੧੪ ਫੱਗਣ ੨੦੧੮ ਬਿਕ੍ਰਮੀ ਇਟਾਰਸੀ
ਪੂਰਬ ਲਹਿਣਾ ਮਾਨਸ ਜਨਮ, ਜਨਮ ਅਜਨਮ ਵੇਖ ਵਖਾਇੰਦਾ। ਜ਼ਾਤ ਪਾਤ ਨਾਤਾ ਤੋੜੇ ਵਰਨ ਬਰਨ, ਦਰ ਘਰ ਇਕ ਵਖਾਇੰਦਾ। ਈਸ਼ ਜੀਵ ਜਗਦੀਸ ਸਾਚੀ ਸਰਨ, ਸ੍ਰੀ ਭਗਵੰਤ ਕੰਤ ਇਕ ਸਮਝਾਇੰਦਾ। ਨਾਤਾ ਤੁਟੇ ਮਰਨ ਡਰਨ, ਆਵਣ ਜਾਵਣ ਪੱਤਤ ਪਾਵਣ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਇੰਦਾ। ਪੂਰਬ ਲੇਖਾ ਹਰਿਜਨ ਲੈਣਾ, ਦੇਵਣਹਾਰ ਇਕ ਅਖਵਾਇੰਦਾ। ਸਤਿਗੁਰ ਦਰਸਨ ਪੇਖਤ ਨੈਣਾਂ, ਨੈਣ ਨੈਣ ਖ਼ੁਸ਼ੀ ਮਨਾਇੰਦਾ। ਨਾਤਾ ਝੂਠਾ ਸਾਕ ਸੱਜਣ ਭਾਈ ਭੈਣਾਂ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਹਰਿ ਸਰਨਾਈ ਸਾਚੀ ਬਹਿਣਾ, ਮੰਦਰ ਮਹੱਲ ਇਕ ਵਖਾਇੰਦਾ । ਨਾਮ ਹਰਿ ਕਾ ਸਾਚਾ ਗਹਿਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਹਰਿ ਜਣਾਇੰਦਾ। ਪੂਰਬ ਲੇਖਾ ਪੰਜ ਤੱਤ, ਤੱਤ ਤੱਤ ਤੱਤ ਦ੍ਰਿੜਾਈਆ। ਵੇਖਣਹਾਰਾ ਰਤੀ ਰਤ, ਨਾੜੀ ਹੱਡ ਫੋਲ ਫੁਲਾਈਆ। ਦੇਵਣਹਾਰਾ ਇਕੋ ਮਤ, ਬ੍ਰਹਮ ਮਤ ਇਕ ਸਮਝਾਈਆ। ਸਤਿ ਸੰਤੋਖ ਧੀਰਜ ਜਤ, ਆਸਾ ਤ੍ਰਿਸਨਾ ਮੋਹ ਚੁਕਾਈਆ। ਆਤਮ ਸੇਜਾ ਸਾਚੀ ਖਾਟ, ਘਰ ਮੰਦਰ ਦਏ ਵਖਾਈਆ। ਜੋਤ ਨਿਰੰਜਣ ਨੂਰ ਲਿਲਾਟ, ਨੂਰੋ ਨੂਰ ਡਗਮਗਾਈਆ। ਨਾਮ ਨਿਧਾਨਾ ਅਨਹਦ ਨਾਦ, ਅਨਡਿਠੜਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਨ ਬਰਨ ਬਰਨ ਵਰਨ ਲੇਖਾ ਦਏ ਮੁਕਾਈਆ। ਵਰਨ ਬਰਨ ਰਾਓ ਰੰਕ, ਊਚ ਨੀਚ ਨਾ ਕੋਇ ਜਣਾਇੰਦਾ। ਵੇਖਣਹਾਰਾ ਕਾਇਆ ਬੰਕ, ਬੰਕ ਸਰੀਰ ਫੋਲ ਫੁਲਾਇੰਦਾ। ਰੂਪ ਅਨੂਪ ਵਟਾਏ ਅਨਕ, ਅਨਕ ਕਲ ਧਾਰੀ ਮੇਲ ਕਰਾਇੰਦਾ। ਹਰਿਜਨ ਵੇਖੇ ਜਿਉਂ ਜਨ ਜਨਕ, ਰਾਮ ਰਾਮਾ ਭੇਵ ਖੁਲ੍ਹਾਇੰਦਾ। ਜੋਤੀ ਧਾਰ ਸ਼ਬਦੀ ਤਨਕ, ਰਾਗੀ ਰਾਗ ਆਪ ਅਲਾਇੰਦਾ। ਮਾਨਸ ਜਨਮ ਬਣਾਏ ਬਣਤ, ਘੜ ਭਾਂਡਾ ਵੇਖ ਵਖਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਕਾਮ ਕਰੋਧ ਲੋਭ ਮੋਹ ਹੰਕਾਰ ਝੂਠਾ ਨਤ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਸਮਝਾਇੰਦਾ। ਪੂਰਬ ਲੇਖਾ ਨਿਰਮਲ ਧਾਰ, ਜੋਤ ਅਧਾਰੀ ਆਪ ਜਣਾਇੰਦਾ। ਕਿਰਪਾ ਨਿਧ ਕਿਰਪਨ ਪਾਏ ਸਾਰ, ਨਿਰਧਨ ਸਰਧਨ ਖੇਲ ਕਰਾਇੰਦਾ। ਚਰਨ ਧੂੜ ਧੂੜ ਚਰਨ ਬਖ਼ਸ਼ ਛਾਰ, ਸਿਰ ਆਪਣਾ ਹੱਥ ਟਿਕਾਇੰਦਾ। ਮਾਨਸ ਜਨਮ ਪੈਜ ਸੁਆਰ, ਲੱਖ ਚੁਰਾਸੀ ਫੰਦ ਕਟਾਇੰਦਾ। ਰਾਏ ਧਰਮ ਨਾ ਕਰੇ ਖ਼ਵਾਰ, ਚਿੱਤਰ ਗੁਪਤ ਨਾ ਲੇਖ ਵਖਾਇੰਦਾ। ਮਾਤ ਗਰਭ ਨਾ ਦੇਵੇ ਸਾੜ, ਦਸ ਦਸ ਮਾਸ ਨਾ ਅਗਨ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਵਰਨ ਬਰਨ ਜ਼ਾਤ ਪਾਤ ਨਾਤਾ ਗਿਆ ਛੁੱਟ, ਮਾਇਆ ਮੋਹ ਬੰਧਨ ਦਏ ਚੁਕਾਈਆ। ਜੂਠ ਝੂਠ ਹਉਮੇ ਹੰਗਤਾ ਵਿਚੋਂ ਕੱਢੇ ਖੋਟ, ਏਕਾ ਅੱਖਰ ਕਰੇ ਪੜ੍ਹਾਈਆ। ਹਰਿਜਨ ਉਠਾਏ ਜਿਉਂ ਬਾਲਕ ਮਾਤਾ ਸੁਤ, ਬਣ ਜਨਨੀ ਸੇਵ ਕਮਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਆਪਣਾ ਭੇਵ ਜਣਾਈਆ। ਸੋਭਾਵੰਤ ਹੋਈ ਰੁੱਤ, ਪ੍ਰਭ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਲੇਖਾ ਜਾਣੇ ਸਾਗਰ ਸਿੰਧ, ਗਹਿਰ ਗੰਭੀਰ ਦਇਆ ਕਮਾਇੰਦਾ। ਜਿਸ ਜਨ ਬਣਾਏ ਸਾਚੀ ਬਿੰਦ, ਤਿਸ ਏਕਾ ਘਰ ਬਹਾਇੰਦਾ। ਸਗਲੀ ਮੇਟੇ ਝੂਠੀ ਚਿੰਦ, ਚਿੰਤਾ ਚਿਖਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਮਾਨੁਖ ਏਕਾ ਰੰਗ ਰੰਗਾਇੰਦਾ। ਮਾਨਸ ਜਨਮ ਉਤਰੇ ਪਾਰ, ਮਨੁਸ਼ ਲਹਿਣਾ ਮੂਲ ਚੁਕਾਇਆ। ਮਾਨਵ ਦੇਵੇ ਏਕਾ ਅਧਾਰ, ਦਾਨਵ ਦੇਵ ਸੇਵ ਕਮਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਦੋਏ ਦੋਏ ਜੋੜ ਸੀਸ ਝੁਕਾਇਆ। ਕਿਰਪਾ ਕਰੇ ਆਪ ਕਰਤਾਰ, ਰਾਮ ਰਾਮਾ ਰੂਪ ਧਰਾਇਆ। ਸਾਚਾ ਕਾਹਨ ਹੋਇਆ ਬੇਪਹਿਚਾਨ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਸਾਚੀ ਸਖੀਆਂ ਮੇਲੇ ਆਣ, ਮੇਲ ਮਿਲਾਵਾ ਆਪਣੇ ਹੱਥ ਰਖਾਇਆ। ਮਥਰਾ ਗੋਕਲ ਬਨ ਬਿੰਦਰਾ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪੇ ਵੇਖਾ ਆਪ ਆਪਣੀ ਦਇਆ ਕਮਾਈਆ। ਦਇਆ ਕਮਾਏ ਹਰਿ ਬਨਵਾਰੀ, ਬਸਨ ਆਪਣੀ ਖੇਲ ਕਰਾਇੰਦਾ। ਮੁਕੰਦ ਮਨੋਹਰ ਏਕਾ ਮੁਰਲੀ ਨਾਮ ਵਜਾਏ ਅਗੰਮ ਅਪਾਰੀ, ਸੁਰ ਤਾਲ ਨਾ ਕੋਇ ਜਣਾਇੰਦਾ। ਸਾਚੀ ਸਖੀਆ ਘਨੱਈਆ ਗਾਏ ਮੰਗਲਾਚਾਰੀ, ਗੀਤ ਅਤੀਤ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਬਿੰਦਰਾ ਬਨ, ਬਨਵਾਰੀ ਫੇਰਾ ਪਾਈਆ। ਵੇਖਣਹਾਰਾ ਸਾਚੇ ਚੰਨ, ਚੰਨ ਚਾਂਦਨੀ ਪੜਦਾ ਲਾਹੀਆ। ਜੁਗ ਜੁਗ ਬੇੜਾ ਆਪੇ ਬੰਨ੍ਹ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਚੁਕਾਈਆ। ਪੂਰਬ ਲਹਿਣਾ ਵੇਖੇ ਰਾਸ, ਮੰਡਲ ਮੰਡਪ ਸੋਭਾ ਪਾਇੰਦਾ। ਜਨਮ ਜਨਮ ਪੂਰੀ ਕਰੇ ਆਸ, ਨਿਰਾਸਾ ਕੋਇ ਨਜ਼ਰ ਨਾ ਆਇੰਦਾ। ਕਰੇ ਕਰਾਏ ਬੰਦ ਖ਼ਲਾਸ, ਬੰਦੀਖਾਨਾ ਤੋੜ ਤੁੜਾਇੰਦਾ। ਆਤਮ ਅੰਤਰ ਵਸੇ ਪਾਸ, ਨਿਰੰਤਰ ਧਾਰ ਚਲਾਇੰਦਾ। ਮਾਇਆ ਬ੍ਰਹਮ ਹੋਏ ਵਿਨਾਸ, ਪਰਕਾਸ਼ ਆਪਣਾ ਰੂਪ ਵਟਾਇੰਦਾ। ਕਰਨਹਾਰਾ ਬੰਦ ਖ਼ਲਾਸ, ਬੰਦੀਖਾਨਾ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਤਮ ਖੋਲ੍ਹੇ ਇਕੋ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਵਾਜ਼ਾ ਨਿਰਧਨ ਸਰਧਨ ਸਰਧਨ ਨਿਰਧਨ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੁਣ ਅਵਗੁਣ ਅਵਗੁਣ ਗੁਣ ਗੁਣ ਆਪਣੇ ਹੱਥ ਰਖਾਇੰਦਾ।
