Granth 11 Likhat 107: 18 Faggan 2018 Bikarmi Shashtri Nagar Kanpur

੧੮ ਫੱਗਣ ੨੦੧੮ ਬਿਕ੍ਰਮੀ ਸ਼ਾਸ਼ਤਰੀ ਨਗਰ ਕਾਨਪੁਰ

ਸਤਿ ਪੁਰਖ ਨਿਰੰਜਣ ਸਤਿਵਾਦੀ ਧਾਰਾ, ਨਿਰਗੁਣ ਨਿਰਾਕਾਰ ਆਪ ਕਰਾਈਆ। ਆਦਿ ਜੁਗਾਦੀ ਖੇਲ ਅਪਾਰਾ, ਜੁਗ ਕਰਤਾ ਆਪਣੇ ਹੱਥ ਰਖਾਈਆ। ਬ੍ਰਹਮ ਬ੍ਰਹਿਮਾਦੀ ਕਰ ਪਸਾਰਾ, ਪਾਰਬ੍ਰਹਮ ਭੇਵ ਚੁਕਾਈਆ। ਨਾਦ ਅਨਾਦੀ ਸੱਚੀ ਧੁੰਨਕਾਰਾ, ਸ਼ਬਦ ਅਗੰਮੀ ਢੋਲਾ ਗਾਈਆ। ਜੋਤੀ ਜੋਤ ਕਰ ਪਸਾਰਾ, ਨੂਰ ਨੂਰ ਨੂਰ ਰੁਸ਼ਨਾਈਆ। ਸਚਖੰਡ ਖੋਲ੍ਹ ਕਿਵਾੜਾ, ਸਾਚੇ ਮੰਦਰ ਆਸਣ ਲਾਈਆ। ਛੱਪਰ ਛੰਨ ਨਾ ਕੋਇ ਦੀਵਾਰਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਥਿਰ ਘਰ ਆਪਣਾ ਕਰ ਪਸਾਰਾ, ਤਖ਼ਤ ਨਿਵਾਸੀ ਸੋਭਾ ਪਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਹਰਿ ਪੁਰਖ ਨਿਰੰਜਣ ਆਪਣੀ ਬਣਤ ਬਣਾਈਆ। ਏਕੰਕਾਰਾ ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਅਥਾਹ ਵਡੀ ਵਡਿਆਈਆ। ਆਦਿ ਨਿਰੰਜਣ ਜੋਤ ਉਜਿਆਰਾ, ਨੂਰੋ ਨੂਰ ਮਹੱਲ ਅਟੱਲ ਸੋਭਾ ਪਾਈਆ। ਸ੍ਰੀ ਭਗਵਾਨ ਹੁਕਮੀ ਹੁਕਮ ਕਰੇ ਵਰਤਾਰਾ, ਧੁਰ ਫ਼ਰਮਾਣਾ ਆਪਣੇ ਹੱਥ ਰਖਾਈਆ। ਅਬਿਨਾਸ਼ੀ ਕਰਤਾ ਅਜੂਨੀ ਰਹਿਤ ਅਨਭਵ ਧਾਰ ਆਪੇ ਜਾਣੇ ਜਾਨਣਹਾਰਾ, ਦੂਸਰ ਸੰਗ ਨਾ ਕੋਇ ਰਖਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰਾ, ਸ਼ਾਹੋ ਭੂਪ ਬਣ ਸਿਕਦਾਰਾ, ਰਾਜਨ ਰਾਜ ਆਪਣਾ ਨਾਉਂ ਧਰਾਈਆ। ਆਪਣੀ ਇਛਿਆ ਭਰ ਭੰਡਾਰਾ, ਸਾਚੀ ਵਸਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਏਕੰਕਾਰਾ ਆਪ ਕਰਾਇੰਦਾ । ਸਚ ਮਹੱਲ ਅਟੱਲ ਮੁਨਾਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਆਪਣਾ ਆਸਣ ਲਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਧਾਰ ਆਪ ਪਰਗਟਾਇੰਦਾ। ਚਤਰਭੁਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ । ਚਤਰਭੁਜ ਸ੍ਰੀ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਆਪ ਬਣਾਏ ਆਪਣੀ ਬਣਤ, ਮਾਤ ਪਿਤ ਨਾ ਕੋਇ ਰਖਾਈਆ। ਅਸੁੱਤੇ ਪਰਕਾਸ਼ ਆਦਿ ਅੰਤ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ੍ਰੀ ਭਗਵਾਨਾ, ਆਦਿ ਜੁਗਾਦਿ ਅਖਵਾਇੰਦਾ । ਸਾਚੇ ਤਖ਼ਤ ਬੈਠ ਰਾਜ ਰਾਜਾਨਾ, ਹੁਕਮੀ ਹੁਕਮ ਆਪ ਭੁਵਾਇੰਦਾ। ਦੇਵਣਹਾਰਾ ਧੁਰ ਫ਼ਰਮਾਣਾ, ਧੁਰ ਦਾ ਰਾਗ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਨੂਰ ਨੁਰਾਨੀ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਸ਼ਕਤ ਸ਼ਕਤ ਭਵਾਨੀ, ਭਗਵੰਤ ਆਪਣਾ ਰੂਪ ਧਰਾਈਆ। ਆਪੇ ਮਰਦ ਮਰਦ ਮਰਦਾਨੀ, ਵਡ ਮਰਦਾਨਾ ਆਪ ਅਖਵਾਈਆ। ਆਪੇ ਤੀਰ ਬਣ ਨਿਸ਼ਾਨੀ, ਸਾਚਾ ਚਿੱਲਾ ਆਪ ਉਠਾਈਆ । ਆਪੇ ਜਾਣੇ ਅਕਥ ਕਹਾਣੀ, ਮਹਿਮਾ ਅਕਥ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਵਡੀ ਵਡਿਆਈਆ। ਨਰ ਨਰਾਇਣ ਨਿਰਾਕਾਰ, ਨਿਰਗੁਣ ਆਪਣਾ ਰੂਪ ਧਰਾਇੰਦਾ। ਖੇਲੇ ਖੇਲ ਅਪਰ ਅਪਾਰ, ਅਪਰੰਪਰ ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦੀ ਸਾਚੀ ਕਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਆਪਣੀ ਇਛਿਆ ਆਪੇ ਦੇਵੇ ਦੇਵਣਹਾਰ, ਵਸਤ ਅਮੋਲਕ ਆਪ ਰਖਾਇੰਦਾ। ਆਪਣੇ ਘਰ ਆਪਣਾ ਕਰ ਪਸਾਰ, ਨਰ ਹਰਿ ਆਪੇ ਵੇਖ ਵਖਾਇੰਦਾ। ਨਿਰਗੁਣ ਅੰਦਰ ਨਿਰਗੁਣ ਵਾੜ, ਨਿਰਗੁਣ ਮੇਲਾ ਇਕ ਅਕੇਲਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਵਿਸ਼ਵ ਧਾਰ, ਨਿਰਾਕਾਰ ਕਾਰ ਕਮਾਈਆ। ਖੇਲੇ ਖੇਲ ਅਪਰ ਅਪਾਰ, ਆਪਣਾ ਬੰਧਨ ਆਪਣੇ ਹੱਥ ਰਖਾਈਆ। ਸਾਚੇ ਮੰਦਰ ਹੋ ਤਿਆਰ, ਰੂਪ ਅਨੂਪ ਆਪ ਧਰਾਈਆ। ਕਵਲ ਨੈਣ ਨੈਣ ਸ਼ਿੰਗਾਰ, ਮਧੁਰ ਨੈਣ ਖੇਲ ਵਖਾਈਆ। ਸਾਗੋਂ ਪਾਂਗ ਕਰ ਤਿਆਰ, ਸਾਚੀ ਸੇਜ ਆਸਣ ਲਾਈਆ। ਵਿਸ਼ਨੂੰ ਰੂਪ ਆਪ ਕਰਤਾਰ, ਭਗਵਨ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਵਿਸ਼ਨੂੰ ਰੰਗ, ਹਰਿ ਜੂ ਹਰਿ ਹਰਿ ਆਪ ਲਗਾਇੰਦਾ। ਇਕੋ ਸੇਜ ਇਕ ਪਲੰਘ, ਏਕਾ ਘਰ ਸੋਭਾ ਪਾਇੰਦਾ। ਏਕਾ ਨਾਮ ਇਕ ਮਰਦੰਗ, ਏਕਾ ਗੀਤ ਗੀਤ ਗਾਇੰਦਾ। ਕਰੇ ਖੇਲ ਸੂਰਾ ਸਰਬੰਗ, ਸੂਰਬੀਰ ਆਪਣਾ ਵੇਸ ਵਟਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਇੰਦਾ। ਪਰਮ ਪੁਰਖ ਦੀਨ ਦਿਆਲ ਸਰਬ ਸੁਖ ਇਕ ਅਨੰਦ, ਠਾਕਰ ਸਵਾਮੀ ਆਪਣੇ ਦਰ ਜਣਾਇੰਦਾ। ਆਦਿ ਜੁਗਾਦਿ ਸਦਾ ਨੇਹਕਾਮੀ, ਨਿਹਚਲ ਧਾਮ ਆਪਣਾ ਆਸਣ ਲਾਇੰਦਾ। ਆਪੇ ਜਾਣੇ ਪਦ ਨਿਰਬਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਏਕਾ ਏਕ ਕਰਾਈਆ। ਵਿਸ਼ਨੂੰ ਦੇਵੇ ਏਕਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਅੰਮ੍ਰਿਤ ਆਤਮ ਪੀਣ ਖਾਣ, ਏਕਾ ਰਸ ਭਰਾਈਆ । ਨਾਭੀ ਕਵਲਾ ਕਰ ਪਰਵਾਨ, ਕਵਲ ਕਵਲ ਖੇਲ ਕਰਾਈਆ। ਲੇਖਾ ਜਾਣੇ ਸੁੰਝ ਮਸਾਣ, ਧੂੰਆਂਧਾਰ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਆਪਣੀ ਵੰਡ ਵੰਡਾਈਆ। ਸਾਚੀ ਵੰਡ ਵੰਡੇ ਨਿਰੰਕਾਰਾ, ਵੰਡਣਹਾਰਾ ਦਿਸ ਨਾ ਆਇੰਦਾ। ਵਿਸ਼ਨੂੰ ਅੰਦਰ ਖੇਲ ਨਿਆਰਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਅੰਮ੍ਰਿਤ ਜਲ ਸਚ ਭੰਡਾਰਾ, ਘਰ ਸਾਚੇ ਆਪ ਟਿਕਾਇੰਦਾ। ਕਵਲ ਕਵਲਾਂ ਕਰ ਪਸਾਰਾ, ਕਵਲ ਨੈਣ ਵੇਖ ਵਖਾਇੰਦਾ। ਏਕਾ ਬ੍ਰਹਮ ਪਾਰਬ੍ਰਹਮ ਅਧਾਰਾ, ਬ੍ਰਹਮ ਵੇਤਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣੀ ਰਚਨਾ ਆਪ ਰਚਾਇੰਦਾ। ਵਿਸ਼ਨੂੰ ਬ੍ਰਹਮਾ ਏਕਾ ਧਾਰ, ਨੂਰ ਨੂਰ ਨੂਰ ਜਣਾਈਆ। ਲੇਖਾ ਜਾਣੇ ਹਰਿ ਕਰਤਾਰ, ਭੇਵ ਅਭੇਦ ਆਪ ਖੁਲ੍ਹਾਈਆ। ਦੋਹਾਂ ਵਿਚੋਲਾ ਅਗੰਮ ਅਪਾਰ, ਸਾਚਾ ਸੋਹਲਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਨਾਲ ਮਿਲਾਈਆ। ਆਪਣੀ ਇਛਿਆ ਆਪੇ ਰੱਖ, ਆਪਣੀ ਦਇਆ ਕਮਾਇੰਦਾ। ਆਪਣੇ ਵਿਚੋਂ ਕਰ ਪਰਤੱਖ, ਆਪਣਾ ਰੂਪ ਵਟਾਇੰਦਾ। ਏਕਾ ਬੋਲ ਸਚ ਅਲੱਖ, ਅਲੱਖ ਅਲੱਖ ਆਪ ਜਣਾਇੰਦਾ। ਏਕਾ ਮਾਰਗ ਦੇਵੇ ਦੱਸ, ਸਾਚੇ ਰਾਹ ਆਪ ਚਲਾਇੰਦਾ। ਹਿਰਦੇ ਅੰਤਰ ਆਪੇ ਵਸ, ਆਪਣਾ ਮੇਲ ਮਿਲਾਇੰਦਾ। ਆਪੇ ਗਾਏ ਸਾਚਾ ਜਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਪੇ ਨਾਰ ਆਪੇ ਕੰਤ, ਕੰਤ ਨਾਰ ਰੂਪ ਧਰਾਈਆ। ਆਪ ਬਣਾਏ ਸਾਚੀ ਬਣਤ, ਬਣ ਬਣ ਦਾਈ ਦਾਇਆ ਸੇਵ ਕਮਾਈਆ। ਆਪੇ ਹੋਏ ਸਦਾ ਬੇਅੰਤ, ਬੇਅੰਤ ਸੱਚੀ ਸ਼ਹਿਨਸ਼ਾਹੀਆ। ਆਪੇ ਜਾਣੇ ਆਪਣਾ ਮੰਤ, ਏਕਾ ਮੰਤਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਰ ਮੇਲਾ ਸਹਿਜ ਸੁਭਾਈਆ। ਸ਼ੰਕਰ ਮੇਲਾ ਧੂੰਆਂਧਾਰ, ਸੁੰਨ ਅਗੰਮ ਖੋਜ ਖੁਜਾਇੰਦਾ। ਭੋਲਾ ਨਾਥ ਕਰ ਤਿਆਰ, ਆਪ ਆਪਣਾ ਬੰਦਨ ਪਾਇੰਦਾ। ਬਾਸ਼ਕ ਤਸ਼ਕਾ ਕਰ ਤਿਆਰ, ਕੰਠ ਮਾਲਾ ਇਕ ਬਣਾਇੰਦਾ । ਸਾਚੀ ਤ੍ਰਿਸੂਲ ਦੇ ਨਿਰੰਕਾਰ, ਤ੍ਰੈਗੁਣ ਮਾਇਆ ਰੂਪ ਵਟਾਇੰਦਾ। ਰਜੋ ਤਮੋ ਸਤੋ ਦੇ ਅਧਾਰ, ਸਤਿ ਸਤਿਵਾਦੀ ਏਕਾ ਗੰਢ ਪੁਵਾਇੰਦਾ। ਪੰਚਮ ਮੇਲਾ ਅਪਰ ਅਪਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼, ਸਾਚੀ ਵੰਡਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਏਕਾ ਗੁਣ ਵਖਾਇੰਦਾ । ਸਾਚਾ ਗੁਣ ਸ੍ਰੀ ਭਗਵਾਨ, ਏਕਾ ਏਕ ਜਣਾਈਆ। ਤਿੰਨਾ ਦੇਵੇ ਏਕੋ ਦਾਨ, ਏਕਾ ਵਸਤ ਵਸਤ ਵਰਤਾਈਆ। ਆਦਿ ਜੁਗਾਦਿ ਇਕ ਗਿਆਨ, ਏਕਾ ਨਾਮ ਕਰੇ ਪੜ੍ਹਾਈਆ। ਜੁਗਾ ਜੁਗੰਤਰ ਖੇਲ ਮਹਾਨ, ਜੁਗ ਕਰਤਾ ਵੇਖ ਵਖਾਈਆ। ਵਿਸ਼ਨੂੰ ਤੇਰੀ ਸੇਵ ਮਹਾਨ, ਘਰ ਘਰ ਰਿਜ਼ਕ ਪੁਚਾਈਆ । ਬ੍ਰਹਮੇ ਤੇਰਾ ਬ੍ਰਹਮ ਨਿਸ਼ਾਨ, ਪਾਰਬ੍ਰਹਮ ਰਿਹਾ ਜਣਾਈਆ। ਸ਼ੰਕਰ ਅੰਤ ਕਰੇ ਕਲਿਆਣ, ਜੋ ਘੜਿਆ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਸਾਚਾ ਭੇਵ ਹਰਿ ਜੂ ਖੋਲ੍ਹ, ਗੁਣ ਏਕਾ ਏਕ ਜਣਾਇੰਦਾ। ਪੰਜ ਤੱਤ ਤ੍ਰੈਗੁਣ ਤੋਲਣਾ ਸਾਚਾ ਤੋਲ, ਤੋਲਣਹਾਰਾ ਵੇਖ ਵਖਾਇੰਦਾ। ਘਟ ਘਟ ਅੰਤਰ ਜਾਣਾ ਮੌਲ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸ਼ਬਦ ਅਗੰਮੀ ਏਕਾ ਬੋਲ, ਨਾਦ ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਖੋਲ੍ਹੇ ਭੇਵ, ਅਨਭਵ ਕਰੇ ਜਣਾਈਆ। ਬ੍ਰਹਮਾ ਲੇਖਾ ਜਾਣੇ ਚਾਰੇ ਵੇਦ, ਵੇਦ ਵਿਦਾਂਤਾ ਆਪ ਅਖਵਾਈਆ। ਨਿਰਗੁਣ ਸਰਗੁਣ ਅਛਲ ਅਛੇਦ, ਅਛਲ ਅਛੱਲ ਭੇਵ ਨਾ ਰਾਈਆ। ਆਪ ਚਲਾਈ ਆਪਣੀ ਖੇਡ, ਆਪੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਈਆ। ਨਿਰਗੁਣ ਸਰਗੁਣ ਸਾਚਾ ਰਾਹ, ਹਰਿ ਜੂ ਹਰਿ ਹਰਿ ਆਪ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਸਲਾਹ, ਲੱਖ ਚੁਰਾਸੀ ਘਾੜਨ ਆਪ ਘੜਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਲਏ ਬਣਾ, ਚਾਰੇ ਖਾਣੀ ਸੋਭਾ ਪਾਇੰਦਾ। ਚਾਰੇ ਵੇਦ ਆਪ ਜਣਾ, ਚਾਰੇ ਬਾਣੀ ਰਾਗ ਅਲਾਇੰਦਾ। ਚਾਰ ਜੁਗ ਵੰਡ ਵੰਡਾ, ਚਾਰੋਂ ਕੁੰਟ ਵੇਖ ਵਖਾਇੰਦਾ। ਚਾਰ ਯਾਰੀ ਬੰਧਨ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਵਖਾਇੰਦਾ। ਸਾਚਾ ਰਾਹ ਹਰਿ ਕਰਤਾਰ, ਲੱਖ ਚੁਰਾਸੀ ਬਣਤ ਬਣਾਈਆ। ਘਟ ਘਟ ਅੰਦਰ ਹੋ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਘਟ ਘਟ ਅੰਦਰ ਅੰਮ੍ਰਿਤ ਠੰਡਾ ਠਾਰ, ਨਿਝਰ ਝਿਰਨਾ ਆਪ ਵਖਾਈਆ। ਘਟ ਘਟ ਅੰਦਰ ਸ਼ਬਦ ਧੁਨਕਾਰ, ਧੁਨ ਆਤਮਕ ਆਪ ਸੁਣਾਈਆ । ਘਟ ਘਟ ਅੰਦਰ ਸੁਖਮਨ ਟੇਢੀ ਦਿਸੇ ਨਾੜ, ਈੜਾ ਪਿੰਗਲ ਨਾਲ ਮਿਲਾਈਆ। ਘਟ ਘਟ ਅੰਦਰ ਬਜਰ ਕਪਾਟੀ ਲਾਏ ਪਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਘਟ ਘਟ ਅੰਦਰ ਹਰਿ ਪਸਾਰਾ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਘਟ ਘਟ ਅੰਦਰ ਸਾਚਾ ਮੰਦਰ ਗੁਰਦੁਆਰਾ, ਕਾਇਆ ਕਾਅਬਾ ਇਕ ਸਮਝਾਇੰਦਾ। ਘਟ ਘਟ ਅੰਦਰ ਪਾਰਬ੍ਰਹਮ ਬ੍ਰਹਮ ਵੇਖੇ ਵੇਖਣਹਾਰਾ, ਈਸ਼ ਜੀਵ ਪੜਦਾ ਲਾਹਿੰਦਾ। ਘਟ ਘਟ ਅੰਦਰ ਆਤਮ ਸੇਜਾ ਖੇਲ ਨਿਆਰਾ, ਨਾਰੀ ਕੰਤ ਸ੍ਰੀ ਭਗਵੰਤ ਆਪਣਾ ਭੇਵ ਚੁਕਾਇੰਦਾ। ਘਟ ਘਟ ਅੰਦਰ ਨਾਮ ਵਣਜਾਰਾ, ਚੌਦਾਂ ਲੋਕਾਂ ਹੱਟ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਆਪਣਾ ਬੰਧਨ ਪਾਇੰਦਾ। ਘਟ ਘਟ ਅੰਦਰ ਧੂੰਆਂਧਾਰ, ਅੰਧ ਅੰਧੇਰਾ ਛਾਈਆ। ਘਟ ਘਟ ਅੰਦਰ ਪੰਜ ਤੱਤ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਆਸਣ ਲਾਈਆ। ਘਟ ਘਟ ਅੰਦਰ ਜੂਠ ਝੂਠ ਹਉਮੇ ਹੰਗਤਾ ਗੜ੍ਹ ਅਪਾਰ, ਭਾਂਡਾ ਭਰਮ ਨਾ ਕੋਇ ਭੰਨਾਈਆ। ਘਟ ਘਟ ਅੰਦਰ ਮਨ ਵਾਸਨਾ ਕਰੇ ਖੁਵਾਰ, ਦਹਿ ਦਿਸ਼ਾ ਰਹੀ ਭੁਵਾਈਆ। ਘਟ ਘਟ ਅੰਦਰ ਮਤ ਮਤਵਾਲੀ ਜਾਏ ਹਾਰ, ਆਪਣਾ ਬਲ ਨਾ ਕੋਇ ਜਣਾਈਆ। ਘਟ ਘਟ ਅੰਦਰ ਬੁਧ ਬਿਬੇਕੀ ਪਾਏ ਸਾਰ, ਸਾਰ ਸਾਰ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪੰਜ ਤੱਤ ਕਰੇ ਕੁੜਮਾਈਆ। ਪੰਜ ਤੱਤ ਸਾਚਾ ਮੇਲਾ, ਨਿਰਗੁਣ ਸਰਗੁਣ ਆਪ ਕਰਾਇੰਦਾ। ਆਦਿ ਜੁਗਾਦਿ ਸੱਜਣ ਸੁਹੇਲਾ, ਜੁਗ ਜੁਗ ਵੇਸ ਵਟਾਇੰਦਾ। ਸ਼ਬਦੀ ਸ਼ਬਦ ਗੁਰੂ ਗੁਰ ਚੇਲਾ, ਆਤਮ ਪਰਮਾਤਮ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਪੁਰਖ ਸਮਰਥ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਈਆ। ਸਾਚਾ ਮਾਰਗ ਆਪੇ ਦੱਸ, ਗੁਰ ਅਵਤਾਰ ਕਰੇ ਪੜ੍ਹਾਈਆ। ਭਗਤ ਭਗਵੰਤ ਮੇਲਾ ਹੱਸ ਹੱਸ, ਲੋਕਮਾਤ ਫੇਰਾ ਪਾਈਆ। ਸਾਚੇ ਸੰਤਾਂ ਹੋਏ ਵਸ, ਬਣ ਸੇਵਕ ਸੇਵ ਕਮਾਈਆ। ਗੁਰਮੁਖਾਂ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਗੁਰਸਿਖਾਂ ਗਾਏ ਸਾਚਾ ਜਸ, ਜੁਗਾ ਜੁਗੰਤਰ ਦਇਆ ਕਮਾਈਆ। ਜੁਗ ਚੌਕੜੀ ਪੰਧ ਮੁਕਾਏ ਨੱਠ ਨੱਠ, ਬਣ ਬਣ ਪਾਂਧੀ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੁਗ ਚੋਕੜੀ ਹੋਏ ਦੂਰ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਆਪਣੇ ਪੂਰ, ਰਾਮਾ ਕ੍ਰਿਸ਼ਨਾ ਸੇਵ ਕਮਾਈਆ। ਕਲਜੁਗ ਅੰਤ ਵੇਖੇ ਹਰਿ ਜੂ ਆਪ ਜਰੂਰ, ਨਿਰਗੁਣ ਨਿਰਗੁਣ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਪੜਦਾ ਲਾਹੀਆ। ਕਲਜੁਗ ਅੰਤਮ ਖੇਲ ਕਰੌਣਾ, ਹਰਿ ਵੱਡਾ ਵਡ ਵਡਿਆਈਆ। ਵੇਦ ਵਿਆਸਾ ਲਿਖਿਆ ਲੇਖ ਪੂਰ ਕਰੌਣਾ, ਪੂਤ ਸਪੂਤਾ ਬ੍ਰਹਮਣ ਗੌੜਾ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਈਸਾ ਆਸ ਇਕ ਰਖੌਣਾ, ਏਕਾ ਓਟ ਤਕਾਈਆ। ਮੇਰਾ ਪਰਵਰਦਿਗਾਰ ਲੋਕਮਾਤ ਔਣਾ, ਬੇਐਬ ਨਾਮ ਖ਼ੁਦਾਈਆ। ਮੁਕਾਮੇ ਹੱਕ ਡੇਰਾ ਲੌਣਾ, ਹੱਕ ਹਕ਼ੀਕ਼ਤ ਵੇਖੇ ਥਾਉਂ ਥਾਈਂਆ। ਏਕਾ ਕਲਮਾ ਨਬੀ ਸੁਣੌਣਾ, ਆਇਤ ਸ਼ਰਾਇਤ ਇਕ ਪੜ੍ਹਾਈਆ। ਨਾਨਕ ਨਿਰਗੁਣ ਓਟ ਇਕ ਤਕਾਉਣਾ, ਨੇਤਰ ਨੈਣ ਨੈਣ ਉਠਾਈਆ। ਗੋਬਿੰਦ ਸਾਚੀ ਮੰਗ ਮੰਗੌਣਾ, ਆਪਣੀ ਝੋਲੀ ਰਿਹਾ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਾਕਾਰ ਕਲਜੁਗ ਵੇਲੇ ਅੰਤਮ ਔਣਾ, ਨਿਹਕਲੰਕਾ ਨਾਉਂ ਰਖਾਈਆ । ਸੰਬਲ ਨਗਰ ਡੇਰਾ ਲੌਣਾ, ਛੱਪਰ ਛੰਨ ਨਾ ਕੋਇ ਛੁਹਾਉਣਾ, ਆਪ ਆਪਣਾ ਪੜਦਾ ਦਏ ਉਠਾਈਆ। ਨਾਮ ਮਰਦੰਗ ਇਕ ਵਜੌਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਆਪ ਉਠਾਉਣਾ, ਉਤਭੁਜ ਸੇਤਜ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪ ਜਗਾਉਣਾ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਆਪਣਾ ਭੇਵ ਖੁਲ੍ਹਾਈਆ। ਗੀਤ ਗੋਬਿੰਦ ਸੁਹਾਗੀ ਛੰਦ ਏਕਾ ਗਾਉਣਾ, ਸੋਹੰ ਢੋਲਾ ਆਤਮ ਪਰਮਾਤਮ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਚੁਕਾਏ ਪੜਦਾ ਉਹਲਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਜੂ ਔਣਾ, ਕਲਜੁਗ ਅੰਤਮ ਹੋ ਉਜਿਆਰ। ਜੂਠ ਝੂਠ ਡੇਰਾ ਢੌਣਾ, ਸਚ ਸੁੱਚ ਕਰੇ ਪਿਆਰ। ਚਾਰ ਵਰਨਾਂ ਏਕਾ ਘਰ ਬਹੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਅਧਾਰ। ਰਾਮ ਕ੍ਰਿਸ਼ਨ ਈਸਾ ਮੂਸਾ ਨਾਨਕ ਗੋਬਿੰਦ ਸਭ ਨੂੰ ਨਜ਼ਰੀ ਔਣਾ, ਨੇਤਰ ਖੋਲ੍ਹੇ ਬੰਦ ਕਿਵਾੜ। ਸਾਚੇ ਭਗਤਾਂ ਆਪੇ ਜਗਾਉਣਾ, ਦੇਵੇ ਦਰਸ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਕਰੇ ਕਰਤਾਰ। ਜੁਗ ਜੁਗ ਖੇਲ ਕਰੰਦੜਾ, ਸੋ ਪੁਰਖ ਨਿਰੰਜਣ ਬੇਪਰਵਾਹ। ਜਨ ਭਗਤਾ ਮੇਲ ਮਿਲੰਦੜਾ, ਗ਼ਰੀਬ ਨਿਮਾਣੇ ਗਲੇ ਲਗਾ। ਨਿਤ ਨਵਿਤ ਵੇਸ ਵਟੰਦੜਾ, ਨਿਰਗੁਣ ਸਰਗੁਣ ਹੋਏ ਸਹਾ। ਸਾਚਾ ਘਰ ਇਕ ਵਖੰਦੜਾ, ਚਰਨ ਦੁਆਰਾ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਮੇਲ ਲਏ ਮਿਲਾ। ਮਿਲੇ ਮੇਲ ਹਰਿ ਬਨਵਾਰੀ, ਬਸਨ ਆਪਣੀ ਖੇਲ ਕਰਾਇੰਦਾ। ਰਘਪਤ ਰਘੁਨਾਥ ਏਕੰਕਾਰੀ, ਓਅੰਕਾਰੀ ਸੋਭਾ ਪਾਇੰਦਾ। ਓਮ ਰੂਪ ਅਪਰ ਅਪਾਰੀ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਹੰ ਬ੍ਰਹਮ ਲੱਖ ਚੁਰਾਸੀ ਜੀਵ ਜੰਤ ਅਧਾਰੀ, ਨਿਹਕਰਮੀ ਕਰਮ ਗੁਣ ਆਪਣੇ ਹੱਥ ਰਖਾਇੰਦਾ। ਆਵਣ ਜਾਵਣ ਪੱਤਤ ਪਾਵਣ ਲੇਖਾ ਜਾਣੇ ਧੁਰ ਦਰਬਾਰੀ, ਕਾਲ ਮਹਾਂਕਾਲ ਦੀਨ ਦਿਆਲ ਹੁਕਮੀ ਹੁਕਮ ਆਪ ਫਿਰਾਇੰਦਾ। ਧਰਮ ਰਾਏ ਦੇ ਸਿਕਦਾਰੀ, ਚਿੱਤਰ ਗੁਪਤ ਬਣਾਏ ਲਿਖਾਰੀ, ਲੇਖਾ ਸਭ ਦਾ ਆਪ ਗਣਾਇੰਦਾ। ਲਾੜੀ ਮੌਤ ਕਰੇ ਸ਼ੰਗਾਰੀ, ਨੇਤਰ ਨੈਣ ਕਜਲ ਧਾਰੀ, ਜੀਵ ਜੰਤ ਲੱਖ ਚੁਰਾਸੀ ਅੰਤ ਕੰਤ ਪਰਨਾਇੰਦਾ। ਗੁਰਮੁਖ ਵਿਰਲਾ ਸਾਚਾ ਸੰਤ ਪ੍ਰਭ ਚਰਨ ਦੋਏ ਜੋੜ ਕਰੇ ਨਿਮਸਕਾਰੀ, ਦੂਸਰ ਓਟ ਨਾ ਕੋਇ ਰਖਾਇੰਦਾ। ਸਤਿਗੁਰ ਪੂਰਾ ਏਕਾ ਦੇਵੇ ਨਾਮ ਖ਼ੁਮਾਰੀ, ਅੱਠੇ ਪਹਿਰ ਦਿਵਸ ਰਾਤ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਤ੍ਰੈਗੁਣ ਮਾਇਆ ਬੁਝਾਏ ਲੱਗੀ ਬਸੰਤਰ, ਆਪਣਾ ਅੰਮ੍ਰਿਤ ਮੇਘ ਇਕ ਬਰਸਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਖੇਲ ਮਹਾਨ, ਜੁਗ ਜੁਗ ਨਾ ਨਾ ਰੂਪ ਕਰੇ ਆਣ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਭਗਤ ਭਗਵੰਤ ਏਕਾ ਓਟ, ਅਕਾਲ ਪੁਰਖ ਰਖਾਇੰਦਾ। ਭਗਤ ਭਗਵੰਤ ਇਕੋ ਗੋਤ, ਦੀਨ ਮਜ਼੍ਹਬ ਇਕ ਬਣਾਇੰਦਾ। ਭਗਤ ਭਗਵੰਤ ਇਕੋ ਜੋਤ, ਜੋਤੀ ਜਾਤਾ ਡਗਮਗਾਇੰਦਾ। ਭਗਤ ਭਗਵੰਤ ਇਕੋ ਕੋਟ, ਸਾਚੇ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਸੰਗ ਸਦਾ ਸਮਾਇੰਦਾ। ਭਗਤ ਭਗਵੰਤ ਇਕੋ ਆਸ, ਜੁਗ ਜੁਗ ਹਰਿ ਰਖਾਈਆ। ਭਗਤ ਭਗਵੰਤ ਇਕ ਦੂਜੇ ਦੇ ਦਾਸੀ ਦਾਸ, ਬਣ ਬਣ ਸੇਵਕ ਸੇਵ ਕਮਾਈਆ। ਭਗਤ ਭਗਵੰਤ ਇਕੋ ਘਰ ਪਾਇਣ ਰਾਸ, ਸਾਚੇ ਮੰਡਲ ਸੋਭਾ ਪਾਈਆ। ਭਗਤ ਭਗਵੰਤ ਏਕਾ ਵੇਖਣ ਖੇਲ ਤਮਾਸ਼, ਅਨਡਿਠੜੀ ਖੇਲ ਆਪ ਜਣਾਈਆ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਈਆ। ਭਗਤ ਭਗਵੰਤ ਇਕੋ ਰੰਗ, ਰੰਗ ਰੰਗੀਲਾ ਇਕ ਰਖਾਇੰਦਾ। ਭਗਤ ਭਗਵੰਤ ਇਕ ਪਲੰਘ, ਸਚ ਸਿੰਘਾਸਣ ਆਸਣ ਲਾਇੰਦਾ। ਭਗਤ ਭਗਵੰਤ ਇਕ ਮਰਦੰਗ, ਅਨਹਦ ਨਾਦੀ ਨਾਦ ਵਜਾਇੰਦਾ। ਭਗਤ ਭਗਵੰਤ ਸਦਾ ਸੰਗ, ਸਗਲਾ ਸੰਗ ਰਖਾਇੰਦਾ। ਭਗਤ ਭਗਵੰਤ ਇਕ ਅਨੰਦ, ਅਨੰਦ ਅਨੰਦ ਵਿਚ ਜਣਾਇੰਦਾ। ਭਗਤ ਭਗਵੰਤ ਏਕੋ ਛੰਦ, ਆਤਮ ਪਰਮਾਤਮ ਢੋਲਾ ਗਾਇੰਦਾ। ਭਗਤ ਭਗਵੰਤ ਇਕੋ ਚੰਦ, ਅਮਾਵਸ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇੰਦਾ। ਭਗਤ ਭਗਵੰਤ ਏਕੋ ਰੂਪ, ਏਕਾ ਘਰ ਵੱਜੇ ਵਧਾਈਆ। ਭਗਤ ਭਗਵੰਤ ਏਕਾ ਕੂਟ, ਏਕਾ ਧਾਮ ਰਹੇ ਸੁਹਾਈਆ। ਭਗਤ ਭਗਵੰਤ ਤਾਣਾ ਪੇਟਾ ਇਕੋ ਸੂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਲਏ ਮਿਲਾਈਆ। ਭਗਤ ਭਗਵੰਤ ਇਕ ਪਰਕਾਸ਼, ਹਰਿ ਪਰਕਾਸ਼ੀ ਆਪ ਕਰਾਇੰਦਾ। ਭਗਤ ਭਗਵੰਤ ਏਕਾ ਸ਼ਾਖ, ਪੱਤ ਡਾਲੀ ਆਪ ਮਹਿਕਾਇੰਦਾ। ਭਗਤ ਭਗਵੰਤ ਏਕਾ ਰਾਸ, ਬਾਰਾਂ ਰਾਸੀ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਭਗਤ ਭਗਵੰਤ ਇਕੋ ਜੋੜ, ਹਰਿ ਜੋੜੀ ਜੋੜ ਜੁੜਾਇੰਦਾ। ਭਗਤ ਭਗਵੰਤ ਇਕੋ ਘੋੜ, ਨਾਮ ਘੋੜਾ ਆਪ ਦੁੜਾਇੰਦਾ। ਭਗਤ ਭਗਵੰਤ ਇਕੋ ਡੋਰ, ਤੰਦੀ ਤੰਦ ਨਾ ਕੋਇ ਰਖਾਇੰਦਾ। ਭਗਤ ਭਗਵੰਤ ਆਦਿ ਜੁਗਾਦਿ ਮਿਲਣ ਦੀ ਰੱਖਣ ਲੋੜ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਭਗਤ ਭਗਵੰਤ ਇਕ ਦੂਜੇ ਨੂੰ ਜਾਇਣ ਬਹੁੜ, ਲੋਕਮਾਤ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਏਕਾ ਦਰ ਵਖਾਇੰਦਾ। ਭਗਤ ਭਗਵੰਤ ਇਕੋ ਜੋਗ, ਜੀਵਣ ਜੁਗਤ ਜੁਗਤ ਜਣਾਈਆ। ਭਗਤ ਭਗਵੰਤ ਇਕ ਸੰਜੋਗ, ਏਕਾ ਘਰ ਲਏ ਪਰਨਾਈਆ। ਭਗਤ ਭਗਵੰਤ ਇਕ ਵਿਜੋਗ, ਵਿਛੋੜਾ ਸਹਿ ਸਕੇ ਨਾ ਰਾਈਆ। ਭਗਤ ਭਗਵੰਤ ਇਕੋ ਭੋਗ, ਏਕਾ ਸੇਜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਈਆ। ਭਗਤ ਭਗਵੰਤ ਇਕੋ ਢੋਲਾ, ਬਿਨ ਰਸਨਾ ਜਿਹਵਾ ਆਪੇ ਗਾਇੰਦਾ। ਭਗਤ ਭਗਵੰਤ ਇਕੋ ਸੋਹਲਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਭਗਤ ਭਗਵੰਤ ਇਕ ਵਿਚੋਲਾ, ਬਣ ਵਿਚੋਲਾ ਮੇਲ ਮਿਲਾਇੰਦਾ। ਭਗਤ ਭਗਵੰਤ ਚੁੱਕੇ ਪੜਦਾ ਉਹਲਾ, ਦੂਈ ਦਵੈਤੀ ਪੜਦਾ ਲਾਹਿੰਦਾ। ਭਗਤ ਭਗਵੰਤ ਸਦਾ ਸਦ ਵਸਣ ਕੋਲਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣਾ ਦਰ ਵਖਾਇੰਦਾ। ਭਗਤ ਭਗਵੰਤ ਇਕੋ ਜ਼ਾਤ, ਅਜ਼ਾਤੀ ਰੂਪ ਨਾ ਕੋਇ ਰਖਾਈਆ। ਭਗਤ ਭਗਵੰਤ ਇਕ ਪਰਭਾਤ, ਸੰਧਿਆ ਨਜ਼ਰ ਕੋਇ ਨਾ ਆਈਆ। ਭਗਤ ਭਗਵੰਤ ਇਕੋ ਸਾਕ, ਬਣ ਬਣ ਸੱਜਣ ਖ਼ੁਸ਼ੀ ਮਨਾਈਆ। ਭਗਤ ਭਗਵੰਤ ਇਕੋ ਘਾਟ, ਸਾਚੇ ਪੱਤਣ ਬੈਠੇ ਡੇਰਾ ਲਾਈਆ। ਭਗਤ ਭਗਵੰਤ ਇਕ ਹਾਟ, ਬਣ ਵਣਜਾਰੇ ਹੱਟ ਚਲਾਈਆ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਭਗਤ ਭਗਵੰਤ ਸਗਲਾ ਸਾਥ, ਬਣ ਸੰਗੀ ਸੰਗ ਰਖਾਇੰਦਾ। ਭਗਤ ਭਗਵੰਤ ਇਕੋ ਗਾਥ, ਮਿਲ ਮਿਲ ਆਪਣਾ ਗੀਤ ਅਲਾਇੰਦਾ। ਭਗਤ ਭਗਵੰਤ ਪੁੱਛੇ ਵਾਤ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਭਗਤ ਭਗਵੰਤ ਮੇਟੇ ਰੈਣ ਅੰਧੇਰੀ ਰਾਤ, ਨੂਰੋ ਨੂਰ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਉਠਾਇੰਦਾ। ਭਗਤ ਭਗਵੰਤ ਇਕੋ ਬੰਧਨ, ਏਕਾ ਡੋਰ ਰਖਾਈਆ। ਭਗਤ ਭਗਵੰਤ ਇਕੋ ਚੰਦਨ, ਨਿੰਮ ਵਾਸ ਨਾ ਕੋਇ ਜਣਾਈਆ। ਭਗਤ ਭਗਵੰਤ ਇਕ ਦੂਜੇ ਨੂੰ ਕਰਨ ਬੰਦਨ, ਨਿਉਂ ਨਿਉਂ ਸੀਸ ਝੁਕਾਈਆ। ਭਗਤ ਭਗਵੰਤ ਤੋੜੇ ਫੰਦਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਈਆ। ਭਗਤ ਭਗਵੰਤ ਇਕੋ ਘਾਟ, ਏਕਾ ਦਰ ਸੁਹਾਇੰਦਾ। ਭਗਤ ਭਗਵੰਤ ਮੇਟੇ ਵਾਟ, ਬਣ ਪਾਂਧੀ ਪੰਧ ਮੁਕਾਇੰਦਾ। ਭਗਤ ਭਗਵੰਤ ਕਰੇ ਕਰਾਏ ਬੰਦ ਖੁਲਾਸ, ਬੰਦੀਖਾਨਾ ਆਪ ਤੁੜਾਇੰਦਾ। ਭਗਤ ਭਗਵੰਤ ਸਦ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਜਨਮ ਜਨਮ ਪੂਰੀ ਕਰੇ ਆਸ, ਜੁਗ ਜੁਗ ਆਪਣਾ ਰੂਪ ਧਰਾਇੰਦਾ। ਕਲਜੁਗ ਅੰਤਮ ਵੇਖੇ ਖੇਲ ਤਮਾਸ਼, ਲੱਖ ਚੁਰਾਸੀ ਨਟੂਆ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਮਿਲਾਇੰਦਾ। ਸਾਚੇ ਭਗਤਾਂ ਮੇਲਾ ਜਾਏ ਮਿਲ, ਮਿਲ ਮਿਲ ਆਪਣੀ ਖ਼ੁਸ਼ੀ ਰਖਾਈਆ। ਦਿਲਦਾਰ ਦਿਲਬਰ ਦੀਨ ਵੇਖੇ ਦਿਲ, ਭਰਵਾਸਾ ਦਿਲਾਸਾ ਇਕ ਇਕ ਸਮਝਾਈਆ। ਗੁਰਸਿਖ ਗੁਰਮੁਖ ਕਦੇ ਨਾ ਜਾਏ ਹਿਲ, ਹੌਲਾ ਭਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਨ ਭਗਤੀ ਏਕਾ ਝੋਲੀ ਪਾਈਆ।