੧੪ ਫੱਗਣ ੨੦੧੮ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਇਟਾਰਸੀ
ਆਦਿ ਜੁਗਾਦਿ ਇਕ ਭਗਵਾਨ, ਸ੍ਰੀ ਭਗਵਾਨ ਵਡੀ ਵਡਿਆਈਆ। ਆਦਿ ਜੁਗਾਦਿ ਇਕ ਨਿਸ਼ਾਨ, ਸਤਿ ਨਿਸ਼ਾਨਾ ਇਕ ਪਰਗਟਾਈਆ। ਆਦਿ ਜੁਗਾਦਿ ਇਕ ਰਾਜਾਨ, ਸ਼ਾਹੋ ਭੂਪ ਬੇਪਰਵਾਹੀਆ। ਆਦਿ ਜੁਗਾਦਿ ਇਕ ਮਕਾਨ, ਸਚਖੰਡ ਦੁਆਰਾ ਸੋਭਾ ਪਾਈਆ। ਆਦਿ ਜੁਗਾਦਿ ਏਕਾ ਨੂਰ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦਿ ਏਕਾ ਧੁੰਨਕਾਨ, ਨਾਦ ਅਨਾਦੀ ਨਾਦ ਸੁਣਾਈਆ। ਆਦਿ ਜੁਗਾਦਿ ਇਕ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਆਦਿ ਜੁਗਾਦੀ ਏਕਾ ਅੰਮ੍ਰਿਤ ਪਾਨ, ਅੰਮਿਉਂ ਰਸ ਆਪਣਾ ਆਪ ਚਖਾਈਆ। ਆਦਿ ਜੁਗਾਦੀ ਏਕਾ ਕਾਹਨ, ਨਿਰਗੁਣ ਨਿਰਵੈਰ ਰੂਪ ਧਰਾਈਆ। ਆਦਿ ਜੁਗਾਦੀ ਏਕਾ ਦਾਨ, ਦਾਤਾ ਦਾਨੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਆਦਿ ਜੁਗਾਦੀ ਏਕਾ ਮੀਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਆਦਿ ਜੁਗਾਦੀ ਏਕਾ ਗੀਤ, ਗੀਤ ਗੋਬਿੰਦ ਆਪ ਅਲਾਇੰਦਾ। ਆਦਿ ਜੁਗਾਦੀ ਏਕਾ ਰੀਤ, ਭਗਤ ਭਗਵੰਤ ਮੇਲ ਮਿਲਾਇੰਦਾ। ਆਦਿ ਜੁਗਾਦੀ ਠਾਂਡਾ ਸੀਤ, ਥਿਰ ਘਰ ਸਾਚੇ ਭੇਵ ਪਾਇੰਦਾ। ਆਦਿ ਜੁਗਾਦੀ ਪਤਤ ਪੁਨੀਤ, ਪਤਿਤ ਪਾਵਣ ਵੇਸ ਵਟਾਇੰਦਾ। ਆਦਿ ਜੁਗਾਦੀ ਵਸੇ ਹਰ ਘਟ ਚੀਤ, ਚੇਤਨ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦੀ ਸਦਾ ਅਨਡੀਠ, ਅਨਡਿਠੜੇ ਧਾਮ ਆਸਣ ਲਾਇੰਦਾ। ਆਦਿ ਜੁਗਾਦਿ ਸੁੱਤਾ ਰਹੇ ਦੇ ਕਰ ਪੀਠ, ਆਪਣੀ ਕਰਵਟ ਨਾ ਕਦੇ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇੰਦਾ। ਆਦਿ ਜੁਗਾਦੀ ਏਕਾ ਗੋਬਿੰਦ, ਹਰਿ ਗੋਬਿੰਦ ਵਡ ਵਡਿਆਈਆ। ਆਦਿ ਜੁਗਾਦੀ ਏਕਾ ਬਿੰਦ, ਬਿੰਦ ਅਨਾਦੀ ਆਪ ਦਰਸਾਈਆ। ਆਦਿ ਜੁਗਾਦੀ ਏਕਾ ਸਿੰਧ, ਸਿੰਧ ਸਾਗਰ ਰੂਪ ਵਟਾਈਆ। ਆਦਿ ਜੁਗਾਦੀ ਗੁਣੀ ਗਹਿੰਦ, ਗਹਿਰ ਗੰਭੀਰ ਨਾਉਂ ਰਖਾਈਆ। ਆਦਿ ਜੁਗਾਦੀ ਹਰਖ਼ ਸੋਗ ਨਾ ਕੋਈ ਚਿੰਦ, ਚਿੰਤਾ ਦੁੱਖ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਜੁਗਾਦੀ ਏਕਾ ਆਸਣ, ਏਕਾ ਸੇਜਾ ਸੋਭਾ ਪਾਇੰਦਾ। ਆਦਿ ਜੁਗਾਦੀ ਖੇਲ ਤਮਾਸ਼ਨ, ਦੋ ਜਹਾਨਾਂ ਖੇਲ ਕਰਾਇੰਦਾ। ਆਦਿ ਜੁਗਾਦੀ ਭੂਪਤ ਭੂਪ ਸ਼ਾਹੋ ਸ਼ਾਬਾਸ਼ਨ, ਸ਼ਹਿਨਸ਼ਾਹ ਨਾਉਂ ਧਰਾਇੰਦਾ। ਆਦਿ ਜੁਗਾਦਿ ਵੇਖੇ ਵਿਗਸੇ ਪ੍ਰਿਥਮੀ ਅਕਾਸ਼ਨ, ਅਕਾਸ਼ ਅਕਾਸ਼ਾਂ ਡੇਰਾ ਲਾਇੰਦਾ। ਆਦਿ ਜੁਗਾਦੀ ਮੰਡਲ ਰਾਸਨ, ਗੋਪੀ ਕਾਹਨ ਆਪ ਨਚਾਇੰਦਾ। ਆਦਿ ਜੁਗਾਦੀ ਪਵਣ ਸੁਵਾਸਨ, ਪਵਣੀ ਪਵਣ ਫੇਰਾ ਪਾਇੰਦਾ। ਆਦਿ ਜੁਗਾਦੀ ਪੂਰੀ ਕਰੇ ਆਸਨ, ਆਸਾ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਦਾਸੀ ਦਾਸਨ, ਬਣ ਸੇਵਕ ਸੇਵ ਕਮਾਇੰਦਾ। ਆਦਿ ਜੁਗਾਦੀ ਬੰਦ ਖੁਲਾਸਣ, ਬੰਦੀ ਤੋੜ ਬੰਦ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਦਿ ਜੁਗਾਦੀ ਏਕਾ ਰੰਗ, ਰੰਗ ਰੰਗੀਲਾ ਇਕ ਜਣਾਈਆ। ਆਦਿ ਜੁਗਾਦੀ ਇਕ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਆਦਿ ਜੁਗਾਦੀ ਨਾਮ ਮਰਦੰਗ, ਬਿਨ ਤਾਰ ਸਿਤਾਰ ਹਿਲਾਈਆ। ਆਦਿ ਜੁਗਾਦੀ ਵਸਣਹਾਰਾ ਬ੍ਰਹਿਮੰਡ ਖੰਡ, ਲੋਆਂ ਪੁਰੀਆਂ ਸੋਭਾ ਪਾਈਆ। ਆਦਿ ਜੁਗਾਦੀ ਰਚਨਾ ਰਚ ਜੇਰਜ ਅੰਡ, ਰਚ ਰਚ ਆਪਣੀ ਖ਼ੁਸ਼ੀ ਮਨਾਈਆ। ਆਦਿ ਜੁਗਾਦੀ ਵੇਸ ਵਟਾਏ ਵਿਚ ਵਰਭੰਡ, ਨਿਰਗੁਣ ਸਰਗੁਣ ਰੂਪ ਵਟਾਈਆ। ਆਦਿ ਜੁਗਾਦੀ ਗਾਏ ਛੰਦ, ਸਾਚਾ ਸੋਹਲਾ ਆਪ ਸੁਣਾਈਆ। ਆਦਿ ਜੁਗਾਦੀ ਇਕ ਅਨੰਦ, ਅਨੰਦ ਮੰਗਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਈਆ। ਆਦਿ ਜੁਗਾਦੀ ਏਕਾ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਆਦਿ ਜੁਗਾਦੀ ਇਕ ਜ਼ਹੂਰ, ਜ਼ਾਹਰਾ ਜ਼ਹੂਰ ਵੇਸ ਵਟਾਇੰਦਾ। ਆਦਿ ਜੁਗਾਦੀ ਇਕ ਦਸਤੂਰ, ਹੁਕਮ ਹਾਕਮ ਆਪ ਸੁਣਾਇੰਦਾ। ਆਦਿ ਜੁਗਾਦੀ ਸਰਬ ਕਲਾ ਭਰਪੂਰ, ਅਕਲ ਕਲ ਖੇਲ ਕਰਾਇੰਦਾ। ਆਦਿ ਜੁਗਾਦੀ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਆਦਿ ਜੁਗਾਦੀ ਸਤਿ ਸਰੂਰ, ਸਤਿ ਸਤਿਵਾਦੀ ਇਕ ਰਖਾਇੰਦਾ। ਆਦਿ ਜੁਗਾਦੀ ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਖਾਇੰਦਾ। ਆਦਿ ਜੁਗਾਦੀ ਇਕ ਭਗਵੰਤ, ਭਗਵਨ ਆਪਣਾ ਰੂਪ ਵਟਾਈਆ। ਆਦਿ ਜੁਗਾਦੀ ਏਕਾ ਕੰਤ, ਲੱਖ ਚੁਰਾਸੀ ਨਾਰੀ ਸੇਜ ਹੰਢਾਈਆ। ਆਦਿ ਜੁਗਾਦੀ ਬਣਾਏ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਆਦਿ ਜੁਗਾਦੀ ਮਹਿਮਾ ਅਗਣਤ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਆਦਿ ਜੁਗਾਦੀ ਏਕਾ ਸੰਤ, ਏਕਾ ਸਤਿਗੁਰ ਸੋਭਾ ਪਾਈਆ। ਆਦਿ ਜੁਗਾਦੀ ਏਕਾ ਮੰਤ, ਏਕਾ ਮੰਤਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਆਦਿ ਜੁਗਾਦੀ ਇਕੋ ਦਾਤਾ, ਦੇਵਣਹਾਰ ਆਪ ਅਖਵਾਇੰਦਾ। ਆਦਿ ਜੁਗਾਦੀ ਇਕੋ ਗਾਥਾ, ਜੁਗ ਜੁਗ ਆਪ ਪੜ੍ਹਾਇੰਦਾ । ਆਦਿ ਜੁਗਾਦੀ ਇਕੋ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ ਆਦਿ ਜੁਗਾਦੀ ਸਗਲਾ ਸਾਥਾ, ਸਗਲਾ ਸੰਗ ਨਿਭਾਇੰਦਾ। ਆਦਿ ਜੁਗਾਦੀ ਇਕੋ ਨਾਤਾ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਆਦਿ ਜੁਗਾਦੀ ਇਕੋ ਨਾਤਾ, ਬਿਧਾਤਾ ਜੋੜ ਜੁੜਾਇੰਦਾ। ਆਦਿ ਜੁਗਾਦੀ ਪਿਤਾ ਮਾਤਾ, ਪਿਤਾ ਪੂਤ ਖੇਲ ਖਿਲਾਇੰਦਾ। ਆਦਿ ਜੁਗਾਦੀ ਇਕੋ ਸਾਕਾ, ਪੁਰਖ ਅਬਿਨਾਸ਼ੀ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਆਦਿ ਜੁਗਾਦੀ ਇਕ ਗੋਪਾਲ, ਏਕਾ ਘਰ ਸੁਹਾਈਆ। ਆਦਿ ਜੁਗਾਦੀ ਦੀਨ ਦਿਆਲ, ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਏਕਾ ਕਾਲ, ਲੱਖ ਚੁਰਾਸੀ ਫੜ ਫੜ ਖਾਈਆ। ਆਦਿ ਜੁਗਾਦੀ ਏਕਾ ਘਾਲਨ ਲਏ ਘਾਲ, ਸਾਚੀ ਘਾਲਣ ਆਪ ਸਮਝਾਈਆ। ਗੁਰਮੁਖ ਵਿਰਲਾ ਵੇਖੇ ਲਾਲ, ਲਾਲ ਅਨਮੁਲੜਾ, ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਵੇਸ ਵਟਾਈਆ। ਜੁਗ ਕਰਤਾ ਵੇਸ ਅਵੱਲੜਾ, ਨਿਰਗੁਣ ਨੂਰ ਨੂਰ ਪਰਗਟਾ। ਜਨ ਭਗਤ ਫੜਾਏ ਪਲੜਾ, ਦਰ ਘਰ ਸਾਚਾ ਦਏ ਵਖਾ। ਨਿਹਚਲ ਧਾਮ ਉਚ ਅਟੱਲੜਾ, ਸਚਖੰਡ ਦੁਆਰਾ ਬਣਤ ਬਣਾ। ਕਰੇ ਖੇਲ ਅਗੰਮ ਅਗੰਮੜਾ, ਅਲਖ ਅਗੋਚਰ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਵੇਸ ਵਟਾ। ਆਦਿ ਜੁਗਾਦੀ ਏਕੰਕਾਰ, ਰੂਪ ਅਨੂਪ ਧਰਾਈਆ। ਆਦਿ ਜੁਗਾਦੀ ਕਰ ਪਸਾਰ, ਜੁਗ ਜੁਗ ਵੇਖ ਵਖਾਈਆ। ਆਦਿ ਜੁਗਾਦੀ ਗੁਰ ਅਵਤਾਰ, ਸੇਵਕ ਸਾਚੀ ਸੇਵ ਲਗਾਈਆ। ਆਦਿ ਜੁਗਾਦੀ ਪੀਰ ਪੈਗ਼ੰਬਰ ਦੇਵੇ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦੀ ਜੁਗ ਚੌਕੜੀ ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਮਕਰੂਜ਼ ਨਜ਼ਰ ਕੋਇ ਨਾ ਆਈਆ। ਖ਼ਾਲਕ ਖ਼ਲਕ ਵੇਖੇ ਵਿਗਸੇ ਵੇਖਣਹਾਰ, ਮਖਲੂਕ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਨਾਦ ਆਪ ਸੁਣਾਈਆ । ਆਦਿ ਜੁਗਾਦੀ ਇਕੋ ਨਾਦ, ਅਨਾਦੀ ਹਰਿ ਵਜਾਇੰਦਾ। ਆਦਿ ਜੁਗਾਦੀ ਖੇਲ ਬ੍ਰਹਿਮਾਦ, ਬ੍ਰਹਿਮਾਦਕ ਵੇਸ ਵਟਾਇੰਦਾ। ਆਦਿ ਜੁਗਾਦੀ ਬੋਧ ਅਗਾਧ, ਬੋਧ ਅਗਾਧਾ ਸ਼ਬਦ ਅਲਾਇੰਦਾ। ਆਦਿ ਜੁਗਾਦੀ ਨਿਰਗੁਣ ਸਰਗੁਣ ਆਪਣੇ ਵਿਚੋਂ ਕਾਢ, ਲੱਖ ਚੁਰਾਸੀ ਬਣਤ ਬਣਾਇੰਦਾ। ਆਦਿ ਜੁਗਾਦਿ ਵਿਸ਼ਨ ਬ੍ਰਹਮਾ ਸ਼ਿਵ ਲਡਾਏ ਲਾਡ, ਸਾਚੀ ਗੋਦੀ ਗੋਦ ਸੁਹਾਇੰਦਾ। ਆਦਿ ਜੁਗਾਦੀ ਦੋ ਜਹਾਨ ਸ੍ਰੀ ਭਗਵਾਨ ਜਾਣੇ ਹਾਦ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਸਤਿ ਨਿਸ਼ਾਨਾ ਏਕਾ ਗਾਡ, ਸਚ ਸੁੱਚ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਆਦਿ ਜੁਗਾਦੀ ਇਕੋ ਰਾਹ, ਏਕਾ ਏਕ ਚਲਾਈਆ। ਆਦਿ ਜੁਗਾਦੀ ਇਕ ਮਲਾਹ, ਜੁਗ ਜੁਗ ਬੇੜਾ ਕੰਧ ਉਠਾਈਆ। ਆਦਿ ਜੁਗਾਦੀ ਸਚ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਆਦਿ ਜੁਗਾਦੀ ਇਕ ਨਿਕਾਹ, ਖਾਵੰਦ ਬੀਵੀ ਰੂਪ ਵਟਾਈਆ। ਆਦਿ ਜੁਗਾਦੀ ਇਕ ਮਹੱਲਾ ਦਏ ਵਸਾ, ਮਹੱਲ ਅਟੱਲ ਨਾਉਂ ਰਖਾਈਆ। ਆਦਿ ਜੁਗਾਦੀ ਨੂਰ ਨੁਰਾਨਾ ਇਕ ਖ਼ੁਦਾ, ਜਲਵਾ ਜਲਾਲ ਕਰੇ ਰੁਸ਼ਨਾਈਆ। ਆਦਿ ਜੁਗਾਦੀ ਦੇਵੇ ਇਕ ਪਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਆਪਣਾ ਵੇਸ ਵਟਾਈਆ। ਆਦਿ ਜੁਗਾਦੀ ਇਕ ਦਾਤਾਰ, ਦਾਤਾਰ ਆਪਣੀ ਖੇਲ ਖਿਲਾਇੰਦਾ। ਆਦਿ ਜੁਗਾਦੀ ਵਿਹਾਰ, ਬਿਵਹਾਰੀ ਧਾਰ ਚਲਾਇੰਦਾ। ਆਦਿ ਜੁਗਾਦੀ ਏਕਾ ਕਾਰ, ਕਰਤਾ ਪੁਰਖ ਕਿਰਤ ਕਮਾਇੰਦਾ। ਆਦਿ ਜੁਗਾਦੀ ਇਕ ਦਰਬਾਰ, ਸਚਖੰਡ ਦੁਆਰੇ ਆਪ ਲਗਾਇੰਦਾ। ਆਦਿ ਜੁਗਾਦੀ ਏਕਾ ਯਾਰ, ਮਿੱਤਰ ਪਿਆਰਾ ਨਾਉਂ ਧਰਾਇੰਦਾ। ਆਦਿ ਜੁਗਾਦੀ ਖੇਲੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ । ਆਦਿ ਜੁਗਾਦੀ ਏਕਾ ਗੁਰਦੇਵ, ਗੁਰੂ ਗੁਰ ਗੁਰ ਵਡ ਵਡਿਆਈਆ। ਆਦਿ ਜੁਗਾਦਿ ਸਾਚੀ ਸੇਵ, ਸੇਵਕ ਸੇਵਾ ਸਚ ਸਮਝਾਈਆ। ਆਦਿ ਜੁਗਾਦੀ ਏਕਾ ਮੇਵ, ਨਾਮ ਰਸ ਹਰਿ ਚਖਾਈਆ। ਆਦਿ ਜੁਗਾਦੀ ਏਕਾ ਜਿਹਵ, ਜਿਹਵ ਰਸਨਾ ਰੂਪ ਵਟਾਈਆ। ਆਦਿ ਜੁਗਾਦੀ ਅਲਖ ਅਭੇਵ, ਅਲਖਨਾ ਅਲਖ ਵੇਖ ਵਖਾਈਆ। ਆਦਿ ਜੁਗਾਦੀ ਸਦਾ ਨਿਹਕੇਵ, ਨਿਹਚਲ ਧਾਮ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਪੜਦਾ ਲਾਹੀਆ। ਆਦਿ ਜੁਗਾਦੀ ਏਕਾ ਮੀਤ, ਮਿੱਤਰ ਪਿਆਰਾ ਹਰਿ ਅਖਵਾਇੰਦਾ। ਆਦਿ ਜੁਗਾਦੀ ਵਸਣਹਾਰਾ ਹਸਤ ਕੀਟ, ਘਟ ਘਟ ਆਪਣੀ ਜੋਤ ਜਗਾਇੰਦਾ। ਆਦਿ ਜੁਗਾਦੀ ਪੱਤਤ ਪਾਪੀ ਕਰੇ ਪੁਨੀਤ, ਦੁਰਮਤ ਮੈਲ ਧੁਵਾਇੰਦਾ। ਆਦਿ ਜੁਗਾਦੀ ਵਸਣਹਾਰਾ ਦਰ ਘਰ ਠਾਂਡੇ ਸੀਤ, ਸਾਚੇ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਘਰ ਸਮਝਾਇੰਦਾ। ਆਦਿ ਜੁਗਾਦਿ ਏਕਾ ਘਰ ਇਕ ਦਰਵਾਜ਼ਾ, ਹਰਿ ਸਾਚਾ ਸਚ ਜਣਾਈਆ। ਆਦਿ ਜੁਗਾਦਿ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਆਦਿ ਜੁਗਾਦਿ ਰਚਣਹਾਰਾ ਕਾਜਾ, ਰਚ ਰਚ ਆਪੇ ਵੇਖ ਵਖਾਈਆ। ਆਦਿ ਜੁਗਾਦਿ ਚਲਾਏ ਜਹਾਜ਼ਾ, ਦੋ ਜਹਾਨਾਂ ਬੇੜਾ ਆਪਣੇ ਕੰਧ ਉਠਾਈਆ। ਆਦਿ ਜੁਗਾਦਿ ਜਨ ਭਗਤਾਂ ਮਾਰੇ ਵਾਜ਼ਾਂ, ਲੋਕਮਾਤ ਸੁੱਤਿਆਂ ਲਏ ਉਠਾਈਆ। ਆਦਿ ਜੁਗਾਦਿ ਗੁਰਮੁਖਾਂ ਰੱਖੇ ਆਪੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦਿ ਗੁਰਸਿਖਾਂ ਫਿਰੇ ਪਿਛੇ ਭਾਜਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਸੇਵ ਕਮਾਈਆ। ਆਦਿ ਜੁਗਾਦਿ ਘਾਲੇ ਘਾਲ, ਘਾਲਣਹਾਰ ਹਰਿ ਅਖਵਾਇੰਦਾ। ਆਦਿ ਜੁਗਾਦਿ ਲੱਭੇ ਲਾਲ, ਗੁਰਮੁਖ ਸਾਚੇ ਖੋਜ ਖੁਜਾਇੰਦਾ। ਆਦਿ ਜੁਗਾਦਿ ਬਣੇ ਦਲਾਲ, ਗੁਰ ਸ਼ਬਦੀ ਰੂਪ ਵਟਾਇੰਦਾ। ਆਦਿ ਜੁਗਾਦਿ ਬਣ ਵਣਜਾਰਾ ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜੀਨਾ ਇਕ ਵਖਾਇੰਦਾ। ਆਦਿ ਜੁਗਾਦਿ ਨਾਤਾ ਤੋੜ ਜਗਤ ਜੰਜ਼ਾਲ, ਜਾਗਰਤ ਜੋਤ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪਣੀ ਖੇਲ ਖਲਾਇੰਦਾ। ਆਦਿ ਜੁਗਾਦਿ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਆਦਿ ਜੁਗਾਦਿ ਜਨ ਭਗਤ ਫੜਾਏ ਆਪਣਾ ਪੱਲਾ, ਦੂਸਰ ਹੱਥ ਕਿਸੇ ਨਾ ਆਈਆ। ਆਦਿ ਜੁਗਾਦਿ ਵਸਣਹਾਰਾ ਸਚ ਮਹੱਲਾ, ਹਰਿਜਨ ਕਾਇਆ ਮੰਦਰ ਅੰਦਰ ਡੇਰਾ ਲਾਈਆ। ਆਦਿ ਜੁਗਾਦਿ ਸਚ ਸਨੇਹੁੜਾ ਇਕੋ ਘੱਲਾ, ਗੁਰਮੁਖ ਸਾਚੇ ਕਰੇ ਪੜ੍ਹਾਈਆ। ਆਦਿ ਜੁਗਾਦਿ ਗੁਰਸਿਖਾਂ ਅੰਦਰ ਆਪੇ ਰੱਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਆਦਿ ਜੁਗਾਦਿ ਬਿਰਹੋਂ ਵੈਰਾਗੀ ਹਰਿਜਨ ਵੈਰਾਗ ਅੰਦਰ ਹੋਏ ਝੱਲਾ, ਆਪਣੀ ਝਲਕ ਨਾ ਕੋਇ ਜਣਾਈਆ। ਜਿਸ ਦੁਆਰੇ ਗੁਰਮੁਖ ਸੱਜਣ ਸਾਚਾ ਖੱਲਾ, ਤਿਸ ਦੁਆਰੇ ਆਪਣੀ ਅਲਖ ਜਗਾਈਆ । ਗੁਰਮੁਖ ਤੇਰੇ ਬਾਝ ਫਿਰੇ ਇਕੱਲਾ, ਹਰਿ ਜੂ ਕੰਮ ਕਿਸੇ ਨਾ ਆਈਆ। ਤੇਰੇ ਹੱਥ ਫੜਾਏ ਆਪਣਾ ਪੱਲਾ, ਤੇਰਾ ਪੱਲੂ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਬਣ ਚਾਕਰ ਸੇਵ ਕਮਾਈਆ। ਚਾਕਰ ਚਾਕ ਬਣਾਇਆ ਖ਼ਾਕ, ਖ਼ਾਕੀ ਖ਼ਾਕ ਵੇਖ ਵਖਾਇੰਦਾ। ਗੁਰਮੁਖ ਵਿਰਲੇ ਘਰ ਖੁਲ੍ਹੇ ਤਾਕ, ਬੰਦ ਕਿਵਾੜੀ ਪੜਦਾ ਲਾਹਿੰਦਾ। ਅੰਦਰ ਬਹਿ ਬਹਿ ਮਾਰੇ ਝਾਤ, ਆਪ ਆਪਣਾ ਰੰਗ ਵਖਾਇੰਦਾ। ਨਾਤਾ ਜੋੜੇ ਬਣ ਬਣ ਸਾਕ, ਸਾਚਾ ਸੱਜਣ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜਨ ਭਗਤਾਂ ਮੇਲ ਮਿਲਾਇੰਦਾ। ਆਦਿ ਜੁਗਾਦਿ ਮੇਲ ਮਿਲੰਨਾ, ਮਿਲ ਮਿਲ ਆਪਣੀ ਖ਼ੁਸ਼ੀ ਬਣਾਈਆ। ਬਿਨ ਭਗਤਾਂ ਹਰਿ ਜੂ ਫਿਰੇ ਅੰਨਾ, ਜਗਤ ਨੇਤਰ ਨਾ ਕੋਇ ਖੁਲ੍ਹਾਈਆ। ਕਿਸੇ ਮਾਣ ਨਾ ਮਿਲੇ ਛਪਰ ਛੰਨਾ, ਗੁਰਦੁਆਰ ਮੰਦਰ ਮਸਜਦ ਮੱਠ ਰਹਿਣ ਨਾ ਪਾਈਆ। ਗੁਰਮੁਖ ਵਿਰਲਾ ਇਕੋ ਮੰਨਾ, ਹਰਿ ਸਤਿਗੁਰ ਖ਼ੁਸ਼ੀ ਮਨਾਈਆ। ਦੂਰ ਦੁਰਾਡਾ ਵਾਲੀ ਦੋ ਜਹਾਨਾਂ ਆਏ ਭੰਨਾ, ਲੋਆਂ ਪੁਰੀਆਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣੀ ਸੇਵਾ ਆਪ ਕਮਾਈਆ। ਸੇਵਾ ਕਰਨ ਦਾ ਸਦਾ ਚਾਓ, ਹਰਿ ਜੂ ਹਰਿ ਹਰਿ ਆਪ ਰਖਾਇੰਦਾ। ਜੁਗ ਜੁਗ ਕਰੇ ਸਚ ਨਿਆਉਂ, ਹੁਕਮੀ ਹੁਕਮ ਆਪ ਵਰਤਾਇੰਦਾ। ਹਰਿਜਨ ਵੇਖੇ ਥਾਈਂ ਥਾਂਉਂ, ਥਾਨ ਥਨੰਤਰ ਖੋਜ ਖੁਜਾਇੰਦਾ। ਆਪੇ ਮੇਲੇ ਫੜ ਫੜ ਬਾਂਹੋਂ, ਆਪਣਾ ਪੰਧ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ । ਮੇਲਣ ਆਏ ਹਰਿ ਜੂ ਨਰ ਨਰਾਇਣ, ਨਿਰਗੁਣ ਆਪਣਾ ਵੇਸ ਵਟਾਈਆ। ਰਸਨਾ ਕਿਆ ਕੋਈ ਸਕੇ ਕਹਿਣ, ਕਹਿਣ ਕਥਨ ਨਾ ਕੋਇ ਵਡਿਆਈਆ। ਇਕ ਦੂਜੇ ਦਾ ਲੈਣਾ ਦੇਣਾ ਇਕ ਦੂਜੇ ਨੂੰ ਦੇਣ, ਦੂਸਰ ਵੰਡ ਨਾ ਕੋਇ ਵੰਡਾਈਆ। ਭਗਤ ਭਗਵਾਨ ਦੋਵੇਂ ਇਕੋ ਧਾਮ ਰਹਿਣ, ਸਦ ਵੱਜਦੀ ਰਹੇ ਵਧਾਈਆ। ਦੋਹਾਂ ਨੇਤਰ ਇਕੋ ਨੈਣ, ਏਕਾ ਅੱਖ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਕਰੇ ਸਾਚਾ ਹਰਿ, ਬਿਨ ਭਗਤਾਂ ਚੈਨ ਕਿਤੇ ਨਾ ਆਈਆ। ਬਿਨ ਭਗਤਾਂ ਫਿਰੇ ਉਦਾਸ, ਜੁਗ ਜੁਗ ਕੂਕ ਕੂਕ ਸੁਣਾਇੰਦਾ। ਕਵਣ ਦੁਆਰੇ ਕਰਾਂ ਵਾਸ, ਸਾਚਾ ਘਰ ਨਜ਼ਰ ਕੋਇ ਨਾ ਆਇੰਦਾ। ਕਿਸ ਮੰਦਰ ਦੀਪਕ ਕਰਾਂ ਪਰਕਾਸ਼, ਸਾਚਾ ਮੰਦਰ ਕੌਣ ਸੁਹਾਇੰਦਾ। ਕਿਸ ਗ੍ਰਹਿ ਹੋਵਾਂ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਬਿਨ ਹਰਿ ਭਗਤ ਮੇਰੀ ਪੂਰੇ ਕਰੇ ਨਾ ਕੋਈ ਆਸ, ਪੁਰਖ ਅਬਿਨਾਸ਼ੀ ਇਕ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਵੇਸ ਵਟਾਇੰਦਾ। ਆਦਿ ਜੁਗਾਦਿ ਵੇਸ ਵਟਾਇਆ, ਵੇਸ ਅਨੇਕਾ ਰੂਪ ਵਟਾ। ਕਲਜੁਗ ਵੇਲਾ ਅੰਤਮ ਆਇਆ, ਪੁਰਖ ਅਬਿਨਾਸ਼ੀ ਅਚਰਜ ਖੇਲ ਰਿਹਾ ਰਚਾ। ਨਿਰਗੁਣ ਆਪਣਾ ਨਾਉਂ ਧਰਾਇਆ, ਸਰਗੁਣ ਮੇਲਾ ਸਹਿਜ ਸੁਭਾ। ਅੰਤਰ ਬਹਿ ਬਹਿ ਡੇਰਾ ਲਾਇਆ, ਮੰਤਰ ਆਪਣਾ ਜਾਪ ਜਪਾ। ਜਗਤ ਬਸੰਤਰ ਦਏ ਬੁਝਾਇਆ, ਏਕਾ ਮੇਘ ਬਰਸਾ। ਗਗਨ ਗਗਨੰਤਰ ਡੇਰਾ ਢਾਹਿਆ, ਰਵ ਸਸ ਸੂਰਜ ਚੰਨ ਰਹੇ ਸ਼ਰਮਾ। ਵਿਸ਼ਨ ਬ੍ਰਹਮਾ ਸ਼ਿਵ ਚਰਨ ਸੀਸ ਝੁਕਾਇਆ, ਦੋਏ ਜੋੜ ਪਏ ਸਰਨਾ। ਗੁਰਮੁਖ ਸਾਚਾ ਖ਼ੁਸ਼ੀ ਮਨਾਇਆ, ਪ੍ਰਭ ਮਿਲਿਆ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਪਣਾ ਨਾਉਂ ਲਏ ਧਰਾ। ਆਪਣਾ ਨਾਉਂ ਆਪੇ ਰੱਖ, ਰੱਖਕ ਆਪਣਾ ਵੇਸ ਵਟਾਈਆ। ਨਿਰਗੁਣ ਨਿਰਗੁਣ ਹੋ ਪਰਤੱਖ, ਨਿਰਗੁਣ ਨਿਰਗੁਣ ਲਏ ਮਿਲਾਈਆ। ਨੌਂ ਖੰਡ ਪ੍ਰਿਥਮੀ ਭਾਂਡੇ ਕਰੇ ਸਖ, ਸਾਚੀ ਵਸਤ ਹੱਥ ਕਿਸੇ ਨਾ ਆਈਆ। ਜਨ ਭਗਤਾਂ ਮਾਰਗ ਦੇਵੇ ਦੱਸ, ਆਪ ਆਪਣੀ ਬੂਝ ਬੁਝਾਈਆ। ਪਹਿਲੋਂ ਆਪ ਹੋਏ ਵਸ, ਦੂਜੇ ਗੁਰਮੁਖ ਲਏ ਮਿਲਾਈਆ। ਤੀਜੇ ਪੂਰੀ ਕਰੇ ਆਸ, ਚੌਥੇ ਆਪਣੇ ਘਰ ਬਹਾਈਆ। ਪੰਚਮ ਲੇਖਾ ਲਾਏ ਪਵਣ ਸਵਾਸ, ਛੇਵੇਂ ਛੱਪਰ ਛੰਨ ਦਏ ਵਡਿਆਈਆ। ਸਤਵੇਂ ਸਤਿ ਪੁਰਖ ਨਿਰੰਜਣ ਪਾਏ ਰਾਸ, ਅੱਠਾਂ ਤੱਤਾਂ ਨਾਚ ਨਚਾਈਆ। ਨੌਂ ਦੁਆਰੇ ਬੰਦ ਖੁਲਾਸ, ਬੰਦੀਖਾਨਾ ਤੋੜ ਤੁੜਾਈਆ। ਦਸਵੇਂ ਮੇਲਾ ਸ਼ਾਹੋ ਸ਼ਾਬਾਸ਼, ਦਹਿ ਦਿਸ਼ਾ ਵੰਡ ਵੰਡਾਈਆ। ਗੁਰਮੁਖ ਪੂਰੀ ਕਰੇ ਆਪੇ ਆਸ, ਆਪਣੀ ਆਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਘਰ, ਜਨ ਭਗਤਾਂ ਰਿਹਾ ਸਮਝਾਈਆ। ਸਾਚੇ ਘਰ ਹਰਿਜਨ ਵੜਨਾ, ਹਰਿ ਹਰਿ ਆਖ ਸੁਣਾਇੰਦਾ। ਬਿਨ ਪੌੜੀ ਡੰਡੇ ਉਪਰ ਚੜ੍ਹਨਾ, ਸਚ ਮਹੱਲ ਇਕ ਵਡਿਆਇੰਦਾ। ਬਿਨ ਤੇਲ ਬਾਤੀ ਦੀਪਕ ਜਲਣਾ, ਜੋਤੀ ਜੋਤ ਡਗਮਗਾਇੰਦਾ। ਸਤਿਗੁਰ ਪੂਰਾ ਇਕੋ ਮਿਲਣਾ, ਏਕੰਕਾਰਾ ਆਪਣੀ ਗੋਦ ਧਰਾਇੰਦਾ। ਪੁਰਖ ਅਬਿਨਾਸ਼ੀ ਦੁਆਰੇ ਗੁਰਸਿਖ ਸਦਾ ਪਲਣਾ, ਪਾਲ ਪੋਸ ਆਪਣੇ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰਮੁਖ ਆਪਣੀ ਗੋਦ ਸੁਹਾਇੰਦਾ।
