੨੯ ਅੱਸੂ ੨੦੧੮ ਬਿਕਰਮੀ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ
ਗੋਬਿੰਦ ਦੇਵੇ ਇਕ ਸੰਦੇਸ਼ਾ, ਸਹਿਜ ਸਹਿਜ ਸਮਝਾਈਆ। ਕਲਜੁਗ ਤੇਰੀ ਮਿਟੇ ਰੇਖਾ, ਰੇਖਾ ਵਿਚ ਮਿਲਾਈਆ। ਪਰਗਟ ਹੋਏ ਸਾਹਿਬ ਏਕਾ, ਏਕਾ ਗੁਣ ਵਡੀ ਵਡਿਆਈਆ। ਲਾਏ ਭਾਗ ਮਾਝੇ ਦੇਸ਼ਾ, ਸੰਬਲ ਰੁੱਤ ਸੁਹਾਈਆ। ਚਾਰ ਵਰਨ ਦਾ ਵੇਖੇ ਪੇਸ਼ਾ, ਪੇਸ਼ਵਾ ਬੇਪਰਵਾਹੀਆ। ਸ਼ਾਹੋ ਭੂਪ ਨਰ ਨਰੇਸ਼ਾ, ਸਾਚੇ ਤਖ਼ਤ ਸੋਭਾ ਪਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਾ, ਸੀਸ ਜਗਦੀਸ ਮੂੰਡ ਮੁੰਡਾਈਆ। ਨੌਂ ਨੌਂ ਚਾਰ ਦਰ ਵੇਖੇ ਲੇਖਾ, ਲੁਕਿਆ ਲੇਖਾ ਲਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਦਰਸਾਈਆ। ਸਚ ਸੰਦੇਸ਼ਾ ਸੁਣ ਲੈ ਕੰਨ, ਗੁਰ ਸਤਿਗੁਰ ਆਪ ਜਣਾਇੰਦਾ। ਏਕਾ ਨੂਰ ਚੜ੍ਹੇ ਚੰਨ, ਨੂਰ ਨੁਰਾਨਾ ਡਗਮਗਾਇੰਦਾ। ਸਭ ਦਾ ਬੇੜਾ ਦੇਵੇ ਬੰਨ੍ਹ, ਜੋ ਜਨ ਸੀਸ ਝੁਕਾਇੰਦਾ। ਮਨ ਮਨਕਾ ਦੇਵਣਹਾਰਾ ਡੰਨ, ਨਾਮ ਖੰਡਾ ਹੱਥ ਰਖਾਇੰਦਾ। ਜੂਠਾ ਠੀਕਰ ਦੇਵੇ ਭੰਨ, ਭੰਨਣਹਾਰ ਆਪ ਹੋ ਜਾਇੰਦਾ। ਜਨ ਭਗਤਾਂ ਅਗੇ ਆਪਣਾ ਕੀਤਾ ਆਪੇ ਜਾਏ ਮੰਨ, ਮਮਤਾ ਹੋਰ ਨਾ ਕੋਈ ਵਖਾਇੰਦਾ। ਨਾ ਕੋਈ ਧੜ ਨਾ ਕੋਈ ਤਨ, ਤੱਤਵ ਤਤ ਨਾ ਕੋਈ ਰਖਾਇੰਦਾ। ਨਾ ਕੋਈ ਜਨਨੀ ਨਾ ਕੋਈ ਜਨ, ਗੋਦੀ ਗੋਦ ਨਾ ਕੋਈ ਸੁਹਾਇੰਦਾ। ਨਾ ਕੋਈ ਨੇਤਰ ਦਿਸੇ ਅਨ੍ਹ, ਆਦਿ ਜੁਗਾਦੀ ਵੇਖ ਵਖਾਇੰਦਾ। ਨਾ ਛੱਪਰ ਨਾ ਕੋਈ ਛੰਨ, ਸਾਚੇ ਮੰਦਰ ਸੋਭਾ ਪਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰ ਕਰ ਕਰ ਗਏ ਧੰਨ ਧੰਨ, ਰਸਨਾ ਜਿਹਵਾ ਸਰਬ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਪਰਗਟਾਇੰਦਾ। ਸਚ ਸੰਦੇਸ਼ਾ ਸੁਣਾਏ ਮੀਤ, ਮੀਤ ਮੁਰਾਰਾ ਆਪ ਜਣਾਈਆ। ਤੇਰੀ ਵੇਖਣ ਆਏ ਰੀਤ, ਨਿਰਗੁਣ ਸਰਗੁਣ ਵੇਸ ਵਟਾਈਆ। ਸਰਗੁਣ ਹੋਏ ਪਤਿਤ ਪੁਨੀਤ, ਨਿਰਗੁਣ ਆਪਣੇ ਨਾਲ ਮਿਲਾਈਆ। ਲਹਿਣਾ ਦੇਣਾ ਚੁਕਾਏ ਮੰਦਰ ਮਸੀਤ, ਮਠ ਵੇਖੇ ਥਾਉਂ ਥਾਈਂਆ। ਨਾਮ ਪਰਗਟਾਏ ਇਕ ਅਨਡੀਠ, ਅਨਡਿਠੜਾ ਗੀਤ ਸੁਣਾਈਆ। ਲੱਖ ਚੁਰਾਸੀ ਲਏ ਜੀਤ, ਏਕਾ ਡੰਕਾ ਨਾਮ ਵਜਾਈਆ। ਖ਼ਾਲੀ ਕਰੇ ਸਭ ਦੇ ਖੀਸ, ਤ੍ਰੈਗੁਣ ਮਾਇਆ ਲਏ ਛੁਪਾਈਆ। ਤੇਰੇ ਯਾਰ ਦੀ ਚੌਧਵੀਂ ਸਦੀ ਰਹੀ ਬੀਤ, ਅੰਤਮ ਲੈਣਾ ਹੱਥ ਮਿਲਾਈਆ। ਪ੍ਰਭ ਨੰਗੀ ਕਰਨਹਾਰਾ ਪੀਠ, ਆਪਣਾ ਪਰਦਾ ਲਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਚ ਸੁਨੇਹੜਾ ਦੇਵੇ ਦੱਸ, ਏਕਾ ਵਾਰ ਸਮਝਾਇਆ। ਪੁਰਖ ਅਬਿਨਾਸ਼ੀ ਕਰੇ ਖੇਲ ਸਮਰਥ, ਸਮਰਥ ਰੂਪ ਧਰਾਇਆ। ਨੌਂ ਨੌਂ ਖੇੜਾ ਵਖਾਏ ਸੱਥਰ ਸਥ, ਆਪਣਾ ਯਾਰ ਹੰਢਾਇਆ। ਜੋ ਦਿਸੇ ਸੋ ਜਾਏ ਢੱਠ, ਢਹਿ ਢਹਿ ਢੇਰੀ ਖ਼ਾਕ ਮਿਲਾਇਆ। ਤੇਰਾ ਵੇਖੇ ਚਲਦਾ ਰਥ, ਚਾਰੋਂ ਕੁੰਟ ਫੇਰਾ ਪਾਇਆ। ਕਵਣ ਵਸਤ ਵਿਚ ਬੈਠਾ ਰੱਖ, ਝੋਲੀ ਆਪਣੀ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਚੁਕਾਇਆ। ਕਲਜੁਗ ਸੁਣ ਲੈ ਅੰਤਮ ਬਾਤ, ਗੁਰ ਬਾਤਨ ਕਰੇ ਪੜ੍ਹਾਈਆ। ਤੇਰਾ ਰੂਪ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਚ ਸੁੱਚ ਨਾ ਦਿਸੇ ਕੋਈ ਪ੍ਰਭਾਤ, ਪ੍ਰਭ ਮਿਲਣ ਦੀ ਆਸ ਨਾ ਕੋਈ ਤਕਾਈਆ। ਮਾਇਆ ਮਮਤਾ ਡੂੰਘਾ ਖਾਤ, ਜਗ ਖ਼ਾਤਾ ਰਿਹਾ ਵਖਾਈਆ। ਕਿਸੇ ਨਾ ਮਿਲੇ ਅਨਾਥਾ ਨਾਥ, ਨਾਥਾ ਨਾ ਕੋਈ ਵਡਿਆਈਆ। ਅੰਤ ਨਿਭਾਏ ਨਾ ਕੋਈ ਸਾਥ, ਸਭ ਪੱਲੂ ਰਹੇ ਛੁਡਾਈਆ। ਝੂਠਾ ਚੋਲਾ ਜਾਣਾ ਪਾਟ, ਤਨ ਅਲਫ਼ੀ ਇਕ ਵਖਾਈਆ। ਅੰਤਮ ਮੁੱਲ ਨਾ ਪੈਣਾ ਕਿਸੇ ਹਾਟ, ਕਰਤਾ ਕ਼ੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਸੁਣਿਆ ਸੁਨੇਹੜਾ ਗੋਬਿੰਦ ਮੁਖ, ਕਲਜੁਗ ਲਏ ਅੰਗੜਾਈਆ। ਮੈਂ ਬਣ ਨਿਮਾਣਾ ਜਾਵਾਂ ਉਠ, ਰਾਹ ਤੱਕਾਂ ਸਾਚੇ ਮਾਹੀਆ। ਕਰਾਂ ਨਿਮਸਕਾਰ ਨੇੜੇ ਢੁਕ, ਨਿਉਂ ਨਿਉਂ ਸੀਸ ਝੁਕਾਈਆ। ਪਾਰਬ੍ਰਹਮ ਮੈਂ ਤੇਰਾ ਛੋਟਾ ਪੁਤ, ਤੂੰ ਬੂਟਾ ਲਿਆ ਲਗਾਈਆ। ਤੇਰੇ ਹੁਕਮੇ ਅੰਦਰ ਮੈਂ ਕੂੜ ਸੁਹਾਈ ਰੁੱਤ, ਕੂੜੀ ਕਿਰਿਆ ਫਲ ਲਗਾਈਆ। ਅਵਗੁਣ ਕਰ ਜੇ ਭੁੱਲ ਜਾਏ ਪੁਤ, ਪਿਤਾ ਪੂਤ ਲਏ ਬਖ਼ਸ਼ਾਈਆ। ਤੇਰਾ ਲੜ ਨਾ ਜਾਵੇ ਮੈਥੋਂ ਛੁੱਟ, ਮੈਂ ਏਕਾ ਮੰਗ ਮੰਗਾਈਆ। ਕਰ ਕਿਰਪਾ ਮੇਰੇ ਉਪਰ ਤੁਠ, ਆਪਣੀ ਬਖ਼ਸ਼ਿਸ਼ ਕਰ ਬਖ਼ਸ਼ਨਹਾਰ ਬੇਪਰਵਾਹੀਆ। ਮੇਰਾ ਤਨ ਨਾ ਕੋਈ ਬੁਤ, ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਮੈਂ ਸਭ ਨੂੰ ਫੜ ਫੜ ਲਿਆ ਕੁੱਟ, ਸ਼ਾਹ ਸੁਲਤਾਨ ਬਚਿਆ ਕੋਈ ਰਹਿਣ ਨਾ ਪਾਈਆ। ਮੈਂ ਘਰ ਘਰ ਪਾਈ ਫੁਟ, ਤੇਰਾ ਹੁਕਮ ਸੀਸ ਟਿਕਾਈਆ। ਮੈਂ ਦਰ ਦਰ ਲਿਆ ਲੁੱਟ, ਵਰਭੰਡੀ ਦਏ ਦੁਹਾਈਆ। ਮੈਂ ਸਾਧਾ ਸੰਤਾਂ ਮੂੰਹ ਦੇ ਭਾਰ ਲਿਆ ਸੁੱਟ, ਨਾ ਸਕੇ ਕੋਈ ਸੀਸ ਉਠਾਈਆ। ਅੰਤਮ ਅਕੱਠੇ ਕਰਨੇ ਏਕਾ ਗੁੱਠ, ਦੱਖਣ ਦਿਸ਼ਾ ਦਏ ਵਡਿਆਈਆ। ਵਾਂਗ ਬੰਦਰ ਬਣ ਕਲੰਦਰ, ਦਰ ਦਰ ਨਚਾਵਾਂ ਅੰਤਮ ਕਹਾਂ ਹੁਛ, ਹੋਛੀ ਮਤ ਸਰਬ ਵਖਾਈਆ। ਅਗਲਾ ਹੁਕਮ ਕਰਾਂ ਤੈਥੋਂ ਪੁਛ, ਮੇਰੀ ਚਲੇ ਨਾ ਕੋਈ ਚਤੁਰਾਈਆ। ਮੇਰਾ ਕੀਤਾ ਆਪਣੀ ਹੱਥੀਂ ਨਾ ਲੁੱਟ, ਤੇਰੀ ਲੁੱਟ ਮੈਨੂੰ ਨਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਹਉ ਮੰਗਾਂ ਸਰਨ ਸਰਨਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲਾ, ਏਕਾ ਹੁਕਮ ਜਣਾਇੰਦਾ। ਕਲਜੁਗ ਤੇਰਾ ਮੁਖੜਾ ਕਾਲਾ, ਕਾਲੇ ਰੰਗ ਸਮਾਇੰਦਾ। ਧੰਨ ਭਾਗ ਤੂੰ ਕੱਢਿਆ ਦਿਵਾਲਾ, ਖ਼ਾਲੀ ਹੱਥ ਵਖਾਇੰਦਾ। ਦਰ ਦਰ ਘਰ ਘਰ ਫਿਰੇ ਬੇਹਾਲਾ, ਤੇਰੀ ਸਾਰ ਕੋਇ ਨਾ ਪਾਇੰਦਾ। ਬਣ ਦਰਵੇਸ਼ ਕਰੇ ਸਵਾਲਾ, ਅੱਗੇ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਕਰੇ ਪ੍ਰਿਤਪਾਲਾ, ਸਿਰ ਸਭ ਦੇ ਹੱਥ ਰਖਾਇੰਦਾ। ਆਪਣਾ ਖੇਲ ਕਰੇ ਨਿਰਾਲਾ, ਏਕਾ ਗੁਣ ਜਣਾਇੰਦਾ। ਚਲੇ ਚਲਾਏ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇੰਦਾ। ਏਕਾ ਦੱਸੇ ਰਾਹ ਸੁਖ਼ਾਲਾ, ਸਾਚਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਨਿਰੰਕਾਰ, ਆਪਣਾ ਆਪ ਕਰਾਈਆ। ਕਲਜੁਗ ਉਠੇ ਆਏ ਦਵਾਰ, ਲੁੱਟੀ ਲੁੱਟ ਤੇਰੇ ਕੋਲ ਰਖਾਈਆ। ਆਪਣੀ ਖੇਲ ਕਰੇ ਅੰਤਮ ਵਾਰ, ਸੀਸ ਜਗਦੀਸ ਆਪਣਾ ਹੱਥ ਟਿਕਾਈਆ। ਚਾਰ ਜੁਗ ਦੇ ਵਿਛੜੇ ਮੇਲੇ ਯਾਰ, ਭਗਤ ਭਗਵੰਤ ਲਏ ਪਰਗਟਾਈਆ। ਦੋਹਾਂ ਦੱਸੇ ਸਚ ਵਿਹਾਰ, ਏਕਾ ਹੁਕਮ ਆਪ ਸੁਣਾਈਆ। ਕਲਜੁਗ ਲੁੱਟਨਾ ਵਿਚ ਸੰਸਾਰ, ਲੁੱਟੀ ਲੁੱਟ ਦੇਣੀ ਮੁਕਾਈਆ। ਆਪੇ ਵੇਖੇ ਵੇਖਣਹਾਰ, ਸਚਖੰਡ ਦਵਾਰੇ ਆਸਣ ਲਾਈਆ। ਸਚਖੰਡ ਬਣੇ ਧਾਮ ਨਿਆਰ, ਲੋਕਮਾਤ ਦਏ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਾ ਸਕਿਆ ਕੋਈ ਉਸਾਰ, ਨਾ ਕੋਈ ਗਿਆ ਬਣਤ ਬਣਾਈਆ। ਨਾ ਕੋਈ ਕਹੇ ਕਰੇ ਖੇਲ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਜਣਾਈਆ। ਬਹੱਤਰ ਭਗਤ ਕਰੇ ਭਗਵੰਤ, ਭਗਵਨ ਦਇਆ ਕਮਾਈਆ। ਤੇਰਾ ਕਰਨਾ ਅੰਤਮ ਅੰਤ, ਤੇਰੀ ਖ਼ਾਕ ਖ਼ਾਕ ਉਡਾਈਆ। ਤੇਰਾ ਵੇਖਣਾ ਜੀਵ ਜੰਤ, ਜੰਤ ਜੀਵ ਫੋਲ ਫੁਲਾਈਆ। ਤੇਰਾ ਮੇਲਾ ਅੰਤ ਹੋਣਾ ਸਾਚੇ ਕੰਤ, ਫੜ ਪੱਲੂ ਗੰਢ ਦਵਾਈਆ। ਛੱਬੀ ਪੋਹ ਮਿਲਨਾ ਸਾਚੀ ਸੰਗਤ, ਖ਼ਾਲੀ ਝੋਲੀ ਦੇਣ ਭਰਾਈਆ। ਤੇਰੀ ਮਿਟੇ ਭੁੱਖ ਨੰਗਤ, ਭੁੱਖਿਆਂ ਭੁੱਖ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਕਰਤਾ ਵਡ ਵਡਿਆਈਆ। ਜੁਗ ਕਰਤਾ ਹਰਿ ਸਦ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਭਗਤਨ ਦੇਵੇ ਏਕਾ ਦਾਨ, ਨਾਮ ਨਿਧਾਨਾ ਝੋਲੀ ਪਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨ, ਸਤਿ ਸਤਿ ਆਪ ਝੁਲਾਇੰਦਾ। ਮਾਤ ਲਹਿਣਾ ਚੁੱਕੇ ਆਣ, ਲੇਖਾ ਸਭ ਦਾ ਪੂਰ ਕਰਾਇੰਦਾ। ਚੜ੍ਹਕੇ ਵੇਖੇ ਨਾ ਮਾਰ ਧਿਆਨ, ਪਿਛੇ ਰਾਹ ਨਾ ਕੋਈ ਤਕਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਅੰਤਮ ਭਗਤ ਦਵਾਰੇ ਲੈ ਕੇ ਜਾਏ ਨਾਮ, ਸੋਹੰ ਢੋਲਾ ਏਕਾ ਗਾਇੰਦਾ। ਮਿਲੇ ਮੇਲ ਸਾਚੇ ਰਾਮ, ਰਾਮ ਰਾਮਾ ਮੇਲ ਮਿਲਾਇੰਦਾ। ਪੂਰਨ ਹੋਏ ਅੰਤਮ ਕਾਮ, ਕੀਤੀ ਘਾਲ ਲੇਖੇ ਪਾਇੰਦਾ। ਮਿਟੇ ਰੈਣ ਅੰਧੇਰੀ ਸ਼ਾਮ, ਸਾਚਾ ਚੰਦ ਆਪ ਚੜ੍ਹਾਇੰਦਾ। ਪੀਰ ਪੈਗ਼ਬਰ ਜੋ ਦੇਂਦੇ ਰਹੇ ਪੈਗ਼ਾਮ, ਸਚ ਸੰਦੇਸ਼ਾ ਆਪ ਸੁਣਾਇੰਦਾ। ਆਪੇ ਜਾਣੇ ਸਚ ਕਲਾਮ, ਕਾਇਨਾਤ ਆਪ ਪੜ੍ਹਾਇੰਦਾ। ਆਪੇ ਫੜ ਫੜ ਵੇਖੇ ਸਰਬ ਗ਼ੁਲਾਮ, ਦਰ ਦਰਵੇਸ਼ ਆਪ ਬਹਾਇੰਦਾ। ਨਿਉਂ ਨਿਉਂ ਕਰੇ ਚਰਨ ਸਲਾਮ, ਅਲੈਕਮ ਆਪਣੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰੇ ਵਸੇ ਚੜ੍ਹ, ਸਚ ਨਿਸ਼ਾਨਾ ਸੋਭਾ ਪਾਇੰਦਾ। ਭਗਤਾਂ ਹੱਥ ਭਗਤੀ ਦਾਤ, ਹਰਿ ਭਗਵਾਨ ਆਪ ਰਖਾਈਆ। ਚਾਰ ਵਰਨ ਦੀ ਇਕ ਜਮਾਤ, ਹਰਿ ਚਾਕਰ ਆਪ ਬਣਾਈਆ। ਆਪੇ ਅੰਦਰ ਰੱਖੇ ਵਾਸ, ਘਰ ਘਰ ਜੋਤੀ ਜੋਤ ਡਗਮਗਾਈਆ। ਕਲਜੁਗ ਤੇਰੀ ਪੂਰੀ ਕਰੇ ਆਸ, ਨਿਰਾਸਾ ਕੋਈ ਰਹਿਣ ਨਾ ਪਾਈਆ। ਅੰਤਮ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਨੌਂ ਖੰਡ ਪ੍ਰਿਥਮੀ ਵੇਖ ਪਰਭਾਸ, ਪ੍ਰਭ ਸਾਚਾ ਆਪ ਤਰਾਈਆ। ਜਨ ਭਗਤਾਂ ਹੋਏ ਦਾਸੀ ਦਾਸ, ਦਾਸ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਲੇਖਾ ਦਏ ਸਮਝਾਈਆ। ਭਗਵਨ ਲੇਖਾ ਅਪਰ ਅਪਾਰਾ, ਹਰਿਜਨ ਸਾਚੇ ਆਪ ਸਮਝਾਇੰਦਾ। ਲਿਖਣ ਪੜ੍ਹਨ ਤੋਂ ਵਸੇ ਬਾਹਰਾ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਸਰਗੁਣ ਨਿਰਗੁਣ ਨਾਲ ਮਿਲਾਇੰਦਾ। ਭਗਵਾਨ ਲੇਖਾ ਅਪਰ ਅਪਾਰਾ, ਹਰਿਜਨ ਸਾਚੇ ਆਪ ਸਮਝਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਸ਼ਬਦੀ ਡੰਕ ਸੁਣਾਇੰਦਾ। ਅਗੇ ਮੇਟੇ ਕੂੜ ਪਸਾਰਾ, ਕੂੜੀ ਕਿਰਿਆ ਆਪਣੇ ਖਾਤੇ ਪਾਇੰਦਾ। ਸਤਿਜੁਗ ਸਾਚਾ ਸਚ ਵਿਹਾਰਾ, ਸਤਿ ਸਤਿਵਾਦੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਭਗਤ ਦਵਾਰੇ ਆਪੇ ਵੜ, ਸੰਤ ਸਹੇਲੇ ਲਏ ਫੜ, ਆਪਣਾ ਬੰਧਨ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਆਪਣਾ ਨਾਮ ਵਰ, ਸੋ ਜਨ ਜਨਮ ਮਰਨ ਵਿਚ ਨਾ ਆਇੰਦਾ।
