ਏਕਾ ਹੁਕਮ ਬ੍ਰਹਮਾ ਸੁਤ, ਸਨਕ ਸਨੰਦਨ ਆਪ ਜਣਾਇੰਦਾ। ਸੰਤ ਕੁਮਾਰ ਜਾਣਾ ਉਠ, ਵੇਲਾ ਅੰਤਮ ਆਇੰਦਾ। ਬਰਾਹ ਤੇਰੀ ਗਈ ਰੁੱਤ, ਜਗੇ ਪੁਰਸ਼ ਪੰਧ ਮੁਕਾਇੰਦਾ। ਹਾਵ ਗ਼ਰੀਵ ਤੇਰੀ ਰੁੱਤ, ਨਰ ਨਰਾਇਣ ਵੇਖ ਵਖਾਇੰਦਾ। ਕਪਲ ਮੁਨ ਵੇਖ ਕਾਇਆ ਬੁੱਤ, ਦੱਤਾ ਤ੍ਰੈ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਪਿਛਲਾ ਲੇਖਾ ਲਹਿਣਾ ਸਭ ਦਾ ਝੋਲੀ ਪਾਇੰਦਾ। ਰਿਖਵ ਦੇਵ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਪਿਰਥੂ ਤੇਰਾ ਧਰਤ ਨਿਸ਼ਾਨ, ਧਰਤ ਧਵਲ ਦਏ ਦੁਹਾਈਆ। ਮਤਸ ਤੇਰਾ ਤੁਟਾ ਮਾਣ, ਜਲ ਬਿੰਬ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਪੜਦਾ ਰਿਹਾ ਚੁਕਾਈਆ। ਕਛਪ ਉਠ ਵੇਖ ਵਿਚਾਰ, ਮਿੰਦਰਾ ਸੀਸ ਨਜ਼ਰ ਨਾ ਆਇੰਦਾ। ਧਨੰਤਰ ਤੇਰੀ ਕਰੇ ਨਾ ਕੋਇ ਵਿਚਾਰ, ਔਖਧ ਜਗਤ ਨਾ ਕੋਇ ਮੁਕਾਇੰਦਾ। ਮੋਹਣੀ ਰੂਪ ਨਜ਼ਰ ਨਾ ਆਏ ਵਿਚ ਸੰਸਾਰ, ਨੇਤਰ ਨੈਣ ਬੰਦ ਰਖਾਇੰਦਾ। ਹੰਸ ਚੋਗ ਨਾ ਚੁਗੇ ਮਾਣਕ ਮੋਤੀ ਸੋਹੰ ਸ਼ਬਦ ਨਾ ਕੋਇ ਜੈਕਾਰ, ਪੰਖੀ ਪੰਛੀ ਸੰਗ ਨਾ ਕੋਇ ਰਖਾਇੰਦਾ। ਨਰ ਸਿੰਘ ਤੇਰਾ ਲੇਖਾ ਨਾ ਕੋਇ ਉਜਿਆਰ, ਪ੍ਰਹਿਲਾਦ ਵੇਸ ਨਾ ਕੋਇ ਵਟਾਇੰਦਾ। ਹਰੀ ਰੂਪ ਨਾ ਕੋਇ ਅਧਾਰ, ਗਜ਼ ਤੰਦ ਨਾ ਕੋਇ ਤੁੜਾਇੰਦਾ । ਨਰਾਇਣ ਤੇਰਾ ਗਿਆਨ ਨਾ ਕੋਇ ਸਹਾਰ, ਬਾਲਕ ਧਰੂ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇੰਦਾ। ਬਾਵਨ ਉਠ ਕਰ ਵਿਚਾਰ, ਬਲ ਨਜ਼ਰ ਕਿਤੇ ਨਾ ਆਇਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਧਾਰ ਆਪ ਚਲਾਇਆ। ਸਤਿਜੁਗ ਰਿਹਾ ਨਾ ਵਿਚ ਸੰਸਾਰ, ਤ੍ਰੇਤਾ ਆਪਣਾ ਰੂਪ ਵਟਾਇਆ। ਪਰਸ ਰਾਮ ਕਰਿਆ ਖ਼ਬਰਦਾਰ, ਬ੍ਰਹਮਣ ਸੁਤ ਏਕਾ ਜਾਇਆ। ਰਾਮ ਰਘੁਪਤ ਲਏ ਅਵਤਾਰ, ਰਘੁਵੰਸ ਲੇਖ ਚੁਕਾਇਆ। ਨੇਤਰ ਨੈਣ ਵੇਖ ਉਘਾੜ, ਸੀਤਾ ਸੁਰਤੀ ਰੂਪ ਨਾ ਕੋਇ ਵਟਾਇਆ। ਭੀਲਣੀ ਦਿਸੇ ਨਾ ਕੋਇ ਵਿਚ ਉਜਾੜ, ਸਰ ਸਰੋਵਰ ਨਾ ਕੋਇ ਸੁਹਾਇਆ। ਸ੍ਰਿਸ਼ਟ ਸਬਾਈ ਰਾਵਣ ਰੂਪ ਹੋਇਆ ਸੰਸਾਰ, ਲੰਕਾ ਗੜ੍ਹ ਨਾ ਕੋਇ ਤੁੜਾਇਆ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਸਾਚਾ ਹੁਕਮ ਇਕ ਸੁਣਾਇਆ। ਸਾਚਾ ਹੁਕਮ ਧੁਰ ਫ਼ਰਮਾਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਵੇਦ ਵਿਆਸ ਉਠ ਬਾਲ ਅੰਞਾਣਾ, ਬਾਲੀ ਬੁਧ ਇਕ ਦ੍ਰਿੜਾਈਆ। ਨਾਤਾ ਤੁੱਟਾ ਅਠਾਰਾਂ ਪੁਰਾਣਾ, ਚਾਰ ਲੱਖ ਸਤਾਰਾਂ ਹਜ਼ਾਰ ਗਿਣ ਗਿਣ ਪੰਧ ਮੁਕਾਈਆ। ਅੰਤਮ ਵਰਤੇ ਹਰਿ ਕਾ ਭਾਣਾ, ਹਰਿ ਭਾਣਾ ਆਪ ਵਰਤਾਈਆ। ਜੀਵ ਜੰਤ ਕੋਈ ਨਾ ਦਿਸੇ ਸੁਘਣ ਸਿਆਣਾ, ਮਨ ਮਤ ਚਾਰੋਂ ਕੁੰਟ ਰਹੀ ਕੁਰਲਾਈਆ। ਕਾਹਨ ਕ੍ਰਿਸ਼ਨ ਵੇਖ ਖੇਲ ਮਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਜਣਾਈਆ। ਕਾਹਨ ਕ੍ਰਿਸ਼ਨ ਤ੍ਰੈਲੋਕੀ ਨਾਥ, ਨਾਥ ਅਨਾਥਾਂ ਆਪ ਜਣਾਇੰਦਾ। ਲੱਖ ਚੁਰਾਸੀ ਕੋਇ ਨਾ ਦਿਸੇ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਆਤਮ ਪਰਮਾਤਮ ਭੁੱਲਿਆ ਪਾਠ, ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ। ਕੋਈ ਨਾ ਆਏ ਸਾਚੇ ਘਾਟ, ਸਾਚੇ ਸਰੋਵਰ ਸਚ ਇਸ਼ਨਾਨ ਨਾ ਕੋਇ ਕਰਾਇੰਦਾ। ਕੂੜੀ ਕਿਰਿਆ ਵਿਕਿਆ ਹਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਹਰਿ ਬੋਧ, ਬੋਧ ਅਗਾਧਾ ਆਪ ਸੁਣਾਈਆ। ਜਗਤ ਵਿਦਿਆ ਨਾ ਸਕੇ ਕੋਈ ਸੋਧ, ਸੋਭਤ ਨਜ਼ਰ ਕਿਸੇ ਨਾ ਆਈਆ। ਹਰਿ ਕਾ ਭੇਵ ਨਾ ਕਿਸੇ ਦਿਸੇ ਗੋਝ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੁਧ ਰਿਹਾ ਸਮਝਾਈਆ। ਸੋ ਪੁਰਖ ਨਿਰੰਜਣ ਪਰਵਰਦਿਗਾਰਾ, ਆਪਣਾ ਖੇਲ ਆਪ ਸਮਝਾਇੰਦਾ। ਈਸਾ ਮੂਸਾ ਕਰ ਖ਼ਬਰਦਾਰਾ, ਖ਼ਾਲਕ ਖ਼ਲਕ ਆਪ ਵਖਾਇੰਦਾ। ਮੁਕਾਮੇ ਹੱਕ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਲੋਕਮਾਤ ਹਾਹਾਕਾਰਾ, ਨੇਤਰ ਨੈਣ ਸਰਬ ਜਣਾਇੰਦਾ। ਕਲਮਾ ਕਲਾਮ ਨਾ ਕਿਸੇ ਵਿਚਾਰਾ, ਬਿਸਮਲ ਰੂਪ ਨਾ ਕੋਇ ਵਟਾਇੰਦਾ। ਸਯਦਾ ਸੀਸ ਨਾ ਝੁਕੇ ਪਰਵਰਦਿਗਾਰਾ, ਆਬੇ ਹਯਾਤ ਨਾ ਕੋਇ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਆਪ ਚੁਕਾਇੰਦਾ। ਉਠ ਮੁਹੰਮਦ ਵੇਖ ਵਿਚਾਰ, ਬੇਐਬ ਰਿਹਾ ਸਮਝਾਈਆ। ਨਾਤਾ ਤੁਟਾ ਚਾਰ ਯਾਰ, ਚਾਰ ਕੁੰਟ ਰਹੀ ਕੁਰਲਾਈਆ। ਅੱਲਾ ਰਾਣੀ ਰੋਵੇ ਧਾਹਾਂ ਮਾਰ, ਧੀਰਜ ਧੀਰ ਨਾ ਕੋਇ ਧਰਾਈਆ। ਹੱਕ ਹਕ਼ੀਕ਼ਤ ਨਾ ਪਾਵੇ ਕੋਈ ਸਾਰ, ਲਾਸ਼ਰੀਕ ਬੈਠਾ ਮੁੱਖ ਛੁਪਾਈਆ। ਉਮਤ ਉਮਤੀ ਗਈ ਹਾਰ, ਨਬੀ ਰਸੂਲ ਨਾ ਸੰਗ ਨਿਭਾਈਆ। ਚਾਰੋਂ ਕੁੰਟ ਧੂੰਆਂਧਾਰ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਚੌਦਾਂ ਤਬਕ ਕਰਨ ਪੁਕਾਰ, ਚੌਧਵੀਂ ਸਦੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਮਤ ਉਮਤੀ ਰਿਹਾ ਵਖਾਈਆ। ਉਮਤ ਵੇਖੋ ਵਡ ਉਲਮਾ, ਆਲਮੀਨ ਸਮਝਾਇੰਦਾ। ਸਾਚਾ ਕਲਮਾ ਨਾ ਸਕੇ ਕੋਈ ਪੜ੍ਹਾ, ਸ਼ਰਅ ਸ਼ਰੀਅਤ ਨਾ ਕੋਇ ਵਖਾਇੰਦਾ। ਸਾਚਾ ਹੁਜਰਾ ਨਾ ਸਕੇ ਕੋਈ ਵਖਾ, ਸਾਚੀ ਬਾਂਗ ਨਾ ਕੋਇ ਅਲਾਇੰਦਾ। ਸਾਚਾ ਮਹਿਬੂਬ ਨਾ ਸਕੇ ਕੋਈ ਮਿਲਾ, ਗੁਰਬਤ ਕੋਈ ਨਾ ਬਾਹਰ ਕਢਾਇੰਦਾ। ਇਲਾਬੁੱਤ ਨਾ ਸਕੇ ਫੇਰਾ ਪਾ, ਇਤਲ ਵਿਤਲ ਸਿਤਲ ਖੇਲ ਨਾ ਕੋਇ ਜਣਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ ਦੋ ਜਹਾਨਾਂ ਵੇਖ ਵਖਾਇੰਦਾ। ਸਭ ਦਾ ਲਹਿਣਾ ਦਏ ਮੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਸਾਚੀ ਖੇਲ ਹਰਿ ਨਿਰੰਕਾਰ, ਸਚਖੰਡ ਨਿਵਾਸੀ ਆਪ ਕਰਾਈਆ। ਨਾਨਕ ਨਿਰਗੁਣ ਵੇਖ ਵਿਚਾਰ, ਸਰਗੁਣ ਨਾਨਕ ਰਿਹਾ ਸਮਝਾਈਆ। ਚਾਰੋਂ ਕੁੰਟ ਕੁੰਟ ਵਿਭਚਾਰ, ਜੀਵ ਆਧਾਰ ਨਾ ਕੋਇ ਵਡਿਆਈਆ। ਨਾਮ ਸਤਿ ਨਾ ਕੋਇ ਪਿਆਰ, ਸਤਿਨਾਮ ਨਾ ਕੋਇ ਪੜ੍ਹਾਈਆ। ਅੰਦਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰ, ਗਿਆਨ ਗੁਰੂ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਰਿਹਾ ਸਮਝਾਈਆ। ਨਾਨਕ ਨਿਰਗੁਣ ਬੋਲ ਜੈਕਾਰਾ, ਪੁਰਖ ਅਬਿਨਾਸ਼ੀ ਇਕ ਸੁਣਾਇੰਦਾ। ਤੇਰਾ ਭੇਵ ਆਦਿ ਜੁਗਾਦਿ ਨਿਆਰਾ, ਅੰਤ ਕੋਇ ਨਾ ਪਾਇੰਦਾ। ਮੈਂ ਲੋਕਮਾਤ ਬਣ ਕੇ ਗਿਆ ਵਣਜਾਰਾ, ਸਾਚਾ ਵਣਜ ਹੱਟ ਵਖਾਇੰਦਾ। ਚਾਰ ਵਰਨ ਦਿਤਾ ਇਕ ਸਹਾਰਾ, ਊਚ ਨੀਚ ਰਾਓ, ਰੰਕ ਨਾ ਕੋਇ ਜਣਾਇੰਦਾ। ਆਤਮ ਬ੍ਰਹਮ ਇਕ ਅਧਾਰਾ, ਪਾਰਬ੍ਰਹਮ ਮੇਲ ਮਿਲਾਇੰਦਾ। ਏਕਾ ਸ਼ਬਦ ਨਾਮ ਜੈਕਾਰਾ, ਚਾਰੋਂ ਕੁੰਟ ਕੁੰਟ ਸੁਣਾਇੰਦਾ। ਕਲਜੁਗ ਅੰਤਮ ਭੁੱਲਿਆ ਸਰਬ ਸੰਸਾਰਾ, ਕਲਜੁਗ ਆਪਣਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਵਡ ਬਲਵਾਨ, ਆਪੇ ਆਪ ਖੁਲ੍ਹਾਈਆ। ਗੋਬਿੰਦ ਸੂਰਾ ਨੌਜਵਾਨ, ਸਿੰਘ ਰੂਪ ਲਏ ਪਰਗਟਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਵੇਖੇ ਲੋਕਮਾਤ, ਏਕਾ ਨੈਣ ਉਠਾਇਆ। ਕੋਈ ਨਾ ਦਿਸੇ ਮੇਰਾ ਸਾਕ, ਸਭ ਬੈਠੇ ਸੰਗ ਤਜਾਇਆ। ਅੰਦਰ ਬਾਹਰ ਨਾ ਕੋਈ ਪਾਕ, ਪਤਿਤ ਰੂਪ ਨਾ ਕੋਇ ਵਟਾਇਆ। ਸਾਚੇ ਉਤਰਿਆ ਨਾ ਕੋਈ ਘਾਟ, ਕੰਢਾ ਪਾਰ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਜਣਾਇਆ। ਗੋਬਿੰਦ ਸੂਰਾ ਵਡ ਬਲਕਾਰ, ਏਕਾ ਸ਼ਬਦ ਸ਼ਬਦ ਜਣਾਈਆ। ਮੈਂ ਦੱਸ ਕੇ ਆਇਆ ਸਚ ਵਿਹਾਰ, ਚਾਰ ਵਰਨ ਕਰ ਕੁੜਮਾਈਆ। ਊਚ ਨੀਚ ਕਰ ਪਿਆਰ, ਆਪਣਾ ਰੰਗ ਰੰਗਾਈਆ। ਅੰਮ੍ਰਿਤ ਦੇ ਕੇ ਆਇਆ ਠੰਡਾ ਠਾਰ, ਸਾਚਾ ਰਸ ਵਿਚ ਸਮਾਈਆ। ਸੀਸ ਬੰਨ੍ਹ ਕੇ ਆਇਆ ਦਸਤਾਰ, ਪੰਚਮ ਪੰਚ ਪੰਚ ਵਡਿਆਈਆ। ਚਾਰ ਯਾਰੀ ਜਾਏ ਹਾਰ, ਚੌਥਾ ਜੁਗ ਰਹਿਣ ਨਾ ਪਾਈਆ। ਅੰਤਮ ਖੇਲ ਕਰੇ ਨਿਰੰਕਾਰ, ਨਿਰਗੁਣ ਆਪਣਾ ਰੂਪ ਵਟਾਈਆ। ਸੰਬਲ ਨਗਰ ਧਾਮ ਨਿਆਰ, ਸਾਚਾ ਮੰਦਰ ਦਏ ਸੁਹਾਈਆ। ਪਰਗਟ ਹੋਏ ਕਲ ਕਲਕੀ ਅਵਤਾਰ, ਕਾਲਖ ਟਿੱਕਾ ਦਏ ਮਿਟਾਈਆ। ਚਾਰ ਜੁਗ ਦਾ ਲਹਿਣਾ ਦੇਣਾ ਕਰਜ਼ਾ ਦਏ ਉਤਾਰ, ਬਾਕੀ ਕੋਇ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਿਛਲਾ ਮੁੱਕੇ ਸਰਬ ਵਿਹਾਰ, ਅੱਗੇ ਲੇਖਾ ਆਪੇ ਲਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਆਪਣੀ ਗੋਦ ਲਏ ਬਹਾਲ, ਸਿਰ ਆਪਣਾ ਹੱਥ ਟਿਕਾਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਤੋੜ ਜ਼ੰਜਾਲ, ਏਕਾ ਮਾਰਗ ਦਏ ਵਖਾਈਆ। ਨੌ ਖੰਡ ਪ੍ਰਿਥਮੀ ਦੋ ਜਹਾਨ ਸੱਤ ਦੀਪ ਬ੍ਰਹਿਮੰਡ ਖੰਡ ਏਕਾ ਇਸ਼ਟ ਪੁਰਖ ਅਕਾਲ, ਏਕਾ ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ ਏਕਾ ਵਾਰ ਸੁਣਾਈਆ। ਸਚ ਸੰਦੇਸਾ ਪੀਰ ਪੈਗ਼ੰਬਰ, ਪੈਗ਼ਾਮ ਹਰਿ ਜਣਾਇੰਦਾ। ਕਲਜੁਗ ਅੰਤਮ ਵੇਖ ਅਡੰਬਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਸਤਿਜੁਗ ਸਾਚੇ ਰਚੇ ਸਵੰਬਰ, ਥਿਤ ਵਾਰ ਆਪਣੇ ਹੱਥ ਰਖਾਇੰਦਾ। ਸਰਬ ਗੁਣਾਂ ਆਪੇ ਭਰਤੰਬਰ, ਗੁਣਵੰਤਾ ਗੁਣ ਨਾ ਕਿਸੇ ਸਮਝਾਇੰਦਾ। ਵਸਣਹਾਰਾ ਡੂੰਘੀ ਕੰਦਰ, ਉਚੇ ਟਿੱਲੇ ਆਪੇ ਫੇਰਾ ਪਾਇੰਦਾ। ਲੱਖ ਚੁਰਾਸੀ ਮਨ ਜੀਵ ਜੰਤ ਬੰਨ੍ਹੇ ਬੰਦਰ, ਨਾਮ ਡੋਰੀ ਹੱਥ ਉਠਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਖੰਡਰ, ਏਕਾ ਖੰਡਾ ਹੱਥ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਸਮਝਾਇੰਦਾ । ਪੀਰ ਪੈਗ਼ੰਬਰ ਸ਼ਾਹ ਹਕੀਰ, ਹਕ਼ੀਕ਼ਤ ਹਰਿ ਜਣਾਈਆ। ਚਾਰ ਜੁਗ ਸ਼ਰਅ ਸ਼ਰੀਅਤ ਵੱਜਾ ਰਿਹਾ ਜ਼ੰਜੀਰ, ਕਲਜੁਗ ਅੰਤਮ ਦਏ ਤੁੜਾਈਆ। ਬਦਲਣ ਆਇਆ ਆਪ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਕਰੇ ਖੇਲ ਬੇਨਜ਼ੀਰ, ਲਿਖਤ ਪੜ੍ਹਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਸਰਬ ਖੁਲ੍ਹਾਈਆ। ਨੇਤਰ ਖੋਲੋ੍ਹ ਅੱਗੋਂ ਬੋਲੋ, ਹਰਿ ਹਰਿ ਆਖ ਸੁਣਾਇੰਦਾ। ਆਪਣੀ ਉਮਤ ਆਪਣਾ ਮਜ਼੍ਹਬ ਆਪੇ ਤੋਲੋ, ਕੰਡਾ ਹੱਥ ਫੜਾਇੰਦਾ। ਆਦਿ ਜੁਗਾਦਿ ਸਦਾ ਅਡੋਲੋ, ਅਡੋਲ ਡੁਲ ਕਦੇ ਨਾ ਜਾਇੰਦਾ। ਲੱਖ ਚੁਰਾਸੀ ਜੀਵ ਜੰਤ ਕਲਜੁਗ ਅੰਤਮ ਕਰਨ ਆਇਆ ਘੋਲੋ, ਲੋਕਮਾਤ ਨੌਂ ਖੰਡ ਪ੍ਰਿਥਮੀ ਅਖਾੜਾ ਇਕ ਵਖਾਇੰਦਾ। ਆਪਣਾ ਆਪਣਾ ਪੜਦਾ ਖੋਲੋ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਖੋਲ੍ਹੋ ਤਾਕੀ ਬੰਦ ਕਿਵਾੜ, ਹਰਿ ਹਰਿ ਆਪ ਜਣਾਇਆ। ਕਲਜੁਗ ਅੰਤਮ ਅੱਗ ਲੱਗੀ ਤੱਤੀ ਹਾੜ, ਜੀਵ ਜੰਤ ਰਹੇ ਕੁਰਲਾਇਆ। ਸਾਧਾਂ ਸੰਤਾਂ ਰਹੀ ਸਾੜ ਧੀਰਜ ਧੀਰ ਨਾ ਕੋਇ ਧਰਾਇਆ। ਨਾ ਕੋਇ ਪਿਛੇ ਨਾ ਕੋਇ ਅਗਾੜ, ਸੀਸ ਹੱਥ ਨਾ ਕੋਇ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਮੁਕਾਇਆ। ਪੀਰ ਪੈਗ਼ੰਬਰ ਕਰ ਸਲਾਮ, ਦੋਏ ਜੋੜ ਪਏ ਸਰਨਾਈਆ। ਬੇਐਬ ਤੇਰੇ ਬਣੇ ਗ਼ੁਲਾਮ, ਆਪਣਾ ਮਾਣ ਨਾ ਕੋਇ ਰਖਾਈਆ। ਉਮਤ ਸਕੇ ਨਾ ਕੋਇ ਪਹਿਚਾਨ, ਸ਼ਰਅ ਸ਼ਰੀਅਤ ਰਹੀ ਕੁਰਲਾਈਆ। ਅਸੀਂ ਛੱਡ ਕੇ ਆਏ ਮੈਦਾਨ, ਆਪਣਾ ਬਲ ਨਾ ਕੋਇ ਰਖਾਈਆ। ਤੇਰੀ ਚਰਨੀ ਡਿਗੇ ਆਣ, ਇਕ ਪਨਾਹ ਮੰਗਾਈਆ। ਲੋਕਮਾਤ ਮੰਨਿਆ ਤੇਰਾ ਫ਼ਰਮਾਣ, ਧੁਰ ਸੰਦੇਸਾ ਜੋ ਲਿਆ ਸੁਣਾਈਆ। ਸਦੀ ਚੌਧਵੀਂ ਕਰ ਕਲਿਆਣ, ਕਲਮਾ ਨਬੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਆਪ ਸਮਝਾਇੰਦਾ। ਆਪਣੀ ਹੱਥੀਂ ਲਿਖੋ ਸਰਬ ਪਰਵਾਨਾ, ਆਪਣੀ ਪਰਵਾਨਗੀ ਆਪ ਜਣਾਇੰਦਾ। ਕਲਜੁਗ ਅੰਤ ਖੇਲ ਮਹਾਨਾ, ਖ਼ਾਲਕ ਖ਼ਲਕ ਵਿਚ ਵਖਾਇੰਦਾ। ਲੱਖ ਚੁਰਾਸੀ ਬੰਨ੍ਹੇ ਗਾਨਾ, ਜੀਵ ਜੰਤ ਸਗਨ ਮਨਾਇੰਦਾ। ਚਾਰੋਂ ਜੁਗ ਜੁਗ ਚੌਕੜੀ ਤੁਟੇ ਮਾਣਾ, ਅਭਿਮਾਨ ਨਾ ਕੋਇ ਵਡਿਆਇੰਦਾ। ਸਭ ਨੂੰ ਮੰਨਣਾ ਪਏ ਭਾਣਾ, ਹਰ ਭਾਣੇ ਸਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਦੀਨ ਦਿਆਲ ਦਇਆ ਕਰ, ਏਕਾ ਗੁਣ ਜਣਾਈਆ। ਦੇਵੇ ਹੁਕਮ ਅੱਗੇ ਖੜ੍ਹ, ਧੁਰ ਫ਼ਰਮਾਣਾ ਆਪ ਸੁਣਾਈਆ। ਲੋਕਮਾਤ ਜਿਸ ਲਾਈ ਜੜ, ਅੰਤਮ ਦੇਵੇ ਆਪ ਉਖੜਾਈਆ। ਜਿਸ ਦਾ ਕਲਮਾ ਆਏ ਪੜ੍ਹ, ਅੰਜੀਲ ਕੁਰਾਨ ਸਿਫ਼ਤ ਸਲਾਹੀਆ। ਜਿਸ ਦੀ ਬਾਣੀ ਆਏ ਮਾਤ ਧਰ, ਲਿਖ ਲਿਖ ਲੇਖ ਵਖਾਈਆ। ਜਿਸ ਨੂੰ ਸਯਦਾ ਆਏ ਕਰ, ਸੋ ਸਿਆਹ ਪੋਸ਼ ਰੂਪ ਵਟਾਈਆ। ਜਿਸ ਦਾ ਬਰਦਾ ਆਏ ਬਣ, ਸੋ ਬੇਪਰਦਾ ਹੋਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਚਖੰਡ ਨਿਵਾਸੀ, ਏਕਾ ਏਕ ਜਣਾਇੰਦਾ। ਕਲਜੁਗ ਅੰਤਮ ਖੇਲ ਤਮਾਸ਼ੀ, ਚੌਥੇ ਜੁਗ ਆਪ ਕਰਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜੀਵ ਜੰਤ ਬਿਨ ਹਰ ਨਾਮੇ ਚੜ੍ਹਨੇ ਫਾਂਸੀ, ਅੱਗੇ ਹੋ ਨਾ ਕੋਇ ਬਚਾਇੰਦਾ। ਨਜ਼ਰ ਨਾ ਆਏ ਪੰਡਤ ਕਾਂਸੀ, ਮੁੱਲਾਂ ਸ਼ੇਖ਼ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਵਰਤੇ ਹੁਕਮ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਤਖ਼ਤੋਂ ਲਾਹੇ ਰਾਜ ਰਾਜਾਨ, ਸੀਸ ਤਾਜ ਨਾ ਕੋਇ ਟਿਕਾਈਆ। ਨਗਰ ਖੇੜੇ ਬੀਆਬਾਨ, ਜੰਗਲ ਜੂਹ ਰੂਪ ਵਟਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਲਏ ਧਰਾਈਆ। ਚਾਰ ਯੁਗ ਦੀ ਚੁੱਕੇ ਆਣ, ਪਿਛਲੀ ਕਾਣ ਨਾ ਕੋਇ ਰਖਾਈਆ। ਅੱਗੇ ਦੇਵੇ ਇਕ ਗਿਆਨ, ਚਾਰ ਵਰਨ ਕਰੇ ਪੜ੍ਹਾਈਆ। ਏਕਾ ਸ਼ਬਦ ਨੌਜਵਾਨ, ਨੌ ਖੰਡ ਪ੍ਰਿਥਮੀ ਫੇਰਾ ਪਾਈਆ। ਏਕਾ ਖੰਡਾ ਬਿਨ ਮਿਆਨ, ਪੁਰਖ ਅਬਿਨਾਸ਼ੀ ਆਪ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਹ, ਇਕ ਦੂਜੇ ਨਾਲ ਮਿਲ ਮਿਲ ਮਤਾ ਪਕਾਇਆ। ਕਲਜੁਗ ਵੇਲਾ ਅੰਤਮ ਗਿਆ ਆ, ਪਾਂਧੀ ਆਪਣਾ ਪੰਧ ਮੁਕਾਇਆ। ਜਿਸ ਦਾ ਢੋਲਾ ਆਏ ਗਾ, ਸੋ ਸਾਹਿਬ ਹੋਏ ਰੁਸ਼ਨਾਇਆ। ਜਿਸ ਨੂੰ ਵੇਦ ਵਿਆਸ ਗਿਆ ਲਿਖਾ, ਸੋ ਟਿੱਲੇ ਪਰਬਤ ਡੇਰਾ ਲਾਇਆ। ਜਿਸ ਨੂੰ ਈਸਾ ਕਹੇ ਮੇਰਾ ਖ਼ੁਦਾ, ਸੋ ਨੂਰ ਜ਼ਹੂਰ ਦਏ ਜਣਾਇਆ। ਜਿਸ ਨੂੰ ਮੁਹੰਮਦ ਕਹੇ ਅਮਾਮ ਮਹਿੰਦੀ ਵੇਸ ਲਏ ਵਟਾ, ਸੋ ਮੁਖ ਨਕ਼ਾਬ ਪੜਦਾ ਲਏ ਚੁਕਾਇਆ। ਜਿਸ ਨੂੰ ਸਤਿਗੁਰ ਨਾਨਕ ਕਿਹਾ ਨਿਹਕਲੰਕ ਮਹਾਂਬਲੀ ਜਾਏ ਆ, ਸਭ ਦਾ ਦੇਵੇ ਮਾਣ ਗਵਾਇਆ। ਜਿਸ ਨੂੰ ਗੋਬਿੰਦ ਕਿਹਾ ਕਲ ਕਲਕੀ ਅਵਤਾਰ ਫੇਰਾ ਲਏ ਪਾ। ਸੰਬਲ ਨਗਰੀ ਡੇਰਾ ਲਾਇਆ। ਸੋ ਪੁਰਖ ਨਿਰੰਜਣ ਲੋਕਮਾਤ ਆਇਆ ਵੇਸ ਵਟਾ, ਸਭ ਦਾ ਕਰੇ ਸਫਾਇਆ। ਪਹਿਲੀ ਚੇਤ ਦਿਵਸ ਸੁਹਾ, ਸਾਚੇ ਤਖ਼ਤ ਸੋਭਾ ਪਾਇਆ। ਹੁਕਮੀ ਹੁਕਮ ਲਏ ਮੰਗਾ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬਹਾਇਆ। ਕਿਸੇ ਕੋਲੋਂ ਮੰਗੇ ਨਾ ਅੰਤ ਕੋਈ ਗਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਧਰਾਇਆ। ਨਾ ਕੋਈ ਮੰਗੇ ਗਵਾਹ, ਨਾ ਦੇਵੇ ਸਫ਼ਾਈਆ। ਸਭ ਦਾ ਲੇਖਾ ਦੇਵੇ ਵਖਾ, ਜੋ ਲਿਖ ਲਿਖ ਆਏ ਨਾਲ ਕਲਮ ਸ਼ਾਹੀਆ। ਬ੍ਰਹਮੇ ਅੱਗੇ ਚਾਰੇ ਵੇਦ ਦਏ ਟਿਕਾ, ਵੇਦ ਵਿਆਸ ਪੁਰਾਨ ਅਠਾਰਾਂ ਦਏ ਸਮਝਾਈਆ। ਗੀਤਾ ਗਿਆਨ ਦਏ ਖੁਲ੍ਹਾ, ਕਾਹਨਾ ਕ੍ਰਿਸ਼ਨਾ ਪੜਦਾ ਲਾਹੀਆ। ਸਚ ਮੁਸੱਲਾ ਹੇਠ ਵਛਾ, ਇਲ ਲਿੱਲਾ ਕਰੇ ਪੜ੍ਹਾਈਆ। ਬਿਸਮਲ ਰੂਪ ਹੋਏ ਖ਼ੁਦਾ, ਬੇਹਬਲ ਵੇਖੇ ਸਰਬ ਲੋਕਾਈਆ। ਈਸਾ ਮੂਸਾ ਡੇਰਾ ਦੇਵੇ ਢਾਹ, ਕਰੇ ਖੇਲ ਬੇਪਰਵਾਹੀਆ। ਚੌਦਾਂ ਤਬਕਾਂ ਫੇਰਾ ਪਾ, ਅਹਿਮਦ ਮੁਹੰਮਦ ਖੇਲ ਕਰਾਈਆ। ਅਲਫ਼ ਯੇ ਦਏ ਮੁਕਾ, ਹਮਜ਼ਾ ਨੂਨ ਨਾ ਕੋਇ ਪੜ੍ਹਾਈਆ। ਨੁਕਤਾ ਗੈਨ ਦਏ ਮਿਟਾ, ਐਨ ਅੱਖ ਨਾ ਕੋਇ ਖੁਲ੍ਹਾਈਆ। ਸਹੀ ਸਲਾਮਤ ਇਕ ਖ਼ੁਦਾ, ਸੂਰਤ ਆਪ ਦਰਸਾਈਆ। ਅਜੂਨੀ ਰਹਿਤ ਵੇਸ ਵਟਾ, ਪੁਰਖ ਅਕਾਲ ਭੇਵ ਚੁਕਾਈਆ। ਨਾਨਕ ਨਿਰਗੁਣ ਮੇਲਾ ਸਹਿਜ ਸੁਭਾ, ਸਚਖੰਡ ਵੱਜੇ ਵਧਾਈਆ। ਗੁਰ ਗੋਬਿੰਦ ਅੰਦਰ ਜਾਏ ਸਮਾ, ਸਚ ਸਿੰਘਾਸਣ ਆਸਣ ਲਾਈਆ। ਜ਼ਿਮੀਂ ਅਸਮਾਨਾਂ ਫੇਰਾ ਆਏ ਪਾ, ਸ਼ਬਦੀ ਘੋੜਾ ਇਕ ਦੌੜਾਈਆ। ਸੋਲਾਂ ਕਲੀਆਂ ਆਸਣ ਪਾ, ਸੋਲਾਂ ਸ਼ਿੰਗਾਰ ਕਰੇ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਸਭ ਨਾਲੋਂ ਹੋਏ ਬੇਵਫ਼ਾ, ਪਰਵਰਦਿਗਾਰ ਮੁਰਸ਼ਦ ਮੁਰੀਦ ਵੇਖੇ ਚਾਈਂ ਚਾਈਂਆ। ਰਾਮ ਰੂਪ ਆਪ ਧਰਾ, ਲੋਕਮਾਤ ਆਪਣਾ ਰੰਗ ਜਣਾਈਆ। ਸੰਤ ਸੁਹੇਲੇ ਭਗਤ ਭਗਵੰਤ ਲਏ ਉਠਾ, ਆਪ ਆਪਣਾ ਬੰਧਨ ਪਾਈਆ। ਆਤਮ ਤਾਕੀ ਬਜਰ ਕਪਾਟੀ ਕੁੰਡਾ ਲਾਹ, ਸਾਚੇ ਮੰਤਰ ਮੇਲ ਮਿਲਾਈਆ। ਮੰਦਰ ਮਸਜਿਦ ਮੱਠ ਸ਼ਿਵਦੁਵਾਲੇ ਪੰਧ ਦਏ ਮੁਕਾ, ਸਤਿਜੁਗ ਸਾਚਾ ਰਾਹ ਚਲਾਈਆ । ਏਕ ਇਸ਼ਟ ਇਕ ਗੁਰਦੇਵ ਇਕ ਸਵਾਮੀ ਹਰ ਨਿਹਕਾਮੀ ਦਏ ਵਖਾ, ਨਿਹਚਲ ਧਾਮ ਦਏ ਵਡਿਆਈਆ। ਘਟ ਘਟ ਬੈਠਾ ਅੰਤਰਜਾਮੀ, ਪੂਰਨ ਬ੍ਰਹਮ ਬ੍ਰਹਮ ਗਿਆਨੀ, ਪਾਰਬ੍ਰਹਮ ਵੇਸ ਵਟਾਈਆ। ਜਨ ਭਗਤਾਂ ਦੇਵੇ ਇਕ ਨਿਸ਼ਾਨੀ, ਆਤਮ ਅੰਦਰ ਅਨਹਦ ਬਾਣੀ, ਧੁਨ ਅਨਾਦੀ ਖੇਲ ਮਹਾਨੀ, ਜੋਤ ਨਿਰੰਜਣ ਨੂਰ ਨੁਰਾਨੀ, ਸੁਰਤੀ ਸ਼ਬਦ ਬਣੇ ਸਵਾਣੀ, ਆਤਮ ਬ੍ਰਹਮ ਪਦ ਨਿਰਬਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਪੁਰਖ ਕਰਤਾਰ, ਅਗੋਚਰ ਆਪਣੀ ਧਾਰ ਚਲਾਇੰਦਾ। ਅਨਹਦ ਸ਼ਬਦ ਵੱਜੇ ਆਪਣੇ ਭਾਰ, ਆਪਣੇ ਵਿਚ ਛੁਪਾਇੰਦਾ। ਆਪਣੀ ਜੋਤੀ ਆਪਣੇ ਅੰਦਰ ਵਾੜ, ਆਪੇ ਬੰਦ ਕਰਾਇੰਦਾ। ਦਸਮ ਦਵਾਰੀ ਆਪੇ ਹੋਏ ਬਾਹਰ, ਸੁਨ ਅਗੰਮ ਆਪ ਸਮਾਇੰਦਾ। ਆਪੇ ਵੇਖੇ ਧੂੰਆਂਧਾਰ, ਨੂਰ ਨੂਰ ਆਪ ਪਰਗਟਾਇੰਦਾ। ਨਾ ਕੋਈ ਸੂਰਜ ਚੰਦ ਹੋਏ ਉਜਿਆਰ, ਕਿਰਨ ਕਿਰਨ ਨਾ ਕੋਇ ਚਮਕਾਇੰਦਾ। ਪਰਕਾਸ਼ ਪਰਕਾਸ਼ ਵਿਚ ਪਿਆਰ, ਪਿਆਰ ਪਿਆਰ ਵਿਚ ਮਿਲਾਇੰਦਾ। ਆਪਣੇ ਫੜ ਕੇ ਕੱਢੇ ਬਾਹਰ, ਪੰਜ ਤੱਤ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਖੇਲ ਨਿਆਰ, ਥਿਰ ਘਰ ਆਪਣਾ ਖੇਲ ਵਖਾਇੰਦਾ। ਥਿਰ ਘਰ ਬੈਠ ਆਪ ਕਰਤਾਰ, ਆਪ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੁਰਖ ਅਕਾਲ ਇਕ ਅਖਵਾਇੰਦਾ। ਏਕਾ ਪੁਰਖ ਇਕ ਅਕਾਲ, ਅਕਲ ਕਲਾ ਅਖਵਾਇੰਦਾ। ਆਦਿ ਜੁਗਾਦੀ ਦੀਨ ਦਿਆਲ, ਦਇਆਨਿਧ ਠਾਕਰ ਭੇਵ ਨਾ ਆਇੰਦਾ। ਸਚਖੰਡ ਵਸੇ ਸੱਚੀ ਧਰਮਸਾਲ, ਸੋਭਾਵੰਤ ਆਪ ਸੁਹਾਇੰਦਾ। ਜੁਗ ਜੁਗ ਖੇਲ ਕਰੇ ਲੋਕਮਾਤ ਬਣ ਦਲਾਲ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜਨ ਭਗਤਾਂ ਦੇਵੇ ਨਾਮ ਨਿਸ਼ਾਨ, ਸਚ ਨਿਸ਼ਾਨਾ ਹੱਥ ਫੜਾਇੰਦਾ। ਆਤਮ ਅੰਤਰ ਇਕ ਗਿਆਨ, ਬਿਨ ਰਸਨਾ ਜਿਹਵਾ ਆਪ ਸਮਝਾਇੰਦਾ। ਅਨਹਦ ਸ਼ਬਦ ਅਨਾਦੀ ਤਾਨ, ਰਾਗੀ ਰਾਗ ਆਪ ਅਲਾਇੰਦਾ। ਜੋਤੀ ਦੀਪਕ ਦੀਆ ਬਾਲ ਮਹਾਨ, ਅਗਿਆਨ ਅੰਧੇਰ ਚੁਕਾਇੰਦਾ। ਜਨ ਭਗਤਾਂ ਕਰੇ ਆਪ ਪਛਾਣ, ਦੂਰ ਦੁਰਾਡਾ ਪੰਧ ਮੁਕਾਇੰਦਾ। ਰਾਤੀਂ ਸੁੱਤਿਆਂ ਦਰਸਨ ਦੇਵੇ ਆਣ, ਜਨਮ ਜੁਗ ਦੇ ਰੁੱਠਿਆਂ ਆਪ ਮਨਾਇੰਦਾ। ਬਿਰਹੋਂ ਤੀਰ ਨਿਰਾਲਾ ਮਾਰੇ ਬਾਣ, ਅਣਿਆਲਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ, ਹਰਿਜਨ ਆਪਣੀ ਗੋਦ ਬਹਾਇੰਦਾ। ਹਰਿਜਨ ਆਪਣੀ ਗੋਦੀ ਚੁੱਕ, ਹਰਿ ਸਾਚਾ ਖ਼ੁਸ਼ੀ ਮਨਾਈਆ। ਆਵਣ ਜਾਵਣ ਲੱਖ ਚੁਰਾਸੀ ਪੈਂਡਾ ਜਾਏ ਮੁੱਕ, ਮਾਤ ਗਰਭ ਫੇਰ ਨਾ ਆਈਆ। ਅੰਤ ਕੰਤ ਭਗਵੰਤ ਬਖ਼ਸ਼ੇ ਏਕਾ ਓਟ, ਚਰਨ ਸਰਨ ਸੱਚੀ ਸਰਨਾਈਆ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਜੋਤ ਸਮਾਈਆ। ਧਾਮ ਅਵੱਲੜਾ ਸਚਖੰਡ ਸਾਚਾ ਕੋਟ, ਚਾਰ ਦੀਵਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤ ਸਹਾਈ ਏਕੰਕਾਰਾ, ਭਗਤ ਵਛਲ ਦਇਆ ਕਮਾਇੰਦਾ। ਕਲਜੁਗ ਅੰਤਮ ਕਰ ਪਿਆਰਾ, ਪਰਮ ਪੁਰਖ ਵੇਖ ਵਖਾਇੰਦਾ। ਚਤਰਭੁਜ ਬਾਲ ਅਞਾਣਾ, ਰੂਪ ਅਨੂਪ ਆਪ ਧਰਾਇੰਦਾ। ਭਗੌਤੀ ਭਗਵਨ ਹੋ ਮਿਹਰਵਾਨਾ, ਆਪ ਆਪਣਾ ਰੰਗ ਰੰਗਾਇੰਦਾ। ਆਦਿ ਸ਼ਕਤ ਨੂਰ ਮਹਾਨਾ, ਨੂਰੋ ਨੂਰ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਲੋਕਮਾਤ ਫੇਰਾ ਪਾਇੰਦਾ । ਲੋਕਮਾਤ ਫੇਰਾ ਪਾ, ਕਰੇ ਖੇਲ ਬੇਪਰਵਾਹੀਆ। ਕਲਜੁਗ ਪੰਧ ਦਏ ਮੁਕਾ, ਲੇਖਾ ਆਪਣੇ ਹੱਥ ਰਖਾਈਆ। ਕੂੜੀ ਕਿਰਿਆ ਦਏ ਖਪਾ, ਜੂਠ ਝੂਠ ਰਹੇ ਨਾ ਰਾਈਆ। ਸਤਿ ਸਤਿਵਾਦੀ ਸਾਚਾ ਮਾਰਗ ਦਏ ਲੱਗਾ, ਸਤਿ ਅਸਤਿ ਏਕਾ ਰੰਗ ਵਖਾਈਆ। ਏਕਾ ਅੱਖਰ ਦਏ ਪੜ੍ਹਾ, ਏਕਾ ਜਪਤ ਜਾਪ ਸਮਝਾਈਆ। ਏਕਾ ਮੰਦਰ ਦਏ ਬਣਾ, ਚਾਰ ਵਰਨ ਸੋਭਾ ਪਾਈਆ। ਏਕਾ ਰਾਗ ਦਏ ਅਲਾ, ਆਤਮ ਪਰਮਾਤਮ ਕਰੇ ਕੁੜਮਾਈਆ। ਏਕਾ ਪੜਦਾ ਦਏ ਉਠਾ, ਨੂਰੋ ਨੂਰ ਨੂਰ ਰੁਸ਼ਨਾਈਆ। ਜੀਵ ਜੰਤ ਸਾਧ ਸੰਤ ਪਤਿਪਰਮੇਸ਼ਵਰ ਨਜ਼ਰੀ ਜਾਏ ਆ, ਲੱਖ ਚੁਰਾਸੀ ਨਾਰੀ ਖ਼ੁਸ਼ੀ ਮਨਾਈਆ। ਕੰਤ ਕੰਤੂਹਲਾ ਸਾਚੀ ਸੇਜ ਦਏ ਸੁਹਾ, ਸੋਭਾਵੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਵੇ ਵਰ, ਹਰਿਜਨ ਸਾਚੇ ਆਪ ਮਿਲਾਈਆ। ਹਰਿਜਨ ਸਾਚੇ ਮਿਲਿਆ ਮੇਲਾ, ਮਿਲ ਮਿਲ ਖ਼ੁਸ਼ੀ ਮਨਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਰੰਗ ਚੜ੍ਹਾਇੰਦਾ। ਏਥੇ ਓਥੇ ਸੱਜਣ ਸੁਹੇਲਾ, ਰਾਮ ਰਮੱਯਾ ਆਪਣੇ ਅੰਗ ਲਗਾਇੰਦਾ। ਜੁਗਾ ਜੁਗੰਤਰ ਵਸਣਹਾਰ ਨਵੇਲਾ, ਸਚਖੰਡ ਸਾਚੇ ਡੇਰਾ ਲਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਭਗਤ ਭਗਵੰਤ ਆਪ ਉਠਾਇੰਦਾ। ਭਗਤ ਭਗਵੰਤ ਲਏ ਉਠਾ, ਹਰਿ ਜੂ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲਏ ਜਗਾ, ਜੀਵਣ ਜੁਗਤ ਇਕ ਸਮਝਾਈਆ। ਬਿਨ ਤੰਦੀ ਤਾਰ ਸਤਾਰ ਰਾਗ ਦਏ ਅਲਾ, ਘਰ ਨਾਦ ਮਰਦੰਗ ਵਜਾਈਆ। ਬ੍ਰਹਮ ਬ੍ਰਹਿਮਾਦ ਦਏ ਵਖਾ, ਪਾਰਬ੍ਰਹਮ ਸਚ ਸਰਨਾਈਆ। ਜਿਸ ਜਨ ਦਇਆ ਦਏ ਕਮਾ, ਤਿਸ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਅੰਦਰ ਆਪੇ ਵੜ, ਹਰਿਜਨ ਸਾਚੇ ਆਪ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ, ਈਸ਼ ਜੀਵ ਜੀਵ ਈਸ਼ ਜਗਦੀਸ਼ ਕਰੇ ਕੁੜਮਾਈਆ।
