Granth 11 Likhat 106: 17 Faggan 2018 Bikarmi Avtar Singh de Greh Kanpur

੧੭ ਫੱਗਣ ੨੦੧੮ ਬਿਕ੍ਰਮੀ ਅਵਤਾਰ ਸਿੰਘ ਦੇ ਗ੍ਰਹਿ ਕਾਨਪੁਰ

ਸੋ ਪੁਰਖ ਨਿਰੰਜਣ ਖੇਲ ਨਿਆਰਾ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਏਕੰਕਾਰਾ ਹੋ ਉਜਿਆਰਾ, ਆਦਿ ਨਿਰੰਜਣ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰਾ, ਸ੍ਰੀ ਭਗਵਾਨ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਪਾਰਬ੍ਰਹਮ ਵੇਸ ਵਟਾਇੰਦਾ। ਹੁਕਮੀ ਹੁਕਮ ਸਚ ਵਰਤਾਰਾ, ਸਤਿ ਸਤਿਵਾਦੀ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਅਧਾਰਾ, ਲੱਖ ਚੁਰਾਸੀ ਬੰਧਨ ਪਾਇੰਦਾ। ਤ੍ਰੈਗੁਣ ਮਾਇਆ ਕਰ ਪਸਾਰਾ, ਪੰਚਮ ਮੇਲਾ ਮੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਕਾਰ ਕਰਾਇੰਦਾ। ਨਿਰਗੁਣ ਨੂਰ ਪੁਰਖ ਅਕਾਲ, ਇਕ ਇਕੱਲਾ ਖੇਲ ਕਰਾਇੰਦਾ। ਸਚਖੰਡ ਵਸੇ ਸੱਚੀ ਧਰਮਸਾਲ, ਸਤਿ ਦੁਆਰੇ ਸੋਭਾ ਪਾਇੰਦਾ। ਥਿਰ ਘਰ ਵਾਸਾ ਦੀਨ ਦਿਆਲ, ਖੇਲ ਤਮਾਸ਼ਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਪੁਰਖ ਅਪਾਰਾ, ਏਕਾ ਏਕ ਜਣਾਈਆ। ਨਿਰਗੁਣ ਸਰਗੁਣ ਹੋ ਉਜਿਆਰਾ, ਲੋਕਮਾਤ ਵੇਸ ਵਟਾਈਆ। ਜੁਗਾ ਜੁਗੰਤਰ ਸਾਚੀ ਕਾਰਾ, ਕਰਤਾ ਪੁਰਖ ਆਪ ਕਮਾਈਆ। ਗੁਰ ਗੁਰ ਰੂਪ ਲਏ ਅਵਤਾਰਾ, ਸ਼ਬਦੀ ਸ਼ਬਦ ਡੰਕ ਸੁਣਾਈਆ। ਜੀਵਾਂ ਜੰਤਾਂ ਦੇ ਸਹਾਰਾ, ਏਕਾ ਮੰਤਰ ਨਾਮ ਪੜ੍ਹਾਈਆ। ਵਣਜ ਕਰਾਏ ਬਣ ਵਣਜਾਰਾ, ਹੱਟ ਹਟਵਾਣਾ ਇਕ ਚਲਾਈਆ। ਵੇਖੇ ਵਿਗਸੇ ਵੇਖਣਹਾਰਾ, ਘਟ ਘਟ ਆਪਣਾ ਆਸਣ ਲਾਈਆ। ਜੋਤੀ ਜੋਤ ਜੋਤ ਉਜਿਆਰਾ, ਨੂਰ ਨੂਰ ਨੂਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਪੁਰਖ ਕਰਤਾਰ, ਏਕਾ ਏਕ ਕਰਾਇੰਦਾ। ਨਿਰਗੁਣ ਸਰਗੁਣ ਲਏ ਅਵਤਾਰ, ਵੇਸ ਅਨੇਕ ਆਪ ਵਟਾਇੰਦਾ। ਲੇਖਾ ਜਾਣੇ ਧੁਰ ਦੀ ਧਾਰ, ਧੁਰ ਧਾਰਾ ਆਪ ਉਪਾਇੰਦਾ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਆਪਣਾ ਰੰਗ ਰੰਗਾਇੰਦਾ। ਬ੍ਰਹਿਮੰਡ ਖੰਡ ਖੋਲ੍ਹ ਕਿਵਾੜ, ਲੋਆਂ ਪੁਰੀਆਂ ਡਗਮਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਅਤੀਤਾ ਸਾਚਾ ਭੇਵ ਚੁਕਾਇੰਦਾ। ਠਾਂਡਾ ਸੀਤਾ ਏਕੰਕਾਰ, ਅਕਲ ਕਲ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰਾ, ਆਦਿ ਜੁਗਾਦਿ ਕਰਾਈਆ। ਲੋਕਮਾਤ ਕਰ ਪਸਾਰਾ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਗੁਣ ਅਵਗੁਣ ਆਪ ਜਣਾਈਆ। ਏਕਾ ਮੰਤ ਬ੍ਰਹਮ ਉਜਿਆਰਾ, ਪਾਰਬ੍ਰਹਮ ਵੇਖ ਵਖਾਈਆ। ਏਕਾ ਨਾਦ ਸ਼ਬਦ ਧੁੰਨਕਾਰਾ, ਘਟ ਘਟ ਆਪ ਸੁਣਾਈਆ । ਏਕਾ ਅੰਮ੍ਰਿਤ ਠੰਡਾ ਠਾਰਾ, ਸਰ ਸਰੋਵਰ ਇਕ ਨੁਹਾਈਆ। ਏਕਾ ਮੰਦਰ ਗੁਰਦੁਆਰਾ, ਘਰ ਘਰ ਵਿਚ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਸ੍ਰੀ ਭਗਵਾਨ, ਆਦਿ ਪੁਰਖ ਆਪ ਰਚਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨ, ਸਚਖੰਡ ਆਪਣੀ ਖੇਲ ਕਰਾਇੰਦਾ। ਥਿਰ ਘਰ ਦੁਆਰਾ ਖੋਲ੍ਹ ਦੁਕਾਨ, ਸ਼ਬਦੀ ਹੱਟ ਇਕ ਚਲਾਇੰਦਾ। ਵਿਸ਼ਨ ਬ੍ਰਹਮਾ ਦੇਵੇ ਦਾਨ, ਸ਼ੰਕਰ ਝੋਲੀ ਆਪ ਭਰਾਇੰਦਾ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਆਸਣ ਲਾਇੰਦਾ। ਸੂਰਜ ਚੰਨ ਕਰ ਪਰਧਾਨ, ਮੰਡਲ ਮੰਡਪ ਡੇਰਾ ਲਾਇੰਦਾ। ਖੇਲੇ ਖੇਲ ਜ਼ਿਮੀਂ ਅਸਮਾਨ, ਗਗਨ ਗਗਨੰਤਰ ਸੋਭਾ ਪਾਇੰਦਾ। ਧੁਰ ਦੀ ਬਾਣੀ ਧੁਰ ਫ਼ਰਮਾਣ, ਸਤਿ ਸੰਦੇਸਾ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਪੈਗ਼ਾਮ, ਸਾਚਾ ਕਲਮਾ ਆਪ ਪੜ੍ਹਾਇੰਦਾ। ਲੱਖ ਚੁਰਾਸੀ ਜਾਣੀ ਜਾਣ, ਘਟ ਘਟ ਆਪਣੀ ਖੇਲ ਵਖਾਇੰਦਾ। ਏਕਾ ਨਾਦ ਸ਼ਬਦ ਧੁਨਕਾਨ, ਵੇਦ ਸ਼ਾਸਤਰ ਆਪੇ ਗਾਇੰਦਾ। ਬ੍ਰਹਮੇ ਆਪਣੇ ਬ੍ਰਹਮ ਪਛਾਣ, ਏਕਾ ਅੰਤਰ ਇਕ ਧਿਆਨ, ਗਿਆਨ ਗਿਆਨ ਵਿਚ ਸਮਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨ, ਸਤਿ ਸਰੂਪ ਸ੍ਰੀ ਭਗਵਾਨ, ਅਨਡਿਠੜਾ ਧਾਮ ਆਪ ਰਖਾਇੰਦਾ। ਲੇਖਾ ਜਾਣੇ ਗੋਪੀ ਕਾਹਨ, ਆਤਮ ਪਰਮਾਤਮ ਖੇਲ ਮਹਾਨ, ਈਸ਼ ਜੀਵ ਜਗਦੀਸ਼ ਆਪਣਾ ਬੰਧਨ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਸਮਰਥ, ਆਦਿ ਜੁਗਾਦਿ ਕਰਾਈਆ। ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਲੇਖਾ ਜਾਣੇ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਵੇਸ ਵਟਾਈਆ। ਦੇਵਣਹਾਰਾ ਇਕੋ ਤੱਤ, ਮਨ ਮਤ ਬੁਧ ਦਏ ਸਮਝਾਈਆ। ਵੇਖ ਵਖਾਏ ਹੱਡ ਮਾਸ ਨਾੜੀ ਰੱਤ, ਰੱਤੀ ਰੱਤ ਫੋਲ ਫੁਲਾਈਆ। ਸਰਬ ਜੀਆਂ ਜਾਣੇ ਮਿਤ ਗਤ, ਭੇਵ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਨੇ ਜੋਗ, ਜੁਗੀਸ਼ਰ ਹਰਿ ਅਖਵਾਇੰਦਾ। ਆਦਿ ਜੁਗਾਦੀ ਧੁਰ ਸੰਜੋਗ, ਲੱਖ ਚੁਰਾਸੀ ਮੇਲ ਮਿਲਾਇੰਦਾ। ਕੱਟਣਹਾਰਾ ਜਨਮ ਜਨਮ ਦਾ ਰੋਗ, ਅਜਨਮ ਆਪਣਾ ਰੰਗ ਵਖਾਇੰਦਾ। ਵਸਣਹਾਰਾ ਸਚਖੰਡ ਸਾਚੇ ਕੋਟ, ਕਾਇਆ ਬੰਕ ਡੇਰਾ ਲਾਇੰਦਾ। ਨਿਰਮਲ ਨੂਰ ਜਗਾਏ ਜੋਤ, ਦੀਆ ਬਾਤੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਵਟਾਇੰਦਾ। ਸਾਚਾ ਵੇਸ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਵਟਾਈਆ । ਵਸਣਹਾਰਾ ਕਾਇਆ ਉਚ ਅਟੱਲ ਮਹੱਲਾ, ਘਰ ਘਰ ਵਿਚ ਸੋਭਾ ਪਾਈਆ। ਅਸੁੱਤੇ ਪਰਕਾਸ਼ ਨਿਰਗੁਣ ਨੂਰ ਸਾਚਾ ਦੀਪਕ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਈਆ । ਪਾਵੇ ਸਾਰ ਜਲਾਂ ਥਲਾਂ, ਮਹੀਅਲ ਆਪਣਾ ਡੇਰਾ ਲਾਈਆ। ਸਚ ਸੰਦੇਸ ਨਰ ਨਰੇਸ਼ ਏਕੰਕਾਰ ਏਕਾ ਘੱਲਾ, ਜੁਗਾ ਜੁਗੰਤਰ ਗੁਰ ਅਵਤਾਰਾਂ ਕਰੇ ਪੜ੍ਹਾਈਆ। ਜੋਤੀ ਸ਼ਬਦੀ ਨਿਰਗੁਣ ਸਰਗੁਣ ਆਪੇ ਰਲਾ, ਬ੍ਰਹਮ ਪਾਰਬ੍ਰਹਮ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਵਟਾਈਆ । ਸਾਚਾ ਵੇਸ ਸ੍ਰੀ ਭਗਵਾਨ, ਜੁਗ ਜੁਗ ਆਪ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਮਾਰ ਧਿਆਨ, ਰੂਪ ਅਨੂਪ ਆਪ ਜਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਦੇ ਦੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਭਗਤ ਭਗਵੰਤ ਰੱਖੇ ਮਾਣ, ਚਰਨ ਸਰਨ ਸਰਨ ਚਰਨ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਲਾਏ ਰਾਹ, ਰਹਿਬਰ ਆਪਣਾ ਰੂਪ ਵਟਾਈਆ। ਨਿਰਗੁਣ ਸਰਗੁਣ ਦਏ ਸਲਾਹ, ਸਾਚੀ ਸਿਫ਼ਤ ਸਿਫ਼ਤ ਸਮਝਾਈਆ। ਸਤਿ ਸਤਿਵਾਦੀ ਬਣ ਮਲਾਹ, ਲੋਕਮਾਤ ਬੇੜਾ ਆਪ ਚਲਾਈਆ। ਇਕ ਜਣਾਏ ਸਾਚਾ ਨਾਂ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਸੰਤ ਸੁਹੇਲੇ ਵੇਖੇ ਥਾਉਂ ਥਾਂ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਸਾਚੇ ਗੁਰਮੁਖਾਂ ਪਕੜੇ ਬਾਂਹ, ਸੱਤ ਦੀਪ ਚਰਨਾਂ ਹੇਠ ਦਬਾਈਆ। ਅੱਠ ਅਠਾਰਾਂ ਡੇਰਾ ਢਾਹ, ਗੁਰਸਿਖ ਸਾਚੇ ਵੇਖੇ ਚਾਈਂ ਚਾਈਂਆ। ਨੌਂ ਦੁਆਰੇ ਪੰਧ ਮੁਕਾ, ਨਵ ਨੌਂ ਆਪਣਾ ਰੰਗ ਰੰਗਾਈਆ। ਚਾਰ ਚਾਰ ਲੇਖਾ ਲਏ ਲੱਗਾ, ਨਾ ਕੋਈ ਰੱਖੇ ਕਲਮ ਸ਼ਾਹੀਆ। ਕਾਗ਼ਜ਼ ਕਲਮ ਰਹੇ ਸ਼ਰਮਾ, ਹਰਿ ਕਾ ਅੰਤ ਕੋਇ ਨਾ ਪਾਈਆ। ਭਗਤ ਭਗਵੰਤ ਰਹੇ ਧਿਆ, ਇਕ ਧਿਆਨ ਲਗਾਈਆ। ਸਤਿਗੁਰ ਪੂਰਾ ਦਇਆ ਨਿਧ ਠਾਕਰ ਹਰਿਜਨ ਸਾਚੇ ਲਏ ਜਗਾ, ਆਤਮ ਪਰਮਾਤਮ ਮੇਲ ਮਿਲਾਈਆ। ਜਗਤ ਬਸੰਤਰ ਤ੍ਰੈਗੁਣ ਦਏ ਬੁਝਾ, ਏਕਾ ਅੰਮ੍ਰਿਤ ਮੇਘ ਬਰਸਾਈਆ। ਬਜਰ ਕਪਾਟੀ ਦਏ ਖੁਲ੍ਹਾ, ਅਗਿਆਨ ਅੰਧੇਰ ਚੁਕਾਈਆ। ਅਨਹਦ ਨਾਦ ਦਏ ਵਜਾ, ਰਾਗੀ ਰਾਗ ਅਲਾਈਆ। ਜੋਤ ਨਿਰੰਜਣ ਦੀਪ ਜਗਾ, ਵੇਖੇ ਚਾਈਂ ਚਾਈਂਆ। ਅੰਮ੍ਰਿਤ ਆਤਮ ਜਾਮ ਪਿਆ, ਨਿਝਰ ਝਿਰਨਾ ਦਏ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ । ਜੁਗ ਜੁਗ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਜਨ ਭਗਤਾਂ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਇੰਦਾ। ਕਾਇਆ ਮੰਡਲ ਮੰਡਪ ਬਹਿ ਬਹਿ ਪਾਏ ਰਾਸ, ਦਰ ਘਰ ਸਾਚਾ ਆਪ ਸੁਹਾਇੰਦਾ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਅਕਾਸ਼ ਅਕਾਸ਼ਾਂ ਪਾਰ ਕਰਾਇੰਦਾ। ਸੇਵਕ ਬਣੇ ਬਣ ਬਣ ਦਾਸ, ਸਾਚੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਵੇਸ ਵਟਾਇੰਦਾ। ਜੁਗ ਕਰਤਾ ਕਰਤਾ ਪੁਰਖ, ਦੂਸਰ ਅਵਰ ਨਾ ਕੋਇ ਵਡਿਆਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਰੋਗ ਨਾ ਕੋਇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਆਇਆ ਪਰਖ, ਨਾਮ ਕਸਵੱਟੀ ਹੱਥ ਉਠਾਈਆ। ਸਾਚੇ ਭਗਤਾਂ ਦੇ ਦੇ ਦਰਸ, ਆਤਮ ਤ੍ਰਿਖਾ ਬੁਝਾਈਆ। ਅੰਮ੍ਰਿਤ ਮੇਘ ਇਕੋ ਬਰਸ, ਸਾਂਤਕ ਸਤਿ ਸਤਿ ਕਰਾਈਆ। ਨਾਤਾ ਤੋੜ ਅਰਸ਼ ਫਰਸ਼, ਘਰ ਸਾਚੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਕਰਨੇਹਾਰ। ਹਰਿਜਨ ਫੜਾਏ ਪਲੜਾ, ਦੇਵੇ ਦਰਸ ਦੀਦਾਰ। ਸਚ ਸੰਦੇਸ਼ ਏਕਾ ਘਲੜਾ, ਹਿਰਦੇ ਰਾਮ ਨਾਮ ਉਰਧਾਰ। ਦਰ ਦੁਆਰੇ ਆਪੇ ਖਲੜਾ, ਨਿਰਗੁਣ ਸਰਗੁਣ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰ ਖੇਲ ਅਨਡਿਠ, ਅਨਡਿਠੜਾ ਆਪ ਕਰਾਈਆ । ਸਰਬ ਜੀਆਂ ਪ੍ਰਭ ਲੇਖਾ ਲਿਖ, ਲਿਖ ਲਿਖ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਨਾ ਪਏ ਦਿਸ, ਨੇਤਰ ਨੈਣ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕਾ ਏਕ ਸੁਣਾਈਆ। ਸਚ ਸੰਦੇਸਾ ਗੁਰ ਅਵਤਾਰ, ਗੁਰ ਗੁਰ ਆਪ ਜਣਾਇੰਦਾ। ਲਿਖ ਲਿਖ ਲੇਖ ਗਏ ਵਿਚਾਰ, ਵਿਚਾਰ ਵਿਚ ਕਦੇ ਨਾ ਆਇੰਦਾ। ਬੇਅੰਤ ਬੇਅੰਤ ਬੇਅੰਤ ਕਰਨ ਪੁਕਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਦੀਨ ਦਿਆਲ, ਦਇਆ ਨਿਧ ਆਪ ਜਣਾਈਆ। ਜੁਗ ਚੌਕੜੀ ਖਾਵੇ ਕਾਲ, ਥਿਰ ਕੋਇ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਜਗਤ ਜ਼ੰਜਾਲ, ਲੱਖ ਚੁਰਾਸੀ ਬੰਧਨ ਵਖਾਈਆ। ਕਰੇ ਖੇਲ ਆਪ ਨਿਰਾਲ, ਤ੍ਰੈਗੁਣ ਅਤੀਤਾ ਸਾਚਾ ਮਾਹੀਆ। ਸਤਿਜੁਗ ਤ੍ਰੇਤਾ ਦੁਆਪਰ, ਜਨ ਭਗਤਾਂ ਕਰਦਾ ਰਿਹਾ ਭਾਲ, ਲੁਕ ਲੁਕ ਆਪਣੀ ਸੇਵ ਕਮਾਈਆ। ਗੁਰ ਅਵਤਾਰ ਘਾਲਣ ਗਏ ਘਾਲ, ਹਰਿ ਹਰਿ ਨਾਉਂ ਧਿਆਈਆ। ਪੀਰ ਪੈਗ਼ੰਬਰ ਕਹਿੰਦੇ ਗਏ ਹੱਕ ਹਲਾਲ, ਮੁਕਾਮੇ ਹੱਕ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਏਕੰਕਾਰ, ਜੁਗ ਜੁਗ ਆਪ ਸੁਣਾਇੰਦਾ। ਬ੍ਰਹਮਾ ਵੇਤਾ ਲਿਖ ਲਿਖ ਵੇਦ ਚਾਰ, ਚਾਰੇ ਜੁਗ ਜੁਗ ਪੜ੍ਹਾਇੰਦਾ। ਸ਼ਾਸਤਰ ਸਿਮਰਤ ਦੇ ਅਧਾਰ, ਪੁਰਾਨ ਅਠਾਰਾਂ ਨਾਲ ਮਿਲਾਇੰਦਾ। ਵੇਦ ਵਿਆਸਾ ਕਰ ਕਰ ਗਿਆ ਪੁਕਾਰ, ਊਚੀ ਕੂਕ ਕੂਕ ਸੁਣਾਇੰਦਾ। ਕਲ ਕਲਕੀ ਆਏ ਅਵਤਾਰ, ਭੇਵ ਕੋਇ ਨਾ ਪਾਇੰਦਾ। ਰਾਮਾ ਕ੍ਰਿਸ਼ਨਾ ਖੇਲ ਅਪਾਰ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਏਕਾ ਅੱਖਰ ਗੀਤਾ ਗਿਆਨ, ਵੱਖਰ ਵੱਖਰ ਆਪ ਪੜ੍ਹਾਇੰਦਾ। ਪੰਜ ਤੱਤ ਕਾਇਆ ਕਰ ਪਰਵਾਨ, ਸਾਚਾ ਕਾਅਬਾ ਆਪ ਸੁਹਾਇੰਦਾ। ਈਸਾ ਮੂਸਾ ਦੇ ਪੈਗ਼ਾਮ, ਪੀਰ ਪੈਗ਼ੰਬਰ ਨਬੀ ਰਸੂਲ ਆਪ ਪੜ੍ਹਾਇੰਦਾ। ਸਾਚਾ ਹੁਜਰਾ ਇਕ ਮਹਾਨ, ਚੌਦਾਂ ਤਬਕ ਵੇਖ ਵਖਾਇੰਦਾ। ਚਾਰ ਯਾਰੀ ਦੇਵੇ ਦਾਨ, ਮੁਹੰਮਦ ਏਕਾ ਬੰਧਨ ਪਾਇੰਦਾ। ਨਾਨਕ ਨਿਰਗੁਣ ਕਹੇ ਸਤਿਨਾਮ, ਨਾਮ ਸਤਿ ਸਰਬ ਦ੍ਰਿੜਾਇੰਦਾ। ਬ੍ਰਹਮ ਮਤ ਇਕ ਗਿਆਨ, ਦੂਜਾ ਤੱਤ ਨਾ ਕੋਇ ਰਖਾਇੰਦਾ। ਸਚਖੰਡ ਵਸੇ ਆਪ ਭਗਵਾਨ, ਸਾਚੇ ਤਖ਼ਤ ਡੇਰਾ ਲਾਇੰਦਾ। ਕਲਜੁਗ ਅੰਤਮ ਵੇਖੇ ਆਣ, ਮਹਾਂਬਲੀ ਵੇਸ ਵਟਾਇੰਦਾ। ਚਾਰ ਵਰਨਾਂ ਦੇਵੇ ਮਾਣ, ਊਚ ਨੀਚ ਰਾਓ ਰੰਕ ਨਾ ਕੋਇ ਜਣਾਇੰਦਾ। ਚਾਰੇ ਖਾਣੀ ਕਰੇ ਪਰਵਾਨ, ਅੰਡਜ ਜੇਰਜ ਉਤਭੁਜ ਸੇਤਜ ਆਪਣੀ ਖੇਲ ਵਖਾਇੰਦਾ। ਚਾਰੇ ਜੁਗ ਵੇਖ ਨਿਸ਼ਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਚਾਰੇ ਬਾਣੀ ਕਰ ਪਹਿਚਾਨ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਗੁਰ ਅਵਤਾਰਾਂ ਵੇਖੇ ਮਾਰ ਧਿਆਨ, ਨਿਰਗੁਣ ਨਿਰਗੁਣ ਆਪਣਾ ਕੁੰਡਾ ਆਪੇ ਲਾਹਿੰਦਾ। ਸ਼ਬਦ ਅਨਾਦੀ ਧੁਰ ਫ਼ਰਮਾਣ, ਦੇਵਣਹਾਰ ਸ੍ਰੀ ਭਗਵਾਨ, ਸਚ ਸੰਦੇਸਾ ਨਰ ਨਰੇਸ਼ਾ, ਦੋ ਜਹਾਨਾਂ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਆਦੇਸਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਨਾਨਕ ਗੋਬਿੰਦ ਕਰੇ ਆਦੇਸਾ, ਘਰ ਸਾਚੇ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਰੂਪ ਧਰਾਇੰਦਾ। ਜੁਗ ਜੁਗ ਆਪਣਾ ਰੂਪ ਰੱਖ, ਰੱਖਕ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਹੋ ਪਰਤੱਖ, ਪਰਤੱਖ ਸਰਗੁਣ ਲਏ ਵਡਿਆਈਆ। ਨਿਰੰਕਾਰ ਨਿਰਾਕਾਰ ਗਾਏ ਜਸ, ਸਾਕਾਰ ਵੱਜੇ ਵਧਾਈਆ। ਜੀਵ ਜੰਤ ਮਾਰਗ ਦੱਸ, ਸਾਚਾ ਰਾਹ ਇਕ ਚਲਾਈਆ । ਜਗਤ ਵਿਕਾਰਾ ਪਾਏ ਨੱਥ, ਨਾਮ ਡੋਰੀ ਹੱਥ ਉਠਾਈਆ। ਆਪਣੇ ਵਿਚੋਂ ਆਪਾ ਕੱਢ, ਆਪੇ ਦਏ ਸਮਝਾਈਆ। ਸਾਚੇ ਭਗਤਾਂ ਕਰੇ ਲਾਡ, ਆਪ ਆਪਣੀ ਬੂਝ ਬੁਝਾਈਆ। ਸੰਤਨ ਦੇਵੇ ਨਾਮ ਦਾਦ, ਅਨਮੁਲੜੀ ਵਸਤ ਆਪ ਵਰਤਾਈਆ। ਗੁਰਮੁਖਾਂ ਦੇਵੇ ਸਾਚਾ ਸਾਥ, ਸਗਲਾ ਸੰਗ ਆਪ ਹੋ ਜਾਈਆ। ਗੁਰਸਿਖਾਂ ਮੇਟੇ ਅੰਧੇਰੀ ਰਾਤ, ਜੂਠ ਝੂਠ ਅੰਧੇਰਾ ਰਹੇ ਨਾ ਰਾਈਆ। ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਹੋਏ ਸਹਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਬ੍ਰਹਮ ਮੇਲਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਗੁਰਸਿਖਾਂ ਦੇਵੇ ਇਕ ਸਹਾਰਾ, ਦਰ ਘਰ ਸਾਚਾ ਇਕ ਵਖਾਇੰਦਾ। ਮਨ ਮਮਤਾ ਕਰੇ ਦੂਰ ਕਿਨਾਰਾ, ਮਨਸਾ ਮਨ ਨਾ ਕੋਇ ਰਖਾਇੰਦਾ। ਮਤ ਮਤਵਾਲੀ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣ ਨੈਣ ਨੀਰ ਵਹਾਇੰਦਾ। ਬੁੱਧੀ ਦੋਏ ਜੋੜ ਕਰੇ ਨਿਮਸਕਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਸੁਰਤੀ ਸ਼ਬਦ ਕਰੇ ਪਿਆਰਾ, ਸ਼ਬਦ ਸੁਰਤ ਮੇਲ ਮਿਲਾਇੰਦਾ। ਨਾਮ ਵੱਜੇ ਸਤਿ ਸਤਾਰਾ, ਅਹਿਬਾਬ ਰਬਾਬ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਠਾਕਰ ਸਵਾਮੀ ਆਪਣੇ ਰੰਗ ਰੰਗਾਇੰਦਾ। ਸਾਚਾ ਰੰਗ ਹਰਿ ਹਰਿ ਸਵਾਮੀ, ਏਕਾ ਏਕ ਰੰਗਾਈਆ। ਸਰਬ ਘਟਾਂ ਘਟ ਅੰਤਰਜਾਮੀ, ਆਪਣੀ ਬੂਝ ਬੁਝਾਈਆ। ਸ਼ਬਦ ਅਗੰਮੀ ਗਾਏ ਬਾਣੀ, ਅੱਖਰ ਵੱਖਰ ਕਰੇ ਪੜ੍ਹਾਈਆ। ਸਚਖੰਡ ਵਖਾਏ ਸਚ ਨਿਸ਼ਾਨੀ, ਸਚਖੰਡ ਵਸੇ ਸੱਚਾ ਮਾਹੀਆ। ਇਕ ਜਣਾਏ ਪਦ ਨਿਰਬਾਣੀ, ਚੌਥਾ ਪਦ ਇਕ ਵਖਾਈਆ। ਗੁਰਮੁਖ ਨਾਰੀ ਸੁਘੜ ਸੁਜਾਣੀ, ਹਰਿ ਕੰਤ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਵੇਸ ਵਟਾਈਆ। ਜੁਗ ਕਰਤਾ ਵੇਸ ਵਟਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਕਲਜੁਗ ਅੰਤਮ ਖੇਲ ਵਖਾਇੰਦਾ, ਨਿਰਗੁਣ ਨਿਰਗੁਣ ਲਏ ਅਵਤਾਰ। ਪੂਰਬ ਲੇਖਾ ਪੂਰ ਕਰਾਇੰਦਾ, ਗੁਰ ਗੁਰ ਕਰ ਕਰ ਗਏ ਪੁਕਾਰ। ਸਭ ਦਾ ਲੇਖਾ ਆਪ ਚੁਕਾਇੰਦਾ। ਲੇਖਾ ਰਹੇ ਨਾ ਵਿਚ ਸੰਸਾਰ। ਸਾਚੇ ਮੰਦਰ ਡੇਰਾ ਲਾਇੰਦਾ, ਸੋਭਾਵੰਤ ਹਰਿ ਮੰਦਰ ਹਰੀ ਦੁਆਰ। ਸਾਚਾ ਦੀਪਕ ਇਕ ਟਿਕਾਇੰਦਾ, ਦਿਵਸ ਰੈਣ ਰਹੇ ਉਜਿਆਰ। ਗੀਤ ਗੋਬਿੰਦ ਏਕਾ ਗਾਇੰਦਾ, ਛੱਤੀ ਰਾਗ ਨਾ ਪਾਵਣ ਸਾਰ। ਜਿਸ ਜਨ ਆਪਣੀ ਬੂਝ ਬੁਝਾਇੰਦਾ, ਨਾਤਾ ਤੋੜ ਸਰਬ ਸੰਸਾਰ। ਮਨਸਾ ਮਨ ਹੀ ਮਾਹੇਂ ਖਪਾਇੰਦਾ, ਮਨ ਮਮਤਾ ਦੇਵੇ ਮਾਰ। ਸਾਂਤਕ ਸਤਿ ਸਤਿ ਵਰਤਾਇੰਦਾ, ਸਤਿ ਸਤਿਵਾਦੀ ਕਰ ਪਿਆਰ। ਬੋਧ ਅਗਾਧੀ ਸ਼ਬਦ ਸੁਣਾਇੰਦਾ, ਲਿਖਣ ਪੜ੍ਹਣ ਤੋਂ ਹੋਵੇ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾਰਾ ਖੇਲ ਕਰ, ਖ਼ਾਲਕ ਖ਼ਲਕ ਵੇਖ ਵਖਾਈਆ। ਕਲਜੁਗ ਅੰਤਮ ਦੇ ਦੇ ਵਰ, ਗੁਰ ਅਵਤਾਰ ਕਰੀ ਪੜ੍ਹਾਈਆ। ਪੀਰ ਪੈਗ਼ੰਬਰ ਰਹੇ ਡਰ, ਸਜਦਾ ਸੀਸ ਜਗਦੀਸ਼ ਝੁਕਾਈਆ। ਕਲਜੁਗ ਅੰਤਮ ਪਰਗਟ ਹੋਏ ਨਰਾਇਣ ਨਰ, ਨਿਰਗੁਣ ਆਪਣਾ ਵੇਸ ਵਟਾਈਆ। ਚਾਰ ਵਰਨ ਲਏ ਫੜ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਲੁਕਿਆ ਕੋਇ ਰਹਿਣ ਨਾ ਪਾਈਆ। ਜੂਠ ਝੂਠ ਤੋੜੇ ਹੰਕਾਰੀ ਗੜ੍ਹ, ਸਚ ਸੁੱਚ ਦਏ ਦ੍ਰਿੜਾਈਆ। ਹੰਕਾਰ ਵਿਕਾਰ ਵਿਭਚਾਰ ਲਏ ਫੜ, ਦੁਰਾਚਾਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਹਰਿ ਨਿਰੰਕਾਰਾ, ਕਲਜੁਗ ਅੰਤ ਅੰਤ ਕਰਾਇੰਦਾ। ਨਿਰਗੁਣ ਰੂਪ ਨਿਹਕਲੰਕ ਹੋ ਉਜਿਆਰਾ, ਸ਼ਬਦੀ ਡੰਕ ਡੰਕ ਵਜਾਇੰਦਾ। ਦੋ ਜਹਾਨਾਂ ਸ੍ਰੀ ਭਗਵਾਨਾ ਕਰੇ ਖ਼ਬਰਦਾਰਾ, ਵਿਸ਼ਨ ਬ੍ਰਹਮਾ ਸ਼ਿਵ ਉਠਾਇੰਦਾ। ਤੇਈ ਅਵਤਾਰ ਲੈਣ ਹੁਲਾਰਾ, ਭਗਤ ਅਠਾਰਾਂ ਅੱਖ ਖੁਲ੍ਹਾਇੰਦਾ। ਗੁਰ ਦਸ ਮੰਗਣ ਸਹਾਰਾ, ਏਕਾ ਓਟ ਅਕਾਲ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਕਰੇ ਪਾਰ ਕਿਨਾਰਾ, ਕੋਟਨ ਕੋਟ ਜੁਗ ਆਪਣੇ ਵਿਚ ਛੁਪਾਇੰਦਾ। ਜਨ ਭਗਤਾਂ ਦੇਵੇ ਇਕ ਅਧਾਰਾ, ਚਰਨ ਕਵਲ ਉਪਰ ਧਵਲ ਸਰਨ ਸਰਨਾਈ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਰੰਗ ਵਖਾਇੰਦਾ। ਨਿਰਗੁਣ ਰੰਗ ਅਗੰਮ ਅਪਾਰ, ਅਗੋਚਰ ਨਜ਼ਰ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਲੱਭ ਲੱਭ ਗਈ ਹਾਰ, ਹਰਿ ਜੂ ਦਰਸ ਕੋਇ ਨਾ ਪਾਈਆ। ਕੋਟਨ ਕੋਟ ਚੜ੍ਹ ਚੜ੍ਹ ਥੱਕੇ ਉਚੇ ਟਿੱਲੇ ਪਰਬਤ ਪਹਾੜ, ਡੂੰਘੀ ਕੰਦਰ ਬੈਠੇ ਆਸਣ ਲਾਈਆ। ਕੋਟਨ ਕੋਟ ਤਨ ਮਾਟੀ ਖ਼ਾਕੀ ਗਏ ਸਾੜ, ਹਵਨ ਕੁੰਡ ਕੁੰਡ ਤਪਾਈਆ। ਕੋਟਨ ਕੋਟ ਪੰਜ ਤੱਤ ਕਾਇਆ ਰਹੇ ਠਾਰ, ਸੀਤਲ ਧਾਰ ਜਲ ਵਹਾਈਆ। ਕੋਟਨ ਕੋਟ ਮੰਦਰ ਮਸਜਦ ਮੱਠ ਸ਼ਿਵਦਵਾਲੇ ਗੁਰੂ ਘਰ ਕਰਨ ਪੁਕਾਰ, ਸਤਿਗੁਰ ਨਜ਼ਰ ਕਿਸੇ ਨਾ ਆਈਆ। ਕੋਟਨ ਕੋਟ ਅਠ ਸਠ ਤੀਰਥ ਹੋਏ ਖੁਵਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਕਾਇਆ ਮੰਦਰ ਅੰਦਰ ਨਾ ਕੋਈ ਵੇਖੇ ਆਪਣਾ ਮੀਤ ਮੁਰਾਰ, ਘਰ ਬੈਠਾ ਮੁਖ ਛੁਪਾਈਆ। ਸ੍ਰਿਸ਼ਟ ਸਬਾਈ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਪੰਚ ਵਿਕਾਰ ਕਰਨ ਪਿਆਰ, ਪੰਚਮ ਸ਼ਬਦ ਨਾ ਕੋਇ ਸ਼ਨਵਾਈਆ। ਜੂਠ ਝੂਠ ਵਣਜ ਵਾਪਾਰ, ਸਚ ਸੁੱਚ ਨਾ ਕੋਇ ਵਡਿਆਈਆ। ਹਰਿ ਕਾ ਨਾਮ ਗਏ ਵਿਸਾਰ, ਜ਼ਾਤ ਪਾਤ ਵਰਨ ਗੋਤ ਪਈ ਲੜਾਈਆ। ਅੰਤਮ ਕੋਈ ਨਾ ਉਤਰੇ ਪਾਰ ਕਿਨਾਰ, ਅਧ ਵਿਚਕਾਰੇ ਬੈਠੇ ਡੇਰਾ ਲਾਈਆ। ਸਾਧ ਸੰਤ ਕਰਨ ਵਿਭਚਾਰ, ਧੀਆਂ ਭੈਣਾਂ ਰਹੇ ਤਕਾਈਆ। ਆਤਮ ਮਿਲੇ ਨਾ ਨਾਮ ਖੁਮਾਰ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਡੂੰਘੀ ਭਵਰੀ ਡਿਗੇ ਗ਼ਾਰ, ਕਾਇਆ ਬੰਕ ਨਾ ਪਾਰ ਕਰਾਈਆ। ਨੌਂ ਦੁਆਰੇ ਰਸ ਜਹਾਨ, ਆਤਮ ਰਸ ਨਾ ਕੋਇ ਚਖਾਈਆ। ਰਸਨਾ ਜਿਹਵਾ ਗਾਇਨ ਗਾਣ, ਅੰਤਰ ਮੰਤਰ ਨਾ ਕੋਇ ਪੜ੍ਹਾਈਆ। ਗੁਰ ਕਾ ਨਾਉਂ ਸੁਣਨ ਕਾਨ, ਹਿਰਦੇ ਗੁਰ ਨਾ ਕੋਇ ਵਸਾਈਆ। ਘਰ ਘਰ ਨਾਚ ਕਰੇ ਸ਼ੈਤਾਨ, ਸ਼ਰਅ ਸ਼ਰੀਅਤ ਘੁੰਗਟ ਰਹੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਧਰਾਈਆ। ਜੁਗ ਜੁਗ ਵੇਸ ਹਰਿ ਕਰਤਾਰਾ, ਆਦਿ ਜੁਗਾਦਿ ਕਰਾਇੰਦਾ। ਕਲਜੁਗ ਅੰਤਮ ਵੇਖੇ ਪਾਰ ਕਿਨਾਰਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਸਤਿ ਸੰਤੋਖ ਨਾ ਕੋਇ ਵਣਜਾਰਾ, ਸਾਚਾ ਹੱਟ ਨਾ ਕੋਇ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤ ਵੇਖੇ ਭਗਵਾਨ, ਨਿਹਕਲੰਕ ਰੂਪ ਵਟਾਈਆ। ਸੰਬਲ ਵਸੇ ਸਚ ਮਕਾਨ, ਸਾਢੇ ਤਿੰਨ ਹੱਥ ਬਣਤ ਬਣਾਈਆ। ਸ਼ਬਦ ਅਨਾਦੀ ਏਕਾ ਗਾਣ, ਸੋਹੰ ਢੋਲਾ ਆਪ ਸੁਣਾਈਆ। ਬਣ ਵਿਚੋਲਾ ਦੋ ਜਹਾਨ, ਵੇਲੇ ਅੰਤ ਹੋਏ ਸਹਾਈਆ। ਸੁਰਤੀ ਮੇਲਾ ਸ਼ਬਦੀ ਕਾਹਨ, ਨਾਮ ਬੰਸਰੀ ਦਏ ਸੁਣਾਈਆ । ਸੀਆ ਸੁਵਾਣੀ ਵੇਖੇ ਰਾਮ, ਘਰ ਮੇਲਾ ਸਹਿਜ ਸੁਭਾਈਆ। ਚਤੁਰ ਸੁਘੜ ਸੁਚੱਜੀ ਰਾਣੀ ਗੁਰਮੁਖ ਮਿਲੇ ਇਕੋ ਨਾਮ, ਨਾਮ ਸਤਿ ਸਤਿ ਸਮਝਾਈਆ। ਗੁਰਸਿਖ ਗੁਰ ਗੁਰ ਕਰੇ ਪਰਨਾਮ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਕਲਜੁਗ ਅੰਤਮ ਵੇਖੇ ਵੇਖਣਹਾਰ ਸ੍ਰੀ ਭਗਵਾਨ, ਨਿਰਗੁਣ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਏਕਾ ਲਾਈਆ। ਸਾਚਾ ਮਾਰਗ ਚਾਰ ਵਰਨ, ਹਰਿ ਜੂ ਹਰਿ ਹਰਿ ਆਪ ਲਗਾਇੰਦਾ। ਜਨ ਭਗਤਾਂ ਨੇਤਰ ਖੋਲ੍ਹੇ ਹਰਨ ਫਰਨ, ਰਾਤੀ ਸੁੱਤਿਆਂ ਦਰਸ ਦਿਖਾਇੰਦਾ। ਨਿਰਭੌਂ ਚੁਕਾਏ ਭੈ ਡਰਨ, ਭਵ ਸਾਗਰ ਪਾਰ ਕਰਾਇੰਦਾ। ਲੇਖਾ ਜਾਣੇ ਭੰਨਣ ਘੜਨ, ਘੜਨ ਭੰਨਣਹਾਰ ਪੁਰਖ ਸਮਰਥ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਸਰਬ ਮੁਕਾਇੰਦਾ। ਲਹਿਣਾ ਦੇਣਾ ਚੁਕਾਏ ਆਪ, ਆਪਣੀ ਦਇਆ ਕਮਾਈਆ। ਚੌਥੇ ਜੁਗ ਵੇਖੇ ਪੁੰਨ ਪਾਪ, ਨਾਮ ਖੰਡਾ ਹੱਥ ਉਠਾਈਆ। ਚਾਰ ਵਰਨ ਚਾਰ ਕੁੰਟ ਚਾਰ ਜੁਗ ਅੰਤ ਅੰਧੇਰੀ ਰਾਤ, ਜੋਤ ਨੂਰ ਨਾ ਕੋਇ ਰੁਸ਼ਨਾਈਆ। ਕਲਜੁਗ ਜੀਵ ਸੁੱਤਾ ਮਾਇਆ ਖਾਟ, ਆਪਣੀ ਕਰਵਟ ਨਾ ਲਏ ਬਦਲਾਈਆ। ਮਮਤਾ ਮੋਹ ਵਿਕਿਆ ਹਾਟ, ਕਰਤਾ ਕੀਮਤ ਕੋਇ ਨਾ ਪਾਈਆ। ਅੰਤ ਕਿਨਾਰਾ ਦਿਸੇ ਨਾ ਕੋਈ ਘਾਟ, ਮੰਝਧਾਰੇ ਦਏ ਰੁੜ੍ਹਾਈਆ। ਸਾਚੇ ਭਗਤਾਂ ਪੁਛੇ ਆਪੇ ਵਾਤ, ਹਰਿ ਜੂ ਬਣ ਸੇਵਕ ਸੇਵ ਕਮਾਈਆ। ਜੁਗ ਜਨਮ ਦੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਕਰੇ ਬੰਦ ਖ਼ਲਾਸ, ਰਾਏ ਧਰਮ ਨਾ ਦਏ ਸਜਾਈਆ। ਨਿਝ ਘਰ ਆਤਮ ਕਰੇ ਵਾਸ, ਆਪਣਾ ਰੂਪ ਦਰਸਾਈਆ। ਜੋਤ ਉਜਾਲਾ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਲੇਖੇ ਲਾਏ ਪਵਣ ਸਵਾਸ, ਸਵਾਸ ਪਵਣ ਜੋ ਰਿਹਾ ਧਿਆਈਆ। ਗੁਰਮੁਖ ਸੱਚੇ ਸਦਾ ਸ਼ਾਬਾਸ਼, ਜਿਸ ਮਿਲਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਡੇਰਾ ਢਾਹੀਆ। ਕਲਜੁਗ ਡੇਰਾ ਜਾਏ ਢੱਠ, ਵੇਲਾ ਅੰਤ ਦਏ ਦੁਹਾਈਆ। ਪੁਰਖ ਅਬਿਨਾਸ਼ੀ ਗੇੜੇ ਉਲਟੀ ਲੱਠ, ਚਾਰੋਂ ਕੁੰਟ ਆਪ ਭੁਵਾਈਆ। ਕਿਸੇ ਨਾ ਰਹੇ ਕੋਈ ਹਠ, ਜੀਵ ਜੰਤ ਸਰਬ ਕੁਰਲਾਈਆ। ਨਾਤਾ ਤੁਟਣਾ ਮੰਦਰ ਮਸਜਦ ਗੁਰਦੁਆਰ ਮੱਠ, ਪੁਰਖ ਅਕਾਲ ਏਕਾ ਨਜ਼ਰੀ ਆਈਆ। ਚਾਰ ਵਰਨ ਅਠਾਰਾਂ ਬਰਨ ਵਖਾਏ ਇਕੋ ਹੱਟ, ਸਾਚਾ ਹੱਟ ਹਰਿ ਖੁਲ੍ਹਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੀਵਾਂ ਜੰਤਾਂ ਸਾਧਾ ਸੰਤਾਂ ਮਾਰਗ ਦੇਵੇ ਦੱਸ, ਦੱਸ ਦੱਸ ਆਪਣੀ ਬੂਝ ਬੁਝਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਜਗ ਰੀਤੀ ਵਿਚ ਨਾ ਜਾਏ ਫਸ, ਬੰਧਨ ਹੋਰ ਨਾ ਕੋਇ ਰਖਾਈਆ। ਜਨ ਭਗਤਾਂ ਮਿਲੇ ਹੱਸ ਹੱਸ, ਜੁਗ ਜੁਗ ਆਪਣਾ ਵੇਸ ਵਟਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪੰਧ ਮੁਕਾਏ ਨੱਸ ਨੱਸ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਤਾਰਨਹਾਰਾ ਏਕੋ ਏਕ, ਆਦਿ ਅੰਤ ਅਖਵਾਇਆ। ਹਰਿਜਨ ਕਰੇ ਬੁਧ ਬਿਬੇਕ, ਆਪ ਆਪਣੀ ਬੂਝ ਬੁਝਾਇਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਨਾ ਕੋਇ ਰਖਾਇਆ। ਚਰਨ ਕਵਲ ਜਣਾਏ ਸਾਚੀ ਟੇਕ, ਦਰ ਦੁਆਰ ਇਕ ਵਖਾਇਆ। ਸਦਾ ਸੁਹੇਲਾ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇਆ। ਮਿੱਠਾ ਕਰੇ ਕੌੜਾ ਰੇਠ, ਰਸ ਅੰਮ੍ਰਿਤ ਇਕ ਭਰਾਇਆ। ਲੇਖਾ ਜਾਣੇ ਮਾਤ ਪਿਤ ਬੇਟੀ ਬੇਟ, ਦਾਈ ਦਾਇਆ ਰੂਪ ਧਰਾਇਆ। ਗੁਰਸਿਖ ਸ਼ਬਦ ਦੁਸ਼ਾਲੇ ਲਏ ਲਪੇਟ, ਏਕਾ ਪੱਲੂ ਹੱਥ ਰਖਾਇਆ। ਨਿਰਗੁਣ ਸਰਗੁਣ ਬਣੇ ਖੇਵਟ ਖੇਟ, ਲੋਕਮਾਤ ਬੇੜਾ ਆਪ ਚਲਾਇਆ। ਕਲਜੁਗ ਅਗਨੀ ਲੱਗੇ ਨਾ ਤੱਤੀ ਜੇਠ, ਅਗਨੀ ਅਗ ਨਾ ਕੋਇ ਜਲਾਇਆ। ਰੁੱਤ ਬਸੰਤੀ ਵਖਾਏ ਚੇਤ, ਫੁਲ ਫੁਲਵਾੜੀ ਆਪ ਮਹਿਕਾਇਆ । ਜਿਸ ਗੁਰਸਿਖ ਦੇਵੇ ਆਪਣਾ ਭੇਤ, ਤਿਸ ਪੜਦਾ ਦਏ ਚੁਕਾਇਆ। ਸਦਾ ਸਦਾ ਸਦ ਕਰੇ ਹੇਤ, ਨਿਤ ਨਵਿਤ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਾਕਾਰ ਨਿਰਵੈਰ ਅਜੂਨੀ ਰਹਿਤ ਅਨਭਵ ਪਰਕਾਸ਼ ਆਪ ਕਰਾਇਆ। ਅਨਭਵ ਪਰਕਾਸ਼ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਜਨਮ ਜਨਮ ਦੇ ਵਿਛੜੇ ਮੇਲੇ ਯਾਰ, ਬਣ ਮਿੱਤਰ ਪਿਆਰਾ ਸੇਵ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਨਾ ਪਾਵੇ ਸਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਆਪਣੀ ਕਰਨੀ ਕਰਤਾ ਪੁਰਖ ਜਾਣੇ ਕਾਰ, ਜੁਗ ਜੁਗ ਆਪਣੀ ਕਾਰ ਕਮਾਈਆ। ਕਲਜੁਗ ਅੰਤ ਲਏ ਅਵਤਾਰ, ਨਿਹਕਲੰਕ ਨਾਉਂ ਰਖਾਈਆ। ਲੇਖਾ ਜਾਣੇ ਜੁਗ ਚਾਰ, ਜੁਗ ਚੌਕੜੀ ਆਪ ਭੁਵਾਈਆ। ਅੰਤ ਸਭ ਨੂੰ ਕਰੇ ਦਸਤਬਰਦਾਰ, ਦਸਤਗੀਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਲਾਈਆ। ਸਤਿਜੁਗ ਸਾਚਾ ਹਰਿ ਹਰਿ ਲੌਣਾ, ਕਲਜੁਗ ਅੰਤ ਰਹਿਣ ਨਾ ਪਾਈਆ। ਏਕਾ ਨਾਮ ਹਰਿ ਪਰਗਟੌਣਾ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਏਕਾ ਮੰਦਰ ਹਰਿ ਵਖੌਣਾ, ਏਕਾ ਘਰ ਸੋਭਾ ਪਾਈਆ। ਏਕਾ ਵਰਨ ਸਰਬ ਜਣੌਣਾ, ਬ੍ਰਹਮ ਪਾਰਬ੍ਰਹਮ ਰੂਪ ਧਰਾਈਆ। ਏਕਾ ਰਾਹ ਹਰਿ ਚਲੌਣਾ, ਦੂਜਾ ਇਸ਼ਟ ਨਾ ਕੋਇ ਵਖਾਈਆ। ਭਗਤ ਭਗਤ ਆਪਣੀ ਗੋਦ ਬਹੌਣਾ, ਚੁੱਕ ਚੁੱਕ ਆਪਣੀ ਖ਼ੁਸ਼ੀ ਮਨਾਈਆ। ਆਲ੍ਹਣਿਉਂ ਡਿਗੇ ਬੋਟ ਆਪ ਉਠੌਣਾ, ਬਣ ਸੇਵਕ ਸੇਵ ਕਮਾਈਆ। ਸੋਹੰ ਹੰਸਾ ਚੋਗ ਚੁਗਾਉਣਾ, ਆਤਮ ਪਰਮਾਤਮ ਪਰਮਾਤਮ ਆਤਮ ਏਕਾ ਘਰ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਲਏ ਪਰਗਟਾਈਆ। ਸਤਿਜੁਗ ਸਾਚਾ ਉਠੇ ਮਾਤ, ਹਰਿ ਜੂ ਹਰਿ ਹਰਿ ਆਪ ਉਠਾਇੰਦਾ। ਸਤਿ ਸਤਿਵਾਦੀ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਭਗਤਾਂ ਦੇਵੇ ਸਾਚਾ ਸਾਥ, ਸਗਲਾ ਸੰਗ ਬਣਾਇੰਦਾ । ਸੋਹੰ ਅੱਖਰ ਇਕੋ ਗਾਥ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਬ੍ਰਹਮ ਇਕੋ ਜ਼ਾਤ, ਵਰਨ ਗੋਤ ਨਾ ਵੰਡ ਵੰਡਾਇੰਦਾ। ਈਸ਼ ਜੀਵ ਏਕਾ ਘਾਟ, ਜਗਦੀਸ਼ ਡੇਰਾ ਲਾਇੰਦਾ। ਲੇਖਾ ਜਾਣੇ ਲੋਕਮਾਤ, ਪਰਲੋਕ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਖੇਲ ਕਰਾਇੰਦਾ। ਨਰ ਹਰਿ ਨਰਾਇਣ ਬਨਵਾਰੀ, ਰਘਪਤ ਆਪਣੀ ਦਇਆ ਕਮਾਈਆ। ਪੁਰਖ ਅਕਾਲ ਜੋਤ ਨਿਰੰਕਾਰੀ, ਨਿਰਗੁਣ ਆਪਣਾ ਵੇਸ ਧਰਾਈਆ। ਖ਼ਾਲਕ ਖ਼ਲਕ ਕਰ ਪਸਾਰੀ, ਮਖ਼ਲੂਕ ਵੇਖੇ ਬੇਪਰਵਾਹੀਆ। ਚੌਥੇ ਜੁਗ ਟੁੱਟੇ ਯਾਰੀ, ਯਾਰੜਾ ਸੱਥਰ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਸਾਚੇ ਲਏ ਫੜ, ਕਾਇਆ ਮੰਦਰ ਅੰਦਰ ਆਪੇ ਚੜ੍ਹ, ਔਂਦਾ ਜਾਂਦਾ ਦਿਸ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਤਾ ਪੁਰਖ ਪੁਰਖ ਕਰਤਾਰ, ਆਪਣੀ ਕਰਨੀ ਰਿਹਾ ਕਰ, ਦੂਸਰ ਸੰਗ ਨਾ ਕੋਇ ਰਖਾਈਆ।