Granth 11 Likhat 100: 14 Faggan 2018 Bikarmi Topan Lal de Greh Itarsi

੧੪ ਫੱਗਣ ੨੦੧੮ ਬਿਕ੍ਰਮੀ ਟੋਪਨ ਲਾਲ ਦੇ ਗ੍ਰਹਿ ਇਟਾਰਸੀ

ਆਦਿ ਅੰਤ ਏਕਾ ਗੁਰ, ਨਿਰਗੁਣ ਨਿਰਾਕਾਰ ਹਰਿ ਅਖਵਾਇੰਦਾ। ਆਦਿ ਅੰਤ ਏਕਾ ਸੁਰ, ਨਾਦ ਅਨਾਦੀ ਨਾਦ ਸੁਣਾਇੰਦਾ। ਆਦਿ ਅੰਤ ਏਕਾ ਘੁੜ, ਸ਼ਬਦ ਸ਼ਬਦੀ ਵੇਸ ਵਟਾਇੰਦਾ। ਆਦਿ ਅੰਤ ਏਕਾ ਜੋੜ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਦਿ ਅੰਤ ਏਕਾ ਜਾਏ ਬੌਹੜ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਖੇਲ ਕਰਾਇੰਦਾ। ਆਦਿ ਅੰਤ ਇਕ ਅਵਤਾਰ, ਏਕਾ ਏਕ ਵਡੀ ਵਡਿਆਈਆ। ਆਦਿ ਅੰਤ ਇਕ ਦੁਆਰ, ਦਰ ਘਰ ਸਾਚਾ ਇਕ ਸਮਝਾਈਆ। ਆਦਿ ਅੰਤ ਇਕ ਭੰਡਾਰ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਆਦਿ ਅੰਤ ਇਕ ਵਿਹਾਰ, ਬਿਵਹਾਰੀ ਆਪ ਕਰਾਈਆ। ਆਦਿ ਅੰਤ ਏਕਾ ਕਾਰ, ਕਰਤਾ ਪੁਰਖ ਆਪ ਕਮਾਈਆ। ਆਦਿ ਅੰਤ ਇਕ ਦਰਬਾਰ, ਧੁਰ ਦਰਬਾਰੀ ਆਪ ਲਗਾਈਆ। ਆਦਿ ਅੰਤ ਇਕ ਪਸਾਰ, ਪਸਰ ਪਸਾਰੀ ਖੇਲ ਕਰਾਈਆ। ਆਦਿ ਅੰਤ ਇਕ ਜੈਕਾਰ, ਜੈ ਜੈਕਾਰ ਨਾਉਂ ਸੁਣਾਈਆ। ਆਦਿ ਅੰਤ ਖੇਲ ਪੁਰਖ ਨਾਰ, ਨਾਰੀ ਕੰਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਵੇਖ ਵਖਾਈਆ। ਆਦਿ ਅੰਤ ਏਕਾ ਧਾਰ, ਇਕ ਇਕੱਲਾ ਹਰਿ ਚਲਾਇੰਦਾ। ਜੁਗਾ ਜੁਗੰਤਰ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਇੰਦਾ। ਲੋਕਮਾਤ ਕਰੇ ਖ਼ਬਰਦਾਰ, ਜੀਵ ਜੰਤ ਆਪ ਜਗਾਇੰਦਾ। ਨਾਮ ਡੰਕਾ ਅਪਰ ਅਪਾਰ, ਦੋ ਜਹਾਨਾਂ ਵਾਲੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੇ ਹੱਥ ਰਖਾਇੰਦਾ। ਆਦਿ ਅੰਤ ਸੂਰਬੀਰ, ਵਡ ਬਲਵਾਨ ਬਲ ਰਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੈਡਾ ਚੀਰ, ਵਰਭੰਡ ਕਰੇ ਕੁੜਮਾਈਆ। ਸਰ ਸਰੋਵਰ ਤਟ ਕਿਨਾਰਾ ਵੇਖੇ ਨੀਰ, ਨਵ ਨੌਂ ਫੇਰਾ ਪਾਈਆ। ਤ੍ਰੈਗੁਣ ਤੋੜਣਹਾਰ ਜ਼ੰਜੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਭੇਵ ਚੁਕਾਈਆ। ਆਦਿ ਅੰਤ ਇਕ ਬਲਵਾਨ, ਬਲਧਾਰੀ ਹਰਿ ਅਖਵਾਇੰਦਾ। ਆਦਿ ਅੰਤ ਇਕ ਭਗਵਾਨ, ਭਗਵਨ ਵੇਸ ਵਟਾਇੰਦਾ। ਆਦਿ ਅੰਤ ਇਕ ਨਿਸ਼ਾਨ, ਦਰਗਾਹ ਸਾਚੀ ਸਚ ਜਣਾਇੰਦਾ। ਆਦਿ ਜੁਗਾਦੀ ਏਕਾ ਬਾਣ, ਤੀਰ ਨਿਰਾਲਾ ਆਪ ਚਲਾਇੰਦਾ। ਆਦਿ ਜੁਗਾਦੀ ਇਕ ਮਕਾਨ, ਹਰਿ ਚਰਨ ਸਰਨ ਸਰਨ ਚਰਨ ਹਰਿ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਵੇਖ ਵਖਾਇੰਦਾ। ਆਦਿ ਅੰਤ ਵੇਖੇ ਏਕ, ਏਕਾ ਰੰਗ ਸਮਾਇਆ। ਜੁਗਾ ਜੁਗੰਤਰ ਬਖ਼ਸ਼ੇ ਟੇਕ, ਇਸ਼ਟ ਦੇਵ ਰੂਪ ਵਟਾਇਆ। ਲੱਖ ਚੁਰਾਸੀ ਲਿਖਣਹਾਰਾ ਲੇਖ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇਆ। ਨਿਰਗੁਣ ਸਰਗੁਣ ਧਰ ਧਰ ਭੇਖ, ਭੇਖ ਅਵੱਲੜਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ ਆਪਣਾ ਖੇਲ ਆਪ ਸਮਝਾਇਆ। ਆਦਿ ਅੰਤ ਖੇਲ ਅਪਾਰਾ, ਆਦਿ ਨਿਰੰਜਣ ਹਰਿ ਕਰਾਈਆ। ਜੁਗਾ ਜੁਗੰਤਰ ਲਏ ਅਵਤਾਰਾ, ਗੁਰ ਗੁਰ ਵੇਸ ਵਟਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਨਾਦੀ ਨਾਦ ਨਾਦ ਸੁਣਾਈਆ। ਭਗਤ ਭਗਵੰਤ ਖੋਲ੍ਹ ਕਿਵਾੜਾ, ਆਤਮ ਅੰਤਰ ਬੂਝ ਬੁਝਾਈਆ। ਸੰਤਨ ਦੇਵੇ ਸਚ ਹੁਲਾਰਾ, ਸਾਚੀ ਸਿਖਿਆ ਇਕ ਸਮਝਾਈਆ। ਗੁਰਮੁਖ ਮੇਲੇ ਚਰਨ ਦੁਆਰਾ, ਧੂੜੀ ਟਿੱਕਾ ਮਸਤਕ ਲਾਈਆ। ਗੁਰਸਿਖ ਨਾਤਾ ਤੋੜੇ ਅਗਨੀ ਤੱਤ ਤੱਤੀ ਹਾੜਾ, ਸਾਂਤਕ ਸਤਿ ਸਤਿ ਕਰਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਜਲ ਥਲ ਮਹੀਅਲ ਫੇਰਾ ਪਾਈਆ। ਲੇਖਾ ਜਾਣੇ ਬਹੱਤਰ ਨਾੜਾ, ਨਾੜੀ ਨਾੜੀ ਰੂਪ ਵਟਾਈਆ। ਕਾਇਆ ਮੰਦਰ ਅੰਦਰ ਇਕ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਵੇਖ ਵਖਾਈਆ। ਆਦਿ ਅੰਤ ਵੇਖਣ ਯੋਗ, ਜੋਗ ਜੁਗਤ ਆਪਣੇ ਹੱਥ ਰਖਾਇੰਦਾ। ਆਦਿ ਅੰਤ ਕੱਟਣਹਾਰਾ ਰੋਗ, ਚਿੰਤਾ ਸੋਗ ਮੋਹ ਚੁਕਾਇੰਦਾ। ਆਦਿ ਅੰਤ ਵਸਣਹਾਰਾ ਚੌਦਾਂ ਲੋਕ, ਲੋਕ ਪਰਲੋਕ ਫੇਰਾ ਪਾਇੰਦਾ। ਆਦਿ ਅੰਤ ਦੱਸਣਹਾਰਾ ਸਚ ਸਲੋਕ, ਸਾਚਾ ਸੋਹਲਾ ਢੋਲਾ ਗਾਇੰਦਾ। ਆਦਿ ਅੰਤ ਵਸਣਹਾਰਾ ਸਾਚੇ ਕੋਟ, ਸਾਚਾ ਮੰਦਰ ਆਪ ਸੁਹਾਇੰਦਾ। ਆਦਿ ਅੰਤ ਜਗਾਵਣਹਾਰਾ ਨਿਰਮਲ ਜੋਤ, ਜੋਤੀ ਜੋਤ ਡਗਮਗਾਇੰਦਾ। ਆਦਿ ਅੰਤ ਵੇਖਣਹਾਰਾ ਓਤ ਪੋਤ, ਪੂਤ ਸਪੂਤੇ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਅੰਤ ਖੇਲ ਖਿਲਾਇੰਦਾ। ਆਦਿ ਅੰਤ ਹਰਿ ਜੂ ਖੇਲ, ਖੇਲਣਹਾਰਾ ਆਪ ਖਿਲਾਈਆ। ਭਗਤ ਭਗਵੰਤ ਸਾਚਾ ਮੇਲ, ਘਰ ਮੇਲਾ ਸਹਿਜ ਸੁਭਾਈਆ। ਕਰੇ ਪਰਕਾਸ਼ ਬਿਨ ਬਾਤੀ ਤੇਲ, ਜੋਤੀ ਜੋਤ ਜੋਤ ਜਗਾਈਆ। ਸਖਾ ਸਹਾਈ ਸੱਜਣ ਸੁਹੇਲ, ਸਗਲਾ ਸੰਗ ਨਿਭਾਈਆ। ਰਾਏ ਧਰਮ ਦੀ ਕੱਟੇ ਜੇਲ, ਜਮ ਕੀ ਫਾਸੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਹਰਿਜਨ ਸਾਚੇ ਲਏ ਤਰਾਈਆ। ਆਦਿ ਅੰਤ ਇਕ ਸਹਾਰਾ, ਸੋ ਪੁਰਖ ਨਿਰੰਜਣ ਇਕ ਜਣਾਇੰਦਾ। ਜਨ ਭਗਤਾਂ ਲਾਏ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਦੇਵੇ ਦਰਸ ਅਗੰਮ ਅਪਾਰਾ, ਅਗੰਮ ਨਿਗ਼ਮ ਆਪਣੀ ਖੇਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਆਦਿ ਅੰਤ ਤਾਰੇ ਹਰਿ, ਤਾਰਨਹਾਰ ਇਕ ਅਖਵਾਇਆ । ਜੁਗਾਂ ਜੁਗੰਤਰ ਦੇਵੇ ਵਰ, ਵਰ ਸਾਚਾ ਝੋਲੀ ਪਾਇਆ। ਜਨਮ ਜਨਮ ਚੁਕਾਏ ਡਰ, ਨਿਰਭੌ ਆਪਣਾ ਭੈ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਇਆ। ਆਦਿ ਅੰਤ ਖੇਲ ਅਗੰਮ, ਪੁਰਖ ਅਗੰਮੜਾ ਆਪ ਕਰਾਈਆ। ਹਰਿਜਨ ਲੇਖਾ ਲਾਏ ਦਮੋਂ ਦਮ, ਪਵਣ ਸਵਾਸ ਵੇਖ ਵਖਾਈਆ। ਨਾਤਾ ਤੋੜ ਹਰਖ਼ ਸੋਗ ਚਿੰਤਾ ਗ਼ਮ, ਏਕਾ ਰੰਗ ਰੰਗ ਵਖਾਈਆ। ਡੁੱਬਦਾ ਬੇੜਾ ਆਪੇ ਬੰਨ੍ਹ, ਪਾਥਰ ਪਾਹਨ ਲਏ ਤਰਾਈਆ। ਲੇਖਾ ਜਾਣੇ ਜਨਨੀ ਜਨ, ਜਨ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਹਰਿਜਨ ਸਾਚੇ ਲਏ ਤਰਾਈਆ। ਆਦਿ ਅੰਤ ਇਕ ਨਰੇਸ਼, ਨਰ ਹਰਿ ਹਰੀ ਨਰਾਇਣ ਹਰਿ ਅਖਵਾਇੰਦਾ। ਆਦਿ ਅੰਤ ਏਕਾ ਲੇਖ, ਗੁਰ ਅਵਤਾਰਾਂ ਆਪ ਪੜ੍ਹਾਇੰਦਾ। ਆਦਿ ਅੰਤ ਏਕਾ ਭੇਖ, ਵਿਸ਼ਨ ਬ੍ਰਹਮਾ ਸ਼ਿਵ ਸਮਝਾਇੰਦਾ। ਆਦਿ ਅੰਤ ਇਕ ਆਦੇਸ, ਭਗਤ ਭਗਵੰਤ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਸੁਹਾਇੰਦਾ। ਆਦਿ ਅੰਤ ਇਕ ਮਹੱਲ, ਹਰਿ ਜੂ ਹਰਿ ਹਰਿ ਆਪ ਬਣਾਈਆ। ਆਦਿ ਅੰਤ ਏਕਾ ਕਲ, ਅਕਲ ਕਲ ਰੂਪ ਵਟਾਈਆ। ਆਦਿ ਅੰਤ ਏਕਾ ਜੋਤ ਰਹੀ ਬਲ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਅੰਤ ਇਕ ਅਟੱਲ, ਅਟੱਲ ਪਦਵੀ ਇਕ ਸਮਝਾਈਆ। ਆਦਿ ਅੰਤ ਏਕਾ ਬਲ, ਬਲ ਆਪਣਾ ਆਪ ਪਰਗਟਾਈਆ। ਆਦਿ ਅੰਤ ਅਛਲ ਅਛੱਲ, ਵਲ ਛਲ ਆਪਣੀ ਖੇਲ ਕਰਾਈਆ। ਆਦਿ ਅੰਤ ਜਨ ਭਗਤਾਂ ਅੰਦਰ ਜਾਏ ਰਲ, ਰਲ ਰਲ ਆਪਣਾ ਮੁੱਖ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਅੰਤ ਏਕਾ ਮਾਣ, ਨਿਮਾਣਿਆਂ ਹਰਿ ਰਖਾਇੰਦਾ। ਆਦਿ ਅੰਤ ਇਕ ਗਿਆਨ, ਮੂੜ ਮੁਗਧ ਆਪ ਸਮਝਾਇੰਦਾ। ਆਦਿ ਅੰਤ ਇਕ ਧਿਆਨ, ਚਰਨ ਸਰਨ ਇਕ ਰਖਾਇੰਦਾ। ਆਦਿ ਅੰਤ ਏਕਾ ਰਾਗ ਏਕਾ ਗਾਨ, ਸੁਰ ਤਾਲ ਇਕ ਵਜਾਇੰਦਾ । ਆਦਿ ਅੰਤ ਏਕਾ ਏਕ ਕਰੇ ਪਛਾਣ, ਦੂਜਾ ਸੰਗ ਨਾ ਕੋਇ ਰਲਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਹਰਿ ਜੂ ਹਰਿ ਹਰਿ ਆਪਣਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣੇ ਹੱਥ ਰਖਾਇੰਦਾ। ਅੰਤ ਹੱਥ ਰੱਖ ਨਿਰੰਕਾਰ, ਆਪਣੀ ਦਇਆ ਕਮਾਈਆ। ਸਮਰਥ ਖੇਲ ਕਰੇ ਅਪਾਰ, ਮਹਿਮਾ ਅਕਥ ਕਥ ਪੜ੍ਹਾਈਆ। ਹਿਰਦੇ ਵਸ ਵਸ ਕਰੇ ਪਿਆਰ, ਨੱਸ ਨੱਸ ਆਪਣਾ ਪੰਧ ਮੁਕਾਈਆ। ਜਨ ਭਗਤਾਂ ਗਾਏ ਜਸ ਵਿਚ ਸੰਸਾਰ, ਵੇਦ ਪੁਰਾਨ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਅੰਤ ਆਪਣੀ ਕਲ ਆਪ ਵਰਤਾਈਆ। ਗਾਏ ਜਸ ਸ੍ਰੀ ਭਗਵਾਨ, ਜੁਗ ਜੁਗ ਦਏ ਵਡਿਆਈਆ। ਹੱਥ ਉਠਾਏ ਇਕ ਨਿਸ਼ਾਨ, ਦੋ ਜਹਾਨਾਂ ਦਏ ਝੁਲਾਈਆ। ਆਪੇ ਵੇਖੇ ਨਿਰਗੁਣ ਆਣ, ਸਰਗੁਣ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਜਨ ਜਨ ਆਪਣੇ ਲੇਖੇ ਲਾਈਆ।