Granth 11 Likhat 110: 18 Faggan 2018 Bikarmi Shashtri Nagar Kanpur

੧੮ ਫੱਗਣ ੨੦੧੮ ਬਿਕ੍ਰਮੀ ਸ਼ਾਸ਼ਤਰੀ ਨਗਰ ਕਾਨਪੁਰ

ਹਰਿ ਹਰਿ ਖੇਲ ਅਗੰਮ ਅਥਾਹ, ਭੇਵ ਅਭੇਦ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਵੇਸ ਵਟਾ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਜੁਗ ਚੌਕੜੀ ਮਾਰਗ ਲਾ, ਪਾਂਧੀ ਆਪਣਾ ਪੰਧ ਰਖਾਇੰਦਾ। ਸ਼ਬਦੀ ਸ਼ਬਦ ਨਾਮ ਪਰਗਟਾ, ਨਾਮ ਨਿਧਾਨਾ ਇਕ ਸੁਣਾਇੰਦਾ। ਗੁਰ ਅਵਤਾਰ ਨਾਉਂ ਧਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਅੰਤ ਆਪਣਾ ਨਾਉਂ ਰਖਾਇੰਦਾ। ਬੇਅੰਤ ਨਾਉਂ ਆਪਣਾ ਰੱਖ, ਭੇਵ ਅਭੇਦ ਛੁਪਾਈਆ। ਸਚਖੰਡ ਨਿਵਾਸੀ ਅਲੱਖਣਾ ਅਲੱਖ, ਅਲੱਖ ਅਗੋਚਰ ਬੇਪਰਵਾਹੀਆ। ਨਿਰਗੁਣ ਨਿਰਾਕਾਰ ਅਜੂਨੀ ਰਹਿਤ ਹੋ ਪਰਤੱਖ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਆਸਣ ਲਾਇੰਦਾ। ਥਿਰ ਘਰ ਖੋਲ੍ਹੇ, ਆਪ ਕਿਵਾੜਾ, ਰੂਪ ਅਨੂਪ ਆਪ ਧਰਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਾਹ ਪਾਤਸ਼ਾਹ ਹੁਕਮ ਵਰਤਾਇੰਦਾ। ਹੁਕਮੀ ਹੁਕਮ ਖੇਲ ਨਿਆਰਾ, ਭੇਵ ਅਭੇਦ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਆਦਿ ਅੰਤ ਕਰਾਈਆ। ਸਚਖੰਡ ਨਿਵਾਸੀ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਬ੍ਰਹਿਮੰਡਾਂ ਖੰਡਾਂ ਇਕ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਘਟ ਘਟ ਆਪਣਾ ਆਸਣ ਲਾਈਆ। ਭੇਵ ਚੁਕਾਏ ਗੋਪੀ ਕਾਹਨ, ਮੰਡਲ ਮੰਡਪ ਡੇਰਾ ਲਾਈਆ। ਰਵ ਸਸ ਕਰ ਪਰਧਾਨ, ਨੂਰੀ ਨੂਰ ਨੂਰ ਰੁਸ਼ਨਾਈਆ। ਚੌਦਾਂ ਲੋਕ ਖੇਲ ਮਹਾਨ, ਚੌਦਾਂ ਤਬਕ ਬਣਤ ਬਣਾਈਆ। ਗੁਰ ਅਵਤਾਰ ਦੇ ਦੇ ਦਾਨ, ਵਸਤ ਅਮੋਲਕ ਆਪ ਵਰਤਾਈਆ। ਪੰਜ ਤੱਤ ਕਾਇਆ ਕਰ ਪਰਧਾਨ, ਨਿਰਗੁਣ ਸਰਗੁਣ ਖੇਲ ਕਰਾਈਆ। ਬੋਧ ਅਗਾਧੀ ਸ਼ਬਦ ਨਿਸ਼ਾਨ, ਸ੍ਰੀ ਭਗਵਾਨ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਸ ਅਨੇਕ ਆਪ ਵਟਾਈਆ। ਵੇਸ ਅਨੇਕ ਇਕ ਇਕੱਲਾ, ਆਦਿ ਪੁਰਖ ਆਪ ਵਟਾਇੰਦਾ। ਵਸਣਹਾਰਾ ਸਚਖੰਡ ਸਚ ਮਹੱਲਾ, ਉਚ ਅਟੱਲਾ ਸੋਭਾ ਪਾਇੰਦਾ। ਸ਼ਬਦੀ ਸ਼ਬਦ ਜੋਤੀ ਜੋਤ ਆਪੇ ਰਲਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਸਚ ਸੰਦੇਸ ਨਰ ਨਰੇਸ਼ ਦੋ ਜਹਾਨ ਏਕਾ ਘੱਲਾ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਫੜਾਏ ਪੱਲਾ, ਤ੍ਰੈਗੁਣ ਆਪਣਾ ਬੰਧਨ ਪਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਅਨਭਵ ਆਪਣੀ ਧਾਰ ਚਲਾਇੰਦਾ। ਅਨਭਵ ਧਾਰ ਪੁਰਖ ਅਕਾਲ, ਆਦਿ ਜੁਗਾਦਿ ਚਲਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਥਿਰ ਦਰਬਾਰੇ ਡੇਰਾ ਲਾਈਆ। ਜਲਵਾ ਨੂਰ ਨੂਰ ਜਲਾਲ, ਬੇਐਬ ਐਬ ਖ਼ੁਦਾਈਆ। ਪਰਵਰਦਿਗਾਰ ਦੀਨ ਦਿਆਲ, ਰਾਮ ਰਾਮ ਰਾਮ ਸਮਾਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਭੇਵ ਕੋਇ ਨਾ ਪਾਈਆ। ਕਾਗਦ ਕਲਮ ਲਿਖ ਲਿਖ ਗਏ ਹਾਰ, ਸਮੁੰਦ ਸਾਗਰ ਨੇਤਰ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਹਰਿ ਕਰਤਾਰ, ਕਰਤਾ ਕੁਦਰਤ ਵੇਖ ਵਖਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਭਗਤ ਭਗਵੰਤ ਲਏ ਉਭਾਰ, ਆਤਮ ਅੰਤਰ ਇਕ ਗਿਆਨ ਦ੍ਰਿੜਾਇੰਦਾ। ਸਾਚੇ ਸੰਤਾਂ ਦੇ ਦੀਦਾਰ, ਦਰਸੀ ਆਪਣਾ ਦਰਸ ਕਰਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਆਤਮ ਤਾਕੀ ਆਪੇ ਲਾਹਿੰਦਾ। ਗੁਰਸਿਖਾਂ ਅੱਗ ਨਾ ਲਗੇ ਤੱਤੀ ਹਾੜ, ਤ੍ਰੈਗੁਣ ਅਗਨੀ ਆਪ ਬੁਝਾਇੰਦਾ। ਸਚ ਦੁਆਰੇ ਦੇਵੇ ਵਾੜ, ਘਰ ਘਰ ਵਿਚ ਆਪ ਵਖਾਇੰਦਾ । ਕਰੇ ਪਰਕਾਸ਼ ਬਹੱਤਰ ਨਾੜ, ਨਾੜੀ ਨਾੜੀ ਜੋਤ ਜਗਾਇੰਦਾ। ਨਾਤਾ ਤੁਟੇ ਅੰਧ ਅੰਧਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਇੰਦਾ। ਸਾਚੀ ਕਾਰ ਕਰਤਾ ਪੁਰਖ, ਕਰਨਹਾਰ ਕਰਤਾਰਾ। ਨਾ ਕੋਇ ਸੋਗ ਨਾ ਕੋਈ ਹਰਖ਼, ਲੱਖ ਚੁਰਾਸੀ ਬਣੇ ਵਣਜਾਰਾ। ਆਦਿ ਜੁਗਾਦਿ ਜੁਗਾ ਜੁਗੰਤਰ ਸੰਤ ਸੁਹੇਲੇ ਦੇਵੇ ਦਰਸ, ਰੂਪ ਅਨੂਪ ਕਰੇ ਕਰਾਏ ਕਰਨੇਹਾਰਾ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਕਰੇ ਠੰਡਾ ਠਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਖੇਲ ਨਿਆਰਾ। ਜੁਗਾ ਜੁਗੰਤਰ ਖੇਲ ਅਵੱਲਾ, ਅਜੂਨੀ ਰਹਿਤ ਆਪ ਕਰਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਭਗਤਾਂ ਅੰਦਰ ਬਿਨ ਤੇਲ ਬਾਤੀ ਦੀਪਕ ਆਪੇ ਬਲਾ, ਆਪਣੀ ਕਰੇ ਸਚ ਰੁਸ਼ਨਾਈਆ। ਪੰਚ ਵਿਕਾਰ ਨਾ ਕਰੇ ਹੱਲਾ, ਆਸਾ ਤ੍ਰਿਸਨਾ ਹਉਮੇ ਹੰਗਤਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪਣਾ ਵੇਸ ਵਟਾਈਆ। ਜੁਗ ਕਰਤਾ ਵੇਸ ਅਵੱਲੜਾ, ਕਰੇ ਕਰਾਏ ਆਪ। ਮਾਰਗ ਲਾਏ ਇਕ ਸੁਖੱਲੜਾ, ਗੁਰ ਅਵਤਾਰ ਦੇਵੇ ਜਾਪ। ਸ਼ਬਦੀ ਸ਼ਬਦ ਫੜਾਏ ਪਲੜਾ, ਦੋ ਜਹਾਨਾਂ ਵਡ ਪਰਤਾਪ। ਸਚ ਦੁਆਰੇ ਆਪੇ ਖਲੜਾ, ਨਿਰਗੁਣ ਨੂਰ ਜੋਤ ਪਰਕਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਖੇ ਖੇਲ ਤਮਾਸ਼। ਖੇਲ ਤਮਾਸ਼ਾ ਵੇਖੇ ਜਗ, ਹਰਿ ਜਾਗਰਤ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਲੱਗੀ ਅੱਗ, ਸਾਂਤਕ ਸਤਿ ਨਾ ਕੋਇ ਕਰਾਈਆ। ਪੰਚ ਵਿਕਾਰ ਸ੍ਰਿਸ਼ਟ ਸਬਾਈ ਗਈ ਬੱਝ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਆਪਣਾ ਪੜਦਾ ਸਕੇ ਨਾ ਕੋਈ ਕੱਜ, ਸੀਸ ਜਗਦੀਸ ਹੱਥ ਨਾ ਕੋਇ ਟਿਕਾਈਆ। ਜੋ ਘੜਿਆ ਸੋ ਰਿਹਾ ਭੱਜ ਥਿਰ ਕੋਇ ਰਹਿਣ ਨਾ ਪਾਈਆ। ਗੁਰਮੁਖ ਵਿਰਲਾ ਹਰਿ ਚਰਨ ਦੁਆਰੇ ਜਾਏ ਸਜ, ਜਿਸ ਜਨ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਈਆ। ਆਪਣੇ ਰੰਗ ਆਪੇ ਰਾਤਾ, ਜੁਗ ਜੁਗ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਗਾਏ ਗਾਥਾ, ਅੱਖਰ ਵੱਖਰ ਆਪ ਪੜ੍ਹਾਇੰਦਾ । ਲੇਖਾ ਜਾਣੇ ਤ੍ਰਿਲੋਕੀ ਨਾਥਾ, ਤ੍ਰੈ ਤ੍ਰੈ ਆਪਣਾ ਬੰਧਨ ਪਾਇੰਦਾ। ਲਹਿਣਾ ਦੇਣਾ ਹਾਥੋ ਹਾਥਾ, ਲੱਖ ਚੁਰਾਸੀ ਆਪ ਚੁਕਾਇੰਦਾ। ਜਨ ਭਗਤਾਂ ਵੇਖੇ ਮਸਤਕ ਮਾਥਾ, ਪੂਰਬ ਭੇਵ ਖੁਲ੍ਹਾਇੰਦਾ। ਏਥੇ ਓਥੇ ਦੋ ਜਹਾਨ ਸਗਲਾ ਸਾਥਾ, ਸਾਚਾ ਸੰਗ ਆਪ ਨਿਭਾਇੰਦਾ। ਬੋਧ ਅਗਾਧ ਦੇਵੇ ਸਾਚੀ ਗਾਥਾ, ਅੱਖਰ ਵੱਖਰ ਆਪ ਪੜ੍ਹਾਇੰਦਾ । ਏਕਾ ਪੂਜਾ ਏਕਾ ਪਾਠਾ, ਏਕਾ ਤੀਰਥ ਏਕਾ ਤਾਟਾ, ਸਰ ਸਰੋਵਰ ਇਕ ਵਖਾਇੰਦਾ। ਏਕਾ ਜੋਤ ਨੂਰ ਲਲਾਟਾ, ਏਕਾ ਅੰਮ੍ਰਿਤ ਦੇਵੇ ਕਾਇਆ ਬਾਟਾ, ਨਿਝਰ ਝਿਰਨਾ ਆਪ ਝਿਰਾਇੰਦਾ। ਏਕਾ ਖੋਲ੍ਹੇ ਸਾਚਾ ਹਾਟਾ, ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਨਿਰਗੁਣ ਸਰਗੁਣ ਦਾਸੀ ਦਾਸਾ, ਭਗਤ ਭਗਵੰਤ ਕਰੇ ਪੂਰੀ ਆਸਾ, ਨਿਰਾਸਾ ਕੋਇ ਨਜ਼ਰ ਨਾ ਆਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਗਨ ਮੰਡਲ ਪਾਏ ਰਾਸਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣੀ ਧਾਰ ਚਲਾਇੰਦਾ। ਨਿਰਗੁਣ ਜੋਤ ਨੂਰ ਪਰਕਾਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਅਛਲ ਅਛੇਦਾ, ਆਪਣਾ ਪੜਦਾ ਆਪ ਉਠਾਇੰਦਾ। ਆਪਣਾ ਪੜਦਾ ਦੇਵੇ ਚੁੱਕ, ਨਿਰਗੁਣ ਵੱਡਾ ਵਡ ਵਡਿਆਈਆ। ਦਰਸ ਦਿਖਾਏ ਜੋ ਬੈਠਾ ਲੁਕ, ਰੂਪ ਅਨੂਪ ਆਪ ਧਰਾਈਆ। ਸ਼ਬਦੀ ਸ਼ਬਦ ਪਏ ਬੁੱਕ, ਸਿੰਘ ਆਪਣਾ ਨਾਉਂ ਰਖਾਈਆ। ਲੇਖਾ ਜਾਣੇ ਲੋਕ ਪਰਲੋਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਪੁਰਖ ਅਗੰਮ, ਅਲੱਖ ਅਲੱਖਣਾ ਆਪ ਜਣਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਡੇਰਾ ਲਾਇੰਦਾ। ਪਵਣ ਸਵਾਸ ਨਾ ਕੋਇ ਦਮ, ਜੂਨੀ ਜੂਨ ਨਾ ਕੋਇ ਭੁਵਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਰਖਾਇੰਦਾ। ਆਪੇ ਜਾਣੇ ਆਪਣਾ ਕੰਮ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਬੇੜਾ ਬੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਸਮਰਥ, ਜੁਗਾ ਜੁਗੰਤਰ ਆਪ ਕਰਾਈਆ। ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਭਗਤ ਭਗਵੰਤਾ ਹੋਏ ਵਸ, ਨਿਰਧਨ ਸਰਧਨ ਰੂਪ ਵਟਾਈਆ। ਵੇਦ ਪੁਰਾਨ ਗਾ ਗਾ ਥੱਕੇ ਜਸ, ਅੰਤ ਕੋਇ ਨਾ ਆਈਆ। ਜੁਗ ਜੌਕੜੀ ਮਾਰਗ ਦੱਸ, ਸਾਚਾ ਪੰਧ ਆਪ ਮੁਕਾਈਆ। ਜਿਸ ਜਨ ਹਿਰਦੇ ਜਾਏ ਵਸ, ਤਿਸ ਆਪਣੀ ਬੂਝ ਬੁਝਾਈਆ। ਅੰਮ੍ਰਿਤ ਦੇਵੇ ਇਕੋ ਰਸ, ਰਸਨਾ ਰਸ ਨਾ ਕੋਇ ਵਖਾਈਆ। ਤੀਰ ਨਿਰਾਲਾ ਮਾਰੇ ਕਸ, ਸ਼ਬਦੀ ਬਾਣ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਵਡ ਵਡਿਆਈਆ। ਵਡੀ ਵਡਿਆਈ ਆਦਿ ਅੰਤ, ਮਧ ਆਪਣੀ ਖੇਲ ਕਰਾਇੰਦਾ। ਪੂਰਨ ਜੋਤ ਸ੍ਰੀ ਭਗਵੰਤ, ਪਰਮ ਪੁਰਖ ਵੇਸ ਵਟਾਇੰਦਾ। ਲੇਖਾ ਜਾਣੇ ਸਾਚੇ ਸੰਤ, ਸੰਤ ਸਤਿਗੁਰ ਦਇਆ ਕਮਾਇੰਦਾ। ਮੇਲ ਮਿਲਾਵਾ ਨਾਰੀ ਕੰਤ, ਕੰਤ ਕੰਤੂਹਲ ਗੋਦ ਸੁਹਾਇੰਦਾ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਜੋਤ ਜਗਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਏਕਾ ਨਾਮ ਮਣੀਆ ਮੰਤ, ਮਨ ਕਾ ਮਣਕਾ ਆਪ ਭੁਵਾਇੰਦਾ। ਜੁਗ ਜੁਗ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਖੇਲ ਕਰਾਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਚੌਕੜੀ ਗੇੜੇ ਵਿਚ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਭੇਵ ਅਭੇਦ ਨਾ ਕੋਇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਅੰਤਮ ਵੇਖ ਵਖਾਈਆ। ਨੌਂ ਸੋ ਚੁਰਾਨਵੇਂ ਚੌਕੜੀ ਜੁਗ ਜਾਏ ਹਾਰ, ਨਵ ਨੌਂ ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸੁਰਪਤ ਇੰਦ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਕਰੋੜ ਤੇਤੀਸਾ ਗਿਆ ਹਾਰ, ਵੇਲਾ ਅੰਤ ਅੰਤ ਜਣਾਈਆ। ਗੁਰ ਅਵਤਾਰ ਕਰਨ ਵਿਚਾਰ, ਬੇਅੰਤ ਹਰਿ ਤੇਰੀ ਸ਼ਹਿਨਸ਼ਾਹੀਆ। ਪੀਰ ਪੈਗ਼ੰਬਰ ਦੋਏ ਜੋੜ ਕਰਨ ਨਿਮਸਕਾਰ, ਸਜਦਾ ਸੀਸ ਸੀਸ ਝੁਕਾਈਆ। ਚਾਰੇ ਵੇਦ ਨੇਤਰ ਰੋਵਣ ਜ਼ਾਰੋ ਜ਼ਾਰ, ਪੁਰਾਨ ਅਠਾਰਾਂ ਰਹੇ ਕੁਰਲਾਈਆ। ਸ਼ਾਸਤਰ ਸਿਮਰਤ ਗਏ ਹਾਰ, ਹਰਿ ਕਾ ਰੂਪ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਕਲਜੁਗ ਅੰਤਮ ਆਪ ਕਰਾਇੰਦਾ। ਵੇਖਣਹਾਰਾ ਰਵ ਸਸ ਸੂਰਜ ਚੰਨ ਸਿਤਾਰਾ, ਪੁਰੀਆਂ ਲੋਆਂ ਫੇਰਾ ਪਾਇੰਦਾ। ਗਗਨ ਮੰਡਲ ਦੇ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਦੇਵੇ ਖੋਲ੍ਹ, ਅਗੰਮ ਅਗੰਮੜੀ ਕਾਰ ਕਮਾਈਆ। ਕਲਜੁਗ ਅੰਤਮ ਕੂੜ ਕੁੜਿਆਰਾ ਵੱਜੇ ਢੋਲ, ਚਾਰੋਂ ਕੁੰਟ ਰਿਹਾ ਸੁਣਾਈਆ। ਸਚ ਵਸਤ ਨਾ ਕਿਸੇ ਕੋਲ, ਖਾਲੀ ਦਿਸੇ ਸਰਬ ਲੋਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੋਲਣਹਾਰਾ ਸਾਚਾ ਤੋਲ, ਨਾਮ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਲਏ ਵਰੋਲ, ਨਾਮ ਮਧਾਣਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਜਣਾਈਆ। ਸਾਚੀ ਖੇਲ ਜਣਾਏ ਜਨ, ਜਨ ਜਨਣੀ ਆਪ ਸਮਝਾਇੰਦਾ। ਲੇਖਾ ਜਾਣੇ ਪੰਜ ਤੱਤ ਤਨ, ਤਨ ਮੰਦਰ ਭੇਵ ਚੁਕਾਇੰਦਾ। ਪੰਚ ਵਿਕਾਰਾ ਦੇਵਣਹਾਰਾ ਡੰਨ, ਨਾਮ ਖੰਡਾ ਹੱਥ ਰਖਾਇੰਦਾ। ਬੰਨ੍ਹਣਹਾਰਾ ਮਨੂਆ ਮਨ, ਮਨ ਮਨਸਾ ਮੋਹ ਚੁਕਾਇੰਦਾ। ਏਕਾ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਇੰਦਾ। ਏਕਾ ਦੇਵੇ ਨਾਮ ਧਨ, ਸਚ ਖਜ਼ਾਨਾ ਇਕ ਰਖਾਇੰਦਾ। ਏਕਾ ਬੇੜਾ ਦੇਵੇ ਬੰਨ੍ਹ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਨੂਰ ਚੜ੍ਹਾਏ ਚੰਨ, ਜੋਤ ਨਿਰੰਜਣ ਡਗਮਗਾਇੰਦਾ। ਭਗਤਾਂ ਦੇਵੇ ਸਾਚਾ ਦਾਨ, ਬਣ ਦਾਨੀ ਆਪ ਵਰਤਾਇੰਦਾ। ਘਰ ਵਿਚ ਮੇਲਾ ਗੋਪੀ ਕਾਹਨ, ਸੁਰਤੀ ਸ਼ਬਦੀ ਬੰਧਨ ਪਾਇੰਦਾ। ਆਤਮ ਸੇਜਾ ਕਰ ਪਰਵਾਨ, ਸਚ ਸਿੰਘਾਸਣ ਆਸਣ ਲਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮਿਟਿਆ ਅੰਤ ਨਿਸ਼ਾਨ, ਕਲਜੁਗ ਹਰਿ ਜੂ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਸੱਤਾਂ ਦੀਪਾਂ ਪੜਦਾ ਲਾਹਿੰਦਾ। ਚਾਰੇ ਵੇਦ ਵੇਖੇ ਹਰਿ ਜੂ ਆਣ, ਖਾਣੀ ਬਾਣੀ ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਰਾਹ ਚਲਾਏ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਮੇਟੇ ਝੂਠ ਨਿਸ਼ਾਨ, ਕੂੜੀ ਕਿਰਿਆ ਰਹੇ ਨਾ ਰਾਈਆ। ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਇਕ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਮੰਦਰ ਵਖਾਏ ਸਚ ਮਕਾਨ, ਗੁਰੂਦੁਆਰਾ ਇਕ ਸੁਹਾਈਆ। ਏਕਾ ਮਸਜਦ ਕਰੇ ਪਰਵਾਨ, ਕਾਇਆ ਕਾਅਬਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਸ ਵਟਾਈਆ। ਕਲਜੁਗ ਅੰਤਮ ਵੇਸ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰਾ, ਨਿਰਗੁਣ ਆਪਣਾ ਪੜਦਾ ਲਾਹਿੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਦੇ ਸਹਾਰਾ, ਸ੍ਰੀ ਭਗਵਾਨ ਆਪਣਾ ਬੰਧਨ ਪਾਇੰਦਾ। ਪਾਰਬ੍ਰਹਮ ਪ੍ਰਭ ਭਰ ਭੰਡਾਰਾ, ਬ੍ਰਹਮ ਆਪਣੀ ਵਸਤ ਵਰਤਾਇੰਦਾ। ਈਸ਼ ਜੀਵ ਇਕ ਕਿਨਾਰਾ, ਜਗਦੀਸ ਹਰਿ ਵਖਾਇੰਦਾ। ਤ੍ਰੈਗੁਣ ਮਾਇਆ ਖੇਲ ਨਿਆਰਾ, ਪੰਚਮ ਆਪਣਾ ਜੋੜ ਜੁੜਾਇੰਦਾ। ਲੱਖ ਚੁਰਾਸੀ ਬਣ ਠਠਿਆਰਾ, ਘੜ ਘੜ ਭਾਂਡੇ ਵੇਖ ਵਖਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਰੰਗ ਰੰਗਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੇਖਣਹਾਰਾ, ਚਾਰੇ ਬਾਣੀ ਆਪ ਜਣਾਇੰਦਾ। ਚਾਰੇ ਕੁੰਟਾਂ ਹੋ ਉਜਿਆਰਾ, ਦਹਿ ਦਿਸ਼ਾ ਫੇਰਾ ਪਾਇੰਦਾ। ਬ੍ਰਹਿਮੰਡ ਖੰਡ ਇਕ ਨਗਾਰਾ, ਨਿਰਾਕਾਰ ਆਪ ਵਜਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਹੁਕਮੇ ਹੁਕਮ ਆਪ ਸੁਣਾਇੰਦਾ। ਕਲਜੁਗ ਅੰਤਮ ਪਾਰ ਕਿਨਾਰਾ, ਝੂਠਾ ਜੂਠਾ ਮੋਹ ਤੁੜਾਇੰਦਾ। ਆਪੇ ਸੁੱਟੇ ਡੂੰਘੀ ਗਾਰਾ, ਸ਼ੌਹ ਦਰਿਆਏ ਆਪ ਰੁੜ੍ਹਾਇੰਦਾ। ਨਾਤਾ ਤੁਟੇ ਚਾਰ ਯਾਰਾ, ਮੁਹੰਮਦ ਸੰਗ ਨਾ ਕੋਇ ਰਖਾਇੰਦਾ। ਚੌਦਾਂ ਤਬਕਾਂ ਹਾਹਾਕਾਰਾ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਮੁਕਾਮੇ ਹੱਕ ਏਕਾ ਨਾਅਰਾ, ਪਰਵਰਦਿਗਾਰ ਆਪ ਸੁਣਾਇੰਦਾ। ਸਦੀ ਚੌਧਵੀਂ ਪਾਰ ਕਿਨਾਰਾ, ਚੌਦਸ ਚੌਦਸ ਚੰਦ ਇਕ ਚਮਕਾਇੰਦਾ। ਕਰੇ ਖੇਲ ਆਪ ਨਿਰੰਕਾਰਾ, ਦੂਸਰ ਸੰਗ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਲਾਏ ਜਗ, ਜੀਵਣ ਜੁਗਤ ਆਪ ਜਣਾਈਆ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਜਨਮ ਕਰਮ ਵਰਨ ਬਰਨ ਮੇਟੇ ਅੱਗ, ਜ਼ਾਤ ਪਾਤ ਰਹੇ ਨਾ ਰਾਈਆ। ਦਰਸ ਦਿਖਾਏ ਸੂਰਾ ਸਰਬੱਗ, ਸਾਖਿਆਤ ਰੂਪ ਵਟਾਈਆ। ਕੂੜੀ ਕਿਰਿਆ ਦੇਵੇ ਕੱਢ, ਸਚ ਸੁੱਚ ਮਾਣ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਾਰ ਹੱਦ, ਕਲਜੁਗ ਲੇਖਾ ਦਏ ਮੁਕਾਈਆ। ਸਤਿਜੁਗ ਸਾਚਾ ਉਪਜੇ ਸਾਚੀ ਯਦ, ਵਿਸ਼ਨ ਵਿਸ਼ਵ ਇਕ ਰਖਾਈਆ। ਅੰਮ੍ਰਿਤ ਪਿਆਏ ਏਕਾ ਮਦਿ, ਨਾਮ ਖੁਮਾਰ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਭ ਦਾ ਆਣ ਚੁਕਾਈਆ। ਲਹਿਣਾ ਦੇਣ ਚੁਕਾਏ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਕਲਜੁਗ ਮੇਟੇ ਕੂੜ ਨਿਸ਼ਾਨ, ਕੂੜੀ ਕਿਰਿਆ ਨਾਤਾ ਮੋਹ ਤੁੜਾਇੰਦਾ। ਸਰਬ ਜੀਆਂ ਦੇਵੇ ਇਕ ਗਿਆਨ, ਅੱਖਰ ਆਖਰ ਇਕ ਪੜ੍ਹਾਇੰਦਾ। ਕਾਇਆ ਮੰਦਰ ਵੇਖ ਮਕਾਨ, ਡੂੰਘੀ ਕੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਇੰਦਾ। ਸਾਚਾ ਮਾਰਗ ਇਕੋ ਹਰਿ, ਦੂਸਰ ਅਵਰ ਨਾ ਕੋਇ ਵਡਿਆਈਆ। ਸਰਨ ਸਰਨਾਈ ਜੋ ਜਨ ਜਾਏ ਪੜ, ਜਨਮ ਮਰਨ ਵਿਚ ਨਾ ਆਈਆ। ਰਾਏ ਧਰਮ ਨਾ ਦੇਵੇ ਕੋਈ ਡਰ, ਚਿਤਰ ਗੁਪਤ ਹਿਸਾਬ ਨਾ ਕੋਇ ਵਖਾਈਆ। ਲਾੜੀ ਮੌਤ ਨਾ ਲਏ ਵਰ, ਕਾਲ ਗਰਾਸ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਰੰਗ ਰੰਗਾਈਆ। ਜਿਸ ਜਨ ਰੰਗੇ ਆਪਣੇ ਰੰਗ, ਰੰਗ ਰੰਗੀਲਾ ਦਇਆ ਕਮਾਇੰਦਾ। ਆਤਮ ਸੇਜਾ ਸਚ ਪਲੰਘ, ਸਚ ਸਿੰਘਾਸਣ ਇਕ ਵਖਾਇੰਦਾ। ਦਿਵਸ ਰੈਣ ਇਕ ਅਨੰਦ, ਪਰਮਾਨੰਦ ਵਿਚ ਸਮਾਇੰਦਾ। ਗੀਤ ਗੋਬਿੰਦ ਸਾਚਾ ਛੰਦ, ਧੁੰਨ ਆਤਮਕ ਰਾਗ ਅਲਾਇੰਦਾ। ਨਾਤਾ ਤੁਟੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਤੱਤਵ ਤੱਤ ਦੇਵੇ ਦੰਡ, ਖੰਡਾ ਖੜਗ ਆਪ ਚਮਕਾਇੰਦਾ। ਸੁਰਤ ਸਵਾਣੀ ਨਾ ਹੋਏ ਰੰਡ, ਸ਼ਬਦੀ ਕੰਤ ਕੰਤ ਮਿਲਾਇੰਦਾ। ਨਾਤਾ ਤੋੜ ਭੇਖ ਪਖੰਡ, ਆਪ ਆਪਣਾ ਬੰਧਨ ਪਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਨੂਰ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚਾ ਜਾਏ ਉਠ, ਸਤਿਗੁਰ ਪੂਰਾ ਆਪ ਉਠਾਈਆ। ਦੀਨ ਦਿਆਲ ਠਾਕਰ ਸਵਾਮੀ ਜਾਏ ਤੁਠ, ਪਾਰਬ੍ਰਹਮ ਬੇਪਰਵਾਹੀਆ। ਚਰਨ ਚਰਨੋਦਕ ਅੰਮ੍ਰਿਤ ਜਾਮ ਪਿਆਏ ਘੁੱਟ, ਰਸ ਰਸੀਆ ਇਕ ਵਖਾਈਆ। ਕਾਇਆ ਕਵਰੀ ਡੂੰਘੀ ਭਵਰੀ ਨਿਰਮਲ ਜੋਤ ਕਰੇ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਲੇਖੇ ਲਾਏ ਪਵਣ ਸਵਾਸ, ਪਵਣ ਪਵਣਾਂ ਵਿਚ ਸਮਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਪੂਰੀ ਕਰੇ ਆਸ, ਆਸਾ ਆਸਾ ਨਾਲ ਰਖਾਈਆ। ਨਿਝ ਘਰ ਆਤਮ ਕਰ ਕਰ ਵਾਸ, ਨਿਝ ਨੇਤਰ ਦਏ ਖੁਲ੍ਹਾਈਆ। ਨਾਤਾ ਤੁਟੇ ਪ੍ਰਿਥਮੀ ਆਕਾਸ਼, ਘਰ ਮੰਡਲ ਸੋਭਾ ਪਾਈਆ। ਸਤਿਗੁਰ ਪੂਰਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸਾਚੇ ਮਿਲੇ ਮੇਲ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਦੀਪਕ ਜੱਗੇ ਬਿਨ ਬਾਤੀ ਤੇਲ, ਅਗਿਆਨ ਅੰਧੇਰ ਚੁਕਾਇੰਦਾ। ਵਸਣਹਾਰਾ ਧਾਮ ਨਵੇਲ, ਘਰ ਘਰ ਵਿਚ ਸੋਭਾ ਪਾਇੰਦਾ। ਰਾਏ ਧਰਮ ਦੀ ਕੱਟੇ ਜੇਲ, ਆਵਣ ਜਾਵਣ ਪੰਧ ਮੁਕਾਇੰਦਾ। ਅਚਰਜ ਵਖਾਏ ਆਪਣਾ ਖੇਲ, ਨਿਰਗੁਣ ਸਰਗੁਣ ਆਪ ਕਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਜੂ ਸੱਜਣ ਸੁਹੇਲ, ਜਨ ਭਗਤਾਂ ਸੰਗ ਨਿਭਾਇੰਦਾ। ਨਿਹਕਰਮੀ ਆਪਣਾ ਕਰ ਕਰ ਮੇਲ, ਅਭੇਵ ਅਭੇਦ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਸਾਚਾ ਜਾਏ ਜਾਗ, ਜਾਗਣਹਾਰਾ ਆਪ ਜਗਾਇੰਦਾ। ਆਤਮ ਅੰਤਰ ਇਕ ਵੈਰਾਗ, ਪੁਰਖ ਵੈਰਾਗੀ ਆਪ ਉਪਜਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਆਪ ਧੁਵਾਇੰਦਾ। ਅਨਹਦ ਸ਼ਬਦ ਅਨਾਦੀ ਰਾਗ, ਬਿਨ ਤੰਦੀ ਤੰਦ ਸਿਤਾਰ ਆਪ ਸੁਣਾਇੰਦਾ। ਦੀਪਕ ਜੋਤ ਜਗੇ ਚਿਰਾਗ਼, ਘਰ ਮੰਦਰ ਆਪ ਸੁਹਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਇੰਦਾ। ਪੰਜ ਤੱਤ ਕਾਇਆ ਚੋਲਾ ਦੇਵੇ ਸਾਧ, ਸਾਚੀ ਸਾਧਨਾ ਆਪ ਸਮਝਾਇੰਦਾ । ਮੇਲ ਮਿਲਾਵਾ ਮੋਹਣ ਮਾਧਵ ਮਾਧ, ਮੁਕੰਦ ਮਨੋਹਰ ਲੱਖਖੀ ਨਰੈਣ ਆਪਣੇ ਰੰਗ ਰੰਗਾਇੰਦਾ। ਭਗਤ ਭਗਵੰਤ ਸੁਣੇ ਫ਼ਰਿਯਾਦ, ਦੁਖੀਆਂ ਦਰਦੀ ਦਰਦ ਵੰਡਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਚਰਨ ਕਵਲ ਆਪ ਬਹਾਇੰਦਾ। ਦਰਗਹ ਸਾਚੀ ਕਰੇ ਲਾਡ, ਸਚਖੰਡ ਦੁਆਰੇ ਆਪ ਸੁਹਾਇੰਦਾ। ਲੇਖਾ ਜਾਣੇ ਜੁਗਾਦਿ ਆਦਿ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਮਿਲਾਇੰਦਾ। ਭਗਤਨ ਮੀਤਾ ਏਕੰਕਾਰ, ਅਕਲ ਕਲਾ ਅਖਵਾਈਆ। ਜੁਗਾ ਜੁਗੰਤਰ ਲਏ ਅਵਤਾਰ, ਨਿਤ ਨਵਿਤ ਵੇਸ ਵਟਾਈਆ। ਘਰ ਮੰਦਰ ਵਖਾਏ ਠਾਂਡਾ ਦਰਬਾਰ, ਸੀਤਲ ਧਾਰ ਇਕ ਵਹਾਈਆ। ਨਾਤਾ ਤੋੜ ਸਰਬ ਸੰਸਾਰ, ਆਪ ਆਪਣੇ ਰੰਗ ਰੰਗਾਈਆ। ਝੂਠਾ ਦਿਸੇ ਸਰਬ ਪਸਾਰ, ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਕੰਮ ਕੋਇ ਨਾ ਆਈਆ। ਧੀਆਂ ਪੁੱਤਰ ਨਾ ਕੋਈ ਨਾਰ, ਅੰਤ ਬਿਨ ਹਰਿ ਕੰਤ ਸਗਲਾ ਸੰਗ ਨਾ ਕੋਇ ਨਿਭਾਈਆ। ਆਸਾ ਤ੍ਰਿਸਨਾ ਜਗਤ ਪਿਆਰ, ਮਾਇਆ ਮਮਤਾ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਰੇ ਇਕ ਪੜ੍ਹਾਈਆ। ਹਰਿਜਨ ਪੜ੍ਹੇ ਅੱਖਰ ਏਕ, ਏਕਾ ਗੁਣ ਸਮਝਾਇੰਦਾ। ਹਰਿਜਨ ਰੱਖੇ ਏਕਾ ਟੇਕ, ਏਕਾ ਇਸ਼ਟ ਵਖਾਇੰਦਾ। ਹਰਿਜਨ ਵੇਖੇ ਏਕਾ ਲੇਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਹਰਿਜਨ ਵਸੇ ਏਕਾ ਦੇਸ, ਸਚਖੰਡ ਸਾਚੇ ਸੋਭਾ ਪਾਇੰਦਾ। ਹਰਿਜਨ ਸਹਾਈ ਇਕ ਨਰੇਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਗੋਦ ਬਹਾਇੰਦਾ। ਹਰਿਜਨ ਸਾਚੀ ਬਹੇ ਗੋਦ, ਸਤਿਗੁੁਰ ਪੂਰਾ ਆਪ ਬਹਾਈਆ। ਦੂਈ ਦਵੈਤੀ ਮਿਟੇ ਰੋਗ, ਸੋਗ ਚਿੰਤਾ ਨਾ ਕੋਇ ਰਖਾਈਆ। ਆਤਮ ਪਰਮਾਤਮ ਹੋਏ ਸੰਯੋਗ, ਬ੍ਰਹਮ ਪਾਰਬ੍ਰਹਮ ਮਿਲਾਈਆ। ਏਕਾ ਪੁਰਖ ਏਕਾ ਓਟ, ਏਕਾ ਸੀਸ ਜਗਦੀਸ ਹੋਏ ਸਹਾਈਆ। ਏਕਾ ਕਿਲਾ ਏਕਾ ਕੋਟ, ਏਕਾ ਗੜ੍ਹ ਬੰਕ ਵਡਿਆਈਆ। ਏਕਾ ਨੂਰ ਏਕਾ ਜੋਤ, ਏਕਾ ਨਿਰਮਲ ਧਾਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਉਠਾਏ ਆਪ ਦਿਆਲ, ਦੀਨਨ ਦਇਆ ਕਮਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਆਪਣੀ ਗੋਦ ਬਹਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਆਪ ਆਪਣੇ ਰੰਗ ਰੰਗਾਇੰਦਾ। ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਸਤਿਗੁਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਸਿਖ ਸੰਤ ਭਗਵੰਤ ਏਕਾ ਘਰ ਬਹਾਇੰਦਾ। ਏਕਾ ਘਰ ਹਰਿਜਨ ਬਹਿਣਾ, ਹਰੀ ਹਰਿ ਨਰੈਣ ਆਪ ਜਣਾਈਆ। ਦਰਸ਼ਨ ਕਰਨਾ ਹਰਿ ਹਰਿ ਨੈਣਾਂ, ਨੇਤਰ ਨੈਣ ਨੈਣ ਖੁਲ੍ਹਾਈਆ। ਸਾਚੇ ਧਾਮ ਸਚਖੰਡ ਬਹਿਣਾ, ਸਚ ਵੱਜੇ ਸਦਾ ਵਧਾਈਆ। ਲਾੜੀ ਮੌਤ ਨਾ ਖਾਏ ਡੈਣਾਂ, ਜੂਨੀ ਜੂਨ ਨਾ ਕੋਇ ਭੁਵਾਈਆ। ਗੁਰਸਿਖ ਗੁਰ ਗੁਰ ਮੰਨਣਾ ਕਹਿਣਾ, ਗੁਰ ਇਸ਼ਟ ਦੇਵ ਗੁਰ ਨਮੋ ਨਮੋ ਸਦਾ ਸਦਾ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰੈਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸ੍ਰੀ ਭਗਵੰਤ ਹਰਿਜਨ ਮੇਲਾ ਨਾਰੀ ਕੰਤ, ਸੇਜ ਸੁਹੰਜਣੀ ਜੋਤ ਨਿਰੰਜਣੀ ਅਨਭਵ ਪਰਕਾਸ਼ ਸ਼ਾਹੋ ਸ਼ਾਬਾਸ਼ ਦਾਸੀ ਦਾਸ ਸੇਵਕ ਸੇਵਾ ਆਪਣੀ ਆਪ ਕਮਾਈਆ। ਸੇਵਾ ਕਰੇ ਹਰਿ ਜੂ ਠਾਕਰ ਹਰਿਜਨ ਸਾਚੇ ਵੇਖ ਵਖਾਈਆ। ਦੇਵੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਦਏ ਸੁਕਾਈਆ। ਭਾਗ ਲਗਾਏ ਕਾਇਆ ਗਾਗਰ, ਕਾਚੀ ਗਗਰੀਆ ਦਏ ਵਡਿਆਈਆ। ਅੰਮ੍ਰਿਤ ਨੀਰ ਵਿਰੋਲੇ ਸਿੰਧ ਸਾਗਰ, ਸਮੁੰਦ ਆਪਣਾ ਭੇਵ ਚੁਕਾਈਆ। ਜਨ ਭਗਤਾਂ ਦੇਵੇ ਮਾਣ ਆਦਰ, ਆਦਰਸ਼ ਆਪਣਾ ਆਪ ਵਖਾਈਆ। ਨਿਰਮਲ ਕਰਮ ਹੋਏ ਉਜਾਗਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣਾ ਭੇਵ ਚੁਕਾਈਆ। ਜਿਸ ਜਨ ਖੋਲ੍ਹੇ ਆਪਣਾ ਭੇਵ, ਭੇਦ ਨਾ ਕੋਇ ਰਖਾਇੰਦਾ। ਨਜ਼ਰੀ ਆਏ ਵਡ ਦੇਵੀ ਦੇਵ, ਦੇਵਤ ਸੁਰ ਸੀਸ ਝੁਕਾਇੰਦਾ। ਨਿਰਾਕਾਰ ਨਿਰੰਕਾਰ ਨਿਹਕੇਵ, ਨਿਹਚਲ ਧਾਮ ਆਸਣ ਲਾਇੰਦਾ । ਕਥਨੀ ਕਥ ਨਾ ਸਕੇ ਰਸਨਾ ਜਿਹਵ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਅਲੱਖ ਅਭੇਵ, ਅਲੱਖ ਅਲੱਖਣਾ ਆਪਣੀ ਅਲੱਖ ਆਪ ਸੁਣਾਇੰਦਾ। ਹਰਿਜਨ ਵਿਰਲਾ ਲੱਗੇ ਸੇਵ, ਜਿਸ ਜਨ ਸਾਚੀ ਸੇਵ ਸਮਝਾਇੰਦਾ। ਅੰਮ੍ਰਿਤ ਆਤਮ ਰਸ ਦੇਵੇ ਇਕੋ ਮੇਵ, ਰਸਨਾ ਰਸ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਬੂਝ ਬੁਝਾਇੰਦਾ। ਹਰਿਜਨ ਬੂਝੇ ਗੁਰ ਵਿਚਾਰ ਗੁਰ ਗੁਰ ਭੇਵ ਚੁਕਾਇਆ। ਮਨ ਮਤ ਬੁਧ ਨਾ ਪਾਵੇ ਸਾਰ, ਬੇਅੰਤ ਬੇਪਰਵਾਹਿਆ। ਜਿਸ ਜਨ ਖੋਲ੍ਹੇ ਬੰਦ ਕਿਵਾੜ, ਨਿਜ ਨੇਤਰ ਦਏ ਦਰਸਾਇਆ। ਜਿਸ ਜਨ ਕਰੇ ਆਪ ਪਿਆਰ, ਕਿਰਪਨ ਆਪਣੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਤਰਾਇਆ। ਗੁਰਮੁਖ ਤਰਿਆ ਵਿਚ ਸੰਸਾਰ, ਸੰਸਾਰ ਸਾਗਰ ਪਾਰ ਕਰਾਇਆ। ਪ੍ਰਭ ਮਿਲਿਆ ਏਕੋ ਵਾਰ, ਵਿਛੜ ਕਦੇ ਨਾ ਜਾਇਆ। ਦਰ ਦੇਵੇ ਠਾਂਡਾ ਦਰਬਾਰ, ਤੱਤੀ ਵਾ ਨਾ ਲਾਗੇ ਰਾਇਆ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ, ਕਰ ਕਿਰਪਾ ਮੇਲ ਮਿਲਾਇਆ। ਦਰ ਦਰ ਘਰ ਘਰ ਆ ਆ ਦੇਵੇ ਦਰਸ ਦੀਦਾਰ, ਨਿਰਗੁਣ ਆਪਣਾ ਰੂਪ ਵਟਾਇਆ। ਜਨਮ ਜਨਮ ਦਾ ਲਹਿਣਾ ਦੇਣਾ ਦੇਵੇ ਕਰਜ ਉਤਾਰ, ਪੂਰਬ ਲੇਖਾ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੀ ਬੂਝ ਬੁਝਾਇਆ। ਗੁਰਮੁਖ ਬੂਝੇ ਆਤਮ ਅੰਤਰ, ਲਿਵ ਆਤਮ ਇਕ ਇਕ ਲਾਈਆ। ਜਨਮ ਜਨਮ ਦੀ ਬੁਝੇ ਬਸੰਤਰ, ਅਗਨੀ ਅੱਗ ਰਹੇ ਨਾ ਰਾਈਆ। ਲੇਖਾ ਚੁੱਕੇ ਗਗਨ ਗਗਨੰਤਰ, ਗਗਨ ਮੰਡਲ ਡੇਰਾ ਢਾਹੀਆ। ਏਕਾ ਜਾਪ ਮਿਲੇ ਸਚ ਮੰਤਰ, ਸੋ ਪੁਰਖ ਨਿਰੰਜਣ ਹੰ ਬ੍ਰਹਮ ਕਰੇ ਪੜ੍ਹਾਈਆ। ਮਾਨਸ ਜਨਮ ਬਣਾਏ ਬਣਤਰ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਏਕਾ ਵਰ, ਚਰਨ ਸਰਨ ਇਕ ਸਰਨਾਈਆ। ਚਰਨ ਸਰਨ ਸੱਚੀ ਸਰਨਾਗਤ, ਗਤ ਮਿਤ ਆਪਣੇ ਹੱਥ ਰਖਾਇੰਦਾ ਦੇਵਣਹਾਰਾ ਇਕੋ ਮਤ, ਬ੍ਰਹਮ ਮਤ ਆਪ ਪੜ੍ਹਾਇੰਦਾ। ਬੀਜ ਬੀਜੇ ਸਾਚੇ ਵਤ, ਨਾਮ ਫਲ ਇਕ ਲਗਾਇੰਦਾ। ਨਾਤਾ ਤੋੜ ਸੀਆਂ ਸਾਢੇ ਤਿੰਨ ਹੱਥ, ਆਵਣ ਜਾਵਣ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਵਿਚ ਛੁਪਾਇੰਦਾ। ਹਰਿਜਨ ਆਪਣੇ ਅੰਤਰ ਰੱਖ, ਆਪਣਾ ਭੇਵ ਛੁਪਾਈਆ। ਸ੍ਰਿਸ਼ਟ ਸਬਾਈ ਹੋਏ ਭੱਠ, ਭਠ ਖੇੜਾ ਦਏ ਜਣਾਈਆ। ਉਲਟੀ ਗੇੜੇ ਆਪੇ ਲੱਠ, ਲੱਖ ਚੁਰਾਸੀ ਦਏ ਭੁਵਾਈਆ। ਕਰੇ ਖੇਲ ਬਾਜੀਗਰ ਨਟ, ਨਟੂਆ ਆਪਣਾ ਸਵਾਂਗ ਵਰਤਾਈਆ। ਹਰਿਜਨ ਆਪਣੇ ਖਾਤੇ ਲਏ ਖਤ, ਡੂੰਘਾ ਖਾਤਾ ਲਏ ਭਰਾਈਆ। ਕਲਜੁਗ ਅੰਤ ਹੋ ਪਰਗਟ, ਨਿਹਕਲੰਕ ਫੇਰਾ ਪਾਈਆ। ਸੰਬਲ ਨਗਰ ਰਿਹਾ ਵਸ, ਗੋਬਿੰਦ ਮੇਲਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਘਰ ਮੰਦਰ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਜੁਗ ਭਗਤ ਭਗਵੰਤ ਸਾਚੇ ਸੰਤ ਸਗਲਾ ਸੰਗ ਰਖਾਈਆ।