Granth 11 Likhat 095: 11 Faggan 2018 Bikarmi Bhagat Singh de Greh Itarsi

੧੧ ਫੱਗਣ ੨੦੧੮ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਇਟਾਰਸੀ

ਦੋ ਜਹਾਨਾਂ ਸੱਚਾ ਅਨੰਦ, ਹਰਿ ਸੰਗਤ ਵਿਚ ਸਮਾਈਆ। ਸਤਿ ਸਤਿਵਾਦੀ ਅਤੀਤ ਪਲੰਘ, ਹਰਿਜਨ ਹਿਰਦਾ ਹਰਿ ਬਣਾਈਆ। ਜੋਧਾ ਸੂਰਬੀਰ ਸਰਬੰਗ, ਸ਼ਾਹ ਪਾਤਸ਼ਾਹ ਖੇਲ ਕਰਾਈਆ। ਨਾਤਾ ਤੋੜ ਕੋਟ ਬੰਹਿਮੰਡ, ਕਰੇ ਖੇਲ ਬੇਪਰਵਾਹੀਆ। ਨਵ ਨੌਂ ਚਾਰ ਪਾਰ ਕਿਨਾਰ ਆਪੇ ਲੰਘ, ਲੋਕਮਾਤ ਵੇਖ ਵਖਾਈਆ। ਧੁੰਨ ਅਨਾਦ ਸ਼ਬਦ ਮਰਦੰਗ, ਆਤਮ ਪਰਮਾਤਮ ਆਪ ਸੁਣਾਈਆ। ਜੁਗ ਜਨਮ ਦੀ ਟੁੱਟੀ ਗੰਢ, ਹਰਿ ਸੱਜਣ ਮੇਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖੇ ਵੇਖਣਹਾਰਾ ਦਿਸ ਕਿਸੇ ਨਾ ਆਈਆ। ਦੋ ਜਹਾਨਾਂ ਸੱਚਾ ਮਾਣ, ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਰਗੁਣ ਨਿਰਵੈਰ ਖੇਲ ਕਰਾਇੰਦਾ। ਹਰਿਜਨ ਸਾਚੇ ਦੇਵੇ ਦਾਨ, ਆਤਮ ਪਰਮਾਤਮ ਏਕਾ ਬ੍ਰਹਮ ਗਿਆਨ ਦ੍ਰਿੜਾਇੰਦਾ। ਇਕ ਇਕੱਲਾ ਵੇਖਣਹਾਰਾ ਘਟ ਘਟ ਵੇਖੇ ਆਪ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਏਕਾ ਰੰਗ ਸਮਾਈਆ। ਹਰਿ ਸੰਗਤ ਅੰਤਰ ਏਕਾ ਧਾਰ, ਹਰਿ ਹਰਿ ਜੂ ਆਪ ਵਹਾਇੰਦਾ। ਆਤਮ ਪਰਮਾਤਮ ਸਚ ਪਿਆਰ, ਦੀਦ ਈਦ ਚੰਦ ਚੜ੍ਹਾਇੰਦਾ। ਰਾਗ ਰਾਗਨੀ ਵਸੇ ਬਾਹਰ, ਸ਼ਾਸਤਰ ਸਿਮਰਤ ਚਾਰ ਵੇਦਾਂ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਰ ਹਰਿ, ਹਰ ਘਟ ਸਾਚਾ ਮੇਲ ਮਿਲਾਇੰਦਾ। ਹਰਿ ਸੰਗਤ ਮੇਲ ਮਿਲੰਦੜਾ, ਹਰਿ ਸੱਚਾ ਸ਼ਹਿਨਸ਼ਾਹ। ਚਰਨ ਕਵਲ ਕਵਲ ਚਰਨ ਇਕ ਵਿਖੰਦੜਾ, ਦੋ ਜਹਾਨਾਂ ਦੇਵੇ ਪਨਾਹ। ਆਵਣ ਜਾਵਣ ਪੱਤਤ ਪਾਵਣ ਮੇਟ ਮਿਟੰਦੜਾ, ਸਿਰ ਆਪਣਾ ਹੱਥ ਟਿਕਾ। ਲੱਖ ਚੁਰਾਸੀ ਜੀਵ ਜੰਤ ਵੇਖ ਵਖੰਦੜਾ, ਗੁਰਮੁਖ ਸੱਜਣ ਆਪ ਮਿਲਾ। ਰਾਗ ਅਨਾਦੀ ਇਕ ਸੁਨੰਦੜਾ, ਸੋਹੰ ਢੋਲਾ ਸੱਚਾ ਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਲਏ ਮਿਲਾ। ਮੇਲ ਮਿਲਾਵਾ ਸ੍ਰੀ ਭਗਵਾਨ, ਆਦਿ ਜੁਗਾਦਿ ਕਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਵੇਖੇ ਮਾਰ ਧਿਆਨ, ਹਰਿ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਹੋ ਪਰਧਾਨ, ਨਿਰਗੁਣ ਦਾਤਾ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਹਰਿਜਨ ਸੱਜਣ ਲਏ ਪਛਾਣ, ਕਿਰਪਾ ਕਰ ਹਰਿ ਮਿਹਰਵਾਨ, ਬ੍ਰਹਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਹਰਿ ਸੱਜਣ ਮੇਲੇ ਆਪਣੇ ਘਰ, ਘਰ ਸਾਚਾ ਇਕ ਸਮਝਾਈਆ। ਸਾਚਾ ਘਰ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਵਸੇ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਏਕੰਕਾਰਾ ਸਚ ਸਿੰਘਾਸਣ ਆਪੇ ਮੱਲਾ, ਆਦਿ ਨਿਰੰਜਣ ਤੋੜ ਨਿਭਾਇੰਦਾ। ਸ੍ਰੀ ਭਗਵਾਨ ਕਰ ਕਰ ਹੱਲਾ, ਰੂਪ ਅਨੂਪ ਆਪ ਧਰਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਨਿਹਚਲ ਧਾਮ ਅਟੱਲਾ, ਲੋਕਮਾਤ ਫੇਰਾ ਪਾਇੰਦਾ। ਪਾਰਬ੍ਰਹਮ ਬ੍ਰਹਮ ਅੰਤਰ ਰਲਾ, ਆਪ ਆਪਣਾ ਰੰਗ ਰੰਗਾਇੰਦਾ। ਹਰਿ ਸੰਗਤ ਦੂਈ ਦਵੈਤੀ ਮੇਟੇ ਸੱਲਾ, ਏਕਾ ਤੀਰ ਨਿਰਾਲਾ ਬਾਣ ਚਲਾਇੰਦਾ। ਵਸਣਹਾਰਾ ਜਲਾਂ ਥਲਾਂ, ਲੋਆਂ ਪੁਰੀਆਂ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਵੇਖ ਵਖਾਇੰਦਾ। ਹਰਿ ਸੰਗਤ ਵੇਖੇ ਵੇਖਣਹਾਰਾ, ਨਿਰਗੁਣ ਨਿਰਵੈਰ ਬੇਪਰਵਾਹੀਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਨਾਮ ਸਚ ਜੈਕਾਰਾ, ਜੈ ਜੈਕਾਰ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਫੜਾਏ ਪੱਲਾ, ਕਰੋੜ ਤੇਤੀਸਾ ਸੰਗ ਨਿਭਾਈਆ। ਗੁਰ ਅਵਤਾਰ ਕੱਢਣ ਹਾੜਾ, ਪੀਰ ਪੈਗ਼ੰਬਰ ਮਾਰਨ ਨਾਅਰਾ, ਪਰਵਰਦਿਗਾਰ ਤੇਰਾ ਇਕ ਸਹਾਰਾ, ਮੁਕਾਮੇ ਹੱਕ ਹੱਕ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੰਗਤ ਸੰਗ ਮੇਲਾ ਸ੍ਰੀ ਭਗਵਾਨ, ਹਰਿ ਸਾਚਾ ਸਚ ਮਿਲਾਈਆ। ਏਕਾ ਦੇਵੇ ਇਕ ਗਿਆਨ, ਏਕਾ ਅੱਖਰ ਆਪ ਪੜ੍ਹਾਇੰਦਾ। ਨਾਤਾ ਤੋੜ ਜੀਵ ਜਹਾਨ, ਜਾਗਰਤ ਜੋਤ ਜਗਤ ਜਗਾਇੰਦਾ। ਦਰ ਆਇਆਂ ਘਰ ਦੇਵੇ ਮਾਣ, ਨਿਮਾਣਿਆਂ ਗੋਦ ਬਹਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਇਕ ਵਖਾਇੰਦਾ। ਦਾਤਾ ਜੋਧਾ ਸੂਰਬੀਰ ਬਲੀ ਬਲਵਾਨ, ਨਿਹਕਲੰਕ ਵਜਾਏ ਡੰਕ, ਜੀਵ ਜੰਤ ਸਾਧ ਸੰਤ ਸਰਬ ਉਠਾਇੰਦਾ। ਆਦਿ ਜੁਗਾਦਿ ਖੇਲ ਪੁਰਖ ਸਮਰਥ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਜੁਗਾਂ ਜੁਗੰਤਰ ਮਹਿਮਾ ਅਕੱਥ, ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਇੰਦਾ। ਨਿਰਗੁਣ ਨਿਰਾਕਾਰ ਸਚਖੰਡ ਦੁਆਰੇ ਵਸ, ਏਕੰਕਾਰਾ ਵੇਸ ਵਟਾਇੰਦਾ। ਅਜੂਨੀ ਰਹਿਤ ਕਰ ਪਰਕਾਸ਼, ਆਦਿ ਨਿਰੰਜਣ ਡਗਮਗਾਇੰਦਾ। ਖੇਲੇ ਖੇਲ ਖੇਲ ਤਮਾਸ਼, ਅਬਿਨਾਸ਼ੀ ਕਰਤਾ ਵੇਸ ਵਟਾਇੰਦਾ। ਸ਼ਾਹੋ ਭੂਪ ਬਣ ਸ਼ਾਬਾਸ਼ ਸ੍ਰੀ ਭਗਵਾਨ ਸਾਚੇ ਤਖ਼ਤ ਸੋਭਾ ਪਾਇੰਦਾ। ਪਾਰਬ੍ਰਹਮ ਸਾਚੇ ਮੰਡਲ ਪਾਵੇ ਰਾਸ, ਦਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦਿ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਵਸਣਹਾਰਾ ਸਚ ਮਹੱਲਾ, ਸਚਖੰਡ ਵਡੀ ਵਡਿਆਈਆ। ਸਚ ਸੰਦੇਸ਼ ਆਦਿ ਜੁਗਾਦਿ ਏਕਾ ਘੱਲਾ, ਨਿਰਗੁਣ ਆਪਣਾ ਨਾਉਂ ਪਰਗਟਾਈਆ। ਜੋਤੀ ਧਾਰ ਆਪੇ ਰਲਾ, ਸ਼ਬਦੀ ਸ਼ਬਦ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਸੋਭਾ ਪਾਈਆ। ਸਾਚਾ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਏਕੰਕਾਰਾ ਭੇਵ ਛੁਪਾਇੰਦਾ। ਆਦਿ ਨਿਰੰਜਣ ਆਦਿ ਅੰਤ, ਅਬਿਨਾਸ਼ੀ ਕਰਤਾ ਵੇਸ ਵਟਾਇੰਦਾ। ਸ੍ਰੀ ਭਗਵਾਨ ਸੋਭਾਵੰਤ, ਸਚ ਮਹੱਲਾ ਇਕ ਵਸਾਇੰਦਾ। ਪਾਰਬ੍ਰਹਮ ਪ੍ਰਭ ਬੇਅੰਤ, ਭੇਵ ਅਭੇਦ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਹੱਥ ਕਰਤਾਰ, ਆਦਿ ਅੰਤ ਵਡੀ ਵਡਿਆਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਮਹੱਲਾ ਕਰ ਤਿਆਰ, ਸਚਖੰਡ ਸਾਚੇ ਸੋਭਾ ਪਾਈਆ। ਰੂਪ ਧਰ ਪੁਰਖ ਨਾਰ, ਨਰ ਨਰਾਇਣ ਵੇਸ ਵਟਾਈਆ। ਸਾਚੀ ਸੇਜਾ ਕਰ ਪਿਆਰ, ਆਪ ਆਪਣਾ ਘਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪੇ ਰਿਹਾ ਖੁਲ੍ਹਾਈਆ। ਸਾਚਾ ਭੇਵ ਪੁਰਖ ਅਕਾਲ, ਆਪਣਾ ਆਪ ਜਣਾਇੰਦਾ। ਸਚਖੰਡ ਨਿਵਾਸੀ ਹੋ ਦਿਆਲ, ਆਪ ਆਪਣਾ ਪੜਦਾ ਲਾਹਿੰਦਾ। ਲੇਖਾ ਜਾਣ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਸਤਿ ਸਰੂਪੀ ਬਣ ਦਲਾਲ, ਦਰ ਘਰ ਸਾਚੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਆਪਣਾ ਪੜਦਾ ਚੁੱਕ ਪੁਰਖ ਅਬਿਨਾਸ਼, ਆਪਣੀ ਦਇਆ ਆਪ ਕਮਾਈਆ। ਸਚਖੰਡ ਨਿਵਾਸੀ ਸਚ ਦੁਆਰੇ ਪਾਵੇ ਰਾਸ, ਗੋਪੀ ਕਾਹਨ ਆਪਣਾ ਰੂਪ ਧਰਾਈਆ। ਆਦਿ ਜੁਗਾਦਿ ਸਦਾ ਸੁਹੇਲਾ ਵਸੇ ਪਾਸ, ਸਗਲਾ ਸੰਗ ਆਪ ਨਿਭਾਈਆ। ਭੂਪਤ ਭੂਪ ਰਾਜ ਰਾਜਾਨ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਨਿਰੰਕਾਰ, ਆਦਿ ਜੁਗਾਦਿ ਰਖਾਇੰਦਾ। ਸਚਖੰਡ ਦੁਆਰ ਖੋਲ੍ਹ ਕਿਵਾੜ, ਥਿਰ ਘਰ ਆਪਣੀ ਬਣਤ ਬਣਾਇੰਦਾ। ਸੁਤ ਦੁਲਾਰੇ ਕਰ ਪਿਆਰ, ਸ਼ਬਦੀ ਸ਼ਬਦ ਸ਼ਬਦ ਵਡਿਆਇੰਦਾ। ਵਸਤ ਅਮੋਲਕ ਭਰ ਭੰਡਾਰ, ਸਚ ਖ਼ਜ਼ੀਨਾ ਹੱਥ ਫੜਾਇੰਦਾ। ਦਾਤਾ ਦਾਨੀ ਬਣ ਦਾਤਾਰ, ਦਇਆਵਾਨ ਸਿਰ ਆਪਣਾ ਹੱਥ ਟਿਕਾਇੰਦਾ। ਆਪਣੀ ਇਛਿਆ ਕਰ ਵਿਚਾਰ, ਸਾਚੀ ਭਿਛਿਆ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਪੁਰਖ ਅਗੰਮ, ਆਦਿ ਆਦਿ ਲਗਾਈਆ। ਆਪੇ ਜਾਣੇ ਆਪਣਾ ਕੰਮ, ਨਿਰਗੁਣ ਨਿਰਵੈਰ ਬੇਪਵਰਾਹੀਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਈਆ। ਕਰੇ ਖੇਲ ਸ੍ਰੀ ਭਗਵਨ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਵਿਸ਼ਵ ਧਾਰ, ਵਿਸ਼ਨੂੰ ਆਪਣਾ ਖੇਲ ਕਰਾਇੰਦਾ। ਨਿਰਗੁਣ ਨੂਰ ਕਰ ਤਿਆਰ, ਨਿਰਾਕਾਰ ਵੰਡ ਵੰਡਾਇੰਦਾ। ਵਿਸ਼ਨੂੰ ਖੇਲ ਅਪਰ ਅਪਾਰ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਜੋਤੀ ਜਾਤਾ ਹੋ ਤਿਆਰ, ਜੋਤੀ ਜੋਤ ਡਗਮਗਾਇੰਦਾ। ਕਿਲ੍ਹਾ ਕੋਟ ਕਰ ਤਿਆਰ, ਸਾਚੇ ਮੰਦਰ ਆਪ ਬਹਾਇੰਦਾ। ਨਿਰਗੁਣ ਨੂਰ ਦਰਸ ਦੀਦਾਰ, ਨੇਤਰ ਨੈਣ ਨੈਣ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮਾਰਗ ਆਪੇ ਲਾਇੰਦਾ। ਆਪਣਾ ਮਾਰਗ ਸ੍ਰੀ ਭਗਵਾਨ, ਆਦਿ ਆਦਿ ਲਗਾਈਆ। ਵਿਸ਼ਨੂੰ ਦੇਵੇ ਏਕਾ ਦਾਨ, ਦਾਤਾ ਦਾਨੀ ਆਪ ਹੋ ਜਾਈਆ। ਸਚਖੰਡ ਨਿਵਾਸੀ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਝੁਲਾਈਆ। ਏਕਾ ਅੰਮ੍ਰਿਤ ਪੀਣ ਖਾਣ, ਰਸਨਾ ਰਸ ਇਕ ਵਖਾਈਆ। ਏਕਾ ਨਾਮ ਸਾਚਾ ਗਾਨ, ਢੋਲਾ ਸੋਹਲਾ ਆਪੇ ਆਪ ਸੁਣਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਹੰ ਆਪਣੀ ਅੰਸ ਉਪਾਈਆ। ਵਿਸ਼ਨੂੰ ਭਗਵਾਨ ਖੇਲ ਮਹਾਨ, ਆਦਿ ਆਦਿ ਦਿਤੀ ਵਡਿਆਈਆ। ਸਾਚੇ ਤਖ਼ਤ ਬੈਠ ਸ਼ਾਹ ਸੁਲਤਾਨ, ਤਖ਼ਤ ਨਿਵਾਸੀ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰ ਏਕੰਕਾਰ, ਏਕਾ ਬੈਠਾ ਆਸਣ ਲਾਈਆ। ਏਕਾ ਆਸਣ ਪੁਰਖ ਅਬਿਨਾਸ਼, ਸਚਖੰਡ ਦੁਆਰ ਲਗਾਇੰਦਾ। ਕਰੇ ਖੇਲ ਖੇਲ ਤਮਾਸ਼, ਭੇਵ ਕੋਇ ਨਾ ਪਾਇੰਦਾ। ਸ਼ਬਦੀ ਸ਼ਬਦ ਸਾਚੀ ਰਾਸ, ਮੰਡਲ ਮੰਡਪ ਆਪ ਸੁਹਾਇੰਦਾ। ਭਗਵਨ ਵਿਸ਼ਨੂੰ ਹੋਇਆ ਦਾਸ, ਵਿਸ਼ਨੂੰ ਭਗਵਨ ਰੰਗ ਰੰਗਾਇੰਦਾ। ਜੋਤੀ ਜੋਤ ਜੋਤ ਪਰਕਾਸ਼, ਨੂਰ ਨੂਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਤਿ ਸਤਿਵਾਦੀ ਸਾਚਾ ਰਾਹ, ਆਦਿ ਪੁਰਖ ਆਪ ਚਲਾਈਆ। ਨਿਰਗੁਣ ਨਿਰਾਕਾਰ ਬਣ ਮਲਾਹ, ਸਾਚਾ ਬੇੜਾ ਕੰਧ ਉਠਾਈਆ। ਵਿਸ਼ਨੂੰ ਵਿਸ਼ਵ ਰੂਪ ਵਟਾ, ਆਪ ਆਪਣੀ ਗੋਦ ਉਠਾਈਆ। ਸਮਰਥ ਪੁਰਖ ਸਿਰ ਹੱਥ ਟਿਕਾ, ਮਹਿਮਾ ਅਕੱਥ ਕਰੇ ਪੜ੍ਹਾਈਆ। ਸੋਹੰ ਰਥ ਆਪ ਚਲਾ, ਨਿਰਗੁਣ ਨਿਰਾਕਾਰ ਸਾਕਾਰ ਆਪਣੀ ਵੰਡ ਵੰਡਾਈਆ। ਸਚ ਸੰਦੇਸਾ ਇਕ ਸੁਣਾ, ਏਕੰਕਾਰਾ ਕਰੇ ਪੜ੍ਹਾਈਆ। ਮਹੱਲ ਅਟੱਲ ਇਕ ਬਣਾ, ਛਪਰ ਛੰਨ ਨਾ ਕੋਇ ਸੁਹਾਈਆ। ਬਿਨ ਸੂਰਜ ਚੰਦ ਕਰ ਰੁਸ਼ਨਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਜਣਾਈਆ। ਸਾਚਾ ਮਾਰਗ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਧੁਰ ਦਰਬਾਰੀ ਆਪ ਸੁਣਾਇੰਦਾ। ਮੁਕਾਮੇ ਹੱਕ ਨੌਜਵਾਨ, ਬੇਐਬ ਖੇਲ ਕਰਾਇੰਦਾ। ਤਖ਼ਤ ਨਿਵਾਸੀ ਹੋ ਮਿਹਰਵਾਨ, ਸ਼ਾਹ ਸੁਲਤਾਨ ਹੁਕਮ ਮਨਾਇੰਦਾ। ਵਿਸ਼ਨੂੰ ਵਿਸ਼ਵ ਇਕ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ। ਦੀਪਕ ਜੋਤੀ ਜੋਤ ਮਹਾਨ, ਬ੍ਰਹਿਮੰਡ ਖੰਡ ਨੂਰ ਚਮਕਾਇੰਦਾ। ਏਕਾ ਇਸ਼ਟ ਸ੍ਰੀ ਭਗਵਾਨ, ਦੂਸਰ ਨਜ਼ਰ ਕੋਇ ਨਾ ਆਇੰਦਾ। ਏਕਾ ਭੂਪ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸੋਭਾ ਪਾਇੰਦਾ। ਏਕਾ ਹੁਕਮ ਇਕ ਹੁਕਮਰਾਨ, ਏਕਾ ਹੁਕਮੀ ਹੁਕਮ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਆਪਣਾ ਰੰਗ ਰੰਗਾਇੰਦਾ। ਵਿਸ਼ਨੂੰ ਵਿਸ਼ਵ ਕਰ ਵਿਚਾਰ, ਨੇਤਰ ਨੈਣ ਉਠਾਈਆ। ਪੁਰਖ ਅਬਿਨਾਸ਼ੀ ਨਿਰਾਕਾਰ, ਤੱਤਵ ਤੱਤ ਨਾ ਕੋਇ ਰਖਾਈਆ। ਸਚਖੰਡ ਵਸੇ ਵਸਣਹਾਰ, ਦਰ ਘਰ ਸਾਚੇ ਸੋਭਾ ਪਾਈਆ। ਰੂਪ ਰੰਗ ਨਾ ਕੋਇ ਆਧਾਰ, ਰੇਖ ਭੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਵਿਸ਼ਨੂੰ ਦੋਵੇਂ ਨੈਣ ਉਠਾ, ਪ੍ਰਭ ਨੇਤਰ ਨੈਣ ਮਿਲਾਈਆ। ਚਰਨ ਕਵਲ ਮੰਗੇ ਸਰਨਾ, ਸਰਨਗਤ ਇਕ ਵਖਾਈਆ। ਆਦਿ ਜੁਗਾਦਿ ਤੇਰੀ ਪਨਾਹ, ਸਮਰਥ ਪੁਰਖ ਤੇਰੀ ਵਡਿਆਈਆ। ਸਦਾ ਸੁਹੇਲੇ ਪਕੜੀਂ ਬਾਂਹ, ਦਾਮਨ ਪੱਲੂ ਹੱਥ ਰਖਾਈਆ। ਤੂੰ ਹੀ ਪਿਤਾ ਤੂੰ ਹੀ ਮਾਂ, ਹਉਂ ਬਾਲਕ ਰੂਪ ਸਖਾਈਆ। ਇਕੋ ਗਾਵਾਂ ਤੇਰਾ ਨਾਂ, ਦੂਸਰ ਜਸ ਨਾ ਕੋਇ ਵਡਿਆਈਆ। ਚਰਨ ਕਵਲ ਦੇਣਾ ਥਾਂ, ਮਿਲੇ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਵਿਸ਼ਨੂੰ ਦੇਵੇ ਏਕਾ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਤੇਰਾ ਮੇਰਾ ਇਕ ਨਿਸ਼ਾਨ, ਦੋ ਜਹਾਨਾਂ ਆਪ ਸਮਝਾਇੰਦਾ। ਤੇਰੇ ਅੰਤਰ ਖੇਲ ਮਹਾਨ, ਅੰਮ੍ਰਿਤ ਧਾਰ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਵਿਸ਼ਨੂੰ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਹੱਥ ਤੇਰੇ ਵਡਿਆਈਆ। ਆਦਿ ਜੁਗਾਦੀ ਤੇਰਾ ਅਨੰਦ, ਤੁਧ ਬਿਨ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਢਹਿ ਪਿਆ ਸਰਨਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲ, ਆਪਣੀ ਦਇਆ ਕਮਾਇੰਦਾ। ਉਠ ਬਾਲੀ ਬਾਲ ਅਞਾਣ, ਬਾਲ ਅਞਾਣੇ ਗੋਦ ਬਹਾਇੰਦਾ। ਤੇਰਾ ਮੇਰਾ ਇਕ ਗਿਆਨ, ਏਕਾ ਅੰਕ ਜਣਾਇੰਦਾ। ਤੇਰਾ ਮੇਰਾ ਇਕ ਮਕਾਨ, ਏਕਾ ਮੰਦਰ ਸੋਭਾ ਪਾਇੰਦਾ। ਤੇਰਾ ਮੇਰਾ ਏਕਾ ਮਾਣ, ਏਕਾ ਘਰ ਵਖਾਇੰਦਾ। ਤੇਰਾ ਮੇਰਾ ਖੇਲ ਮਹਾਨ, ਖੇਲਣਹਾਰਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਵਿਸ਼ਨੂੰ ਨੇਤਰ ਨੈਣਾਂ ਨੀਰ ਵਹਾ, ਦੋਏ ਜੋੜ ਪਿਆ ਸਰਨਾਈਆ। ਪ੍ਰਭ ਤੇਰੀ ਸਰਨ ਸਰਨਾ, ਮੋਹੇ ਏਕਾ ਏਕ ਸਖਾਈਆ। ਆਦਿ ਜੁਗਾਦਿ ਭੁੱਲਣਾ ਨਾ, ਜੁਗ ਜੁਗ ਤੇਰਾ ਜਸ ਗਾਈਆ। ਤੇਰਾ ਦਰਸ ਦੋ ਜਹਾਨਾਂ ਵੇਖਾਂ ਥਾਂ ਥਾਂ, ਥਾਨ ਥਨੰਤਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਾਰ ਦਏ ਸਮਝਾਈਆ। ਏਕਾ ਵਾਰ ਸਚ ਸੰਦੇਸਾ, ਹਰਿ ਜੂ ਹਰਿ ਹਰਿ ਆਪ ਸੁਣਾਇਆ। ਤੇਰਾ ਲੇਖਾ ਬ੍ਰਹਮ ਵਿਸ਼ਨ ਸਚ ਆਦੇਸਾ, ਦੇਸ ਦਸੰਤਰ ਆਪ ਵਸਾਇਆ। ਨਿਰਗੁਣ ਸਰਗੁਣ ਧਾਰੇ ਭੇਖਾ, ਰੂਪ ਅਨੂਪ ਆਪ ਧਰਾਇਆ। ਪਾਰਬ੍ਰਹਮ ਬ੍ਰਹਮ ਕਰੇ ਹੇਤਾ, ਆਪ ਆਪਣੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਗਲਾ ਸੰਗ ਨਿਭਾਇਆ। ਤੇਰਾ ਸੰਗ ਤੇਰਾ ਮੀਤ, ਹਰਿ ਹਰਿ ਆਪ ਨਿਭਾਈਆ। ਆਦਿ ਜੁਗਾਦਿ ਰਹੇ ਅਤੀਤ, ਆਪਣੀ ਕਲ ਧਰਾਈਆ। ਵਿਸ਼ਨੂੰ ਤੇਰੀ ਬ੍ਰਹਮਾ ਰੀਤ, ਬ੍ਰਹਮ ਸ਼ੰਕਰ ਕਰੇ ਕੁੜਮਾਈਆ। ਕਰੇ ਖੇਲ ਇਕ ਅਨਡੀਠ, ਲਿਖਣ ਪੜ੍ਹਣ ਵਿਚ ਨਾ ਆਈਆ। ਸ਼ਬਦ ਨਿਰਾਲਾ ਸਾਚਾ ਗੀਤ, ਸੋਹੰ ਢੋਲਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਕਰਾਈਆ। ਵਿਸ਼ਨੂੰ ਵਿਸ਼ਵ ਕਰ ਵਿਚਾਰ, ਹਰਿ ਸਾਚਾ ਸਚ ਜਣਾਇੰਦਾ। ਤ੍ਰੈਗੁਣ ਮਾਇਆ ਕਰ ਤਿਆਰ, ਸਾਚੀ ਝੋਲੀ ਆਪ ਭਰਾਇੰਦਾ। ਪੰਜ ਤੱਤ ਤੱਤ ਅਖਾੜ, ਤੱਤਵ ਤੱਤ ਰਖਾਇੰਦਾ। ਚਾਰੇ ਖਾਣੀ ਦੇ ਅਧਾਰ, ਅੰਡਜ ਜੇਰਜ ਉਤਭੁਜ ਸੇਤਜ ਨਾਲ ਰਲਾਇੰਦਾ। ਚਾਰੇ ਬਾਣੀ ਕਰ ਅਧਾਰ, ਚਾਰ ਜੁਗ ਆਪ ਵੰਡਾਇੰਦਾ। ਚਾਰੇ ਵੇਦ ਕਰ ਪਸਾਰ, ਚਾਰ ਵਰਨ ਆਪ ਸਮਝਾਇੰਦਾ। ਨਿਰਗੁਣ ਸਰਗੁਣ ਹੋ ਤਿਆਰ, ਸਰਗੁਣ ਨਿਰਗੁਣ ਰੰਗ ਵਖਾਇੰਦਾ। ਗੁਰ ਗੁਰ ਰੂਪ ਅਪਰ ਅਪਾਰ, ਲੋਕਮਾਤ ਆਪ ਪਰਗਟਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸਾਚਾ ਸੋਹਲਾ ਆਪ ਸੁਣਾਇੰਦਾ। ਮਨ ਮਤ ਬੁਧ ਦਏ ਅਧਾਰ, ਗੁਣ ਅਵਗੁਣ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਤੇਰਾ ਬੰਸ ਵਡਿਆਇੰਦਾ। ਵਿਸ਼ਨੂੰ ਵਿਸ਼ਵ ਰੱਖਣਾ ਯਾਦ, ਹਰਿ ਸਾਚਾ ਸਚ ਜਣਾਈਆ। ਤੇਰਾ ਲੇਖਾ ਜਾਣੇ ਆਦਿ, ਅੰਤ ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਵਿਚੋਂ ਆਪਾ ਕਾਢ, ਨਿਰਗੁਣ ਨਿਰਗੁਣ ਖੇਲ ਕਰਾਈਆ। ਨਾ ਕੋਈ ਮਾਈ ਨਾ ਕੋਇ ਬਾਪ, ਦਾਈ ਦਾਇਆ ਨਾ ਕੋਇ ਬਣਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਸਗਲਾ ਸੰਗ ਨਾ ਕੋਈ ਰਖਾਈਆ। ਤਨ ਮਾਟੀ ਨਾ ਕੋਈ ਖ਼ਾਕ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਕਰਿਆ ਖੇਲ ਹਰਿ ਪਾਕੀ ਪਾਕ, ਪਾਰਬ੍ਰਹਮ ਬੇਪਰਵਾਹੀਆ। ਅਗੰਮ ਅਗੰਮੜਾ ਖੋਲ੍ਹ ਤਾਕ, ਸਾਚੇ ਮੰਦਰ ਕਰੇ ਰੁਸ਼ਨਾਈਆ। ਆਪ ਵਖਾਏ ਆਪਣਾ ਘਾਟ, ਪਾਰ ਕਿਨਾਰਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਸਾਚਾ ਭੇਵ ਹਰਿ ਕਰਤਾਰ, ਆਪਣਾ ਆਪ ਜਣਾਇੰਦਾ। ਵਿਸ਼ਨੂੰ ਤੇਰਾ ਵਿਸ਼ਵ ਪਸਾਰ, ਬ੍ਰਹਮਾ ਸ਼ਿਵ ਨਾਲ ਰਲਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਚਮ ਗੋਦ ਬਹਾਇੰਦਾ। ਲੱਖ ਚੁਰਾਸੀ ਕਰ ਤਿਆਰ, ਚਾਰ ਚਾਰ ਵੰਡ ਵੰਡਾਇੰਦਾ। ਪੰਚਮ ਪੰਚ ਬੋਲ ਜੈਕਾਰ, ਸਾਚਾ ਨਾਅਰਾ ਆਪ ਸੁਣਾਇੰਦਾ। ਨਿਰਗੁਣ ਸਰਗੁਣ ਦੇ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਇੰਦਾ। ਸਾਚਾ ਮਾਰਗ ਵਿਚ ਸੰਸਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਲੱਖ ਚੁਰਾਸੀ ਕਰ ਤਿਆਰ, ਘੜ ਭਾਂਡੇ ਵੇਖ ਵਖਾਈਆ। ਸਰਗੁਣ ਅੰਦਰ ਨਿਰਗੁਣ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਧੁੰਨਕਾਰ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਸਰੋਵਰ ਠੰਡਾ ਠਾਰ, ਨਿਝਰ ਝਿਰਨਾ ਇਕ ਝਿਰਾਈਆ। ਪੰਚਮ ਪੰਚ ਪੰਚ ਵਿਕਾਰ, ਪੰਚਮ ਮੇਲਾ ਸਹਿਜ ਸੁਭਾਈਆ। ਖੇਲੇ ਖੇਲ ਅਗੰਮ ਅਪਾਰ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਰਿਹਾ ਵਖਾਈਆ। ਸਾਚਾ ਮਾਰਗ ਜਾਏ ਲੱਗ, ਹਰਿ ਸਾਚਾ ਸਚ ਜਣਾਇੰਦਾ। ਕਰੇ ਖੇਲ ਸੂਰਾ ਸਰਬੱਗ, ਦਿਸ ਕਿਸੇ ਨਾ ਆਇੰਦਾ। ਘਟ ਘਟ ਦੀਪਕ ਜੋਤ ਜਾਏ ਜਗ, ਜੋਤ ਨਿਰੰਜਣ ਡਗਮਗਾਇੰਦਾ। ਲੇਖਾ ਜਾਣੇ ਪੰਜ ਤੱਤ ਮਾਸ ਨਾੜੀ ਹੱਡ, ਰੱਤੀ ਰੱਤ ਵੇਖ ਵਖਾਇੰਦਾ। ਵਿਸ਼ਨੂੰ ਤੇਰੀ ਵਿਸ਼ਵ ਯੱਦ, ਬ੍ਰਹਮਾ ਬ੍ਰਹਮ ਰੂਪ ਵਟਾਇੰਦਾ। ਸ਼ੰਕਰ ਅੰਤਮ ਵੇਖੇ ਹੱਦ, ਜੋ ਘੜਿਆ ਭੰਨ ਵਖਾਇੰਦਾ। ਕਰੇ ਖੇਲ ਪੁਰਖ ਸਮਰਥ, ਭੇਵ ਅਭੇਦ ਆਪ ਛੁਪਾਇੰਦਾ। ਜੁਗ ਜੁਗ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਮਾਰਗ ਦੱਸ, ਸਾਚਾ ਰਾਹ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਆਪਣਾ ਪੜਦਾ ਦੇਵੇ ਲਾਹ, ਪਾਰਬ੍ਰਹਮ ਵਡੀ ਵਡਿਆਈਆ। ਵਿਸ਼ਨੂੰ ਦੇਵੇ ਇਕ ਸਲਾਹ, ਲੱਖ ਚੁਰਾਸੀ ਘਾੜਤ ਲਏ ਘੜਾਈਆ। ਲੋਕਮਾਤ ਵੇਸ ਵਟਾ, ਜੂਨ ਅਜੂਨੀ ਆਪ ਭਵਾਈਆ। ਨਿਰਗੁਣ ਸਰਗੁਣ ਲਏ ਪਰਗਟਾ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਰੂਪ ਵਟਾ, ਵੇਸ ਅਨੇਕ ਖੇਲ ਕਰਾਈਆ। ਸਾਚੀ ਵੰਡਣ ਵੰਡ ਵੰਡਾ, ਚਾਰ ਚਾਰ ਬੰਧਨ ਪਾਈਆ। ਚਾਰੇ ਦਿਸ਼ਾ ਖੇਲ ਕਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਏਕਾ ਗੁਣ ਸਮਝਾਈਆ। ਵਿਸ਼ਨੂੰ ਚਰਨੀ ਗਿਆ ਢੱਠ, ਦੋਏ ਜੋੜ ਕਰੇ ਨਿਮਸਕਾਰਾ। ਤੂੰ ਸਾਹਿਬ ਪੁਰਖ ਸਮਰਥ, ਤੇਰਾ ਅੰਤ ਨਾ ਪਾਰਾਵਾਰਾ। ਹਰਿ ਜੂ ਆਪਣਾ ਮਾਰਗ ਦੱਸ, ਕਿਵ ਰੂਪ ਵਰਤੇ ਵਿਚ ਸੰਸਾਰਾ। ਮੈਂ ਗਾਵਾਂ ਤੇਰਾ ਜਸ, ਆਦਿ ਜੁਗਾਦਿ ਬੋਲ ਜੈਕਾਰਾ। ਤੇਰੇ ਚਰਨਾਂ ਜਾਵਾਂ ਵਸ, ਮਿਲੇ ਸਚ ਦੁਆਰਾ। ਤੇਰਾ ਦਰਸ਼ਨ ਪਾਵਾਂ ਹੱਸ ਹੱਸ, ਨੇਤਰ ਨੈਣ ਨੈਣ ਉਘਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਸਹਾਰਾ। ਸਚ ਸਹਾਰਾ ਮੰਗੇ ਮੰਗ, ਦੋਏ ਜੋੜ ਸਰਨਾਇਆ। ਆਦਿ ਜੁਗਾਦਿ ਤੇਰਾ ਅਨੰਦ, ਅਨੰਦ ਮੇਰਾ ਸੁਖਦਾਇਆ। ਤੇਰਾ ਨੂਰ ਸਾਚਾ ਚੰਦ, ਚੰਦ ਚਾਂਦਨੀ ਮੁਖ ਸ਼ਰਮਾਇਆ। ਤੂੰ ਖੇਲੇ ਖੇਲ ਵਿਚ ਵਰਭੰਡ, ਆਪਣਾ ਪੜਦਾ ਦੇ ਉਠਾਇਆ। ਤੁਧ ਬਿਨ ਹੋਏ ਕਦੇ ਨਾ ਰੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇ ਚੁਕਾਇਆ। ਪੁਰਖ ਅਬਿਨਾਸ਼ੀ ਸਾਹਿਬ ਦਾਤਾਰ, ਦਾਤਾ ਦਾਨੀ ਦਇਆ ਕਮਾਈਆ। ਵਿਸ਼ਨੂੰ ਵਿਸ਼ਵ ਕਰ ਵਿਚਾਰ, ਪਾਰਬ੍ਰਹਮ ਰਿਹਾ ਸਮਝਾਈਆ। ਬ੍ਰਹਮਾ ਬ੍ਰਹਮ ਕਰੇ ਪਸਾਰ, ਪਾਰਬ੍ਰਹਮ ਵੰਡ ਵੰਡਾਈਆ। ਈਸ਼ ਜੀਵ ਕਰ ਤਿਆਰ, ਜਗਦੀਸ਼ ਖੇਲ ਕਰਾਈਆ। ਏਕਾ ਅੱਖਰ ਬੋਲ ਜੈਕਾਰ, ਸਾਚੇ ਸੁਤ ਕਰੇ ਪੜ੍ਹਾਈਆ। ਅਬਿਨਾਸ਼ੀ ਅਚੁੱਤ ਸਾਚੀ ਕਾਰ, ਕਰਤਾ ਪੁਰਖ ਆਪ ਕਮਾਈਆ। ਚਾਰੇ ਵੇਦ ਖੋਲ੍ਹ ਕਿਵਾੜ, ਏਕਾ ਅੰਤ ਦਏ ਸਮਝਾਈਆ। ਚਾਰ ਜੁਗ ਜਗਤ ਵਿਹਾਰ, ਬਿਵਹਾਰੀ ਆਪ ਕਰਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਲੋਕਮਾਤ ਕਰੇ ਜਣਾਈਆ। ਗੁਰ ਗੁਰ ਹੋਏ ਖ਼ਬਰਦਾਰ, ਬੇਖ਼ਬਰ ਲਏ ਉਠਾਈਆ। ਰਹਿਬਰ ਬਣੇ ਆਪ ਨਿਰੰਕਾਰ, ਸਾਚਾ ਮਾਰਗ ਦਏ ਵਖਾਈਆ। ਖੇਲੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਸਾਚਾ ਭੇਵ ਸ੍ਰੀ ਭਗਵਾਨਾ, ਆਪਣਾ ਆਪ ਜਣਾਇੰਦਾ। ਜੁਗ ਚੌਕੜੀ ਹੋਏ ਪਰਧਾਨਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਲੇਖਾ ਜਾਣੇ ਦੋ ਜਹਾਨਾ, ਦੋਏ ਦੋਏ ਰੂਪ ਧਰਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਭੂਪਤ ਭੂਪ ਰਾਜ ਰਾਜਾਨਾ, ਸ਼ਾਹ ਪਾਤਸ਼ਾਹ ਹਰਿ ਅਖਵਾਇੰਦਾ । ਗੁਰ ਅਵਤਾਰਾਂ ਧੁਰ ਫ਼ਰਮਾਣਾ, ਸ਼ਬਦ ਅਗੰਮੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪਣੇ ਹੱਥ ਰਖਾਇੰਦਾ। ਸਾਚੀ ਵੰਡ ਹਰਿ ਨਿਰੰਕਾਰ, ਆਪਣੇ ਹੱਥ ਰਖਾਈਆ। ਚਾਰੇ ਵੇਦ ਕਰ ਤਿਆਰ, ਬ੍ਰਹਮਾ ਸੁਤ ਕਰੇ ਪੜ੍ਹਾਈਆ। ਅਬਿਨਾਸ਼ੀ ਅਚੁੱਤ ਖੇਲ ਨਿਆਰ, ਭੇਵ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਪਾਏ ਸਾਰ, ਕਲਜੁਗ ਏਕਾ ਰੰਗ ਰੰਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਆਵੇ ਵਾਰੋ ਵਾਰ, ਕੋਟਨ ਕੋਟ ਕਾਲ ਬਿਤਾਈਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਦਰਸਾਈਆ। ਸਾਚਾ ਖੇਲ ਸ੍ਰੀ ਭਗਵੰਤ, ਵਿਸ਼ਨੂੰ ਆਪ ਜਣਾਇੰਦਾ। ਆਦਿ ਜੁਗਾਦੀ ਸਾਚਾ ਕੰਤ, ਨਰ ਹਰਿ ਹਰੀ ਆਪ ਅਖਵਾਇੰਦਾ। ਜੀਵ ਜੰਤ ਬਣਾਏ ਬਣਤ, ਸਾਧ ਸੰਤ ਆਪ ਪਰਗਟਾਇੰਦਾ। ਜੁਗਾ ਜੁਗੰਤਰ ਮਣੀਆਂ ਮੰਤ, ਨਾਮ ਮੰਤਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਵਖਾਇੰਦਾ। ਆਦਿ ਜੁਗਾਦੀ ਰਾਹ ਅਵੱਲਾ, ਸੋ ਪੁਰਖ ਨਿਰੰਜਣ ਆਪ ਚਲਾਈਆ। ਗੁਰ ਅਵਤਾਰ ਫੜਾਏ ਪੱਲਾ, ਸਿਰ ਆਪਣਾ ਹੱਥ ਟਿਕਾਈਆ। ਸਚ ਸੰਦੇਸ ਏਕਾ ਘੱਲਾ, ਜੁਗ ਜੁਗ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਵਿਸ਼ਨੂੰ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇਆ। ਜੁਗ ਚੌਕੜੀ ਤੇਰਾ ਵਿਹਾਰ, ਭੇਵ ਕੋਇ ਨਾ ਆਇਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਬਣ ਬਣ ਸੇਵਕ ਸੇਵ ਕਮਾਇਆ। ਸ਼ੰਕਰ ਮੰਗੇ ਧੂੜੀ ਛਾਰ, ਚਰਨ ਚਰਨੋਦਕ ਟਿੱਕਾ ਲਾਇਆ। ਹੁਕਮੇ ਅੰਦਰ ਗੁਰ ਅਵਤਾਰ, ਵੇਸ ਅਨੇਕ ਗਏ ਵਟਾਇਆ। ਸ਼ਬਦੀ ਨਾਦ ਧੁਨ ਜੈਕਾਰ, ਸੋਹਲਾ ਢੋਲਾ ਤੇਰਾ ਗਾਇਆ । ਲੱਖ ਚੁਰਾਸੀ ਭਾਂਡਾ ਘੜੇ ਬਣ ਠਠਿਆਰ, ਵੇਲੇ ਅੰਤ ਦਏ ਭੰਨਾਇਆ। ਸਚਖੰਡ ਵੇਸ ਆਪ ਨਿਰੰਕਾਰ, ਰੂਪ ਰੰਗ ਰੇਖ ਨਾ ਕੋਇ ਜਣਾਇਆ। ਸਰਗੁਣ ਸਿਫ਼ਤ ਕਰੇ ਵਿਚ ਸੰਸਾਰ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹਿਆ। ਤੇਰਾ ਜਲਵਾ ਨੂਰ ਨਿਰਾਕਾਰ, ਆਦਿ ਨਿਰੰਜਣ ਡਗਮਗਾਇਆ। ਮੁਕਾਮੇ ਹੱਕ ਵਸੇ ਸਾਂਝਾ ਯਾਰ, ਸਾਚੇ ਤਖ਼ਤ ਸੋਭਾ ਪਾਇਆ। ਵਿਸ਼ਨੂੰ ਵੰਸ ਕਰ ਤਿਆਰ, ਸਾਚਾ ਬੰਸ ਇਕ ਸੁਹਾਇਆ। ਬ੍ਰਹਮਾ ਬ੍ਰਹਮ ਦਏ ਅਧਾਰ, ਬ੍ਰਹਮ ਵੇਤਾ ਖੇਲ ਕਰਾਇਆ। ਸ਼ੰਕਰ ਲੇਖਾ ਦਏ ਨਿਵਾਰ, ਲੇਖਾ ਕੋਇ ਰਹਿਣ ਨਾ ਪਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤੇ ਵਿਚ ਸੰਸਾਰ, ਜੁਗ ਚੌਕੜੀ ਪੰਧ ਮੁਕਾਇਆ। ਆਪਣਾ ਅੰਤ ਦੱਸ ਆਪ ਨਿਰੰਕਾਰ, ਇਹ ਤੇਰੇ ਅੱਗੇ ਮੰਗ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋਏ ਜੋੜ ਪਿਆ ਸਰਨਾਇਆ। ਪੁਰਖ ਅਬਿਨਾਸ਼ੀ ਸ਼ਬਦ ਅਗੰਮੀ ਬੋਲ, ਏਕਾ ਏਕ ਜਣਾਈਆ। ਆਦਿ ਜੁਗਾਦਿ ਸਦਾ ਅਤੋਲ, ਹਰਿ ਤੋਲ ਨਾ ਤੋਲਿਆ ਜਾਈਆ। ਜੁਗ ਚੌਕੜੀ ਸ਼ਬਦ ਅਗੰਮੀ ਨਾਮ ਨਿਧਾਨ ਵਜਾਏ ਢੋਲ, ਗੁਰ ਅਵਤਾਰ ਸੇਵ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਅਨਭੋਲ, ਪਾਰਬ੍ਰਹਮ ਬ੍ਰਹਮ ਸਮਝਾਈਆ। ਨਿਰਗੁਣ ਨਿਰਾਕਾਰ ਘਟ ਘਟ ਅੰਤਰ ਰਿਹਾ ਮੌਲ, ਮੌਲਾ ਆਪਣਾ ਰੂਪ ਸਮਝਾਈਆ। ਲੇਖਾ ਜਾਣੇ ਧਰਨੀ ਧਰਤ ਧਵਲ ਧੌਲ, ਅਕਾਸ਼ ਪਰਕਾਸ਼ ਰਿਹਾ ਸਮਾਈਆ। ਆਪੇ ਜਾਣੇ ਆਪਣਾ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਆਪਣਾ ਭੇਵ ਆਪੇ ਦੱਸ, ਹਰਿ ਹਰਿ ਦਇਆ ਕਮਾਈਆ। ਆਦਿ ਜੁਗਾਦਿ ਖੇਲ ਤਮਾਸ਼, ਪਾਰਬ੍ਰਹਮ ਪ੍ਰਭ ਵੇਖੇ ਚਾਈਂ ਚਾਈਂਆ। ਮੰਡਲ ਮੰਡਪ ਪਾਵੇ ਰਾਸ, ਲੋਆਂ ਪੁਰੀਆਂ ਨਾਚ ਨਚਾਈਆ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਫੋਲ ਫੁਲਾਈਆ। ਲਹਿਣਾ ਦੇਣਾ ਵੇਖੇ ਲੱਖ ਚੁਰਾਸੀ ਜੀਵ ਜੰਤ ਪਵਣ ਸਵਾਸ, ਸਵਾਸ ਸਵਾਸਾਂ ਨਾਲ ਮਿਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਕਰੇ ਆਸ, ਬਖ਼ਸ਼ੇ ਸਰਨ ਸੱਚੀ ਸਰਨਾਈਆ। ਵਿਸ਼ਨੂੰ ਤੇਰਾ ਵਸੇ ਤੇਰੇ ਪਾਸ, ਤੇਰਾ ਸੰਗ ਰਖਾਈਆ। ਆਦਿ ਅੰਤ ਨਾ ਕੋਇ ਉਦਾਸ, ਚਿੰਤਾ ਸੋਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਆਪਣਾ ਭੇਵ ਖੋਲ੍ਹ ਕਰਤਾਰ, ਬਿਨ ਅੱਖਰ ਕਰੇ ਪੜ੍ਹਾਈਆ। ਚਾਰ ਵੇਦ ਨਾ ਪਾਵਣ ਸਾਰ, ਪੁਰਾਨ ਅਠਾਰਾਂ ਨਾ ਅੰਕ ਜਣਾਈਆ। ਸ਼ਾਸਤਰ ਸਿਮਰਤ ਨਾ ਕੋਇ ਧਾਰ, ਧਾਰ ਧਾਰ ਨਜ਼ਰ ਨਾ ਆਈਆ। ਗੀਤਾ ਗਿਆਨ ਗਿਆਨ ਅਧਾਰ, ਏਕਾ ਏਕ ਕਰੇ ਪੜ੍ਹਾਈਆ। ਅੰਜ਼ੀਲ ਕੁਰਾਨ ਜਾਇਣ ਹਾਰ, ਸ਼ਰਅ ਸ਼ਰੀਅਤ ਨਾ ਕੋਇ ਵਖਾਈਆ। ਖਾਣੀ ਬਾਣੀ ਕਰੇ ਪੁਕਾਰ, ਊਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਬੋਲ ਜੈਕਾਰ, ਆਦਿ ਜੁਗਾਦਿ ਢੋਲਾ ਗਾਈਆ। ਸੇਵਾ ਲਾਏ ਤੇਈ ਅਵਤਾਰ, ਭਗਤ ਅਠਾਰਾਂ ਨਾਲ ਮਿਲਾਈਆ। ਈਸਾ ਮੂਸਾ ਦਏ ਹੁਲਾਰ, ਸੰਗ ਮੁਹੰਮਦ ਕਰੇ ਕੁੜਮਾਈਆ। ਦਸ ਗੁਰ ਕਰ ਨਿਮਸਕਾਰ, ਨਿਉਂ ਨਿਉਂ ਬੈਠਣ ਸੀਸ ਝੁਕਾਈਆ। ਭਗਤ ਭਗਵੰਤ ਬੋਲ ਜੈਕਾਰ, ਜੈ ਜੈ ਏਕਾ ਗੁਣ ਗਾਈਆ। ਸੰਤ ਮੰਗਣ ਧੂੜੀ ਸਾਰ, ਨਿਉਂ ਨਿਉਂ ਸੀਸ ਝੁਕਾਈਆ। ਗੁਰਮੁਖ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ । ਗੁਰਸਿਖ ਮੰਗਣ ਇਕ ਦੀਦਾਰ, ਆਦਿ ਜੁਗਾਦਿ ਆਸ ਤਕਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਖ਼ਾਲਕ ਖ਼ਲਕ ਰਿਹਾ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਧੰਦਾ ਆਪੇ ਰਿਹਾ ਸਮਝਾਈਆ। ਸਾਚਾ ਧੰਦਾ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਸਤਿਜੁਗ ਵੇਖ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਤ੍ਰੇਤਾ ਮੇਲਾ ਰਮਈਆ ਰਾਮ, ਹਰ ਘਟ ਆਪ ਸਮਾਇੰਦਾ। ਦੁਆਪਰ ਲੇਖਾ ਕ੍ਰਿਸ਼ਨਾ ਕਾਹਨ, ਘਰ ਘਰ ਬੰਸਰੀ ਨਾਮ ਵਜਾਇੰਦਾ। ਕਲਜੁਗ ਖੇਲ ਕਰੇ ਮਹਾਨ, ਮੁਕਾਮੇ ਹੱਕ ਸੋਭਾ ਪਾਇੰਦਾ। ਏਕਾ ਕਲਮਾ ਸਚ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਨਿਰਗੁਣ ਸਰਗੁਣ ਹੋ ਮਿਹਰਵਾਨ, ਨਾਨਕ ਨਾਮ ਆਪ ਜਣਾਇੰਦਾ। ਗੋਬਿੰਦ ਸੁਤ ਕਰ ਪਰਵਾਨ, ਸਤਿ ਪਰਵਾਨਾ ਹੱਥ ਫੜਾਇੰਦਾ। ਜੁਗ ਚੌਕੜੀ ਵੇਖ ਵਖਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਨੌਂ ਨੌਂ ਜਾਣੇ ਲੇਖਾ ਆਪ ਭਗਵਾਨ, ਚਾਰ ਚਾਰ ਭੇਵ ਕੋਇ ਨਾ ਆਇੰਦਾ। ਵਿਸ਼ਨੂੰ ਵਿਸ਼ਵ ਵੇਖੇ ਆਣ, ਵਾਸਤਕ ਆਪਣਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਧੁਰ ਫ਼ਰਮਾਣਾ ਸਚ ਸੰਦੇਸਾ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਜੁਗਾਂ ਜੁਗੰਤਰ ਹਰਿ ਜੂ ਵੇਸਾ, ਨਰ ਹਰਿ ਨਰਾਇਣ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਆਪੇ ਵੇਖਾ, ਜੋਤੀ ਜੋਤ ਕਰ ਰੁਸ਼ਨਾਈਆ। ਕਲਜੁਗ ਅੰਤਮ ਧਾਰੇ ਭੇਖਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਈਆ। ਲਹਿਣਾ ਦੇਣਾ ਮੁਕਾਏ ਪੀਰ ਪੈਗ਼ੰਬਰ ਮੁੱਲਾ ਸ਼ੇਖ਼ਾ ਮੁਸਾਇਕ ਸੁਣਾਏ ਸਚ ਸੰਦੇਸਾ, ਏਕਾ ਕਲਮਾ ਨਬੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਏਕਾ ਗੁਣ ਸਮਝਾਈਆ। ਵਿਸ਼ਨੂੰ ਵੇਖ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਦੇ ਪੈਗ਼ਾਮ, ਪੀਰ ਪੈਗ਼ੰਬਰ ਮੁਖ ਛੁਪਾਇੰਦਾ। ਚਾਰ ਵਰਨ ਹੋਣ ਹੈਰਾਨ, ਚਾਰ ਕੁੰਟ ਨੈਣ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਇੰਦਾ। ਵਿਸ਼ਨੂੰ ਵੇਸ ਹਰਿ ਕਾ ਰੰਗ, ਹਰਿ ਸਾਚਾ ਸਚ ਜਣਾਈਆ। ਜੁਗ ਚੌਕੜੀ ਕਾਲ ਜਾਏ ਲੰਘ, ਕੋਟਨ ਕੋਟ ਰੂਪ ਵਟਾਈਆ। ਗੁਰ ਅਵਤਾਰ ਵਜਾ ਮਰਦੰਗ, ਬੈਠਣ ਮੁੱਖ ਛੁਪਾਈਆ। ਕਰੇ ਖੇਲ ਸੂਰਾ ਸਰਬੰਗ, ਪਾਰਬ੍ਰਹਮ ਬੇਪਰਵਾਹੀਆ। ਲੱਖ ਚੁਰਾਸੀ ਵੰਡਣ ਵੰਡ, ਵੰਡ ਵੰਡ ਵੇਖੇ ਥਾਉਂ ਥਾਈਂਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਵਿਸ਼ਨੂੰ ਏਕਾ ਗੁਣ ਵਖਾਈਆ। ਵਿਸ਼ਨੂੰ ਗੁਣ ਹਰਿ ਜਣਾਇਆ, ਰਸਨਾ ਜਿਹਵਾ ਨਾ ਕੋਇ ਰਖਾਇੰਦਾ। ਬਿਨ ਅੱਖਰ ਆਪ ਪੜ੍ਹਾਇਆ, ਅਖਸ਼ਰ ਵੰਡ ਨਾ ਕੋਇ ਵੰਡਾਇੰਦਾ। ਬਿਨ ਕਲਮ ਦੁਵਾਤ ਆਪ ਲਿਖਾਇਆ, ਸ਼ਾਹੀ ਨਾਲ ਨਾ ਕੋਇ ਮਿਲਾਇੰਦਾ। ਸਚ ਸੰਦੇਸਾ ਇਕ ਸੁਣਾਇਆ, ਬਿਨ ਕੰਨਾਂ ਆਪ ਅਲਾਇੰਦਾ। ਸਾਚੇ ਮੰਦਰ ਇਕ ਬਹਾਇਆ, ਚਾਰ ਦੀਵਾਰ ਨਾ ਕੋਇ ਵਖਾਇੰਦਾ। ਸਾਚਾ ਨੂਰ ਕਰ ਰੁਸ਼ਨਾਇਆ, ਸੂਰਜ ਚੰਦ ਨਾ ਕੋਇ ਚੜ੍ਹਾਇੰਦਾ। ਸਾਚਾ ਸੱਜਣ ਇਕ ਬਣਾਇਆ, ਆਪ ਆਪਣੇ ਅੰਗ ਲਗਾਇੰਦਾ। ਸਿਰ ਆਪਣਾ ਹੱਥ ਟਿਕਾਇਆ, ਸਮਰਥ ਪੁਰਖ ਆਪਣਾ ਖੇਲ ਕਰਾਇੰਦਾ। ਵੇਲਾ ਅੰਤ ਦਏ ਸਮਝਾਇਆ, ਭੇਵ ਅਭੇਦ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਇੰਦਾ। ਸਾਚਾ ਰਾਹ ਸ੍ਰੀ ਭਗਵਾਨਾ, ਭਗਵਨ ਆਪ ਜਣਾਈਆ। ਕਲਜੁਗ ਅੰਤਮ ਆਏ ਵਿਚ ਜਹਾਨਾ, ਲੋਕਮਾਤ ਵੱਜੇ ਵਧਾਈਆ। ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਬਲ ਆਪਣਾ ਆਪ ਰਖਾਈਆ। ਸਚਖੰਡ ਦਾ ਸਚ ਨਿਸ਼ਾਨਾ, ਲੋਕਮਾਤ ਝੁਲਾਈਆ। ਚਾਰ ਜੁਗ ਦਾ ਇਕ ਗਿਆਨਾ, ਏਕਾ ਅੱਖਰ ਕਰੇ ਪੜ੍ਹਾਈਆ। ਚਾਰ ਵਰਨ ਦਾ ਇਕ ਧਿਆਨਾ, ਏਕਾ ਇਸ਼ਟ ਦਏ ਸਮਝਾਈਆ। ਚਾਰ ਖਾਣੀ ਦਾ ਇਕ ਮਕਾਨਾ, ਏਕਾ ਮੰਦਰ ਦਏ ਬਣਾਈਆ। ਚਾਰ ਬਾਣੀ ਦਾ ਇਕ ਪਰਵਾਨਾ, ਸਚ ਸੰਦੇਸਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਲੇਖਾ ਆਪਣੇ ਹੱਥ ਰਖਾਈਆ। ਜੁਗ ਚੌਕੜੀ ਹੋਏ ਅੰਤ, ਸੋ ਪੁਰਖ ਨਿਰੰਜਣ ਆਪ ਜਣਾਇਆ। ਕਰੇ ਖੇਲ ਸ੍ਰੀ ਭਗਵੰਤ, ਦੂਸਰ ਸੰਗ ਨਾ ਕੋਇ ਰਲਾਇਆ। ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਘਟ ਘਟ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਦਏ ਸਮਝਾਇਆ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚਾ ਸਚ ਜਣਾਈਆ। ਪੁਰਖ ਅਬਿਨਾਸ਼ੀ ਵੇਸ ਵਟੌਣਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਚਾਰ ਜੁਗ ਦੇ ਗੁਰ ਅਵਤਾਰਾਂ ਫੜ ਉਠੌਣਾ, ਸਚਖੰਡ ਵੱਜੇ ਵਧਾਈਆ। ਨੇਤਰ ਸਭ ਦੇ ਆਪ ਵਖੌਣਾ, ਨੈਣ ਨੈਣਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਕਲਜੁਗ ਵੇਲਾ ਅੰਤਮ ਮਾਤ, ਲੋਕਮਾਤ ਕਰਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਝਾਤ, ਨਿਰਗੁਣ ਆਪਣਾ ਨੈਣ ਖੁਲ੍ਹਾਈਆ। ਲੱਖ ਚੁਰਾਸੀ ਵਿਕੇ ਝੂਠੇ ਹਾਟ, ਸਾਚਾ ਵਣਜ ਨਾ ਕੋਇ ਕਰਾਈਆ। ਆਤਮ ਸੇਜਾ ਮਿਲੇ ਨਾ ਕਿਸੇ ਖਾਟ, ਖ਼ਾਕੀ ਖ਼ਾਕ ਸਰਬ ਲੋਕਾਈਆ। ਕੋਈ ਨਾ ਉਤਰੇ ਪੂਰੇ ਘਾਟ, ਕਲਜੁਗ ਭਵਰ ਰਹੀ ਰੁੜ੍ਹਾਈਆ। ਨਾਤਾ ਤੁੱਟੇ ਤੀਰਥ ਅਠ ਸਾਠ, ਸਰ ਸਰੋਵਰ ਦੇਣ ਦੁਹਾਈਆ। ਨੇਤਰ ਰੋਵੇ ਜ਼ਾਤ ਪਾਤ, ਚਾਰ ਵਰਨ ਨਾ ਧੀਰ ਧਰਾਈਆ। ਮਨ ਮਨਸਾ ਨਾਰ ਕਮਜ਼ਾਤ, ਕਲਜੁਗ ਜੀਵਾਂ ਲਏ ਪਰਨਾਈਆ। ਮਾਇਆ ਰਾਣੀ ਡੂੰਘਾ ਖਾਤ, ਘਰ ਘਰ ਰਹੀ ਵਖਾਈਆ। ਪਿਤਾ ਪੂਤ ਕਰੇ ਘਾਤ, ਘਰ ਘਰ ਪਈ ਲੜਾਈਆ। ਭੈਣਾਂ ਭਈਆਂ ਬਣੇ ਨਾਤ, ਵਿਭਚਾਰ ਸਰਬ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਸਮਝਾਈਆ। ਕਲਜੁਗ ਵੇਲਾ ਅੰਤਮ ਆਏ, ਹਰਿ ਸਾਚਾ ਸਚ ਜਣਾਇੰਦਾ। ਹਰਿ ਕਾ ਨਾਮ ਨਾ ਕੋਇ ਧਿਆਏ, ਰਸਨਾ ਜਿਹਵਾ ਸਰਬ ਕੁਰਲਾਇੰਦਾ। ਆਤਮ ਅੰਤਰ ਸਚ ਸਰੋਵਰ ਕੋਈ ਨਾ ਨੁਹਾਏ, ਅਠ ਸਠ ਤੀਰਥ ਸਰਬ ਭਵਾਇੰਦਾ। ਗੁਰ ਕਾ ਸ਼ਬਦ ਨਾ ਕੋਈ ਗਾਏ, ਅੰਤਰ ਧਿਆਨ ਨਾ ਕੋਈ ਲਗਾਇੰਦਾ। ਕਲਜੁਗ ਡੌਰੂ ਡੰਕਾ ਵਾਹੇ, ਜੂਠ ਝੂਠ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਦੱਸੇ ਭਗਵਾਨ, ਆਪਣੀ ਦਇਆ ਕਮਾਈਆ। ਚਾਰ ਜੁਗ ਗੁਰ ਅਵਤਾਰਾਂ ਦੱਸੇ ਨਿਸ਼ਾਨ, ਨਿਸ਼ਾਨ ਨਿਸ਼ਾਨਾ ਨਾਲ ਮਿਲਾਈਆ। ਵੇਦ ਵਿਆਸਾ ਕਰ ਕਲਿਆਣ, ਗੁਣ ਗੁਣ ਗਿਆ ਸਮਝਾਈਆ। ਈਸਾ ਦੇ ਦੇ ਸਚ ਪੈਗ਼ਾਮ, ਪੈਗ਼ੰਬਰ ਕਰੇ ਪੜ੍ਹਾਈਆ। ਮੁਹੰਮਦ ਮੰਗੇ ਏਕਾ ਆਣ, ਨਿਉਂ ਨਿਉਂ ਸੀਸ ਝੁਕਾਈਆ। ਨਾਨਕ ਨਿਰਗੁਣ ਕਰੇ ਧਿਆਨ, ਨਿਰਵੈਰ ਰਿਹਾ ਸਲਾਹੀਆ। ਗੋਬਿੰਦ ਵੇਖੇ ਸਾਚੀ ਸ਼ਾਨ, ਪੁਰਖ ਅਕਾਲ ਵਡੀ ਵਡਿਆਈਆ। ਦੋਏ ਜੋੜ ਕਰੇ ਪਰਨਾਮ, ਚਰਨ ਚਰਨ ਸੀਸ ਝੁਕਾਈਆ। ਕਲਜੁਗ ਪਰਗਟ ਹੋਵੇ ਆਣ, ਨਿਹਕਲੰਕ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹਾਈਆ। ਭੇਵ ਅਭੇਦ ਦੇਵੇ ਖੋਲ੍ਹ, ਹਰਿ ਸਾਚੇ ਸਚ ਜਣਾਇਆ। ਵਿਸ਼ਨੂੰ ਤੇਰਾ ਤੋਲੇ ਤੋਲ, ਕਲਜੁਗ ਅੰਤਮ ਵੇਸ ਵਟਾਇਆ। ਨਿਰਗੁਣ ਨਿਰਗੁਣ ਵਸੇ ਕੋਲ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਖੇਲੇ ਹੋਲ, ਚਾਰੋਂ ਕੁੰਟ ਫੇਰਾ ਪਾਇਆ। ਭਗਤ ਭਗਵੰਤ ਰੱਖੇ ਅਡੋਲ, ਆਪ ਆਪਣੀ ਬੂਝ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਆਪਣਾ ਖੇਲ ਕਰੇ ਕਰਤਾਰਾ, ਕਲਜੁਗ ਅੰਤਮ ਵੇਖ ਵਖਾਈਆ। ਭਗਤਾਂ ਦੇਵੇ ਇਕ ਅਧਾਰਾ, ਏਕਾ ਨਾਮ ਕਰੇ ਪੜ੍ਹਾਈਆ। ਸੰਤਾਂ ਦੇਵੇ ਸਤਿ ਵਿਚਾਰਾ, ਸਤਿ ਸਤਿਵਾਦ ਸਤਿ ਸਮਝਾਈਆ। ਗੁਰਮੁਖਾਂ ਖੋਲ੍ਹ ਬੰਦ ਕਿਵਾੜਾ, ਘਰ ਘਰ ਵਿਚ ਲਏ ਪਰਗਟਾਈਆ। ਗੁਰਸਿਖਾਂ ਦੇਵੇ ਦਰਸ ਦੀਦਾਰਾ, ਰਾਤੀ ਸੁੱਤਿਆਂ ਆਪ ਜਗਾਈਆ। ਲੱਖ ਚੁਰਾਸੀ ਹਾਹਾਕਾਰਾ, ਜੀਵ ਜੰਤ ਸਰਬ ਕੁਰਲਾਈਆ। ਸ਼ਾਹ ਪਾਤਸ਼ਾਹ ਰੋਵਣ ਜ਼ਾਰੋ ਜ਼ਾਰਾ, ਰਾਜ ਰਾਜਾਨ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਰਿਹਾ ਸਮਝਾਈਆ। ਵੇਲਾ ਅੰਤਮ ਵੇਖੇ ਅੰਤ, ਆਦਿ ਅੰਤ ਵਡੀ ਵਡਿਆਈਆ। ਪਰਗਟ ਹੋ ਸ੍ਰੀ ਭਗਵੰਤ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਲੇਖਾ ਜਾਣੇ ਜੀਵ ਜੰਤ, ਅਭੁੱਲ ਭੁੱਲ ਕਦੇ ਨਾ ਜਾਈਆ। ਹਰਿਜਨ ਵੇਖੇ ਸਾਚੇ ਸੰਤ, ਪੂਰਬ ਜਨਮਾਂ ਲਹਿਣਾ ਆਪ ਚੁਕਾਈਆ। ਮੇਲ ਮਿਲਾਵਾ ਨਾਰੀ ਕੰਤ, ਕੰਤ ਕੰਤੂਲ ਖ਼ੁਸ਼ੀ ਮਨਾਈਆ। ਗੜ੍ਹ ਤੋੜੇ ਹਉਮੇ ਹੰਗਤ, ਮਨ ਕਾ ਮਣਕਾ ਆਪ ਭੁਵਾਈਆ। ਗੁਰਸਿਖ ਮੇਲੇ ਸਾਚੀ ਸੰਗਤ, ਸਗਲਾ ਸੰਗ ਆਪ ਹੋ ਜਾਈਆ। ਵਿਸ਼ਨੂੰ ਤੇਰੀ ਇਕੋ ਪੰਗਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਖੇਲ ਅਪਾਰਾ, ਹਰਿ ਸਾਚਾ ਸਚ ਜਣਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਤ ਪਿਤ ਨਾ ਕੋਇ ਬਣਾਇੰਦਾ। ਜਨ ਭਗਤਾਂ ਹਿਤ ਕਰੇ ਵਿਚ ਸੰਸਾਰਾ, ਨਿਤ ਨਵਿਤ ਆਪਣੀ ਖੇਲ ਵਖਾਇੰਦਾ। ਮਹੱਲ ਅਟੱਲ ਉਚ ਮੁਨਾਰਾ, ਦੋ ਜਹਾਨਾਂ ਆਪ ਜਣਾਇੰਦਾ। ਵਿਸ਼ਨ ਬਣਨਾ ਸੇਵਾਦਾਰਾ, ਸਾਚੀ ਸੇਵਾ ਇਕ ਰਖਾਇੰਦਾ। ਬ੍ਰਹਮਾ ਨਿਉਂ ਨਿਉਂ ਕਰੇ ਨਿਮਸਕਾਰਾ, ਸੀਸ ਜਗਦੀਸ ਇਕ ਝੁਕਾਇੰਦਾ। ਸ਼ੰਕਰ ਧੂੜੀ ਮਸਤਕ ਲਾਏ ਛਾਰਾ, ਸਾਚਾ ਟਿੱਕਾ ਇਕ ਲਗਾਇੰਦਾ। ਤਿੰਨਾਂ ਵਿਚੋਲਾ ਆਪ ਕਰਤਾਰਾ, ਸਾਚੀ ਖੇਲ ਆਪ ਵਖਾਇੰਦਾ। ਸਾਚਾ ਢੋਲਾ ਅਪਰ ਅਪਾਰਾ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਆਦਿ ਕੀਆ ਆਪ ਪਸਾਰਾ, ਅੰਤ ਆਪੇ ਵੇਖ ਵਖਾਇੰਦਾ। ਵਿਸ਼ਨੂੰ ਤੇਰਾ ਰੂਪ ਨਿਆਰਾ, ਨਿਰਗੁਣ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਅਨਮੁਲੜੀ ਦਾਤ, ਹਰਿ ਸਾਚਾ ਸਚ ਵਰਤਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾ ਪਾ ਆਪਣੇ ਖ਼ਾਤ, ਸਾਚਾ ਖਾਤਾ ਵੇਖ ਵਖਾਈਆ। ਆਪੇ ਬੈਠਾ ਆਪਣੇ ਘਾਟ, ਸਾਚੇ ਪੱਤਣ ਬੇਪਰਵਾਹੀਆ। ਨਿਰਗੁਣ ਜੋਤ ਨੂਰ ਲਿਲਾਟ, ਘਟ ਘਟ ਨੂਰ ਕਰੇ ਰੁਸ਼ਨਾਈਆ। ਗੁਰਮੁਖ ਵੇਖੇ ਸੱਜਣ ਸਾਕ, ਲੱਖ ਚੁਰਾਸੀ ਵਿਚੋਂ ਲਏ ਪਰਗਟਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਵਰਨ ਗੋਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤ ਸੰਦੇਸ਼ਾ ਇਕ ਸੁਣਾਈਆ। ਅੰਤ ਸੰਦੇਸਾ ਅਛਲ ਅਛੱਲ, ਸ੍ਰੀ ਭਗਵਾਨ ਆਪ ਜਣਾਇੰਦਾ। ਵਿਸ਼ਨੂੰ ਜੋਤੀ ਭਗਵਨ ਰਲ, ਸ੍ਰੀ ਭਗਵਾਨ ਵੇਸ ਵਟਾਇੰਦਾ। ਵਸਣਹਾਰਾ ਜਲ ਥਲ, ਜਲ ਥਲ ਮਹੀਅਲ ਖੇਲ ਕਰਾਇੰਦਾ। ਆਪਣੇ ਦੀਪਕ ਆਪੇ ਬਲ, ਅਗਿਆਨ ਅੰਧੇਰ ਗਵਾਇੰਦਾ। ਸਚ ਦੁਆਰਾ ਨਿਹਚਲ ਧਾਮ ਅਟੱਲ, ਮਹੱਲ ਇਕ ਵਡਿਆਇੰਦਾ। ਦਰਸ ਦਿਖਾਏ ਅੱਗੇ ਖਲ, ਸਵੱਛ ਸਰੂਪ ਅਨੂਪ ਧਰਾਇੰਦਾ। ਗੁਰਮੁਖ ਸੱਜਣ ਬਲ ਬਲ, ਵਿਸ਼ਨੂੰ ਤੇਰੀ ਸੇਵ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ । ਵਿਸ਼ਨੂੰ ਸੇਵ ਸਾਚੇ ਘਰ, ਹਰਿ ਸਾਚਾ ਸਚ ਲਗਾਈਆ। ਨਿਰਭੌ ਚੁਕਾਏ ਭੈ ਡਰ, ਭੈ ਅਵਰ ਨਾ ਕੋਇ ਵਖਾਈਆ। ਕਲਜੁਗ ਅੰਤਮ ਵੇਸ ਕਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲਏ ਫੜ, ਗੁਰ ਚੇਲੇ ਗੋਦ ਉਠਾਈਆ। ਆਪ ਬੰਧਾਏ ਆਪਣੇ ਲੜ, ਏਕਾ ਪੱਲੂ ਹੱਥ ਰਖਾਈਆ। ਕਾਇਆ ਮੰਦਰ ਅੰਦਰ ਜਾਏ ਚੜ੍ਹ, ਔਂਦਾ ਜਾਂਦਾ ਦਿਸ ਨਾ ਆਈਆ। ਸਾਚਾ ਢੋਲਾ ਆਪੇ ਪੜ੍ਹ, ਬਿਨ ਪੜ੍ਹਿਆਂ ਕਰੇ ਪੜ੍ਹਾਈਆ। ਨਾ ਜਨਮੇ ਨਾ ਜਾਏ ਮਰ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਵਿਸ਼ਨੂੰ ਔਣਾ ਸਾਚੇ ਦਰ, ਦਰ ਦਰਵਾਜ਼ਾ ਇਕ ਸਮਝਾਈਆ। ਬ੍ਰਹਮਾ ਨਾਲ ਲਿਔਣਾ ਫੜ, ਏਕਾ ਗੁਣ ਵਖਾਈਆ। ਸਰਨ ਸਰਨਾਈ ਡਿਗਣਾ ਦੜ, ਢਹਿ ਢਹਿ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਘਾੜਨ ਲਿਆ ਜੋ ਘੜ, ਪ੍ਰਭ ਦੇਵੇ ਅੰਤ ਭੰਨਾਈਆ। ਗੁਰ ਅਵਤਾਰਾਂ ਭਾਣਾ ਲਿਆ ਮੰਨ, ਗਏ ਸੀਸ ਝੁਕਾਈਆ। ਭਗਤ ਭਗਵੰਤ ਜਨਣੀ ਜਨ ਲੇਖਾ ਜਾਣੇ ਪਿਤਾ ਮਾਈਆ। ਏਕਾ ਰਾਗ ਸੁਣਾਏ ਕੰਨ, ਰਾਗ ਰਾਗਨੀ ਨੈਣ ਸ਼ਰਮਾਈਆ। ਏਕਾ ਦੇਵੇ ਸੱਚਾ ਧੰਨ, ਤ੍ਰੈਗੁਣ ਬੈਠੀ ਡੇਰਾ ਢਾਹੀਆ। ਪੰਜ ਵਿਕਾਰਾ ਦੇਵੇ ਡੰਨ, ਨਾਮ ਖੰਡਾ ਹੱਥ ਚਮਕਾਈਆ। ਜਨ ਭਗਤਾਂ ਬੇੜਾ ਦੇਵੇ ਬੰਨ, ਕੰਧ ਆਪਣੇ ਭਾਰ ਉਠਾਈਆ। ਤੇਈ ਅਵਤਾਰ ਕਹਿਣ ਧੰਨ ਧੰਨ, ਪਾਰਬ੍ਰਹਮ ਬ੍ਰਹਮ ਜਸ ਗਾਈਆ। ਦਿਸ ਨਾ ਆਏ ਨੇਤਰ ਅੰਨ, ਭਰਮ ਭੁਲਾਏ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣਾ ਭੇਵ ਚੁਕਾਈਆ। ਵਿਸ਼ਨੂੰ ਅੰਤ ਕਰ ਵਿਚਾਰ, ਹਰਿ ਵਿਚਾਰ ਵਿਚ ਨਾ ਆਇਆ। ਨਿਰਗੁਣ ਜੋਤ ਨੂਰ ਧਾਰ, ਧਾਰ ਧਾਰ ਵਿਚ ਸਮਾਇਆ। ਸ਼ਬਦ ਅਗੰਮੀ ਅਗੰਮ ਜੈਕਾਰ, ਖਾਣੀ ਬਾਣੀ ਰਹੀ ਜਸ ਗਾਇਆ। ਗੁਰ ਅਵਤਾਰ ਕਰੇ ਨਿਮਸਕਾਰ, ਲੱਖ ਲੱਖ ਬੈਠੇ ਸ਼ੁਕਰ ਮਨਾਇਆ। ਪੀਰ ਪੈਗ਼ੰਬਰ ਸਯਦਾ ਕਰ ਵਿਚ ਸੰਸਾਰ, ਰਸਨਾ ਕਲਮਾ ਰਹੇ ਗਾਇਆ। ਆਦਿ ਜੁਗਾਦਿ ਏਕਾ ਏਕੰਕਾਰ, ਆਪਣਾ ਖੇਲ ਰਚਾਇਆ। ਵਿਸ਼ਨੂੰ ਤੇਰਾ ਅੰਤ ਪਿਆਰ, ਵਿਸ਼ਵ ਤੇਰਾ ਰੰਗ ਚੜ੍ਹਾਇਆ। ਸਾਚੇ ਸੰਤਾਂ ਕਰ ਤਿਆਰ, ਸਤਿਗੁਰ ਆਪਣੀ ਗੰਢ ਪੁਵਾਇਆ। ਚਾਰ ਵਰਨ ਦਾ ਦੁੱਖ ਨਿਵਾਰ, ਸਾਚਾ ਸੁਖ ਇਕ ਉਪਜਾਇਆ। ਉਜਲ ਮੁਖ ਕਰ ਕਰਤਾਰ, ਨੂਰੀ ਨੂਰ ਦਏ ਚਮਕਾਇਆ। ਮਾਤਾ ਕੁੱਖ ਦੇ ਸਹਾਰ, ਸਾਚੀ ਕੁੱਖ ਆਪ ਵਡਿਆਇਆ। ਸੋ ਗੁਰਮੁਖ ਉਤਰੇ ਪਾਰ, ਜਿਸ ਆਪਣਾ ਦਰਸ ਦਿਖਾਇਆ। ਕਲ ਕਲਕੀ ਲਏ ਅਵਤਾਰ, ਨਿਹਕਲੰਕਾਂ ਨਾਉਂ ਰਖਾਇਆ। ਰਾਮ ਰਾਮਾ ਰੂਪ ਅਪਾਰਾ, ਹਰ ਘਟ ਆਪਣਾ ਆਸਣ ਲਾਇਆ। ਕਾਹਨਾ ਕੰਸ ਕਰੇ ਸ਼ਿੰਗਾਰ, ਮਾਇਆ ਮਮਤਾ ਮੋਹ ਮਿਟਾਇਆ। ਨਾਨਕ ਨਾਮ ਸਤਿ ਕਰੇ ਪਿਆਰ, ਸਤਿ ਸਤਿ ਵਿਚ ਵਖਾਇਆ। ਗੋਬਿੰਦ ਬੋਲ ਫਤਹਿ ਜੈਕਾਰ, ਏਕਾ ਡੰਕਾ ਡੰਕ ਵਜਾਇਆ। ਅੰਤਮ ਆਏ ਹਰਿ ਨਿਰੰਕਾਰ, ਸਭ ਦਾ ਲੇਖਾ ਦਏ ਮੁਕਾਇਆ। ਵਿਸ਼ਨੂੰ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਦੇਣਾ ਲਾਹਿਆ। ਪੁਰਖ ਅਬਿਨਾਸ਼ੀ ਹੋਏ ਤਿਆਰ, ਨਿਰਗੁਣ ਆਪਣਾ ਵੇਸ ਵਟਾਇਆ। ਲੋਕਮਾਤ ਕਰੇ ਖ਼ਬਰਦਾਰ, ਜੀਵ ਜੰਤ ਆਪ ਜਗਾਇਆ। ਸਾਚਾ ਮੰਦਰ ਕਰ ਤਿਆਰ, ਪਿਛਲਾ ਲੇਖਾ ਦਏ ਮੁਕਾਇਆ। ਚੌਥੇ ਜੁਗ ਆਏ ਹਾਰ, ਚਾਰੋਂ ਕੁੰਟ ਕੁੰਟ ਕੁਰਲਾਇਆ। ਅੱਗੇ ਚੱਲੇ ਸਚ ਵਿਹਾਰ, ਸਤਿ ਸਤਿਵਾਦੀ ਆਪ ਰਖਾਇਆ। ਹਿੰਦੂ ਮੁਸਲਮ ਸਿੱਖ ਇਕ ਪਿਆਰ, ਸ਼ਰਅ ਸ਼ਰੀਅਤ ਨਾ ਵੰਡ ਵੰਡਾਇਆ। ਕਾਇਆ ਮੰਦਰ ਅੰਦਰ ਖੋਲ੍ਹ ਕਿਵਾੜ, ਸਾਚਾ ਕਾਅਬਾ ਦਏ ਵਖਾਇਆ। ਨਿਰਮਲ ਜੋਤ ਜਗੇ ਅਪਾਰ, ਨੂਰੋ ਨੂਰ ਡਗਮਗਾਇਆ। ਅਨਹਦ ਸ਼ਬਦ ਸੱਚੀ ਧੁੰਨਕਾਰ, ਘਰ ਮੰਦਰ ਨਾਦ ਅਲਾਇਆ। ਸ਼ਿਵਦੁਵਾਲੇ ਮੱਠ ਪਾਏ ਸਾਰ, ਘਰ ਗਣਪਤ ਗਣੇਸ਼ ਦਏ ਵਖਾਇਆ। ਅਸ਼ਟਭੁਜ ਜੋਤ ਉਜਿਆਰ, ਜੋਤੀ ਜੋਤ ਜੋਤ ਜਗਾਇਆ। ਚਤੁਰਭੁਜ ਦੇ ਦੀਦਾਰ, ਬਾਲੀ ਬਾਲਾ ਰੂਪ ਵਟਾਇਆ। ਕਰੇ ਖੇਲ ਆਪ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੇਲਾ ਅੰਤ ਰਿਹਾ ਸਮਝਾਇਆ। ਵੇਲਾ ਅੰਤਮ ਰੱਖਣਾ ਯਾਦ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਸੁਣੇ ਸਰਬ ਫ਼ਰਯਾਦ, ਏਕੰਕਾਰਾ ਵੇਸ ਵਟਾਇੰਦਾ। ਭਗਤ ਭਗਵੰਤ ਲੜਾਏ ਲਾਡ, ਆਪ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਸਾਹਿਬ ਸਤਿਗੁਰ ਸੱਚੀ ਰੀਤ, ਆਦਿ ਜੁਗਾਦਿ ਚਲਾਈਆ। ਬਿਨ ਮੰਗਿਆਂ ਦੇਵੇ ਚਰਨ ਪ੍ਰੀਤ, ਜਿਸ ਜਨ ਆਪਣੀ ਪ੍ਰੀਤ ਸਮਝਾਈਆ। ਕਾਇਆ ਕਰੇ ਪੱਤਤ ਪੁਨੀਤ, ਪਤਿਤ ਪਾਪੀ ਪਾਰ ਕਰਾਈਆ। ਨਾਤਾ ਤੁਟਾ ਮੰਦਰ ਮਸੀਤ, ਕਾਇਆ ਮੰਦਰ ਦਏ ਵਖਾਈਆ। ਅੱਠੇ ਪਹਿਰ ਵਸੇ ਚੀਤ, ਵਿਸਰ ਕਦੇ ਨਾ ਜਾਈਆ। ਜੋ ਜਨ ਗਾਏ ਸੋਹੰ ਗੀਤ, ਜਨਮ ਮਰਨ ਵਿਚ ਨਾ ਆਈਆ। ਸਤਿਜੁਗ ਸਾਚੀ ਚਲੀ ਰੀਤ, ਬਿਨ ਪੜ੍ਹਿਆਂ ਕਰੀ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਬਣ ਪ੍ਰੀਤੀਵਾਨ ਆਪਣੀ ਪ੍ਰੀਤ ਆਪ ਲਗਾਈਆ।