Granth 11 Likhat 118: 5 Chet 2019 Bikarmi Pal Singh de Greh Bhalaipur Dogran Jila Amritsar

੫ ਚੇਤ ੨੦੧੯ ਬਿਕ੍ਰਮੀ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸਚ ਤਖ਼ਤ ਸੋਭਾਵੰਤ, ਹਰਿ ਜੂ ਹਰਿ ਹਰਿ ਆਸਣ ਲਾਇੰਦਾ। ਸਚਖੰਡ ਨਿਵਾਸੀ ਬੇਅੰਤ ਬੇਅੰਤ ਬੇਅੰਤ, ਭੂਪਤ ਭੂਪ ਦਇਆ ਕਮਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਅਲੱਖ ਅਗੋਚਰ ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਅਨਭਵ ਪਰਕਾਸ਼ ਬਣਾ ਆਪਣੀ ਬਣਤ, ਅਜੂਨੀ ਰਹਿਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸੁਹਾਇੰਦਾ। ਸਚ ਸਿੰਘਾਸਣ ਹਰਿ ਨਿਰੰਕਾਰਾ, ਆਦਿ ਪੁਰਖ ਆਪ ਸੁਹਾਈਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਲੱਖਨਾ ਵਡ ਵਡਿਆਈਆ। ਸ਼ਬਦ ਅਗੰਮੀ ਧੁਰ ਜੈਕਾਰਾ, ਧੁਰ ਦਰਬਾਰੀ ਆਪ ਸੁਣਾਈਆ। ਵੇਖੇ ਵਿਗਸੇ ਵੇਖਣਹਾਰਾ, ਨੇਤਰ ਨੈਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਆਪਣੀ ਕਾਰ ਕਰ ਕਰਤਾਰ, ਆਦਿ ਜੁਗਾਦਿ ਵੇਸ ਵਟਾਇੰਦਾ। ਖੇਲੇ ਖੇਲ ਨਿਰਗੁਣ ਸਰਗੁਣ ਧਾਰ, ਦੋਏ ਦੋਏ ਰੂਪ ਆਪ ਵਟਾਇੰਦਾ। ਲੱਖ ਚੁਰਾਸੀ ਕਰ ਪਸਾਰ, ਤ੍ਰੈਗੁਣ ਮਾਇਆ ਬੰਧਨ ਪਾਇੰਦਾ। ਪੰਜ ਤੱਤ ਤੱਤ ਅਖਾੜ, ਖਾਣੀ ਬਾਣੀ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਆਪੇ ਕਰ ਕਰ, ਕਰਤਾ ਪੁਰਖ ਵੇਖ ਵਖਾਈਆ। ਸਾਚੇ ਮੰਦਰ ਆਪੇ ਵੜ ਵੜ, ਸਚਖੰਡ ਦੁਆਰੇ ਦਏ ਵਡਿਆਈਆ। ਸਾਚਾ ਅੱਖਰ ਆਪੇ ਪੜ੍ਹ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਸਤਿ ਦੁਆਰੇ ਆਪੇ ਖੜ ਖੜ, ਸਤਿ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਏਕੰਕਾਰ, ਅਕਲ ਕਲਧਾਰੀ ਵਰਤਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਜੁਗ ਕਰਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਨਾਦ ਅਨਾਦੀ ਧੁਨ ਧੁੰਨਕਾਰ, ਰਾਗੀ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਖੇਲਣਹਾਰਾ, ਲੱਖ ਚੁਰਾਸੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਰੂਪ ਅਨੂਪ ਆਪ ਵਟਾਇੰਦਾ। ਗੁਰ ਗੁਰ ਦੇਵੇ ਮਾਤ ਸਹਾਰਾ, ਸਤਿਗੁਰ ਆਪਣਾ ਰੰਗ ਵਖਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਆਪ ਚਲਾਇੰਦਾ। ਸਚ ਵਿਹਾਰਾ ਚਲੇ ਕਰਤਾਰ, ਚਾਲ ਨਿਰਾਲੀ ਆਪ ਰਖਾਈਆ। ਸੇਵਾ ਲਾ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਕਰ ਪੜ੍ਹਾਈਆ। ਜੁਗ ਚੌਕੜੀ ਕਰ ਤਿਆਰ, ਲੋਕਮਾਤ ਵੰਡ ਵੰਡਾਈਆ। ਬੋਧ ਅਗਾਧੀ ਕਰ ਗੁਫ਼ਤਾਰ, ਗੁਫਤ ਸ਼ਨੀਦ ਖੇਲ ਖਿਲਾਈਆ। ਲੇਖਾ ਜਾਣੇ ਬਾਤਨ ਜ਼ਾਹਰ, ਜ਼ਾਹਰ ਜ਼ਹੂਰ ਵਡੀ ਵਡਿਆਈਆ। ਕੁਦਰਤ ਕਾਦਰ ਕਰੇ ਪਿਆਰ, ਕਰਤਾ ਕਰੀਮ ਇਕ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਹਰਿ ਲਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਬਣ ਮਲਾਹ, ਖੇਵਟ ਖੇਟਾ ਬੇੜਾ ਆਪ ਚਲਾਇੰਦਾ। ਨਾਮ ਨਿਧਾਨਾ ਦੇ ਸਲਾਹ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਤਖ਼ਤ ਨਿਵਾਸੀ ਇਕ ਵਖਾਏ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਵਖਾਇੰਦਾ। ਸਾਚੀ ਰੀਤੀ ਹਰਿ ਕਰਤਾਰਾ, ਆਦਿ ਜੁਗਾਦਿ ਚਲਾਈਆ। ਹੁਕਮੇ ਹੁਕਮ ਦੇ ਫ਼ਰਮਾਣਾ, ਧੁਰ ਦੀ ਬਾਣੀ ਬਾਣ ਲਗਾਈਆ। ਸੇਵਕ ਸੇਵਾ ਗੁਰ ਅਵਤਾਰਾ, ਜੁਗ ਜੁਗ ਸੇਵ ਕਮਾਈਆ। ਦੋਏ ਦੋਏ ਜੋੜ ਕਰਨ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਖਾਲੀ ਝੋਲੀ ਮੰਗਣ ਬਣ ਭਿਖਾਰਾ, ਦਰ ਦਰਵੇਸ਼ ਅਲਖ ਜਗਾਈਆ। ਅਬਿਨਾਸ਼ੀ ਕਰਤਾ ਪਾਰਬ੍ਰਹਮ ਪਤਿਪਰਮੇਸ਼ਵਰ ਸਦਾ ਸਦਾ ਸਦ ਦੇਵਣਹਾਰਾ, ਅਤੋਟ ਅਤੁਟ ਆਪਣਾ ਨਾਉਂ ਵਰਤਾਈਆ। ਏਕਾ ਮੰਦਰ ਇਕ ਦੁਆਰਾ, ਏਕਾ ਗ੍ਰਹਿ ਦਏ ਸਮਝਾਈਆ। ਏਕਾ ਦੀਆ ਬਾਤੀ ਕਰ ਉਜਿਆਰਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਈਆ। ਸਚ ਸੰਦੇਸਾ ਬੋਧ ਅਗਾਧ, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਡਾਏ ਲਾਡ, ਗੋਦੀ ਗੋਦ ਆਪ ਸੁਹਾਇੰਦਾ। ਏਕਾ ਦੇਵੇ ਸਾਚਾ ਨਾਦ, ਤੁਰੀਆ ਰਾਗ ਰਾਗ ਅਲਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਸੰਸਾਰ, ਵਡ ਸੰਸਾਰੀ ਦਇਆ ਕਮਾਈਆ। ਪੀਰ ਪੈਗ਼ੰਬਰ ਗੁਰ ਗੁਰ ਲਏ ਅਵਤਾਰ, ਸਤਿਗੁਰ ਆਪਣਾ ਖੇਲ ਕਰਾਈਆ। ਪੀਰ ਪੈਗ਼ੰਬਰ ਕਰ ਤਿਆਰ, ਦਸਤਗੀਰ ਦਸਤ ਬਦਸਤ ਮਿਲਾਈਆ। ਆਪੇ ਵੇਖੇ ਚੋਟੀ ਚੜ੍ਹ ਅਖ਼ੀਰ, ਆਖਰ ਆਪਣੀ ਹੱਦ ਵਖਾਈਆ। ਮੁਕਾਮੇ ਹੱਕ ਇਕ ਤੌਫ਼ੀਕ, ਤੌਫ਼ੀਕ ਨਾਮ ਖ਼ੁਦਾਈਆ। ਇਕ ਇਕੱਲਾ ਲਾਸ਼ਰੀਕ, ਪਰਵਰਦਿਗਾਰ ਬੇਪਰਵਾਹੀਆ। ਸਚਖੰਡ ਦੁਆਰਾ ਨੂਰੋ ਨੂਰ ਪਰਕਾਸ਼ ਨਾ ਕੋਇ ਤਾਰੀਕ, ਅੰਧੇਰਾ ਅੰਧ ਨਾ ਕੋਇ ਰਖਾਈਆ। ਸਰਗੁਣ ਕਰੇ ਨਿਰਗੁਣ ਪ੍ਰੀਤ, ਪ੍ਰੀਤੀਵਾਨ ਬੇਪਰਵਾਹੀਆ। ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਭੇਵ ਜਣਾਏ ਹਰਿ ਅਨਡੀਠ, ਅਨਡਿਠੜੀ ਕਾਰ ਆਪ ਕਮਾਈਆ। ਜੁਗ ਚੌਕੜੀ ਗੁਰ ਅਵਤਾਰਾਂ ਸੁਣਾਏ ਆਪਣਾ ਗੀਤ, ਸਾਚਾ ਸੋਹਲਾ ਆਪੇ ਗਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਲਿਖ ਲਿਖ ਲੇਖਾ ਸਭ ਨੂੰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਵਰਤਾਈਆ। ਸਾਚੀ ਕਲ ਅਕਲ ਕਲ ਦਾਤਾ, ਆਪਣੀ ਆਪ ਵਰਤਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਚਾਰ ਜੁਗ ਚੌਕੜੀ ਗੁਰੂਆਂ ਪੀਰਾਂ ਬੱਧਾ ਨਾਤਾ, ਚਰਨ ਕਵਲ ਜੋੜ ਜੁੜਾਇੰਦਾ। ਅਗੰਮ ਅਗੰਮੜੀ ਸੁਣਾਏ ਗਾਥਾ, ਲਿਖਣ ਪੜ੍ਹਣ ਵਿਚ ਕਦੇ ਨਾ ਆਇੰਦਾ। ਸਰਬ ਜੀਆਂ ਬਣ ਪਿਤ ਮਾਤਾ, ਲੱਖ ਚੁਰਾਸੀ ਬਾਲ ਆਪਣੀ ਗੋਦ ਬਹਾਇੰਦਾ। ਸਾਧ ਸੰਤ ਭਗਤ ਭਗਵੰਤ ਦੇਵੇ ਦਾਤਾ, ਨਾਮ ਨਿਧਾਨਾ ਝੋਲੀ ਪਾਇੰਦਾ। ਗੁਰਮੁਖਾਂ ਮੇਟੇ ਅੰਧੇਰੀ ਰਾਤਾ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਗੁਰਸਿਖਾਂ ਪੂਰਾ ਕਰੇ ਘਾਟਾ, ਪੂਰਬ ਲਹਿਣਾ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੁਗ ਚੌਕੜੀ ਮੁੱਕੀ ਵਾਟਾ, ਬਣ ਪਾਂਧੀ ਪੰਧ ਮੁਕਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣਾ ਨਾਉਂ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਤਖ਼ਤ ਨਿਵਾਸੀ ਆਪ ਜਣਾਈਆ। ਜੁਗ ਚੌਕੜੀ ਹੋ ਪਰਧਾਨਾ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਈਆ। ਲੇਖਾ ਜਾਣੇ ਵੇਦ ਪੁਰਾਨਾ, ਸ਼ਾਸਤਰ ਸਿਮਰਤ ਕਰ ਪੜ੍ਹਾਈਆ। ਭੇਵ ਚੁਕਾਏ ਗੀਤਾ ਗਿਆਨਾ, ਅੰਜ਼ੀਲ ਕੁਰਾਨਾਂ ਨਾਲ ਰਲਾਈਆ। ਖਾਣੀ ਬਾਣੀ ਖੇਲ ਮਹਾਨਾ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਨੂਰ ਨੂਰ ਨਿਸ਼ਾਨਾ, ਨੂਰ ਨੁਰਾਨਾ ਆਪ ਵਖਾਈਆ। ਕਲਜੁਗ ਅੰਤਮ ਪਰਗਟ ਹੋ ਸ੍ਰੀ ਭਗਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸੱਚਾ ਹੁਕਮ ਸਚ ਸੰਦੇਸ, ਸਤਿ ਸਤਿਵਾਦੀ ਆਪ ਜਣਾਇੰਦਾ। ਆਪ ਉਠਾਏ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਬਲ ਨਾ ਕੋਇ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣਹਾਰਾ ਨਰ ਨਰੇਸ਼, ਨਰ ਨਰਾਇਣ ਪੜਦਾ ਲਾਹਿੰਦਾ। ਏਥੇ ਓਥੇ ਦੋ ਜਹਾਨ ਖੇਲ ਖਿਲਾਏ ਸਾਚੇ ਦੇਸ, ਦੇਸ ਦਸੰਤਰ ਸੋਭਾ ਪਾਇੰਦਾ। ਆਦਿ ਅੰਤ ਸ੍ਰੀ ਭਗਵੰਤ ਸਭ ਦਾ ਲਹਿਣਾ ਲਏ ਵੇਖ, ਬਚਿਆ ਕੋਇ ਨਾ ਰਹਿਣ ਨਾ ਪਾਇੰਦਾ। ਗੁਰ ਪੀਰਾਂ ਦਿਤਾ ਕਿਸੇ ਨਾ ਆਪਣਾ ਭੇਤ, ਹੁਕਮੇ ਅੰਦਰ ਸਰਬ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਕਰ ਕਰ ਹੇਤ, ਆਪਣਾ ਰੰਗ ਆਪ ਰੰਗਾਇੰਦਾ। ਜੁਗ ਜੁਗ ਰੰਗ ਰੰਗਦਾ, ਆਇਆ ਰੰਗਣਹਾਰ ਕਰਤਾਰਾ। ਜੁਗ ਜੁਗ ਦੋ ਜਹਾਨ ਦਰ ਦਰਵਾਜ਼ਾ ਲੰਘਦਾ, ਆਇਆ ਨਿਰਗੁਣ ਸਰਗੁਣ ਲੈ ਅਵਤਾਰਾ। ਜੁਗ ਜੁਗ ਕਰੇ ਖੇਲ ਸੂਰੇ ਸਰਬੰਗ ਦਾ, ਜੋਧਾ ਸੂਰਬੀਰ ਬਲੀ ਬਲਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਕਰੇ ਖੇਲ ਨਿਆਰਾ। ਜੁਗ ਚੌਕੜੀ ਖੇਲ ਨਿਆਰ, ਨਿਰਗੁਣ ਨਿਰਵੈਰ ਆਪ ਕਰਾਈਆ। ਕਲਜੁਗ ਅੰਤਮ ਹੋ ਤਿਆਰ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਚਾਰ ਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਪੀਰ ਅਵਤਾਰ ਮੰਗਦੇ ਰਹੇ ਅਧਾਰ, ਦੋਏ ਜੋੜ ਜੋੜ ਸੀਸ ਝੁਕਾਈਆ। ਦਰ ਦਰਵੇਸ਼ ਬਣੇ ਰਹੇ ਭਿਖਾਰ, ਖਾਲੀ ਝੋਲੀ ਇਕ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਵੇਖਣਹਾਰਾ, ਨਿਤ ਨਵਿਤ ਵੇਸ ਵਟਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਲੋਕਮਾਤ ਫੇਰਾ ਪਾਇੰਦਾ। ਸ਼ਬਦ ਸੰਦੇਸ ਪਹਿਲੀ ਵਾਰਾ, ਸਚਖੰਡ ਦੁਆਰੇ ਆਪ ਸੁਣਾਇੰਦਾ। ਸਚ ਦੁਆਰਾ ਵਿਚ ਸੰਸਾਰਾ, ਉਚ ਮੁਨਾਰਾ ਆਪ ਬਣਾਇੰਦਾ। ਆਪ ਲਗਾਏ ਸਚ ਦਰਬਾਰਾ, ਤਖ਼ਤ ਨਿਵਾਸੀ ਆਸਣ ਲਾਇੰਦਾ। ਚਰਨ ਬਹਾਏ ਪੀਰ ਪੈਗ਼ੰਬਰ ਗੁਰ ਅਵਤਾਰਾ, ਪੂਰਬ ਲਹਿਣਾ ਸਰਬ ਵਖਾਇੰਦਾ। ਚਾਰੋਂ ਕੁੰਟ ਵੇਖੋ ਨਜ਼ਾਰਾ, ਨਜ਼ਰ ਨਜ਼ਰ ਇਕ ਖੁਲ੍ਹਾਇੰਦਾ। ਆਪਣਾ ਆਪਣਾ ਬੋਲ ਬੋਲ ਗਏ ਜੈਕਾਰਾ, ਕੋਟਨ ਕੋਟ ਨਾਮ ਸੁਣਾਇੰਦਾ। ਕੋਈ ਸੀਆ ਰਾਮ ਪਿਆਰਾ ਕੋਈ ਕਾਹਨਾ ਕ੍ਰਿਸ਼ਨ ਅਧਾਰਾ ਕੋਈ ਸ਼ਬਦ ਵਜਾਏ ਨਗਾਰਾ, ਈਸਾ ਮੂਸਾ ਕੋਇ ਸੰਗ ਰਖਾਇੰਦਾ। ਕੋਈ ਨਾਮ ਸਤਿ ਕਰੇ ਪਿਆਰਾ, ਕੋਈ ਫਤਿਹ ਬੋਲ ਜੈਕਾਰਾ, ਰਸਨਾ ਜਿਹਵਾ ਬੱਤੀ ਦੰਦ ਸਲਾਹਿੰਦਾ। ਨਾਨਕ ਕਬੀਰ ਏਕਾ ਏਕੰਕਾਰਾ, ਆਦਿ ਜੁਗਾਦਿ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਛੋਟੇ ਬਾਲੇ ਕਰ ਤਿਆਰਾ, ਲੋਕਮਾਤ ਸੇਵਾ ਲਾਇੰਦਾ। ਪੰਜ ਤੱਤ ਕਰ ਅਕਾਰਾ, ਨਿਰਗੁਣ ਧਾਰਾ ਜੋਤ ਜਗਾਇੰਦਾ। ਘੜੇ ਭੰਨੇ ਭੰਨਣਹਾਰਾ, ਬਣ ਠਠਿਆਰਾ ਖੇਲ ਕਰਾਇੰਦਾ। ਕਲਜੁਗ ਆਈ ਅੰਤਮ ਵਾਰਾ, ਪੂਰਬ ਲਹਿਣਾ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸਮਝਾਇੰਦਾ। ਸਚ ਸੰਦੇਸਾ ਸਮਝਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਰੁੱਤ ਰੁੱਤੜੀ ਵੇਖ ਵਖਾਇੰਦਾ, ਜੁਗ ਚੌਕੜੀ ਕਰ ਗਵਾਹ। ਜੋਤੀ ਜੋਤ ਰੂਪ ਵਟਾਇੰਦਾ, ਪੀਰ ਪੈਗ਼ੰਬਰ ਗੁਰ ਅਵਤਾਰ ਦੇ ਦੇ ਗਏ ਸਲਾਹ। ਸਾਚੇ ਮੰਦਰ ਆਸਣ ਲਾਇੰਦਾ, ਸਾਢੇ ਤਿੰਨ ਹੱਥ ਬੰਕ ਸੁਹਾ। ਗੋਬਿੰਦ ਮੇਲਾ ਮੇਲ ਮਿਲਾਇੰਦਾ, ਸ਼ਬਦੀ ਸ਼ਬਦ ਡੰਕ ਵਜਾ। ਪਹਿਲੀ ਚੇਤ ਰੁੱਤ ਸੁਹਾਇੰਦਾ, ਭਗਤ ਫੁਲਵਾੜੀ ਆਪ ਮਹਿਕਾ। ਉਪਰ ਆਪਣਾ ਆਸਣ ਡਾਹਿੰਦਾ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ। ਗੁਰ ਪੀਰ ਅਵਤਾਰ ਭਗਤ ਭਗਵੰਤ ਆਪਣੇ ਦਰ ਬਹਾਇੰਦਾ, ਏਕਾ ਵਾਰ ਲਏ ਬੁਲਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਵਹਾਇੰਦਾ, ਉਚੀ ਕੂਕ ਮਾਰਨ ਧਾਹ। ਪੁਰਖ ਅਬਿਨਾਸ਼ੀ ਸਭ ਨੂੰ ਆਪ ਸਮਝਾਇੰਦਾ, ਆਪਣਾ ਆਪਣਾ ਲੇਖਾ ਵੇਖੋ ਆ। ਹਰਿ ਕਾ ਨਾਮ ਕਿਸੇ ਘਰ ਨਜ਼ਰ ਨਾ ਆਇੰਦਾ, ਮੰਦਰ ਮਸਜਦ ਸ਼ਿਵਦਵਾਲਾ ਮੱਠ ਗੁਰਦੁਆਰ ਰਿਹਾ ਕੁਰਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਰਿਹਾ ਵਖਾ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਵੇਖ, ਵੇਖ ਵੇਖ ਰਹੇ ਸ਼ਰਮਾਈਆ। ਸਾਡੀ ਮਿਟਦੀ ਜਾਏ ਰੇਖ, ਕਲਜੁਗ ਜੀਵ ਤੇਰਾ ਨਾਉਂ ਗਏ ਭੁਲਾਈਆ। ਕਬੀਰ ਕਹੇ ਮੈਂ ਦੱਸ ਕੇ ਗਿਆ ਭੇਤ, ਉਚ ਮਹੱਲ ਅਟੱਲ ਵਸੇ ਸਾਚਾ ਮਾਹੀਆ। ਨਾਨਕ ਨਿਰਗੁਣ ਕਹੇ ਮੈਂ ਕਰਕੇ ਗਿਆ ਚੇਤਨ ਚੇਤ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਗੋਬਿੰਦ ਕਹੇ ਮੈਂ ਦੱਸ ਕੇ ਗਿਆ ਭੇਤ, ਪੁਰਖ ਅਕਾਲ ਇਕ ਮਨਾਈਆ। ਅੰਤਮ ਸਭ ਨੇ ਝੂਝਣਾ ਲੋਕਮਾਤ ਖੇਤ, ਥਿਰ ਕੋਇ ਰਹਿਣ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਫੁਲਵਾੜੀ ਮਹਿਕਾਉਣੀ ਮਹੀਨਾ ਚੇਤ, ਰੁੱਤ ਬਸੰਤੀ ਮੁਖ ਸ਼ਰਮਾਈਆ। ਆਉ ਸਾਰੇ ਵੇਖੋ ਨੇਤਰ ਨੇਤ, ਨੈਣ ਨੈਣ ਉਠਾਈਆ। ਹਰਿ ਜੂ ਇਕ ਇਕੱਲਾ ਖੇਡਾਂ ਰਿਹਾ ਖੇਡ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਸੁਣਿਆ ਸੰਦੇਸਾ ਸ੍ਰੀ ਭਗਵਾਨ, ਨੇਤਰ ਨੈਣ ਸਰਬ ਉਠਾਇਆ। ਚਾਰੋਂ ਕੁੰਟ ਦਿਸੇ ਬੇਈਮਾਨ, ਸਾਚੀ ਸ਼ਰਅ ਨਾ ਕੋਇ ਪੜ੍ਹਾਇਆ। ਘਰ ਘਰ ਵੜਿਆ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਰਸਨਾ ਜਿਹਵਾ ਕਰਨ ਗਿਆਨ, ਆਤਮ ਅੰਤਰ ਹਰਿ ਨਾ ਕਿਸੇ ਵਸਾਇਆ। ਰਸਨਾ ਪੜ੍ਹ ਪੜ੍ਹ ਹੋਏ ਸ਼ੈਤਾਨ, ਪਾਰਬ੍ਰਹਮ ਨਜ਼ਰ ਕਿਸੇ ਨਾ ਆਇਆ। ਚਾਰ ਦੀਵਾਰੀ ਵੜ ਵੜ ਬੈਠੇ ਅੰਦਰ ਮਕਾਨ, ਉਪਰ ਛੱਪਰ ਛੰਨ ਸੁਹਾਇਆ। ਸਚਖੰਡ ਨਾ ਦਿਸੇ ਕਿਸੇ ਨਿਸ਼ਾਨ, ਨਿਰਗੁਣ ਰੂਪ ਨਾ ਕੋਇ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਜੀ ਵੇਰ ਫੇਰ ਜਗਾਇਆ। ਦੂਜੀ ਵੇਰ ਜਗਾਏ ਜਾਗ, ਜਗ ਜੀਵਣ ਦਾਤਾ ਦਇਆ ਕਮਾਇੰਦਾ। ਉਠੋ ਨੇਤਰ ਵੇਖੋ ਆਪਣੀ ਉਮਤ ਸਾਕ, ਦੀਨ ਮਜ਼੍ਹਬ ਸਰਬ ਜਣਾਇੰਦਾ। ਨੌਂ ਖੰਡ ਪ੍ਰਿਥਮੀ ਨੇਤਰ ਵੇਖੋ ਆਪਣਾ ਆਪਣਾ ਹਾਟ, ਹਟ ਹਟਵਾਣਾ ਭੇਵ ਖੁਲ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸ ਕੇ ਆਏ ਗਾਥ, ਰਸਨਾ ਜਿਹਵਾ ਨਾਲ ਮਿਲਾਇੰਦਾ। ਕੋਈ ਨਾ ਦਿਸੇ ਕਿਸੇ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਰਬਾਰੀ ਖੇਲ ਕਰਾਇੰਦਾ। ਧੁਰ ਦਰਬਾਰੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇਆ। ਹੁਕਮੀ ਹੁਕਮ ਹੁਕਮ ਵਰਤਾਰਾ, ਸਚ ਸੰਦੇਸਾ ਆਪ ਸੁਣਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਹੋਇਆ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪ ਵਰਤਾਇਆ। ਹੁਕਮ ਵਰਤਾਏ ਸ੍ਰੀ ਭਗਵੰਤ, ਏਕਾ ਏਕ ਜਣਾਈਆ। ਚਾਰ ਜੁਗ ਬਣਦੇ ਰਹੇ ਗੁਰ ਅਵਤਾਰ ਕੰਤ, ਜੀਵ ਜੰਤ ਨਾਰ ਹੰਢਾਈਆ। ਪੰਜ ਤੱਤ ਕਾਇਆ ਚੋਲਾ ਬਣਾਈ ਬਣਤ, ਹੱਡ ਮਾਸ ਨਾੜੀ ਰਕਤ ਬੂੰਦ ਜੋੜ ਜੁੜਾਈਆ। ਥਿਰ ਨਾ ਦਿਸੇ ਕੋਈ ਅੰਤ, ਖ਼ਾਕੀ ਖ਼ਾਕ ਸਰਬ ਮਿਲਾਈਆ। ਏਕਾ ਨਾਉਂ ਆਪਣਾ ਮੰਤ, ਮੰਤਰ ਸਾਚਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਏਕਾ ਵਾਰ, ਹਰਿ ਜੂ ਹਰਿ ਜਣਾਇਆ। ਸਾਚੇ ਸੱਦ ਸੱਚੇ ਦਰਬਾਰ, ਦਰ ਦਰਬਾਰੇ ਆਪ ਬਹਾਇਆ। ਕਲਜੁਗ ਕੂੜਾ ਹੋਇਆ ਪਾਰ, ਲੋਕਮਾਤ ਰਹੇ ਨਾ ਰਾਇਆ। ਗੁਰ ਅਵਤਾਰ ਅੱਗੇ ਚਲੇ ਨਾ ਕੋਇ ਵਿਹਾਰ, ਸਭ ਦਾ ਲਹਿਣਾ ਝੋਲੀ ਰਿਹਾ ਭਰਾਇਆ। ਲੋਕਮਾਤ ਨਾ ਔਣਾ ਹੋ ਤਿਆਰ, ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਨਾ ਵੜਨਾ ਕਰ ਵਿਚਾਰ, ਧੁਰ ਫ਼ਰਮਾਣਾ ਇਕ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇਆ। ਇਕਾਵਨ ਬਾਵਨ ਬੋਲ ਜੈਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਸ਼ਾਹ ਪਾਤਸ਼ਾਹ ਤੇਰਾ ਖੇਲ ਨਿਆਰਾ, ਬੇਅੰਤ ਤੇਰੀ ਵਡਿਆਈਆ। ਸਾਹਿਬ ਸੁਲਤਾਨ ਤੂੰ ਪਰਵਰਦਿਗਾਰਾ, ਸੱਚੀ ਤੇਰੀ ਸ਼ਹਿਨਸ਼ਾਹੀਆ। ਚਾਰ ਜੁਗ ਲੋਕਮਾਤ ਦੱਸ ਦੱਸ ਗਏ ਧਾਰਾ, ਹੁਕਮੀ ਹੁਕਮ ਸੇਵ ਕਮਾਈਆ। ਅੰਤਮ ਹੋਇਆ ਪਾਰ ਕਿਨਾਰਾ, ਤੇਰੇ ਅੱਗੇ ਨਾ ਚਲੇ ਕੋਇ ਚਤੁਰਾਈਆ। ਦੋ ਦੋ ਜੋੜ ਕਰਨ ਨਿਮਸਕਾਰਾ, ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਦੇਵੇ ਕਰਤਾਰ, ਕਰਤਾ ਆਪਣਾ ਖੇਲ ਕਰਾਇੰਦਾ। ਸਤਿਜੁਗ ਚਲੇ ਸਚ ਵਿਹਾਰ, ਸਤਿ ਸਤਿਵਾਦੀ ਆਪ ਚਲਾਇੰਦਾ। ਸਰਬ ਜੀਆਂ ਦਾ ਇਕ ਦਵਾਰ, ਭਗਤ ਦੁਆਰਾ ਆਪ ਵਖਾਇੰਦਾ। ਮੰਦਰ ਸ਼ਿਵਦਵਾਲਾ ਮੱਠ ਮਸਜਦ ਨਾ ਕੋਇ ਅਧਾਰ, ਗ੍ਰਹਿ ਮੰਦਰ ਇਕ ਸੁਹਾਇੰਦਾ। ਤੀਰਥ ਤਟ ਨਾ ਕੋਇ ਕਿਨਾਰ, ਸਰੋਵਰ ਸਰ ਨਾ ਕੋਇ ਜਣਾਇੰਦਾ। ਸੋ ਧਾਮ ਹਰਿ ਕਰੇ ਉਜਿਆਰ, ਲੋਕਮਾਤ ਨਿਸ਼ਾਨ ਝੁਲਾਇੰਦਾ। ਜਿਸ ਦਰ ਗੁਰ ਅਵਤਾਰ ਪੀਰ ਪੈਗ਼ੰਬਰ ਆ ਕੇ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਸੋ ਦੁਆਰਾ ਸਚਖੰਡ ਲੋਕਮਾਤ ਹੋਏ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਆਪ ਮੁਕਾਇੰਦਾ। ਗੁਰ ਅਵਤਾਰ ਸਾਰੇ ਕਹਿਣ, ਰਲ ਮਿਲ ਰਹੇ ਸੁਣਾਈਆ। ਪੁਰਖ ਅਬਿਨਾਸ਼ੀ ਸਾਡਾ ਚੁੱਕਿਆ ਲਹਿਣ ਦੇਣ, ਲੋਕਮਾਤ ਰਹੇ ਨਾ ਰਾਈਆ। ਅਸੀਂ ਤੇਰਾ ਪਸਾਰਾ ਵੇਖਿਆ ਆਪਣੇ ਨੈਣ, ਦਰ ਤੇਰੇ ਦਰਸਨ ਪਾਈਆ। ਤੇਰੇ ਚਰਨ ਕਵਲ ਭਗਤ ਜਨ ਸਾਚੇ ਬਹਿਣ, ਜਿਨ੍ਹਾਂ ਦੇਵੇਂ ਮਾਣ ਵਡਿਆਈਆ। ਰਸਨਾ ਜਿਹਵਾ ਇਕੋ ਨਾਅਰਾ ਕਹਿਣ, ਆਤਮ ਪਰਮਾਤਮ ਵੱਜੇ ਵਧਾਈਆ। ਕਲਜੁਗ ਮਿਟੀ ਅੰਧੇਰੀ ਰੈਣ, ਤੇਰਾ ਨੂਰ ਸਾਚਾ ਚੰਦ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਪੁਰਖ ਅਬਿਨਾਸ਼ੀ ਤੇਰੀ ਵਡਿਆਈ, ਗੁਰ ਅਵਤਾਰ ਸਰਬ ਜਸ ਗਾਇੰਦਾ । ਸਤਿਜੁਗ ਸਾਚੀ ਧਾਰ ਚਲਾਈ, ਵੇਦ ਕਤੇਬ ਭੇਵ ਨਾ ਪਾਇੰਦਾ। ਸਾਚੇ ਭਗਤਾਂ ਕਰ ਕੁੜਮਾਈ, ਆਪਣਾ ਨਾਤਾ ਆਪ ਜੁੜਾਇੰਦਾ। ਏਕਾ ਘਰ ਧੀ ਜਵਾਈ, ਏਕਾ ਮੰਦਰ ਆਪ ਸੁਹਾਇੰਦਾ। ਏਕਾ ਨੇਤਰ ਨੈਣ ਰਿਹਾ ਉਠਾਈ, ਏਕਾ ਮਿਲ ਮਿਲ ਖ਼ੁਸ਼ੀ ਮਨਾਇੰਦਾ। ਏਕਾ ਸੋਹਲਾ ਢੋਲਾ ਰਿਹਾ ਗਾਈ, ਏਕਾ ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਤੇਰਾ ਸੰਗ ਸ੍ਰੀ ਭਗਵਾਨ, ਏਕਾ ਏਕ ਵੇਖ ਵਖਾਇਆ। ਤੇਰਾ ਮੰਦਰ ਬੇਪਹਿਚਾਨ, ਨਜ਼ਰ ਵਿਚ ਕਿਸੇ ਨਾ ਆਇਆ। ਤੂੰ ਮਿਹਬਾਨ ਬੀਦੋ ਮਿਹਰਵਾਨ, ਮਹਿਬਾਨ ਤੇਰੀ ਵਡਿਆਇਆ। ਸਚਖੰਡ ਦੁਆਰੇ ਖੇਲ ਮਹਾਨ, ਸਚਖੰਡ ਦੁਆਰਾ ਲੋਕਮਾਤ ਵਖਾਇਆ। ਛੱਤੀ ਜੁਗ ਦੀ ਚੁੱਕੀ ਆਣ, ਨਾਨਕ ਰਸਨਾ ਰਿਹਾ ਗਾਇਆ। ਛੱਤੀ ਛੱਤੀ ਚਾਰੋਂ ਕੁੰਟ ਵਖਾਣ, ਛੱਤੀ ਉਪਰ ਧਿਆਨ ਲਗਾਇਆ। ਛੱਤੀ ਰਾਗ ਸਰਬ ਕੁਰਲਾਣ, ਨੇਤਰ ਨੈਣਾਂ ਨੀਰ ਵਹਾਇਆ। ਚਾਰ ਬਾਣੀ ਹੋਈ ਹੈਰਾਨ, ਚਾਰੇ ਖਾਣੀ ਭੇਵ ਨਾ ਆਇਆ। ਪੁਰਖ ਅਬਿਨਾਸ਼ੀ ਇਕ ਅਣਿਆਲਾ ਲਾਇਆ ਬਾਣ, ਦੋ ਜਹਾਨਾਂ ਰਿਹਾ ਹਿਲਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਸਭ ਚਰਨੀਂ ਡਿਗੇ ਆਣ, ਮਸਤਕ ਧੂੜੀ ਟਿੱਕਾ ਖ਼ਾਕ ਰਮਾਇਆ। ਰਸਨਾ ਕਹਿਣ ਤੂ ਹੀ ਤੂ ਭਗਵਾਨ, ਤੇਰਾ ਅੰਤ ਕਿਸੇ ਨਾ ਪਾਇਆ। ਅਸੀਂ ਗਾ ਗਾ ਗਏ ਤੇਰਾ ਗਾਨ, ਗਾ ਗਾ ਆਪਣਾ ਵਕਤ ਲੰਘਾਇਆ। ਤੂੰ ਸਾਹਿਬ ਸਦਾ ਬੇਜ਼ਬਾਨ, ਜ਼ਬਾਹ ਆਪਣਾ ਆਪ ਕਰਾਇਆ। ਤੇਰਾ ਅੰਤ ਨਾ ਮਿਲਿਆ ਕਿਸੇ ਨਿਸ਼ਾਨ, ਬਣ ਪਾਂਧੀ ਪੰਧ ਨਾ ਕੋਇ ਮੁਕਾਇਆ। ਨਾਨਕ ਕਬੀਰ ਕਰ ਕਰ ਧਿਆਨ, ਸਚਖੰਡ ਦੁਆਰੇ ਇਕੋ ਚਰਨ ਤੇਰਾ ਨਜ਼ਰੀ ਆਇਆ। ਉਪਰੋਂ ਰਿਹੋਂ ਬੇਪਹਿਚਾਨ, ਆਪ ਆਪਣਾ ਮੁੱਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਰਤਾਇਆ। ਤੇਰਾ ਖੇਲ ਸਦਾ ਬੇਅੰਤ, ਬੇਅੰਤ ਤੇਰੀ ਵਡਿਆਈਆ। ਅਸੀਂ ਜਾਣਿਆ ਤੂੰ ਕਰਿਆ ਅੰਤ, ਅੰਤ ਤੇਰੇ ਵਿਚ ਸਮਾਈਆ। ਤੂੰ ਸਰਬ ਜੀਆਂ ਦਾ ਸਾਚਾ ਕੰਤ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਣੀ ਇਕ ਪਨਾਹੀਆ। ਦਰ ਦੁਆਰੇ ਮੰਗ ਪਨਾਹ, ਸਭ ਨੇ ਸ਼ੁਕਰ ਮਨਾਇਆ। ਮੁਹੰਮਦ ਕਹੇ ਮੇਰਾ ਬਖ਼ਸ਼ ਗੁਨਾਹ, ਮੇਰੇ ਪੀਰ ਪੀਰ ਖ਼ੁਦਾਇਆ। ਦੂਰ ਦੁਰਾਡਾ ਅਧਵਿਚਕਾਰ ਬੈਠਾ ਕੋਈ ਨਾ ਪਕੜੇਂ ਬਾਂਹ, ਗੋਬਿੰਦ ਅੱਗੇ ਵਾਸਤਾ ਪਾਇਆ। ਉਹ ਤੇਰਾ ਹੁਕਮ ਰਿਹਾ ਸੁਣਾ, ਧੁਰ ਫ਼ਰਮਾਣਾ ਏਕਾ ਗਾਇਆ। ਚੌਦਾਂ ਤਬਕ ਦੇਣੇ ਢਾਹ, ਖ਼ਾਕੀ ਖ਼ਾਕ ਖ਼ਾਕ ਮਿਲਾਇਆ। ਅੱਲਾ ਰਾਣੀ ਨੈਣ ਰਹੀ ਸ਼ਰਮਾ, ਮੁਖ ਘੁੰਗਟ ਏਕਾ ਪਾਇਆ। ਮੈਂ ਜਾਵਾਂ ਕੇਹੜੇ ਥਾਂ, ਚਾਰੋਂ ਕੁੰਟ ਅੰਧੇਰਾ ਛਾਇਆ। ਕਲਜੁਗ ਸੇਜ ਮਾਣੇ ਪੁੱਤਰ ਮਾਂ, ਗੁਰ ਪੀਰ ਹੋਏ ਨਾ ਕੋਇ ਸਹਾਇਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰ ਦਰ ਵੇਸਵਾ ਨਾਚ ਰਹੇ ਕਰਾ, ਮਨ ਮਤ ਆਪਣੀ ਨਾਲ ਰਲਾਇਆ। ਤੂੰ ਵੇਖਣਹਾਰਾ ਥਾਉਂ ਥਾਂ, ਅਭੁਲ ਭੁਲ ਕਦੇ ਨਾ ਜਾਇਆ। ਏਕਾ ਹੁਕਮ ਦਿਤਾ ਸੁਣਾ, ਗੋਬਿੰਦ ਸਾਚੀ ਸੇਵਾ ਲਾਇਆ। ਗੋਬਿੰਦ ਆਪਣਾ ਖੰਡਾ ਰਿਹਾ ਚਮਕਾ, ਚੰਦ ਚਾਂਦਨੀ ਦਏ ਚਮਕਾਇਆ। ਖੜਗ ਖੰਡਾ ਦਏ ਖੜਕਾ, ਦੋ ਜਹਾਨਾਂ ਵੇਖ ਵਖਾਇਆ। ਮੇਰੀ ਸਦੀ ਚੌਧਵੀਂ ਦੇਣੀ ਪੂਰ ਕਰਾ, ਤੇਰੇ ਅੱਗੇ ਵਾਸਤਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ। ਗੋਬਿੰਦ ਬਣਾਇਆ ਸਾਚਾ ਜੱਜ, ਦੂਜਾ ਸ਼ੈਸ਼ਨ ਨਾ ਕੋਇ ਰਖਾਈਆ। ਸਦੀ ਚੌਧਵੀਂ ਕਰੇ ਹੱਜ, ਬਣ ਹਾਜ਼ੀ ਫੇਰਾ ਪਾਈਆ। ਚੌਦਾਂ ਤਬਕ ਵੇਖ ਲਾ ਭੱਜ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਆਪਣਾ ਪੜਦਾ ਵੇਖ ਲੈ ਕਜ, ਦੋ ਜਹਾਨਾਂ ਲੁਕਣ ਕਿਤੇ ਨਾ ਜਾਈਆ। ਤੇਰੇ ਬੁੱਢੇ ਸ਼ੇਖ਼ ਬੁੱਢੇ ਹੋਏ ਹੱਡ, ਦਾੜੀ ਰੱਤੜੀ ਆਪਣਾ ਰੰਗ ਵਟਾਈਆ। ਅੰਤਮ ਡਿਗਣਾ ਡੂੰਘੀ ਖੱਡ, ਨਾ ਸਕੇ ਕੋਇ ਉਠਾਈਆ। ਦੀਨ ਇਸਲਾਮ ਉਮਤੀ ਕਲਾਮ ਕਲਮਾ ਰਸੂਲ ਜਾਣਾ ਛੱਡ, ਰਸਮ ਆਪਣੇ ਨਾਲ ਰਖਾਈਆ। ਆਪਣੀ ਹੱਥੀਂ ਸ਼ਰਅ ਜ਼ੰਜੀਰ ਜਾਣੀ ਵੱਢ, ਮਿਲਿਆ ਹੁਕਮ ਧੁਰਦਰਗਾਹੀਆ। ਲੋਕਮਾਤ ਵਿਚੋਂ ਹੋਣਾ ਅੱਡ, ਏਥੇ ਮਿਲੇ ਠੋਰ ਨਾ ਰਾਈਆ। ਪੁਰਖ ਅਕਾਲ ਸਚ ਨਿਸ਼ਾਨਾ ਦੇਣਾ ਗੱਡ, ਦੋ ਜਹਾਨਾਂ ਆਪ ਝੁਲਾਈਆ। ਸਭ ਦੀ ਕਰੇ ਪਾਰ ਹੱਦ, ਆਪਣੀ ਹੱਦ ਨਾ ਕਿਸੇ ਵਖਾਈਆ। ਉਠੋ ਸਾਰੇ ਆਪਣਾ ਭਾਰ ਜਾਓ ਲਦ, ਸਿਰ ਆਪਣੀ ਗੰਢ ਉਠਾਈਆ। ਚੇਤ ਮਹੀਨਾ ਮੁੱਕੇ ਸਭ ਦੀ ਪੂਜਾ ਹੋਏ ਬੰਦ, ਸੀਸ ਕਿਸੇ ਨਾ ਕੋਇ ਝੁਕਾਈਆ। ਚਾਰ ਜੁਗ ਆਪਣਾ ਆਪਣਾ ਲੈ ਲਿਆ ਅਨੰਦ, ਅੱਗੇ ਅਨੰਦ ਪੁਰਖ ਅਕਾਲ ਆਪਣਾ ਆਪ ਜਣਾਈਆ। ਇਕੋ ਗੀਤ ਸੁਹਾਗੀ ਛੰਦ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਸਫ਼ਾ ਦਏ ਉਠਾਈਆ। ਸਭ ਦੀ ਸਫ਼ਾ ਦਏ ਚੁਕ, ਚੁਕਣਹਾਰ ਕਰਤਾਰਾ। ਸਭ ਦਾ ਪੈਂਡਾ ਗਿਆ ਮੁਕ, ਚਾਰ ਜੁਗ ਵੇਖਿਆ ਬਣ ਵਣਜਾਰਾ। ਸਭ ਦੀ ਔਧ ਗਈ ਪੁਗ, ਅੰਤਮ ਪਾਰ ਕਿਨਾਰਾ। ਆਪਣੀ ਆਪਣੀ ਚੋਗ ਲਈ ਚੁਗ, ਰਸਨਾ ਜਿਹਵਾ ਦੇ ਸਹਾਰਾ। ਹਰਿ ਕਾ ਭਾਣਾ ਨਾ ਸਕੇ ਰੁਕ, ਨਾ ਕੋਈ ਮੇਟੇ ਮੇਟਣਹਾਰਾ। ਨਿਰਗੁਣ ਸ਼ੇਰ ਏਕਾ ਰਿਹਾ ਬੁੱਕ, ਮਾਰੇ ਭਬਕ ਵਿਚ ਸੰਸਾਰਾ। ਅੱਗੇ ਸਕੇ ਨਾ ਕੋਈ ਉਠ, ਦੋ ਜਹਾਨ ਰੋਵਣ ਜ਼ਾਰੋ ਜ਼ਾਰਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਤੇਰੇ ਸਾਚੇ ਸੁਤ, ਤੂੰ ਸਾਹਿਬ ਬਖ਼ਸ਼ਣਹਾਰਾ। ਆਪਣੀ ਗੋਦੀ ਲੈ ਚੁੱਕ, ਤੇਰਾ ਤੱਕਿਆ ਇਕ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰ ਖੇਲ ਅਗੰਮਾ, ਹਰਿ ਹਰਿ ਆਪ ਜਣਾਇੰਦਾ। ਸਭ ਦਾ ਅੰਤ ਮੁੱਕਿਆ ਬੰਨਾਂ, ਅੱਗੇ ਰਾਹ ਨਾ ਕੋਇ ਚਲਾਇੰਦਾ। ਪੁਰਖ ਅਕਾਲ ਦੋ ਜਹਾਨ ਇਸ਼ਟ ਦੇਵ ਗੁਰੂ ਗੁਰ ਸਭ ਨੇ ਮੰਨਾ, ਮਨ ਮਨਸਾ ਸਰਬ ਮਿਟਾਇੰਦਾ। ਪਹਿਲੋਂ ਤਾਰਿਆ ਇਕ ਜੱਟ ਧੰਨਾ, ਹੁਣ ਗੁਰਮੁਖ ਧੰਨੇ ਆਪਣੀ ਗੋਦ ਬਹਾਇੰਦਾ। ਕਲਜੁਗ ਜੀਵ ਨਾ ਜਾਣੇ ਅੰਨ੍ਹਾ, ਅਗਿਆਨ ਅੰਧੇਰ ਨਾ ਕੋਇ ਚੁਕਾਇੰਦਾ। ਭਗਤ ਭਗਵੰਤ ਏਕਾ ਮੰਨਾ, ਜਿਸ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਆਪ ਚੁਕਾਇੰਦਾ। ਪਿਛਲਾ ਲੇਖਾ ਚੁੱਕੇ ਚੂਕ, ਲੋਕਮਾਤ ਰਹਿਣ ਨਾ ਪਾਈਆ। ਸਭ ਦੀ ਅਰਥੀ ਦੇਵੇ ਫੂਕ, ਜੋਤ ਫੁੰਕਾਰਾ ਏਕਾ ਲਾਈਆ। ਅੰਤ ਨਾ ਸੁਣੇ ਕਿਸੇ ਦੀ ਕੂਕ, ਕੂਕ ਕੂਕ ਸਰਬ ਕੁਰਲਾਈਆ। ਹਰਿਜਨ ਵੇਖੇ ਸਾਚੇ ਪੂਤ, ਪੂਤ ਸਪੂਤੇ ਮੇਲ ਮਿਲਾਈਆ। ਗੁਰ ਚੇਲਾ ਤਾਣਾ ਪੇਟਾ ਏਕਾ ਸੂਤ, ਤੰਦੀ ਤੰਦ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਰਾਹ ਚਲਾਈਆ। ਸਤਿ ਸਤਿਵਾਦੀ ਰਾਹ ਚਲੌਣਾ, ਚਲੇ ਚਾਲ ਨਿਰਾਲੀ। ਸਤਿਜੁਗ ਸਾਚਾ ਖੇਲ ਕਰੌਣਾ, ਖੇਲ ਕਰਾਏ ਦੋ ਜਹਾਨਾਂ ਵਾਲੀ। ਪੁਰਖ ਅਕਾਲ ਇਕ ਮਨੌਣਾ, ਚਾਰੋਂ ਕੁੰਟ ਖੇਲ ਨਿਰਾਲੀ। ਸੋਹੰ ਢੋਲਾ ਸਭ ਨੇ ਗੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਨਿਰਗੁਣ ਸਰਗੁਣ ਕਰੇ ਆਪ ਦਲਾਲੀ।